ਲੋਕਾਂ ਨੂੰ ਸੈਰ ਦੇ ਨਾਲ-ਨਾਲ ਕਸਰਤ ਕਰਨ ਦਾ ਮੌਕਾ ਮਿਲੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੋਕਾਂ ਦੀ ਚੰਗੀ ਸਿਹਤ ਲਈ ਆਪਣੇ ਸੰਸਦੀ ਕੋਟੇ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਨਾਲ ਧਨਾਸ ਦੇ ਪਾਰਕ ਵਿਚ ਬਣਾਏ ਗਏ ਨਵੇਂ ਓਪਨ ਏਅਰ ਜਿੰਮ ਦਾ ਅੱਜ ਉਦਘਾਟਨ ਕੀਤਾ। ਜਿੱਥੇ ਇਲਾਕੇ ਦੇ ਲੋਕ ਕਸਰਤ ਕਰਕੇ ਆਪਣੀ ਸਿਹਤ ਦਾ ਖਿਆਲ ਰੱਖ ਸਕਣਗੇ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਿਹਤ ਧਨ ਹੈ ਅਤੇ ਚੰਗੀ ਸਿਹਤ ਲਈ ਰੋਜ਼ਾਨਾ ਕਸਰਤ ਜ਼ਰੂਰੀ ਹੈ। ਇਹ ਓਪਨ ਏਅਰ ਜਿੰਮ ਲੋਕਾਂ ਨੂੰ ਪਾਰਕ ਵਿੱਚ ਸੈਰ ਕਰਨ ਦੇ ਨਾਲ-ਨਾਲ ਕਸਰਤ ਕਰਨ ਦਾ ਮੌਕਾ ਵੀ ਦੇਵੇਗਾ। ਇਸ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਐਮ.ਪੀ ਤਿਵਾੜੀ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਤਰਫੋਂ ਲੋਕਾਂ ਦੀ ਸਿਹਤ ਨੂੰ ਮਹੱਤਵ ਦਿੰਦੇ ਹੋਏ ਇਹ ਤੋਹਫ਼ਾ ਦਿੱਤਾ ਗਿਆ ਹੈ। ਜਿੱਥੇ ਹੋਰਨਾਂ ਤੋਂ ਇਲਾਵਾ, ਪ੍ਰੇਮਪਾਲ ਚੌਹਾਨ, ਅਨੋਖੇ ਲਾਲ, ਰਮੇਸ਼ ਚੰਦ, ਬੀਨਾ ਦੇਵੀ, ਮਾਇਆ ਜੀ, ਕਾਂਗਰਸੀ ਆਗੂ ਨੇਤਰਾਮ ਰਾਣਾ, ਗੁਰਦਿਆਲ ਸਿੰਘ, ਸ਼ਮੀਮ ਪ੍ਰਧਾਨ, ਰਵਿੰਦਰ ਸਿੰਘ ਤਿਆਗੀ ਵੀ ਹਾਜ਼ਰ ਸਨ।
ਸਾਂਸਦ ਮਨੀਸ਼ ਤਿਵਾੜੀ ਨੇ ਕੀਤਾ ਧਨਾਸ ਵਿੱਚ ਬਣਾਏ ਗਏ ਨਵੇਂ ਓਪਨ ਏਅਰ ਜਿੰਮ ਦਾ ਉਦਘਾਟਨ
ਡਿਫ਼ਰੈਂਟ ਕਾਨਵੈਂਟ ਸਕੂਲ ’ਚ ਸਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਬਠਿੰਡਾ ਬਾਦਲ ਰੋਡ ’ਤੇ ਪਿੰਡ ਘੁੱਦਾ ਵਿਚ ਸਥਿਤ ਡਿਫ਼ਰੈਟ ਕਾਨਵੈਂਟ ਸਕੂਲ ਵਿੱਚ ਅੱਜ ਪੋਹ ਮਹੀਨੇ ਦੇ ਚਲ ਰਹੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਹੀਦੀ ਦਿਵਸ ਮਨਾਉਂਦਿਆਂ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੇਵਾ ਬਾਂਸਲ ਧਾਲੀਵਾਲ ਸਮੇਤ ਸਾਰੇ ਸਟਾਫ਼ ਵਲੋਂ ਸੇਵਾ ਕਰਨ ਵਿੱਚ ਯੋਗਦਾਨ ਪਾਇਆ ਗਿਆ। ਸੂਕਲ ਦੇ ਐਮ.ਡੀ ਐਮ. ਕੇ. ਮੰਨਾ ਨੇ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਦਸਿਆ ਕਿ ਕਿਸ ਤਰ੍ਹਾਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰ ਕੇ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਕੂਲ ਦੀ ਮੈਨੇਜ਼ਮੈਂਟ ਤੇ ਸਮੂਹ ਸਟਾਫ ਦੁਆਰਾ ਮੋਤੀ ਰਾਮ ਮਹਿਰਾ ਵੱਲੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਗਰਮ ਦੁੱਧ ਪਿਲਾ ਕੇ ਜੋ ਸੇਵਾ ਕੀਤੀ ਸੀ,ਉਸ ਸੇਵਾ ਨੂੰ ਯਾਦ ਕਰਦਿਆਂ ਸਮੂਹ ਸੰਗਤ ਨੂੰ ਗਰਮ ਦੁੱਧ ਦਾ ਅੱਤੁਟ ਲੰਗਰ ਵਰਤਾਇਆ ਗਿਆ ਅਤੇ ਦਸਦੇ ਹੋਏ ਸਾਰੀਆਂ ਨੂੰ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਦਰਦਨਾਕ ਹਾਦਸਾ: ਭੇਡਾਂ ਨੂੰ ਬਚਾਉਂਦੇ ਆਜੜੀ ਦੀ ਰੇਲ ਗੱਡੀ ਦੀ ਚਪੇਟ ’ਚ ਆਉਣ ਕਾਰਨ ਮੌਤ, ਦੋ ਦਰਜ਼ਨ ਭੇਡਾਂ ਵੀ ਮਰੀਆਂ
ਰਾਜਸਥਾਨ ਤੋਂ ਭਰਾ ਨਾਲ ਪੰਜਾਬ ਵਿਚ ਭੇਡਾਂ ਪਾਲਣ ਆਇਆ ਸੀ ਮ੍ਰਿਤਕ ਬਾਬੂ ਰਾਮ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਅੱਜ ਦੁਪਿਹਰ ਦਿੱਲੀ ਰੇਲਵੇ ਲਾਈਨ ’ਤੇ ਨਜਦੀਕੀ ਪਿੰਡ ਕਟਾਰ ਸਿੰਘ ਵਾਲਾ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਭੇਡਾਂ ਨੂੰ ਬਚਾਉਂਦੇ ਹੋਏ ਆਜੜੀ ਦੀ ਰੇਲ ਗੱਡੀ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਇਸਦੇ ਨਾਲ ਹੀ ਇਸ ਗਰੀਬ ਆਜੜੀ ਦੀਆਂ ਦੋ ਦਰਜ਼ਨ ਦੇ ਕਰੀਬ ਭੇਡਾਂ ਵੀ ਰੇਲ ਗੱਡੀ ਹੇਠ ਆਉਣ ਕਾਰਨ ਬੁਰੀ ਤਰ੍ਹਾਂ ਵੱਢੀਆਂ-ਟੁੱਕੀਆਂ, ਜਿੰਨ੍ਹਾਂ ਵਿਚੋਂ 20 ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ’ਤੇ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਇਸ ਦੌਰਾਨ ਸੂਚਨਾ ਮਿਲਣ ’ਤੇ ਰੇਲਵੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਅਤੇ ਸਹਾਰਾ ਜਨ ਸੇਵਾ ਦੀ ਮੱਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਜਿੱਥੋਂ ਲਾਸ਼ ਪ੍ਰਵਾਰ ਨੂੰ ਅੰਤਿਮ ਕ੍ਰਿਆ ਲਈ ਸੌਂਪ ਦਿੱਤੀ। ਮ੍ਰਿਤਕ ਦੀ ਪਹਿਚਾਣ ਬਾਬੂ ਰਾਮ ਉਮਰ ਕਰੀਬ 50 ਸਾਲ ਪੁੱਤਰ ਰਿੱਡ ਮੱਲ ਰਾਮ ਵਾਸੀ ਰੋਹਿਨੀ ਜ਼ਿਲ੍ਹਾ ਜੋਧਪੁਰ ਦੇ ਤੌਰ ’ਤੇ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜੀਆਰਪੀ ਦੇ ਥਾਣੇਦਾਰ ਸਤਵੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਬਾਬੂ ਰਾਮ ਅਪਣੇ ਭਰਾ ਪੀਆ ਰਾਮ ਤੇ ਇੱਕ ਹੋਰ ਵਿਅਕਤੀ ਨਾਲ ਕੁੱਝ ਸਮਾਂ ਪਹਿਲਾਂ ਰਾਜਸਥਾਨ ਤੋਂ ਭੇਡਾਂ ਲੈ ਕੇ ਪੰਜਾਬ ਆਇਆ ਹੋਇਆ ਸੀ। ਬੀਤੀ ਰਾਤ ਉਹ ਪਿੰਡ ਕਟਾਰ ਸਿੰਘ ਵਾਲਾ ਠਹਿਰੇ ਹੋਏ ਸਨ ਤੇ ਅੱਜ ਥੋੜੀ ਧੁੱਪ ਨਿਕਲਣ ’ਤੇ ਤਿੰਨੋਂ ਜਣੇ ਭੇਡਾਂ ਨੂੰ ਚਾਰਨ ਲਈ ਤੁੰਗਵਾਲ ਪਿੰਡ ਵੱਲ ਰੇਲਵੇ ਲਾਈਨ ਦੇ ਨਜਦੀਕ ਜਾ ਰਹੇ ਸਨ। ਇਸ ਦੌਰਾਨ ਮੇਲ ਰੇਲ ਗੱਡੀ ਆ ਗਈ ਤੇ ਰੇਲਵੇ ਲਾਈਨ ਕਰਾਸ ਕਰਦੀਆਂ ਭੇਡਾਂ ਇਸਦੀ ਚਪੇਟ ਵਿਚ ਆਉਣ ਲੱਗੀਆਂ ਤਾਂ ਅਪਣੀਆਂ ਭੇਡਾਂ ਨੂੰ ਇਸ ਤਰ੍ਹਾਂ ਵੱਢੀ-ਟੁੱਕੀ ਜਾਂਦਾ ਦੇਖ ਬਾਬੂ ਰਾਮ ਉਨ੍ਹਾਂ ਨੂੰ ਪਾਸੇ ਕਰਨ ਲੱਗਿਆ ਖੁਦ ਵੀ ਰੇਲ ਗੱਡੀ ਦੀ ਚਪੇਟ ਵਿਚ ਆ ਗਿਆ ਤੇ ਇਸ ਤੇਜ਼ ਰਫ਼ਤਾਰ ਗੱਡੀ ਨੇ ਉਸਨੂੰ ਕਰੀਬ 20 ਫੁੱਟ ਦੂਰ ਵਗਾਹ ਮਾਰਿਆਂ। ਇਸਤੋ ਇਲਾਵਾ ਕਾਫ਼ੀ ਸਾਰੀਆਂ ਭੇਡਾਂ ਨੂੰ ਵੀ ਕੁਚਲ ਦਿੱਤਾ।
ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਨੂੰ ਪ੍ਰਦਾਨ ਕੀਤੇ 22 ਸੁਸਾਸ਼ਨ ਪੁਰਸਕਾਰ
ਪੰਚਕੂਲਾ ਵਿਚ ਪ੍ਰਬੰਧਿਤ ਹੋਇਆ ਸੂਬਾ ਪੱਧਰੀ ਸੁਸਸ਼ਨ ਪ੍ਰੋਗ੍ਰਾਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਦਸੰਬਰ: ਸੁਸਾਸ਼ਨ ਦਿਵਸ ਦੇ ਮੌਕੇ ’ਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਅਤੇ ਮਹਾਨ ਸੁਤੰਤਰਤਾ ਸੈਨਾਨੀ ਮਹਾਮਨਾ ਪੰਡਿਤ ਮੋਹਨ ਮਾਲਵੀਯ ਦੀ ਜੈਯੰਤੀ ਦੇ ਮੌਕੇ ਵਿਚ ਸੁਸਾਸ਼ਨ ਦਿਵਸ ਦੇ ਮੌਕੇ ’ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਦੇ ਡਿਜੀਟਲ ਹਰਿਆਣਾ ਦੇ ਵਿਜਨ ਨੂੰ ਸਾਕਾਰ ਕਰਨ ਵਿਚ ਮਹਤੱਵਪੂਰਣ ਭੁਮਿਕਾ ਨਿਭਾਉਣ ਲਈ ਵੱਖ-ਵੱਖ ਵਿਭਾਗਾਂ ਨੂੰ 22 ਸੁਸਾਸ਼ਨ ਪੁਰਸਕਾਰ ਪ੍ਰਦਾਨ ਕੀਤੇ। ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਸੇਵਾ ਦੌਰਾਨ ਡਿਜੀਟਲੀ ਰਾਹੀਂ ਕੰਮ ਨੁੰ ਸਰਲ ਕਰਨ ’ਤੇ ਮੁੱਖ ਮੰਤਰੀ ਨੇ 118 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ। ਇੰਨ੍ਹਾਂ ਵਿਚ ਗੁੜ ਗਰਵਨੈਂਸ ਦੇ ਲਈ ਸਟੇਟ ਲੇਵਲ ਅਵਾਰਡਸ ਅਤੇ ਸਟੇਟ ਫਲੈਗਸ਼ਿਪ ਸਕੀਮ ਅਵਾਰਡਸ ਸ਼ਾਮਿਲ ਹਨ। ਅੱਜ ਪੰਚਕੂਲਾ ਵਿਚ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਦੌਰਾਨ ਪੁਰਸਕਾਰ ਜੇਤੂਆਂ ਨੂੰ ਪੁਰਸਕਾਰ ਉਨ੍ਹਾਂ ਦੇ ਸਬੰਧਿਤ ਵਿਭਾਗਾਂ ਵਿਚ ਡਿਜੀਟਲ ਸੁਧਾਰ ਲਿਆਉਣ ਅਤੇ ਲੋਕਾਂ ਨੂੰ ਸਮੇਂਬੱਧ ਤੇ ਪਰੇਸ਼ਾਨੀ ਮੁਕਤ ਢੰਗ ਨਾਲ ਨਾਗਰਿਕ ਕੇਂਦ੍ਰਿਤ ਸੇਵਾਵਾਂ ਦੇ ਵੰਡ ਲਈ ਈ-ਗਵਰਨੈਂਸ ਨੂੰ ਲਾਗੂ ਕਰਨ ਲਈ ਦਿੱਤੇ ਗਏ ਹਨ। ਪੁਰਸਕਾਰ ਪਾਉਣ ਵਾਲੀ ਫਲੈਗਸ਼ਿਪ ਯੋਜਨਾਵਾਂ ਤੇ ਪਰਿਯੋਜਨਾਵਾਂ ਦੀ ਜਾਣਕਾਰੀ ਹੇਠਾਂ ਲਿਖਿਤ ਹੈ। ਹਰਿਆਣਾ ਪਰਿਵਾਰ ਪਹਿਚਾਣ ਐਕਟ 2021 ਨੁੰ 6 ਸਤੰਬਰ, 2021 ਨੂੰ ਨੋਟੀਫਾਇਡ ਕੀਤਾ ਗਿਆ। ਪੀ ਪੀ ਪੀ ਨਾਗਰਿਕਾਂ ਨੂੰ ਪੇਪਰਲੈਸ ਤੇ ਫੇਸਲੈਸ ਸਰਗਰਮ ਸੇਵਾ ਪ੍ਰਦਾਨ ਕਰਨ ਦਾ ਸਰੋਤ ਹੈ। 16 ਦਸੰਬਰ, 2022 ਤਕ ਸੂਬੇ ਦੇ 71.89 ਲੱਖ ਤੋਂ ਵੱਧ ਪਰਿਵਾਰਾਂ ਦੇ 2.85 ਕਰੋੜ ਤੋਂ ਵੱਧ ਨਾਗਰਿਕਾਂ ਨੇ ਪੀਪੀਪੀ ਵਿਚ ਆਪਣਾ ਡੇਟਾ ਅਪਡੇਟ ਕੀਤਾ ਹੈ। ਮੌਜੁਦਾ ਵਿਚ ਲਗਭਗ 450 ਯੋਜਨਾਵਾਂ, ਸਬਸਡਿੀ ਅਤੇ ਸਰਕਾਰੀ ਸੇਵਾਵਾਂ ਨੂੰ ਪੀਪੀਪੀ ਦੇ ਨਾਲ ਜੋੜਿਆ ਗਿਆ ਹੈ। ਬੁਢਾਪਾ ਪੈਂਸ਼ਨ ਦੇ ਸਰਗਰਮ ਵੰਡ ਦੇ ਨਾਲ ਨਾਗਰਿਕਾਂ ਵੱਲੋਂ ਜਤੀ ਅਤੇ ਆਮਦਨ ਪ੍ਰਮਾਣ ਪੱਤਰ ਬਨਵਾਉਣ ਦੀ ਸੇਵਾ ਪਹਿਲਾਂ ਤੋਂ ਹੀ ਚਾਲੂ ਹੈ।
ਮੁੱਖ ਮੰਤਰੀ ਵਲੋਂ ਸੁਸਾਸ਼ਨ ਦਿਵਸ ’ਤੇ ਨਾਗਰਿਕ ਕੇਂਦ੍ਰਿਤ ਸੇਵਾਵਾਂ ਅਤੇ ਯੋਜਨਾਵਾਂ ਦੀ ਕੀਤੀ ਸ਼ੁਰੂਆਤ
ਹਰਿਆਣਾ ਇਕ ਵਾਰ ਫਿਰ ਵਧਿਆ ਡਿਜੀਟਲੀਕਰਣ ਦੇ ਵੱਲ,ਮਿਲੇਗੀ ਜਮਾਬੰਦੀ ਦੀ ਆਨਲਾਇਨ ਫਰਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਦਸੰਬਰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਆਦਾਤਰ ਸ਼ਾਸਨ, ਘੱਟੋ ਘੱਟ ਸਰਕਾਰ ਦੇ ਆਪਣੇ ਸਿਦਾਂਤ ’ਤੇ ਚਲਦੇ ਹੋਏ ਇਕ ਵਾਰ ਫਿਰ ਨਾਗਰਿਕ ਕੇਂਦ੍ਰਿਤ ਸੇਵਾਵਾਂ ਨੂੰ ਆਨਲਾਇਨ ਕੀਤਾ ਹੈ। ਅੱਜ ਸੁਸਾਸ਼ਨ ਦਿਵਸ ਦੇ ਮੌਕੇ ’ਤੇ ਪੰਚਕੂਲਾ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨੇ ਨਾਗਰਿਕ ਕੇਂਦ੍ਰਿਤ ਸੇਵਾਵਾਂ ਅਤੇ ਭਲਾਈਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇੰਨ੍ਹਾਂ ਵਿਚ ਸਵਾਮਿਤਵ ਰਾਸ਼ਨ ਕਾਰਡ ਯੋਜਨਾ ਦੇ ਲਈ ਪੋਰਟਲ, ਜਮਾਬੰਦੀ ਦੀ ਆਨਲਾਇਨ ਫਰਦ (ਕਾਪੀ), ਮੁਫਤ ਪਾਸਪੋਰਟ ਯੋਜਨਾ, ਐਚਪੀਐਸਸੀ ਮੰਗ ਪੋਰਟਲ, ਐਚਐਸਵੀਪੀ ਦੇ ਤਹਿਤ ਸਾਰੇ ਸੈਕਟਰਾਂ ਵਿਚ ਨਾਗਰਿਕ ਸਹੂਲਤ ਕੇਂਦਰ ਅਤੇ ਕਾਰਜ ਸ਼ਿਕਾਇਤ ਹੱਲ ਪ੍ਰਣਾਲੀ ਸ਼ਾਮਿਲ ਹਨ। ਮੁੱਖ ਮੰਤਰੀ ਨੇ ਅੱਜ ਬੀਪੀਐਲ ਪਰਿਵਾਰਾਂ ਨੂੰ ਆਨਲਾਇਨ ਰਾਸ਼ਨ ਕਾਰਡ ਦੇਣ ਦੀ ਸਹੂਲਤ ਦੀ ਸ਼ੁਰੂਆਤ ਕੀਤੀ। ਇਕ ਵਾਰ ਫਿਰ ਦੂਜੇ ਸੂਬਿਆਂ ਦੇ ਲਈ ਰੋਡ ਮਾਡਲ ਬਣਦੇ ਹੋਏ ਹਰਿਆਣਾ ਹੁਣ ਰਾਸ਼ਨ ਕਾਰਡ ਬਨਾਂਉਣ ਦੀ ਪੂਰੀ ਪ੍ਰਕ੍ਰਿਆ ਨੂੰ ਆਨਲਾਇਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਲਾਂਚ ਦੇ ਨਾਲ ਸਰਕਾਰ ਨੇ ਰਾਸ਼ਨ ਕਾਰਡ ਬਨਾਉਣ ਦੀ ਪ੍ਰਕ੍ਰਿਆ ਨੂੰ ਸਰਲ ਅਤੇ ਆਸਾਨ ਬਣਾ ਦਿੱਤਾ ਹੈ। ਹੁਣ ਬਿਨੈਕਾਰਾਂ ਨੂੰ ਆਪਣੇ ਬੀਪੀਐਲ/ਏਏਵਾਈ ਰਾਸ਼ਨ ਕਾਰਡ ਬਨਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਚੱਕਰ ਲਗਾਉਣ ਦੀ ਜਰੂਰਤ ਨਹੀਂ ਹੈ, ਕਿਉਂਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਬਿਨ੍ਹਾਂ ਬਿਨੈ ਕੀਤੇ ਹੀ ਆਟੋਮੈਟਿਕ ਢੰਗ ਨਾਲ ਯੋਗ ਪਰਿਵਾਰਾਂ ਨੂੰ ਬੀਪੀਐਲ ਦਾ ਪੀਲਾ ਰਾਸ਼ਨ ਕਾਰਡ ਆਨਲਾਇਨ ਮਿਲ ਜਾਵੇਗਾ। ਅੰਤੋਂਦੇਯ /ਬੀਪੀਐਲ ਪਰਿਵਾਰਾਂ ਦਾ ਚੋਣ ਖੁਦ ਬ ਖੁਦ ਉਨ੍ਹਾਂ ਦੀ ਸਾਲਾਨਾ ਆਮਦਨ ਦੇ ਅਨੁਸਾਰ ਹੋਵੇਗਾ ਅਤੇ ਉਨ੍ਹਾਂ ਦੇ ਰਾਸ਼ਨ ਕਾਰਡ ਆਨਲਾਇਨ ਆਪਣੇ ਆਪ ਬਨਣਗੇ। ਲਾਭਕਾਰਾਂ ਨੂੰ ਰਾਸ਼ਨ ਕਾਰਡ ਡਾਉਨਲੋਡ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਉਹ ਆਪਣੇ ਨੇੜੇ ਕਾਮਨ ਸਰਵਿਸ ਸੈਂਟਰ/ਅਟਨ ਸੇਵਾ ਕੇਂਦਰ/ਈ ਦਿਸ਼ਾ ਆਦਿ ਤੋਂ ਜਾਂ ਖੁਦ ਵੀ ਆਪਣਾ ਰਾਸ਼ਨ ਕਾਰਡ ਡਾਉਨਲੋਡ ਕਰ ਸਕਣ। ਹਰਿਆਣਾ ਸਰਕਾਰ ਨੇ ਬੀਪੀਐਲ ਆਮਦਨ ਸੀਮਾ ਨੂੰ ਵਧਾ ਕੇ 1.80 ਲੱਖ ਰੁਪਏ ਕੀਤਾ, ਜਿਸ ਨਾਲ ਇਸ ਯੋਜਨਾ ਵਿਚ 12,46,507 ਬੀਪੀਐਲ ਪਰਿਵਾਰ ਸ਼ਾਮਿਲ ਹੋਏ ਅਤੇ ਹੁਣ ਕੁੱਲ ਗਿਣਤੀ 30.38 ਲੱਖ ਹੋ ਗਈ ਹੈ।
ਵਿਦੇਸ਼ ਵਿਚ ਉੱਚ ਸਿਖਿਆ ਪ੍ਰਾਪਤ ਕਰਨ ਦੇ ਇਛੁੱਕ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਮੁਫਤ ਪਾਸਪੋਰਟ ਯੋਜਨਾ
ਹਰਿਆਣਾ ਸਰਕਾਰ ਸਰਕਾਰੀ ਕਾਲਜਾਂ ਦੇ ਆਖੀਰੀ ਸਾਲ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਪਾਸਪੋਰਟ ਜਾਰੀ ਕਰਨ ਲਈ ਸਮਰੱਥ ਅਧਿਕਾਰੀ ਵੱਲੋਂ ਲਈ ਗਈ ਫੀਸ ਦੀ ਪ੍ਰਤੀਪੂਰਤੀ ਕਰਦੀ ਹੈ। ਪਾਸਪੋਰਟ ਦਾ ਖਰਚ ਹਰਿਆਣਾ ਸਰਕਾਰ ਭੁਗਤਾਨ ਕਰੇਗੀ। ਵਿਦਿਆਰਥੀ ਪਾਸਪੋਰਟ ਫੀਸ ਪ੍ਰਤੀਪੂਰਤੀ ਦੇ ਲਈ ਉੱਚ ਸਿਖਿਆ ਪੋਰਟਲ (https://passport.highereduhry.ac.in) ’ਤੇ ਬਿਨੈ ਕਰ ਸਕਦੇ ਹਨ। ਫਰੀ ਪਾਸਪੋਰਟ ਯੋਜਨਾ ਦੀ ਸ਼ੁਰੂਆਤ ਬਾਅਦ ਹੁਣ ਉੱਚੇਰੀ ਸਿਖਿਆ ਵਿਭਾਗ ਵੱਲੋਂ ਸੈਂਟਰਲਾਇਜਡ ਢੰਗ ਨਾਲ ਪਾਸਪੋਰਟ ਫੀਸ ਦੀ ਪ੍ਰਤੀਪੂਰਤੀ ਕੀਤੀ ਜਾਵੇਗੀ। ਪਹਿਲਾਂ ਪ੍ਰਤੀਪੂਰਤੀ ਲਈ ਪ੍ਰਕ੍ਰਿਆ ਲੰਬੀ ਹੁੰਦੀ ਸੀ। ਇਹ ਯੋਜਨਾ ਇਛੁੱਕ ਵਿਦਿਆਰਥੀਆਂ ਨੂੰ ਉੱਚ ਸਿਖਿਆ ਪ੍ਰਾਪਤ ਕਰਨ ਅਤੇ ਵਿਦੇਸ਼ਾਂ ਵਿਚ ਹੋਰ ਮੌਕਿਮਆਂ ਦੀ ਸੰਭਾਵਨਾਵਾਂ ਤਲਾਸ਼ਨ ਲਈ ਪ੍ਰੋਤਸਾਹਿਤ ਕਰੇਗੀ।
ਹੁਣ ਮਿਲੇਗੀ ਜਮਾਬੰਦੀ ਦੀ ਆਨਲਾਇਨ ਫਰਦ
ਮਾਲ ਵਿਭਾਗ ਨੇ ਪੂਰੇ ਸੂਬੇ ਦੀ ਸਾਰੇ 143 ਤਹਿਸੀਲਾਂ/ਸਬ-ਤਹਿਸੀਲਾਂ ਵਿਚ ਵੈਬ-ਹੈਲਰਿਸ ਪ੍ਰਣਾਲੀ ਦੀ ਵਰਤੋ ਕਰਦੇ ਹੋਏ ਭੁਮੀ ਅਭਿਲੇਖਾ ਪ੍ਰਬੰਧਨ ਕੰਮਾਂ ਦਾ ਕੰਪਿਉਟਰੀਕਰਣ ਕੀਤਾ ਹੈ। ਇਸ ਦੇ ਬਾਵਜੂਦ ਕਿਸਾਨ ਨੂੰ ਜਮਾਬੰਦੀ ਦੇ ਪ੍ਰਿੰਟ ਨੂੰ ਪਟਵਾਰੀ ਤੋਂ ਤਸਦੀਕ ਕਰਵਾਉਣਾ ਪੈਂਦਾ ਹੈ। ਜਿਸ ਨਾਲ ਉਸ ਨੂੰ ਅਸਹੂਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਕਿਸਾਨ ਜਮਾਬੰਦੀ ਦੀ ਡਿਜੀਟਲ ਹਸਤਾਖਰ ਫਰਦ jamabandi.nic.in ਪੋਰਟਲ ਤੋਂ ਪ੍ਰਾਪਤ ਕਰ ਸਕਣਗੇ। ਜਮਾਬੰਦੀ ਦੀ ਇਹ ਕਾਪੀ ਕਾਨੂੰਨੀ ਰੂਪ ਨਾਲ ਵੈਧ ਹੋਵੇਗੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਸਾਲ 2023 ਦਾ ਕੈਲੇਂਡਰ ਅਤੇ ਮੈਨੂਅਲ ਪ੍ਰਕ੍ਰਿਆ ਨਿਯਮਾਵਲੀ ਦੀ ਵੀ ਘੁੰਡ ਚੁਕਾਈ ਕੀਤੀ।
ਜੀਰਾ ਸ਼ਰਾਬ ਫੈਕਟਰੀ ਖਿਲਾਫ਼ ਸੰਘਰਸ਼ ਕਰ ਰਹੇ ਲੋਕਾਂ ਤੇ ਜਬਰ ਢਾਹੁਣ ਦੀ ਨਿਖੇਧੀ
ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਸੰਘਰਸ਼ੀ ਲੋਕਾਂ ਤੇ ਜ਼ਬਰ ਢਾਹ ਰਹੀ ਹੈ:-ਆਗੂ
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਜੀ.ਐੱਚ.ਟੀ.ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋੰ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਮੀਟਿੰਗ ਕਰਕੇ ਜੀਰਾ ਵਿਖੇ ਸ਼ਰਾਬ ਫੈਕਟਰੀ ਖ਼ਿਲਾਫ਼ ਸੰਘਰਸ਼ ਕਰ ਰਹੇ ਪੀੜਿਤ ਲੋਕਾਂ ਉੱਪਰ ਅਦਾਲਤੀ ਫੈਸਲੇ ਦੇ ਬਹਾਨੇ ਹੇਠ ਪੁਲਿਸ ਵੱਲੋਂ ਢਾਹੇ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪ੍ਰਧਾਨ ਜਗਰੂਪ ਸਿੰਘ ਅਤੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਸਮੇਤ ਹੋਰ ਸਮੂਹ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਵੀ ਸੰਘਰਸ਼ੀਲ ਲੋਕਾਂ ਤੇ ਨੰਗਾ ਚਿੱਟਾ ਪੁਲਸੀ ਜ਼ਬਰ ਢਾਹਕੇ ਪਹਿਲੀਆਂ ਆਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਵਾਲੇ ਜ਼ਾਬਰ ਰਾਹ ਤੇ ਤੁਰ ਪਈ ਹੈ,ਆਪ ਸਰਕਾਰ ਨੇ ਇਹ ਜ਼ਬਰ ਕਰਕੇ ਜਿੱਥੇ ਪਿਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਲੋਕ- ਦੋਖੀ ਵਿਕਾਸ ਮਾਡਲ ਨੂੰ ਸੂਬੇ ਸਿਰ ਧੱਕੇ ਨਾਲ਼ ਮੜਿਆ ਜਾ ਰਿਹਾ ਹੈ,ਉੱਥੇ ਹੀ ਕਾਰਪੋਰੇਟ ਘਰਾਣਿਆਂ ਨਾਲ਼ ਯਾਰੀ ਪੁਗਾਕੇ ਦੇਸੀ-ਵਿਦੇਸ਼ੀ ਧਨ ਲੁਟੇਰਿਆਂ ਦੀ ਸੇਵਾ ਕਰ ਰਹੀ ਭਾਜਪਾ ਤੋਂ ਅੱਗੇ ਨਿਕਲਣ ਦੀ ਦੌੜ ਦੌੜ ਰਹੀ ਹੈ। ਆਗੂਆਂ ਨੇ ਕਿਹਾ ਕਿ ਆਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਇਸ ਸ਼ਰਾਬ ਦੀ ਫ਼ੈਕਟਰੀ ਦਾ ਗੰਦ-ਮੰਦ ਧਰਤੀ ਵਿੱਚ ਪਾਏ ਜਾਣ ਨਾਲ ਧਰਤੀ ਹੇਠਲਾ ਪਾਣੀ ਅਤੇ ਹਵਾ ਮਨੁੱਖ-ਪਸ਼ੂ-ਪੰਛੀਆਂ ਅਤੇ ਫਸਲਾਂ ਲਈ ਹੱਦੋਂ ਵੱਧ ਜ਼ਹਿਰੀਲੇ ਹੋ ਚੁੱਕੇ ਹਨ। ਪਰ ਆਪ ਸਰਕਾਰ ਅਤੇ ਸਰਕਾਰ ਦੇ ਅਧਿਕਾਰੀ ਇਸ ਫ਼ੈਕਟਰੀ ਨੂੰ ਬੰਦ ਕਰਵਾਉਣ ਦੀ ਬਿਜਾਏ ਫ਼ੈਕਟਰੀ ਮਾਲਕ ਨੂੰ ਵੀਹ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਕੇ ਫੈਕਟਰੀ ਨੂੰ ਹੋਰ ਵੱਡਾ ਕਰਨ ਦਾ ਸਨਮਾਨ ਦੇ ਰਹੇ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਇਲਾਕੇ ਦੇ ਸੰਘਰਸ਼ਸ਼ੀਲ ਲੋਕਾਂ ਤੇ ਪੁਲਿਸ ਤਸ਼ੱਦਦ ਢਾਹੁਣਾ ਬੰਦ ਕੀਤਾ ਜਾਵੇ ਅਤੇ ਸੰਘਰਸ਼ੀ ਲੋਕਾਂ ਤੇ ਪਾਏ ਝੂਠੇ ਪੁਲਿਸ ਕੇਸਾਂ ਨੂੰ ਰੱਦ ਕਰਕੇ ਗ੍ਰਿਫ਼ਤਾਰ ਕੀਤੇ ਲੋਕਾਂ ਤੁਰੰਤ ਰਿਹਾਅ ਕੀਤਾ ਜਾਵੇ। ਇਸ ਫੈਕਟਰੀ ਸਮੇਤ ਹਵਾ-ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸਮੂਹ ਫੈਕਟਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ,ਪ੍ਰਦੂਸ਼ਣ ਮੁਕਤ ਤੇ ਰੁਜ਼ਗਾਰ ਮੁਖੀ ਸਨਅਤਾਂ ਸਰਕਾਰੀ ਖੇਤਰ ਵਿੱਚ ਲਾਈਆਂ ਜਾਣ,ਲੋਕ-ਦੋਖੀ ਵਿਕਾਸ ਮਾਡਲ ਦੇ ਰਾਹ ਨੂੰ ਰੱਦ ਕਰਕੇ ਲੋਕ-ਪੱਖੀ ਹਕੀਕੀ ਵਿਕਾਸ ਦੀਆਂ ਨੀਤੀਆਂ ਤੇ ਕਨੂੰਨ ਬਣਾਏ ਜਾਣ,ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਕੁਚਲਣ ਵਾਲੇ ਜਾਬਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਮੋਰਚੇ ਦੀ ਡੱਟਵੀ ਹਿਮਾਇਤ ਕੀਤੀ ਜਾਵੇ।
ਉਗਰਾਹਾਂ ਜਥੇਬੰਦੀ ਦੀ ਮੀਟਿੰਗ ਵਿੱਚ ਜੀਰਾ ਫੈਕਟਰੀ ਦੇ ਸੰਘਰਸ਼ ਬਾਰੇ ਹੋਈਆਂ ਵਿਚਾਰਾਂ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਅੰਮ੍ਰਿਤਸਰ ਸਾਹਿਬ, 25 ਦਸੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਿਲਾ ਅੰਮਿ੍ਤਸਰ ਦੀ ਮੀਟਿੰਗ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ਵਿੱਚ ਗੁਰਦਵਾਰਾ ਮੋਰਚਾ ਸਾਹਿਬ ਵਿੱਖੇ ਹੋਈ। ਜਿਸ ਵਿੱਚ ਜ਼ੀਰਾ ਫ਼ੈਕਟਰੀ ਦੇ ਸਾਹਮਣੇ ਚੱਲ ਰਹੇ ਸਾਂਝੇ ਮੋਰਚੇ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਦੋਰਾਨ ਆਗੂਆ ਨੇ ਪਿਛਲੇ ਦਿਨੀਂ ਮੋਰਚੇ ਤੇ ਬੈਠੇ ਕਿਸਾਨਾਂ ਮਜ਼ਦੂਰਾਂ ਤੇ ਜਬਰ ਦੀ ਪੁਰ-ਜ਼ੋਰ ਨਿੰਦਾ ਕੀਤੀ । ਉਹਨਾਂ ਮੰਗ ਕੀਤੀ ਕਿ ਕਿਸਾਨਾਂ ਉੱਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਦੋਰਾਨ ਆਗੂਆ ਕਿਹਾ ਕਿ 29 ਦਸੰਬਰ ਨੂੰ ਅੰਮਿਰਤਸਰ ਜਿਲੇ ਵਿੱਚੋਂ ਵੱਡਾ ਕਾਫਿਲਾ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਕਾਫਿਲਾ ਜ਼ੀਰੇ ਨੂੰ ਰਵਾਨਾ ਹੋਵੇਗਾ। ਆਗੂਆ ਕਿਹਾ ਕਿ ਸਰਕਾਰ ਦੀ ਨੀਤੀ ਪਹਿਲੀਆਂ ਸਰਕਾਰ ਨਾਲ਼ੋਂ ਬਦਤਰ ਹੈ। ਇਹ ਸਰਕਾਰ ਆਮ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਸ਼ਰਾਬ ਫ਼ੈਕਟਰੀ ਦੇ ਨਾਲ ਖੜੀ ਨਜ਼ਰ ਆ ਰਹੀ ਹੈ। ਉਹਨਾ ਕਿਹਾ ਕਿ ਇਸ ਸਰਕਾਰ ਦੇ ਮੰਤਰੀ ਧਰਨਾ ਕਾਰੀਆਂ ਤੇ ਵੱਖ ਵੱਖ ਟਿੱਪਣੀਆਂ ਕਰਦੇ ਹਨ। ਉਹਨਾ ਦੱਸਿਆ ਕਿ ਸ਼ਰਾਬ ਫ਼ੈਕਟਰੀ ਨਾਲ ਪਸੂਆ ,ਫਸਲਾ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ। ਨੇੜਲੇ ਪਿੰਡਾ ਦਾ ਪਾਣੀ ਖ਼ਰਾਬ ਹੋ ਚੁੱਕਾ ਤੇ ਨਾਲ ਦੀ ਨਾਲ ਭਿਆਨਕ ਬਿਮਾਰੀਆਂ ਨੇ ਲੋਕਾਂ ਨੂੰ ਘੇਰ ਲਿਆ ਹੈ। ਇਸ ਦੋਰਾਨ ਵੱਖ ਵੱਖ ਪਿੰਡਾ ,ਬਲਾਕਾਂ ਤੋਂ ਵੱਡੇ ਪੱਧਰ ਤੇ ਕਿਸਾਨ ਹਾਜਿਰ ਹੋਏ। ਜਿੰਨਾ ਵਿਸ਼ਵਾਸ ਦਿਵਾਇਆ ਕਿ ਹਰ ਪਿੰਡ ਵਿੱਚੋਂ ਵੱਡੀ ਗਿਣਤੀ ਨਾਲ ਹਾਜ਼ਰੀ ਭਰੀ ਜਾਵੇਗੀ ਤੇ ਜਿੰਨੀ ਦੇਰ ਸਰਕਾਰ ਇਸ ਮਸਲੇ ਦਾ ਸੰਪੂਰਨ ਹੱਲ ਨਹੀਂ ਕਰਦੀ ਸੰਘਰਸ਼ ਜਾਰੀ ਰਹੇਗੀ। ਇਸ ਮੋਕੇ ਹਰਚਰਨ ਸਿੰਘ ਮੱਧੀਪੁਰ, ਬਲਾਕ ਪ੍ਰਧਾਨ ਅਟਾਰੀ ਡਾ ਪਰਮਿੰਦਰ ਸਿੰਘ ਪੰਡੋਰੀ ਵੜੈਚ, ਜਗਜੀਵਨ ਸਿੰਘ ਤਰਸਿੱਕਾ ਬਲਾਕ , ਬਘੇਲ ਸਿੰਘ ਪ੍ਰੈਸ ਸਕੱਤਰ ,ਬਾਬਾ ਰਾਜਨ ਸਿੰਘ ਚੋਗਾਵਾਂ ਬਲਾਕ ,ਮੰਗਲ ਸਿੰਘ ਮਜੀਠਾਂ ਬਲਾਕ ਸਕੱਤਰ , ਪ੍ਰਗਟ ਸਿੰਘ ਹਰਛਾ ਛੀਨਾ ਬਲਾਕ , ਜਸਪਾਲ ਸਿੰਘ ਅਜਨਾਲਾ ਬਲਾਕ ਸਕੱਤਰ ,ਪਿਰਥੀਪਾਲ ਸਿੰਘ ਥੋਬਾ ,ਪ੍ਰਗਟ ਚੜਪੁਰ ,ਅਲੋਕ ਸਿੰਘ ਖ਼ਜ਼ਾਨਚੀ , ਅਨਮੋਲ ਸਿੰਘ ਕੰਦੋਵਾਲੀ , ਸਤਿੰਦਰ ਸਿੰਘ ,ਹਰਜੀਤ ਸਿੰਘ , ਸੁੱਖਾ ਭੁੱਲਰ ,ਲਖਵਿੰਦਰ ਮੂਧਲ, ਹਰਪਾਲ ਸਿੰਘ , ਗੁਰਮੁਖ ਸਿੰਘ ਚਵਿੰਡਾ ਆਦਿ ਕਿਸਾਨ ਹਾਜਿਰ ਸਨ।
ਸਾਬਕਾ ਐਸ.ਪੀ ਭੁਪਿੰਦਰ ਸਿੰਘ ਸਿੱਧੂ ਹੁਣ ਬਠਿੰਡਾ ਪੁਲਿਸ ਦੇ ਸਲਾਹਕਾਰ ਵਜੋਂ ਭੂਮਿਕਾ ਨਿਭਾਉਣਗੇ
ਪੰਜਾਬ ਸਰਕਾਰ ਨੇ ਬਤੌਰ ਸਲਾਹਕਾਰ, ਇੱਕ ਸਾਲ ਦੇ ਤੌਰ ’ਤੇ ਕੀਤਾ ਨਿਯੁਕਤ
ਇੱਕ ਜਨਵਰੀ ਨੂੰ ਸੰਭਾਲਣਗੇ ਅਹੁੱਦਾ
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਸਾਬਕਾ ਐਸ.ਪੀ. ਭੁਪਿੰਦਰ ਸਿੰਘ ਸਿੱਧੂ ਹੁਣ ਬਠਿੰਡਾ ਪੁਲਿਸ ਦੇ ਸਲਾਹਕਾਰ ਵਜੋਂ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਨਿਯੁਕਤੀ ਬਤੌਰ ਸਲਾਹਕਾਰ(Consultant) ਕਰਦਿਆਂ ਬਠਿੰਡਾ ’ਚ ਤੈਨਾਤੀ ਕੀਤੀ ਹੈ। ਸ: ਸਿੱਧੂ ਵਲੋਂ ਇੱਕ ਜਨਵਰੀ ਨੂੰ ਇਹ ਅਹੁਦਾ ਸੰਭਾਲੇ ਜਾਣ ਦੀ ਚਰਚਾ ਹੈ। ਉਹ ਲੰਘੀ 30 ਨਵੰਬਰ ਨੂੰ ਬਤੌਰ ਐਸ.ਪੀ ਹੈਡਕੁਆਟਰ ਬਠਿੰਡਾ ਵਜੋਂ ਸੇਵਾਮੁਕਤ ਹੋਏ ਸਨ। ਪਤਾ ਲੱਗਿਆ ਹੈ ਕਿ ਜਿਲ੍ਹਾ ਪੁਲਿਸ ਵਲੋਂ ਉਨ੍ਹਾਂ ਦੇ ਸੇਵਾਕਾਲ ਵਿਚ ਵਾਧੇ ਦਾ ਕੇਸ ਪੁਲਿਸ ਹੈਡੁਕਆਟਰ ਬਣਾ ਕੇ ਭੇਜਿਆ ਸੀ। ਹਾਲਾਂਕਿ ਉਨ੍ਹਾਂ ਦੇ ਸੇਵਾਕਾਲ ਵਿਚ ਵਾਧਾ ਤਾਂ ਨਹੀਂ ਹੋਇਆ ਪ੍ਰੰਤੂ ਪੰਜਾਬ ਸਰਕਾਰ ਨੇ ਉਨ੍ਹਾਂ ਵਲੋਂ ਸਰਵਿਸ ਦੌਰਾਨ ਨਿਭਾਈ ਭੂਮਿਕਾ ਦੇ ਚੱਲਦੇ ਪੰਜਾਬ ਪੁਲਿਸ ਨਾਲ ਜੋੜੇ ਰੱਖਣ ਦਾ ਫੈਸਲਾ ਲਿਆ ਹੈ। ਫ਼ਿਲਹਾਲ ਉਨ੍ਹਾਂ ਨੂੰ ਇੱਕ ਸਾਲ ਲਈ ਨਿਯੁਕਤ ਕੀਤਾ ਗਿਆ ਹੈ ਤੇ ਇਸ ਦੌਰਾਨ 66 ਹਜ਼ਾਰ ਰੁਪਏ ਮਹੀਨਾ ਮਾਣਭੱਤਾ ਦਿਤਾ ਜਾਵੇਗਾ। ਉਂਜ ਹਾਲੇ ਤੱਕ ਇਹ ਗੱਲ ਸਾਫ਼ ਨਹੀਂ ਹੈ ਕਿ ਉਹ ਅਪਣੀ ਨਿਯੁਕਤੀ ਦੌਰਾਨ ਫ਼ੀਲਡ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖ ਲਈ ਸਿੱਧੇ ਤੌਰ ’ਤੇ ਮੈਦਾਨ ਵਿਚ ਉਤਰ ਸਕਣਗੇ ਜਾਂ ਫ਼ਿਰ ਵਿਭਾਗ ਕੋਲ ਚੱਲ ਰਹੀਆਂ ਸਿਕਾਇਤਾਂ ਦੀ ਪੜਤਾਲ ਕਰ ਸਕਣਗੇ ? ਇੱਥੇ ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੀ 58 ਸਾਲ ਦੀ ਸੇਵਾਮੁਕਤ ਵਿਚ ਕੀਤੇ ਗਏ (ਇੱਕ-ਇੱਕ ਸਾਲ ਕਰਕੇ) ਦੇ ਦਿੱਤੇ ਜਾ ਰਹੇ ਦੋ ਸਾਲ ਦੇ ਵਾਧੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਨਾਂਮਾਤਰ ਅਧਿਕਾਰੀਆਂ ਨੂੰ ਹੀ ਵਾਧਾ ਮਿਲਿਆ ਹੈ। ਉਂਜ ਇਸਤੋਂ ਪਹਿਲਾਂ ਵੀ ਬਠਿੰਡਾ ਦੇ ਐਸ.ਪੀ ਹੈਡੁਕਆਟਰ ਦੀ ਪੋਸਟ ਤੋਂ ਰਿਟਾਇਰ ਹੋਏ ਸੁਰਿੰਦਰਪਾਲ ਸਿੰਘ ਵੀ ਹੁਣ ਬਤੌਰ ਏ.ਆਈ.ਜੀ ਖੁਫ਼ੀਆ ਵਿੰਗ ਜਿੰਮੇਵਾਰੀ ਨਿਭਾ ਰਹੇ ਹਨ ਪ੍ਰੰਤੂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਵਾਧਾ ਨਹੀਂ, ਬਲਕਿ ਸਰਟੀਫਿਕੇਟਾਂ ਵਿਚ ਜਨਮ ਮਿਤੀ ਦੀ ਦਰੁਸਤੀ ਤੋਂ ਬਾਅਦ ਸਰਵਿਸ ਨੂੰ ਜਾਰੀ ਰੱਖਿਆ ਗਿਆ ਹੈ। ਗੌਰਤਲਬ ਹੈ ਕਿ ਐਸ.ਪੀ ਭੁਪਿੰਦਰ ਸਿੰਘ ਸਿੱਧੂ ਨੌਕਰੀ ਦੌਰਾਨ ਪੜਤਾਲਾਂ ਨੂੰ ਡੂੰਘਾਈ ਨਾਲ ਕਰਨ ਅਤੇ ਸੰਘਰਸ਼ਾਂ ਨੂੰ ਸ਼ਾਂਤਮਈ ਤਰੀਕੇ ਨਾਲ ਖ਼ਤਮ ਕਰਵਾਉਣ ਵਿਚ ਵੱਡੀ ਭੂਮਿਕਾ ਅਦਾ ਕਰਦੇ ਰਹੇ ਹਨ। ਉਧਰ ਬਠਿੰਡਾ ਦੇ ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਭੁੁਪਿੰਦਰ ਸਿੰਘ ਸਿੱਧੂ ਦੀ ਨਵੀਂ ਨਿਯੁਕਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇੱਕ ਜਨਵਰੀ ਨੂੰ ਅਪਣੀ ਜਿੰਮੇਵਾਰੀ ਸੰਭਾਲ ਰਹੇ ਹਨ।
ਸਰਕਾਰੀ ਹਾਈ ਸਕੂਲ ਵਿਰਕ ਖੁਰਦ ਵਿਖ਼ੇ ਮੈਗਾ ਅਧਿਆਪਕ ਮਾਪੇ ਮਿਲਣੀ ਕਰਵਾਈ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 24 ਦਸੰਬਰ:ਅੱਜ ਸਰਕਾਰੀ ਹਾਈ ਸਕੂਲ ਵਿਰਕ ਖੁਰਦ ਵਿਖ਼ੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸ੍ਰੀ ਸ਼ਿਵਪਾਲ ਗੋਇਲ ਦੇ ਦਿਸ਼ਾ ਨਿਰਦੇਸ਼ ਸਕੂਲ ਮੁੱਖੀ ਨਿੱਧੀ ਸਿੰਗਲਾ ਦੀ ਅਗਵਾਈ ਵਿੱਚ ਮੈਗਾ ਅਧਿਆਪਕ ਮਾਪੇ ਮਿਲਣੀ ਕਰਵਾਈ ਗਈl ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਰੋਜਾਨਾ ਸਕੂਲ ਭੇਜਣ ਦਾ ਲਿਖਤੀ ਪ੍ਰਣ ਵੀ ਲਿਆl ਬਚਿਆਂ ਦੇ ਮਾਪਿਆਂ ਅਤੇ ਬੱਚਿਆਂ ਨੂੰ ਰਿਫਰੇਸ਼ਮਿੰਟ ਵਿੱਚ ਖੀਰ ਦਿਤੀ ਗਈ ਅਤੇ ਮੀਟਿੰਗ ਵਿੱਚ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਸ. ਸੁਖਵੰਤ ਸਿੰਘ ਵਿਰਕ ਓਚੇਚੇ ਤੋਰ ਤੇ ਪੁਹੰਚੇlਵਿਸ਼ੇਸ ਪ੍ਰਾਪਤੀਆਂ ਅਤੇ ਦਸੰਬਰ ਟੈਸਟ ਵਿੱਚ 100% ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਮੁੱਖੀ ਅਤੇ ਐਸ ਐਮ ਸੀ ਕਮੇਟੀ ਦੇ ਚੇਅਰਮੈਨ ਵੱਲੋ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲਾਇਬਰੇਰੀ ਲੰਗਰ ਵੀ ਲਾਇਆ ਗਿਆ lਸਕੂਲ ਮੀਡੀਆ ਕੋਆਰਡੀਨੇਟਰ ਹਰਭਗਵਾਨ ਦਾਸ ਨੇ ਦੱਸਿਆ ਕਿ ਸਕੂਲ ਦੇ ਵਿੱਚ ਕੁਲ 155ਬੱਚੇ ਹਨ ਜਿਸ ਵਿੱਚੋਂ ਲਗਭਗ 140ਬੱਚਿਆਂ ਦੇ ਮਾਪਿਆਂ ਨੇ ਇਸ ਮੈਗਾ ਮਿਲਣੀ ਵਿੱਚ ਭਾਗ ਲਿਆ l ਸਕੂਲ ਮੁੱਖੀ ਨਿੱਧੀ ਸਿੰਗਲਾ ਦੁਆਰਾ ਸਬ ਨੂੰ ਜੀ ਆਇਆ ਕਿਹਾ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ l ਇਸ ਮਿਲਣੀ ਨੂੰ ਸਫਲ ਬਣਾਉਣ ਵਿੱਚ ਗਗਨਦੀਪ ਸਿੰਘ ਐਸ ਐਸ ਮਾਸਟਰ, ਮੀਨੂੰ ਗੋਇਲ ਕੰਪਿਊਟਰ ਅਧਿਆਪਿਕਾ, ਹਰਵਿੰਦਰ ਸਿੰਘ ਪੰਜਾਬੀ ਮਾਸਟਰ, ਨਿਸ਼ਾ ਸਿੰਗਲਾ ਮੈਥ ਮਿਸਟ੍ਰੈਸ, ਗੂੰਜਨ ਬਾਲਾ ਸਾਇਸ ਮਿਸਟ੍ਰੈਸ, ਰਸਪਾਲ ਕੌਰ ਹਿੰਦੀ ਮਿਸਟ੍ਰੈਸ ਅਤੇ ਗੁਰਮੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ l
ਸਰਦੂਲਗੜ੍ਹ ਚ ਠੰਡ ਦੇ ਬਾਵਜੂਦ ਮਾਪੇ ਅਧਿਆਪਕ ਮਿਲਣੀਆਂ ਨਿੱਘੀਆਂ ਰਹੀਆਂ
ਵਿਧਾਇਕ, ਐੱਸ ਡੀ ਐੱਮ,ਡੀਈਓ ਸੈਕੰਡਰੀ ਨੇ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਸਰਦੂਲਗੜ੍ਹ 24 ਦਸੰਬਰ: ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਰਦੂਲਗੜ੍ਹ ਵਿਖੇ ਅਧਿਆਪਕ ਮਾਪੇ ਮਿਲਣੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦੂਲਗੜ੍ਹ ਹਲਕੇ ਦੇ ਐਮ ਐਲ ਏ ਸਰਦਾਰ ਗੁਰਪ੍ਰੀਤ ਸਿੰਘ ਬਣਾਂਵਾਲੀ, ਐਸ ਡੀ ਐਮ ਮੈਡਮ ਪੂਨਮ ਸਿੰਘ,ਡੀਈਓ ਸੈਕੰਡਰੀ ਸਰਦਾਰ ਹਰਿੰਦਰ ਸਿੰਘ ਭੁੱਲਰ ਪਹੁੰਚੇ।
ਮਾਪੇ ਅਧਿਆਪਕ ਮਿਲਣੀ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਵੱਲੋਂ ਸਿੱਖਿਆ ਵਿਭਾਗ ਦੁਆਰਾ ਚਲਾਏ ਜਾ ਰਹੇ ਸਿੱਖਿਆ ਪ੍ਰੋਗਰਾਮ ਜਿਵੇਂ ਸੌ ਪ੍ਰਤੀਸ਼ਤ ਵਾਧੂ ਕਲਾਸਾਂ, ਸਕੂਲ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਾਪਿਆਂ ਨੂੰ ਸਹਿਯੋਗ ਬਾਰੇ ਦੱਸਿਆ ਗਿਆ ਬੱਚਿਆਂ ਅਤੇ ਮਾਪਿਆਂ ਨੂੰ ਡੀਈਓ ਸਾਹਿਬ ਵੱਲੋਂ ਮਿਸ਼ਨ 100% ਪ੍ਰਾਪਤ ਕਰਨ ਲਈ ਸਹੁੰ ਚੁਕਾਈ ਗਈ ਮਿਸ਼ਨ ਪ੍ਰਾਪਤ ਕਰਨ ਲਈ ਪ੍ਰੇਰਨਾ ਵੀ ਪ੍ਰਦਾਨ ਕੀਤੀ ਗਈ। ਐਮ ਐਲ ਏ ਗੁਰਪ੍ਰੀਤ ਸਿੰਘ ਵੱਲੋਂ ਸਕੂਲ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਗਿਆ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਅਕ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਵੱਲੋਂ ਸਹਿਯੋਗ ਪ੍ਰਦਾਨ ਕਰਨ ਦਾ ਵਿਸ਼ਵਾਸ ਦੁਆਇਆ ਗਿਆ। ਇਲਾਕੇ ਦੀ ਤਰੱਕੀ ਅਤੇ ਬਿਹਤਰੀ ਬਾਰੇ, ਬੱਚਿਆਂ ਦੇ ਵਿਕਾਸ ਬਾਰੇ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ। ਮੈਡਮ ਪੂਨਮ ਸਿੰਘ ਵੱਲੋਂ ਵੀ ਬੱਚਿਆਂ ਨੂੰ ਵਧੀਆ ਸਿਖਿਆ ਪ੍ਰਾਪਤ ਕਰਨ ਅਤੇ ਮਾਪਿਆਂ ਨੂੰ ਸਹਿਯੋਗ ਦੇਣ ਲਈ ਪ੍ਰੇਰਨਾ ਪ੍ਰਦਾਨ ਕੀਤੀ ਗਈ। ਪ੍ਰਿੰਸੀਪਲ ਮੈਡਮ ਪ੍ਰਭਜੀਤ ਕੌਰ ਜੀ ਵੱਲੋਂ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰੋਗਰਾਮ ਦੇ ਅੰਤ ਵਿੱਚ ਇੰਚਾਰਜ ਪ੍ਰਿੰ ਸੀਪਲ ਮੈਡਮ ਨੀਤਿਕਾ ਵੱਲੋਂ ਸਕੂਲ ਪਹੁੰਚੇ ਹੋਏ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।







