Wednesday, May 20, 2026
Home Blog Page 2248

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਬਠਿੰਡਾ ਵਿਖੇ ਕੀਤੀ 10 ਜ਼ਿਲਿਆਂ ਦੀਆਂ ਆਗੂਆਂ ਨਾਲ ਮੀਟਿੰਗ

0

ਜਥੇਬੰਦੀ ਦਾ ਸਾਲ 2023 ਦਾ ਕੈਲੰਡਰ ਕੀਤਾ ਗਿਆ ਰਲੀਜ਼
ਸੁਖਜਿੰਦਰ ਮਾਨ
ਬਠਿੰਡਾ,10 ਜਨਵਰੀ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ ਖੇਤਰ ਦੇ 10 ਜ਼ਿਲਿਆਂ ਦੀਆਂ ਆਗੂਆਂ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ । ਜਿਸ ਦੌਰਾਨ ਜਥੇਬੰਦੀ ਵੱਲੋਂ ਬੀਤੇ ਸਮੇਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਯੂਨੀਅਨ ਦਾ ਸਾਲ 2023 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਮੀਟਿੰਗ ਵਿਚ ਬੋਲਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਾਲ 2022 ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਇਕ ਵੀ ਮੰਗ ਨਹੀਂ ਮੰਨੀ ਤੇ ਸਾਰਾ ਸਾਲ ਲਾਰਿਆਂ ਵਿਚ ਹੀ ਲੰਘਾ ਦਿੱਤਾ । ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਵਾਹਦਾ ਕੀਤਾ ਸੀ ਕਿ ਜੇਕਰ ਸੂਬੇ ਵਿਚ ਉਹਨਾਂ ਦੀ ਸਰਕਾਰ ਬਣੀ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ । ਪਰ ਮਾਣ ਭੱਤਾ ਦੁੱਗਣਾ ਤਾਂ ਕੀ ਕਰਨਾ ਸੀ ਉਲਟਾ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨਹੀਂ ਮਿਲੀਆਂ ਤੇ ਤਨਖਾਹਾਂ ਲੈਣ ਲਈ ਵੀ ਉਹਨਾਂ ਨੂੰ ਸੰਘਰਸ਼ ਕਰਨਾ ਪਿਆ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਅਤੇ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ । ਮੁੱਖ ਮੰਤਰੀ ਭਗਵੰਤ ਮਾਨ ਜਥੇਬੰਦੀ ਦੀਆਂ ਆਗੂਆਂ ਨੂੰ ਮੀਟਿੰਗ ਕਰਨ ਦਾ ਸਮਾਂ ਦੇਣ ।
ਸੂਬਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਭੇਜ ਦਿੱਤੇ ਸਨ , ਨੂੰ ਅਜੇ ਤੱਕ ਵਾਪਸ ਸੈਂਟਰਾਂ ਵਿਚ ਨਹੀਂ ਭੇਜਿਆ ਗਿਆ । ਜਿਸ ਕਰਕੇ ਆਂਗਣਵਾੜੀ ਸੈਂਟਰ ਖਾਲੀ ਹੋਏ ਪਏ ਹਨ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 -5 ਸਾਲਾਂ ਤੋਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ। ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ । ਇਸ ਮੌਕੇ ਬੋਲਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਆਨਾ ਕਾਨੀ ਕੀਤੀ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਵਿਚ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ , ਗੁਰਮੀਤ ਕੌਰ ਗੋਨੇਆਣਾ , ਗੁਰਮੀਤ ਕੌਰ ਦਬੜੀਖਾਨਾ , ਸ਼ੀਲਾ ਦੇਵੀ ਫਿਰੋਜ਼ਪੁਰ , ਰੇਸ਼ਮਾਂ ਰਾਣੀ ਫਾਜ਼ਿਲਕਾ , ਕੁਲਜੀਤ ਕੌਰ ਗੁਰੂ ਹਰਸਹਾਏ , ਜਸਵਿੰਦਰ ਕੌਰ ਬੱਬੂ ਦੋਦਾ , ਕਿਰਨਜੀਤ ਕੌਰ ਭੰਗਚੜੀ , ਗਗਨਦੀਪ ਕੌਰ ਮੱਲਣ , ਛਿੰਦਰਪਾਲ ਕੌਰ ਜਲਾਲਾਬਾਦ , ਸਤਵੰਤ ਕੌਰ ਤਲਵੰਡੀ , ਗੁਰਮੇਲ ਕੌਰ ਝੁਨੀਰ , ਜਸਪਾਲ ਕੌਰ ਝੁਨੀਰ , ਸਰਬਜੀਤ ਕੌਰ ਮਹਿਰਾਜ ਵਾਲਾ , ਜਸਵੀਰ ਕੌਰ ਬਠਿੰਡਾ , ਅੰਮ੍ਰਿਤਪਾਲ ਕੌਰ ਬੱਲੂਆਣਾ , ਵੀਰਪਾਲ ਕੌਰ ਉੱਡਤ , ਪਰਮਜੀਤ ਕੌਰ ਰੁਲਦੂ ਵਾਲਾ , ਕਰਮਜੀਤ ਕੌਰ ਢਾਬ ਗੁਰੂ ਕੀ , ਮਨਮੀਤ ਕੌਰ ਨਥਾਨਾ , ਸ਼ੀਲਾ ਦੇਵੀ ਫਾਜ਼ਿਲਕਾ , ਜਸਵਿੰਦਰ ਕੌਰ ਹਰੀ ਨੌਂ , ਭੋਲੀ ਮਹਿਲ ਕਲਾਂ , ਇੰਦਰਜੀਤ ਕੌਰ ਸਰਵਰ ਖੂਈਆਂ , ਗੁਰਵੰਤ ਕੌਰ ਅਬੋਹਰ , ਸਰਬਜੀਤ ਕੌਰ ਫਰੀਦਕੋਟ ਅਤੇ ਅਤੇ ਹਰਵਿੰਦਰ ਕੌਰ ਜੈਤੋ ਆਦਿ ਆਗੂ ਮੌਜੂਦ ਸਨ ।

ਭਗਤਾ ਭਾਈ ਕਾ ਸੈਂਟਰ ਸਟੋਰ ਵਿਖੇ ਛਾਂਟੀ ਕੀਤੇ ਵਰਕਰਾਂ ਦੇ ਪਰਿਵਾਰਾਂ ਵੱਲੋ ਰੋਸ਼ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਭਗਤਾ ਭਾਈ ਕਾ ਸੇਟਰ ਸਟੋਰ ਚ ਲੰਮੇ ਸਮੇ ਤੋ ਕੰਮ ਕਰਦੇ ਸੱਤ ਕਾਮਿਆਂ ਨੂੰ ਕੁੱਝ ਸਮਾਂ ਬਿਨਾਂ ਕਿਸੇ ਨੋਟਿਸ ਦਿੱਤੇ ਛਾਂਟੀ ਕਰਨ ਦੇ ਵਿਰੋਧ ਵਿਚ ਅੱਜ ਪਰਿਵਾਰਾਂ ਵਲੋਂ ਬੱਚਿਆਂ ਸਮੇਤ ਧਰਨਾ ਦਿੱਤਾ ਗਿਆ।ਪੀ.ਐਸ.ਪੀ.ਸੀ.ਐਲ ਤੇ ਪੀ.ਐਸ.ਟੀ.ਸੀ.ਐਲ ਕੰਟਰੇਕਟਚੁਅਲ ਵਰਕਰ ਯੂਨੀਅਨ ਦੇ ਆਗੂ ਗੁਰਵਿੰਦਰ ਪੰਨੂ ਤੇ ਜਸਵਿੰਦਰ ਸਿੰਘ ਨੇ ਦਸਿਆਂ ਕਿ ਕਾਮਿਆਂ ਨੂੰ ਛਾਂਟੀ ਕਰਨ ਤੋਂ ਬਾਅਦ ਲਗਾਤਾਰ ਤਿੰਨ ਮਹੀਨਿਆਂ ਤਂੋ ਜਾਰੀ ਸੰਘਰਸ਼ ਦੇ ਜੋਰ ਮਨੇਜਮੈਟ ਨਾਲ ਚਾਰ ਮੀਟਿੰਗਾ ਵੀ ਹੋਈਆਂ ਪਰ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਜਥੇਬੰਦੀ ਵੱਲੋ ਭਾਰੀ ਠੰਡ ਦੇ ਬਾਵਜੂਦ ਅੱਜ ਭਗਤਾ ਭਾਈ ਕਾ ਚ ਪ੍ਰਵਾਰਾਂ ਸਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਰੁਜਗਾਰ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਅੱਜ ਦੇ ਧਰਨੇ ਚ ਭਰਾਤਰੀ ਜਥੇਬੰਦੀ ਵਿੱਚੋ ਸੀ.ਐਚ.ਬੀ ਕਾਮਿਆਂ ਦੇ ਆਗੂ ਗੁਰਜੰਟ ਸਿੰਘ ਤੇ ਕਿਸਾਨ ਯੁਨਿਅਨ ਓੁਗਰਾਹਾ ਤੋ ਗੁਰਤੇਜ ਸਿੰਘ ਨੇ ਸੰਬੋਧਨ ਕੀਤਾ।

ਗਣਤੰਤਰਤਾ ਦਿਵਸ ਮੌਕੇ ਬਠਿੰਡਾ ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲਹਿਰਾਉਣਗੇ ਕੌਮੀ ਤਿਰੰਗਾ : ਰਾਹੁਲ

0

ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ’ਚ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ
ਗਣਤੰਤਰਤਾ ਦਿਵਸ ਦੀਆਂ ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਝੜਾਉਣ ਲਈ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 26 ਜਨਵਰੀ 2023 ਨੂੰ ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਬੈਠਕ ਦੌਰਾਨ ਸ਼੍ਰੀ ਰਾਹੁਲ ਨੇ ਪੁਲਿਸ ਵਿਭਾਗ ਨੂੰ ਸਮਾਗਮ ਮੌਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਅਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਤੇ ਪਾਰਕਿੰਗ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਵਿਭਾਗ ਨੂੰ ਆਰਮੀ ਵਿਭਾਗ ਨਾਲ ਤਾਲਮੇਲ ਕਰਕੇ ਮਿਲਟਰੀ ਬੈਂਡ ਤੇ ਦਫ਼ਤਰ ਕਮਿਸ਼ਨਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਖੇਡ ਸਟੇਡੀਅਮ ਦੇ ਅੰਦਰ-ਬਾਹਰ ਤੋਂ ਇਲਾਵਾ ਆਲੇ-ਦੁਆਲੇ ਤੇ ਪਖ਼ਾਨਿਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ ਲਈ ਕਿਹਾ।ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਸਬੰਧੀ 24 ਜਨਵਰੀ ਨੂੰ ਫੁੱਲ ਡਰੈਸ ਰਿਹਰਸਲ ਹੋਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 25 ਜਨਵਰੀ ਤੱਕ ਸ਼ਹਿਰ ਅੰਦਰ ਪ੍ਰਮੁੱਖ ਚੌਂਕਾਂ ਦੀ ਸਜਾਵਟ ਤੇ ਸਵਾਗਤੀ ਗੇਟ ਲਗਾਏ ਜਾਣੇ ਯਕੀਨੀ ਬਣਾਏ ਜਾਣ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਮ ਰਿਹਰਸਲਾਂ ਤੇ ਸਮਾਗਮ ਮੌਕੇ ਮੁੱਢਲੀ ਡਾਕਟਰੀ ਸਹਾਇਤਾ, ਡਾਕਟਰੀ ਟੀਮਾਂ ਅਤੇ ਐਂਬੂਲੈਂਸ ਗੱਡੀ ਸਣੇ ਸਿਹਤ ਸਹੂਲਤਾਂ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ, ਜ਼ਿਲ੍ਹਾ ਮੰਡੀ ਅਫ਼ਸਰ ਸ਼?ਰੀ ਰਜਨੀਸ਼ ਗੋਇਲ, ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ. ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਬੁੱਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਬੀਕੇਯੂ ਏਕਤਾ ਡਕੌਂਦਾ ਜਿਲ੍ਹਾ ਬਠਿੰਡਾ ਦਾ ਵੱਡਾ ਕਾਫ਼ਲਾ ਜ਼ੀਰਾ ਸਾਂਝਾ ਮੋਰਚੇ ਲਈ ਰਵਾਨਾ

ਜਮੀਨਾਂ ਬਚਾਉਣ ਦੀ ਰਾਖੀ ਦੇ ਨਾਲ-ਨਾਲ ਮਨੁੱਖੀ ਨਸਲਾਂ ਬਚਾਉਣ ਦਾ ਸੰਘਰਸ਼ ਵੀ ਜਰੂਰੀ-ਰਾਮਪੁਰਾ, ਜੇਠੂਕੇ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਝੰਡੇ ਹੇਠ ਬਠਿੰਡਾ ਜਿਲ੍ਹੇ ਦਾ ਕਿਸਾਨਾਂ ਦਾ ਵੱਡਾ ਕਾਫ਼ਲਾ ਜ਼ੀਰਾ ’ਚ ਸ਼ਰਾਬ ਅਤੇ ਕੈਮੀਕਲ ਫੈਕਟਰੀ ਬੰਦ ਕਰਵਾਉਣ ਖ਼ਿਲਾਫ਼ ਚਲ ਰਹੇ ਸਾਂਝੇ ਮੋਰਚੇ ’ਚ ਸ਼ਮੂਲੀਅਤ ਲਈ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਿਲ੍ਹਾ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਕਿਸਾਨ-ਆਗੂ ਹਰਵਿੰਦਰ ਸਿੰਘ ਕੋਟਲੀ, ਬੂਟਾ ਸਿੰਘ ਤੁੰਗਵਾਲੀ ਅਤੇ ਯਾਦਵਿੰਦਰ ਸਿੰਘ ਫੁੱਲੋ ਮਿੱਠੀ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਰਵਾਨਾ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਜ਼ੀਰਾ ’ਚ 15 ਸਾਲ ਪਹਿਲਾਂ ਲੱਗੀ ਸ਼ਰਾਬ ਅਤੇ ਕੈਮੀਕਲ ਫੈਕਟਰੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਇਹ ਫੈਕਟਰੀ ਜ਼ਹਿਰੀਲੀਆਂ ਗੈਸਾਂ ਛੱਡ ਰਹੀ ਹੈ, ਲੱਖਾਂ ਲੀਟਰ ਜਹਿਰੀਲਾ ਪਾਣੀ ਧਰਤੀ ਵਿੱਚ ਛੱਡਿਆ ਜਾ ਰਹੀ ਹੈ। ਆਲੇ ਦੁਆਲੇ ਦੇ 40-50 ਪਿੰਡਾਂ ਦੇ ਲੋਕਾਂ ਦਾ ਪਾਣੀ, ਹਵਾ, ਧਰਤੀ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਤਰ੍ਹਾਂ-ਤਰਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਸਾਂਝਾ ਮੋਰਚਾ ਜੀਰਾ ਦੀ ਅਗਵਾਈ ਹੇਠ ਲੋਕ ਛੇ ਮਹੀਨੇ ਤੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਵੀਡੀਓ ਪਾਕੇ ਇਸ ਫੈਕਟਰੀ ਨੂੰ ਬੰਦ ਕਰਨ ਲਈ ਕੂਕਦਾ ਸੀ। ਹੁਣ ਜਦੋਂ ਖੁਦ ਮੁੱਖ ਮੰਤਰੀ ਦੀ ਕੁਰਸੀ ਉੱਪਰ ਬਿਰਾਜਮਾਨ ਹੈ ਤਾਂ ਇੱਕ ਸ਼ਬਦ ਵੀ ਮੂੰਹੋਂ ਨਹੀਂ ਕੱਢ ਰਿਹਾ। ਉਲਟਾ ਹਾਈਕੋਰਟ ਦੇ ਹੁਕਮਾਂ ਦੇ ਬਹਾਨੇ ਤਹਿਤ ਸੰਘਰਸ਼ਸ਼ੀਲ ਕਾਫਲਿਆਂ ਨੂੰ ਆਗੂ ਰਹਿਤ ਕਰਨ ਅਤੇ ਦਹਿਸ਼ਤਜਦਾ ਕਰਨ ਲਈ ਪੁਲਿਸ ਪਰਚੇ ਦਰਜ ਕਰਕੇ ਜੇਲਾਂ ਵਿੱਚ ਸੁੱਟ ਰਿਹਾ ਹੈ। ਹੁਣ ਬੀਕੇਯੂ ਏਕਤਾ ਡਕੌਂਦਾ ਸਮੇਤ ਹੋਰਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰਕੇ ਇਸ ਸੰਘਰਸ਼ ਨੂੰ ਲਗਾਤਾਰ ਹਿਮਾਇਤ ਦੇਣ ਦਾ ਜੁਅਰਤਮੰਦ ਫੈਸਲਾ ਕੀਤਾ ਹੈ। ਆਗੂਆਂ ਕਿਹਾ ਕਿ ਅਸੀਂ ਸਨਅਤਾਂ ਦੇ ਵਿਰੋਧੀ ਨਹੀਂ, ਅਸੀਂ ਤਾਂ ਜਿਉਣਾ ਚਾਹੁੰਦੇ ਹਾਂ। ਜੇਕਰ ਕੋਈ ਸਨਅਤ ਹਵਾ, ਪਾਣੀ ਅਤੇ ਧਰਤ ਨੂੰ ਹੀ ਦੂਸ਼ਿਤ ਕਰ ਦੇਵੇ ਤਾਂ ਅਜਿਹੀ ਸਨਅਤ ਲਈ ਪੰਜਾਬ ਦੀ ਧਰਤੀ ਉੱਪਰ ਕੋਈ ਥਾਂ ਨਹੀਂ। ਬੱਚਾ-ਬੱਚਾ ਜੋ ਫਸਲਾਂ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਕਲ ਪਿਆ ਸੀ ਤਾਂ ਹੁਣ ਨਸਲਾਂ ਬਚਾਉਣ ਦੀ ਲੜਾਈ ਵਿੱਚ ਵੀ ਪਿੱਛੇ ਨਹੀਂ ਹਟਾਂਗੇ। ਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ ਨੇ ਆਮ ਆਦਮੀ ਪਾਰਟੀ ਸਮੇਤ ਸਭਨਾਂ ਪਾਰਲੀਮਾਨੀ ਪਾਰਟੀਆਂ (ਅਕਾਲੀ, ਕਾਂਗਰਸ,ਭਾਜਪਾ,ਬੀਐਸਪੀ) ਦਾ ਵੀ ਪਰਦਾਚਾਕ ਕਰ ਦਿੱਤਾ ਹੈ। ਇੱਕ ਪਾਸੇ ਹੱਡ ਚੀਰਵੀਂ ਠੰਡ ਵਿੱਚ ਜੀਰਾ ਸਾਂਝਾ ਮੋਰਚਾ ਵਿੱਚ ਸੰਘਰਸ਼ ਵਿੱਚ ਜੁਝਾਰੂ ਕਾਫਲੇ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ ਤੇ ਦੂਜੇ ਪਾਸੇ ਹਾਕਮ ਜਮਾਤੀ ਪਾਰਟੀਆਂ ਦੇ ਲਾਣੇ ਦੀ ਜੁਬਾਨ ਠਾਕੀ ਗਈ ਹੈ।

‘ਸਾਂਝਾ ਮਜ਼ਦੂਰ ਮੋਰਚਾ’ 9 ਫਰਵਰੀ ਨੂੰ ਕਰੇਗਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਦੇ ਘਰ ਵੱਲ ਰੋਸ ਮਾਰਚ

ਮੁੱਖ ਮੰਤਰੀ ਦੀ ਕਿਰਤੀ ਦੋਖੀ-ਦਲਿਤ ਵਿਰੋਧੀ ਪਹੁੰਚ ਖਿਲਾਫ਼ ਮਾਰਚ ਮਹੀਨੇ ਲੱਗੇਗਾ ਪੱਕਾ ਮੋਰਚਾ
ਸਰਕਾਰ ਦੀ ਮੁਜ਼ਰਮਾਨਾ ਅਣਦੇਖੀ ਤੋਂ ਅੱਕੇ ਪੇਂਡੂ ਮਜ਼ਦੂਰ ਪਿੰਡੋ-ਪਿੰਡ ਛੇੜਣਗੇ ਪਰਦਾਫਾਸ਼ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ,10 ਜਨਵਰੀ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ’ ਵਲੋਂ ਆਗਾਮੀ 9 ਫਰਵਰੀ ਨੂੰ ‘‘ਮੁੱਖ ਮੰਤਰੀ ਹਾਜ਼ਰ ਹੋ’’ ਮੁਹਿੰਮ ਤਹਿਤ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਵਲ ਵਿਸ਼ਾਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਤੋਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇਣ ਅਤੇ ਕਿਰਤੀ ਮੰਗਾਂ ਦਾ ਸਨਮਾਨ ਜਨਕ ਨਿਪਟਾਰਾ ਕਰਨ ਦੀ ਮੰਗ ਕਰੇਗਾ। ਉਕਤ ਜਾਣਕਾਰੀ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਪ੍ਰਿਤਪਾਲ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੋਰਚੇ ’ਚ ਸ਼ਾਮਲ ਬਠਿੰਡਾ ਜਿਲ੍ਹੇ ਦੀਆਂ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਦਿੱਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਦੀ ਕਿਰਤੀ ਦੋਖੀ ਪਹੁੰਚ ਖਿਲਾਫ਼ 15 ਤੋਂ 31 ਜਨਵਰੀ ਤੱਕ ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ, ਮੁਜ਼ਾਹਰੇ, ਮਸ਼ਾਲ ਮਾਰਚ, ਝੰਡਾ ਮਾਰਚ ਆਦਿ ਕਰਕੇ ਜ਼ੋਰਦਾਰ ਪਰਦਾਫਾਸ਼ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਵੱਲੋਂ ਇਹ ਵੀ ਨਿਰਣਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਦਾ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦਾ ਨਾਂਹ ਪੱਖੀ ਰਵੱਈਆ ਜੇ ਕਰ ਇਉਂ ਹੀ ਜਾਰੀ ਰਿਹਾ ਤਾਂ ਮਾਰਚ ਮਹੀਨੇ ’ਚ ਪੰਜਾਬ ਸਰਕਾਰ ਵਿਰੁੱਧ ਲਾਏ ਜਾਣ ਵਾਲੇ ਪੱਕੇ ਮੋਰਚੇ ’ਚ ਜਿਲ੍ਹੇ ਚੋਂ ਹਜ਼ਾਰਾਂ ਮਜ਼ਦੂਰ ਪਰਿਵਾਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਮੀਟਿੰਗ ਵੱਲੋਂ ਇਹ ਗੱਲ ਡਾਢੇ ਰੋਸ ਨਾਲ ਨੋਟ ਕੀਤੀ ਗਈ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਸੰਘਰਸ਼ ਦੇ ਦਬਾਅ ਅਧੀਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੇ ਯੋਗ ਹੱਲ ਲਈ ਰੱਖੀਆਂ ਗਈਆਂ ਮੀਟਿੰਗਾਂ ਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਵਾਰ-ਵਾਰ ਟਾਲਾ ਵੱਟ ਰਹੇ ਹਨ। ਮੀਟਿੰਗ ਵੱਲੋਂ ਪਾਣੀ ਨੂੰ ਪਲੀਤ ਕਰਨ ਵਾਲੀ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਚੱਲ ਰਹੇ ਸਰਬ ਸਾਂਝੇ ਲੋਕ ਘੋਲ, ਲਤੀਫਪੁਰਾ ( ਜਲੰਧਰ) ਦੇ ਉਜਾੜ ਦਿੱਤੇ ਗਏ ਪਰਿਵਾਰਾਂ ਦੇ ਮੁੜ ਵਸੇਬੇ ਲਈ ਚੱਲ ਰਹੇ ਸੰਘਰਸ਼ ਅਤੇ ਹੋਰ ਸੰਘਰਸ਼ਸ਼ੀਲ ਵਰਗਾਂ ਦੇ ਨਿਆਂਸੰਗਤ ਘੋਲਾਂ ਦਾ ਡਟਵਾਂ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਨੂੰ ਮਜ਼ਦੂਰ ਆਗੂਆਂ ਜ਼ੋਰਾ ਸਿੰਘ ਨਸਰਾਲੀ (ਪੰਜਾਬ ਖੇਤ ਮਜ਼ਦੂਰ ਯੂਨੀਅਨ) ਪ੍ਰਕਾਸ਼ ਸਿੰਘ ਨੰਦਗੜ੍ਹ (ਦਿਹਾਤੀ ਮਜ਼ਦੂਰ ਸਭਾ), ਹਰਵਿੰਦਰ ਸਿੰਘ ਸੇਮਾ (ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਕੁਲਵੰਤ ਸਿੰਘ ਸੇਲਬਰਾ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਸੁਖਪਾਲ ਸਿੰਘ ਖਿਆਲੀ ਵਾਲਾ (ਪੇਂਡੂ ਮਜ਼ਦੂਰ ਯੂਨੀਅਨ ਪੰਜਾਬ), ਅਮੀ ਲਾਲ (ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ), ਸੁਰਜੀਤ ਸਿੰਘ ਸਰਦਾਰਗੜ੍ਹ (ਪੰਜਾਬ ਖੇਤ ਮਜ਼ਦੂਰ ਸਭਾ) ਨੇ ਸੰਬੋਧਨ ਕੀਤਾ।

ਡਾ. ਬਲਬੀਰ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਵਜੋਂ ਅਹੁਦਾ ਸੰਭਾਲਿਆ

0
ਕਿਹਾ, ਦਿੱਲੀ ਮਾਡਲ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ 
ਚੰਡੀਗੜ੍ਹ, 10 ਜਨਵਰੀ: ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਦਾ ਅਹੁਦਾ ਸਾਂਭ ਲਿਆ। ਡਾ. ਬਲਬੀਰ ਸਿੰਘ ਦੇ ਅਹੁਦਾ ਸਾਂਭਣ ਮੌਕੇ ਉਨ੍ਹਾਂ ਦੇ ਕੈਬਨਿਟ ਸਾਥੀ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ, ਬਾਗ਼ਬਾਨੀ ਤੇ ਸੁਤੰਤਰਤਾ ਸੈਨਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਤੋਂ ਇਲਾਵਾ ਸ. ਕੁਲਵੰਤ ਸਿੰਘ, ਸ. ਹਰਮੀਤ ਸਿੰਘ ਪਠਾਣਮਾਜਰਾ, ਸ. ਅਜੀਤਪਾਲ ਸਿੰਘ ਕੋਹਲੀ, ਸ. ਕੁਲਵੰਤ ਸਿੰਘ ਸ਼ੁਤਰਾਣਾ, ਸ. ਗੁਰਲਾਲ ਸਿੰਘ ਘਨੌਰ (ਸਾਰੇ ਵਿਧਾਇਕ) ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੌਜੂਦ ਰਹੇ।ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 50,000 ਤੋਂ ਵੱਧ ਵੋਟਾਂ ਨਾਲ ਜੇਤੂ ਰਹਿ ਕੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਬਣੇ ਡਾ. ਬਲਬੀਰ ਸਿੰਘ ਨੇ ਇਸ ਮੌਕੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਮਾਡਲ ਨੂੰ ਦੇਸ਼-ਵਿਦੇਸ਼ ਵਿੱਚ ਲੋਕਾਂ ਵੱਲੋਂ ਅਥਾਹ ਪਿਆਰ ਦਿੱਤਾ ਗਿਆ ਹੈ, ਇਸ ਲਈ ਦਿੱਲੀ ਮਾਡਲ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਤਰਜੀਹੀ ਖੇਤਰ ਹਨ। ਇਸ ਲਈ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪੰਜਾਬ ਵਾਸੀਆਂ ਨੂੰ ਉੱਚ-ਮਿਆਰੀ ਪ੍ਰਾਇਮਰੀ, ਸੈਕੰਡਰੀ ਅਤੇ ਆਲ੍ਹਾ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਹੇਠਲੇ ਪੱਧਰ ਤੱਕ ਲਾਗੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਆਪਸੀ ਤਾਲਮੇਲ ਨਾਲ ਸਿਹਤ ਖੇਤਰ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਜਾਵੇਗਾ।ਇਸ ਮੌਕੇ ਹਾਜ਼ਰ ਕੈਬਨਿਟ ਮੰਤਰੀਆਂ ਨੇ ਉਮੀਦ ਜਤਾਈ ਕਿ ਡਾ. ਬਲਬੀਰ ਸਿੰਘ ਇੱਕ ਮਿਹਨਤੀ, ਯੋਗ ਅਤੇ ਦੂਰਅੰਦੇਸ਼ ਆਗੂ ਹੋਣ ਦੇ ਨਾਤੇ ਆਪਣੇ ਵਿਭਾਗਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਖ਼ੁਦ ਨਾਮਵਰ ਡਾਕਟਰ ਹਨ ਅਤੇ ਸਿਹਤ ਖੇਤਰ ਦੀਆਂ ਬਾਰੀਕੀਆਂ ਨੂੰ ਭਲੀਭਾਂਤ ਜਾਣਦੇ ਹਨ।ਅੱਖਾਂ ਦੇ ਮਾਹਰ ਡਾਕਟਰ ਅਤੇ ਸਮਾਜ-ਸੇਵੀ ਡਾ. ਬਲਬੀਰ ਸਿੰਘ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕਿਸਾਨਾਂ ਅਤੇ ਗ਼ਰੀਬਾਂ ਦਾ ਇਲਾਜ ਬਹੁਤ ਹੀ ਘੱਟ ਕੀਮਤ ‘ਤੇ ਕਰ ਰਹੇ ਹਨ। ਉਨ੍ਹਾਂ ਲੱਖਾਂ ਮਰੀਜ਼ਾਂ ਦਾ ਬਹੁਤ ਘੱਟ ਖ਼ਰਚੇ ‘ਤੇ ਇਲਾਜ ਕੀਤਾ ਅਤੇ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਵਿੱਚ ਦਵਾਈਆਂ ਵੰਡਣ ਤੋਂ ਇਲਾਵਾ 30,000 ਤੋਂ ਵੱਧ ਨੇਤਰਹੀਣ ਮਰੀਜ਼ਾਂ ਨੂੰ ਅੱਖਾਂ ਦੀ ਰੌਸ਼ਨੀ ਦਿੱਤੀ ਹੈ। ਡਾ. ਬਲਬੀਰ ਸਿੰਘ ਤੋਂ ਇਲਾਜ ਕਰਵਾਉਣ ਲਈ ਸਮੁੱਚੇ ਉੱਤਰੀ ਭਾਰਤ, ਖ਼ਾਸਕਰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਆਦਿ ਰਾਜਾਂ ਤੋਂ ਮਰੀਜ਼ ਪਟਿਆਲਾ ਆਉਂਦੇ ਹਨ। ਵੱਖ-ਵੱਖ ਸੂਬਾ ਸਰਕਾਰਾਂ ਤੋਂ ਕਈ ਐਵਾਰਡ ਪ੍ਰਾਪਤ ਕਰਨ ਵਾਲੇ ਡਾ. ਬਲਬੀਰ ਸਿੰਘ, ਮਾਰੂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੀਆਂ ਸਰਹੱਦਾਂ ‘ਤੇ ਮੁਫ਼ਤ ਦਵਾਈਆਂ ਅਤੇ ਡਾਕਟਰੀ ਸੇਵਾ ਦਾ ਲੰਗਰ ਵੀ ਲਗਾ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਸੂਬੇ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ:ਡੀਜੀਪੀ ਗੌਰਵ ਯਾਦਵ

0

ਕਾਨੂੰਨ ਵਿਵਸਥਾ ਬਣਾਈ ਰੱਖਣਾ, ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣਾ ਪੰਜਾਬ ਪੁਲਿਸ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ
ਡੀਜੀਪੀ ਗੌਰਵ ਯਾਦਵ ਨੇ ਪੰਜਾਬ ਦੀ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਸਾਰੇ ਰੇਂਜ ਆਈ.ਜੀਜ਼/ਡੀ.ਆਈ.ਜੀਜ਼, ਸੀ.ਪੀਜ਼/ਐਸ.ਐਸ.ਪੀਜ਼, ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਨਾਲ ਕੀਤੀ ਵਰਚੁਅਲ ਮੀਟਿੰਗ
ਪੰਜਾਬ ਪੁਲਿਸ ਸਰਹੱਦੀ ਖੇਤਰਾਂ ’ਤੇ ਵਿਸ਼ੇਸ਼ ਧਿਆਨ ਨਾਲ ਸੂਬੇ ਭਰ ਵਿੱਚ ਗ੍ਰਾਮ ਸੁਰੱਖਿਆ ਕਮੇਟੀਆਂ ਨੂੰ ਮੁੜ ਕਰੇਗੀ ਸੁਰਜੀਤ
ਡੀਜੀਪੀ ਗੌਰਵ ਯਾਦਵ ਨੇ ਫੀਲਡ ਪੁਲਿਸ ਕਰਮਚਾਰੀਆਂ ਪੁਲਿਸਿੰਗ ਵਿੱਚ ਪੇਸ਼ੇਵਰਤਾ ਲਿਆਉਣ, ਜਨਤਾ ਨਾਲ ਮਿਤਰਤਾ ਵਾਲੇ ਸਬੰਧ ਬਣਾਉਣ ਲਈ ਕਿਹਾ
ਕੱਟੜ ਅਪਰਾਧੀਆਂ, ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡੀਜੀਪੀ ਪੰਜਾਬ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬੇ ਵਿੱਚ ਜ਼ਮੀਨੀ ਪੱਧਰ ‘ਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਰਚੁਅਲ ਮੀਟਿੰਗ ਨੂੰ ਸੰਬੋਧਨ ਕੀਤਾ।ਪੰਜਾਬ ਦੇ ਸਾਰੇ ਅੱਠ ਰੇਂਜ ਆਈ.ਜੀ./ਡੀ.ਆਈ.ਜੀ., 28 ਸੀ.ਪੀਜ਼/ਐਸ.ਐਸ.ਪੀਜ਼, 117 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀਜ਼) ਅਤੇ 413 ਸਟੇਸ਼ਨ ਹਾਊਸ ਅਫਸਰਾਂ (ਐਸ.ਐਚ.ਓਜ਼) ਨੂੰ ਸੰਬੋਧਨ ਕਰਦਿਆਂ ਡੀਜੀਪੀ ਨੇ ਉਨ੍ਹਾਂ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਵੀ ਸਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਅਪਣਾਇਆ ਹੈ ਇਸ ਲਈ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪ੍ਰਭਾਵਸ਼ਾਲੀ ਕਾਨੂੰਨ ਦੀ ਵਰਤੋਂ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀ ਵਰਤੋਂ ਕਰਨ ਲਈ ਕਿਹਾ।
ਡੀਜੀਪੀ ਨੇ ਉਹਨਾਂ ਨੂੰ ਹਰ ਪੁਲਿਸ ਸਟੇਸ਼ਨ ਪੱਧਰ ’ਤੇ ਨਸ਼ਿਆਂ ਦੇ ਹੌਟਸਪੌਟਸ ਦੀ ਸ਼ਨਾਖਤ ਕਰਨ ਅਤੇ ਸੂਬੇ ਵਿਚੋਂ ਇਸ ਖਤਰੇ ਨੂੰ ਜੜ੍ਹੋਂ ਪੁੱਟਣ ਲਈ ਫਾਰਮਾਸਿਊਟੀਕਲ ਡਰੱਗਜ਼ ’ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਿਆਂ ਦੇ ਮਾਮਲੇ ਵਿੱਚ ਢਿੱਲ ਵਰਤਣ ਦੀ ਸੂਰਤ ਵਿੱਚ ਸਬੰਧਤ ਐਸ.ਐਚ.ਓ. ਜ਼ਿੰਮੇਵਾਰ ਹੋਵੇਗਾ। ਪੁਲਿਸਿੰਗ ਵਿੱਚ ਪੇਸ਼ੇਵਰਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਫੀਲਡ ਅਫਸਰਾਂ ਨੂੰ ਛੋਟੇ-ਮੋਟੇ ਆਈਪੀਸੀ ਕੇਸ ਦਰਜ ਕਰਨ, ਰੋਕਥਾਮ ਕਾਰਵਾਈਆਂ ਕਰਨ, ਹਿਸਟਰੀ ਸ਼ੀਟਾਂ ਖੋਲ੍ਹਣ, ਤਕਨੀਕੀ ਜਾਣਕਾਰੀ ਦੀ ਵਰਤੋਂ ਕਰਕੇ ਕੇਸਾਂ ਨੂੰ ਹੱਲ ਕਰਨ ਅਤੇ ਜ਼ਮਾਨਤ ‘ਤੇ ਗਏ ਅਪਰਾਧੀਆਂ ’ਤੇ ਨਜ਼ਰ ਰੱਖਣ ਲਈ ਕਿਹਾ।ਉਨ੍ਹਾਂ ਨੇ ਫੀਲਡ ਡਿਊਟੀ ’ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਆਮ ਜਨਤਾ ਦੇ ਵੱਧ ਤੋਂ ਸੰਪਰਕ ਵਿੱਚ ਰਹਿਣ ਅਤੇ ਨਾਗਰਿਕਾਂ ਦੀਆਂ ਕਾਲਾਂ ਸੁਣਕੇ, ਜਨਤਕ ਮੀਟਿੰਗਾਂ ਕਰਕੇ, ਯੂਥ ਕਲੱਬਾਂ ਵਿੱਚ ਸ਼ਾਮਲ ਕਰਕੇ ਉਹਨਾਂ ਨਾਲ ਮਿੱਤਰਤਾ ਵਾਲੇ ਸਬੰਧ ਬਣਾਉਣ।

ਪੰਜਾਬ ਪੁਲਿਸ ਪਿੰਡਾਂ ’ਚ ਰੱਖਿਆ ਕਮੇਟੀਆਂ ਨੂੰ ਕਰੇਗੀ ਮੁੜ ਸੁਰਜੀਤ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਪੰਜਾਬ ਪੁਲਿਸ ਰਾਜ ਭਰ ਵਿੱਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਗ੍ਰਾਮ ਰੱਖਿਆ ਕਮੇਟੀਆਂ (ਵੀਡੀਸੀ) ਨੂੰ ਮੁੜ ਸੁਰਜੀਤ ਕਰੇਗੀ। ਡੀਜੀਪੀ ਨੇ ਕਿਹਾ ਕਿ ਵੀ.ਡੀ.ਸੀ. ਵਿੱਚ ਪਿੰਡ ਦੇ ਭਰੋਸੇਮੰਦ ਅਤੇ ਉੱਘੇ ਵਿਅਕਤੀ , ਜਿਨ੍ਹਾਂ ਵਿੱਚ ਸੇਵਾਮੁਕਤ ਪੁਲਿਸ ਜਾਂ ਫੌਜ ਦੇ ਕਰਮਚਾਰੀ, ਪ੍ਰਿੰਸੀਪਲ ਸਰਕਾਰੀ ਅਧਿਕਾਰੀ/ਅਧਿਕਾਰੀ ਆਦਿ ਸ਼ਾਮਲ ਹੋਣਗੇ। “ਇਹ ਕਮੇਟੀਆਂ ਪੁਲਿਸ ਨਾਲ ਪੂਰਨ ਤਾਲਮੇਲ ਨਾਲ ਕੰਮ ਕਰਨਗੀਆਂ ਅਤੇ ਸਰਹੱਦੀ ਸੂਬੇ ਚੋ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਹੋਰ ਅਸਰਦਾਰ ਬਣਾਉਗੀਆਂ। ਇਸ ਦੌਰਾਨ ਫੀਲਡ ਅਫਸਰਾਂ ਨੂੰ ਬੀਟ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ ਗਿਆ ਅਤੇ ਹਰੇਕ ਬੀਟ ਖੇਤਰ ਲਈ ਇੱਕ ਬੀਟ ਅਫਸਰ ਸਮਰਪਿਤ ਕੀਤੇ ਜਾਣ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਵਿਸ਼ੇਸ਼ ਖੇਤਰਾਂ ਲਈ ਪੁਲਿਸ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ।

ਰਾਹੁਲ ਗਾਂਧੀ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਕੋਲੋ ਐਮ.ਐਸ.ਪੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ

0

ਰਾਕੇਸ਼ ਟਿਕੈਤ ਸਮੇਤ ਦਰਜਨਾਂ ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਨਾਲ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ
ਕਿਸਾਨਾਂ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਭੁਪਿੰਦਰ ਸਿੰਘ ਹੁੱਡਾ, ਉਦੈਭਾਨ ਅਤੇ ਦੀਪੇਂਦਰ ਹੁੱਡਾ ਵੀ ਮੌਜੂਦ ਸਨ
21ਵੀਂ ਸਦੀ ਦੇ ਕੌਰਵਾਂ ਖਾਕੀ ਹਾਫ ਪੈਂਟ ਪਹਿਨਦੇ ਹਨ, ਹੱਥਾਂ ਵਿੱਚ ਡੰਡੇ ਲੈ ਕੇ ਟਾਹਣੀਆਂ ਲਾਉਂਦੇ ਹਨ – ਰਾਹੁਲ ਗਾਂਧੀ
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਲਾਗਤ ਦੁੱਗਣੀ – ਭੁਪਿੰਦਰ ਸਿੰਘ ਹੁੱਡਾ
ਦੀਪੇਂਦਰ ਹੁੱਡਾ ਨੇ ਹਿਸਾਰ ਦੇ ਪਿੰਡ ਖੈਰਮਪੁਰ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਹਰਿਆਣਵੀ ਲੇਖਕਾਂ, ਕਲਾਕਾਰਾਂ ਦੀ ਰਾਹੁਲ ਗਾਂਧੀ ਨਾਲ ਜਾਣ-ਪਛਾਣ ਕਰਵਾਈ ੍ਹ
ਅੱਜ ਕਰੂਕਸ਼ੇਤਰ ਤੋਂ ਅੰਬਾਲਾ ਪਹੁੰਚੀ ਭਾਰਤ ਜੋੜੋ ਯਾਤਰਾ ਦਾ ਦਿਨ ਔਰਤਾਂ ਲਈ ਯਕੀਨੀ ਬਣਾਇਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਪੰਜਾਬੀ ਖ਼ਬਰਸਾਰ ਬਿਉਰੋ
ਕੁਰੂਕਸ਼ੇਤਰ/ਅੰਬਾਲਾ, 9 ਜਨਵਰੀ: ਰਾਹੁਲ ਗਾਂਧੀ ਦੀ ਅਗਵਾਈ ਹੇਠ ਜਾਰੀ ਭਾਰਤ ਜੋੜੋ ਯਾਤਰਾ ਅੱਜ ਧਰਮ ਨਗਰੀ ਕਰੂਕਸ਼ੇਤਰ ਤੋਂ ਅੰਬਾਲਾ ਪਹੁੰਚੀ। ਅੱਜ ਦੀ ਭਾਰਤ ਜੋੜੋ ਯਾਤਰਾ ਵਿਸ਼ੇਸ਼ ਤੌਰ ’ਤੇ ਔਰਤਾਂ ਲਈ ਯਕੀਨੀ ਬਣਾਈ ਗਈ, ਜਿਸ ਵਿਚ ਕੜਾਕੇ ਦੀ ਠੰਡ ਅਤੇ ਭਾਰੀ ਧੁੰਦ ਦੇ ਬਾਵਜੂਦ ਹਜ਼ਾਰਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਸ਼ਾਹਬਾਦ ਦੇ ਤਿਊੜਾ ਪਿੰਡ ਪਹੁੰਚਣ ’ਤੇ ਰਾਹੁਲ ਗਾਂਧੀ ਦੀ ਯਾਤਰਾ ਦਾ ਉਥੇ 50 ਔਰਤਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਅੱਜ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਮਹਿਲਾ ਕਿਸਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਹਰਿਆਣਾ ਦੇ ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਸਾਨਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਵੱਖ-ਵੱਖ ਧਰਨਿਆਂ ’ਤੇ ਪਾਣੀ, ਬਿਜਲੀ, ਡਾਕਟਰੀ ਸਹੂਲਤਾਂ ਅਤੇ ਸਫ਼ਾਈ ਸਹੂਲਤਾਂ ਮੁਹੱਈਆ ਕਰਵਾਉਣ ’ਚ ਮਦਦ ਕੀਤੀ। ਇਸ ਮੌਕੇ ਹਰਿਆਣਾ ਸਮੇਤ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ ਕਿਸਾਨਾਂ ਦੀਆਂ ਬਾਕੀ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਸਰਕਾਰ ਨੇ ਪਿਛਲੇ ਸਾਲ ਕਿਸਾਨ ਅੰਦੋਲਨ ਦੌਰਾਨ ਕੀਤੇ ਲਿਖਤੀ ਸਮਝੌਤੇ ’ਤੇ ਵੀ ਖਰਾ ਨਹੀਂ ਉਤਰਿਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪ੍ਰਦੇਸ਼ ਕਾਂਗਰਸ ਇੰਚਾਰਜ ਸ਼ਕਤੀ ਸਿੰਘ ਗੋਹਿਲ, ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈਭਾਨ, ਸੰਸਦ ਮੈਂਬਰ ਦੀਪੇਂਦਰ ਹੁੱਡਾ ਦੀ ਮੌਜੂਦਗੀ ’ਚ ਹੋਈ ਇਸ ਬੈਠਕ ’ਚ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ। ਇਸ ਦੌਰਾਨ ਮੁੱਖ ਤੌਰ ’ਤੇ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ, ਯੋਗਿੰਦਰ ਯਾਦਵ, ਵਰਿੰਦਰ ਨਰਵਾਲ, ਪ੍ਰਹਿਲਾਦ ਬਾਰੂਖੇੜਾ, ਮਨਦੀਪ ਨਥਵਾਨ, ਜੋਗਿੰਦਰ ਨੈਨ, ਰਾਜਬਾਲਾ, ਦੀਪਕ ਲਾਂਬਾ, ਤੇਜਵੀਰ, ਜਗਦੀਪ ਔਲਖ, ਜੋਗਿੰਦਰ ਟਾਈਗਰ ਆਦਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਭਾਜਪਾ ਦਾ ਦਾਅਵਾ ਫੇਲ੍ਹ ਹੋ ਗਿਆ ਹੈ। ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਅੱਜ ਗੰਨਾ ਕਿਸਾਨ ਸੜਕਾਂ ’ਤੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। 2015-16 ਵਿੱਚ ਗੰਨੇ ਦਾ ਰੇਟ 317 ਰੁਪਏ ਸੀ ਜੋ ਦੁੱਗਣਾ ਹੋ ਕੇ 634 ਰੁਪਏ ਹੋ ਗਿਆ। ਇਸ ਅਨੁਸਾਰ ਭਾਜਪਾ ਸਰਕਾਰ ਨੂੰ ਗੰਨਾ ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਘੱਟੋ-ਘੱਟ ਰੇਟ ਵਧਾ ਕੇ 634 ਰੁਪਏ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਹੈ, ਇਸ ਦੇ ਉਲਟ ਕਿਸਾਨਾਂ ਸਿਰ ਕਰਜ਼ਾ ਅਤੇ ਖਰਚਾ ਜ਼ਰੂਰ ਦੁੱਗਣਾ ਹੋ ਗਿਆ ਹੈ। ਕਿਸਾਨਾਂ ’ਤੇ ਕਰਜ਼ਾ 9 ਲੱਖ ਤੋਂ ਵਧ ਕੇ 18 ਲੱਖ ਕਰੋੜ ਹੋ ਗਿਆ ਹੈ। ਡੀਜ਼ਲ-ਪੈਟਰੋਲ, ਖਾਦਾਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਖੇਤੀ ਸੰਦਾਂ ’ਤੇ ਟੈਕਸ ਲਗਾ ਕੇ ਕਿਸਾਨਾਂ ਦੀ ਆਮਦਨ ਘਟਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਨੇ ਗੰਨੇ ਦਾ ਰੇਟ 193 ਰੁਪਏ ਦਾ ਰਿਕਾਰਡ ਤੋੜ 117 ਰੁਪਏ ਤੋਂ ਵਧਾ ਕੇ 310 ਰੁਪਏ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਸਮੇਂ ਸਿਰ ਅਦਾਇਗੀ ਵੀ ਯਕੀਨੀ ਬਣਾਈ ਗਈ, 2014 ਵਿੱਚ ਸਰਕਾਰ ਛੱਡਣ ਸਮੇਂ ਗੰਨਾ ਮਿੱਲਾਂ ਨੇ ਕਿਸਾਨਾਂ ਦਾ ਇੱਕ ਪੈਸਾ ਵੀ ਬਕਾਇਆ ਨਹੀਂ ਦਿੱਤਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਪੂਰੇ ਦੇਸ਼ ਵਿੱਚ ਭਾਈਚਾਰਾ ਵਧ ਰਿਹਾ ਹੈ ਅਤੇ ਨਫ਼ਰਤ ਦਾ ਮਾਹੌਲ ਖ਼ਤਮ ਹੋ ਰਿਹਾ ਹੈ। ਹਰਿਆਣਾ ਵਿੱਚ ਜਿੱਥੇ ਵੀ ਯਾਤਰਾ ਪਹੁੰਚ ਰਹੀ ਹੈ, ਉੱਥੋਂ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਯਾਤਰਾ ਨੂੰ ਲੈ ਕੇ ਆਮ ਜਨਤਾ ਵਿੱਚ ਹੀ ਨਹੀਂ ਸਗੋਂ ਕਾਂਗਰਸੀ ਵਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਹੈ।
ਸੰਸਦ ਮੈਂਬਰ ਦੀਪੇਂਦਰ ਹੁੱਡਾ ਦੀ ਪਹਿਲਕਦਮੀ ’ਤੇ ਅੱਜ ਹਿਸਾਰ ਦੇ ਪਿੰਡ ਖੈਰਮਪੁਰ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਨਾਲ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਅਤੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਉਠਾਇਆ। ਇਨ੍ਹਾਂ ਵਿੱਚ ਮੁੱਖ ਤੌਰ ’ਤੇ 10ਵੀਂ ਜਮਾਤ ਦੀ ਵਿਦਿਆਰਥਣ ਪੂਜਾ ਰਾਣੀ ਪੁੱਤਰੀ ਕਿਰਨ, ਚੰਚਲ ਦੀ ਪੁੱਤਰੀ ਰਾਜਬਾਲਾ ਅਤੇ ਜੋਤੀ ਸ਼ਾਮਲ ਸਨ। ਇਸ ਤੋਂ ਇਲਾਵਾ ਦੀਪੇਂਦਰ ਹੁੱਡਾ ਨੇ ਹਰਿਆਣਵੀ ਲੇਖਕਾਂ ਅਤੇ ਕਲਾਕਾਰਾਂ ਨੂੰ ਮਿਲਣ ਲਈ ਰਾਹੁਲ ਗਾਂਧੀ ਨੂੰ ਵੀ ਮਿਲੇ। ਜਿਸ ਵਿੱਚ ਐਸ.ਪੀ.ਸਿੰਘ, ਸੁਭਾਸ਼ ਚੰਦਰ ਮੁੱਖ ਤੌਰ ‘ਤੇ ਸ਼ਾਮਲ ਹੋਏ। ਭਾਰਤ ਜੋੜੋ ਯਾਤਰਾ ਅੱਜ ਕੁਰੂਕਸ਼ੇਤਰ ਦੇ ਖਾਨਪੁਰ ਕੋਲੀਆ ਪਿੰਡ ਤੋਂ ਸ਼ੁਰੂ ਹੋ ਕੇ ਲਾਡਵਾ ਰੋਡ ਪਾਰ ਕਰਕੇ ਸ਼ਾਹਬਾਦ ਪਹੁੰਚੀ। ਇਸ ਤੋਂ ਬਾਅਦ ਮੋਹਾ ਮੁਲਾਣਾ ਸਾਹਾ ਪਾਰ ਤੋਂ ਮੁੜ ਅੰਬਾਲਾ ਪਹੁੰਚਿਆ। ਮੋਢਾ ਮੁਲਾਣਾ ਵਿਖੇ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਹਰਿਆਣਾ ਦੇ ਇਸ ਦੌਰੇ ਨੂੰ ਵਿਸ਼ੇਸ਼ ਬਣਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਹਰਿਆਣਾ ਨੇ ਬਾਕੀ ਸਾਰੇ ਰਾਜਾਂ ਨੂੰ ਦਿਖਾਇਆ ਹੈ ਕਿ ਇਹ ਕੀ ਹੈ ਅਤੇ ਕੀ ਕਰ ਸਕਦਾ ਹੈ। ਇਹ ਧਰਤੀ ਮਹਾਭਾਰਤ ਦੀ ਧਰਤੀ ਹੈ। ਜਿਹੜੀ ਲੜਾਈ ਉਦੋਂ ਸੀ ਅੱਜ ਵੀ ਉਹੀ ਲੜਾਈ ਹੈ। ਪਾਂਡਵ ਸੰਨਿਆਸੀ ਸਨ, ਉਨ੍ਹਾਂ ਨੇ ਇਸ ਧਰਤੀ ’ਤੇ ਨਫ਼ਰਤ ਨਹੀਂ ਫੈਲਾਈ। ਮਹਾਭਾਰਤ ਵਿੱਚ ਇੱਕ ਪਾਸੇ 5 ਸੰਨਿਆਸੀ ਸਨ ਅਤੇ ਦੂਜੇ ਪਾਸੇ ਇੱਕ ਭੀੜ-ਭੜੱਕਾ ਸੰਗਠਨ ਸੀ। ਪਾਂਡਵਾਂ ਨੇ ਵੀ ਅਨਿਆਂ ਵਿਰੁੱਧ ਕੰਮ ਕੀਤਾ। 21ਵੀਂ ਸਦੀ ਦੇ ਕੌਰਵ ਖਾਕੀ ਹਾਫ ਪੈਂਟ ਪਹਿਨਦੇ ਹਨ, ਹੱਥਾਂ ਵਿੱਚ ਡੰਡੇ ਲੈ ਕੇ ਟਾਹਣੀਆਂ ਲਾਉਂਦੇ ਹਨ। ਉਨ੍ਹਾਂ ਦੇ ਨਾਲ ਭਾਰਤ ਦੇ 2-3 ਸਭ ਤੋਂ ਅਮੀਰ ਅਰਬਪਤੀ ਕੌਰਵਾਂ ਦੇ ਨਾਲ ਖੜ੍ਹੇ ਹਨ। ਭਾਰਤ ਦੇ 2-3 ਅਰਬਪਤੀਆਂ ਦੀ ਤਾਕਤ ਨੇ ਮੋਦੀ ਜੀ ਨੂੰ ਨੋਟਬੰਦੀ ਅਤੇ ਗਲਤ ਜੀ.ਐਸ.ਟੀ. ਨੋਟਬੰਦੀ, ਗਲਤ ਜੀਐਸਟੀ ਅਤੇ ਕਿਸਾਨ ਬਿੱਲ ਇਸ ਧਰਤੀ ਦੇ ਸੰਨਿਆਸੀਆਂ ਤੋਂ ਚੋਰੀ ਕਰਨ ਦਾ ਤਰੀਕਾ ਹਨ।

ਸਿਖਿਆ ਤੇ ਖੇਤੀਬਾੜੀ ਵਿਕਾਸ ‘ਤੇ ਸਰਕਾਰ ਦਾ ਫੋਕਸ – ਦੁਸ਼ਯੰਤ

0

ਦੀਨਬੰਧੂ ਛੋਟੂਰਾਮ ਦੀ ਸੋਚ ਨੂੰ ਸਾਰਥਕ ਕਰ ਰਹੀ ਹੈ ਸੂਬਾ ਸਰਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਦੀਨਬੰਧੂ ਸਰ ਛੋਟੂਰਾਮ ਤੇ ਰਾਜਾ ਨਾਹਰ ਸਿੰਘ ਦੀ ਸੋਚ ਨੂੰ ਮੂਰਤ ਰੂਪ ਦਿੰਦੇ ਹੋਏ ਜਨਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਅੱਜ ਸੂਬੇ ਵਿਚ ਸਿਖਿਆ ਤੇ ਖੇਤੀਬਾੜੀ ਨੂੰ ਅੱਗੇ ਲੈ ਜਾਣ ਦੀ ਦਿਸ਼ਾ ਵਿਚ ਵਰਨਣਯੋਗ ਕਦਮ ਵਧਾਏ ਜਾ ਰਹੇ ਹਨ। ਡਿਪਟੀ ਮੁੱਖ ਮੰਤਰੀ ਅੱਜ ਰਿਵਾੜੀ ਸ਼ਹਿਰ ਵਿਚ ਨਵੇਂ ਨਿਰਮਾਣਤ ਜਾਟ ਧਰਮਸ਼ਾਲਾ ਦੇ ਉਦਘਾਟਨ ਸਮਾਰੋਹ ਵਿਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿਚ ਡਿਪਟੀ ਮੁੱਖ ਮੰਤਰੀ ਨੇ ਦੀਨਬੰਧੂ ਸਰ ਛੋਟੂਰਾਮ ਤੇ ਮਹਾਰਾਜਾ ਨਾਹਰ ਸਿੰਘ ਦੀ ਬਰਸੀ ‘ਤੇ ਪੁਸ਼ਪਾਂਜਲੀ ਅਰਪਿਤ ਕਰ ਨਮਨ ਕੀਤਾ। ਉਨ੍ਹਾਂ ਨੇ ਜਾਂਟ ਧਰਮਸ਼ਾਲਾ ਦੇ ਉਦਘਾਟਨ ‘ਤੇ ਸਮਾਜ ਦੇ ਸਾਰੇ ਵਰਗਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਮਾਜਿਕ ਪ੍ਰੋਗ੍ਰਾਮਾਂ ਦੇ ਪ੍ਰਬੰਧ ਤਹਿਤ ਇਹ ਧਰਮਸ਼ਾਲਾ ਭਾਈਚਾਰੇ ਦੀ ਮਿਸਾਲ ਬਣੇਗੀ। ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅੱਜ ਰਾਜ ਸਰਕਾਰ ਸਿਖਿਆ ‘ਤੇ ਫੋਕਸ ਰੱਖਦੇ ਹੋਏ ਕਿਸਾਨਾਂ ਨੂੰ ਵੀ ਤਕਨੀਕੀ ਰੂਪ ਨਾਲ ਸਮਰੱਥ ਕਰਨ ਵਿਚ ਭਾਗੀਦਾਰੀ ਨਿਭਾ ਰਹੀ ਹੈ।ਉਨ੍ਹਾਂ ਨੇ ਸਰਕਾਰ ਦੀ ਜਨਹਿਤੇਸ਼ੀ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਤੋਂਦੇਯ ਦੀ ਭਾਵਨਾ ਨਾਲ ਪਰਿਵਾਰ ਪਹਿਚਾਣ ਪੱਤਰ ਦੇ ਤਹਿਤ 1 ਲੱਖ 80 ਹਜਾਰ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਸਿੱਧਾ ਲਾਭ ਪਹੁੰਚਾਇਆ ਜਾ ਰਿਹਾ ਹੈ। ਸੂਬੇ ਵਿਚ ਠੇਕੇਦਾਰੀ ਪ੍ਰਥਾ ਨੁੰ ਖਤਮ ਕਰਦੇ ਹੋਏ ਪੀਪੀਪੀ ਨਾਲ ਜੁੜੇ ਜਰੂਰਤਮੰਦ ਤੇ ਯੋਗ ਲੋਕਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਰੁਜਗਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਅੱਜ ਆਨਲਾਇਨ ਪੋਰਟਲ ਰਾਹੀਂ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਦੇ ਹੋਏ ਲਾਭ ਦਿੱਤਾ ਜਾ ਰਿਹਾ ਹੈ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਜਨਸੇਵਾ ਨੂੰ ਸਮਰਪਿਤ ਹੋ ਕੇ ਵਿਕਾਸ ਦੇ ਨਵੇਂ ਮੁਕਾਮ ਸਥਾਪਿਤ ਕਰ ਰਹੀ ਹੈ। ਸਕਾਰਾਤਮਕ ਬਦਲਾਅ ਦੇ ਨਾਲ ਸਰਕਾਰ ਜਨਹਿਤਕਾਰੀ ਭਲਾਈਕਾਰੀ ਯੋਜਨਾਵਾਂ ਨਾਲ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਹੀ ਹੈ।

ਪੀਪੀਪੀ ਡਾਟਾ ਨੁੰ ਅਪਡੇਟ ਕਰਨ ਦੇ ਲਈ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ – ਮੁੱਖ ਮੰਤਰੀ

0

ਮੁੱਖ ਮੰਤਰੀ ਨੇ ਪੀਪੀਪੀ ਦੇ ਸਬੰਧ ਵਿਚ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਕੀਤੀ ਅਹਿਮ ਮੀਟਿੰਗ
25 ਜਨਵਰੀ ਤਕ ਡਾਟਾ ਅਪਡੇਟ ਦੇ ਕੰਮ ਨੂੰ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਦਰਜ ਪਰਿਵਾਰਾਂ ਦੇ ਵੇਰਵਿਆਂ ਨੂੰ ਅਪਡੇਟ ਕਰਨ ਲਈ ਜਿਲ੍ਹਾ, ਬਲਾਕ ਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ, ਵਧੀਕ ਡਿਪਟੀ ਕਮਿਸ਼ਨਰ ਦਫਤਰਾਂ ਤੇ ਈ-ਦਿਸ਼ਾ ਕੇਂਦਰਾਂ ਵਿਚ ਵੀ ਵਿਸ਼ੇਸ਼ ਕਾਊਂਟਰ ਦੀ ਵਿਵਸਥਾ ਕੀਤੀ ਜਾਵੇਗੀ, ਜਿੱਥੇ ਨਾਗਰਿਕ ਸਰਲਤਾ ਨਾਲ ਪੀਪੀਪੀ ਡਾਟਾ ਨੂੰ ਅਪਡੇਟ ਕਰਵਾ ਸਕਣਗੇ। ਮੁੱਖ ਮੰਤਰੀ ਅੱਜ ਇੱਥੇ ਪੀਪੀਪੀ ਦੇ ਸਬੰਧ ਵਿਚ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਇਕ ਅਹਿਮ ਮੀਟਿੰਗ ਕਰ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਪੀਪੀਪੀ ਵਿਚ ਡਾਟਾ ਦੇ ਅਪਡੇਸ਼ਨ ਦੇ ਕਾਰਜ ਵਿਚ ਤੇਜੀ ਲਿਆਈ ਜਾਵੇ ਅਤੇ ਇਸ ਕਾਰਜ ਨੂੰ 25 ਜਨਵਰੀ ਤਕ ਜਰੂਰ ਪੂਰਾ ਕੀਤਾ ਜਾਵੇ, ਤਾਂ ਜੋ ਨਾਗਰਿਕਾਂ ਨੂੰ ਕਿਸੇ ਤਰ੍ਹਾ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ। ਪੀਪੀਪੀ ਵਿਚ ਜਨਮ ਮਿੱਤੀ, ਆਮਦਨ, ਵਿਦਿਅਕ ਯੋਗਤਾ, ਕਾਰੋਬਾਰ ਸਮੇਤ 21 ਵੱਖ-ਵੱਖ ਕਾਲਮ ਅਪਡੇਟ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਜ ਸਰਕਾਰ ਦੀ ਮਹਤੱਵਪੂਰਣ ਯੋਜਨਾ ਹੈ। ਇਸ ਤਰ੍ਹਾ ਦਾ ਨਵਾਂ ਪ੍ਰਯੋਗ ਅਸੀਂ ਪਹਿਲੀ ਵਾਰ ਕੀਤਾ ਹੈ, ਜਿਸ ਨਾਲ ਹੁਣ ਲੋਕਾਂ ਨੂੰ ਸਾਰੀ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਘਰ ਬੈਠੇ ਆਸਾਨੀ ਨਾਲ ਮਿਲ ਰਿਹਾ ਹੈ। ਨਾਗਰਿਕ ਵੀ ਪੀਪੀਪੀ ਨੂੰ ਲੈ ਕੇ ਉਤਸਾਹਿਤ ਹਨ। ਇਹ ਸਕਾਰਾਤਮਕ ਪਹਿਲੂ ਹੈ ਕਿ ਅੱਜ ਨਾਗਰਿਕ ਸਰਕਾਰ ਦੀ ਨਵੀਂ ਪਹਿਲਾਂ ਦਾ ਹਿੱਸਾ ਬਣ ਰਹੇ ਹਨ ਅਤੇ ਜਾਗਰੁਕ ਹੋ ਰਹੇ ਹਨ। ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਿਲ੍ਹਾ ਪੱਧਰ ‘ਤੇ ਪ੍ਰੇਸ ਕਾਨਫ੍ਰੈਂਸ ਰਾਹੀਂ ਲੋਕਾਂ ਨੂੰ ਪੀਪੀਪੀ ਨਾਲ ਸਬੰਧਿਤ ਸਾਰੀ ਜਾਣਕਾਰੀਆਂ ਨਾਲ ਜਾਣੂੰ ਕਰਵਾਉਣ।

ਇਸ ਮਹੀਨੇ ਦਾ ਰਾਸ਼ਨ ਪੁਰਾਣੇ ਸਿਸਟਮ ਅਨੁਸਾਰ ਮਿਲੇਗਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੇਕਰ ਕਿਸੇ ਪਰਿਵਾਰ ਦਾ ਰਾਸ਼ਨ ਕਾਰਡ ਪੀਪੀਪੀ ਵਿਚ ਡਾਟਾ ਅਪਡੇਸ਼ਨ ਦੌਰਾਨ ਕੱਟ ਗਿਆ ਹੈ, ਤਾਂ ਅਜਿਹੇ ਨਾਗਰਿਕ 18001802087 ਅਤੇ 1967 ਟੋਲ ਫਰੀ ਨੰਬਰਾਂ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਉਨ੍ਹਾਂ ਨੁੰ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਟੋਲ ਫਰੀ ਨੰਬਰਾਂ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ। ਸਰਕਾਰ ਦਾ ਮੁੱਖ ਟੀਚਾ ਲੋਕਾਂ ਦੇ ਜੀਵਨ ਨੂੰ ਸੁਖੀ ਬਨਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਸ਼ਿਕਾਇਤਾਂ ਦਾ ਹੱਲ ਹੁੰਦਾ ਜਾ ਰਿਹਾ ਹੈ, ਉਸ ਦਾ ਸੰਦੇਸ਼ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ‘ਤੇ ਜਰੂਰ ਭੇਜਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਡਾਟਾ ਦੇ ਅਪਡੇਸ਼ਨ ਦੇ ਦਰੁਸਤ ਹੋਣ ਤਕ ਪੁਰਾਣੇ ਸਿਸਟਮ ਅਨੁਸਾਰ ਰਾਸ਼ਨ ਦਿੱਤਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਵਿਚ ਲਗਭਗ 7 ਹਜਾਰ ਪੀਡੀਐਸ ਦੀ ਦੁਕਾਨਾਂ ‘ਤੇ 2 ਕੁਇੰਟਲ ਅਨਾਜ ਦਾ ਵੱਧ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਰਾਹੀਂ ਆਟੋਮੈਟਿਕ ਰਾਸ਼ਨ ਕਾਰਡ ਬਨਾਉਣਦੀ ਪ੍ਰਕ੍ਰਿਆ ਚਲ ਰਹੀ ਹੈ। 1.80 ਲੱਖ ਸਾਲਾਨਾ ਆਮਦਨ ਦੇ ਮਾਨਦੰਡ ਅਨੁਸਾਰ 12 ਲੱਖ ਨਵੇਂ ਪਰਿਵਾਰ ਬੀਪੀਐਲ ਸੂਚੀ ਵਿਚ ਸ਼ਾਮਿਲ ਹੋਏ ਹਨ।

ਸਿਖਿਆ ਤੋਂ ਲੈ ਕੇ ਰੁਜਗਾਰ ਤੇ ਸਮਾਜਿਕ ਸੁਰੱਖਿਆ ਦੇ ਲਈ ਇਕ ਨਵਾਂ ਮੈਕੇਨੀਜਮ ਕੀਤਾ ਗਿਆ ਹੈ ਤਿਆਰ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੀਪੀਪੀ ਵਿਚ ਇਕੱਠੇ ਨਾਗਰਿਕਾਂ ਦੇ ਡਾਟਾ ਨੂੰ ਉਮਰ ਵਰਗ ਦੇ ਅਨੁਸਾਰ ਵੱਖ-ਵੱਖ ਵਰਗ ਵਿਚ ਵਿਭਾਜਿਤ ਕੀਤਾ ਗਿਆ ਹੈ ਅਤੇ ਹਰੇਕ ਵਰਗ ਦਾ ਜਿਮਾ ਇਕ ਵਿਭਾਗ ਨੂੰ ਸੌਂਪਿਆ ਗਿਆ ਹੈ। ਹਰੇਕ ਵਿਭਾਗ ਉਮਰ ਵਰਗ ਦੇ ਅਨੁਸਾਰ ਉਸਦੀ ਸਿਖਿਆ, ਸਹਿਤ ਅਤੇ ਰੁਜਗਾਰ ਆਦਿ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਪਹੁੰਚਾਉਣ ਦੇ ਨਾਲ-ਨਾਲ ਇੰਨ੍ਹਾਂ ਦਾ ਸੰਪੂਰਣ ਰਿਕਾਰਡ ਵੀ ਰੱਖੇਗਾ। 6 ਸਾਲ ਤਕ ਦੀ ਉਮਰ ਦੇ ਬੱਚਿਆਂ ਦਾ ਜਿੱਮਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਸੌਂਪਿਆ ਗਿਆ ਹੈ। ਕੋਈ ਵੀ ਬੱਚਾ ਸਿਖਿਆ ਤੋਂ ਵਾਂਝਾ ਨਾ ਰਹੇ, ਇਸ ਵਿਜਨ ਦੇ ਨਾਲ ਹੁਣ ਸਕੂਲ ਸਿਖਿਆ ਵਿਭਾਗ ਵੱਲੋਂ 6 ਸਾਲ ਤੋਂ 18 ਸਾਲ ਤਕ ਦੀ ਉਮਰ ਵਰਗ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ। ਸਿਖਿਆ ਗ੍ਰਹਿਣ ਕਰਨ ਦੇ ਬਾਅਦ ਨੌਜੁਆਨਾਂ ਦੇ ਸਾਹਮਣੇ ਰੁਜਗਾਰ ਦੀ ਇਕ ਵੱਡੀ ਸਮਸਿਆ ਹੁੰਦੀ ਹੈ। ਇਸ ਦਿਸ਼ਾ ਵਿਚ ਨੌਜੁਆਨਾਂ ਦੀ ਮਦਦ ਲਈ ਰਾਜ ਸਰਕਾਰ ਨੇ ਹੁਣ ਵਿਭਾਗਾਂ ਨੂੰ ਜਿਮੇਵਾਰੀ ਸੌਂਪੀ ਹੈ। 18 ਸਾਲ ਤੋਂ 24 ਸਾਲ ਉਮਰ ਵਰਗ ਤਕ ਦੇ ਬੱਚਿਆਂ ਦਾ ਜਿਮਾ ਉੱਚੇਰੀ ਸਿਖਿਆ ਵਿਭਾਗ ਅਤੇ 25 ਸਾਲ ਤੋਂ ਵੱਧ ਉਮਰ ਵਰਗ ਦੇ ਜਿਮਾ ਰੁਜਗਾਰ ਵਿਭਾਗ ਨੂੰ ਸੌਂਪਿਆ ਗਿਆ ਹੈ। ਇਸੀ ਤਰ੍ਹਾ, 60 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦਾ ਖਿਆਲ ਰੱਖਣ ਦੀ ਜਿਮੇਵਾਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੂੰ ਦਿੱਤੀ ਗਈ ਹੈ।

Our Visitor

1909087