Saturday, May 16, 2026
Home Blog Page 2380

ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾ ਕੇ 228 ਯੂਨਿਟ ਬਲੱਡ ਇਕੱਤਰ ਕੀਤਾ: ਡਾ ਤੇਜਵੰਤ ਸਿੰਘ

0

ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇਸ ਪੰਦਰਵਾੜੇ ਦੌਰਾਨ ਖੂਨਦਾਨ ਕੈਂਪ ਲਗਾਉਣ ਅਤੇ ਖੂਨਦਾਨ ਕਰਨ ਲਈ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ:-ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਿਤੀ 17 ਸਤੰਬਰ ਤੋਂ 1 ਅਕਤੂਬਰ ਤੱਕ ਸਵੈ ਇਛੁੱਕ ਖੂਨਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਰੀਫਾਈਨਰੀ ਵਿਖੇ ਮਿਸਟਰ ਏ.ਐਸ. ਬਾਸੂ ਸੀ.ਓ.ਓ. ਦੀ ਅਗਵਾਈ ਵਿੱਚ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋ , ਡਾ ਪ੍ਰਵੀਨ ਕੇ. ਮੋਡਗਲ ਚੀਫ ਮੈਡੀਕਲ ਅਫ਼ਸਰ, ਮਿਸਟਰ ਇਆਨ ਥੋਰਪੇ ਵਾਈਸ ਪ੍ਰੈਜ਼ੀਡੈਂਟ ਹੈਲਥ ਐਂਡ ਸੇਫ਼ਟੀ ਇਨਵਾਰਮੈਂਟ ਕੁਆਲਟੀ , ਡਾ. ਮਨੀਸ਼ ਗੁਪਤਾ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਰਾਮਪੁਰਾ ਫੂਲ, ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਅਤੇ ਤੇਰਾਪੰਥ ਜੈਨ ਭਵਨ ਬਠਿੰਡਾ ਵਿਖੇ ਵੀ ਖੂਨਦਾਨ ਕੈਂਪ ਲਗਾਏ ਗਏ। ਇਨ੍ਹਾਂ ਸਾਰੇ ਕੈਂਪਾਂ ਵਿੱਚੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ 228 ਯੂਨਿਟ ਬਲੱਡ ਇਕੱਤਰ ਕੀਤਾ। ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਲੋਕ ਉਤਸ਼ਾਹ ਨਾਲ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆ ਰਹੇ ਹਨ। ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਉਹਨਾਂ ਆਮ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾਣ ਅਤੇ ਖੂਨ ਦਾਨ ਕੀਤਾ ਜਾਵੇ ਤਾਂ ਜ਼ੋ ਐਂਮਰਜੈਂਸੀ ਵਿੱਚ ਕਿਸੇ ਵੀ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਸਵੈ ਇਛੁੱਕ ਖੂਨਦਾਨ ਕਰਨ ਲਈ ਜਨ—ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਹਰੇਕ ਸਾਲ 1 ਅਕਤੂਬਰ ਨੂੰ ਸਵੈ—ਇਛੁੱਕ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰੇਕ ਵਿਅਕਤੀ ਨੂੰ ਆਪਣੇ ਖੂਨ ਦੇ ਗਰੁੱਪ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਜ਼ੋ ਐਂਮਰਐਂ ਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆਂ ਜਾਂ ਇਲਾਜ ਕਰਵਾਉਣ ਲੱਗਿਆਂ ਕੋਈ ਮੁਸ਼ਕਿਲ ਨਾ ਆਵੇ। ਖੂਨ ਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੰਮਜ਼ੋਰੀਨਹੀਂ ਆਉਂਦੀ। ਏਡਜ਼, ਕੈਂਸਰ, ਪੀਲੀਏ ਅਤੇ ਅਨੀਮੀਏ ਵਾਲੇ ਲੋਕ ਖੂਨ ਦਾਨ ਨਹੀਂ ਕਰ ਸਕਦੇ।

ਕਾਂਗਰਸ ਭਵਨ ਵਿਖੇ ਪੰਜਾਬ ਦੇ ਨਵ ਨਿਯੁਕਤ ਡੈਲੀਗੇਟਾਂ ਦਾ ਕੀਤਾ ਸਨਮਾਨ, ਵੰਡੇ ਲੱਡੂ

0

ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ:-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਠਿੰਡਾ ਸ਼ਹਿਰ ਦੇ ਕਈ ਸੀਨੀਅਰ ਲੀਡਰਾਂ ਨੂੰ ਵੀ ਡੈਲੀਗੇਟ ਨਿਯੁਕਤ ਕੀਤਾ ਗਿਆ ਹੈ, ਜਿਸ ਵਿਚ ਅਰੁਣ ਜੀਤਮੱਲ, ਅਨਿਲ ਭੋਲਾ, ਟਹਿਲ ਸੰਧੂ, ਮਲਕੀਤ ਗਿੱਲ,ਕਿਰਨਜੀਤ ਗਹਿਰੀ ਅਤੇ ਪਵਨ ਮਾਨੀ ਦੇ ਨਾਮ ਸ਼ਾਮਲ ਹਨ। ਇਸ ਮੌਕੇ ਕਾਂਗਰਸ ਭਵਨ ਵਿਖੇ ਸਾਦੇ ਸਮਾਗਮ ਦੌਰਾਨ ਸੀਨੀਅਰ ਲੀਡਰਸ਼ਿਪ ਵੱਲੋਂ ਇਨ੍ਹਾਂ ਲੀਡਰਾਂ ਦਾ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡ ਕੇ ਵਧਾਈ ਦਿੱਤੀ ਗਈ । ਇਸ ਮੌਕੇ ਸੀਨੀਅਰ ਆਗੂ ਕੇ ਕੇ ਅਗਰਵਾਲ ਅਤੇ ਰਾਜਨ ਗਰਗ ਨੇ ਡੈਲੀਗੇਟਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੈਂਬਰਾਂ ਦੀ ਨਿਯੁਕਤੀ ਨਾਲ ਕਾਂਗਰਸ ਸ਼ਹਿਰ ਵਿੱਚ ਮਜ਼ਬੂਤ ਹੋਵੇਗੀ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਛੇ ਮਹੀਨਿਆਂ ਵਿਚ ਪੰਜਾਬ ਸਿਰ ਕਰੋੜਾਂ ਰੁਪਏ ਦਾ ਕਰਜ਼ ਹੋਰ ਚੜ੍ਹਾ ਦਿੱਤਾ ਹੈ ।ਇਸ ਮੌਕੇ ਅਸ਼ੋਕ ਕੁਮਾਰ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਬਠਿੰਡਾ, ਬਲਾਕ ਪ੍ਰਧਾਨ ਹਰਵਿੰਦਰ ਲੱਡੂ ਅਤੇ ਬਲਾਕ ਪ੍ਰਧਾਨ ਬਲਰਾਜ ਪੱਕਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਇਸ ਗੱਲ ਦੀ ਖੁਸ਼ੀ ਹੈ ਕੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਰ ਵਰਗ ਨੂੰ ਨੁਮਾਇੰਦਗੀ ਦੇ ਕੇ ਡੈਲੀਗੇਟ ਨਿਯੁਕਤ ਕੀਤਾ ਗਿਆ ਹੈ ਜੋ ਆਉਂਦੇ ਸਮੇਂ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨਗੇ । ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜਾਣ ਕੀਤੀ ਪੈਦਲ ਯਾਤਰਾ ਨੇ ਪੂਰੇ ਦੇਸ਼ ਵਿਚ ਕਾਂਗਰਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਤੇ ਵਿਰੋਧੀ ਧਿਰਾਂ ਵਿੱਚ ਬੁਖਲਾਹਟ ਦੇਖਣ ਨੂੰ ਮਿਲ ਰਹੀ ਹੈ ।ਇਸ ਮੌਕੇ ਟਕਸਾਲੀ ਕਾਂਗਰਸੀ ਆਗੂ ਰਣਜੀਤ ਸਿੰਘ ਗਰੇਵਾਲ, ਨੱਥੂ ਰਾਮ, ਪ੍ਰਕਾਸ਼ ਚੰਦ, ਜਗਰਾਜ ਸਿੰਘ ਅਤੇ ਸੁਰਿੰਦਰਜੀਤ ਸਿੰਘ ਸਾਹਨੀ ਨੂੰ ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ ।ਇਸ ਮੌਕੇ ਬਲਜਿੰਦਰ ਸਿੰਘ ਠੇਕੇਦਾਰ,ਜਗਦੀਸ਼ ਰਾਣਾ, ਰਾਮ ਵਿਰਕ ਅਤੇ ਰੁਪਿੰਦਰ ਬਿੰਦਰਾ ਨੇ ਨਵ ਨਿਯੁਕਤ ਡੈਲੀਗੇਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਟਕਸਾਲੀ ਪਰਿਵਾਰਾਂ ਨੂੰ ਸਨਮਾਨ ਕਰਨਾ ਕਾਂਗਰਸ ਦੇ ਹਰ ਵਰਕਰ ਨੂੰ ਹੌਸਲਾ ਵਧਾਉਣ ਵਾਲਾ ਉਪਰਾਲਾ ਹੈ ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਇਸ ਮੌਕੇ ਚਰਨਜੀਤ ਸਿੰਘ ਭੋਲਾ, ਜਸਵੀਰ ਸਿੰਘ ਜੱਸਾ, ਵਿਕਰਮ ਕ੍ਰਾਂਤੀ ,ਸਾਧੂ ਸਿੰਘ,ਸੰਜੇ ਬੇਸਵਾਲ, ਸੁਖਦੇਵ ਸਿੰਘ ਸੁੱਖਾ,ਟਹਿਲ ਸਿੰਘ ਬੁੱਟਰ ਸਮੇਤ ਕੈਲਾਸ਼ ਚੰਦ ਦੇ ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ ।

ਟੀਬੀਡੀਸੀਏ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਦਿੱਤਾ ਮੰਗ ਪੱਤਰ

0

ਪੰਜਾਬ ਸਰਕਾਰ ਦਵਾ ਕਾਰੋਬਾਰੀਆਂ ਦੀਆਂ ਮੰਗਾਂ ਜਲਦੀ ਕਰੇ ਹੱਲ: ਅਸ਼ੋਕ ਬਾਲਿਆਂਵਾਲੀ
ਦਵਾ ਕਾਰੋਬਾਰੀਆਂ ਦੀਆਂ ਮੰਗਾਂ ਤੁਰੰਤ ਹੱਲ ਕੀਤੀਆਂ ਜਾਣਗੀਆਂ: ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ : ਦੀ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀਬੀਡੀਸੀਏ) ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਵਿੱਚ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਨਾਲ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ, ਆਰ.ਸੀ.ਏ. ਦੇ ਸਰਪ੍ਰਸਤ ਪ੍ਰੀਤਮ ਸਿੰਘ ਵਿਰਕ, ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਆਰ.ਸੀ.ਏ ਦੇ ਕੈਸ਼ੀਅਰ ਵਿਜੇ ਕੁਮਾਰ ਗਣਪਤੀ ਫਾਰਮੇਸੀ ਵਾਲੇ, ਪੋਰਿੰਦਰ ਕੁਮਾਰ, ਸੁਰੇਸ਼ ਤਾਇਲ, ਭਾਰਤ ਭੂਸ਼ਣ ਗੋਗਾ ਅਤੇ ਮਨੋਜ ਕੁਮਾਰ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਡਰੱਗ ਪਾਲਿਸੀ ਦੀਆਂ ਖਾਮੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਅੰਨ੍ਹੇਵਾਹ ਦਿੱਤੇ ਜਾ ਰਹੇ ਡਰੱਗ ਲਾਇਸੈਂਸਾਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਉਕਤ ਨੀਤੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਤੇ ਏਆਈਓਸੀਡੀ ਦੇ ਕਾਰਜਕਾਰੀ ਮੈਂਬਰ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਡਰੱਗ ਲਾਇਸੈਂਸਾਂ ਕਾਰਨ ਪੰਜਾਬ ਦੇ 27000 ਡਰੱਗ ਡੀਲਰਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਨਾਲ ਇਹ ਇੱਕ ਵੱਡਾ ਧੋਖਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਨੂੰ ਡਰੱਗ ਲਾਇਸੈਂਸ ਜਾਰੀ ਨਾ ਕੀਤੇ ਜਾਣ ਅਤੇ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਡਰੱਗ ਪਾਲਿਸੀ ‘ਚ ਕਾਰਪੋਰੇਟ ਘਰਾਣਿਆਂ ਨੂੰ ਡਰੱਗ ਲਾਇਸੈਂਸ ਨਾ ਦੇਣ ਦੀ ਵਿਵਸਥਾ ਰੱਖਣ ਤੋਂ ਇਲਾਵਾ ਹੋਰ ਕੈਮਿਸਟਾਂ ‘ਤੇ ਲਾਗੂ ਹੋਣ ਵਾਲੀ ਡਰੱਗ ਪਾਲਿਸੀ ਹੀ ਕਾਰਪੋਰੇਟ ਘਰਾਣਿਆਂ ‘ਤੇ ਲਾਗੂ ਕੀਤੀ ਜਾਵੇ ਅਤੇ ਉਕਤ ਨਵੀਂ ਪਾਲਾਸੀ ਵਿੱਚ ਹੋਰ ਸੁਧਾਰ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦਵਾ ਕਾਰੋਬਾਰੀਆਂ ਦੀਆਂ ਉਪਰੋਕਤ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕੀਤਾ ਜਾਵੇਗਾ।

ਭਾਜਪਾ ਦੇ ਸੀਨੀਅਰ ਆਗੂ ਬਾਬੂ ਰਾਮ ਮਿੱਤਲ ਦਾ ਹੋਇਆ ਦਿਹਾਂਤ

0

ਸੈਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਸਤੰਬਰ: ਰਾਸਟਰੀ ਸਵੈਮ ਸੇਵਕ ਸੰਘ ਦੇ ਟਕਸਾਲੀ ਤੇ ਸੀਨੀਅਰ ਵਰਕਰ ਰਹੇ ਭਾਜਪਾ ਦੇ ਸੀਨੀਅਰ ਆਗੂ ਬਾਬੂ ਰਾਮ ਮਿੱਤਲ ਦਾ ਬੀਤੇ ਕੱਲ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਦਾਣਾ ਮੰਡੀ ਨਜਦੀਕ ਸਥਿਤ ਰਾਮ ਬਾਗ ’ਚ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਸੈਕੜਿਆਂ ਦੀ ਤਾਦਾਦ ’ਚ ਇਕੱਤਰ ਹੋਏ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਉਹ ਅਪਣੇ ਪਿੱਛੇ ਦੋ ਪੁੱਤਰਾਂ ਸਹਿਤ ਪੂਰਾ ਪ੍ਰਵਾਰ ਛੱਡ ਗਏ। ਦਸਣਾ ਬਣਦਾ ਹੈ ਕਿ ਮਹਰੂਮ ਬਾਬੂ ਰਾਮ ਮਿੱਤਲ ਦੇ ਵੱਡੇ ਸਪੁੱਤਰ ਨਰਿੰਦਰ ਮਿੱਤਲ ਉਚ ਅਹੁਦਿਆਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ ਜਦੋਂਕਿ ਛੋਟੇ ਪੁੱਤਰ ਕੋਂਸਲਰ ਰਾਜੂ ਮਿੱਤਲ ਵੀ ਪਾਰਟੀ ਦੇ ਉਘੇ ਆਗੂ ਹਨ। ਉਧਰ ਸ਼੍ਰੀ ਮਿੱਤਲ ਦੀ ਮੌਤ ’ਤੇ ਭਾਜਪਾ ਦੇ ਕੌਮੀ ਤੇ ਸੂਬਾਈ ਆਗੂਆਂ ਸਹਿਤ ਵੱਖ ਵੱਖ ਸਿਆਸੀ ਪਾਰਟੀ ਦੇ ਸੀਨੀਅਰ ਆਗੂਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆਦਿ ਨੇ ਦੁੱਖ ਪ੍ਰਗਟਾਇਆ ਹੈ।

ਮੁੱਖ ਮੰਤਰੀ ਨੇ ਖੇਤੀਬਾੜੀ ਖੇਤਰ ਨੂੰ ਦਰਪੇਸ਼ ਅਹਿਮ ਮਸਲਿਆਂ ਦੇ ਹੱਲ ਲਈ ਜਰਮਨੀ ਦੀ ਮੋਹਰੀ ਕੰਪਨੀ ਤੋਂ ਸਹਿਯੋਗ ਮੰਗਿਆ

0

ਬੇਅਵਾਅ ਕੰਪਨੀ ਨੂੰ ਖੇਤੀਬਾੜੀ ਨੂੰ ਟਿਕਾਊ ਕਿੱਤਾ ਬਣਾਉਣ ਲਈ ਹੱਲ ਸੁਝਾਉਣ ਦਾ ਦਿੱਤਾ ਸੱਦਾ
ਪੰਜਾਬ ਦੀਆਂ ਸਨਅਤ ਪੱਖੀ ਨੀਤੀਆਂ ਦੀ ਕੀਤੀ ਨਿਸ਼ਾਨਦੇਹੀ
ਪੰਜਾਬੀ ਖ਼ਬਰਸਾਰ ਬਿਉਰੋ
ਮਿਊਨਿਖ (ਜਰਮਨੀ), 13 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਵਾਯੂ ਤਬਦੀਲੀ, ਸਿੰਜਾਈ, ਫ਼ਸਲਾਂ ਦੇ ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਸੂਬੇ ਵਿੱਚ ਨਿਵੇਸ਼ ਯੋਜਨਾਵਾਂ ਪ੍ਰਮਾਣਿਤ ਕਰਨ ਲਈ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਅਹਿਮ ਮਸਲਿਆਂ ਨਾਲ ਸਿੱਝਣ ਲਈ ਜਰਮਨੀ ਦੀ ਮੋਹਰੀ ਕੰਪਨੀ ਬੇਅਵਾਅ ਤੋਂ ਸਹਿਯੋਗ ਮੰਗਿਆ ਹੈ। ਮੁੱਖ ਮੰਤਰੀ ਨੇ ਆਪਣੇ ਮਿਊਨਿਖ ਦੌਰੇ ਦੌਰਾਨ ਬੇਅਵਾਅ ਕੰਪਨੀ ਦੇ ਮਨੋਨੀਤ ਸੀ.ਈ.ਓ. ਮਾਰਕਸ ਪੋਲਿੰਗਰ, ਸੀ.ਈ.ਓ. ਵਿਸਟਾ ਡਾ. ਹੇਕ ਬੈਕ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਈ.ਟੀ. ਡਿਵੈਲਪਮੈਂਟ ਬੇਅਵਾਅ ਗਰੁੱਪ ਟੋਬੀਅਸ ਹੌਰਟਸਮੈਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਮੁੱਖ ਤੌਰ ਉਤੇ ਖੇਤੀਬਾੜੀ ਆਧਾਰਤ ਅਰਥਚਾਰਾ ਹੈ, ਜਿਸ ਦੀ ਜ਼ਿਆਦਾਤਰ ਵਸੋਂ ਦੀ ਨਿਰਭਰਤਾ ਖੇਤੀਬਾੜੀ ਉਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ ਉਤੇ ਢਾਲਣਾ ਚਾਹੁੰਦਾ ਹੈ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਵੱਡੇ ਪੱਧਰ ਉਤੇ ਭਾਈਵਾਲੀ ਯਕੀਨੀ ਬਣਾਈ ਜਾਵੇ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਡਿਜ਼ੀਟਾਈਜੇਸ਼ਨ ਰਾਹੀਂ ਪੰਜਾਬ ਦੀ ਖੇਤੀਬਾੜੀ ਤੇ ਮਕੈਨਿਕੀਕਰਨ ਦੀ ਮਦਦ ਵਾਸਤੇ ਚਿਰ-ਸਥਾਈ ਖੇਤੀਬਾੜੀ ਕਿੱਤੇ ਲਈ ਹੱਲ ਮੁਹੱਈਆ ਕਰੇ। ਉਨ੍ਹਾਂ ਕਿਹਾ ਕਿ ਮੋਹਰੀ ਖੇਤੀਬਾੜੀ ਕਾਰੋਬਾਰ ਤੇ ਸੇਵਾਵਾਂ ਦੇਣ ਵਾਲੀ ਬੇਅਵਾਅ ਕੰਪਨੀ ਪੰਜਾਬ ਦੇ ਸਨਅਤੀ ਈਕੋ-ਢਾਂਚੇ ਨੂੰ ਵੈਲਯੂ ਚੇਨ ਨਾਲ ਜੋੜ ਕੇ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਮੁੱਖ ਮੰਤਰੀ ਨੇ ਜਲਵਾਯੂ ਤਬਦੀਲੀ, ਸਿੰਜਾਈ, ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਨਿਵੇਸ਼ ਯੋਜਨਾਵਾਂ ਦੀ ਪ੍ਰਮਾਣਿਕਤਾ ਵਾਸਤੇ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਇਸ ਦੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਮਸਲਿਆਂ ਦੇ ਹੱਲ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬੇਅਵਾਅ ਕੰਪਨੀ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਸੂਬੇ ਦੇ ਸਿਆਸੀ ਸਥਿਰਤਾ, ਵਧੀਆ ਕੁਨੈਕਟੀਵਿਟੀ, ਉਦਾਰ ਤੇ ਸਨਅਤ ਪੱਖੀ ਨੀਤੀਆਂ, ਸਾਫ਼ ਤੇ ਸਿਹਤਮੰਦ ਵਾਤਾਵਰਨ ਦੇ ਨਾਲ-ਨਾਲ ਮਿਆਰੀ ਜੀਵਨ ਵਰਗੇ ਸਨਅਤ ਪੱਖੀ ਲਾਭਾਂ ਤੋਂ ਲਾਹਾ ਲੈਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ 23 ਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਭਾਗ ਲੈਣ ਦਾ ਵੀ ਸੱਦਾ ਦਿੱਤਾ। ਸੂਬਾ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਧੀਆ ਸੜਕੀ, ਰੇਲਵੇ ਤੇ ਹਵਾਈ ਕੁਨੈਕਟੀਵਿਟੀ, ਕਿਰਤੀਆਂ ਦਾ ਅਨੁਕੂਲ ਵਿਹਾਰ, ਰਿਹਾਇਸ਼ ਤਬਦੀਲੀ ਦੀਆਂ ਕੋਈ ਪਾਬੰਦੀਆਂ ਨਹੀਂ ਅਤੇ ਨਿਰਵਿਘਨ ਬਿਜਲੀ ਸਪਲਾਈ, ਉੱਦਮੀਆਂ ਲਈ ਮੁਆਫ਼ਕ ਮਾਹੌਲ ਸਿਰਜਣ ਵਿੱਚ ਸਹਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸਿੰਗਲ ਵਿੰਡੋ ਸਿਸਟਮਜ਼ ਨੂੰ ਸਰਲ ਕੀਤਾ ਗਿਆ ਹੈ ਅਤੇ ਰਿਆਇਤਾਂ ਨੂੰ ਸਮਾਂ-ਬੱਧ ਕਰ ਕੇ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਪੱਖੀ ਤੇ ਉਦਾਰ ਵਾਤਾਵਰਨ ਸਿਰਜ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਦੇਸ਼ ਭਰ ਵਿੱਚੋਂ ਨਿਵੇਸ਼ ਲਈ ਸਭ ਤੋਂ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ। ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਬੇਅਵਾਅ ਕੰਪਨੀ ਦੇ ਮਨੋਨੀਤ ਸੀ.ਈ.ਓ. ਤੇ ਉਨ੍ਹਾਂ ਦੀ ਟੀਮ ਨੇ ਕੰਪਨੀ ਦੇ ਕਾਰੋਬਾਰ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੰਪਨੀ ਊਰਜਾ, ਖੇਤੀਬਾੜੀ ਤੇ ਬਿਲਡਿੰਗ ਮਟੀਰੀਅਲ ਦੇ ਨਾਲ-ਨਾਲ ਨਵੀਆਂ ਖੋਜਾਂ ਤੇ ਡਿਜ਼ੀਟਾਈਜੇਸ਼ਨ ਦੇ ਖੇਤਰਾਂ ਵਿੱਚ ਵੀ ਵਿਕਾਸ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦਾ ਕਾਰੋਬਾਰ 50 ਤੋਂ ਵੱਧ ਮੁਲਕਾਂ ਵਿੱਚ ਚੱਲ ਰਿਹਾ ਹੈ ਅਤੇ ਕੰਪਨੀ ਦੀ ਸੇਲ ਤਕਰੀਬਨ 19.8 ਅਰਬ ਯੂਰੋ ਦੀ ਹੈ।ਮੀਟਿੰਗ ਦੌਰਾਨ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ (ਇਨਵੈਸਟ ਪੰਜਾਬ) ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ ਨੇ ਪੰਜਾਬ ਦੇ ਸਨਅਤੀ ਈਕੋ-ਸਿਸਟਮ ਦੀਆਂ ਵਿਸ਼ੇਸ਼ਤਾਵਾਂ ਤੇ ਸਨਅਤ ਲਈ ਪੇਸ਼ ਮੌਕਿਆਂ ਬਾਰੇ ਵਿਸਤਾਰ ਨਾਲ ਪੇਸ਼ਕਾਰੀ ਦਿੱਤੀ।ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਤੇ ਹੋਰ ਹਾਜ਼ਰ ਸਨ।

ਸਿਹਤ ਕਾਮਿਆਂ ਨੇ ਡਾਇਰੈਕਟਰ ਖ?ਿਲਾਫ ਧਰਨੇ ਦਾ ਨੋਟਿਸ ਸਿਵਲ ਸਰਜਨ ਰਾਹੀਂ ਭੇਜਿਆ

0

22 ਸਤੰਬਰ ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਮਾਰਿਆ ਜਾਵੇਗਾ ਧਰਨਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਸਤੰਬਰ: ਸਿਹਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੱਦੇ ਤੇ ਸਿਵਲ ਸਰਜਨ ਬਠਿੰਡਾ ਰਾਹੀਂ ਧਰਨੇ ਦਾ ਨੋਟਿਸ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਭੇਜਿਆ ਗਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗਗਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀਆਂ ਮੰਗਾਂ ਲਟਕਦੀਆਂ ਅਵਸਥਾ ਵਿਚ ਹਨ।ਪਰ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਇਹਨਾਂ ਮੰਗਾਂ ਪ੍ਰਤੀ ਰੱਤੀ ਭਰ ਵੀ ਸੰਜੀਦਗੀ ਨਾਲ ਵਿਚਾਰਿਆ ਨਹੀਂ ਜਾ ਰਿਹਾ।ਜਿਸ ਕਰਕੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਪ੍ਰਤੀ ਮੁਲਾਜਮਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਲਟੀਪਰਪਜ ਕੇਡਰ ਦੀਆਂ ਮੰਗਾਂ ਮਲਟੀਪਰਪਜ ਕੇਡਰ ਦਾ ਨਾਮ ਬਦਲਣ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਮਲਟੀਪਰਪਜ ਹੈਲਥ ਵਰਕਰ ਮੇਲ ਦੇ ਬੰਦ ਪਏ ਟ੍ਰੇਨਿੰਗ ਚਾਲੂ ਕਰਨੇ,ਪੰਜਾਬ ਸਰਕਾਰ ਵੱਲੋਂ ਕੇਡਰ ਦੇ ਕੱਟੇ ਭੱਤੇ ਬਹਾਲ ਕਰਵਾਉਣੇ, ਮਲਟੀਪਰਪਜ ਹੈਲਥ ਵਰਕਰ ਮੇਲ ਦੀ 842 ਪੋਸਟਾਂ ਅਤੇ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀ 750 ਪੋਸਟਾਂ ਤੇ ਪ੍ਰਮੋਸਨਾਂ ਕਰਨੀਆਂ, ਮਲਟੀਪਰਪਜ ਕਾਮਿਆਂ ਦੀਆਂ ਸੀਨੀਆਰਤਾ ਸੂਚੀਆਂ ਸੋਧ ਕੇ ਜਾਰੀ ਕਰਨੀਆਂ ਆਦਿ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ।ਸਿਹਤ ਡਾਇਰੈਕਟਰ ਵੱਲੋਂ ਇਹਨਾਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।ਜਿਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਡਾਇਰੈਕਟਰ ਸਿਹਤ ਸੇਵਾਵਾਂ ਦੇ ਖ?ਿਲਾਫ ਮਿਤੀ 22 ਸਤੰਬਰ ਨੂੰ ਡਾਇਰੈਕਟਰ ਦਫਤਰ 34 ਏ ਚੰਡੀਗੜ੍ਹ ਵਿਖੇ ਰੋਸ ਧਰਨਾ ਮਾਰਿਆ ਜਾਵੇਗਾ।ਅੱਜ ਇਸ ਮੌਕੇ ਜਸਵਿੰਦਰ ਸਰਮਾ, ਭੁਪਿੰਦਰਪਾਲ ਕੌਰ, ਮਨਪ੍ਰੀਤ ਸਿੰਘ ਨਥਾਣਾ, ਕੁਲਵਿੰਦਰ ਸਿੰਘ,ਪਵਨ ਕੁਮਾਰ, ਸੁਖਪਾਲ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੌਰ ਤਲਵੰਡੀ,ਲਛਮੀ ਰਾਣੀ,ਜਤਿੰਦਰ ਸਿੰਘ, ਭੁਪਿੰਦਰ ਸਿੰਘ ਐਂਟੀ ਲਾਰਵਾ, ਮੁਨੀਸ ਕੁਮਾਰ, ਦਲਜੀਤ ਸਿੰਘ,ਜੋਨੀ ਕੁਮਾਰ, ਰਾਜਦੀਪ ਸਿੰਘ,ਸੁਨੀਲ ਕੁਮਾਰ,ਪਰਮਜੀਤ ਸਿੰਘ,ਨਵਜੋਤ ਸਿੰਘ, ਗੁਰਮੀਤ ਸਿੰਘ ਆਦਿ ਆਗੂ ਹਾਜਰ ਸਨ।

ਸਮੇਂ ਸਿਰ ਪੈਨਸ਼ਨ ਸੰਬੰਧੀ ਕੇਸ ਹੈੱਡਕੁਆਟਰ ਨਾ ਭੇਜਣ ਵਾਲੇ ਪੀਐੱਸਪੀਸੀਐਲ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਸਤੰਬਰ: ਪੈਨਸ਼ਨਾਂ ਸਬੰਧੀ ਫਾਈਲਾਂ ਪੂਰੀਆਂ ਨਾ ਹੋਣ ਕਰਕੇ ਸੇਵਾਮੁਕਤ ਮੁਲਾਜਮਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜਰ ਪੀਐਸਪੀਸੀਐਲ ਦੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਅੱਜ ਪੀਐੱਸਪੀਸੀਐਲ ਪਟਿਆਲਾ ਹੈੱਡ ਆਫਿਸ ਤੋਂ ਪੰਜ ਮੈਂਬਰੀ ਇਕ ਟੀਮ ਬਠਿੰਡਾ ਸਥਿਤ ਫੀਲਡ ਹੋਸਟਲ ਪਹੁੰਚੀ, ਜਿਥੇ ਕਰੀਬ 21 ਡਵੀਜ਼ਨਾਂ ਨਾਲ ਸੰਬੰਧਤ ਸੁਪਰਡੰਟ ਅਤੇ ਅਕਾਊਂਟੈਂਟ ਪੈਨਸ਼ਨ ਸੰਬੰਧੀ ਕੇਸਾਂ ਦੀਆਂ ਫਾਈਲਾਂ ਨਾਲ ਪਹੁੰਚੇ ਸਨ। ਜਿਕਰਯੋਗ ਹੈ ਕਿ ਡਿਪਟੀ ਚੀਫ ਇੰਜੀਨੀਅਰ (ਟੈਕ ਟੂ ਡਾਇਰੈਕਟਰ ਐਡਮਿਨ) ਸੁਖਵਿੰਦਰ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ (ਹੈੱਡਕੁਆਰਟ) ਰੁਪਾਲੀ ਧਾਲੀਵਾਲ ਵੱਲੋਂ ਮੰਗਲਵਾਰ ਨੂੰ ਪੀਐਸਪੀਸੀਐਲ ਪੱਛਮ ਜੋਨ ਬਠਿੰਡਾ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸਦਾ ਉਦੇਸ਼ ਪੈਨਸ਼ਨਾਂ ਦੇ ਕੇਸਾਂ ਦੇ ਨਾਲ-ਨਾਲ ਸ਼ਿਕਾਇਤਾਂ ਦਾ ਰਿਵਿਊ ਕਰਨਾ ਸੀ। ਇਹ ਮੀਟਿੰਗ ਸੀਐਮਡੀ ਪੀਐਸਪੀਸੀਐਲ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਐਡਮਿਸਟ੍ਰੇਸ਼ਨ ਗੋਪਾਲ ਸ਼ਰਮਾ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਸੀ।
ਇਸ ਮੌਕੇ ਟੀਮ ਵੱਲੋਂ ਬਠਿੰਡਾ ਸਰਕਲ, ਫਰੀਦਕੋਟ ਸਰਕਲ, ਫ?ਿਰੋਜਪੁਰ ਸਰਕਲ ਅਤੇ ਮੁਕਤਸਰ ਸਰਕਲ ਦੇ ਅਫਸਰਾਂ ਪਾਸੋਂ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਣਕਾਰੀ ਲਈ ਗਈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।ਜਾਣਕਾਰੀ ਲਈ ਗਈ ਅਤੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਇੰਜ. ਸੁਖਵਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਪੀਐਸਪੀਸੀਐਲ ਦੇ ਪੈਨਸ਼ਨਰਾਂ ਨਾਲ ਜੁੜੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ 30 ਸਤੰਬਰ, 2022 ਅਤੇ 30 ਜੂਨ, 2023 ਵਿਚਾਲੇ ਰਿਟਾਇਰ ਹੋ ਰਹੇ ਮੁਲਾਜਮਾਂ ਨਾਲ ਜੁੜੇ ਪੈਨਸ਼ਨ ਸੰਬੰਧੀ ਕੇਸਾਂ ਤੇ ਵਿਚਾਰ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਆਪਣੇ ਰਿਟਾਇਰਮੇੰਟ ਸੰਬੰਧੀ ਲਾਭ ਸਮੇਂ ਸਿਰ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ 30 ਸਤੰਬਰ, 2022 ਤੋਂ 30 ਜੂਨ, 2023 ਤਕ ਲੱਗਭਗ 2300 ਮੁਲਾਜ਼ਮ ਨੌਕਰੀ ਰਿਟਾਇਰ ਹੋ ਰਹੇ ਹਨ।ਇੰਜ. ਸੁਖਵਿੰਦਰ ਨੇ ਕਿਹਾ ਕਿ ਪੈਨਸ਼ਨਰਾਂ ਦੀ ਸੁਵਿਧਾ ਵਾਸਤੇ ਪੀਐੱਸਪੀਸੀਐੱਲ ਨੇ ‘ਪੈਨਸ਼ਨ ਹੈਲਪਲਾਈਨ, ਵੀ ਆਪਣੇ ਪੈਨਸ਼ਨਰਾਂ ਵਾਸਤੇ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੈਨਸ਼ਨ ਸੰਬੰਧੀ ਕੇਸਾਂ ਦਾ ਸਟੇਟਸ ਜਾਣਨ ਲਈ ਰਿਟਾਇਰ ਹੋ ਚੁੱਕੇ ਮੁਲਾਜਮ/ਮਿ੍ਰਤ ਮੁਲਾਜ਼ਮਾਂ ਦੇ ਬੱਚੇ ਤਹਿਸ਼ੁਦਾ ਫਾਰਮੈਟ ਹੇਠ ਹੈੱਲਪਲਾਈਨ ਮੋਬਾਇਲ ਨੰ. 9646115517 ਤੇ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ/ ਵ੍ਹੱਟਸਐਪ /ਐਸਐਮਐਸ ਕਰ ਸਕਦੇ ਹਨ, ਜਿਹੜਾ ਫਾਰਮੈਟ ਪੀਐੱਸਪੀਸੀਐੱਲ ਦੀ ਵੈੱਬਸਾਈਟ ਤੇ ਉਪਲੱਬਧ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਭਾਗ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਵੀ ਦੇਖੀ, ਤਾਂ ਜੋ ਇਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਸਕੱਤਰ (ਪੀ ਐਂਡ ਆਰ) ਨਿਸ਼ੀ ਰਾਣੀ, ਡਿਪਟੀ ਸਕੱਤਰ (ਕੰਪਲੇਂਟਸ/ਗ੍ਰੀਵੇਂਸੇਜ) ਰਾਜੀਵ ਕੁਮਾਰ ਸਿੰਗਲਾ, ਡਿਵੀਜਨਲ ਸੁਪਰਇੰਟੈਂਡੈਂਟਸ, ਸਰਕਲ ਸੁਪਰਡੈਂਟਸ ਅਤੇ ਅਕਾਊਂਟੈਂਟਸ ਮੌਜੂਦ ਰਹੇ।

ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਪੰਜਾਬ ਵੱਲੋ ਹੈਂਡ ਆਫਿਸ ਚੰਡੀਗੜ੍ਹ ਅੱਗੇ ਰੋਸ ਧਰਨਾ

0

ਸਰਕਾਰੀ ਖਜਾਨਾ ਪਨਬਸ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾਂ ਤੇ ਆਉਟਸੋਰਸ ਤੇ ਭਰਤੀ ਕਰਕੇ ਦੋਨੋ ਹੱਥੀ ਵੱਡੇ ਘਰਾਣਿਆਂ ਨੂੰ ਲੁਟਾਉਣ ਲੱਗੀ ਮਾਨ ਸਰਕਾਰ- ਕੁਲਵੰਤ ਸਿੰਘ ਮਨੇਸ
ਪੰਜਾਬ ਰੋਡਵੇਜ, ਪੱਨਬਸ/ਪੀ ਆਰ ਟੀ ਸੀ ਵਿਭਾਗਾਂ ਨੂੰ ਡੁੱਬਣ ਤੋ ਬਚਾਉਣ ਲਈ ਕੱਚੇ ਕਾਮੇ ਹਰ ਸੰਘਰਸ ਦੇ ਰਾਹ ਤੇ ਤੁਰਨ ਨੂੰ ਤਿਆਰ- ਰਵਿੰਦਰ ਬਰਾੜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਸਤੰਬਰ: ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਉੱਤੇ ਪਨਬਸ ਅਤੇ ਪੀ ਆਰ ਟੀ ਸੀ ਮੁਲਾਜਮਾਂ ਵੱਲੋ ਪੰਜਾਬ ਰੋਡਵੇਜ,ਪੱਨਬਸ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸਨ ਕੀਤਾ ਗਿਆ। ਪੰਜਾਬ ਰੋਡਵੇਜ, ਪੱਨਬਸ ਦੇ ਨਿੱਜੀਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਗਟ ਕੀਤਾ ਗਿਆ। ਇਸ ਮੌਕੇ ਤੇ ਸੂਬਾ ਪ੍ਧਾਨ ਰੇਸਮ ਸਿੰਘ ਗਿੱਲ ਨੇ ਬੋਲਦੇ ਹੋਏ ਆਖਿਆ ਕਿ ਸਰਕਾਰ ਨੇ ਕੱਚੇ ਮੁਲਾਜਮਾਂ ਨੂੰ ਪੱਕਾ ਤਾਂ ਕੀ ਕਰਨਾ ਸਰਕਾਰ ਅਤੇ ਵਿਭਾਗ ਕੱਚੇ ਮੁਲਾਜਮਾਂ ਨੂੰ ਤਨਖਾਹ ਤੋਂ ਲਗਾਤਾਰ ਤੰਗ ਪ੍ਰੇਸਾਨ ਕਰ ਰਹੇ ਹਨ ਹਰ ਮਹੀਨੇ ਸੰਘਰਸ ਕਰਕੇ ਤਨਖਾਹ ਪਵਾਉਣੀ ਪੈਂਦੀ ਹੈ ਉਹਨਾਂ ਕਿਹਾ ਕਿ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਸਰਕਾਰ ਪ੍ਰਤੀ ਸਾਲ ਉੱਕਾਪੁੱਕਾ ਬਜਟ ਰੱਖ ਕੇ ਵਿਭਾਗ ਨੂੰ ਦੇਵੇ ਜਾਂ ਡੀਜਲ ਅਤੇ ਤਨਖਾਹ ਸਰਕਾਰੀ ਖਜਾਨੇ ਵਿੱਚੋਂ ਕਰੇ।ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ ਅਤੇ ਕੱਚੇ ਮੁਲਾਜਮਾਂ ਨੂੰ ਨਿੱਕੀਆਂ ਨਿੱਕੀਆਂ ਗਲਤੀਆਂ ਤੋਂ ਨਜਾਇਜ ਕੰਡੀਸਨਾ ਲਗਾ ਕੇ ਕੱਢ ਰਹੀ ਹੈ। ਗਲਤ ਫੈਸਲਿਆਂ ਨੂੰ ਰੋਕਣ ਦੇ ਲਈ ਜਥੇਬੰਦੀ ਨੂੰ ਮਜਬੂਰਨ ਸੰਘਰਸ ਦੇ ਰਾਹ ਤੇ ਉਤਰਨਾਂ ਪਿਆ।
ਇਸ ਮੌਕੇ ਤੇ ਬੋਲਦੇ ਹੋਏ ਜਰਨਲ ਸਕੱਤਰ ਸਮਸੇਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪਨਬਸ ਅਤੇ ਪੀ ਆਰ ਟੀ ਸੀ ਮੁਲਾਜਮ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਤਹਿਤ 20 ਸਤੰਬਰ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਬੁਹੇ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੀ ਆਈ ਟੀ ਯੂ ਦੇ ਕੋਮੀ ਮੀਤ ਪ੍ਰਧਾਨ ਚੰਦਰ ਸੇਖਰ, ਗੁਰਦੀਪ ਸਿੰਘ,ਪੀ ਆਰ ਟੀ ਸੀ ਅਜਾਦ,ਤੋਂ ਖੁਸਵਿੰਦਰ ਸਿੰਘ ਕਾਲਾ, ਚੰਡੀਗੜ੍ਹ ਟਰਾਂਸਪੋਰਟ ਤੋਂ ਪ੍ਰਧਾਨ ਜਸਵੰਤ ਸਿੰਘ ਧਰਮਿੰਦਰ ਸਿੰਘ ਰਾਹੀ, ਹਰਿਆਣਾ ਰੋਡਵੇਜ ਤੋਂ ਸੂਬਾ ਪ੍ਰਧਾਨ ਇੰਦਰ ਸਿੰਘ ਪਧਾਣਾ ਸਰਵਨ ਕੁਮਾਰ ਦਿਆਗੜਾ,ਮੀਤ ਪ੍ਧਾਨ ਹਰਕੇਸ ਵਿੱਕੀ, ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ, ਸਲਵਿੰਦਰ ਸਿੰਘ ਪੱਟੀ, ਜੁਆਇੰਟ ਸਕੱਤਰ ਜਗਤਾਰ ਸਿੰਘ,ਸੂਬਾ ਕੈਸੀਅਰ ਬਲਜਿੰਦਰ ਸਿੰਘ,ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ,ਗਗਨਦੀਪ ਬਠਿੰਡਾ, ਰਮਨਦੀਪ ਸਿੰਘ ਸੂਬਾ ਸਹਾਇਕ ਕੈਸੀਅਰ,ਸੂਬਾ ਆਗੂ ਹਰਪ੍ਰੀਤ ਸਿੰਘ ਸੋਢੀ, ਨਿਰਪਾਲ ਸਿੰਘ,ਰਣਜੀਤ ਸਿੰਘ,ਜਤਿੰਦਰ ਸਿੰਘ,ਹੀਰਾ ਸਿੰਘ,,ਸੂਬਾ ਮੀਤ ਪ੍ਰਧਾਨ ਦਲਜੀਤ ਸਿੰਘ,ਸੂਬਾ ਮੀਤ ਪ੍ਰਧਾਨ ਸਤਵਿੰਦਰ ਸਿੰਘ, ਪੀ ਆਰ ਟੀ ਸੀ ਕੰਟਰੈਕਟ ਵਰਕਰ ਆਜਾਦ ਜਥੇਬੰਦੀ ਅਤੇ ਸਾਰੇ ਹੀ ਡਿੱਪੂਆਂ ਦੇ ਆਗੂ ਸਾਹਿਬਾਨ ਸਾਮਲ ਹੋਏ।

ਗਾਇਕ ਸੋਨੀਆ ਮਾਨ ਬਣੀ ਜਾਟ ਮਹਾਂਸਭਾ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ

ਕੈਪਟਨ ਦੀ ਬੇਟੀ ਜੈਇੰਦਰ ਕੌਰ ਨੇ ਸੌਪਿਆਂ ਨਿਯੁਕਤੀ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਸਤੰਬਰ: ਆਲ ਇੰਡੀਆ ਮਹਿਲਾ ਜਾਟ ਮਹਾਂਸਭਾ ਦੇ ਪ੍ਧਾਨ ਬੀਬਾ ਜੈ ਇੰਦਰ ਕੌਰ ਵਲੋਂ ਚੰਡੀਗੜ੍ਹ ਵਿਖੇ ਖੇਤੀਬਾੜੀ ਸੰਬੰਧੀ ਅਤੇ ਕਿਸਾਨਾਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਕੀਤੀ ਗਈ। ਇਸ ਦੌਰਾਨ ਉਨ੍ਹਾਂ ਔਰਤਾਂ ਦੇ ਸਸਕਤੀਕਰਨ ਲਈ ਪਿੰਡਾਂ ਵਿੱਚ ਸੁਰੂ ਕੀਤੀ ਜਾ ਰਹੀ ਸਾਡੀ ਮੁਹਿੰਮ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ‘ਤੇ ਪ੍ਰਸਿੱਧ ਗਾਇਕਾ ਸੋਨੀਆ ਮਾਨ ਨੂੰ ਜਾਟ ਮਹਾਂਸਭਾ ਪੰਜਾਬ ਦੀ ਮਹਿਲਾ ਵਿੰਗ ਦਾ ਪ੍ਰਧਾਨ ਬਣਾਉਣ ਸਬੰਧੀ ਨਿਯੁਕਤੀ ਪੱਤਰ ਵੀ ਦਿੱਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਜਾਟ ਮਹਾਂਸਭਾ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਵੀ ਹਾਜ਼ਰ ਸਨ।

ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਪੰਜਾਬ ’ਚ ਸਰਕਾਰ ਡੇਗਣ ਦਾ ਲਗਾਇਆ ਦੋਸ਼

0

ਕੀਤਾ ਦਾਅਵਾ, ਪਿਛਲੇ 7 ਦਿਨਾਂ ‘ਚ ‘ਆਪ‘ ਦੇ ਘੱਟੋ-ਘੱਟ 10 ਵਿਧਾਇਕਾਂ ਨਾਲ ਭਾਜਪਾ ਆਗੂਆਂ ਅਤੇ ਇਸ ਦੇ ਏਜੰਟਾਂ ਨੇ ਕੀਤਾ ਸੰਪਰਕ: ਹਰਪਾਲ ਸਿੰਘ ਚੀਮਾ
ਭਾਜਪਾ ਦਲ ਬਦਲਣ ਲਈ ਪ੍ਰਤੀ ਵਿਧਾਇਕ 25 ਕਰੋੜ ਰੁਪਏ ਦੀ ਕਰ ਰਹੀ ਹੈ ਪੇਸਕਸ: ਵਿੱਤ ਮੰਤਰੀ ਚੀਮਾ
ਭਾਜਪਾ ਇੱਕ ‘ਸੀਰੀਅਲ ਕਿਲਰ‘ ਹੈ ਅਤੇ ਪੰਜਾਬ ਵਿਰੋਧੀ ਸਕਤੀਆਂ ਨਾਲ ਮਿਲ ਕੇ ‘ਆਪ‘ ਸਰਕਾਰ ਦਾ ਤਖਤਾ ਪਲਟਣ ਦੀ ਫ਼ਿਰਾਕ ‘ਚ ਹੈ: ਚੀਮਾ
ਭਾਜਪਾ ਕੋਲ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਰੁਪਏ ਹਨ ਪਰ ਪੰਜਾਬ ਦੀ ਆਰਥਿਕ ਮਦਦ ਲਈ ਪੈਸੇ ਨਹੀਂ: ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਸਤੰਬਰ: ਆਮ ਆਦਮੀ ਪਾਰਟੀ ਨੇ ਹੁਣ ਦਿੱਲੀ ਤੋਂ ਬਾਅਦ ਭਾਜਪਾ ‘ਤੇ ਪੰਜਾਬ ਵਿਚ ਪਾਰਟੀ ਦੀ ਸਰਕਾਰ ਡੇਗਣ ਦਾ ਗੰਭੀਰ ਦੋਸ਼ ਲਗਾਇਆ ਹੈ। ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਸੀਨੀਅਰ ‘ਆਪ‘ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰਨਾਂ ਵਲੋਂ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਗਿਆ ਕਿ ‘ਆਪ੍ਰੇਸਨ ਲੋਟਸ’ ਤਹਿਤ ਦਿੱਲੀ ਅਤੇ ਪੰਜਾਬ ਤੋਂ ਭਾਜਪਾ ਦੇ ਕਈ ਆਗੂਆਂ ਅਤੇ ਏਜੰਟਾਂ ਨੇ ਪਿਛਲੇ 7 ਦਿਨਾਂ ਵਿੱਚ ‘ਆਪ’ ਦੇ ਘੱਟੋ-ਘੱਟ 10 ਵਿਧਾਇਕਾਂ ਨਾਲ ਫੋਨ ਕਰਕੇ ਸੰਪਰਕ ਕੀਤਾ ਹੈ ਅਤੇ ‘ਆਪ‘ ਛੱਡ ਕੇ ਭਾਜਪਾ ‘ਚ ਸਾਮਲ ਹੋਣ ਲਈ ਹਰੇਕ ਨੂੰ 25 ਕਰੋੜ ਰੁਪਏ ਦੀ ਪੇਸਕਸ ਕੀਤੀ। ਉਨ੍ਹਾਂ ਕਿਹਾ ਕਿ ਉਹ ‘ਆਪ‘ ਵਿਧਾਇਕਾਂ ਨੂੰ ‘ਵੱਡੇ ਬਾਊਜੀ‘ (ਭਾਜਪਾ ਦੇ ਚੋਟੀ ਦੇ ਨੇਤਾਵਾਂ) ਨਾਲ ਨਿੱਜੀ ਮੀਟਿੰਗਾਂ ਦੀ ਪੇਸਕਸ ਕਰ ਰਹੇ ਹਨ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੇਣ ਦਾ ਵਾਅਦਾ ਵੀ ਕੀਤਾ ਗਿਆ।ਮੋਦੀ ਸਰਕਾਰ ‘ਤੇ ਵਰ੍ਹਦਿਆਂ ਚੀਮਾ ਨੇ ਕਿਹਾ ਕਿ ਭਾਜਪਾ ਦੇਸ ‘ਚ ‘ਸੀਰੀਅਲ ਕਿਲਰ‘ ਵਜੋਂ ਕੰਮ ਕਰ ਰਹੀ ਹੈ ਅਤੇ ਦੇਸ ਵਿਰੋਧੀ ਤਾਕਤਾਂ ਪੰਜਾਬ ‘ਚ ‘ਆਪ‘ ਸਰਕਾਰ ਦਾ ਤਖਤਾ ਪਲਟਣ ਲਈ ਰਲ ਗਈਆਂ ਹਨ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਤੀਸੀਲ ਕੰਮਕਾਜ ਨੂੰ ਹਜਮ ਨਹੀਂ ਕਰ ਪਾ ਰਹੀਆਂ।
ਚੀਮਾ ਨੇ ਕਿਹਾ, “ਦਿੱਲੀ ਵਿੱਚ ‘ਆਪ‘ ਨੇਤਾਵਾਂ ਵਿਰੁੱਧ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਦਿੱਲੀ ਵਿੱਚ ਵਿਧਾਇਕਾਂ ਨੂੰ ਪੈਸੇ ਦੀ ਪੇਸਕਸ ਕਰਨ ਤੋਂ ਬਾਅਦ ਹੁਣ ਨਾਪਾਕ ਭਾਜਪਾ ਪੰਜਾਬ ਵਿੱਚ ਸਾਡੇ ਵਿਧਾਇਕਾਂ ਨੂੰ ‘ਖਰੀਦਣ‘ ਦੀ ਕੋਿਸਸ ਕਰ ਰਹੀ ਹੈ।“ਉਨ੍ਹਾਂ ਕਿਹਾ ਕਿ ਭਾਜਪਾ ਇੱਕ ਸੀਰੀਅਲ ਕਿਲਰ ਹੈ ਜੋ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਏਜੰਸੀਆਂ ਦਾ ਡਰ ਦਿਖਾ ਕੇ ਅਤੇ ਪੈਸੇ ਨਾਲ ਮਜਬੂਰ ਕਰਕੇ ਹਰ ਰਾਜ ਵਿੱਚ ਸਰਕਾਰਾਂ ਨੂੰ ਇੱਕ-ਇੱਕ ਕਰਕੇ ਡੇਗ ਰਹੀ ਹੈ। ‘ਆਪ੍ਰੇਸਨ ਲੋਟਸ’ ਤਹਿਤ ਲੋਕਤੰਤਰ ਦੀ ਹੱਤਿਆ ਦਾ ਅਗਲਾ ਨਿਸਾਨਾ ਪੰਜਾਬ ਹੈ।ਚੀਮਾ ਅਨੁਸਾਰ, “ਜਿੱਥੇ ਵੀ ਭਾਜਪਾ ਹਾਰਦੀ ਹੈ, ਇਹ ਲੋਕ ਸੀਬੀਆਈ, ਈਡੀ ਅਤੇ ਪੈਸੇ ਦੀ ਮਦਦ ਨਾਲ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਂਦੇ ਹਨ। ਉਨ੍ਹਾਂ ਨੇ ਗੋਆ, ਕਰਨਾਟਕ, ਮੱਧ ਪ੍ਰਦੇਸ, ਮਹਾਰਾਸਟਰ ਅਤੇ ਅਰੁਣਾਚਲ ਪ੍ਰਦੇਸ ਵਿੱਚ ਵੀ ਅਜਿਹਾ ਹੀ ਕੀਤਾ। ਹੁਣ, ਉਹ ਪੰਜਾਬ ਵਿੱਚ ਅਜਿਹਾ ਕਰਨਾ ਚਾਹੁੰਦੇ ਹਨ।“ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਹਾਲ ਹੀ ਵਿਚ ਭਾਜਪਾ ਨੇ ਦਿੱਲੀ ਵਿਚ ਵੀ ‘ਆਪ‘ ਸਰਕਾਰ ਨੂੰ ਡੇਗਣ ਦੀ ਕੋਸ?ਿਸ ਕੀਤੀ ਸੀ, ਜਿੱਥੇ ਕੇਜਰੀਵਾਲ ਦੀ ਭਾਰੀ ਬਹੁਮਤ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਕੇਜਰੀਵਾਲ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਦਾ ਮਕਸਦ ਕਿਸੇ ਵੀ ਤਰੀਕੇ ਕੇਜਰੀਵਾਲ ਨੂੰ ਰੋਕਣਾ ਹੈ। ਦੇਸ ਭਰ ਵਿੱਚ ਕੇਜਰੀਵਾਲ ਦੀ ਵਧਦੀ ਲੋਕਪਿ੍ਰਅਤਾ ਤੋਂ ਭਾਜਪਾ ਬੇਚੈਨ ਹੈ। ਇਸੇ ਲਈ ਉਨ੍ਹਾਂ ਨੇ ਦਿੱਲੀ ਵਿੱਚ ਡਿਪਟੀ ਸੀਐਮ ਮਨੀਸ ਸਿਸੋਦੀਆ ਦੀ ਰਿਹਾਇਸ ‘ਤੇ ਛਾਪਾ ਮਾਰਿਆ ਅਤੇ ‘ਆਪ‘ ਆਗੂਆਂ ਨੂੰ ਡਰਾਉਣ ਲਈ ਗੁਜਰਾਤ ਵਿੱਚ ‘ਆਪ‘ ਦਫਤਰ ‘ਤੇ ਵੀ ਛਾਪਾ ਮਾਰਿਆ।ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਹਾ, “ਦਿੱਲੀ ਵਿੱਚ ਸਾਰੀਆਂ ਕੋਸ?ਿਸਾਂ ਦੇ ਬਾਵਜੂਦ, ਉਹ ਸਾਡੇ ਇੱਕ ਵਿਧਾਇਕ ਨੂੰ ਵੀ ਨਹੀਂ ਤੋੜ ਸਕੇ, ਹੁਣ ਇਹ ਲੋਕ ਆਪਣੀ ਦੁਕਾਨਦਾਰੀ ਪੰਜਾਬ ਵਿੱਚ ਲੈ ਆਏ ਹਨ, ਪਰ ਮੈਨੂੰ ਭਰੋਸਾ ਹੈ ਕਿ ਇਨ੍ਹਾਂ ਦੇ ਆਪ੍ਰੇਸਨ ਲੋਟਸ ਇੱਥੇ ਵੀ ਪੂਰੀ ਤਰ੍ਹਾਂ ਫੇਲ ਹੋਵੇਗਾ।“ਚੀਮਾ ਨੇ ਕਿਹਾ ਕਿ ਭਾਜਪਾ ਆਗੂ ਅਤੇ ਉਨ੍ਹਾਂ ਦੇ ਏਜੰਟ ਵਿਧਾਇਕਾਂ ਨੂੰ ਇਹ ਪੇਸਕਸ ਕਰ ਰਹੇ ਹਨ ਕਿ ਜੇਕਰ ਇਕ ਵਿਧਾਇਕ ਇਕੱਲਾ ਆਵੇ ਤਾਂ ਉਸ ਨੂੰ 25 ਕਰੋੜ ਅਤੇ ਜੇਕਰ ਉਹ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਆਉਣ ਤਾਂ 50 ਤੋਂ 70 ਕਰੋੜ ਮਿਲਣਗੇ।ਪੰਜਾਬ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ ਕਰਨ ‘ਤੇ ਤਿੱਖਾ ਹਮਲਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਪੰਜਾਬ ਦੀ ਆਰਥਿਕ ਮਦਦ ਕਰਨ ਲਈ ਇਕ ਰੁਪਿਆ ਵੀ ਨਹੀਂ ਪਰ ਉਨ੍ਹਾਂ ਕੋਲ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਰੁਪਏ ਦਾ ਕਾਲਾ ਧਨ ਹੈ।ਗੰਭੀਰ ਸਵਾਲ ਉਠਾਉਂਦੇ ਹੋਏ ਚੀਮਾ ਨੇ ਕਿਹਾ, “ਇਹ 1375 ਕਰੋੜ ਕਿੱਥੋਂ ਆਏ ਅਤੇ ਇਹ ਪੈਸਾ ਕਿੱਥੇ ਛੁਪਾਇਆ ਗਿਆ? ਕੀ ਸੀਬੀਆਈ ਅਤੇ ਈਡੀ ਇਸ ਵੱਡੇ ਘੁਟਾਲੇ ਦੀ ਜਾਂਚ ਕਰਨ ਦੀ ਹਿੰਮਤ ਦਿਖਾਉਣਗੇ? ਭਾਜਪਾ ਨੇ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਲਈ 1375 ਕਰੋੜ ਅਤੇ ਦਿੱਲੀ ਦੀ ਸਰਕਾਰ ਗਿਰਾਉਣ ਲਈ 800 ਕਰੋੜ ਰੁਪਏ ਰੱਖੇ ਹਨ ਯਾਨੀ ਕੁੱਲ 2200 ਕਰੋੜ। ਕੀ ਇਸ ਪੈਸੇ ਦੀ ਜਾਂਚ ਹੋਵੇਗੀ।“ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੀਤਲ ਅਨੁਗਰਾਲ, ਰਮਨ ਅਰੋੜਾ, ਲਾਭ ਸਿੰਘ ਉਘੋਕੇ ਅਤੇ ਰੁਪਿੰਦਰ ਸਿੰਘ ਹੈਪੀ ਮੌਜੂਦ ਸਨ।

Our Visitor

1906239