ਹੁਸਿਆਰਪੁਰ ਅਦਾਲਤ ’ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਡਾ. ਚੀਮਾ ਖਿਲਾਫ ਚਲ ਰਹੇ ਕੇਸ ’ਤੇ ਰੋਕ ਲਗਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਨਵੰਬਰ :ਸੁਪਰੀਮ ਕੋਰਟ ਨੇ ਸ੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦੇ ਵਿਵਾਦ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ, ਪ੍ਰਕਾਸ ਸਿੰਘ ਬਾਦਲ ਤੇ ਡਾ. ਦਲਜੀਤ ਸਿੰਘ ਚੀਮਾ ਦੇ ਖਿਲਾਫ ਹੁਸਿਆਰਪੁਰ ਦੀ ਅਦਾਲਤ ਵਿਚ ਦਾਇਰ ਕੀਤੇ ਜਾਅਲਸਾਜੀ ਤੇ ਧੋਖਾਧੜੀ ਦੇ ਕੇਸ ਦੀ ਸੁਣਵਾਈ ’ਤੇ ਰੋਕ ਲਗਾ ਦਿੱਤੀ ਹੈ। ਹੁਸਿਆਰਪੁਰ ਵਾਸੀ ਬਲਵੰਤ ਸਿੰਘ ਖੇੜਾ ਨੇ ਐਡੀਸਨਲ ਚੀਫ ਜੁਡੀਸੀਅਲ ਮੈਜਿਸਟਰੇਟ ਦੀ ਅਦਾਲਤ ਵਿਚ 2009 ਵਿਚ ਫੌਜਦਾਰੀ ਕੇਸ ਦਾਇਰ ਕਰ ਕੇ ਅਕਾਲੀ ਦਲ ਦੇ ਦੋ ਸੰਵਿਧਾਨ ਰੱਖਣ ਦੇ ਦੋਸ ਲਗਾਏ ਸਨ ਤੇ ਕਿਹਾ ਸੀ ਕਿ ਗੁਰਦੁਆਰਾ ਚੋਣ ਕਮਿਸਨ ਕੋਲ ਵੱਖਰਾ ਸੰਵਿਧਾਨ ਹੈ ਅਤੇ ਭਾਰਤੀ ਚੋਣ ਕਮਿਸਨ ਕੋਲੋਂ ਮਾਨਤਾ ਲੈਣ ਲਈ ਵੱਖਰਾ ਸੰਵਿਧਾਨ ਪੇਸ ਕੀਤਾ ਗਿਆ ਤੇ ਹਲਫੀਆ ਬਿਆਨ ਦਿੱਤਾ ਗਿਆ ਕਿ ਪਾਰਟੀ ਸੰਵਿਧਾਨ ਵਿਚ ਅੰਕਿਤ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੀ ਪਾਲਣਾ ਕਰੇਗੀ ਜਦੋਂ ਕਿ ਇਸ ਵੱਲੋਂ ਧਾਰਮਿਕ ਪਾਰਟੀ ਵੱਜੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਂਦੀਆਂ ਹਨ। ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੇਸ਼ ਵਕੀਲਾਂ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਧਾਰਮਿਕ ਚੋਣਾ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੇ ਉਲਟ ਨਹੀਂ ਹੈ ਤੇ ਕਿਉਂਕਿ ਇਕ ਸਿਆਸੀ ਪਾਰਟੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਦੀ ਹੈ, ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਧਰਮ ਨਿਰਪੱਖ ਨਹੀਂ ਹੈ। ਇਸ ਲਈ ਪਾਰਟੀ ਵੱਲੋਂ ਭਾਰਤੀ ਚੋਣ ਕਮਿਸਨ ਤੇ ਗੁਰਦੁਆਰਾ ਚੋਣ ਕਮਿਸਨ ਕੋਲ ਸੰਵਿਧਾਨ ਦੇ ਮਾਮਲੇ ਵਿਚ ਦਾਇਰ ਜਾਅਲਸਾਜੀ ਤੇ ਧੋਖਾਧੜੀ ਦੇ ਦੋਸ ਲਗਾ ਕੇ ਕੇਸ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ। ਇਸ ਕੇਸ ਦੀ ਸੁਣਵਾਈ ਕਰਦਿਆਂ ਅੱਜ ਜਸਟਿਸ ਐਸ ਅਬਦੁਲ ਨਜੀਰ ਤੇ ਜਸਟਿਸ ਵੀ ਸੁਬਰਾਮਨੀਅਮ ਦੀ ਬੈਂਚ ਨੇ ਇਸਦਾ ਨੋਟਿਸ ਜਾਰੀ ਕਰਦਿਆਂ ਐਡੀਸਨਲ ਚੀਫ ਜੁਡੀਸੀਅਲ ਮੈਜਿਸਟ੍ਰੇਟ ਹੁਸਿਆਰਪੁਰ ਦੀ ਅਦਾਲਤ ਵਿਚ ਚਲ ਰਹੀ ਫੌਜਦਾਰੀ ਸਿਕਾਇਤ ਦੀ ਸੁਣਵਾਈ ’ਤੇ ਰੋਕ ਲਗਾ ਦਿੱਤੀ। ਇਸ ਕੇਸ ਵਿਚ ਸੁਪਰੀਮ ਕੋਰਟ ’ਚ ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਵਕੀਲ ਸ੍ਰੀ ਆਰ ਐਸ ਚੀਮਾ, ਪ੍ਰਕਾਸ ਸਿੰਘ ਬਾਦਲ ਵੱਲੋਂ ਸੀਨੀਅਰ ਵਕੀਲ ਕੇ ਵੀ ਵਿਸਵਨਾਥਨ ਅਤੇ ਸੰਦੀਪ ਕਪੂਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਪੇਸ ਹੋਏ।
ਸ਼੍ਰੋਮਣੀ ਅਕਾਲੀ ਦਲ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ
ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ: ਮੁੱਖ ਮੰਤਰੀ
ਸਿਵਲ ਸਰਜਨ ਦਫ਼ਤਰ ਵਿਖੇ ਸਟਾਫ਼ ਵੱਲੋਂ ਤੰਬਾਕੂ ਨਾ ਕਰਨ ਦਾ ਲਿਆ ਪ੍ਰਣ
ਇੰਜ. ਨਵੀਨ ਕੁਮਾਰ ਬਾਂਸਲ ਬਣੇ ਲਹਿਰਾ ਮੁਹੱਬਤ ਦੇ ਨਵੇਂ ਚੀਫ਼ ਇੰਜੀਨੀਅਰ
ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਟੀਮ ‘ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ’ ਨਾਲ ਸਨਮਾਨਿਤ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਉਦੇਸ਼ ਸੂਬੇ ‘ਚੋਂ ਗੈਂਗਸਟਰਾਂ ਖ਼ਾਤਮਾ ਕਰਨਾ
-ਡੀ.ਜੀ.ਪੀ. ਗੌਰਵ ਯਾਦਵ ਨੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ 16-ਮੈਂਬਰੀ ਏ.ਜੀ.ਟੀ.ਐਫ. ਟੀਮ ਨੂੰ ਦਿੱਤੀ ਵਧਾਈ, ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਕਤੂਬਰ:ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.), ਪੰਜਾਬ ਦੀ 16 ਮੈਂਬਰੀ ਟੀਮ ਨੂੰ ਸਾਲ 2022 ਲਈ “ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ” ਨਾਲ ਸਨਮਾਨਿਤ ਕੀਤਾ ਗਿਆ ਹੈ।ਪੁਰਸਕਾਰ ਜੇਤੂਆਂ ਵਿੱਚ ਏ.ਜੀ.ਟੀ.ਐਫ. ਦੇ ਮੁਖੀ ਏ.ਡੀ.ਜੀ.ਪੀ. ਪ੍ਰਮੋਦ ਬਾਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ, ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਏ.ਆਈ.ਜੀ. ਸੰਦੀਪ ਗੋਇਲ, ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਐਸ.ਆਈ. ਸੁਖਪ੍ਰੀਤ ਸਿੰਘ, ਐਸ.ਆਈ. ਸੁਮਿਤ ਗੋਇਲ, ਐਸ.ਆਈ. ਨਿਤਿਨ ਕੁਮਾਰ, ਐਸ.ਆਈ. ਸ਼ਗਨਜੀਤ ਸਿੰਘ, ਐਸ.ਆਈ. ਕੁਲਵਿੰਦਰ ਸਿੰਘ, ਐਸ.ਓ. ਰਾਹੁਲ ਕੁਮਾਰ ਚੇਚੀ, ਐਸ.ਆਈ. ਮੋਨਿੰਦਰ ਸਿੰਘ, ਐਸ.ਆਈ. ਰਾਹੁਲ ਸ਼ਰਮਾ, ਐਸ.ਆਈ. ਗੁਰਪ੍ਰੀਤ ਸਿੰਘ, ਐਸ.ਆਈ. ਅਵਤਾਰ ਸਿੰਘ ਅਤੇ ਏ.ਐਸ.ਆਈ ਸੁਖਜਿੰਦਰ ਸਿੰਘ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਖੁਫੀਆ ਸੂਹਾਂ ਦੀ ਵਰਤੋਂ ਕਰਦਿਆਂ ਅਤੇ ਪੰਜਾਬ ਪੁਲਿਸ ਦੀਆਂ ਫੀਲਡ ਯੂਨਿਟਾਂ ਦੇ ਤਾਲਮੇਲ ਨਾਲ ਸੂਬੇ ‘ਚੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਹੇਠ ਏ.ਜੀ.ਟੀ.ਐੱਫ. ਦਾ ਗਠਨ ਕੀਤਾ ਗਿਆ ਸੀ ਤਾਂ ਜੋ ਕਾਨੂੰਨ ਤੇ ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕੀਤਾ ਜਾ ਸਕੇ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨਿੱਜੀ ਤੌਰ ‘ਤੇ ਏ.ਜੀ.ਟੀ.ਐਫ. ਦੇ ਕੰਮਕਾਜ ਦੀ ਨਿਗਰਾਨੀ ਕਰ ਰਹੇ ਹਨ।ਏ.ਜੀ.ਟੀ.ਐਫ. ਟੀਮ ਨੂੰ ਵਧਾਈ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਨਤਾ ਪੂਰੇ ਪੰਜਾਬ ਪੁਲਿਸ ਬਲ ਦਾ ਹੌਂਸਲਾ ਵਧਾਏਗੀ ਅਤੇ ਉਨ੍ਹਾਂ ਨੂੰ ਹੋਰ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ।ਏ.ਜੀ.ਟੀ.ਐਫ. ਦੇ ਗਠਨ ਤੋਂ ਬਾਅਦ, ਫੋਰਸ ਨੇ ਕਈ ਦਲੇਰਾਨਾ ਕਾਰਵਾਈਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਗੈਂਗਸਟਰਾਂ ਨੂੰ ਮਾਰ-ਮੁਕਾਇਆ/ਗ੍ਰਿਫਤਾਰ ਕੀਤਾ ਗਿਆ ਜਦੋਂਕਿ ਬਹੁਤ ਸਾਰੇ ਸਮਾਜ ਵਿਰੋਧੀ ਤੱਤ ਮਜ਼ਬੂਰਨ ਸੂਬਾ ਛੱਡ ਗਏ।ਏ.ਜੀ.ਟੀ.ਐਫ ਦੇ ਇਹਨਾਂ ਵਿਸ਼ੇਸ਼ ਆਪ੍ਰੇਸ਼ਨਾਂ ਵਿੱਚ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਮਾਰ ਮੁਕਾਇਆ ਗਿਆ ਅਤੇ 12 ਗੈਂਗਸਟਰਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ਵਿੱਚੋਂ 24 ਹਥਿਆਰ, 1.05 ਕਿਲੋਗ੍ਰਾਮ ਹੈਰੋਇਨ ਅਤੇ 79.27 ਲੱਖ ਰੁਪਏ ਦੀ ਡਰੱਗ ਮਨੀ, 11 ਵਾਹਨ ਅਤੇ ਇੱਕ ਪੁਲਿਸ ਵਰਦੀ ਬਰਾਮਦ ਕੀਤੀ ਗਈ ਜਿਸ ਨਾਲ ਸਰਹੱਦ ਪਾਰ ਤੋਂ ਨਸ਼ਿਆਂ/ਹਥਿਆਰਾਂ ਦੀ ਤਸਕਰੀ ਨੂੰ ਸਫਲਤਾਪੂਰਵਕ ਠੱਲ ਪਈ ਅਤੇ ਪੰਜਾਬ ਵਿੱਚ ਸਨਸਨੀਖੇਜ਼ ਜੁਰਮ ਕਰਨ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ।
ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ
ਸੁਖਜਿੰਦਰ ਮਾਨ
ਬਠਿੰਡਾ, 31 ਅਕਤੁੂਬਰ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਦੀ ਯੋਗ ਅਗਵਾਈ ਹੇਠ ਐਨ. ਐਸ. ਐਸ. ਅਤੇ ਰੈੱਡ ਰਿਬਨ ਕਲੱਬ ਵੱਲੋਂ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਰਾਸ਼ਟਰੀ ਏਕਤਾ ਦਿਵਸ ਦੀ ਸਹੁੰ ਚੁੱਕ ਕੇ ਕੀਤੀ ਗਈ । ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਨੇ ਐਨ. ਐਸ. ਐਸ. ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਚੰਗੇ ਕੰਮਾਂ ਲਈ ਹਮੇਸ਼ਾ ਏਕਤਾ ਰੱਖਣੀ ਚਾਹੀਦੀ ਹੈ । ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਸ਼ਰਮਾ ਨੇ ਸੰਬੋਧਨ ਕਰਦਿਆਂ ਸਰਦਾਰ ਵਲੱਭ ਭਾਈ ਪਟੇਲ ਦੇ ਜੀਵਨ ਤੇ ਚਾਨਣਾ ਪਾਇਆ । ਬੀ. ਐਸ. ਸੀ ਭਾਗ ਪਹਿਲਾ ਨਾਨ ਮੈਡੀਕਲ ਦੀ ਵਿਦਿਆਰਥਣ ਕਰਨਵੀਰ ਕੌਰ ਅਤੇ ਮੁਸਕਾਨ ਵੱਲੋਂ ਰਾਸ਼ਟਰੀ ਏਕਤਾ ਦਿਵਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਰਦਾਰ ਵਲੱਭ ਭਾਈ ਪਟੇਲ ਜੀ ਦੀਆਂ ਜੀਵਨ ਪ੍ਰਾਪਤੀਆਂ ਤੇ ਚਾਨਣਾ ਪਾਇਆ । ਇਸ ਤੋਂ ਇਲਾਵਾ ਬੀ. ਏ. ਭਾਗ ਦੂਜਾ ਦੀ ਵਿਦਿਅਰਥਣ ਤਨੂ ਵੱਲੋਂ ਦੇਸ਼ ਭਗਤੀ ਦਾ ਗੀਤ ਗਾਇਆ । ਮੰਚ ਦਾ ਸੰਚਾਲਨ ਡਾ. ਸਿਮਰਜੀਤ ਕੌਰ ਵੱਲੋਂ ਕੀਤਾ ਗਿਆ । ਇਸ ਸਮਾਗਮ ਵਿਚ 50 ਐਨ. ਐਸ. ਐਸ. ਵਲੰਟੀਅਰਾਂ ਨੇ ਭਾਗ ਲਿਆ ਗਿਆ ।
ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸਨੀ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਅਕਤੂਬਰ : ਸਿੱਖਿਆ ਵਿਭਾਗ ਵਲੋਂ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਵਿਖੇ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸਨੀ ਲਗਾਈ ਗਈ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਇਸ ਦੌਰਾਨ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਚੋਂ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਸਕੂਲ ਦੇ ਵਿਦਿਆਰਥੀ ਵੰਸ ਗਰਗ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਚੱਠੇਵਾਲਾ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਦੂਜਾ, ਸਰਕਾਰੀ ਮਿਡਲ ਸਕੂਲ ਸੈਣੇਵਾਲਾ ਦੇ ਵਿਦਿਆਰਥੀ ਨੂਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੋਵੀਂ ਅਤੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁੰਬਾ ਦੇ ਵਿਦਿਆਰਥੀ ਸੁਖਚੈਨ ਸਿੰਘ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਨੇਹੀਆ ਵਾਲਾ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਦੂਜਾ ਅਤੇ ਸਰਕਾਰੀ ਆਦਰਸ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀ ਗੁਲਾਬ ਦੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਜੱਜਮੈਂਟ ਦੀ ਭੂਮਿਕਾ ਲੈਕਚਰਾਰ ਇਕਬਾਲ ਸਿੰਘ, ਗੁਰਬਿੰਦਰ ਸਿੰਘ ਤੇ ਅਮਨਪ੍ਰੀਤ ਕੌਰ ਵਲੋਂ ਨਿਭਾਈ ਗਈ। ਇਸ ਮੌਕੇ ਲੈਕਚਰਾਰ ਨਾਜਰ ਸਿੰਘ, ਲੈਕਚਰਾਰ ਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਬਾਘਾ ਹਾਜਰ ਰਹੇ।
ਕੌਮੀ ਏਕਤਾ ਦਿਵਸ ‘ਤੇ ਮੁੱਖ ਮੰਤਰੀ ਨੇ ਸਰਦਾਰ ਵਲੱਭ ਭਾਈ ਪਟੇਲ ਨੂੰ ਭੇਟ ਕੀਤੀ ਸਰਧਾਂਜਲੀ, ਦਿਵਾਈ ਸੁੰਹ
ਮੁੱਖ ਮੰਤਰੀ ਬੋਲੇ- ਦੇਸ਼ ਦੀ ਨੌਜੁਆਨ ਪੀੜੀ ਵਿਚ ਪੈਦਾ ਹੋਵੇ ਕੌਮੀ ਏਕਤਾ ਦੀ ਭਾਵਨਾ
ਹਰਿਆਣਾ ਸਿਵਲ ਸਕੱਤਰੇਤ ਵਿਚ ਪ੍ਰਬੰਧਿਤ ਕੀਤੀ ਗਈ ਕੌਮੀ ਏਕਤਾ ਦਿਵਸ ਸੁੰਹ ਚੁੱਕ ਸਮਾਰੋਹ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮੀ ਏਕਤਾ ਦਿਵਸ ‘ਤੇ ਲੌਹਪੁਰਸ਼ ਸਰਦਾਰ ਵਲੱਭਭਾਈ ਪਟੇਲ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕੀਤਾ। ਸਰਦਾਰ ਪਟੇਲ ਦੀ ਜੈਯੰਤੀ ‘ਤੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਚਰਣਾਂ ਵਿਚ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਮਾਜ ਨੂੰ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚਲਣ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨੌਜੁਆਨ ਪੀੜੀ ਵਿਚ ਕੌਮੀ ਏਕਤਾ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ, ਤਾਂਹੀ ਦੇਸ਼ ਪ੍ਰਗਤੀ ਦੇ ਪੱਥ ‘ਤੇ ਅੱਗੇ ਵੱਧ ਸਕਦਾ ਹੈ। ਮੁੱਖ ਮੰਤਰੀ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿਚ ਕੌਮੀ ਏਕਤਾ ਦਿਵਸ ‘ਤੇ ਪ੍ਰਬੰਧਿਤ ਸੁੰਹ ਚੁੱਕ ਸਮਾਰੋਹ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ 31 ਅਕਤੂਬਰ ਦਾ ਦਿਨ ਪੂਰੇ ਦੇਸ਼ ਵਿਚ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਕਾਰ ਵਲੱਭ ਭਾਈ ਪਟੇਲ ਦੇ ਜਨਮਦਿਨ ਵਜੋ ਕੌਮੀ ਏਕਤਾ ਦਿਵਸ ਮਨਾਇਆ ਜਾਂਦਾ ਹੈ। ਜਿਵੇਂ ਸਰਦਾਰ ਵਲੱਭ ਭਾਈ ਪਟੇਲ ਦੀ ਸੋਚ ਸੀ ਅਤੇ ਜਿਵੇਂ ਸ਼ਾਨਦਾਰ ਉਨ੍ਹਾਂ ਦੇ ਕੰਮ ਸਨ, ਉਸੀ ਆਧਾਰ ‘ਤੇ ਇਸ ਦਿਨ ਦਾ ਨਾਂਅਕਰਣ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੂਮਿਕਾ ਨਿਭਾਈ, ਉੱਥੇ ਆਜਾਦੀ ਦੇ ਬਾਅਦ ਦੇਸ਼ ਨੂੰ ਇਕ ਧਾਗੇ ਵਿਚ ਪਿਰੋਣ ਦਾ ਕੰਮ ਕੀਤਾ।
ਕੌਮੀ ਏਕਤਾ ਦਿਵਸ ‘ਤੇ ਇਹ ਦਿਵਾਈ ਮੁੱਖ ਮੰਤਰੀ ਨੇ ਸੁੰਹ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰੋਗ੍ਰਾਮ ਵਿਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸੁੰਹ ਦਿਵਾਈ – ਮੈਂ ਸਤਯਨਿਸ਼ਠਾ ਨਾਲ ਸੁੰਹ ਲੈਂਦਾ ਹਾਂ ਕਿ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਖੁਦ ਨੂੰ ਸਮਰਪਿਤ ਕਰੂੰਗਾ ਅਤੇ ਆਪਣੇ ਦੇਸ਼ਵਾਸੀਆਂ ਦੇ ਵਿਚ ਇਹ ਸੰਦੇਸ਼ ਫੈਲਾਊਣ ਦਾ ਵੀ ਭਰਸਕ ਯਤਨ ਕਰੂੰਗਾ। ਮੈਂ ਇਹ ਸੁੰਹ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ ਜਿਸ ਨੂੰ ਸਰਦਾਰ ਵਲੱਭ ਭਾਈ ਪਟੇਲ ਦੀ ਦੂਰਦਰਸ਼ਿਤਾ ਅਤੇ ਕੰਮਾਂ ਵੱਲੋਂ ਸੰਭਵ ਬਣਾਇਆ ਜਾ ਸਕਿਆ। ਮੈਂ ਆਪਣੇ ਦੇਸ਼ ਦੀ ਅੰਦੂਰਣੀ ਸੁਰੱਖਿਆ ਯਕੀਨੀ ਕਰਨ ਲਈ ਆਪਣਾ ਯੋਗਦਾਨ ਕਰਨ ਦੀ ਵੀ ਸਤਯਨਿਸ਼ਠਾ ਨਾਲ ਸੰਕਲਪ ਲੈਂਦਾ ਹੈ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਬੀਐਸ ਕੁੰਡੂ, ਟੀਵੀਐਸਐਨ ਪ੍ਰਸਾਦ, ਮਹਾਵੀਰ ਸਿੰਘ, ਅਨੁਰਾਗ ਰਸਤੋਗੀ, ਆਨੰਦ ਮੋਹਨ ਸ਼ਰਣ, ਅਸ਼ੋਕ ਖੇਮਕਾ, ਅਨਿਲ ਮਲਿਕ, ਅਪੂਰਵ ਕੁਮਾਰ ਸਿੰਘ, ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਬਾਬਾ ਫ਼ਰੀਦ ਗਰੁੱਪ ਦੇ ਕਲਚਰਲ ਕਲੱਬ ਵਲੋਂ ‘ਡਾਂਸ ਦਿਲ ਸੇ‘ ਨਾਮਕ ਡਾਂਸ ਮੁਕਾਬਲੇ ਦਾ ਆਯੋਜਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ , 31 ਅਕਤੂਬਰ : ਬੀ.ਐਫ.ਜੀ.ਆਈ. ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੇ ਮੈਨੇਜਮੈਂਟ ਵਿਭਾਗ ਵੱਲੋਂ ‘ਡਾਂਸ ਦਿਲ ਸੇ‘ ਨਾਮਕ ਇੱਕ ਡਾਂਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਸਹਿ-ਅਕਾਦਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਆਯੋਜਿਤ ਕੀਤਾ ਗਿਆ ਸੀ । ਇਸ ਸੈਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਜੱਜ ਸਾਹਿਬਾਨ ਦੇ ਨਿੱਘੇ ਸੁਆਗਤ ਨਾਲ ਕੀਤੀ ਗਈ। ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ, ਮਨੋਰੰਜਨ, ਉਤਸ਼ਾਹ ਆਦਿ ਨੂੰ ਵਧਾਉਣ ਲਈ ਇਸ ਡਾਂਸ ਮੁਕਾਬਲੇ ਦਾ ਆਯੋਜਨ ਕੀਤਾ। ਬੀ.ਐਫ.ਜੀ. ਆਈ. ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ ਅਤੇ ਆਪਣੇ ਡਾਂਸ ਦੇ ਹੁਨਰ ਨੂੰ ਦਿਖਾਇਆ। ਭਾਗੀਦਾਰਾਂ ਵੱਲੋਂ ਵੱਖ-ਵੱਖ ਭਾਸ਼ਾਵਾਂ ਜਿਵੇਂ ਅੰਗਰੇਜ਼ੀ, ਹਿੰਦੀ, ਪੰਜਾਬੀ ਗੁਜਰਾਤੀ ਆਦਿ ਦੇ ਗੀਤਾਂ ‘ਤੇ ਆਪਣੇ ਡਾਂਸ ਦੀ ਪੇਸ਼ਕਾਰੀ ਦਿੱਤੀ ਗਈ ਜਿਸ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਮਹਿਮਾਨ ਪੇਸ਼ਕਾਰੀਆਂ ਵੀ ਬਹੁਤ ਸ਼ਾਨਦਾਰ ਸਨ ਜਿਸ ਵਿੱਚ ਡਾਂਸ ਕਰਨਾ ਅਤੇ ਗੀਤ ਗਾਉਣਾ ਆਦਿ ਸ਼ਾਮਲ ਸੀ। ਕਾਲਜ ਦੀ ਸਹਾਇਕ ਪ੍ਰੋਫੈਸਰ ਸੁਧਾ ਸੋਨੀ ਅਤੇ ਸਹਾਇਕ ਪ੍ਰੋਫੈਸਰ ਗੁਰਤਾਜ ਸਿੰਘ ਨੇ ਡਾਂਸ, ਆਤਮ ਵਿਸ਼ਵਾਸ ਅਤੇ ਪਹਿਰਾਵੇ ਦੇ ਆਧਾਰ ‘ਤੇ ਇਸ ਡਾਂਸ ਮੁਕਾਬਲੇ ਦਾ ਨਤੀਜਾ ਐਲਾਨਿਆ। ਇਸ ਡਾਂਸ ਮੁਕਾਬਲੇ ਵਿੱਚ ਬੀ.ਸੀ.ਏ. ਪਹਿਲਾ ਸਮੈਸਟਰ ਦੇ ਮੁਹੰਮਦ ਫੈਸਲ ਨੇ ਪਹਿਲਾ ਸਥਾਨ ਅਤੇ 10+2 ਕਾਮਰਸ ਦੇ ਹਰਮਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਬੀ.ਐਸ.ਸੀ. ਆਨਰਜ਼ (ਐਗਰੀਕਲਚਰ) ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਦੇ ਪਿ੍ਰੰਸੀਪਲ ਡਾ. ਸਚਿਨ ਦੇਵ, ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ ਨੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਸਮੁੱਚੇ ਤੌਰ ਤੇ ਇਹ ਸਮਾਗਮ ਬਹੁਤ ਹੀ ਸਫਲ ਰਿਹਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੈਨੇਜਮੈਂਟ ਵਿਭਾਗ ਅਤੇ ਕਲਚਰਲ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ।
ਮੁੱਖ ਮੰਤਰੀ ਨੇ ਚੰਡੀਗੜ੍ਹ ਵਿਚ ਸੀਐਮ ਡੈਸ਼ਬੋਰਡ ਅਤੇ ਸੀਐਮ ਉਪਹਾਰ ਪੋਰਟਲ ਕੀਤਾ ਲਾਂਚ
ਗੁੱਡ ਗਵਰਨੈਂਸ ਵਿਚ ਲਾਭਦਾਇਕ ਸਾਬਤ ਹੋਵੇਗਾ ਸੀਐਮ ਡੈਸ਼ਬੋਰਡ ਪੋਰਟਲ – ਸ੍ਰੀ ਮਨੋਹਰ ਲਾਲ
ਸੀਐਮ ਉਪਹਾਰ ਪੋਰਟਲ ਨਾਂਲ ਮੁੱਖ ਮੰਤਰੀ ਨੂੰ ਪ੍ਰਾਪਤ ਭੇਂਟਾਂ ਨੂੰ ਕੀਤਾ ਜਾਵੇਗਾ ਨੀਲਾਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਵਿਚ ਸੀਐਮ ਡੈਸ਼ਬੋਰਡ ਅਤੇ ਸੀਐਮ ਉਪਹਾਰ ਪੋਰਟਲ ਲਾਂਚ ਕੀਤਾ। ਸੀਐਮ ਡੈਸ਼ਬੋਰਡ ਪੋਰਟਲ ਨਾਲ ਸਾਰੇ ਵਿਭਾਗਾਂ ਦੀ ਮੌਜੂਦਾ ਵਿਸ਼ਲੇਸ਼ਣ ਸਮੀਖਿਆ ਕੀਤੀ ਜਾ ਸਕੇਗੀ ਅਤੇ ਸਾਰੀ ਮੁੱਖ ਯੋਜਨਾਵਾਂ ‘ਤੇ ਉੱਚ ਪੱਧਰੀ ਫੈਸਲਿਆਂ ਦੀ ਜਾਣਕਾਰੀ ਸੀਐਮ ਡੈਸ਼ਬੋਰਡ ‘ਤੇ ਉਪਲਬਧ ਕਰਵਾਈ ਜਾਵੇਗੀ। ਇਸ ਡੈਸ਼ਬੋਰਡ ‘ਤੇ ਸਾਰੇ ਵਿਭਾਗਾਂ ਦੀ ਕਾਰਜਪ੍ਰਣਾਲੀ ਅਤੇ ਯੋਜਨਾਵਾਂ ਦੀ ਜਾਣਕਾਰੀ ਮੁੱਖ ਮੰਤਰੀ ਲਈ ਸਾਰੇ ਵੱਡੇ ਤੇ ਛੋਟੇ ਪੱਧਰਾਂ ‘ਤੇ ਉਪਲਬਧ ਹੋਵੇਗੀ। ਇਸ ‘ਤੇ ਕਾਰਜਪ੍ਰਣਾਲੀ ਦੀ ਟ੍ਰੈਕਿੰਗ ਕੀਤੀ ਜਾ ਸਕੇਗੀ ਅਤੇ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਨਾ ਆਸਾਨ ਹੋਵੇਗਾ। ਉੱਥੇ ਪੁਰਾਣੇ ਅਤੇ ਨਵੇਂ ਡੇਟਾ ਦੀ ਤੁਲਣਾ ਕੀਤੀ ਜਾ ਸਕੇਗੀ। ਇਸ ਤੋਂ ਡੇਟਾ ਦੇ ਆਧਾਰ ‘ਤੇ ਪਹਿਲਾਂ ਸੂਚਨਾ ਮਿਲਣਾ ਸੰਭਵ ਹੋਵੇਗਾ। ਵਰਨਣਯੋਗ ਹੈ ਕਿ ਇਹ ਡੈਸ਼ਬੋਰਡ ਅੱਤਆਧੁਨਿਕ ਬਿਜਨੈਸ ਇੰਟੈਲੀਜੈਂਸ ਸਾਫਟਵੇਅਰ ਦੇ ਨਾਲ ਇੰਨ੍ਹਾਂ ਹਾਊਸ ਵਿਕਸਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁੜ ਗਵਰਨੈਂਸ ਵਿਚ ਇਸ ਪੋਰਟਲ ਦਾ ਕਾਫੀ ਲਾਭ ਹੋਵੇਗਾ। ਉਥੇ ਹੀ ਸ੍ਰੀ ਮਨੋਹਰ ਲਾਲ ਵੱਲੋਂ ਲਾਂਚ ਕੀਤੇ ਗਏ ਸੀਐਮ ਉਪਹਾਰ ਪੋਰਟਲ ਰਾਹੀਂ ਮੁੱਖ ਮੰਤਰੀ ਨੂੰ ਪ੍ਰਾਪਤ ਸਾਰੇ ਬਹੁਮੁੱਲੇ ਭੇਂਟਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਆਨਲਾਇਨ ਨੀਲਾਮ ਕੀਤਾ ਜਾਵੇਗਾ। ਸੀਐਮ ਉਪਹਾਰ ਪੋਰਟਲ ‘ਤੇ ਦੇਸ਼ ਦਾ ਕੋਈ ਵੀ ਨਾਗਰਿਕ ਉਪਹਾਰ ਲਈ ਬੋਲੀ ਲਗਾ ਸਕਦਾ ਹੈ, ਸੱਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੁੰ ਜੇਤੂ ਐਲਾਨ ਕਰ ਉਹ ਉਪਹਾਰ ਉਸ ਨੂੰ ਪ੍ਰਦਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਸਾਨੂੰ ਸਾਰਿਆਂ ਨੁੰ ਕੁੱਝ ਦਿੰਦਾ ਹੈ, ਅਸੀਂ ਵੀ ਤਾਂ ਕੁੱਝ ਦੇਣ ਸਿੱਖਣ ਦੇ ਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜ ਦੀ ਭਲਾਈ ਤਹਿਤ ਇਹ ਪੋਰਟਲ ਲਾਂਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੋਰਟਲ ਰਾਹੀਂ ਉਪਹਾਰਾਂ ਦੀ ਨੀਲਾਮੀ ਤੋਂ ਪ੍ਰਾਪਤ ਰਕਮ ਨੂੰ ਮੁੱਖ ਮੰਤਰੀ ਰਾਹਤ ਕੋਸ਼ ਰਾਹੀਂ ਹਰਿਆਣਾ ਦੇ ਨਾਗਰਿਕਾਂ ਦੀ ਭਲਾਈ ਵਿਚ ਲਗਾਇਆ ਜਾਵੇਗਾ। ਇਸ ਮੋਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਉੱਚ ਅਧਿਕਾਰੀ ਮੋਜੂਦ ਰਹੇ।





