Thursday, May 21, 2026
Home Blog Page 2219

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸਮਾਜਿਕ ਬੁਰਾਈਆਂ ਜੜ੍ਹੋਂ ਖ਼ਤਮ ਕਰਨ ਦਾ ਸੱਦਾ

0

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬਾਬੂ ਜਗਜੀਵਨ ਰਾਮ ਚੌਕ ਤੋਂ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 4 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕਰਦਿਆਂ ਸਮਾਜ ਵਿੱਚ ਫੈਲੀਆਂ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਵਿਸ਼ਵ ਨੂੰ ਮਨੁੱਖਤਾ ਦਾ ਮਾਰਗ ਦਿਖਾਇਆ। ਭਗਵੰਤ ਮਾਨ ਨੇ ਕਿਹਾ ਕਿ ਇਹ ਬਾਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਦਿਖਾਏ ਰਸਤੇ ‘ਤੇ ਚੱਲਦਿਆਂ ਸੂਬਾ ਸਰਕਾਰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਵੱਲੋਂ ਦਰਸਾਏ ਬਰਾਬਰੀ ਦੇ ਮਾਰਗ ਅਨੁਸਾਰ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਹੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਨੌਕਰੀ ਦੀ ਭਾਲ ਕਰਨ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ। ਭਗਵੰਤ ਮਾਨ ਨੇ ਕਿਹਾ ਕਿ ਅਗਾਂਹਵਧੂ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਇਹ ਸਮੇਂ ਦੀ ਲੋੜ ਹੈ।ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਬਦਕਿਸਮਤੀ ਨਾਲ ਸੂਬੇ ਦੀ ਸੱਤਾ ‘ਤੇ ਕਾਬਜ਼ ਲੋਕਾਂ ਨੇ ਆਪਣੇ ਸਵਾਰਥੀ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਬੇਰਹਿਮੀ ਨਾਲ ਲੁੱਟਿਆ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਗਰੀਬ ਵਿਦਿਆਰਥੀਆਂ ਦੀ ਭਲਾਈ ਲਈ ਰੱਖੇ ਫੰਡਾਂ ਦੀ ਵੀ ਲੁੱਟ ਕੀਤੀ ਗਈ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਵੱਲੋਂ ਲੁੱਟਿਆ ਗਿਆ ਇੱਕ-ਇੱਕ ਪੈਸਾ ਉਨ੍ਹਾਂ ਕੋਲੋਂ ਵਸੂਲ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਇਸ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖਤਾ ਨੂੰ ਬਰਾਬਰਤਾ ਵਾਲੇ ਸਮਾਜ ਵੱਲ ਸੇਧ ਦਿੰਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ–ਇੱਕ ਮਹਾਨ ਅਧਿਆਤਮਿਕ ਦੂਤ ਅਤੇ ਸਮਾਜ ਦੇ ਗਰੀਬ ਤੇ ਬੇਸਹਾਰਾ ਤਬਕਿਆਂ ਦੇ ਮਸੀਹਾ, ਨੇ ਸਾਨੂੰ ਨੇਕ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ‘ਪ੍ਰਕਾਸ਼ ਉਤਸਵ’ ਅਜਿਹੇ ਸਮਾਜ ਦੀ ਸਿਰਜਣਾ ਦੇ ਕਾਰਜ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਮੌਕਾ ਹੈ ਜਿੱਥੇ ਹਰ ਮਨੁੱਖ ਬਿਨਾਂ ਕਿਸੇ ਭੇਦਭਾਵ ਦੇ ਸਵੈ-ਮਾਣ ਅਤੇ ਗੌਰਵ ਨਾਲ ਜੀਵਨ ਬਤੀਤ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਤ-ਪਾਤ, ਨਸਲ, ਰੰਗ, ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਸਮੂਹਿਕ ਤੌਰ ‘ਤੇ ਗੁਰੂ ਜੀ ਦਾ ਪ੍ਰਕਾਸ਼ ਉਤਸਵ ਮਨਾਉਣ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਨਿਮਰਤਾ ਅਤੇ ਮਾਨਵੀ ਸਨਮਾਨ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਮਹਾਨ ਸੰਦੇਸ਼ ਸਦੀਆਂ ਤੋਂ ਸਮੁੱਚੇ ਸਮਾਜ ਲਈ ਗਿਆਨ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਸਿੱਖਿਆਵਾਂ ਸਾਨੂੰ ਹਮੇਸ਼ਾ ਅਜਿਹੇ ਮਾਨਵਤਾ ਭਰਪੂਰ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ ਜਿੱਥੇ ਹਰੇਕ ਵਿਅਕਤੀ ਨੂੰ ਉਸ ਦੀ ਜਾਤ, ਨਸਲ, ਧਰਮ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤਾ ਗਿਆ ਪਿਆਰ, ਦਇਆ ਅਤੇ ਬਰਾਬਰੀ ਦਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਸਮਰਪਣ ਅਤੇ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਮਹਾਨ ਗੁਰੂਆਂ, ਸ਼ਹੀਦਾਂ, ਸੰਤਾਂ ਅਤੇ ਪੀਰਾਂ ਨਾਲ ਸਬੰਧਤ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਹੈ ਕਿ ਅਜਿਹੀਆਂ ਜ਼ਿਆਦਾਤਰ ਥਾਵਾਂ ‘ਤੇ ਉਨ੍ਹਾਂ ਦਾ ਇਹ ਕਹਿ ਕੇ ਸਵਾਗਤ ਕੀਤਾ ਜਾਂਦਾ ਹੈ ਕਿ ਉਹ ਇਸ ਸਮਾਗਮ ਦਾ ਹਿੱਸਾ ਬਣਨ ਵਾਲੇ ਪਹਿਲੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਕੋਲ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸਮਾਂ ਵੀ ਨਹੀਂ ਸੀ, ਉਨ੍ਹਾਂ ਨੂੰ ਹੁਣ ਲੋਕਾਂ ਨੇ ਬਾਹਰ ਦਾ ਰਾਹ ਵਿਖਾ ਦਿੱਤਾ।ਇਸ ਤੋਂ ਪਹਿਲਾਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।ਸਮਾਗਮ ਦੌਰਾਨ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ, ਬਲਕਾਰ ਸਿੰਘ, ਰਮਨ ਅਰੋੜਾ ਤੇ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੇ ਹੋਰ ਵੀ ਹਾਜ਼ਰ ਸਨ।

ਵੱਡੀ ਗਿਣਤੀ ਵਿੱਚ ਕੌਂਸਲਰ ਤੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

0

ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਨਵੇਂ ਜੁੜੇ ਆਗੂਆਂ ਦਾ ਪਾਰਟੀ ’ਚ ਕੀਤਾ ਰਸਮੀ ਸਵਾਗਤ
ਮਾਨ ਸਰਕਾਰ ਦੇ ਲੋਕ ਭਲਾਈ ਕੰਮਾਂ ਅਤੇ ਪਾਰਟੀ ਦੀ ਇਮਾਨਦਾਰੀ ਦੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਆਗੂ ’ਆਪ’ ਨਾਲ ਜੁੜ ਰਹੇ: ਜਰਨੈਲ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਫਰਵਰੀ : ਐੱਮ ਸੀ ਚੋਣਾਂ ਦੇ ਮੱਦੇਨਜ਼ਰ ਵੱਖ ਵੱਖ ਆਗੂਆਂ ਅਤੇ ਕੌਂਸਲਰਾਂ ਦਾ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਚਮਕੌਰ ਸਾਹਿਬ, ਸੁਲਤਾਨਪੁਰ ਲੋਧੀ ਅਤੇ ਲੁਧਿਆਣਾ ਤੋਂ ਦਰਜਨ ਤੋਂ ਵੱਧ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਨੇ ’ਆਪ’ ਦਾ ਪੱਲਾ ਫੜਿਆ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਨਵੇਂ ਜੁੜੇ ਮੈਂਬਰਾਂ ਦਾ ਪਾਰਟੀ ਵਿਚ ਰਸਮੀ ਸਵਾਗਤ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕੀਤੀ ਅਤੇ ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਦਨ ਲਾਲ ਬੱਗਾ, ਹਰਦੀਪ ਮੁੰਡੀਆਂ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ, ਡਾ. ਚਰਨਜੀਤ ਸਿੰਘ ਚੰਨੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਮੌਜੂਦ ਰਹੇ।ਸ਼ਾਮਿਲ ਕੌਂਸਲਰਾਂ ਵਿੱਚ ਚਮਕੌਰ ਸਾਹਿਬ ਤੋਂ ਪਰਮਜੀਤ ਕੌਰ, ਸੰਤੋਸ਼ ਕੁਮਾਰ, ਕਮਲੇਸ਼ ਰਾਣੀ, ਗੁਰਮੀਤ ਸਿੰਘ, ਭੁਪਿੰਦਰ ਸਿੰਘ, ਸੁਲਤਾਨਪੁਰ ਲੋਧੀ ਤੋਂ ਸੁਨੀਤਾ ਰਾਣੀ ਧੀਰ, ਰਾਜੀਵ ਧੀਰ, ਲੁਧਿਆਣਾ ਦੇ ਸਾਹਨੇਵਾਲ ਮਨਜਿੰਦਰ ਸਿੰਘ ਭੋਲਾ, ਸਨਦੀਪ ਸੋਨੀ, ਕੁਲਵਿੰਦਰ ਸਿੰਘ, ਨਿਰਭੈ ਸਿੰਘ, ਮੈਡੀਕਲ ਐਸੋਸੀਏਸ਼ਨ ਪ੍ਰਧਾਨ ਵਿਜੈ ਪੁਰੀ, ਕਾਂਗਰਸ ਤੋਂ ਲਾਲੀ ਹਾਰਾ, ਚੰਚਲ ਮਿਹਾਸ ਆਦਿ ਪ੍ਰਮੁੱਖ ਸਨ। ਲੁਧਿਆਣਾ ਤੋਂ ਤਿੰਨ ਵਾਰ ਕੌਂਸਲਰ ਰਾਜੂ ਥਾਪਰ, ਜੋ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਤੋਂ ਆਉਂਦੇ ਹਨ, ਵੀ ’ਆਪ’ ਵਿੱਚ ਸ਼ਾਮਿਲ ਹੋਏ। ਨਾਲ ਹੀ ਕੌਂਸਲਰ ਬਲਜਿੰਦਰ ਸੰਧੂ ਤੇ ਗੁਰਪ੍ਰੀਤ ਸਿੰਘ ਬੇਦੀ, ਐਂਟੀ ਟੈਰੋਰਿਸਟ ਫਰੰਟ ਦੇ ਪੰਜਾਬ ਪ੍ਰਧਾਨ ਅਨਿਲ ਸ਼ਰਮਾ, ਕਾਂਗਰਸ ਤੋਂ ਅਹੁਦੇਦਾਰ ਚੰਨੀ ਗਿੱਲ ਅਤੇ ਮਨਪ੍ਰੀਤ ਸਿੰਘ ਬੰਟੀ ਵੀ ਆਮ ਆਦਮੀ ਪਾਰਟੀ ਨਾਲ ਜੁੜੇ।ਇਸ ਮੌਕੇ ਬੋਲਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮਾਨ ਸਰਕਾਰ ਸ਼ਲਾਘਾਯੋਗ ਕੰਮ ਕਰ ਰਹੀ ਹੈ। ’ਆਪ’ ਸਰਕਾਰ ਦੇ ਕੰਮਾਂ, ਪਾਰਟੀ ਦੀ ਇਮਾਨਦਾਰੀ ਦੀ ਨੀਤੀ ਤੇ ਕੰਮ ਕਰਨ ਦੇ ਚੰਗੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਹੀ ਕੌਂਸਲਰ ਅਤੇ ਆਗੂ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਨਵੇਂ ਜੁੜੇ ਮੈਂਬਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਿਆ ਅਤੇ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਹੁਣ ਤੱਕ ਮਾਨ ਸਰਕਾਰ ਨੇ ਆਪਣੇ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ, ਉਸੇ ਤਰ੍ਹਾਂ ਅੱਗੇ ਵੀ ਸਰਕਾਰ ਬਾਕੀ ਗਾਰੰਟੀਆਂ ਪੂਰੀਆਂ ਕਰਨ ਦੇ ਨਾਲ ਨਾਲ ਉਸਤੋਂ ਵੀ ਜ਼ਿਆਦਾ ਕੰਮ ਕਰਕੇ ਦਿਖਾਏਗੀ।

ਅਮਿਟ ਯਾਦਾਂ ਛੱਡਦਿਆਂ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਲਾਇਆ ਗਿਆ ਤਿੰਨ ਰੋਜਾ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਸਮਾਪਤ

0

ਅਜਿਹੇ ਕੈਪ ਸ਼ਖਸ਼ੀਅਤ ਦੇ ਨਿਖਾਰ ਅਤੇ ਨੋਜਵਾਨਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ–ਹਰਿੰਦਰ ਭੁੱਲਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 4 ਫ਼ਰਵਰੀ: ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਲਾਇਆ ਗਿਆ ਤਿੰਨ ਰੋਜਾ ਯੁਵਾ ਅਗਵਾਈ ਸਿਖਲਾਈ ਕੈਂਪ ਕੈਂਪਰਾਂ ਵਿੱਚ ਨਵੀ ਅਤੇ ਸਕਾਰਾਤਮਕ ਸੋਚ ਪੈਦਾ ਕਰਦੇ ਹੋਏ ਸਮਾਪਤ ਹੋਇਆ।ਸਮੂਹ ਕੈਂਪਰਾਂ ਵੱਲੋ ਮੰਚ ਤੇ ਦਿੱਤੀ ਗਈ ਆਪਣੀ ਫੀਡਬੈਕ ਵਿੱਚ ਦੱਸਿਆ ਕਿ ਉਹਨਾਂ ਨੁੰ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਅਜਿਹੇ ਕੈਪ ਦਾ ਹਿਸਾ ਬਣਨ ਦਾ ਮੋਕਾ ਮਿਲਿਆ ਅਤੇ ਇਸ ਕੈਪ ਰਾਹੀ ਉਹਨਾ ਨੁੰ ਬਹੁਤ ਕੁਝ ਸਿੱਖਣ ਦਾ ਮੋਕਾ ਮਿਲਿਆ। ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਦੀ ਅਗਵਾਈ ਅਤੇ ਡਾ ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਦੀ ਦੇਖ ਰੇਖ ਲਾਏ ਗਏ ਇਸ ਕੈਂਪ ਵਿੱਚ ਵੱਖ ਵੱਖ ਯੂਥ ਕਲੱਬਾਂ ਅਤੇ ਐਨ.ਐਸ.ਐਸ ਦੇ 57 ਵਲੰਟੀਅਰਜ ਨੇ ਭਾਗ ਲਿਆ। ਜਿਲਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਕੈਪ ਦੋਰਾਨ ਯੋਗ,ਮਾਨਸਿਕ ਅਤੇ ਸਰੀਰਕ ਵਿਕਾਸ ਲਈ ਵੱਖ ਵੱਖ ਕਸਰਤਾਂ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦੀ ਜਾਣਕਾਰੀ ਅਤੇ ਵਿਸ਼ਾ ਮਾਹਿਰ ਨੇ ਕੈਂਪਰਾਂ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ।ਕੈਪ ਦਾ ਉਦਘਾਟਨ ਕਰਦਿਆਂ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਦੇ ਪ੍ਰਿਸੀਪਲ ਡਾ ਬਰਿੰਦਰ ਕੌਰ ਨੇ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਕੀਤੀਆਂ ਜਾ ਰਹੀਆਂ ਗਤੀਵਿਧੀਆ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤਾ।ਕੈਪ ਦੇ ਪਹਿਲੇ ਦਿਨ ਡਾ ਬਲਮ ਲੀਬਾਂ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਨੇ ਨੋਜਵਾਨਾਂ ਨੁੰ ਚਰਿੱਤਰ ਨਿਰਮਾਣ ਕੈਪ ਦੇ ਦੂਸਰੇ ਦਿਨ ਹਰਦੀਪ ਜਟਾਣਾ ਨੇ ਵਿਦੇਸ਼ਾ ਵਿੱਚ ਨੋਜਵਾਨਾ ਦੇ ਵਧ ਰਹੇ ਰੁਝਾਨ ਤੇ ਚਿੰਤਾ ਜਾਹਿਰ ਕਰਦਿਆਂ ਨੋਜਵਾਨਾਂ ਨੁੰ ਦੇਸ਼ ਵਿੱਚ ਰਹਿ ਕੇ ਸਮਾਜ ਸੇਵਾ ਅਤੇ ਮਾਪਿਆਂ ਦੇ ਸਤਿਕਾਰ ਦੀ ਗਲ ਸਾਝੀ ਕੀਤੀ।ਉਹਨਾਂ ਕੈਂਪਰਾਂ ਨੁੰ ਵੱਖ ਵੱਖ ਮਿਲੇਟ ਬਾਰੇ ਵੀ ਜਾਣਕਾਰੀ ਦਿੱਤੀ। ਬਾਲ ਸੁਰੱਖਿਆ ਵਿਭਾਗ ਦੇ ਕਾਉਸਲਰ ਰਜਿੰਦਰ ਕੁਮਾਰ ਵਰਮਾ ਨੇ ਬੱਚਿਆਂ ਦੇ ਅਧਿਕਾਰ ਅਤੇ ਮਾਪਿਆਂ ਦੀ ਮੌਤ ਤੋ ਬਾਅਦ ਸਰਕਾਰ ਵੱਲੋ ਉਹਨਾਂ ਦੀ ਸੁਰਖਿਆ ਬਾਰੇ ਬਣਾਏ ਗਏ ਨਿਯਮ,ਸਖੀ ਵਨ ਸਟਾਪ ਸੈਟਰ ਦੇ ਸੈਟਰ ਪ੍ਰਸ਼ਾਸਨਿਕ ਅਧਿਕਾਰੀ ਐਡਵੋਕੇਟ ਗਗਨਦੀਪ ਕੌਰ ਨੇ ਔਰਤਾਂ ਦੇ ਹੱਕਾਂ ਬਾਰੇ ਗਲ ਕਰਦਿਆਂ ਉਹਨਾ ਦੇ ਵਿਭਾਗ ਵੱਲੋ ਲੜਕੀਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਡਾ ਗੁਰਪ੍ਰੀਤ ਸਿੰਘ ਸਰਾਂ ਬਲਡ ਬੈਕ ਮਾਨਸਾ ਨੇ ਖੂਨਦਾਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਕੈਪ ਦੇ ਤੀਸਰੇ ਦਿਨ ਦੇ ਪਹਿਲੇ ਸ਼ੈਸਨ ਵਿੱਚ ਕੈਂਪਰਾਂ ਨਾਲ ਸਾਝ ਪਾਉਂਦਿਆਂ ਕਾਲਮ ਨਵੀਸ ਅਤੇ ਸਿਖਿਆ ਵਿਭਾਗ ਦੇ ਜਿਲਾ ਮੋਨੀਟਰ ਡਾ ਬਲਜਿੰਦਰ ਜੋੜਕੀਆਂ ਨੇ ਦੱਸਿਆ ਕਿ ਅਜਿਹੇ ਕੈਪ ਨੋਜਵਾਨਾਂ ਦੇ ਵਿਕਾਸ ਅਤੇ ਉਹਨਾਂ ਦੀ ਸ਼ਖਸ਼ੀਅਤ ਦੇ ਨਿਖਾਰ ਵਿੱਚ ਅਹਿਮ ਰੋਲ ਅਦਾ ਕਰਦੇ ਹਨ।ਉਹਨਾਂ ਨੋਜਵਾਨਾਂ ਨੁੰ ਅਪੀਲ ਕੀਤੀ ਕਿ ਉਹ ਸ਼ੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਤੋ ਸੰਕੋਚ ਕਰਨ ਅਤੇ ਇਸ ਦੇ ਚੰਗੇ ਪ੍ਰਭਾਵ ਲਈ ਇਸ ਦੀ ਸੁਚੱਜੀ ਵਰਤੋ ਕਰਨ। ਜਿਲਾ ਭਾਸ਼ਾ ਅਫਸਰ ਮੈਡਮ ਤੇਜਿੰਦਰ ਕੌਰ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਬਾਰੇ ਸਰਕਾਰ ਵੱਲੋ ਕੀਤੇ ਜਾ ਰਹੇ ਕੰਮਾ ਬਾਰੇ ਕੈਂਪਰਾਂ ਨਾਲ ਜਾਣਕਾਰੀ ਸਾਝੀ ਕੀਤੀ।ਉਹਨਾ ਵਲੰਟੀਅਰਜ ਨੁੰ ਭਾਸ਼ਾ ਵਿਭਾਗ ਵੱਲੋ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਕੈਂਪਰਾਂ ਨੁੰ ਇਨਾਮ ਅਤੇ ਪ੍ਰਮਾਣ ਪੱਤਰ ਵੰਡਣ ਦੀ ਰਸਮ ਜਿਲਾ ਸਿੱਖਿਆ ਅਫਸਰ ( ਸੈਕੰਡਰੀ) ਮਾਨਸਾ ਹਰਿੰਦਰ ਸਿੰਘ ਭੁੱਲਰ ਵੱਲੋ ਅਦਾ ਕੀਤੀ।ਉਹਨਾ ਇਸ ਮੋਕੇ ਬੋਲਦਿਆਂ ਦੱਸਿਆ ਕਿ ਉਹਨਾਂ ਵੀ ਅਜਿਹੇ ਕੈਂਪਾਂ ਦਾ ਹਿਸਾ ਬਣਨ ਦਾ ਮੋਕਾ ਮਿਲਿਆ ਹੈ।ਉਹਨਾ ਕੈਂਪਰਾਂ ਨਾਲ ਕੈਂਪਾਂ ਦੀਆਂ ਯਾਦਾ ਵੀ ਸਾਝੀਆਂ ਕੀਤੀਆਂ ਅਤੇ ਕਿਹਾ ਕਿ ਅਜਿਹੇ ਕੈਪ ਨੋਜਵਾਨਾਂ ਦੀ ਸ਼ਖਸ਼ੀਅਤ ਵਿੱਚ ਨਿਖਾਰ ਲਿਆਉਦੇਂ ਹਨ।
ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਐਨ.ਐਸ.ਐਸ ਅਤੇ ਸਰਕਾਰ ਵੱਲੋ ਦਿਤੇ ਜਾ ਰਹੇ ਵੱਖ ਵੱਖ ਅਵਾਰਡ ਬਾਰੇ ਕੈਂਪਰਾਂ ਨਾਲ ਜਾਣਕਾਰੀ ਸਾਂਝੀ ਕੀਤੀ।ਕੈਪ ਦੋਰਾਨ ਵਧੀਆ ਕੈਪਰ ਚੁਣਨ ਦਾ ਅਧਿਕਾਰ ਵੀ ਕੈਂਪਰਾਂ ਨੁੰ ਹੀ ਦਿਤਾ ਗਿਆ ਅਤੇ ਸਮੂਹ ਕੈਂਪਰਾਂ ਵੱਲੋ ਲੜਕੀਆਂ ਵਿਚੋਂ ਜਸ਼ਨਦੀਪ ਕੋਰ ਅਤੇ ਲੜਕਿਆਂ ਵਿਚੋਂ ਹਰਪਾਲ ਸਿੰਘ ਡਾਈਟ ਅਹਿਮਦਪੁਰ ਨੁੰ ਵਧੀਆ ਕੈਪਰ ਘੋਸ਼ਿਤ ਕੀਤਾ ਗਿਆ। ਕੈਪ ਦੀ ਸਮਾਪਤੀ ਤੇ ਕੈਪਰ ਲੜਕੀਆਂ ਹਰਪ੍ਰੀਤ ਕੌਰ ਜਸ਼ਨਦੀਪ ਕੌਰ,ਲਵਲੀ,ਕੌਮਲ ਅਤੇ ਰਮਨਦੀਪ ਕੌਰ ਵੱਲੋ ਗਿੱਧਾ,ਡਾਂਸ ਕੁਲਦੀਪ ਕੌਰ ਵਲੋਂ ਗੀਤ ਅਤੇ ਡਾਈਟ ਦੀਆਂ ਵਿਦਿਆਰਥਣਾ ਮਨਪ੍ਰੀਤ ਕੌਰ ਜੈਸਮੀਨ, ਪ੍ਰਰੇਨਾ ਧਿੰਗੜਾ ਸੁਨੇਨਾ,ਨਿਕੀ ਅਤੇ ਰੀਤਅਰਨ ਵੱਲੋਂ ਕਵਿਤਾ,ਕਲੇਅ ਮਾਡਲਿੰਗ ਦੀਆਂ ਆਈਟਮ ਅਤੇ ਮੋਨੋਐਕਟਿੰਗ ਪੇਸ਼ ਕੀਤੀਆਂ ਗਈਆਂ।ਸਮਾਪਤੀ ਸਮਾਰੋਹ ਦੌਰਾਨ ਹੋਰਨਾਂ ਤੋ ਇਲਾਵਾ ਡਾ ਸੰਦੀਪ ਘੰਡ ਕੈਪ ਪ੍ਰਬੰਧਕ,ਹਰਪ੍ਰੀਤ ਬਹਿਣੀਵਾਲ, ਹਰਦੀਪ ਸਿੰਘ ਸਿੱਧੂ ਰਜਿੰਦਰ ਕੁਮਾਰ ਸੈਕਸ਼ਨ ਅਫਸਰ ਸਿਖਿਆ ਵਿਭਾਗ,ਦਿਨਕਰ ਜੀ ਕੈਰੀਅਰ ਕਾਉਸਲਰ ਸਿਖਿਆ ਵਿਭਾਗ ਮਾਨਸਾ,ਸਰਬਜੀਤ ਕੋਰ ਸਿਲਾਈ ਟੀਚਰ ਨੰਗਲ ਕਲਾਂ,ਮੈਡਮ ਸਰੋਜ ਸਿੰਗਲਾ,ਬਲਦੇਵ ਕ੍ਰਿਸ਼ਨ ਸਿੰਗਲਾ ਡਾਈਟ ਅਹਿਮਦਪੁਰ ਦੇਵਿੰਦਰ ਸਿੰਘ ਪ੍ਰੋਗਰਾਮ ਅਫਸਰ ਖਾਲਸਾ ਸਕੂਲ,ਨੇ ਵੀ ਸ਼ਮੂਲੀਅਤ ਕਰਦਿਆਂ ਕੈਂਪਰਾਂ ਨੁੰ ਕੈਪ ਵਿੱਚ ਭਾਗ ਲੈਣ ਤੇ ਵਧਾਈ ਦਿਦਿੰਆ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਕੈਪ ਦੇ ਸਫਲ ਅਤੇ ਸੁਚਾਰੂ ਪ੍ਰਬੰਧਾਂ ਲਈ ਵਲੰਟੀਅਰਜ ਮਨੋਜ ਗਰਗ ਛਾਪਿਆਂਵਾਲੀ ਜੋਨੀ ਗਰਗ ਮਾਨਸਾ,ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਸਿੰਘ ਅੱਕਾਵਾਲੀ,ਐਡਵੋਕੇਟ ਮੰਜੂ ਬਾਲਾ,ਮਨਪ੍ਰੀਤ ਕੌਰ ਆਹਲੂੋਪੁਰ,ਗੁਰਪ੍ਰੀਤ ਕੌਰ ਅਕਲੀਆ ਨੇ ਆਪਣੀ ਡਿਉਟੀ ਬਾਖੂਬੀ ਨਿਭਾਈ।

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ ਵਿੱਚ ਬੰਧਕ ਬਣਾਈ ਪੀੜਤਾ ਆਪਣੇ ਘਰ ਪਹੁੰਚੀ

0

ਪੀੜਤਾ ਨੇ ਦਾਅਵਾ ਕੀਤਾ ਕਿ ਉਥੇ 25-30 ਲੜਕੀਆਂ ਹੋਰ ਵੀ ਸਨ ਬੰਧਕ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ ਲੋਧੀ 4 ਫਰਵਰੀ: ਡੁਬਈ ਤੇ ਮਸਕਟ ਵਿੱਚ ਚਾਰ ਮਹੀਨੇ ਬੰਧਕ ਬਣਾਈ ਰੱਖਣ ਤੋਂ ਬਾਅਦ ਪੰਜਾਬ ਪਰਤੀ ਮਲੋਟ ਦੀ ਧੀ ਨੇ ਦੱਸਿਆ ਕਿ ਉਸ ਨਾਲ ਜਿਥੇ ਮਹੀਨਿਆਂ ਬੱਧੀ ਕੁਟੱਮਾਰ ਕੀਤੀ ਜਾਂਦੀ ਸੀ ਉਥੇ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ। ਪੀੜਤਾ ਨੇ ਦਾਅਵਾ ਕੀਤਾ ਕਿ ਜਿਥੇ ਉਸ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਸੀ ਉਥੇ 25-30 ਲੜਕੀਆਂ ਹੋਰ ਵੀ ਬੰਧਕ ਬਣਾਈਆਂ ਹੋਈਆਂ ਸਨ। ਇਨ੍ਹਾਂ ਵਿੱਚ ਪੰਜਾਬ ਦੀਆਂ ਧੀਆਂ ਵੀ ਸ਼ਾਮਿਲ ਹਨ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਅਰਬ ਦੇਸ਼ਾਂ ਵਿਚੋਂ ਵਾਪਿਸ ਮੰਗਵਾਉਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਐਡਵੋਕੇਟ ਗੁਰਭੇਜ ਸਿੰਘ ਦੀ ਟੀਮ ਨੇ ਮੌਹਰੀ ਭੂਮਿਕਾ ਨਿਭਾਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਨੋਇਡਾ ਦੀ ਇੱਕ ਕੰਪਨੀ ਰਾਹੀਂ ਟਰੈਵਲ ਏਜੰਟ ਨੇ ਟੂਰਿਸਟ ਵੀਜੇ ‘ਤੇ ਡੁਬਈ ਭੇਜਿਆ ਸੀ। ਉਥੋਂ ਉਸ ਨੂੰ ਮਸਕਟ ਭੇਜ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਕਰਜਾ ਚੁੱਕ ਕੇ ਉਹ ਵਿਦੇਸ਼ ਗਈ ਸੀ। ਉਸ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹ ਡੁਬਈ ਵਿੱਚ ਘਰ ਦਾ ਕੰਮ ਹੀ ਕਰੇਗੀ ਪਰ ਉਸ ਦਾ ਭੁਲੇਖਾ ਉਦੋਂ ਦੂਰ ਹੋ ਗਿਆ ਜਦੋਂ ਉਸ ਦਾ ਮੋਬਾਇਲ ਫੋਨ ਖੋਹ ਲਿਆ ਗਿਆ ਤੇ ਉਸ ਦੀ ਕੁੱਟਮਾਰ ਕਰਕੇ ਕੱਪੜੇ ਵੀ ਪਾੜ ਦਿੱਤੇ ਗਏ।ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਐਡਵੋਕੇਟ ਗੁਰਭੇਜ ਸਿੰਘ ਨੇ ਉਨ੍ਹਾਂ ਦੇ ਧਿਆਨ ਵਿੱਚ ਇਸ ਮਾਮਲੇ ਨੂੰ ਲਿਆਂਦਾ ਸੀ ਤੇ ਉਨ੍ਹਾਂ ਨੇ ਬਿੰਨ੍ਹਾਂ ਦੇਰ ਕੀਤਿਆ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਪੱਤਰ ਲਿ?ਖਆ ਸੀ। ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਉਨ੍ਹਾਂ ਇਹ ਮਸਲਾ ਵਿਦੇਸ਼ ਮੰਤਰੀ ਕੋਲ ਵੀ ਗੰਭੀਰਤਾ ਨਾਲ ਉਠਾਇਆ ਸੀ। ਜਿਸ ‘ਤੇ ਵਿਦੇਸ਼ ਮੰਤਰਾਲਾ ਤੁਰੰਤ ਹਰਕਤ ਵਿੱਚ ਆ ਗਿਆ ਸੀ ਤੇ ਉਨ੍ਹਾਂ ਨੇ ਪੀੜਤ ਲੜਕੀ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਭਾਰਤ ਵਾਪਿਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਨੂੰ ਧੀਆਂ ਭੇਜਣ ਤੋਂ ਪਹਿਲਾਂ ਟਰੈਵਲ ਏਜੰਟਾਂ ਅਤੇ ਉਥੇ ਦੀਆਂ ਵਿਦੇਸ਼ੀ ਕੰਪਨੀਆਂ ਦੀ ਪੂਰੀ ਪੁਣਛਾਣ ਕਰ ਲਿਆ ਕਰਨ। ਨਿਰਮਲ ਕੁਟੀਆ ਵਿਖੇ ਸੰਤ ਸੀਚੇਵਾਲ ਨੇ ਪੀੜਤ ਲੜਕੀ ਦੀ ਮਦਦ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਵਕੀਲਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ।ਵਕੀਲਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵੱਲੇ ਐਡਵੋਕੇਟ ਗੁਰਭੇਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਦੋ ਟਰੈਵਲ ਏਜੰਟ ਸ਼ਾਮਿਲ ਸਨ ਜਿੰਨਾਂ ਵਿੱਚ ਇੱਕ ਮਹਿਲਾ ਟਰੈਵਲ ਏਜੰਟ ਕਮਲਜੀਤ ਕੌਰ ਅਤੇ ਉਸ ਦੇ ਸਾਥੀ ਰੇਸ਼ਮ ਸਿੰਘ ਵਿਰੁੱਧ ਜਿਥੇ ਕੇਸ ਦਰਜ ਕਰਵਾਇਆ ਉਥੇ ਮਹਿਲਾ ਟਰੈਵਲ ਏਜੰਟ ਦੀ ਗ੍ਰਿਫਤਾਰੀ ਨੂੰ ਵੀ ਯਕੀਨੀ ਬਣਾਇਆ ਸੀ। ਜਦ ਕੇ ਦੂਜਾ ਟਰੈਵਲ ਏਜੰਟ ਰੇਸ਼ਮ ਸਿੰਘ ਫਰਾਰ ਹੋ ਗਿਆ ਹੈ। ਇਸ ਮੌਕੇ ਪੀੜਤਾ ਦੇ ਪਿੰਡ ਦਾ ਸਰਪੰਚ ਦਲਜੋਤ ਸਿੰਘ ਜੋਤੀ, ਐਡਵੋਕੇਟ ਮਵਪ੍ਰੀਤ ਸਿੰਘ, ਐਡਵੋਕੇਟ ਅਤੁਲ ਪ੍ਰਤਾਪ ਧਨਖੜ, ਗੁਰਜੀਤ ਸਿੰਘ ਅਤੇ ਪੀੜਤਾ ਦੇ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ।

ਸੂਬੇ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਲਗਾਏ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ : ਸੂਬੇ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਇੱਥੇ ਕੰਮ ਕਰਦੇ ਸਰੀਰਿਕ ਸਿੱਖਿਆ ਅਧਿਆਪਕਾਂ ਨਾਲ ਤਾਲਮੇਲ ਬਣਾਉਣ ਲਈ ਪੰਜਾਬ ਸਰਕਾਰ ਨੇ 19 ਜਿਲ੍ਹਿਆਂ ਵਿਚ ਪੱਕੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਲਗਾਏ ਹਨ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰਾਂ ਤੋਂ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਇਹ ਕੰਮ ਸੰਭਾਲ ਰਹੇ ਸਨ ਪ੍ਰੰਤੂ ਕੁੱਝ ਸਮਾਂ ਪਹਿਲਾਂ ਇਹ ਪੋਸਟ ਖ਼ਤਮ ਕਰ ਦਿੱਤੀ ਗਈ ਸੀ ਤੇ ਇੰਨ੍ਹਾਂ ਥਾਵਾਂ ‘ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿਚ ਵਾਪਸ ਭੇਜ ਦਿੱਤਾ ਸੀ। ਜਿਸਤੋਂ ਬਾਅਦ ਜ਼ਿਲ੍ਹਾਂ ਪੱਧਰ ’ਤੇ ਖੇਡਾਂ ਦਾ ਕੰਮ ਦੇਖਣ ਲਈ ਵਿਸੇਸ ਤੌਰ ’ਤੇ ਕੋਈ ਅਧਿਕਾਰੀ ਨਹੀਂ ਰਹਿ ਗਿਆ ਸੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੀ ਇਹ ਕੰਮ ਦੇਖ ਰਹੇ ਸਨ। ਪਤਾ ਲੱਗਿਆ ਹੈ ਕਿ ਜ਼ਿਲ੍ਹਾ ਸਪੋਰਟਸ ਕੋਡਾਰਡੀਨੇਟਰ ਤੈਨਾਤ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ 73 ਸੀਨੀਅਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਦਫਤਰ ਬੁਲਾਇਆ ਸੀ। ਜਿਸਤੋਂ ਬਾਅਦ ਇਨ੍ਹਾਂ ਹਾਜ਼ਰ ਲੈਕਚਰਾਰਾਂ ਵਿਚੋਂ ਸੀਨੀਆਰਤਾ ਨੰਬਰ ਅਨੁਸਾਰ ਸਟੇਸ਼ਨ ਚੁਆਇਸ ਕਰਵਾਈ ਗਈ। ਜਿਸ ਵਿੱਚ ਜਗਜੀਤ ਸਿੰਘ ਨੂੰ ਹੁਸ਼ਿਆਰਪੁਰ , ਜਸਵੀਰ ਸਿੰਘ ਗਿੱਲ ਨੂੰ ਬਠਿੰਡਾ, ਸੁਖਜਿੰਦਰਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ,ਦਵਿੰਦਰ ਕੌਰ ਨੂੰ ਸ਼ਹੀਦ ਭਗਤ ਸਿੰਘ ਨਗਰ ,ਆਸ਼ੂ ਵਿਸ਼ਾਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਇੰਦੂ ਬਾਲਾ ਨੂੰ ਮੋਹਾਲੀ, ਕੁਲਵੀਰ ਸਿੰਘ ਨੂੰ ਲੁਧਿਆਣਾ ,ਨਰੇਸ਼ ਸੈਣੀ ਨੂੰ ਸੰਗਰੂਰ ,ਅਰੁਣ ਕੁਮਾਰ ਨੂੰ ਪਠਾਨਕੋਟ, ਪ੍ਰੀਤੀ ਅਹੂਜਾ ਨੂੰ ਜਲੰਧਰ ,ਅਨੀਤਾ ਗੁਰਦਾਸਪੁਰ, ਰੇਣੂ ਕੌਸ਼ਲ ਨੂੰ ਪਟਿਆਲਾ ,ਅਮਨਦੀਪ ਸਿੰਘ ਨੂੰ ਕਪੂਰਥਲਾ, ਸ਼ਰਨਜੀਤ ਕੌਰ ਨੂੰ ਰੂਪਨਗਰ ,ਬਲਵਿੰਦਰ ਸਿੰਘ ਬੈਂਸ ਨੂੰ ਮੋਗਾ, ਅੰਮ੍ਰਿਤਪਾਲ ਸਿੰਘ ਨੂੰ ਮਾਨਸਾ, ਜੁਗਰਾਜ ਸਿੰਘ ਨੂੰ ਤਰਨਤਾਰਨ , ਸੁਖਦੀਪ ਸਿੰਘ ਨੂੰ ਫਾਜਿਲਕਾ, ਕੇਵਲ ਕੌਰ ਫਰੀਦਕੋਟ ਨੂੰ ਸਟੇਸ਼ਨ ਦਿੱਤੇ ਗਏ। ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜਪੁਰ ਅਤੇ ਮਲੇਰਕੋਟਲਾ ਹਾਲੇ ਖਾਲੀ ਹਨ ਇਨ੍ਹਾਂ ਜਿਲ੍ਹਿਆਂ ਲਈ ਅੱਗਲੇ ਹਫਤੇ ਸਟੇਸ਼ਨ ਦਿੱਤੇ ਜਾਣਗੇ।ਉਧਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਅਤੇ ਸੂਬਾ ਸਕੱਤਰ ਇੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਜਿਲ੍ਹਾ ਸਪੋਰਟਸ ਕੋਆਰਡੀਨੇਟਰਾਂ ਦੇ ਲੱਗਣ ਨਾਲ ਜਿੱਥੇ ਇਹ ਪੋਸਟ ਬਹਾਲ ਹੋਈ ਹੈ ਉੱਥੇ ਖੇਡਾਂ ਨੂੰ ਹੁਲਾਰਾ ਮਿਲੇਗਾ। ਜਿਲ੍ਹਾ ਸਪੋਰਟਸ ਕੋਆਰਡੀਨੇਟਰਾਂ ਲੱਗਣ ਨਾਲ ਪੰਜਾਬ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਠੱਲ, ਨਵਕਿਰਪ੍ਰੀਤ ਖਟੜ੍ਹਾ,ਡਾ.ਕੁਲਦੀਪ ਸਿੰਘ ਬਨੂੜ, ਗੁਰਪ੍ਰੀਤ ਸਿੰਘ ਸਿੱਧੂ,ਰਮਨਦੀਪ ਸਿੰਘ ਗਿੱਲ ਅਤੇ ਸਮੂਹ ਸੂਬਾ ਕਮੇਟੀ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਪੰਜਾਬ ਵੱਲੋਂ ਵਧਾਈ ਦਿੱਤੀ ਗਈ।

ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੁਕ ਕੀਤਾ

0

ਪੰਜਾਬੀ ਖ਼ਬਰਸਾਰ ਬਿਉਰੋ
ਸੰਗਤ, 4 ਫ਼ਰਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਬਲਾਕ ਸੰਗਤ ਦੀਆਂ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ ਪਾਮਿਲ ਬਾਂਸਲ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ। ਕੈਂਸਰ ਦੀ ਬਿਮਾਰੀ ਦੇ ਲੱਛਣਾਂ ਵਿੱਚ ਛਾਤੀ ਵਿੱਚ ਗਿਲਟੀ/ਗੰਢ,ਹਾਲ ਹੀ ਵਿੱਚ ਨਿਪਲ ਦਾ ਅੰਦਰ ਧਸਣਾ,ਨਿਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸੰਭੋਗ ਤੋਂ ਬਾਅਦ ਖੂਨ ਵਗਣਾ,ਗੁਪਤ ਅੰਗ ਵਿੱਚੋਂ ਪੀਕ ਵਗਣਾ,ਮਾਹਾਵਾਰੀ ਦੌਰਾਨ ਬੇਹਦ ਖੂਨ ਪੈਣਾ, ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ, ਪੁਰਾਣੇ ਜਖਮ ਵਿੱਚੋਂ ਖੂਨ ਵਗਣਾ, ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ,ਟੱਟੀ ਵਿੱਚ ਬਿਨਾਂ ਦਰਦ ਖੂਨ ਆਉਣਾ,ਬਿਨਾਂ ਕਾਰਣ ਇਕ ਲਖਤ ਵਜਨ ਘੱਟ ਜਾਣਾ,ਖੂਨ ਦੀ ਕਮੀ(ਐਨੀਮੀਆ) ਟੱਟੀ ਆਦਿ ਵਿੱਚ ਇਕ ਲਖਤ ਬਦਲਾਅ,ਕਿਸੇ ਕੁਦਰਤੀ ਛੇਦ ਵਿੱਚੋਂ ਬਿਨਾਂ ਵਜਾਹ ਖੂਨ ਵਗਣਾ,ਬਿਨਾਂ ਵਜਾਹ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ,ਦਰਦ ਬਿਨਾ ਪਿਸ਼ਾਬ ਵਿੱਚ ਖੂਨ,ਪਿਸ਼ਾਬ ਵਿੱਚ ਰੁਕਾਵਟ,50 ਸਾਲ ਤੋਂ ਵੱਡੇ ਪੁਰਸ਼ ਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਆਉਣਾ,ਆਦਿ ਲੱਛਣ ਸ਼ਾਮਿਲ ਹਨ।ਇਸ ਮੌਕੇ ਤੇ ਸਾਹਿਲ ਪੁਰੀ ਬੀਈਈ ਨੇ ਕਿਹਾ ਕਿ ਸਮਾਜ ਵਿੱਚ ਕੈਂਸਰ ਵਧਣ ਦੇ ਮੁੱਖ ਕਾਰਨ ਮਾਂਵਾ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁਘਾਉਣਾ,ਧੂੰਏ ਵਾਲੇ ਤੰਬਾਕੂ ਬੀੜੀ,ਸਿਗਰਟ/ਹੁੱਕਾ/ਚਿਲਮ ਆਦਿ ਦਾ ਸੇਵਨ,ਧੂੰਆਂ ਰਹਿਤ ਤੰਬਾਕੂ ਜਰਦਾ/ਗੁਟਕਾ/ਪਾਨ ਮਸਾਲਾ ਆਦਿ ਦਾ ਸੇਵਨ,ਪਲਾਸਟਿਕ ਕੱਪਾਂ ਜਾ ਭੱਡਿਆਂ ਵਿੱਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ,ਸ਼ਰਾਬ ਪੀਣਾ ਅਤੇ ਗਰਭ ਰੋਕੂ ਗੋਲੀਆਂ 45 ਸਾਲ ਦੀ ਉਮਰ ਤੋਂ ਉਪਰ ਲਈ ਹਨ। ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ।

ਬਠਿੰਡਾ ਦੇ ਐਂਡਵਾਂਸ ਕੈਂਸਰ ਹਸਪਤਾਲ ’ਚ ਜਾਗਰੂਕਤਾ ਦਿਵਸ ਆਯੋਜਿਤ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ: ਅੱਜ ਸਥਾਨਕ ਐਡਵਾਂਸ ਕੈਂਸਰ ਰਿਸਰਚ ਇੰਸਟੀਚਿਊਟਐਂਡ ਹਸਪਤਾਲ ਵਿੱਚ ਡਾਇਰੈਕਟਰਡਾ. ਦੀਪਕ ਅਰੋੜਾ ਦੀ ਅਗਵਾਈ ਹੇਠ ਕੈਂਸਰ ਜਾਗਰੂਕਤਾ ਦਿਵਸ ਮੌਕੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਮੈਡਮ ਰਾਜਨੀਤੀ ਕੋਹਲੀ ਪ੍ਰਿੰਸੀਪਲ ਹੋਟਲਮੈਨੇਜਮੈਂਟ ਬਠਿੰਡਾ ਅਤੇ ਪ੍ਰੋਫੈਸਰ ਐਨ .ਕੇ. ਗੁਸਾਈ ਗੁਰੂ ਕਾਸ਼ੀ ਯੂਨੀਵਰਸਿਟੀ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਡਾ. ਦੀਪਕ ਅਰੋੜਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੈਂਸਰ ਇਕ ਨਾ-ਮੁਰਾਦ ਬਿਮਾਰੀ ਹੈ , ਪਰ ਸੰਤੁਲਿਤ ਖੁਰਾਕ ਲੈਣ ਨਾਲ , ਕਸਰਤ ਕਰਨ ਨਾਲ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਮੈਡਮਕੋਹਲੀ ਨੇਵਿਦਿਆਰਥੀਆਂ ਨੂੰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੈਂਸਰ ਜਾਗਰੂਕਤਾ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ।ਪ੍ਰੋਫੈਸਰ ਐਨ.ਕੇ. ਗੁਸਾਈ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿਚ ਅੰਕੜਿਆਂਦੇ ਅਨੁਮਾਨ ਮੁਤਾਬਕ 2025 ਤੱਕ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਤੱਕ ਪਹੁੰਚ ਜਾਵੇਗੀ।ਇਸ ਕਰਕੇ ਜਾਗਰੂਕਤਾ ਕੈਂਪਜੰਗੀ ਪੱਧਰ ਤੇ ਚਲਾਉਣ ਦੀ ਲੋੜ ਹੈ।ਇਸ ਮੌਕੇ ਤੇ ਇਸ ਬਿਮਾਰੀ ਤੋਂ ਠੀਕ ਹੋਈਇੱਕ ਇਸਤਰੀ ਨੇਆਪਣੀ ਠੀਕ ਹੋਣ ਲਈ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇਕਿਹਾ ਕਿ ਕਿਸੇ ਦੀ ਬੀਮਾਰੀ ਤੋਂ ਠੀਕ ਹੋਣ ਲਈ ਇਨਸਾਨ ਦੀ ਮਜਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ।ਅੰਤ ਵਿੱਚ ਪ੍ਰੋਫੈਸਰ ਐਨ.ਕੇ . ਗੁਸਾਈ ਅਤੇ ਮੈਡਮ ਕੋਹਲੀ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ।

ਬਲਾਕ ਨਥਾਣਾ ’ਚ ਸਿਹਤ ਵਿਭਾਗ ਵਲੋਂ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ: ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਆਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਸਿਹਤ ਬਲਾਕ ਨਥਾਣਾ ਅਧੀਨ ਆਉਂਦੇ ਸਿਹਤ ਕੇਂਦਰਾਂ ਉੱਪਰ ਵਿਸ਼ਵ ਕੈਂਸਰ ਦਿਵਸ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ । ਇਸ ਮੌਕੇ ਐਸਐਮਓ ਡਾ. ਸੰਦੀਪ ਸਿੰਗਲਾ ਨੇ ਦੱਸਿਆ ਕਿ ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਕੈਂਸਰ ਦਿਵਸ ਦਾ ਮਾਟੋ ‘‘ਦੇਖ ਭਾਲ ਦੇ ਪਾੜੇ ਨੂੰ ਮਿਟਾਓ ’’(ਕਲੋਜ਼ ਦਾ ਕੇਅਰ ਗੈਪ ) ਹੈ । ਡਾ. ਸਤਵਿੰਦਰ ਸਿੰਘ ਨੇ ਕਿਹਾ ਕਿ ਕੈਂਸਰ ਇੱਕ ਐਸੀ ਬਿਮਾਰੀ ਹੈ ਜਿਸ ਤੋਂ ਸਾਡੀਆਂ ਖਾਣ-ਪੀਣ, ਰਹਿਣ-ਸਹਿਣ ਦੀਆਂ ਆਦਤਾਂ ਵਿੱਚ ਸੁਧਾਰ ਲਿਆ ਕੇ ਬਚਿਆ ਜਾ ਸਕਦਾ ਹੈ। ਜੇਕਰ ਇਸ ਬਿਮਾਰੀ ਦਾ ਪਤਾ ਸ਼ੁਰੂਆਤ ਵਿੱਚ ਲੱਗ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਵਿਸ਼ੇਸ਼ ਸਹਾਇਤਾ ਵੀ ਦਿੱਤੀ ਜਾ ਰਹੀ ਹੈ।ਬਲਾਕ ਪ੍ਰਸਾਰ ਸਿੱਖਿਅਕ ਰੋਹਿਤ ਜਿੰਦਲ ਨੇ ਦੱਸਿਆ ਕਿ ਅੱਜ ਬਲਾਕ ਦੇ ਵੱਖ ਸਿਹਤ ਤੰਦਰੁਸਤੀ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਇਲਾਕੇ ਦੇ ਵੱਖ ਵੱਖ ਸਕੂਲਾਂ ਵਿੱਚ ਜਾਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੈਂਸਰ ਅਤੇ ਇਸਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ਉਪਰ ਜਾ ਕੇ ਜਾਗਰੂਕ ਕੀਤਾ ਗਿਆ।
ਬਾੱਕਸ
ਰੋਹਿਤ ਜਿੰਦਲ ਨੇ ਦੱਸਿਆ ਕਿ 6 ਫ਼ਰਵਰੀ ਤੋਂ 11 ਫਰਵਰੀ ਤੱਕ ਸੀ.ਐਚ.ਸੀ. ਨਥਾਣਾ ਵਿਖੇ ਅਤੇ 13 ਫ਼ਰਵਰੀ ਤੋਂ 17 ਫ਼ਰਵਰੀ ਤੱਕ ਸੀ.ਐਚ.ਸੀ. ਭੂੱਚੋ ਮੰਡੀ ਵਿਖੇ ਬਰੈਸਟ ਕੈਂਸਰ ਸਕਰੀਨਿੰਗ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਬਾਬਤ ਬਲਾਕ ਦਾ ਫੀਲਡ ਸਟਾਫ ਪਿੰਡਾਂ ਵਿੱਚ ਔਰਤਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਇਸ ਕੈਂਪ ਦਾ ਲਾਭ ਲੈ ਸਕਣ।

ਕੈਂਸਰ ਦੇ ਮੁੱਢਲੇ ਲੱਛਣਾ ਅਤੇ ਬਚਾਅ ਸਬੰਧੀ ਲਗਾਇਆ ਜਾਗਰੂਕਤਾ ਕੈਪ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ: ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ ਗੁਰਮੇਲ ਸਿੰਘ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ.ਬਾਲਿਆਂਵਾਲੀ ਅਧੀਨ ਵੱਖ ਵੱਖ ਸਿਹਤ ਸੰਸਥਾਵਾਂ ਤੇ ‘’ਵਿਸ਼ਵ ਕੈਸ਼ਰ ਦਿਵਸ ’’ ਜਾਗਰੂਕਤਾ ਕੈਪਾਂ ਦੇ ਰੂਪ ਵਿੱਚ ਮਨਾਇਆ ਗਿਆ। ਇਸ ਜਾਗਰੂਕਤਾ ਕੈਂਪ ਦੋਰਾਨ ਹਾਜਰ ਵਿਆਕਤੀਆ ਨੂੰ ਡਾ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕੈਸ਼ਰ ਦੀ ਬਿਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀ ਕੈਸ਼ਰ ਇਲਾਜ ਯੋਗ ਹੈ ਜੇਕਰ ਇਸ ਦਾ ਸਮੇ ਸਿਰ ਪਤਾ ਲੱਗ ਜਾਵੇ, ਕਿਊਕਿ ਸਹੀ ਸਮੇ ਤੇ ਕੈਸ਼ਰ ਦਾ ਪਤਾ ਲੱਗਣ ਉਪਰੰਤ ਮਰੀਜ ਇਸ ਬਿਮਾਰੀ ਨੂੰ ਹਰਾ ਕੇ ਵਧੀਆ ਜਿੰਦਗੀ ਜਿਊ ਸਕਦਾ ਹੈ । ਉਹਨਾ ਕਿਹਾ ਕਿ ਕੈਸ਼ਰ ਵਰਗੀ ਬਿਮਾਰੀ ਨੂੰ ਹਰਾਉਣ ਲਈ ਸਹੀ ਸਮੇ ਤੇ ਚੈਕ-ਅੱਪ ਕਰਾਉਣਾ , ਸੰਤੁਲਿਤ ਖੁਰਾਕ ਅਤੇ ਫਿਜ਼ੀਕਲ ਕਸ਼ਰਤ ਅਤੇ ਸਾਡੇ ਸਮਾਜ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਸਿਹਤ ਵਿਭਾਗ ਦੀ ਇਸ ਜਾਗਰੂਕਤਾ ਟੀਮ ਵਿੱਚ ਡਾ. ਲਵਦੀਪ ਰੋਹਿਲ ਡੈਂਟਲ ਸਰਜਨ, ਜਗਤਾਰ ਸਿੰਘ ਬੀ.ਈ.ਈ. ,ਪਵਨ ਕੁਮਾਰ ਐਸ.ਆਈ. ,ਅਵਤਾਰ ਸਿੰਘ ਮ.ਪ.ਹ.ਵ., ਸ਼੍ਰੀਮਤੀ ਪਰਮਜੀਤ ਕੌਰ ਐਲ.ਐਚ.ਵੀ. , ਸ਼੍ਰੀਮਤੀ ਜਸਵਿੰਦਰ ਕੌਰ ਏ,ਐਨ,ਐਮ., ਸ਼੍ਰੀਮਤੀ ਕਰਮਜੀਤ ਕੌਰ ਏ.ਐਨ.ਐਮ, ਸਤਪਾਲ ਸਿੰਘ ਦਰਜਾਚਾਰ ਅਤੇ ਸ਼ਿੰਦਰਪਾਲ ਕੌਰ ਆਸ਼ਾ ਫੈਸੀਲੀਟੇਟਰ , ਆਸ਼ਾ ਵਰਕਰ ਰੁਪਿੰਦਰ ਕੌਰ , ਸ਼ਰਨਜੀਤ ਕੌਰ , ਸਰਬਜੀਤ ਕੌਰ ਅਤੇ ਵੀਰਪਾਲ ਕੌਰ ਆਦਿ ਮੋਜੂਦ ਸਨ।

ਸਰਕਾਰੀ ਸੀਨੀਅਰ ਸਕੂਲ ਮੌੜ ਕਲਾਂ ਵਿਖੇ ਕੌਮੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ

0

ਬਲਾਕ ਐਜੂਕੇਟਰ ਗੁਰਸਿਮਰਤ ਕੌਰ ਨੇ ਕੈਂਸਰ ਦੇ ਲੱਛਣਾਂ ਸਬੰਧੀ ਦਿੱਤੀ ਜਾਣਕਾਰੀ
ਭੋਲਾ ਮਾਨ
ਮੌੜ ਮੰਡੀ, 4 ਫਰਵਰੀ: ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਦਰਸ਼ਨ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬਲਾਕ ਐਜੂਕੇਟਰ ਗੁਰਸਿਮਰਤ ਕੌਰ ਨੇ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰੀਰ ਵਿਚ ਗਿਲਟੀ, ਲਗਾਤਾਰ ਖੰਘ ਅਤੇ ਅਵਾਜ਼ ਵਿਚ ਭਾਰੀਪਣ, ਮੂੰਹ ਵਿਚ ਨਾ ਠੀਕ ਹੋਣ ਵਾਲੇ ਛਾਲੇ ਅਤੇ ਮਹਾਂਮਾਰੀ ਤੋਂ ਇਲਾਵਾ ਖੂਨ ਪੈਣਾ ਆਦਿ ਲੱਛਣ ਹੋਣ ’ਤੇ ਹਸਪਤਾਲ ਕਰਵਾਉਣੀ ਚਾਂਹੀਦੀ ਹੈ। ਉਨ੍ਹਾਂ ਦੱਸਿਆ ਕਿ ਘਰਾਂ ਦੇ ਨੇੜੇ ਮੁਫ਼ਤ ਜਾਂਚ ਲਈ ਸਿਹਤ ਤੰਦਰੁਸਤੀ ਕੇਂਦਰਾਂ ਵਿਚ ਤਾਇਨਾਤ ਕਮਿਊਨਿਟੀ ਹੈਲਥ ਅਫ਼ਸਰ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਖਾਸ ਤੌਰ ’ਤੇ ਕੈਂਸਰ ਦੀ ਜਾਗਰੂਕਤਾ ਕਰਨ ਦੇ ਨਾਲ ਨਾਲ ਇਹਨਾਂ ਬਿਮਾਰੀਆਂ ਦੀ ਮੁੱਢਲੇ ਪੜਾਵਾਂ ਤੇ ਜਾਂਚ ਕਰਕੇ ਜਰੂਰੀ ਇਲਾਜ਼ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਕਰਮਜੀਤ ਸਿੰਘ ਢਿੱਲੋਂ, ਸਿਹਤ ਕਰਮਚਾਰੀ ਰਾਜੇਸ਼ ਕੁਮਾਰ ਮੌੜ, ਬਲਵਿੰਦਰ ਸਿੰਘ ਸਕੂਲ ਸਟਾਫ਼, ਇੰਚਾਰਜ਼ ਮੈਡਮ ਮੰਜੂ ਗੋਇਲ, ਅੰਗਰੇਜ਼ ਸਿੰਘ, ਮੈਡਮ ਮਨਮਿੰਦਰ ਕੌਰ,ਹਰਵਿੰਦਰ ਕੌਰ, ਨੀਤੂ ਤੋਂ ਇਲਾਵਾ ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Our Visitor

1910270