Wednesday, May 20, 2026
Home Blog Page 2253

ਬਠਿੰਡਾ ਦੇ ਮਿੱਤਲ ਮਾਲ ’ਚ ਸਫ਼ਾਈ ਕਾਮੇ ਦੀ ਸੇਫ਼ਟੀ ਬੈਲਟ ਟੁੱਟਣ ਕਾਰਨ ਹੋਈ ਮੌਤ

0

ਸ਼ੀਸ਼ਿਆਂ ਦੀ ਕਰ ਰਿਹਾ ਸੀ ਸਫ਼ਾਈ, ਅਚਾਨਕ ਵਾਪਰੀ ਘਟਨਾ, ਮੌਕੇ ’ਤੇ ਹੀ ਮੌਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਜਨਵਰੀ: ਸ਼ੁੱਕਰਵਾਰ ਦੀ ਸ਼ਾਮ ਕਰੀਬ ਪੰਜ ਵਜੇਂ ਸਥਾਨਕ ਸ਼ਹਿਰ ਦੇ ਮਿੱਤਲ ਮਾਲ ਦੀ ਇਮਾਰਤ ਦੇ ਸ਼ੀਸਿਆਂ ਦੀ ਸਫ਼ਾਈ ਕਰ ਰਹੇ ਇੱਕ ਨੌਜਵਾਨ ਦੀ ਸੇਫ਼ਟੀ ਬੈਲਟ ਟੁੱਟਣ ਕਾਰਨ ਦਰਦਨਾਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਜਿੰਨਾ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਿਆ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ (35) ਪੁੱਤਰ ਹਰਪਾਲ ਸਿੰਘ ਵਾਸੀ ਗਿਦੜਵਹਾ ਦੇ ਤੌਰ ’ਤੇ ਹੋਈ ਹੈ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਕ ਘਟਨਾ ਸਮੇਂ ਮ੍ਰਿਤਕ ਮਾਲ ਦੇ ਫਰੰਟ ਉਪਰ ਲੱਗੇ ਸ਼ੀਸਿਆਂ ਦੀ ਸਫ਼ਾਈ ਕਰ ਰਿਹਾ ਸੀ, ਇਸ ਦੌਰਾਨ ਉਸਦੀ ਸੀਟ ਬੇਲਟ ਕਮਜ਼ੌਰ ਹੋ ਗਈ ਜਦ ਉਸਦੇ ਸਾਥੀ ਨੇ ਉਸਨੂੰ ਬਚਾਉਣ ਲਈ ਉਪਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਸੇਫ਼ਟੀ ਬੈਲਟ ਟੁੱਟ ਗਈ ਅਤੇ ਸੰਦੀਪ ਸਿੰਘ ਬਹੁਤ ਤੇਜ਼ੀ ਨਾਲ ਕਰੀਬ 70-75 ਫੁੱਟ ਤੋਂ ਹੇਠਾਂ ਡਿੱਗ ਪਿਆ। ਜਿਸ ਕਾਰਨ ਡਿੱਗਦੇ ਸਾਰ ਹੀ ਦਰਦਨਾਕ ਮੌਤ ਹੋ ਗਈ। ਉਸਦਾ ਡਿੱਗਣ ਕਾਰਨ ਜਿੱਥੇ ਬੁਰੀ ਤਰ੍ਹਾਂ ਸਿਰ ਫਟ ਗਿਆ, ਉਥੇ ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਦੀਆਂ ਹੱਡੀਆਂ ਵੀ ਟੁੱਟ ਗਈਆਂ। ਥਾਣਾ ਕੋਤਵਾਲੀ ਦੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਦੇ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਮਝੌਤੇ ਦੀ ਕਾਪੀ ਦੇਣ ਬਦਲੇ 5,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਥਾਣੇਦਾਰ ਵਿਰੁੱਧ ਬਿਊਰੋ ਵੱਲੋਂ ਕੇਸ ਦਰਜ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਥਾਣਾ ਤਪਾ ਜ਼ਿਲ੍ਹਾ ਬਰਨਾਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕਿਰਨਜੀਤ ਸਿੰਘ (499/ਬਰਨਾਲਾ) ਨੂੰ 5,000 ਰੁਪਏ ਦੀ ਰਿਸ਼ਵਤ ਲੈਣ ਅਤੇ ਹੋਰ 5,000 ਰੁਪਏ ਦੀ ਮੰਗ ਕਰਨ ਦੇ ਦੋਸ਼ ਹੇਠ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਖਿਲਾਫ ਪਰਵੀਨ ਕੁਮਾਰ ਵਾਸੀ ਭਦੌੜ, ਬਰਨਾਲਾ ਦੀ ਸ਼ਿਕਾਇਤ ’ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਇਸ ਸਬੰਧੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸਦੇ ਖਿਲਾਫ਼ ਥਾਣਾ ਸਦਰ ਤਪਾ ਵਿੱਚ ਦਰਜ ਇੱਕ ਮੁਕੱਦਮੇ ਵਿੱਚ ਹੋਏ ਸਮਝੌਤੇ ਦੀ ਕਾਪੀ ਦੇਣ ਬਦਲੇ ਉਕਤ ਪੁਲਿਸ ਮੁਲਾਜ਼ਮ ਨੇ ਉਸ ਕੋਲੋਂ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਮੌਕੇ ’ਤੇ ਹੀ ਰਿਸ਼ਵਤ ਵਜੋਂ 5,000 ਰੁਪਏ ਲੈ ਲਏ। ਉਸਨੇ ਅੱਗੇ ਦੋਸ਼ ਲਗਾਇਆ ਕਿ ਦੋਸ਼ੀ ਏ.ਐਸ.ਆਈ. ਰਿਸ਼ਵਤ ਦੇ ਬਕਾਇਆ 5000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਉਸਨੇ ਸਾਰੀ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਆਨਲਾਈਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਅਤੇ ਹੋਰ 5,000 ਰੁਪਏ ਮੰਗਣ ਦੇ ਦੋਸ਼ ਹੇਠ ਦੋਸ਼ੀ ਪਾਏ ਜਾਣ ਉਪਰੰਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਐਨ.ਕੇ. ਸ਼ਰਮਾ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦਾ ਹੈ: ਬਲਬੀਰ ਸਿੱਧੂ

0

“ਅਕਾਲੀ ਦਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ’ਬੀ’ ਟੀਮ ਵਜੋਂ ਕੰਮ ਕਰ ਰਿਹਾ ਹੈ”
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 6 ਜਨਵਰੀ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਆਗੂ ਐਨ.ਕੇ. ਸ਼ਰਮਾ ਉੱਤੇ ਆਮ ਆਦਮੀ ਪਾਰਟੀ ਦੀ ਬੋਲੀ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦਾ ਹੈ। ਸ਼੍ਰੀ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨ.ਕੇ. ਸ਼ਰਮਾ ਨੇ ਪਿਛਲੀ ਵਿਧਾਨ ਸਭਾ ਚੋਣ ਵਿਚ ਵੀ ਅਕਾਲੀ ਪਾਰਟੀ ਦੇ ਉਮੀਦਵਾਰ ਦੀ ਥਾਂ ਆਪਣੇ ਵਪਾਰਕ ਭਾਈਵਾਲ ਕੁਲਵੰਤ ਸਿੰਘ ਦੀ ਮਦਦ ਕੀਤੀ ਸੀ ਜਿਸ ਕਰ ਕੇ ਅਕਾਲੀ ਉਮੀਦਵਾਰ ਆਪਣੀ ਪਾਰਟੀ ਦੀ ਪੱਕੀ ਵੋਟ ਵੀ ਨਹੀਂ ਸੀ ਲਿਜਾ ਸਕਿਆ। ਉਹਨਾਂ ਕਿਹਾ ਕਿ ਐਨ.ਕੇ. ਸ਼ਰਮਾ ਦਾ ਉਹਨਾਂ ਵਿਰੁੱਧ ਛਪਿਆ ਬਿਆਨ ਦਰਅਸਲ ਉਹਨਾਂ ਦੇ ਸਿਆਸੀ ਵਿਰੋਧੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਹੀ ਬਿਆਨ ਹੈ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਹਰ ਮਾਮਲੇ ਉੱਤੇ ਹਰ ਤਰਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਕੋਵਿਡ ਦੌਰਾਨ ਖਰੀਦੀਆਂ ਗਈਆਂ ਦਵਾਈਆਂ, ਕਿੱਟਾਂ ਅਤੇ ਹੋਰ ਸਾਜ਼ੋ-ਸਮਾਨ ਦੀ ਖ਼ਰੀਦ ਉਸ ਵੇਲੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਅਗਵਾਈ ਹੇਠ ਬਣੀ ਹੋਈ ਸੀਨੀਅਰ ਅਫਸਰਾਂ ਦੀ ਇਕ ਕਮੇਟੀ ਹੀ ਕਰਦੀ ਸੀ, ਇਸ ਲਈ ਉਹਨਾਂ ਦਾ ਉਸ ਸਮੇਂ ਹੋਈਆਂ ਖਰੀਦਾਂ ਨਾਲ ਕੋਈ ਸਬੰਧ ਨਹੀਂ ਹੈ, ਇਹ ਸਭ ਬੇਬੁਨਿਆਦ ਦੋਸ਼ ਹਨ। ਸ਼੍ਰੀ ਸਿੱਧੂ ਨੇ ਕਿਹਾ ਕਿ ਕੋਵਿਡ ਦੌਰਾਨ ਉਹਨਾਂ ਦੀ ਅਗਵਾਈ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਲੋਂ ਦਿਨ ਰਾਤ ਕੀਤੀ ਗਈ ਸਖ਼ਤ ਮਿਹਨਤ ਸਦਕਾ ਹੀ ਪੰਜਾਬ ਦੇ ਹਾਲਾਤ ਹੋਰ ਸੂਬਿਆਂ ਨਾਲੋਂ ਕਿਤੇ ਬਿਹਤਰ ਰਹੇ ਸਨ। ਉਹਨਾਂ ਕਿਹਾ ਕਿ ਗੁਆਂਢੀ ਸੂਬਿਆਂ ਖਾਸ ਕਰ ਕੇ ਦਿੱਲੀ ਦੇ ਲੋਕ ਵੀ ਪੰਜਾਬ ਵਿਚ ਇਲਾਜ ਕਰਵਾਉਣ ਆਉਂਦੇ ਸਨ। ਭਾਜਪਾ ਆਗੂ ਨੇ ਕਿਹਾ ਕਿ ਵੱਖ ਵੱਖ ਅਖਬਾਰਾਂ ਦੇ ਹਵਾਲੇ ਤੋਂ ਆਈ ਖ਼ਬਰ ਅਨੁਸਾਰ ਜਿਵੇਂ ਚੰਡੀਗੜ੍ਹ ਵਿਚ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਵਿਚ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੀ ’ਬੀ’ ਟੀਮ ਦਾ ਕੰਮ ਕਰ ਰਹੀ ਹੈ । ਉਸ ਤਰਾਂ ਹੀ ਪੰਜਾਬ ਵਿਚ ਅਕਾਲੀ ਦਲ, ਆਮ ਆਦਮੀ ਪਾਰਟੀ ਦੀ ’ਬੀ’ ਟੀਮ ਬਣੀ ਹੋਈ ਹੈ । ਉਹਨਾਂ ਅਕਾਲੀ ਆਗੂਆਂ ਖਾਸ ਕਰ ਕੇ ਐਨ.ਕੇ.ਸ਼ਰਮਾ ਨੂੰ ਪੁੱਛਿਆ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਜਨਤਾ ਲੈਂਡ ਪ੍ਰਮੋਟਰਜ਼ ਦੇ ਮਾਲਕ ਕੁਲਵੰਤ ਸਿੰਘ ਵਲੋਂ ਵੱਖ ਵੱਖ ਪ੍ਰਾਜੈਕਟਾਂ ਅਧੀਨ 500 ਕਰੋੜ ਦੇ ਕਰੀਬ ਦੱਬੀ ਹੋਈ ਪੰਚਾਇਤੀ ਜ਼ਮੀਨ ਦਾ ਮਾਮਲਾ ਉਜਾਗਰ ਹੋਣ ਤੇ ਕੋਈ ਸਵਾਲ ਕਿਊ ਨਹੀਂ ਚੁੱਕਿਆ? ਸਿੱਧੂ ਨੇ ਅਗੇ ਪੁੱਛਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਮਜੀਠੀਆ ਸਾਬ ਨੇ ਹਲੇ ਤਕ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ? ਉਹਨਾਂ ਕਿਹਾ ਇਹ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਕਿ ਅਕਾਲੀ ਦਲ ਦੀ ਅੰਦਰਖਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਇਕ ਗੱਲ ਬਾਤ ਹੈ।

ਬਜਟ ਦਾ 34.5 ਫੀਸਦੀ ਹਿੱਸਾ ਇੰਫਰਾਸਟਕਚਰ ’ਤੇ ਖਰਚ – ਮੁੱਖ ਮੰਤਰੀ

0

ਇਸ ਸਾਲ ਹੋਣਗੇ ਗਰੁੱਪ ਸੀ ਤੇ ਡੀ ਦੀ 50 ਹਜਾਰ ਭਰਤੀਆਂ
ਮੁੱਖ ਮੰਤਰੀ ਨੇ 1882 ਕਰੋੜ ਰੁਪਏ ਦੀ 167 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ
ਵਿਕਾਸ ਕੰਮਾਂ ਲਈ ਫੰਡ ਦੀ ਕਮੀ ਨਾ ਹੋਵੇ ਇਸ ਦੇ ਲਈ ਮੀਡੀਅਮ ਟਰਮ ਏਕਸਪੇਂਡੀਚਰ ਰਿਜਰਵ ਫੰਡ ਬਣਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜਨਵਰੀ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿਛਲੇ 8 ਸਾਲਾਂ ਵਿਚ ਖੇਤਰਵਾਦ, ਜਾਤੀਵਾਦ, ਭਾਈ-ਭਤੀਜਵਾਦ ਨੂੰ ਛੱਡ ਕੇ ਹਰਿਆਣਾ ਦੀ ਰਾਜਨੈਤਿਕ ਪਰਿਭਾਸ਼ਾ ਬਦਲਣ ਦੀ ਪਹਿਲ ਕਰਦੇ ਹੋਏ ਸਾਰੇ 90 ਵਿਧਾਨਸਭਾ ਖੇਤਰਾਂ ਵਿਚ ਇਕ ਸਮਾਨ ਕੰਮ ਕਰਨ ਦੀ ਕਵਾਇਦ ਸ਼ੁਰੂ ਕਰ ਇਕ ਨਵੇਂ ਦਸਤੂਰ ਦੀ ਸ਼ੁਰੂਆਤ ਕੀਤੀ ਹੈ। ਇਸੀ ਲੜੀ ਵਿਚ ਅੱਜ ਮੁੱਖ ਮੰਤਰੀ ਗੁਰੂਗ੍ਰਾਮ ਤੋਂ 1882 ਕਰੋੜ ਰੁਪਏ ਦੀ 167 ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰ ਹਰਿਆਣਾ ਇਕ, ਹਰਿਆਣਵੀਂ ਇਕ ਦੇ ਆਪਣੇ ਵਿਜਨ ਨੂੰ ਸਾਕਾਰ ਕਰ ਕੇ ਹਰਿਆਣਾ ਦੇ ਵਿਕਾਸ ਦੀ ਨਵੀਂ ਗਾਥਾ ਲਿਖੀ ਹੈ।ਗੁਰੂਗ੍ਰਾਮ ਦੇ ਧਨਵਾਪੁਰ ਵਿਚ ਪ੍ਰਬੰਧਿਤ ਸੂਬਾ ਪੱਧਰੀ ਪ੍ਰੋਗ੍ਰਾਮ ਤੋਂ ਸੂਬੇ ਦੇ ਸਾਰੇ ਜਿਲ੍ਹਿਆਂ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਵਜੋ ਅਸੀਂ ਆਪਣੇ ਬਜਟ ਦਾ ਨਿਯੋਜਨ ਸਹੀ ਕੀਤਾ ਹੈ ਅਤੇ ਅੱਜ ਸਾਡੇ ਬਜਟ ਦਾ 34.5 ਫੀਸਦੀ ਹਿੱਸਾ ਕੈਪੀਟਲ ਏਕਸਪੇਂਡੀਚਰ ਵਜੋ ਇੰਫ?ਰਾਸਟਕਚਰ ’ਤੇ ਖਰਚ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਿਭਾਗ ਦਾ ਇਥ ਯਕੀਨੀ ਬਜਟ ਹੁੰਦਾ ਹੈ, ਹਾਲਾਂਕਿ ਕਦੀ-ਕਦੀ ਵਿੱਤ ਸਾਲ ਦੇ ਅੰਤ ਵਿਚ ਕੁੱਝ ਵਿਭਾਗਾਂ ਦਾ ਬਜਟ ਬੱਚ ਵੀ ਜਾਂਦਾ ਹੈ ਅਤੇ ਵਿਕਾਸ ਕੰਮਾਂ ਲਈ ਕਿਸੇ ਵੀ ਤਰ੍ਹਾ ਦੇ ਬਜਟ ਦੀ ਕਮੀ ਨਾ ਆਵੇ ਇਸ ਦੇ ਲਈ ਅਸੀਂ ਇਕ ਨਵੀਂ ਪਹਿਲ ਕਰਦੇ ਹੋਏ ਮੀਡੀਅਮ ਟਰਮ ਏਕਸਪੇਂਡੀਚਰ ਰਿਜਰਵ ਫੰਡ ਬਣਾਇਆ ਹੈ। ਇਸੀ ਤਰ੍ਹਾ ਇਕ ਹੋਰ ਨਵੀਂ ਪਹਿਲ ਕਰਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿਚ ਵੀ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਤਹਿਤ ਗ੍ਰਾਮ ਦਰਸ਼ਨ ਅਤੇ ਨਗਰ ਦਰਸ਼ਨ ਪੋਰਟਲ ਸ਼ੁਰੂ ਕੀਤਾ ਹੈ ਜਿਨ੍ਹਾਂ ’ਤੇ ਨਾਗਰਿਕ ਆਪਣੇ ਇਲਾਕੇ ਦੀ ਜਰੂਰਤਾਂ ਦੇ ਅਨੁਸਾਰ ਵਿਕਾਸ ਕੰਮਾਂ ਦੀ ਮੰਗ ਪੋਰਟਲ ’ਤੇ ਕਰ ਸਕਦੇ ਹਨ। ਚੁਣੇ ਹੋਏ ਨਵੇਂ ਜਨ ਪ੍ਰਤੀਨਿਧੀ ਵੀ ਆਪਣੇ ਖੇਤਰਾਂ ਵਿਚ ਨਾਗਰਿਕਾਂ ਵੱਲੋਂ ਦਰਜ ਕੀਤੀ ਗਈ ਵਿਕਾਸ ਕੰਮਾਂ ਦੀ ਮੰਗ ਨੂੰ ਪ੍ਰਾਥਮਿਕਤਾ ਅਨੁਸਾਰ ਸਰਕਾਰ ਤਕ ਪਹੁੰਚਾ ਸਕਦੇ ਹਨ। ਹੁਣੀ ਹਾਲ ਹੀ ਵਿਚ ਪੰਚਾਇਤਾਂ ਦੇ ਚੋਣ ਸਪੰਨ ਹੋਏ ਅਤੇ ਨਵੇਂ ਜਨ ਪ੍ਰਤੀਨਿਧੀ ਛੋਟੀ ਸਰਕਾਰ ਵਜੋ ਚੁਣ ਕੇ ਆਏ ਹਨ। ਹੁਣ ਸਰਪੰਚ 2 ਲੱਖ ਰੁਪਏ ਤਕ ਦੇ ਕੰਮ ਕੋਟੇਸ਼ਨ ਦੇ ਆਧਾਰ ’ਤੇ ਕਰ ਸਕਣਗੇ। ਕੰਮਾਂ ਵਿਚ ਪਾਰਦਰਸ਼ਿਤਾ ਰਹੇ ਇਸ ਦੇ ਲਈ ਸਰਕਾਰ ਨੇ ਇੰਜੀਨਅਰਿੰਗ ਵਰਕਸ ਪੋਰਟਲ ਵੀ ਬਣਾਇਆ ਹੈ ਜਿਸ ਦੇ ਰਾਹੀਂ ਅਜਿਹੇ ਸਾਰੇ ਕੰਮਾਂ ਦੀ ਪ੍ਰਸਾਸ਼ਨਿਕ , ਵਿੱਤੀ ਤੇ ਤਕਨੀਕੀ ਮੰਜੂਰੀ ਆਨਲਾਇਨ ਮਿਲਦੀ ਹੈ। ਹੁਣ ਜਨਤਾ ਵੀ ਇੰਨ੍ਹਾਂ ਕੰਮਾਂ ’ਤੇ ਨਿਗਰਾਨੀ ਰੱਖ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸਰਕਾਰੀ ਵਿਭਾਗਾਂ ਵਿਚ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕ੍ਰਿਆ ’ਤੇ ਕੰਮ ਕਰ ਰਹੀ ਹੈ ਅਤੇ ਇਸ ਸਾਲ ਗਰੁੱਪ ਸੀ ਦੀ 35 ਹਜਾਰ ਅਤੇ ਗਰੁੱਪ ਡੀ ਦੀ 15 ਹਜਾਰ ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਵੀ ਵੱਡੇ ਪੱਧਰ ’ਤੇ ਭਰਤੀਆਂ ਕਰਨ ਜਾ ਰਹੀ ਹੈ ਜਿਸ ਦਾ ਲਾਭ ਹਰਿਆਣਾ ਦੇ ਨੌਜੁਆਨਾਂ ਨੂੰ ਵੀ ਮਿੇਲਗਾ।

ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣ ਦੇ ਲਗਾਤਾਰ ਯਤਨ ਕਾਫੀ ਹੱਦ ਤਕ ਸਫਲ
ਮੁੱਖ ਮੰਤਰੀ ਨੇ ਕਾਂਗਰਸ ਦੇ ਸੁਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਦਾ ਵਰਨਣ ਕਰਦੇ ਹੋਏ ਕਿਹਾ ਕਿ ਸਾਲ 1990 ਵਿਚ ਉਹ ਕਿਹਾ ਕਰਦੇ ਸਨ ਕਿ ਕੇਂਦਰ ਸਰਕਾਰ ਤੋਂ ਇਕ ਰੁਪਇਆ ਭੇਜਿਆ ਜਾਂਦਾ ਹੈ ਤਾਂ ਉਸ ਵਿੱਚੋਂ ਸਿਰਫ 15 ਪੈਸੇ ਹੀ ਹੇਠਾਂ ਪਹੁੰਚਦੇ ਹਨ, ਉਸੀ ਨੂੰ ਰੋਕਨ ਲਈ ਅਸੀਂ ਆਨਲਾਇਨ ਸਿਸਟਮ ਨਾਲ ਇਸ ’ਤੇ ਰੋਕ ਲਗਾਈ ਹੈ ਅਤੇ ਕਾਫੀ ਹੱਦ ਤਕ ਅਸੀਂ ਸਫਲ ਵੀ ਹੋਏ ਹਨ। ਪਿਛਲੀ ਸਰਕਾਰਾਂ ਵਿਚ ਵੱਖ-ਵੱਖ ਇਲਾਕਿਆਂ ਨੂੰ ਮਹਤੱਵ ਦਿੱਤਾ ਜਾਂਦਾ ਸੀ ਪਰ ਅਸੀਂ ਕਿਸੇ ਤਰ੍ਹਾ ਦਾ ਭੇਦਭਾਵ ਨਹੀਂ ਕੀਤਾ ਹੈ ਅਤੇ ਸਾਰੇ 90 ਵਿਧਾਨਸਭਾਵਾਂ ਦਾ ਇਕ ਸਮਾਨ ਵਿਕਾਸ ਯਕੀਨੀ ਕੀਤਾ ਹੈ।ਇਸ ਮੋਕੇ ’ਤੇ ਬਾਦਸ਼ਾਹਪੁਰ ਦੇ ਵਿਧਾਇਕ ਰਾਕੇਸ਼ ਦੌਲਤਾਬਾਦ, ਪਟੌਦੀ ਤੋਂ ਵਿਧਾਇਕ ਸਤਯਪ੍ਰਕਾਸ਼ ਜਰਾਵਤਾ, ਜੀਐਮਡੀਏ ਦੇ ਸੀਈਓ ਸੁਧੀਰ ਰਾਜਪਾਲ ਸਮੇਤ ਤਮਾਮ ਪ੍ਰਸਾਸ਼ਨਿਕ ਅਧਿਕਾਰੀ ਮੋਜੂਦ ਰਹੇ।

ਮੁੱਖ ਮੰਤਰੀ ਨੇ ਕੀਤਾ ਗੁਰੂਗ੍ਰਾਮ ਜਿਲ੍ਹਾ ਦੇ ਪਿੰਡ ਧਨਵਾਪੁਰ ਵਿਚ ਐਸਟੀਪੀ ਦਾ ਨਿਰੀਖਣ

0

ਅਧਿਕਾਰੀਆਂ ਤੋਂ ਲਈ ਸੀਵਰੇਜ ਪਾਣੀ ਦੇ ਸ਼ੁੱਧ ਕਰਨ ’ਤੇ ਰਿਪੋਰਟ ਖੁਦ ਬੀਓਡੀ ਲੇਵਲ ਕੀਤਾ ਚੈਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਜਿਲ੍ਹਾ ਦੇ ਪਿੰਡ ਧਨਵਾਪੁਰ ਵਿਚ 50 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ ਅਤੇ ਖੁਦ ਉਪਚਾਰਿਤ ਪਾਣੀ ਦਾ ਬੀਓਡੀ, ਲੇਵਲ ਚੈਕ ਕੀਤਾ, ਜੋ ਕਿ 3 ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜਲ ਸੰਸਾਧਨ ਦੀ ਦਿਸ਼ਾ ਵਿਚ ੳਪਚਾਰਿਤ ਪਾਣੀ ਦੀ ਮੁੜ ਵਰਤੋ ਇਕ ਮਹਤੱਵਪੂਰਣ ਕਦਮ ਹੈ। ਮਾਹਰਾਂ ਅਨੁਸਾਰ ਟਰਸ਼ਰੀ ਟ?ਰੀਟਮੈਂਟ ਦੇ ਬਾਅਦ ਜੇਕਰ ਸੀਵਰੇਜ ਦੇ ਪਾਣੀ ਦਾ ਬੀਓਡੀ ਲੇਵਲ 10 ਤੋਂ ਘੱਟ ਆਉਣਾ ਹੈ ਤਾਂ ਉਸ ਸੋਧ ਪਾਣੀ ਨੂੰ ਸਿੰਚਾਈ ਦੇ ਲਈ ਅਤੇ ਉਦਯੋਗਾਂ ਵਿਚ ਵਰਤੋ ਕੀਤਾ ਜਾ ਸਕਦਾ ਹੈ। ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਗੁਰੂਗ੍ਰਾਮ ਜਿਲ੍ਹਾ ਵਿਚ ਪਿੰਡ ਧਨਵਾਪੁਰ ਅਤੇ ਬਹਿਰਾਮਪੁਰ ਵਿਚ 38.8 ਐਮਐਲਡੀ ਸਮਰੱਥਾ ਦੇ ਜੀਵਰੇਜ ਟਰੀਟਮੇਂਟ ਲੱਗੇ ਹੋਏ ਹਨ। ਇੰਨ੍ਹਾਂ ਵਿਚ 50 ਐਮਐਲਡੀ, 68 ਐਮਐਲਡੀ ਅਤੇ 100 ਐਮਐਲਡੀ ਸਮਰੱਥਾ ਦੇ ਤਿੰਨ ਪਲਾਂਟ ਪਿੰਡ ਧਨਵਾਪੁਰ ਵਿਚ ਅਤੇ 50 ਐਮਐਲਡੀ ਤੇ 120 ਐਮਐਲਡੀ ਦੇ ਦੋ ਪਲਾਂਟ ਪਿੰਡ ਬਹਿਰਾਮਪੁਰ ਵਿਚ ਹਨ। ਪਿੰਡ ਧਨਵਾਪੁਰ ਦੇ ਦੋ ਪਲਾਂਟ ਕ੍ਰਮਵਾਰ 50 ਐਮਐਲਡੀ ਤੇ 68 ਐਮਐਲਡੀ ਸੌ-ਫੀਸਦੀ ਰੂਪ ਨਾਲ ਟਰਸ਼ਰੀ ਟ?ਰੀਟਮੈਂਟ ਸਹੂਲਤਯੁਕਤ ਹਨ ਅਤੇ 100 ਐਮਐਲਡੀ ਵਾਲੇ ਪਲਾਂਟ ਵਿਚ ਹੁਣ 25 ਐਮਐਲਡੀ ਟਰਸ਼ਰੀ ਟਰੀਟਮੈਂਟ ਦੀ ਸਹੂਲਤ ਨਾਲ ਜੁੁੜਿਆ ਹੋਇਆ ਹੈ, ਬਾਕੀ 75 ਐਮਐਲਡੀ ਨੂੰ ਵੀ ਇਸ ਸਹੂਲਤ ਨਾਲ ਜੋੜਨ ਲਈ ਟੇੱਡਰ ਹੋ ਚੁੱਕੇ ਹਨ। ਇਸੀ ਤਰ੍ਹਾ, ਪਿੰਡ ਬਹਿਰਾਮਪੁਰ ਵਿਚ ਦੋਵਾਂ ਪਲਾਂਟਾਂ ਦੀ ਸਮਰੱਥਾ 170 ਐਮਐਲਡੀ ਹੈ, ਜਿਸ ਵਿੱਚੋਂ 80 ਐਮਐਲਡੀ ਟਰਸ਼ਰੀ ਟਰੀਟਮੈਂਟ ਦੀ ਸਹੂਲਤ ਹੈ ਅਤੇ ਬਾਕੀ 90 ਐਮਐਲਡੀ ਨੂੰ ਇਸ ਸਹੂਲਤ ਨਾਲ ਜੋੜਨ ਲਈ ਟੇਂਡਰ ਮੰਗੇ ਜਾ ਰਹੇ ਹਨ। ਸ੍ਰੀ ਸੁਧੀਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਕਿ ਝੱਜਰ ਜਿਲ੍ਹਾ ਦੇ ਪਿੰਡ ਜਹਾਜਗੜ੍ਹ ਵਿਚ 20 ਐਮਐਲਡੀ ਸਮਰੱਥਾ ਦਾ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦਾ ਕੰਮ ਪ੍ਰਗਤੀ ’ਤੇ ਹੈ ਜੋ ਅਗਲੇ ਦੋ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਇਸੀ ਤਰ੍ਹਾ ਗੁਰੂਗ੍ਰਾਮ ਜਿਲ੍ਹਾ ਦੇ ਮਾਨੇਸਰ ਵਿਚ 25 ਐਮਐਲਡੀ ਸਮਰੱਥਾ ਦਾ ਐਸਟੀਪੀ ਮਾਨੇਸਰ , ਨਾਹਰਪੁਰ, ਕਾਸਨ ਅਤੇ ਨੇੜੇ ਦੇ ਪਿੰਡਾਂ ਦੇ ਲਈ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਅਗਲੇ ਇਕ ਸਾਲ ਵਿਚ ਬਣ ਕੇ ਤਿਆਰ ਹੋਵੇਗਾ। ਇਹੀਂ ਨਹੀਂ ਪਿੰਡ ਧਨਵਾਪੁਰ ਵਿਚ ਵੀ ਇਕ ਹੋਰ 100 ਐਮਐਲਡੀ ਦਾ ਸੀਵਰੇਜ ਟ?ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਇਸ ਪਲਾਂਟ ਦੇ ਸਤੰਬਰ 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਹ ਸਾਰੇ ਪਲਾਂਟ ਪੂਰੀ ਤਰ੍ਹਾ ਨਾਲ ਟਰਸ਼ਰੀ ਟਰੀਟਮੈਂਟ ਦੀ ਸਹੂਲਤ ਨਾਲ ਲੈਸ ਹੋਣਗੇ।

ਜਿਲ੍ਹਾ ਪੱਧਰ ਦੇ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਡਾਈਟ ਅਹਿਮਦਪੁਰ ਦੀ ਜੈਸਮੀਨ ਨੇ ਮਾਰੀ ਬਾਜੀ

0

ਨੇਤਾ ਜੀ ਦੀ ਜੀਵਨੀ ਤੋਂ ਨੋਜਵਾਨਾਂ ਨੂੰ ਪ੍ਰਰੇਣਾ ਲੈਣੀ ਚਾਹੀਦੀ ਹੈ ਸਰਬਜੀਤ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 6 ਜਨਵਰੀ: ਕੇਂਦਰ ਸਰਕਾਰ ਵੱਲੋਂ 23 ਜਨਵਰੀ ਨੂੰ ਨੇਤਾ ਜੀ ਸ਼ੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਚੋਣ ਕਰਨ ਲਈ ਜਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਕਰਵਾਏ ਗਏ।ਜਿਸ ਵਿੱਚ ਵੱਖ-ਵੱਖ ਸਕੂਲਾਂ/ਕਾਲਜਾਂ ਅਤੇ ਯੂਥ ਕਲੱਬਾਂ ਦੇ 12 ਨੋਜਵਾਨਾਂ ਨੇ ਭਾਗ ਲਿਆ ।ਸਮੂਹ ਭਾਗੀਦਾਰਾਂ ਵਲੋਂ ਨੇਤਾ ਜੀ ਦੇ ਜੀਵਨ ਉਹਨਾਂ ਵੱਲੋਂ ਆਜ਼ਾਦੀ ਲਈ ਕੀਤੇ ਗਏ ਸੰਘਰਸ਼, ਆਜ਼ਾਦ ਹਿੰਦ ਫੋਜ਼ ਦੀ ਸਥਾਪਨਾ ਅਤੇ ਮਹਾਤਮਾ ਗਾਂਧੀ ਜੀ ਨਾਲ ਅਜਾਦੀ ਵਿੱਚ ਪਾਏ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ।ਜੇ ਹਿੰਦ ਅਤੇ ਤੁਸੀ ਮੇਂਨੂੰ ਖੂਨ ਦਿਉ ਮੈਂ ਤਹਾਨੂੰ ਅਜਾਦੀ ਦੇਵਾਗਾਂ ਦੇ ਨਾਹਰੇ ਜੋ ਨੇਤਾ ਜੀ ਵੱਲੋਂ ਦਿੱਤੇ ਗਏ ਅੱਜ ਕੋਮੀ ਪੱਧਰ ਦੇ ਨਾਹਰੇ ਬਣੇ ਹੋਏ ਹਨ ਅਤੇ ਇਹਨਾਂ ਨਾਹਿਰਆਂ ਨੇ ਬੱਚੇ ਬੱਚੇ ਦੇ ਮਨ ਤੇ ਡੁੰਘੀ ਛਾਪ ਛੱਡੀੌ ਹੈ । ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਦਿਆਂ ਜਿਲ੍ਹਾ ਯੁਵਾ ਅਧਿਕਾਰੀ ਸ੍ਰ.ਸਰਬਜੀਤ ਸਿੰਘ ਨੇ ਸਮੂਹ ਭਾਗੀਦਾਰਾਂ ਵੱਲੋਂ ਸਿਰਫ ਤਿੰਨ ਮਿੰਟ ਵਿੱਚ ਹੀ ਨੇਤਾ ਜੀ ਦੀ ਜੀਵਨੀ ਬਾਰੇ ਦੱਸਿਆ ਜਿਸ ਤੋਂ ਸਮੂਹ ਭਾਗੀਦਾਰਾਂ ਦੀ ਕਾਬਲੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਉਹਨਾਂ ਨੋਜਵਾਨਾਂ ਨੂੰ ਨੇਤਾ ਜੀ ਦੀ ਜੀਵਨੀ ਅਤੇ ਉਹਨਾਂ ਦੇ ਦ੍ਰਿੜ ਇਰਾਦੇ ਤੋਂ ਪ੍ਰਰੇਨਾ ਲੈਣੀ ਚਾਹੀਦੀ ਹੈ। ਮੰਚ ਸੰਚਾਲਨ ਦੀ ਕਾਰਵਾਈ ਚਲਾਉਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੀ ਜੇਤੂ ਜੈਸਮੀਨ ਮਿਤੀ 7 ਜਨਵਰੀ 2023 ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਮੁਕਾਬਲਿਆ ਵਿੱਚ ਭਾਗ ਲਵੇਗੀ ਅਤੇ ਜੇਕਰ ਉਹ ਰਾਜ ਪੱਧਰੀ ਤੇ ਵੀ ਪਹਿਲਾ ਸਥਾਨ ਪ੍ਰਾਪਤ ਕਰਦੀ ਹੈ ਤਾਂ ਉਸ ਨੂੰ ਮਿਤੀ 23 ਜਨਵਰੀ ਨੂੰ ਪਾਰਲੀਮੈਂਟ ਵਿੱਚ ਹੋ ਰਹੇ ਸਮਾਗਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਭਾਸ਼ਣ ਮੁਕਾਬਲਿਆ ਵਿੱਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਐਂਟੀ ਕਰੱਪਸ਼ਨ ਅੇਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਚੈਅਰਪਰਸਨ ਜੀਤ ਦਇਆ, ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਪ੍ਰੋ. ਸ਼ਤਨਾਮ ਸਿੰਘ, ਸਿੱਖਿਆ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿੱਧੂ, ਜਿਲਾ ਰੂਰਲ ਯੂਥ ਕਲੱਬਜ਼ ਅੇਸੋਸੀਏਸ਼ਨ ਦੇ ਪ੍ਰਧਾਨ ਅਤੇ ਸਟੇਟ ਅਵਾਰਡੀ ਰਾਜਿੰਦਰ ਵਰਮਾ ,ਬਿਕਰ ਸਿੰਘ ਮਘਾਣੀਆ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਦੇਸ਼ ਦੀ ਆਜ਼ਾਦੀ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਚਰਚਾ ਕੀਤੀ। ਭਾਸ਼ਣ ਮੁਕਾਬਿਲਆਂ ਦੇ ਨਤੀਜੇ ਬਾਰੇ ਜਾਣਕਾਰੀ ਦਿਦਿੰਆਂ ਡਾ ਸੰਦੀਪ ਘੰਡ ਨੇ ਦੱਸਿਆ ਕਿ ਕਰਵਾਏ ਗਏ ਮੁਕਾਬਲਿਆਂ ਵਿੱਚ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਦੀ ਵਿਦਿਆਰਥਣ ਜੈਸਮੀਨ ਨੇ ਪਹਿਲਾ ਪ੍ਰੇਰਣਾ ਬੁਢਲਾਡਾ ਨੇ ਦੂਸਰਾ ਅਤੇ ਨੇਹਾ ਸ਼ਰਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ।ਪ੍ਰੀਤੀ ਸ਼ਰਮਾਂ ਅਤੇ ਜਸਪਾਲ ਸਿੰਘ ਨੂੰ ਹੌਸਲਾਂ ਅਫਜਾਈ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਜੌਨੀ ਗਰਗ ਮਾਨਸਾ,ਬਿੱਕਰ ਸਿੰਘ ਮਘਾਣੀਆ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ ਕਲੱਬ ਚੈਨੇਵਾਲਾ ਨੇ ਸ਼ਿਰਕਤ ਕੀਤੀ

ਡਿਪਟੀ ਕਮਿਸ਼ਨਰ ਨੇ ਅਚਨਚੇਤ ਰਾਸ਼ਨ ਡਿੱਪੂਆਂ ਦੀ ਕੀਤੀ ਚੈਕਿੰਗ,ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

0

ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਨਾ ਆਉਣ ਦਿੱਤੀ ਜਾਵੇ ਦਿੱਕਤ : ਡਿਪਟੀ ਕਮਿਸ਼ਨਰ
ਕਣਕ ਦੀ ਵੰਡ ਤੋਂ ਪਹਿਲਾਂ ਸ਼ਡਿਊਲ ਨੂੰ ਡਿਪੂਆਂ ਤੇ ਡਿਸਪਲੇਅ ਕਰਨਾ ਬਣਾਇਆ ਜਾਵੇ ਲਾਜ਼ਮੀ
ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਅੱਜ ਜ਼ਿਲ੍ਹੇ ਅੰਦਰ ਚੱਲ ਰਹੀ ਕਣਕ ਦੀ ਵੰਡ ਸਬੰਧੀ ਕਮਲਾ ਨਹਿਰੂ ਕਲੋਨੀ, ਗੋਪਾਲ ਨਗਰ, ਲਾਲ ਸਿੰਘ ਬਸਤੀ ਤੇ ਬੁਲਾਡੇਵਾਲਾ ਦੇ ਆਦਿ ਡਿਪੂਆਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮੌਜੂਦ ਲਾਭਪਤਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਵੀ ਸੁਣਿਆ। ਉਨ੍ਹਾਂ ਜਾਇਜ਼ ਸਮੱਸਿਆਵਾਂ ਦਾ ਮੌਕੇ ਹੱਲ ਕੀਤਾ ਤੇ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਲਾਭਪਾਤਰੀ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਡਿਪੂ ਹੋਲਡਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਲਾਭਪਾਤਰੀਆਂ ਨੂੰ ਰਾਸ਼ਨ ਦੀ ਸਹੀ ਮਾਤਰਾ ਵਿਚ ਵੰਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਲਈ ਬੈਠਣ, ਸਾਫ਼ ਪੀਣ ਵਾਲੇ ਪਾਣੀ ਅਤੇ ਪਖ਼ਾਨੇ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਤੋਂ ਪਹਿਲਾਂ ਸ਼ਡਿਊਲ ਨੂੰ ਡਿਪੂਆਂ ਤੇ ਡਿਸਪਲੇਅ ਕਰਨਾ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ NOR3 (One Nation, One Ration 3ard ) ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ-7 ਤਹਿਤ ਮਹੀਨਾ ਅਕਤੂਬਰ 2022 ਤੋਂ ਦਸੰਬਰ 2022 ਦੀ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਇਸ ਸਕੀਮ ਤਹਿਤ ਕੁੱਲ 215399 ਕਾਰਡ ਧਾਰਕਾਂ ਚੋਂ 178369 ਕਾਰਡ ਧਾਰਕਾਂ (82.80 ਫ਼ੀਸਦੀ) ਨੂੰ ਕਣਕ ਵੰਡ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।ਦੌਰੇ ਮੌਕੇ ਏਐਫਐਸਓ ਹਰਸ਼ਿਤ ਮਹਿਤਾ ਤੇ ਰਾਜੇਸ਼ ਕੁਮਾਰ ਤੋਂ ਇਲਾਵਾ ਵਿਭਾਗ ਨਾਲ ਸਬੰਧਤ ਇਸਪੈਕਟਰ ਤੇ ਹੋਰ ਨੁਮਾਇੰਦੇ ਹਾਜ਼ਰ ਸਨ।

ਜ਼ਿਲ੍ਹੇ ਦੇ 90 ਪਿੰਡਾਂ ’ਚ ਥਾਪਰ ਮਾਡਲ ਤਹਿਤ ਛੱਪੜਾਂ ਦੇ ਪਾਣੀ ਨੂੰ ਕੀਤਾ ਜਾਵੇਗਾ ਸਾਫ਼ : ਡਿਪਟੀ ਕਮਿਸ਼ਨਰ

0

ਕਿਹਾ, ਖੇਤੀ ਸਿੰਚਾਈ ਲਈ ਵਰਤਿਆ ਜਾ ਸਕੇਗਾ ਪਾਣੀ
ਤਰਲ ਤੇ ਠੋਸ ਕੂੜਾ ਪ੍ਰਬੰਧਨ ਦੇ ਨਿਪਟਾਰੇ ਸਬੰਧੀ ਕੀਤੀ ਹਫ਼ਤਾਵਾਰੀ ਬੈਠਕ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਜਨਵਰੀ : ਪਹਿਲੇ ਪੜ੍ਹਾਅ ਅਧੀਨ ਜਨਵਰੀ ਮਹੀਨੇ ਦੌਰਾਨ ਜ਼ਿਲ੍ਹੇ ਦੇ 90 ਪਿੰਡਾਂ ਚ ਛੱਪੜਾਂ ਦੇ ਪਾਣੀ ਨੂੰ ਸ਼ੁੱਧ ਤੇ ਸਾਫ਼ ਕੀਤਾ ਜਾਵੇਗਾ ਤਾਂ ਜੋ ਇਹ ਪਾਣੀ ਖੇਤੀ ਸਿੰਚਾਈ ਲਈ ਵਰਤੋਂ ਚ ਲਿਆਂਦਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪਿੰਡਾਂ ਵਿੱਚ ਤਰਲ ਤੇ ਠੋਸ ਕੂੜੇ ਦੇ ਪ੍ਰਬੰਧਨ ਨਿਪਟਾਰੇ ਬਾਰੇ ਸਬੰਧਤ ਅਧਿਕਾਰੀਆਂ ਨਾਲ ਕੀਤੀ ਹਫ਼ਤਾਵਾਰੀ ਸਮੀਖਿਆ ਬੈਠਕ ਦੌਰਾਨ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ 9 ਬਲਾਕਾਂ ਚ ਪ੍ਰਤੀ ਬਲਾਕ 5-5 ਪਿੰਡਾਂ ਵਿਚਲੇ ਛੱਪੜਾਂ ਦੇ ਪਾਣੀ ਨੂੰ ਪੰਚਾਇਤੀ ਰਾਜ ਤੇ ਜ਼ਿਲ੍ਹਾ ਪ੍ਰਸ਼ੀਦ ਵਲੋਂ ਅਤੇ ਪ੍ਰਤੀ ਬਲਾਕ 5-5 ਪਿੰਡਾਂ ਵਿਚਲੇ ਛੱਪੜਾਂ ਦੇ ਪਾਣੀ ਨੂੰ ਪੰਚਾਇਤਾਂ ਵਲੋਂ ਸਾਫ਼ ਤੇ ਸ਼ੁੱਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਛੱਪੜਾਂ ਦੇ ਪਾਣੀ ਨੂੰ ਸਾਫ਼ ਤੇ ਸ਼ੁੱਧ ਥਾਪਰ ਮਾਡਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮਾਡਲ ਤਹਿਤ ਛੱਪੜਾਂ ਵਿੱਚ ਵੱਖ-ਵੱਖ ਥਾਵਾਂ ਤੋਂ ਪੈਣ ਵਾਲੇ ਪਾਣੀ ਨੂੰ ਇੱਕ ਰਾਸਤੇ ਇੱਕਤਰ ਕਰਕੇ ਸਕਰੀਨਿੰਗ ਚੈਂਬਰ ਰਾਹੀਂ ਛੱਪੜਾਂ ਵਿੱਚ ਪਾਇਆ ਜਾਵੇਗਾ ਤਾਂ ਜੋ ਪਲਾਸਟਿਕ ਦੇ ਲਿਫ਼ਾਫ਼ੇ ਤੇ ਹੋਰ ਕੂੜਾ-ਕਰਕਟ ਆਦਿ ਨੂੰ ਛੱਪੜਾਂ ਚ ਪੈਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਗਲੇ ਪੜ੍ਹਾਅ ਤਹਿਤ ਬਾਕੀ ਰਹਿੰਦੇ ਪਿੰਡਾਂ ਦੇ ਛੱਪੜਾਂ ਚ ਵੀ ਜਲਦ ਸਕਰੀਨਿੰਗ ਚੈਂਬਰ ਲਗਾਏ ਜਾਣਗੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਲਾਕ ਭਗਤਾ ਅਧੀਨ ਪੈਂਦੇ 11 ਪਿੰਡਾਂ ਭੋਡੀਪੁਰਾ, ਸਲਾਬਤਪੁਰਾ, ਦਿਆਲਪੁਰਾ ਭਾਈਕਾ, ਕੇਸਰ ਸਿੰਘ ਵਾਲਾ, ਬੁਰਜ਼ ਲੱਧਾ ਸਿੰਘ ਵਾਲਾ, ਗੁਰੂਸਰ, ਹਾਕਮ ਸਿੰਘ ਵਾਲਾ, ਕੋਟ ਕੋਰ ਸਿੰਘ ਵਾਲਾ, ਆਕਲੀਆਂ, ਜਲਾਲ ਤੇ ਪਿੰਡ ਰਾਜਗੜ੍ਹ ਵਿੱਚ ਠੋਸ ਕੂੜੇ ਦੇ ਨਿਪਟਾਰੇ ਲਈ ਬਣਾਏ ਗਏ ਪਿਟਸ ਨੂੰ ਵੀ ਐਨਜੀਓ ਰਾਊਂਡ ਗਲਾਸ ਫਾਊਡੇਸ਼ਨ ਨਾਲ ਤਾਲਮੇਲ ਕਰਕੇ ਜਲਦ ਚਾਲੂ ਕਰਨਾ ਯਕੀਨੀ ਬਣਾਉਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਆਰਪੀ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਅਤੇ ਸਬੰਧਤ ਬੀਡੀਪੀਓਜ਼ ਆਦਿ ਹਾਜ਼ਰ ਸਨ।

ਕਿਰਤੀ ਕਿਸਾਨ ਯੂਨੀਅਨ ਦਾ ਵਫਦ ਵਿਧਾਇਕ ਨੂੰ ਮਿਲਿਆ

ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ : ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਅੱਜ ਇਕ ਡੈਪੂਟੇਸ਼ਨ ਭੁੱਚੋ ਮੰਡੀ ਦੇ ਹਲਕਾ ਵਿਧਾਇਕ ਜਗਸੀਰ ਸਿੰਘ ਨੂੰ ਮਿਲਿਆ, ਜਿਸ ਵਿਚ ਪਿੰਡ ਭੁੱਚੋ ਖੁਰਦ ਦੀ ਪਸ਼ੂ ਡਿਸਪੈਂਸਰੀ ਦੀ ਵਿੱਚ ਡਾਕਟਰ ਜਲਦੀ ਤੋਂ ਜਲਦੀ ਭੇਜਣ ਦੀ ਮੰਗ ਕੀਤੀ ਗਈ। ਯੂਨੀਅਨ ਔਰਤ ਵਿੰਗ ਦੇ ਸਹਾਇਕ ਸਕੱਤਰ ਕਰਮਜੀਤ ਕੌਰ ਭਾਈਕੇ ਨੇ ਦੱਸਿਆ ਕਿ ਵਿਧਾਇਕ ਜਗਸੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪਸੂ ਡਿਸਪੈਂਸਰੀ ਵਿੱਚ ਡਾਕਟਰ ਭੇਜਣ ਅਤੇ ਨਰਮੀ ਚੁਕਾਈ ਵਾਲੇ ਮਜਦੂਰਾਂ ਨੂੰ ਮੁਆਵਜਾ ਦਿੱਤਾ ਜਾਵੇਗਾ ਇਹ ਦੋਨੇ ਮੰਗਾਂ 15 ਦਿਨਾਂ ਦੇ ਵਿੱਚ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਪਿੰਡ ਖਜਾਨਚੀ ਗਰਮੀਤ ਕੌਰ ਨੇ ਕਿਹਾ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਹਲਕਾ ਵਿਧਾਇਕ ਜਗਸੀਰ ਸਿੰਘ ਦੀ ਹੋਵੇਗੀ। ਇਸ ਮੌਕੇ ਕੁਲਦੀਪ ਕੌਰ ਸ਼ਿੰਦਰ ਕੌਰ ਰਾਜੂ ਸੰਧੂ, ਸੀਰਾ ਸਿੰਘ ਮੈਂਬਰ , ਸਮੁੰਦਰ ਸਿੰਘ ਸਰਾਭਾ, ਬਲਦੇਵ ਸਿੰਘ, ਜਸਵੀਰ ਖਾਨ, ਕਸ਼ਮੀਰਾ ਸਿੰਘ ਭਾਈ ਕਾ, ਸੂਬਾ ਕਮੇਟੀ ਮੈਂਬਰ ਭਿੰਦਰ ਕੌਰਆਦਿ ਹਾਜ਼ਰ ਸਨ।

Our Visitor

1908789