ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਕੀਤਾ ਜਾਵੇ ਮੁਕੰਮਲ
ਸੁਖਜਿੰਦਰ ਮਾਨ
ਬਠਿੰਡਾ, 11 ਅਕਤੂਬਰ : ਜ਼ਿਲੇ ਭਰ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਜਲਦ ਤੋਂ ਜਲਦ ਜਮਾਂ ਕਰਵਾਉਣਾ ਯਕੀਨੀ ਬਣਾਇਆ ਜਾਵੇ । ਜੋ ਕੰਮ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਚ ਚੱਲ ਰਹੇ ਹਨ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕੀਤਾ ਜਾਵੇ। ਇਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਸਥਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਬੈਠਕ ਦੌਰਾਨ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਜਲਦ ਤੋਂ ਜਲਦ ਜਮਾਂ ਕਰਵਾਏ ਜਾਣ। ਇਸ ਮੌਕੇ ਉਨਾਂ ਇਹ ਵੀ ਹਦਾਇਤ ਕੀਤੀ ਕਿ ਜ਼ਿਲੇ ਦੇ ਪਿੰਡਾਂ ਚ ਵੱਖ-ਵੱਖ ਤਰਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਆਪਣੇ ਅਧੀਨ ਕਰਵਾਏ ਕੰਮਾਂ ਦੇ ਵਰਤੋਂ ਸਰਟੀਫ਼ਿਕੇਟ ਤੁਰੰਤ ਅਤੇ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾ ਕੇ ਵਰਤੋਂ ਸਰਟੀਫ਼ਿਕੇਟ ਜਲਦ ਤੋਂ ਜਲਦ ਜਮਾਂ ਕਰਵਾਉਣ ਲਈ ਕਿਹਾ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਇੰਦਰਜੀਤ ਸਿੰਘ, ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸ. ਮੇਵਾ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਅਫ਼ਸਰ ਸ੍ਰੀਮਤੀ ਸੁਨੀਤਾ ਪਾਲ, ਉਪ ਅਰਥ ਤੇ ਅੰਕੜਾ ਵਿਭਾਗ ਦੇ ਖੋਜ਼ ਅਫ਼ਸਰ ਸ. ਰਣਜੀਤ ਸਿੰਘ, ਸਮੂਹ ਬੀਡੀਪੀਓਜ਼ ਅਤੇ ਕਾਰਜ ਸਾਧਕ ਅਫ਼ਸਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਜਲਦ ਕਰਵਾਏ ਜਾਣ ਜਮਾਂ : ਡਿਪਟੀ ਕਮਿਸ਼ਨਰ
ਪੰਥਕ ਮੇਲ ਨਹੀਂ, ਬਲਕਿ ਸਰਨਾ ਤੇ ਬਾਦਲ ਦੋ ਪਰਿਵਾਰਾਂ ਦਾ ਹੋਇਆ ਹੈ ਆਪਸੀ ਮੇਲ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਸਰਨਾ ਭਰਾਵਾਂ ਨੇ ਜਥੇਦਾਰ ਟੌਹੜਾ ਵੱਲੋਂ ਬਣਾਈ ਪਾਰਟੀ ਖਤਮ ਕਰ ਕੇ ਪੰਥ ਨਾਲ ਧਰੋਹ ਕਮਾਇਆ
ਜਿਹੜੇ ਵਿਅਕਤੀ ਨੇ ਆਪ ਸ੍ਰੋਮਣੀ ਅਕਾਲੀ ਦਲ ਦੇ ਖਿਲਾਫ ਚੋਣਾਂ ਲੜੀਆਂ, ਉਹ ਪਾਰਟੀ ਦਾ ਪ੍ਰਧਾਨ ਕਿਵੇਂ ਹੋ ਸਕਦੈ : ਕਾਲਕਾ, ਕਾਹਲੋਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ , 10 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਕਿਹਾ ਕਿ ਲੰਘੇ ਕੱਲ ਸਰਨਾ ਅਤੇ ਬਾਦਲ ਦੋ ਪਰਿਵਾਰਾਂ ਦਾ ਮੇਲ ਹੋਇਆ ਹੈ ਜੋ ਕਿਸੇ ਵੀ ਤਰੀਕੇ ਪੰਥਕ ਮੇਲ ਨਹੀਂ ਹੋ ਸਕਦਾ।ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਪੰਥਕ ਮੇਲੇ ਇਤਿਹਾਸਕ ਥਾਵਾਂ ’ਤੇ ਲੱਗਦੇ ਸਨ ਜਦੋਂ ਕਿ ਅੱਜ ਇਕ ਪ੍ਰਾਈਵੇਟ ਕੋਠੀ ਵਿਚ ਇਕੱਠ ਕਰ ਕੇ ਉਸਨੂੰ ਪੰਥਕ ਮੇਲ ਦਾ ਨਾਂ ਦੱਸਿਆ ਗਿਆ। ਉਹਨਾਂ ਕਿਹਾ ਕਿਜਿਹੜੇ ਪਰਿਵਾਰ ਇਕ ਦੂਜੇ ਦੇ ਖਿਲਾਫ ਦੂਸਣਬਾਜੀ ਕਰਦੇ ਸਨ, ਉਹ ਪਰਿਵਾਰ ਅੱਜ ਇਕੱਠੇ ਹੋ ਗਏ ਹਨ ਤਾਂ ਜੋ ਆਪਸ ਵਿਚ ਇਕ ਦੂਜੇ ਦੇ ਪਰਦੇ ਢੱਕੇ ਜਾ ਸਕਣ। ਉਹਨਾਂ ਕਿਹਾ ਇਹ ਸਮਝੌਤਾ ਹੋਇਆ ਹੈ ਕਿ ਨਾ ਤੁਸੀਂ ਸਾਡੇ ਬਾਰੇ ਗੱਲ ਕਰਨਾ ਤੇ ਨਾ ਅਸੀਂ ਸਾਡੇ ਬਾਰੇ ਗੱਲ ਕਰਾਂਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਪਾਰਟੀ 24 ਸਾਲ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੁਰੂ ਕੀਤੀ, ਉਹ ਖਤਮ ਕਰ ਕੇ ਸਰਨਾ ਭਰਾਵਾਂ ਨੇ ਵੱਡਾ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਉਹਨਾਂ ਬਾਦਲਾਂ ਵਾਸਤੇ ਪਾਰਟੀ ਖਤਮ ਕੀਤੀ ਹੈ ਜਿਹਨਾਂ ਨੂੰ ਹਮੇਸਾ ਉਹ ਪਾਰਟੀ, ਪੰਥ ਤੇ ਲੋਕਾਂ ਨੂੰ ਲੁੱਟਣ ਦੇ ਦੋਸੀ ਠਹਿਰਾਉਂਦੇ ਰਹੇਹਨ। ਉਹਨਾਂ ਕਿਹਾ ਕਿ ਭਾਵੇਂ ਦੋਵਾਂ ਪਰਿਵਾਰਾਂ ਦਾ ਕੱਲ ਰਲੇਵਾਂ ਹੋ ਰਿਹਾਸੀ ਪਰ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਇਹ ਜਨਤਕ ਤੌਰ ’ਤੇ ਮੰਨਿਆ ਕਿ ਸਰਨਾ ਭਰਾਵਾਂ ਨੇ ਸਾਡੇ ਖਿਲਾਫ ਸ੍ਰੋਮਣੀ ਕਮੇਟੀ ਚੋਣਾਂ ਲੜੀਆਂ ਤੇ ਹਾਰੀਆਂ ਤੇ ਆਪ ਸਰਨਾ ਭਰਾਵਾਂ ਨੇ ਵੀ ਬਾਦਲ ਪਰਿਵਾਰ ਵੱਲੋਂ ਕੀਤੀ ਲੁੱਟ ਦਾ ਵੀ ਜਕਰ ਕੀਤਾ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਸਰਨਾ ਭਰਾਵਾਂ ਨੇ ਦੋ ਦੋ ਸੰਗਰਾਦਾਂ ਤੇ ਗੁਰਪੁਰਬ ਮਨਾਏ। ਹੁਣ ਉਹ ਦੱਸਣ ਕਿ ਉਹ ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਮੁਤਾਬਕ ਗੁਰਪੁਰਬ ਮਨਾਉਣਗੇ ਜਾਂ ਫਿਰ ਬਾਦਲਾਂ ਦੇ ਹੁਕਮ ਮੁਤਾਬਕ ਮਨਾਉਣਗੇ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਕਿ ਜਿਹੜੇ ਸਰਨਾ ਭਰਾਵਾਂ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਉਣ ਵਾਸਤੇ ਕੰਮ ਕੀਤਾ, ਉਸ ਬਾਰੇ ਉਹਨਾਂ ਦਾ ਅੱਜ ਕੀ ਸਟੈਂਡ ਹੈ। ਇਕ ਦੂਜੇ ਨੂੰ ਪੰਥ ਦਾ ਦੋਖੀ ਕਹਿਣ ਵਾਲੇ ਅੱਜ ਇਕ ਦੂਜੇ ਨੂੰ ਨਿਰਦੋਸ ਕਰਾਰ ਦੇ ਰਹੇ ਹਨ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਣ ਬਾਰੇ ਸਰਨਾ ਭਰਾਵਾਂ ਨੇ ਕਿਵੇਂ ਸਪਸਟੀਕਰਨ ਦਿੱਤਾ ਕਿ ਇਹ ਕਲੈਰਿਕਲ ਗਲਤੀ ਹੋਈ ਹੈ ਜਦੋਂ ਕਿ ਉਹਨਾਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਉਹਨਾਂ ਇਹ ਮਾਮਲਾ ਮੁੱਦੇ ਵਜੋਂ ਉਭਾਰਿਆ ਸੀ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਸੀ ਕਿ ਇਹ ਕਲੈਰੀਕਲ ਗਲਤੀ ਹੈ ਤਾਂ ਉਸ ਵੇਲੇ ਸਰਨਾ ਭਰਾ ਕਿਉਂ ਨਾ ਮੰਨੇ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਇਸ ਗੱਲ ਦੀ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਹਮੇਸਾ ਪੰਥ ਨੂੰ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਕੀਤੇ ਰਲੇਵੇਂ ਦੇ ਕਾਰਨ ਪਾਰਟੀ ਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਵਿਚ ਬਹੁਤ ਰੋਸ ਹੈ ।
ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਰਨਾ ਭਰਾਵਾਂ ਵੱਲੋਂ ਕੋਈ ਵੀ ਲਾਭ ਨਾ ਲੈਣ ਦੇ ਦਾਅਵੇ ਨੂੰ ਰੱਦ ਕਰਦਿਆਂ ਦੱਸਿਆ ਕਿ ਕਿਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮੇਂ ਤੋਂ ਲੈ ਕੇ ਬਾਦਲ ਸਰਕਾਰ ਤੱਕ ਤੇ ਫਿਰ ਕਾਂਗਰਸ ਸਰਕਾਰਾਂ ਵੇਲੇ ਸਰਨਾ ਭਰਾਵਾਂ ਨੇ ਨਿੱਜੀ ਠੇਕੇ ਤੇ ਲਾਭ ਲਏ ਜਿਸ ਬਦਲੇ ਕਾਂਗਰਸ ਦੇ 1984 ਦੇ ਕਾਤਲਾਂ ਨੂੰ ਨਿਰਦੋਸ ਕਰਾਰ ਦਿੰਦੇ ਰਹੇ ਤੇ ਸਟੇਜਾਂ ਤੋਂ ਸਨਮਾਨਤ ਕਰਦੇ ਰਹੇ। ਉਹਨਾਂ ਸਰਨਾ ਭਰਾਵਾਂ ਨੂੰ ਇਹ ਸਵਾਲ ਕੀਤਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਸ੍ਰੋਮਣੀ ਅਕਾਲੀ ਦਲ ਤੋਂ ਵੱਖਰ ਹੋਗਏ ਤੇ ਪੰਜ ਸਾਲ ਤੋਂ ਵੱਧ ਸਮੇਂ ਤੋਂ ਵੱਖ ਹਨ ਤੇ ਇਹਨਾਂ ਪੰਜ ਸਾਲਾਂ ਵਿਚ ਸਰਨਾ ਭਰਾਵਾਂ ਨੇ ਇਹ ਗੱਲ ਕਿਉਂ ਨਾ ਕੀਤੀ ਕਿ ਸਰਦਾਰ ਢੀਂਡਸਾ ਉਸ ਪਾਰਟੀ ਵਿਚ ਨਹੀਂ ਤੇ ਹੁਣ ਮੈਂ ਕਿਉਂ ਨਾ ਪਾਰਟੀ ਵਿਚ ਵਾਪਸ ਜਾਵਾਂ।
ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਿਵੇਂ ਇਹਨਾਂ ਦੋ ਪਰਿਵਾਰਾਂ ਦੇ ਲੋਕ ਆਪਸ ਵਿਚ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪਹਿਲਾਂਹੀ ਸਪਸਟ ਕਰ ਦਿੱਤਾਸੀ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੇ ਜਦੋਂ ਇਹ ਗੱਲ ਜਨਤਕ ਹੋਗਈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਜਬੂਰਨ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਪ੍ਰਧਾਨ ਬਣਾਉਣਾ ਪਿਆ। ਉਹਨਾਂ ਕਿਹਾ ਕਿ ਦੋਵੇਂ ਸਰਨਾ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਅਸਥਾਨ ’ਤੇ ਆ ਕੇ ਆਪਣੇ ਗੁਨਾਹਾਂ ਦੀ ਪੰਥ ਕੋਲੋਂ ਮੁਆਫੀ ਮੰਗਣ ਤੇ ਭੁੱਲਾ ਬਖਸਾਉਣ।
ਮਨਿਸਟਰੀਅਲ ਕਾਮਿਆ ਵੱਲੋ ਅੱਜ ਦੂਜੇ ਦਿਨ ਵੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਫਤਰੀ ਕੰਮ ਰੱਖਿਆ ਠੱਪ
ਸੁਖਜਿੰਦਰ ਮਾਨ
ਬਠਿੰਡਾ,11 ਅਕਤੂਬਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋ ਬਠਿੰਡਾ ਵਿਖੇ ਸੂਬਾ ਚੇਅਰਮੈਨ ਸ੍ਰ: ਮੇਘ ਸਿੰਘ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਸ੍ਰੀ ਰਾਜਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਦੂਜੇ ਦਿਨ ਵੀ ਦਫਤਰੀ ਕੰਮ ਲਗਾਤਾਰ ਠੱਪ ਰੱਖਿਆ ਗਿਆ ਅਤੇ ਰੋਸ ਮੁਜਾਹਰਾ ਕੀਤਾ।ਇਸ ਰੋਸ਼ ਮੁਜਾਹਰੇ ਵਿੱਚ ਵੱਖ-ਵੱਖ ਵਿਭਾਗਾਂ ਤੋ ਆਏ ਮਨਿਸਟਰੀਅਲ ਕਾਮਿਆਂ ਨੇ ਸੰਬੋਧਿਤ ਕਰਦਿਆ ਰੋਸ਼ ਜਾਹਰ ਕੀਤਾ ਕਿ ਪੰਜਾਬ ਸਰਕਾਰ ਵੱਲੋ ਜੋ ਨਵੀ ਭਰਤੀ ਕੀਤੀ ਜਾ ਰਹੀ ਹੈ ਉਸ ਵਿੱਚ ਸਿਰਫ ਬੇਸਿੱਕ ਪੇ ਤਿੰਨ ਸਾਲ ਲਈ ਦਿੱਤੀ ਜਾ ਰਹੀ ਹੈ।ਜਿਸ ਕਾਰਨ ਪੰਜਾਬ ਦੇ ਪੜੀ-ਲਿਖੀ ਨੋਜਵਾਨੀ ਦਾ ਮਨੋਬਲ ਡੇਗਿਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਵਿੱਚ ਨੋਕਰੀ ਲੈਣ ਦੀ ਬਜਾਏ ਵਿਦੇਸਾ ਵਿੱਚ ਜਾ ਕੇ ਮਜਦੂਰੀ ਕਰਨ ਲਈ ਮਜਬੂਰ ਹਨ।ਵੋਟਾਂ ਤੋ ਪਹਿਲਾਂ ਆਪ ਸਰਕਾਰ ਵੱਲੋ ਕੀਤੇ ਗਏ ਵਾਅਦੇ ਸਿਰਫ ਜੁਮਲਾ ਬਣ ਕੇ ਰਹਿ ਗਏ ਹਨ। ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਜਿਹਨਾ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨੀ, ਪੰਜਾਬ ਦੇ ਵਿੱਤ ਵਿਭਾਗ ਵੱਲੋ ਜਾਰੀ ਕੀਤਾ ਗਿਆ ਪੱਤਰ ਮਿਤੀ 27-7-2020 ਨੂੰ ਵਾਪਸ ਲੈਣਾ, ਪੇ-ਕਮਿਸ਼ਨ ਵਿੱਚ ਰਹਿੰਦੀਆਂ ਤਰੁਟੀਆਂ ਨੂੰ ਦੂਰ ਕਰਨਾ, ਡੀ.ਏ ਦੀਆਂ ਬਕਾਇਆ ਰਹਿੰਦੀਆਂ 3 ਕਿਸਤਾਂ ਤੁਰੰਤ ਜਾਰੀ ਕਰਨਾ, 200 ਰੁੱਪੈ /- ਜਜੀਆ ਟੈਕਸ ਵਾਪਸ ਲੈਣਾ, 6ਵੇ ਪੇਅ-ਕਮਿਸ਼ਨ ਦਾ 1-1-2016 ਤੋ ਬਣਦਾ ਏਰੀਅਰ ਜਾਰੀ ਕਰਨਾ, ਪੰਜਾਬ ਦੇ ਸਟੈਨੋ ਟਾਈਪੈਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਤੇ ਟਾਈਪ ਟੈਸਟ ਮੁਆਫ ਕਰਨਾ ਜਦਕਿ ਇਹ ਟੈਸਟ ਪੰਜਾਬ ਸਿਵਲ ਸਕੱਤਰੇਤ ਵਿੱਚ ਪਹਿਲਾਂ ਹੀ ਖਤਮ ਕਰ ਦਿੱਤਾ ਜਾ ਚੁੱਕਾ ਹੈ, ਨੂੰ ਵੀ ਪੰਜਾਬ ਦੇ ਮੁਲਾਜਮਾਂ ਤੇ ਲਾਗੂ ਕਰਨਾ, ਪੰਜਾਬ ਸਰਕਾਰ ਦੇ ਵਾਰ-ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ, ਪ੍ਰੰਤੂ ਸਰਕਾਰ ਨੇ ਮਨਿਸਟਰੀਅਲ ਕਾਮਿਆਂ ਨੂੰ ਬਿਲਕੁੱਲ ਅੱਖੋ ਪਰੋਖਾ ਕੀਤਾ ਗਿਆ ਹੈ।ਜਿਸ ਕਰਕੇ ਉਹਨਾ ਨੂੰ ਸਰਕਾਰ ਵਿਰੁੱਧ ਆਪਣਾ ਸੰਘਰਸ ਦਫਤਰੀ ਕੰਮ ਬੰਦ ਕਰਕੇ ਵਿਢਣਾ ਪਿਆ ਹੈ।ਇਸ ਰੋਸ ਮੁਜਾਹਰੇ ਵਿੱਚ ਸ੍ਰ: ਬਲਦੇਵ ਸਿੰਘ ਪ੍ਰਧਾਨ, ਸ੍ਰੀ ਗੁਨਦੀਪ ਬਾਂਸਲ ਸੁਪਰਡੰਟ, ਸ੍ਰੀ ਗੁਰਸੇਵਕ ਸਿੰਘ ਜਿਲ੍ਹਾ ਵਿੱਤ ਸਕੱਤਰ ਜਲਸਰੋਤ ਵਿਭਾਗ, ਸ੍ਰੀ ਪਰਮਜੀਤ ਸਿੰਘ ਸੂਬਾ ਪ੍ਰਧਾਨ ਫੂਡ ਸਪਲਾਈ ਵਿਭਾਗ, ਗੁਰਇਕਬਾਲ ਸਿੰਘ ਇੰਸਪੈਕਟਰ ਫੂਡ ਸਪਲਾਈ ਵਿਭਾਗ, ਸ੍ਰੀ ਕੁਲਦੀਪ ਸਰਮਾਂ ਪ੍ਰਧਾਨ, ਸ੍ਰੀ ਭਾਰਤ ਭੂਸਨ ਪੀ.ਏ. ਟੂ ਡੀ.ਸੀ., ਸ੍ਰੀਮਤੀ ਸਵਿਤਾ ਸੁਪਰਡੰਟ, ਡੀ.ਸੀ. ਦਫਤਰ, ਸੇਵਾ ਰਾਮ ਪ੍ਰਧਾਨ ਸਿਹਤ ਵਿਭਾਗ, ਕਿਰਨਾ ਖਾਨ, ਸੁਮਨਦੀਪ ਕੌਰ ਜਲ ਸਪਲਾਈ ਵਿਭਾਗ, ਸ੍ਰੀ ਬਲਵੀਰ ਸਿੰਘ ਜਿਲ੍ਹਾ ਪ੍ਰਧਾਨ, ਸ੍ਰੀ ਲਾਲ ਸਿੰਘ ਜਨਰਲ ਸਕੱਤਰ, ਸਿੱਖਿਆ ਵਿਭਾਗ, ਮਹਿੰਦਰ ਪਾਲ ਕੌਰ, ਹਰਵਿੰਦਰ ਸਿੰਘ ਖੇਤੀਬਾੜੀ ਵਿਭਾਗ, ਸ੍ਰੀ ਗੁਰਵਿੰਦਰ ਸਿੰਘ, ਨਿਰਮਲਾ ਦੇਵੀ ਭਲਾਈ ਵਿਭਾਗ, ਸਿਵ ਕੁਮਾਰ ਲੋਕਲ ਆਡਿਟ (ਵਿੱਤ ਵਿਭਾਗ) ਬਠਿੰਡਾ ਯੂਨਿਟ, ਸ੍ਰੀ ਗਗਨਦੀਪ ਸਿੰਘ, ਜੀਵਨ ਸਿੱਧੂ, ਸਾਹਿਲ ਬਾਂਸਲ ਆਬਕਾਰੀ ਅਤੇ ਕਰ ਵਿਭਾਗ, ਬਲਜਿੰਦਰ ਸਿੰਘ, ਆਈ.ਟੀ.ਆਈ. ਵਿਭਾਗ, ਲਖਵਿੰਦਰ ਸਿੰਘ, ਵਰਿੰਦਰ ਸਿੰਘ, ਬੀ.ਐਡ.ਆਰ ਵਿਭਾਗ, ਰਜਨੀਸ ਕੌਰ, ਰੇਨੂ ਬਾਲਾ ਸਮਾਜਿਕ ਸੁਰੱਖਿਆ ਵਿਭਾਗ, ਸੋਨੂੰ ਕੁਮਾਰ, ਬਿੰਟੂ ਕੁਮਾਰ ਭੂਮੀ ਰੱਖਿਆ ਵਿਭਾਗ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ ਖਜਾਨਾ ਵਿਭਾਗ, ਦੇਵ ਸਿੰਘ ਪ੍ਰਧਾਨ, ਤਰੁਨ ਗੁਪਤਾ ਜਿਲ੍ਹਾ ਪੀ੍ਰਸਦ ਅਤੇ ਪੰਚਾਇੰਤੀ ਰਾਜ ਵਿਭਾਗ, ਦੇ ਮਨਿਸਟਰੀਅਲ ਕਾਮੇ ਆਪਣੇ ਵਿਭਾਗਾ ਦੇ ਸਾਥੀਆ ਸਮੇਤ ਭਾਰੀ ਗਿਣਤੀ ਵਿੱਚ ਹਾਜਰ ਸਨ।ਇਸ ਰੋਸ ਮੁਜਾਹਰੇ ਦਾ ਸੰਚਾਲਨ ਸੀ੍ਰ ਸੁਰਜੀਤ ਸਿੰਘ ਖਿੱਪਲ ਜਨਰਲ ਸਕੱਤਰ ਵੱਲੋ ਕੀਤਾ ਗਿਆ ਅਤੇ ਇਸ ਰੋਸ ਮੁਜਾਹਰੇ ਵਿੱਚ ਆਏ ਸਾਰੇ ਮਨਿਸਟਰੀਅਲ ਕਾਮਿਆ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋ ਹਰ ਰੋਜ ਮੰਗਾਂ ਦੀ ਪੂਰਤੀ ਤੱਕ ਰੋਸ਼ ਮੁਜਾਹਰੇ ਵਿੱਚ ਆਉਣ ਦੀ ਅਪੀਲ ਵੀ ਕੀਤੀ ਗਈ।
ਥਰਮਲ ਲਹਿਰਾਂ ਮੁਹੱਬਤ ਦੇ ਮੁਲਾਜਮਾਂ ਵਲੋਂ 18 ਨੂੰ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਵਜੋਂ ਰੋਸ ਰੈਲੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,11 ਅਕਤੂਬਰ : ਇੰਪਲਾਈਜ਼ ਫੈਡਰੇਸ਼ਨ (ਚਾਹਲ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਲੋਂ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਉਤੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਇੰਪਲਾਈਜ਼ ਫੈਡਰੇਸ਼ਨ (ਚਾਹਲ) ਥਰਮਲ ਲਹਿਰਾ ਮੁਹੱਬਤ ਦੇ ਪ੍ਰਧਾਨ ਅਤੇ ਸੂਬਾ ਮੀਤ ਸੀਨੀਅਰ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ, ਜਨਰਲ ਸਕੱਤਰ ਰਜਿੰਦਰ ਸਿੰਘ (ਨਿੰਮਾ), ਸੀਨੀਅਰ ਮੀਤ ਪ੍ਰਧਾਨ ਲਖਵੰਤ ਸਿੰਘ ਬਾਂਡੀ, ਜੁਆਇੰਟ ਸੈਕਟਰੀ ਰਘਬੀਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਪਾਵਰਕੌਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀ .ਏ ਦੀ ਕਿਸਤਾਂ ਦਾ ਬਕਾਇਆ ਬਹਾਲ ਕੀਤਾ ਜਾਵੇ ਪੇਅ ਕਮਿਸ਼ਨ ਦੀਆ ਤਰੁੱਟੀਆਂ ਕਰਕੇ ਪਿਛਲਾ ਬਕਾਇਆ ਤਰੁੰਤ ਜਾਰੀ ਕੀਤਾ ਜਾਵੇ। ਕੱਟਿਆ ਹੋਇਆ ਪੇਂਡੂ ਭੱਤਾ ਬਹਾਲ ਕੀਤਾ ਜਾਵੇ ਬੰਦ ਕੀਤਾ ਮੋਬਾਇਲ ਭੱਤਾ ਜਾਰੀ ਕੀਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ 9-16-23 ਸਾਲਾ ਸਮਾ ਬੱਧ ਸਕੇਲ ਜਾਰੀ ਕੀਤੇ ਜਾਣ ਪਾਵਰਕੌਮ ਅਤੇ ਟਰਾਂਸਕੋ ਵਿੱਚ ਠੇਕੇਦਾਰੀ ਸਿਸਟਮ ਬੰਦ ਕਰਕੇ ਕੱਚੇ ਕਾਮੇ ਪੱਕੇ ਕੀਤੇ ਜਾਣ, ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆ ਕੱਟੀਆਂ ਪੋਸਟਾਂ ਬਹਾਲ ਕੀਤੀਆਂ ਜਾਣ ਅਤੇ ਥਰਮਲ ਪਲਾਂਟ ਬਠਿੰਡਾ ਦੀਆ ਪੋਸਟਾਂ ਨੂੰ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਤਬਦੀਲ ਕੀਤੀਆਂ ਜਾਣ ਅਤੇ ਯੂਨਿਟ ਨੰ.2 ਦੀ ਈ.ਐਸ. ਪੀ ਦਾ ਢਾਂਚਾ ਨਵਾ ਲਗਾਉਣ ਦਾ ਕੰਮ ਜਲਦੀ ਸੁਰੂ ਕੀਤਾ ਜਾਵੇ। ਇਸ ਯੂਨਿਟ ਨੂੰ ਸੈਡ ਡਾਉਣ ਤੇ ਅਇਲਾਨਿਆ ਜਾਵੇ, ਉਹਨਾਂ ਕਿਹਾ ਕਿ ਜੇਕਰ ਪਾਵਰਕੌਮ ਦੀ ਮਨੇਜ਼ਮੈਂਟ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨਾ ਮੰਨੀਆਂ ਤਾਂ 18 ਅਕਤੂਬਰ 2022 ਨੂੰ ਪਾਵਰਕਾਮ ਅਤੇ ਟਰਾਸਕੋ ਦੇ ਮੁੱਖ ਦਫਤਰ ਪਟਿਆਲਾ ਵਿਖੇ ਪੰਜਾਬ ਪੱਧਰ ਦਾ ਰੋਸ ਧਰਨਾ ਜਾਵੇਗਾ ਅਤੇ ਹੈਡ ਆਫਿਸ ਦੇ ਤਿੰਨੇ ਗੇਟ ਜਾਮ ਕੀਤੇ ਜਾਣਗੇ ਉਹਨਾਂ ਇਸ ਧਰਨੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ ਇਸ ਰੈਲੀ ਵਿੱਚ ਥਰਮਲ ਦੇ ਕਰਮਚਾਰੀਆਂ ਨੇ ਵੱਧਚੜ ਕੇ ਹਿੱਸਾ ਲਿਆ ਰੈਲੀ ਵਿੱਚ ਯਾਦਵਿੰਦਰ ਸਿੰਘ ਸਿੱਧੂ ਖਜਾਨਚੀ, ਦਮਨਜੀਤ ਸਿੰਘ ਅਡੀਟਰ, ਗੋਰਵ ਗਰਗ ਮੈਬਰ ,ਵਿਕਾਸ ਗਰਗ ਮੈਬਰ , ਮਲਕੀਤ ਸਿੰਘ ਚੈਨਾ, ਰਾਜ ਕੁਮਾਰ, ਗੁਰਲਾਲ ਸਿੰਘ ਗਿੱਲ, ਆਦਿ ਅਹੁਦੇਦਾਰਾਂ ਹਾਜਰ ਹੋਏ।
66ਵੀ ਜਿਲ੍ਹਾ ਸਕੂਲ ਖੇਡਾਂ ਕਿ੍ਰਕੇਟ ਸਾਨੋ-ਸੌਕਤ ਨਾਲ ਸੁਰੂ
ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ: ਮਠਾੜੂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,11 ਅਕਤੂਬਰ : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਗਰਮ ਰੁੱਤ ਦੀਆਂ ਸਕੂਲੀ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸ ਲੜੀ ਤਹਿਤ ਬਠਿੰਡੇ ਜਿਲ੍ਹੇ ਵਿੱਚ ਕਿ੍ਰਕੇਟ ਦਾ ਉਦਘਾਟਨ ਵਰਿੰਦਰ ਸਿੰਘ ਐਸ.ਡੀ.ਐਮ ਮੌੜ ਅਤੇ ਰਣਜੀਤ ਸਿੰਘ ਮਠਾੜੂ ਸੀਨੀਅਰ ਆਪ ਆਗੂ ਨੇ ਸੰਤ ਫਤਿਹ ਸਿੰਘ ਕਾਨਵੇਂਟ ਸਕੂਲ ਮੌੜ ਵਿਖੇ ਕੀਤਾ। ਇਸ ਮੋਕੇ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀਆਂ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਜਿੱਥੇ ਖੇਡਾਂ ਸਾਡੇ ਸਰੀਰਕ ਵਿਕਾਸ ਲਈ ਜਰੂਰੀ ਹਨ।ਉੱਥੇ ਇਕ ਸਾਨੂੰ ਜੀਵਨ ਜਾਂਚ ਵੀ ਸਿਖਾਉਂਦੀਆ ਹਨ।
ਇਸ ਮੋਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ,ਉੱਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ, ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ,ਭੋਲਾ ਸਿੰਘ ਚੇਅਰਮੈਨ, ਬੂਟਾ ਸਿੰਘ ਸੰਦੋਹਾ,ਸਵਰਨ ਪ੍ਰਕਾਸ,ਲੈਕਚਰਾਰ ਨਾਜਰ ਸਿੰਘ ਜਿਲ੍ਹਾ ਸਕੱਤਰ ਖੇਡਾਂ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ,ਵਰਿੰਦਰ ਸਿੰਘ, ਗੁਰਿੰਦਰ ਸਿੰਘ (ਬੀ.ਐਮ ਖੇਡਾਂ) ਭੁਪਿੰਦਰ ਸਿੰਘ ਤੱਗੜ, ਬਲਵੀਰ ਸਿੰਘ ਕਮਾਡੋ, ਪਿ੍ਰੰਸੀਪਲ ਮੋਹਿਤ ਅਨੇਜਾ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਜਿੰਦਰ ਸਿੰਘ,ਲੈਕਚਰਾਰ ਵਿਨੋਦ ਕੁਮਾਰ, ਜਸਵਿੰਦਰ ਸਿੰਘ, ਕੁਰੈਸੀ ਮਹੁੰਮਦ, ਨਿਰਮਲ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਬਲਜੀਤ ਸਿੰਘ, ਜਗਮੋਹਨ ਸਿੰਘ, ਸਿੰਗਾਰਾ ਸਿੰਘ ਕਿ੍ਰਕੇਟ ਕੋਚ, ਜਸਵਿੰਦਰ ਕੌਰ, ਵਰਿੰਦਰ ਸਿੰਘ ਬਾਕਸਿੰਗ ਕੌਚ, ਸੁਖਪਾਲ ਸਿੰਘ ਹਾਜਰ ਸਨ।
ਬਲਾਕ ਪ੍ਰਾਇਮਰੀ ਖੇਡਾਂ ਮੌੜ ਦੇ ਦੂਜੇ ਦਿਨ ਹੋਏ ਦਿਲਚਸਪ ਮੁਕਾਬਲੇ
ਪੰਜਾਬੀ ਖ਼ਬਰਸਾਰ ਬਿਉਰੋ
ਮੌੜ, 11 ਅਕਤੂਬਰ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਸਿਵ ਪਾਲ ਗੋਇਲ ਦੀ ਸਰਪ੍ਰਸਤੀ ਅਤੇ ਮਹਿੰਦਰ ਪਾਲ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਦੀ ਅਗਵਾਈ ਤਹਿਤ ਗੁਰਚਰਨ ਸਿੰਘ ਡੀ.ਐਮ ਦੀ ਦੇਖ ਰੇਖ ਵਿੱਚ ਬਲਾਕ ਮੌੜ ਦੀਆਂ ਖੇਡਾਂ ਦੇ ਦੂਜੇ ਦਿਨ ਦੇ ਮੁਕਾਬਲੇ ਦਿਲਚਸਪ ਰਹੇ। ਦੂਜੇ ਦਿਨ ਦਾ ਉਦਘਾਟਨ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਅਤੇ ਰਣਜੀਤ ਸਿੰਘ ਮਠਾੜੂ ਨੇ ਕੀਤਾ। ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਖਵਿੰਦਰ ਸਿੰਘ ਨੇ ਦੱਸਿਆ ਅੱਜ ਦੇ ਹੋਏ ਮੁਕਾਬਲਿਆਂ ਵਿੱਚ ਰੱਸਾਕਸੀ ਦੇ ਵਿੱਚ ਢੱਡੇ ਸੈਂਟਰ ਨੇ ਪਹਿਲਾ ਅਤੇ ਮੌੜ ਕਲ੍ਹਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਤਰੰਜ ਕੁੜੀਆਂ ਵਿੱਚ ਸੈਂਟਰ ਢੱਡੇ ਨੇ ਪਹਿਲਾ ਅਤੇ ਸੈਂਟਰ ਮੌੜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਸਤਰੰਜ ਮੁੰਡਿਆਂ ਵਿੱਚ ਸੈਂਟਰ ਮੌੜ ਨੇ ਪਹਿਲਾ ਅਤੇ ਸੈਂਟਰ ਢੱਡੇ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਸਕੇਟਿੰਗ ਇੰਨਲਾਇਨ ਸੈਂਟਰ ਮੌੜ ਕਲ੍ਹਾਂ ਨੇ ਬਾਜੀ ਮਾਰੀ। ਸਕੇਟਿੰਗ ਕੁਆਰਡਜ ਲੜਕੀਆਂ ਵਿੱਚ ਜਸਵੀਰ ਕੌਰ ਸੈਂਟਰ ਢੱਡੇ ਨੇ ਪਹਿਲਾ ਅਤੇ ਰਾਜਪ੍ਰੀਤ ਕੌਰ ਸੈਂਟਰ ਸੰਦੋਹਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਸਕੇਟਿੰਗ ਕੁਆਰਡਜ ਮੁੰਡਿਆਂ ਵਿੱਚ ਖੁਸ਼ਦੀਪ ਸਿੰਘ ਸੈਂਟਰ ਢੱਡੇ ਨੇ ਪਹਿਲਾ ਅਤੇ ਹਰਾਗੁਣ ਸਿੰਘ ਸੈਂਟਰ ਮੌੜ ਕਲ੍ਹਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਬੱਡੀ ਲੜਕੀਆਂ ਵਿੱਚ ਸੈਂਟਰ ਸੰਦੋਹਾ ਨੇ ਝੰਡੀ ਗੱਡੀ ਅਤੇ ਦੂਸਰਾ ਸਥਾਨ ਮੌੜ ਕਲ੍ਹਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਚਹਿਲ ਵਲੋਂ ਨਿਭਾਈ ਗਈ।
ਇਸ ਮੌਕੇ ਹੋਰਨਾਂ ਤੋ ਇਲਾਵਾ ਭੋਲਾ ਸਿੰਘ ਚੇਅਰਮੈਨ, ਲੈਕਚਰਾਰ ਅਮਰਦੀਪ ਸਿੰਘ,ਰਾਧੇ ਸ਼ਾਮ ਪਿ੍ਰੰਸੀਪਲ ਸਸਸਸ ਰਾਏਖਾਨਾ,ਗੁਰਜਿੰਦਰ ਕੁਮਾਰ, ਨਵਦੀਪ ਸਿੰਘ, ਗੁਰਬਖਸ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਰਾਜਿੰਦਰ ਪਾਲ ਕੌਰ (ਸਾਰੇ ਸੀ.ਐਚ.ਟੀ),ਰਾਜੇਸ਼ ਕੁਮਾਰ ਐਚ ਟੀ. ਅਤੇ ਸਮੂਹ ਸਟਾਫ ਸ ਪ ਸ ਰਾਏਖਾਨਾ, ਪਿ੍ਰਤਪਾਲ ਸਿੰਘ ਬਲਾਕ ਸਪੋਰਟਸ ਇੰਚਾਰਜ,ਗੁਰਮੀਤ ਸਿੰਘ ਰਾਮਗੜ ਭੂੰਦੜ (ਬੀ.ਐਮ ਖੇਡਾਂ),ਰਾਜਿੰਦਰ ਸਿੰਘ ਰਾਮਨਗਰ, ਕੁਲਦੀਪ ਸਿੰਘ ਘੁੰਮਣ, ਰਣਜੀਤ ਸਿੰਘ, ਲਖਵੀਰ ਸਿੰਘ, ਭੁਪਿੰਦਰ ਸਿੰਘ ਤੱਗੜ, ਅਵਤਾਰ ਸਿੰਘ ਮਾਨ, ਨਵਦੀਪ ਕੌਰ, ਸੁਖਪਾਲ ਸਿੰਘ,ਈਸਟਪਾਲ ਸਿੰਘ,ਚਰਨਜੀਤ ਸਿੰਘ,ਵਿਜੈ ਕੁਮਾਰ, ਸੁਖਪਾਲ ਸਿੰਘ,ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸਰਪੰਚ,ਜੱਸੀ ਸਰਪੰਚ,ਬਲਜਿੰਦਰ ਕੌਰ,ਅਮਨਦੀਪ ਝੱਬਰ,ਪ੍ਰਵੀਨ ਕੁਮਾਰੀ, ਹਰਮਨਦੀਪ ਕੌਰ, ਅਰਵਿੰਦਰ ਸਿੰਘ,ਰੇਣੂ ਬਾਲਾ, ਪਰਵਿੰਦਰ ਸਿੰਘ, ਮਨਦੀਪ ਸਿੰਘ ਤੱਗੜ੍ਹ,ਸਰਪੰਚ ਮਨਜੀਤ ਖਾਨ ,ਕੁਲਵਿੰਦਰ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।
ਆਂਗਣਵਾੜੀ ਯੂਨੀਅਨ ਵੱਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਕੀਤਾ ਗਿਆ ਰੋਸ ਪ੍ਰਦਰਸਨ
ਮਾਮਲਾ ਸਾਢੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ , 11 ਅਕਤੂਬਰ – ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਬਠਿੰਡਾ ਵੱਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਰੋਸ ਪ੍ਰਦਰਸਨ ਕੀਤਾ ਗਿਆ । ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸੇਸ ਤੌਰ ਤੇ ਪਹੁੰਚੇ । ਯੂਨੀਅਨ ਦੀਆਂ ਆਗੂਆਂ ਦਾ ਦੋਸ ਹੈ ਕਿ ਉਕਤ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਸਾਢੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਜਿਸ ਕਰਕੇ ਉਹ ਪ੍ਰੇਸਾਨੀ ਦੇ ਆਲਮ ਵਿਚੋਂ ਗੁਜਰ ਰਹੀਆਂ ਹਨ । ਕਿਉਂਕਿ ਮਹਿੰਗਾਈ ਅੰਤਾ ਨੂੰ ਛੋਹ ਰਹੀ ਹੈ । ਆਗੂਆਂ ਨੇ ਇਹ ਵੀ ਕਿਹਾ ਕਿ ਪਿਛਲੇਂ ਦੋ ਸਾਲਾਂ ਤੋਂ ਉਹਨਾਂ ਨੂੰ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਵੀ ਨਹੀਂ ਦਿੱਤਾ ਗਿਆ ਤੇ ਉਹ ਆਪਣੇ ਪੱਲਿਉਂ ਕਿਰਾਏ ਦੇ ਪੈਸੇ ਭਰ ਰਹੀਆਂ ਹਨ । ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਉਹਨਾਂ ਚਿਰ ਉਹ ਰੋਜ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਧਰਨਾ ਲਗਾਉਣਗੀਆਂ । ਇਸ ਮੌਕੇ ਜਿਲਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ , ਜਸਵੀਰ ਕੌਰ ਬਠਿੰਡਾ , ਸੋਮਾ ਰਾਣੀ , ਦਰਸਨਾਂ ਕੌਰ , ਨਵਜੋਤ ਕੌਰ , ਰੂਪ ਕੌਰ ਤੇ ਰੁਪਿੰਦਰ ਕੌਰ,ਲੀਲਾਵੰਤੀ, ਗੁਰਚਰਨ ਕੌਰ, ਸਤਬੀਰ ਕੌਰ, ਆਦਿ ਆਗੂ ਮੌਜੂਦ ਸਨ ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੁਵਾ ਉਤਸਵ 20,21 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ
ਮਾਨਸਾ ਦੇ ਨੋਜਵਾਨਾਂ ਲਈ ਪ੍ਰਤਿਭਾ ਨਿਖਾਰਣ ਦਾ ਇੱਕ ਚੰਗਾ ਮੌਕਾ ਟੀ.ਬੈਨਿਥ ਅਡੀਸ਼ਨਲ ਡਿਪਟੀ ਕਮਿਸ਼ਨਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 11 ਅਕਤੂਬਰ : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਪੱਧਰ ਦਾ ਕਰਵਾਇਆ ਜਾ ਰਿਹਾ ਯੁਵਾ ਉਤਸਵ ਅਤੇ ਯੁਵਾ ਸੰਵਾਂਦ 2047 ਮਾਨਸਾ ਜਿਲ੍ਹੇ ਦੇ ਨੋਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਦਾ ਇੱਕ ਵਧੀਆ ਉਪਰਾਲਾ ਹੈ, ਇਸ ਗੱਲ ਦਾ ਪ੍ਰਗਟਾਵਾ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ,ਬੈਨਿਥ ਨੇ ਜਿਲ੍ਹਾ ਸਾਲਹਕਾਰ ਕੌਂਸਲ ਯੁਵਾ ਮਾਮਲੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤਾ। ਉਹਨਾਂ ਮੀਟਿੰਗ ਵਿੱਚ ਹਾਜਰ ਸਿੱਖਿਆ ਵਿਭਾਗ ਅਤੇ ਕਾਲਜਾਂ ਦੇ ਮੁਖੀਆਂ ਨੂੰ ਵੱਧ ਤੋ ਵੱਧ ਨੋਜਵਾਨਾਂ ਨੂੰ ਸ਼ਮੂਲੀਅਤ ਕਰਵਾੁੳਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਹਨਾਂ ਮੁਕਾਬਿਲਆਂ ਵਿੱਚ ਮਾਨਸਾ ਜਿਲ੍ਹੇ ਦਾ ਕੋਈ ਵੀ 15 ਤੋਂ 29 ਸਾਲ ਦਾ ਲੜਕਾ/ਲੜਕੀ ਭਾਗ ਲੈ ਸਕਦਾ ਹੈ।ਉਹਨਾਂ ਦੱਸਿਆ ਕਿ 20 ਅਤੇ 21 ਅਕਤੂਬਰ 2022 ਨੂੰ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਵਿਖੇ ਕਰਵਾਏ ਜਾਣ ਵਾਲੇ ਇਸ ਯੁਵਾ ਉਤਸਵ ਵਿੱਚ ਯੁਵਾ ਪੇਟਿੰਗ ਕਲਾਕਾਰ,ਯੁਵਾ ਲੇਖਕ (ਕਵਿਤਾ),ਯੁਵਾ ਫੋਟੋਗ੍ਰਾਫਰ,ਭਾਸ਼ਣ ਮੁਕਾਬਲੇ ਤੋਂ ਇਲਾਵਾ ਗਿੱਧਾ ਭੰਗੜਾ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਯੁਵਾ ਸੰਵਾਂਦ ਜਿਸ ਵਿੱਚ ਨੋਜਵਾਨ 2047 ਵਿੱਚ ਭਾਰਤ ਕਿਹੋ ਜਿਹਾ ਹੋਵੇ,ਬਾਰੇ ਚਰਚਾ ਕਰਨਗੇ ਅਤੇ ਚਰਚਾ ਵਿੱਚ ਚੁਣੇ ਗਏ ਪਹਿਲੇ ਚਾਰ ਨੋਜਵਾਨਾਂ ਨੂੰ 1500/1500 ਦਾ ਇਨਾਮ, ਸਰਟੀਫਿਕੇਟ ਅਤੇ ਉਨ੍ਹਾਂ ਨੂੰ ਰਾਜ ਅਤੇ ਕੋਮੀ ਪੱਧਰ ਦੇ ਯੁਵਾ ਸੰਵਾਂਦ ਵਿੱਚ ਵੀ ਭਾਗ ਲੈਣ ਦਾ ਮੋਕਾ ਮਿਲੇਗਾ।
ਅਡੀਸਨਲ ਡਿਪਟੀ ਕਮਿਸ਼ਨਰ ਮਾਨਸਾ ਨੇ ਯੁਵਾ ਕੇਂਦਰ ਦੇ ਅਧਿਕਾਰੀਆਂ ਨੁੰ ਕਿਹਾ ਕਿ ਯੂਥ ਕਲੱਬਾਂ ਨੂੰ ਸਮਾਜ ਸੇਵਾ ਦੇ ਕੰਮ ਜਿਵੇਂ ਖੂਨਦਾਨ ਕੈਂਪ,ਪੌਦੇ ਲਾਉਣ ਦੀ ਮੁਹਿੰਮ,ਨਸ਼ਿਆਂ ਵਿਰੋਧੀ ਮੁਹਿੰਮ ਦੇ ਨਾਲ ਨਾਲ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ,ਮਰਦ ਔਰਤ ਦੇ ਅਨੁਪਾਤ ਨੁੰ ਸੁਧਾਰਣ,ਸਾਖਰਤਾ ਦੇ ਨਾਲ ਸਿਹਤ ਵਿਭਾਗ ਦੀਆਂ ਯੋਜਨਾਵਾਂ ਜਿਵੇ ਗਰਭਵਤੀ ਔਰਤਾਂ ਨੂੰ ਦਿੱਤੀਆ ਜਾ ਰਹੀਆ ਸਹੂਲਤਾਂ ਆਦਿ ਨੂੰ ਵੀ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿੱਚ ਜਾਣਕਾਰੀ ਦਿਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਫਸਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਕਰਵਾਏ ਜਾ ਰਹੇ ਯੁਵਾ ਉਤਸਵ ਵਿੱਚ ਨਗਦ ਇਨਾਮ ਤੋਂ ਇਲਾਵਾ,ਟਰਾਫੀ,ਪ੍ਰਮਾਣ ਪੱਤਰ ਦੇ ਨਾਲ ਨਾਲ ਜੇਤੂਆਂ ਨੂੰ ਰਾਜ,ਕੌਮੀ ਪੱਧਰ ਦੇ ਮੁਕਾਬਿਲਆਂ ਵਿੱਚ ਵੀ ਭਾਗ ਲੈਣ ਦਾ ਮੌਕਾ ਮਿਲੇਗਾ।ਉਹਨਾਂ ਦੱਸਿਆ ਕਿ ਰਾਜ ਅਤੇ ਕੋਮੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਨਗਦ ਇਨਾਮ,ਸਰਟੀਫਿਕੇਟ ਅਤੇ ਟਰਾਫੀਆ ਦਿੱਤੀਆਂ ਜਾਣਗੀਆ।ਮੀਟਿੰਗ ਵਿੱਚ ਜਾਣਕਾਰੀ ਸਾਂਝੀ ਕਰਦਿਆ ਜਿਲ੍ਹੇ ਵਿੱਚ ਚਲ ਰਹੀ ਕਲੀਨ ਇੰਡੀਆ ਮੁਹਿੰਮ ਬਾਰੇ ਬੋਲਦਿਆ ਡਾ.ਘੰਡ ਨੇ ਦੱਸਿਆ ਕਿ ਹੁਣ ਤੱਕ ਸਿੱਖਿਆ ਵਿਭਾਗ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਪਿੰਡ ਕੱਲੋ,ਭੈਣੀਬਾਘਾ,ਆਹਲੂਪੁਰ,ਕੋਟਲੀਕਲਾਂ,ਨਾਹਰਾਂ,ਅਹਿਮਦਪੁਰ ਅਤੇ ਭਾਦੜਾ ਵਿੱਚ ਪ੍ਰੋਗਰਾਮ ਕਰਵਾਏ ਗਏ ਹਨ ਅਤੇ 31 ਅਕਤੂਬਰ 2022 ਤੱਕ ਚੱਲਣ ਵਾਲੀ ਇਸ ਮੁਹਿੰਮ ਵਿੱਚ ਹਰ ਵਿਭਾਗ ਦੇ ਨਾਲ ਨਾਲ ਐਨ.ਐਸ.ਐਸ.ਵਲੰਟੀਅਰਜ ਅਤੇ ਰੈਡ ਰਿਬਨ ਕਲੱਬਾਂ ਦਾ ਵੀ ਸਹਿਯੋਗ ਲਿਆ ਜਾਵੇਗਾ।ਮੀਟਿੰਗ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਭਰਤੀ ਕੀਤੇ ਜਾਣ ਵਾਲੇ ਵਲੰਟੀਅਰਜ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹਰੋਨਾਂ ਤੋਂ ਇਲਾਵਾ ਡਾ.ਰਣਜੀਤ ਸਿੰਘ ਰਾਏ ਸਹਾਇਕ ਸਿਵਲ ਸਰਜਨ ਮਾਨਸਾ,ਡਾ.ਸੰਦੀਪ ਘੰਡ,ਡਾ.ਵਿਜੈ ਕੁਮਾਰ ਮਿਢਾ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)ਗੁਰਲਾਭ ਸਿੰਘ ਉਪ ਜਿਲ੍ਹਾ ਸਿਖਿਆ ਅਫਸਰ (ਪ੍ਰਾਇਮਰੀ),ਤੇਜਿੰਦਰ ਕੌਰ ਜਿਲ੍ਹਾ ਭਾਸ਼ਾ ਅਫਸਰ ਮਾਨਸਾ,ਹਰਦੀਪ ਸਿੱਧੂ ਜਿਲ੍ਹਾ ਪ੍ਰਧਾਨ ਸਿੱਖਿਆ ਵਿਕਾਸ ਮੰਚ,ਡਾ.ਬੂਟਾ ਸਿੰਘ ਪਿ੍ਰੰਸੀਪਲ ਡਾਈਟ ਅਹਿਮਦਪੁਰ,ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ,ਡਾ.ਬੱਲਮ ਲੀਬਾ ਮਾਤਾ ਸੁੰਦਰੀ ਗਰਲਜ਼ ਯੂਨੀਵਰਸਟੀ ਕਾਲਜ ਮਾਨਸਾ ਨਿਰਮਲਾ ਦੇਵੀ ਸੀਡੀਪੀੳ ਅਤੇ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।
12 ਅਤੇ 13 ਅਕਤੂਬਰ ਨੂੰ ਅਮਰਪੁਰਾ ਬਸਤੀ ਕਰਾਸਿੰਗ ਵਾਲਾ ਰੇਲਵੇ ਫਾਟਕ ਦੋਨੋਂ ਪਾਸਿਓਂ ਰਹੇਗਾ ਬੰਦ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 11 ਅਕਤੂਬਰ: ਸਥਾਨਕ ਮੁੱਖ ਅਨਾਜ ਮੰਡੀ ਤੋਂ ਅਮਰਪੁਰਾ ਬਸਤੀ ਵਿਖੇ ਰੇਲਵੇ ਕਰਾਸਿੰਗ ਉਪਰ ਬਣ ਰਹੇ ਨਵੇਂ ਰੇਲਵੇ ਓਵਰ ਬਿ੍ਰਜ ਦੇ ਕੰਮ ਦੀ ਪ੍ਰਗਤੀ ਤਹਿਤ ਰੇਲਵੇ ਫਾਟਕ ਨੂੰ ਦੋਹਾਂ ਪਾਸਿਆਂ ਤੋਂ ਦੋ ਦਿਨਾਂ (12 ਅਤੇ 13 ਅਕਤੂਬਰ 2022) ਲਈ ਬੰਦ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰਸਤੇ ਤੇ ਜਾਣ ਵਾਲੇ ਰਾਹਗੀਰ 2 ਦਿਨਾਂ (12 ਅਤੇ 13 ਅਕਤੂਬਰ) ਲਈ ਕਿਸੇ ਹੋਰ ਬਦਲਵੇਂ ਰਸਤੇ ਰਾਹੀਂ ਆਪਣਾ ਸਫ਼ਰ ਕਰਨ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ ਲੁਧਿਆਣਾ ਵਿਖੇ ਪੰਜਾਬ ਦਿਵਸ ਵਾਲੇ ਦਿਨ ਪਹਿਲੀ ਨਵੰਬਰ ਨੂੰ
ਮੁੱਖ ਮੰਤਰੀ ਭਗਵੰਤ ਮਾਨ ਜੇਤੂਆਂ ਨੂੰ 6 ਕਰੋੜ ਰੁਪਏ ਦੇ ਇਨਾਮ ਵੰਡਣਗੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਅਕਤੂਬਰ: ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਵੱਡੇ ਪੱਧਰ ਉਤੇ ਉਲੀਕੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ ਪੰਜਾਬ ਦਿਵਸ ਵਾਲੇ ਦਿਨ ਪਹਿਲੀ ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਗਦ ਇਨਾਮ ਵੰਡਣਗੇ। ਅੱਜ ਇਥੇ ਪੰਜਾਬ ਭਵਨ ਵਿਖੇ ਖੇਡ ਵਿਭਾਗ ਦੀ ਮੀਟਿੰਗ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ ਪੰਜਾਬ ਦਿਵਸ ਵਾਲੇ ਦਿਨ ਪਹਿਲੀ ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ। ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਰਾਜ ਪੱਧਰੀ ਮੁਕਾਬਲਿਆਂ ਅਤੇ ਸਮਾਪਤੀ ਸਮਾਰੋਹ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਜਾਣ ਅਤੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।
ਇਸ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਨਗਦ ਇਨਾਮ ਦੇਣ ਲਈ ਜਲਦ ਸਮਾਗਮ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸੂਬੇ ਦੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਪੰਜਾਬ ਦੀ ਖੇਡਾਂ ਵਿੱਚ ਅਮੀਰ ਪ੍ਰੰਪਰਾ ਰਹੀ ਹੈ ਅਤੇ ਖੇਡਾਂ ਵਿੱਚ ਸੂਬੇ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਬਲਾਕ ਤੇ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦੀ ਸਫਲਤਾ ਤੋਂ ਬਾਅਦ ਹੁਣ 14 ਤੋਂ 28 ਅਕਤੂਬਰ ਤੱਕ ਵੱਖ-ਵੱਖ 9 ਥਾਵਾਂ ਉਤੇ 29 ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਰਾਜ ਪੱਧਰੀ ਮੁਕਾਬਲੇ ਦੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਮੀਟਿੰਗ ਵਿੱਚ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।






