ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 26 ਦਸੰਬਰ: ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਦਸਿਆ ਕਿ ਸੋਨੀਪਤ ਜਿਲ੍ਹੇ ਦੇ ਸੈਕਟਰ-4 ਦੇ ਖੇਡ ਪਰਿਸਰ ਵਿਚ ਹਾਕੀ ਦੇ ਲਈ ਏਸਟਰੋਟਰਫ ਮੈਦਾਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਅੱਜ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੌਰਾਨ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਦਸਿਆ ਕਿ ਸੋਨੀਪਤ ਜਿਲ੍ਹੇ ਵਿਚ ਇਕ ਜਿਲ੍ਹਾ ਪੱਧਰੀ ਸਟੇਡੀਅਮ ਹੈ। ਇਸ ਤੋਂ ਇਲਾਵਾ, 4 ਸਬ-ਡਿਵੀਜਨ ਸਟੇਡੀਅਮ 16 ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰ ਅਤੇ 19 ਮਿਨੀ/ਗ੍ਰਾਮੀਣ ਸਟੇਡੀਅਮ ਹਨ। ਇਸ ਤੋਂ ਇਲਾਵਾ 1 ਨਰਸਰੀਆਂ ਸੋਨੀਪਤ ਵਿਚ ਚਲਾਈ ਜਾ ਰਹੀ ਹਨ ਜਿਨ੍ਹਾਂ ਵਿਚ 41 ਨਿਜੀ ਕੋਚ ਰਾਹੀਂ ਤੇ 30 ਸਰਕਾਰੀ ਕੋਚਿਸ ਰਾਹੀਂ ਚਲਾਏ ਜਾ ਰਹੀ ਹਨ। ਉਨ੍ਹਾਂ ਨੇ ਦਸਿਆ ਕਿ ਪਿੰਡ ਰਿੰਧਾਨਾ ਜਿਲ੍ਹਾ ਸੋਨੀਪਤ ਵਿਚ 939.20 ਲੱਖ ਰੁਪਏ ਦੀ ਲਾਗਤ ਨਾਲ ਕਬੱਡੀ ਹਾਲ ਅਤੇ ਸੁਭਾਸ਼ ਸਟੇਡੀਅਮ , ਸੋਨੀਪਤ ਵਿਚ 325 ਲੱਖ ਰੁਪਏ ਦੀ ਲਾਗਤ ਨਾਲ ਸਹੂਲਤ ਕੇਂਦਰ ਨਿਰਮਾਣਧੀਨ ਹੈ। ਸੋਨੀਪਤ ਜਿਲ੍ਹੇ ਵਿਚ ਵੱਖ-ਵੱਖ ਖੇਡਾਂ ਦੇ 20 ਕੋਚ ਅਤੇ 18 ਜੂਨੀਅਰ ਕੋਚ ਜੋ ਵੱਖ-ਵੱਖ ਖੇਡਾਂ ਵਿਚ ਸਿਖਲਾਈ ਪ੍ਰਦਾਨ ਕਰ ਰਹੇ ਹਨ। ਸੰਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਖੇਡ ਢਾਂਚੇ ਨੂੰ ਪ੍ਰੋਤਸਾਹਨ ਦੇਣ ’ਤੇ ਵਿਸ਼ੇਸ਼ ਜੋਰ ਦਿੱਤਾ ਹੈ। ਮੌਜੂਦਾ ਵਿਚ ਸੂਬੇ ਵਿਚ 03 ਸੂਬਾ ਪੱਧਰੀ ਖੇਡ ਪਰਿਸਰ , 21 ਜਿਲ੍ਹਾ ਪੱਧਰੀ ਖੇਡ ਸਟੇਡੀਅਮ 25 ਸਬ-ਡਿਵੀਜਨ ਸਟੇਡੀਅਮ ਅਤੇ 163 ਰਾਜੀਵਗਾਂਧੀ ਗ੍ਰਾਮੀਣ ਖੇਡ ਪਰਿਸਰ ਹੈ। ਇਸ ਤੋਂ ਇਲਾਵਾ ਸੂਬੇ ਵਿਚ 245 ਕਿਨੀ/ਗ੍ਰਾਮੀਣ ਸਟੇਡੀਅਮ, 09 ਤੈਰਾਕੀ ਤਾਲਾਬ, 09 ਬਹੁਉਦੇਸ਼ੀ ਹਾਲ, 11 ਸਿੰਥੇਟਿਕ ਏਥਲੈਟਿਕਸ ਟ?ਰੈਕ, 14 ਹਾਕੀ ਏਸਟਰੋਟਰਫ ਅਤੇ 02 ਫੁੱਟਬਾਲ ਕ੍ਰਤਿਮ ਸਰਫੇਸ ਉਪਲਬਧ ਹਨ। ਰਾਜ ਵਿਚ 238 ਕੋਚ ਅਤੇ 365 ਜੂਨੀਅਰ ਕੋਚ ਵੱਖ-ਵੱਢ ਖੇਡਾਂ ਵਿਚ ਸਿਖਲਾਈ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਵਿਭਾਗ ਵੱਲੋਂ ਖੇਡਾਂ ਨੂੰ ਜਮੀਨੀ ਪੱਧਰ ’ਤੇ ਪ੍ਰੋਤਸਾਹਨ ਦੇਣ ਲਈ 1100 ਖੇਡ ਨਰਸਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੀ ਤਰ੍ਹਾ, ਪ੍ਰਤਿਭਾਵਾਨ ਖਿਡਾਰੀਆਂ ਨੂੰ ਸਿਖਿਅਤ ਕਰਨ ਲਈ ਪੁਰੇ ਰਾਜ ਵਿਚ 09 ਡੇ-ਬੋਡਿੰਗ, 08 ਰਿਹਾਇਸ਼ੀ ਖੇਡ ਅਕਾਦਮੀਆਂ ਵੀ ਖੋਲੀ ਗਈ ਹੈ। ਪੂਰੇ ਰਾਜ ਵਿਚ ਨਵੋਦਿਤ ਖਿਡਾਰੀਆਂ ਨੂੰ ਕੋਚਿੰਗ/ਸਿਖਲਾਈ ਪ੍ਰਦਾਨ ਕਰਨ ਲਈ ਠੇਕਾ ਆਧਾਰ ’ਤੇ 202 ਕੋਚਾਂ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਪ੍ਰਕ੍ਰਿਆਧੀਨ ਹੈ। ਇਸ ਤੋਂ ਇਲਾਵਾ, ਜਿਲ੍ਹਾ ਅੰਬਾਲਾ ਵਿਚ ਅਨੁਸੂਚਿਤ ਜਾਤੀ ਕੰਪੋਨੇਂਟ ਯੋਜਨਾ ਦੇ ਤਹਿਤ 1318.54 ਰੁਪਏ ਦੀ ਲਾਗਤ ਨਾਲ ਖੇਡ ਹਾਸਟਲ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੇ ਸਾਰੇ ਜਿਲ੍ਹਾ ਪੱਧਰੀ ਸਟੇਡੀਅਮ (ਅੰਬਾਲਾ, ਚਰਖੀ ਦਾਦਰੀ, ਕੁਰੂਕਸ਼ੇਤਰ, ਨੁੰਹ ਅਤੇ ਪੰਚਕੂਲਾ ਨੂੰ ਛੱਡ ਕੇ ) ਵਿਚ ਜਿਲ੍ਹਾ ਖੇਡ ਅਤੇ ਯੁਵਾ ਪ੍ਰੋਗ੍ਰਾਮ ਅਧਿਕਾਰੀ ਦੇ ਦਫਤਰ ਦੇ ਲਈ 3.00 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਹੂਲਤ ਕੇਂਦਰ ਦਾ ਨਿਰਮਾਣ ਕੀਤਾ ਗਿਆ ਹੈ। ਇਹ ਕਾਰਜ ਸੋਨੀਪਤ ਅਤੇ ਝੱਜਰ ਵਿਚ ਚੱਲ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਅਨੁਮੋਦਨ ਨਾਲ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਲ੍ਹਾ ਖੇਡ ਪਰਿਸ਼ਦ ਰਾਹੀਂ ਹਰੇਕ ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰ ਵਿਚ ਬੁਨਿਆਦੀ ਮਸ਼ੀਨਰੀ ਉਪਲਬਧ ਕਰਵਾਉਣ ਤਅੇ ਇਕ ਗ੍ਰਾਉਂਡ ਮੈਨ ਨਿਯੁਕਤ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸਬੰਧਿਤ ਜਿਲ੍ਹੇ ਦੀ ਜਿਲ੍ਹਾ ਖੇਡ ਪਰਿਸ਼ਦ ਰਾਹੀਂ ਮਨਰੇਗਾ ਦੇ ਤਹਿਤ ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰਾਂ ਦੀ ਮੁਰੰਮਤ ਦਾ ਅਪੀਲ ਕੀਤੀ ਗਈ ਹੈ।
ਸੂਬੇ ਵਿਚ 03 ਸੂਬਾ ਪੱਧਰੀ ਖੇਡ ਪਰਿਸਰ ਤੇ 21 ਜਿਲ੍ਹਾ ਪੱਧਰੀ ਖੇਡ ਸਟੇਡੀਅਮ ਮੌਜੂਦ: ਮੰਤਰੀ ਸੰਦੀਪ ਸਿੰਘ
ਸਰਦੀ ਰੁੱਤ ਸੈਸ਼ਨ ਵਿਚ ਬਦਲੀ-ਬਦਲੀ ਨਜਰ ਆਈ ਹਰਿਆਣਾ ਵਿਧਾਨ ਸਭਾ
ਹਰ ਮੈਂਬਰ ਦੀ ਸੀਟ ’ਤੇ ਲੱਗੇ ਸਨ ਟੈਬਲੇਟ, ਲੋਕਸਭਾ ਦੀ ਤਰਜ ’ਤੇ 100 ਰੁਪਏ ਵਿਚ ਖਾਨੇ ਦੀ ਥਾਲੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 26 ਦਸੰਬਰ : ਹਰਿਆਣਾ ਵਿਧਾਨਸਭਾ ਦੇ ਅੱਜ ਤੋਂ ਸ਼ੁਰੂ ਹੋਏ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਦਨ ਦੀ ਕਾਰਵਾਈ ਲੋਕਸਭਾ ਦੀ ਤਰਜ ’ਤੇ ਦੇਖਣ ਨੁੰ ਮਿਲੀ। ਹਰ ਮੈਂਬਰ ਦੀ ਸੀਟ ’ਤੇ ਟੈਬਲੇਟ ਲੱਗੇ ਹੋਏ ਹਨ ਅਤੇ ਕਾਰਵਾਈ ਦਾ ਸਿੱਧਾ ਪ੍ਰਸਾਰਣ ਮੈਂਬਰ ਦੇ ਨਾਂਅ ਦੇ ਨਾਲ ਲਾਇਵ ਦਿਖਾਇਆ ਜਾ ਰਿਹਾ ਹੈ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਖੁਦ ਆਈਟੀ ਦੇ ਗਿਆਤਾ ਵੀ ਹਨ, ਦੀ ਪਹਿਲ ’ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਪਿਛਲੇ ਤਿੰਨ ਸਾਲ ਤੋਂ ਵਿਧਾਨਸਭਾ ਦੀ ਕਾਰਵਾਈ ਲੋਕਸਭਾ ਦੀ ਤਰਜ ’ਤੇ ਸ਼ੁਰੂ ਕਰਵਾਈ ਹੈ। ਪਿਛਲੇ ਸਾਲ ਬਜਟ ਸੈਸ਼ਨ ਦੌਰਾਨ ਸਦਨ ਦੀ ਐਡਹਾਕ ਕਮੇਟੀਆਂ ਰਾਹੀਂ ਬਜਟ ਪਾਸ ਕਰਵਾ ਕੇ ਇਕ ਨਵੀਂ ਪਹਿਲ ਕੀਤੀ ਸੀ, ਜਿਸ ਦੀ ਸਦਨ ਦੇ ਸਾਰੇ ਮੈਂਬਰਾਂ ਨੇ ਸ਼ਲਾਘਾ ਕੀਤੀ ਸੀ। ਲੋਕਸਭਾ ਦੀ ਤਰਜ ਹਰ ਤਰ੍ਹਾ ਦੇ ਵਿਧਾਈ ਕਾਰਜ ਸ਼ੁਰੂ ਕਰਨ ਦੀ ਵੀ ਸ਼ੁਰੂਆਤ ਵਿਧਾਨਸਭਾ ਸਪੀਕਰ ਨੇ ਕੀਤੀ ਹੈ। ਵਿਧਾਨਸਭਾ ਨੂੰ ਪੇਪਰਲੈਸ ਕੀਤਾ ਗਿਆ ਹੈ। ਸਰਦੀ ਰੁੱਤ ਸੈਸ਼ਨ ਵਿਚ ਯਕੀਨੀ ਹੀ ਹਰਿਆਣਾ ਵਿਧਾਨਸਭਾ ਬਦਲੀ -ਬਦਲੀ ਨਜਰ ਆਈ ਹੈ। ਵਿਧਾਨਸਭਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਲਈ ਵੀ ਸਪੀਕਰ ਨੇ ਡਰੈਸ ਕੋਡ ਲਾਗੂ ਕੀਤਾ ਹੈ। ਹੁਣ ਕੋਈ ਵੀ ਮੈਂਬਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਰੈਸ ਅਨੁਸਾਰ ਪਹਿਚਾਣ ਸਕਦਾ ਹੈ। ਲੋਕਸਭਾ ਦੀ ਤਰਜ ’ਤੇ ਮੈਂਬਰਾਂ ਦੇ ਲਈ ਪੇਡ ਭੋਜਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਕੋਈ ਵੀ ਮੈਂਬਰ ਸਿਰਫ 100 ਰੁਪਏ ਵਿਚ ਸਵਾਦ ਭੋਜਨ ਦਾ ਲੁਫਤ ਚੁੱਕ ਸਕਦਾ ਹੈ। ਸਰਦੀ ਰੁੱਤ ਸੈਸ਼ਨ ਦੌਰਾਨ ਬਾਜਰੇ ਦੀ ਰੋਟੀ ਤੇ ਚੂਰਮਾ ਨੂੰ ਭੋਜਨ ਵਿਚ ਸ਼ਾਮਿਲ ਕੀਤਾ ਗਿਆ ਹੈ।
ਰਾਜ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਕਰ ਰਹੀ ਹੈ ਸਖਤ ਕਾਰਵਾਈ – ਮੁੱਖ ਮੰਤਰੀ
ਵਿਰੋਧੀ ਪੱਖ ਦਾ ਸਰਕਾਰ ਦੀ ਸਖਤ ਕਾਰਵਾਈ ਨੂੰ ਵਿਨਾਸ਼ਕ ਦੱਸਨਾ ਸਹੀ ਨਹੀਂ – ਮਨੋਹਰ ਲਾਲ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 26 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸੂਬਾ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਨਸ਼ਾ ਤਸਕਰੀ ਵਿਚ ਸ਼ਾਮਿਲ ਜੋ ਵੀ ਲੋਕ ਹਨ ਉਨ੍ਹਾਂ ’ਤੇ ਕਾਨੂੰਨੀ ਰੂਪ ਨਾਲ ਸਾਰੀ ਤਰ੍ਹਾ ਦੀ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦੀ ਅਵੈਧ ਸੰਪਤੀਆਂ ਨੂੰ ਵੀ ਚੋਣ ਕਰ ਉਨ੍ਹਾਂ ਨੂੰ ਤੋੜਿਆ ਗਿਆ ਹੈ। ਮੁੱਖ ਮੰਤਰੀ ਅੱਜ ਇੱਥੇ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਲੋਕਾਂ ਦੇ ਘਰ ਡਿੱਗਾਉਣ ਦੇ ਸਬੰਧ ਵਿਚ ਲਗਾਏ ਗਏ ਸੁਆਲ ਦੇ ਜਵਾਬ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਸਦਨ ਨੂੰ ਜਾਣੁੰ ਕਰਾਇਆ ਕਿ ਇੰਨ੍ਹਾਂ ਘਰਾਂ ਦੇ ਨਿਰਮਾਣ ਦੀ ਬੁਨਿਆਦ ਹੀ ਅਵੈਧ ਸੀ ਜੋ ਕਿ ਸਰਕਾਰੀ ਜਮੀਨਾਂ ’ਤੇ ਨਿਰਮਾਣਤ ਸਨ। ਗੰਭੀਰ ਅਪਰਾਧ ਨੂੰ ਰੋਕਨ ਲਈ ਸਰਕਾਰ ਨੇ ਸਮਾਜ ਹਿੱਤ ਵਿਚ ਅਜਿਹੇ ਘਰਾਂ ਨੂੰ ਗਿਰਾਉਣ ਦਾ ਫੈਸਲਾ ਕੀਤਾ ਹੈ, ਚਾਹੇ ਉਹ ਘਰ ਕੱਚੇ ਹੋਣ ਜਾਂ ਪੱਕੇ। ਅਵੈਧ ਨਿਰਮਾਣ ਨੂੰ ਰੋਕਨ ਲਈ ਇਹ ਸਹੀ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਕਾਨਾਂ ਤੋਂ ਲਏ ਜਾ ਰਹੇ ਲਾਭ ਦੀ ਬੁਨਿਆਦ ਵੀ ਅਵੈਧ ਹੈ। ਸਰਕਾਰ ਨੇ ਪ੍ਰੋਸੀਡ ਆਫ ਕ੍ਰਾਇਮ ਦੇ ਤਹਿਤ ਕਾਰਵਾਈ ਕੀਤੀ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਧਾਇਕ ਵੱਲੋਂ ਸਦਨ ਵਿਚ ਲਗਾਏ ਗਏ ਸੁਆਲ ਵਿਚ ਨਸ਼ੀਲੇ ਪਦਾਰਥਾਂ ਤੀ ਤਸਕਰੀ ਨਾਲ ਜੁੜੇ ਲੋਕਾਂ ਦੇ ਘਰ ਡਿਗਾਏ ਜਾਣ ਦੀ ਕਾਰਵਾਈ ਨੂੰ ਵਿਸ਼ਾਨਕ ਦਸਿਆ ਹੈ, ਜੋ ਕਿ ਆਪਣੇ ਆਪਣ ਵਿਚ ਹੀ ਗਲਤ ਹੈ। ਇਸ ਦਾ ਮਤਲਬ ਉਹ ਲੋਕ ਨਸ਼ਾ ਤਸਕਰਾਂ ’ਤੇ ਕਾਰਵਾਈ ਕਰਨ ਤੋਂ ਸਹਿਮਤ ਨਹੀਂ ਹੈ। ਸਰਕਾਰ ਨੇ ਅਜਿਹੇ ਤਸਕਰਾਂ ’ਤੇ ਲਗਾਮ ਲਗਾਉਣ ਦਾ ਕੰਮ ਕੀਤਾ ਹੈ। ਵਿਰੋਧੀ ਪੱਖ ਦੇ ਲੋਕ ਦੱਸਣ ਕਿ ਉਹ ਸਰਕਾਰ ਦੇ ਨਾਲ ਹਨ ਜਾਂ ਉਨ੍ਹਾਂ ਲੋਕਾਂ ਦੇ ਨਾਲ। ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਦੋਸ਼ੀ ਹੈ ਅਤੇ ਉਸ ਦੀ ਗਲਤ ਕਮਾਈ ਨਾਲ ਉਸ ਦੀ ਸੰਪਤੀ, ਘਰ ਬਣਾਏ ਗਏ ਹਨ ਅਤੇ ਇਸ ਵਿਚ ਹੋਰ ਲੋਕਾਂ ਦੀ ਵੀ ਭਾਗੀਦਾਰੀ ਹੁੰਦੀ ਹੈ ਤਾਂ ਕਾਨੁੰਨਨ ਉਨ੍ਹਾਂ ਵਿਅਕਤੀਆਂ ’ਤੇ ਵੀ ਕਾਰਵਾਈ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਅਜਿਹੇ ਵਾਤਾਵਰਣ ਬਨਾਉਣਾ ਪਵੇਗਾ ਕਿ ਅਜਿਹੇ ਗਲਤ ਕੰਮ ਕਰਨ ਵਾਲੇ ਲੋਕਾਂ ਦਾ ਸਾਥ ਪਰਿਵਾਰਜਨਾਂ ਨੂੰ ਵੀ ਛੱਡਣਾ ਹੋਵੇਗਾ, ਤਾਂਹੀ ਇਹ ਬੁਰਾਈ ਸਮਾਜ ਤੋਂ ਖਤਮ ਹੋ ਸਕੇਗੀ।
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜਾ ਦਿਨ ਪੰਜਾਬ ਦੇ ਵੱਖ-ਵੱਖ ਸਰੋਕਾਰਾਂ ‘ਤੇ ਹੋਈ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਪੰਜਾਬ ਦੇ ਵੱਖ ਵੱਖ ਸਰੋਕਾਰਾਂ ‘ਤੇ ਚਰਚਾ ਦੌਰਾਨ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਜਿੱਥੇ ਪੰਜਾਬ ਦੀ ਵਡੇਰੀ ਉਮਰ ਦੀ ਪੀੜੀ ਪੰਜਾਬ ਨੂੰ ਬਚਾਉਣ ਲਈ ਵੱਖ-ਵੱਖ ਮੋਰਚਿਆਂ ‘ਤੇ ਸੰਘਰਸ਼ਸ਼ੀਲ ਹੈ ਉੱਥੇ ਬਹੁਤ ਗਿਣਤੀ ਨੌਜਵਾਨ ਵਰਗ ਹਰ ਹਾਲਤ ਪਰਵਾਸ ਧਾਰਨ ਕਰਨ ਲਈ ਯਤਨਸ਼ੀਲ ਹੈ। ਪੁਸਤਕ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ’ ਦੇ ਪ੍ਰਸੰਗ ਵਿਚ ਚਰਚਾ ਕਰਦਿਆਂ ਮਨੋਵਿਗਿਆਨੀ ਡਾ. ਅਨਿਰੁੱਧ ਕਾਲਾ ਨੇ ਆਖਿਆ ਕਿ ਪੰਜਾਬੀ ਬੰਦੇ ਦੀ ਮਾਨਸਿਕਤਾ ਉਦ ਸੀ ਪਰੰਪਰਾ ਅਤੇ ਬਜ਼ਾਰ ਦੇ ਮਜ਼ਬੂਤ ਹੁੰਦੇ ਦਬਾਅ ਦੇ ਦਵੰਧ ਵਿਚ ਫਸੀ ਹੋਈ ਹੈ। ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਪੁਸਤਕ ਵਿਚਲੇ ਖੋਜ ਪੇਪਰਾਂ ‘ਤੇ ਬੋਲਦਿਆਂ ਆਖਿਆ ਕਿ ਇਹ ਪੁਸਤਕ ਪੰਜਾਬ ਦੇ ਸਮਕਾਲੀ ਸਰੋਕਾਰਾਂ ‘ਤੇ ਜ਼ੋਰਦਾਰ ਢੰਗ ਨਾਲ ਵਿਚਾਰ ਕਰਦੀ ਹੈ ਅਤੇ ਸਮਾਜਿਕ ਆਰਥਿਕ ਹਾਲਤਾਂ ਦਾ ਪੁਖਤਾ ਵਿਸ਼ਲੇਸ਼ਣ ਕਰਦੀ ਹੈ। ਨਾਮਵਾਰ ਚਿੰਤਕ ਅਮਰਜੀਤ ਗਰੇਵਾਲ ਨੇ ਆਖਿਆ ਕਿ ਹਰੇ ਇਨਕਲਾਬ ਦੀਆਂ ਆਪਣੀਆਂ ਸੀਮਤਾਈਆਂ ਸਨ ਅਤੇ ਉਸ ਨੇ ਖੇਤੀ ਦੇ ਸਮਾਜਿਕ-ਆਰਥਿਕ ਭਾਈਵਾਚੇ ਨੂੰ ਤੋੜ ਦਿੱਤਾ ਹੈ ਜਿਸ ਦਾ ਬਦਲ ਪੈਦਾ ਕਰਨਾ ਸਾਡੀ ਅਣਸਰਦੀ ਲੋੜ ਹੈ। ਇਸ ਵਿਚਾਰ ਚਰਚਾ ਵਿਚ ਡਾ. ਆਤਮ ਰੰਧਾਵਾ, ਰਾਜਪਾਲ ਸਿੰਘ, ਲਾਭ ਸਿੰਘ ਖੀਵਾ ਅਤੇ ਗੁਰਲਾਲ ਮਾਨ ਨੇ ਵੀ ਆਪਣੇ ਨੁਕਤੇ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਵਿਚ ਖਾਲਸਾ ਕਾਲਜ ਅਮ੍ਰਿੰਤਸਰ ਦੇ ਪ੍ਰਿੰਸੀਪਲ ਨੇ ਕਿਹਾ ਡਾ. ਮਹਿਲ ਸਿੰਘ ਕਿਹਾ ਕਿ ਸਮੇਂ ਸਮੇਂ ਪੰਜਾਬ ਦੀਆਂ ਵੰਡਾਂ ਨੇ ਪੰਜਾਬ ਦੀ ਰਹਿਤਲ ਅਤੇ ਭਾਈਚਾਰਕ ਸਾਂਝ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਸਿੱਟੇ ਵਜੋਂ ਪੰਜਾਬੀਆਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਮੌਜੂਦਾ ਪੰਜਾਬ ਸੰਕਟ ਗ੍ਰਸਤ ਹੈ। ਇਸ ਸ਼ੈਸ਼ਨ ਦਾ ਸੰਚਾਲਨ ਡਾ. ਸੰਦੀਪ ਸਿੰਘ ,ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕੀਤਾ। ਇਸ ਤੋਂ ਪਹਿਲਾਂ ਸੰਸਥਾਂ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਸਰੋਤਿਆਂ ਦਾ ਸਵਾਗਤ ਕੀਤਾ।ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਦੇ ਦੂਜੇ ਸ਼ੈਸ਼ਨ ਵਿਚ ‘ਕਹਾਣੀਆਂ ਦੀਆਂ ਗੱਲਾਂ ਕਹਾਣੀਕਾਰਾਂ ਨਾਲ’ਤਹਿਤ ਕਹਾਣੀਕਾਰ ਸੁਖਜੀਤ, ਬਲਵਿੰਦਰ ਗਰੇਵਾਲ ਅਤੇ ਅਰਵਿੰਦਰ ਧਾਲੀਵਾਲ ਨਾਲ ਪੰਜਾਬੀ ਕਹਾਣੀ ਬਾਰੇ ਗਲਬਾਤ ਕਰਦਿਆਂ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਪੰਜਾਬੀ ਲੇਖਕ ਨੂੰ ਸ਼ਬਦ ਦੀ ਸ਼ਕਤੀ ਤੋਂ ਅਣਜਾਣ ਨਹੀਂ ਹੋਣਾ ਚਾਹੀਦਾ। ਅਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਕਹਾਣੀ ਅਨਭਵ ਤੋਂ ਬਗੈਰ ਨਹੀਂ ਸਿਰਜੀ ਜਾ ਸਕਦੀ। ਬਲਵਿੰਦਰ ਗਰੇਵਾਲ ਨੇ ਪੰਜਾਬੀ ਕਹਾਣੀ ਦੀ ਸਥਿਤੀ ਆਪਣੀ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਕਹਾਣੀ ਪੰਜਾਬ ਦੇ ਸਰੋਕਾਰਾਂ ਨੂੰ ਬਾਖੂਬੀ ਫੜ ਰਹੀ ਹੈ। ਇਸ ਸ਼ੈਸ਼ਨ ਦੀ ਵਿਚਾਰ ਚਰਚਾ ਵਿਚ ਅਮਰਜੀਤ ਢਿੱਲੋਂ, ਅਤੇ ਅਗਾਜ਼ਬੀਰ ਨੇ ਹਿੱਸਾ ਲਿਆ। ਇਸ ਸੈਸ਼ਨ ਦਾ ਸੰਚਾਲਨ ਗੁਰਦੀਪ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ।ਫੈਸਟੀਵਲ ਦੇ ਆਖਰੀ ਸ਼ੈਸ਼ਨ ਵਿਚ ਦਸਤਕ ਮੰਚ ਜਲੰਧਰ ਵੱਲੋਂ ‘ਸਦਗਤੀ’ ਫਿਲਮ ਦਾ ਸ਼ੋਅ ਕਰਵਾਇਆ ਗਿਆ। ਇਸ ਫਿਲਮ ਤੋਂ ਬਾਅਦ ਜੈਕ ਸਰਾਂ, ਸੈਮ ਗੁਰਵਿੰਦਰ, ਦੀਪ ਜਗਦੀਪ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਨੀਤੂ,ਗੁਰਪ੍ਰੀਤ ਸਿੱਧੂ,ਸਟਾਲਿਨਜੀਤ ਬਰਾੜ,ਰੁਪਿੰਦਰ ਵਰਮਾ, ਅਮਰਜੀਤ ਢਿੱਲੋਂ, ਭੁਪਿੰਦਰ ਬਰਗਾੜੀ, ਪਰਮਜੀਤ ਰੋਮਾਣਾ, ਸ਼ੁੱਭਪ੍ਰੇਮ ਬਰਾੜ, ਜਸਵਿੰਦਰ ਬਰਗਾੜੀ, ਗੁਰਸੇਵਕ ਚਹਿਲ, ਲਛਮਣ ਮਲੂਕਾ, ਰਘਬੀਰ ਚੰਦ ਸ਼ਰਮਾ, ਆਦਿ ਹਾਜ਼ਰ ਸਨ।
ਵੀਰ ਬਾਲ ਦਿਵਸ ਮੌਕੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਸ਼ਹਾਦਤ ਨੂੰ ਸਮਰਪਿਤ ਵਾਰ ਰਿਲੀਜ਼ ਸਮਾਰੋਹ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਵੀਰ ਬਾਲ ਦਿਵਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਇੱਕ ਸੀਨੀਅਰ ਫੈਕਲਟੀ ਮੈਂਬਰ ਪ੍ਰੋ: ਅਵਤਾਰ ਸਿੰਘ ਬੁੱਟਰ ਦੁਆਰਾ ਰਚਿਤ ਅਤੇ ਗਾਈ ਗਈ ਇੱਕ ਵਾਰ ’ਇੰਝ ਨਾ ਸਮਝੀ ਸੂਬਿਆ ਅਸੀਂ ਨਿੱਕੜੇ-ਨਿੱਕੜੇ ਬਾਲ ਹਾਂ’ ਨੂੰ ਅੱਜ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਰਿਲੀਜ਼ ਕੀਤਾ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਇਹ ਵਾਰ(ਅਧਿਆਤਮਿਕ ਤੌਰ ’ਤੇ ਭਗਤੀ ਗੀਤ) ਜਾਰੀ ਕੀਤੀ ਗਈ । ਇਸ ਮੌਕੇ ਰਜਿਸਟਰਾਰ, ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਸਿੱਖ ਧਰਮ ਦਾ ਸੰਖੇਪ ਇਤਿਹਾਸ ਦੱਸਿਆ। ਇਸ ਮੌਕੇ ਬੋਲਦਿਆਂ ਪ੍ਰੋ: ਸਿੱਧੂ ਨੇ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸਫ਼ਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰੋ. ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕਿਆ ਅਤੇ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕੀਤੀ ਜੋ ਸਮਾਵੇਸ਼ੀ ਅਤੇ ਸਦਭਾਵਨਾ ਵਾਲਾ ਹੋਵੇ। ਐਸੋਸੀਏਟ ਡੀਨ (ਪ੍ਰਸ਼ਾਸਨ), ਡਾ: ਗੁਰਪ੍ਰੀਤ ਸਿੰਘ ਬਾਠ ਨੇ ਡਾ: ਬੁੱਟਰ ਅਤੇ ਸਹਾਇਕ ਪ੍ਰੋਫੈਸਰ ਇੰਜ. ਸੁਖਜਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। ਹੋਰ ਜਾਣਕਾਰੀ ਦਿੰਦਿਆਂ ਡਾ: ਬੁੱਟਰ ਨੇ ਅੱਗੇ ਕਿਹਾ ਕਿ ਡਾ: ਦਲਵੀਰ ਕੌਰ ਅਤੇ ਡਾ: ਗੁਰਜਿੰਦਰ ਸਿੰਘ ਆਈ.ਕੇ.ਜੀ.ਪੀ.ਟੀ.ਯੂ, ਜਲੰਧਰ ਨੇ ਇਸ ਵਾਰ ਦੇ ਪਾਠ ਦੀ ਸਮੀਖਿਆ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇਸ ਮੌਕੇ ਡੀਨਜ਼, ਡਾਇਰੈਕਟਰਜ਼, ਵਿਭਾਗੀ ਮੁਖੀ, ਸੀਨੀਅਰ ਫੈਕਲਟੀ ਮੈਂਬਰ ਡਾ: ਭੁਪਿੰਦਰ ਪਾਲ ਸਿੰਘ ਢੋਟ, ਡਾ: ਬਲਵਿੰਦਰ ਸਿੰਘ ਸਿੱਧੂ, ਡਾ: ਨੀਰਜ ਗਿੱਲ, ਡਾ: ਰਾਕੇਸ਼ ਕੁਮਾਰ ਸਿੰਗਲਾ, ਪ੍ਰੋ: ਜੋਤੀ ਰਾਣੀ, ਪ੍ਰੋ: ਮਮਤਾ ਕਾਂਸਲ, ਸ੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।
ਆਦੇਸ਼ ਸੋਲਰ ਦੇ ਲੱਕੀ ਡਰਾਅ ਨੂੰ ਲੈ ਕੇ ਹੋਇਆ ਹੰਗਾਮਾ, ਕਿਸਾਨਾਂ ਨੇ ਲਗਾਇਆ ਠੱਗੀ ਦਾ ਦੋਸ਼
ਹੰਗਾਮੇ ਤੋਂ ਬਾਅਦ 24 ਦਸੰਬਰ ਨੂੰ ਕੱਢੇ ਡਰਾਅ ਦਾ ਨਤੀਜ਼ਾ ਕੀਤਾ ਕੈਂਸਲ, ਹੁਣ 10 ਜਨਵਰੀ ਨੂੰ ਕੱਢਿਆ ਜਾਵੇਗਾ ਡਰਾਅ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਪਿਛਲੇ ਕੁੱਝ ਸਾਲਾਂ ਤੋਂ ਕਿਸਾਨਾਂ ਨੂੰ ਸੋਲਰ ਸਿਸਟਮ ਦੇ ਆਧਾਰ ’ਤੇ ਮੋਟਰਾਂ ਲਗਾਉਣ ਦਾ ਕੰਮ ਕਰ ਰਹੀ ਆਦੇਸ਼ ਸੋਲਰ ਨਾਂ ਦੀ ਕੰਪਨੀ ਦੇ ਬਠਿੰਡਾ ਸ਼ਹਿਰ ਦੇ ਨਾਮਦੇਵ ਰੋਡ ’ਤੇ ਸਥਿਤ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਹੰਗਾਮਾ ਕਰਨ ਦੀ ਸੂਚਨਾ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕੰਪਨੀ ਦੇ ਪ੍ਰਬੰਧਕਾਂ ਉਪਰ ਦੋਸ਼ ਲਗਾਇਆ ਕਿ ਉਨ੍ਹਾਂ ਹਜ਼ਾਰਾਂ ਕਿਸਾਨਾਂ ਤੇ ਆਮ ਲੋਕਾਂ ਨਾਲ ਠੱਗੀ ਮਾਰਦਿਆਂ ਚੁੱਪ-ਚਪੀਤੇ ਅਪਣੇ ਰਿਸ਼ਤੇਦਾਰਾਂ ਤੇ ਚਹੇਤਿਆਂ ਨੂੰ ਲੱਕੀ ਡਰਾਅ ਕੱਢ ਦਿੱਤਾ। ਇਸਤੋਂ ਇਲਾਵਾ ਕੁੱਝ ਵਿਅਕਤੀਆਂ ਨੇ ਇਸ ਲੱਕੀ ਡਰਾਅ ਕੱਢੇ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੜਤਾਲ ਦੀ ਵੀ ਮੰਗ ਕੀਤੀ ਕਿ ਇਸ ਤਰ੍ਹਾਂ ਲੋਕਾਂ ਕੋਲੋ ਪੈਸੇ ਇਕੱਠੇ ਕਰਕੇ ਬਿਨ੍ਹਾਂ ਮੰਨਜੂਰੀ ਡਰਾਅ ਕੱਢਿਆ ਜਾ ਸਕਦਾ ਹੈ ਜਾਂ ਨਹੀਂ। ਮੌਕੇ ਦੀ ਸਥਿਤੀ ਨੂੰ ਦੇਖਦਿਆਂ ਸਿਟੀ ਪੁਲਿਸ ਵੀ ਉੱਥੇ ਪੁੱਜ ਗਈ ਤੇ ਕਾਫ਼ੀ ਮੁਸੱਕਤ ਬਾਅਦ ਮਾਮਲੇ ਨੂੰ ਹੱਲ ਕੀਤਾ ਗਿਆ। ਪਤਾ ਲੱਗਿਆ ਹੈ ਕਿ ਹੁਣ ਉਕਤ ਕੰਪਨੀ ਦੇ ਪ੍ਰਬੰਧਕਾਂ ਨੇ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ 24 ਦਸੰਬਰ ਨੂੰ ਕੱਢੇ ਡਰਾਅ ਨੂੰ ਕੈਂਸਲ ਕਰਦਿਆਂ 10 ਜਨਵਰੀ ਨੂੰ ਜਨਤਕ ਤੌਰ ’ਤੇ ਡਰਾਅ ਕੱਢਣ ਦਾ ਵਿਸਵਾਸ ਦਿਵਾਇਆ ਹੈ। ਪਤਾ ਲੱਗਿਆ ਹੈ ਕਿ ਇਸ ਡਰਾਅ ਵਿਚ 50 ਮੋਟਰਾਂ, 6 ਟਰੈਕਟਰ, 30 ਗੀਜ਼ਰ, 30 ਫਰਿੱਜ, 30 ਆਰ.ਓਜ਼, 27 ਐਲ.ਈ.ਡੀਜ਼, ਬੁਲੇਟ ਮੋਟਰਸਾਈਕਲ ਅਤੇ ਕਾਰਾਂ ਆਦਿ ਦੇ ਇਨਾਮ ਕੱਢੇ ਜਾਣੇ ਹੁੰਦੇ ਹਨ। ਇਸਦੇ ਬਦਲੇ ਡਰਾਅ ਵਿਚ ਹਿੱਸਾ ਲੈਣ ਦੇ ਚਾਹਵਾਨਾਂ ਵਲੋਂ 3100-3100 ਰੁਪਏ ਭਰੇ ਗਏ ਹਨ ਤੇ ਪਤਾ ਲੱਗਿਆ ਹੈ ਕਿ ਕਰੀਬ 56 ਲੋਕਾਂ ਨੇ ਇਹ ਪੈਸੇ ਉਕਤ ਕੰਪਨੀ ਕੋਲ ਭਰੇ ਸਨ। ਕੰਪਨੀ ਦੇ ਦਫ਼ਤਰ ਅੱਗੇ ਹੰਗਾਮਾ ਕਰਦੇ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਸਕੀਮ ਪਿਛਲੇ ਤਿੰਨ ਮਹੀਨਿਆਂ ਤੋਂ ਚਲਾਈ ਜਾ ਰਹੀ ਹੈ ਜਿਸ ਵਿਚ ਲੋਕਾਂ ਨੂੰ ਸੋਸਲ ਮੀਡੀਆ ਤੇ ਪੋਸਟਰਾਂ ਰਾਹੀਂ ਪ੍ਰਚਾਰ ਕਰਕੇ ਹਿੱਸਾ ਲੈਣ ਲਈ ਪੇ੍ਰਰਿਆ ਜਾ ਰਿਹਾ ਸੀ, ਜਿਸਦੇ ਚੱਲਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਕੀਮ ਤਹਿਤ ਪੈਸੇ ਭਰੇ ਸੜਨ। ਇਸ ਡਰਾਅ ਨੂੰ 25 ਦਸੰਬਰ ਵਾਲੇ ਦਿਨ ਸਥਾਨਕ ਇੱਕ ਪੈਲੇਸ ’ਚ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਕੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਹਾਜ਼ਰ ਪਿੰਡ ਸੇਖੋ ਦੇ ਸਰਪੰਚ ਨੇ ਦੋਸ਼ ਲਗਾਇਆ ਕਿ ਹੁਣ ਕੰਪਨੀ ਦੇ ਪ੍ਰਬੰਧਕਾਂ ਨੇ ਜਨਤਕ ਕੀਤੀ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਅਪਣੇ ਚਹੇਤਿਆਂ ਦੀ ਹਾਜ਼ਰੀ ਵਿਚ ਲਾਈਵ ਡਰਾਅ ਕੱਢਣ ਦਾ ਡਰਾਮਾ ਰਚਿਆ ਹੈ, ਜਿਸਦੇ ਚੱਲਦੇ ਇਸ ਸਕੀਮ ਤਹਿਤ ਪੈਸੇ ਭਰਨ ਵਾਲੇ ਲੋਕ ਨਰਾਜ਼ ਹਨ। ਇੱਥੇ ਹਾਜ਼ਰ ਕੁਲਵੰਤ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਨੇ ਵੀ ਪ੍ਰਬੰਧਕਾਂ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।
ਲੋਕਾਂ ਨੂੰ ਸੰਤੁਸ਼ਟ ਕਰਨ ਲਈ ਪਹਿਲਾਂ ਕੱਢਿਆ ਡਰਾਅ ਕੀਤਾ ਕੈਂਸਲ: ਐਮ.ਡੀ
ਬਠਿੰਡਾ: ਉਧਰ ਆਦੇਸ਼ ਸੋਲਰ ਕੰਪਨੀ ਦੇ ਐਮ.ਡੀ ਪ੍ਰਦਮਣ ਸਿੰਘ ਮਾਨ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਸਭ ਨੂੰ ਸੰਤੁਸ਼ਟ ਕਰਨ ਲਈ 24 ਦਸੰਬਰ ਨੂੰ ਕੱਢਿਆ ਪਹਿਲਾਂ ਡਰਾਅ ਕੈਂਸਲ ਕਰਕੇ 1 ਜਨਵਰੀ ਨੂੰ ਦੁਬਾਰਾ ਡਰਾਅ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਅ ਪਾਰਦਰਸ਼ੀ ਤਰੀਕੇ ਨਾਲ ਲਾਈਵ ਕੱਢਿਆ ਗਿਆ ਸੀੇ। ਇਸਤੋਂ ਇਲਾਵਾ ਲੱਕੀ ਡਰਾਅ ਕੱਢਣ ਸਬੰਧੀ ਸਰਕਾਰੀ ਮੰਨਜੂਰੀ ਲੈਣ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਇਸਦੇ ਲਈ ਕੋਈ ਮੰਨਜੂਰੀ ਦੀ ਜਰੂਰਤ ਨਹੀਂ ਹੁੰਦੀ ਹੈ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਖਿਡਾਰੀਆਂ ਨੂੰ ਦ੍ਰਿੜ ਇਰਾਦੇ ਨਾਲ ਮਿਹਨਤ ਕਰਨ ਦਾ ਸੱਦਾ
ਸ੍ਰੀ ਹਜ਼ੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਕੀ ਟੂਰਨਾਮੈਂਟ ’ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ
ਪੰਜਾਬੀ ਖ਼ਬਰਸਾਰ ਬਿਉਰੋ
ਨਾਂਦੇੜ (ਮਹਾਰਾਸ਼ਟਰ) , 25 ਦਸੰਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਖਿਡਾਰੀਆਂ ਨੂੰ ਦ੍ਰਿੜ ਇਰਾਦੇ ਨਾਲ ਮਿਹਨਤ ਕਰਨ ਦਾ ਸੱਦਾ ਦਿੱਤਾ ਹੈ।ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਵਿਖੇ 49 ਵੇਂ ਆਲ ਇੰਡੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਕੀ ਟੂਰਨਾਮੈਂਟ ’ਚ ਬਤੌਰ ਮੁੱਖ ਮਹਿਮਾਨ ਵਜੋਂ ਆਪਣੇ ਸੰਬੋਧਨ ਵਿੱਚ ਸ. ਸੰਧਵਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਲੋਕਾਂ ਦੀ ਤਾਕਤ ਅਤੇ ਤੰਦਰੁਸਤੀ ਦਾ ਅੰਦਾਜ਼ਾ ਉਸ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਲਗਾਇਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਖੇਡਾਂ ਨਾਲ ਜੁੜੇ ਰਹਿਣਾ ਸਮੇਂ ਦੀ ਮੁੱਖ ਲੋੜ ਹੈ।ਪੰਜਾਬ ਵਿੱਚ ਖੇਡਾਂ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੁੜ ਮੋਹਰੀ ਸੂਬਾ ਬਣਾਉਣ ਲਈ ਸਰਗਰਮੀ ਆਰੰਭੀ ਹੋਈ ਹੈ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਪਾਸੇ ਲਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਖੇਡਾਂ, ਖਿਡਾਰੀਆਂ ਨੂੰ ਉਨਾਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਪ੍ਰਗਟਾਉਣ ਦਾ ਢੁਕਵਾਂ ਮੰਚ ਪ੍ਰਦਾਨ ਕੀਤਾ ਹੈ। ਉਨਾਂ ਕਿਹਾ ਕਿ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਵੱਧ ਤੋਂ ਵੱਧ ਕਾਬਲ ਖਿਡਾਰੀ ਪੈਦਾ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਭਾਰਤੀ ਦਲ ਵਿੱਚ ਵੱਧ ਤੋਂ ਵੱਧ ਖਿਡਾਰੀ ਯੋਗਦਾਨ ਪਾ ਸਕੇ।ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਉਨਾਂ ਦੀ ਸਮਰੱਥਾ ਦਾ ਲਾਭ ਉਠਾਉਣ ਅਤੇ ਉਨਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣ ਲਈ ਯਤਨ ਕਰ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਪੰਜਾਬ ਵਿੱਚ ਖਿਡਾਰੀਆਂ ਨੂੰ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਖਿਡਾਰੀ ਆਪਣਾ ਵਧੀਆ ਪਰਦਰਸ਼ਨ ਦਿਖਾ ਸਕਣ ਤੇ ਦੇਸ਼ ਦਾ ਨਾਂ ਉਚਾ ਕਰ ਸਕਣ।ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਭਾ ਵਿੱਚ ਵੀ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ, 10 ਕਿਲੋ ਹੈਰੋਇਨ, ਹਾਈਟੈਕ ਡਰੋਨ ਬਰਾਮਦ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਫੜੇ ਗਏ ਤਸਕਰ ਪਿਛਲੇ 3 ਸਾਲਾਂ ਤੋਂ ਗੁਆਂਢੀ ਰਾਜਾਂ ਵਿੱਚ ਨਸ਼ਿਆਂ ਦੀ ਕਰ ਰਹੇ ਸਨ ਤਸਕਰੀ: ਡੀਜੀਪੀ ਪੰਜਾਬ ਗੌਰਵ ਯਾਦਵ
ਪੁਲਿਸ ਨੇ ਫੜ੍ਹੇ ਗਏ ਮੁਲਜ਼ਮਾਂ ਦੇ ਨਸ਼ਾ ਤਸਕਰੀ ਅਤੇ ਵੰਡ ਨੈਟਵਰਕ ਦੀ ਕੀਤੀ ਪਛਾਣ, ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ : ਐਸਐਸਪੀ ਸਵਪਨ ਸ਼ਰਮਾ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 25 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਛੇੜੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ 10 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਹਾਈਟੈੱਕ ਡਰੋਨ ਸਮੇਤ ਇਸ ਨੈੱਟਵਰਕ ਦੇ ਦੋ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਫੜੇ ਗਏ ਤਸਕਰਾਂ ਦੀ ਪਛਾਣ ਦਲਬੀਰ ਅਤੇ ਜਗਦੀਸ਼ ਦੋਵੇਂ ਵਾਸੀ ਅੰਮ੍ਰਿਤਸਰ, ਘਰਿੰਡਾ ਵਜੋਂ ਹੋਈ ਹੈ ਜੋ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ ਅਤੇ ਉਨ੍ਹਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸਐਸਪੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਇਸ ਗਿਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜੋ ਕਿ ਡਰੋਨਾਂ ਦੀ ਮਦਦ ਨਾਲ ਸਰਹੱਦ ਪਾਰੋਂ ਨਸ਼ਾ ਮੰਗਵਾ ਕੇ ਇਸਦੀ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਤਸਕਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਤਸਕਰਾਂ ਤੋਂ ਬਰਾਮਦ ਕੀਤਾ ਗਿਆ ਅਮਰੀਕਾ ਦਾ ਆਧੁਨਿਕ ਡਰੋਨ ਡੀਜੇਆਈ ਸੀਰੀਜ਼ ਦਾ ਡਰੋਨ ਹੈ, ਜਿਸ ਦੀ ਕੀਮਤ 20 ਲੱਖ ਰੁਪਏ ਹੈ ਅਤੇ ਹਾਈ-ਟੈਕ ਵਿਸ਼ੇਸ਼ਤਾਵਾਂ ਜਿਵੇਂ ਲੰਬੇ ਸਮੇਂ ਤੱਕ ਚੱਲਣ ਵਾਲਾ ਬੈਟਰੀ ਬੈਕਅੱਪ ਅਤੇ ਇਨਫਰਾਰੈੱਡ ਆਧਾਰਿਤ ਨਾਈਟ ਵਿਜ਼ਨ ਕੈਮਰਾ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਅਜਿਹਾ ਪੰਜਵਾਂ ਡਰੋਨ ਬਰਾਮਦ ਹੋਇਆ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਤਸਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਬਦਲਵੇਂ ਢੰਗ ਤਰੀਕੇ ਵਰਤ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ।ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੀਆਂ ਮੱਛੀਆਂ ਦਾ ਗੁਆਂਢੀ ਰਾਜਾਂ ਵਿੱਚ ਚੰਗੀ ਤਰ੍ਹਾਂ ਸਥਾਪਤ ਵੰਡ ਨੈਟਵਰਕ ਸੀ, ਜਿਸ ਦੀ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਹਰਿਆਣਾ ਅਤੇ ਦਿੱਲੀ ਵਿੱਚ 12 ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ ਜਿਸ ਨਾਲ ਹੋਰ ਨਸ਼ਾ ਬਰਾਮਦ ਹੋਣ ਦੀ ਸੰਭਾਵਨਾ ਹੈ।ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਘਰਿੰਡਾ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਅਤੇ 23 ਅਧੀਨ ਐਫ.ਆਈ.ਆਰ. ਨੰ 224 ਮਿਤੀ 25/12/2022 ਦਰਜ ਹੈ।ਜਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿਛਲੇ ਪੰਜ ਮਹੀਨਿਆਂ ਵਿੱਚ 39 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੂਜੀ ਸੁਰੱਖਿਆ ਪੰਕਤੀ ਦੇ ਨਾਲ ਸਖ਼ਤ ਚੌਕਸੀ ਅਤੇ ਬੀਐਸਐਫ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਦੇ ਨਤੀਜੇ ਵਜੋਂ ਇਹ ਵੱਡੀਆਂ ਬਰਾਮਦਗੀਆਂ ਹੋਈਆਂ ਹਨ।
ਡੱਬੀ
ਇੱਕ ਮਹੀਨੇ ਵਿੱਚ ਪੰਜ ਡਰੋਨ ਬਰਾਮਦ
29 ਨਵੰਬਰ: ਤਰਨਤਾਰਨ ਦੇ ਖੇਮਕਰਨ ਵਿੱਚ ਬਾਰਡਰ ਆਊਟਪੋਸਟ (ਬੀਓਪੀ) ਹਰਭਜਨ ਦੇ ਅਧਿਕਾਰ ਖੇਤਰ ਵਿੱਚ 6.68 ਕਿਲੋਗ੍ਰਾਮ ਹੈਰੋਇਨ ਦੇ ਛੇ ਪੈਕੇਟ ਨਾਲ ਲੋਡਿਡ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।
30 ਨਵੰਬਰ: ਤਰਨਤਾਰਨ ਦੇ ਖਾਲੜਾ ਦੇ ਪਿੰਡ ਵਣ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਇੱਕ ਟੁੱਟਿਆ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।
2 ਦਸੰਬਰ: ਤਰਨਤਾਰਨ ਦੇ ਖੇਮਕਰਨ ਖੇਤਰ ਤੋਂ 5.60 ਕਿਲੋਗ੍ਰਾਮ ਹੈਰੋਇਨ ਦੇ ਪੰਜ ਪੈਕੇਟ ਨਾਲ ਲੋਡਿਡ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।
4 ਦਸੰਬਰ: ਤਰਨਤਾਰਨ ਦੇ ਬਾਰਡਰ ਆਊਪੋਸਟ (ਬੀਓਪੀ) ਕਾਲੀਆ ਦੇ ਖੇਤਰ ਤੋਂ 3.06 ਕਿਲੋਗ੍ਰਾਮ ਹੈਰੋਇਨ ਦੇ ਤਿੰਨ ਪੈਕਟਾਂ ਨਾਲ ਲੋਡਿਡ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।
25 ਦਸੰਬਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 10 ਕਿਲੋ ਹੈਰੋਇਨ ਸਮੇਤ 20 ਲੱਖ ਰੁਪਏ ਦੀ ਕੀਮਤ ਦਾ ਡੀਜੇਆਈ ਸੀਰੀਜ਼ ਯੂਐਸਏ ਦਾ ਬਣਿਆ ਹਾਈਟੈਕ ਡਰੋਨ ਬਰਾਮਦ ਕੀਤਾ ਗਿਆ।
ਅਹਿਮਦੀਆਂ ਮੁਸਲਿਮ ਜਮਾਤ ਦੇ 127ਵੇਂ ਜਲਸੇ ਵਿੱਚ ਡਾ. ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਕਾਦੀਆਂ, 25 ਦਸੰਬਰ: ਅਹਿਮਦੀਆਂ ਮੁਸਲਿਮ ਜਮਾਤ ਦੇ 127ਵੇਂ ਜਲਸੇ ਵਿੱਚ ਕਾਦੀਆਂ ਵਿਖੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਇਸ ਸਮਾਗਮ ਵਿੱਚ ਸੰਬੋਧਨ ਕਰਦਿਆਂ ਦੁਨੀਆਂ ਵਿੱਚ ਅਹਿਮਦੀਆਂ ਜਮਾਤ ਦੇ ਵਸਦੇ ਵਸਿੰਦਿਆਂ ਨੂੰ ਇਸ ਇਜਲਾਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਕੈਬਨਿਟ ਮੰਤਰੀ ਨੇ ਅਹਿਮਦੀਆਂ ਜਮਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੈਗਾਮ ਦਿੱਤਾ। ਉਨ੍ਹਾਂ ਕਿਹਾ ਕਿ ਅਹਿਮਦੀਆਂ ਜਮਾਤ ਨੈਤਿਕ ਅਤੇ ਅਧਿਆਤਮਿਕ ਗਿਆਨ, ਆਪਸੀ ਸਤਿਕਾਰ ਅਤੇ ਸਮਝ ਦੇ ਉਦੇਸ਼ ਨਾਲ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਇਸ ਸਰਬ ਧਰਮ ਸੰਮੇਲਨ ਵਿਚ ਵਿਸ਼ਵ ਦੇ ਵੱਖ ਵੱਖ ਧਰਮਾਂ ਦੇ ਲੋਕ ਆਏ ਹੋਏ ਸਨ। ਉਨ੍ਹਾਂ ਆਪਣੇ ਆਪਣੇ ਧਰਮਾਂ ਬਾਰੇ ਵਿਚਾਰ ਪੇਸ਼ ਕੀਤੇ। ਡਾ ਬਲਜੀਤ ਕੌਰ ਨੇ ਇਸ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਅਹਿਮਦੀਆ ਮੁਸਲਿਮ ਜਮਾਤ ਗਿਆਨ ਅਤੇ ਸ਼ਾਂਤੀ ਦੇ ਚਾਹਵਾਨਾਂ ਲਈ ਹਮੇਸ਼ਾ ਅਧਿਆਤਮਿਕ ਸੰਦੇਸ਼ ਦਿੰਦੀ ਹੈ। ਉਨ੍ਹਾਂ ਵੱਲੋਂ ਦਿੱਤਾ ਸ਼ਾਂਤੀ ਦਾ ਸੰਦੇਸ਼ ਦੁਨੀਆਂ ਵਿੱਚ ਭਾਈਚਾਰਕ ਸਾਂਝ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ।
ਧੀਆਂ ਦੀ ਲੋਹੜੀ ਨੂੰ ਸਮਰਪਿਤ ਲੋਹੜੀ ਮੇਲੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ ਸ਼ਿਰਕਤ
ਲੋਹੜੀ ਮੇਲੇ ਦੌਰਾਨ 21 ਹੋਣਹਾਰ ਧੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 25 ਦਸੰਬਰ: ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਬਾਬਾ ਪ੍ਰਸ਼ੋਤਮ ਦਾਸ ਬਰੱਖਤ ਕੁੱਟੀਆ ਮਾਨਸਾ ਖੁਰਦ ਦੇ ਸਹਿਯੋਗ ਨਾਲ 7 ਜਨਵਰੀ ਨੂੰ ਮਾਨਸਾ ਖੁਰਦ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ 21 ਹੋਣਹਾਰ ਧੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਲੋੜੀਂਦੇ ਵੇਰਵੇ 31 ਦਸੰਬਰ ਤੱਕ ਭੇਜੇ ਜਾ ਸਕਦੇ ਨੇ।ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆਂਂ,ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਧੀਆਂ ਦੀ ਲੋਹੜੀ ਨੂੰ ਸਮਰਪਿਤ ਸਮਾਗਮ ਚ ਮੁੱਖ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸ਼ਾਮਲ ਹੋਣਗੇ।ਸਮਾਗਮ ਦੀ ਪ੍ਰਧਾਨਗੀ ਡਾ ਵਿਜੈ ਕੁਮਾਰ ਸਿੰਗਲਾ ਹਲਕਾ ਮਾਨਸਾ, ਪ੍ਰਿੰਸੀਪਲ ਬੁੱਧ ਰਾਮ ਹਲਕਾ ਬੁਢਲਾਡਾ ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਸਰਦੂਲਗੜ੍ਹ, ਅਤੇ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਕਰਨਗੇ। ਡਿਪਟੀ ਕਮਿਸ਼ਨਰ ਬਲਦੀਪ ਕੌਰ ਅਤੇ ਐੱਸ ਐੱਸ ਪੀ ਡਾ ਨਾਨਕ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਲੋਹੜੀ ਮੇਲੇ ਦੌਰਾਨ ਪ੍ਰਸਿੱਧ ਗਾਇਕ ਸੁਖਵਿੰਦਰ ਸੁੱਖੀ,ਰਮਨਦੀਪ ਮੰਗਾ, ਲਵਜੀਤ ਤੇ ਊਧਮ ਆਲਮ ਅਪਣੀ ਕਲਾਂ ਦਾ ਪ੍ਰਦਰਸ਼ਨ ਕਰਨਗੇ। ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਮਾਗਮ ਦੀ ਤਿਆਰੀ ਲਈ ਮੰਚ ਦੇ ਆਗੂ ਬਲਰਾਜ ਨੰਗਲ,ਸਰਬਜੀਤ ਕੌਸ਼ਲ, ਬਲਰਾਜ ਮਾਨ,ਪ੍ਰਿਤਪਾਲ ਸਿੰਘ,ਕ੍ਰਿਸ਼ਨ ਕੁਮਾਰ,ਬਲਜਿੰਦਰ ਸੰਗੀਲਾ, ਕੇਵਲ ਸਿੰਘ,ਅਸ਼ੋਕ ਬਾਂਸਲ,ਮੋਹਨ ਲਾਲ ਦੀ ਅਗਵਾਈ ਚ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਧਰ ਮੰਚ ਦੇ ਸਾਬਕਾ ਪ੍ਰਧਾਨ ਕਮਲਜੀਤ ਮਾਲਵਾ ਨੇ ਕਿਹਾ ਕਿ ਉਹ ਇਸ ਵਾਰ ਲੋਹੜੀ ਮੇਲੇ ਦੀ ਸਫਲਤਾ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।







