Sunday, May 17, 2026
Home Blog Page 2364

ਇੰਪਲਾਈਜ਼ ਫੈਡਰੇਸ਼ਨ (ਚਾਹਲ) ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ਰੋਸ ਰੈਲੀ ਕੀਤੀ

0

ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ :ਇੰਪਲਾਈਜ਼ ਫੈਡਰੇਸ਼ਨ (ਚਾਹਲ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਲੋਂ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਉਤੇ ਥਰਮਲ ਪਲਾਂਟ ਦੇ ਮੇਨ ਗੇਟ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਇੰਪਲਾਈਜ਼ ਫੈਡਰੇਸ਼ਨ (ਚਾਹਲ) ਥਰਮਲ ਲਹਿਰਾ ਮੁਹੱਬਤ ਦੇ ਪ੍ਰਧਾਨ ਅਤੇ ਸੂਬਾ ਮੀਤ ਸੀਨੀਅਰ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ ਜਨਰਲ ਸਕੱਤਰ ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਲਖਵੰਤ ਸਿੰਘ ਬਾਂਡੀ ਜੁਆਇੰਟ ਸੈਕਟਰੀ ਰਘਬੀਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਪਾਵਰਕੌਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਡੀ .ਏ ਦੀ ਕਿਸਤਾਂ ਦਾ ਬਕਾਇਆ ਬਹਾਲ ਕੀਤਾ ਜਾਵੇ ਪੇਅ ਕਮਿਸ਼ਨ ਦੀਆ ਤਰੁੱਟੀਆਂ ਕਰਕੇ ਪਿਛਲਾ ਬਕਾਇਆ ਤਰੁੰਤ ਜਾਰੀ ਕੀਤਾ ਜਾਵੇ ਕੱਟਿਆ ਹੋਇਆ ਪੇਂਡੂ ਭੱਤਾ ਬਹਾਲ ਕੀਤਾ ਜਾਵੇ ਬੰਦ ਕੀਤਾ ਮੋਬਾਇਲ ਭੱਤਾ ਜਾਰੀ ਕੀਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ 9-16-23 ਸਾਲਾ ਸਕੇਲ ਜਾਰੀ ਕੀਤਾ ਜਾਵੇ ਪਾਵਰਕੌਮ ਅਤੇ ਟਰਾਂਸਕੋ ਵਿੱਚ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆ ਕੱਟੀਆਂ ਹੋਈਆਂ। ਪੋਸਟਾਂ ਬਹਾਲ ਕੀਤੀਆਂ ਜਾਣ ਅਤੇ ਯੂਨਿਟ ਨੰ.2 ਦੀ ਈ.ਐਸ. ਪੀ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਉਹਨਾਂ ਕਿਹਾ ਕਿ ਜੇਕਰ ਪਾਵਰਕੌਮ ਦੀ ਮਨੇਜ਼ਮੈਂਟ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨਾ ਮੰਨੀਆਂ ਤਾਂ 18 ਅਕਤੂਬਰ 2022 ਨੂੰ ਪਾਵਰਕਾਮ ਅਤੇ ਟਰਾਸਕੋ ਦੇ ਮੁੱਖ ਦਫਤਰ ਪਟਿਆਲਾ ਵਿਖੇ ਪੰਜਾਬ ਪੱਧਰ ਦਾ ਰੋਸ ਧਰਨਾ ਜਾਵੇਗਾ ਅਤੇ ਹੈਡ ਆਫਿਸ ਦੇ ਤਿੰਨੇ ਗੇਟ ਜਾਮ ਕੀਤੇ ਜਾਣਗੇ ਉਹਨਾਂ ਇਸ ਧਰਨੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ ਇਸ ਰੈਲੀ ਵਿੱਚ ਥਰਮਲ ਦੇ ਕਰਮਚਾਰੀਆਂ ਨੇ ਵੱਧਚੜ ਕੇ ਹਿੱਸਾ ਲਿਆ ਰੈਲੀ ਵਿੱਚ ਰਜਿੰਦਰ ਬਹਾਦਰ, ਪ੍ਰੈਸ ਸਕੱਤਰ,ਦਮਨਜੀਤ ਸਿੰਘ ਅਡੀਟਰ, ਮਲਕੀਤ ਸਿੰਘ ਚੈਨਾ, ਰਾਜ ਕੁਮਾਰ, ਗੁਰਲਾਲ ਸਿੰਘ ਗਿੱਲ, ਆਦਿ ਅਹੁਦੇਦਾਰਾਂ ਹਾਜਰ ਹੋਏ।

ਟੀ.ਬੀ.ਡੀ.ਸੀ.ਏ. ਨੇ ਜੋਨਲ ਲਾਇਸੈਂਸਿੰਗ ਅਥਾਰਟੀ ਨੂੰ ਦਿੱਤਾ ਮੰਗ ਪੱਤਰ

0

ਪੰਜਾਬ ਸਰਕਾਰ ਵੱਲੋਂ ਕੈਮਿਸਟਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਸੁਰੂ ਹੋਵੇਗਾ ਸੰਘਰਸ : ਅਸੋਕ ਬਾਲਿਆਂਵਾਲੀ
ਕੈਮਿਸਟਾਂ ਦੀਆਂ ਮੰਗਾਂ ਦੇ ਹੱਲ ਲਈ ਜੁਆਇੰਟ ਕਮਿਸਨਰ ਡਰੱਗ, ਪੰਜਾਬ ਨਾਲ ਕੀਤਾ ਜਾਵੇਗਾ ਤਾਲਮੇਲ: ਜੈੱਡ.ਐੱਲ.ਏ. ਅਮਨ ਵਰਮਾ
ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ :ਦੀ ਬਠਿੰਡਾ ਡਿਸਟਿ੍ਰਕਟ ਕੈਮਿਸਟ ਐਸੋਸੀਏਸਨ (ਟੀ.ਬੀ.ਡੀ.ਸੀ.ਏ.) ਨੇ ਜ?ਿਲ੍ਹਾ ਪ੍ਰਧਾਨ ਅਸੋਕ ਬਾਲਿਆਂਵਾਲੀ ਦੀ ਅਗਵਾਈ ਵਿੱਚ ਜੋਨਲ ਡਰੱਗ ਲਾਇਸੈਂਸਿੰਗ ਅਥਾਰਟੀ (ਜੈੱਡ.ਐੱਲ.ਏ.) ਅਮਨ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿੱਤ ਸਕੱਤਰ ਰਮੇਸ ਗਰਗ, ਹੋਲਸੇਲ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਦਰਸਨ ਜੌੜਾ, ਅਨਿਲ ਕੁਮਾਰ, ਆਰ.ਸੀ.ਏ. ਦੇ ਸਰਪ੍ਰਸਤ ਪ੍ਰੀਤਮ ਸਿੰਘ ਵਿਰਕ ਅਤੇ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ?ਿਲ੍ਹਾ ਪ੍ਰਧਾਨ ਅਸੋਕ ਬਾਲਿਆਂਵਾਲੀ ਨੇ ਦੱਸਿਆ ਕਿ ਜੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਅਮਨ ਵਰਮਾ ਨੂੰ ਮੰਗ ਪੱਤਰ ਦੇ ਕੇ ਕਾਰਪੋਰੇਟ ਘਰਾਣਿਆਂ ਨੂੰ ਅੰਨ੍ਹੇਵਾਹ ਦਿੱਤੇ ਜਾ ਰਹੇ ਡਰੱਗ ਲਾਇਸੈਂਸਾਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਉਕਤ ਨੀਤੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਟੀ.ਬੀ.ਡੀ.ਸੀ.ਏ. ਦੇ ਜ?ਿਲ੍ਹਾ ਪ੍ਰਧਾਨ ਅਤੇ ਏ.ਆਈ.ਓ.ਸੀ.ਡੀ. ਦੇ ਕਾਰਜਕਾਰੀ ਮੈਂਬਰ ਅਸੋਕ ਬਾਲਿਆਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਡਰੱਗ ਲਾਇਸੈਂਸਾਂ ਕਾਰਨ ਪੰਜਾਬ ਦੇ 27,000 ਕੈਮਿਸਟਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬੇਰੁਜਗਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਡਰੱਗ ਪਾਲਿਸੀ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਡਰੱਗ ਲਾਇਸੈਂਸ ਨਾ ਦੇਣ ਦੀ ਵਿਵਸਥਾ ਨੂੰ ਮੁੱਖ ਰੱਖਦਿਆਂ, ਜੋ ਡਰੱਗ ਪਾਲਿਸੀ ਹੋਰ ਕੈਮਿਸਟਾਂ ‘ਤੇ ਲਾਗੂ ਹੈ, ਉਹੀ ਨੀਤੀ ਕਾਰਪੋਰੇਟ ਘਰਾਣਿਆਂ ‘ਤੇ ਵੀ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਕਤ ਨਵੀਂ ਨੀਤੀ ਵਿੱਚ ਹੋਰ ਸੁਧਾਰ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਅਸੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਜੈੱਡ.ਐੱਲ.ਏ. ਅਮਨ ਵਰਮਾ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਜੁਆਇੰਟ ਕਮਿਸਨਰ ਪੰਜਾਬ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਧਿਆਨ ਵਿੱਚ ਲਿਆ ਕੇ ਕੈਮਿਸਟਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਕੋਸਿਸ ਕਰਨਗੇ। ਇਸ ਦੌਰਾਨ ਟੀ.ਬੀ.ਡੀ.ਸੀ.ਏ., ਆਰ.ਸੀ.ਏ. ਅਤੇ ਹੋਲਸੇਲ ਕੈਮਿਸਟ ਐਸੋਸੀਏਸਨ ਨੇ ਜੈੱਡ.ਐੱਲ.ਏ. ਅਮਨ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕੈਮਿਸਟਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਅਤੇ ਕਾਰਪੋਰੇਟ ਘਰਾਣਿਆਂ ਨੂੰ ਅੰਨ੍ਹੇਵਾਹ ਦਿੱਤੇ ਜਾ ਰਹੇ ਲਾਇਸੰਸ ਪਾਲਿਸੀ ਨੂੰ ਲਾਗੂ ਕੀਤਾ ਗਿਆ, ਤਾਂ ਪੂਰੇ ਪੰਜਾਬ ਦੇ ਕੈਮਿਸਟ ਪੰਜਾਬ ਸਰਕਾਰ ਵਿਰੁੱਧ ਸੰਘਰਸ ਸੁਰੂ ਕਰਨ ਲਈ ਮਜਬੂਰ ਹੋਣਗੇ।

ਸਹੀਦ ਭਗਤ ਸਿੰਘ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਸਹੀ ਰਾਹ – ਉਗਰਾਹਾਂ

ਆਪਣੇ ਨਾਇਕ ਦੇ ਵਿਚਾਰਾਂ ਤੇ ਆਦਰਸਾਂ ਉੱਪਰ ਡਟਣ ਦਾ ਸੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਬਰਨਾਲਾ, 28 ਸਤੰਬਰ:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਸਹੀਦ ਭਗਤ ਸਿੰਘ ਜਿੰਦਾਬਾਦ ਰੈਲੀ ਮੌਕੇ ਦਹਿ ਹਜਾਰਾਂ ਔਰਤਾਂ ਸਮੇਤ ਜਨ ਸੈਲਾਬ ਉਮੜ ਆਇਆ।ਬਸੰਤੀ ਚੁੰਨੀਆਂ ਤੇ ਬਸੰਤੀ ਪੱਗਾਂ ਸਜਾਕੇ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਹੱਥਾਂ ‘ਚ ਫੜਕੇ ਸਜਿਆ ਵਿਸਾਲ ਪੰਡਾਲ ਲੋਕ ਮਨਾਂ ‘ਚ ਸਹੀਦ ਭਗਤ ਸਿੰਘ ਦੇ ਉੱਕਰੇ ਹੋਏ ਬਿੰਬ ਨੂੰ ਪੇਸ ਕਰ ਰਿਹਾ ਸੀ।ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਹੀਦ ਭਗਤ ਸਿੰਘ ਵੱਲੋਂ ਦਿਖਾਏ ਰਾਹ ‘ਤੇ ਚੱਲ ਕੇ ਹੀ ਮੌਜੂਦਾ ਸਮੇਂ ਗੰਭੀਰ ਸੰਕਟ ‘ਚ ਫਸੇ ਖੇਤੀ ਖੇਤਰ ਅਤੇ ਸਮੁੱਚੇ ਅਰਥਚਾਰੇ ਨੂੰ ਸੰਕਟ ਚੋਂ ਕੱਢ ਕੇ ਤਰੱਕੀ ਦੇ ਰਾਹ ਤੋਰ ਜਾ ਸਕਦਾ ਹੈ ।ਸ੍ਰੀ ਉਗਰਾਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਸਦੇ ਫਿਰਕਾਪ੍ਰਸਤ ਪੈਰੋਕਾਰ ਸਹੀਦ ਭਗਤ ਸਿੰਘ ਨੂੰ ਸਹੀਦ ਨਾਂ ਮੰਨਕੇ ਤੇ ਉਸਨੂੰ ਅੱਤਵਾਦੀ ਕਹਿਕੇ ਸਾਮਰਾਜਵਾਦ ਤੇ ਜਗੀਰਦਾਰੀ ਦੀ ਸੇਵਾ ਕਰਨ ਦਾ ਜੱਦੀ ਪੁਸਤੀ ਰੋਲ ਹੀ ਨਿਭਾ ਰਹੇ ਹਨ।ਉਹਨਾਂ ਕਿਹਾ ਕਿ ਆਪ ਪਾਰਟੀ ਦੇ ਨਕਲੀ ਇਨਕਲਾਬੀ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸਾਂ ਦਾ ਤੱਤ ਰੋਲਕੇ ਫੋਕੇ ਹੋਕਰਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਸਹੀਦ ਭਗਤ ਦੀ ਮਾਰਗ ਸੇਧ ਹੀ ਲੋਕ ਕਲਿਆਣ ਦਾ ਇੱਕੋ ਇੱਕ ਰਾਹ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਮੁਲਕ ਚੋਂ ਸਾਮਰਾਜੀ ਗਲਬਾ ਖਤਮ ਨਹੀਂ ਹੁੰਦਾ ਤੇ ਜਦੋਂ ਤੱਕ ਜਗੀਰਦਾਰੀ ਤੇ ਸੂਦਖੋਰੀ ਦੀ ਅੰਨੀ ਲੁੱਟ ਦਾ ਤੰਦੂਆ ਜਾਲ ਸਾਡੇ ਗਲੋਂ ਨਹੀਂ ਲੈਂਦਾ ਉਦੋਂ ਤੱਕ ਨਾਂ ਕਿਸਾਨ ਖੁਸਹਾਲ ਜੀਵਨ ਜਿਉਂ ਸਕਦਾ ਨਾ ਮੁਲਕ ਆਜਾਦ ਤੇ ਆਤਮ ਨਿਰਭਰ ਵਿਕਾਸ ਦੇ ਰਾਹ ਅੱਗੇ ਵਧ ਸਕਦਾ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਸਹੀਦੇ ਆਜਮ ਭਗਤ ਸਿੰਘ ਹੀ ਅਜਿਹਾ ਵਿਚਾਰਵਾਨ ਇਨਕਲਾਬੀ ਸੀ ਜਿਸਨੇ ਕੌਮ ਦੇ ਮੂਹਰੇ ਇਸਦੇ ਕਲਿਆਣ ਲਈ ਠੋਸ ਤੇ ਸਪੱਸਟ ਸੰਕਲਪ ਰੱਖਿਆ ਸੀ। ਉਹਨਾਂ ਕਿਹਾ ਕਿ ਸਹੀਦ ਭਗਤ ਸਿੰਘ ਨੇ ਆਪਣੀ ਤੀਖਣ ਬੁੱਧੀ ਦੇ ਜੋਰ ਗੋਰੇ ਅੰਗਰੇਜਾਂ ਦੀ ਥਾਂ ਕਾਲੇ ਅੰਗਰੇਜਾਂ ਦੀ ਆਮਦ ਬਾਰੇ ਪਹਿਲਾਂ ਹੀ ਭਵਿੱਖ ਬਾਣੀ ਕਰ ਦਿੱਤੀ ਸੀ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ?ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਆਪ ਵਾਲੇ ਬਦਲਾਅ ਦੀ ਹਕੂਮਤ ਦੀ ਗੱਲ ਕਰਦੇ ਆ ਪਰ ਉਹਨਾਂ ਦੇ ਰਾਜ ਵਿੱਚ ਪੱਗ ਦੇ ਰੰਗ ਤੋਂ ਬਿਨਾਂ ਕੁੱਝ ਵੀ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਉਹ ਗੱਲ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੀ ਕਰਦੇ ਆ ਪਰ ਮੁਲਕ ਦੇ ਵਿਕਾਸ ਲਈ ਲਾਗੂ ਓਹੀ ਕਾਰਪੋਰੇਟ ਮਾਡਲ ਕਰਦੇ ਹਨ ਜਿਸਨੂੰ ਹੁਣ ਤੱਕ ਕਾਂਗਰਸ , ਅਕਾਲੀ, ਭਾਜਪਾਈ ਤੇ ਹੋਰ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਹ ਭਗਤ ਸਿੰਘ ਆਦਰਸਾਂ ਤੇ ਵਿਚਾਰਾਂ ਦਾ ਤੱਤ ਰੋਲਕੇ ਨਾਂ ਸਿਰਫ ਲੋਕਾਂ ਨਾਲ ਸਗੋਂ ਭਗਤ ਸਿੰਘ ਨਾਲ ਵੀ ਧ੍ਰੋਹ ਕਮਾ ਰਹੇ ਹਨ।ਔਰਤ ਕਿਸਾਨ ਆਗੂ ਹਰਿੰਦਰ ਬਿੰਦੂ ਨੇ ਕਿਸਾਨੀ ਤੇ ਕੌਮ ਦੇ ਕਲਿਆਣ ਲਈ ਚੱਲ ਰਹੇ ਸੰਘਰਸਾਂ ‘ਚ ਔਰਤ ਵਰਗ ਦੇ ਯੋਗਦਾਨ ਤੇ ਮਹੱਤਵ ਨੂੰ ਉਭਾਰਿਆ।ਉਨ੍ਹਾਂ ਔਰਤਾਂ ਨੂੰ ਸੰਘਰਸਾਂ ਨਾਲ ਹੱਕ ਹਾਸਲ ਕਰਨ ਤੇ ਵੱਡੀਆਂ ਜਿੱਤਾਂ ਹਾਸਲ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਗਤ ਸਿੰਘ ਦੇ ਰਾਹ ਚੱਲਕੇ ਹੀ ਜਾਤਾਂ, ਧਰਮਾਂ, ਨਸਲਾਂ ਤੇ ਲਿੰਗ ਵਿਤਕਰਿਆਂ ਤੋਂ ਮੁਕਤ ਬਰਾਬਰੀ ਤੇ ਭਾਈਚਾਰੇ ‘ਤੇ ਅਧਾਰਿਤ ਸੱਚਾ ਲੋਕਾਸਾਹੀ ਰਾਜ ਸਥਾਪਤ ਹੋ ਸਕਦਾ ਹੈ।
ਪੀ.ਐਸ.ਯੂ. (ਸਹੀਦ ਰੰਧਾਵਾ) ਦੇ ਆਗੂ ਹੁਿਸਆਰ ਸਿੰਘ ਸਲੇਮਗੜ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ ਨੇ ਆਉਣ ਵਾਲੇ ਲੋਕ ਸੰਘਰਸਾਂ ‘ਚ ਨਾਂ ਸਿਰਫ ਨੌਜਵਾਨਾਂ ਦੀ ਸਮੂਲੀਅਤ ਦੇ ਮਹੱਤਵ ‘ਤੇ ਜੋਰ ਦਿੱਤਾ ਸਗੋਂ ਆਉਣ ਵਾਲੇ ਜਾਨ ਹੂਲਵੇਂ ਸੰਘਰਸਾਂ ਖਾਤਰ ਲੋੜੀਂਦੀ ਮਾਨਸਿਕ ਤਿਆਰੀ ਦਾ ਮਹੱਤਵ ਵੀ ਉਭਾਰਿਆ।ਉਹਨਾਂ ਨੇ ਨੌਜਵਾਨਾਂ ਲਈ ਸਹੀਦ ਭਗਤ ਸਿੰਘ ਦੇ ਸੰਦੇਸ ਦਾ ਜ?ਿਕਰ ਕਰਦਿਆਂ ਨੌਜਵਾਨਾਂ ਨੂੰ ਆਪਣੀਆਂ ਜ?ਿੰਦਗੀਆਂ ਕਿਸਾਨਾਂ ਤੇ ਮਜਦੂਰਾਂ ਨੂੰ ਜਥੇਬੰਦ ਕਰਨ ਦੇ ਲੇਖੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਠੇਕਾ ਮੁਲਾਜਮ ਮੋਰਚਾ ਦੇ ਆਗੂ ਜਗਰੂਪ ਸਿੰਘ ਲਹਿਰਾ ਨੇ ਵੀ ਸੰਬੋਧਨ ਕੀਤਾ।ਰੈਲੀ ਦੇ ਅੰਤ ‘ਤੇ (ਪਲਸ ਮੰਚ) ਵੱਲੋਂ ਅਮੋਲਕ ਸਿੰਘ ਦੇ ਲਿਖੇ ‘ਤੂੰ ਕਲਮਕਾਰ ਹੈਂ ਲੋਕਾਂ ਦਾ, ਤੂੰ ਹੈਂ ਅਮਰ ਕਦੇ ਨਹੀਂ ਮਰ ਸਕਦਾ‘ ਸਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਕੋਰਿਓਗ੍ਰਾਫੀ ਨੇ ਇਸ ਸਮਾਗਮ ਦੇ ਇਨਕਲਾਬੀ ਰੰਗ ਨੂੰ ਹੋਰ ਵੀ ਗਾੜਾ ਕਰ ਦਿੱਤਾ।

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਦੂਜੇ ਦਿਨ ਕੀਤੀ ਰੋਸ ਰੈਲੀ

0

ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਚੇਅਰਮੈਨ ਸ਼੍ਰੀ ਮੇਘ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜਵੀਰ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਸ਼੍ਰੀ ਸੁਰਜੀਤ ਸਿੰਘ ਅਤੇ ਵਿੱਤ ਸਕੱਤਰ ਸ਼੍ਰੀ ਗੁਰਸੇਵਕ ਸਿੰਘ ਵਿਰਕ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਸਰਕਾਰੀ ਮੁਲਾਜਮਾਂ ਵੱਲੋਂ ਸਥਾਨਕ ਮਿੱਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਵਿੱਚ ਵੱਖ-ਵੱਖ ਵਿਭਾਗਾਂ ਦੇ ਅਹੁਦੇਦਾਰਾਂ ਵੱਲੋਂ ਭਾਗ ਲਿਆ ਗਿਆ। ਇਸ ਰੈਲੀ ਵਿੱਚ ਮਿਤੀ 01-04-2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਾ, ਛੇਵੇਂ ਤਨਖਾਹ ਕਮਿਸ਼ਨ ਦੀ ਜਾਰੀ ਰਿਪੋਰਟ ਵਿੱਚ ਸੋਧ ਕਰਦੇ ਹੋਏ ਮਿਤੀ 31-12-2015 ਨੂੰ ਮਿਲੀ ਆਖਰੀ ਤਨਖਾਹ ਉੱਪਰ 125 ਪ੍ਰਤੀਸ਼ਤ ਡੀ.ਏ. ਦਾ ਰਲੇਵਾਂ ਕਰਕੇ ਉਸ ਉੱਪਰ 20 ਪ੍ਰਤੀਸ਼ਤ ਲਾਭ, ਮਿਤੀ 01-07-2021 ਤੋਂ ਸੈਂਟਰ ਦੀ ਤਰਜ ਤੇ 28 ਪ੍ਰਤੀਸ਼ਤ ਤੋਂ 31 ਪ੍ਰਤੀਸ਼ਤ ਅਤੇ 1 ਜਨਵਰੀ 2022 ਤੋਂ 31 ਪ੍ਰਤੀਸ਼ਤ ਤੋਂ 34 ਪ੍ਰਤੀਸ਼ਤ ਤੱਕ ਪੈਂਡਿੰਗ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਰਲੀਜ਼ ਕਰਨ,ਡਿਵੈਲਪਮੈਂਟ ਟੈਕਸ ਦੇ ਨਾਮ ਤੇ ਸਰਕਾਰ ਵੱਲੋਂ ਲਿਆ ਜਾਂਦਾ 200 ਰੁਪਏ ਜਜੀਆ ਟੈਕਸ ਬੰਦ ਕਰਨ ਦੀਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਤੇ ਡੀ.ਸੀ. ਦਫਤਰ ਬਠਿੰਡਾ ਦੇ ਪ੍ਰਧਾਨ ਸ਼੍ਰੀ ਕੁਲਦੀਪ ਸ਼ਰਮਾ, ਸ਼੍ਰੀ ਮਨਜੀਤ ਸਿੰਘ ਅਤੇ ਸ਼੍ਰੀਮਤੀ ਰਛਪਾਲ ਕੌਰ,ਜਲ ਸਰੋਤ ਵਿਭਾਗ ਤੋਂ ਸ੍ਰੀ ਬਲਦੇਵ ਸਿੰਘ ਪ੍ਰਧਾਨ, ਸ਼੍ਰੀ ਗੁਣਦੀਪ ਬਾਂਸਲ ਸੁਪਰਡੰਟ ਅਤੇ ਜਿੰਮੀ, ਸਿੱਖਿਆ ਵਿਭਾਗ ਤੋਂ ਸ਼੍ਰੀ ਲਾਲ ਸਿੰਘ ਜਨਰਲ ਸਕੱਤਰ,ਵਾਟਰ ਸਪਲਾਈ ਵਿਭਾਗ ਤੋਂ ਸ਼੍ਰੀ ਓਂਕਾਰ ਚੰਦ ਅਤੇ ਸ਼੍ਰੀਮਤੀ ਸੁਨੀਤਾ ਰਾਣੀ, ਬੀ.ਐਂਡ.ਆਰ. ਵਿਭਾਗ ਤੋਂ ਸ਼੍ਰੀ ਅਨੂਪ ਗਰਗ ਸੁਪਰਡੰਟ, ਹਰਭਜਨ ਸਿੰਘ ਅਤੇ ਬਲਦੀਪ ਸਿੰਘ,ਖੇਤੀਬਾੜੀ ਵਿਭਾਗ ਤੋਂ ਸ਼੍ਰੀ ਗਗਨਦੀਪ ਸਿੰਘ, ਸ਼੍ਰੀਮਤੀ ਅਮਨਦੀਪ ਕੌਰ ਅਤੇ ਸ਼੍ਰੀਮਤੀ ਜਗਸੀਰ ਕੌਰ, ਐਕਸਾਈਜ਼ ਵਿਭਾਗ ਤੋਂ ਸ਼੍ਰੀਸੁਖਦੀਪ ਸਿੰਘ, ਸ਼੍ਰੀ ਸਾਹਿਲ ਬਾਂਸਲ ਅਤੇ ਸ਼੍ਰੀ ਸਹਿਜ ਗਰਗ ਨੇ ਇਸ ਰੋਸ ਰੈਲੀ ਵਿੱਚ ਭਾਗ ਲਿਆ।

ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਜੈਸਲਮੇਰ ਅਤੇ ਜੋਧਪੁਰ ਦੀ ਯਾਤਰਾ ’ਤੇ ਗਏ

0

ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ : ਸਿਲਵਰ ਓਕਸ ਸਕੂਲ ਸੁਸਾਂਤ ਸਿਟੀ ਦੇ ਵਿਦਿਆਰਥੀਆਂ ਨੂੰ ਜੈਸਲਮੇਰ ਅਤੇ ਜੋਧਪੁਰ ਦੀ ਇੱਕ ਸਿਖਿਆਤਮਕ ਅਤੇ ਰੋਮਾਂਚਕ ਯਾਤਰਾ ‘ਤੇ ਲਿਜਾਇਆਹ ਗਿਆ। ਇਸ ਯਾਤਰਾ ਦੌਰਾਨ ਜੈਸਲਮੇਰ ਝੀਲਾਂ, ਸਜਾਵਟੀ ਜੈਨ ਮੰਦਰਾਂ ਕਿਲੇ ਅਤੇ ਹਵੇਲੀਆਂ ਨਾਲ ਭਰਪੂਰ ਰੌਮਾਂਚਿਕ ਰਹੀ। ਵਿਦਿਆਰਥੀਆਂ ਨੇ ਮਾਰੂਥਲ ਦੇ ਵਿਚਕਾਰ ਨਖਲਿਸਤਾਨ ਦਾ ਅਨੁਭਵ ਕੀਤਾ, ਜਿੱਥੇ ਉਹ ਕੈਂਪਾਂ ਵਿੱਚ ਰਾਤ ਭਰ ਠਹਿਰੇ ਅਤੇ ਪੂਲ ਪਾਰਟੀ, ਮਿੱਟੀ ਦੇ ਟਿਬਿਯਾਂ ਉੱਤੇ ਜੀਪ ਅਤੇ ਊਠ ਦੀ ਸਵਾਰੀ ਦਾ ਆਨੰਦ ਮਾਣਿਆ। ਸਕੂਲ ਦੇ ਬਚਿਯਾਂ ਨੇ ਜੈਸਲਮੇਰ ਕਿਲ੍ਹੇ ਦਾ ਦੌਰਾ ਕੀਤਾ, ਉਨ੍ਹਾ ਨੇਕਿਲ੍ਹੇ ਦੇ ਇਤਿਹਾਸ ਬਾਰੇ ਜਾਣਿਆ ਜੋ ਉਨ੍ਹਾਂ ਦੇ ਆਲੇ ਦੁਆਲੇ ਇੱਕ ਸਾਨਦਾਰ ਦਿ੍ਰਸ ਵਜੋਂ ਖੜ੍ਹਾ ਹੈ। ਅਗਲੇ ਦਿਨ ਵਿਦਿਆਰਥੀਆਂ ਨੇ ਜੋਧਪੁਰ ਦਾ ਦੌਰਾ ਕੀਤਾ, ਜਿਸ ਨੂੰ “ਦ ਬਲੂ ਸਿਟੀ“, “ਸਨ ਸਿਟੀ“ ਅਤੇ “ਗੇਟਵੇ ਟੂ ਥਾਰ“ ਵੀ ਕਿਹਾ ਜਾਂਦਾ ਹੈ। ਜੋਧਪੁਰ ਦੀ ਯਾਤਰਾ ਦੀ ਸੁਰੂਆਤ ਸਹਿਰ ਦੇ ਬਜਾਰ ਤੋਂ ਹੋਈ।ਮਹਿਰਾਨਗੜ੍ਹ ਕਿਲਾ, ਜਸਵੰਤ ਥੜਾ ਅਤੇ ਉਮੈਦ ਭਵਨ ਬੇਹੱਦ ਵਿਦਿਅਕ ਅਤੇ ਦੇਖਣਯੋਗ ਸਨ। ਵਿਦਿਆਰਥੀ ਮੰਡੋਰ ਗਾਰਡਨ ਦਾ ਦੌਰਾ ਕਰਕੇ ਬਹੁਤ ਖੁਸ ਹੋਏ, ਜਿਸ ਵਿੱਚ ਬਹੁਤ ਸਾਰੇ ਮੰਦਰ ਅਤੇ ਸਮਾਰਕ ਸਨ। ਨੀਲੇ ਘਰਾਂ, ਮੰਦਰਾਂ, ਸੈਂਕੜੇ ਦੁਕਾਨਾਂ ਨੇ ਇਸ ਨੂੰ ਹਲਚਲ ਵਾਲੇ ਸਹਿਰ ਵਜੋਂ ਰੰਗਿਆ ਹੈ।ਇਸ ਯਾਤਰਾ ਨੇ ਵਿਦਿਆਰਥੀਆਂ ਨੂੰ ਇੱਕ ਟੀਮ ਵਜੋਂ ਸਿੱਖਣ, ਕੰਮ ਕਰਨ ਅਤੇ ਖੇਡਣ ਦਾ ਮੌਕਾ ਵੀ ਦਿੱਤਾ। ਉਹਨਾਂ ਨੇ ਦਿਲਚਸਪ ਟੀਮ ਬਿਲਡਿੰਗ ਗੇਮਾਂ ਖੇਡੀਆਂ, ਗਾਨੇਗਾਏ ਅਤੇ ਡਾੰਸ ਕੀਤਾ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਇੱਕ ਪ੍ਰਸਿੱਧ ਅਧਿਆਪਕ ਅਤੇ ਇੱਕ ਦਾਰਸਨਿਕ, ਕਨਫਿਊਸੀਅਸ ਦਾ ਹਵਾਲਾ ਦਿੱਤਾ, “ਮੈਂ ਸੁਣਿਆ ਅਤੇ ਮੈਂ ਭੁੱਲ ਗਿਆ। ਮੈਂ ਵੇਖਦਾ ਹਾਂ ਅਤੇ ਮੈਨੂੰ ਯਾਦ ਹੈ। ਮੈਂ ਕਰਦਾ ਹਾਂ ਅਤੇ ਮੈਂ ਸਮਝਦਾ ਹਾਂ। ” ਸ੍ਰੀਮਤੀ ਸੇਖੋਂ ਦਾ ਮੰਨਣਾ ਹੈ ਕਿ ਵਿਦਿਆਰਥੀ ਕਲਾਸਰੂਮ ਤੋਂ ਬਾਹਰ, ਜਿੱਥੇ ਉਹ ਖੋਜ ਅਤੇ ਅਨੁਭਵ ਕਰਦੇ ਹਨ, ਨਵੀਆਂ ਚੀਜਾਂ, ਨਵੇਂ ਵਿਚਾਰਾਂ ਅਤੇ ਨਵੇਂ ਸੰਕਲਪਾਂ ਬਾਰੇ ਜਾਣ ਲੈਂਦੇ ਹਨ।

ਡਿਪਟੀ ਕਮਿਸ਼ਨਰ ਨੇ ਭਾਰਤੀ ਰੈਡ ਕਰਾਸ ਸੋਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਕੀਤੀ ਤਿਮਾਹੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰਤੀ ਰੈਡ ਕਰਾਸ ਸੋਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਤਿਮਾਹੀ ਮੀਟਿੰਗ ਹੋਈ। ਬੈਠਕ ਦੌਰਾਨ ਉਨ੍ਹਾਂ ਸੁਸਾਇਟੀ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕਾਰਜਾਂ ਦੀ ਸਮੀਖਿਆ ਅਤੇ ਉਨ੍ਹਾਂ ਵਲੋਂ ਨਵੇਂ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਲੋੜੀਂਦੇ ਸੁਝਾਅ ਵੀ ਲਏ ਗਏ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੂੰ ਭਾਰਤੀ ਰੈੱਡ ਕਰਾਸ ਦੇ ਸਕੱਤਰ ਸ਼੍ਰੀ ਦਰਸ਼ਨ ਕੁਮਾਰ ਵਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਵਲੋਂ ਕਰਵਾਈਆਂ ਗਈਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੇ ਸੁਸਾਇਟੀ ਮੈਂਬਰਾਂ ਨੂੰ ਅੱਗੇ ਹੋਰ ਬੇਹਤਰ ਸੇਵਾਵਾਂ ਦੇਣ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਐਸਡੀਐਮ ਮੌੜ ਸ਼੍ਰੀ ਵਰਿੰਦਰ ਸਿੰਘ, ਐਸਡੀਐਮ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਐਸਡੀਐਮ ਤਲਵੰਡੀ ਸਾਬੋ ਸ. ਸਾਰੰਗਪ੍ਰੀਤ ਸਿੰਘ ਔਜਲਾ, ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।

ਭਗਤ ਸਿੰਘ ਦਾ ਸੁਪਨਾ ਸੀ ਦੇਸ਼ ਨੂੰ ਬੁਲੰਦੀਆਂ ਤੇ ਲਿਜਾਣਾ : ਡਿਪਟੀ ਕਮਿਸ਼ਨਰ

0

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ
ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਵੱਲੋਂ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ
ਡੀਸੀ ਅਤੇ ਐਸਐਸਪੀ ਨੇ ਖੁਦ ਸਾਈਕਲ ਚਲਾ ਕੇ ਰੈਲੀ ਚ ਕੀਤੀ ਸ਼ਮੂਲੀਅਤ
ਬਠਿੰਡਾ ਸਾਈਕਲਿੰਗ ਗਰੁੱਪ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਰੈਲੀ ਚ ਲਿਆ ਭਾਗ
ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੇ ਦੇਸ਼ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਜੋ ਸੁਪਨਾ ਦੇਖਿਆ ਸੀ, ਉਸ ਸੁਪਨੇ ਨੂੰ ਸਾਕਾਰ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ੲਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਦਾ ਸੁਪਨਾ ਦੇਸ਼ ਨੂੰ ਬੁਲੰਦੀਆਂ ਤੇ ਦੇਖਣਾ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਸ਼ਹਾਦਤ ਦਾ ਜ਼ਾਮ ਪੀਤਾ ਗਿਆ।ਸਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਟਰਫ਼ ਸਟੇਡੀਅਮ ਤੋਂ ਸ਼ੁਰੂ ਹੋ ਕੇ 100 ਫੁੱਟੀ ਰੋਡ, ਪਾਵਰ ਹਾਊਸ ਰੋਡ, ਫ਼ੌਜੀ ਚੌਂਕ, ਹਨੂੰਮਾਨ ਚੌਕ ਹੁੰਦੇ ਹੋਏ ਰੋਜ ਗਾਰਡਨ ਵਿਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵਲੋਂ ਖੁਦ ਸਾਈਕਲ ਚਲਾ ਕੇ ਸ਼ਮੂਲੀਅਤ ਕੀਤੀ ਗਈ। ਸਾਈਕਲ ਰੈਲੀ ਦੌਰਾਨ ਬਠਿੰਡਾ ਸਾਈਕਲਿੰਗ ਗਰੁੱਪ ਤੋਂ ਇਲਾਵਾ ਨੌਜਵਾਨ ਵਰਗ ਵਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ।

ਅਗਰਵਾਲ ਵੈਲਫੇਅਰ ਸਭਾ ਨੇ ਮਿੱਤਲ ਗਰੁੱਪ ਦੇ ਐਮ.ਡੀ ਰਾਜਿੰਦਰ ਮਿੱਤਲ ਦਾ ਕੀਤਾ ਸਨਮਾਨ

0

ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ: ਮਹਾਰਾਜਾ ਅਗਰਸੈਨ ਜੈਯੰਤੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਅਗਰਵਾਲ ਵੈਲਫੇਅਰ ਸਭਾ ਰਜ਼ਿ ਬਠਿੰਡਾ ਵੱਲੋਂ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਸਭਾ ਵੱਲੋਂ ਐੱਮਡੀ ਰਾਜਿੰਦਰ ਮਿੱਤਲ ਵੱਲੋਂ ਬਠਿੰਡਾ ਇਲਾਕੇ ’ਚ ਸਮਾਜ ਸੇਵਾ ਦੇ ਖੇਤਰ ’ਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਗਰਵਾਲ ਵੈਲਫੇਅਰ ਸਭਾ ਵੱਲੋਂ ਹਰ ਸਾਲ ਜਿਥੇ ਮਹਾਰਾਜਾ ਅਗਰਸੈਨ ਜੈਯੰਤੀ ਮੌਕੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਉਥੇ ਹੀ ਸਭਾ ਵੱਲੋਂ ਵੱਖ ਵੱਖ ਖੇਤਰਾਂ ’ਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਸਨਮਾਨ ਅਗਰਵਾਲ ਸਭਾ ਦੇ ਪ੍ਰਧਾਨ ਵਿਮਲ ਮਿੱਤਲ, ਜਨਰਲ ਸਕੱਤਰ ਰਜਨੀਸ਼ ਮਿੱਤਲ, ਵਾਇਸ ਪ੍ਰਧਾਨ ਕਿ੍ਰਸ਼ਨ ਮਿੱਤਲ, ਸੈਕਟਰੀ ਜੀਵਨ ਜਿੰਦਲ, ਕੈਸ਼ੀਅਰ ਯਸ਼ਪਾਲ ਸਿੰਗਲਾ ਅਤੇ ਸਲਾਹਕਾਰ ਭੁਪਿੰਦਰ ਬਾਂਸਲ ਵੱਲੋਂ ਦਿੱਤਾ ਗਿਆ।
ਸਭਾ ਵੱਲੋਂ ਜਿਥੇ ਰਾਜਿੰਦਰ ਮਿੱਤਲ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਉਥੇ ਹੀ ਉਨ੍ਹਾਂ ਮਿੱਤਲ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਖੇਤਰ ’ਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਬੋਲਦਿਆ ਅਗਰਵਾਲ ਸਭਾ ਦੇ ਪ੍ਰਧਾਨ ਵਿਮਲ ਮਿੱਤਲ ਨੇ ਦੱਸਿਆ ਕਿ ਮਿੱਤਲ ਗਰੁੱਪ ਦੇ ਮੈਨੈਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਜਿਥੇ ਪਹਿਲਾਂ ਵੱਡੀ ਲਾਗਤ ਨਾਲ ਉੜੀਆਂ ਕਾਲੋਨੀ ’ਚ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਕੇ ਦਿੱਤੇ ਜਾ ਰਹੇ ਹਨ, ਉਥੇ ਹੀ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਬਠਿੰਡਾ- ਡੱਬਵਾਲੀ ਮਾਰਗ ’ਤੇ ਸਥਿਤ ਏਮਜ਼ ਹਸਪਤਾਲ ਵਿਖੇ ਮਰੀਜ਼ਾ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਵੇਦ ਕੁਮਾਰੀ ਮਿੱਤਲ ਧਰਮਸ਼ਾਲਾ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ। ਇਸ ਮੌਕੇ ਬੋਲਦਿਆ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਅਗਰਵਾਲ ਸਭਾ ਦੇ ਸਾਰੇ ਮੈਂਬਰਾਂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਭਵਿੱਖ ’ਚ ਸਮਾਜ ਸੇਵਾ ਨੂੰ ਇਸੇ ਤਰ੍ਹਾਂ ਨਿਰੰਤਰ ਕਰਦੇ ਰਹਿਣ ਦਾ ਵਿਸ਼ਵਾਸ ਵੀ ਦੁਆਇਆ।

ਬੀ.ਐਫ.ਜੀ.ਆਈ. ਵਿਖੇ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ‘ ਦਾ 115ਵਾਂ ਜਨਮ ਦਿਹਾੜਾ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ( ਬੀ.ਐਫ.ਜੀ.ਆਈ.), ਬਠਿੰਡਾ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉੱਘੇ ਨਾਵਲਕਾਰ ਅਤੇ ਪੰਜਾਬੀ ਕਹਾਣੀਕਾਰ ਸ. ਬਲਦੇਵ ਸਿੰਘ ਸੜਕਨਾਮਾ (ਸਾਹਿਤ ਅਕੈਡਮੀ ਐਵਾਰਡੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ਼੍ਰੀ. ਬੀ.ਡੀ. ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਉਹਨਾਂ ਨਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੋਵੇ। ਉਨ੍ਹਾਂ ਨੇ ਦੱਸਿਆ ਕਿ ਅੱਜ ਸਾਰਾ ਦੇਸ਼ ਉਸ ਸੂਰਬੀਰ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾ ਰਿਹਾ ਹੈ, ਜਿਸ ਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ।
ਸਮਾਗਮ ਦੇ ਮੁੱਖ ਮਹਿਮਾਨ ਸ. ਬਲਦੇਵ ਸਿੰਘ ਸੜਕਨਾਮਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਬਹੁਤ ਛੋਟੀਆਂ-ਛੋਟੀਆਂ ਤੇ ਰੋਚਕ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸਰਦਾਰ ਭਗਤ ਸਿੰਘ ਨੂੰ 3 ਸਾਲ ਦੀ ਉਮਰ ਵਿੱਚ ਹੀ ਦੇਸ਼ ਭਗਤੀ ਦੀ ਗੁੜ੍ਹਤੀ ਆਪਣੇ ਪਰਿਵਾਰ ਵਿੱਚੋਂ ਮਿਲੀ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਵਿਭਿੰਨ ਪ੍ਰਸੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਸ਼ਹੀਦ ਭਗਤ ਸਿੰਘ ਕਿਵੇਂ ਇੱਕ ਆਮ ਇਨਸਾਨ ਹੁੰਦਾ ਹੋਇਆ ਵੀ ਆਪਣੀ ਸੋਚ ਅਤੇ ਪੜ੍ਹਨ ਦੀ ਆਦਤ ਕਰ ਕੇ ਖ਼ਾਸ ਬਣ ਕੇ ਉੱਭਰਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਦਾਰ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਗਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਪੜ੍ਹਨ ਦੀ ਆਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਵਿਦਿਆਰਥੀਆਂ ਨੇ ਇਸ ਭਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ‘ਸਰਦਾਰ ਭਗਤ ਸਿੰਘ-ਇੱਕ ਸੋਚ‘ ਵਿਸ਼ੇ ‘ਤੇ ਵਿਦਿਆਰਥੀਆਂ ਵੱਲੋਂ ਭਾਸ਼ਣ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ ।
ਇਸ ਤੋਂ ਇਲਾਵਾ ਬਾਬਾ ਫ਼ਰੀਦ ਕਾਲਜ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਐਨ.ਐਸ.ਐਸ. ਯੂਨਿਟਾਂ ਵੱਲੋਂ ਬੀ.ਐਫ.ਜੀ.ਆਈ. ਦੇ ਪੂਰੇ ਕੈਂਪਸ ਵਿੱਚ ਸ਼ਹੀਦ ਭਗਤ ਸਿੰਘ ਸੰਬੰਧੀ ਇੱਕ ਰੈਲੀ ਕੱਢੀ ਗਈ ਜਿਸ ਨੂੰ ਮੁੱਖ ਮਹਿਮਾਨ ਸ. ਬਲਦੇਵ ਸਿੰਘ ਸੜਕਨਾਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਦੌਰਾਨ ਐਨ.ਐਸ.ਐਸ. ਵਲੰਟੀਅਰਾਂ ਨੇ ਸ. ਭਗਤ ਸਿੰਘ ਦੀ ਸੋਚ ਤੇ ਵਿਚਾਰਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ਼੍ਰੀ. ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪਿ੍ਰੰਸੀਪਲ ਡਾ. ਮੰਗਲ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਅੰਤ ‘ਚ ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਨੇ ਸਾਰੇ ਆਏ ਹੋਏ ਮਹਿਮਾਨਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਵਧਾਈ ਦਿੱਤੀ।

ਹਰਿਆਣਾ -ਪੰਜਾਬ ਮਿਲ ਕੇ ਚੰਡੀਗੜ੍ਹ ਏਅਰਪੋਰਟ ‘ਤੇ ਲਗਾਏ ਸ਼ਹੀਦ ਭਗਤ ਸਿੰਘ ਦਾ ਸਟੈਚੂ- ਡਿਪਟੀ ਸੀਐਮ

0

ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਏਅਰਪੋਰਟ ‘ਤੇ ਕੌਮਾਂਤਰੀ ਉੜਾਨਾਂ ਵਧਾਉਣ ਲਈ ਕੇਂਦਰ ਤੋਂ ਮੰਗਿਆ ਸਹਿਯੋਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਸਤੰਬਰ- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਨੂੰ ਨੌਜੁਆਨਾਂ ਦੇ ਲਈ ਪ੍ਰੇਰਣਾ ਸਰੋਤ ਦੱਸਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ‘ਤੇ ਹਰਿਆਣਾ ਤੇ ਪੰਜਾਬ ਦੇ ਸੰਯੁਕਤ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦਾ ਇਕ ਸਟੈਚੂ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਨੌਜੁਆਨ ਪੀੜੀ ਸਟੈਚੂ ਦੇ ਦਰਸ਼ਨ ਕਰ ਕੇ ਦੇਸ਼ਭਗਤੀ ਤੇ ਦੇਸ਼ ਪ੍ਰੇਮ ਦਾ ਸੰਦੇਸ਼ ਲੈ ਸਕਣ। ਡਿਪਟੀ ਮੁੱਖ ਮੰਤਰੀ ਨੇ ਇਸ ਹਵਾਈ ਅੱਡੇ ਤੋਂ ਕੌਮਾਂਤਰੀ ਉੜਾਨਾਂ ਸ਼ੁਰੂ ਸ਼ੁਰੂ ਕਰਨ ਦੇ ਲਈ ਵੀ ਕੇਂਦਰ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਡਿਪਟੀ ਸੀਐਮ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਦੀ 115ਵੀਂ ਜੈਯੰਤੀ ਦੇ ਮੌਕੇ ‘ਤੇ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਰੱਖੇ ਜਾਣ ਦੇ ਮੌਕੇ ‘ਤੇ ਪ੍ਰਬੰਧਿਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੋਕੇ ‘ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਨਾਮਕਰਣ ਕੀਤਾ। ਇੰਨ੍ਹਾਂ ਦੇ ਇਲਾਵਾ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਬਨਵਾਰੀ ਲਾਲ ਪਰੋਹਿਤ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਸੜਕ ਟ੍ਰਾਂਸੋਪਰਟ ਅਤੇ ਰਾਜਮਾਰਗ ਅਤੇ ਨਾਗਰ ਵਿਮਾਨਨ ਰਾਜ ਮੰਤਰੀ ਰਿਟਾਇਰਡ ਜਨਰਲ ਵਿਜੈ ਕੁਮਾਰ ਸਿੰਘ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ, ਚੰਡੀਗੜ੍ਹ ਤੋਂ ਸਾਂਸਦ ਕਿਰਣ ਖੇਰ ਵੀ ਮੌਜੂਦ ਰਹੇ।
ਡਿਪਟੀ ਸੀਐਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਨਾਮਕਰਣ ਕਰਦਨ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਦੇ ਤਿਆਗ ਅਤੇ ਬਲਿਦਾਨ ਦੇ ਲਈ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਭਗਤ ਸਿੰਘ ਵੱਲੋਂ ਕਹੇ ਗਏ ਸ਼ਬਦ ਇਟ ਇਜ ਇਜੀ ਟੂ ਕਿਲ ਇੰਡੀਵਿਜੀਯੂਲਸ, ਬਟ ਯੂ ਕੈਨਨੋਟ ਕਿਲ ਦਾ ਆਈਡਿਆਜ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਚਾਰ ਨੌਜੁਆਨਾਂ ਵਿਚ ਜਿੰਦਾ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਏਅਰਪੋਰਟ ਨੂੰ ਹਰਿਆਣਾ ਤੇ ਪੰਜਾਬ ਦੀ ਸਾਂਝੀ ਵਿਰਾਸਤ ਦੱਸਦੇ ਹੋਏ ਕਿਹਾ ਕਿ ਸਾਡੀ ਉਮਰ ਦੇ ਨੌਜੁਆਨਾਂ ਨੇ ਤਾਂ ਸ਼ਹੀਦ ਭਗਤ ਸਿੰਘ ਦੇ ਬਾਰੇ ਵਿਚ ਪੜਿਆ ਹੈ ਪਰ ਬਜੁਰਗਾਂ ਨੇ ਤਾਂ ਭਗਤ ਸਿੰਘ ਜੀ ਦੇ ਸੰਘਰਸ਼ ਨੂੰ ਦੇਖਿਆ ਹੈ।
ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਆਓ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੀ ਜੈਯੰਤੀ ਦੇ ਮੌਕੇ ‘ਤੇ ਸੰਕਲਪ ਲੈਣ ਕਿ ਉਨ੍ਹਾਂ ਸ਼ਹੀਦੀ ਦਿਵਸ 23 ਮਾਰਚ, 2023 ਤਕ ਹਰਿਆਣਾ ਤੇ ਪੰਜਾਬ ਮਿਲ ਕੇ ਸੰਯੁਕਤ ਖਰਚ ਨਾਲ ਸ਼ਹੀਦ ਭਗਤ ਸਿੰਘ ਦਾ ਇੱਥੇ ਸਟੈਚੂ ਸਥਾਪਿਤ ਕਰਵਾ ਦੇਣ ਤਾਂ ਜੋ ਇੱਥੋਂ ਆਉਣ-ਜਾਣ ਵਾਲੇ ਲੋਕ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਣ। ਇਸ ਮੌਕੇ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਵੀ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਦਾ ਨਾਮਕਰਣ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਕਰਨ ‘ਤੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਂਅ ਲੈਂਦੇ ਹੀ ਰਗਾਂ ਵਿਚ ਖੂਨ ਦਾ ਪ੍ਰਵਾਹ ਤੇਜ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ਭਗਤੀ ਤੋਂ ਹੀ ਭਿ੍ਰਸ਼ਟਾਚਾਰ, ਬੇਈਮਾਨੀ ਵਰਗੇ ਕੁਰੀਤਿਆਂ ਨੂੰ ਦੂਰ ਰੱਖਿਅ ਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅੰਗ੍ਰੇਜਾਂ ਦੀ ਗੁਲਾਮੀ ਦੀ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਅਨੇਕ ਵੀਰਾਂ ਨੇ ਸ਼ਹਾਦਤ ਦਿੱਤੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਅਪੀਲ ਕੀਤੀ।

Our Visitor

1906305