Thursday, May 21, 2026
Home Blog Page 2218

ਅਹਿਮਦਾਬਾਦ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ’ਚ ਮਹਿਮਾ ਸਰਜਾ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਗੋਲਡ ਮੈਡਲ

0

ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਗੁਜਰਾਤ ਦੇ ਅਹਿਮਦਾਬਾਦ ਵਿਖੇ ਹੋਈ 30ਵੀਂ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ਸਾਇੰਸ ਸਿਟੀ ਵਿਚ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜ਼ਾ ਦੀਆਂ ਗਿਆਰਵੀਂ ਜਮਾਤ ਮੈਡੀਕਲ ਦੀਆਂ ਵਿਦਿਆਰਥਣਾਂ ਸਿਮਰਨ ਕੌਰ ਤੇ ਅਰਸ਼ਦੀਪ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਅਤੇ ਬੀ ਪਲੱਸ ਗਰੇਡ ਪ੍ਰਾਪਤ ਕਰਕੇ ਸਕੂਲ ਅਤੇ ਬਠਿੰਡੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ। ਸਿਮਰਨ ਕੌਰ, ਅਰਸ਼ਦੀਪ ਕੌਰ ਤੇ ਗਾਈਡ ਅਧਿਆਪਕ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਨੇ ਪ੍ਰੋਜੈਕਟ ਪੌਦਿਆਂ ਦੀ ਕਾਪਰ ਧਾਰਨ ਸਮਰੱਥਾ ਦਾ ਤੁਲਨਾਤਮਕ ਅਧਿਐਨ ਤੇ ਤਿੰਨ ਮਹੀਨੇ ਕੰਮ ਕੀਤਾ ਤੇ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਚਿਲਡਰਨਜ਼ ਸਾਇੰਸ ਕਾਂਗਰਸ ’ਚ ਪ੍ਰਾਈਵੇਟ ਸਕੂਲ, ਕੇਂਦਰੀ ਵਿਦਿਆਲਿਆ, ਸੀ.ਬੀ.ਐਸ.ਈ. ਬੋਰਡ, ਆਈ.ਸੀ.ਐਸ.ਈ. ਬੋਰਡ ਦੇ ਵਿਦਿਆਰਥੀਆ ਨਾਲ ਮੁਕਾਬਲਾ ਕਰਦੇ ਹੋਏ ਪਿੰਡ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਪੱਧਰ ਤੇ ਨਾਮਣਾ ਖੱਟਿਆ।ਪ੍ਰਿੰਸੀਪਲ ਆਸ਼ੂ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਤੱਕ ਪਹੁੰਚਾਉਣ ਵਾਲੇ ਗਾਈਡ ਅਧਿਆਪਕ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਪ੍ਰਾਪਤੀ ਤੇ ਜਗਦੀਪ ਸਿੰਘ ਲੈਕਚਰਾਰ ਹਿਸਟਰੀ, ਰਾਕੇਸ਼ ਕੁਮਾਰ ਲੈਕਚਰਾਰ ਕੈਮਿਸਟਰੀ, ਰਜਨੀ ਗੁਪਤਾ ਲੈਕਚਰਾਰ ਫਿਜਿਕਸ, ਜਸਵਿੰਦਰ ਕੌਰ ਲੈਕਚਰਾਰ ਮੈਥ ਸਮੇਤ ਸਕੂਲ ਦੇ ਸਮੁੱਚੇ ਸਟਾਫ ਨੇ ਵਿਦਿਆਰਥੀ ਤੇ ਗਾਈਡ ਅਧਿਆਪਕ ਨੂੰ ਵਧਾਈ ਦਿੱਤੀ।

ਪੰਜਾਬੀ ਕਹਾਣੀ ਮੰਚ ਵੱਲੋਂ ਪਲੇਠੀ ‘ਕਹਾਣੀ ਸੰਗਤ ’ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਪੰਜਾਬੀ ਕਹਾਣੀ ਮੰਚ ਵੱਲੋਂ ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੇ ਸਹਿਯੋਗ ਨਾਲ ਪਲੇਠੀ ਕਹਾਣੀ ਸੰਗਤ ਸਥਾਨਕ ਟੀਚਰਜ ਹੋਮ ਵਿਖੇ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਭਾਰਤੀ ਸਾਹਿਤਕ ਅਕਾਦਮੀ ਦੇ ਮੈਂਬਰ ਬੂਟਾ ਸਿੰਘ ਚੌਹਾਨ, ਕਹਾਣੀਕਾਰ ਅਤਰਜੀਤ, ਗੁਰਦੇਵ ਖੋਖਰ, ਹਰਜਿੰਦਰ ਸਿੰਘ ਸੂਰੇਵਾਲੀਆ, ਜਸਪਾਲ ਮਾਨਖੇੜਾ ਅਤੇ ਪ੍ਰੋ ਗੁਰਦੀਪ ਸਿੰਘ ਢਿੱਲੋਂ ਸ਼ਾਮਲ ਸਨ।ਹਾਜ਼ਰੀਨ ਦਾ ਸਵਾਗਤ ਕਰਦਿਆਂ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਬ ਕਹਾਣੀ ਮੰਚ ਕਿਸੇ ਵਿਰੋਧਾਭਾਸ ਚੋਂ ਨਹੀਂ ਉਪਜਿਆ ਬਲਕਿ ‘‘ ਦੀਵਾ ਬਲੇ ਸਾਰੀ ਰੀਤ’’ ਅਤੇ ‘‘ਕਹਾਣੀ ਗੋਸ਼ਠੀ ਕੇਸਰ ਸਿੰਘ ਵਾਲਾ ’’ ਦੀ ਰਵਾਇਤ ਨੂੰ ਅੱਗੇ ਤੋਰਦੀ ਹੈ। ਪੰਜਾਬੀ ਕਹਾਣੀ ਮੰਚ ਦਾ ਮੁੱਖ ਉਦੇਸ਼ ਕਹਾਣੀ ਦੀ ਖੜ੍ਹੀ ਹੋਈ ਸਥਿਤੀ ਨੂੰ ਅੱਗੇ ਤੋਰਨਾ ਹੈ। ਇਸ ਮੰਚ ਦੀ ਤਿੰਨ ਮਹੀਨਿਆਂ ਬਾਅਦ ਇਕੱਤਰਤਾ ਹੋਵੇਗਾ ਜਿਸ ਵਿੱਚ ਤਿੰਨ ਕਹਾਣੀਆਂ ਤੇ ਵਿਚਾਰ ਚਰਚਾ ਕਰਵਾਈ ਜਾਇਆ ਕਰੇਗੀ। ਸਟੇਜ ਦੀ ਕਾਰਵਾਈ ਰਣਜੀਤ ਗੌਰਵ ਅਤੇ ਅਗਾਜਵੀਰ ਨੇ ਵਧੀਆ ਤਰੀਕੇ ਨਾਲ ਨਿਭਾਈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ‘‘ਹਾਣੀ ’’ ਦੋ ਮਾਸਿਕ ਮੈਗਜ਼ੀਨ ਦੇ ਰਿਲੀਜ਼ ਨਾਲ ਹੋਈ। ਇਸ ਉਪਰੰਤ ਅਮਨ ਮਾਨਸਾ ਨੇ ਕਹਾਣੀ ’ ਜ਼ਿੰਦਗੀ ਜ਼ਿੰਦਾਬਾਦ ’ ਭੁਪਿੰਦਰ ਸਿੰਘ ਮਾਨ ਨੇ ਕਹਾਣੀ ’ ਵੈਰਾਗ ’ ਅਤੇ ਭੁਪਿੰਦਰ ਸਿੰਘ ਬੇਦੀ ਨੇ ਕਹਾਣੀ ’ ਹੁਣ ਕੋਈ ਫਿਕਰ ਨਹੀਂ ’ ਪੜ੍ਹੀ।ਪੜ੍ਹੀਆਂ ਗਈਆਂ ਕਹਾਣੀਆਂ ਤੇ ਵਿਚਾਰ ਚਰਚਾ ਕਰਦਿਆਂ ਪ੍ਰੋ ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਤਿੰਨੋਂ ਕਹਾਣੀਆਂ ਵਿੱਚ ਮੌਲਿਕਤਾ ਹੈ ਪ੍ਰੰਤੂ ਗਲਪ ਤੱਤ ਦੀ ਘਾਟ ਹੈ ਅਤੇ ਵੇਰਵੇ ਵਧੇਰੇ ਹਨ। ਕਹਾਣੀਆਂ ਵਿੱਚ ਜੰਪ ਕੱਟ ਤਕਨੀਕ ਦੀ ਵਰਤੋਂ ਅਤੇ ਜਲਦੀ ਪੈਰਾਂ ਬਦਲਣਾ ਕਹਾਣੀ ਰਸ ਘੱਟ ਕਰਦੀਆਂ ਨੇ। ਉਹਨਾਂ ਕਿਹਾ ਕਿ ਸਾਨੂੰ ਨਵੀਂਆਂ ਤਕਨੀਕਾਂ ਲਿਆਉਣ ਦੀ ਲੋੜ ਹੈ। ਕਹਾਣੀਆਂ ਤੇ ਗੱਲ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਕਹਾਣੀਆਂ ਵਿੱਚ ਨਿਰੀਪੁਰੀ ਕਲਪਣਾ ਨਹੀਂ ਹੋਣੀ ਚਾਹੀਦੀ ਸਗੋਂ ਵੱਡੇ ਸੱਚ ਦੇ ਨੇੜੇ ਹੋਵੇ ਅਤੇ ਪੂਰਾ ਆਦਰਸ਼ਵਾਦ ਵੀ ਨਾ ਹੋਵੇ। ਕਹਾਣੀਕਾਰ ਅਤਰਜੀਤ ਅਨੁਸਾਰ ਕਹਾਣੀ ਵੱਡੇ ਕੈਨਵਸ ਦੀ ਨਾ ਹੋਵੇ, ਉਸ ਵਿੱਚ ਸਸਪੈੰਸ ਹੋਣਾ ਚਾਹੀਦਾ ਤੇ ਕਹਾਣੀ ਕੁਦਰਤੀ ਵਹਿਣ ਵਿੱਚ ਵਗਣੀ ਚਾਹੀਦੀ ਹੈ। ਹਰਜਿੰਦਰ ਸੂਰਵਾਲੀਆ ਅਨੁਸਾਰ ਕਹਾਣੀ ਵਿੱਚ ਦ੍ਰਿਸ਼ ਸਪੱਸ਼ਟ ਹੋਣ ਅਤੇ ਕਲਪਨਾ ਵੀ ਯਦਾਰਥ ਦੇ ਨੇੜੇ ਹੋਵੇ। ਗੁਰਦੇਵ ਖੋਖਰ ਅਨੁਸਾਰ ਪ੍ਰਾਪਤ ਸਥਿੱਤੀਆਂ ਵਿੱਚ ਹੀ ਪਾਤਰਾਂ ਦੀ ਸਮਰੱਥਾ ਉਸਾਰੀ ਹੋਵੇ। ਕਹਾਣੀ ਗਲਪ ਦਾ ਰੂਪ ਹੈ ਤੇ ਗਲਪ ਵੀ ਕਿਤੇ ਪੂਰਾ ਸੱਚ ਨਹੀਂ ਹੁੰਦਾ ਇਸ ਲਈ ਆਪਣੀ ਸੋਚ ਦਾ ਪ੍ਰਗਟਾਵਾ ਵੀ ਹੋਵੇ। ਆਖਿਰ ਵਿੱਚ ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਰਣਬੀਰ ਰਾਣਾ, ਮਨਜੀਤ ਬਠਿੰਡਾ, ਕਾਮਰੇਡ ਜਰਨੈਲ ਸਿੰਘ, ਸੇਵਕ ਸਿੰਘ ਸ਼ਮੀਰੀਆ, ਭੋਲਾ ਸਿੰਘ ਸ਼ਮੀਰੀਆ, ਜਸਪਾਲ ਜੱਸੀ, ਸੱਤਪਾਲ ਮਾਨ, ਧਰਮਪਾਲ, ਡਾ ਅਜੀਤਪਾਲ, ਦਮਜੀਤ ਦਰਸ਼ਨ, ਗੁਰਸੇਵਕ ਚਹਿਲ , ਕਮਲਪ੍ਰੀਤ ਸਿੰਘ, ਜਸਵਿੰਦਰ ਜੱਸ, ਪਰਮਜੀਤ ਮਾਨ, ਗੋਰਾ ਸੰਧੂ ਖੁਰਦ, ਹਰਭੁਪਿੰਦਰ ਲਾਡੀ, ਕਮਲ ਬਠਿੰਡਾ ਹਾਜ਼ਰ ਸਨ।

ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਬਹਾਦਰ ਸਿੰਘ ਕਲਿਆਣ ਹੋਏ ਸੇਵਾ ਮੁਕਤ

ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਵਿੱਚ ਤੋਂ ਆਪਣੀ ਪੜ੍ਹਾਈ ਸੁਰੂ ਕਰਕੇ ਡਾਕਟਰ ਬਹਾਦਰ ਸਿੰਘ ਸਿੱਧੂ ਕਲਿਆਣ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਤੌਰ ਇੰਸਪੈਕਟਰ ਭਰਤੀ ਹੋ ਕੇ ਹੁਣ 36 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਮਗਰੋਂ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਸਧਾਰਨ ਪਰਿਵਾਰ ਵਿੱਚ ਪਿਤਾ ਗੁਰਚਰਨ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਡਾ ਸਿੱਧੂ ਨੇ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਬੀਐਸਸੀ ਐਗਰੀਕਲਚਰ (ਆਨਰਜ) ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮੈਰਿਟ ਸਰਟੀਫਿਕੇਟ ਅਤੇ ਗੋਲਡ ਮੈਡਲ ਪ੍ਰਾਪਤ ਕਰਕੇ ਪੂਰੀ ਕੀਤੀ। 22 ਸਾਲ ਦੀ ਉਮਰ ਵਿੱਚ 1987 ਵਿਚ ਤਕਨੀਕੀ ਸਹਾਇਕ ਭਰਤੀ ਹੋਏ ਤੇ 1987 ਵਿੱਚ ਖੇਤੀਬਾੜੀ ਵਿਭਾਗ ਵਿੱਚ ਇੰਸਪੈਕਟਰ ਵਜੋਂ ਭਰਤੀ ਹੋਏ। ਵਿਭਾਗ ਵਿੱਚ ਵਿੱਚ ਸਖ਼ਤ ਮਿਹਨਤ ਕਰਦਿਆ ਏਡੀਓ, ਏਓ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ , ਇੰਚਾਰਜ ਪੈਸਟੀਸਾਇਡਜ ਟੈਸਟਿੰਗ ਲੈਬ ਬਠਿੰਡਾ, ਜੁਆਇੰਟ ਡਾਇਰੈਕਟਰ (ਦਾਲਾਂ) ਅਤੇ ਹੋਰ ਉੱਚ ਅਹੁਦਿਆਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਸਮੇਂ ਸਮੇਂ ਤੇ ਸਰਕਾਰ ਵੱਲੋਂ ਚੋਣ ਡਿਊਟੀ, ਡੈਪੋ ਅਤੇ ਹੋਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਸੇਵਾਮੁਕਤੀ ਮੌਕੇ ਸੰਯੁਕਤ ਡਾਇਰੈਕਟਰ ਜਸਵੰਤ ਸਿੰਘ, ਜਗਦੀਸ ਸਿਘ ਅਤੇ ਅਵਤਾਰ ਸਿੰਘ ਸਹਿਤ ਹੋਰ ਉੱਚ ਅਧਿਕਾਰੀਆਂ ਵੱਲੋਂ ਡਾਕਟਰ ਬਹਾਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਸਿੱਧੂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

ਐਮ.ਪੀ ਮਨੀਸ਼ ਤਿਵਾੜੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਓਪਨ ਜਿਮ ਦਾ ਕੀਤਾ ਉਦਘਾਟਨ

0

ਸਾਊਥ ਏਸ਼ੀਅਨ ਬਾਸਕਟਬਾਲ ਫੈਡਰੇਸ਼ਨ ਦੀ ਜਨਰਲ ਸਕੱਤਰ ਚੰਦਰਮੁਖੀ ਸ਼ਰਮਾ ਵੀ ਮੌਜੂਦ ਰਹੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਫਰਵਰੀ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਪੰਜਾਬ ਇੰਜਨੀਅਰਿੰਗ ਕਾਲਜ ਵਿਖੇ ਓਪਨ ਜਿੰਮ ਦਾ ਉਦਘਾਟਨ ਕੀਤਾ, ਜਿਸ ਦੌਰਾਨ ਸਾਊਥ ਏਸ਼ੀਅਨ ਬਾਸਕਟਬਾਲ ਫੈਡਰੇਸ਼ਨ ਦੀ ਜਨਰਲ ਸਕੱਤਰ ਚੰਦਰਮੁਖੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਅੱਜ ਦੇ ਗਤੀਸ਼ੀਲ ਯੁੱਗ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਜਿੰਮ ਰਾਹੀਂ ਹਰ ਉਮਰ ਵਰਗ ਦੇ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਉਹ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹਨ। ਇਸ ਦੌਰਾਨ ਪੰਜਾਬ ਇੰਜਨੀਅਰਿੰਗ ਕਾਲਜ ਦੀ ਨਾਨ-ਟੀਚਿੰਗ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਪਾਲ ਸਿੰਘ ਨੇ ਸੰਸਦ ਤਿਵਾੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਇਸ ਜਿੰਮ ਤੋਂ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਨੇ ਚੰਦਰਮੁਖੀ ਸ਼ਰਮਾ ਦਾ ਵੀ ਧੰਨਵਾਦ ਕੀਤਾ। ਜਿਸ ਵਿੱਚ ਹੋਰਨਾਂ ਤੋਂ ਇਲਾਵਾ, ਸਾਬਕਾ ਚੇਅਰਮੈਨ ਪੰਜਾਬ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪਵਨ ਦੀਵਾਨ, ਸੁਖਵੰਤ ਸਿੰਘ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਨੇਗੀ, ਆਰ.ਕੇ.ਕਾਂਚੀ, ਕਾਫਿਲੇ ਜੀ, ਅਨਿਲ ਕੁਮਾਰ, ਲਲਿਤ ਚੌਧਰੀ, ਹਰਮਨ ਚੌਧਰੀ, ਮੈਡਮ ਬੀਨਾ ਆਦਿ ਹਾਜ਼ਰ ਸਨ।

ਕਾਰੋਬਾਰੀ ਅਡਾਨੀ ਦੇ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਵਿਰੁਧ ਕਾਂਗਰਸ ਵਲੋਂ ਜ਼ਿਲਾ ਪੱਧਰੀ ਧਰਨਾ ਅੱਜ

0

ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਅਮਰੀਕੀ ਕੰਪਨੀ ਹਿੰਡਨਬਰਗ ਦੀ ਰੀਪੋਰਟ ਤੋਂ ਬਾਅਦ ਦੁਨੀਆਂ ਦੇ ਤੀਜ਼ੇ ਨੰਬਰ ਦੇ ਸਭ ਤੋਂ ਅਮੀਰ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੇ ਡਿੱਗ ਰਹੇ ਸੇਅਰਾਂ ਕਾਰਨ ਜਨਤਕ ਵਿੱਤੀ ਸੰਸਥਾਵਾਂ ਦੇ ਕਥਿਤ ਡੁੱਬ ਰਹੇ ਅਰਬਾਂ ਰੁਪਇਆਂ ਦੇ ਮਾਮਲੇ ਨੂੰ ਲੈ ਕੇ ਜਿਲਾ ਕਾਂਗਰਸ ਕਮੇਟੀ ਵੱਲੋਂ ਭਲਕੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਜਿਲਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਪਿਛਲੇ ਕਈ ਸਾਲਾਂ ਤੋਂ ਨਰਿੰਦਰ ਮੋਦੀ ਸਰਕਾਰ ਦੁਆਰਾ ਗੌਤਮ ਅਡਾਨੀ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਮੁੱਦੇ ਨੂੰ ਚੁੱਕਿਆਂ ਜਾ ਰਿਹਾ ਹੈ ਪ੍ਰੰਤੂ ਮੋਦੀ ਸਾਹਿਬ ਅਪਣੇ ਇਸ ਕਾਰੋਬਾਰੀ ਦੋਸਤ ’ਤੇ ਮਿਹਰਬਾਨ ਹਨ, ਜਿਸ ਕਾਰਨ ਅੱਜ ਆਮ ਲੋਕਾਂ ਦੇ ਇਲਾਵਾ ਜਨਤਕ ਸੰਸਥਾਵਾਂ ਦੇ ਵੀ ਅਰਬਾਂ ਰੁਪਏ ਡੁੱਬਣ ਦੀ ਚਿੰਤਾ ਪੈਦਾ ਹੋ ਗਈ ਹੈ। ਕਾਂਗਰਸੀ ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਕਾਂਗਰਸੀਆਂ ਨੂੰ ਇਸ ਧਰਨੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਜਰੂਰਤ ਹੈ ਇਸ ਮੁੱਦੇ ਨੂੰ ਜਨ-ਜਨ ਤੱਕ ਪਹੁੰਚਾ ਕੇ ਦੇਸ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਚੰਦ ਵਪਾਰੀਆਂ ਦੇ ਹਿੱਤਾਂ ਲਈ ਮੋਦੀ ਸਰਕਾਰ ਪੂਰੇ ਦੇਸ ਨਾਲ ਖਿਲਵਾੜ ਨਾ ਕਰ ਸਕੇ।

ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਕਿਸਾਨ ਜਥੇਬੰਦੀ ਵਲੋਂ ਕਨਵੈਨਸ਼ਨ ਭਲਕੇ

ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਲ੍ਹਾ ਜਥੇਬੰਦੀ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਝੁੰਬਾ ਵਿਖੇ ਹੋਈ । ਮੀਟਿੰਗ ਵਿਚ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ 7 ਫਰਵਰੀ ਨੂੰ ‘‘ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ’’ ਵਿਸ਼ੇ ’ਤੇ ਬਠਿੰਡਾ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਵਿਚ ਪੁੱਜ ਰਹੇ ਬੁੱਧੀਜੀਵੀਆਂ ਅਤੇ ਜਥੇਬੰਦੀ ਦੇ ਕਾਰਕੁਨਾਂ ਦੇ ਲੰਗਰ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ। ਮੀਟਿੰਗ ਵਿੱਚ ਸ਼ਾਮਲ ਆਗੂਆਂ ਨੂੰ 10 ਫਰਵਰੀ ਨੂੰ ਪਿੰਡ ਕੋਠਾ ਗੁਰੂ ਵਿਖੇ ਮਾਸਟਰ ਬੂਟਾ ਸਿੰਘ ਦੀ ਮਨਾਈ ਜਾ ਰਹੀ ਬਰਸੀ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ 15 ਫਰਵਰੀ ਨੂੰ ਪਿੰਡ ਜੇਠੂਕੇ ਵਿਖੇ ਮਨਾਈ ਜਾ ਰਹੀ ਸਹੀਦਾਂ ਦੀ ਬਰਸੀ ਬਾਰੇ ਵੀ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਬਠਿੰਡਾ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਦੇ ਵਿਸੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਜ਼ਾ ਭੁਗਤ ਚੁੱਕੇ ਕੈਦੀਆਂ ਦੇ ਕਾਨੂੰਨੀ, ਜਮਹੂਰੀ ਤੇ ਮਨੁੱਖੀ ਅਧਿਕਾਰਾਂ ਪੱਖੋਂ ਮੁਲਕ ਦੀਆਂ ਜੇਲ੍ਹਾਂ ਅੰਦਰ ਹਾਲਤ ਬਹੁਤ ਹੀ ਤਰਸ ਯੋਗ ਹੈ ਅਤੇ ਵੱਖ-ਵੱਖ ਧਰਮਾਂ, ਜਾਤਾਂ ਤੇ ਇਲਾਕਿਆਂ ਨਾਲ ਸਬੰਧਤ ਅਣਗਿਣਤ ਕੈਦੀ ਸਜ਼ਾਵਾਂ ਪੂਰੀਆਂ ਹੋਣ ’ਤੇ ਵੀ ਜੇਲ੍ਹਾਂ ਅੰਦਰ ਸੜ ਰਹੇ ਹਨ ਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਦੇ ਅਦਾਲਤੀ ਟਰਾਇਲ ਵੀ ਸ਼ੁਰੂ ਨਹੀਂ ਕੀਤੇ ਜਾਂਦੇ। ਕੇਂਦਰੀ ਤੇ ਸੂਬਾ ਪੱਧਰ ’ਤੇ ਬੀਤੇ ਵਿੱਚ ਬਦਲ-ਬਦਲ ਕੇ ਆਈਆਂ ਸਾਰੀਆਂ ਰੰਗ-ਬਰੰਗੀਆਂ ਸਰਕਾਰਾਂ ਅਤੇ ਰਾਜ ਦੀਆਂ ਬਾਕੀ ਸੰਸਥਾਵਾਂ ਇਸ ਮੁੱਦੇ ’ਤੇ ਸਿਰੇ ਦਾ ਗੈਰ- ਜਮਹੂਰੀ, ਅੜੀਅਲ ਤੇ ਧੱਕੜ ਰਵੱਈਆ ਅਖਤਿਆਰ ਕਰਦੀਆਂ ਆਈਆਂ ਹਨ। ਉਹਨਾਂ ਕਿਹਾ ਕਿ ਬਠਿੰਡਾ ਦੀ ਇਸ ਕਨਵੈਨਸ਼ਨ ਅੰਦਰ ਜਿੱਥੇ ਕੇਂਦਰੀ ਤੇ ਸੂਬਾ ਹਕੂਮਤਾਂ ਦੇ ਇਸ ਧੱਕੜ ਤੇ ਜਾਬਰ ਰੁਖ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਇਸ ਮੁੱਦੇ ਨਾਲ ਸਬੰਧਤ ਮੰਗਾਂ ਉਭਾਰੀਆਂ ਜਾਣਗੀਆਂ, ਓਥੇ ਜਥੇਬੰਦੀ ਦੀਆਂ ਵਿਸ਼ਾਲ ਸਫ਼ਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੇ ਮੁੱਦੇ ’ਤੇ ਜਥੇਬੰਦੀ ਦੀ ਸਮਝ ਬਾਰੇ ਸਿੱਖਿਅਤ ਵੀ ਕੀਤਾ ਜਾਵੇਗਾ। ਇਸ ਕਨਵੈਨਸ਼ਨ ਨੂੰ ਜਥੇਬੰਦੀ ਦੇ ਮੁੱਖ ਆਗੂਆਂ ਤੋਂ ਬਿਨਾਂ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੇ ਜਾਣੇ-ਪਹਿਚਾਣੇ ਕਾਰਕੁੰਨ ਤੇ ਬੁੱਧੀਜੀਵੀ ਡਾ ਨਵਸ਼ਰਨ ਕੌਰ ਅਤੇ ਐਨ ਕੇ ਜੀਤ ਐਡਵੋਕੇਟ ਸੰਬੋਧਨ ਕਰਨਗੇ। ਅੱਜ ਦੀ ਮੀਟਿੰਗ ਵਿੱਚ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਮਾਲਣ ਕੌਰ ਕੋਠਾ ਗੁਰੂ ,ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਖਾਨਾ ਤੋਂ ਇਲਾਵਾ ਬਲਾਕਾਂ ਪਿੰਡਾਂ ਦੇ ਆਗੂ ਸ਼ਾਮਲ ਸਨ । ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਕਮੇਟੀ ਮੈਬਰ ਜਗਜੀਰ ਸਿੰਘ ਝੁੰਬਾ ਦੀ ਮਾਤਾ ਦੇ ਭੋਗ ਸਮਾਗਮ ਤੇ ਸਾਰੇ ਆਗੂਆਂ ਨੇ ਸਮੂਲੀਅਤ ਕੀਤੀ।

‘‘ਮੈਂ ਪੰਜਾਬੀ, ਬੋਲੀ ਪੰਜਾਬੀ’’ ਮੁਹਿੰਮ ਤਹਿਤ ਬਠਿੰਡਾ ’ਚ ਕੱਢੀ ਆਟੋ ਰੈਲੀ

ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪੰਜਵੇਂ ਦਿਨ ਸ਼ਹਿਰ ਚ ਆਟੋ ਰੈਲੀ ਕੱਢੀ ਗਈ, ਜਿਸ ਵਿੱਚ ਤਕਰੀਬਨ 60 ਆਟੋ ਰਿਕਸ਼ਾ ਨੇ ਭਾਗ ਲਿਆ। ਇਸ ਰੈਲੀ ਨੂੰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਨ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅਮ੍ਰਿੰਤਲਾਲ ਅਗਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਸਾਨੂੰ ਪੂਰਾ ਮਾਣ ਤੇ ਸਨਮਾਣ ਕਰਨਾ ਚਾਹੀਦਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਪੰਜਾਬੀ ਬੋਲੀ ਨੂੰ ਸਮਰਪਿਤ ਇਸ 21 ਦਿਨਾਂ ਮੁਹਿੰਮ ਦਾ ਅੱਜ ਪੰਜਵਾਂ ਦਿਨ ਹੈ, ਜਿਸ ਅਧੀਨ ਇਹ ਆਟੋ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਆਉਣ ਵਾਲੇ ਹਫ਼ਤੇ ਵਿੱਚ ਵੀ ਵਿਦਿਆਰਥੀਆਂ ਦੀ ਪੈਦਲ ਰੈਲੀ ਤੋਂ ਇਲਾਵਾ ਬਾਈਕ ਰੈਲੀ ਅਤੇ ਸਾਈਕਲ ਰੈਲੀ ਕੱਢੀ ਜਾਵੇਗੀ। ਇਹ ਰੈਲੀ ਦਸ਼ਮੇਸ਼ ਸਕੂਲ ਤੋਂ 100 ਫੁੱਟੀ ਰੋਡ, ਬੱਸ ਸਟੈਂਡ, ਫਾਇਰ ਬਿਰਗੇਡ ਚੌਂਕ, ਰੇਲਵੇ ਸਟੇਸ਼ਨ, ਅਮਰੀਕ ਸਿੰਘ ਰੋਡ, ਤਿੰਨ ਕੋਨੀ, ਗੋਨਿਆਣਾ ਰੋਡ ਹੁੰਦੀ ਹੋਈ ਵਾਪਸ ਪਹੁੰਚੀ। ਰੈਲੀ ਦੌਰਾਨ ਆਟੋ ਚਾਲਕਾਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਇਸ ਮੌਕੇ ਆਟੋ-ਰਿਕਸ਼ਾ ਦੇ ਪ੍ਰਧਾਨ, ਧੰਨ ਧੰਨ ਸੰਤ ਬਾਬਾ ਬਹਾਲ ਦਾਸ ਈ ਰਿਕਸ਼ਾ ਯੂਨੀਅਨ ਸਟੈਂਡ ਬਠਿੰਡਾ ਅਤੇ ਸਮੂਹ ਅਹੁਦੇਦਾਰ ਆਦਿ ਸ਼ਾਮਿਲ ਸਨ।

ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਨਗਰ ਨਿਗਮ ਸ਼ਹਿਰ ’ਚ ਘੁੰਮਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਨਾਕਾਮ

0

ਅਵਾਰਾ ਪਸ਼ੂਆਂ ਕਾਰਨ ਹਰ ਦਿਨ ਵਾਪਰ ਰਹੇ ਹਨ ਹਾਦਸੇ, ਜਾ ਰਹੀਆਂ ਹਨ ਕੀਮਤੀ ਜਾਨਾਂ
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰੀ : ਸੂਬੇ ਦੇ ਪੰਜਵੇਂ ਮਹਾਂਨਗਰ ਮੰਨੇ ਜਾਣ ਵਾਲੇ ਬਠਿੰਡਾ ਸ਼ਹਿਰ ਵਿਚੋਂ ਨਗਰ ਨਿਗਮ ਗਊ ਸੈੱਸ ਦੇ ਨਾਂ ’ਤੇ ਤਿੰਨ ਕਰੋੜ ਰੁਪਏ ਇਕੱਠੇ ਕਰਨ ਦੇ ਬਾਵਜੂਦ ਅਵਾਰਾਂ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਿਹਾ ਹੈ। ਜਿਸਦੇ ਚੱਲਦੇ ਸ਼ਹਿਰ ਵਿਚ ਹਰ ਤੀਜ਼ੇ ਦਿਨ ਸੜਕਾਂ ’ਤੇ ਘੁੰਮਦੇ ਇਹ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇੰਨ੍ਹਾਂ ਹਾਦਸਿਆਂ ਕਾਰਨ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਜਦੋਂਕਿ ਬਹੁਤੇ ਨਕਾਰਾ ਹੋ ਗਏ ਹਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਨਿਗਮ ਦੀ ਸਹਾਇਤਾ ਨਾਲ ਕਈ ਗਊਸ਼ਾਲਾਵਾਂ ਦਾ ਪ੍ਰਬੰਧ ਵੀ ਕੀਤਾ ਹੈ ਪ੍ਰੰਤੂ ਇਸਦੇ ਬਾਵਜੂਦ ਬਠਿੰਡਾ ਸ਼ਹਿਰ ਦੀਆਂ ਸੜਕਾਂ, ਗਲੀਆਂ, ਚੌਕਾਂ ਆਦਿ ’ਤੇ ਦਰਜਨਾਂ ਬੇਸਹਾਰਾ ਪਸ਼ੂ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਨਗਰ ਨਿਗਮ ਬਠਿੰਡਾ ਕੋਲੋ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 03.01.2023 ਤੱਕ ਨਿਗਮ ਕੋਲ ਕਰੀਬ 3 ਕਰੋੜ ਰੁਪਏ ਦਾ ਗਊ-ਸੈੱਸ ਜਮਾਂ ਹੈ। ਗੌਰਤਲਬ ਹੈ ਕਿ ਬਠਿੰਡਾ ਨਗਰ ਨਿਗਮ ਵਲੋਂ ਸ਼ਹਿਰ ਵਿਚ ਘੁੰਮਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕਈ ਗਊਸ਼ਾਲਾਵਾਂ ਨਾਲ ਸਮਝੋਤੇ ਵੀ ਕੀਤੇ ਹੋਏ ਹਨ ਤੇ ਇਸਦੇ ਲਈ ਬਕਾਇਦਾ ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ‘ਡਾਈਟ ਮਨੀ’ ਦੇ ਨਾਂ ‘ਤੇ ਵੱਡੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਧਰ ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦੇ ਨਾਮ ’ਤੇ ਕਰੋੜਾਂ ਰੁਪਏ ਇਕੱਠਾ ਕਰਨ ਵਾਲੀ ਨਗਰ ਨਿਗਮ ਨਾ ਸਿਰਫ਼ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਹੈ, ਸਗੋਂ ਮਰੇ ਹੋਏ ਪਸ਼ੂਆਂ ਆਦਿ ਨੂੰ ਚੁੱਕਣ ਦਾ ਵੀ ਕੋਈ ਢੁੱਕਵਾਂ ਹੱਲ ਨਹੀਂ ਕੱਢ ਸਕੀ । ਆਰਟੀਆਈ ਕਾਰਕੁੰਨ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਅਵਾਰਾ/ ਪਸ਼ੂਆਂ ਕਾਰਨ ਪੰਜਾਬ ਰਾਜ ਦੀਆਂ ਵੱਖ-ਵੱਖ ਅਦਾਲਤਾਂ ’ਚ ਨਗਰ ਨਿਗਮ ਬਠਿੰਡਾ ਖਿਲਾਫ ਕਈ ਲੋਕਾਂ ਵਲੋਂ ਦਰਜਨਾਂ ਕੇਸ ਦਾਇਰ ਕੀਤੇ ਗਏ ਹਨ, ਜਿਨ੍ਹਾਂ ’ਚੋਂ ਕੁਝ ਦਾ ਫੈਸਲਾ ਹੋ ਚੁੱਕਾ ਹੈ। ਸ਼ਹਿਰ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਰਾਤ ਸਮੇਂ ਸੜਕਾਂ ਅਤੇ ਗਲੀਆਂ ਦੇ ਵਿਚਕਾਰ ਪਸ਼ੂਆਂ ਦੇ ਬੈਠਣ ਅਤੇ ਖੜ੍ਹੇ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਹਾਲਾਂਕਿ ਨਿਗਮ ਨੂੰ ਗਊ ਸੈੱਸ ਦੇ ਨਾਂ ‘ਤੇ ਕਰੀਬ ਤਿੰਨ ਕਰੋੜ ਦੀ ਕਮਾਈ ਹੋਈ ਹੈ ਪ੍ਰੰਤੂ ਮੰਗੀ ਸੂਚਨਾ ਮੁਤਾਬਕ ਸਾਲ 2022-23 ਵਿੱਚ ਨਵੰਬਰ 2022 ਤੱਕ ਦੇ 8 ਮਹੀਨਿਆਂ ਵਿੱਚ ਨਗਰ ਨਿਗਮ ਬਠਿੰਡਾ ਵੱਲੋਂ 1,76,51,870.00 ਰੁਪਏ ਖਰਚ ਕੀਤੇ ਗਏ ਹਨ।
ਬਾਕਸ
ਚਾਰ ਗਊਸ਼ਾਲਾਵਾਂ ਨਾਲ ਹੈ ਨਿਗਮ ਦਾ ਸਮਝੋਤਾ
ਬਠਿੰਡਾ: ਨਿਗਮ ਦੇ ਅਧਿਕਾਰੀਆਂ ਮੁਤਾਬਕ ਮੌਜੂਦਾ ਸਮੇਂ ਸਿਰਕੀ ਬਜ਼ਾਰ ਸਥਿਤ ਗਊਸ਼ਾਲਾ, ਬੰਸੀਧਰ ਭੀਸੀਆਣਾ ਅਤੇ ਸਰਕਾਰੀ ਗਊਸਾਲਾ ਹਰਰਾਏਪੁਰ ਵਿਚ ਸ਼ਹਿਰ ’ਚੋਂ ਅਵਾਰਾ ਪਸ਼ੂ ਫ਼ੜ ਕੇ ਛੱਡੇ ਜਾ ਰਹੇ ਹਨ। ਜਦੋਂਕਿ ਆਉਣ ਵਾਲੇ ਦਿਨਾਂ ’ਚ ਭੁੱਚੋ ਡੇਰਾ ਰੂਮੀ ਵਾਲਿਆਂ ਨਾਲ ਵੀ ਮੁੜ ਸਮਝੋਤਾ ਕੀਤਾ ਜਾ ਰਿਹਾ ਹੈ। ਸੂਚਨਾ ਮੁਤਾਬਕ ਸਿਰਕੀ ਬਜ਼ਾਰ ਵਾਲਿਆਂ ਨੂੰ ਪ੍ਰਤੀ ਪਸ਼ੂ 36, ਬੰਸੀਧਰ ਨੂੰ 21, ਹਰਰਾਏਪੁਰ ਨੂੰ 19 ਰੁਪਏ ਪ੍ਰਤੀ ਪਸ਼ੂ ਰੋਜ਼ਾਨਾ ਦੇ ਡਾਈਟ ਮਨੀ ਦਿੱਤੀ ਜਾਂਦੀ ਹੈ।ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਸ਼ਹਿਰ ਵਿਚੋਂ 500 ਪਸ਼ੂ ਫ਼ੜ ਕੇ ਜਲਦੀ ਹੀ ਰੂਮੀ ਵਾਲਾ ਗਊਸ਼ਾਲਾ ਵਿਚ ਛੱਡੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਬਾਕਸ
ਇੰਨ੍ਹਾਂ ਗਊ ਸੈੱਸ ਲੱਗਦਾ ਹੈ
1. ਤੇਲ ਟੈਂਕਰ ਦਾ ਗਊ-ਸੈੱਸ ਬਦਲਿਆ ਗਿਆ।
2. ਸ਼ਰਾਬ ਅੰਗਰੇਜ਼ੀ 10/- ਪ੍ਰਤੀ ਬੋਤਲ
3. ਦੇਸੀ ਸ਼ਰਾਬ 5/- ਰੁਪਏ ਪ੍ਰਤੀ ਬੋਤਲ
4. ਸੀਮਿੰਟ 1/- ਰੁਪਏ ਪ੍ਰਤੀ ਬੈਗ
5. ਬਿਜਲੀ 2 ਪੈਸੇ ਪ੍ਰਤੀ ਯੂਨਿਟ
6. ਮੈਰਿਜ ਪੈਲੇਸ ਏ.ਸੀ. 1000/ ਪ੍ਰਤੀ ਫੰਕਸ਼ਨ
7. ਮੈਰਿਜ ਪੈਲੇਸ ਨਾਨ ਏ.ਸੀ 500 ਰੁਪਏ/ ਪ੍ਰਤੀ ਫੰਕਸ਼ਨ
8. ਚਾਰ ਪਹੀਆ ਵਾਹਨ 1000/- ਪ੍ਰਤੀ ਵਾਹਨ
9. ਦੋ ਪਹੀਆ ਵਾਹਨ 200/- ਪ੍ਰਤੀ ਵਾਹਨ
ਬਾਕਸ
ਹੱਡਾ ਰੋੜੀ ਦਾ ਪ੍ਰਬੰਧ ਨਾ ਹੋਣ ਸੜਕੀ ਕੰਢੇ ਦੱਬ ਦਿਤੇ ਜਾਂਦੇ ਹਨ ਪਸ਼ੂ
ਨਗਰ ਨਿਗਮ ਬਠਿੰਡਾ ਕੋਲ ਆਪਣੇ ਅਵਾਰਾ/ਬੇਸਹਾਰਾ ਮਰੇ ਪਸ਼ੂਆਂ ਲਈ ਕੋਈ ਠੋਸ ਪ੍ਰਬੰਧ/ਪ੍ਰਬੰਧ ਨਹੀਂ ਹੈ, ਇਨ੍ਹਾਂ ਨੂੰ ਨਗਰ ਨਿਗਮ ਦੇ ਕਾਮੇ ਸੜਕ ਕੰਢੇ ਦੱਬ ਦਿੰਦੇ ਹਨ, ਇਥੇ ਹੀ ਬਸ ਨਹੀਂ ਨਿਗਮ ਕੋਲ ਅਵਾਰਾ/ਬੇਸਹਾਰਾ ਜ਼ਖਮੀ ਅਤੇ ਬਿਮਾਰ ਪਸ਼ੂਆਂ ਦੇ ਇਲਾਜ ਲਈ ਕੋਈ ਠੋਸ ਪ੍ਰਬੰਧ ਨਹੀਂ ਹੈ। ਜ਼ਖਮੀ ਅਤੇ ਬਿਮਾਰ ਬੇਸਹਾਰਾ ਪਸ਼ੂਆਂ ਦੇ ਇਲਾਜ ਲਈ ਲੋਕਾਂ ਨੂੰ ਜਾਂ ਤਾਂ ਕਿਸੇ ਐਨਜੀਓ ਨਾਲ ਸੰਪਰਕ ਕਰਨਾ ਪੈਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਜਾਂ ਕਿਸੇ ਪ੍ਰਾਈਵੇਟ ਡਾਕਟਰ ਕੋਲ ਲਿਜਾ ਕੇ ਆਪਣੇ ਖਰਚੇ ’ਤੇ ਇਲਾਜ ਕਰਵਾਉਣਾ ਪੈਂਦਾ ਹੈ।

ਮਾਲਵਾ ਕਾਲਜ ਵਿਖੇ ਅੰਤਰ-ਸਕੂਲ ਕਲਾ ਮੇਲਾ ਕਰਵਾਇਆ ਗਿਆ

0

ਸੁਖਜਿੰਦਰ ਮਾਨ
ਬਠਿੰਡਾ, 4 ਫ਼ਰਵਰੀ: ਮਾਲਵਾ ਕਾਲਜ ਵਿਖੇ ਅੰਤਰ-ਸਕੂਲ ਕਲਾ-ਮੇਲਾ ੳ;ਕਅਵ .ਚਅਵ-2023 ਪਿ੍ਰੰਸੀਪਲ ਡਾ. ਰਾਜ ਕੁਮਾਰ ਗੋਇਲ ਅਤੇ ਡਾ. ਸਰਬਜੀਤ ਕੌਰ ਢਿੱਲੋਂ ਦੀ ਰਹਿਨੁਮਾਈ ਹੇਠ ਜੋਸ਼-ਓ-ਪਰੋਸ਼ ਨਾਲ ਕਰਵਾਇਆ ਗਿਆ। ਇਸ ਕਲਾ ਮੇਲੇ ਵਿਚ ਬਤੌਰ ਮੁੱਖ ਮਹਿਮਾਨ ਸ. ਕਰਨਵੀਰ ਸਿੰਘ ਬਰਾੜ ਮੈਨੇਜਿੰਗ ਡਾਇਰੈਕਟਰ, ਚੈਅਰਮੈਨ ਸ਼੍ਰੀ ਰਮਨ ਕੁਮਾਰ ਸਿੰਗਲਾ ਅਤੇ ਸ਼੍ਰੀ ਰਾਕੇਸ਼ ਗੋਇਲ ਉਪ-ਪ੍ਰਧਾਨ ਮਾਲਵਾ ਕਾਲਜ ਬਤੌਰ ਮੁੱਖ ਮਹਿਮਾਨ ਵਜੋ ਪਹੁੰਚੇ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਕਾਲਜ ਦੇ ਪਿ੍ਰੰਸੀਪਲ ਡਾ. ਰਾਜ ਕੁਮਾਰ ਗੋਇਲ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਮਾਲਵਾ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਲਗਾਇਆ ਗਿਆ ਹੈ। ਉਹਨਾਂ ਨੇ ਕਾਲਜ ਦੀਆਂ ਸਭਿਆਚਾਰਕ, ਵਿੱਦਿਅਕ ਅਤੇ ਖੇਡ ਗਤੀਵਿਧੀਆਂ ਦਾ ਵੀ ਵਿਸਥਾਰ-ਪੂਰਵਕ ਵਰਣਨ ਕੀਤਾ।ਮੁੱਖ ਮਹਿਮਾਨ ਸ. ਕਰਨਵੀਰ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿੱਚ ਇਸ ਤਰ੍ਹਾਂ ਦੇ ਕਲਾ ਮੇਲੇ ਅਤੇ ਮੁਕਾਬਲਿਆਂ ਦੀ ਅਜੋਕੇ ਸਮੇਂ ਵਿੱਚ ਸਖਤ ਲੋੜ ਹੈ।ਇਸ ਮੌਕੇ ਸ਼੍ਰੀ ਰਮਨ ਕੁਮਾਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ-ਮੁਕਤ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਉਸਾਰੂ ਕਾਰਜਾਂ ਵਿੱਚ ਲਗਾਉਣ ਦੀ ਲੋੜ ਹੈ।ਪ੍ਰੋਗਰਾਮ ਦੇ ਅਖੀਰ ਤੇ ਮਾਲਵਾ ਕਾਲਜ, ਬਠਿੰਡਾ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।ਇਹਨਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਮੈਡਮ ਊਸ਼ਾ ਸ਼ਰਮਾਂ (ਞਕਵਦ। ਛਛਣ ਭਜਗ;ਤ ਙਰ;;ਕਪਕ), ਮੈਡਮ ਗੁਰਸ਼ਰਨ ਕੌਰ (ਗੋਰਮਿੰਟ ਸਕੂਲ ਗੋਨਿਆਣਾ) ਅਤੇ ਸ. ਹਰਦਰਸ਼ਨ ਸਿੰਘ (ਝਞਛ੍ਵੳਓ) ਨੇ ਨਿਭਾਈ। ਮੰਚ ਸੰਚਾਲਨ ਲੈਕਚਰਾਰ ਹਰਵਿੰਦਰ ਸਿੰਘ ਅਤੇ ਮੈਡਮ ਸਰਬਜੀਤ ਕੌਰ ਨੇ ਕੀਤੀ। ਸਰਕਾਰੀ ਸਕੂਲ ਭੂੱਚੋ ਮੰਡੀ ਨੇ ਓਵਰ-ਆਲ ਟ੍ਰਾਫੀ ਤੇ ਕਬਜਾ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾਂ ਮਾਲਵਾ ਕਾਲਜ ਆਫ਼ ਫ਼ਿਜੀਕਲ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ, ਡੀਨ ਸ਼੍ਰੀ ਰਘਵੀਰ ਚੰਦ ਸ਼ਰਮਾ, ਇੰਦਰਪ੍ਰੀਤ ਕੌਰ ਮੁਖੀ ਮੈਨੇਜਮੈਂਟ ਵਿਭਾਗ, ਡਾ. ਲਖਵਿੰਦਰ ਕੌਰ ਮੁਖੀ ਆਰਟਸ ਵਿਭਾਗ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ।

ਹਰਿਆਣਾ ਵਿਚ ਕੈਂਸਰ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਇਕ ਖੋਜ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ – ਸਿਹਤ ਮੰਤਰੀ ਸ੍ਰੀ ਅਨਿਲ ਵਿਜ

0

ਅੰਬਾਲਾ ਕੈਂਟ ਵਿਚ ਅੱਤਆਧੁਨਿਕ ਕੈਂਸਰ ਹਸਪਤਾਲ ਬਣਾਇਆ , ਲੋਕਾਂ ਨੂੰ ਮਿਲ ਰਿਹਾ ਹੈ ਬਹੁਤ ਲਾਭ – ਵਿਜ
ਐਮਬੀਬੀਐਸ ਦੇ ਕੋਰਸ ਵਿਚ ਆਯੂਰਵੇਦ ਪੜਾਉਣ ਦੇ ਲਈ ਸਾਰੇ ਪੱਖਾਂ ਨਾਲ ਕੀਤੀ ਜਾਵੇਗੀ ਗਲਬਾਤ- ਵਿਜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਫਰਵਰੀ : ਹਰਿਆਣਾ ਵਿਚ ਕੈਂਸਰ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਇਕ ਖੋਜ ਪ੍ਰਕ੍ਰਿਆ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਲਈ ਅੱਜ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੈਂਸਰ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਖੋਜ ਤਹਿਤ ਇਕ ਕਮੇਟੀ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀ ਕੈਂਸਰ ਦੇ ਮਰੀਜਾਂ ਦੀ ਹਿਸਟਰੀ ਨੂੰ ਰਿਕਾਰਡ ਕਰੇਗੀ ਅਤੇ ਖੋਜ ਦੇ ਹੋਰ ਜੋ ਵੀ ਢੰਗ ਹੁੰਦੇ ਹਨ ਉਨ੍ਹਾਂ ਨੁੰ ਅਪਣਾ ਕੇ ਇਸ ’ਤੇ ਅਧਿਐਨ ਰਿਸਰਚ ਕਰਵਾਈ ਜਾਵੇਗੀ। ਸ੍ਰੀ ਵਿਜ ਅੱਜ ਅੰਬਾਲਾ ਵਿਚ ਜਨਤਾ ਦਰਬਾਰ ਦੌਰਾਨ ਮੀਡੀਆ ਕਰਮਚਾਰੀਆਂ ਵੱਲੋਂ ਕੈਂਸਰ ਦਿਵਸ ਦੇ ਮੌਕੇ ’ਤੇ ਕੈਂਸਰ ਦੇ ਵੱਧਦੇ ਮਾਮਲਿਆਂ ਦੇ ਸਬੰਧ ਵਿਚ ਪੁੱਥੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੈਂਸਰ ਦੇ ਉੱਪਰ ਰਿਸਰਚ ਵੀ ਹੋਣੀ ਚਾਹੀਦੀ ਹੈ ਅਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡਾ ਰੋਹਤਕ ਵਾਲਾ ਪੀਜੀਆਈ ਇਸ ’ਤੇ ਰਿਸਰਚ ਕਰੇ।ਸਿਹਤ ਮੰਤਰੀ ਨੇ ਕਿਹਾ ਕਿ ਇਹ ਕੈਂਸਰ ਜੋ ਹੈ ਬਹੁਤ ਤੇਜੀ ਨਾਲ ਵੱਧ ਰਿਹਾ ਹੈ ਅਤੇ ਆਪਣੇ ਪੈਰ ਪਸਾਰ ਰਿਹਾ ਹੈ, ਉਸੀ ਨੂੰ ਦੇਖਦੇ ਹੋਏ ਅਸੀਂ ਅੰਬਾਲਾ ਕੈਂਟ ਵਿਚ ਅੱਤਆਧੁਨਿਕ ਕੈਂਸਰ ਹਸਪਤਾਲ ਬਣਾਇਆ ਹੈ ਅਤੇ ਲੋਕਾਂ ਨੂੰ ਉਸ ਦਾ ਬਹੁਤ ਲਾਭ ਵੀ ਮਿਲ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਹਸਪਤਾਲ ਵਿਚ ਹੁਣ ਤਕ ਲਗਭਗ 125 ਦੇਨੇੜੇ ਸਫਲਤਾਪੂਰਵਕ ਆਪ੍ਰੇਰਸ਼ਨ ਵੀ ਕੀਤੇ ਜਾ ਚੁੱਕੇ ਹਨ ਅਤੇ ਨੇੜੇ ਦੇ ਗੁਆਂਢੀ ਸੂਬਿਆਂ ਦੇ ਮਰੀਜ ਵੀ ਇੱਥੇ ਆਉਂਦੇ ਹਨ। ਸ੍ਰੀ ਵਿਜ ਨੇ ਕਿਹਾ ਕਿ ਆਉਣ ਵਾਲੀ 15 ਮਿੱਤੀ ਤੋਂ ਇਕ ਨਿਦੇਸ਼ਕ ਵੀ ਇੱਥੇ ਆਪਣੀ ਡਿਊਟੀ ਜੁਆਇਨ ਕਰ ਲੈਣ ਗੇ ਅਤੇ ਊਹ ਏਮਸ ਦੇ ਸੀਨੀਅਰ ਡਾਕਟਰ ਹਨ।ਐਮਬੀਬੀਐਸ ਦੇ ਕੋਰਸ ਵਿਚ ਆਯੂਰਵੇਦ ਨੂੰ ਪੜਾਉਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਅਸੀਂ ਉਸ ਦੀ ਸੰਭਾਵਨਾਵਾਂ ਨੂੰ ਪਤਾ ਲਗਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਸ ’ਤੇ ਅਸੀਂ ਸਾਰੇ ਪੱਖਾਂ ਨਾਲ ਗਲ ਕਰ ਰਹੇ ਹਨ ਅਤੇ ਕੇਂਦਰੀ ਸਮਿਤੀ ਦੀ ਵੀ ਅਸੀਂ ਸੁਝਾਅ ਲਵਾਂਗੇ, ਇਸ ਲਈ ਇਹ ਇਕ ਪ੍ਰਕ੍ਰਿਆ ਅਸੀਂ ਸ਼ੁਰੂ ਕੀਤੀ ਹੈ।ਅੰਬਾਲਾ ਸੈਂਟਰਲ ਜੇਲ ਵਿਚ ਚੱਲੀ ਗੋਲੀ ਦੇ ਮਾਮਲੇ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਇਸ ਮਾਮਲੇ ’ਤੇ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਜਿਨ੍ਹੇ ਵੀ ਹਥਿਆਰ ਅੰਦਰ ਹਨ ਉਹ ਐਫਐਸਐਲ ਵਿਚ ਭੇਜੇ ਹੋਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਹਥਿਆਰ ਨਾਲ ਗੋਲੀ ਚੱਲੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਨਿਸ਼ਕਰਸ਼ ਤਕ ਹਰ ਹਾਲਤ ਵਿਚ ਜਾਇਆ ਜਾਵੇਗਾ ਚਾਹੇ ਇਸ ਦੇ ਲਈ ਅਧਿਕਾਰੀਆਂ ਦੀ ਇਕ ਹੋਰ ਕਮੇਟੀ ਬਨਾਉਣੀ ਪਵੇ , ਪਰ ਇਸ ਮਾਮਲੇ ਦਾ ਨਿਸ਼ਕਰਸ਼ ਕੱਢਿਆ ਜਾਵੇਗਾ।ਜਨਤਾ ਦਰਬਾਰ ਵਿਚ ਝੂਠੀ ਸ਼ਿਕਾਇਤਾਂ ਦੇ ਸਬੰਧਾਂ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਝੂਠੀ ਵੀ ਪਾਈ ਗਈਆਂ ਹਨ ਇਸ ਲਈ ਅਗਲੇ ਜਨਤਾ ਦਰਬਾਰ ਵਿਚ ਅਸੀਂ ਇੱਥੇ ਬੋਰਡ ਲਗਾਵਾਂ ਗੇ ਕਿ ਤੁਹਾਡੀਆਂ ਸ਼ਿਕਾਇਤ ਜੇਕਰ ਝੂਠੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ 182 ਦੇ ਤਹਿਤ ਕਾਰਵਾਈ ਹੁੰਦੀ ੲੈ ਅਤੇ ਝੂਠੀ ਸ਼ਿਕਾਇਤ ਪਾਏ ਜਾਣ ’ਤੇ ਉਹ ਕੀਤੀ ਜਾਵੇਗੀ।ਧਾਰਾ 498 ਨਾਲ ਸਬੰਧਿਤ ਮਾਮਲਿਆਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਮੈਨੁੰ 498 ਧਾਰ ਨਾਲ ਸਬੰਧਿਤ ਸਾਰੇ ਮਾਮਲਿਆਂ ਦੀ ਜਾਣਕਾਰੀ ਮੰਗੀ ਹੈ ਅਤੇ ਕਿੰਨ੍ਹੇ ਮਾਮਲਿਆਂ ਦੀ ਜਾਣਕਾਰੀ ਲੰਬਿਤ ਹੈ ਕਿਉਂਕਿ ਧਾਰਾ 498 ਦੇ ਮਾਮਲੇ ਜਨਤਾ ਦਰਬਾਰ ਵਿਚ ਬਹੁਤ ਪਹੁੰਚ ਰਹੇ ਹਨ ਕਿਉਂਕਿ ਕੁੜੀਆਂ ਰੋ ਅਤੇ ਬਿਲਖ ਰਹੀਆਂ ਹਨ ਅਤੇ ਕਾਰਵਾਈ ਨਈਂ ਹੋ ਰਹੀ ਹੈ ਇਸ ਲਈ ਸਾਰੇ ਮਾਮਲਿਆਂ ਦੀ ਜਾਣਕਾਰੀ ਮੇਰੇ ਵੱਲੋਂ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਮੈਂ ਸਾਰੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ ਅਤੇ ਪੁਛਿਆ ਜਾਵੇਗਾ ਕਿ ਇੰਨ੍ਹਾ ਮਾਮਲਿਆਂ ਵਿਚ ਪਂੈਡੇਂਸੀ ਕਿਉਂ ਹੈ, ਹਿੰਨ੍ਹਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ।ਮਾਮਲਿਆਂ ਨੂੰ ਨਜਿਠਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਮੈਨੂੰ ਸਾਰੇ ਐਸਪੀ ਨੇ ਰਿਪੋਰਟ ਦਿੱਤੀ ਸੀ ਕਿ 98 ਫੀਸਦੀ ਤਕ ਸ਼ਿਕਾਇਤਾਂ ਨਿਪਟਾ ਦਿੱਤੀਆਂ ਹਨ ਪਰ ਜਦੋਂ ਮੈਂ ਆਪਣ ਖੁਫਿਆ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਚਲਿਆ ਕਿ ਇਹ ਸਿਰਫ ਐਸਪੀ ਨੇ ਡੀਐਸਪੀ ਨੂੰ ਮਾਰਕ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਮੁੜ ਤੋਂ ਪੱਤਰ ਲਿਖਿਆ ਗਿਆ ਹੈ ਕਿ ਫਾਈਨਲ ਡਿਸਪੋਜਲ ਕਿੰਨ੍ਹੇ ਮਾਮਲਿਆਂ ਦਾ ਹੋਇਆ ਹੈ ਅਤੇ ਕਿੰਨ੍ਹੇ ਕੇਸ ਪੈਂਡਿੰਗ ਹਨ ਜੋ ਮੇਰੇ ਵੱਲੋਂ ਰੇਫਰ ਕੀਤੇ ਗਏ ਹਨ ਦਾ ਬਿਊਰਾ ਦਿੱਤਾ ਜਾਵੇ।

Our Visitor

1910286