Tuesday, May 19, 2026
Home Blog Page 2280

ਪੰਜਾਬ ਵਿੱਚ ਨਿਵੇਸ਼ ਦੀ ਉਮੀਦ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਸ਼ੁਰੂ

0

ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰਨ ਵਿੱਚ ਸਹਾਈ ਹੋਵੇਗਾ ਦੌਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਦਸੰਬਰ: ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਸੂਬੇ ਵਿੱਚ ਨਿਵੇਸ਼ ਲਈ ਵੱਡੇ ਸਨਅਤਕਾਰਾਂ ਨੂੰ ਤਿਆਰ ਕੀਤਾ ਜਾ ਸਕੇ।ਮੁੱਖ ਮੰਤਰੀ ਅੱਜ ਸ਼ਾਮੀਂ ਚੇਨਈ ਪਹੁੰਚੇ, ਜਿੱਥੇ ਉਹ 19 ਦਸੰਬਰ (ਸੋਮਵਾਰ) ਨੂੰ ਪ੍ਰਮੁੱ Mannਖ ਖੇਤਰਾਂ ਵਿੱਚ ਨਿਵੇਸ਼ ਅਤੇ ਰਣਨੀਤਕ ਗਠਜੋੜ ਲਈ ਵਪਾਰਕ ਵਫ਼ਦਾਂ ਅਤੇ ਪ੍ਰਮੁੱਖ ਕੰਪਨੀਆਂ ਨਾਲ ਮੁਲਾਕਾਤ ਕਰਨਗੇ। ਇਸੇ ਤਰ੍ਹਾਂ ਉਹ 20 ਦਸੰਬਰ (ਮੰਗਲਵਾਰ) ਨੂੰ ਹੈਦਰਾਬਾਦ ਵਿਖੇ ਉਦਯੋਗਪਤੀਆਂ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਦੀ ਇਸ ਦੋ ਰੋਜ਼ਾ ਅਹਿਮ ਫੇਰੀ ਨਾਲ ਸੂਬੇ ਨੂੰ ਵੱਡੇ ਨਿਵੇਸ਼, ਤਕਨੀਕੀ ਜਾਣਕਾਰੀ ਅਤੇ ਵੱਡੀਆਂ ਕੰਪਨੀਆਂ ਤੋਂ ਮੁਹਾਰਤ ਹਾਸਲ ਕਰਨ ਸਬੰਧੀ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ।ਮੁੱਖ ਮੰਤਰੀ ਸੂਬਾ ਸਰਕਾਰ ਵੱਲੋਂ 23-24 ਫਰਵਰੀ ਨੂੰ ਐਸ.ਏ.ਐਸ., ਨਗਰ, ਮੁਹਾਲੀ ਵਿਖੇ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਲਈ ਸਨਅਤਕਾਰਾਂ ਨੂੰ ਸੱਦਾ ਦੇਣਗੇ। ਇਸ ਦੌਰਾਨ ਭਗਵੰਤ ਮਾਨ ਨੇ ਸੂਬੇ ਨੂੰ ਉਦਯੋਗਿਕ ਹੱਬ ਵਜੋਂ ਉਭਰਨ ਲਈ ਆਪਣੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ ‘ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਦੇਸ਼ ਦੀਆਂ ਵੱਡੀਆਂ ਉਦਯੋਗਿਕ ਥਾਂਵਾਂ ਦਾ ਦੌਰਾ ਇਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ, ਉੱਥੇ ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਪੰਜਾਬ ਨੂੰ ਉੱਦਮੀਆਂ ਲਈ ਮੌਕਿਆਂ ਅਤੇ ਵਿਕਾਸ ਦੀ ਧਰਤੀ ਵਜੋਂ ਦਰਸਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਦੌਰਾ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।

ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਗੱਡੀ ਜਲਦ ਮਥੁਰਾ-ਵਰਿੰਦਾਵਨ ਤੱਕ ਚਲਾਉਣ ਦਾ ਕੇਂਦਰ ਤੋਂ ਮਿਲਿਆ ਸਾਕਾਰਾਤਮਕ ਹੁੰਗਾਰਾ

0

ਮੰਤਰੀ ਜਿੰਪਾ ਵਲੋਂ ਕੀਤੀਆਂ ਜਾ ਰਹੀਆਂ ਸਨ ਲਗਾਤਾਰ ਕੋਸ਼ਿਸ਼ਾਂ
ਪੰਜਾਬੀ ਖ਼ਬਰਸਾਰ ਬਿਉਰੋ
ਹੁਸ਼ਿਆਰਪੁਰ, 18 ਦਸੰਬਰ: ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਗੱਡੀ ਦੇ ਮਥੁਰਾ-ਵਰਿੰਦਾਵਨ ਤੱਕ ਚੱਲਣ ਦੀ ਉਮੀਦ ਬਣ ਗਈ ਹੈ। ਇਸ ਸਬੰਧੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸਬੰਧਤ ਡਾਇਰੈਕਟੋਰੇਟ ਤੋਂ ਵਿਸਥਾਰ ਪੂਰਵਕ ਰਿਪੋਰਟ ਮੰਗ ਲਈ ਹੈ। ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੋਆਬਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਉਣ ਲਈ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਸੀ। ਜਵਾਬੀ ਪੱਤਰ ਵਿਚ ਕੇਂਦਰੀ ਰੇਲ ਮੰਤਰੀ ਨੇ ਜਿੰਪਾ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਉਕਤ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਬੰਧਤ ਡਾਇਰੈਕਟੋਰੇਟ ਨੂੰ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਿੰਪਾ ਨੇ ਮੰਗ ਕੀਤੀ ਸੀ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੋਆਬਾ ਦਾ ਅਹਿਮ ਰੇਲਵੇ ਸਟੇਸ਼ਨ ਹੈ। ਬਹੁਤ ਸਾਰੇ ਸ਼ਰਧਾਲੂ ਹੁਸ਼ਿਆਰਪੁਰ ਰਾਹੀਂ ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਾਮੁੰਡਾ ਦੇਵੀ ਜੀ, ਮਾਤਾ ਬਗੁਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ। ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਤੇ ਮਕਲੋਡਗੰਜ ਦੀ ਯਾਤਰਾ ਲਈ ਵੀ ਹੁਸ਼ਿਆਰਪੁਰ ਰਾਹੀਂ ਹੀ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਥੁਰਾ-ਵਰਿੰਦਾਵਨ ਜਾਣ ਲਈ ਹੁਸ਼ਿਆਰਪੁਰ ਅਤੇ ਦੋਆਬਾ ਖੇਤਰ ਦੇ ਤੀਰਥ ਯਾਤਰੀਆਂ ਨੂੰ ਨਵੀਂ ਦਿੱਲੀ ਪਹੁੰਚਣ ਤੋਂ ਬਾਅਦ ਅੱਗੇ ਹੋਰ ਸਾਧਨਾਂ ਵਿਚ ਸਵਾਰ ਹੋਣਾ ਪੈਂਦਾ ਹੈ। ਜਿੰਪਾ ਨੇ ਮੰਗ ਕੀਤੀ ਸੀ ਕਿ ਤੀਰਥ ਯਾਤਰੀਆਂ ਦੀ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ ਹੁਸ਼ਿਆਰਪੁਰ-ਦਿੱਲੀ ਪੈਸੰਜਰ ਟਰੇਨ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਇਆ ਜਾਵੇ ਅਤੇ ਹੁਣ ਕੇਂਦਰੀ ਰੇਲ ਮੰਤਰੀ ਦੇ ਸਾਕਾਰਾਤਮਕ ਰਵੱਈਏ ਸਦਕਾ ਇਹ ਮੁੱਦਾ ਜਲਦ ਹੱਲ ਹੋਣ ਦੀ ਆਸ ਬੱਝ ਗਈ ਹੈ।

ਹਰਿਆਣਾ ਦੇ ਪਿੰਡਾਂ ਦੀਆਂ ਫ਼ਿਰਨੀਆਂ ’ਤੇ ਲਾਈਟਾਂ ਦੇ ਨਾਲ ਲੱਗਣਗੇ ਸੀਸੀਟੀਵੀ ਕੈਮਰੇ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਦਸੰਬਰ : ਹਰਿਆਣਾ ਦੇ ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਦਸਿਆ ਕਿ ਪਿੰਡਾਂ ਦੀ ਫਿਰਨੀ ਤੇ ਲਾਇਟ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਸੂਬੇ ਦੀ 3 ਲੱਖ ਕਿਲੋਮੀਟਰ ਫਿਰਨੀ ਵਿਚੋਂ ਪਹਿਲੇ ਪੜਾਅ ਵਿਚ ਇਕ ਲੱਖ ਕਿਲੋਮੀਟਰ ਫਿਰਨੀ ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਕਿਹਾ ਕਿ ਪਿੰਡਾਂ ਦੇ ਵਿਕਾਸ ਕੰਮਾਂ ਵਿਚ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸੂਬਾ ਸਰਕਾਰ ਦੀ ਜੀਰੋ ਟੋਲਰੈਂਸ ਨੀਤੀ ਦੇ ਤਹਿਤ ਵਿਕਾਸ ਕੰਮ ਈ-ਟੈਂਡਰ ਰਾਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਪ੍ਰਤਸਾਵ ਪਾਸ ਕਰਕੇ ਉਨ੍ਹਾਂ ਕੋਲ ਭੇਜਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਭਲੇ ਹੀ ਇਕ ਰੁਪਏ ਤੋਂ ਲੈਕੇ 100 ਕਰੋੜ ਰੁਪਏ ਤਕ ਦੇ ਵਿਕਾਸ ਕੰਮ ਈ-ਟੈਂਡਰ ਰਾਹੀਂ ਹੋਵੇ, ਲੇਕਿਨ ਉਹ ਸਾਰੀ ਸਰਪੰਚਾਂ ਦੀ ਦੇਖ-ਰੇਖ ਵਿਚ ਹੀ ਹੋਵੇਗਾ। ਸ੍ਰੀ ਬਬਲੀ ਅੱਜ ਜਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਜਿਲਾ ਫਤਿਹਾਬਾਦ ਦੇ ਨਵੇਂ ਚੁਣੇ ਜਿਲਾ ਪਰਿਸਦ, ਪੰਚਾਇਤ ਕਮੇਟੀ ਮੈਂਬਰ ਤੇ ਪੰਚ-ਸਰਪੰਚਾਂ ਨੂੰ ਸੰਬੋਧਤ ਕਰ ਰਹੇ ਸਨ। ਪ੍ਰੋਗ੍ਰਾਮ ਤੋਂ ਬਾਅਦ ਕੈਬਿਨੇਟ ਮੰਤਰੀ ਨੇ ਸਮੱਸਿਆਵਾਂ ਵੀ ਸੁਣਿਆ।
ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਪਿੰਡ ਪੰਚਾਇਤਾਂ ਪਿੰਡਾਂ ਨੂੰ ਨਿਰਮਲ ਅਤੇ ਸਵੱਛ ਬਣਾਉਣ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿੰਡਾਂ ਦਾ ਚਹੁੰਮੁੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਸੂਬੇ ਦੀ ਪੰਚਾਇਤਾਂ ਵਿਚ 50 ਫੀਸਦੀ ਹਿੱਸੇਦਾਰੀ ਮਹਿਲਾਵਾਂ ਨੂੰ ਦਿੱਤੀ ਗਈ ਹੈ, ਜੋ ਕਿ ਮਹਿਲਾ ਸਕਤੀਕਰਣ ਦਾ ਇਕ ਉਦਾਹਰਣ ਹਰਿਆਣਾ ਸਰਕਾਰ ਨੇ ਦਿੱਤਾ ਹੈ। ਸਰਕਾਰ ਦੀ ਦੂਰਦਰਾੜੀ ਸੋਚ ਦੇ ਤਹਿਤ ਹੀ ਸੂਬੇ ਵਿਚ ਪੜ੍ਹੀ ਲਿਖੀ ਪੰਚਾਇਤਾਂ ਬਣੀ ਹੈ, ਜਿਸ ਵਿਚ ਨੌਜੁਆਨਾਂ ਦੀ ਖਾਸੀ ਹਿੱਸੇਦਾਰੀ ਸਾਹਮਣੇ ਆਈ ਹੈ। ਸੂਬਾ ਸਰਕਾਰ ਵੀ ਪਿੰਡਾਂ ਦੀ ਸਵੱਛਤਾ ਲਈ ਵਚਨਬੱਧ ਹੈ। ਵਿਕਾਸ ਤੇ ਪੰਚਾਇਤ ਮੰਤਰੀ ਨੇ ਪੰਚਾਇਤ ਨੁਮਾਇੰਦੀਆਂ ਨਾਲ ਇਹ ਵੀ ਅਪੀਲ ਕੀਤੀ ਕਿ ਉਹ ਪਿੰਡ ਦੇ ਜਨਤਕ ਕੇਂਦਰ ਤੇ ਸਕੂਲ ਆਦਿ ਜਨਤਕ ਸੰਪਤੀਆਂ ਦੇ ਰੱਖ-ਰਖਾਓ ਤੇ ਪੂਰਾ ਧਿਆਨ ਦੇਣ। ਸਰਕਾਰ ਵੱਲੋਂ ਪੁਰਾਣੀ ਇਮਾਰਤਾਂ ਤੇ ਭਵਨਾਂ ਦੀ ਮੁਰੰਮਤ ਤੇ ਨਵੇਂ ਨਿਰਮਾਣ ਕੀਤਾ ਜਾ ਰਿਹਾ ਹੈ। ਪਿੰਡਾਂ ਵਿਚ ਡਿਜੀਟਲ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ, ਜਿੱਥੇ ਪਿੰਡਾਂ ਦੇ ਨੌਜੁਆਨ ਯੂਪੀਐਸਈ ਆਦਿ ਪ੍ਰਾਸਨਿਕ ਸੇਵਾਵਾਂ ਦੀ ਪ੍ਰੀਖਿਆਵਾਂ ਦੀ ਤਿਆਰ ਕਰ ਸਕਣ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਪੰਚਾਇਤ ਨੁਮਾਇੰਦਿਆਂ ਨਾਲ ਚੌਗਿਰਦਾ ਸਰੰਖਣ ਲਈ ਪੌਧੇ ਲਗਾਉਣ ਦੀ ਵੀ ਅਪੀਲ ਕੀਤੀ।

ਜਮਹੂਰੀ ਅਧਿਕਾਰ ਸਭਾ ਨੇ ਮਨਾਇਆ ਮਨੁੱਖੀ ਅਧਿਕਾਰ ਦਿਵਸ

0

ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਟੀਚਰਜ਼ ਹੋਮ ਬਠਿੰਡਾ ਵਿਖੇ ਮਨਾਇਆ ਗਿਆ ਤੇ ਸ਼ਹਿਰ ਵਿੱਚ ਜਾਗਰੂਕਤਾ ਮਾਰਚ ਕੀਤਾ ਗਿਆ । ਜਿਸ ਵਿੱਚ ਜਮਹੂਰੀ ਕਾਰਕੁੰਨਾਂ,ਜਨਤਕ ਜਥੇਬੰਦੀਆ ਦੇ ਵਰਕਰਾਂ,ਨੌਜਵਾਨਾਂ,ਔਰਤਾਂ ਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਭਗਤਾ ਤੇ ਰਾਮਪੁਰਾ ਇਕਾਈਆਂ ਦੇ ਮੈਂਬਰ ਵੀ ਇਸ ਵਿੱਚ ਸ਼ਾਮਲ ਹੋਏ। ਮੀਤ ਪ੍ਰਧਾਨ ਪਿ੍ਰੰ ਰਣਜੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਏ ਸਮਾਗਮ ਨੂੰ ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ,ਸੂਬਾ ਕਮੇਟੀ ਮੈਂਬਰ ਐਨ ਕੇ ਜੀਤ,ਸਹਾਇਕ ਸਕੱਤਰ ਅਵਤਾਰ ਸਿੰਘ,ਪ੍ਰਸ ਸਕੱਤਰ ਡਾ ਅਜੀਤਪਾਲ ਸਿੰਘ,ਜਿਲ੍ਹਾ ਕਮੇਟੀ ਮੈਂਬਰ ਸੁਖਦੇਵ ਪਾਂਧੀ,ਅਤੇ ਸ਼੍ਰੀਮਤੀ ਕੁਲਵੰਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦਾ ਵੱਡਾ ਇਤਿਹਾਸ ਰਿਹਾ ਹੈ। ਬ੍ਰਿਟਿਸ਼ ਬਸਤੀਵਾਦੀ ਹਕੂਮਤ ਖਿਲਾਫ ਹਰ ਵਰਗ ਦੇ ਲੋਕਾਂ ਨੇ ਇੱਕ ਜੁੱਟ ਹੋਕੇ ਸੰਘਰਸ਼ ਲੜਿਆ ਹੈ ਜਿਸ ਦੇ ਸਿੱਟੇ ਵਜੋਂ 1947 ਦੀ ਸਤਾ ਤਬਦੀਲੀ ਪਿਛੋਂ ਭਾਰਤੀ ਸੰਵਿਧਾਨ ਚ ਮਨੁੱਖੀ ਅਧਿਕਾਰਾਂ ਦੀ ਮੱਦਾਂ ਦਰਜ ਹੋਇਆਂ ਹਨ। ਹਰ ਇਨਸਾਨ ਮਨੁੱਖੀ ਸਮਾਜ ਦਾ ਹਿੱਸਾ ਹੈ ਤੇ ਉਸ ਦੇ ਮਨੁੱਖੀ ਅਧਿਕਾਰ ਹਨ। ਗਦਰੀ ਲਹਿਰ,ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਨਾ ਸਿਰਫ ਬਸਤੀਵਾਦੀ ਰਾਜ ਤੋਂ ਅਜਾਦੀ ਦੀ ਗੱਲ ਹੀ ਨਹੀਂ ਕੀਤੀ ਬਲਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੇ ਫਲਸਫੇ ਤੇ ਪਹਿਰਾ ਦਿੱਤਾ। ਪਰ ਜਮਹੂਰੀ ਹੱਕਾਂ ਬਾਰੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਕਈ ਐਲਾਨਨਾਮੇ ਜਾਰੀ ਹੋਣ ਦੇ ਬਾਵਜੂਦ ਮਨੁੱਖੀ ਅਧਿਕਾਰਾਂ ਦਾ ਘਾਣ ਲਗਾਤਾਰ ਜਾਰੀ ਹੈ। ਨਸਲੀ ਵਿਤਕਰੇ,ਮਹਿਲਾਵਾਂ ਖਿਲਾਫ ਅਪਰਾਧ,ਘੱਟ ਗਿਣਤੀਆਂ ਤੇ ਹਮਲੇ,ਗੈਰ ਕਨੂੰਨੀ ਗਿ?ਫ਼ਤਾਰੀਆਂ,ਅਣਮਨੁੱਖੀ ਤਸੀਹੇ ਤੇ ਝੂਠੇ ਪੁਲਸ ਮੁਕਾਬਲੇ ਬੇਰੋਕ ਜਾਰੀ ਹਨ। ਦਲਿਤਾਂ ਤੇ ਆਦੀਵਾਸੀਆਂ ਤੇ ਮਨੂੰਵਾਦੀ ਨਿਜ਼ਾਮ ਜੁਲਮ ਢਾਹ ਰਿਹਾ ਹੈ। ਸਾਮਰਾਜੀ ਜੰਗਾਂ ਬੇਰਿਕ ਜਾਰੀ ਹਨ। ਹਰ ਮਨੁੱਖ ਨੂੰ ਧਰਤੀ ਤੇ ਰਹਿਣ ਦਾ ਅਧਿਕਾਰ ਹੈ ਪਰ ਗਰੀਬਾਂ ਦੀਆਂ ਬਸਤੀਆਂ ਤੇ ਬਲਡੋਜ਼ਰ ਚਲਾਏ ਜਾ ਰਹੇ ਹਨ। ਮੌਜੂਦਾ ਨਿਜ਼ਾਮ ਦੇ ਖਿਲਾਫ ਮੂੰਹ ਖੋਲ੍ਹਣ ਵਾਲੇ ਚੇਤੰਨ ਬੁੱਧੀਜੀਵੀਆਂ ਨੂੰ ਦੇਸ਼ ਧੋ?ਹ ਦੇ ਕੇਸਾਂ ਅਧੀਨ ਜੇਲਾਂ ਚ ਡੱਕਿਆ ਹੋਇਆ ਹੈ। ਨਵੀਂਆਂ ਨੀਤੀਆਂ ਲਾਗੂ ਕਰਕੇ ਸਿਹਤ’ਸਿੱਖਿਆ ਤੇ ਰੁਜ਼ਗਾਰ ਖੋਹੇ ਜਾ ਰਹੇ ਹਨ। ਫਿਰਕਾਪ੍ਰਸਤੀ ਜੋਰਾਂ ਤੇ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਮਹੂਰੀ ਹੱਕਾਂ ਦੀ ਲਹਿਰ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਦੀ ਲੋੜ ਹੈ। ਅੰਤ ਵਿੱਚ ਵਿਤ ਸਕੱਤਰ ਸੰਤੋਖ ਸਿੰਘ ਮੱਲਣ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸਕੱਤਰ ਸੁਦੀਪ ਸਿੰਘ ਵਲੋਂ ਬਾਖੂਬੀ ਨਿਭਾਈ ਗਈ।

ਬਠਿੰਡਾ ਦੇ ਸੀਆਈਏ-1 ਵਿੰਗ ਵਲੋਂ ਭਾਰੀ ਮਾਤਰਾ ’ਚ ਭੁੱਕੀ ਬਰਾਮਦ, ਚਾਰ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਤ ਤਹਿਤ ਅੱਜ ਐਸ ਆਈ ਤਰਜਿੰਦਰ ਸਿੰਘ ਇੰਚ. ਸੀ ਆਈ ਏ-1 ਬਠਿੰਡਾ ਦੀ ਅਗਵਾਈ ਹੇਠ ਐਸ ਆਈ ਹਰਜੀਵਨ ਸਿੰਘ ਦੀ ਟੀਮ ਵਲੋਂ ਭਗਤਾ-ਬਾਜਖਾਨਾ ਰੋਡ ’ਤੇ ਭਗਤਾ ਭਾਈਕਾ ਤੋ ਕਰੀਬ 4 ਕਿਲੋਮੀਟਰ ਅੱਗੇ ਸਿਤਾਰਾ ਪੈਲੇਸ ਦੇ ਬਰਾਬਰ ਮਹਿੰਦਰਾ ਬਲੈਰੋ ਪਿਕਅੱਪ ਗੱਡੀ ਨੂੰ ਕਾਬੂ ਕਰਕੇ ਉਸਦੇ ਵਿਚੋਂ 13 ਗੱਟੇ ਭੁੱਕੀ ਦੇ ਬਰਾਮਦ ਕੀਤੇ ਅਤੇ ਹਰੇਕ ਗੱਟੇ ਵਿਚ 20 ਕਿਲੋ ਭੁੱਕੀ ਭਰੀ ਹੋਈ ਸੀ। ਪੁਲਿਸ ਪਾਰਟੀ ਨੇ ਗੱਡੀ ਵਿੱਚ ਬੈਠੇ ਸੁਰਿੰਦਰ ਕੁਮਾਰ,ਅਸ਼ੌਕ ਬਿਸ਼ਨੋਈ ਅਤੇ ਗੱਡੀ ਦੇ ਉਪੱਰ ਬੈਠੇ ਸੰਦੀਪ ਕੁਮਾਰ ਉਰਫ ਸੋਨੂੰ ਅਤੇ ਯੋਗੇਸ਼ ਕੁਮਾਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਗੱਡੀ ਦੀ ਤਲਾਸ਼ੀ ਦੌਰਾਨ ਨੁਮਾਰ ਨੁਮਾ 55 ਬੰਡਲ ਅਤੇ 04 ਲੱਖ ਰੁਪਏ ਡਰੱੱਗ ਮਨੀ ਬ੍ਰਾਮਦ ਹੋਏ। ਜਿਸ ਉਪਰੰਤ ਮੁੱਕਦਮਾ ਨੰਬਰ-173 ਮਿਤੀ- 17.12.2022 ਅ/ਧ- 15-ਸੀ/61/85 ਐਨ ਡੀ ਪੀ ਐਸ ਐਕਟ ਥਾਣਾ ਦਿਆਲਪੁਰਾ ਬਰਖਿਲਾਫ ਨਿਮਨਲਿਖਤ ਸੁਰਿੰਦਰ ਕੁਮਾਰ,ਅਸ਼ੌਕ ਬਿਸ਼ਨੋਈ,ਸੰਦੀਪ ਕੁਮਾਰ ਉਰਫ ਸੋਨੂੰ, ਯੋਗੇਸ਼ ਕੁਮਾਰ ਦੇ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਦੌਰਾਨ ਕਥਿਤ ਦੋਸ਼ੀਆਂ ਵਲੋਂ ਰਾਜਸਥਾਨ ਵਿੱਚੋ ਡੋਡੇ ਚੂਰਾ ਪੋਸਤ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ । ਇਹਨਾਂ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਪੰਜਾਬੀ ਕਹਾਣੀ ਵਰਕਸ਼ਾਪ ਦਾ ਆਯੋਜਨ, ਬਲਵਿੰਦਰ ਭੁੱਲਰ ਦੀ ਪੁਸਤਕ ‘ਕੁਸੈਲਾ ਸੱਚ’ ਲੋਕ ਅਰਪਨ

ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਸ਼ਰੋਮਣੀ ਕਹਾਣੀਕਾਰ ਅਤੇ ਨਾਵਲਕਾਰ ਸ੍ਰੀ ਅਤਰਜੀਤ ਦੇ ਯਤਨਾਂ ਸਦਕਾ ਸਥਾਨਕ ਟੀਚਰਜ਼ ਹੋਮ ਵਿੱਖੇ ਮਿੰਨ੍ਹੀ ਕਹਾਣੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਚੌਹਾਨ, ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਅਤੇ ਕਹਾਣੀਕਾਰ ਦਰਸ਼ਨ ਸਿੰਘ ਗੁਰੂ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਮਿੰਨੀ ਕਹਾਣੀ ਸੰਗ੍ਰਹਿ ‘ਕੁਸੈਲ਼ਾ ਸੱਚ’ ਲੋਕ ਅਰਪਨ ਕਰਕੇ ਕੀਤੀ ਗਈ। ਇਸ ਉਪਰੰਤ ਕਹਾਣੀਕਾਰਾਂ ਆਤਮਾ ਰਾਮ ਰੰਜਨ, ਰਾਜਦੇਵ ਕੌਰ, ਰਾਕੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਭੁੱਲਰ ਨੇ ਕਹਾਣੀਆਂ ਪੜ੍ਹੀਆਂ। ਇਸ ਉਪਰੰਤ ਇਨ੍ਹਾਂ ਕਹਾਣੀਆਂ ਨੂੰ ਆਧਾਰ ਮੰਨ ਕੇ ਵਿਚਾਰ ਚਰਚਾ ਕੀਤੀ ਗਈ। ਕਹਾਣੀ ਸਬੰੱਧੀ ਵਿਚਾਰ ਪ੍ਰਗਟ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸਾਡਾ ਸਮਾਜ ਸਾਹਿਤ ਦੀ ਖਾਣ ਹੈ। ਇਹ ਲੇਖਕ ਦੀ ਸਮਝ’ਤੇ ਨਿਰਭਰ ਹੈ ਕਿ ਕਹਾਣੀ ਕਿਵੇਂ ਤਲਾਸ਼ਣੀ ਹੈ ਅਤੇ ਕਿਵੇਂ ਤਰਾਸ਼ਨੀ ਹੈ। ਕਹਾਣੀ ਲਿਖਣ ਸਮੇਂ ਪਾਤਰ ਦੀ ਕਿਰਦਾਰ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਹੋਣੀਚਾਹੀਦੀ ਹੈ ਜੋ ਰਚਨਾ ਨੂੰ ਸਫ਼ਲ ਬਣਾਉਂਦੀ ਹੈ। ਉੱਘੇ ਆਲੋਚਕਅਤੇ ਕਹਾਣੀਕਾਰ ਨਿਰੰਜਣ ਬੋਹਾ ਨੇ ਚਰਚਾ ਕਰਦਿਆਂ ਕਿਹਾ ਕਿ ਅੱਜ ਪਾਠਕ ਉਹ ਜਾਣਨਾ ਚਾਹੁੰਦਾ ਹੈ ਜੋ ਉਹ ਨਹੀਂ ਜਾਣਦਾ। ਪਾਠਕ ਦੁਹਰਾਉ ਨਹੀਂ ਚਾਹੁੰਦਾ। ਕਹਾਣੀਕਾਰ ਪਾਠਕਦੀ ਇੱਛਾ ਤੇ ਤਦ ਹੀ ਪੂਰਾ ਉੱਤਰ ਸਕਦਾ ਹੈ ਜੇ ਉਸ ਨੂੰ ਵਿਸ਼ਵੀ ਪ੍ਰਭਾਵ ਦੀ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਪਾਠਕ ਭਾਵੇਂ ਘਟ ਗਿਆ ਹੈ ਪਰ ਜੋ ਰਹਿ ਗਿਆ ਹੈ, ਉਹ ਜਨੂੰਨੀ ਹੈ। ਇਸ ਲਈ ਉਹੋ ਸਾਹਿਤ ਹੀ ਰਚਣਾ ਚਾਹੀਦਾ ਹੈ ਜੋ ਪਾਠਕ ਚਾਹੁੰਦਾ ਹੈ। ਸ਼ਰੋਮਣੀ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਕਹਾਣੀ ਲਿਖਣ ਸਮੇਂ ਸ਼ੈਲੀ ਵਿਧਾ ਅਤੇ ਕਲਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਹਾਣੀ ਪੜ੍ਹਦੇ ਤੇ ਲਿਖਦੇ ਸਮੇਂ ਪਾਤਰ ਦੇ ਹਾਵਭਾਵ ਪਾਠਕ ਨੂੰ ਨਜ਼ਰਆਉਣੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਕਹਾਣੀ ਦੀ ਰਚਨਾਕਾਰੀ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਮੌਲਕਤਾ ਸਾਹਿਤ ਪੜ੍ਹਨ ਨਾਲ਼ ਹੀ ਆਉਂਦੀ ਹੈ, ਇਸ ਲਈ ਚੰਗਾ ਸਾਹਿਤ ਸਮਾਜ ਵਿੱਚ ਸੁਧਾਰ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾ ਵਿੱਚ ਹੀ ਵਧੀਆ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ ਪਰ ਕਹਾਣੀਦਾ ਇਕ ਵਿਸ਼ੇਸ਼ ਥਾਂ ਹੈ। ਉਨ੍ਹਾਂ ਮਿੰਨ੍ਹੀ ਕਹਾਣੀ ਦਾ ਸਿਰਲੇਖ ਵੀ ਸੰਖੇਪ ਰੱਖਣ ਦਾ ਸੁਝਾਅ ਦਿੱਤਾ। ਦਰਸ਼ਨ ਸਿੰਘ ਗੁਰੂ ਨੇ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਮੁਹਾਵਰਿਆਂ ਦੀ ਵਰਤੋਂ ’ਤੇ ਜ਼ੋਰ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸਿੰਘ ਬੰਗੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਰਵ ਸ੍ਰੀ ਅਮਰਜੀਤਜੀਤ, ਰਣਜੀਤ ਗੌਰਵ, ਅਮਰਜੀਤ ਪੇਂਟਰ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਕਰਨੈਲ ਸਿੰਘ, ਸੇਵਕ ਸਿੰਘ ਸ਼ਮੀਰੀਆ ਸ੍ਰੀਮਤੀ ਕਮਲ ਆਦਿ ਵੀ ਹਾਜ਼ਰ ਸਨ।

ਪਨਬਸ ਕਾਮਿਆਂ ਦੀ ਹੜਤਾਲ ਕਾਰਨ ਬੱਸਾਂ ਦਾ ਚੱਕਾ ਜਾਮ ਜਾਰੀ, ਭਲਕੇ ਮੀਟਿੰਗ ਵਿੱਚ ਹੱਲ ਦੀ ਉਮੀਦ

0

ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 18 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਪੱਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਸ਼ੁਰੂ ਕੀਤੀ ਬੱਸ ਹੜਤਾਲ ਅੱਜ ਵੀ ਜਾਰੀ ਰਿਹਾ। ਪਨਬਸਾਂ ਦੇ ਪੁੂਰੀ ਤਰ੍ਹਾਂ ਚੱਕਾ ਜਾਮ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਉਧਰ ਸਰਕਾਰ ਵਲੋਂ ਇਸ ਮੁੱਦੇ ਦੇ ਹੱਲ ਲਈ ਭਲਕੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਮਸਲੇ ਦੇ ਹੱਲ ਦੀ ਉਮੀਦ ਜਤਾਈ ਜਾ ਰਹੀ ਹੈ। ਜੇਕਰ ਇਹ ਮੀਟਿੰਗ ਅਸਫ਼ਲ ਰਹਿੰਦੀ ਹੈ ਤਾਂ ਪੀਆਰਟੀਸੀ ਦੇ ਕਾਮੇ ਵੀ ਇਸ ਹੜਤਾਲ ਵਿਚ ਸ਼ਾਮਲ ਹੋ ਜਾਣਗੇ, ਜਿਸ ਕਾਰਨ ਪੀਆਰਟੀਸੀ ਬੱਸਾਂ ਦਾ ਵੀ ਚੱਕਾ ਜਾਮ ਹੋ ਜਾਵੇਗਾ। ਉਧਰ ਅੱਜ ਯੂਨੀਅਨ ਦੇ ਆਗੂਆਂ ਵਲੋਂ ਇੱਕ ਹੰਗਾਮੀ ਮੀਟਿੰਗ ਲੁਧਿਆਣਾ ਦੇ ਈਸੜੂ ਭਵਨ ਵਿਖੇ ਕੀਤੀ ਗਈ, ਜਿਸ ਵਿੱਚ ਸੂਬਾ ਪ੍ਰਧਾਨ ਰਮੇਸ਼ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਬਾਰ -ਬਾਰ ਮੀਟਿੰਗ ਕਰਨ ਦੇ ਬਾਵਜੂਦ ਮੱਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਜੇਕਰ 19 ਦਸੰਬਰ ਮੁੱਖ ਮੰਤਰੀ ਦੇ ਮੁੱਖ ਪ੍ਰਿਸੀਪਾਲ ਸੈਕਟਰੀ ਵੱਲੋ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਮੁਲਾਜ਼ਮਾਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਅਤੇ 19 ਨੂੰ ਪੀਆਰਟੀਸੀ ਦੇ ਗੇਟਾ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਚੱਲ ਰਹੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਮੁੱਖ ਪੰਜਾਬ ਦੀ ਰਹਾਇਸ਼ ਅੱਗੇ ਪੱਕਾ ਮੋਰਚਾ ਲਾ ਕੇ ਪੰਜਾਬ ਦੀਆਂ ਟੋਟਲ ਬੱਸਾਂ ਮੁੱਖ ਮੰਤਰੀ ਦੇ ਬੂਹੇ ਅੱਗੇ ਡੱਕ ਦਿੱਤੀਆਂ ਜਾਣਗੀ ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ ।ਇਸ ਮੋਕੇ ਸ਼ਮਸ਼ੇਰ ਸਿੰਘ ਸੂਬਾ ਜਰਨਲ ਸਕੱਤਰ, ਜਗਤਾਰ ਸਿੰਘ ਜੁਆਇੰਟ ਸਕੱਤਰ,ਸੀ ਮੀ ਬਲਜੀਤ ਸਿੰਘ, ਹਰਕੇਸ਼ ਕੁਮਾਰ ਵਿਕੀ, ਪ੍ਰਦੀਪ ਕੁਮਾਰ, ਬਲਜਿੰਦਰ ਸਿੰਘ ਕੈਸ਼ੀਅਰ, ਬਲਵਿੰਦਰ ਸਿੰਘ ਰਾਠ, ਦਲਜੀਤ ਸਿੰਘ,ਲਵਲੀ, ਰਾਜਕੁਮਾਰ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ,ਜਲੋਰ ਸਿੰਘ,ਹੈਪੀ, ਬਲਜੀਤ ਸਿੰਘ ਆਦਿ ਆਗੂ ਹਾਜਰ ਹੋਏ।

ਬਠਿੰਡਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨਾਂ ਦੀ 22 ਦਸੰਬਰ ਨੂੰ ਹੋਵੇਗੀ ਤਾਜ਼ਪੋਸ਼ੀ

0

ਰਾਜਾ ਵੜਿੰਗ ਦੀ ਅਗਵਾਈ ਹੇਠ ਹੋਣਗੇ ਵੱਡੇ ਸਮਾਗਮ, ਮਨਪ੍ਰੀਤ ਖੇਮੇ ਦੇ ਪੁੱਜਣ ’ਤੇ ਸ਼ੰਕੇ ਜਾਰੀ
ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਲਈ ਕਾਂਗਰਸੀਆਂ ਨੇ 20 ਦਸੰਬਰ ਨੂੰ ਲੋਰਡ ਰਾਮਾ ਹਾਲ ਵਿਚ ਰੱਖੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ:- ਪਿਛਲੇ ਦਿਨਾਂ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਤਾਜਪੋਸ਼ੀਆਂ ਦੇ ਕੀਤੇ ਜਾ ਰਹੇ ਸਮਾਗਮਾਂ ਦੀ ਕੜੀ ਤਹਿਤ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦੀ ਤਾਜ਼ਪੋਸ਼ੀ ਸਮਾਗਮ 22 ਦਸੰਬਰ ਨੂੰ ਕੀਤੇ ਜਾ ਰਹੇ ਹਨ। ਜਿਸ ਵਿਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਵੱਡੀ ਲੀਡਰਸ਼ਿਪ ਵੀ ਪੁੱਜ ਰਹੀ ਹੈ। ਹਾਲਾਂਕਿ ਇਸ ਤਾਜਪੋਸ਼ੀ ਸਮਾਗਮ ਨੂੰ ਸਥਾਨਕ ਆਗੂਆਂ ਵਲੋਂ ਸਫ਼ਲ ਬਣਾਉਣ ਲਈ ਹੁਣ ਤੋਂ ਹੀ ਯਤਨ ਵਿੱਢ ਦਿੱਤੇ ਹਨ ਪ੍ਰੰਤੂ ਸਮਾਗਮਾਂ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਦੇ ਪੁੱਜਣ ਉਪਰ ਸ਼ੰਕੇ ਜਾਰੀ ਹਨ, ਕਿਉਂਕਿ ਇਸ ਖੇਮੇ ਵਲੋਂ ਲਗਾਤਾਰ ਰਾਜਾ ਵੜਿੰਗ ਅਤੇ ਨਵੇਂ ਪ੍ਰਧਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਇੰਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਿੱਥੇ 20 ਦਸੰਬਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ, ਉਥੇ ਅੱਜ ਵੀ ਨਵਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹੇ ਦੇ ਸੀਨੀਅਰ ਲੀਡਰ ਸਹਿਬਾਨ ਸ਼ਾਮਲ ਹੋਏ ਅਤੇ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਦਸਿਆ ਕਿ ਜ਼ਿਲ੍ਹਾ ਪ੍ਰਧਾਨਾਂ ਦਾ ਤਾਜਪੋਸ਼ੀ ਸਮਾਗਮ 22 ਨੂੰ ਕਾਂਗਰਸ ਭਵਨ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਇਸ ਮੌਕੇ ਉਹ ਪਾਰਟੀ ਦੇ ਸੀਨੀਅਰ ਕਾਂਗਰਸੀ ਲੀਡਰ ਸਾਹਿਬਾਨਾਂ, ਕੌਂਸਲਰਾਂ, ਐਨ ਐਸ ਯੂ ਆਈ, ਸੇਵਾ ਦਲ ਅਤੇ ਯੂਥ ਕਾਂਗਰਸ ਦੇ ਅਹੁਦੇਦਾਰ, ਵਰਕਰ,ਪੰਚ-ਸਰਪੰਚਾਂ ਅਤੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗਾਂ ਵੀ ਕਰਨਗੇ। ਰਾਜਨ ਗਰਗ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਸਬੰਧੀ ਜ਼ਿਲਾ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ ਸਹਿਬਾਨ ਵੱਲੋਂ ਤਿਆਰੀਆਂ ਤੇ ਡਿਊਟੀਆਂ ਲਾਉਣ ਸਬੰਧੀ 20/12/2022 ਨੂੰ ਲੋਰਡ ਰਾਮਾ ਹਾਲ ਦਾਣਾ ਮੰਡੀ ਵਿਖੇ ਸਮਾਂ 12 ਵਜੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸਮੂਹ ਕੋਂਸਲਰਾਂ, ਪੰਚਾਂ-ਸਰਪੰਚਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਾਜਪੋਸ਼ੀ ਸਮਾਗਮ ਸਬੰਧੀ ਇਸ ਮੀਟਿੰਗ ਵਿੱਚ ਸੁਝਾਅ ਲਏ ਜਾਣਗੇ ਤਾਂ ਜੋ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ ਜਾ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ,ਬਲਰਾਜ ਸਿੰਘ ਪੱਕਾ, ਪੀਪੀਸੀਸੀ ਦੇ ਡੈਲੀਗੇਟ ਅਰੁਣ ਵਧਾਵਣ, ਅਨਿਲ ਭੋਲਾ , ਕੇ ਕੇ ਅਗਰਵਾਲ, ਪਵਨ ਮਣੀ, ਟਹਿਲ ਸਿੰਘ ਸੰਧੂ, ਮਲਕੀਤ ਸਿੰਘ , ਕਿਰਨਜੀਤ ਸਿੰਘ ਗੈਹਰੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ,ਅਸ਼ੋਕ ਭੋਲਾ, ਹਰਿ ਓਮ ਠਾਕੁਰ, ਅਸ਼ੀਸ਼ ਕਪੂਰ, ਜਗਤਾਰ ਸਿੰਘ, ਮਹਿੰਦਰ ਭੋਲਾ, ਬਲਵੰਤ ਰਾਏ ਨਾਥ ਅਤੇ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ ।

ਖੇਡ ਮੰਤਰੀ ਮੀਤ ਹੇਅਰ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਐਫ.ਆਈ.ਐਚ. ਨੇਸ਼ਨਜ਼ ਕੱਪ ਜਿੱਤਣ ਉੱਤੇ ਦਿੱਤੀ ਵਧਾਈ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਦਸੰਬਰ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੇਨ ਵਿਖੇ ਬੀਤੀ ਰਾਤ ਸੰਪੰਨ ਹੋਏ ਅੱਠ ਮੁਲਕਾਂ ਦੇ ਐਫ.ਆਈ.ਐਚ. ਨੇਸ਼ਨਜ਼ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਤਾਬੀ ਜਿੱਤ ਉੱਤੇ ਮੁਬਾਰਕਬਾਦ ਦਿੱਤੀ ਹੈ।ਵਲੇਂਸੀਆ ਸ਼ਹਿਰ ਵਿਖੇ ਹੋਏ ਨੇਸ਼ਨਜ਼ ਕੱਪ ਦੇ ਫ਼ਾਈਨਲ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਸਪੇਨ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ। ਪੰਜਾਬ ਦੀ ਗੁਰਜੀਤ ਕੌਰ ਨੇ ਫ਼ਾਈਨਲ ਦੇ ਛੇਵੇਂ ਮਿੰਟ ਵਿੱਚ ਗੋਲ ਕੀਤਾ ਜੋ ਕਿ ਫੈਸਲਾਕੁੰਨ ਸਾਬਤ ਹੋਇਆ। ਇਸ ਤੋਂ ਪਹਿਲਾ ਸੈਮੀ ਫ਼ਾਈਨਲ ਵਿੱਚ ਭਾਰਤ ਨੇ ਆਇਰਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-1 ਨਾਲ ਹਰਾਇਆ ਸੀ। ਲੀਗ ਦੌਰ ਵਿੱਚ ਭਾਰਤੀ ਟੀਮ ਨੇ ਗਰੁੱਪ ਬੀ ਵਿੱਚ ਤਿੰਨੇ ਮੈਚ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।ਮੀਤ ਹੇਅਰ ਨੇ ਇਸ ਪ੍ਰਾਪਤੀ ਉੱਤੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕੌਮੀ ਖੇਡ ਹਾਕੀ ਵਿੱਚ ਭਾਰਤੀ ਟੀਮ ਦੀ ਇਹ ਜਿੱਤ ਪੂਰੇ ਦੇਸ਼ ਲਈ ਮਾਣ ਵਾਲੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਟੀਮ ਦੀ ਕਪਤਾਨ ਸਵਿਤਾ ਪੂਨੀਆ ਨੂੰ ਟੂਰਨਾਮੈਂਟ ਦੀ ਸਰਵੋਤਮ ਗੋਲਚੀ ਐਲਾਨੀ ਗਈ। ਪੂਰੇ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਅਜੇਤੂ ਰਹੀ।

ਪੰਜਾਬ ਪੱਧਰੀ ਬਾਕਸਿੰਗ ਅਤੇ ਹਾਕੀ ਖੇਡਾਂ ਦਾ ਅਗਾਜ਼

0

ਖਿਡਾਰੀਆਂ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਵਚਨਬੱਧ: ਅੱਗਰਵਾਲ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ 66 ਵੀਆ ਅੰਤਰ ਜ਼ਿਲ੍ਹਾ ਸਕੂਲ ਬਾਕਸਿੰਗ ਖੇਡਾਂ ਭਾਈ ਰੂਪ ਚੰਦ ਸਟੇਡੀਅਮ ਭਾਈਰੂਪਾ ਅਤੇ ਹਾਕੀ ਰਾਜਿੰਦਰਾ ਹਾਕੀ ਟਰਫ ਸਟੇਡੀਅਮ ਬਠਿੰਡਾ ਵਿਖੇ ਅਗਾਜ਼ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਬਠਿੰਡਾ ਵਿਖੇ ਅਮ੍ਰਿਤ ਅੱਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਵਿਖੇ ਅਤੇ ਭਾਈ ਰੂਪਾ ਵਿਖੇ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਵਲੋਂ ਉਹਨਾਂ ਦੇ ਪੀ.ਏ ਜਗਸੀਰ ਸਿੰਘ ਵਲੋਂ ਕੀਤਾ ਗਿਆ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ . ਖੇਡਾਂ ਨੇ ਦੱਸਿਆ ਕਿ ਬਾਕਸਿੰਗ ਅੰਡਰ 17 ਮੁੰਡੇ ਦੇ ਪਹਿਲੇ ਰਾਊਂਡ 46 ਕਿਲੋ ਵਿੱਚ ਬੰਟੀ ਫਾਜ਼ਿਲਕਾ ਨੇ ਜੋਬਨਪ੍ਰੀਤ ਮੋਗਾ ਨੂੰ,ਹਿਆਨ ਅਲੀ ਮਸਤੂਆਣਾ ਨੇ ਬੇਦੰਤ ਭਗਤ ਪਠਾਨਕੋਟ ਨੂੰ, ਨਰਾਇਣ ਬਠਿੰਡਾ ਨੇ ਮਨਜਿੰਦਰ ਬਰਨਾਲਾ ਨੂੰ ਅਵਿਨਾਸ਼ ਜਲੰਧਰ ਨੇ ਪੂਜਨ ਸੰਗਰੂਰ ਨੂੰ,ਡਿੰਪਲ ਪਟਿਆਲਾ ਨੇ ਗੁਰਵਿੰਦਰ ਫਰੀਦਕੋਟ ਨੂੰ,ਲਵ ਕਪੂਰਥਲਾ ਨੇ ਰਿਤਨ ਬਠਿੰਡਾ ਨੂੰ, ਇੰਦਰਜੀਤ ਫਤਿਹਗੜ੍ਹ ਸਾਹਿਬ ਨੇ ਅਰਮਾਨ ਮੋਹਾਲੀ ਨੂੰ,48 ਕਿਲੋ ਵਿੱਚ ਅਨੁਰਾਗ ਮਲੇਰਕੋਟਲਾ ਨੇ ਉਦੈਵੀਰ ਬਰਨਾਲਾ ਨੂੰ,ਸਾਹਿਲ ਸੇਠੀ ਨੇ ਭਵਜੀਤ ਬਠਿੰਡਾ ਨੂੰ,50 ਕਿਲੋ ਵਿੱਚ ਸੂਰਜ ਰੂਪਨਗਰ ਨੇ ਗੁਰਨੂਰ ਫਾਜ਼ਿਲਕਾ ਨੂੰ ਹਰਾਇਆ।ਹਾਕੀ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ, ਮੋਗਾ ਨੇ ਹੁਸ਼ਿਆਰਪੁਰ ਨੂੰ, ਬਠਿੰਡਾ ਨੇ ਅਮ੍ਰਿਤਸਰ ਨੂੰ, ਬਠਿੰਡਾ ਪੀ ਆਈ ਐੱਸ ਨੇ ਮਾਨਸਾ ਨੂੰ,ਪੀ ਆਈ ਐੱਸ ਮੈਹਾਲੀ ਨੇ ਫਰੀਦਕੋਟ ਨੂੰ, ਪਟਿਆਲਾ ਨੇ ਬਰਨਾਲਾ ਨੂੰ, ਮਲੇਰਕੋਟਲਾ ਨੇ ਸੰਗਰੂਰ ਨੂੰ, ਤਰਨਤਾਰਨ ਨੇ ਜਲੰਧਰ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਰਾ ਸਿੰਘ ਜਵੰਦਾ,ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ (ਸਾਰੇ ਬੀ.ਐਮ),ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਕਿਰਨ ਫਰੀਦਕੋਟ,ਭੁਪਿੰਦਰ ਸਿੰਘ ਤੱਗੜ,ਰਹਿੰਦਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ , ਰਣਧੀਰ ਸਿੰਘ, ਨਿਰਮਲ ਸਿੰਘ ਕੋਚ , ਜਗਮੋਹਨ ਸਿੰਘ, ਹਰਭਗਵਾਨ ਸਿੰਘ ਹਾਜ਼ਰ ਸਨ।

Our Visitor

1908070