17 ਸਤੰਬਰ ਤੋਂ 1 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ ਕੌਮੀ ਸਵੈ ਇਛੁੱਕ ਖੂਨਦਾਨ ਪੰਦਰਵਾੜਾ
ਸਿਵਲ ਸਰਜ਼ਨ ਵਲੋਂ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਖੂਨਦਾਨ ਕੈਂਪ ਲਗਾਉਣ ਲਈ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ: ਸਿਹਤ ਵਿਭਾਗ ਵੱਲੋਂ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਿਤੀ 17 ਸਤੰਬਰ ਤੋਂ 1 ਅਕਤੂਬਰ ਤੱਕ ਸਵੈ ਇਛੁੱਕ ਖੂਨਦਾਨ ਪੰਦਰਵਾੜਾੌ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਇੰਸੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਪੰਦਰਵਾੜੇ ਸਬੰਧੀ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਦੌਰਾਨ ਆਮ ਲੋਕਾਂ ਨੂੰ ਆਪਣੀ ਸਵੈ ਇੱਛਾ ਅਨੁਸਾਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਸਿਹਤ ਸੰਸਥਾਵਾਂ ਅਤੇ ਹੋਰ ਥਾਵਾਂ ਤੇ ਵਿਸ਼ੇਸ਼ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਇਸ ਸਾਲ ਖੂਨਦਾਨ ਪੰਦਰਵਾੜੇ ਦਾ ਸਲੋਗਨ ਹੈ ੌਖੂਨਦਾਨ ਸਮਾਜਿਕ ਇੱਕਜੁਟਤਾ ਦਾ ਪ੍ਰਤੀਕ ਹੈ, ਯਤਨਾਂ ਵਿੱਚ ਸ਼ਾਮਿਲ ਹੋ ਕੇ ਜੀਵਨ ਬਚਾਓੌ। ਉਹਨਾਂ ਦੱਸਿਆ ਕਿ ਸਵੈ ਇਛੁੱਕ ਖੂਨਦਾਨ ਕਰਨ ਲਈ ਜਨਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਹਰੇਕ ਸਾਲ 1 ਅਕਤੂਬਰ ਨੂੰ ਸਵੈਇਛੁੱਕ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰੇਕ ਵਿਅਕਤੀ ਨੂੰ ਆਪਣੇ ਖੂਨ ਦੇ ਗਰੁੱਪ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਜ਼ੋ ਐਂਮਰਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆਂ ਜਾਂ ਇਲਾਜ ਕਰਵਾਉਣ ਲੱਗਿਆਂ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜ਼ੋ ਐਂਮਰਜੈਸੀ ਵਿੱਚ ਕਿਸੇ ਦੀ ਜਾਨ ਬਚਾ ਸਕੀਏ। ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾਣ। ਉਹਨਾਂ ਕਿਹਾ ਕਿ ਹਰੇਕ ਵਿਅਕਤੀ 3 ਮਹੀਨੇ ਬਾਅਦ ਆਪਣਾ ਖੂਨ ਦਾਨ ਕਰ ਸਕਦਾ ਹੈ ਅਤੇ ਖੂਨ ਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੰਮਜ਼ੋਰੀ ਨਹੀਂ ਆਉਂਦੀ। ਏਡਜ਼, ਕੈਂਸਰ, ਪੀਲੀਏ ਅਤੇ ਅਨੀਮੀਏ ਵਾਲੇ ਲੋਕ ਖੂਨ ਦਾਨ ਨਹੀਂ ਕਰ ਸਕਦੇ। ਇਸ ਸਮੇਂ ਸ੍ਰੀ ਰਜਨੀਤ ਕੋਹਲੀ ਪਿ੍ਰੰਸੀਪਲ, ਡਾ ਰੀਤਿਕਾ ਗਰਗ ਬੀ.ਟੀ.ਓ., ਮੀਨੂ ਅਰੋੜਾ, ਰਿਤੂ ਗਰਗ, ਨੀਲਮ ਗਰਗ ਐਲ.ਟੀ., ਵਰੁਣ ਐਲ.ਟੀ., ਹਰਮਨ, ਸਿਮਰਜੀਤ ਕੌਰ, ਰਮੇਸ਼ ਕੁਮਾਰ ਕੌਂਸਲਰ, ਮਨਪ੍ਰੀਤ ਹਾਜ਼ਰ ਸਨ।
ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ’ਚ ਵੱਖ ਵੱਖ ਥਾਂ ਖੂਨਦਾਨ ਕੈਂਪਾਂ ਦਾ ਆਯੋਜਨ
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਐਨ.ਐੱਸ.ਐੱਸ. ਵਿੰਗ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ
107 ਯੂਨਿਟ ਖੂਨ ਇਕੱਤਰ ਕੀਤਾ ਗਿਆ
ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਐਨ.ਐੱਸ.ਐੱਸ. ਵਿੰਗ ਵੱਲੋਂ ਯੂਨੀਵਰਸਿਟੀ ਵਿੱਚ ਅੱਜ ਇਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਨੇਕ ਕਾਰਜ ਦੌਰਾਨ 107 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦਾ ਸੰਚਾਲਨ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਕੋਆਰਡੀਨੇਟਰ ਡਾ: ਮੀਨੂੰ ਅਤੇ ਕੋ-ਕੋਆਰਡੀਨੇਟਰ ਡਾ: ਵੀਨਾ ਸਰਮਾ ਨੇ ਕੀਤਾ।
ਕੈਂਪ ਦੀ ਸੁਰੂਆਤ ਖੂਨਦਾਨੀਆਂ ਦੇ ਪੂਰੇ ਉਤਸਾਹ ਨਾਲ ਹੋਈ। ਕੁੱਲ 107 ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ। ਬਾਅਦ ਵਿੱਚ ਪ੍ਰਬੰਧਕੀ ਟੀਮ ਨੇ ਤੁਰੰਤ ਰਾਹਤ ਵਜੋਂ ਖੂਨਦਾਨੀਆਂ ਵਿੱਚ ਊਰਜਾ ਵਧਾਉਣ ਲਈ ਰਿਫਰੈਸ਼ਮੈਂਟ ਵੰਡੀ। ਯੂਨੀਵਰਸਿਟੀ ਦੇ ਮੈਡੀਕਲ ਅਫਸਰ ਡਾ: ਐਚ.ਐਮ. ਗਰਗ ਨੇ ਆਪਣੀ ਟੀਮ ਅਤੇ ਐਂਬੂਲੈਂਸ ਨਾਲ ਕੈਂਪ ਦਾ ਨਿਰੀਖਣ ਕੀਤਾ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮੌਕੇ ‘ਤੇ ਮੌਜੂਦ ਰਹੇ। ਡਾ: ਗਰਗ ਨੇ ਕਿਹਾ ਕਿ ਨਿਯਮਤ ਤੌਰ ‘ਤੇ ਖੂਨਦਾਨ ਕਰਨਾ ਸਿਹਤ ਲਈ ਚੰਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਛੁਪੀਆਂ ਬਿਮਾਰੀਆਂ ਦਾ ਖੁਲਾਸਾ ਹੋ ਸਕਦਾ ਹੈ ਅਤੇ ਅਸੀਂ ਆਪਣੇ ਮੁੱਢਲੇ ਸਿਹਤ ਮੁੱਦਿਆਂ ਤੋਂ ਜਾਣੂ ਹੋ ਸਕਦੇ ਹਾਂ। ਖੂਨ ਦਾਨ ਕਰਨਾ ਕਾਰਡੀਓਵੈਸਕੁਲਰ ਸਿਹਤ ਨੂੰ ਸੁਧਾਰਨ ਅਤੇ ਮੋਟਾਪੇ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਐਨ.ਐੱਸ.ਐੱਸ. ਵਿੰਗ ਦੇ ਯਤਨਾਂ ਦੀ ਸਲਾਘਾ ਕਰਦਿਆਂ ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੇ ਯੋਗਦਾਨ ਦੀ ਸਰਾਹਨਾ ਕੀਤੀ। ਡਾ: ਮੀਨੂੰ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਪ੍ਰੋਗਰਾਮ ਕੋਆਰਡੀਨੇਟਰਾਂ, ਐਨ.ਐੱਸ.ਐੱਸ. ਵਾਲੰਟੀਅਰਾਂ ਦਾ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਧੰਨਵਾਦ ਕੀਤਾ।
ਹਰੀ ਕ੍ਰਾਂਤੀ ਦੇ ਬਾਅਦ ਹਰਿਆਣਾ ਨੀਲੀ ਕ੍ਰਾਂਤੀ ਦੇ ਵੱਲ ਵਧਿਆ ਹਰਿਆਣਾ
ਕੇਂਦਰ ਸਰਕਾਰ ਦੀ ਨਵੀਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਸੂਬੇ ਵਿਚ ਕਾਰਜ ਸ਼ੁਰੂ
ਯੋਜਨਾ ਨੂੰ ਸਫਲ ਬਨਾਉਣ ਵਿਚ ਸੂਬੇ ਦਾ ਸਿਰਸਾ ਜਿਲ੍ਹਾ ਝੀਂਗਾ ਪਾਲਣ ਵਿਚ ਬਣਿਆ ਲੀਡ ਜਿਲ੍ਹਾ
ਮੱਛੀ ਵਿਭਾਗ ਦੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਕੀਤੀ ਹੈ ਸ਼ਲਾਘਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਸਤੰਬਰ : ਹਰੀ ਕ੍ਰਾਂਤੀ ਦਾ ਸਿਰਮੌਰ ਰਿਹਾ ਹਰਿਆਣਾ ਸੂਬਾ ਹੁਣ ਨੀਲੀ ਕ੍ਰਾਂਤੀ ਵੱਲ ਵੱਧ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦੇਸ਼ ਵਿਚ ਨੀਲੀ ਕ੍ਰਾਂਤੀ ਲਿਆਉਣ ਦੀ ਜਰੂਰਤ ਦੱਸਣ ਦੇ ਬਾਅਦ ਕੇਂਦਰ ਸਰਕਾਰ ਨੇ ਇਕ ਨਵੀਂ ਯੋਜਨਾ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦਾ ਐਲਾਨ ਕਰ ਇਸ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਸਮੁੰਦਰੀ ਤੇ ਹੋਰ ਜਲ ਸੰਪਦਾਵਾਂ ਦਾ ਦੇਸ਼ ਦੀ ਅਰਥਵਿਵਸਥਾ ਵਿਚ ਸਹਿਯੋਗ ਵਧੇ। ਹਰਿਆਣਾ ਨੇ ਜਮੀਨੀ ਪੱਧਰ ‘ਤੇ ਨੀਲ ਕ੍ਰਾਂਤੀ ਨੂੰ ਸਫਲ ਬਨਾਉਣ ਦੀ ਸ਼ੁਰੂਆਤ ਸਿਰਸਾ ਜਿਲ੍ਹੇ ਤੋਂ ਝੀਂਗਾ ਪਾਲਣ ਦੇ ਕਲਸਟਰ ਪ੍ਰਦਰਸ਼ਨ ਫਾਰਮ ਤੇ ਪ੍ਰਗਤੀਸ਼ੀਲ ਝੀਂਗਾ ਕਿਸਾਨਾਂ ਦੀ ਵਰਕਸ਼ਾਪ ਦੇ ਪ੍ਰਬੰਧ ਦੇ ਨਾਲ ਕੀਤੀ ਹੈ। ਵਰਕਸ਼ਾਪ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਖੁਦ ਸਿਰਸਾ ਜਿਲ੍ਹੇ ਦੇ ਕਿਸਾਲਾਂ ਦੀ ਖਾਰੇ ਪਾਣੀ ਤੋਂ ਝੀਂਗਾ ਪਾਲਣ ਕਾਰੋਬਾਰ ਸ਼ੁਰੂ ਕਰਨ ਲਈ ਸ਼ਲਾਘਾ ਕੀਤੀ ਹੈ। ਵਰਨਣਯੋਗ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਜੇਪੀ ਦਲਾਲ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪਹਿਲ ‘ਤੇ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਨੂੰ ਸੂਬੇ ਵਿਚ ਅਮਲੀਜਾਮਾ ਪਹਿਨਾਉਣ ਦੀ ਸ਼ੁਰੂਆਤ ਕੀਤੀ ਹੈ। ਕੌਮੀ ਖੇਤੀਬਾੜੀ ਵਿਕਾਸ ਯੋਜਨਾ ਤਹਿਤ ਸਾਲ 2014-15 ਵਿਚ ਹਰਿਆਣਾ ਵਿਚ ਚਿੱਟੀ ਝੀਂਗਾ ਪਾਲਣ ਦੀ ਸ਼ੁਰੂਆਤ 20 ਏਕੜ ਖੇਤਰਫਲ ਦੇ ਨਾਲ ਕੀਤੀ ਗਈ ਸੀ। ਇਸ ਦੀ ਸਫਲਦਾ ਦੇ ਬਾਅਦ ਕਰਨਾਲ, ਸੋਨੀਪਤ, ਫਰੀਦਾਬਾਦ, ਗੁਰੂਗ੍ਰਾਮ, ਮੇਵਾਤ, ਪਲਵਲ, ਰੋਹਤਕ, ਜੀਂਦ, ਭਿਵਾਨੀ, ਹਿਸਾਰ, ਸਿਰਸਾ, ਰਿਵਾੜੀ, ਝੱਜਰ, ਫਤਿਹਾਬਾਦ ਅਤੇ ਚਰਖੀ ਦਾਦਰੀ ਜਿਲ੍ਹਿਆਂ ਵਿਚ ਚਿੱਟੀ ਝੀਂਗਾ ਪਾਲਣ ਨੂੰ ਅਮਲ ਵਿਚ ਲਿਆਇਆ ਗਿਆ ਅਤੇ ਇਸੀ ਲੜੀ ਅਵਿਚ ਸਾਲ 2021-22 ਦੌਰਾਨ 1250 ਏਕੜ ਖੇਤਰ ਨੂੰ ਝੀਂਗਾ ਪਾਲਣ ਦੇ ਅਧੀਨ ਲਿਆ ਕੇ 2900 ਮੀਟਿ੍ਰਕ ਟਨ ਝੀਂਗਾ ਦਾ ਰਿਕਾਰਡ ਉਤਪਾਦਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੱਛੀ ਵਿਭਾਗ ਨੇ ਸਾਲ 2022-23 ਦੌਰਾਨ ਇਸ ਦਾ ਟੀਚਾ ਦੁਗਕਣਾ ਨਿਰਧਾਰਤ ਕੀਤਾ ਹੈ ਜਿਸ ਨੂੰ ਪੂਰਾ ਕਰਨ ਲਈ ਵਿਭਾਗ ਲੇ ਕਮਰ ਕੱਸ ਲਈ ਹੈ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਵਿਚ ਝੀਂਗਾ ਪਾਲਣ ਅਤੇ ਮਿੱਠੇ ਪਾਣੀ ਵਾਲੇ ਹੋਰ ਖੇਤਰਾਂ ਵਿਚ ਮੱਛੀ ਪਾਲਣ ਨੁੰ ਪ੍ਰੋਤਸਾਹਨ ਦੇਣ ਦੀ ਯੋਜਨਾਵਾਂ ਤਿਆਰ ਕੀਤੀਆਂ ਹਨ ਅਤੇ ਕਿਸਾਨਾਂ ਦਾ ਰੁਝਾਨ ਇਸ ਦੇ ਪ੍ਰਤੀ ਵਧਿਆ ਹੈ ਜਿਸ ਦਾ ਉਦਾਹਰਣ ਸਿਰਸਾ ਜਿਲ੍ਹੇ ਦੇ ਕਿਸਾਨਾਂ ਵਿਚ ਦੇਖਣ ਨੂੰ ਮਿਲਿਆ। ਇਸੀ ਤਰ੍ਹਾ ਹਰਿਆਣਾ ਵਿਚ ਸਾਲ 2014 ਵਿਚ ਕੁੱਲ 43 ਹਜਾਰ ਏਕੜ ਵਿਚ 1 ਲੱਖ ਮੀਟਿ੍ਰਕ ਟਨ ਮੱਛੀ ਉਤਪਾਦਨ ਹੁੰਦਾ ਸੀ ਅਤੇ ਇਸ ਸਾਲ ਇਹ ਟੀਚਾ ਵਧਾ ਕੇ 54 ਹਜਾਰ ਏਕੜ ਅਤੇ 2 ਲੱਖ 10 ਹਜਾਰ ਮੀਟਿ੍ਰਕ ਟਨ ਰੱਖਿਆ ਗਿਆ ਹੈ।
ਕੇਂਦਰ ਸਰਕਾਰ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਲਈ ਚੁਣਿਆ
ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟਰ ਸਾਇੰਸ ਅਤੇ ਤਕਨਾਲੋਜੀ ਵਿਭਾਗ ਨੂੰ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਕਾਰਪੋਰੇਸਨ ਦੁਆਰਾ ਇਲੈਕਟ੍ਰੋਨਿਕਸ ਅਤੇ ਆਈਟੀ ਲਈ ਵਿਸਵੇਸਵਰਿਆ ਪੀਐਚਡੀ ਸਕੀਮ ਤਹਿਤ 1 ਕਰੋੜ ਰੁਪਏ ਦੀ ਗ੍ਰਾਂਟ ਲਈ ਚੁਣਿਆ ਗਿਆ ਹੈ, ਜਿਸ ਵਿੱਚ ਯੂਨੀਵਰਸਿਟੀ ਨੂੰ ਪੀਐਚਡੀ ਸਕਾਲਰਸਿਪ ਲਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇਹ ਗ੍ਰਾਂਟ ਮਿਲੇਗੀ। ਇਸ ਸਕੀਮ ਦਾ ਉਦੇਸ ਦੇਸ ਵਿੱਚ ਇਲੈਕਟ੍ਰਾਨਿਕਸ ਸਿਸਟਮ ਡਿਜਾਈਨ ਅਤੇ ਨਿਰਮਾਣ (ਈਐਸਡੀਐਸ) ਅਤੇ ਆਈਟੀ/ਆਈਟੀ ਸਮਰਥਿਤ ਸੇਵਾਵਾਂ (ਆਈਟੀ/ਆਈਟੀਈਐਸ) ਦੇ ਖੇਤਰਾਂ ਵਿੱਚ ਪੀਐਚਡੀ ਖੋਜਕਰਤਾਵਾਂ ਦੀ ਸੰਖਿਆ ਨੂੰ ਵਧਾਉਣਾ ਹੈ। ਸੀਯੂਪੀਬੀ ਕੰਪਿਊਟਰ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਡਿਜੀਟਲ ਇੰਡੀਆ ਕਾਰਪੋਰੇਸਨ ਤੋਂ ਪ੍ਰਾਪਤ ਪੱਤਰ ਅਨੁਸਾਰ ਵਿਸਵੇਸਵਰਿਆ ਪੀਐਚਡੀ ਸਕੀਮ ਅਧੀਨ ਵਿਭਾਗ ਵਿਭਾਗ ਨੂੰ ਈਐਸਡੀਐਮ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਲਈ 1 ਕਰੋੜ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ ਜਿਸ ਸਦਕਾ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਨੂੰ 3 ਹੋਰ ਪੀਐਚਡੀ ਸੀਟਾਂ ਮਿਲਣਗੀਆਂ, ਜਿਸ ’ਤੇ ਚੁਣੇ ਗਏ ਵਿਦਿਆਰਥੀਆਂ ਨੂੰ ਹੋਰ ਪੀਐਚਡੀ ਸਕੀਮਾਂ ਨਾਲੋਂ 25% ਵੱਧ ਫੈਲੋਸ?ਿਪ ਮਿਲੇਗੀ। ਵਿਦਿਆਰਥੀ ਸਕਾਲਰਸਿਪ ਤੋਂ ਇਲਾਵਾ, ਖੋਜਾਰਥੀਆਂ ਨੂੰ ਵਧੀਆ ਖੋਜ ਸਹੂਲਤਾਂ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ 18 ਲੱਖ ਰੁਪਏ ਦੀ ਗ੍ਰਾਂਟ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਆਈਟੀ ਲਈ ਵਿਸਵੇਸਵਰਯਾ ਪੀਐਚਡੀ ਸਕੀਮ ਦੇ ਤਹਿਤ ਸੀਯੂਪੀਬੀ ਦੇ ਕੰਪਿਊਟਰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਚੋਣ ਈਐਸਡੀਐਮ ਸੈਕਟਰ ਵਿੱਚ ਖੋਜ, ਵਿਕਾਸ ਅਤੇ ਆਈਪੀ ਨਿਰਮਾਣ ਦੇ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਯੂਨੀਵਰਸਿਟੀ ਦੀ ਮੁਹਿੰਮ ਨੂੰ ਮਜਬੂਤ ਕਰੇਗੀ ਅਤੇ ਸਵੈ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਯੋਗ ਬਣਾਏਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ 29 ਸਤੰਬਰ ਨੂੰ ਵਿਖੇ ਲਗਾਇਆ ਜਾਵੇਗਾ ਕਿਸਾਨ ਮੇਲਾ
ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਏ ਜਾਂਦੇ ਸਾਉਣੀ ਦੇ ਮੇਲਿਆਂ ਦੀ ਲੜੀ ਤਹਿਤ 23 ਅਤੇ 24 ਸਤੰਬਰ ਨੂੰ ਲੁਧਿਆਣਾ ਅਤੇ ਆਖਰੀ ਮੇਲਾ 29 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਨਿਰਦੇਸਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਸਾਂਝੀ ਕੀਤੀ। ਨਿਰਦੇਸਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਇਨ੍ਹਾਂ ਮੇਲਿਆਂ ਦੀ ਤਿਆਰੀ ਸਬੰਧੀ ਖੋਜ ਕੇਂਦਰ ਵਿਖੇ ਹੋਈ ਮੀਟਿੰਗ ਵਿੱਚ ਮੇਲੇ ਦੇ ਮੁੱਖ ਆਕਰਸਨ ਖੋਜ ਤਜਰਬੇ, ਪ੍ਰਦਰਸਨੀ ਪਲਾਂਟ, ਬੀਜਾਂ ਤੇ ਪੌਦਿਆਂ ਦੀ ਵਿਕਰੀ ਅਤੇ ਖੇਤੀ ਮਸੀਨਰੀ ਆਦਿ ਦੀਆਂ ਸਟਾਲਾਂ ਅਤੇ ਤਕਨੀਕੀ ਸੈਸਨ ਬਾਰੇ ਵਿਚਾਰ-ਵਟਾਂਦਰਾ ਕੀਤਾ । ਮੀਟਿੰਗ ਦੌਰਾਨ ਇਹਨਾਂ ਮੇਲਿਆਂ ਦੀ ਤਿਆਰੀ ਸਬੰਧੀ ਵੱਖ-ਵੱਖ ਕਮੇਟੀਆਂ ਦੀਆਂ ਗਤੀਵਿਧੀਆਂ ਦਾ ਜਾਇਜਾ ਵੀ ਲਿਆ ਗਿਆ। ਮੀਟਿੰਗ ਦੌਰਾਨ ਹਾੜ੍ਹੀ ਦੀਆਂ ਫਸਲਾਂ ਦੇ ਬੀਜਾਂ ਦੀ ਵਿਕਰੀ ਲਈ ਸੁਯੋਗ ਪ੍ਰਬੰਧ ਲਈ ਵਿਉਤਂਬੰਦੀ ਉਲੀਕੀ ਗਈ। ਇਸ ਤੋਂ ਇਲਾਵਾ ਡਾ. ਜਗਦੀਸ ਗਰੋਵਰ, ਡਾ. ਕੇ.ਐਸ. ਸੇਖੋ, ਡਾ. ਅਵਤਾਰ ਸਿੰਘ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦੇ ਕਨਵੀਨਰਾਂ ਨੇ ਕਿਸਾਨ ਮੇਲੇ ਦੀ ਸਫਲਤਾ ਲਈ ਉਸਰੂ ਸੁਝਾਅ ਦਿੱਤੇ। ਡਾ. ਪਰਮਜੀਤ ਸਿੰਘ ਨੇ ਮੇਲੇ ਦੇ ਉਦੇਸ “ਕਿਸਾਨੀ, ਜਵਾਨੀ ਅਤੇ ਪੌਣ ਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਣਾਈਏ” ਤਹਿਤ ਨੌਜਵਾਨ ਕਲੱਬਾਂ, ਗਰਾਮ ਪੰਚਾਇਤਾਂ ਅਤੇ ਸਮੂਹ ਕਿਸਾਨ ਵੀਰਾਂ ਨੂੰ ਪਰਿਵਾਰ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਬਾਹਰਲੇ ਸਟੇਸਨਾਂ ਤੋਂ ਸਹਿਯੋਗੀ ਨਿਰਦੇਸਕ ਕਿ੍ਰਸੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਡਾ. ਐਨ.ਐਸ.ਧਾਲੀਵਾਲ, ਉਪ ਨਿਰਦੇਸਕ ਕਿ੍ਰਸੀ ਵਿਗਿਆਨ ਕੇਦਂਰ, ਬਠਿੰਡਾ ਡਾ ਗੁਰਦੀਪ ਸਿੰਘ ਅਤੇ ਜ਼ਿਲ੍ਹਾ ਪਸਾਰ ਮਾਹਿਰ, ਐਫ.ਏ.ਐਸ.ਸੀ. ਬਠਿੰਡਾ ਡਾ. ਏ.ਐਸ.ਸੰਧੂ ਉਚੇਚੇ ਤੌਰ ਤੇ ਸਾਮਿਲ ਹੋਏ।
ਪੰਜਾਬ ਦੀਆਂ ਦੂਜੀਆਂ ਪਾਰਟੀਆਂ ਤੋਂ ਦੁੱਖੀ ਹੋ ਕੇ ਲੋਕ ਭਾਜਪਾ ਨਾਲ ਜੁੜ ਰਹੇ ਹਨ:ਦਿਆਲ ਸੋਢੀ
ਸੁਖਜਿੰਦਰ ਮਾਨ
ਬਠਿੰਡਾ,21 ਸਤੰਬਰ: ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ ਹੋ ਕੇ ਲੋਕ ਹੁਣ ਭਾਜਪਾ ਵਿੱਚ ਸਾਮਲ ਹੋਣ ਲੱਗੇ ਹਨ। ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿਆਲ ਸੋਢੀ ਨੇ ਮੌੜ ਵਿਧਾਨ ਸਭਾ ਹਲਕੇ ਦੇ ਪਿੰਡ ਰਾਏ ਖਾਨਾ ਵਿਖੇ ਪੁਰਾਣੇ ਕਾਂਗਰਸੀ ਆਗੂ ਨੰਬਰਦਾਰ ਮੇਲਾ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਰਿਵਾਰ ਸਮੇਤ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਿੱਚ ਸਾਮਲ ਹੋਣ ਸਮੇਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਹਰ ਵਰਗ ਦੀ ਤਰੱਕੀ ਲਈ ਕੀਤੇ ਗਏ ਕੰਮਾਂ ਤੋਂ ਖੁਸ ਹੋ ਕੇ ਲੋਕ ਅੱਜ ਭਾਜਪਾ ਨਾਲ ਜੁੜ ਰਹੇ ਹਨ। ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਹੋਇਆ ਨਾਅਰਾ ਸਭਕਾ ਸਾਥ, ਸਭਕਾ ਵਿਸਵਾਸ ਅਤੇ ਸਭਕਾ ਵਿਕਾਸ ਹੀ ਪੱਕਾ ਸਬੂਤ ਹੈ। ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਦੀ ਆਲੋਚਣਾ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਮੁਹਾਜ ਤੇ ਫੇਲ੍ਹ ਸਾਬਤ ਹੋਈ ਹੈ। ਚਾਹੇ ਉਹ ਅਮਨ ਕਾਨੂੰਨ ਦੀ ਵਿਵਸਥਾ ਹੋਵੇ, ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਗੱਲ ਹੋਵੇ। ਇਸ ਸਮੇਂ ਕਾਂਗਰਸ ਛੱਡ ਕੇ ਆਏ ਦਰਜਨ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਣ – ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਮੰਡਲ ਬਾਲਿਆਂਵਾਲੀ ਦੇ ਜਨਰਲ ਸਕੱਤਰ ਸ੍ਰੀ ਮਲਕੀਤ ਸਿੰਘ, ਪਾਰਟੀ ਵਰਕਰ ਜਸਵਿੰਦਰ ਸਿੰਘ ਜੱਸੀ ਹਾਜਰ ਸਨ।
ਖੇਤ ਮਜਦੂਰ ਯੂਨੀਅਨ ਵੱਲੋਂ ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ ਕਾਨਫਰੰਸ ‘ਚ ਸਾਮਲ ਹੋਣ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਸਤੰਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 28 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਸਹੀਦ ਭਗਤ ਸਿੰਘ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ ਸੂਬਾਈ ਕਾਨਫਰੰਸ ਚ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਸਾਮਲ ਹੋਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਵਿੱਤ ਸਕੱਤਰ ਹਰਮੇਸ ਮਾਲੜੀ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਚ ਪੰਜਾਬ ਭਰ ਚੋਂ ਖੇਤ ਮਜਦੂਰ ਮਰਦ ਔਰਤਾਂ ਵੱਡੀ ਗਿਣਤੀ ਚ ਸਮੂਲੀਅਤ ਕਰਨਗੇ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਫਿਰਕਾਪ੍ਰਸਤ ਅਤੇ ਸਾਮਰਾਜ ਤੇ ਜਗੀਰੂ ਜਮਾਤਾਂ ਦੇ ਵਫਾਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸਹੀਦ ਭਗਤ ਸਿੰਘ ਬਾਰੇ ਕੀਤੇ ਕੂੜ ਪ੍ਰਚਾਰ ਦੇ ਮੱਦੇਨਜਰ ਸਹੀਦ ਭਗਤ ਸਿੰਘ ਦੀ ਸਾਮਰਾਜ ਤੇ ਜਗੀਰਦਾਰੀ ਵਿਰੋਧੀ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਖਤਮ ਕਰਕੇ ਬਰਾਬਰੀ ਵਾਲਾ ਸਮਾਜ ਸਿਰਜਣ ਵਾਲੀ ਵਿਚਾਰਧਾਰਾ ਨੂੰ ਲੋਕਾਂ ਅਤੇ ਖਾਸ ਕਰਕੇ ਪੰਜਾਬ ਦੀ ਜਵਾਨੀ ਸਾਹਮਣੇ ਉਭਾਰ ਕੇ ਪੇਸ ਕਰਨਾ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਜਾਤਪਾਤੀ ਪ੍ਰਬੰਧ ਦੇ ਖਾਤਮੇ ਤੋਂ ਇਲਾਵਾ ਖੇਤ ਮਜਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਤੇ ਛੋਟੇ ਕਿੱਤਿਆਂ ਵਾਲਿਆਂ ਨੂੰ ਨਪੀੜ ਰਹੀਆਂ ਲੋਕ ਵਿਰੋਧੀ ਨੀਤੀਆਂ ਤੋਂ ਬੰਦ ਖਲਾਸੀ ਸਹੀਦ ਭਗਤ ਸਿੰਘ ਵੱਲੋਂ ਦਰਸਾਏ ਦੇ ਰਾਹ ‘ਤੇ ਚੱਲ ਕੇ ਹੀ ਹੋ ਸਕਦੀ ਹੈ। ਉਹਨਾਂ ਖੇਤ ਮਜਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਸਹੀਦ ਭਗਤ ਸਿੰਘ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੀ ਜਾ ਰਹੀ ਕਾਨਫਰੰਸ ‘ਚ ਪਰਿਵਾਰਾਂ ਸਮੇਤ ਸਾਮਲ ਹੋਣ।
ਮੀਤ ਹੇਅਰ ਵੱਲੋਂ ਡਿਪਟੀ ਕਮਿਸਨਰਾਂ ਨੂੰ ਹਲਫਨਾਮੇ ਦੀ ਬਜਾਏ ਸਵੈ-ਘੋਸਣਾ ਪੱਤਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਹਦਾਇਤ
ਸਵੈ ਘੋਸਣਾ ਦੀ ਸਹੂਲਤ ਦੇ ਬਾਵਜੂਦ ਸੇਵਾ ਕੇਂਦਰਾਂ ਵਿੱਚ ਰੋਜਾਨਾ ਔਸਤਨ 2100 ਤੋਂ ਵੱਧ ਹਲਫਨਾਮੇ ਦੇ ਕੇਸ ਆਉਂਦੇ
ਪ੍ਰਸਾਸਨਿਕ ਸੁਧਾਰ ਬਾਰੇ ਮੰਤਰੀ ਨੇ ਲੋਕਾਂ ਦੀ ਫੀਡਬੈਕ ਉਪਰੰਤ ਜਾਰੀ ਕੀਤੀਆਂ ਹਦਾਇਤਾਂ *
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਸਤੰਬਰ: ਪ੍ਰਸਾਸਨਿਕ ਸੁਧਾਰਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਸਮੂਹ ਡਿਪਟੀ ਕਮਿਸਨਰਾਂ ਨੂੰ ਲੋਕਾਂ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਕੇਸਾਂ ਦੀ ਕਾਰਵਾਈ ਦੌਰਾਨ ਹਲਫਨਾਮੇ ਦੀ ਥਾਂ ਸਵੈ ਘੋਸਣਾ ਪੱਤਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤ ਦਿੱਤੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਸਵੈ ਘੋਸਣਾ ਦੀ ਸਹੂਲਤ ਦੇਣ ਦੇ ਬਾਵਜੂਦ ਹਾਲੇ ਵੀ ਸੇਵਾ ਕੇਂਦਰਾਂ ਵਿੱਚ ਹਲਫਨਾਮੇ ਲਈ ਲੋਕਾਂ ਨੂੰ ਆਉਣਾ ਪੈਂਦਾ ਹੈ। ਇਸ ਲਈ ਸਮੂਹ ਜਿਲਿਆਂ ਨੂੰ ਹਦਾਇਤਾਂ ਦਿੰਦਿਆਂ ਹਲਫਨਾਮੇ ਦੀ ਥਾਂ ਸਵੈ ਘੋਸਣਾ ਪੱਤਰ ਦੀ ਵਰਤੋਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਨਾਗਰਿਕ ਨੂੰ ਨਿਰਵਿਘਨ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਕਦਮ ਨਾਲ ਪੰਜਾਬ ਦੇ ਨਾਗਰਿਕਾਂ ਦੇ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਹੋਵੇਗੀ।
ਪ੍ਰਸਾਸਨਿਕ ਸੁਧਾਰਾਂ ਬਾਰੇ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਤਸਦੀਕਸੁਦਾ ਹਲਫਨਾਮੇ ਦੀ ਥਾਂ ਸਵੈ ਘੋਸਣਾ ਪੱਤਰ ਦੀ ਵਰਤੋਂ ਨੂੰ ਅਪਣਾਇਆ ਗਿਆ ਹੈ। ਇਸ ਸਬੰਧੀ ਸਾਲ 2010 ਵਿੱਚ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਜਮੀਨੀ ਪੱਧਰ ਉੱਤੇ ਫੀਡਬੈਕ ਲੈਣ ਉੱਤੇ ਪਤਾ ਚੱਲਿਆ ਕਿ ਇਹ ਹਦਾਇਤਾਂ ਸਿਰਫ ਕਾਗਜਾਂ ਵਿੱਚ ਹੀ ਰਹਿ ਗਈਆਂ ਸਨ ਅਤੇ ਦਫਤਰਾਂ ਵੱਲੋਂ ਇਸ ‘ਤੇ ਅਮਲ ਨਹੀਂ ਕੀਤਾ ਗਿਆ। ਸੇਵਾ ਕੇਂਦਰਾਂ ਦੀ ਸਮੀਖਿਆ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਲੋਕ ਸੇਵਾ ਕੇਂਦਰਾਂ ਵਿੱਚ ਸਵੈ-ਘੋਸਣਾ ਦੀਆਂ ਹਦਾਇਤਾਂ ਦੇ ਬਾਵਜੂਦ ਹਲਫਨਾਮੇ ਤਸਦੀਕ ਕਰਵਾਉਣ ਲਈ ਆ ਰਹੇ ਹਨ।ਮੀਤ ਹੇਅਰ ਨੇ ਦੱਸਿਆ ਕਿ ਇਨ੍ਹਾਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਨਾ ਹੋਣ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਜਨਵਟੀ 2022 ਤੋਂ ਸੇਵਾ ਕੇਂਦਰਾਂ ਵਿੱਚ ਕੁੱਲ 4,38,058 ਹਲਫਨਾਮੇ ਤਿਆਰ ਅਤੇ ਤਸਦੀਕ ਕੀਤੇ ਗਏ। ਔਸਤਨ ਰੋਜਾਨਾ 2100 ਤੋਂ ਵੱਧ ਨਾਗਰਿਕ ਸੇਵਾ ਕੇਂਦਰਾਂ ‘ਤੇ ਸਿਰਫ ਹਲਫਨਾਮੇ ਤਸਦੀਕ ਕਰਵਾਉਣ ਲਈ ਆ ਰਹੇ ਹਨ। ਇਨ੍ਹਾਂ ਨੂੰ ਤਸਦੀਕ ਕਰਨ ਲਈ ਜ?ਿਲ੍ਹਿਆਂ ਵੱਲੋਂ ਕਾਰਜਕਾਰੀ ਮੈਜਿਸਟਰੇਟ ਦੇ ਰੈਂਕ ਦੇ ਅਧਿਕਾਰੀ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਸਾਸਨਿਕ ਸੁਧਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਬੀਤੇ ਦਿਨਾਂ ਉਨ੍ਹਾਂ ਸੇਵਾ ਕੇਂਦਰਾਂ ਦਾ ਦੌਰਾ ਕਰਕੇ ਉਨ੍ਹਾਂ ਵੱਲੋਂ ਲੋਕਾਂ ਨਾਲ ਕੀਤੀ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ?ਿਲ੍ਹਾ ਪੱਧਰ ‘ਤੇ ਸਰਕਾਰੀ/ਪ੍ਰਾਈਵੇਟ ਦਫਤਰਾਂ ਅਤੇ ਸਕੂਲਾਂ/ਕਾਲਜਾਂ ਆਦਿ ਵੱਲੋਂ ਅਜੇ ਵੀ ਦਾਖਲੇ, ਸਰਟੀਫਿਕੇਟ, ਵਜੀਫੇ, ਮੀਟਰ ਕੁਨੈਕਸਨ, ਟਿਊਬਵੈੱਲ ਕੁਨੈਕਸਨ, ਭਰਤੀ, ਐਨ.ਓ.ਸੀ. ਆਦਿ ਲਈ ਹਲਫਨਾਮੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨਾਲ ਨਾ ਸਿਰਫ ਨਾਗਰਿਕਾਂ ਦੇ ਪੈਸਾ ਬਰਬਾਦੀ ਹੁੰਦੀ ਹੁੰਦੀ ਹੈ ਬਲਕਿ ਨਾਗਰਿਕਾਂ ਦੇ ਨਾਲ-ਨਾਲ ਸਰਕਾਰੀ ਕੰਮਕਾਜ ਦਾ ਸਮਾਂ ਵੀ ਖਰਾਬ ਹੁੰਦਾ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੌਲਾਨਾ ਆਜ਼ਾਦ ਨੈਸ਼ਨਲ ਕਾਨਫਰੰਸ ‘ਚ ਘੱਟ ਗਿਣਤੀ ਵਰਗ ਨਾਲ ਸਬੰਧਿਤ ਸਮੱਸਿਆਵਾਂ ਨੂੰ ਸੁਣਿਆ
ਪੰਜਾਬੀ ਖ਼ਬਰਸਾਰ ਬਿਉਰੋ
ਸ੍ਰੀ ਚਮਕੌਰ ਸਾਹਿਬ, 20 ਸਤੰਬਰ: ਮੌਲਾਨਾ ਆਜ਼ਾਦ ਨੈਸ਼ਨਲ ਕਾਨਫਰੰਸ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਤੋਂ ਪਹਿਲਾਂ ਪੰਜਾਬ ਪੁਲਿਸ ਵਲੋਂ ਕੈਬਨਿਟ ਮੰਤਰੀ ਨੂੰ ਸਲਾਮੀ ਦਿੱਤੀ ਗਈ।ਇਹ ਨੈਸ਼ਨਲ ਕਾਨਫਰੰਸ ਰਾਸ਼ਟਰੀ ਅਲਪਸੰਖਿਅਕ ਆਰਕਸ਼ਣ ਮੋਰਚਾ ਪੰਜਾਬ ਵਲੋਂ ਕਰਵਾਈ ਗਈ ਸੀ। ਜਿੱਥੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਸਮੱਸਿਆਵਾਂ ਨੰ ਸੁਣਿਆ ਅਤੇ ਵੱਖ-ਵੱਖ ਵਿਸ਼ਿਆਂ ਉੱਤੇ ਚਰਚਾ ਕੀਤੀ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।ਇਹ ਸਮਾਗਮ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਘੱਟ ਗਿਣਤੀ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਉਜਾਗਰ ਕੀਤੀਆਂ ਗਈਆਂ ਸਮੱਸਿਆਵਾਂ ਨੂੰ ਹਰ ਪੱਧਰ ਉੱਤੇ ਹੱਲ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਇਹ ਸਾਰੇ ਮਾਮਲੇ ਲਿਆਏ ਜਾਣਗੇ। ਡਾ. ਬਲਜੀਤ ਕੌਰ ਨੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਭਲਾਈ ਸਕੀਮਾਂ ਦੇ ਲਾਭ ਪਹੁੰਚਾਉਣ ਲਈ ਪੁਰਜ਼ੋਰ ਯਤਨ ਕਰ ਰਹੀਂ ਹੈ ਜਿਸ ਤਹਿਤ ਵਿਸ਼ੇਸ਼ ਤੌਰ ਉੱਤੇ ਸਿਹਤ ਅਤੇ ਸਿੱਖਿਆ ਦੇ ਖੇਤਰ ਸਮੇਤ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਪ੍ਰਤੀ ਤਵੱਜੋ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਨੂੰ ਸਮਾਜਿਕ ਅਤੇ ਆਰਥਿਕ ਪੱਖੋਂ ਸਮਰੱਥ ਬਣਾਉਣ ਲਈ ਵਿਆਪਕ ਪੱਧਰ ਉੱਤੇ ਫੈਂਸਲੇ ਲਏ ਜਾ ਰਹੇ ਹਨ ਤਾਂ ਜੋ ਲੋੜਵੰਦ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਹੁਣ ਪਤੀ ਜਾਂ ਪਤਨੀ ਨਾਲ ਸਮਾਂ ਬਿਤਾਉਣ ਲਈ ਮਿਲਣਗੇ ਕਮਰੇ
- ਗੋਇੰਦਵਾਲ ਸਾਹਿਬ, ਨਾਭਾ ਤੇ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਸ਼ੁਰੂ ਹੋਈ ਇਹ ਸਹੂਲਤ
ਪਹਿਲੇ ਦਿਨ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਬੰਦ ਚਾਰ ਹਵਾਲਾਤਣਾਂ ਨੇ ਪਤੀਆਂ ਨਾਲ ਬਿਤਾਇਆ ਸਮਾਂ
ਚੰਗੇ ਵਿਵਹਾਰ ਵਾਲੇ ਕੈਦੀਆਂ ਨੂੰ ਮਿਲੇਗਾ ਮੌਕਾ, ਪ੍ਰਾਈਵੇਟ ਕਮਰਿਆਂ ਨਾਲ ਅਟੈਚ ਹੋਣਗੇ ਬਾਥਰੂਮ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਸਤੰਬਰ : ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਹੁਣ ਅਪਣੇ ਪਤੀ ਜਾਂ ਪਤਨੀ ਨਾਲ ਪ੍ਰਾਈਵੇਟ ਤੌਰ ’ਤੇ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਇਸਦੇ ਲਈ ਜੇਲ੍ਹ ਅਧਿਕਾਰੀਆਂ ਵਲੋਂ ਅਲੱਗ ਤੋਂ ਕਮਰੇ ਰਾਖ਼ਵੇਂ ਰੱਖੇ ਹਨ, ਜਿੰਨ੍ਹਾਂ ਦੇ ਨਾਲ ਬਾਥਰੂਮ ਵੀ ਅਟੈਚ ਕੀਤੇ ਗਏ ਹਨ। ਸੂਬੇ ਦੀਆਂ ਤਿੰਨ ਜੇਲ੍ਹਾਂ ਗੋਇਦਵਾਲਾ ਸਾਹਿਬ, ਬਠਿੰਡਾ ਦੀ ਜਨਾਨਾ ਜੇਲ੍ਹ ਤੇ ਨਾਭਾ ਦੀ ਨਵੀਂ ਜੇਲ੍ਹ ਵਿਚ ਇਹ ਸਹੂਲਤ ਅੱਜ ਤੋਂ ਸ਼ੁਰੂ ਹੋ ਗਈ ਹੈ ਜਦੋਂਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀਆਂ ਹੋਰਨਾਂ ਜੇਲ੍ਹਾਂ ਵਿਚ ਵੀ ਇਹ ਸਕੀਮ ਲਾਗੂ ਕੀਤੀ ਜਾਵੇਗੀ। ਪਤਾ ਲੱਗਿਆ ਹੈ ਕਿ ਇਸ ਸਕੀਮ ਦੇ ਅੱਜ ਪਹਿਲੇ ਦਿਨ ਲਾਗੂ ਹੁੰਦੇ ਹੀ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਬੰਦ ਚਾਰ ਹਵਾਲਾਤਣਾਂ ਨੇ ਅਪਣੇ ਪਤੀਆਂ ਨਾਲ ਲੰਮਾ ਸਮਾਂ ਬਿਤਾਇਆ। ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਨਿੱਜੀ ਮੁਲਾਕਾਤਾਂ ਤੋਂ ਬਾਅਦ ਉਹ ਕਾਫ਼ੀ ਖ਼ੁਸ ਨਜ਼ਰ ਆ ਰਹੀਆਂ ਸਨ। ਗੌਰਤਲਬ ਹੈ ਕਿ ਜੇਲ੍ਹਾਂ ’ਚ ਬੰਦ ਪਤੀ ਜਾਂ ਪਤਨੀ ਨਾਲ ਨਿੱਜੀ ਤੌਰ ’ਤੇ ਸਮਾਂ ਬਿਤਾਉਣ ਦੀ ਸਹੂਲਤ ਦੇਣ ਵਾਲਾ ਪੰਜਾਬ ਦੇਸ ਦਾ ਪਹਿਲਾਂ ਸੂਬਾ ਹੈ। ਉਝ ਅਮਰੀਕਾ, ਜਰਮਨ, ਕੈਨੇਡਾ, ਡੈਨਮਾਰਕ ਤੇ ਇੱਥੋਂ ਤੱਕ ਪਾਕਿਸਤਾਨ ਵਰਗੇ ਕਈ ਹੋਰ ਦੇਸਾਂ ’ਚ ਇਹ ਸਕੀਮ ਪਹਿਲਾਂ ਤੋਂ ਹੀ ਚੱਲ ਰਹੀ ਹੈ, ਜਿੱਥੇ ਲੰਮੇ ਸਮੇਂ ਤੋਂ ਬੰਦ ਕੈਦੀਆਂ ਨੂੰ ਅਪਣੇ ਪ੍ਰਵਾਰਾਂ ਨਾਲ ਸਮਾਂ ਬਿਤਾਉਣ ਲਈ ਮੌਕੇ ਦਿੱਤੇ ਜਾਂਦੇ ਹਨ। ਉਧਰ ਪੰਜਾਬ ਦੇ ਜੇਲ੍ਹ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਸਹੂਲਤ ਸਿਰਫ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਜੇਲ੍ਹ ਵਿਚ ਚੰਗਾ ਵਿਹਾਰ ਦਿਖਾਇਆ ਹੋਵੇਗਾ। ਅਜਿਹੇ ਕੈਦੀਆਂ ਜਾਂ ਹਵਾਲਾਤੀਆਂ ਨੂੰ ਅਪਣੇ ਪਤੀ ਜਾਂ ਪਤਨੀ ਨਾਲ ਸਮਾਂ ਬਿਤਾਉਣ ਲਈ ਦੋ ਘੰਟੇ ਵਾਸਤੇ ਪ੍ਰਾਈਵੇਟ ਕਮਰਾ ਦਿੱਤਾ ਜਾਵੇਗਾ, ਜਿੱਥੇ ਉਹ ਘਰ ਵਰਗਾ ਮਹਿਸੂਸ ਕਰਨਗੇ। ਜਦੋਂਕਿ ਗੈਂਗਸਟਰਾਂ, ਅੱਤਵਾਦੀਆਂ, ਵੱਡੇ ਨਸ਼ਾ ਤਸਕਰਾਂ, ਨਾਬਾਲਿਗ ਬੱਚਿਆਂ ਨਾਲ ਜਿਨਸੀ ਸੋਸਣ ਦੇ ਮਾਮਲੇ ’ਚ ਬੰਦ ਕੈਦੀਆਂ ਜਾਂ ਹਵਾਲਾਤੀਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਕੈਦੀ ਆਪਣੀ ਪਤਨੀ ਨਾਲ ਦੋ ਘੰਟੇ ਬਿਤਾ ਸਕਣਗੇ। ਇਸ ਕਮਰੇ ਵਿਚ ਪਖਾਨੇ ਦੀ ਸਹੂਲਤ ਵੀ ਦਿੱਤੀ ਜਾਵੇਗੀ
ਪਤੀ-ਪਤਨੀ ਨਾਲ ਮਿਲਣ ਲਈ ਦੇਣੇ ਪੈਣਗੇ ਇਹ ਸਬੂਤ
ਚੰਡੀਗੜ੍ਹ: ਇਸ ਸਹੂਲਤ ਦਾ ਫ਼ਾਈਦਾ ਉਠਾਉਣ ਲਈ ਜੇਲ੍ਹ ’ਚ ਬੰਦ ਪਤੀ ਜਾਂ ਪਤਨੀ ਨੂੰ ਪਹਿਲਾਂ ਮੁਲਾਕਾਤ ਦੀ ਇਜ਼ਾਜਤ ਲੈਣ ਲਈ ਲਿਖ਼ਤੀ ਤੌਰ ’ਤੇ ਦੇਣਾ ਪਏਗਾ, ਜਿਸਤੋਂ ਬਾਅਦ ਇਜ਼ਾਜਤ ਮਿਲਣ ’ਤੇ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਨੂੰ ਮੈਰਿਜ ਸਰਟੀਫ਼ਿਕੇਟ, ਆਧਾਰ ਕਾਰਡ ਤੋਂ ਇਲਾਵਾ ਇੱਕ ਹਫ਼ਤਾ ਦੇ ਅੰਦਰ ਬਣਿਆ ਹੋਇਆ ਉਹ ਮੈਡੀਕਲ ਸਰਟੀਫਿਕੇਟ ਵੀ ਦੇਣਾ ਪਏਗਾ, ਜਿਸ ਵਿਚ ਇਹ ਤਸਦੀਕ ਕੀਤਾ ਹੋਵੇਗਾ ਕਿ ਉਹ ਏਡਜ਼, ਟੀਬੀ, ਕਰੋਨਾ ਜਾਂ ਹੋਰ ਕੋਈ ਭਿਆਨਕ ਬੀਮਾਰੀ ਦਾ ਸਿਕਾਰ ਨਹੀਂ। ਵੱਡੀ ਗੱਲ ਇਹ ਵੀ ਹੈ ਕਿ ਇਸ ਸਹੂਲਤ ਬਦਲੇ ਨਾ ਤਾਂ ਜੇਲ੍ਹ ਅੰਦਰ ਬੰਦ ਕੈਦੀ ਜਾਂ ਹਵਾਲਾਤੀ ਤੇ ਨਾ ਹੀ ਉਸਨੂੰ ਮਿਲਣ ਆਏ ਉਸਦੇ ਪਤੀ ਜਾਂ ਪਤਨੀ ਨੂੰ ਕੋਈ ਪੈਸਾ ਖ਼ਰਚਣਾ ਪਏਗਾ। ਇਹ ਵੀ ਦਸਣਾ ਜਰੂਰੀ ਹੈ ਕਿ ਜੇਲ੍ਹ ਵਿਭਾਗ ਵਲੋਂ ਬਣਾਏ ਨਿਯਮਾਂ ਤਹਿਤ ਪਹਿਲ ਉਨ੍ਹਾਂ ਕੈਦੀਆਂ ਨੂੰ ਹੀ ਦਿੱਤੀ ਜਾਵੇਗੀ, ਜੋ ਲੰਮੇ ਸਮੇਂ ਤੋਂ ਬੰਦ ਹਨ ਤੇ ਉਨ੍ਹਾਂ ਨੂੰ ਪੈਰੋਲ ਵੀ ਨਹੀਂ ਮਿਲੀ ਹੈ ਅਤੇ ਉਨ੍ਹਾਂ ਦਾ ਜੇਲ੍ਹ ਅੰਦਰ ਵਿਵਹਾਰ ਸਹੀਂ ਹੈ।
ਆਉਣ ਵਾਲੇ ਦਿਨਾਂ ’ਚ ਇੰਨ੍ਹਾਂ ਜੇਲ੍ਹਾਂ ਅੰਦਰ ਵੀ ਮਿਲੇਗੀ ਇਹ ਸਹੂਲਤ
ਚੰਡੀਗੜ੍ਹ: ਹਾਲਾਂਕਿ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ 20 ਸਤੰਬਰ ਤੋਂ ਇਹ ਸਹੂਲਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਜ਼ਿਲ੍ਹਾ ਜੇਲ੍ਹ ਨਾਭਾ ਤੇ ਬਠਿੰਡਾ ਦੀ ਜਨਾਨਾ ਜੇਲ੍ਹ ਵਿਚ ਸ਼ੁਰੂ ਕੀਤੀ ਹੈ ਪ੍ਰੰਤੂ ਪਤਾ ਲੱਗਿਆ ਹੈ ਕਿ 25 ਸਤੰਬਰ ਤੋਂ ਇਹ ਸਹੂਲਤ ਕੇਂਦਰੀ ਜੇਲ੍ਹ ਸ਼੍ਰੀ ਅੰਮਿ੍ਰਤਸਰ ਸਾਹਿਬ ਤੇ ਫ਼ਰੀਦਕੋਟ ਤੋਂ ਇਲਾਵਾ ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ 30 ਸਤੰਬਰ ਤੋਂ ਕੇਂਦਰੀ ਜੇਲ੍ਹ ਬਠਿੰਡਾ, ਗੁਰਦਾਸਪੁਰ ਤੇ ਜਿਲ੍ਹਾ ਜੇਲ੍ਹ ਮਾਨਸਾ ਵਿਖੇ ਵੀ ਕੈਦੀ ਅਪਣੇ ਪਤੀ ਜਾਂ ਪਤਨੀ ਨਾਲ ਸਮਾਂ ਬਿਤਾ ਸਕਣਗੇ।
ਜੇਲ੍ਹ ਵਿਭਾਗ ਵਲੋਂ ‘ਗਲਵਕੜੀ’ ਸਕੀਮ ਵੀ ਕੀਤੀ ਹੋਈ ਹੈ ਸ਼ੁਰੂ
ਚੰਡੀਗੜ੍ਹ: ਕੈਦੀਆਂ ਨੂੰ ਸੁਧਾਰਨ ’ਚ ਲੱਗੇ ਜੇਲ੍ਹ ਵਿਭਾਗ ਨੇ ਕੁੱਝ ਦਿਨ ਪਹਿਲਾਂ ਇੱਕ ਹੋਰ ਸਕੀਮ ਸ਼ੁਰੂ ਕੀਤੀ ਸੀ, ਜਿਸਨੂੰ ਗੱਲਵਕੜੀ ਸਹੂਲਤ ਦਾ ਨਾਮ ਦਿੱਤਾ ਗਿਆ ਹੈ। ਇਸ ਸਹੂਲਤ ਦੇ ਤਹਿਤ ਜੇਲ੍ਹਾਂ ਅੰਦਰ ਬੰਦ ਕੈਦੀਆਂ ਜਾਂ ਹਵਾਲਾਤੀਆਂ ਨੂੰ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਹੁਣ ਜੰਗਲਿਆਂ ਰਾਹੀਂ ਨਹੀਂ, ਬਲਕਿ ਆਹਮੋ-ਸਾਹਮਣੇ ਬੈਠ ਕੇ ਨਾ ਸਿਰਫ਼ ਮਿਲ ਸਕਦੇ ਹਨ, ਬਲਕਿ ਉਨ੍ਹਾਂ ਨੂੰ ਗੱਲਵਕੜੀ ਵੀ ਪਾ ਸਕਦੇ ਹਨ। ਜੇਲ੍ਹ ਅਧਿਕਾਰੀਆਂ ਨੇ ਦਸਿਆ ਕਿ ਗੱਲਵਕੜੀ ਸਕੀਮ ਸ਼ੁਰੂ ਹੋਣ ਤੋਂ ਬਾਅਦ ਜੇਲ੍ਹਾਂ ਅੰਦਰ ਕਈ ਕਈ ਸਾਲਾਂ ਬਾਅਦ ਪ੍ਰਵਾਰਾਂ ਨੂੰ ਮਿਲਣ ਸਮੇਂ ਕਾਫ਼ੀ ਭਾਵੁਕ ਮਾਹੌਲ ਬਣਦਾ ਹੈ, ਜਿਸਦਾ ਕੈਦੀਆਂ ਤੇ ਹਵਾਲਾਤੀਆਂ ਉਪਰ ਵੀ ਚੰਗਾ ਪ੍ਰਭਾਵ ਪੈਂਦਾ ਹੈ।
ਜੇਲ੍ਹ ਵਿਭਾਗ ਦਾ ਨੇਕ ਉਪਰਾਲਾ, ਮਿਲਿਆ ਭਰਵਾਂ ਹੂੰਗਾਰਾ: ਡੀਆਈਜੀ ਜੇਲ੍ਹਾਂ
ਚੰਡੀਗੜ੍ਹ: ਜੇਲ੍ਹ ਵਿਭਾਗ ਦੇ ਡੀਆਈਜੀ ਤੇਜਿੰਦਰ ਸਿੰਘ ਮੋੜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਇਹ ਜੇਲ੍ਹ ਵਿਭਾਗ ਦਾ ਨੇਕ ਉਪਰਾਲਾ ਹੈ, ਜਿਸਨੂੰ ਪਹਿਲੇ ਦਿਨ ਭਰਵਾਂ ਹੂੰਗਾਰਾ ਮਿਲਿਆ ਹੈ। ’’ ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਪ੍ਰਵਾਰਾਂ ਨੂੰ ਇਕਜੁਟ ਰੱਖਣ ਤੇ ਜੇਲ੍ਹ ਅੰਦਰ ਬੰਦੀਆਂ ਨੂੰ ਸਮਾਜ ਨਾਲ ਜੋੜੀ ਰੱਖਣ ਦੀ ਪਹਿਲਕਦਮੀ ਹੈ। ਡੀਆਈਜੀ ਮੋੜ ਨੇ ਇਹ ਵੀ ਪੁਸ਼ਟੀ ਕੀਤੀ ਕਿ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਬੰਦ ਚਾਰ ਮਹਿਲਾਵਾਂ ਨੂੰ ਉਨ੍ਹਾਂ ਦੇ ਪਤੀ ਮਿਲਣ ਆਏ ਸਨ।






