ਕਿਹਾ, ਪੰਜਾਬੀ ਦੇ ਪ੍ਰਚਾਰ ਲਈ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ
‘‘ਪੰਜਾਬੀ ਮਾਹ’’ ਤਹਿਤ ਭਾਸ਼ਾ ਵਿਭਾਗ ਨੇ ਕਰਵਾਇਆ ਰੂ-ਬ-ਰੂ ਸਮਾਗਮ
ਸੁਖਜਿੰਦਰ ਮਾਨ
ਬਠਿੰਡਾ 23 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਹਮੇਸ਼ਾ ਵਚਨਬੱਧ ਹੈ ਤੇ ਸੂਬੇ ਦੇ ਕੋਨੇ-ਕੋਨੇ ‘ਚ ਇਸ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਵਿਧਾਇਕ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਮਨਾਏ ਜਾ ਰਹੇ “ਪੰਜਾਬੀ ਮਾਹ” ਤਹਿਤ ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਕਰਵਾਏ ਸਮਾਗਮ ਦੌਰਾਨ ਕੀਤਾ।ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਭਾਸ਼ਾ ਵਿਭਾਗ ਦਫਤਰ ਬਠਿੰਡਾ ਵਲੋਂ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਜਿੱਥੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਵੱਖ-ਵੱਖ ਸਮਾਗਮ ਵੀ ਕਰਵਾਏ ਜਾ ਰਹੇ ਹਨ। ਜਿਸ ਲਈ ਸ਼ਹਿਰ ਦੀਆਂ ਵਿੱਦਿਅਕ ਤੇ ਸਾਹਿਤਕ ਸੰਸਥਾਵਾਂ ਵੱਲੋਂ ਭਰਵਾਂ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਦੇ ਪ੍ਰਚਾਰ ਲਈ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।ਸਮਾਗਮ ਦੇ ਕੇਂਦਰ ਬਿੰਦੂ ਰਹੇ ਨਿੰਦਰ ਘੁਗਿਆਣਵੀ ਨੇ ਨਾਟਕੀ ਅੰਦਾਜ਼ ‘ਚ ਆਪਣੇ ਜੀਵਨ ਦੀਆਂ ਉਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜੋ ਉਨ੍ਹਾਂ ਦੀਆਂ ਰਚਨਾਵਾਂ ਦਾ ਅਧਾਰ ਬਣੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਚਪਨ ‘ਚ ਗਾਇਕੀ ਦਾ ਸ਼ੌਕ ਸੀ ਜਿਸ ਦੀ ਤਾਲੀਮ ਲੈਣ ਦੌਰਾਨ ਹੀ ਉਸ ਦਾ ਰੁਝਾਨ ਸਾਹਿਤ ਰਚਨਾ ਵੱਲ ਹੋਣਾ ਸ਼ੁਰੂ ਹੋ ਗਿਆ। ਮਰਹੂਮ ਲਾਲ ਚੰਦ ਯਮਲਾ ਜੱਟ ਦੇ ਸ਼ਗਿਰਦ ਘੁਗਿਆਣਵੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਅੱਜ ਸਮੁੱਚੀ ਦੁਨੀਆ ‘ਚ ਆਪਣੇ ਪੈਰ ਜਮਾ ਰਹੀ ਹੈ। ਜਿਸ ਲਈ ਸਾਡੇ ਮਾਪਿਆਂ ਦਾ ਸਭ ਤੋਂ ਵਧੇਰੇ ਯੋਗਦਾਨ ਹੈ ਜੋ ਆਪਣੀ ਅਗਲੀ ਪੀੜ੍ਹੀ ਨੂੰ ਮਾਂ ਬੋਲੀ ਨਾਲ ਦੁਨੀਆ ਦੇ ਹਰ ਕੋਨੇ ‘ਚ ਜਾ ਕੇ ਵੀ ਜੋੜ ਰਹੇ ਹਨ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਭਾਸਾ ਅਫਸਰ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਬਠਿੰਡਾ ਦੀਆਂ ਵੱਖ-ਵੱਖ ਸੰਸਥਾਵਾਂ ‘ਚ ਪੰਜਾਬੀ ਦੇ ਪ੍ਰਚਾਰ ਲਈ ਪੁਸਤਕ ਪ੍ਰਦਰਸ਼ਨੀਆਂ, ਨੁੱਕੜ ਨਾਟਕ, ਰੂਬਰੂ ਤੇ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸਮਾਜ ਸੇਵਕ ਤੇ ਉਦਯੋਗਪਤੀ ਅਮਰਜੀਤ ਮਹਿਤਾ,ਕਹਾਣੀਕਾਰ ਅਤਰਜੀਤ, ਸ਼ਾਇਰ ਸੁਰਿੰਦਰਪ੍ਰੀਤ ਘਣੀਆ, ਸਹਾਇਕ ਨਿਰਦੇਸ਼ਕਾ ਜਸਪ੍ਰੀਤ ਕੌਰ, ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ, ਨਵਪ੍ਰੀਤ ਸਿੰਘ, ਡਾ. ਸੁਖਦਰਸ਼ਨ ਸਿੰਘ, ਐਸਐਸਡੀ ਕਾਲਜ ਦੀ ਪਿ੍ਰੰਸੀਪਲ ਨੀਰੂ ਗਰਗ, ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼ਤੀਸ਼ ਅਰੋੜਾ, ਐਮਸੀ ਸੁਖਦੀਪ ਸਿੰਘ ਢਿੱਲੋਂ, ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ, ਸੁਖਦਰਸ਼ਨ ਗਰਗ, ਗੁਰਦੇਵ ਖੋਖਰ, ਰਣਬੀਰ ਰਾਣਾ, ਲਛਮਣ ਮਲੂਕਾ, ਮਲਕੀਤ ਸਿੰਘ ਮਛਾਣਾ, ਮਨਜਿੰਦਰ ਸਿੰਘ, ਅਨਿਲ ਕੁਮਾਰ, ਸੁਖਦੀਪ ਸਿੰਘ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਤੇ ਕਾਲਜ ਦੀਆਂ ਵਿਦਿਆਰਥਣਾਂ ਆਦਿ ਹਾਜ਼ਰ ਸਨ।
ਸੂਬਾ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ : ਜਗਰੂਪ ਸਿੰਘ ਗਿੱਲ
ਭਿ੍ਰਸ਼ਟਾਚਾਰ ਨੂੰ ਜੜ੍ਹ ਤੋਂ ਖਾਤਮ ਕਰਨ ਲਈ ਸਮਾਜ ਦਾ ਸਹਿਯੋਗ ਅਤਿ ਜ਼ਰੂਰੀ : ਅੰਮ੍ਰਿਤ ਲਾਲ ਅਗਰਵਾਲ
ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 23 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਖਿਲਾਫ਼ ਜ਼ੀਰੋ ਟਾਰਲੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਤੇ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ, ਪਰ ਫਿਰ ਵੀ ਭਿ੍ਰਸ਼ਟਾਚਾਰ ਨੂੰ ਜੜ੍ਹ ਤੋਂ ਖਾਤਮ ਕਰਨ ਲਈ ਪ੍ਰਸ਼ਾਸਨ ਅਤੇ ਸਮਾਜ ਦਾ ਸਹਿਯੋਗ ਵੀ ਅਤਿ ਜ਼ਰੂਰੀ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਸਬੰਧੀ ਕੀਤੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਬਾਗਵਾਨੀ ਵਿਭਾਗ, ਖੇਤੀਬਾੜੀ, ਪਸ਼ੂ ਤੇ ਮੱਛੀ ਪਾਲਣ, ਭੂਮੀ ਰੱਖਿਆ, ਵਣ ਵਿਭਾਗ, ਡੇਅਰੀ ਵਿਭਾਗ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਪੋਂ-ਆਪਣੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਅਤੇ ਲਾਹਾ ਦਿੱਤਾ ਜਾਵੇ।
ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਨੁਮਾਇੰਦੇ ਵਲੋਂ ਦੱਸਿਆ ਕਿ ਝੀਂਗਾਂ ਅਤੇ ਮੱਛੀ ਪਾਲਣ ਸਬੰਧੀ ਸ਼੍ਰੀ ਮੁਕਤਸਰ ਸਾਹਿਬ ਵਿਚ ਟਰੇਨਿੰਗ ਸੈਂਟਰ ਚਲ ਰਿਹਾ ਹੈ। ਇਸ ਟਰੇਨਿੰਗ ਸੈਂਟਰ ਤੋਂ ਟਰੇਨਿੰਗ ਲੈ ਕੇ ਮੱਛੀ ਪਾਲਕ ਆਪਣੀ ਆਮਦਨ ਵਿਚ 4 ਤੋਂ 5 ਲੱਖ ਰੁਪਏ ਪ੍ਰਤੀ ਏਕੜ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਰ ਕਮਿਊਨਿਟੀ ਵਾਟਰ ਟੈਂਕ ਕਿਸਾਨਾਂ ਦੇ ਖੇਤ ਵਿਚ ਬਣਵਾਏ ਗਏ ਹਨ ਜੋ ਕਿ ਸਪਰਿੰਕਲਿੰਗ ਰਾਹੀਂ ਖੇਤਾਂ ਨੂੰ ਪਾਣੀ ਦੇਣ ਵਾਸਤੇ ਹਨ। ਇਸ ਮੌਕੇ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਨੇ ਮੱਛੀ ਪਾਲਣ ਵਿਭਾਗ ਤੋਂ ਆਏ ਅਧਿਕਾਰੀ ਨੂੰ ਕਿਹਾ ਕਿ ਡਿਪਟੀ ਡਾਇਰੈਕਟਰ ਬਾਗਵਾਨੀ ਨਾਲ ਸੰਪਰਕ ਕਰਕੇ ਜੇਕਰ ਇਨ੍ਹਾਂ ਟੈਂਕਾਂ ਵਿਚ ਮੱਛੀ ਜਾਂ ਝੀਂਗਾ ਨੂੰ ਕਿਸਾਨਾਂ ਨਾਲ ਸੰਪਰਕ ਕਰਕੇ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਇਸ ਤੋਂ ਵਾਧੂ ਲਾਭ ਮਿਲ ਸਕੇ। ਇਸ ਮੌਕੇ ਚੇਅਰਮੈਨ ਸ਼੍ਰੀ ਅਗਰਵਾਲ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਵਿਚ ਚਲ ਰਹੀਆਂ ਸਕੀਮਾਂ ਦੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ, ਇਨ੍ਹਾਂ ਸਕੀਮਾਂ ਦੇ ਪ੍ਰਤੀ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਪਿੰਡਾਂ/ਸ਼ਹਿਰਾਂ ਵਿਚ ਵੱਖ-ਵੱਖ ਵਿਭਾਗਾਂ ਨਾਲ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਕੈਪ ਆਯੋਜਿਤ ਕੀਤੇ ਜਾਣ ਤਾਂ ਜੋ ਇਨ੍ਹਾਂ ਸਕੀਮਾ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ ਅਤੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਣ।ਮੀਟਿੰਗ ਦੌਰਾਨ ਉਪ ਅਰਥ ਅਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾਪਾਲ, ਸਹਾਇਕ ਖੋਜ਼ ਅਫਸਰ ਸ਼੍ਰੀ ਰਣਜੀਤ ਸਿੰਘ, ਇਨਵੈਸਟੀਗੇਟਰ ਸ਼ੀ ਸੰਦੀਪ ਕੁਮਾਰ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਹਰਪਾਲ ਸਿੰਘ, ਫੀਲਡ ਅਫਸਰ ਖੇਤੀਬਾੜੀ ਵਿਭਾਗ ਸੁਖਵੀਰ ਸਿੰਘ ਸੋਢੀ, ਸੀਨੀਅਰ ਫਿਸ਼ਨਰੀ ਅਫਸਰ ਸ਼੍ਰੀ ਰਾਹੁਲ ਕੁਮਾਰ, ਭੂਮੀ ਰੱਖਿਆ ਅਫਸਰ ਸ਼੍ਰੀ ਰਵਿੰਦਰਪਾਲ ਸਿੰਘ ਅਤੇ ਸ਼੍ਰੀ ਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਪਲੇਸਮੈਂਟ ਮੁਹਿੰਮ: ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ 75 ਵਿਦਿਆਰਥੀਆਂ ਦੀ ਹੋਈ ਚੋਣ
ਸੁਖਜਿੰਦਰ ਮਾਨ
ਬਠਿੰਡਾ, 23 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀਆਂ ਵੱਖ-ਵੱਖ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਸ਼ਾਖਾਵਾਂ ਦੇ 75 ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਰਾਹੀਂ ਵੱਖ-ਵੱਖ ਨਾਮੀਂ ਕੰਪਨੀਆਂ ਵਿੱਚ ਨੌਕਰੀ ਲਈ ਚੋਣ ਕੀਤੀ ਗਈ ਹੈ। ਕੰਪਨੀਆਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸਾਲਾਨਾ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। 2023 ਵਿਚ ਪਾਸ ਹੋਣ ਵਾਲੇ ਬੈਚ ਦੇ ਵਿਦਿਆਰਥੀਆਂ ਲਈ ਕੈਂਪਸ ਵਿੱਚ ਰੈਗੂਲਰ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਨੇਸਲੇ, ਓਸਵਾਲ ਵੂਲਨ ਮਿਲਸ ਲਿਮਿਟੇਡ, ਚਿਕ ਮਾਈਕ ਟੈਕਨਾਲੋਜੀ, ਗ੍ਰੈਜ਼ਿਟੀ ਇੰਟਰਐਕਟਿਵ, ਜਸਟ ਡਾਇਲ, ਨੈਟਸਮਾਰਟਜ਼, ਬਾਈਜੂਜ਼, ਡੈਬਿਊ ਇਨਫੋਟੈਕ, ਹਾਈਕ ਐਜੂਕੇਸ਼ਨ, ਕੋਲਬੇਰਾ ਅਤੇ ਸ਼ੇਪ ਮਾਈ ਸਕਿਲਜ਼ ਵਿੱਚ ਚੁਣਿਆ ਗਿਆ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰਪਾਲ ਬਰਾੜ, ਕੈਂਪਸ ਡਾਇਰੈਕਟਰ ਡਾ. ਸੰਜੀਵ ਅਗਰਵਾਲ, ਕਾਰਪੋਰੇਟ ਰਿਸੋਰਸ ਸੈਂਟਰ ਦੇ ਇੰਚਾਰਜ ਡਾ. ਰਾਜੇਸ਼ ਗੁਪਤਾ ਅਤੇ ਡਾਇਰੈਕਟਰ-ਟ?ਰੇਨਿੰਗ ਅਤੇ ਪਲੇਸਮੈਂਟ, ਸ੍ਰੀ ਹਰਜੋਤ ਸਿੰਘ ਸਿੱਧੂ ਨੇ ਨਾਮੀਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਕਾਬਲੀਅਤ ਦੇ ਆਧਾਰ ਤੇ ਚੋਣ ਕਰਨ ’ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਰਪੋਰੇਟ ਰਿਸੋਰਸ ਸੈਂਟਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।ਪ੍ਰੋ: ਬੂਟਾ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਹਾਲਾਤਾਂ ਵਿੱਚ ਦਰਪੇਸ਼ ਨਵੇਂ ਰੁਝਾਨਾਂ ਅਤੇ ਤਕਨੀਕਾਂ ਬਾਰੇ ਸਿੱਖਦੇ ਰਹਿਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਉਦਯੋਗਾਂ ਨਾਲ ਆਪਣੀ ਸਾਂਝੇਦਾਰੀ ਅਤੇ ਸ਼ਮੂਲੀਅਤ ਨੂੰ ਮਜ਼ਬੂਤ ਕਰਾਂਗੇ।ਡਾ. ਰਾਜੇਸ਼ ਗੁਪਤਾ ਅਤੇ ਹਰਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਸਿੱਧ ਕੰਪਨੀਆਂ ਕੈਂਪਸ ਦਾ ਦੌਰਾ ਕਰਨਗੀਆਂ ਅਤੇ ਪਲੇਸਮੈਂਟ ਮੁਹਿੰਮ ਦੇ ਹੋਰ ਸਾਰਥਿਕ ਨਤੀਜੇ ਨਿਕਲਨਗੇ। ਇੰਜ. ਹਰਅੰਮ੍ਰਿਤਪਾਲ ਸਿੰਘ ਸਿੱਧੂ, ਇੰਜ. ਗਗਨਦੀਪ ਸੋਢੀ ਅਤੇ ਇੰਜ. ਮਨਪ੍ਰੀਤ ਕੌਰ ਨੇ ਪਲੇਸਮੈਂਟ ਡਰਾਈਵ ਦੇ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਈ।
ਹਰਿਆਣਾ ਬਿਜਲੀ ਉਪਲਬਧਤਾ ਵਿਚ ਬਣਿਆ ਆਤਮਨਿਰਭਰ: ਮੁੱਖ ਮੰਤਰੀ ਮਨੋਹਰ ਲਾਲ
ਸਾਲ 1966 ਵਿਚ ਕੁੱਲ 343 ਮੇਗਾਵਾਟ ਦੇ ਮੁਕਾਬਲੇ ਵੱਧ ਕੇ ਹੋਈ 13106.58 ਮੇਗਾਵਾਟ ਬਿਜਲੀ ਉਪਲਬਧਤਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਨਵੰਬਰ : 56 ਸਾਲ ਪਹਿਲਾਂ ਪੰਜਾਬ ਪੁਨਰਗਠਨ ਤੋਂ ਬਾਅਦ ਹੋਂਦ ਵਿਚ ਆਇਆ ਹਰਿਆਣਾ ਹੁਣ ਬਿਜਲੀ ਉਪਲਬਧਤਾ ਦੇ ਖੇਤਰ ਵਿਚ ਆਤਮਨਿਰਭਰ ਬਣ ਗਿਆ ਹੈ। ਇਹ ਦਾਅਵਾ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਸਿਆ ਕਿ 1966 ਹਰਿਆਣਾ ਕੋਲ ਬਿਜਲੀ ਦੀ ਉਪਲਬਧਤਾ ਸਿਰਫ 343 ਮੇਗਾਵਾਟ ਸੀ ਪਰ ਅੱਜ ਇਹ ਵਧ ਕੇ 13106.58 ਮੇਗਾਵਾਟ ਹੋ ਗਈ ਹੈ। ਸੂਬੇ ਵਿਚ ਜਦ ਮਈ-ਜੂਨ ਦੇ ਮਹੀਨਿਆਂ ਵਿਚ ਬਿਜਲੀ ਦੀ ਸੱਭ ਤੋਂ ਵੱਧ ਜਰੂਰਤ ਹੁੰਦੀ ਹੈ ਤਾਂ ਉਸ ਸਮੇਂ ਬਿਜਲੀ ਦੀ ਮੰਗ 12768 ਮੇਗਾਵਾਟ ਤਕ ਪਹੁੰਚ ਗਈ ਸੀ, ਉਸ ਸਮੇਂ ਵੀ ਟੀਚੇ ਨੂੰ ਵੀ ਪੂਰਾ ਕੀਤਾ ਗਿਆ। ਪੂਰੇ ਉੱਤਰੀ ਭਾਰਤ ਵਿਚ ਹੁਣ ਬਿਜਲੀ ਦਾ ਸੰਕਟ ਚੱਲ ਰਿਹਾ ਸੀ ਉਦੋਂ ਵੀ ਹਰਿਆਣਾ ਵਿਚ ਬਿਜਲੀ ਦੀ ਉਪਲਬਧਤਾ ਆਸ ਅਨੁਰੂਪ ਰਹੀ। ਬਿਜਲੀ ਨਿਗਮਾਂ ਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਵੱਲੋਂ ਕੀਤੇ ਗਏ ਬਿਜਲੀ ਸੁਧਾਰਾਂ ਦੀ ਬਦੌਲਤ ਇਹ ਸੰਭਵ ਹੋ ਸਕਿਆ। ਹਾਲਾਂਕਿ ਬਿਜਲੀ ਦੀ ਕਮੀ ਦੇ ਬਾਵਜੂਦ ਸਾਲ 1970 ਵਿਚ ਹੀ ਹਰਿਆਣਾ ਦੇ ਪਿੰਡ-ਪਿੰਡ ਵਿਚ ਬਿਜਲੀ ਪਹੁੰਚ ਗਈ ਸੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਮੰਨਦੇ ਹਨ ਕਿ ਸੂਬੇ ਦੇ ਵਿਕਾਸ ਵਿਚ ਹੁਣ ਤਕ ਦੀ ਜਿੰਨ੍ਹੀ ਵੀ ਸਰਕਾਰਾਂ ਰਹੀਆਂ ਹਨ, ਸਾਰਿਆਂ ਨੇ ਇਸ ਕੰਮ ਵਿਚ ਆਪਣਾ ਯੋਗਦਾਨ ਦਿੱਤਾ ਹੈ। ਪਰ ਜਿੰਨ੍ਹਾਂ ਕੰਮ ਪਿਛਲੇ 8 ਸਾਲਾਂ ਵਿਚ ਹੋਏ ਹਨ, ਇਹ 48 ਸਾਲਾਂ ਦੇ ਕੰਮਾਂ ’ਤੇ ਭਾਰੀ ਪੈ ਰਹੇ ਹਨ। ਬਿਜਲੀ ਸੁਧਾਰਾਂ ਦੇ ਖੇਤਰ ਵਿਚ ਤਾਂ ਹਰਿਆਣਾ ਨੇ ਇੰਨ੍ਹਾਂ 8 ਸਾਲਾਂ ਵਿਚ ਇਕ ਉੱਚੀ ਛਾਲ ਲਗਾਈ ਹੈ। ਸੂਬੇ ਨੇ ਸਿਰਫ ਬਿਜਲੀ ਦੀ ਉਪਲਬਧਤਾ ਦੇ ਖੇਤਰ ਵਿਚ ਆਤਮਨਿਰਭਰ ਬਣਿਆ ਹੈ ਸਗੋ ਬਿਜਲੀ ਵੰਡ ਦੀਆਂ ਚਾਰੋਂ ਕੰਪਨੀਆਂ ਪਹਿਲੀ ਵਾਰ ਮੁਨਾਫੇ ਵਿਚ ਆਈਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨਰ (ਐਚਈਆਰਸੀ) ਵੀ ਅਹਿਮ ਭੁਮਿਕਾ ਨਿਭਾ ਰਹੀ ਹੈ।
ਯਮੁਨਾਨਗਰ ਵਿਚ ਲੱਗੇਗਾ 900 ਮੈਗਾਵਾਟ ਦਾ ਨਵਾਂ ਪਾਵਰ ਪਲਾਂਟ
ਹਰਿਆਣਾ ਬਿਜਲੀ ਉਤਪਾਦਨ ਨਿਗਮ ਕੁੱਲ 2582.40 ਮੇਗਾਵਾਟ ਬਿਜਲੀ ਦਾ ਉਤਪਾਦਨ ਕਰਦੀ ਹੈ, ਜਿਸ ਵਿੱਚੋਂ ਪਾਣੀਪਤ ਥਰਮਲ ਪਲਾਂਟ ਤੋਂ 710 ਮੇਗਾਵਾਟ ਬਿਜਲੀ ਦਾ, ਰਾਜੀਵ ਗਾਂਧੀ ਥਰਮਲ ਪਲਾਂਟ ਖੇਦੜ ਤੋਂ 1200 ਮੇਗਾਵਾਟ, ਦੀਨਬੰਧੂ ਛੋਟੂਰਾਮ ਥਰਮਲ ਪਲਾਂਟ, ਯਮੁਨਾਨਗਰ ਤੋਂ 600 ਮੈਗਾਵਾਟ, ਵੇਸਟਰਨ ਯਮੁਨਾ ਕੈਨਾਲ ਤੋਂ 62.4 ਮੇਗਾਵਾਟ ਹਾਈਡਰੋ ਅਤੇ ਪਾਣੀਪਤ ਪਾਵਰ ਪ੍ਰੋਜੈਕਟ ਤੋਂ 10 ਮੈਗਾਵਾਟ ਸੋਲਰ ਦਾ ਬਿਜਲੀ ਉਤਪਾਦਨ ਹੁੰਦਾ ਹੈ। 1966 ਵਿਚ ਜਿੱਥੇ ਹਰਿਆਣਾ ਵਿਚ 20 ਹਜਾਰ 190 ਖੇਤੀਬਾੜੀ ਦੇ ਲਈ ਵਰਤੋ ਵਿਚ ਆਉਣ ਵਾਲੇ ਟਿਯੂਬਵੈਲ ਦੇ ਬਿਜਲੀ ਕਨੈਕਸ਼ਨ ਸਨ ਜੋ ਹੁਣ 2022 ਵਿਚ ਵੱਧ ਕੇ 6 ਲੱਖ 64 ਹਜਾਰ 882 ਹੋ ਗਏ। 1966 ਵਿਚ ਹਰਿਆਣਾ ਵਿਚ ਸਿਰਫ 9749 ਉਦਯੋਗਿਕ ਖੇਤਰ ਦੇ ਬਿਜਲੀ ਕਨੈਕਸ਼ਨ ਸਨ ਜੋ ਜਦੋਂ 2022 ਵਿਚ ਵੱਧ ਕੇ 1 ਲੱਖ 18 ਹਜਾਰ 80 ਹੋ ਗਏ ਹਨ। ਸਾਲ 1966 ਵਿਚ ਪ੍ਰਤੀ ਵਿਅਕਤੀ 48 ਯੂਨਿਟ ਬਿਜਲੀ ਦੀ ਖਪਤ ਸੀ ਜੋ ਹੁਣ ਵੱਧ ਕੇ ਕਰੀਬ 1805 ਯੂਨਿਟ ਹੋ ਗਈ ਹੈ। ਅੱਜ ਬਿਜਲੀ ਖਪਤਕਾਰਾਂ ਦੀ ਗਿਣਤੀ ਵੱਧ ਕੇ 73 ਲੱਖ 82 ਹਜਾਰ 836 ਹੋ ਗਈ ਹੈ। ਮੁੱਖ ਮੰਤਰੀ ਨੇ ਕੌਮੀ ਹਰਿਤ ਟ੍ਰਿਬਿਯੂਨਲ (ਐਨਜੀਟੀ) ਦੇ ਦਿਸ਼ਾ-ਨਿ+ਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਨਸੀਆਰ ਤੋਂ ਬਾਹਰ ਯਮੁਨਾਨਗਰ ਵਿਚ 900 ਮੈਗਾਵਾਟ ਇਕ ਹੋਰ ਪਾਵਰ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਹੈ ਅਤੇ ਜਲਦੀ ਹੀ ਇਸ ਦੇ ਸਥਾਨ ਚੋਣ ਤੇ ਡੀਪੀਆਰ ਨੂੰ ਮੰਜੂਰੀ ਮਿਲ ਜਾਵੇਗੀ।
ਪਰਮਜੀਤ ਸਿੰਘ ਸ਼ਰਨਾ ਵਲੋਂ ਜਥੇਦਾਰ ਨੂੰ ਅਪੀਲ: ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੂਰਬ 5 ਨੂੰ ਮਨਾਇਆ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 23 ਨਵੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਕ ਦਿੱਲੀ ਤੋਂ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਹੈ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤਰੀਕ ਸਬੰਧੀ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਇਸ ਪੁਰਬ ਨੂੰ 5ਜਨਵਰੀ ਨੂੰ ਪੱਕਾ ਕਰਨ ਦੀ ਵੀਚਾਰ ਕੀਤੀ ਜਾਵੇ । ਸ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਜਿਵੇਂ ਇਸ ਸਾਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 28 ਦਸੰਬਰ ਨੂੰ ਆ ਰਿਹਾ ਹੈ, ਜਿਸਨੂੰ ਸਮੁੱਚੀ ਕੌਮ ਬਹੁਤ ਸ਼ਰਧਾ ਵੈਰਾਗ ਤੇ ਚੜ੍ਹਦੀ ਕਲਾ ਨਾਲ ਮਨਾਉਂਦੀ ਹੈ ਪਰ 29 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਉਂਣ ਕਰਕੇ ਸਿੱਖ ਸੰਗਤਾਂ ਵਿੱਚ ਦੁਬਿੱਧਾ ਬਣੀ ਹੋਈ ਹੈ ਕਿ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਵਿਚ ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਤੇ ਸਮਾਗਮ ਕਿਸ ਤਰ੍ਹਾਂ ਮਨਾ ਸਕਦੇ ਹਨ । ਉਹਨਾਂ ਆਖਿਆ ਕਿ ਇਹ ਸਿਰਫ ਕੋਈ ਏਸੇ ਸਾਲ ਦੀ ਗੱਲ ਨਹੀਂ ਸਗੋਂ 2023 ਵਿੱਚ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਨਹੀਂ ਹੈ ਤੇ ਇਸ ਤਰ੍ਹਾਂ ਅੱਗੇ ਵੀ ਕਈ ਸਾਲਾਂ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆਵੇਂਗਾ। ਇਸ ਕਰਕੇ ਸਿੱਖ ਸੰਗਤ ਇਹ ਚਾਹੁੰਦੀ ਹੈ ਇਸ ਦੁਬਿਧਾ ਦਾ ਪੱਕਾ ਹੱਲ ਕਰਕੇ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਦਾ ਕੀਤਾ ਜਾਵੇ ਤੇ ਸਿੱਖ ਕੌਮ ਨੂੰ ਧਾਰਮਿਕ ਤੇ ਰਾਜਨੀਤਕ ਤੌਰ ਤੇ ਸਕੂਨ ਦਿੱਤਾ ਜਾਵੇ।
ਜਨਪ੍ਰਤੀਨਿਧੀਆਂ ਦੇ ਕਾਰਜ ਪ੍ਰਾਥਮਿਕਤਾ ਨਾਲ ਕੀਤੇ ਜਾਣ – ਦੁਸ਼ਯੰਤ ਚੌਟਾਲਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਪ੍ਰਤੀਨਿਧੀਆਂ ਵੱਲੋਂ ਸੜਕਾਂ ਦੀ ਮਜਬੂਤੀ ਤੇ ਮੁਰੰਮਤ ਦੇ ਲਈ ਆਉਣ ਵਾਲੇ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕੀਤੇ ਜਾਣ। ਵਿਕਾਸ ਕੰਮਾਂ ਵਿਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਡਿਪਟੀ ਸੀਐਮ ਜਿਨ੍ਹਾਂ ਦੇ ਕੋਲ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦਾ ਕਾਰਜਭਾਰ ਵੀ ਹੈ, ਅੱਜ ਪੀਡਬਲਿਯੂਡੀ ਵਿਭਾਗ ਵੱਲੋਂ ਨਿਰਮਾਣਤ ਕੀਤੇ ਜਾ ਰਹੇ ਭਵਨ ਅਤੇ ਸੜਕਾਂ ਦੇ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਤੋਂ ਇਲਾਵਾ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਦੇ ਬਾਅਦ ਦਸਿਆ ਕਿ ਸੂਬਾ ਸਰਕਾਰ ਨੇ ਸਾਰੇ ਵਿਧਾਇਕਾਂ ਨੂੰ ਆਪਣੇ-ਆਪਣੇ ਖੇਤਰ ਵਿਚ ਸੜਕਾਂ ਦੇ ਵਿਕਾਸ ਲਈ 25 ਕਰੋੜ ਰੁਪਏ ਤਕ ਕਾਰਜ ਅਨੁਮੋਦਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਕਈ ਵਿਧਾਇਕਾਂ ਨੇ ਵਿਭਾਗ ਨੂੰ ਆਪਣੇ ਕੰਮਾਂ ਦੀ ਸੂਚੀ ਭੇਜਣ ਨੂੰ ਕਿਹਾ ਹੈ। ਡਿਪਟੀ ਸੀਐਮ ਨੇ ਸੂਬੇ ਦੇ ਸ਼ਹਿਰਾਂ ਤੇ ਵੱਖ-ਵੱਖ ਕਸਬਿਆਂ ਦੇ ਬਾਈਪਾਸ ਦੀ ਪ੍ਰਗਤੀ ਰਿਪੋਰਟ ਲੈਂਦੇ ਹੋਏ ਕੰਮਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
ਪੰਜਾਬ ਪੁਲਿਸ ਸੂਬੇ ਵਿੱਚ ਹਾਈਟੈਕ ਨਾਕਿਆਂ ਨੂੰ ਕਰੇਗੀ ਮੁੜ ਸੁਰਜੀਤ:ਏਡੀਜੀਪੀ ਅਰਪਿਤ ਸ਼ੁਕਲਾ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਏਡੀਜੀਪੀ ਅਰਪਿਤ ਸ਼ੁਕਲਾ ਨੇ ਕਾਨੂੰਨ ਅਤੇ ਵਿਵਸਥਾ ਦੀ ਸਮੀਖਿਆ ਕਰਨ ਲਈ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬੀ ਖ਼ਬਰਸਾਰ ਬਿਉਰੋ
ਫਗਵਾੜਾ, 22 ਨਵੰਬਰ:ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਅੱਜ ਕਿਹਾ ਕਿ ਸੂਬੇ ਦੇ ਸਾਰੇ ਹਾਈਟੈਕ ਨਾਕਿਆਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।ਉਹਨਾਂ ਸੀਪੀਜ਼/ਐਸਐਸਪੀਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਖਾਸ ਤੌਰ ’ਤੇ ਰਾਤ ਵੇਲੇ ਪੁਲਿਸ ਚੌਕੀਆਂ ਵਿੱਚ ਵਾਧਾ ਕਰਨ ਅਤੇ ਹਰੇਕ ਨਾਕੇ ’ਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ, ਜਿਸ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਸਾਰੇ ਨਾਕਿਆਂ ਦਰਮਿਆਨ ਇਸ ਤਰੀਕੇ ਨਾਲ ਤਾਲਮੇਲ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਘਟਨਾ ਦੀ ਸੂਚਨਾ ਮਿਲਣ ‘ਤੇ ਤੁਰੰਤ ਸਰਗਰਮ ਹੋ ਜਾਣ।
ਏਡੀਜੀਪੀ ਅਰਪਿਤ ਸ਼ੁਕਲਾ ਜਲੰਧਰ ਰੇਂਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਸਬੰਧੀ ਫਗਵਾੜਾ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਆਈ.ਜੀ.ਪੀ. ਜਲੰਧਰ ਰੇਂਜ ਗੁਰਸ਼ਰਨ ਸੰਧੂ ਅਤੇ ਐਸਐਸਪੀ ਕਪੂਰਥਲਾ ਨਵਨੀਤ ਬੈਂਸ ਵੀ ਹਾਜ਼ਰ ਸਨ।ਉਨ੍ਹਾਂ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਮਾਜ ਵਿਰੋਧੀ ਅਨਸਰਾਂ ’ਤੇ ਬਾਜ਼ ਅੱਖ ਰੱਖਣ ਅਤੇ ਚੌਕਸੀ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਮੀਟਿੰਗ ਦੌਰਾਨ ਅਮਨ-ਕਾਨੂੰਨ ਨਾਲ ਸਬੰਧਤ ਅਹਿਮ ਮਾਮਲਿਆਂ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ। ਏ.ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਰਾਜ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਕਾਫ਼ੀ ਸਫ਼ਲਤਾ ਮਿਲ ਰਹੀ ਹੈ।
ਸਮਰਹਿੱਲ ਕਾਟਵੈਂਟ ਸਕੂਲ ਦੇ ਬੱਚਿਆਂ ਨੇ ਖੇਲੋ ਇੰਡੀਆ ਚਿਲਡਰਨ ਗੇਮਜ਼ ਵਿੱਚ ਮਾਰੀਆਂ ਮੱਲਾਂ
ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਖੈਲੋ ਇੰਡੀਆ ਚਿਲਡਰਨ ਗੇਮਜ਼ ਫੈਡਰੇਸ਼ਨ ਦੁਆਰਾ ਬੀਤੇ ਕਲ ਡਿਸਟ੍ਰਿਕ ਟੂਰਨਾਮੈਂਟ ਰੈਡਕਲਿਫ ਸਕੂਲ ਨਰੂਆਣਾ ਵਿਚ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਖੇਡਾਂ ਵਿੱਚ ਭਾਗ ਲਿਆ। ਇਸ ਦੌਰਾਨ ਸਮਰਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀਆ ਅਤੇ ਵਿਦਿਆਰਥਣਾਂ ਨੇ ਇਹਨਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹੋਏ ਖੂਬ ਤਗਮੇ ਜਿੱਤੇ । ਸਕੂਲ ਦੀ ਪ੍ਰਿੰਸੀਪਲ ਮੈਡਮ ਜਗਦੀਸ਼ ਕੌਰ ਨੇ ਦਸਿਆ ਕਿ 6 ਤੋਂ 16 ਸਾਲ ਦੀ ਉਮਰ ਤਕ ਦੇ ਬੱਚਿਆਂ ਨੇ ਬਾਕਸਿੰਗ, ਐਥਲੇਟਿਕਸ,ਬਾਸਕਟਬਾਲ ਅਤੇ ਚੈੱਸ ਵਿੱਚ ਭਾਗ ਲਿਆ ਅਤੇ 30 ਮੈਡਲ ਪ੍ਰਾਪਤ ਕੀਤੇ। ਸਕੂਲ ਦੀ ਬਾਸਕਿਟਬਾਲ ਟੀਮ ਦੇ ਵਿਦਿਆਰਥੀਆ ਅੰਕੁਸ਼, ਸਨਦੀਪ ਸਿੰਘ, ਅਸੀਸ ਕੁਮਾਰ, ਸ਼ਨੀ, ਤੇਜਿੰਦਰ ਸਿੰਘ, ਗਗਨਦੀਪ ਸਿੰਘ(ਦਸਵੀਂ ਏੇ ਅਤੇ ਅਰਸ਼ਪ੍ਰੀਤ ਸਿੰਘ ਗਿਆਰਵੀ) ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬਾਕਸਿੰਗ ਵਿੱਚ ਪ੍ਰਭਨੂਰ ਸਿੰਘ (ਛੇਵੀਂ) ਨੇ ਗੋਲਡ ਮੈਡਲ, ਸ਼ੈਰਿਫ ਬਾਂਸਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਚੈੱਸ ਗੇਮ ਵਿੱਚ ਸਾਗਰ ਸੈਣੀ, ਨੌਵੀਂ ਜਮਾਤ ਦੇ ਵਿਦਿਆਰਥੀ ਨੇ ਪਹਿਲਾ ਸਥਾਲ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ। ਅਥਲੈਟਿਕਸ ਵਿੱਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ ਵਿੱਚ ਲੜਕੇ ਅਤੇ ਲੜਕੀਆਂ ਨੇ ਮੈਡਲ ਪ੍ਰਾਪਤ । ਡਿਸਕਸ ਥ੍ਰੋਂ ਵਿੱਚ ਜੈਇੰਦਰ ਕੌਰ, ਅੱਠਵੀਂ ਤੇ ਬੈਡਮਿੰਟਨ ਵਿੱਚ ਅੰਸਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤੇ। ਸਕੂਲ ਦੇ ਐਮ.ਡੀ ਰਮੇਸ਼ ਕੁਮਾਰੀ ਅਤੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਬੱਚਿਆਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਵੀ ਮਿਹਨਤ ਅਤੇ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਸਕੂਲ ਦੀ ਡੀ.ਪੀ.ਈ ਕੁਲਦੀਪ ਸਿੰਘ ਨੂੰ ਵੀ ਵਧਾਈ ਦਿੱਤੀ।
ਸਿਹਤ ਵਿਭਾਗ ਵੱਲੋਂ ਦੇਸ ਰਾਜ ਸਕੂਲ ਵਿਖੇ ਡੇਂਗੁੂ ਤੇ ਮਲੇਰੀਏ ਸਬੰਧੀ ਜਾਗਰੂਕਤਾ ਸਮਾਗਮ ਦਾ ਆਯੋਜਨ
ਜੇਕਰ ਡੇਂਗੂ ਦੇ ਲੱਛਣ ਆਉਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਤੋਂ ਮੁਫ਼ਤ ਇਲਜ ਕਰਵਾਓ: ਡਾ ਤੇਜਵੰਤ ਸਿੰਘ ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਡੇਂਗੂ ਜਾਗਰੂਕਤਾ ਅਤੇ ਹੋਰ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਗਈ ਹੈ। ਇਸ ਸਬੰਧ ਵਿਚ ਜਿਲ੍ਹਾ ਸਿਹਤ ਵਿਭਾਗ ਵੱਲੋਂ ਟੀਮਾਂ ਬਣਾ ਕੇ ਪਾਜੇਟਿਵ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿੱਚ ਜਾ ਕੇ ਡੇਂਗੂ ਪ੍ਰਤੀ ਜਾਗਰੂਕ ਕਰਦੀਆਂ ਹਨ ਅਤੇ ਡੇਂਗੁੂ ਦੇ ਲਾਰਵੇ ਦੀ ਭਾਲ ਕਰਕੇ ਉਸ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਨਸੈਕਟੀਸਾਈਡ ਦਾ ਸਪਰੇਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ ਡੇਗੂ ਸਬੰਧੀ ਜਾਗਰੂਕਤਾ ਸਮਾਗਮ ਦੇਸ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕੀਤਾ ਗਿਆ। ਇਸ ਸਮੇਂ ਕਿ੍ਰਸ਼ਨ ਕੁਮਾਰ ਅਤੇ ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਮਾਦਾ ਏਡੀਜ਼ ਅਜਿਪਤੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੋ ਕਿ ਸਾਫ਼ ਖੜ੍ਹੇ ਹੋਏ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਕੂਲਰਾਂ ਅਤੇ ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਅਤੇ ਹੋਰ ਪਾਣੀ ਦੇ ਸੋਮਿਆਂ ਵਿੱਚ ਪੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰੋ। ਪੂਰਾ ਸਰੀਰ ਢੱਕਦੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ, ਪਾਣੀ ਜਾਂ ਤਰਲ ਚੀਜਾਂ ਜ਼ਿਆਦਾ ਪੀਓ ਅਤੇ ਆਰਾਮ ਕਰੋ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਆਦਿ ਲੱਛਣ ਦਿਸਣ ਤਾ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲੈਣ ਲਈ ਗੂਗਲ ਪਲੇ ਸਟੋਰ ਤੇ ਮੁਫ਼ਤ ਡੇਂਗੂ ਫਰੀ ਪੰਜਾਬ”ਐਪ ਡਾਉਨਲੋਡ ਕਰਕੇ ਲਈ ਜਾ ਸਕਦੀ ਹੈ। ਉਹਨਾਂ ਬੱਚਿਆਂ ਨੂੰ ਅੱਜ ਦਾ ਸੰਦੇਸ਼ ਆਪਣੇ ਘਰ ਤੋਂ ਸ਼ੁਰੂ ਕਰਕੇ ਸਮਾਜ ਵਿੱਚ ਫੈਲਾਉਣ ਲਈ ਕਿਹਾ। ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਡਿਆਂ ਨੂੰ ਹਫ਼ਤੇ ਦੇ ਹਰੇਕ ਸ਼ੁੱਕਰਵਾਰ ਨੂੰ ਸਾਫ਼ ਕਰਕੇ ਸੁਕਾ ਕੇ ਡਰਾਈਡੇ ਦੇ ਤੌਰ ਤੇ ਮਨਾਇਆ ਜਾਵੇ। ਇਸ ਸਮੇਂ ਸਕੂਲ ਪਿ੍ਰੰਸੀਪਲ ਡਾ ਜ਼ਸਵੀਰ ਸਿੰਘ ਢਿੱਲੋਂ, ਸਕੂਲ ਅਧਿਆਪਿਕ, ਬਲਦੇਵ ਸਿਘ ਅਤੇ ਬੱਚੇ ਹਾਜ਼ਰ ਸਨ।
ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਪਿੰਡਾ ਵਿਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼
ਛੱਪੜਾਂ ਦੀ ਸਫਾਈ ਦਾ ਕੰਮ ਪਹਿਲ ਦੇ ਅਧਾਰ ‘ਤੇ ਵਿੱਢਿਆ ਜਾਵੇ
1.28 ਲੱਖ ਏਕੜ ਪੰਚਾਇਤੀ ਜ਼ਮੀਨ ਦੀ ਕੀਤੀ ਗਈ ਸ਼ਨਾਖਤ, ਕਬਜ਼ੇ ਲੈਣ ਲਈ ਪ੍ਰਕਿ੍ਰਆ ਸ਼ੁਰੂ ਕਰਨ ਦੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਨਵੰਬਰ: ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਹਨ ਕਿ ਪਿੰਡਾ ਵਿਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕੀਤੇ ਜਾਣ।ਅੱਜ ਇਥੇ ਪੇਂਡੂ ਵਿਕਾਸ ਵਿਭਾਗ ਦੇ ਵਿੱਤੀ ਕਮਿਸ਼ਨਰ ਕੇ. ਸ਼ਿਵਾ ਪ੍ਰਸਾਦ, ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਸੰਯੁਕਤ ਕਮਿਸ਼ਨਰ ਵਿਕਾਸ ਅਮਿਤ ਕੁਮਾਰ ਦੀ ਮੌਜੂਦਗੀ ਵਿਚ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ) ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨਾਲ ਮੀਟਿੰਗ ਦੌਰਾਨ ਪੇਂਡੂ ਵਿਕਾਸ ਮੰਤਰੀ ਨੇ ਹੁਕਮ ਜਾਰੀ ਕੀਤੇ ਕਿ 31 ਮਾਰਚ ਨੂੰ ਮੌਜੂਦਾ ਸਰਕਾਰ ਵਲੋਂ ਪਿੰਡਾਂ ਵਿਚ ਕੀਤੇ ਵਿਕਾਸ ਕਾਰਜ਼ਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇ ਜਿਸ ਦੀ ਉਸ ਦਿਨ ਸਮੀਖਿਆ ਕੀਤੀ ਜਾਵੇਗੀ, ਇਸ ਲਈ ਸਾਰੇ ਵਿਕਾਸ ਕਾਰਜ਼ਾਂ ਸਮਾਂ ਰਹਿੰਦੇ ਪੂਰੇ ਕਰ ਲਏ ਜਾਣ।ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਵਿਚ ਛੱਪੜਾਂ ਦੀ ਸਫਾਈ ਅਤੇ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾਣ।ਉਨ੍ਹਾਂ ਨਾਲ ਹੀ ਅਧਿਕਾਰੀਆਂ ਨੂੰ ਚਿਾਤਵਨੀ ਵੀ ਦਿੱਤੀ ਕਿ ਤਹਿ ਟੀਚੇ ਪੂਰੇ ਨਾ ਕਰਨ ਅਤੇ ਸਕੀਮਾਂ ਦੀਆਂ ਗ੍ਰਾਂਟਾ ਦੇ ਪੈਸੇ ਦੀ ਪੂਰੀ ਅਤੇ ਸਹੀ ਵਰਤੋ ਨਾ ਕਰਨ ਵਾਲਿਆਂ ਦੀ ਜਾਵਾਬਦੇਹੀ ਤਹਿ ਕੀਤੀ ਜਾਵੇਗੀ।
ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਾਰਕਾਰ ਵਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਛੁਡਵਾਉਣ ਦੇ ਨਾਲ ਨਾਲ ਅਜਿਹੀਆਂ ਪੰਚਾਇਤੀ ਜ਼ਮੀਨਾਂ ਦੀ ਸ਼ਨਾਖਤ ਕਰਨ ਦੀ ਮੁਹਿੰਮ ਵੀ ਵਿੱਡੀ ਗਈ ਸੀ ਜੋ ਪੰਚਾਇਤਾਂ ਦੀ ਮਾਲਕੀ ਸੀ ਪਰ ਇਹ ਮੁੱਖ ਤੌਰ ‘ਤੇ ਪਹਾੜਾਂ, ਜੰਗਲ, ਚਰਾਂਦਾ ਦਰਿਆਵਾਂ ਆਦਿ ਦੇ ਰੂਪ ਵਿਚ ਲਵਾਰਸ ਪਈ ਸੀ।ਹੁਣ ਤੱਕ ਪੰਚਾਇਤ ਵਿਭਾਗ ਨੇ ਮਾਲ ਮਹਿਕਮੇ ਦੇ ਰਿਕਾਰਡ ਨਾਲ ਮਿਲਾਣ ਕਰਕੇ ਕੁੱਲ 1.28 ਲੱਖ ਏਕੜ ਅਜਿਹੀਆਂ ਪੰਚਾਇਤੀ ਜ਼ਮੀਨਾਂ ਦੀ ਸ਼ਨਾਖਤ ਕੀਤੀ ਹੈ ਜਿਸ ਵਿਚੋਂ 42000 ਏਕੜ ਵਾਹੀਯੋਗ ਹੈ।ਇਨਾਂ ਜ਼ਮੀਨਾਂ ਦੀ ਸ਼ਨਾਖਤ ਲਈ ਕੁੱਲ 154 ਬਲਾਕਾਂ ਵਿਚੋਂ 150 ਬਲਾਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਕੁਲਦੀਪ ਧਾਲੀਵਾਲ ਨੇ ਇੰਨਾਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਪ੍ਰੀਕਿ੍ਰਆ ਆਰੰਭ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਵਿਭਾਗ ਦੇ ਅਧਿਕਾਰੀਆਂ ਨੇ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬੇ ਭਰ ਦੇ ਸਾਰੇ ਪਿੰਡਾਂ ਵਿਚ ਗ੍ਰਾਮ ਸਭਾ ਦਾ ਪਹਿਲਾ ਗੇੜ ਜੂਨ ਮਹੀਨੇ ਕੀਤਾ ਗਿਆ ਸੀ ਅਤੇ ਹੁਣ ਦੂਜਾ ਗੇੜ ਸ਼ੁਰੂ ਕੀਤਾ ਜਾਵੇਗਾ।ਇਸ ਸਬੰਧੀ ਪੇਂਡੂ ਵਿਕਾਸ ਮੰਤਰੀ ਨੇ ਹੁਕਮ ਜਾਰੀ ਕਰਿਦਆਂ ਕਿਹਾ ਕਿ ਗ੍ਰਾਮ ਸਭਾ ਦੇ ਸਾਰੇ ਇਜ਼ਲਾਸਾਂ ਦੀ ਵੀਡੀਓ ਗ੍ਰਾਫੀ ਅਤੇ ਫੋਟੋਗ੍ਰਾਫੀ ਯਕੀਨੀ ਬਣਾਈ ਜਾਵੇ, ਅਜਿਹਾ ਨਾ ਕਰਨ ਵਾਲਿਆਂ ਖਿਲਾਫ ਵਿਭਾਗੀ ਕਾਰਵਈ ਕੀਤੀ ਜਾਵੇ।





