Monday, May 18, 2026
Home Blog Page 2326

ਜੀ-20 ਸਿਖਰ ਸੰਮੇਲਨ ਸਬੰਧੀ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਖਰਚੇ ਜਾਣਗੇ ਤਕਰੀਬਨ 100 ਕਰੋੜ ਰੁਪਏ

0

ਕੈਬਨਿਟ ਸਬ ਕਮੇਟੀ ਨੇ ਅਧਿਕਾਰੀਆਂ ਨੂੰ ਸਬੰਧਤ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਨੇ ਵੀ ਸਮੂਲੀਅਤ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ: ਜੀ-20 ਸੰਮਲੇਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਿੱਚ ਸਬ ਕੈਬਨਿਟ ਕਮੇਟੀ ਦੀ ਮੀਟਿੰਗ ਅਜ ਦਿਨ ਸੋਮਵਾਰ ਨੂੰ ਮਿਉਂਸੀਪਲ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਕੈਬਨਿਟ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ.ਨਿੱਜਰ ਨੇ ਦੱਸਿਆ ਕਿ ਜੀ- 20 ਸੰਮੇਲਨ ਮਾਰਚ 2023 ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸੰਭਾਵੀ ਤੌਰ ਤੇ 15 ਤੋਂ 17 ਮਾਰਚ 2023 ਨੂੰ ਹੋਣ ਜਾ ਰਿਹਾ ਹੈ। ਇਸ ਜੀ-20 ਸਿਖਰ ਸੰਮੇਲਨ ਵਿਚ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਹੋਰ ਅੰਤਰਰਾਸ਼ਟਰੀ ਡੈਲੀਗੇਟ ਵੀ ਸ਼ਾਮਲ ਹੋਣਗੇ। ਉਹਨਾਂ ਨੇ ਦੱਸਿਆ ਕਿ ਇਹ ਸੂਬੇ ਲਈ ਬੜੇ ਮਾਣ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਸਮਾਗਮ ਪੰਜਾਬ ਰਾਜ ਵਿੱਚ ਹੋਣ ਜਾ ਰਿਹਾ ਹੈ।
ਕੈਬਨਿਟ ਮੰਤਰੀ ਡਾ. ਨਿੱਜਰ ਨੇ ਅੱਗੇ ਦੱਸਿਆ ਕਿ ਜੀ-20 ਸੰਮੇਲਨ ਲਈ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ਤੇ ਤਕਰੀਬਨ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਇਸ ਆਲਮੀ ਸਮਾਗਮ ਦੀ ਸਫਲਤਾ ਲਈ ਵਿਆਪਕ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ। ਸਥਾਨਕ ਸਰਕਾਰਾਂ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਅੰਤਰਰਾਸ਼ਟਰੀ ਸਮਾਗਮ ਨਾਲ ਜਿੱਥੇ ਸੂਬਾ ਵਿਸ਼ਵ ਸੂਬਾ ਸੈਰ-ਸਪਾਟੇ ਦੇ ਨਕਸ਼ੇ ‘ਤੇ ਉਭਰੇਗਾ ਉਥੇ ਨਾਲ ਹੀ ਨਿਵੇਸ਼ ਨੂੰ ਵੀ ਹੁਲਾਰਾ ਮਿਲਣ ਦੀ ਸੰਭਾਵਨਾ ਹੈ।
ਉਹਨਾਂ ਨੇ ਇਸ ਮੌਕੇ ਸ਼ਹਿਰ ਦੀ ਸੁੰਦਰਤਾ ਅਤੇ ਮੁੱਢਲਾ ਢਾਂਚਾ ਮਜ਼ਬੂਤ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਵੇਰਵੇ ਦਿੰਦੇ ਕਿਹਾ ਕਿ ਜੋ ਵੀ ਕੰਮ ਕੀਤਾ ਜਾਵੇਗਾ ਉਹ ਕੇਵਲ ਪ੍ਰੋਗਰਾਮ ਲਈ ਨਹੀਂ, ਬਲਕਿ ਸ਼ਹਿਰ ਵਾਸੀਆਂ ਦੀ ਲੋੜ ਅਨੁਸਾਰ ਮਜ਼ਬੂਤ ਅਤੇ ਹੰਢਣਸਾਰ ਕੰਮ ਹੋਣਗੇ। ਉਹਨਾਂ ਦੱਸਿਆ ਕਿ ਕੀਤੇ ਜਾਣ ਵਾਲੇ ਕੰਮਾਂ ਵਿੱਚ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੇ ਕੰਮ, ਗਰੀਨ ਬੈਲਟ ਬਨਾਉਣਾ, ਗੋਲਡਨ ਗੇਟ ਨੂੰ ਰੰਗ ਕਰਨਾ, ਸਾਲਿਡ ਵੇਸਟ ਮੈਨੇਜਮੈਂਟ ਦੇ ਕੰਮ ਵਿੱਚ ਸੁਧਾਰ, ਸਾਇਨੇਜ ਬੋਰਡ ਲਗਾਉਣਾ,ਬਿਜਲੀ ਤੇ ਟਰੈਫਿਕ ਲਾਈਟਾਂ ਦੇ ਕੰਮ ਸ਼ਾਮਲ ਹਨ। ਕੈਬਨਿਟ ਸਬ ਕਮੇਟੀ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰ ਹੀਲੇ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਪਟਿਆਲਾ ਤੇ ਸੰਗਰੂਰ ਵਿੱਚ ਰਿਹਾਇਸ਼ੀ ਤੇ ਉਦਯੋਗਿਕ ਅਰਬਨ ਅਸਟੇਟ ਵਿਕਸਤ ਕੀਤੀਆਂ ਜਾਣਗੀਆਂ: ਅਮਨ ਅਰੋੜਾ

0

ਅਧਿਕਾਰੀਆਂ ਨੂੰ ਵਿਕਸਤ ਕੀਤੀਆਂ ਜਾਣ ਵਾਲੀਆਂ ਅਰਬਨ ਅਸਟੇਟਸ ਲਈ ਜ਼ਮੀਨ ਐਕੁਆਇਰ/ਲੈਂਡ ਪੂਲਿੰਗ ਸਬੰਧੀ ਸਕਰੀਨਿੰਗ ਕਮੇਟੀ ਤੋਂ 15 ਦਿਨਾਂ ਵਿੱਚ ਦਰਖ਼ਾਸਤਾਂ ਦੀ ਪੜਤਾਲ ਕਰਵਾਉਣ ਦੇ ਨਿਰਦੇਸ਼
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਪਟਿਆਲਾ ਵਿਕਾਸ ਅਥਾਰਟੀ ਦੇ ਪ੍ਰਗਤੀ ਅਧੀਨ ਅਤੇ ਭਵਿੱਖੀ ਪ੍ਰਾਜੈਕਟਾਂ ਦੀ ਸਮੀਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋਂ ਨੇੜ ਭਵਿੱਖ ਵਿੱਚ ਇਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸ਼ਹਿਰਾਂ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਉਦੇਸ਼ਾਂ ਲਈ ਨਵੀਆਂ ਅਰਬਨ ਅਸਟੇਟਸ ਵਿਕਸਤ ਕੀਤੀਆਂ ਜਾਣਗੀਆਂ। ਪੁੱਡਾ ਭਵਨ, ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਪੀ.ਡੀ.ਏ. ਦੇ ਪ੍ਰਗਤੀ ਅਧੀਨ, ਭਵਿੱਖੀ ਪ੍ਰਾਜੈਕਟਾਂ ਅਤੇ ਕੰਮਕਾਜ ਦੀ ਸਮੀਖਿਆ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਟਿਆਲਾ, ਸੰਗਰੂਰ ਅਤੇ ਸਮਾਣਾ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਅਰਬਨ ਅਸਟੇਟ ਵਿਕਸਤ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਸਤਾਵਿਤ ਅਸਟੇਟਸ ਲਈ ਜ਼ਮੀਨ ਐਕੁਆਇਰ/ਲੈਂਡ ਪੂਲਿੰਗ ਸਬੰਧੀ ਦਰਖ਼ਾਸਤਾਂ ਦੀ ਸਕਰੀਨਿੰਗ ਕਮੇਟੀ ਤੋਂ 15 ਦਿਨਾਂ ਵਿੱਚ ਪੜਤਾਲ ਕਰਵਾਉਣ ਲਈ ਕਿਹਾ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਬੜੀ ਨਦੀ ਅਤੇ ਛੋਟੀ ਨਦੀ ਦੀ ਨੁਹਾਰ ਬਦਲਣ ਸਬੰਧੀ ਪ੍ਰਾਜੈਕਟ, ਪਟਿਆਲਾ ਵਿਖੇ ਐਸ.ਟੀ.ਪੀਜ਼. ਅਤੇ ਈ.ਟੀ.ਪੀ. ਦੀ ਉਸਾਰੀ ਅਤੇ ਸੀਵਰੇਜ ਨੈੱਟਵਰਕ ਵਿਛਾਉਣ ਸਬੰਧੀ ਕਾਰਜਾਂ ਦਾ ਜਾਇਜ਼ਾ ਵੀ ਲਿਆ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਅਧਿਕਾਰੀਆਂ ਵੱਲੋਂ ਪੀ.ਡੀ.ਏ. ਦੀ ਅਰਬਨ ਅਸਟੇਟ 1, 2, 3, 4 ਅਤੇ ਪੀ.ਡੀ.ਏ. ਓਮੈਕਸ ਸਿਟੀ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਦੀ ਤਜਵੀਜ਼ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਪੀ.ਡੀ.ਏ. ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦੇ ਨਾਲ-ਨਾਲ ਚਲਾਈਆਂ ਜਾ ਰਹੀਆਂ ਨਿਯਮਤ ਗਤੀਵਿਧੀਆਂ ਬਾਰੇ ਵੀ ਚਰਚਾ ਕੀਤੀ ਗਈ। ਕੈਬਨਿਟ ਮੰਤਰੀ ਨੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸ੍ਰੀ ਗੌਤਮ ਜੈਨ ਨੂੰ ਲੰਬਿਤ ਪਏ ਵੱਖ-ਵੱਖ ਕੇਸਾਂ ਦੇ ਨਿਪਟਾਰੇ ਸਬੰਧੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਮਨਜ਼ੂਰਸ਼ੁਦਾ ਰਿਹਾਇਸ਼ੀ ਪ੍ਰਾਜੈਕਟਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਕਾਰਜ ਕਰਨ ਦੇ ਨਿਰਦੇਸ਼ ਵੀ ਦਿੱਤੇ।

ਬਾਦਲ ਪਰਿਵਾਰ ਸਮੇਤ ਕਈ ਆਗੂਆਂ ਵੱਲੋਂ ਅਕਾਲੀ ਦਲ ਦੇ ਬੁਲਾਰੇ ਚਮਕੌਰ ਮਾਨ ਨਾਲ ਦੁੱਖ ਦਾ ਪ੍ਰਗਟਾਵਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 7 ਨਵੰਬਰ:- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਕਿਸਾਨ ਵਿੰਗ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਉਸ ਸਮੇਂ ਪਿਛਲੇ ਦਿਨੀਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਬਲਤੇਜ ਕੌਰ (75 ਸਾਲ) ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਮਾਤਾ ਬਲਤੇਜ ਕੌਰ ਦੇ ਬੇਵਕਤੀ ਦੇਹਾਂਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਆਦਿ ਆਗੂਆਂ ਨੇ ਚਮਕੌਰ ਸਿੰਘ ਮਾਨ ਅਤੇ ਮਾਨ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ । ਉਨ੍ਹਾਂ ਕਿਹਾ ਕਿ ਮਾਤਾ ਜੀ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਸਮਾਜ ਅਤੇ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪਿਆ ਹੈ ।ਆਗੂਆਂ ਨੇ ਕਿਹਾ ਕਿ ਮਾਤਾ ਬਲਤੇਜ ਕੌਰ ਜੀ ਦੇ ਆਸ਼ੀਰਵਾਦ ਸਦਕਾ ਚਮਕੌਰ ਸਿੰਘ ਮਾਨ ਲੰਬੇ ਸਮੇਂ ਤੋਂ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਅੱਗੇ ਹੋ ਕੇ ਕੰਮ ਕਰਦੇ ਆ ਰਹੇ ਹਨ ਅਤੇ ਚਮਕੌਰ ਸਿੰਘ ਮਾਨ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਮਾਤਾ ਦਾ ਵੱਡਾ ਯੋਗਦਾਨ ਰਿਹਾ । ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਮਾਨ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕੀਤਾ ।ਉਨ੍ਹਾਂ ਜਥੇਦਾਰ ਮਿੱਠੂ ਸਿੰਘ ਮਾਨ, ਚਮਕੌਰ ਸਿੰਘ ਮਾਨ ਅਤੇ ਬਲੌਰ ਸਿੰਘ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ । ਜਿਨ੍ਹਾਂ ਹੋਰ ਵੱਖ ਵੱਖ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ , ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਬਲਕਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਜਗਸੀਰ ਸਿੰਘ ਜੱਗਾ ਕਲਿਆਣ, ਬਲਜੀਤ ਸਿੰਘ ਬੀੜ ਬਹਿਮਣ, ਮੋਹਿਤ ਗੁਪਤਾ, ਇਕਬਾਲ ਸਿੰਘ ਬਬਲੀ ਢਿੱਲੋਂ ,ਯਾਦਵਿੰਦਰ ਸਿੰਘ ਯਾਦੀ ,ਗੁਰਪ੍ਰੀਤ ਸਿੰਘ ਪੀਰਕੋਟ, ਸਵਰਨ ਸਿੰਘ ਅਕਲੀਆ ਆਦਿ ਆਗੂਆਂ ਨੇ ਵੀ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਹਮਦਰਦੀ ਪ੍ਰਗਟ ਕੀਤੀ ।ਜਿਨ੍ਹਾਂ ਹੋਰ ਆਗੂਆਂ ਨੇ ਵੱਖਰੇ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਜਗਦੀਪ ਸਿੰਘ ਨਕੱਈ ਸਾਬਕਾ ਵਿਧਾਇਕ , ਪ੍ਰਿਥੀਪਾਲ ਸਿੰਘ ਜਲਾਲ ਭੋਲਾ ਸਿੰਘ ਗਿੱਲਪੱਤੀ ਰਾਜਨ ਗਰਗ ਐਡਵੋਕੇਟ ਸੁਰਿੰਦਰ ਗੁਪਤਾ ਪਵਨ ਮਾਨੀ ਹਰਵਿੰਦਰ ਸਿੰਘ ਖਾਲਸਾ ਮਹਿੰਦਰ ਸਿੰਘ ਫੱਲੋਮਿਠੀ ਓਮ ਪ੍ਰਕਾਸ਼ ਸ਼ਰਮਾ, ਰਤਨ ਸ਼ਰਮਾ ਦਲਜੀਤ ਸਿੰਘ ਬਰਾੜ, ਹਰਪਾਲ ਸਿੰਘ ਢਿੱਲੋਂ, ਬੰਤ ਸਿੰਘ ਸਿੱਧੂ , ਰਾਜਿੰਦਰ ਸਿੰਘ ਰਾਜੂ ਪਰਿੰਦਾ,ਜਥੇਦਾਰ ਜਗਸੀਰ ਸਿੰਘ ਬੱਲੂਆਣਾ ,ਮੇਜਰ ਸਿੰਘ ਭਗਵਤੀ ਇਨਕਲੇਵ , ਹਰਵਿੰਦਰ ਗੰਜੂ ,ਬਲਵਿੰਦਰ ਸਿੰਘ ਬਿੰਦਰ,ਮਾਣਾ ਗਿੱਲ ਗੀਤਕਾਰ ,ਕੁਲਵੰਤ ਸਿੰਘ ,ਬੀਬੀ ਜੋਗਿੰਦਰ ਕੌਰ ਖਾਲਸਾ, ਬੀਬੀ ਬਲਵਿੰਦਰ ਕੌਰ, ਦਰਸ਼ਨ ਸਿੰਘ ਰੁਮਾਣਾ, ਸੁਖਦੇਵ ਸਿੰਘ ਗੁਰਥੜੀ, ਗੁਰਬਚਨ ਸਿੰਘ ਖੁੱਬਣ ,, ਮਨਦੀਪ ਸਿੰਘ ਲਾਡੀ, ਆਦਿ ਆਗੂ ਸ਼ਾਮਲ ਹਨ ।ਮਾਤਾ ਬਲਤੇਜ ਕੌਰ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਮਿਤੀ 11 ਨਵੰਬਰ 22 ਦਿਨ ਸ਼ੁੱਕਰਵਾਰ ਸਮਾਂ 12:30 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਮੁਲਤਾਨੀਆ ਰੋਡ ਬਠਿੰਡਾ ਵਿਖੇ ਪਾਏ ਜਾਣਗੇ ।

ਬਦਲੀ ਹੋਣ ‘ਤੇ ਜੁਆਇਨ ਨਾ ਕਰਵਾਉਣ ਕਾਰਨ ਅਧਿਆਪਕ ਹੰਢਾ ਰਹੇ ਨੇ ਮਾਨਸਿਕ ਸੰਤਾਪ

0

ਚੰਡੀਗੜ ਦੇ ਗੇੜੇ ਮਾਰਕੇ ਹੰਭੇ ਅਧਿਆਪਕ,ਨਹੀਂ ਹੋ ਰਹੀ ਕੋਈ ਸੁਣਵਾਈ।
ਪੰਜ ਛੇ ਸਾਲ ਤੋਂ 200-250 ਕਿੱਲੋਮੀਟਰ ‘ਤੇ ਸੇਵਾਵਾਂ ਨਿਭਾ ਰਹੇ ਨੇ ਅਧਿਆਪਕ ਇਸ ਵਾਰ ਫਿਰ ਨਹੀਂ ਹੋਈ ਬਦਲੀ।
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ:ਪਿਛਲੇ ਦਿਨੀਂ ਸਿੱਖਿਆ ਵਿਭਾਗ ਦੁਆਰਾ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਹਨ, ਉਹਨਾਂ ਵਿੱਚ ਵੱਡੀਆਂ ਊਣਤਾਈਆਂ ਹੋਣ ਕਾਰਨ ਸੂਬੇ ਦੇ ਅਧਿਆਪਕ ਖੱਜਲ ਖ਼ੁਆਰ ਹੋ ਰਹੇ ਹਨ। ਸੰਯੁਕਤ ਅਧਿਆਪਕ ਫਰੰਟ ਦੇ ਸੂਬਾਈ ਆਗੂਆਂ ਦਿਗਵਿਜੇਪਾਲ ਸ਼ਰਮਾ, ਗੁਰਜਿੰਦਰ ਸਿੰਘ ਫਤਹਿਗੜ,ਵਿਕਾਸ ਗਰਗ,ਰਾਜਪਾਲ ਖਨੌਰੀ, ਜੋਗਿੰਦਰ ਸਿੰਘ ਵਰ੍ਹੇ ਤੇ ਯੁੱਧਜੀਤ ਸਰਾਂ ਨੇ ਦੱਸਿਆ ਕਿ ਪਹਿਲੇ,ਦੂਜੇ ਰਾਊਂਡ ਵਿੱਚ ਜੋ ਬਦਲੀਆਂ ਕੀਤੀਆਂ ਗਈਆਂ ਹਨ ਉਹਨਾਂ ਵਿੱਚ ਬਹੁਤੇ ਅਧਿਆਪਕਾਂ ਨੂੰ ਜਿਸ ਸਟੇਸ਼ਨ ‘ਤੇ ਬਦਲੀ ਹੋਈ ਹੈ, ਉੱਥੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਇਸ ਸਮੱਸਿਆ ਤੋਂ ਪੀੜਤ ਅਧਿਆਪਕ ਆਪਣੇ ਪਿੱਤਰੀ ਸਟੇਸ਼ਨਾਂ ਤੋਂ ਫ਼ਾਰਗ ਹੋ ਚੁੱਕੇ ਹਨ ਤੇ ਨਵੇਂ ਬਦਲੀ ਵਾਲੇ ਸਟੇਸ਼ਨ ‘ਤੇ ਜੁਆਇਨ ਨਾ ਹੋਣ ਕਾਰਨ ਉਹ ਹਵਾ ਵਿੱਚ ਲਟਕ ਰਹੇ ਹਨ। ਪੀੜਤ ਅਧਿਆਪਕ ਚੰਡੀਗੜ ਸਿੱਖਿਆ ਵਿਭਾਗ ਦੇ ਗੇੜੇ ਮਾਰ ਹੰਭ ਚੁੱਕੇ ਹਨ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਸਮੱਸਿਆ ਤੋਂ ਪੀੜਤ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਟੇਸ਼ਨ ਚੋਣ ਕਰਵਾਕੇ ਅਡਜਸਟਮੈਂਟ ਕੀਤੀ ਜਾਵੇ। ਬਹੁਤੇ ਸਕੂਲਾਂ ਵਿੱਚ ਖਾਲ਼ੀ ਸਟੇਸ਼ਨ ਪਏ ਹਨ ਪਰ ਉਹਨਾਂ ‘ਤੇ ਬਦਲੀ ਹੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਹੁਤੇ ਅਧਿਆਪਕਾਂ ਨੇ ਬਦਲੀ ਅਪਲਾਈ ਹੀ ਨਹੀਂ ਕੀਤੀ ਪਰ ਵਿਭਾਗ ਨੇ ਉਹਨਾਂ ਦੀ ਬਦਲੀ ਕਰਕੇ ਉਹਨਾਂ ਦੂਰ-ਦੁਰਾਡੇ ਜ਼ਿਲ੍ਹਿਆਂ ਵਿੱਚ ਡਾਟਾ ਸ਼ਿਫ਼ਟ ਕਰ ਦਿੱਤਾ ਹੈ ਜੋ ਕਿ ਸਿੱਖਿਆ ਵਿਭਾਗ ਦਾ ਬੜਾ ਹੀ ਹਾਸੋਹੀਣਾ ਕਾਰਨਾਮਾ ਹੈ। ਸੂਬਾਈ ਆਗੂ ਜਸਵਿੰਦਰ ਸਿੰਘ ਬਠਿੰਡਾ, ਜਗਤਾਰ ਸਿੰਘ ਝੱਬਰ,ਅਮਨਦੀਪ ਸਿੰਘ ਖਨੌਰੀ,ਸ਼ਾਮ ਕੁਮਾਰ ਪਾਤੜਾਂ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਦੇ ਹੈੰਡੀਕੇਪਟ ਅਧਿਆਪਕਾਂ ਦੀਆਂ ਜ਼ਿਲ੍ਹਿਆਂ ਵਿੱਚ ਪੋਸਟਾਂ ਖਾਲ਼ੀ ਹੋਣ ਦੇ ਬਾਵਜੂਦ ਵੀ ਬਦਲੀ ਨਹੀਂ ਕੀਤੀ ਗਈ। ਹਾਲਾਂਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਹੈਂਡੀਕੇਪਟ ਕੇਸਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ ਸੀ। ਪਿਛਲੇ ਪੰਜ-ਛੇ ਸਾਲ ਦੇ ਲੰਬੇ ਸਮੇਂ ਤੋਂ 6060,3582 ਮਾਸਟਰ ਕੇਡਰ ਤੇ ਈ.ਟੀ.ਟੀ. 6505 ਭਰਤੀਆਂ ਦੇ ਅਧਿਆਪਕ ਤਰਨਤਾਰਨ,ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ ਸਰਹੱਦੀ ਖੇਤਰਾਂ ਵਿੱਚ ਆਪਣੇ ਪਿੱਤਰੀ ਜ਼ਿਲ੍ਹਿਆਂ ਤੋਂ 200-250 ਕਿੱਲੋਮੀਟਰ ਦੀ ਵਿੱਥ ‘ਤੇ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀ ਇਸ ਵਾਰ ਫਿਰ ਬਦਲੀ ਨਹੀਂ ਹੋਈ, ਹਾਲਾਂਕਿ ਸਿੱਖਿਆ ਮੰਤਰੀ ਵੱਲੋਂ ਦੂਰੀ ਦੇ ਨੰਬਰ ਦੇ ਕੇ ਉਹਨਾਂ ਨੂੰ ਪਹਿਲ ਦੇਣ ਦੀ ਗੱਲ ਕਹੀ ਗਈ ਸੀ। ਆਗੂਆਂ ਨੇ ਮੰਗ ਕੀਤੀ ਕਿ 200-250 ਕਿਲੋਮੀਟਰ ‘ਤੇ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਪਹਿਲ ਦੇ ਅਧਾਰ ‘ਤੇ ਵੱਖਰਾ ਮੌਕਾ ਦਿੱਤਾ ਜਾਵੇ,ਇਸ ਤੋਂ ਇਲਾਵਾ ਪ੍ਰੋਬੇਸ਼ਨ ਦੀ ਆੜ ਵਿੱਚ ਰੋਕੇ 2392 ਤੇ 3704 ਮਾਸਟਰ ਕੇਡਰ ਭਰਤੀਆਂ ਦੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ। ਹਰ ਕਿਸਮ ਦੀ ਸਟੇਅ ਦੀ ਸ਼ਰਤ ਹਟਾਕੇ ਅਧਿਆਪਕਾਂ ਦੇ ਪਿੱਤਰੀ ਜ਼ਿਲ੍ਹਿਆਂ ਵਿੱਚ ਬਦਲੀ ਕੀਤੀ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਪਰੋਕਤ ਮੰਗਾਂ ‘ਤੇ ਗ਼ੌਰ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਹਰਿਆਣਾ ਵਿਚ ਭਿ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਜੀਰੋ ਟੋਲਰੈਂਸ ਨੀਤੀ ਅਪਨਾਈ ਜਾ ਰਹੀ ਹੈ: ਮੁੱਖ ਸਕੱਤਰ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 7 ਨਵੰਬਰ –ਹਰਿਆਣਾ ਵਿਚ ਭਿ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਅਪਨਾਈ ਜਾ ਰਹੀ ਜੀਰੋ ਟੋਲਰੈਂਸ ਨੀਤੀ ਅਨੁਸਾਰ ਰਾਜ ਪੱਧਰ ‘ਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਦੀ ਪ੍ਰਧਾਨਗੀ ਹੇਠ ਗਠਿਤ ਹਾਈ ਪਾਵਰ ਕਮੇਟੀ ਦੀ ਅੱਜ ਦੂਜੀ ਮੀਟਿੰਗ ਹੋਈ, ਜਿਸ ਵਿਚ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਅਪਨਾਈ ਜਾ ਰਹੀ ਨੀਤੀਆਂ ਅਤੇ ਭਿ੍ਰਸ਼ਟਾਚਾਰ ਦੇ ਪੈਂਡਿੰਗ ਮਾਮਲਿਆਂ ਦੀ ਨਿਗਰਾਨੀ ਕੀਤੀ ਗਈ। ਮੁੱਖ ਸਕੱਤਰ ਨੇ ਸਮੇਂ-ਸਮੇਂ ‘ਤੇ ਵਿਜੀਲੈਂਸ ਵੱਲੋਂ ਦਰਜ ਮਾਮਲਿਆਂ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ। ਪਿਛਲੇ ਅਤੇ ਇਸ ਮਹੀਨੇ ਵਿਚ ਵਿਜੀਲੈਂਸ ਵੱਲੋਂ ਕੁਲ 389 ਮਾਮਲੇ ਕੀਤੇ ਗਏ, ਜਿੰਨ੍ਹਾਂ ਵਿਚੋਂ 216 ਮਾਮਲਿਆਂ ਵਿਚ ਜਾਂਚ ਪੂਰੀ ਕੀਤੀ ਜਾ ਚੁੱਕੀ ਹੈ। ਪੂਰੀ ਕੀਤੀ ਗਈ ਜਾਂਚ ਵਿਚੋਂ 47 ਜਾਂਚਾਂ ਵਿਚ ਵਿਭਾਗੀ ਕਾਰਵਾਈ ਅਤੇ 5 ਜਾਂਚਾਂ ਵਿਚ ਅਪਰਾਧਿਕ ਮਾਮਲੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 3 ਮਾਮਲਿਆਂ ‘ਤੇ ਫੈਸਲਾ ਲੈਣ ਲਈ ਸੂਬਾ ਸਰਕਾਰ ਨੂੰ ਭੇਜਿਆ ਗਿਆ ਹੈ। ਸ੍ਰੀ ਸੰਜੀਵ ਕੌਸ਼ਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੀ ਕਾਰਵਾਈ ਦੀ ਰਿਪੋਰਟ ਬਣਾਉਂਦੇ ਸਮੇਂ ਸ਼ਿਕਾਇਤਾ ਦਾ ਸਰੋਜ ਵੀ ਦਰਜ ਕੀਤਾ ਜਾਵੇ, ਤਾਂ ਜੋ ਸਰਕਾਰ ਕੋਲ ਵੇਰਵੇ ਸਹਿਤ ਡਾਟਾ ਹੋ ਕਿ ਵੱਧ ਤੋਂ ਵੱਧ ਸ਼ਿਕਾਇਤਾਂ ਕਿਸ ਵੱਲੋਂ ਆ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਆਦੇਸ਼ ਦਿੱਤੇ ਕਿ ਸ਼ਿਕਾਇਤਾਂ ‘ਤੇ ਲਏ ਗਏ ਐਕਸ਼ਨ ਦਾ ਸਮੇਂ-ਸਮੇਂ ‘ਤੇ ਫੋਲੇ ਅਪ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਖਰੀ ਪੱਧਰ ਤਕ ਕੀਤੀ ਗਈ ਕਾਰਵਾਈ ਦੀ ਵੀ ਸਖਤ ਨਿਗਰਾਨੀ ਕੀਤੀ ਜਾ ਸਕੇ। ਮੀਟਿੰਗ ਵਿਚ ਦਸਿਆ ਕਿ 1 ਜਨਵਰੀ, 2022 ਤੋੋਂ 30 ਸਤੰਬਰ, 2022 ਤਕ ਭਿ੍ਰਸ਼ਟਾਚਾਰ ਨਾਲ ਸਬੰਧਤ ਦਰਜ ਮਾਮਲਿਆਂ ਵਿਚੋਂ 128 ਮਾਮਲਿਆਂ ਵਿਚ ਚਾਰਜਸ਼ੀਟ/ਚਾਲਾਨ ਦਾਖਲ ਕੀਤੇ ਜਾ ਚੁੱਕੇ ਹਨ। 258 ਮਾਮਲਿਆਂ ਵਿਚ ਚਾਰਜਸ਼ੀਟ/ਚਾਲਾਨ ਦਾਖਲ ਕਰਨਾ ਅਜੇ ਪੈਂਡਿੰਗ ਹੈ। ਇਸ ‘ਤੇ ਸ੍ਰੀ ਕੌਸ਼ਲ ਨੇ ਆਦੇਸ਼ ਦਿੱਤੇ ਕਿ ਪੈਂਡਿੰਗ ਮਾਮਲਿਆਂ ਵਿਚ ਵੀ ਜਲਦ ਤੋਂ ਜਲਦ ਚਾਰਜਸ਼ੀਟ/ਚਾਲਾਨ ਦਾਖਲ ਕਰਨ ਦੀ ਪ੍ਰਕਿ੍ਰਆ ਨੂੰ ਪੂਰਾ ਕੀਤਾ ਜਾਵੇ।
ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਨਿਦੇਸ਼ਾਨੁਸਾਰ ਮੁੱਖ ਵਿਜੀਲੈਂਸ ਅਧਿਕਾਰੀ (ਸੀਓਵੀ) ਲਗਾਉਣ ਦਾ ਪ੍ਰਸਤਾਵ ਤਿਆਰ ਕਰ ਦਿੱਤਾ ਗਿਆ ਹੈ। ਜਲਦ ਆਖਰੀ ਮੰਜ਼ੂਰੀ ਮਿਲਦੇ ਹੀ ਇੰਨ੍ਹਾਂ ਆਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਸੀਵੀਓ ਲਈ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸੀਵੀਓ ਦੀ ਨਿਯੁਕਤੀ ਕਰਨ ਲਈ ਮੁੱਖ ਮੰਤਰੀ ਵੱਲੋਂ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਭਿ੍ਰਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਸਟੇਟ ਵਿਜੀਲੈਂਸ ਬਿਊਰੋ ਦਾ ਡਿਵੀਜਨ ਲੇਵਲ ਤਕ ਵੀ ਵਿਸਥਾਰ ਕੀਤਾ ਗਿਆ ਹੈ। ਰਾਜ ਸਰਕਾਰ ਦੇ ਲਗਾਤਾਰ ਯਤਨਾਂ ਤੋਂ ਹੀ ਸੂਬੇ ਵਿਚ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਿਲ ਅਧਿਕਾਰੀ ਤੇ ਕਰਮਚਾਰੀ ਫੜੇ ਜਾ ਰਹੇ ਹਨ ਅਤੇ ਉਨ੍ਹਾਂ ‘ਤੇ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਹਾਈ ਪਾਵਰ ਕਮੇਟੀ ਦੇ ਗਠਨ ਹੋਣ ਨਾਲ ਹੁਣ ਇੰਨ੍ਹਾਂ ਗਤੀਵਿਧੀਆਂ ਵਿਚ ਹੋਰ ਵੀ ਤੇਜੀ ਆ ਰਹੀ ਹੈ। ਮੀਟਿੰਗ ਵਿਚ ਇਹ ਵੀ ਮਾਮਲਾ ਰੱਖਿਆ ਗਿਆ ਕਿ ਪੰਚਕੂਲਾ ਵਿਚ ਸਥਾਪਿਤ ਰਿਜਨਲ ਐਫਐਸਐਲ ਲੈਬ ਵਿਚ ਮੌਜ਼ੂਦਾ ਵਿਚ ਕੈਮਿਸਟਰੀ ਅਤ ਫਿਜੀਕਸ ਡਿਵੀਜਨ ਨਹੀਂ ਹੈ, ਜਦੋਂ ਕਿ ਜ਼ਿਆਦਾਤਰ ਸੈਂਪਲ ਜੋ ਜਾਂਚ ਲਈ ਭੇਜੇ ਜਾਂਦੇ ਹਨ, ਉਹ ਕੈਮੀਸਟਰੀ ਅਤੇ ਫਿਜੀਕਸ ਨਾਲ ਸਬੰਧਤ ਹੁੰਦੇ ਹਨ, ਇਸ ਕਾਰਣ ਮਾਮਲਿਆਂ ਵਿਚ ਅਗਾਊਂ ਕਾਰਵਾਈ ਵਿਚ ਵੀ ਕਦੇ-ਕਦੇ ਦੇਰੀ ਹੋ ਜਾਂਦੀ ਹੈ। ਇਸ ਲਈ ਇਸ ਲੈਬ ਵਿਚ ਕੈਮਸਿਟਰੀ ਅਤੇ ਫਿਜੀਕਸ ਦੀ ਵੱਖ ਡਿਵੀਜਨ ਬਣਨ ਲਈ ਸੀਐਫਐਸਐਲ ਨੂੰ ਪ੍ਰਸਤਾਵ ਭੇਜੇ ਜਾਣਗੇ।

ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬੱਸ ਚਲੇਗੀ: ਮੁੱਖ ਮੰਤਰੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਿਛਲੇ 8 ਸਾਲਾਂ ਵਿਚ ਸੂਬੇ ਸਰਕਾਰ ਨੇ ਸੁਸ਼ਾਸਨ ਤੇ ਪਾਰਦਰਸ਼ੀ ਢੰਗ ਨਾਲ ਆਨਲਾਇਨ ਵਿਵਸਥਾ ਮਹੁੱਇਆ ਕਰਵਾਈ ਹੈ। ਇਕ-ਇਕ ਕਰਕੇ ਸਮੀਖਿਆ ਕਰਕੇ ਯੋਜਨਾਵਾਂ ਬਣਾਈ ਜਾ ਰਹੀ ਹੈ। ਇਸ ਕੜੀ ਵਿਚ ਲੋਕਾਂ ਨੂੰ ਧਾਰਮਿਕ ਥਾਂਵਾਂ ਨਾਲ ਜੋੜਣ ਦੀ ਵੀ ਪ੍ਰਕਿ੍ਰਆ ਦੇ ਤਹਿਤ ਯੋਜਨਾਵਾਂ ਲਾਗੂ ਕੀਤੀ ਜਾ ਰਹੀਆਂ ਹਨ। ਹਰਿਆਣਾ ਤੋਂ ਵੱਡੀ ਗਿਣਤੀ ਵਿਚ ਲੋਕ ਰਾਜਸਥਾਨ ਦੇ ਬਾਲਾਜੀ ਸਾਲਾਸਰ ਧਾਮ ਗੁੱਗਾਮੇੜੀ, ਮਹੇਂਦੀਪੁਰ ਤੇ ਖਾਟੂ ਸ਼ਾਮ ਜਾਂਦੇ ਹਨ। ਇਸ ਲਈ ਇੰਨ੍ਹਾਂ ਥਾਂਵਾਂ ਲਈ ਹਰਿਆਣਾ ਰੋਡਵੇਜ ਦੀ ਬੱਸ ਸੇਵਾਵਾਂ ਕਈ ਡਿਪੂਆਂ ਤੋਂ ਪਹਿਲਾਂ ਤੋਂ ਹੀ ਮਹੁੱਇਆ ਕਰਵਾਈ ਜਾ ਰਹੀ ਹੈ। ਇਸ ਕੜੀ ਵਿਚ ਛੇਤੀ ਹੀ ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬਸ ਸੇਵਾ ਜੁੜ ਜਾਵੇਗੀ। ਮੁੱਖ ਮੰਤਰੀ ਨੇ ਕਰਨਾਲ ਵਿਚ ਆਯੋਜਿਤ ਇਕ ਸ਼ਾਮ, ਖਾਟੂ ਸ਼ਾਮ ਜੀ ਦੇ ਨਾਂਅ ਪ੍ਰੋਗ੍ਰਾਮ ਵਿਚ ਲੋਕਾਂ ਦੀ ਮੰਗ ‘ਤੇ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਮਾਰਟ ਸਿਟੀ ਕਰਨਾਲ ਵਿਚ ਅਨੇਕ ਥਾਂਵਾਂ ‘ਤੇ ਸੁਆਗਤ ਦਰਵਾਜੇ ਬਣਾਏ ਗਏ ਹਨ। ਇਸ ਕੜੀ ਵਿਚ ਖਾਟੂ ਸ਼ਾਮ ਮੰਦਿਰ ਦੇ ਨੇੜੇ ਵੀ ਤੋਰਣ ਦਰਵਾਜਾ ਬਣਾਇਆ ਜਾਵੇਗਾ। ਵਰਣਨਯੋਗ ਹੈ ਕਿ ਧਰਮਖੇਤਰ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿਚ ਪੈਣ ਵਾਲੇ ਧਾਰਮਿਕ ਥਾਂਵਾਂ ਨੂੰ ਸੰਦੁਰ ਬਣਾਉਣ ਦੀ ਪਹਿਲ ਕੀਤੀ ਹੈ। ਕੁਰੂਕਸ਼ੇਤਰ ਵਿਕਾਸ ਬੋਰਡ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਅਨੇਕ ਤੀਰਥ ਥਾਂਵਾਂ ‘ਤੇ ਮੁੱਖ ਮੰਤਰੀ ਖੁਦ ਦੌਰਾ ਕਰਕੇ ਯੋਜਨਾਵਾਂ ਦਾ ਜਾਇਜਾ ਲੈ ਚੁੱਕੇ ਹਨ। ਮੁੱਖ ਮੰਤਰੀ ਦੇ ਯਤਨਾਂ ਨਾਲ ਹੀ ਪਿਛਲੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਪਛਾਣ ਮਿਲੀ ਹੈ। ਮਾਰਿਸ਼ਿਸ, ਇੰਗਲੈਂਡ ਤੇ ਕਨੈਡਾ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਆਸਟ੍ਰੇਲਿਆ ਵਿਚ ਰਹਿ ਰਹੇ ਭਾਰਤੀਆਂ ਨੇ ਵੀ ਅਗਲੇ ਸਾਲ ਗੀਤਾ ਮਹੋਤਸਵ ਆਪਣੇ ਇੱਥੇ ਕਰਵਾਉਣ ਦੀ ਇੱਛਾ ਪ੍ਰਗਟਾਈ।

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਭਾਜਪਾ ਆਗੂ ਦੀ ਦਖਲਅੰਦਾਜ਼ੀ ਦਾ ‘ਸਟਿੰਗ’ ਜਾਰੀ ਕੀਤਾ

0

ਇੱਕ ਸ੍ਰੋਮਣੀ ਕਮੇਟੀ ਮੈਂਬਰ ਦੀ ਭਾਜਪਾ ਆਗੂ ਪ੍ਰੋ ਸਰਚਾਂਦ ਸਿੰਘ ਨਾਲ ਹੋਈ ਗੱਲਬਾਤ ਦੀ ਆਡੀਓ ਕੀਤੀ ਨਸ਼ਰ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 7 ਨਵੰਬਰ: ਦੋ ਦਿਨਾਂ ਬਾਅਦ 9 ਨਵੰਬਰ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਬਾਦਲ ਅਤੇ ਵਿਰੋਧੀਆਂ ਵਿਚਕਾਰ ਚੱਲ ਰਹੀ ਸਿਆਸੀ ਜੰਗ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇੰਨ੍ਹਾਂ ਚੋਣਾਂ ਵਿਚ ਭਾਜਪਾ ਦੀ ਕਥਿਤ ਦਖਲਅੰਦਾਜ਼ੀ ਦਾ ਸਟਿੰਗ ਜਾਰੀ ਕਰਕੇ ਦਾਅਵਾ ਕੀਤਾ ਕਿ ‘‘ ਭਾਜਪਾ ਇੰਨ੍ਹਾਂ ਚੋਣਾਂ ਵਿਚ ਬੀਬੀ ਜੰਗੀਰ ਕੌਰ ਦੀ ਮੱਦਦ ਕਰ ਰਹੀ ਹੈ। ’’ ਪਾਰਟੀ ਦੀ ਅਨੁਸਾਸਨੀ ਕਮੇਟੀ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਅੰਮਿ੍ਰਤਸਰ ਵਿਚ ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿਟੀਵਿੰਡ ਨਾਲ ਭਾਜਪਾ ਆਗੂ ਪ੍ਰੋਂ ਸਰਚਾਂਦ ਸਿੰਘ ਦੀ ਫ਼ੋਨ ’ਤੇ ਹੋਈ ਗੱਲਬਾਤ ਦਾ ਆਡੀਓ ਕਲਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਕਿ ‘‘ ਭਾਜਪਾ ਤੇ ਇਕਬਾਲ ਸਿੰਘ ਲਾਲਪੁਰਾ ਨਾ ਸਿਰਫ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਵਿਚ ਦਖਲਅੰਦਾਜੀ ਕਰ ਰਹੇ ਹਨ ਬਲਕਿ ਉਹ ਬੀਬੀ ਜਗੀਰ ਕੌਰ ਲਈ ਵੋਟਾਂ ਲੈਣ ਵਾਸਤੇ ਮੈਂਬਰਾਂ ਤੱਕ ਪਹੁੰਚ ਵੀ ਕਰ ਰਹੇ ਹਨ। ’’ ਸ: ਵਲਟੋਹਾ ਮੁਤਾਬਕ ਪ੍ਰੋ ਸਰਚਾਂਦ ਸਿੰਘ ਮੈਂਬਰਾਂ ਦੀਆਂ ਵੋਟਾਂ ਲੈਣ ਲਈ ਉਹਨਾਂ ਨੂੰ ਪੈਸੇ ਦੇਣ ਦੀ ਪੇਸਕਸ ਵੀ ਕਰ ਰਹੇਹਨ। ਉਹਨਾਂ ਮੰਗ ਕੀਤੀ ਕਿ ਪ੍ਰੋ. ਸਰਚਾਂਦ ਤੇ ਲਾਲਪੁਰਾ ਦੇ ਫੋਨਾਂ ਦੇ ਕਾਲ ਰਿਕਾਰਡ ਕੱਢਵਾਏ ਜਾਣ ਅਤੇ ਇਹ ਜਾਂਚ ਕੀਤੀ ਜਾਵੇ ਕਿ ਉਹਨਾਂ ਨੇ ਸ੍ਰੋਮਣੀ ਕਮੇਟੀ ਤੋੜਨ ਵਾਸਤੇ ਕਿਸ ਹੱਦ ਤੱਕ ਸਾਜਿਸ ਰਚੀ ਹੈ।

ਐਸ.ਐਸ.ਡੀ.ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ ਭੋਖੜਾ ਦੇ ਵਿਦਿਆਰਥੀਆਂ ਨੇ ਕੀਤਾ ਰੋਜ਼ਗਾਰ ਬਿਉਰੋ ਦਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਐਸ.ਐਸ.ਡੀ.ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ ਭੋਖੜਾ (ਬਠਿੰਡਾ) ਦੇ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੁਆਰਾ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਦੇ ਤਹਿਤ ਬੀ.ਏ ਅਤੇ ਬੀ.ਕਾਮ-3 ਦੇ ਵਿਦਿਆਰਥੀਆਂ ਨੂੰ ਜਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਦੇ ਦਫਤਰ ਲਿਜਾਇਆ ਗਿਆ। ਪ੍ਰੋ. ਕੁਲਦੀਪ ਸਿੰਘ ਅਤੇ ਮਨਪ੍ਰੀਤ ਕੌਰ ਲਾਇਬ੍ਰੇਰੀਅਨ ਨੇ 40 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਜਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਦੇ ਦਫਤਰ ਵਿਖੇ ਕਰਵਾਈ। ਕੈਰੀਅਰ ਕਾਉਂਸਲਰ ਵਿਸ਼ਾਲ ਚਾਵਲਾ ਨੇ ਵਿਦਿਆਰਥੀਆਂ ਨਾਲ ਰੂ-ਬਰੂ ਹੋ ਕੇ ਪ੍ਰਤਿਯੋਗਤਾ ਟੈਸਟ ਦੀ ਤਿਆਰੀ ਵਿੱਚ ਸ਼ਾਮਿਲ ਹੋਣ ਅਤੇ ਫਾਰਮ ਭਰਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਨਾਲ ਹੀ ਵਿਦਿਆਰਥੀਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਅਤੇ ਯੂਥ ਲਾਇਬ੍ਰੇਰੀ ਵੀ ਦਿਖਾਈ। ਪ੍ਰੋ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਅਤੇ ਆਤਮ-ਨਿਰਭਰ ਬਣ ਕੇ ਪ੍ਰਤਿਯੋਗਤਾ ਵਿੱਚ ਖੁਦ ਨੂੰ ਸਾਬਿਤ ਕਰਨ ਲਈ ਪ੍ਰੇਰਿਤ ਕੀਤਾ।

ਆਰ.ਐਮ.ਪੀ.ਆਈ. ਨੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਅਕਤੂਬਰ ਕ੍ਰਾਂਤੀ ਦਿਹਾੜਾ

0

ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦੀ ਸੱਤਾ ਅਤੇ ਸਾਮਰਾਜੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਜੂਝਣ ਦਾ ਲਿਆ ਸੰਕਲਪ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਵਲੋਂ ਅਕਤੂਬਰ ਇਨਕਲਾਬ ਦਿਹਾੜਾ ‘ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦੀ ਸੱਤਾ ਤੋਂ ਭਾਰਤੀ ਲੋਕਾਈ ਨੂੰ ਮੁਕਤ ਕਰਨ ਅਤੇ ਸਾਮਰਾਜ ਮੁਕਤ ਸੰਸਾਰ ਸਿਰਜਣ ਦੇ ਸੰਘਰਸ਼ ਤਿੱਖੇ ਕਰਨ‘ ਦੇ ਸੰਕਲਪ ਦਿਵਸ ਵਜੋਂ ਭਰਵਾਂ ਇਕੱਠ ਕਰਕੇ ਟੀਚਰਜ਼ ਹੋਮ ਵਿਖੇ ਉਤਸ਼ਾਹ ਪੂਰਬਕ ਮਨਾਇਆ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਕਿ 7 ਨਵੰਬਰ,1917 ਨੂੰ ਰੂਸ ਵਿੱਚ ਮਜਦੂਰ ਜਮਾਤ ਦੀ ਅਗਵਾਈ ਵਿਚ ਦੁਨੀਆਂ ਦਾ ਪਹਿਲਾ ਕਿਰਤੀ ਰਾਜ ਹੋਂਦ ਵਿੱਚ ਆਇਆ ਸੀ ਜਿਸਨੇ ਉੱਥੋਂ ਦੀ ਜਾਰਸ਼ਾਹੀ ਦੇ ਜੁਲਮਾਂ ਅਤੇ ਪੂੰਜੀਵਾਦੀ ਲੁੱਟ ਦਾ ਖਾਤਮਾ ਕਰਕੇ ਕਿਰਤੀਆਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਸਨ।ਸਾਥੀ ਮਹੀਪਾਲ ਨੇ ਕਿਹਾ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਕੈਂਪ ਦੇ ਢਹਿ-ਢੇਰੀ ਹੋਣ ਤੋਂ ਪਿਛੋਂ ਸਾਮਰਾਜੀ ਦੇਸ਼ਾਂ ਨੇ ਨਾ ਕੇਵਲ ਸੰਸਾਰ ਨੂੰ ਜੰਗਾਂ ਦੀ ਭੱਠੀ ‘ਚ ਝੋਕ ਦਿੱਤਾ ਹੈ ਬਲਕਿ ਨਵੇਂ ਆਜਾਦ ਹੋਏ ਦੇਸ਼ਾਂ ਦੇ ਕੁਦਰਤੀ ਖਜਾਨਿਆਂ ਅਤੇ ਇੱਥੋਂ ਦੀ ਲੋਕਾਈ ਦੇ ਬੇਕਿਰਕ ਲੁੱਟ-ਚੋਂਘ ਵੀ ਰਿਕਾਰਡ ਮਾਤ ਪਾ ਦਿੱਤੇ ਹਨ।ਉਨ੍ਹਾਂ ਜੋਰ ਦੇਕੇ ਕਿਹਾ ਕਿ ਕਿਰਤੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ, ਲੁੱਟ-ਖਸੁੱਟ ਵਾਲੇ ਪੂੰਜੀਵਾਦੀ ਨਿਜਾਮ ਨੂੰ ਢਹਿ-ਢੇਰੀ ਕਰਕੇ ਬਾਬਾ ਗੁਰੂ ਨਾਨਕ ਅਤੇ ਲੈਨਿਨ ਮਹਾਨ ਦੀਆਂ ਸਿੱਖਿਆਵਾਂ ਅਨੁਸਾਰ ਸਾਂਝੀਵਾਲਤਾ ਵਾਲਾ ਸਮਾਜ ਸਿਰਜ ਕੇ ਹੀ ਲੋਕਾਈ ਦੇ ਦੁੱਖਾਂ-ਦਰਦਾਂ ਦਾ ਅੰਤ ਕੀਤਾ ਜਾ ਸਕਦਾ ਹੈ।
ਸਾਥੀ ਮਹੀਪਾਲ ਨੇ ਮੋਦੀ-ਸ਼ਾਹ ਸਰਕਾਰ ਦੀਆਂ ਲੋਕਾਈ ਨੂੰ ਕੰਗਾਲ ਕਰਕੇ ਧਨਾੱਢਾਂ ਦੀਆਂ ਤਿਜੌਰੀਆਂ ਭਰਨ ਵਾਲੀਆਂ ਨਿਜੀਕਰਨ ਦੀਆਂ ਨਵ ਉਦਾਰਵਾਦੀ ਨੀਤੀਆਂ ਨੂੰ ਪਲਟਾਉਣ ਦੇ ਸੰਘਰਸ਼ ਤਿੱਖੇ ਤੋਂ ਤਿਖੇਰੇ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਰਾਸ਼ਟਰੀ ਸੋਇਮਸੇਵਕ ਸੰਘ ( ਆਰ ਐੱਸ ਐੱਸ ) ਅਤੇ ਉਸ ਦੇ ਸਹਿਯੋਗੀ ਸੰਗਠਨਾਂ ਦੇ ਖਰੂਦੀਆਂ ਵੱਲੋਂ ਮੁਸਲਮਾਨਾਂ-ਇਸਾਈਆਂ, ਔਰਤਾਂ ਅਤੇ ਦਲਿਤਾਂ ‘ਤੇ ਢਾਹੇ ਜਾ ਰਹੇ ਅਕਹਿ ਜੁਲਮ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਘਾਤਕ ਸਿੱਧ ਹੋਣਗੇ। ਕੇਂਦਰੀ ਆਗੂ ਨੇ ਲੋਕਰਾਜ, ਧਰਮ ਨਿਰਪੱਖਤਾ ਅਤੇ ਫੈਡਰਲਿਜ਼ਮ ਦੀ ਰਾਖੀ ਅਤੇ ਆਰ ਐਸ ਐਸ ਦੇ ਹਿੰਦੂਤਵੀ-ਮੰਨੂਵਾਦੀ ਏਜੰਡੇ ਨੂੰ ਭਾਂਜ ਦੇਣ ਦੇ ਘੋਲ ਪ੍ਰਚੰਡ ਕਰਨ ਦੀ ਅਪੀਲ ਕੀਤੀ।ਇਕੱਠ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਇੱਕ ਮਤੇ ਰਾਹੀਂ 6 ਦਸੰਬਰ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ‘ਸਮਾਜਿਕ ਨਿਆਂ, ਮਨੁੱਖੀ ਤੇ ਸੰਵਿਧਾਨਕ ਅਧਿਕਾਰਾਂ ਅਤੇ ਧਰਮ ਨਿਰਪੱਤਾ ਦੀ ਰਾਖੀ ਲਈ ਜੂਝਣ ਦੇ ਪ੍ਰਣ ਦਿਵਸ‘ ਵਜੋਂ ਭਾਰੀ ਇਕੱਠ ਕਰਕੇ ਮਨਾਇਆ ਜਾਵੇਗਾ।ਇੱਕਠ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਤਹਿਸੀਲ ਪ੍ਰਧਾਨ ਸਾਥੀ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ‘ਤੇ ਸਾਥੀ ਸੰਪੂਰਨ ਸਿੰਘ, ਮਲਕੀਤ ਸਿੰਘ ਅਤੇ ਕੁਲਵੰਤ ਸਿੰਘ ਦਾਨ ਸਿੰਘ ਵਾਲਾ ਵੀ ਬਿਰਾਜਮਾਨ ਸਨ। ਮੰਚ ਸੰਚਾਲਨ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਬਾਖੂਬੀ ਕੀਤਾ।

ਜਿਲ੍ਹਾ ਪੱਧਰੀ ਪ੍ਰਾਇਮਰੀ 9 ਨੰਵਬਰ ਤੋਂ ਸੁਰੂ: ਜਿਲ੍ਹਾ ਸਿੱਖਿਆ ਅਫ਼ਸਰ

0

ਪਾਇਮਰੀ ਸਕੂਲਾਂ ਦੀਆਂ ਖੇਡਾਂ ਸੰਬੰਧੀ ਤਿਆਰੀਆਂ ਮੁਕੰਮਲ
ਸੁਖਜਿੰਦਰ ਮਾਨ
ਬਠਿੰਡਾ,7 ਨਵੰਬਰ : ਜਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦੀਆਂ ਤਿਆਰੀਆਂ ਸੰਬੰਧੀ ਅੱਜ ਇੱਕ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਤੇ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ ਪ੍ਰਾਇਮਰੀ ਖੇਡਾਂ 9 ਨਵੰਬਰ ਤੋਂ 12 ਨਵੰਬਰ 2022 ਤੱਕ ਖੇਡ ਸਟੇਡੀਅਮ ਮੌੜ ਕਲਾਂ ਵਿਖੇ ਕਰਵਾਈਆਂ ਜਾਣਗੀਆਂ। ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ 7 ਬਲਾਕਾਂ ਦੇ ਤਿੰਨ ਹਾਜਰ ਖਿਡਾਰੀਆਂ ਵੱਲੋਂ ਹਿੱਸਾ ਲਿਆ ਜਾਵੇਗਾ। ਇਨ੍ਹਾਂ ਖੇਡਾਂ ਸੰਬੰਧੀ ਮੌੜ ਬਲਾਕ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਖੇਡਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ। ਇਸ ਮੀਟਿੰਗ ਵਿੱਚ ਬੀ.ਪੀ.ਈ.ਓ ਦਰਸ਼ਨ ਸਿੰਘ ਜੀਦਾ, ਬੀਪੀਈਓ ਲਖਵਿੰਦਰ ਸਿੰਘ ਸਿੱਧੂ, ਬੀਪੀਈਓ ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਡੀ.ਐਸ.ਓ. ਨਿਰਭੈ ਸਿੰਘ ਭੁੱਲਰ ਸਹਾਇਕ ਸਮਾਰਟ ਕੋਆਰਡੀਨੇਟਰ, ਜਤਿੰਦਰ ਸ਼ਰਮਾ ਸਹਾਇਕ ਸਮਾਰਟ ਕੋਆਰਡੀਨੇਟਰ, ਅੰਗਰੇਜ਼ ਸਿੰਘ ਬੀ.ਐਮ.ਟੀ., ਪਿ੍ਰਤਪਾਲ ਸਿੰਘ ਬੀ.ਐਸ.ਓ., ਪੂਜਾ ਗੋਇਲ ਸੀ.ਐਚ.ਟੀ ਆਦਿ ਹਾਜਰ ਸਨ ।

Our Visitor

1906828