Sunday, May 17, 2026
Home Blog Page 2348

ਕਾਸਮੈਟਿਕ ਫੈਕਟਰੀ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਮਨੀਸ ਤਿਵਾੜੀ ਨੇ ਕੀਤੀ ਕੇਂਦਰੀ ਵਾਤਾਵਰਨ ਮੰਤਰੀ ਨਾਲ ਕੀਤੀ ਮੀਟਿੰਗ

0

ਪੰਜਾਬੀ ਖ਼ਬਰਸਾਰ ਬਿਉਰੋ
ਹੁਸਿਆਰਪੁਰ/ਗੜ੍ਹਸੰਕਰ, 19 ਅਕਤੂਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ ਤਿਵਾੜੀ ਨੇ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨਾਲ ਮੁਲਾਕਾਤ ਕਰਕੇ ਕਾਸਮੈਟਿਕ ਫੈਕਟਰੀ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਕਈ ਲੋਕਾਂ ਅਤੇ ਪਸੂਆਂ ਨੂੰ ਖਤਰਨਾਕ ਬਿਮਾਰੀਆਂ ਲੱਗ ਰਹੀਆਂ ਹਨ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਉਨ੍ਹਾਂ ਨੂੰ ਇਕ ਪੱਤਰ ਵੀ ਸੌਂਪਿਆ। ਐਮ ਪੀ ਤਿਵਾੜੀ ਨੇ ਵਾਤਾਵਰਣ ਮੰਤਰੀ ਨੂੰ ਕਿਹਾ ਕਿ ਉਕਤ ਫੈਕਟਰੀ ਸਬੰਧੀ ਉਨ੍ਹਾਂ ਨੂੰ 23 ਸਤੰਬਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਹਿਮਾਚਲ ਪ੍ਰਦੇਸ ਦੇ ਊਨਾ ਜਿਲ੍ਹੇ ਵਿੱਚ ਪੈਂਦੀ ਮਾਡਲਸ ਕਾਸਮੈਟਿਕਸ ਪ੍ਰਾਈਵੇਟ ਲਿਮਟਿਡ ਦੇ ਪ੍ਰਦੂਸਣ ਕਾਰਨ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਮਹਿੰਦਵਾਣੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਇੱਥੋਂ ਤੱਕ ਕਿ ਪਸੂਆਂ ਦੀ ਸਿਹਤ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ। ਜਿਸ ਸਬੰਧੀ ਉਹ ਸਬੰਧਤ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ ਦੇਣ ਦੀ ਅਪੀਲ ਕਰਦੇ ਹਨ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ 14 ਅਕਤੂਬਰ ਨੂੰ ਇਸ ਸੰਦਰਭ ਵਿੱਚ ਪ੍ਰਭਾਵਿਤ ਇਲਾਕਿਆਂ ਦੇ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਉਹ ਵੀ ਸਾਮਲ ਹੋਏ ਸਨ, ਜੋ ਹੁਣ 77ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਕਤ ਫੈਕਟਰੀ ਵੱਲੋਂ ਫੈਲੇ ਪ੍ਰਦੂਸਣ ਕਾਰਨ ਹਰ ਪਿੰਡ ਵਿੱਚ ਕੋਈ ਨਾ ਕੋਈ ਪਿੰਡ ਵਾਸੀ ਕਿਸੇ ਨਾ ਕਿਸੇ ਬੀਮਾਰੀ ਦਾ ਸਿਕਾਰ ਹੋ ਰਿਹਾ ਹੈ। ਇਸ ਸਬੰਧੀ ਜਿਲ੍ਹਾ ਪ੍ਰਸਾਸਨ ਵੱਲੋਂ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ, ਪੋਸੀ, ਹੁਿਸਆਰਪੁਰ ਦੀ ਅਗਵਾਈ ਹੇਠ ਮਹਿੰਦਵਾਨੀ-ਗੜ੍ਹਸੰਕਰ ਵਿਖੇ ਸਿਹਤ ਕੈਂਪ ਲਗਾਇਆ ਗਿਆ, ਜਿਸਦੇ ਨਤੀਜੇ ਚਿੰਤਾਜਨਕ ਰਹੇ ਹਨ। ਇਸ ਸਮੇਂ ਦੌਰਾਨ ਜਾਂਚੇ ਗਏ 523 ਮਰੀਜਾਂ ਵਿੱਚੋਂ 82 ਨੂੰ ਫੇਫੜਿਆਂ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਸਿਕਾਇਤਾਂ, 80 ਨੂੰ ਚਮੜੀ ਦੀਆਂ ਬਿਮਾਰੀਆਂ, 88 ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਚਿਹਰੇ ਦੀਆਂ ਸਮੱਸਿਆਵਾਂ ਸਨ, ਜਦਕਿ 275 ਨੂੰ ਆਮ ਸਿਹਤ ਸਮੱਸਿਆਵਾਂ ਸਨ। ਇਹ ਚਿੰਤਾਜਨਕ ਸਥਿਤੀ ਹੈ ਜਿਸ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਹੋ ਰਹੀਆਂ ਬਿਮਾਰੀਆਂ ਸਿੱਧੇ ਤੌਰ ‘ਤੇ ਉਕਤ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸਣ ਦਾ ਨਤੀਜਾ ਹਨ। ਫੈਕਟਰੀ ਵਿੱਚੋਂ ਨਿਕਲਦੇ ਹਾਨੀਕਾਰਕ ਧੂੰਏਂ ਨੇ ਹਵਾ ਨੂੰ ਜਹਿਰੀਲਾ ਬਣਾ ਦਿੱਤਾ ਹੈ। ਫੈਕਟਰੀ ਵਿੱਚ ਟਨਾਂ ਪਰਾਲੀ ਸਾੜੀ ਜਾਂਦੀ ਹੈ ਅਤੇ ਇਸ ਤੋਂ ਨਿਕਲਣ ਵਾਲਾ ਹਾਨੀਕਾਰਕ ਧੂੰਆਂ 5-6 ਕਿਲੋਮੀਟਰ ਦੇ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ। ਰਸਾਇਣਕ ਰਹਿੰਦ-ਖੂੰਹਦ ਜਿੱਥੇ ਹਵਾ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸਿਤ ਕਰ ਰਿਹਾ ਹੈ, ਉੱਥੇ ਹੀ ਇਲਾਕੇ ਦੀ ਬਨਸਪਤੀ ਅਤੇ ਪਸੂਆਂ ‘ਤੇ ਵੀ ਮਾੜਾ ਪ੍ਰਭਾਵ ਪਾ ਰਿਹਾ ਹੈ। ਰਸਾਇਣਕ ਰਹਿੰਦ-ਖੂੰਹਦ ਦਾ ਸਹੀ ਨਿਪਟਾਰਾ ਨਾ ਹੋਣ ਕਾਰਨ ਇਹ ਪੀਣ ਵਾਲੇ ਪਾਣੀ ਨੂੰ ਵੀ ਦੂਸਿਤ ਕਰ ਰਿਹਾ ਹੈ। ਇੱਥੇ ਕੈਂਸਰ ਫੈਲਣ ਦਾ ਵੱਡਾ ਖਤਰਾ ਹੈ, ਕਿਉਂਕਿ ਇਹ ਰਸਾਇਣ ਕਾਰਸੀਨੋਜਨਿਕ ਹਨ। ਫੈਕਟਰੀ ਵੱਲੋਂ ਵਰਤੇ ਜਾਂਦੇ ਰਸਾਇਣਾਂ ਨਾਲ ਫੈਲੀ ਬਦਬੂ ਹਰ ਘਰ ਤੱਕ ਪਹੁੰਚਦੀ ਹੈ। ਇਲਾਕੇ ਦੇ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਨਹੀਂ ਮਿਲ ਰਹੀ। ਫੈਕਟਰੀ ਸੰਚਾਲਕ ਨੇ ਇਸਦੀ ਪੈਦਾਵਾਰ ਵਧਾਉਣ ਲਈ ਕੁਦਰਤੀ ਬਨਸਪਤੀ ਨੂੰ ਹਟਾ ਦਿੱਤਾ ਹੈ। ਕੁਦਰਤੀ ਨਹਿਰਾਂ ਅਤੇ ਨਾਲੇ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਹਨ। ਫੈਕਟਰੀ ਵੱਲੋਂ ਪ੍ਰਦੂਸਣ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਔਜਾਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਸ ਕਾਰਨ ਕੁਦਰਤੀ ਤਬਾਹੀ ਦਾ ਖਦਸਾ ਬਣਿਆ ਹੋਇਆ ਹੈ। ਦਰਅਸਲ, ਅਣਸੋਧਿਆ ਗੰਦਾ ਪਾਣੀ ਛੋਟੇ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ ਜੋ ਸਵਾ ਦਰਿਆ ਵਿੱਚ ਅਤੇ ਸਿੱਧਾ ਸਤਲੁਜ ਦਰਿਆ ਵਿੱਚ ਜਾਂਦਾ ਹੈ, ਜੋ ਕਿ ਹੁਣ ਸਹਿਰੀ ਪੰਜਾਬ ਵਿੱਚ ਉਦਯੋਗਾਂ ਦੁਆਰਾ ਛੱਡੇ ਜਾਣ ਵਾਲੇ ਜਹਿਰੀਲੇ ਰਸਾਇਣਾਂ ਨਾਲ ਹੋਰ ਪ੍ਰਦੂਸਿਤ ਹੋ ਰਿਹਾ ਹੈ।ਅਜਿਹੀ ਸਥਿਤੀ ਵਿੱਚ ਉਹ ਤੁਹਾਨੂੰ ਅਪੀਲ ਕਰਦੇ ਹਨ ਕਿ ਉਹ ਪ੍ਰਭਾਵਿਤ ਖੇਤਰ ਵਿੱਚ ਕੇਂਦਰੀ ਪ੍ਰਦੂਸਣ ਕੰਟਰੋਲ ਬੋਰਡ ਨੂੰ ਇੱਕ ਟੀਮ ਭੇਜ ਕੇ ਸਰਵੇਖਣ ਕਰਨ ਅਤੇ ਇਸ ਸਬੰਧੀ ਬਣਦੀ ਕਾਰਵਾਈ ਕਰਨ, ਤਾਂ ਜੋ ਵਾਤਾਵਰਨ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਸਿਹਤ ਨੂੰ ਬਚਾਇਆ ਜਾਵੇ।

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਦੋ ਦਰਜਨ ਕੌਂਸਲਰ ‘ਆਪ’ ਵਿੱਚ ਸਾਮਲ

0

ਭੋਗਪੁਰ ਨਗਰ ਕੌਂਸਲ ਦੇ ਪ੍ਰਧਾਨ ਨੇ ਵੀ ਚੁੱਕਿਆ ਝਾੜੂ, ਜਰਨੈਲ ਸਿੰਘ ਨੇ ਕਰਵਾਈ ਸਮੂਲੀਅਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ: ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਬੁੱਧਵਾਰ ਨੂੰ ਪੰਜਾਬ ਦੀਆਂ ਪੰਜ ਨਗਰ ਕੌਂਸਲਾਂ ਦੇ ਦੋ ਦਰਜਨ ਤੋਂ ਵੱਧ ਕਾਂਗਰਸੀ ਕੌਂਸਲਰ ‘ਆਪ’ ਵਿੱਚ ਸਾਮਲ ਹੋ ਗਏ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਰਸਮੀ ਤੌਰ ’ਤੇ ਕਾਂਗਰਸ ਛੱਡ ਕੇ ਆਏ ਸਾਰੇ ਕੌਂਸਲਰਾਂ ਨੂੰ ਪਾਰਟੀ ਵਿੱਚ ਸਾਮਲ ਕਰਵਾਇਆ। ਇਸ ਮੌਕੇ ‘ਆਪ‘ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਵੀ ਮੌਜੂਦ ਸਨ। ਫਿਲੌਰ ਨਗਰ ਕੌਂਸਲ ਤੋਂ ਕੌਂਸਲਰ ਹੰਸ ਪਾਲ ਸਿੰਘ, ਨਿੰਦਰ ਸੰਧੂ, ਰਾਜਵਿੰਦਰ ਕੌਰ ਭਾਰਤੀ, ਡਾਕਟਰ ਵੈਭਵ ਸਰਮਾ, ਸੁਰਿੰਦਰ ਕੈਂਟ ਅਤੇ ਅਰੁਣ ਸਰਮਾ ਪਾਰਟੀ ਵਿੱਚ ਸਾਮਲ ਹੋਏ ਅਤੇ ਨਗਰ ਕੌਂਸਲ ਗੋਰਾਇਆ ਤੋਂ ਹਰਮੇਸ ਲਾਲ ‘ਆਪ‘ ਨਾਲ ਜੁੜੇ। ਭੋਗਪੁਰ ਕੌਂਸਲਰ ਦੇ ਪ੍ਰਧਾਨ ਸੰਜੀਵ ਅਗਰਵਾਲ ਸਮੇਤ ਉਨ੍ਹਾਂ ਦੇ ਸਾਥੀ ਕੌਂਸਲਰ ਮੰਜੂ ਅਗਰਵਾਲ, ਮਨਪ੍ਰੀਤ ਕੌਰ, ਵਿਦਵੰਤ ਕੌਰ, ਸੁਖਜੀਤ ਸਿੰਘ, ਬਲਵਿੰਦਰ ਭੰਡਾਰੀ ਅਤੇ ਰਾਕੇਸ ਮਹਿਤਾ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।ਨਗਰ ਕੌਂਸਲ ਆਦਮਪੁਰ ਤੋਂ ਕਨੂੰ ਤੇ ਸੁਰਿੰਦਰ ਪਾਲ ਮਿਲਖੀ ਰਾਮ ਅਤੇ ਮਾਨਸਾ ਨਗਰ ਕੌਂਸਲ ਤੋਂ ਵਿਜੇ ਕੁਮਾਰ, ਜਸਵੀਰ ਕੌਰ, ਰਾਮਪਾਲ, ਸੁਨੀਲ ਨੀਨੂ, ਅਮਨਦੀਪ ਸਿੰਘ, ਕਿ੍ਰਸਨਾ ਦੇਵੀ ਅਤੇ ਰੇਖਾ ਰਾਣੀ ਪਾਰਟੀ ਵਿੱਚ ਸਾਮਲ ਹੋਏ। ਇਸ ਤੋਂ ਇਲਾਵਾ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਬੋਰਡ ਦੇ ਸਾਬਕਾ ਚੇਅਰਮੈਨ ਪਰਗਟ ਸਿੰਘ ਧੁੰਨਾ ਅਤੇ ਅੰਮਿ੍ਰਤਸਰ ਪੂਰਬੀ ਤੋਂ ਬਲਵਿੰਦਰ ਸਿੰਘ ਵਿੱਕੀ ਵੀ ਪਾਰਟੀ ਵਿੱਚ ਸਾਮਲ ਹੋਏ।‘ਆਪ‘ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਸਮੂਹ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਅਤੇ ਦਿੱਲੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਆਪ ਪਾਰਟੀ ਨਾਲ ਜੁੜ ਰਹੇ ਹਨ। ਵਿਧਾਨ ਸਭਾ ਚੋਣਾਂ ਵਾਂਗ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਹੂੰਝਾ ਫੇਰੂ ਜਿੱਤ ਹਾਸਿਲ ਕਰੇਗੀ।

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ

0

ਰੋਪੜ ਜਿਲੇ ਦਾ ਅਬਜਰਵਰ ਅਤੇ ਫਿਰੋਜ਼ਪੁਰ ਅਤੇ ਫਰਦੀਕੋਟ ਜਿਲਿਆਂ ਦੇ ਸਹਾਇਕ ਅਬਜਰਵਰ ਦਾ ਐਲਾਨੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਹੈ। ਸ. ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਹਲਕਾਵਾਰ ਅਬਜਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ। ਸ. ਬਾਦਲ ਨੇ ਦੱਸਿਆ ਕਿ ਸ. ਰਣਜੀਤ ਸਿੰਘ ਗਿੱਲ ਜਿਲਾ ਰੋਪੜ ਦੇ ਅਬਜਰਵਰ ਅਤੇ ਸ. ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸਹਾਇਕ ਅਬਜਰਵਰ ਜਿਲਾ ਫਰੀਦਕੋਟ ਅਤੇ ਸ. ਰਾਜ ਸਿੰਘ ਡਿੱਬੀਪੁਰਾ ਜਿਲਾ ਫਿਰੋਜ਼ਪੁਰ ਦੇ ਸਹਾਇਕ ਅਬਜਰਵਰ ਹੋਣਗੇ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਹਲਕਾਵਾਰ ਅਬਜਰਵਰਾਂ ਦੀ ਸੂਚੀ ਅਨੁਸਾਰ ਸ. ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸ਼੍ਰੀ. ਸੰਜੀਵ ਸੋਰੀ ਹਲਕਾ ਬਰਨਾਲਾ, ਸ. ਕੁਲਵੰਤ ਸਿੰਘ ਕੀਤੂ ਅਤੇ ਸ. ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ, ਸ. ਅਵਤਾਰ ਸਿੰਘ ਬਣਵਾਲਾ, ਸ਼੍ਰੀ. ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਸ਼੍ਰੀ. ਪ੍ਰੇਮ ਕੁਮਾਰ ਅਰੋੜਾ, ਸ. ਬਲਜੀਤ ਸਿੰਘ ਬੀੜਬਹਿਮਣ ਅਤੇ ਸ਼੍ਰੀ. ਹਨੀਸ਼ ਬਾਂਸਲ ਹਲਕਾ ਬਠਿੰਡਾ (ਸ਼ਹਿਰੀ), ਸ. ਇਕਬਾਲ ਸਿੰਘ ਬੱਬਲੀ ਢਿੱਲੋਂ, ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ), ਸ. ਅਵਤਾਰ ਸਿੰਘ ਅਤੇ ਸ. ਦਵਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਸ. ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਅਤੇ ਗੋਲਡੀ ਸੰਗਤ ਹਲਕਾ ਮੋੜ, ਸ਼੍ਰੀ ਸਤੀਸ਼ ਗਰੋਵਰ, ਸ. ਗੁਰਮੇਲ ਸਿੰਘ ਸੰਧੂ ਅਤੇ ਸ਼੍ਰੀ ਵਿਜੇ ਕੁਮਾਰ ਹਲਕਾ ਫਰੀਦਕੋਟ, ਸ. ਕੁਲਦੀਪ ਸਿੰਘ ਕੋਟਸੁਖੀਆ ਅਤੇ ਗੁਰਪਿਆਰ ਸਿੰਘ ਢਿੰਮਾਵਾਲੀ ਹਲਕਾ ਕੋਟਕਪੂਰਾ, ਸ. ਸ਼ੇਰ ਸਿੰਘ ਮੰਡ ਅਤੇ ਸੰਨੀ ਬਰਾੜ ਹਲਕਾ ਜੈਤੋਂ, ਸ. ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਸ. ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਅਤੇ ਦਿਲਬਾਗ ਸਿੰਘ ਬਾਘਾ ਹਲਕਾ ਫਤਿਹਗੜ੍ਹ ਸਾਹਿਬ, ਸ. ਜਤਿੰਦਰ ਸਿੰਘ ਧਾਲੀਵਾਲ ਅਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਸ. ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ, ਸ. ਜੰਗੀਰ ਸਿੰਘ ਕੱਟਿਆਂਵਾਲੀ ਅਤੇ ਜਗਸੀਰ ਸਿੰਘ ਬੱਬੂ ਲਖਮੀਰਵਾਲਾ ਹਲਕਾ ਜਲਾਲਾਬਾਦ, ਸ. ਸਤਿੰਦਰਜੀਤ ਸਿੰਘ ਮੰਟਾ, ਸ. ਗੁਰਦੇਵ ਸਿੰਘ, ਸ. ਗੁਰਵੇਦ ਸਿੰਘ ਅਤੇ ਸਰਤਾਜਪ੍ਰੀਤ ਸਿੰਘ ਤਾਜੀ ਹਲਕਾ ਫਾਜਿਲਕਾ, ਸ਼੍ਰੀ ਅਸ਼ੋਕ ਕੁਮਾਰ ਅਨੇਜਾ, ਸੁਰੇਸ਼ ਸਤੀਜਾ, ਸ. ਹਵਾ ਸਿੰਘ ਪੂਨੀਆ ਅਤੇ ਹਰਚਰਨ ਸਿੰਘ ਪੱਪੂ ਹਲਕਾ ਅਬੋਹਰ, ਸ਼੍ਰੀ ਮਹਿੰਦਰ ਰਿਣਵਾ ਅਤੇ ਸ. ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਬਲੂਆਣਾ, ਸ. ਸੁਖਦੇਵ ਸਿੰਘ ਲੁਹਕਾ ਅਤੇ ਸ. ਕੁਲਦੀਪ ਸਿੰਘ ਸਾਬਕਾ ਚੇਅਰਮੈਨ ਹਲਕਾ ਜੀਰਾ, ਸ. ਜੋਗਿੰਦਰ ਸਿੰਘ ਜਿੰਦੂ ਅਤੇ ਸ਼੍ਰੀ. ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ, ਸ. ਚਮਕੌਰ ਸਿੰਘ ਟਿੱਬੀ ਕਲਾਂ ਅਤੇ ਸ. ਬਲਦੇਵ ਸਿੰਘ ਚੰਦੜ ਹਲਕਾ ਫਿਰੋਜ਼ਪੁਰ ਦਿਹਾਤੀ, ਸ. ਗੁਰਬਾਜ਼ ਸਿੰਘ ਸਿੰਘ ਰੱਤੇਵਾਲਾ ਅਤੇ ਹਰਜਿੰਦਰ ਸਿੰਘ ਹਲਕਾ ਗੁਰੂਹਰਸਾਏ, ਸ. ਭਗਤ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਜਕੜੀਆ ਹਲਕਾ ਕਾਦੀਆਂ, ਸ. ਸੰਤੋਖ ਸਿੰਘ ਅਤੇ ਸ. ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ, ਜਥੇ. ਅਮਰੀਕ ਸਿੰਘ ਖਲੀਲਪੁਰ, ਸ. ਜਗਤਾਰ ਸਿੰਘ ਗੋਸਲ, ਸ. ਨਿਰਮਲ ਸਿੰਘ ਰੱਤਾ, ਸ. ਗੁਰਮੁੱਖ ਸਿੰਘ ਭੋਜਰਾਜ, ਸ. ਰਛਪਾਲ ਸਿੰਘ ਢਿੱਲੋਂ ਅਤੇ ਸ. ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸ. ਸੌਦਾਗਰ ਸਿੰਘ, ਸ. ਬਲਦੇਵ ਸਿੰਘ, ਸ਼੍ਰ੍ਰੀ ਅਨਿਲ ਠਾਕੁਰ ਅਤੇ ਸ. ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਸ. ਰਛਪਾਲ ਸਿੰਘ ਪਿ੍ਰੰਸੀਪਲ ਅਤੇ ਸ. ਨਿਰਮਲ ਸਿੰਘ ਹਲਕਾ ਚੱਬੇਵਾਲ, ਸ. ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਸ. ਹਰਜਿੰਦਰ ਸਿੰਘ ਲੱਲੀਆਂ, ਸ. ਜਸਬੀਰ ਸਿੰਘ ਰੁੜਕਾ, ਸ. ਸਤਿੰਦਰ ਸਿੰਘ ਧੰਜੂ ਅਤੇ ਸ. ਬਲਬੀਰ ਸਿੰਘ ਤੇਹਾਂਗ ਹਲਕਾ ਫਿਲੌਰ, ਸ. ਅਵਤਾਰ ਸਿੰਘ ਕਲੇਰ ਅਤੇ ਸ. ਸੁਰਜੀਤ ਸਿੰਘ ਬੱਸੀ ਹਲਕਾ ਨਕੋਦਰ, ਸ. ਸੁਖਦੇਵ ਸਿੰਘ ਅਤੇ ਸ. ਬਲਵਿੰਦਰ ਸਿੰਘ ਹਲਕਾ ਸ਼ਾਹਕੋਟ, ਸ. ਗੁਰਮੀਤ ਸਿੰਘ ਦਾਦੂਵਾਲ ਅਤੇ ਸ. ਪਰਮਜੀਤ ਸਿੰਘ ਰੇੜੂ ਹਲਕਾ ਕਰਤਾਰਪੁਰ, ਸ਼੍ਰੀ ਪਵਨ ਕੁਮਾਰ ਟੀਨੂ, ਸ਼੍ਰੀ ਭਜਨ ਲਾਲ ਚੋਪੜਾ, ਸ. ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਸ. ਗੁਰਦੇਵ ਸਿੰਘ ਭਾਟੀਆ ਹਲਕਾ ਜਲੰਧਰ ਪੱਛਮੀ, ਸ਼੍ਰੀ. ਸੁਰੇਸ਼ ਸਹਿਗਲ, ਸ. ਜਸਬੀਰ ਸਿੰਘ ਦਕੋਹਾ ਅਤੇ ਸ. ਸੁਖਮਿੰਦਰ ਸਿੰਘ ਰਾਜਪਾਲ ਹਲਕਾ ਜਲੰਧਰ ਸੈਂਟਰਲ, ਜਥੇ. ਕੁਲਵੰਤ ਸਿੰਘ ਮੰਨਣ, ਸ. ਮਨਿੰਦਰਪਾਲ ਸਿੰਘ ਗੁੰਬਰ ਅਤੇ ਸਤਿੰਦਰ ਸਿੰਘ ਪੀਤਾ ਹਲਕਾ ਜਲੰਧਰ ਉੱਤਰੀ, ਜਥੇ. ਹਰਨਾਮ ਸਿੰਘ ਅਲਾਵਲਪੁਰ ਅਤੇ ਜਥੇ. ਗੁਰਦਿਆਲ ਸਿੰਘ ਨਿੱਜਰ ਹਲਕਾ ਆਦਮਪੁਰ, ਸ. ਗੁਰਿੰਦਰਜੀਤ ਸਿੰਘ ਭੁੱਲਰ ਅਤੇ ਪ੍ਰੋਫੇਸਰ ਜਸਵੰਤ ਸਿੰਘ ਹਲਕਾ ਭੁਲੱਥ, ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਢਿੱਲੋਂ ਅਤੇ ਸ. ਕੁਲਦੀਪ ਸਿੰਘ ਫੁੱਲੇ ਹਲਕਾ ਸੁਲਤਾਨਪੁਰ ਲੋਧੀ, ਡਾ. ਅਮਰਜੀਤ ਸਿੰਘ ਥਿੰਦ ਅਤੇ ਸ਼੍ਰੀ. ਐੱਚ.ਐਸ. ਵਾਲੀਆ ਹਲਕਾ ਫਗਵਾੜਾ, ਸ. ਪਲਵਿੰਦਰ ਸਿੰਘ ਬਾਲੀ ਅਤੇ ਸ. ਜਸਮੇਲ ਸਿੰਘ ਬੋਂਦਲੀ ਹਲਕਾ ਸਮਰਾਲਾ, ਸ. ਰਛਪਾਲ ਸਿੰਘ ਅਤੇ ਸ. ਸਿਮਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ, ਸ. ਗੁਰਚਰਨ ਸਿੰਘ ਗਰੇਵਾਲ ਹਲਕਾ ਪਾਇਲ, ਸ਼੍ਰੀ ਮੋਹਿਤ ਗੁਪਤਾ, ਸ. ਜਗਸੀਰ ਸਿੰਘ ਕਲਿਆਣ ਅਤੇ ਸ. ਹਰਪਾਲ ਸਿੰਘ ਢਿੱਲੋਂ ਹਲਕਾ ਮਾਨਸਾ, ਸ. ਜਤਿੰਦਰ ਸਿੰਘ ਸੋਢੀ ਅਤੇ ਸ. ਮੇਵਾ ਸਿੰਘ ਹਲਕਾ ਸਰਦੂਲਗੜ੍ਹ, ਸ. ਮੋਹਨ ਸਿੰਘ ਬੰਗੀ, ਸ. ਗੁਰਪ੍ਰੀਤ ਸਿੰਘ ਝੱਬਰ ਸ. ਗੁਰਪ੍ਰੀਤ ਸਿੰਘ ਚਾਹਲ ਹਲਕਾ ਬੁਢਲਾਡਾ, ਸੰਨੀ ਗਿੱਲ, ਸ. ਰਣਧੀਰ ਸਿੰਘ ਚੂਹੜਚੱਕ ਅਤੇ ਸ਼੍ਰੀ. ਖਾਨਮੁੱਖ ਭਾਰਤੀ ਹਲਕਾ ਨਿਹਾਲ ਸਿੰਘ ਵਾਲਾ, ਸ. ਬਲਤੇਜ ਸਿੰਘ ਲੰਗੇਆਣਾ, ਸ. ਸੁਖਚਰਨ ਸਿੰਘ ਹਲਕਾ ਬਾਘਾਪੁਰਾਣਾ, ਸ਼੍ਰੀ. ਬਾਲਕਿ੍ਰਸ਼ਨ ਬਾਲੀ, ਸ. ਰੱਬਦੀਪ ਸਿੰਘ ਸੰਘਾ, ਸ਼੍ਰੀ. ਗਵਰਧਨ ਲਾਲ ਪੋਪਲੀ ਹਲਕਾ ਮੋਗਾ, ਸ. ਸੁਖਵਿੰਦਰ ਸਿੰਘ ਦਾਤੇਵਾਲ ਅਤੇ ਸ. ਗੁਰਦੇਵ ਸਿੰਘ ਭੋਲਾ ਹਲਕਾ ਧਰਮਕੋਟ, ਸ. ਭੁਪਿੰਦਰ ਸਿੰਘ ਸੈਣੀ, ਸ. ਜਸਪਾਲ ਸਿੰਘ ਸਰਪੰਚ, ਸ. ਰਜਿੰਦਰ ਸਿੰਘ ਸੈਣੀ ਅਤੇ ਸ. ਮਨਜੀਤ ਸਿੰਘ ਹਲਕਾ ਡੇਰਾ ਬੱਸੀ, ਸ. ਮਨਜੀਤ ਸਿੰਘ ਮੁਧੋਂ ਅਤੇ ਸ. ਮੇਜਰ ਸਿੰਘ ਸੰਗਤਪੁਰਾ ਹਲਕਾ ਖਰੜ, ਸ. ਕੰਵਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਬੀਬੀ ਕੁਲਦੀਪ ਕੌਰ ਕੰਗ ਹਲਕਾ ਮੋਹਾਲੀ, ਜੱਥੇ. ਸਰੂਪ ਸਿੰਘ ਅਤੇ ਸ. ਸੁਖਵਿੰਦਰ ਸਿੰਘ ਭੁੱੱਲਰ ਹਲਕਾ ਮਲੋਟ, ਸ. ਹੀਰਾ ਸਿੰਘ ਚੜੇਵਾਨ ਅਤੇ ਸ. ਹਰਪਾਲ ਸਿੰਘ ਬੇਦੀ ਹਲਕਾ ਸ਼੍ਰੀ ਮੁਕਤਸਰ ਸਾਹਿਬ, ਸ. ਸੁਖਦੀਪ ਸਿੰਘ ਸੁਕਾਰ ਅਤੇ ਸ਼੍ਰੀ ਸੋਹਨ ਲਾਲ ਢਾਂਡਾ ਹਲਕਾ ਬੰਗਾ, ਸ਼੍ਰੀਮਤੀ ਸੁਨੀਤਾ ਚੌਧਰੀ, ਸ. ਹਰਬੰਸ ਸਿੰਘ ਅੜਿੱਕਾ ਅਤੇ ਸ. ਰਮਨਦੀਪ ਸਿੰਘ ਥਿਆੜਾ ਹਲਕਾ ਨਵਾਂ ਸ਼ਹਿਰ, ਸ. ਬੁੱਧ ਸਿੰਘ ਬਲਾਕੀਪੁਰ, ਸ. ਜੋਗਿੰਦਰ ਸਿੰਘ ਅਤੇ ਸ. ਸਤਨਾਮ ਸਿੰਘ ਹਲਕਾ ਬਲਾਚੌਰ, ਸ਼੍ਰੀ. ਅਸ਼ੋਕ ਸ਼ਰਮਾ ਅਤੇ ਸ. ਸੁਰਿੰਦਰ ਸਿੰਘ ਮਿੰਟੂ ਹਲਕਾ ਪਠਾਨਕੋਟ, ਸ਼੍ਰੀ. ਮਨਹੋਰ ਲਾਲ ਅਤੇ ਸ. ਪਰਮਜੀਤ ਸਿੰਘ ਹਲਕਾ ਸੁਜਾਨਪੁਰ, ਸ. ਹਰਦੀਪ ਸਿੰਘ ਸੈਣੀ ਅਤੇ ਸ. ਗੁਰਿੰਦਰ ਸਿੰਘ ਗੋਗੀ ਹਲਕਾ ਰੋਪੜ, ਸ. ਪਰਮਜੀਤ ਸਿੰਘ ਢਿੱਲੋਂ ਅਤੇ ਸ. ਅਜਮੇਰ ਸਿੰਘ ਖੇੜਾ ਹਲਕਾ ਚਮਕੌਰ ਸਾਹਿਬ, ਸ਼੍ਰੀ. ਰਜਿੰਦਰ ਦੀਪਾ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਗੁਰਪ੍ਰੀਤ ਸਿੰਘ ਲਖਮੀਰਵਾਲਾ ਅਤੇ ਸ. ਖੁਸ਼ਪਾਲ ਸਿੰਘ ਬੀਰ ਕਲਾਂ ਹਲਕਾ ਸੁਨਾਮ, ਸ. ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ ਅਤੇ ਸ. ਇਕਬਾਲ ਸਿੰਘ ਪੂਨੀਆ ਹਲਕਾ ਸੰਗਰੂਰ, ਸ. ਤੇਜਾ ਸਿੰਘ ਕਮਾਲਪੁਰ ਅਤੇ ਸ. ਹਰਪਾਲ ਸਿੰਘ ਖਡਿਆਲ ਹਲਕਾ ਦਿੜ੍ਹਬਾ, ਸ. ਭੁਪਿੰਦਰ ਸਿੰਘ ਭਲਵਾਨ ਅਤੇ ਸ. ਸ਼ੇਰ ਸਿੰਘ ਬੱਲੇਵਾਲ ਹਲਕਾ ਅਮਰਗੜ੍ਹ ਤੋਂ ਹਲਕਾਵਾਰ ਅਬਜਰਵਰ ਹੋਣਗੇ। ਅੱਜ ਦੀ ਜਾਰੀ ਲਿਸਟ ਵਿੱਚ 64 ਹਲਕਿਆਂ ਦਾ ਐਲਾਨ ਕਰ ਦਿੱਤਾ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।

ਪੰਜਾਬ ਦੇ ਖ਼ਜਾਨੇ ‘ਚੋਂ ਕੇਜਰੀਵਾਲ ਦੇ ਹਵਾਈ ਸਫਰ ਵਾਸਤੇ ਕਰੋੜਾਂ ਰੁਪਏ ਖਰਚਣ ’ਤੇ ਅਕਾਲੀ ਦਲ ਨੇ ਚੁੱਕੇ ਸਵਾਲ

0

ਡਾ. ਦਲਜੀਤ ਸਿੰਘ ਚੀਮਾ ਨੇ ਫਿਕਸ ਵਿੰਗ ਹਵਾਈ ਜਹਾਜ ਕਿਰਾਏ ’ਤੇ ਲੈਣ ਦੇ ਕਦਮ ਦੀ ਕੀਤੀ ਨਿਖੇਧੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ : ਸ੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਸਫਰ ਦੇ ਖਰਚ ਵਾਸਤੇ ਸੂਬੇ ਦੇ ਸਰਕਾਰੀ ਖਜਾਨੇ ਵਿਚੋਂ ਕਰੋੜਾਂ ਰੁਪਏ ਕਿਉਂ ਖਰਚ ਕਰ ਰਹੇ ਹਨ ਅਤੇ ਰਾਜ ਸਰਕਾਰ ਨੇ ਫਿਕਸ ਵਿੰਗ ਹਵਾਈ ਜਹਾਜ ਖਰੀਦਣ ਦਾ ਫੈਸਲਾ ਕਿਉਂ ਕੀਤਾ ਹੈ ਜਦੋਂ ਕਿ ਇਸ ਕੋਲ ਪਹਿਲਾਂ ਹੀ ਹੈਲੀਕਾਪਟਰ ਮੌਜੂਦ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਆਪ ਦੇ ਕਨਵੀਨਰ ਤੇ ਉਹਨਾਂ ਦੇ ਨਾਲ ਸਫਰ ਕਰਨ ਵਾਲਿਆਂ ਵਾਸਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਫਿਕਸ ਵਿੰਗ ਵਾਲੇ ਹਵਾਈ ਜਹਾਜ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸਦਾ ਭੁਗੌਲਿਕ ਖੇਤਰ ਬਹੁਤ ਛੋਟਾ ਹੈ ਅਤੇ ਇਸਦੀ ਵਰਤੋਂ ਪੰਜਾਬ ਤੋਂ ਬਾਹਰ ਸ੍ਰੀ ਕੇਜਰੀਵਾਲ ਦੇ ਚੋਣ ਪ੍ਰਚਾਰ ਵਾਸਤੇ ਹੋਰ ਰਾਜਾਂ ਦੇ ਦੌਰੇ ਕਰਨ ਵੇਲੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਜੈਟ ਕਿਰਾਏ ’ਤੇ ਲੈ ਰੱਖੇ ਹਨ ਜਿਹਨਾਂ ਦੀ ਕੀਮਤ 44 ਲੱਖ ਰੁਪਏ ਤੇ 55 ਲੱਖ ਰੁਪਏ ਪ੍ਰਤੀ ਦੌਰਾ ਸ੍ਰੀ ਕੇਜਰੀਵਾਲ ਦੇ ਗੁਜਰਾਤ ਚੋਣਾਂ ਲਈ ਪ੍ਰਚਾਰ ਵਾਸਤੇ ਖਰਚ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਦੇਸ ਭਰ ਵਿਚ ਘੁੰਮਣਾ ਚਾਹੁੰਦੇ ਹਨ ਅਤੇ ਸ੍ਰੀ ਭਗਵੰਤ ਮਾਨ ਨੇ ਪੰਜਾਬੀਆਂ ਵੱਲੋਂ ਇਸਦਾ ਬਿੱਲ ਮਾਰਨ ਦੀ ਜ?ਿੰਮੇਵਾਰੀ ਚੁੱਕੀ ਹੈ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ 10 ਸੀਟਾਂ ਵਾਲਾ ਇਕ ਸਾਲ ਵਾਸਤੇ ਡੈਸਾਲਟ ਫੈਲਕਨ 2000 ਫਿਕਸ ਵਿੰਗ ਹਵਾਈ ਜਹਾਜ ਇਕ ਸਾਲ ਵਾਸਤੇ ਕਿਰਾਏ ’ਤੇ ਲੈਣ ਦਾ ਆਪਣਾ ਫੈਸਲਾ ਵਾਪਸ ਲੈਣ। ਉਹਨਾਂ ਕਿਹਾ ਕਿ ਪੈਸੇ ਦੀ ਇਹ ਬਰਾਬਾਦੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਰਾਜ ਦੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਹਾਲੇ ਤੱਕ ਨਹੀਂ ਮਿਲਿਆ, ਕਮਜੋਰ ਵਰਗਾਂ ਨੁੰ ਸਮਾਜ ਭਲਾਈ ਸਕੀਮਾਂ ਦੇ ਲਾਭ ਨਹੀਂ ਮਿਲੇ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਨਾਂਹ ਕੀਤੀ ਜਾ ਰਹੀਹੈ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਆਪ ਸਰਕਾਰ ਨੇ ਸਰਕਾਰੀ ਹੈਲੀਕਾਪਟਰ ਰਾਹੀਂ ਸਫਰ ’ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਫਿਕਸ ਵਿੰਗ ਹਵਾਈ ਜਹਾਜ ਕਿਰਾਏ ’ਤੇ ਲੈਣ ਨਾਲ ਇਹ ਭਾਰ ਹੋਰ ਜ?ਿਆਦਾ ਵੱਧ ਜਾਵੇਗਾ। ਡਾ. ਚੀਮਾ ਨੇ ਜੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਅਸਲ ਰੰਗ ਵਿਖਾ ਰਹੀ ਹੈ। ਉਹਨਾਂ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸਦਾ ਮੁਖੀ ਵੈਗਨ ਆਰ ਕਾਰ ਰਾਹੀਂ ਸਫਰ ਕਰਨ ਦਾ ਡਰਾਮਾ ਕਰਦਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਸਾਦਗੀ ਦੀਆਂ ਅਖੌਤੀ ਕਹਾਣੀਆਂ ਦੱਸਣ ਦਾ ਪੂਰਾ ਚਾਅ ਹੈ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਹਨਾਂ ਨੇ ਪ੍ਰਾਈਵੇਟ ਹਵਾਈ ਜਹਾਜ ਕਿਰਾਏ ’ਤੇ ਲਏ ਹਨ ਤੇ ਇਹ ਇਕ ਥਾਂ ਤੋਂ ਦੂਜੀ ਥਾਂ ਗੇੜੇ ’ਤੇ ਗੇੜੇ ਮਾਰ ਰਹੇ ਹਨ ਤੇ ਇਹਨਾਂ ਨੂੰ ਸਰਕਾਰੀ ਖਜਾਨੇ ’ਤੇ ਪੈ ਰਹੇ ਭਾਰ ਦੀ ਕੋਈ ਪਰਵਾਹ ਨਹੀਂ ਹੈ। ਡਾ. ਚੀਮਾ ਨੇ ਆਪ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੇ ਨਾਲ ਨਾਲ ਪ੍ਰਾਈਵੇਟ ਚਾਰਟਡ ਹਵਾਈ ਜਹਾਜਾਂ ’ਤੇ ਹੋਏ ਖਰਚ ਦਾ ਵੇਰਵਾ ਸੁਰੱਖਿਆ ਚਿੰਤਾਵਾਂ ਦੇ ਬਹਾਨੇ ਪਰਦੇ ਵਿਚ ਰੱਖਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਜਾਣਕਾਰੀ ਪਹਿਲਾਂ ਕਦੇ ਵੀ ਲੁਕਾ ਕੇ ਨਹੀਂ ਰੱਖੀ ਗਈ ਸੀ ਤੇ ਅਸਲੀਅਤ ਇਹ ਹੈ ਕਿ ਆਪ ਸਰਕਾਰ ਹੁਣ ਇਸਨੁੰ ਇਸ ਵਾਸਤੇ ਪਰਦੇ ਵਿਚ ਰੱਖ ਰਹੀਹੈ ਜਿਸ ਤੋਂ ਸਪਸਟ ਹੈ ਕਿ ਉਹ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ। ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਹਿਮਾਚਲ ਪ੍ਰਦੇਸ ਵਿਚ ਚੋਣ ਪ੍ਰਚਾਰ ਵਾਸਤੇ ਕਰਨ ਦੀ ਵੀ ਨਿਖੇਧੀ ਕੀਤੀ।

ਪੰਜਾਬ ਸਰਕਾਰ ਵਲੋਂ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਮੈਡੀਕਲ ਅਫਸਰਾਂ ਦੀਆਂ 634 ਅਸਾਮੀਆਂ ਭਰਨ ਦਾ ਐਲਾਨ

0

10 ਨਵੰਬਰ ਨੂੰ ਹੋਵੇਗੀ ਵਾਕ-ਇਨ ਇੰਟਰਵਿਊ
ਪੰਜਾਬ ਸਰਕਾਰ ਵੱਲੋਂ 634 ਸਪੈਸਲਿਸਟ ਡਾਕਟਰਾਂ ਦੀ ਭਰਤੀ ਜਲਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ: ਪੰਜਾਬ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਸੁਧਾਰ ਕਰਨ ਵੱਲ ਵੱਡੀ ਪੁਲਾਂਘ ਪੱਟਦਿਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਸਪੈਸਲਿਸਟ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਨੇ 634 (ਅਹੁਦਿਆਂ ਦੀ ਗਿਣਤੀ ਵਧ ਜਾਂ ਘਟ ਸਕਦੀ ਹੈ) ਮੈਡੀਕਲ ਅਫਸਰਾਂ (ਸਪੈਸਲਿਸਟ) ਦੀ ਭਰਤੀ ਲਈ ਵਾਕ-ਇਨ ਇੰਟਰਵਿਊ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਇਹ ਇੰਟਰਵਿਊ 9 ਅਤੇ 10 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34-ਏ, ਚੰਡੀਗੜ੍ਹ ਵਿਖੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿਹਤ ਵਿਭਾਗ ਦਾ ਚਾਰਜ ਸੰਭਾਲਿਆ ਹੈ, ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੇਂਡੂ ਖੇਤਰਾਂ ਵਿੱਚ ਡਾਕਟਰਾਂ ਵਿਸੇਸ ਤੌਰ ‘ਤੇ ਮਾਹਿਰ ਡਾਕਟਰਾਂ ਦੀ ਘਾਟ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀਆਂ ਜਨਤਕ ਸਿਹਤ ਸੰਸਥਾਵਾਂ ਵਿੱਚ ਦੇਖਭਾਲ ਸਹੂਲਤਾਂ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ।
ਸਿਹਤ ਵਿਭਾਗ ਵਿੱਚ ਇਸ ਵਿਆਪਕ ਭਰਤੀ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ 634 ਅਸਾਮੀਆਂ ਵਿੱਚ ਵੱਖ-ਵੱਖ ਮਾਹਰ ਸਾਮਲ ਹਨ ਜਿਵੇਂ ਕਿ ਮੈਡੀਸਨ ਨਾਲ ਸਬੰਧਤ 103, ਜਨਰਲ ਸਰਜਰੀ 78, ਗਾਇਨੀਕੋਲੋਜੀ 100, ਪੀਡੀਆਟਿ੍ਰਕਸ 122, ਅਨੈਸਥੀਸੀਆ 75, ਆਰਥੋ 113, ਰੇਡਿਓਲੋਜੀ 31, ਈ.ਐਨ.ਟੀ. 16, ਅੱਖਾਂ ਦੇ ਮਾਹਰ 16, ਸਕਿੱਨ ਐਂਡ ਵੀ.ਡੀ. 24, ਮਨੋਰੋਗ ਮਾਹਰ 10, ਛਾਤੀ ਅਤੇ ਟੀ.ਬੀ. ਦੇ ਮਾਹਰ 6, ਪੈਥੋਲੋਜੀ 12, ਮਾਈਕਰੋਬਾਇਓਲੋਜੀ 5, ਕਮਿਊਨਿਟੀ ਮੈਡੀਸਨ 4, ਬੀ.ਟੀ.ਓ. 9 ਅਤੇ ਫੋਰੈਂਸਿਕ ਮੈਡੀਸਨ 12 ਸ਼ਾਮਲ ਹਨ।ਸਪੈਸ਼ਲਿਟੀ ਅਨੁਸਾਰ ਬ੍ਰੇਕ-ਅੱਪ, ਐਪਲੀਕੇਸਨ ਫਾਰਮੈਟ ਅਤੇ ਹੋਰ ਵੇਰਵੇ ‘ਤੇ ਦੇਖੇ ਜਾ ਸਕਦੇ ਹਨ। ਉਮੀਦਵਾਰਾਂ ਨੂੰ 01.11.2022 ਤੱਕ ਆਪਣਾ ਆਨਲਾਈਨ ਅਰਜੀ ਫਾਰਮ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਕਾਉਂਸਲਿੰਗ/ਇੰਟਰਵਿਊ ਸਮੇਂ ਡਾਇਰੈਕਟੋਰੇਟ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34/ਏ, ਚੰਡੀਗੜ੍ਹ ਵਿਖੇ ਆਪਣੇ ਸਾਰੇ ਦਸਤਾਵੇਜ (ਸਵੈ ਤਸਦੀਕ) ਜਮ੍ਹਾਂ ਕਰਾਉਣ।

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਗੈਂਗਸਟਰ ਦੀਪਕ ਟੀਨੂੰ ਮੁੜ ਗ੍ਰਿਫ਼ਤਾਰ 

ਪੰਜਾਬੀ ਖ਼ਬਰਸਾਰ ਬਿਊਰੋ 
ਨਵੀਂ ਦਿੱਲੀ, 19 ਅਕਤੂਬਰ : ਪਿਛਲੇ ਦਿਨੀਂ ਮਾਨਸਾ ਪੁਲੀਸ ਦੇ ਸੀਆਈਏ ਸਟਾਫ ਦੀ ਹਿਰਾਸਤ ਵਿੱਚੋਂ ਫ਼ਰਾਰ ਹੋਣ ਵਾਲੇ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਮੁੜ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ ।ਸੂਤਰਾਂ ਮੁਤਾਬਕ ਗੈਂਗਸਟਰ ਟੀਨੂੰ ਨੂੰ ਅਜਮੇਰ ਦੇ ਨਜ਼ਦੀਕ ਇੱਕ ਛੋਟੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਪਤਾ ਚੱਲਿਆ ਹੈ ਗੈਂਗਸਟਰ ਕੋਲੋਂ ਮੌਕੇ ਤੋਂ ਹਥਿਆਰ ਹਾਲਾਂਕਿ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿਸ ਮਾਨਸਾ ਦੇ ਸੀਆਈਏ ਸਟਾਫ ਵੱਲੋਂ ਪ੍ਰੋਕਸ਼ਨ ਵਾਰੰਟ ਤੇ ਲਿਆਂਦੇ ਗੈਂਗਸਟਰ ਦੀਪਕ ਟੀਨੂੰ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਵੱਲੋਂ ਕਥਿਤ ਤੌਰ ਤੇ ਉਸ ਦੀ ਗਰਲਫਰੈਂਡ ਨਾਲ ਮਿਲਾਉਣ ਲਈ ਆਪਣੇ ਸਰਕਾਰੀ ਕੁਆਟਰ ਵਿਚ ਲਿਆਂਦਾ ਗਿਆ ਸੀ ਜਿਥੇ ਰਾਤ ਨੂੰ ਦੋਨੋਂ ਉਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ ਸਨ। ਹਾਲਾਂਕਿ ਪੁਲਸ ਨੇ ਦੋ ਦਿਨਾਂ ਬਾਅਦ ਹੀ ਟੀਨੂੰ ਦੀ ਗਰਲਫ੍ਰੈਂਡ ਅਤੇ ਉਸਦੀ ਭੱਜਣ ਵਿੱਚ ਮਦਦ ਕਰਨ ਵਾਲੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਟੀਨੂੰ ਹਾਲੇ ਤਕ ਫਰਾਰ ਚੱਲਿਆ ਆ ਰਿਹਾ ਸੀ ਇਸ ਦੌਰਾਨ ਹੀ ਉਸਦੇ ਵਿਦੇਸ਼ ਭੱਜਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਪ੍ਰੰਤੂ ਪੁਲੀਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ।

ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਆਪ ਦੇ ਵਿਦਿਆਰਥੀ ਵਿੰਗ ਸੀਵਾਈਐੱਸਐੱਸ ਦੀ ਸ਼ਾਨਦਾਰ ਜਿੱਤ

0

ਸੀਵਾਈਐੱਸਐੱਸ ਦੇ ਆਯੂਸ਼ ਖਟਕੜ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਚੁਣੇ ਗਏ
-ਆਪ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 18 ਅਕਤੂਬਰ: ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਛਤਰ ਯੁਵਾ ਸੰਘਰਸ਼ ਸਮਿਤੀ’ (ਸੀਵਾਈਐੱਸਐੱਸ) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸੀਵਾਈਐੱਸਐੱਸ ਦੇ ਆਯੂਸ਼ ਖਟਕੜ ਪੰਜਾਬ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀ ਪ੍ਰਧਾਨ ਚੁਣੇ ਗਏ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਦਿਆਰਥੀ ਯੂਨੀਅਨ ਚੋਣਾਂ ਦਾ ਇੰਚਾਰਜ ਬਣਾਇਆ ਗਿਆ ਅਤੇ ਸੀ ਵਾਈ ਐੱਸ ਐੱਸ ਨੇ ਪਹਿਲੀ ਵਾਰ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲਿਆ ਅਤੇ ਪਹਿਲੀ ਵਾਰ ‘ਚ ਹੀ ਸ਼ਾਨਦਾਰ ਜਿੱਤ ਹਾਸਲ ਕੀਤੀ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਆਯੂਸ਼ ਖਟਕੜ ਨੂੰ ਵਧਾਈ ਦਿੱਤੀ ਅਤੇ ਲਿਖਿਆ, ”ਆਪ ਦੇ ਵਿਦਿਆਰਥੀ ਸੰਗਠਨ ਸੀ ਵਾਈ ਐੱਸ ਐੱਸ ਨੂੰ ਪੰਜਾਬ ਯੂਨੀਵਰਸਿਟੀ ਚੋਣਾਂ ‘ਚ ਸ਼ਾਨਦਾਰ ਜਿੱਤ ਮਿਲੀ ਹੈ। ਆਯੂਸ਼ ਖਟਕੜ ਨੂੰ ਪ੍ਰਧਾਨ ਬਣਨ ‘ਤੇ ਬਹੁਤ-ਬਹੁਤ ਵਧਾਈਆਂ! ਅੱਜ ਦੇਸ਼ ਭਰ ‘ਚ ਨੌਜਵਾਨ ‘ਆਪ’ ਨੂੰ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ ਅਤੇ ਵੱਡੀ ਗਿਣਤੀ ‘ਚ ਪਾਰਟੀ ਨਾਲ ਜੁੜ ਰਹੇ ਹਨ। ‘ਆਪ’ ਨੌਜਵਾਨਾਂ ਦੀ ਪਾਰਟੀ ਹੈ। ਆਉਣ ਵਾਲੇ ਸਮੇਂ ਵਿੱਚ ਨੌਜਵਾਨ ਹੀ ਦੇਸ਼ ਦੀ ਵਾਗਡੋਰ ਸੰਭਾਲਣਗੇ।”
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਿੱਤ ‘ਤੇ ਵਧਾਈ ਦਿੱਤੀ ਅਤੇ ਟਵੀਟ ਕੀਤਾ, “ਨੌਜਵਾਨ ਚਾਹੁਣ ਤਾਂ ਦੇਸ਼ ਦੀ ਤਕਦੀਰ ਬਦਲ ਸਕਦੇ ਹਨ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸੀ ਵਾਈ ਐੱਸ ਐੱਸ ਨੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਿੱਤ ਨੇ ਭਗਤ ਸਿੰਘ ਦੀ ਸੋਚ ਨੂੰ ਹੋਰ ਮਜ਼ਬੂਤ ਕੀਤਾ ਹੈ। ਆਯੂਸ਼ ਖਟਕੜ ਅਤੇ ਪੂਰੀ ਟੀਮ ਨੂੰ ਵਧਾਈਆਂ!”ਕੈਬਨਿਟ ਮੰਤਰੀ ਮੇਅਰ ਨੇ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਵਿੱਚ ‘ਆਪ’ ਦੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦੀ ਜਿੱਤ ਹੈ, ਨੌਜਵਾਨਾਂ ਨੇ ਭਾਜਪਾ ਦੀ ਫਿਰਕੂ ਸੋਚ ਅਤੇ ਅਪਰੇਸ਼ਨ ਲੋਟਸ ਨੂੰ ਰੱਦ ਕੀਤਾ।

ਕਾਂਗਰਸ ਦੇ ਕੌਮੀ ਪ੍ਰਧਾਨ ਦੀ ਲਈ 95 ਫ਼ੀਸਦੀ ਵੋਟਾਂ ਹੋਈ ਪੋਲਿੰਗ

ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਦੀ ਕਿਸਮਤ ਹੋਈ ਪੇਟੀਆਂ ’ਚ ਬੰਦ, ਨਤੀਜ਼ੇ 19 ਨੂੰ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 17 ਅਕਤੂਬਰ: ਕਰੀਬ ਢਾਈ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਲਈ ਸ਼ੁਰੂ ਹੋਇਆ ਚੋਣ ਅਮਲ ਤਹਿਤ ਅੱਜ 95 ਫ਼ੀਸਦੀ ਡੈਲੀਗੇਟਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਸਵੇਰੇ 10 ਵਜੇ ਸ਼ੁਰੂ ਹੋਇਆ ਚੋਣ ਅਮਲ ਪੂਰੀ ਤਰ੍ਹਾਂ ਸ਼ਾਂਤਪੂਰਵਕ ਰਿਹਾ। ਇੰਨ੍ਹਾਂ ਚੋਣਾਂ ਵਿਚ ਮੈਦਾਨ ਵਿਚ ਨਿੱਤਰੇ ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਦੀ ਕਿਸਮਤ ਹੁਣ ਪੇਟੀਆਂ ’ਚ ਬੰਦ ਹੋ ਗਈ ਹੈ ਤੇ ਅੱਜ ਪਈਆਂ ਵੋਟਾਂ ਦੇ ਨਤੀਜ਼ੇ 19 ਅਕਤੂਬਰ ਨੂੰ ਐਲਾਨੇ ਜਾਣਗੇ। ਦਸਣਾ ਬਣਦਾ ਹੈ ਕਿ ਲੰਮੇ ਸਮੇਂ ਬਾਅਦ ਪਹਿਲੀ ਵਾਰ ਗਾਂਧੀ ਪ੍ਰਵਾਰ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਅਮਲ ਤੋਂ ਪਾਸੇ ਰਿਹਾ ਹੈ ਤੇ ਉਨ੍ਹਾਂ ਦੋਨਾਂ ਵਿਚੋਂ ਕਿਸੇ ਉਮੀਦਵਾਰ ਦੀ ਮੱਦਦ ਨਹੀਂ ਕੀਤੀ, ਉਜ ਚਰਚਾ ਮੁਤਾਬਕ ਸ਼੍ਰੀ ਖੜਗੇ ਨੂੰ ਅੰਦਰਖ਼ਾਤੇ ਗਾਂਧੀ ਪ੍ਰਵਾਰ ਦੇ ਨਜਦੀਕੀਆਂ ਦਾ ਸਮਰਥਨ ਰਿਹਾ ਹੈ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਦਸਿਆ ਕਿ ‘‘ਚੋਣ ਅਮਲ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਸਿਰੇ ਚੜ੍ਹਿਆ।’’ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਦੇਸ ਦੇ ਵੱਖ ਵੱਖ ਹਿੱਸਿਆ ’ਚ ਲੱਗੇ ਪੋਲਿੰਗ ਬੂਥਾਂ ਵਿਚ ਕੁੱਲ 9900 ਡੈਲੀਗੇਟਾਂ ਵਿਚੋਂ 9500 ਨੇ ਵੋਟਾਂ ਪਾਈਆਂ।

ਪੰਜਾਬ ਸਰਕਾਰ ਵੱਲੋਂ ਆਦਮਪੁਰ, ਪਠਾਨਕੋਟ, ਸਾਹਨੇਵਾਲ ਅਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ

0

ਪ੍ਰਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਨੇ ਭਾਰਤ ਸਰਕਾਰ ਵੱਲੋਂ ਕਰਵਾਈ ਮੀਟਿੰਗ ਦੌਰਾਨ ਮੁੱਦੇ ਚੁੱਕੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਕਤੂਬਰ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਭਾਰਤ ਸਰਕਾਰ ਨੂੰ ਆਦਮਪੁਰ (ਜਲੰਧਰ), ਪਠਾਨਕੋਟ, ਸਾਹਨੇਵਾਲ ਅਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ।ਪ੍ਰਮੁੱਖ ਸਕੱਤਰ, ਸ਼ਹਿਰੀ ਹਵਾਬਾਜ਼ੀ ਸ੍ਰੀ ਰਾਹੁਲ ਭੰਡਾਰੀ ਨੇ ਅੱਜ ਇੱਥੇ ਉਡਾਨ, ਕ੍ਰਿਸ਼ੀਉਡਾਨ, ਹਵਾਬਾਜ਼ੀ ਸੁਰੱਖਿਆ, ਹਵਾਈ ਅੱਡਿਆਂ, ਗ੍ਰੀਨਫੀਲਡ ਏਅਰਪੋਰਟਸ, ਹੈਲੀਪੋਰਟ ਅਤੇ ਵਾਟਰ ਐਰੋਡ੍ਰੋਮਜ਼ ਦੇ ਵਿਕਾਸ ਬਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਯੋਜਿਤ ਇੱਕ ਇੰਟਰਐਕਟਿਵ ਸੈਸ਼ਨ ਵਿੱਚ ਹਿੱਸਾ ਲਿਆ। ਉਹਨਾਂ ਨੇ ਇਸ ਮਾਮਲੇ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰਦਿਆਂ ਕਿਹਾ ਕਿ ਇਹ ਹਵਾਈ ਅੱਡੇ ਭਾਰਤ ਸਰਕਾਰ ਦੀ ਖੇਤਰੀ ਸੰਪਰਕ ਸੇਵਾ ਦਾ ਹਿੱਸਾ ਸਨ। ਉਹਨਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਇਨ੍ਹਾਂ ਹਵਾਈ ਅੱਡਿਆਂ ਤੋਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਨਾਲ ਯਾਤਰੀਆਂ ਨੂੰ ਬਹੁਤ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਹਵਾਈ ਅੱਡਿਆਂ ਤੋਂ ਤੁਰੰਤ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਦੇਸ਼ ਭਰ ਵਿੱਚ ਸਿੱਧਾ ਹਵਾਈ ਸੰਪਰਕ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ। ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਇਕ ਹੋਰ ਮੁੱਦਾ ਉਭਾਰਦਿਆਂ, ਪ੍ਰਮੁੱਖ ਸਕੱਤਰ ਨੇ ਭਾਰਤ ਸਰਕਾਰ ਨੂੰ ਹਲਵਾਰਾ ਹਵਾਈ ਅੱਡੇ ‘ਤੇ ਸਿਵਲ ਟਰਮੀਨਲ ਦੀ ਉਸਾਰੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਲਈ ਜ਼ਮੀਨ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ 46 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਇਸ ਨੂੰ ਜਲਦ ਮੁਕੰਮਲ ਕਰਨ ਲਈ ਕੰਮ ਵਿੱਚ ਤੇਜ਼ੀ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ।ਇਕ ਹੋਰ ਮੁੱਦੇ ਬਾਰੇ ਗੱਲ ਕਰਦਿਆਂ ਪ੍ਰਮੁੱਖ ਸਕੱਤਰ ਨੇ ਅਫਸੋਸ ਜ਼ਾਹਿਰ ਕੀਤਾ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ ਦਾ ਟਰਮੀਨਲ ਜ਼ਿਲ੍ਹਾ ਐਸ.ਏ.ਐਸ.ਨਗਰ, ਮੋਹਾਲੀ ਵਿਚ ਪੈਂਦੀ ਜਮੀਨ ‘ਤੇ ਬਣਾਇਆ ਗਿਆ ਹੈ, ਪਰ ਬਦਕਿਸਮਤੀ ਨਾਲ ਹਵਾਈ ਅੱਡੇ ਦੇ ਨਾਂ ਤੋਂ ਮੋਹਾਲੀ ਦਾ ਨਾਂ ਗਾਇਬ ਹੈ। ਉਹਨਾਂ ਨੇ ਭਾਰਤ ਸਰਕਾਰ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਸ ਹਵਾਈ ਅੱਡੇ ਦੇ ਨਾਮ ਵਿੱਚ ਮੋਹਾਲੀ ਸ਼ਹਿਰ ਦਾ ਨਾਮ ਸ਼ਾਮਲ ਨਾ ਕਰਨ ਲਈ ਰੋਸ ਪ੍ਰਗਟਾ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਜਾਇਜ਼ ਮੰਗ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ।
ਪ੍ਰਮੁੱਖ ਸਕੱਤਰ ਨੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਵਿਸ਼ਵ ਪੱਧਰੀ ਹਵਾਈ ਅੱਡੇ ਦੀ ਨੁਹਾਰ ਸਵਾਰਨ ਲਈ ਪਹਿਲਾਂ ਹੀ 450 ਕਰੋੜ ਰੁਪਏ ਤੋਂ ਵੱਧ ਦਾ ਖਰਚ ਕੀਤਾ ਜਾ ਚੁੱਕਾ ਹੈ। ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿੱਚ ਹੋਰ ਮਦਦ ਮਿਲੇਗੀ ਅਤੇ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਹੋਰ ਸੂਬਿਆਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ।

ਸਪੀਕਰ ਦੀ ਨਿਵੇਕਲੀ ਪਹਿਲ- ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਵਿਧਾਨ ਸਭਾ ਵਿੱਚ ਸਨਮਾਨ

ਪਰਾਲੀ ਦਾ ਨਿਬੇੜਾ ਕਿਸਾਨਾਂ ਦੇ ਸਹਿਯੋਗ ਬਿਨਾਂ ਸੰਭਵ ਨਹੀਂ: ਮੀਤ ਹੇਅਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 17 ਅਕਤੂਬਰ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਕ ਨਿਵੇਕਲੀ ਪਹਿਲ ਕਰਦਿਆਂ ਬੀਤੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਵਾਲੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਕਿਸਾਨਾਂ ਦਾ ਵਿਧਾਨ ਸਭਾ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਨਮਾਨ ਕੀਤਾ। ਇਸ ਮੌਕੇ ਉਹਨਾਂ ਕਿਸਾਨਾਂ ਦਾ ਵੀ ਸਨਮਾਨ ਕੀਤਾ ਗਿਆ ਜੋ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ।ਇਸ ਸਨਮਾਨ ਸਮਾਰੋਹ ਵਿੱਚ ਫ਼ਰੀਦਕੋਟ ਜ਼ਿਲੇ 18, ਮੋਗਾ ਦੇ 13, ਸੰਗਰੂਰ ਦੇ 10, ਰੂਪਨਗਰ ਦੇ 1 ਅਤੇ ਗੁਰਦਾਸਪੁਰ 10 ਅਤੇ ਲੁਧਿਆਣਾ ਤੇ ਬਰਨਾਲਾ ਦੇ 7 ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਿਖਾਏ ਗਏ ਮਾਰਗ ਉੱਤੇ ਚੱਲਦਿਆਂ ਖੇਤੀ ਕਰ ਰਹੇ ਕਿਸਾਨਾਂ ਦਾ ਸਨਮਾਨ ਕਰਕੇ ਉਹ ਖੁਦ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਕਿਸਾਨ ਸਮਾਜ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਤਰਾਂ ਦਾ ਇਹ ਪਹਿਲਾ ਸਮਾਗਮ ਹੋਇਆ ਹੈ ਜਿਸ ਵਿੱਚ ਵਾਤਾਵਰਨ ਨਾਲ ਜੁੜੇ ਹੋਏ ਲੋਕਾਂ ਨੂੰ ਮਿਲ ਬੈਠ ਕੇ ਵਿਚਾਰ ਚਰਚਾ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਕਰਨ ਲਈ ਵੱਧ ਤੋਂ ਵੱਧ ਮਦਦ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਪੰਜਾਬ ਰਾਜ ਦੇ ਵਾਤਾਵਰਨ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਆਏ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਇਸ ਨਿਵੇਕਲੇ ਕਿਸਮ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਇਹ ਪ੍ਰੋਗਰਾਮ ਪੰਜਾਬ ਦੇ ਕਿਸਾਨਾਂ ਲਈ ਮਾਰਗ ਦਰਸ਼ਕ ਦਾ ਕੰਮ ਕਰੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਗੰਭੀਰਤਾ ਨਾਲ ਯਤਨਸ਼ੀਲ ਹੈ ਅਤੇ ਹਰ ਪੱਧਰ ‘ਤੇ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਉਦਯੋਗਾਂ ਅਤੇ ਭੱਠਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਹੈ ਕਿ ਉਹ ਪਰਾਲੀ ਨੂੰ ਬਾਲਣ ਵਜੋਂ ਵਰਤਣ ਪਰੰਤੂ ਇਸ ਨਾਲ ਵੀ ਪੈਦਾ ਹੋਣ ਵਾਲੀ ਪਰਾਲੀ ਦਾ 20 ਫ਼ੀਸਦੀ ਹਿੱਸਾ ਹੀ ਨਿਪਟਾਇਆ ਜਾ ਸਕਦਾ ਹੈ ਜਦਕਿ ਪਰਾਲੀ ਦੇ 80 ਫ਼ੀਸਦੀ ਹਿੱਸੇ ਦਾ ਕਿਸਾਨਾਂ ਦੇ ਸਹਿਯੋਗ ਬਿਨਾਂ ਨਿਪਟਾਰਾ ਸੰਭਵ ਨਹੀਂ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਨੁੱਖ ਨੂੰ ਧਰਤੀ ‘ਤੇ ਰਹਿਣ ਲਈ ਸਭ ਤੋਂ ਵੱਧ ਸ਼ੁੱਧ ਵਾਤਾਵਰਨ ਦੀ ਲੋੜ ਹੈ।ਇਸ ਮੌਕੇ 100 ਦੇ ਕਰੀਬ ਕਿਸਾਨਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਨ ਸਭਾ ਦੀ ਪ੍ਰੀਵਲੇਜ਼ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਾਈ ਘਨਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵੀ ਹਾਜ਼ਰ ਸਨ।

Our Visitor

1906434