Sunday, May 17, 2026
Home Blog Page 2376

ਡੀਐਮ ਗਰੁੱਪ ਕਰਾੜਵਾਲਾ ਦੇ ਬੱਚਿਆਂ ਨੇ ਬਲਾਕਪੱਧਰੀ ਖੇਡਾਂ ’ਚ ਮਾਰੀ ਬਾਜ਼ੀ

0

ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ: ਮਾਲਵਾ ਪੱਟੀ ਦੀ ਪ੍ਰਸਿੱਧ ਸਿੱਖਿਆ ਸੰਸਥਾ ਵਜੋਂ ਜਾਣੀ ਜਾਂਦੀ ਡੀਐੱਮ ਗਰੁੱਪ ਕਰਾੜਵਾਲਾ ਦੇ ਬੱਚਿਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਵਿਚ ਬਾਜ਼ੀ ਮਾਰੀ ਹੈ। ਫੁੱਟਬਾਲ ਦੇ ਅੰਡਰ 11 ਗਰੁੱਪ ਮੁਕਾਬਲਿਆਂ ਵਿਚ ਸਕੂਲ ਦੇ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ। ਪ੍ਰੈਸ ਨੂੰ ਇਸਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਇੰਜ਼: ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੜਕਿਆਂ ਦੇ ਫੁੱਟਬਾਲ ਹੋਏ ਸਖ਼ਤ ਮੁਕਾਬਲੇ ਵਿਚ ਟੀਮ ਦੇ ਕਪਤਾਨ ਮਨਜੋਤ ਸਿੰਘ ਢਿੱਲੋਂ ਦੇ ਗੋਲ ਦੀ ਬਦੌਲਤ ਟੀਮ ਪਹਿਲੇ ਨੰਬਰ ’ਤੇ ਰਹੀ। ਇਸੇ ਤਰ੍ਹਾਂ ਸਤਰੰਜ਼ ਵਿਚ ਲੜਕੀਆਂ, ਬੈਡਮਿੰਟਨ ਲੜਕੀਆਂ ਅਤੇ ਰੱਸਾਕਸੀ ਵਿਚ ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ।

ਹੁਣ ਮਾਈਸਰਖ਼ਾਨਾ ’ਚ ਬਣੇ ਸਵਰਨਕਾਰ ਦੁਰਗਾ ਮੰਦਰ ਦੀ ਕਮੇਟੀ ਦਾ ਭਖਿਆ ਵਿਵਾਦ

0

ਇੱਕ ਧੜੇ ਨੇ ਕਾਬਜ਼ ਗਰੁੱਪ ਵਿਰੁਧ ਦਿੱਤੀ ਐਸ.ਐਸ.ਪੀ ਨੂੰ ਸਿਕਾਇਤ
ਮੁੱਖ ਮੰਤਰੀ ਨੂੰ ਕੀਤੀ ਕਾਨੂੰਨੀ ਕਾਰਵਾਈ ਦੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਸਤੰਬਰ : ਜ਼ਿਲ੍ਹੇ ਦੇ ਇਤਿਹਾਸਕ ਮਾਤਾ ਮਾਈਸਰਖ਼ਾਨਾ ਮੰਦਿਰ ਵਿਖੇ ਪਹਿਲਾਂ ਹੀ ਚੱਲ ਰਹੇ ਮੰਦਿਰ ਕਮੇਟੀ ਦਾ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਇੱਥੇ ਬਣੇ ਸਵਰਨਕਾਰ ਦੁਰਗਾ ਮੰਦਰ ਦੀ ਕਮੇਟੀ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਇਸ ਮਾਮਲੇ ਵਿਚ ਕਰੋੜਾਂ ਦੀ ਕਥਿਤ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਇੱਕ ਧੜੇ ਨੇ ਕਾਰਜ਼ ਗਰੁੱਪ ਵਿਰੁਧ ਐਸ.ਐਸ.ਪੀ ਨੂੰ ਸਿਕਾਇਤ ਦਿੱਤੀ ਹੈ। ਐਸ.ਐਸ.ਪੀ ਨੂੰ ਮਿਲਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਤੇ ਮੰਦਰ ਕਮੇਟੀ ਦੇ ਚੀਫ ਪੈਟਰਨ ਕਰਤਾਰ ਸਿੰਘ ਜੋੜਾ ਅਤੇ ਹੋਰਨਾਂ ਨੇ ਦਸਿਆ ਕਿ ਨਵੀਂ ਕਾਰਜ਼ਕਾਰੀ ਕਮੇਟੀ ਚੁਣੇ ਜਾਣ ਦੇ ਬਾਵਜੂਦ ਪਿਛਲੇ ਦੋ ਦਹਾਕਿਆਂ ਤੋਂ ਕਾਬਜ਼ ਚੱਲੇ ਆ ਰਹੇ ਪ੍ਰਧਾਨ ਮਨੋਹਰ ਸਿੰਘ ਅਤੇ ਜਰਨਲ ਸੈਕਟਰੀ ਸੁਰਿੰਦਰ ਸਿੰਘ ਹਿਸਾਬ-ਕਿਤਾਬ ਨਹੀਂ ਦੇ ਰਹੇ ਹਨ, ਜਿਸਦੇ ਚੱਲਦੇ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਬਠਿੰਡਾ ਨੂੰ ਪੱਤਰ ਭੇਜਕੇ ਮੰਗ ਕੀਤੀ ਗਈ ਹੈ ਕਿ ਪਿਛਲੇ 24 ਸਾਲਾਂ ਤੋਂ ਸਵਰਨਕਾਰ ਦੁਰਗਾ ਮੰਦਰ ਮਾਈਸਰਖਾਨਾ ਵਿੱਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦਾ ਚੜਾਵਾ, ਨਗਦੀ, ਸੋਨਾ-ਚਾਂਦੀ, ਵਿਦੇਸ਼ਾਂ ਤੋਂ ਆਏ ਹੋਏ ਰੁਪੈ ਜੋ ਕਿ ਕਰੋੜਾਂ ਰੁਪੈ ਬਣਦੇ ਹਨ, ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਕਰਤਾਰ ਸਿੰਘ ਜੌੜਾ ਨੇ ਦਸਿਆ ਕਿ ਨਿਯਮਾਂ ਅਨੁਸਾਰ ਇਸ ਰਜਿਸਟਰਡ ਸੋਸਾਇਟੀ ਦੀ 1 ਅਪ੍ਰੈਲ ਤੋਂ 31 ਮਾਰਚ ਤੱਕ ਹਰ ਸਾਲ ਜਰਨਲ ਮੀਟਿੰਗ ਕੀਤੀ ਜਾਣੀ ਜਰੂਰੀ ਹੈ ਜਿਸ ਵਿੱਚ ਇੱਕ ਸਾਲ ਦੀ ਆਮਦਨ ਅਤੇ ਖਰਚੇ ਦਾ ਹਿਸਾਬ ਪੇਸ਼ ਕਰਨਾ ਅਤੇ ਚਾਲੂ ਸਾਲ ਦਾ ਬਜਟ ਦੋ ਤਿਹਾਈ ਤੋਂ ਵੱਧ ਮੈਬਰਾਂ ਵੱਲੋਂ ਪਾਸ ਕਰਵਾਉਣਾ ਹੁੰਦਾ ਹੈ। ਪਰੰਤੂ ਉਕਤ ਪ੍ਰਧਾਨ ਅਤੇ ਜਰਨਲ ਸੈਕਟਰੀ ਨੇ ਨਾ ਤਾਂ ਕੋਈ ਜਰਨਲ ਮੀਟਿੰਗ ਬੁਲਾਈ ਹੈ ਨਾ ਹੀ ਹਿਸਾਬ ਪੇਸ਼ ਕੀਤਾ ਹੈ ਅਤੇ ਨਾ ਹੀ ਕਰੋੜਾਂ ਰੁਪੈ ਦੇ ਖਰਚੇ ਦਿਖਾਉਣ ਲਈ ਬਜਟ ਪੇਸ਼ ਕਰਕੇ ਪਾਸ ਕਰਵਾਇਆ ਹੈ, ਬਲਕਿ ਆਪਣੀਆਂ ਮਨਮਾਨੀਆਂ ਕਰਦੇ ਰਹੇ ਹਨ ਅਤੇ ਕਿਸੇ ਕਨੂੰਨ ਦੀ ਪਰਵਾਹ ਨਹੀ ਕੀਤੀ। ਸੋਸਾਇਟੀ ਦੇ ਸਵਿਧਾਨ ਅਨੁਸਾਰ ਹਰ ਸਾਲ 1 ਅਪ੍ਰੈਲ ਤੋਂ 31 ਮਾਰਚ ਤੱਕ ਇੱਕ ਸਾਲ ਲਈ ਪ੍ਰਧਾਨ ਬਣਾਇਆ ਜਾਣਾ ਹੈ ਪਰੰਤੂ ਉਕਤ ਮਨੋਹਰ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਮਿਲਕੇ, ਪੰਜ-ਪੰਜ ਸਾਲ ਦਾ ਪ੍ਰਧਾਨ ਬਨਣ ਲਈ ਮਤਾ ਪਾਸ ਕਰਵਾਉਂਦਾ ਰਿਹਾ ਹੈ। ਜਿਸਦੇ ਚੱਲਦੇ 25-04-2022 ਨੂੰ ਮਾਈਸਰਖਾਨਾ ਮੰਦਰ ਵਿਖੇ ਸੋਸਾਇਟੀ ਦੇ ਮੈਬਰਾਂ ਨੇ ਮੀਟਿੰਗ ਕਰਕੇ ਮਨੋਹਰ ਸਿੰਘ ਦੀ ਪ੍ਰਧਾਨਗੀ ਖਾਰਜ ਕਰ ਦਿੱਤੀ ਤੇ ਸਰਵਸੰਮਤੀ ਨਾਲ ਗੁਰਮੀਤ ਸਿੰਘ ਵਾਸੀ ਮੁਕਤਸਰ ਨੂੰ ਕਾਰਜਕਾਰੀ ਪ੍ਰਧਾਨ, ਸੁਖਦਰਸ਼ਨ ਸਿੰਘ ਵਾਸੀ ਰਾਮਪੁਰਾ ਨੂੰ ਕਾਰਜਕਾਰੀ ਸੈਕਟਰੀ ਅਤੇ ਮਨਜੀਤ ਸਿੰਘ ਵਾਸੀ ਮਾਨਸਾ ਨੂੰ ਕਾਰਜਕਾਰੀ ਕੈਸ਼ੀਅਰ ਬਣਾਇਆ ਗਿਆ। ਪਰੰਤੂ ਉਕਤ ਮਨੋਹਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੰਦਰ ਧਰਮਸਾਲਾ ਤੇ ਤਾਲੇ ਲਗਾ ਕੇ ਰੱਖੇ ਹੋਏ ਹਨ ਅਤੇ 5 ਮਹੀਨੇ ਬੀਤ ਜਾਣ ਤੱਕ ਵੀ ਮੰਦਰ ਕਮੇਟੀ ਦਾ ਰਿਕਾਰਡ ਹਿਸਾਬ/ਚਾਰਜ ਨਹੀਂ ਦਿੱਤਾ। ਉਧਰ ਮਨੋਹਰ ਸਿੰਘ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਵਿਰੁਧ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦ ਵੀ ਨਵੀਂ ਕਮੇਟੀ ਬਣਦੀ ਹੈ ਤਾਂ ਬਹੁਸੰਮਤੀ ਮੈਂਬਰਾਂ ਨੇ ਸਮਰਥਨ ਕੀਤਾ ਸੀ ਤੇ ਉਨ੍ਹਾਂ ਤੋਂ ਪਹਿਲਾਂ ਵੀ ਪ੍ਰਧਾਨ ਪੰਜ ਪੰਜ ਸਾਲ ਲਈ ਬਣਦੇ ਰਹੇ ਹਨ। ਮਨੋਹਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਅਪ੍ਰੈਲ ਮਹੀਨੇ ’ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਖ਼ੁਦ ਕਰਤਾਰ ਸਿੰਘ ਜੌੜਾ ਤੇ ਹੋਰਨਾਂ ਨੂੰ ਖ਼ੁਦ ਅਹੁੱਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ ਪ੍ਰੰਤੂ ਸਮੂਹ ਮੈਂਬਰਾਂ ਨੇ ਮਨਾਂ ਕਰਕੇ ਸੇਵਾ ਸੰਭਾਲ ਜਾਰੀ ਰੱਖਣ ਲਈ ਅਵਾਜ਼ ਚੁੱਕੀ ਸੀ।ਉਨ੍ਹਾਂ ਵਿਦੇਸ਼ਾਂ ’ਚੋਂ ਸੋਨੇ ਤੇ ਪੈਸੇ ਦੇ ਚੜਾਵੇ ਦੇ ਦਾਅਵੇ ਨੂੰ ਵੀ ਗਲਤ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਵਿਰੋਧੀ ਧੜੇ ਕੋਲ ਇੱਕ ਵੀ ਵਿਅਕਤੀ ਹੈ ਤਾਂ ਉਹ ਪੇਸ਼ ਕਰਨ ਤੇ ਨਾਲ ਹੀ ਮੰਦਿਰ ਨੂੰ ਤਾਲੇ ਲਗਾਉਣ ਦੀ ਗੱਲ ਨੂੰ ਵੀ ਗਲਤ ਕਰਾਰ ਦਿੱਤਾ।

ਝੋਨੇ ਦੀ ਨਿਰਵਿਘਨ ਖਰੀਦ ਲਈ ਸਰਕਾਰ ਦੀਆਂ ਪੁਖ਼ਤਾ ਤਿਆਰੀਆਂ-ਮੁੱਖ ਮੰਤਰੀ

0

ਪਹਿਲੇ ਦਿਨ ਤੋਂ ਹੀ ਝੋਨੇ ਦੀ ਖਰੀਦ, ਚੁਕਾਈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਦੇ ਹੁਕਮ
ਡਿਜੀਟਲ ਗੇਟ ਪਾਸ ਰੋਕਣਗੇ ਝੋਨੇ ਦੀ ਗੈਰ-ਕਾਨੂੰਨੀ ਆਮਦ
ਝੋਨੇ ਦੀ ਅਣ-ਅਧਿਕਾਰਤ ਆਵਾਜਾਈ ਰੋਕਣ ਲਈ ਵੱਡੀ ਗਿਣਤੀ ਵਿਚ ਲੱਗਣਗੇ ਨਾਕੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਸਤੰਬਰ: ਇਕ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਖਰੀਦ ਕਰਨ ਦੇ ਉਦੇਸ਼ ਨਾਲ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਕਿਸਾਨਾਂ ਦੀ ਸਖ਼ਤ ਮਿਹਨਤ-ਮੁਸ਼ੱਕਤ ਨਾਲ ਪੈਦਾ ਕੀਤਾ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ।” ਝੋਨੇ ਦੀ ਫੌਰੀ ਖਰੀਦ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਪਹਿਲੇ ਦਿਨ ਤੋਂ ਹੀ ਝੋਨੇ ਦੀ ਖਰੀਦ, ਲਿਫਟਿੰਗ ਅਤੇ ਕਿਸਾਨਾਂ ਨੂੰ ਵੇਚੀ ਗਈ ਫਸਲ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਸੇ ਕਿਸਾਨ ਨੂੰ ਕੋਈ ਵੀ ਮੁਸ਼ਕਲ ਪੇਸ਼ ਆਉਣ ’ਤੇ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ।ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਤੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਨੂੰ ਅਗਾਮੀ ਸੀਜ਼ਨ ਵਿਚ ਝੋਨੇ ਦੀ ਖਰੀਦ ਲਈ ਪੂਰੀ ਤਰ੍ਹਾਂ ਮੁਸਤੈਦ ਰਹਿਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਤਸੱਲੀ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਬੇ ਨੇ ਖਰੀਦ ਸੀਜ਼ਨ ਲਈ ਢੁਕਵੇਂ ਬਾਰਦਾਨੇ ਦਾ ਪਹਿਲਾਂ ਹੀ ਬੰਦੋਬਸਤ ਕੀਤਾ ਹੋਇਆ ਹੈ ਅਤੇ ਸਾਰੀਆਂ ਮੰਡੀਆਂ ਵਿਚ ਇਸ ਦੀ ਲੋੜੀਂਦੀ ਸਪਲਾਈ ਕਰਨ ਦੇ ਆਦੇਸ਼ ਦਿੱਤੇ।
ਇੱਥੇ ਦੱਸਣਯੋਗ ਹੈ ਕਿ ਮੰਡੀ ਬੋਰਡ ਨੇ ਸੂਬਾ ਭਰ ਵਿਚ 1804 ਖਰੀਦ ਕੇਂਦਰ ਨੋਟੀਫਾਈ ਕੀਤੇ ਹੋਏ ਹਨ। ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਜਾਣ ਦੀ ਸਥਿਤੀ ਤੋਂ ਬਚਣ ਲਈ ਫਸਲ ਖਰੀਦਣ ਲਈ ਆਰਜ਼ੀ ਖਰੀਦ ਕੇਂਦਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲਾਂ ਦੇ ਉਲਟ ਇਸ ਸਾਲ ਸੂਬੇ ਵਿਚ ਕਿਸੇ ਵੀ ਸ਼ੈਲਰ ਵਿਚ ਆਰਜ਼ੀ ਮੰਡੀ ਸਥਾਪਤ ਨਹੀਂ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਵਿਭਾਗ ਨੂੰ ਉਸ ਦੀ ਪਾਰਦਰਸ਼ੀ ਖਰੀਦ ਨੀਤੀ ਲਈ ਵਧਾਈ ਦਿੱਤੀ ਕਿਉਂ ਜੋ ਇਸ ਨੀਤੀ ਨਾਲ ਨਵੇਂ ਬੋਲੀਕਾਰਾਂ ਨੂੰ ਮੌਕੇ ਦੇਣ ਲਈ ਤਰਪਾਲਾਂ ਦੀ ਖਰੀਦ ਲਈ ਟੈਂਡਰਾਂ ਵਿਚ ਇਜਾਰੇਦਾਰੀ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਸ ਨਾਲ ਕੀਮਤ ਵਿਚ 15 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਬੇਮੌਸਮੇ ਮੀਂਹ ਕਾਰਨ ਮੰਡੀਆਂ ਵਿਚ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਪਟਣ ਅਤੇ ਮੀਂਹ ਰੁਕਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਝੋਨੇ ਦੇ ਖਰੀਦ ਕਾਰਜਾਂ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਨਿਰਧਾਰਤ ਸੰਚਾਲਨ ਪ੍ਰਣਾਲੀ (ਐਸ.ਓ.ਪੀ.) ਵਿਕਸਤ ਕਰਨ ਦੇ ਹੁਕਮ ਦਿੱਤੇ ਹਨ।
ਵਿਭਾਗ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਜ਼ਮੀਨ ਦਾ ਰਿਕਾਰਡ ਅਨਾਜ ਖਰੀਦ ਪੋਰਟਲ ਨਾਲ ਜੋੜ ਦਿੱਤਾ ਗਿਆ ਅਤੇ ਜ਼ਮੀਨ ਦੇ ਅਨੁਮਾਨਿਤ ਉਤਪਾਦਨ ਦੇ ਆਧਾਰ ਉਤੇ ਹਰੇਕ ਖਸਰਾ ਨੰਬਰ ਦੇ ਮੁਤਾਬਕ ਝੋਨੇ ਦੀ ਖਰੀਦ ਨਿਰਧਾਰਤ ਕਰ ਦਿੱਤੀ ਗਈ ਹੈ। ਪੰਜਾਬ ਮੰਡੀ ਬੋਰਡ ਵੱਲੋਂ ਈ-ਗਿਰਦਾਵਰੀ ਦਾ ਡਾਟਾ ਵੀ ਜੋੜਿਆ ਜਾ ਰਿਹਾ ਜੋ 30 ਸਤੰਬਰ, 2022 ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।ਮੰਤਰੀ ਮੰਡਲ ਵੱਲੋਂ ਮਨਜ਼ੂਰ ਕੀਤੀ ਪੰਜਾਬ ਕਸਟਮ ਮਿਲਿੰਗ ਪਾਲਿਸੀ-2022-23 ਦੇ ਤਹਿਤ ਸਾਰੀਆਂ ਚੌਲ ਮਿੱਲਾਂ ਵਿਚ ਮਿੱਲਾਂ ਦੀ ਈ-ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ। ਇਸ ਤਹਿਤ ਹੁਣ ਤੱਕ 3854 ਮਿੱਲਾਂ ਦੀ ਆਨਲਾਈਨ ਤਸਦੀਕ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਐਫ.ਸੀ.ਆਈ. ਨੂੰ ਝੋਨੇ ਨੂੰ ਸਪਲਾਈ, ਅਦਾਇਗੀ, ਮੌਕੇ ਉਤੇ ਜਾ ਕੇ ਤਸਦੀਕ ਕਰਨ ਅਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਨੂੰ ਆਨਲਾਈਨ ਵਿਧੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਬਹੁਤੀਆਂ ਪ੍ਰਕਿਰਿਆਵਾਂ ਚਿਹਰਾ-ਰਹਿਤ ਹੋ ਚੁੱਕੀਆਂ ਹਨ ਜਿਸ ਤੋਂ ਭਾਵ ਸਬੰਧਤ ਵਿਅਕਤੀ ਨੂੰ ਇਸ ਕੰਮ ਲਈ ਦਫ਼ਤਰਾਂ ਵਿਚ ਜਾਣ ਦੀ ਲੋੜ ਨਹੀਂ ਰਹੀ।
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਪਹਿਲੀ ਵਾਰ ਘੱਟੋ-ਘੱਟ ਦੂਰੀ ਦੇ ਸਿਧਾਂਤ ਦੇ ਆਧਾਰ ਉਤੇ ਆਟੋਮੈਟਿਕ ਸਾਫਟਵੇਅਰ ਰਾਹੀਂ ਚੌਲ ਮਿੱਲਾਂ ਨੂੰ ਮੰਡੀਆਂ ਨਾਲ ਜੋੜਿਆ ਜਾ ਰਿਹਾ ਹੈ ਜਿਸ ਨਾਲ ਸੂਬਾ ਸਰਕਾਰ ਲਈ ਚੋਖੀ ਬੱਚਤ ਹੋਵੇਗੀ। ਮੁੱਖ ਮੰਤਰੀ ਨੇ ਪੀ.ਐਸ.ਪੀ.ਐਸ.ਐਲ. ਦੇ ਪੋਰਟਲ ਨਾਲ ਜੋੜੇ ਗਏ ਅਨਾਜ ਖਰੀਦ ਪੋਰਟਲ ਦੇ ਮੁਤਾਬਕ ਹਰੇਕ ਮਿੱਲ ਵਿਚ ਬਿਜਲੀ ਦੀ ਖਪਤ ਦੀ ਸਖ਼ਤ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਡਲਿਵਰੀ ਰਿਕਾਰਡ ਕੀਤੀ ਗਈ ਬਿਜਲੀ ਦੀ ਖਪਤ ਦੇ ਮੁਤਾਬਕ ਹੋਣੀ ਚਾਹੀਦੀ ਹੈ ਤਾਂ ਕਿ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਦੀ ਜਾਅਲੀ ਖਰੀਦ ਤੇ ਰੀਸਾਈਕਲਿੰਗ ਨੂੰ ਰੋਕਿਆ ਜਾ ਸਕੇ।ਖਰੀਦ ਕਾਰਜਾਂ ਦੇ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਟਰਾਂਸਪੋਰਟਰਾਂ, ਆੜ੍ਹਤੀਆਂ, ਮਾਰਕੀਟ ਕਮੇਟੀਆਂ ਅਤੇ ਮਿੱਲਰਾਂ ਦੇ ਜੀ.ਪੀ.ਐਸ. ਸੁਮੇਲ ਵਾਲੇ ਡਿਜੀਟਲ ਗੇਟ ਪਾਸ ਬਣਾਉਣ ਦੇ ਵੀ ਹੁਕਮ ਦਿੱਤੇ। ਉਨ੍ਹਾਂ ਨੇ ਡੀ.ਜੀ.ਪੀ. ਨੂੰ ਸੂਬਾ ਭਰ ਵਿਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚ ਪੁਲੀਸ ਨਾਕੇ ਲਾਉਣ ਲਈ ਆਖਿਆ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜੇਕਰ ਝੋਨਾ ਲਿਜਾ ਰਿਹਾ ਟਰੱਕ ਮੰਡੀ ਬੋਰਡ ਦੇ ਪੋਰਟਲ ਉਤੇ ਰਜਿਸਟਰਡ ਨਹੀਂ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਹਰਿਆਣਾ ਕਾਂਗਰਸ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੇ ਹੱਕ ’ਚ ਡਟੀ

0

ਪਾਰਟੀ ਅਹੁਦੇਦਾਰਾਂ ਦੀ ਨਾਮਜਦਗੀ ਦਾ ਅਧਿਕਾਰ ਕਾਂਗਰਸ ਪ੍ਰਧਾਨ ਨੂੰ ਸੌਂਪਣ ਲਈ ਸਰਬਸੰਮਤੀ ਨਾਲ ਪਾਸ ਕੀਤਾ ਮਤਾ
ਸੁਖਜਿੰਦਰ ਮਾਨ
ਚੰਡੀਗੜ੍ਹ ,20 ਸਤੰਬਰ : ਹਰਿਆਣਾ ਪ੍ਰਦੇਸ ਕਾਂਗਰਸ ਕਮੇਟੀ ਦੇ ਨੁਮਾਇੰਦਿਆਂ ਅਤੇ ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਅੱਜ ਕਾਂਗਰਸ ਦਫਤਰ ਵਿੱਚ ਸੂਬਾ ਰਿਟਰਨਿੰਗ ਅਫਸਰ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਤਾਰਾਚੰਦ ਭਗੌੜਾ ਦੀ ਪ੍ਰਧਾਨਗੀ ਹੇਠ ਹੋਈ।ਇਸ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਸੂਬਾ ਪ੍ਰਧਾਨ ਚੌਧਰੀ ਉਦੈਭਾਨ, ਕਾਰਜਕਾਰੀ ਪ੍ਰਧਾਨ, ਪਾਰਟੀ ਵਿਧਾਇਕ ਅਤੇ ਸੀਨੀਅਰ ਆਗੂ ਹਾਜਰ ਸਨ। ਮੀਟਿੰਗ ਵਿੱਚ ਦੋ ਅਹਿਮ ਮਤੇ ਪਾਸ ਕੀਤੇ ਗਏ। ਤਾਰਾਚੰਦ ਭਗੌੜਾ ਦੀ ਹਾਜਰੀ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ, ਮੀਤ ਪ੍ਰਧਾਨ, ਖਜਾਨਚੀ, ਕਾਰਜਕਾਰਨੀ ਮੈਂਬਰ, ਸੂਬਾ ਚੋਣ ਕਮੇਟੀ ਅਤੇ ਏ.ਆਈ.ਸੀ.ਸੀ ਮੈਂਬਰਾਂ ਨੂੰ ਨਾਮਜਦ ਕਰਨ ਲਈ ਸਰਬਸੰਮਤੀ ਨਾਲ ਅਧਿਕਾਰਤ ਪ੍ਰਸਤਾਵ ਪੇਸ ਕੀਤਾ ਗਿਆ।ਸੀਨੀਅਰ ਆਗੂਆਂ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਅਤੇ ਸਾਰੇ ਡੈਲੀਗੇਟਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ। ਮੀਟਿੰਗ ਵਿੱਚੋਂ ਪੀਆਰਓ ਭਗੌੜਾ ਅਤੇ ਏਪੀਆਰਓ ਦੇ ਚਲੇ ਜਾਣ ਤੋਂ ਬਾਅਦ ਚੌਧਰੀ ਉਦੈਭਾਨ ਨੇ ਰਾਹੁਲ ਗਾਂਧੀ ਦੀ ਮੁੜ ਨਿਯੁਕਤੀ ਨਾਲ ਸਬੰਧਤ ਪ੍ਰਸਤਾਵ ਮੀਟਿੰਗ ਵਿੱਚ ਰੱਖਿਆ। ਭੁਪਿੰਦਰ ਸਿੰਘ ਹੁੱਡਾ ਸਮੇਤ ਕਈ ਸੀਨੀਅਰ ਆਗੂਆਂ ਨੇ ਪ੍ਰਸਤਾਵ ਨੂੰ ਮਨਜੂਰੀ ਦਿੱਤੀ। ਮਤੇ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਰਾਹੁਲ ਗਾਂਧੀ ਨੂੰ ਇੰਡੀਅਨ ਨੈਸਨਲ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ।ਸੂਬਾ ਕਾਂਗਰਸ ਦੇ ਨੁਮਾਇੰਦੇ ਨੇ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਕਿ ਉਹ ਸਾਰਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜਦਗੀ ਪੱਤਰ ਭਰਨ। ਇੱਕ ਵਾਰ ਫਿਰ ਸਾਰੇ ਪਾਰਟੀ ਨੁਮਾਇੰਦਿਆਂ ਨੇ ਹੱਥ ਖੜੇ ਕਰਕੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ। ਮਤੇ ਵਿੱਚ ਰਾਹੁਲ ਗਾਂਧੀ ਵੱਲੋਂ ਕੰਨਿਆਕੁਮਾਰੀ ਤੋਂ ਕਸਮੀਰ ਤੱਕ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦੀ ਵੀ ਭਰਪੂਰ ਸਲਾਘਾ ਕੀਤੀ ਗਈ। ਉਨ੍ਹਾਂ ਹਰਿਆਣਾ ਪੁੱਜਣ ’ਤੇ ਇਸ ਯਾਤਰਾ ਵਿੱਚ ਇਤਿਹਾਸਕ ਸਮੂਲੀਅਤ ਦਾ ਭਰੋਸਾ ਵੀ ਦਿੱਤਾ। ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਸੰਬੋਧਨ ਵਿੱਚ ਸਾਰੇ ਨੇਤਾਵਾਂ ਅਤੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਰਾਹੁਲ ਗਾਂਧੀ ਦੀ ਯਾਤਰਾ ਦਾ ਹਰਿਆਣਾ ਪਹੁੰਚਣ ‘ਤੇ ਨਿੱਘਾ ਸੁਆਗਤ ਕਰਨ ਅਤੇ ਆਪੋ-ਆਪਣੇ ਖੇਤਰਾਂ ਵਿੱਚ ਜੋਰਦਾਰ ਸਮੂਲੀਅਤ ਯਕੀਨੀ ਬਣਾਉਣ।

ਬਾਗਬਾਨੀ ਅਤੇ ਖੇਤੀਬਾੜੀ ਖੇਤਰ ਵਿਚ ਆਸਟ੍ਰੇਲਿਆ ਦੇ ਨਾਲ ਸ਼ਾਟ ਟਰਮ ਲਿਪਲੋਮਾ ਕੋਰਸ ਸ਼ੁਰੂ ਕਰਨ ਦੀ ਤਲਾਸ਼ੀ ਜਾਣਗੀ ਸੰਭਾਵਨਾਵਾਂ – ਜੇਪੀ ਦਲਾਲ

0

ਆਸਟ੍ਰੇਲਿਆ ਤੋਂ ਆਏ ਅਪ੍ਰਵਾਸੀ ਭਾਰਤੀਆਂ ਦੇ ਵਫਦ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਸਤੰਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਆਸਟ੍ਰੇਲਿਆ ਸਰਕਾਰ ਦੇ ਨਾਲ ਬਾਗਬਾਨੀ ਅਤੇ ਖੇਤੀਬਾੜੀ ਖੇਤਰ ਵਿਚ ਸ਼ਾਟ ਟਰਮ ਡਿਪਲੋਮਾ ਕੋਰਸ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀ ਜਾ ਸਕਦੀ ਹਨ। ਸ੍ਰੀ ਦਲਾਲ ਨੇ ਇਹ ਗਲ ਅੱਜ ਚੰਡੀਗੜ੍ਹ ਵਿਚ ਆਸਟ੍ਰੇਲਿਆ ਤੋਂ ਆਏ ਅਪ੍ਰਵਾਸੀ ਭਾਰਤੀਆਂ ਦੇ ਵਫਦ ਦੇ ਮੈਂਬਰਾਂ ਨਾਲ ਗਲਬਾਤ ਦੌਰਾਲ ਕਹੀ। ਹਰਿਆਣਾ ਵਿਚ ਬਾਗਬਾਨੀ ਅਤੇ ਖੇਤੀਬਾੜੀ ਖੇਤਰ ਵਿਚ ਸਹਿਯੋਗ ਦੀ ਸੰਭਾਵਨਾਵਾਂ ਨੂੰ ਲੈ ਕੇ ਵਫਦ ਵਿਸ਼ੇਸ਼ ਰੂਪ ਨਾਲ ਮਿਲਣ ਆਇਆ।ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆਸਟ੍ਰੇਲਿਆ ਸਰਕਾਰ ਅਤੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦੇ ਵਿਚ ਇਕ ਸਮਝੌਤਾ ਮੈਮੋ ‘ਤੇ ਹਸਤਾਖਰ ਕਰਨ ਦੀ ਸੰਭਾਵਨਾਵਾਂ ਤਲਾਸ਼ੀ ਜਾਣੀ ਚਾਹੀਦੀ ਤਾਂ ਜੋ ਰਾਜ ਦੇ ਨੌਜੁਆਨਾਂ ਨੂੰ ਸ਼ਾਟ ਟਰਮ ਉਨਮੁੱਖ ਕੋਰਸ ਵਿਚ ਸਿਖਲਾਈ ਪ੍ਰਾਪਤ ਕਰਨ ਦੇ ਬਾਅਦ ਰੁਜਗਾਰ ਦਾ ਮੌਕਾ ਮਿਲ ਸਕੇ।
ਸ੍ਰੀ ਦਲਾਲ ਨੇ ਕਿਹਾ ਕਿ ਕੌਸ਼ਲ ਅਧਾਰਿਤ ਸਿਖਲਾਈ ਪ੍ਰਦਾਨ ਕਰ ਨੌਜੁਆਨਾਂ ਨੂੰ ਰੁਜਗਾਰ ਯੋਗ ਬਨਾਉਣਾ ਰਾਜ ਸਰਕਾਰ ਦੀ ਸਰਬੋਤਮ ਪ੍ਰਾਥਮਿਕਤਾ ਹੈ। ਇਸੀ ਉਦੇਸ਼ ਨਾਲ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ ਜਿਸ ਵਿਚ ਨੌਜੁਆਨਾਂ ਨੂੰ ਕੌਸ਼ਲ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਕੌਸ਼ਲ ਵਿਕਾਸ ਮਿਸ਼ਨ ਵੀ ਸ਼ੁਰੂ ਕੀਤਾ ਗਿਆ ਹੈ।ਵਫਦ ਨੇ ਮੰਤਰੀ ਨੂੰ ਜਾਣੂੰ ਕਰਾਇਆ ਕਿ ਹਰਿਆਣਾ ਵਿਚ ਖੇਤੀਬਾੜੀ ਅਤੇ ਬਾਗਬਾਨੀ ਖੇਤਰ ਵਿਚ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਆਸਟ੍ਰੇਲਿਆ ਯੂਨੀਵਰਸਿਟੀ ਕੌਸ਼ਲ ਕੋਰਸਾਂ ਵਿਚ ਸਹਿਯੋਗ ਦੇ ਇਛੁੱਕ ਹਨ। ਇਸ ‘ਤੇ ਮੰਤਰੀ ਨੇ ਕਿਹਾ ਕਿ ਇਸ ਦਿਸ਼ਾ ਵਿਚ ਕੰਮ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ ਜਾਣਗੇ।

ਪੀਡੀਐਸ ਦੇ ਲਈ 1.60 ਲੱਖ ਐਮਟੀ ਬਾਜਰਾ ਦੀ ਐਮਐਸਪੀ ‘ਤੇ ਹੋਵੇਗੀ ਖਰੀਦ – ਡਿਪਟੀ ਮੁੱਖ ਮੰਤਰੀ

0

ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਝੱਜਰ ਵਿਚ ਸੰਵਾਦਦਾਤਾ ਸਮੇਲਨ ਦੌਰਾਨ ਦਿੱਤੀ ਜਾਣਕਾਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 20 ਸਤੰਬਰ:-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿਚ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ। ਜਨਤਕ ਵੰਡ ਪ੍ਰਣਾਲੀ ਤਹਿਤ ਮਿਲਣ ਵਾਲੇ ਬਾਜਰਾ ਦੇ ਲਈ ਸਰਕਾਰ ਇਕ ਲੱਖ 60 ਹਜਾਰ ਮੀਟਿ੍ਰਕ ਟਨ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਕੀਤੀ ਜਾਵੇਗੀ। ਬਿਜਾਈ ਦੇ ਰਕਬੇ ਨੂੰ ਦੇਖਦੇ ਹੋਏ ਬਾਕੀ ਊਪਜ ਲਈ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਝੱਜਰ ਜਿਲ੍ਹਾ ਵਿਚ ਸੰਵਾਦਦਾਤਾਂ ਨਾਲ ਗਲਬਾਤ ਦੌਰਾਨ ਦਿੱਤੀ।ਡਿਪਟੀ ਮੁੱਖ ਮੰਤਰੀ ਨੇ ਸੂਬੇ ਵਿਚ ਢਾਂਚਾਗਤ ਸਹੂਲਤਾਂ ਦੇ ਵਿਕਾਸ ਨੂੰ ਲੈ ਕੇ ਪੁੱਛੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਹਿਸਾਰ ਵਿਚ ਏਵੀਏਸ਼ਨ ਹੱਬ ਵਿਕਾਸ ਹੋਣ ਨਾਲ ਸੂਬੇ ਦੀ ਤਸਵੀਰ ਬਦਲੇਗੀ। ਨਾਲ ਹੀ ਹੜੱਪਾ ਸਮੇਂ ਨਾਲ ਜੁੜੀ ਰਾਖੀਗੜ੍ਹੀ ਸਾਇਟ ਨੂੰ ਪੁਰਾਤੱਤਵ ਤੇ ਸੈਰ-ਸਪਾਟਾ ਵਜੋ ਪ੍ਰਮੁੱਖ ਕੇਂਦਰ ਬਨਾਉਣ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਖਰਖੌਦਾ ਵਿਚ ਕਾਰ ਉਤਪਾਦਨ ਲਈ ਦੁਨੀਆ ਦੀ ਸੱਭ ਤੋਂ ਵੱਡੀ ਸਿੰਗਲ ਯੂਨਿਟ ਬਨਣ ਨਾਲ ਕੇਐਮਪੀ ਦੇ ਨੇੜੇ ਨਵਾਂ ਸ਼ਹਿਰ ਵਿਕਸਿਤ ਹੋਵੇਗਾ।

ਨਗਰ ਪਾਲਕਾ ਬਨਣ ਨਾਲ ਵਧੇਗੀ ਸਹੂਲਤ, ਪਿੰਡਵਾਸੀਆਂ ਦੀ ਮੰਗ ‘ਤੇ ਸਰਵੇ ਦੇ ਦਿੱਤੇ ਨਿਰਦੇਸ਼
ਸੰਵਾਦਦਾਤਾ ਸਮੇਲਨ ਦੇ ਬਾਅਦ ਡਿਪਟੀ ਮੁੱਖ ਮੰਤਰੀ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਖ-ਵੱਖ ਵਫਦਾਂ ਨਾਲ ਵੀ ਮੁਲਾਕਾਤ ਕੀਤੀ। ਬਾਦਲੀ ਨੂੰ ਨਗਰ ਪਾਲਿਕਾ ਬਨਾਉਣ ਦੇ ਵਿਰੋਧ ਵਿਚ ਬਾਦਲੀ, ਪਾਹਸੌਰ ਤੇ ਐਮਪੀ ਮਾਜਰਾ ਦੇ ਪਿੰਡਵਾਸੀਆਂ ਦੀ ਮੰਗ ਦੀ ਸੁਣਵਾਈ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਨਗਰ ਪਾਲਿਕਾ ਬਨਣ ਨਾਲ ਖੇਤਰ ਵਿਚ ਪਾਰਕ, ਫਾਇਰ ਸਟੇਸ਼ਨ ਤੇ ਹੋਰ ਸਹੂਲਤਾਂ ਵਿਚ ਵਾਧਾ ਹੁੰਦਾ ਹੈ। ਪ੍ਰਾਪਰਟੀ ਟੈਕਸ ਨੂੰ ਲੈ ਕੇ ਵੀ ਸਰਕਾਰ ਦੀ ਨੀਤੀ ਦੇ ਤਹਿਤ ਤਿੰਨ ਸਾਲ ਤਕ ਕਿਸੇ ਤਰ੍ਹਾ ਦਾ ਟੈਕਸ ਨਹੀਂ ਲਿਆ ਜਾਂਦਾ ਅਤੇ ਇਸ ਨੁੰ ਦੋ ਸਾਲ ਅੱਗੇ ਵੀ ਵਧਾਇਆ ਜਾ ਸਕਦਾ ਹੈ। ਪਿੰਡਵਾਸੀਆਂ ਦੀ ਮੰਗ ਨੂੰ ਲੈ ਕੇ ਡਿਪਟੀ ਮੁੱਖ ਮੰਤਰੀ ਨੇ ਸਬੰਧਿਤ ਖੇਤਰ ਵਿਚ ਸਰਵੇਖਣ ਕਰਾਉਣ ਦੇ ਨਿਰਦੇਸ਼ ਦਿੱਤੇ।ਉੱਥੇ ਹੀ ਆੜਤੀ ਏਸੋਸਇਏਸ਼ਨ ਦੇ ਵਫਦ ਨੇ ਆਪਣੀ ਮੰਗਾਂ ਨਾਲ ਡਿਪਟੀ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ। ਡਿਭਟੀ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਜਿਲ੍ਹਿਆਂ ਦੇ ਆੜਤੀ ਏਸੋਸਇਏਸ਼ਨ ਦੇ ਸੰਯੁਕਤ ਵਫਤ ਦੇ ਨਾਲ ਚੰਡੀਗੜ੍ਹ ਵਿਚ ਮੀਟਿੰਗ ਬੁਲਾਉਣ ਦਾ ਭਰੋਸਾ ਦਿੱਤਾ।

ਉਤਪਾਦਨ ਚ ਪਾਵਰਕਾਮ ਦੀ ਇੱਜ਼ਤ ਰੱਖਣ ਵਾਲੇ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਵਲੋ ਵਿਸਾਰਣ ਦਾ ਦੋਸ਼

0

ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ-ਇੰਪਲਾਇਜ ਫੈਡਰੇਸ਼ਨ( ਚਾਹਲ ਗਰੁੱਪ) ਯੂਨਿਟ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਅਹੁਦੇਦਾਰ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸ ਬਲਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵਿਸਾਰਣ ਤੇ ਡੂੰਘੀ ਚਿੰਤਾ ਕੀਤੀ ਗਈ ਕਿਉਂਕਿ ਇਸ ਪਲਾਂਟ ਦੇ ਯੂਨਿਟ ਨੰ -2 ਦੀ ਈ ਐਸ ਪੀ ਦਾ ਪੂਰਾ ਢਾਂਚਾ ਮਿਤੀ 12 ਮਈ 2022 ਨੂੰ ਠੇਕੇਦਾਰਾਂ ਅਤੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਢਹਿ ਢੇਰੀ ਹੋ ਗਿਆ ਸੀ। ਜਿਸ ਨਾਲ ਲਗਭਗ ਮਹਿਕਮੇ ਦਾ ਸੋ ਕਰੋੜ ਦਾ ਨੁਕਸਾਨ ਹੋ ਗਿਆ ਸੀ ਅਤੇ ਬਿਜਲੀ ਉਤਪਾਦਨ ਵੀ ਬੰਦ ਹੋਇਆ ਪਿਆ ਹੈ । ਮਹਿਕਮੇ ਦੇ ਹੋਏ ਨੁਕਸਾਨ ਦੀ ਜਿੰਮੇਵਾਰੀ ਫਿਕਸ ਕਰਕੇ ਉਹਨਾਂ ਵਿਆਕਤੀ ਨੂੰ ਸਜਾ ਦੇਣ ਲਈ ਮਹਿਕਮੇ ਨੇ ਇਕ ਜਾਚ ਕਮੇਟੀ ਬਣਾਈ ਸੀ ਪਰ 4 ਮਹੀਨੇ ਬੀਤ ਜਾਣ ਤੇ ਵੀ ਹੁਣ ਤੱਕ ਇਸ ਕਮੇਟੀ ਨੇ ਕੋਈ ਰਿਪੋਰਟ ਜਾਰੀ ਨਹੀਂ ਕੀਤੀ ਜਿਸ ਕਰਕੇ ਸਂਕੇ ਪੈਦਾ ਹੋ ਰਹੇ ਹਨ ਕਿ ਸਰਕਾਰ ਠੇਕੇਦਾਰ ਤੇ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਵਲੋਂ ਵੀ ਇਸ ਥਰਮਲ ਪਲਾਂਟ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਮਾ ਨਹੀਂ ਕੱਢਿਆ। ਇਸ ਯੂਨਿਟ ਦੇ ਢਾਂਚੇ ਨੂੰ ਖੜਾ ਕਰਨ ਲਈ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ ਪਰ ਅਜੇ ਤੱਕ ਇਸ ਕੰਮ ਲਈ ਕੋਈ ਸੁਰੂਆਤ ਨਹੀਂ ਹੋਈ। ਆਗੂਆਂ ਨੇ ਦਸਿਆ ਕਿ ਸਾਲ 2021 ਵਿਚ ਪੈਡੀ ਸੀਜਨ ਅਤੇ ਅੱਤ ਦੀ ਗਰਮੀ ਸਮੇ ਤਲਵੰਡੀ ਸਾਬੋ ਦਾ ਯੂਨਿਟ ਨੰ 3 ਜਿਸ ਦੀ ਸਮਰੱਥਾ 660 ਮੈਗਾਵਾਟ ਹੈ ਮਾਰਚ 2021 ਵਿੱਚ ਵੱਡਾ ਨੁਕਸ ਪੈਣ ਕਰਕੇ ਬੰਦ ਹੋ ਗਿਆ ਸੀ ਜੋ ਸਾਰੇ ਪੈਡੀ ਸੀਜਨ ਵਿਚ ਚੱਲ ਨਹੀਂ ਸਕਿਆ ਸੀ ਉਸ ਸਮੇਂ ਕੁੱਝ ਹੋਰ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣ ਕਰਕੇ ਲੱਗਭੱਗ 2500 ਮੈਗਾਵਾਟ ਬਿਜਲੀ ਦੀ ਕਮੀ ਹੋ ਗਈ ਸੀ ਉਸ ਸੰਕਟ ਦੇ ਸਮੇਂ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਾਰੇ ਯੂਨਿਟ ਨੇ ਲਗਾਤਾਰ ਭਰਪੂਰ ਉਤਪਾਦਨ ਕਰਕੇ ਪਾਵਰਕਾਮ ਨੂੰ ਬਹੁਤ ਵੱਡਾ ਸਹਾਰਾ ਦਿੱਤਾ। ਮਈ 2021 ਦੇ ਉਸ ਸਮੇਂ ਪਾਵਰਕਾਮ ਦੀ ਤਤਕਾਲੀ ਮੈਨਜਮੈਂਟ ਵਲੋ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆ 1153 ਨੰ ਮੰਨਜੂਰਸੁਦਾ ਪੋਸਟਾ ਵਿਚੋ ਕੇਡਰ ਭਾਗ ਪਟਿਆਲਾ ਦੇ ਦਫਤਰੀ ਹੁਕਮ ਨੰ 271 ਮਿਤੀ 27-05-2021 ਰਾਹੀ 274 ਨੰ ਪੋਸਟਾਂ ਨੂੰ ਖਤਮ ਕਰ ਦਿੱਤਾ ਗਿਆ ਜਦੋ ਕਿ ਇਹ ਥਰਮਲ ਪਲਾਂਟ ਚੰਗਾ ਬਿਜਲੀ ਉਤਪਾਦਨ ਕਰਕੇ ਮਹਿਕਮੇ ਨੂੰ ਬਿਜਲੀ ਸੰਕਟ ਚ ਬਚਾਉਣ ਲਈ ਸਹਾਈ ਹੋ ਰਿਹਾ ਸੀ। ਇਸ ਥਰਮਲ ਪਲਾਂਟ ਵਿੱਚੋਂ ਹਰ ਸਾਲ ਲੱਗਭਗ 50-ਤੋ 70 ਕਰਮਚਾਰੀ ਸੇਵਾ ਮੁਕਤ ਹੋਣ ਕਰਕੇ ਹੁਣ ਜੋ 882 ਨੰ ਪੋਸਟਾਂ ਮੰਨਜੂਰ ਸੁਦਾ ਹਨ ਇਹਨਾਂ ਵਿਚੋਂ ਵੀ 200 ਪੋਸਟਾ ਟੈਕਨੀਕਲ ਸਟਾਫ ਦੀ ਆ ਖਾਲੀ ਹੋ ਚੁਕੀਆ ਹਨ ਅਤੇ ਪਿਛਲੇ 8-10 ਤੋਂ ਨਵੀ ਭਰਤੀ ਵੀ ਬੰਦ ਪਈ ਹੈ। ਥਰਮਲ ਪਲਾਂਟ ਬਠਿੰਡਾ ਦੀਆ ਜੋ ਪੋਸਟਾ ਬਕਾਇਆ ਪਈਆ ਹਨ ਉਨ੍ਹਾਂ ਨੂੰ ਖਤਮ ਕਰਨ ਦੇ ਬਿਜਾਏ ਤਬਦੀਲ ਕਰਨ ਲਈ ਜਥੇਬੰਦੀ ਮੰਗ ਕਰ ਰਹੀ ਹੈ ਉਸ ਤੇ ਵੀ ਬਣਦੀ ਕਾਰਵਾਈ ਤੁਰੰਤ ਨਹੀਂ ਕੀਤੀ ਜਾ ਰਹੀ ਯੋਗ ਤਰੱਕੀਆ ਵੀ ਰੁਕ ਗਈਆ ਹਨ । ਹੁਣ ਹਲਾਤ ਇਹ ਬਣ ਚੁੱਕੇ ਹਨ ਕਿ ਕਰਮਚਾਰੀਆਂ ਤੋਂ 3-3 ਲੁਕੇਸਨਾ ਦਾ ਕੰਮ ਲਿਆ ਜਾ ਰਿਹਾ ਹੈ ਕੁੱਝ ਲੁਕੇਸਨਾ ਨੂੰ ਤਾਲੇ ਲੱਗ ਚੁੱਕੇ ਹਨ ਸਟਾਫ ਦੀ ਘਾਟ ਹੋਣ ਕਰਕੇ ਮਹਿਕਮੇ ਦਾ ਮਸ਼ੀਨਰੀ ਦਾ ਨੁਕਸਾਨ ਹੋ ਰਿਹਾ ਹੈ ਅੱਗਜਨੀ ਦੀ ਘਟਨਾਂ ਵਾਪਰ ਰਹੀਆਂ ਹਨ ਕਰਮਚਾਰੀਆਂ ਨੂੰ ਘਰੇਲੂ ਕੰਮ ਜਾ ਬਿਮਾਰੀ ਲਈ ਛੁੱਟੀ ਲੈਣ ਚ ਸਮੇ ਅਧਿਕਾਰੀਆਂ ਨਾਲ ਉਲਝਣਾ ਪੈਦਾ ਹੈ । ਆਪ ਅਧਿਕਾਰੀ ਛੁੱਟੀ ਲੈਣ ਲਈ ਲੀਵ ਰਿਜਰਵ ਵੀ ਰੱਖਦੇ ਹਨ। ਆਗੂਆਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਚੇਤਾਵਨੀ ਦੇਦੇ ਹੋਏ ਕਿਹਾ ਹੈ ਕਿ ਯੂਨਿਟ ਨੰ 2 ਦੀ ਈ. ਐਸ. ਪੀ. ਦੇ ਢਾਂਚੇ ਨੂੰ ਉਸਾਰਨ ਦਾ ਕੰਮ ਜਲਦੀ ਸੁਰੂ ਕੀਤਾ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਤੇ ਭਰਤੀ ਕਰਨ ਦੀ ਜਿੰਮੇਵਾਰੀ ਕਿਸੇ ਅਧਿਕਾਰੀ ਨੂੰ ਸੌਪੀ ਜਾਵੇ ਅਤੇ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆ ਜਾਣ ਬਠਿੰਡਾ ਥਰਮਲ ਦੀਆ ਪੋਸਟਾਂ ਥਰਮਲ ਲਹਿਰਾਂ ਮੁਹੱਬਤ ਵਿਖੇ ਤਬਦੀਲ ਕੀਤੀਆ ਜਾਣ ਇਹਨਾਂ ਮੰਗਾ ਤੇ ਮੀਟਿੰਗ ਦੇ ਕੇ ਹੱਲ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਮੈਨੇਜਮੈਂਟ ਵਿਰੁੱਧ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੀਟਿੰਗ ਵਿਚ ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਲਖਵੰਤ ਸਿੰਘ ਬਾਂਡੀ ਸੀ ਮੀਤ ਪ੍ਰਧਾਨ, ਰਘਬੀਰ ਸਿੰਘ ਸੈਣੀ ਜੁਆਇੰਟ ਸਕੱਤਰ, ਯਾਦਵਿੰਦਰ ਸਿੰਘ ਸਿੱਧੂ ਕੈਸ਼ੀਅਰ, ਰਜਿੰਦਰ ਬਹਾਦਰ ਪ੍ਰੈਸ ਸੱਕਤਰ, ਰਾਜ ਕੁਮਾਰ, ਪ੍ਰੇਮ ਕੁਮਾਰ ਉਪਲ, ਗੁਰਲਾਲ ਸਿੰਘ ਗਿੱਲ, ਜਸਨਦੀਪ ਸਿੰਘ ਆਦਿ ਮੈਬਰ ਹਾਜਰ ਹੋਏ।

ਜਲ ਸਪਲਾਈ ਵਰਕਰਾਂ ਦਾ ਤਜਰਬਾ ਖਤਮ ਕਰਨ ਦੀ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਵੱਲੋਂ ਜੋਰਦਾਰ ਨਿਖੇਧੀ

0

ਵਰਕਰ ਵਿਰੋਧੀ ਬਣਾਈ ਰਿਪੋਰਟ ਨੂੰ ਤੁਰੰਤ ਰੱਦ ਕੀਤਾ ਜਾਵੇ – ਮੋਰਚਾ ਆਗੂ
ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ.ਓ.ਡੀ. ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗੀ ਅਧਿਕਾਰੀਆਂ ਦੀ ਬਣੀ ਕਮੇਟੀ ਵਲੋਂ 16 ਸਤੰਬਰ 2022 ਨੂੰ ਆਪਣੀ ਮੀਟਿੰਗ ’ਚ ਪੇਂਡੂ ਜਲ ਸਪਲਾਈ ਸਕੀਮਾਂ ਵਿਚ ਫੀਲਡ ਅਤੇ ਦਫਤਰਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਦਾ 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਉਪਰ ਦੇ ਤਜਰਬੇ ਨੂੰ ਖਤਮ ਕਰਕੇ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੀ ਪੇਸ ਕੀਤੀ ਰਿਪੋਰਟ ਨੂੰ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਵੱਲੋਂ ਤੁਰੰਤ ਰੱਦ ਕਰਨ ਦੀ ਪੂਰਜੋਰ ਮੰਗ ਕੀਤੀ। ਅੱਜ ਇਥੇ ਪ੍ਰੈੱਸ ਨੋਟ ਜਾਰੀ ਕਰਦਿਆਂ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਸੂਬਾ ਆਗੂ ਜਗਰੂਪ ਸਿੰਘ, ਸੇਰ ਸਿੰਘ ਖੰਨਾ, ਗੁਰਵਿੰਦਰ ਸਿੰਘ ਪੰਨੂ, ਰਮਨਪ੍ਰੀਤ ਕੌਰ ਮਾਨ, ਬਲਿਹਾਰ ਸਿੰਘ, ਜਸਪ੍ਰੀਤ ਸਿੰਘ ਗਗਨ , ਸੁਰਿੰਦਰ ਕੁਮਾਰ, ਪਵਨਦੀਪ ਸਿੰਘ , ਸਿਮਰਨਜੀਤ ਸਿੰਘ ਨੀਲੋ ਨੇ ਕਿਹਾ ਕਿ 16 ਸਤੰਬਰ ਨੂੰ ਜਸਸ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਵਲੋਂ ਵਰਕਰਾਂ ਦੀਆਂ ਤਨਖਾਹਾਂ ’ਚ ਇਕਸਾਰਤਾਂ ਲਿਆਉਣ ਵਾਲੀ ਪੇਸ਼ ਕੀਤੀ ਰਿਪੋਰਟ ਦੇ ਨਾਲ ਜਿੱਥੇ ਵਰਕਰਾਂ ਦਾ ਪਿਛਲੇ ਲੰਮੇ ਅਰਸੇ ਦੌਰਾਨ ਕੀਤੇ ਕੰਮ ਦਾ ਤਜਰਬਾ ਖਤਮ ਹੋ ਜਾਵੇਗਾ ਉਥੇ ਤਜਰਬੇ ਦੇ ਅਧਾਰ ਤੇ ਆਪਣੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਬੇਰੁਜਗਾਰ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਹੈ ਕਿਉਕਿ ਪੰਜਾਬ ਸਰਕਾਰ ਅਤੇ ਮਹਿਕਮੇ ਦੀ ਮੈਨੇਜਮੈਂਟ ਪੀਣ ਵਾਲੇ ਪਾਣੀ ਲਈ ਮੈਗਾ ਨਾਹਿਰੀ ਪ੍ਰੋਜੈਕਟ ਉਸਾਰ ਕੇ ਇਸ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ। ਜਿਸਦੇ ਤਹਿਤ ਹੀ ਵਿਭਾਗ ’ਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਵੀ ਬੇਰੁਜਗਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਨਲਿਸਟਮੈਂਟ/ਆਊਟਸੋਰਸ ਮੈਨ ਪਾਵਰ ਦੀਆਂ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਨਾਂਅ ਹੇਠ ਇਨਲਿਸਟਮੈਂਟ ਮੈਨ ਪਾਵਰ ਨੂੰ ਇਕ ਪੱਕੇ ਠੇਕੇਦਾਰ ਦੇ ਰੂਪ ਵਿਚ ਪ੍ਰਵਾਨ ਕਰਕੇ ਜਲ ਸਪਲਾਈ ਨਾਲ ਸਬੰਧਤ ਮਾਲੀ ਕਮ ਚੋਕੀਦਾਰ ਤੋਂ ਲੈ ਕੇ ਪੰਪ ਉਪਰੇਟਰ, ਕੈਸ਼ੀਅਰ, ਫਿਟਰ, ਪਲੰਬਰ, ਡਾਟਾ ਐੰਟਰੀ ਉਪਰੇਟਰ ਤੱਕ ਦੀਆਂ ਸਾਰੀਆਂ ਜਿੰਮੇਵਾਰੀਆਂ ਇਨਲਿਸਟਡ ਵਰਕਫੋਰਸ ਸਿਰ ਲੱਦ ਕੇ ਵਿਭਾਗ ਵਿਚ ਹਜਾਰਾਂ ਪੱਕੇ ਰੁਜਗਾਰ ਦੇ ਮੌਕਿਆਂ ਦਾ ਉਜਾੜਾ ਕਰਨ ਦਾ ਰਾਹ ਵੀ ਕੱਢ ਲਿਆ ਹੈ। ਅੰਤ ਵਿਚ ਜਥੇਬੰਦੀ ਨੇ ਵਿਭਾਗੀ ਮੁੱਖੀ ਅਤੇ ਕਮੇਟੀ ਅਧਿਕਾਰੀਆਂ ਸਮੇਤ ਸਮੂੱਚੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 16 ਸਤੰਬਰ ਨੂੰ ਕਮੇਟੀ ਵਲੋਂ ਤਨਖਾਹਾਂ ’ਚ ਇਕਸਾਰਤਾ ਲਿਆ ਕੇ ਵਰਕਰ ਵਿਰੋਧੀ ਪੇਸ਼ ਕੀਤੀ ਰਿਪੋਰਟ ਨੂੰ ਤੁਰੰਤ ਰੱਦ ਕਰਨ ਦਾ ਫੈਸਲਾ ਲਿਆ ਜਾਵੇ ਨਹੀਂ ਤਾਂ ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ. 31) ਵਲੋਂ ਸੁਰੂ ਕੀਤੇ ਜਾ ਰਹੇ ਸੰਘਰਸ ਵਿਚ ਸਾਮਿਲ ਹੋ ਕੇ ਸਮਰਥਨ ਕੀਤਾ ਜਾਵੇਗਾ।

ਕਿਸਾਨਾਂ ਨੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਖਿਲਾਫ ਕੀਤਾ ਮੌੜ ਸ਼ਹਿਰ ਵਿਚ ਮੁਜ਼ਾਹਰਾ

ਅੱਜ ਦੂਜੇ ਦਿਨ ਵੀ ਮੌੜ ਥਾਣੇ ਦਾ ਮੁਕੰਮਲ ਘਿਰਾਓ ਜਾਰੀ
ਭੋਲਾ ਸਿੰਘ ਮਾਨ
ਮੌੜ ਮੰਡੀ, 20 ਸਤੰਬਰ: ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਕਿਸਾਨਾਂ ’ਤੇ ਦਰਜ਼ ਕਰਵਾਏ ਕਥਿਤ ਨਾਜਾਇਜ਼ ਮਾਈਨਿੰਗ ਦੇ ਪਰਚੇ ਰੱਦ ਕਰਾਉਣ ਅਤੇ ਕਿਸਾਨਾਂ ਨੂੰ ਆਪਣੀ ਉੱਚੀ ਜ਼ਮੀਨ ਪੱਧਰੀ ਕਰਨ ਲਈ ਮਾਈਨਿੰਗ ਐਕਟ ਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਦੂਜੇ ਦਿਨ ਵੀ ਮੌੜ ਥਾਣੇ ਦਾ ਮੁਕੰਮਲ ਘਿਰਾਓ ਜਾਰੀ ਹੈ। ਸੁਖਵੀਰ ਸਿੰਘ ਮਾਈਸਰਖਾਨਾ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਅੱਜ ਕਿਸਾਨਾਂ ਵੱਲੋਂ ਮੌੜ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ। ਕੱਲ੍ਹ ਧਰਨੇ ਚੋਂ ਬਿਮਾਰ ਹੋਣ ਤੋਂ ਬਾਅਦ ਘਰ ਜਾ ਕੇ ਹੋਈ ਪਿੰਡ ਰਾਏਖਾਨਾ ਦੀ ਔਰਤ ਗੁਰਦੇਵ ਕੌਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਨਮਾਨ ਵਜੋਂ ਮਿ੍ਤ ਦੇਹ ਤੇ ਜਥੇਬੰਦੀ ਦਾ ਝੰਡਾ ਪਾਇਆ ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸਾਨਾਂ ਨੂੰ ਭਰੋਸਾ ਸੀ ਕਿ ਇਹ ਜੋ ਕਿਸਾਨਾਂ ਮਜਦੂਰਾਂ ਅਤੇ ਆਮ ਲੋਕਾਂ ਵਿਰੁੱਧ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਵਿੱਚ ਸੋਧਾਂ ਕਰਕੇ ਲੋਕ ਪੱਖੀ ਕਾਨੂੰਨ ਲਾਗੂ ਕਰੇਗੀ ਪਰ ਮਾਂਨ ਸਰਕਾਰ ਵੱਲੋਂ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਵੀ ਇਹ ਕਾਨੂੰਨ ਹੋਰ ਲੋਕਾਂ ਵਿਰੁੱਧ ਸਖ਼ਤ ਕਰ ਕੇ ਸਖਤੀ ਨਾਲ ਲਾਗੂ ਕੀਤੇ ਜਾ ਰਹੇ ਹਨ ਅਤੇ ਪਹਿਲੀਆਂ ਸਰਕਾਰਾਂ ਨੂੰ ਚੰਗਾ ਕਹਾ ਦਿੱਤਾ । ਕਿਸਾਨਾਂ ਦੀ ਮੰਗ ਸੀ ਕਿ ਕਿਸਾਨਾਂ ਨੂੰ ਆਪਣੇ ਜਮੀਨ ਪੱਧਰੇ ਕਰਨ ਲਈ ਉੱਚੀ ਜਮੀਨ ਚੁੱਕਣ ਲਈ ਇਸ ਨੂੰ ਮਾਈਨਿੰਗ ਐਕਟ ਚੋਂ ਬਾਹਰ ਕੀਤਾ ਜਾਵੇ ਪਰ ਹੁਣ ਇਸ ਕਾਨੂੰਨ ਨੂੰ ਹੋਰ ਸਖ਼ਤ ਕਰ ਕੇ ਕਿਸਾਨਾਂ ਨੂੰ ਤਿੰਨ ਫੁੱਟ ਤਕ ਵੀ ਮਿੱਟੀ ਬਿਨਾਂ ਇਜਾਜਤ ਤੋਂ ਚੁੱਕਣ ਤੇ ਪਾਬੰਦੀ ਲਾ ਦਿੱਤੀ ਹੈ । ਕਿਸਾਨਾਂ ਨੂੰ ਪਾਣੀ ਬਚਾਉਣ ਦਾ ਨਾਅਰਾ ਦੇ ਕੇ ਸਰਕਾਰ ਨੇ ਪੰਦਰਾਂ ਸੌ ਰੁਪਿਆ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਹਾਲੇ ਤੱਕ ਪੂਰਾ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ ਸਬੰਧੀ ਸਰਕਾਰ ਨੂੰ ਇਸ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਪਰ ਸਰਕਾਰ ਨੂੰ ਬਿਨਾਂ ਕੋਈ ਰਾਹਤ ਦਿੱਤੇ ਪਰਾਲੀ ਨੂੰ ਅੱਗ ਲਾਉਣ ਤੇ ਕਿਸਾਨਾਂ ਨਾਲ ਜੰਗ ਦਾ ਐਲਾਨ ਕਰ ਕੇ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਦੋਂ ਕਿ ਰਾਮੇ ਦੀ ਰਿਫਾਇਨਰੀ ਵਰਗੀਆਂ ਅਨੇਕਾਂ ਫੈਕਟਰੀਆਂ ਚੋਂ ਤਿੱਨ ਰਾਤ ਨਿਕਲ ਰਹੇ ਕੈਮੀਕਲ ਵਾਲੇ ਧੂੰਏ ਨਾਲ ਸ਼ਰ੍ਹੇਆਮ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਸਰਕਾਰ ਤੇ ਦੋਸ਼ ਲਾਇਆ ਕਿ ਇਹ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਸਰਮਾਏਦਾਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਇਸ ਦੇ ਉਲਟ ਕਿਸਾਨਾਂ ਮਜਦੂਰਾਂ ਤੇ ਪਾਬੰਦੀਆਂ ਮੜ੍ਹ ਰਹੀ ਹੈ । ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪੱਖੀ ਕਾਨੂੰਨ ਬਣਾ ਕੇ ਲਾਗੂ ਕਰਾਉਣ ਲਈ ਉਹ ਇੱਕੋ ਇੱਕ ਰਾਹ ਸੰਘਰਸ਼ਾਂ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਪਹੁੰਚਣ। ਅੱਜ ਦੇ ਇਕੱਠ ਨੂੰ ਜਗਸੀਰ ਸਿੰਘ ਝੂੰਬਾ ਜਗਦੇਵ ਸਿੰਘ ਜੋਗੇਵਾਲਾ ਮਾਲਣ ਕੌਰ ਕੋਠਾਗੁਰੂ ਹਰਪ੍ਰੀਤ ਸਿੰਘ ਦੀਨਾ ਰਾਮ ਸਿੰਘ ਕੋਟਗੁਰੂ ਜਸਪਾਲ ਸਿੰਘ ਕੋਠਾਗੁਰੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਬਲਦੇਵ ਸਿੰਘ ਚਾਉਕੇ ਰਾਜਵਿੰਦਰ ਸਿੰਘ ਰਾਮਨਗਰ ਨੇ ਵੀ ਸੰਬੋਧਨ ਕੀਤਾ । ਰਾਮ ਸਿੰਘ ਨਿਰਮਾਣ ਅਤੇ ਨਿਰਮਲ ਸਿੰਘ ਸਿਵੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ ।

ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਇੰਡੀਆ ਬਠਿੰਡਾ ਲੋਕਲ ਸੈਂਟਰ ਵੱਲੋਂ ਇੰਜਨੀਅਰ ਦਿਵਸ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ: ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਵੱਲੋਂ ਲੋਕਲ ਸੈਂਟਰ ਬਠਿੰਡਾ ਵੱਲੋਂ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਵਿਖੇ 55 ਵਾ ਇੰਜਨੀਅਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਮਹਾਨ ਇੰਜਨੀਅਰ ਸਰ ਐਮ. ਵਿਸ਼ਵੇਸ਼ਵਰਿਆ (ਭਾਰਤ ਰਤਨ) ਦੀ ਇਸ 161 ਵੀਂ ਜਯੰਤੀ ਮਨਾਉਣ ਲਈ ਪ੍ਰੋਗਰਾਮ ਵਿਚ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਵੱਡੀ ਗਿਣਤੀ ਵਿੱਚ ਇੰਜਨੀਅਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇੰਜਨੀਅਰ ਵਿਜੈ ਕਾਂਤ ਗੋਇਲ ਜਨਰਲ ਮੈਨੇਜਰ ਨੈਸ਼ਨਲ ਫਰਟੀਲਾਈਜਰ ਲਿਮਟਡ ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਪ੍ਰੋਗਰਾਮ ਵਿਚ ਡਾ. ਆਰ. ਕੇ. ਬਾਂਸਲ ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਨੰਦਗੜ ਅਤੇ ਇੰਜਨੀਅਰ ਪੁਨਰਦੀਪ ਸਿੰਘ ਬਰਾੜ ਚੀਫ ਇੰਜਨੀਅਰ ਪੱਛਮੀ ਜ਼ੋਨ ਪੀ.ਐਸ.ਪੀ.ਸੀ.ਐਲ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬਠਿੰਡਾ ਲੋਕਲ ਸੈਂਟਰ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸਿਵੀਆਂ ਦੁਆਰਾ ਸਾਰੇ ਹੀ ਮਹਿਮਾਨ ਭਾਗੀਦਾਰਾਂ ਇੰਜਨੀਅਰਜ ਅਤੇ ਸਟੂਡੈਂਟਸ ਨੂੰ ਜੀ ਆਇਆਂ ਆਖਿਆ ਅਤੇ ਮਹਾਨ ਇੰਜਨੀਅਰ ਸਰ ਐਮ. ਵਿਸ਼ਵੇਸ਼ਵਰੀਆ (ਭਾਰਤ ਰਤਨ) ਦੀ ਜੀਵਨੀ ਤੇ ਚਾਨਣਾ ਪਾਇਆ। ਇਸ ਮੌਕੇ ਮੁੱਖ ਮਹਿਮਾਨਾਂ ਨੇ ਡਾ. ਜਗਤਾਰ ਸਿੰਘ ਸਿਵੀਆਂ ਅਤੇ ਬਠਿੰਡਾ ਸੈਂਟਰ ਦੇ ਆਨਰੇਰੀ ਸਕੱਤਰ ਇੰਜਨੀਅਰ ਜੇ.ਐਸ .ਦਿਓਲ ਦੇ ਨਾਲ ਸਰ ਐਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਡੀਨ, ਪਲਾਨਿੰਗ ਐਂਡ ਡਿਵੈਲਪਮੈਂਟ, ਡਾ. ਸਵੀਨਾ ਬਾਂਸਲ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਸਨ।ਇਸ ਵਿਸੇਸ ਪ੍ਰੋਗਰਾਮ ਲਈ ਡਾ.ਮਨਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜਨਿਅਰਿੰਗ ਤਲਵੰਡੀ ਸਾਬੋ ਦੁਆਰਾ ਵਿਸ਼ੇ “ਬਿਹਤਰ ਸੰਸਾਰ ਲਈ ਸਮਾਰਟ ਇੰਜਨੀਅਰਿੰਗ“ ਤੇ ਵਿਸ਼ੇਸ਼ ਲੈਕਚਰ ਦਿੱਤਾ ਅਤੇ ਰੋਜ਼ਾਨਾ ਜੀਵਨ ਵਿੱਚ ਇੰਜਨੀਅਰਿੰਗ ਦੀ ਕੀ ਮਹੱਤਤਾ ਹੈ ਬਾਰੇ ਖਾਸ ਚਾਨਣਾ ਪਾਇਆ । ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਡਾ. ਅਮਨਦੀਪ ਕੌਰ ਸਰਾਓ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜਨਿਅਰਿੰਗ ਤਲਵੰਡੀ ਸਾਬੋ ਨੇ ਕੀਤਾ ਆਖਰ ਵਿੱਚ ਇੰਜਨੀਅਰ ਜੇ .ਐਸ .ਦਿਓਲ ਆਨਰੇਰੀ ਸਕੱਤਰ ਲੋਕਲ ਸੈਂਟਰ ਬਠਿੰਡਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ।ਇਸ ਪ੍ਰੋਗਰਾਮ ਵਿੱਚ ਲਗਪਗ 65 ਭਾਗੀਦਾਰਾਂ ਨੇ ਹਿੱਸਾ ਲਿਆ।

Our Visitor

1906257