ਸ਼ਾਨਦਾਰ ਪ੍ਰਾਪਤੀਆਂ ਲਈ ਸਮੂਹ ਸਟਾਫ਼ ਵਲੋਂ ਦਿੱਤੀ ਗਈ ਵਧਾਈ
ਰਾਸ਼ਟਰ ਪੱਧਰ ਤੇ ਖੇਡਣ ਲਈ ਕੀਤਾ ਪ੍ਰੇਰਿਤ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ : ਪੁਲਿਸ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਕੁਵਰਿੰਦਰ ਸਿੰਘ ਨੇ ਇੱਕ ਵਾਰ ਫਿਰ ਜ਼ਿਲ੍ਹਾ ਪੱਧਰ ਤੇ ਐਥਲੈਟਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 2 ਸੋਨ ਤਮਗੇ ਪ੍ਰਾਪਤ ਕੀਤੇ ਜਿਸ ਵਿੱਚ 1 ਸੋਨ ਤਮਗਾ ਡਿਸਕਸ ਥਰੋ ਤੇ 1 ਸੋਨ ਤਮਗਾ ਸ਼ਾਟਪੁੱਟ ਵਿੱਚ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਪੁਲਿਸ ਪਬਲਿਕ ਸਕੂਲ ਦੇ ਪਿ੍ਰੰਸੀਪਲ ਮੈਡਮ ਮੋਨਿਕਾ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲੇ ਵਿਦਿਆਰਥੀ ਕੁਵਰਿੰਦਰ ਸਿੰਘ ਨੇ ਪਹਿਲਾਂ ਵੀ 5 ਮੈਡਲ ਪ੍ਰਾਪਤ ਕੀਤੇ ਹਨ। ਜਿਸ ਵਿਚ 1 ਤਮਗਾ ਤਾਂਬੇ ਦਾ 400 ਮੀਟਰ ਵਿੱਚ ਪ੍ਰਾਪਤ ਕੀਤਾ। ਇਸੇ ਤਰ੍ਹਾਂ 4 ਸੋਨ ਤਮਗੇ ਜਿਨ੍ਹਾਂ ਵਿੱਚੋ 2 ਸ਼ਾਟਪੁੱਟ ਤੇ 2 ਡਿਸਕਸ ਥਰੋ ਵਿੱਚ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ 10 ਜ਼ਿਲ੍ਹਾ ਪੱਧਰ ’ਤੇ ਮੈਡਲ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚੋਂ 6 ਸੋਨ ਤਮਗੇ ਸ਼ਾਟਪੁੱਟ ਵਿੱਚ ਤੇ 4 ਚਾਂਦੀ ਦੇ ਤਮਗੇ ਡਿਸਕਸ ਥਰੋ ਅਤੇ 1 ਚਾਂਦੀ ਦਾ ਤਮਗਾ ਸਟੇਟ ਪੱਧਰ ਤੇ ਪ੍ਰਾਪਤ ਕੀਤਾ। ਇਸੇ ਤਰ੍ਹਾਂ 1 ਸੋਨ ਤਮਗਾ ਪੰਜਾਬ ਖੇਡ ਮੇਲੇ ਤੇ ਵੀ ਪ੍ਰਾਪਤ ਕੀਤਾ। ਇਸ ਦੌਰਾਨ ਸਕੂਲ ਪਿ੍ਰੰਸੀਪਲ ਮੈਡਮ ਮੋਨਿਕਾ ਸਿੰਘ ਨੇ ਕੁਵਰਿੰਦਰ ਸਿੰਘ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਤੇ ਰਾਸ਼ਟਰ ਪੱਧਰ ਤੇ ਖੇਡਣ ਤੇ ਜਿੱਤਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ।
ਪੁਲਿਸ ਪਬਲਿਕ ਸਕੂਲ ਦੇ ਕੁਵਰਿੰਦਰ ਨੇ ਸੋਨ, ਚਾਂਦੀ ਤੇ ਤਾਂਬੇ ਦੇ ਤਮਗਿਆਂ ਨੂੰ ਟੁੰਭਿਆ
ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਹੋਈ ਮੀਟਿੰਗ
ਭਜਨ ਲਾਲ ਦੇ ਪੋਤਰੇ ਨੇ ਆਦਮਪੁਰ ਸੀਟ ’ਤੇ ਜਿੱਤ ਦਾ ਝੰਡਾ ਲਹਿਰਾਇਆ
ਕਾਂਗਰਸ ਦੇ ਜੈ ਪ੍ਰਕਾਸ ਨੂੰ 15740 ਵੋਟਾਂ ਨਾਲ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਭਵਿਆ ਬਿਸਨੋਈ
ਮਹਰੂਮ ਭਜਨ ਲਾਲ ਪ੍ਰਵਾਰ ਨੂੰ ਲਗਾਤਾਰ 16ਵੀਂ ਵਾਰ ਆਦਮਪੁਰ ਹਲਕੇ ’ਤੇ ਮਿਲੀ ਹੈ ਜਿੱਤ
ਇਨੈਲੋ ਤੇ ‘ਆਪ‘ ਸਮੇਤ 20 ਉਮੀਦਵਾਰਾਂ ਦੀ ਜਮਾਨਤ ਜਬਤ, ਨੋਟਾ ਦੇ ਹੱਕ ‘ਚ 237 ਵੋਟਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 6 ਨਵੰਬਰ: ਹਰਿਆਣਾ ਦੇ ਹਿਸਾਰ ਜਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ’ਤੇ 3 ਨਵੰਬਰ ਨੂੰ ਹੋਈ ਉਪ ਚੋਣ ਦੇ ਅੱਜ ਆਏ ਨਤੀਜਿਆਂ ਵਿਚ ਭਾਜਪਾ ਵਲੋਂ ਉਮੀਦਵਾਰ ਬਣੇ ਮਹਰੂਮ ਮੁੱਖ ਮੰਤਰੀ ਭਜਨ ਲਾਲ ਦੇ ਪੋਤਰੇ ਭਵਿਆ ਬਿਸਨੋਈ ਨੇ ਜਿੱਤ ਹਾਸਲ ਕਰਕੇ ਪ੍ਰਵਾਰ ਦਾ ਰਿਕਾਰਡ ਕਾਇਮ ਰੱਖਿਆ ਹੈ। ਭਜਨ ਲਾਲ ਪ੍ਰਵਾਰ ਨੇ ਇਸ ਹਲਕੇ ਤੋਂ 16 ਵਾਰ ਜਿੱਤ ਹਾਸਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਭਜਨ ਲਾਲ ਨੇ ਖੁਦ ਇਸ ਸੀਟ ਤੋਂ ਕੁੱਲ 9 ਚੋਣਾਂ ਜਿੱਤੀਆਂ ਸਨ। ਇਸ ਤਰ੍ਹਾਂ ਉਨ੍ਹਾਂ ਦਾ ਪੁੱਤਰ ਕੁਲਦੀਪ ਬਿਸਨੋਈ ਇਸ ਸੀਟ ਤੋਂ ਜਿੱਤ ਕੇੇ ਚਾਰ ਵਾਰ ਵਿਧਾਇਕ ਬਣੇ। ਕੁਲਦੀਪ ਬਿਸਨੋਈ ਦੀ ਪਤਨੀ ਰੇਣੂਕਾ ਬਿਸਨੋਈ ਅਤੇ ਮਾਂ ਜਸਮਾ ਦੇਵੀ ਨੇ ਇਕ-ਇੱਕ ਵਾਰ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਅਤੇ ਅੱਜ ਕੁਲਦੀਪ ਦੇ ਬੇਟੇ ਭਵਿਆ ਦੀ ਜਿੱਤ ਨੇ ਇਸ ਸੀਟ ‘ਤੇ ਭਜਨ ਲਾਲ ਪਰਿਵਾਰ ਦੀ 16ਵੀਂ ਜਿੱਤ ਦਰਜ ਕੀਤੀ ਹੈ।
ਦਸਣਾ ਬਣਦਾ ਹੈ ਕਿ ਆਦਮਪੁਰਾ ਸੀਟ ਤਿੰਨ ਮਹੀਨੇ ਪਹਿਲਾਂ 3 ਅਗਸਤ ਨੂੰ ਤਤਕਾਲੀ ਕਾਂਗਰਸੀ ਵਿਧਾਇਕ ਕੁਲਦੀਪ ਬਿਸਨੋਈ ਦੇ ਅਸਤੀਫੇ ਨਾਲ ਖਾਲੀ ਹੋਈ ਸੀ, ਜਿੰਨ੍ਹਾਂ ਭਾਜਪਾ ਵਿਚ ਸਮੂਲੀਅਤ ਕਰਨ ਸਮੇਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਇਸ ਉਪ ਚੋਣ ਵਿਚ ਭਾਜਪਾ ਨੇ ਕੁਲਦੀਪ ਬਿਸਨੋਈ ਦੇ ਪੁੱਤਰ ਤੇ ਮਹਰੂਮ ਭਜਨ ਲਾਲ ਦੇ ਪੋਤਰੇ ਭਵਿਆ ਬਿਸਨੋਈ ਨੂੰ ਅਪਣਾ ਉਮੀਦਾਵਰ ਬਣਾਇਆ ਸੀ। ਅੱਜ ਹੋਈ ਵੋਟਾਂ ਦੀ ਗਿਣਤੀ ਭਵਿਆ ਬਿਸਨੋਈ ਨੇ ਕਾਂਗਰਸ ਉਮੀਦਵਾਰ ਜੈ ਪ੍ਰਕਾਸ ਨੂੰ 15 ਹਜਾਰ 740 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਭਵਿਆ ਨੂੰ 67 ਹਜਾਰ 492 ਵੋਟਾਂ (51 ਫੀਸਦੀ) ਜਦਕਿ ਜੈ ਪ੍ਰਕਾਸ ਨੂੰ 51 ਹਜਾਰ 752 (39 ਫੀਸਦੀ) ਵੋਟਾਂ ਮਿਲੀਆਂ। ਇਨੈਲੋ ਦੇ ਕੁਰੜਾ ਰਾਮ ਨੰਬਰਦਾਰ ਨੂੰ ਸਿਰਫ 5248 ਵੋਟਾਂ ਮਿਲੀਆਂ ਜਦੋਂਕਿ ‘ਆਪ‘ ਦੇ ਸਤਿੰਦਰ ਸਿੰਘ ਨੂੰ ਸਿਰਫ 3420 ਵੋਟਾਂ ਮਿਲੀਆਂ ਅਤੇ ਉਨ੍ਹਾਂ ਅਤੇ ਬਾਕੀ ਸਾਰੇ 18 ਉਮੀਦਵਾਰਾਂ ਦੀ ਜਮਾਨਤ ਜਮਾਨਤ ਜਬਤ ਹੋ ਗਈ। ਨੋਟਾ ਦੇ ਹੱਕ ਵਿੱਚ 237 ਵੋਟਾਂ ਪਈਆਂ।
ਇਸ ਚੋਣ ਨਤੀਜੇ ਨੇ ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਦੀ ਸਥਿਤੀ ਮਜਬੂਤ ਕੀਤੀ ਹੈ, ਜਿਸਦੇ ਵਿਧਾਇਕਾਂ ਦੀ 40 ਤੋਂ ਵਧ ਕੇ 41 ਹੋ ਗਈ ਹੈ। ਹਰਿਆਣਾ ਵਿਧਾਨ ਸਭਾ ਵਿਚ ਕੁੱਲ 90 ਸੀਟਾਂ ਹਨ ਤੇ ਬਹੁਮਤ ਲਈ ਭਾਜਪਾ ਨੂੰ ਇਨੈਲੋ ਤੋਂ ਅਲੱਗ ਹੋਏ ਉਪ ਮੁੱਖ ਮੰਤਰੀ ਬਣਾਏ ਦੁਸ਼ਿਅਤ ਚੌਟਾਲਾ ਦੀ ਪਾਰਟੀ ਨਾਲ ਸਮਝੋਤਾ ਕਰਨਾ ਪਿਆ ਹੈ। ਹਾਲਾਂਕਿ ਆਦਮਪੁਰ ਸੀਟ ‘ਤੇ ਸਾਢੇ 24 ਸਾਲਾਂ ‘ਚ ਇਹ ਚੌਥੀ ਜ?ਿਮਨੀ ਚੋਣ ਹੈ, ਜਿਸ ‘ਚ ਭਜਨ ਲਾਲ ਪਰਿਵਾਰ ਨੇ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਜਨਵਰੀ 2019 ‘ਚ ਭਾਜਪਾ ਨੇ ਜੀਂਦ ਉਪ ਚੋਣ ਜਿੱਤੀ ਸੀ। ਹਾਲਾਂਕਿ, ਪਿਛਲੇ ਦੋ ਸਾਲਾਂ ਵਿੱਚ ਭਾਜਪਾ ਪਹਿਲਾਂ ਸੋਨੀਪਤ ਜਿਲ੍ਹੇ ਦੀ ਬੜੌਦਾ ਸੀਟ ਅਤੇ ਫਿਰ ਸਿਰਸਾ ਜਿਲ੍ਹੇ ਦੀ ਏਲਨਾਬਾਦ ਸੀਟ ਤੋਂ ਉਪ ਚੋਣਾਂ ਹਾਰ ਗਈ ਸੀ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਨੇ ਦੱਸਿਆ ਕਿ ਇਸ ਸੀਟ ‘ਤੇ ਹੁਣ ਤੱਕ ਹੋਈਆਂ ਤਿੰਨ ਉਪ ਚੋਣਾਂ ‘ਚ ਭਵਿਆ ਬਿਸਨੋਈ ਦੀ ਜਿੱਤ ਦਾ ਅੰਤਰ ਸਭ ਤੋਂ ਘੱਟ ਰਿਹਾ ਹੈ। ਜੂਨ 1998 ਵਿੱਚ ਜਦੋਂ ਆਦਮਪੁਰ ਵਿੱਚ ਪਹਿਲੀ ਜਿਮਨੀ ਚੋਣ ਹੋਈ ਤਾਂ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸਨੋਈ ਨੇ ਕਾਂਗਰਸ ਪਾਰਟੀ ਤੋਂ ਆਪਣੇ ਸਿਆਸੀ ਕੈਰੀਅਰ ਦੀ ਪਹਿਲੀ ਚੋਣ ਲੜਦਿਆਂ ਐਚ.ਵੀ.ਪੀ.-ਭਾਜਪਾ ਗਠਜੋੜ ਦੇ ਹਰੀ ਸਿੰਘ ਨੂੰ 17,775 ਵੋਟਾਂ ਨਾਲ ਹਰਾਇਆ। ਮਈ 2008 ਵਿੱਚ ਆਦਮਪੁਰ ਵਿੱਚ ਹੋਈ ਦੂਜੀ ਜਿਮਨੀ ਚੋਣ ਵਿੱਚ ਭਜਨ ਲਾਲ ਨੇ ਹਜਕਾ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਰਣਜੀਤ ਸਿੰਘ (ਮੌਜੂਦਾ ਸਮੇਂ ਵਿੱਚ ਬਿਜਲੀ ਅਤੇ ਜੇਲ੍ਹ ਮੰਤਰੀ) ਨੂੰ 26,188 ਵੋਟਾਂ ਨਾਲ ਹਰਾਇਆ ਸੀ। ਦਸੰਬਰ 2011 ਵਿੱਚ ਆਦਮਪੁਰ ਵਿੱਚ ਹੋਈ ਤੀਜੀ ਜਿਮਨੀ ਚੋਣ ਵਿੱਚ ਕੁਲਦੀਪ ਦੀ ਪਤਨੀ ਰੇਣੂਕਾ ਬਿਸਨੋਈ ਨੇ ਹਜਕਾ ਦੀ ਟਿਕਟ ’ਤੇ ਚੋਣ ਲੜਦਿਆਂ ਕਾਂਗਰਸ ਦੇ ਕੁਲਵੀਰ ਬੈਨੀਵਾਲ ਨੂੰ 22,669 ਵੋਟਾਂ ਨਾਲ ਹਰਾਇਆ ਸੀ। ਹੇਮੰਤ ਨੇ ਦੱਸਿਆ ਕਿ ਅੱਜ ਤੱਕ ਇਹ ਸੀਟ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਭਜਨ ਲਾਲ ਦੇ ਨਾਮ ਬਰਕਰਾਰ ਹੈ ਜਦੋਂ ਉਨ੍ਹਾਂ ਨੇ ਫਰਵਰੀ 2005 ਵਿੱਚ ਕਾਂਗਰਸ ਉਮੀਦਵਾਰ ਵਜੋਂ ਇਨੈਲੋ ਦੇ ਰਾਜੇਸ ਨੂੰ 71 ਹਜਾਰ 81 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਬੀਬੀ ਜੰਗੀਰ ਕੌਰ ਨੂੰ ਅਕਾਲੀ ਦਲ ਨੇ ਦਿੱਤਾ ਇੱਕ ਹੋਰ ਮੌਕਾ
ਸੋਮਵਾਰ ਦੁਪਿਹਰ 12 ਵਜੇਂ ਮੁੱਖ ਦਫ਼ਤਰੀ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਕਿਹਾ
ਬੀਬੀ ਜਿੱਦ ’ਤੇ ਅੜੀ, ਕੀਤਾ ਚੋਣ ਲੜਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਆਗਾਮੀ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ‘ਸਿਰਦਰਦੀ’ ਬਣੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਨੇ ਅਪਣਾ ਪੱਖ ਪੇਸ਼ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਹੈ। ਹਾਲਾਂਕਿ ਬੀਬੀ ਜੰਗੀਰ ਕੌਰ ਨੇ ਅਪਣੀ ਜਿੱਦ ’ਤੇ ਕਾਇਮ ਰਹਿੰਦਿਆਂ ਅੱਜ ਸਪੱਸ਼ਟ ਤੌਰ ’ਤੇ ਪ੍ਰਧਾਨ ਦੀ ਚੋਣ ਪੂਰੇ ਦਮ ਖਮ ਨਾਲ ਲੜਣ ਦਾ ਐਲਾਨ ਕਰ ਦਿੱਤਾ ਹੈ, ਜਿਸਦੇ ਚੱਲਦੇ ਅਕਾਲੀ ਦਲ ਬਾਦਲ ਲਈ ਸਥਿਤੀ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਂਗ ਹੋ ਗਈ ਹੈ, ਕਿਉਂਕਿ ਜੇਕਰ ਬੀਬੀ ਨੂੰ ਪ੍ਰਧਾਨ ਦੀ ਚੋਣ ਲੜਣ ਬਦਲੇ ਅਕਾਲੀ ਦਲ ਵਿਚੋਂ ਕੱਢਿਆ ਜਾਂਦਾ ਹੈ ਤਾਂ ਇਸ ਦੀ ਹਾਈਕਮਾਂਡ ਖ਼ਾਸਕਰ ਬਾਦਲ ਪ੍ਰਵਾਰ ਉਪਰ ਇਹ ਦੋਸ਼ ਲੱਗਣਗੇ ਕਿ ਉਹ ਦਲ ਵਿਚ ਡਿਕਟੇਟਰਸ਼ਿਪ ਕਰ ਰਹੇ ਹਨ ਤੇ ਚੁਣੇ ਹੋਏ ਮੈਂਬਰ ਨੂੰ ਚੋਣ ਲੜਣ ਤੋਂ ਰੋਕ ਰਹੇ ਹਨ ਪ੍ਰੰਤੂ ਜੇਕਰ ਕਾਰਵਾਈ ਨਹੀਂ ਕਰਦੇ ਤਾਂ ਪਾਰਟੀ ਵਿਚ ਅਨੁਸਾਸਨ ਬਣਾਈ ਰੱਖਣਾ ਕਾਫ਼ੀ ਔਖਾ ਹੋ ਜਾਵੇਗਾ। ਜਿਸਦੇ ਚੱਲਦੇ ਅੱਜ ਅਨੁਸਾਸਨੀ ਕਮੇਟੀ ਦੀ ਮੀਟਿੰਗ ਮੁੜ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੇ ਗ੍ਰਹਿ ਪਿੰਡ ਮਲੂਕਾ ਵਿੱਖੇ ਹੋਈ। ਮੀਟਿੰਗ ਵਿੱਚ ਵਿਰਸਾ ਸਿੰਘ ਵਲਟੋਹਾ ਤੇ ਮਨਤਾਰ ਸਿੰਘ ਬਰਾੜ ਸ਼ਾਮਲ ਹੋਏ। ਬਾਕੀ ਦੋ ਮੈਂਬਰਾਂ ਸ਼ਰਨਜੀਤ ਸਿੰਘ ਢਿੱਲੋਂ ਅਤੇ ਡਾ:ਸੁਖਵਿੰਦਰ ਸੁੱਖੀ ਨਾਲ ਫੋਨ ‘ਤੇ ਸਲਾਹ ਕਰਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬੀਬੀ ਜਗੀਰ ਕੌਰ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਅਨੁਸਾਸਨੀ ਕਮੇਟੀ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕਾਰਣ ਦੱਸੋ ਨੋਟਿਸ ਜਾਰੀ ਕਰਕੇ 2 ਨਵੰਬਰ ਤੋਂ ਮੁਅੱਤਲ ਕੀਤਾ ਹੋਇਆ ਹੈ। ਕਮੇਟੀ ਮੈਂਬਰਾਂ ਮੁਤਾਬਕ ਬੀਬੀ ਜੀ ਨੇ ਨੋਟਿਸ ਦਾ ਜੋ ਜਵਾਬ ਦਿੱਤਾ ਹੈ ਨਾਂ ਤਾਂ ਉਹ ਤੱਥਾਂ ‘ਤੇ ਅਧਾਰਿਤ ਹੈ ਅਤੇ ਨਾਂ ਹੀ ਸੰਤੁਸ਼ਟੀਜਨਕ ਹੈ।ਪਰ ਫਿਰ ਵੀ ਅਨੁਸਾਸ਼ਨੀ ਕਮੇਟੀ ਵੱਲੋਂ ਬੀਬੀ ਜੀ ਨੂੰ ਇੱਕ ਮੌਕਾ ਹੋਰ ਦੇਂਦਿਆਂ 7 ਨਵੰਬਰ 12ਵਜੇ ਦੁਪਹਿਰ ਨੂੰ ਚੰਡੀਗੜ ਪਾਰਟੀ ਦਫਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਕੇ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਮਾਲਵਾ ਖੇਤਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਪਿੰਡ ਬਾਦਲ ਸੱਦੀ ਮੀਟਿੰਗ
ਮੀਟਿੰਗ ਚ ਸੱਤ ਜਿਲਿਆਂ ਦੇ ਢਾਈ ਦਰਜ਼ਨ ਸ਼੍ਰੋਮਣੀ ਕਮੇਟੀ ਮੈਂਬਰ ਪੁੱਜੇ
ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਖੜਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਆਗਾਮੀ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਤਿਆਰੀਆਂ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਪਣੀ ਜੱਦੀ ਰਿਹਾਇਸ਼ ਪਿੰਡ ਬਾਦਲ ਵਿਖੇ ਮਾਲਵਾ ਖੇਤਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਮੀਟਿੰਗ ਵਿਚ ਪੁੱਜੇ ਮੈਂਬਰਾਂ ਨੇ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ’ਚ ਖੜਣ ਦਾ ਵਿਸ਼ਵਾਸ ਦਿਵਾਇਆ। ਦਸਣਾ ਬਣਦਾ ਹੈ ਕਿ ਇਸ ਵਾਰ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਹੀ ਸਖਤ ਟੱਕਰ ਮਿਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਉਮੀਦਵਾਰ ਬਣਾਇਆ ਹੈ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਤਿੰਨ ਵਾਰ ਇਸ ਸਰਬਉੱਚ ਸੰਸਥਾ ਦੀ ਪ੍ਰਧਾਨ ਰਹੀ ਸਾਬਕਾ ਅਕਾਲੀ ਮੰਤਰੀ ਬੀਬੀ ਜਗੀਰ ਕੌਰ ਨੇ ਇਨ੍ਹਾਂ ਚੋਣਾਂ ਲਈ ਪੂਰੇ ਦਮ ਖਮ ਨਾਲ ਉਤਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਬੀਬੀ ਨੂੰ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕੋਸਿਸ ਕੀਤੀ ਗਈ ਪ੍ਰੰਤੂ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਸਫਲਤਾ ਨਹੀਂ ਮਿਲੀ, ਜਿਸਦੇ ਚੱਲਦੇ ਬੀਬੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਵਿਚਕਾਰ ਸਖਤ ਟੱਕਰ ਤੈਅ ਹੈ।
ਉਧਰ ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੁਆਬੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਫਗਵਾੜਾ ਅਤੇ ਮਾਝੇ ਨਾਲ ਸਬੰਧਤ ਮੈਂਬਰਾਂ ਦੀ ਮੀਟਿੰਗ ਅੰਮਿ੍ਰਤਸਰ ਵਿਖੇ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੁਆਧ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਚੰਡੀਗਡ੍ਹ ਵਿਖੇ ਮੀਟਿੰਗ ਹੋ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਪੂਰਾ ਵਿਸ਼ਵਾਸ ਹੈ ਕਿ ਬਾਦਲ ਵਿਰੋਧੀ ਸਮੂਹ ਅਕਾਲੀ ਦਲਾਂ ਤੋਂ ਇਲਾਵਾ ਭਾਜਪਾ ਅਤੇ ਕਾਂਗਰਸ ਨਾਲ ਜੁੜੇ ਕੁਝ ਆਗੂਆਂ ਵੱਲੋਂ ਬੀਬੀ ਜੰਗੀਰ ਕੌਰ ਲਈ ਅੰਦਰਖਾਤੇ ਲਾਮਬੰਦੀ ਕਰਨ ਦੇ ਬਾਵਜੂਦ ਹਰਜਿੰਦਰ ਸਿੰਘ ਧਾਮੀ ਮੁੜ ਇਸ ਅਹੁਦੇ ਤੇ ਕਾਬਜ਼ ਹੋ ਜਾਣਗੇ। ਹੁਣ ਵੇਖਣਾ ਹੋਵੇਗਾ ਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਹਾਰਾਂ ਦਾ ਮੂੰਹ ਦੇਖ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਵਿਖੇ ਆਪਣਾ ਪ੍ਰਭਾਵ ਕਾਇਮ ਰੱਖਣ ਵਿਚ ਕਿੰਨਾ ਕੁ ਕਾਮਯਾਬ ਹੁੰਦਾ ਹੈ ਕਿਉਂਕਿ ਇਸਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਅਤੇ ਵੱਖਰੀ ਹਰਿਆਣਾ ਕਮੇਟੀ ਬਣਨ ਨਾਲ ਦੋਵਾਂ ਸੂਬਿਆਂ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਾਰਮਿਕ ਖੇਤਰ ਵਿੱਚ ਪ੍ਰਭੂਸੱਤਾ ਖਤਮ ਹੁੰਦੀ ਨਜਰ ਆ ਰਹੀ ਹੈ।
ਨੌਜਵਾਨਾਂ ਨੂੰ ਨਸਿਆਂ ਤੋਂ ਬਚਾਉਣ ਤੇ ਵਿਰਾਸਤ ਨਾਲ ਜੋੜਨ ਲਈ ਜਸਨ-ਏ-ਵਿਰਾਸਤ ਪ੍ਰੋਗਰਾਮ 11 ਨਵੰਬਰ ਨੂੰ
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਕਰਨਗੇ ਸੱਭਿਆਚਾਰਕ ਪ੍ਰੋਗਰਾਮ ਪੇਸ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੋਣਗੇ ਸਾਮਲ
ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਲਿਆ ਬਹੁ ਮੰਤਵੀ ਖੇਡ ਸਟੇਡੀਅਮ ਦਾ ਜਾਇਜ਼ਾ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਸੂਬਾ ਸਰਕਾਰ ਵੱਲੋਂ ਨਸਿਆਂ ਦੇ ਖਾਤਮੇ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਕਰਨ ਤੇ ਵਿਰਾਸਤ ਨਾਲ ਜੋੜਨ ਦੇ ਮੱਦੇਨਜ਼ਰ ਸਥਾਨਕ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ 11 ਨਵੰਬਰ ਦੀ ਸਾਮ 6 ਵਜੇ ਜਸਨ-ਏ-ਵਿਰਾਸਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਨਾਲ ਦਰਸਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਸਿਰਕਤ ਕਰਨਗੇ। ਅੱਜ ਇੱਥੇ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਪ੍ਰੋਗਰਾਮ ਦੇ ਮੁੱਖੀ ਤੇ ਉੱਘੇ ਸਮਾਜ ਸੇਵੀ ਅਮਰਜੀਤ ਮਹਿਤਾ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਵਲੋਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ, ਸਮਾਗਮ ਮੌਕੇ ਇਕੱਤਰ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮੱਦੇਨਜ਼ਰ ਸਥਾਨਕ ਬਹੁ ਮੰਤਵੀਂ ਖੇਡ ਸਟੇਡੀਅਮ ਦਾ ਜਾਇਜ਼ਾ ਲਿਆ।ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਆਦਿ ਹਾਜ਼ਰ ਸਨ।
ਡਿਫ੍ਰੈਂਟ ਕਾਨਵੈਂਟ ਸਕੂਲ ਘੁੱਦਾ ’ਚ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
ਸਕੂਲ ਦੇ ਬੱਚਿਆਂ ਦੀ ਕਾਰਗੁਜਾਰੀ ਬੇਮਿਸਾਲ : ਵਿਜੇ ਸਾਂਪਲਾ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਡਿਫ੍ਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ “ਓ ਪਾਲਨਹਾਰੇ“ ਦੇ ਨਾਮ ‘ਤੇ ਸਾਲਾਨਾ ਪ੍ਰੋਗ੍ਰਾਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਕੌਮੀ ਐਸ.ਸੀ ਕਮਿਸਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਦੌਰਾਨ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਫੈਡਰੇਸਨ ਆਫ ਪੰਜਾਬ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਪ੍ਰੋਗ੍ਰਾਮ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵੀ ਵੀਨੂੰ ਗੋਇਲ ਵੱਲੋਂ ਕੀਤੀ ਗਈ। ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਵੱਲੋਂ ਮੁੱਖ ਤੇ ਵਿਸੇਸ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ, ਜਦਕਿ ਪ੍ਰੋਗ੍ਰਾਮ ਦੀ ਸੁਰੂਆਤ ਮਹਿਮਾਨਾਂ ਵੱਲੋਂ ਸਮਾਂ ਰੌਸਨ ਕਰਕੇ ਕੀਤੀ ਗਈ। ਪ੍ਰੋਗ੍ਰਾਮ ਦਾ ਆਗਾਜ “ਸ੍ਰੀ ਗਣੇਸ ਵੰਦਨਾ“ ਅਤੇ “ਸਿੱਖ ਗੁਰੂ ਦਾ“ ਦੀ ਪੇਸਕਾਰੀ ਨਾਲ ਹੋਇਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ “ਐਂਡਲੈਸ ਯੂਜ ਆਫ ਮੁਬਾਈਲ”, “ਧਰਤੀ ਤੇ ਰੂਪ ਮਾਂ ਬਾਪ ਦਾ”, “ਅਤੁਲਿਆ ਭਾਰਤ”, “ਪੰਜਾਬੀ ਵਿਰਸਾ”, “ਸਕੂਲ ਥੀਮ”, “ਸੰਸਕਿ੍ਰਤੀ” ਵਰਗੀਆਂ ਵੱਖ-ਵੱਖ ਪ੍ਰਕਾਰ ਦੀਆਂ ਪੇਸਕਾਰੀਆਂ ਪੇਸ ਕਰਕੇ ਸਮਾਜ ਨੂੰ ਸੁਨੇਹਾ ਦਿੱਤਾ ਗਿਆ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਨੇ ਦੱਸਿਆ ਕਿ ਸਕੂਲ ਦਾ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਸਕੂਲ ਪਿ੍ਰੰਸੀਪਲ ਵੱਲੋਂ ਰਿਪੋਰਟ ਪੜ੍ਹ ਕੇ ਸੁਣਾਈ ਗਈ, ਜਿਸ ਤਹਿਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਿਜੇ ਸਾਂਪਲਾ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਸਫਲ ਪ੍ਰੋਗ੍ਰਾਮ ਲਈ ਸੁਭ ਕਾਮਨਾਵਾਂ ਦਿੱਤੀਆਂ। ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੀ ਨੀਂਹ ਰੱਖਣ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਜਰੂਰੀ ਹੈ। ਇਸ ਮੌਕੇ ਅਮਿਤ ਰਤਨ ਕੋਟਫੱਤਾ ਨੇ ਸਕੂਲ ਪ੍ਰਬੰਧਕਾਂ ਨੂੰ ਸਫਲ ਪ੍ਰੋਗ੍ਰਾਮ ਲਈ ਵਧਾਈ ਦਿੱਤੀ। ਪ੍ਰੋਗ੍ਰਾਮ ਵਿੱਚ 450 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸਕਾਰੀਆਂ ਸਲਾਘਾਯੋਗ ਸਨ। ਇਸ ਦੌਰਾਨ ਯਾਮਿਨੀ ਦੱਤ, ਐਮਐਲ ਅਰੋੜਾ, ਸੁਖਪਾਲ ਸਰਾਂ, ਐਡਵੋਕੇਟ ਅਸੋਕ ਭਾਰਤੀ, ਆਸੂਤੋਸ ਤਿਵਾੜੀ, ਵਿਜੇ ਲਹਿਰੀ, ਪ੍ਰੋਫੈਸਰ ਗੈਵੀ, ਪ੍ਰੋਫੈਸਰ ਐਨਕੇ ਗੋਸਾਈਂ, ਸੰਦੀਪ ਅਗਰਵਾਲ, ਤਰੁਣ ਅਰੋੜਾ, ਐਡਵੋਕੇਟ ਰਾਹੁਲ ਝੁੰਬਾ, ਐਡਵੋਕੇਟ ਗਣੇਸ ਦੱਤ ਸਰਮਾ ਆਦਿ ਹਾਜਰ ਸਨ।
ਅਮਿੱਟ ਪੈੜਾਂ ਛੱਡ ਗਿਆ ਸਿਲਵਰ ਓਕਸ ਸਕੂਲ ਬਠਿੰਡਾ ਦਾ 20ਵਾਂ ਖੇਡ ਦਿਵਸ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀਵਾਲਾ ਰੋੜ ਬਠਿੰਡਾ ਨੇ ਆਪਣਾ 20ਵਾਂ ਖੇਡ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਦੇ ਮੁੱਖ ਮਹਿਮਾਨ ਸ੍ਰੀ ਸਰੂਪ ਚੰਦ ਸਿੰਗਲਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਕੀਤੀ ।ਦਸਵੀਂ ਜਮਾਤ ਦੀ ਵਿਦਿਆਰਥਣ ਐਸ਼ -ਏ-ਮੀਤ ਕੌਰ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ । ਇਸ ਉਪਰੰਤ ਸ਼ੁਰੂ ਹੋਇਆ ਦੌੜਾਂ ਦਾ ਸਿਲਸਿਲਾ ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਕਈ ਫਨੀ ਦੌੜਾਂ ਵਿੱਚ ਹਿੱਸਾ ਲਿਆ ਗਿਆ ।ਇਹਨਾਂ ਤੋਂ ਇਲਾਵਾ ਛੋਟੇ ਬੱਚਿਆਂ ਨੇ 100ਮੀ.ਅਤੇ 200ਮੀ. ਹਰਡਲਜ਼ ਦੌੜ, ਫਰੋਗ ਦੌੜ, ਬੇਲੈਂਸ ਦਾ ਰਿੰਗ ਰੇਸ ਵਿੱਚ ਹਿੱਸਾ ਲਿਆ।ਇਸ ਮੌਕੇ‘ ਤੇ ਕਈ ਸ਼ੋਅ ਵੀ ਕਰਵਾਏ ਗਏ।ਜਿੰਨਾਂ ਵਿੱਚ ਮੌਕ ਸ਼ੋਅ ,ਫੈੱਬ ਐਂਡ ਫੈਂਸੀ ਫਲਾਵਰਜ਼ ਡਾਂਸ,ਬੈਗਿੰਗ ਬੀਟਸ ਗੁਜਰਾਤੀ ਫੀਟ ਅਤੇ ਐਰੋਬਿਕਸ ਡਿਸਪਲੇਅ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਬੱਚਿਆਂ ਨੂੰ ਵਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਅੰਤਲੀ ਪੇਸ਼ਕਸ਼ ਪੰਜਾਬੀ ਬੀਟਸ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ।
ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ। ਇਸ ਪ੍ਰਕਾਰ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਿਲਵਰ ਓਕਸ ਸਕੂਲ ਦਾ 20ਵਾਂ ਖੇਡ ਦਿਵਸ ਸੰਪੂਰਨ ਹੋਇਆ।
ਆਪ ਸਰਕਾਰ ਦੌਰਾਨ ਹੋਈ ਨਾਇਬ ਤਹਿਸੀਲਦਾਰ ਭਰਤੀ ਦੀ ਵਿਜੀਲੈਂਸ ਵਲੋਂ ਜਾਂਚ ਸ਼ੁਰੂ !
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ , 6 ਨਵੰਬਰ: ਪਿਛਲੀਆਂ ਸਰਕਾਰਾਂ ਦੌਰਾਨ ਹੋਏ ਕਥਿਤ ਘੁਟਾਲਿਆਂ ਦੀ ਜਾਂਚ ਕਰ ਰਹੀ ਵਿਜੀਲੈਂਸ ਬਿਓਰੋ ਹੁਣ ਆਮ ਆਦਮੀ ਪਾਰਟੀ ਵੱਲੋਂ ਭਰਤੀ ਕੀਤੇ ਨਾਇਬ ਤਹਿਸੀਲਦਾਰਾਂ ਦੀਆਂ ਫਾਇਲਾਂ ਦੀ ਵੀ ਪੜ੍ਹਤਾਲ ਸੁਰੂ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਵਿਜੀਲੈਂਸ ਨੂੰ ਇਸ ਸੰਬੰਧ ਵਿਚ ਹਰੀ ਝੰਡੀ ਦੇ ਦਿੱਤੀ ਹੈ। ਪਤਾ ਲੱਗਿਆ ਹੈ ਕਿ ਇਸ ਭਰਤੀ ਘੁਟਾਲੇ ਦੀ ਜਾਂਚ ਲਈ ਕੁਝ ਸ਼ਿਕਾਇਤਾਂ ਵਿਜੀਲੈਂਸ ਬਿਓਰੋ ਨੂੰ ਭੇਜੀਆਂ ਗਈਆਂ ਸਨ। ਜਿਸ ਤੋਂ ਬਾਅਦ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਦੌਰਾਨ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਵਲੋਂ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਸੀ। ਇਹ ਨਤੀਜਾ ਜਾਰੀ ਹੁੰਦੇ ਵਿਰੋਧੀ ਧਿਰਾਂ ਦੇ ਨਾਲ ਨਾਲ ਇਸ ਭਰਤੀ ਪ੍ਰੀਖਿਆ ਦਾ ਹਿੱਸਾ ਬਣੇ ਕੁਝ ਨੌਜਵਾਨਾਂ ਵੱਲੋਂ ਵੀ ਸਵਾਲ ਚੁੱਕੇ ਗਏ ਸਨ। ਇਸ ਦਾ ਮੁੱਖ ਕਾਰਨ 11 ਜਨਰਲ ਵਰਗ ਦੇ ਚੁਣੇ ਗਏ 19 ਉਮੀਦਵਾਰਾਂ ਵਿਚੋਂ 11 ਅਜਿਹੇ ਉਮੀਦਵਾਰਾਂ ਦੀ ਚੋਣ ‘ਤੇ ਸਵਾਲ ਉਠਾਏ ਗਏ ਸਨ, ਜਿੰਨ੍ਹਾਂ ਪਿਛਲੇ ਸਮੇਂ ਦੌਰਾਨ ਪਟਵਾਰੀਆਂ ਤੇ ਕਲਰਕਾਂ ਦੀ ਭਰਤੀ ਪ੍ਰਖਿ੍ਆ ਵਿੱਚ ਪਾਸ ਹੋਣ ਤੋਂ ਅਸਫਲ ਰਹੇ ਸਨ ਪਰੰਤੂ ਹੁਣ ਨਾਇਬ ਤਹਿਸੀਲਦਾਰ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਇਸਤੋਂ ਇਲਾਵਾ ਦੂਜਾ ਸਵਾਲ ਇਹ ਵੀ ਉਠਿਆ ਸੀ ਕਿ ਸਫਲ ਰਹੇ ਜਿਆਦਾਤਰ ਉਮੀਦਵਾਰ ਮੁੱਖ ਮੰਤਰੀ ਦੇ ਜਿਲ੍ਹੇ ਸੰਗਰੂਰ ਦੇ ਮੂਨਕ ਅਤੇ ਪਾਤੜਾਂ ਦੇ ਇਲਕਾੇ ਨਾਲ ਹੀ ਸਬੰਧਤ ਸਨ।ਜਿਸਤੋਂ ਬਾਅਦ ਕੁੱਝ ਉਮੀਦਵਾਰਾਂ ਦੇ ਨਾਲ ਨਾਲ ਆਪ ਵਲੋਂ ਹੀ ਪਿਛਲੀ ਵਿਧਾਨ ਸਭਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਸੀ। ਹਾਲਾਂਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਭਰਤੀ ਪ੍ਰਕਿਰਿਆ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਗਿਆ ਤੇ ਜਾਰੀ ਸੂਚੀ ਮੈਰਿਟ ਦੇ ਆਧਾਰ ‘ਤੇ ਬਣਾਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਆਪ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਵਿਜੀਲੈਂਸ ਬਿਉਰੋ ਦੀਆਂ ਗਤੀਵਿਧੀਆਂ ਵਧੀਆਂ ਹੋਈਆਂ ਹਨ ਅਤੇ ਚਾਰ ਸਾਬਕਾ ਕਾਂਗਰਸੀਆਂ ਮੰਤਰੀਆਂ ਸਹਿਤ ਦਰਜ਼ਨਾਂ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਵਿਰੁੱਧ ਕਥਿਤ ਘਪਲੇਬਾਜ਼ੀਆਂ ਦੀਆਂ ਪੜਤਾਲਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਅਜਿਹੀ ਹਾਲਤ ਵਿੱਚ ਆਪ ਸਰਕਾਰ ਦੌਰਾਨ ਹੋਈ ਭਰਤੀ ਦੀ ਜਾਂਚ ਵਿਜੀਲੈਂਸ ਵਲੋਂ ਸ਼ੁਰੂ ਕਰਨ ਦੇ ਚੱਲਦੇ ਉਸ ਦੇ ਅਕਸ ਵਿੱਚ ਵਾਧਾ ਕਰੇਗੀ।
ਸੁਧੀਰ ਸੂਰੀ ਦਾ ਕਤਲ ਮਾਮਲਾ:ਅੰਮਿ੍ਰਤਪਾਲ ਸਿੰਘ ਨੂੰ ਕੀਤਾ ਨਜ਼ਰਬੰਦ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ/ਮੋਗਾ, 5 ਨਵੰਬਰ: ਬੀਤੇ ਕੱਲ ਸਿਵ ਸੈਨਾ ਆਗੂ ਸੁਧੀਰ ਸੂਰੀ ਦੇ ਹੋਏ ਦਿਨ-ਦਿਹਾੜੇ ਕਤਲ ਦੇ ਮਾਮਲੇ ਤੋਂ ਬਾਅਦ ਅੱਜ ਪੰਜਾਬ ਵਿਚ ਸ਼ਾਂਤੀ ਪਰ ਤਣਾਅ ਵਾਲੀ ਸਥਿਤੀ ਬਣੀ ਰਹੀ। ਪੰਜਾਬ ਪੁਲਿਸ ਵਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਨਾਕੇਬੰਦੀ ਤੇ ਚੈਕਿੰਗ ਮੁਹਿੰਮਾਂ ਚਲਾਈਆਂ ਗਈਆਂ। ਇਸ ਦੌਰਾਨ ਮਿ੍ਰਤਕ ਸੂਰੀ ਦੇ ਕਥਿਤ ਕਾਤਲ ਸੰਦੀਪ ਸਿੰਘ ਸੰਨੀ, ਜਿਸਨੂੰ ਬੀਤੇ ਕੱਲ ਹੀ ਪੁਲਿਸ ਨੇ ਮੌਕੇ ’ਤੇ ਗਿ੍ਰਫਤਾਰ ਕਰ ਲਿਆ ਸੀ, ਨੂੰ ਅੱਜ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਪੁਲਿਸ ਨੂੰ ਪੁਛਗਿਛ ਲਈ ਉਨ੍ਹਾਂ ਦਾ ਸੱਤ ਦਿਨਾਂ ਦਾ ਰਿਮਾਂਡ ਦਿੱਤਾ। ਉਧਰ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਅਮਿ੍ਰਤਪਾਲ ਸਿੰਘ ਨੂੰ ਅੱਜ ਸ਼ਾਮ ਪੁਲਿਸ ਨੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਪਿੰਡ ਸਿੰਘਾਂ ਵਾਲ਼ਾ ਨੇੜੇ ਗੁਰਦਵਾਰਾ ਡੇਰਾ ਭਾਈ ਸੇਵਾ ਵਿੱਚ ਨਜ਼ਰਬੰਦ ਕਰ ਲਿਆ। ਪਤਾ ਲੱਗਿਆ ਹੈ ਕਿ ਉਨ੍ਹਾਂ ਜਲੰਧਰ ’ਚ ਰੱਖੇ ਇੱਕ ਸਮਾਗਮ ਵਿਚ ਜਾਣਾ ਸੀ ਪ੍ਰੰਤੂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।






