Wednesday, May 20, 2026
Home Blog Page 2263

ਸਰਕਾਰ ਵੱਲੋਂ ਜੀ.ਐਸ.ਟੀ ਤੋਂ ਮਾਲੀਏ ਵਿੱਚ ਮਹੀਨਾ-ਦਰ-ਮਹੀਨਾ ਸ਼ਾਨਦਾਰ ਪ੍ਰਦਰਸ਼ਨ – ਹਰਪਾਲ ਸਿੰਘ ਚੀਮਾ

0

ਆਮ ਨਿਰੀਖਣਾਂ ਰਾਹੀਂ ਇਮਾਨਦਾਰ ਕਰਦਾਤਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਤਕਨਾਲੋਜੀ ਦੀ ਵਰਤੋਂ ‘ਤੇ ਦਿੱਤਾ ਗਿਆ ਜ਼ੋਰ
ਪਹਿਲੇ 8 ਮਹੀਨਿਆਂ ਦੌਰਾਨ ਜੀ.ਐਸ.ਟੀ ਮਾਲੀਏ ਵਿੱਚ 24.5 ਫੀਸਦੀ ਦਾ ਵਾਧਾ ਦਰਜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਦਸੰਬਰ:ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਕਰ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਮਹੀਨਾ-ਦਰ-ਮਹੀਨਾ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੇ ਮਹੀਨਿਆਂ ਦੌਰਾਨ ਵਸਤੂਆਂ ਤੇ ਸੇਵਾਵਾਂ ਕਰ (ਜੀ.ਐਸ.ਟੀ.) ਤੋਂ ਮਾਲੀਆ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੇ ਮੁਕਾਬਲੇ 24.5 ਫੀਸਦੀ ਵਧਿਆ ਹੈ।ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2021-22 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਜੀ.ਐਸ.ਟੀ. ਤੋਂ ਕੁੱਲ ਮਾਲੀਆ 9612.6 ਕਰੋੜ ਰੁਪਏ ਸੀ, ਜਦੋਂ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 11967.76 ਕਰੋੜ ਰੁਪਏ ਰਿਹਾ ਜਿਸ ਨਾਲ 2355.6 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਵਿਭਾਗ ਵੱਲੋਂ ਆਮ ਨਿਰੀਖਣਾਂ ਰਾਹੀਂ ਇਮਾਨਦਾਰ ਕਰਦਾਤਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ ਦਿੱਤਾ ਗਿਆ ਹੈ।ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਨ.ਆਈ.ਸੀ ਦੁਆਰਾ ਬਣਾਏ ਗਏ ਨਵੀਨਤਮ ਡੇਟਾ ਵਿਸ਼ਲੇਸ਼ਣ ਟੂਲ, ਜੀ.ਐਸ.ਟੀ ਪ੍ਰਾਈਮ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਪ੍ਰਾਈਮ ਵੱਖ-ਵੱਖ ਮਾਪਦੰਡਾਂ ‘ਤੇ ਵਿਸ਼ੇਸ਼ ਡੇਟਾ ਵਿਸ਼ਲੇਸ਼ਣ ਰਿਪੋਰਟਾਂ ਬਣਾਉਣ ਵਿੱਚ ਮਦਦ ਕਰੇਗਾ ਅਤੇ ਇਨ੍ਹਾਂ ਰਿਪੋਰਟਾਂ ਦੇ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਨੇ ਕਰਦਾਤਿਆਂ ਦੇ ਮਾਰਗਦਰਸ਼ਨ ਅਤੇ ਸਹੂਲਤ ਦੇਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਵੀ ਕੀਤੀਆਂ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕਣ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੀ.ਐਸ.ਟੀ.ਐਨ ਪਲੇਟਫਾਰਮ ‘ਤੇ ਉਪਲਬਧ ਡਾਟਾ ਦੀ ਨਿਗਰਾਨੀ ਲਈ ਸਟੇਟ ਜੀ.ਐਸ.ਟੀ ਕਮਿਸ਼ਨਰੇਟ ਵਿੱਚ ਇੱਕ ਨਵਾਂ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਵੀ ਸਥਾਪਤ ਕਰਨ ਦਾ ਫੈਸਲਾ ਵੀ ਇਸੇ ਲਈ ਕੀਤਾ ਹੈ ਕਿਉਂਕਿ ਰਜਿਸਟਰਡ ਕਰਦਾਤਿਆਂ ਦੀਆਂ ਸਾਰੀਆਂ ਸੇਵਾਵਾਂ ਅਤੇ ਰਿਟਰਨ ਜੀ.ਐਸ.ਟੀ.ਐਨ ਪਲੇਟਫਾਰਮ ‘ਤੇ ਡਿਜੀਟਲ ਮੋਡ ਵਿੱਚ ਉਪਲਬਧ ਹਨ ਅਤੇ ਇਹ ਬਹੁਤ ਸਾਰਾ ਡਾਟਾ ਤਿਆਰ ਕਰ ਰਿਹਾ ਹੈ।ਨਵੇਂ ਸਾਲ 2023 ਦੌਰਾਨ ਇਮਾਨਦਾਰ ਕਰਦਾਤਿਆਂ ਦੀ ਸਹੂਲਤ ਲਈ ਕਰ ਵਿਭਾਗ ਵੱਲੋਂ ਹੋਰ ਦੋਸਤਾਨਾ ਪਹਿਲਕਦਮੀਆਂ ਨੂੰ ਅਪਣਾਉਣ ਦਾ ਵਾਦਾ ਕਰਦਿਆਂ, ਸ. ਹਰਪਾਲ ਚੀਮਾ ਨੇ ਕਿਹਾ ਕਿ ਕਰ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਜੀ.ਐਸ.ਟੀ ਸਬੰਧੀ ਕਰਦਾਤਿਆਂ ਦੇ ਸਵਾਲਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਦੋਭਾਸ਼ੀ ਵਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ 9160500033 ਲਾਂਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੀਐਸਟੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਇਸ ਨੰਬਰ ‘ਤੇ ਵਟਸਐਪ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਫੀਡਬੈਕ ਤੰਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਰਦਾਤਿਆਂ ਨੂੰ ਬੇਹਤਰ ਸੇਵਾਵਾਂ ਮੁਹੱਈਆ ਕਰਨ ਦੀ ਨੀਤੀ ਤਹਿਤ ਅਜਿਹੀਆਂ ਹੋਰ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾਣਗੀਆਂ।

ਠੇਕਾ ਮੁਲਾਜ਼ਮ ਭਲਕੇ ਜ਼ਬਰੀ ਛਾਂਟੀਆਂ ਵਿਰੁੱਧ ਡੀ.ਸੀ.ਦਫਤਰਾਂ ਅੱਗੇ ਕਰਨਗੇ ਰੋਸ ਪ੍ਰਦਰਸ਼ਨ:-ਮੋਰਚਾ ਆਗੂ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਦਸੰਬਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਬਲਿਹਾਰ ਸਿੰਘ ਕਟਾਰੀਆ,ਗੁਰਵਿੰਦਰ ਸਿੰਘ ਪੰਨੂੰ,ਸ਼ੇਰ ਸਿੰਘ ਖੰਨਾ,ਪਵਨਦੀਪ ਸਿੰਘ, ਰਮਨਪ੍ਰੀਤ ਕੌਰ ਮਾਨ,ਜਸਪ੍ਰੀਤ ਸਿੰਘ ਗਗਨ,ਸਿਮਰਨਜੀਤ ਸਿੰਘ ਨੀਲੋਂ ਅਤੇ ਸੁਰਿੰਦਰ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਲਕੇ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮ ਪੰਜਾਬ ਸਰਕਾਰ ਦੀ ਜ਼ਬਰੀ ਛਾਂਟੀ ਦੀ ਨੀਤੀ ਵਿਰੁੱਧ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਵਿਸ਼ਾਲ ਧਰਨੇ ਦੇਕੇ ਰੈਲੀਆਂ ਕਰਨ ਉਪਰੰਤ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ,ਕਿਉਂਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਦੰਭ ਹੇਠ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦਾ ਠੇਕਾ ਰੁਜ਼ਗਾਰ ਖੋਹਣਾ ਸ਼ੁਰੂ ਕਰ ਦਿੱਤਾ ਹੈ,ਆਪ ਸਰਕਾਰ ਦੇ ਇਸ ਹਮਲੇ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੇ ਬਿਜਲੀ ਖੇਤਰ ਵਿੱਚ ਦੋ ਹਜ਼ਾਰ ਸਹਾਇਕ ਲਾਈਨਮੈਨਾਂ ਅਤੇ ਐੱਲ.ਡੀ.ਸੀ.ਦੀ ਬਾਹਰੋਂ ਸਿੱਧੀ ਭਰਤੀ ਕਰਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ,ਡੀ.ਸੀ.ਦਫ਼ਤਰ ਬਰਨਾਲਾ ਵਿਖੇ ਅਧੀਨ ਸੇਵਾਵਾਂ ਬੋਰਡ ਵੱਲੋੰ ਕਲਰਕਾਂ ਦੀ ਨਵੀਂ ਭਰਤੀ ਕਰਕੇ ਆਊਟਸੋਰਸ਼ਡ ਕਲਰਕਾਂ ਅਤੇ ਵੇਰਕਾ ਮਿਲਕ ਪਲਾਂਟਾਂ ਵਿੱਚ ਪੱਕੀ ਭਰਤੀ ਕਰਕੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ,ਇਹ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਬੇਇਨਸਾਫ਼ੀ ਹੈ ਜਿਸ ਵਿਰੁੱਧ ਸੰਘਰਸ਼ ਕਰਨਾ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਬਣੀ ਹੈ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਸੰਘਰਸ਼ ਉਪਰੰਤ ਵੀ ਜਬਰੀ ਛਾਂਟੀਆ ਦੇ ਹੁਕਮਾਂ ਨੂੰ ਰੱਦ ਕਰਨ,ਠੇਕੇਦਾਰਾਂ ਕੰਪਨੀਆਂ ਅਤੇ ਸੁਸਾਇਟੀਆਂ ਨੂੰ ਸਰਕਾਰੀ ਵਿਭਾਗਾਂ ਵਿੱਚੋਂ ਬਾਹਰ ਕੱਢਕੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆਕੇ ਰੈਗੂਲਰ ਕਰਨ ਦਾ ਫੈਸਲਾ ਨਾ ਕੀਤਾ ਤਾਂ ਠੇਕਾ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ!

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਕਰਵਾਈਆਂ ਜਾਣ ਵਾਲੀਆਂ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਪੋਸਟਰ ਰਿਲੀਜ਼

0

ਵਾਲੀਬਾਲ ਸ਼ੂਟਿੰਗ ਤੇ ਸਮੈਸ਼ਿੰਗ, ਰੱਸਾਕਸ਼ੀ ਦੇ ਮੁਕਾਬਲੇ ਹੋਣਗੇ ਖਿੱਚ ਦਾ ਕੇਂਦਰ: ਅਮਨ ਅਰੋੜਾ
ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ 4 ਫਰਵਰੀ ਤੋਂ ਕਰਵਾਇਆ ਜਾਵੇਗਾ ਦੋ-ਰੋਜ਼ਾ ਟੂਰਨਾਮੈਂਟ; ਟੀਮਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜਨਵਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਦੇ ਸਵਰਗੀ ਪਿਤਾ ਅਤੇ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।ਇੱਥੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਪੋਸਟਰ ਰਿਲੀਜ਼ ਹੋਣ ਉਪਰੰਤ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸਪਾਂਸਰ ‘ਖੇਡਾਂ ਹਲਕਾ ਸੁਨਾਮ ਦੀਆਂ’ ਟੂਰਨਾਮੈਂਟ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ, ਲੌਂਗੋਵਾਲ ਵਿਖੇ 4 ਫਰਵਰੀ ਤੋਂ 5 ਫਰਵਰੀ, 2023 ਤੱਕ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਪਿਛਲੇ ਇਕ ਦਹਾਕੇ ਤੋਂ ਹਲਕੇ ਵਿੱਚ ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ ਲੋਕਾਂ ਦੀ ਭਲਾਈ ਲਈ ਸਮਾਜ ਸੇਵਾ ਦੇ ਹੋਰ ਕਾਰਜ ਵੀ ਕਰ ਰਹੀ ਹੈ।’ਖੇਡਾਂ ਹਲਕਾ ਸੁਨਾਮ ਦੀਆਂ’ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ, ਜੋ ਕਿ ਖੇਡ ਪ੍ਰੇਮੀ ਹੋਣ ਦੇ ਨਾਲ ਨਾਲ ਵਾਲੀਬਾਲ ਸ਼ੂਟਿੰਗ ਦੇ ਖ਼ੁਦ ਵੀ ਚੰਗੇ ਖਿਡਾਰੀ ਹਨ, ਦੀ ਖੇਡਾਂ ਨੂੰ ਜ਼ਮੀਨੀ ਪੱਧਰ ਉਤੇ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਸ ਟੂਰਨਾਮੈਂਟ ਵਿੱਚ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਦੱਸਣਯੋਗ ਹੈ ਕਿ ਮਾਨ ਸਰਕਾਰ ਵੱਲੋਂ ਹਾਲ ਹੀ ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ਕਰਵਾਈਆਂ ਗਈਆਂ ਸਨ, ਜੋ ਤਿੰਨ ਮਹੀਨੇ ਚੱਲੀਆਂ ਸਨ, ਤਾਂ ਜੋ ਨੌਜਵਾਨਾਂ ਵਿੱਚ ਛੁਪੇ ਖੇਡ ਹੁਨਰ ਨੂੰ ਪਛਾਣ ਅਤੇ ਤਰਾਸ਼ ਕੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲੇ ਤਿੰਨ ਸਥਾਨਾਂ ਉਤੇ ਆਉਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਦਮ ਸ੍ਰੀ ਹੈਵੀਵੇਟ ਇੰਟਰਨੈਸ਼ਨਲ ਮੁੱਕੇਬਾਜ਼ ਕੌਰ ਸਿੰਘ (ਏਸ਼ੀਅਨ ਖੇਡਾਂ ਦੇ ਸੋਨ ਤਗ਼ਮਾ ਜੇਤੂ) ਅਤੇ ਪਦਮ ਸ੍ਰੀ ਅਥਲੀਟ ਸੁਨੀਤਾ ਰਾਣੀ (ਏਸ਼ੀਅਨ ਖੇਡਾਂ ਵਿੱਚੋ ਸੋਨ ਤਗ਼ਮਾ ਜੇਤੂ) ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟੀਮਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜਨਵਰੀ, 2023 ਹੈ।

ਮੁੱਖ ਮੰਤਰੀ ਨਾਲ ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਕੀਤੀ ਮੁਲਾਕਾਤ

0

ਉੜੀਸਾ ਵਿਚ ਹੋਣ ਵਾਲੇ ਹਾਕੀ ਵਲਡ ਕੱਪ ਦਾ ਦਿੱਤਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਦਸੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਸੰਤ ਕਬੀਰ ਕੁਟਿਰ ਨਿਵਾਸ ’ਤੇ ਮੁਲਾਕਾਤ ਕਰ ਉੜੀਸਾ ਦੇ ਭੁਵਨੇਸ਼ਵਰ ਵਿਚ 13 ਤੋਂ 29 ਜਨਵਰੀ ਤਕ ਪ੍ਰਬੰਧਿਤ ਹੋਣ ਵਾਲਾ ਹਾਕੀ ਵਲਡ ਕੱਪ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਮੁੱਖ ਮੰਤਰੀ ਨਾਲ ਹਾਕੀ ਵਲਡ ਕੱਪ ਨੁੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਖਿਡਾਰੀਆਂ ਦੇ ਲਈ ਤਿਆਰ ਕੀਤਾ ਗਿਆ ਬ੍ਰਾਊਚਰ ਅਤੇ ਖਿਡਾਰੀਆਂ ਦੀ ਡ?ਰੈਸ ਕੋਡ ਦਾ ਨਮੂਨਾ ਦਿਖਾਇਆ। ਮੁੱਖ ਮੰਤਰੀ ਨੇ ਉੜੀਸਾ ਦੀ ਮਾਲ ਮੰਤਰੀ ਨੂੰ ਸਮ੍ਰਿਤੀ ਚਿੰਨ੍ਹ ਅਤੇ ਸ੍ਰੀਮਦਭਗਵਦ ਗੀਤਾ ਭੇਂਟ ਕੀਤੀ। ਉੜੀਸਾ ਦੀ ਮੰਤਰੀ ਨੇ ਮੁੱਖ ਮੰਤਰੀ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਹਾਕੀ ਵਲਡ ਕੱਪ ਦਾ ਪ੍ਰਬੰਧ ਹੋਣਾ ਬਹੁਤ ਹੀ ਮਾਣ ਦਾ ਵਿਸ਼ਾ ਹੈ। ਦੇਸ਼ ਦੀ ਹਾਕੀ ਟੀਮ ਵਿਚ ਹਰਿਆਣਾ ਦੇ ਪੰਚ ਖਿਡਾਰੀ ਸ਼ਾਮਿਲ ਹਨ। ਹਰਿਆਣਾ ਨੇ ਹਾਕੀ ਟੀਮ ਨੂੰ ਖੇਲੇਗਾ -ਇੰਡੀਆ, ਜਿੱਤੇਗਾ ਇੰਡੀਆ , ਜਿੱਤੇਗੀ-ਹਾਕੀ ਨਾਰਾ ਦਿੱਤਾ ਹੈ। ਖਿਡਾਰੀ ਮਿਹਨਤ ਅਤੇ ਲਗਨ ਦੇ ਨਾਲ ਖੇਲਣਗੇ ਅਤੇ ਹਾਕੀ ਵਲਡ ਕੱਪ ਜਿੱਤਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮ ਦੇਣ ਦੇ ਨਾਲ-ਨਾਲ ਰੁਜਗਾਰ ਦੇ ਵੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਨਾਲ ਪੇਂਡੂ ਖੇਤਰ ਵਿਚ ਨੌਜੁਆਨ ਖੇਡਾਂ ਦੇ ਵੱਲ ਵੱਧ ਰਹੇ ਹਨ ਅਤੇ ਅੱਜ ਹਰ ਪਿੰਡ ਖੇਲਮਈ ਨਜਰ ਆ ਰਹੇ ਹਨ। ਹਾਕੀ ਦੇ ਖਿਡਾਰੀਆਂ ਦੇ ਲਈ ਕਈ ਸਥਾਨਾਂ ’ਤੇ ਏਸਟਰੋਟਰਫ ਬਨਾਉਣ ਤੋਂ ਇਲਾਵਾ ਹੋਰ ਵੀ ਬਿਹਤਰ ਇੰਫ?ਰਾਸਟਕਚਰ ਤਿਆਰ ਕੀਤਾ ਹੈ ਜਿਸ ਦੇ ਬਲਬੁਤ ਖਿਡਾਰੀਆਂ ਨੇ ਬਿਹਤਰ ਪ੍ਰਦਰਸ਼ਨ ਕਰ ਕੌਮਾਂਤਰੀ ਪੱਧਰ ’ਤੇ ਪਹਿਚਾਣ ਬਣਾਈ ਹੈ। ਮੁੱਖ ਮੰਤਰੀ ਨੇ ਸਰਕਾਰ ਦੀ ਮਹਤੱਵਪੂਰਣ ਯੋਜਨਾ ਪਰਿਵਾਰ ਪਹਿਚਾਣ ਪੱਤਰ ਦੇ ਬਾਰੇ ਵਿਚ ਉੜੀਸਾ ਦੀ ਮੰਤਰੀ ਨੂੰ ਵਿਸਤਾਰ ਨਾਲ ਜਾਣੁੰ ਕਰਵਾਉਂਦੇ ਹੋਏ ਕਿਹਾ ਕਿ ਇਸ ਯੋਜਨਾ ਰਾਹੀਂ ਸਰਕਾਰ ਹਰੇ ਪਰਿਵਾਰ ਦੇ ਉਜਵਲ ਅਤੇ ਸੁਖਦ ਭਵਿੱਖ ਨੁੰ ਲੈ ਕੇ ਕੰਮ ਕਰ ਰਹੀ ਹੈ। ਪੀਪੀਪੀ ਯੋਜਨਾ ਦਾ ਦੇਸ਼ ਦੇ ਕਈ ਸੂਬੇ ਅਨੁਸਰਣ ਕਰ ਰਹੇ ਹਨ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਕਈ ਅਧਿਕਾਰੀ ਮੌਜੂਦ ਰਹੇ।

ਸਾਲ ਭਰ ’ਚ ਬਠਿੰਡਾ ਪੁਲਿਸ ਨੇ ਵਖ ਵਖ ਮਾਮਲਿਆਂ ਵਿਚ 3414 ਕੇਸ ਰਜਿਸਟਰਡ ਕੀਤੇ : ਐਸ.ਐਸ.ਪੀ

0

ਟਰੈਫ਼ਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਕੀਤੇ 22129 ਲੋਕਾਂ ਦੇ ਚਲਾਨ
ਪਾਸਪੋਰਟ ਸਬੰਧੀ 38847 ਅਰਜ਼ੀਆਂ ਦਾ ਕੀਤਾ ਨਿਪਟਾਰਾ
ਸੁਖਜਿੰਦਰ ਮਾਨ
ਬਠਿੰਡਾ 29 ਦਸੰਬਰ : ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਸਾਲ 2022 ਦੌਰਾਨ ਦਰਜ ਕਰਕੇ ਤਫਤੀਸ਼ ਕੀਤੇ ਗਏ ਕੇਸਾਂ ਜਿੰਨ੍ਹਾਂ ਵਿੱਚ ਐਨ.ਡੀ.ਪੀ.ਐਸ./ਆਰਮਜ਼/ਐਕਸਾਈਜ਼/ਜੂਆ ਐਕਟ ਆਦਿ ਤਹਿਤ ਬ੍ਰਾਮਦਗੀਆਂ, ਸਾਈਬਰ ਐਕਟ ਤਹਿਤ ਕੀਤੇ ਗਏ ਫਰਾਡ ਵਿੱਚ ਰਿਕਵਰੀ ਕੀਤੀ ਗਈ ਰਾਸ਼ੀ ਤੋਂ ਇਲਾਵਾ ਟਰੈਫ਼ਿਕ ਐਜੂਕੇਸ਼ਨ ਤਹਿਤ ਲਗਾਏ ਗਏ ਸੈਮੀਨਾਰਾਂ ਬਾਰੇ ਆਪਣੀ ਕਾਰਗੁਜ਼ਾਰੀ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਇਲਨਚੇਲੀਅਨ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਿੱਤੀ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ 23 ਦਸੰਬਰ 2022 ਤੱਕ 3414 ਕੇਸ ਰਜਿਸਟਰਡ ਕੀਤੇ ਗਏ, ਜਿੰਨ੍ਹਾਂ ਵਿੱਚੋਂ 1865 ਕੇਸ ਅਦਾਲਤ ਨੂੰ ਭੇਜੇ ਗਏ, 247 ਕੇਸ ਰੱਦ ਕੀਤੇ ਗਏ ਅਤੇ 294 ਕੇਸ ਅਣਪਛਾਤਿਆਂ ਖਿਲਾਫ਼ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਤਹਿਤ 573 ਕੇਸ ਦਰਜ ਕਰਦਿਆਂ 832 ਦੋਸ਼ੀਆਂ ਨੂੰ ਫੜਿਆ ਗਿਆ। ਇਨ੍ਹਾਂ ਪਾਸੋਂ 6.974 ਕਿਲੋ ਹੈਰੋਇਨ, 19.438 ਕਿਲੋਗਰਾਮ ਅਫ਼ੀਮ, 3927.660 ਕਿਲੋਗਰਾਮ ਭੁੱਕੀ, 178768 ਗੋਲੀਆਂ ਤੇ ਕੈਪਸੂਲ, 436 ਨਸ਼ੀਲੀਆਂ ਬੋਤਲਾਂ (ਲਿਟਰਜ਼ ਵਿੱਚ) ਅਤੇ 15.210 ਕਿਲੋਗਰਾਮ ਗਾਂਜੇ ਦੀ ਬਰਾਮਦਗੀ ਕੀਤੀ ਗਈ। ਇਸੇ ਤਰ੍ਹਾਂ ਹੀ ਐਕਸਾਈਜ਼ ਐਕਟ ਤਹਿਤ 355 ਕੇਸ ਦਰਜ ਕਰਦਿਆਂ 361 ਦੋਸ਼ੀਆਂ ਨੂੰ ਫੜਿਆ ਗਿਆ। ਜਿਸ ਤਹਿਤ 1100.620 ਲਿਟਰ ਨਜਾਇਜ਼ ਸ਼ਰਾਬ, 24675 ਲਿਟਰ ਲਾਹਨ ਅਤੇ 1400.000 ਕਿਲੋ ਲਾਹਨ ਬਰਾਮਦ ਕੀਤਾ ਗਿਆ। ਆਰਮਜ਼ ਐਕਟ ਤਹਿਤ 19 ਕੇਸ ਦਰਜ ਕਰਦਿਆਂ 28 ਦੋਸ਼ੀਆਂ ਨੂੰ ਫੜਿਆ ਗਿਆ ਅਤੇ 34 ਪਿਸਤੌਲ ਅਤੇ 126 ਕਾਰਟਗਜ ਫੜੇ ਗਏ। ਇਸ ਤਰ੍ਹਾਂ ਹੀ ਜੂਆ ਐਕਟ ਤਹਿਤ 71 ਕੇਸ ਦਰਜ ਕਰਦਿਆਂ 133 ਦੋਸ਼ੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਕੋਲੋਂ 4,22,918 ਰੁਪਏ ਦੀ ਬਰਾਮਦਗੀ ਕੀਤੀ ਗਈ। ਬੰਦੂਕਾਂ ਦੀ ਵਡਿਆਈ ਕਰਨ ਵਾਲਿਆਂ ਖਿਲਾਫ਼ 4 ਕੇਸ ਦਰਜ ਕਰਦਿਆਂ 5 ਦੋਸ਼ੀਆਂ ਨੂੰ ਫੜਨ ਤੋਂ ਇਲਾਵਾ 78 ਅਸਲਾ ਲਾਇਸੰਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੇ ਗਏ।
ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਕਤਲ ਸਬੰਧੀ 6 ਕੇਸ ਟਰੇਸ ਕੀਤੇ ਗਏ ਅਤੇ ਜਬਰੀ ਵਸੂਲੀ ਕਾਲਾਂ ਸਬੰਧੀ ਵੀ 6 ਕੇਸ ਟਰੇਸ ਕਰਨ ਤੋਂ ਇਲਾਵਾ 104 ਪੋਸ/ਭਗੌੜਿਆਂ ਨੂੰ ਫੜਿਆ ਗਿਆ ਹੈ। ਇਸੇ ਤਰ੍ਹਾਂ ਹੀ 321 ਕੇਸ ਨਿਪਟਾਰਾ ਕਰਨ ਤੋਂ ਇਲਾਵਾ ਹੈਰੋਇਨ 1.528.60 ਐਮ.ਜੀ., ਭੁੱਕੀ 4051.350 ਕਿਲੋਗਰਾਮ, ਗਰੀਨ ਪਲਾਂਟਸ 6.500 ਕਿਲੋਗਰਾਮ, ਨਸ਼ੀਲਾ ਪਾਊਡਰ 2.614.60 ਕਿਲੋਗ੍ਰਾਮ, ਨਸ਼ੀਲੀਆਂ ਸ਼ੀਸ਼ੀਆਂ 3086, ਗੋਲੀਆਂ 372047, ਕੈਪਸੂਲ 15204 ਅਤੇ ਗਾਂਜਾ 127.125 ਕਿਲੋਗਰਾਮ ਨਸ਼ਟ ਕੀਤੇ ਗਏ।ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਲੋਕਾ ਨੂੰ ਮੁਹੱਈਆਂ ਕਰਵਾਈ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਤਹਿਤ 1 ਜਨਵਰੀ 2022 ਤੋਂ 24 ਦਸੰਬਰ 2022 ਤੱਕ ਪਾਸਪੋਰਟ ਸਬੰਧੀ 39300 ਕੇਸ ਆਏ 477 ਪਿਛਲੇ ਕੇਸ ਬਕਾਇਆ ਹੋਣ ਕਾਰਣ ਕੁੱਲ 39777 ਕੇਸ ਪ੍ਰਾਪਤ ਹੋਏ, ਜਿੰਨ੍ਹਾਂ ਵਿੱਚੋਂ 38847 ਕੇਸਾਂ ਨੂੰ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਸਾਲ 2022 ਦੌਰਾਨ 222 ਜਾਗਰੂਕਤਾ ਸੈਮੀਨਾਰ ਕਰਵਾਏ ਗਏ, ਜਿੰਨ੍ਹਾਂ ਦੁਆਰਾ ਆਮ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਸ ਤੋਂ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਇਸ ਤੋਂ ਬਚਾਅ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਟ?ਰੈਫ਼ਿਕ ਪੁਲਿਸ ਵੱਲੋਂ ਸਾਲ 2022 ਦੌਰਾਨ ਵੱਖ-ਵੱਖ ਤਰ੍ਹਾਂ ਦੇ 22129 ਚਲਾਨ ਕਰਦਿਆਂ 1,33,99,650/-ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਟ?ਰੈਫ਼ਿਕ ਪੁਲਿਸ ਵੱਲੋਂ ਆਮ ਲੋਕਾਂ ਨੂੰ ਟ?ਰੈਫ਼ਿਕ ਨੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਕਸਦ ਲਈ 694 ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਸਾਈਬਰ ਅਪਰਾਧ ਤਹਿਤ ਸਾਲ 2022 ਦੌਰਾਨ 14,59,845 ਰੁਪਏ ਦੀ ਧੋਖਾਧੜੀ ਸਬੰਧੀ 10 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ 14,59,845 ਰੁਪਏ ਦੀ ਸਾਰੀ ਬਰਾਮਦੀ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਇਲਨਚੇਲੀਅਨ ਨੇ ਅੱਗੇ ਦੱਸਿਆ ਕਿ ਹੁਣ ਤੱਕ ਸਾਲ 2022 ਦੌਰਾਨ ਪ੍ਰਾਪਤ ਹੋਈਆਂ 16664 ਸ਼ਿਕਾਇਤਾਂ ਵਿੱਚੋਂ 10933 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਹੀ ਵਿਆਹ ਸਬੰਧੀ ਵਿਵਾਦ ਦੀਆਂ ਸ਼ਿਕਾਇਤਾਂ ਵਿੱਚ 878 ਦਾ ਸਮਝੌਤਾ ਵੀ ਕਰਵਾਇਆ ਗਿਆ।

ਸ਼ਹਿਰ ਦੀਆਂ ਸੰਗਤਾਂ ਨੇ ਪੂਰੇ ਜਾਹੋ ਜਲਾਲ ਨਾਲ ਆਪਣੇ ਆਪਣੇ ਇਲਾਕੇ ’ਚ ਮਨਾਇਆ ਪ੍ਰਕਾਸ਼ ਪੁਰਬ

0

ਸੁਖਜਿੰਦਰ ਮਾਨ
ਬਠਿੰਡਾ,29 ਦਸੰਬਰ: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰਦੁਆਰਾ ਸ਼ਰੋਮਣੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਸਵੀਂ ਪਾਤਿਸ਼ਾਹੀ ਦੇ 357ਵੇਂ ਪ੍ਰਕਾਸ਼ ਉਤਸਵ ਪੂਰਨ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਇਤਿਹਾਸਕ ਗੁਰਦੁਆਰਾ ਕਿਲ੍ਹਾ ਮੁਬਾਰਕ ਚਰਨ ਛੋਹ ਪਾਤਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਿਖੇ ਮਨਾਇਆ ਗਿਆ। ਸੰਗਤਾਂ ਨੇ ਗੁਰਦੁਆਰਾ ਸਾਹਿਬ ਹਾਜੀ ਰਤਨ ਪਵਿੱਤਰ ਸਰੋਵਰ ਵਿਚ ਭਾਰੀ ਧੁੰਦ ਅਤੇ ਸੀਤ ਲਹਿਰ ਭਰੀ ਠੰਡ ਦੇ ਬਾਵਜੂਦ ਵੀ ਸ਼ਰਧਾ ਨਾਲ ਇਸ਼ਨਾਨ ਕੀਤੇ। ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 26 ਦਸੰਬਰ ਨੂੰ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣ ਉਪਰੰਤ ਅੱਜ 29ਦਸੰਬਰ ਨੂੰ ਅੰਮ੍ਰਿਤ ਵੇਲੇ ਭੋਗ ਪਾਉਣ ਉਪਰੰਤ ਖੁੱਲ੍ਹੇ ਪੰਡਾਲ ’ਚ ਵਿਸ਼ਾਲ ਧਾਰਮਿਕ ਸਮਾਗਮ ਸਜਾਏ । ਜਿਨ੍ਹਾਂ ਵਿਚ ਹਜ਼ੂਰੀ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੁਰੀ ਰਾਗੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਢਾਡੀ ਜੱਥਿਆਂ ਵਲੋਂ ਇਤਿਹਾਸਕ ਵਾਰਾਂ ਅਤੇ ਕਵੀਸ਼ਰੀ ਜੱਥਿਆ ਵਲੋਂ ਵੀਰ ਰੱਸ ਭਰਪੂਰ ਕਾਵਿ ਸੁਨਣਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਅਤੇ ਇਤਿਹਾਸਕ ਸਾਖੀਆਂ ਨਾਲ ਨਿਹਾਲ ਕੀਤਾ ਗਿਆ । ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਣ ਕਰਦਿਆਂ ਐਸਜੀਪੀਸੀ ਗੁਰਦੁਆਰਾ ਹਾਜੀ ਰਤਨ ਅਤੇ ਕਿਲ੍ਹਾ ਮੁਬਾਰਕ ਮੈਨੇਜਰ ਸੁਮੇਰ ਸਿੰਘ ਵਲੋਂ ਸੰਗਤਾਂ ਨੂੰ ਵਧਾਈਆ ਅਤੇ ਆਏ ਪ੍ਰਚਾਰਕਾਂ ਨੂੰ ਗੁਰੂ ਸਾਹਿਬ ਦੀ ਬਖ਼ਸ਼ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਹਰ ਇਕ ਗੁਰੂ ਘਰ, ਸੇਵਾ ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਵੀ ਧਾਰਮਿਕ ਸਮਾਗਮ ਅਤੇ ਗੁਰੂ ਕੇ ਲੰਗਰ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੰਗਤਾਂ ਨੇ ਪੂਰੇ ਜਾਹੋ ਜਲਾਲ ਨਾਲ ਆਪਣੇ ਆਪਣੇ ਇਲਾਕੇ ’ਚ ਪ੍ਰਕਾਸ਼ ਦਿਵਸ ਮਨਾਇਆ। ਇਸੇ ਤਰ੍ਹਾਂ ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਸਜਾਏ ਗਏ । ਜਿਸ ਵਿਚ ਮੁੱਖ ਗ੍ਰੰਥੀ ਭਾਈ ਸਤਪਾਲ ਸਿੰਘ ਵਲੋਂ ਕਥਾ ਵਿਚਾਰ, ਹਜੂਰੀ ਰਾਗੀ ਭਾਈ ਪਵਿੱਤਰ ਸਿੰਘ ’ਤੇ ਭਾਈ ਗੁਰਵੰਤ ਸਿੰਘ ਵਲੋਂ ਰਸਭਿੰਨੇ ਸਬਦ ਕੀਰਤਨ ਗਾਇਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਅਦੁੱਤੀ ਸਖ਼ਸ਼ੀਅਤ ਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿਚੋਂ ਕਿਧਰੇ ਵੀ ਨਹੀਂ ਮਿਲਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਡੇਢ ਮਹੀਨੇ ਪ੍ਰਭਾਤ ਫੇਰੀਆਂ ਵਿਚ ਹਾਜ਼ਰੀ ਲਗਾਉਣ ਵਾਲੀਆਂ ਬੀਬੀਆਂ ਅਤੇ ਗੱਤਕੇ ਅਖਾੜੇ ਵਾਲੀੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਹਲਕੀ ਬਾਰਸ਼ ਤੋਂ ਬਾਅਦ ਮਾਲਵਾ ਪੱਟੀ ’ਚ ਠੰਢ ਨੇ ਜ਼ੋਰ ਫੜਿਆ

0

ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ‘ਚ ਠੰਢ ਦਾ ਪ੍ਰਕੋਪ ਹੋਰ ਵਧੇਗਾ
ਸੁਖਜਿੰਦਰ ਮਾਨ
ਬਠਿੰਡਾ, 29 ਦਸੰਬਰ: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਠੰਢ ਦੇ ਦੌਰਾਨ ਅੱਜ ਹੋਈ ਹਲਕੀ ਬਾਰਸ ਤੋਂ ਬਾਅਦ ਮਾਲਵਾ ਪੱਟੀ ’ਚ ਠੰਢ ਨੇ ਹੋਰ ਜੋਰ ਫ਼ੜ ਲਿਆ ਹੈ। ਪਹਿਲਾਂ ਹੀ ਪੰਜਾਬ ਦੇ ਸਭ ਤੋਂ ਠੰਢ ਰਹਿਣ ਵਾਲੇ ਇਲਾਕਿਆਂ ਵਿਚ ਦਰਜ ਬਠਿੰਡਾ ਵਿਚ ਅੱਜ ਬੱਦਲਵਾਈ ਛਾਈ ਰਹੀ ਤੇ ਸੂਰਜ ਦੇਵਤਾ ਨੇੇ ਦਰਸ਼ਨ ਨਹੀਂ ਦਿੱਤੇ। ਜਿਸ ਕਾਰਨ ਮਾਲਵਾ ਖੇਤਰ ਵਿੱਚ ਮਨੁੱਖੀ ਜ਼ਿੰਦਗੀ ਦੀ ਰਫ਼ਤਾਰ ਨੂੰ ਬਰੇਕ ਲੱਗ ਗਈ ਹੈ। ਜਿਕਰਯੋਗ ਹੈ ਕਿ ਸਵੇਰ ਅਤੇ ਸ਼ਾਮ ਪੈ ਰਹੀ ਧੁੰਦ ਕਾਰਨ ਹਨੇਰਾ ਛਾ ਜਾਂਦਾ ਹੈ ਅਤੇ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੇ ਹਾਦਸਿਆਂ ਦੀ ਗਿਣਤੀ ਵੀ ਵਧ ਰਹੀ ਹੈ। ਉਧਰ ਠੰਢ ਕਾਰਨ ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰਾਂ ਦੇ ਸੜਕੀ ਕੰਢਿਆਂ ਉੱਪਰ ਗ਼ਰੀਬ ਵਰਗ ਦੇ ਲੋਕਾਂ ਨੇ ਅੱਗ ਸੇਕ ਕਿ ਦਿਨ ਲੰਘਾਇਆ ਅਤੇ ਕੰਮ ਕਾਜ ਨਾ ਮਿਲਣ ਕਾਰਨ ਗ਼ਰੀਬ ਵਰਗ ਦੇ ਚੁੱਲ੍ਹੇ ਵੀ ਠੰਢੇ ਰਹੇ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਅਨੁਸਾਰ ਹਾਲੇ ਧੁੰਦ ਠੰਢ ਤੋ ਛੁਟਕਾਰਾ ਮਿਲਦਾ ਦਿਖਾਈ ਦਿੰਦਾ ਨਜ਼ਰ ਨਹੀਂ ਆ ਰਿਹਾ ਮਾਲਵੇ ਖੇਤਰ ਦੇ ਜ਼ਿਲ੍ਹਾ ਬਠਿੰਡਾ ਵਿੱਚ ਲਗਾਤਾਰ ਪਾਰਾ ਗਿਰਾਵਟ ਵੱਲ ਜਾ ਰਿਹਾ ਹੈ ਅਤੇ ਬੀਤੀ ਬੁੱਧਵਾਰ ਦੇ ਦਿਨ ਬਠਿੰਡਾ ਗਰਾਂਟ ਤੋ ਠੰਢਾ ਰਿਹਾ । ਜ਼ਿਕਰਯੋਗ ਹੈ ਬੀਤੀ ਇੱਕ ਹਫ਼ਤੇ ਤੋਂ ਲੈ ਕਿ ਬਠਿੰਡਾ ਅੰਦਰ ਦਿਨ ਪਾਰਾ 1 ਡਿਗਰੀ ਸੈਲਸੀਅਸ ਤੋਂ ਲੈ 5.6 ਡਿਗਰੀ ਤੱਕ ਬਣਿਆ ਹੋਇਆ ਹੈ। ਬਠਿੰਡਾ ਦੇ ਮਹਿਣਾ ਚੌਂਕ ਵਿਚਲੇ ਦੁਕਾਨਦਾਰ ਰਵੀ ਕੁਮਾਰ ਅਤੇ ਸੰਜੀਵ ਕੁਮਾਰ ਦਾ ਕਹਿਣਾ ਹੈ ਠੰਢ ਕਾਰਨ ਦੁਕਾਨਾਂ ਤੇ ਗਾਹਕ ਵੀ ਘੱਟ ਗਿਆ ਅਤੇ ਲੋਕ ਘਰ ਵਿੱਚ ਬੈਠ ਕਿ ਆਨਲਾਈਨ ਆਰਡਰ ਰਾਹੀ ਹੀ ਸਮਾਨ ਮੰਗਵਾ ਰਹੇ ਹਨ। ਜ਼ਿਕਰਯੋਗ ਹੈ ਕਿ ਠੰਢ ਕਾਰਨ ਭਾਵੇਂ ਜਨ ਜੀਵਨ ਅਸਥ ਵਿਆਸਥ ਨਜ਼ਰ ਆ ਰਿਹਾ ਹੈ ਪਰ ਜੇਕਰ ਖੇਤੀ ਸੈਕਟਰ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਦਾ ਮੌਸਮ ਕਣਕ ਲਈ ਬੇਹੱਦ ਲਾਹੇਵੰਦ ਹੈ ਜਿਸ ਦੀ ਖੇਤੀ ਮਾਹਿਰ ਪੁਸ਼ਟੀ ਕਰ ਰਹੇ ਹਨ।

ਵਿਜੀਲੈਂਸ ਬਿਊਰੋ ਨੇ ਮੋੜ ਥਾਣੇ ’ਚ ਤੈਨਾਤ ਥਾਣੇਦਾਰ ਬਲਜੀਤਪਾਲ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

0

ਝੂਠੇ ਕੇਸ ’ਚ ਫ਼ਸਾਉਣ ਦੀ ਧਮਕੀ ਦੇ ਕੇ ਮੰਗੇ ਸੀ 50 ਹਜ਼ਾਰ, 20 ਹਜ਼ਾਰ ਲੈ ਚੁੱਕਿਆ ਸੀ ਤੇ 30,000 ਰੂਪੈ ਲੈਂਦੇ ਰੰਗੇ ਹੱਥੀ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 29 ਦਸੰਬਰ : ਝੂਠੇ ਕੇਸ ’ਚ ਨਾਮਜਦ ਕਰਨ ਦਾ ਡਰਾਵਾ ਦੇ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਵਿਜੀਲੈਂਸ ਬਿਊਰੋ ਨੇ ਅੱਜ ਰੰਗੇ ਹੱਥੀ ਕਾਬੂ ਕੀਤਾ ਹੈ। ਕਕਿਤ ਦੋਸ਼ੀ 20 ਹਜ਼ਾਰ ਰੁਪਏ ਦੀ ਰਿਸ਼ਵਤ ਅੱਜ ਸਵੇਰੇ ਲੈ ਚੁੱਕਾ ਸੀ ਤੇ ਬਾਕੀ 30 ਹਜ਼ਾਰ ਰੁਪਏ ਲੈਂਦੇ ਹੋਏ ਮਾਨਸਾ ਰੋਡ ਤੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿਚ ਵਿਜੀਲੈਂਸ ਕੋਲ ਰਾਕੇਸ਼ ਕੁਮਾਰ ਪੁੱਤਰ ਸ੍ਰੀ ਹੰਸ ਰਾਜ ਵਾਸੀ ਪ੍ਰਤਾਪ ਨਗਰ ਜਿਲ੍ਹਾ ਬਠਿੰਡਾ ਨੇ ਸਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦੋਸ਼ ਲਗਾਇਆ ਸੀ ਕਿ ਉਸਦਾ ਜੀਜਾ ਅੰਮ੍ਰਿਤਪਾਲ ਜੋ ਕਿ ਮੋੜ ਮੰਡੀ ਵਿਖੇ ਰਹਿੰਦੇ ਹਨ, ਦੇ ਪਰਿਵਾਰ ਦਾ ਕਮਿਸ਼ਨ ਏਜੰਟ/ਆੜਤ ਦਾ ਕੰਮ ਹੈ। ਇਸ ਦੌਰਾਨ ਹੀ ਉਨ੍ਹਾਂ ਦੇ ਭਾਣਜੇ ਜੀਵਨ ਕੁਮਰ ਦੀ ਮੌਤ ਹੋ ਗਈ ਤੇ ਆੜਤ ਦਾ ਕੰਮ ਬੰਦ ਹੋ ਗਿਆ ਹੈ।ਇਸੇ ਕਰਕੇ ਉਨ੍ਹਾਂ ਦੀ ਆੜਤ ਨਾਲ ਸਬੰਧਤ ਜਿਮੀਦਾਰਾ ਦੇ ਪੈਸੇ ਸਬੰਧੀ ਲੇਣ/ਦੇਣ ਦਾ ਰੋਲਾ ਪੈ ਗਿਆ। ਇਸ ਸਬੰਧ ਵਿਚ ਕਿਸਾਨਾਂ ਵਲੋਂ ਸਿਕਾਇਤਕਰਤਾ ਦੇ ਜੀਜੇ ਅੰਮ੍ਰਿਤਪਾਲ , ਉਸਦੇ ਭਰਾ ਰੇਵਤੀ ਕੁਮਾਰ, ਰਾਜਨ ਬਾਸਲ(ਵੱਡਾ ਭਾਣਜਾ) ਅਤੇ ਮੁਦਈ ਰਾਕੇਸ਼ ਕੁਮਾਰ ’ਤੇ ਮੁੱਕਦਮਾ ਨੰਬਰ 105 ਮਿਤੀ 26.09.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਵਿਚ ਦਰਜ ਹੋ ਗਿਆ ਸੀ। ਇਸ ਕੇਸ ਵਿਚ ਮੁਦਈ ਦੀ ਜਮਾਨਤ ਨਵੰਬਰ ਮਹੀਨੇ ਵਿੱਚ ਹੋ ਗਈ ਸੀ । ਇਸ ਦੌਰਾਨ ਹੀ ਹਰਬੰਸ ਲਾਲ ਵਾਸੀ ਮੋੜ ਮੰਡੀ ਵੱਲੋਂ ਉਸਤੋਂ ਇਲਾਵਾ ਉਸਦੇ ਜੀਜੇ ਅੰਮ੍ਰਿਤਪਾਲ ਅਤੇ ਭਰਾ ਰੇਵਤੀ ਕੁਮਾਰ, ਭੈਣ ਮੰਜ਼ੂ ਰਾਣੀ ਖਿਲਾਫ ਐਸ.ਐਸ.ਪੀ. ਦੇ ਦਫਤਰ ਵਿਖੇ ਇਕ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਉਪ ਕਪਤਾਨ ਪੁਲਿਸ ਪੀ.ਬੀ.ਆਈ.ਬਠਿੰਡਾ ਵੱਲੋਂ ਕਰਨ ਤੇ ਡੀ.ਏ.ਲੀਗਲ ਦੀ ਰਾਇ ਲੈਣ ਉਪਰੰਤ ਮੁਦਈ ਦੇ ਜੀਜੇ ਅੰਮ੍ਰਿਤਪਾਲ ਅਤੇ ਮੁਦਈ ਦੇ ਭਰਾ ਰੇਵਤੀ ਕੁਮਾਰ ਖਿਲਾਫ ਮੁਕੱਦਮਾ 133 ਮਿਤੀ 20.12.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਰਜ ਹੋ ਗਿਆ ਹੈ। ਇਸ ਕੇਸ ਦੀ ਤਫਤੀਸ਼ ਥਾਣੇਦਾਰ ਬਲਜੀਤਪਾਲ ਵਲੋਂ ਕੀਤੀ ਜਾ ਰਹੀ ਸੀ, ਜਿਸਦੇ ਵਲੋ ਲਗਾਤਾਰ ਮੁੱਦਈ ਨੂੰ ਅਤੇ ਉਸਦੀ ਭੈਣ ਮੰਜੂ ਰਾਣੀ ਨੂੰ ਪਰਚੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ 2 ਲੱਖ ਰੂਪੈ ਦੀ ਮੰਗ ਕੀਤੀ ਜਾ ਰਹੀ ਸੀ। ਇਸ ਉਪਰੰਤ ਉਸਨੇ ਮੁੱਦਈ ਉਕਤ ਨੂੰ ਅੱਜ ਭੁੱਚੋ ਮੰਡੀ ਜਿਲ੍ਹਾ ਬਠਿੰਡਾ ਦੇ ਟੋਲ ਪਲਾਜਾ ਵਿਖੇ ਬੁਲਾਇਆ ਅਤੇ ਕਿਹਾ ਕਿ ਮੇਰੀ ਬਦਲੀ ਥਾਣਾ ਮੋੜ ਤੋ ਥਾਣਾ ਸਦਰ ਰਾਮਪੁਰਾ ਦੀ ਹੋਈ ਹੈ ਅਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਇਸ ਪਰਚੇ ਵਿੱਚ ਨਾਮਜਦ ਕਰ ਦੇਵਾਂਗਾਂ ਨਹੀਂ ਤਾ ਮੈਨੂੰ 50,000/—ਰੁਪਏ ਰਿਸ਼ਵਤ ਦਿਉ ਅਤੇ ਕਿਹਾ ਕਿ ਜੇਕਰ ਤੂੰ ਇਹ ਪੈਸੇ ਅੱਜ ਮੈਨੂੰ ਨਾਂ ਦਿੱਤੇ ਤਾਂ ਮੈਂ ਤੈਨੂੰ ਇਸ ਪਰਚੇ ਵਿੱਚ ਨਾਮਜ਼ਦ ਕਰ ਦੇਵਾਗਾ। ਜਿਸ ਡਰ ਦੇ ਮਾਰੇ ਮੁੱਦਈ ਨੇ ਉਸ ਪਾਸ ਜੋ 20,000/— ਰੁਪਏ ਮੋਜੂਦ ਸੀ, ਉਹ ਥਾਣੇਦਾਰ ਬਲਜੀਤਪਾਲ ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਦੇ ਦਿੱਤੇ ਅਤੇ ਬਾਕੀ ਰਹਿੰਦੀ ਰਕਮ 30,000/— ਰੁਪਏ ਸ਼ਾਮ ਨੂੰ ਦੇਣ ਦਾ ਝੂਠਾ ਵਾਅਦਾ ਕਰ ਲਿਆ ਸੀ। ਮੁੱਦਈ ਰਾਕੇਸ਼ ਕੁਮਾਰ ਵੱਲੋਂ ਇਸ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ ਅਤੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਾਸ ਕਰ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਸਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਯੁਨਿਟ ਬਠਿੰਡਾ ਦੀ ਟੀਮ ਨੇ ਦੋਸ਼ੀ ਥਾਣੇਦਾਰ ਬਲਜੀਤਪਾਲ ਥਾਣਾ ਮੋੜ, ਜਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 30,000/— ਰੁਪਏ ਰਿਸ਼ਵਤ ਲੈਦਿੰਆ ਗ੍ਰਿਫਤਾਰ ਕੀਤਾ ਗਿਆ,ਇਸ ਉਪਰੰਤ ਦੋਸ਼ੀ ਉਕਤ ਦੀ ਜਾਮਾਤਲਾਸ਼ੀ ਸਮੇਂ ਅੱਜ ਸਵੇਰੇ ਦਿੱਤੇ ਗਏ 20,000/—ਰੁਪੈ ਦੋਸ਼ੀ ਥਾਣੇਦਾਰ ਬਲਜੀਤਪਾਲ ਦੀ ਕੋਟ ਦੀ ਜੇਬ ਵਿੱਚੋਂ ਬਰਾਮਦ ਕੀਤੇ ਗਏ।ਇਸ ਸਬੰਧੀ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਭਾਰਤ ਦੇ ਸਿਆਸੀ ਕਾਰਪੋਰੇਟ ਦਾ ਬਦਲ ਕਿਸਾਨੀ ਕੋਆਪਰੇਸ਼ਨ ‘ਚੋਂ ਉਭਰੇਗਾ

ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਕਿਸਾਨੀ ਸਰੋਕਾਰਾਂ ‘ਤੇ ਭਰਵੀਂ ਵਿਚਾਰ-ਚਰਚਾ
ਦੁਨੀਆਂ ਵਿਚ ਭਾਰਤ ਦਾ ਕਿਸਾਨ ਕਾਰਪੋਰੇਟੀ ਲੁੱਟ ਸਭ ਤੋਂ ਵੱਡਾ ਸ਼ਿਕਾਰ : ਰਾਕੇਸ਼ ਟਿਕੈਤ
ਕਿਸਾਨ ਅੰਦੋਲਨ ਦੀ ਕਾਮਯਾਬੀ ਵਿਚ ਲੋਕ ਦਬਾਅ ਦਾ ਸਭ ਤੋਂ ਵੱਡਾ ਰੋਲ : ਜੋਗਿੰਦਰ ਉਗਰਾਹਾਂ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ:ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਦੀਆਂ ਚਣੌਤੀਆਂ ਵਿਸ਼ੇ ‘ਤੇ ਹੋਈ ਵਿਚਾਰ ਚਰਚਾ ਵਿਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਭਾਰਤ ਦੇ ਸਿਆਸੀ ਕਾਰਪੋਰੇਟ ਦਾ ਬਦਲ ਕਿਸਾਨੀ ਕੋਆਪਰੇਸ਼ਨ ਵਿਚੋਂ ਹੀ ਉਭਰ ਸਕਦਾ ਹੈ। ਕੌਮੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬੋਲਦਿਆ ਕਿਹਾ ਕਿ ਦੁਨੀਆਂ ਵਿਚ ਭਾਰਤ ਦਾ ਕਿਸਾਨ ਕਾਰਪੋਰੇਟੀ ਲੁੱਟ ਦਾ ਸਭ ਤੋਂ ਵੱਡਾ ਸ਼ਿਕਾਰ ਹੈ। ਨਵੇਂ ਨਵੇਂ ਕਾਨੂੰਨ ਘੜ ਕੇ ਕਿਸਾਨੀ ਨੂੰ ਖੇਤੀ ਵਿੱਚੋਂ ਬਾਹਰ ਕਰਨ ਦੀਆਂ ਅੰਤਰਰਾਸ਼ਟਰੀ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਕਾਮਯਾਬੀ ਦਾ ਅਸਲ ਸਿਹਰਾ ਲੋਕਾਂ ਦੇ ਦਬਾਅ ਸਿਰ ਬਜਦਾ ਹੈ ਜਿਸ ਨੇ ਭਾਰਤ ਭਰ ਦੀਆਂ ਛੇ ਸੌ ਛੋਟੀਆਂ ਵੱਡੀਆਂ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਨੂੰ ਇੱਕ ਸੂਤਰ ਵਿਚ ਪਰੋ ਦਿੱਤਾ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਿਾਨ ਜਥੇਬੰਦੀਆਂ ਕਿਸਾਨ ਅੰਦੋਲਨ ਦੀ ਜਿੱਤ ਨੂੰ ਲੋਕ ਅੰਦੋਲਨ ਦੀ ਜਿੱਤ ਵਿਚ ਨਹੀਂ ਬਦਲ ਸਕੀਆਂ। ਕਿਸਾਨ ਅੰਦੋਲਨ ਦੌਰਾਨ ਵਿਭੰਨ ਵਿਚਾਰਧਾਰਕ ਧਿਰਾਂ ਨੇ ਜਿਸ ਏਕੇ ਦਾ ਪ੍ਰਮਾਣ ਦਿੱਤਾ ਸੀ ਉਸ ਨੂੰ ਬਾਅਦ ਵਿਚ ਬਰਕਰਾਰ ਨਹੀਂ ਰੱਖ ਸਕੀਆਂ। ਫਿਰ ਵੀ ਜ਼ੀਰੇ ਵਰਗੇ ਵਾਤਾਵਰਨ ਪ੍ਰਦੂਸ਼ਨ ਖਿਲਾਫ ਅੰਦੋਲਨ ਵਿਚੋਂ ਭਵਿੱਖ ਦੇ ਲੋਕ ਅੰਦੋਲਨਾਂ ਦੀਆਂ ਕੰਨਸੋਆਂ ਮਿਲਦੀਆਂ ਹਨ। ਸਮਾਜਿਕ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਲੋਕ ਅੰਦੋਲਨ ਹੀ ਸਮਾਜ ਨੂੰ ਚੰਗੇਰੇ ਰਾਹਾਂ ‘ਤੇ ਤੋਰ ਸਕਦੇ ਹਨ। ਸਤਾਧਾਰੀ ਧਿਰਾ ਕਰੋਨਾਂ ਵਰਗੀਆਂ ਬਿਮਾਰੀਆਂ ਪ੍ਰਤੀ ਲੋਕ ਚੇਤਨਾ ਦੀ ਬਜਾਏ ਭੈਅ ਦਾ ਮਾਹੌਲ ਪੈਦਾ ਕਰਕੇ ਸਮਾਜ ਦੇ ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਇਸ ਸ਼ੈਸ਼ਨ ਦਾ ਸੰਚਾਲਨ ਸਟਾਲਿਨਜੀਤ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪੁਸਤਕ ‘ਕਿਸਾਨੀ ਸੰਕਟ ਪਰਤ ਦਰ ਪਰਤ’ ਨੂੰ ਰੀਲੀਜ ਕੀਤਾ ਗਿਆ। ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਸ਼ੈਸ਼ਨ ਵਿਚ ਅਦਾਕਾਰ ਮੰਚ ਮੋਹਾਲੀ ਵੱਲੋਂ ਡਾ. ਸਾਹਿਬ ਸਿੰਘ ਦੁਆਰਾ ਆਹਲਾ ‘ਧੰਨ ਲੇਖਾਰੀ ਨਾਨਕਾ’ ਦੀ ਪੇਸ਼ਕਾਰੀ ਕੀਤੀ ਗਈ। ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ, ਚੇਅਰਮੈਨ ਪੰਜਾਬ ਕਲਾ ਪਰੀਸ਼ਦ ਵੱਲੋਂ ਕੀਤੀ ਗਈ ਅਤੇ ਕੇਵਲ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆ ਸੁਰਜੀਤ ਪਾਤਰ ਨੇ ਆਖਿਆ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਸਾਡੇ ਦਿਮਾਗਾਂ ਵਿਚ ਵਿਚਾਰਾਂ ਦੇ ਨਵੇਂ ਬੀਜ ਬੀਜਦਾ ਹੈ ਅਤੇ ਅਜਿਹੇ ਫੈਸਟੀਵਲ ਲੋਕ ਮਨਾਂ ਨੂੰ ਨਵੀਂ ਊਰਜਾ ਦਿੰਦੇ ਹਨ। ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਵੀਹ ਤੋਂ ਵਧੇਰੇ ਪ੍ਰਕਾਸ਼ਕਾਂ ਦੁਆਰਾ ਲਗਾਈ ਪੁਸਤਕ ਪ੍ਰਦਸ਼ਨੀ ਵਿਚ ਪਾਠਕਾਂ ਨੇ ਬਹੁਤ ਦਿਲਚਸਪੀ ਦਿਖਾਈ। ਕਿਸਾਨੀ, ਪੰਜਾਬ ਨਾਲ ਮਸਲਿਆਂ ਦੇ ਨਾਲ- ਨਾਲ ਕਹਾਣੀਆਂ, ਨਾਵਲਾਂ ਵਿਚ ਪਾਠਕਾਂ ਨੇ ਡਾਹਢੀ ਦਿਲਚਸਪੀ ਲਈ। ਰੋਹਤਕ ਨਿਵਾਸੀ ਪ੍ਰੋਫੈਸਰ ਸ਼ਮਸ਼ੇਰ ਸਿੰਘ ਨੇ ਕਿਸਾਨ ਅੰਦੋਲਨ ਸੰਬੰਧੀ ਵੈਬਸਾਈਟ ਜ਼ਾਰੀ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਿੱਧੂ, ਰਾਜਪਾਲ ਸਿੰਘ, ਰਾਜਿੰਦਰ ਪਾਲ ਸਿੰਘ ਬਰਾੜ, ਚਰਨਜੀਤ ਕੌਰ, ਵਿਜੇ ਬਰਗਾੜੀ, ਜਸਵਿੰਦਰ ਬਰਗਾੜੀ, ਅਮਰਜੀਤ ਢਿੱਲੋਂ, ਰੁਪਿੰਦਰ ਵਰਮਾ, ਅਮੋਲਕ ਸਿੱਧੂ, ਡਾ. ਲਖਵਿੰਦਰ, ਅੰਮ੍ਰਿਤਪਾਲ ਵਿਰਕ, ਬਲਜੀਤ ਮੰਪੀ, ਲਛਮਣ ਮਲੂਕਾ, ਜਸਪਾਲ ਮਾਨਖੇੜਾ, ਸੁਭਪ੍ਰੇਮ ਬਰਾੜ, ਗੁਰਬਿੰਦਰ ਬਰਾੜ, ਪਰਮਜੀਤ ਰੋਮਾਣਾ, ਸਰਵਰ ਢਿੱਲੋਂ, ਹਰਮਨ ਸਿੱਧੂ ਹਾਜ਼ਰ ਸਨ।

ਖੇਡਾਂ ਵਿਅਕਤੀ ਨੂੰ ਸਰੀਰਕ ਅਤੇ ਮਾਨਿਸਕ ਤੋਰ ਤੇ ਰਿਸ਼ਟ ਪੁਸ਼ਟ ਰੱਖਦੀਆ ਹਨ: ਚਰਨਜੀਤ ਸਿੰਘ ਅੱਕਾਂਵਾਲੀ

0

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਲੱਸਟਰ ਪੱਧਰੀ ਖੇਡ ਮੇਲਾ ਡਾਈਟ ਅਹਿਮਦਪੁਰ ਵਿਖੇ ਕਰਵਾਇਆ ਗਿਆ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ,28 ਦਸੰਬਰ: ਖੇਡਾਂ ਵਿਅਕਤੀ ਨੂੰ ਸਰੀਰਕ ਅਤੇ ਮਾਨਿਸਕ ਤੋਰ ਤੇ ਰਿਸ਼ਟ ਪੁਸ਼ਟ ਰੱਖਦੀਆ ਹਨ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਬੋਰਡਦੇ ਚੈਅਰਮੇਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਡਾਈਟ ਅਹਿਮਦਪੁਰ ਵਿਖੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਗਏ ਦੋ ਰੋਜਾ ਖੇਡ ਮੇਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਹਿੱਤ ਪਿਛਲੇ ਦਿਨੀ ਜਿਲ੍ਹਾ ਅਤੇ ਰਾਜ ਪੱਧਰੀ ਖੇਡ ਮੇਲੇ ਕਰਵਾਏ ਗਏ ਹਨ। ਅੱਕਾਂਵਾਲੀ ਨੇ ਦੱਸਿਆ ਕਿ ਜਲਦੀ ਹੀ ਪਿੰਡਾਂ ਦੇ ਪਾਰਕਾਂ ਵਿੱਚ ਖੁੱਲੇ ਜਿੰਮ ਲਗਾਏ ਜਾਣਗੇ ਅਤੇ ਯੂਥ ਕਲੱਬਾਂ ਨੂੰ ਖੇਡਾਂ ਲਈ ਵਿੱਤੀ ਮਦਦ ਦਿੱਤੀ ਜਾਵੇਗੀ। ਬੂਟਾ ਸਿੰਘ ਪ੍ਰਿਸੀਪਲ ਡਾਈਟ ਦੀ ਅਗਵਾਈ ਅਤੇ ਦੇਖਰੇਖ ਹੇਠ ਕਰਵਾਏ ਗਏ ਇਸ ਕਲੱਸਟਰ ਪੱਧਰੀ ਖੇਡ ਮੁਕਾਬਲੇ ਵਿੱਚ 220 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਉਹਨਾਂ ਇਹ ਦੱਸਿਦਆਂ ਪ੍ਰਸੰਨਤਾ ਜਾਹਰ ਕੀਤੀ ਕਿ ਡਾਈਟ ਦੇ ਵਿਦਿਆਰਥੀ ਖੇਡਾਂ ਦੇ ਨਾਲ ਨਾਲ ਵਿਦਿਅਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਚੰਗੀਆਂ ਪ੍ਰਾਪਤੀਆਂ ਕਰ ਰਹੇ ਹਨ।ਉਹਨਾਂ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਖੇਡ ਮੇਲੇ ਲਈ ਉਹਨਾਂ ਦੀ ਸੰਸਥਾਂ ਦੀ ਚੋਣ ਕੀਤੀ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਤੇ ਇੰਚਾਰਜ ਡਾ.ਸੰਦੀਪ ਘੰਡ ਨੇ ਦੱਸਿਆ ਕਿ ਤਿੰਨ ਕਲੱਸਟਰ ਪੱਧਰੀ ਮੁਕਾਬਲੇ ਤੋਂ ਬਾਅਦ ਜਿਲ੍ਹਾ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜਲਦੀ ਹੀ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ।ਡਾ.ਘੰਡ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਨੋਜਵਾਨਾਂ ਦੀ ਸ਼ਖਸ਼ੀਅਥ ਉਸਾਰੀ ਹਿੱਤ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਅਤੇ ਲੜਕੀਆਂ ਨੂੰ ਕਿੱਤਾ ਮੁੱਖੀ ਟਰੇਨਿੰਗ ਦੇਣ ਹਿੱਤ ਸਿਲਾਈ ਸੈਂਟਰ ਵੀ ਖੋਲੇ ਜਾਣਗੇ। ਸਿੱਖਿਆ ਵਿਭਾਗ ਮਾਨਸਾ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਸਮੂਹ ਜੇਤੂਆਂ ਨੂੰ ਵਧਾਈ ਦਿੰਦਿਆਂ ਪ੍ਰਸੰਨਤਾ ਜਾਹਰ ਕੀਤੀ ਕਿ ਡਾਈਟ ਅਹਿਮਦਪੁਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ ਅਤੇ ਉਹਨਾਂ ਨੂੰ ਮਾਣ ਹੈ ਕਿ ਉਹ ਵੀ ਇਸ ਡਾਈਟ ਵਿੱਚ ਬਤੋਰ ਵਿਦਿਆਰਥੀ ਪੜਦੇ ਰਹੇ ਹਨ। ਸਤਨਾਮ ਸਿੰਘ ਡੀਪੀਈ ਡਾਈਟ ਅਹਿਮਦਪੁਰ ਨੇ ਕਰਵਾਏ ਗਏ ਮੁਕਾਬਿਲਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿ?ਦੰਆਂ ਦੱਸਿਆ ਕਿ ਲੜਕੀਆਂ ਦੀ 100 ਮੀਟਰ ਦੋੜ ਵਿੱਚ ਅਰਸ਼ਪ੍ਰੀਤ ਕੌਰ ਨੇ ਪਹਿਲਾ ਜਸਦੀਪ ਕੌਰ ਨੇ ਦੂਸਰਾ ਅਤੇ ਰਿੰਪੀ ਕੋਰ ਨੇ ਤੀਸਰਾ ਸਥਾਨ ਹਾਸਲ ਕੀਤਾ।ਲੜਕਿਆਂ ਦੀ 100 ਮੀਟਰ ਦੋੜ ਵਿੱਚ ਸੰਦੀਪ ਸਿੰਘ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਮਨਦੀਪ ਸਿੰਘ ਅਤੇ ਹਰਦੀਪ ਸਿੰਘ ਨੂੰ ਦੂਸਰੇ ਅਤੇ ਤੀਸ਼ਰੇ ਸਥਾਨ ਨਾਲ ਹੀ ਸਬਰ ਕਰਨਾ ਪਿਆ। ਸ਼ਾਟਪੁੱਟ ਲੜਿਕਆਂ ਵਿੱਚ ਹਰਦੀਪ ਸਿੰਘ ਪਹਿਲੇ ਸੰਦੀਪ ਸ਼ਿੰਘ ਦੂਸਰੇ ਅਤੇ ਅਰਵਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ ਲੜਕੀਆ ਦੇ ਸ਼ਾਟ ਪੁੱਟ ਮੁਕਾਬਲਿਆਂ ਵਿੱਚ ਰੀਤਨਪ੍ਰੀਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਵੀਰਪਾਲ ਕੌਰ ਨੂੰ ਦੂਜਾ ਅਤੇ ਰੇਖਾ ਨੂੰ ਤੀਸ਼ਰਾ ਸਥਾਨ ਮਿ?ਲਆ।ਲੜਕੀਆ ਦੀ ਲੰਮੀ ਸ਼ਾਲ ਵਿੱਚ ਰਿੰਪੀ ਕੌਰ ਨੇ ਪਹਿਲਾ ਜਸ਼ਨਦੀਪ ਕੌਰ ਨੇ ਦੂਸਰਾ ਅਤੇ ਹਰਵੀਰ ਕੌਰ ਨੇ ਤੀਸ਼ਰਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਦੀ ਲੰਬੀਛਾਲ ਵਿੱਚ ਜਗਜੀਤ ਸਿੰਘ ਨੇ ਪਹਿਲਾ ਲਵਪ੍ਰੀਤ ਨੇ ਦੂਸ਼ਰਾ ਅਤੇ ਹਰਵੀਰ ਕੌਰ ਨੇ ਤੀਸ਼ਰਾ ਸਥਾਨ ਹਾਸਲ ਕੀਤਾ।ਵਲਾੀਬਾਲ ਦੇ ਮੁਕਾਬਿਲਆ ਵਿੱ ਅਹਿਮਦਪੁਰ ਨੇ ਪਹਿਲਾ ਅਤੇ ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ।ਰੱਸਾਕਸ਼ੀ ਦੇ ਕਰਵਾਏ ਗਏ ਦਿਲਚਸਪ ਮੁਕਾਬਲੇ ਵਿੱਚ ਲੜਕੀਆਂ ਨੇ ਵੀ ਆਪਣੀ ਤਾਕਤ ਦਾ ਚੰਗਾ ਮੁਜਹਾਰਾ ਕੀਤਾ ਅਤੇ ਡਾਈਟ ਅਹਿਮਦਪੁਰ ਦੀ ਟੀਮ ਪਹਿਲੇ ਸਥਾਨ ਤੇ ਰਹੀ।ਵਾਲੀਬਾਲ ਦੇ ਮੁਕਾਬਿਲਆਂ ਵਿੱਚ ਅਹਿਮਦਪੁਰ ਨੇ ਪਹਿਲਾ ਅਤੇ ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਡਾਈਟ ਅਹਿਮਦਪੁਰ ਵੱਲੋਂ ਗਠਿਤ ਕੀਤੀ ਗਈ ਟੀਮ ਜਿੰਨਾਂ ਵਿੱਚ ਡਾ.ਕਰਨੈਲ ਸਿੰਘ ਵੈਰਾਗੀ,ਡਾ.ਅੰਗਰੇਜ ਸਿੰਘ ਵਿਰਕ,ਮੈਡਮ ਸਰੋਜ ਰਾਣੀ,ਮੈਡਮ ਨਵਦੀਪ ਕੌਰ, ਬਲਦੇਵ ਸਿੰਗਲਾ, ਬਲਤੇਜ ਸਿੰਘ, ਪਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਅਤੇ ਖਿਡਾਰੀਆਂ ਦੀ ਹਸੋਲਾ ਅਫਜਾਈ ਵੀ ਕੀਤੀ। ਕਲੱਸਟਰ ਪੱਧਰੀ ਖੇਡ ਮੁਕਾਬਿਲਆਂ ਦੇ ਦੋਵੇਂ ਦਿਨ ਡੀਪੀਈ ਸਤਨਾਮ ਸਿੰਘ,ਮਹਿੰਦਰਪਾਲ ਸਿੰਗਲਾ,ਰਾਜਪਾਲ ਸਿੰਘ ਕੋਚ,ਨਗਿੰਦਰ ਸਿੰਘ,ਗੁਰਦੀਪ ਸਿੰਘ ਸਮਰਾ,ਚੰਦਨ ਕੁਮਾਰ,ਰਿੰਕੂ ਜੀ,ਸੁਖਦਰਸ਼ਨ ਰਾਜੂ ਅਤੇ ਗੁਰਕੀਰਤ ਸਿੰਘ ਸਮੂਹ ਖੇਡ ਮਾਹਿਰਾਂ ਨੇ ਬਿੰਨਾਂ ਕਿਸੇ ਵਾਦ ਵਿਵਾਦ ਤੋਂ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ।ਆਖਰ ਵਿੱਚ ਜੇਤੂਆਂ ਅਤੇ ਕੋਚਾਂ ਨੂੰ ਮੁੱਖ ਮਹਿਮਾਨ ਵੱਲੋਂ ਸ਼ਾਨਦਾਰ ਟਰਾਫੀਆਂ,ਸਾਰਟੀਫਿਕੇਟ ਅਤੇ ਮੈਡਲ ਦੇਕੇ ਸਨਮਾਨਤਿ ਕੀਤਾ ਗਿਆ।

Our Visitor

1908492