8 ਕਰੋੜ ਦੀ ਲਾਗਤ ਨਾਲ ਦੋ ਏਕੜ ਦੇ ਕਰੀਬ ਰਕਬੇ ਵਿੱਚ ਬਣੇਗਾ, ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਗਸਤ : ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ ਪਠਾਨਕੋਟ ਵਿਖੇ ਨਵਾਂ ਸਰਕਟ ਹਾਊਸ ਬਣੇਗਾ ਜਿਸ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ ਦੇ ਦਿੱਤੇ ਹਨ। ਇਹ ਨਵਾਂ ਸਰਕਟ ਹਾਊਸ 8 ਕਰੋੜ ਦੀ ਲਾਗਤ ਨਾਲ ਕਰੀਬ ਦੋ ਏਕੜ ਰਕਬੇ ਵਿੱਚ ਬਣੇਗਾ ਜਿਸ ਨੂੰ ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।ਮੁੱਖ ਸਕੱਤਰ ਨੇ ਅੱਜ ਇੱਥੇ ਪਠਾਨਕੋਟ ਵਿਖੇ ਨਵੇਂ ਬਣਨ ਵਾਲੇ ਸਰਕਟ ਹਾਊਸ ਸੰਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਪਠਾਨਕੋਟ ਦੇ ਡਿਪਟੀ ਕਮਿਸਨਰ ਨਾਲ ਮੀਟਿੰਗ ਦੌਰਾਨ ਇਸ ਸੰਬੰਧੀ ਨਿਰਦੇਸ ਦਿੱਤੇ। ਸ੍ਰੀ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਵਿਭਾਗਾਂ ਨੂੰ ਮਜਬੂਤ ਕਰਨ ਅਤੇ ਜੰਮੂ ਕਸਮੀਰ ਅਤੇ ਹਿਮਾਚਲ ਪ੍ਰਦੇਸ ਨਾਲ ਲੱਗਦੇ ਸਰਹੱਦੀ ਜਿਲੇ ਪਠਾਨਕੋਟ ਵਿਖੇ ਨਵਾਂ ਸਰਕਟ ਹਾਊਸ ਬਣਾਉਣ ਦੇ ਨਿਰਦੇਸਾਂ ਤਹਿਤ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਅਤੇ ਸੁਰੱਖਿਆ ਦੇ ਪੱਖ ਤੋਂ ਸੰਵੇਦਨਸੀਲ, ਗੁਆਂਢੀ ਸੂਬਿਆਂ ਵਿੱਚ ਜਾਣ ਵਾਲੀਆਂ ਭਾਰਤ ਸਰਕਾਰ ਦੀਆਂ ਅਹਿਮ ਸਖਸੀਅਤਾਂ ਦੇ ਆਉਣ-ਜਾਣ ਅਤੇ ਸੈਰ ਸਪਾਟਾ ਤੇ ਧਾਰਮਿਕ ਕੇਂਦਰ ਹੋਣ ਕਾਰਨ ਪਠਾਨਕੋਟ ਵਿਖੇ ਸਰਕਟ ਹਾਊਸ ਦੀ ਬਹੁਤ ਲੋੜ ਹੈ। ਮੁੱਖ ਸਕੱਤਰ ਨੇ ਸਰਕਟ ਹਾਊਸ ਲਈ ਲੋੜੀਂਦੀ ਬਿਜਲੀ ਵਿਭਾਗ ਦੀ 15 ਕਨਾਲ ਦੀ ਥਾਂ ਦੀ ਮਲਕੀਅਤ ਬਦਲਣ ਲਈ ਪੀ.ਐਸ.ਪੀ.ਸੀ.ਐਲ. ਨੂੰ ਲਿਖਣ ਅਤੇ ਉਸਾਰੀ ਲਈ ਫੰਡ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ ਦੇਣ ਲਈ ਕਿਹਾ। ਪਹਿਲੇ ਪੜਾਅ ਵਿੱਚ ਮੌਜੂਦਾ ਵਿੱਤੀ ਸਾਲ 2022-23 ਲਈ 3 ਕਰੋੜ ਰੁਪਏ ਦੀ ਰਾਸੀ ਅਤੇ ਬਾਕੀ ਰਾਸੀ ਅਗਲੇ ਵਿੱਤੀ ਸਾਲ ਵਿੱਚ ਜਾਰੀ ਕਰਨ ਲਈ ਕਿਹਾ ਅਤੇ ਇਸ ਦੀ ਉਸਾਰੀ ਅਗਲੇ ਵਿੱਤੀ ਸਾਲ ਦੇ ਅਖੀਰ ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।ਸਰਕਟ ਹਾਊਸ ਵਿੱਚ ਕੁੱਲ 12 ਕਮਰੇ ਹੋਣਗੇ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਤੇ ਸਕੱਤਰ ਆਮ ਰਾਜ ਪ੍ਰਬੰਧ ਕੁਮਾਰ ਰਾਹੁਲ ਅਤੇ ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਵੀ ਹਾਜਰ ਸਨ।
ਪਠਾਨਕੋਟ ਵਿਖੇ ਨਵਾਂ ਸਰਕਟ ਹਾਊਸ ਬਣੇਗਾ:ਮੁੱਖ ਸਕੱਤਰ
ਮੁੱਖ ਮੰਤਰੀ ਵੱਲੋਂ ਤਰਨਤਾਰਨ ਵਿਖੇ ਚਰਚ ‘ਚ ਬੇਅਦਬੀ ਅਤੇ ਅਗਜ਼ਨੀ ਦੀ ਘਟਨਾ ਦੀ ਜਾਂਚ ਦੇ ਹੁਕਮ
ਘਿਨਾਉਣੀ ਕਾਰਵਾਈ ਦੀ ਕਰੜੀ ਨਿਖੇਧੀ, ਦੋਸੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ
ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਜਿਲ੍ਹੇ ਦੇ ਪਿੰਡ ਬਾਕਰਪੁਰਾ ਵਿਖੇ ਇਕ ਚਰਚ ਵਿੱਚ ਹੋਈ ਬੇਅਦਬੀ ਅਤੇ ਅੱਗ ਲਾਉਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, “ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਨਾ-ਮੁਆਫੀਯੋਗ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਸੂਬੇ ਦੀ ਅਮਨ-ਸਾਂਤੀ, ਖੁਸਹਾਲੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਮਕਸਦ ਸੂਬੇ ਦੇ ਸਾਂਤਮਈ ਮਾਹੌਲ ਨੂੰ ਖਰਾਬ ਕਰਨਾ ਅਤੇ ਪੰਜਾਬ ਦੀ ਫਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਲੀਹੋਂ ਲਾਹੁਣਾ ਸੀ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਸਾਰੀਆਂ ਸਾਜ?ਿਸਾਂ ਨੂੰ ਨਾਕਾਮ ਕਰੇਗੀ ਅਤੇ ਦੋਸੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿੱਚ ਬਾਕੀਆਂ ਨੂੰ ਸਬਕ ਮਿਲ ਸਕੇ। ਭਗਵੰਤ ਮਾਨ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮਨ-ਸਾਂਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਵੀ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।ਇਸ ਘਟਨਾ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਸਪੱਸਟ ਸਬਦਾਂ ਵਿੱਚ ਕਿਹਾ ਕਿ ਸਰਕਾਰ ਇਸ ਘਿਨਾਉਣੇ ਅਪਰਾਧ ਦੇ ਦੋਸੀਆਂ ਨੂੰ ਸਲਾਖਾਂ ਪਿੱਛੇ ਡੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਤੁਰੰਤ ਅਤੇ ਨਤੀਜਾਮੁਖੀ ਢੰਗ ਰਾਹੀਂ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਪੱਸਟ ਸਬਦਾਂ ਵਿਚ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਦੇਸ ਦਾ ਸਾਂਤਮਈ ਅਤੇ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਭਗਵੰਤ ਮਾਨ ਨੇ 14 ਆਪ ਆਗੂਆਂ ਨੂੰ ਦਿੱਤੀਆਂ ਚੇਅਰਮੈਨੀਆਂ
ਬਠਿੰਡਾ ‘ਚੋਂ ਅਨਿੱਲ ਠਾਕੁਰ ਤੇ ਨਵਦੀਪ ਜੀਦਾ ਸਹਿਤ ਚਾਰ ਨੂੰ ਬਣਾਇਆ ਚੈਅਰਮੇਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੇਅਰਮੈਨੀਆਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਪਾਰਟੀ ਦੇ 14 ਆਗੂਆਂ ਨੂੰ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ ਆਦਿ ਦੇ ਚੈਅਰਮੇਨ ਬਣਾਇਆ ਗਿਆ ਹੈ। ਹਾਲਾਂਕਿ ਪਾਰਟੀ ਦੇ ਕਈ ਆਗੂ ਅਜਿਹੇ ਵੀ ਹਨ, ਜਿੰਨ੍ਹਾਂ ਨੂੰ ਪਹਿਲੀ ਲਿਸਟ ’ਚ ਚੇਅਰਮੈਨ ਬਣਾਏ ਜਾਣ ਦੀ ਚਰਚਾ ਸੀ ਪ੍ਰੰਤੂ ਉਨ੍ਹਾਂ ਦਾ ਦਾਅ ਨਹੀਂ ਲੱਗ ਸਕਿਆ। ਪੰਜਾਬ ਸਰਕਾਰ ਵਲੋਂ ਅੱਜ ਜਾਰੀ ਸੂਚੀ ਵਿਚ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾ ਸੰਨੀ ਆਹਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ, ਇੰਦਰਜੀਤ ਮਾਨ ਨੂੰ ਪੰਜਾਬ ਖਾਦੀ ਤੇ ਇੰਡਸਟਰੀ ਬੋਰਡ, ਅਨਿੱਲ ਠਾਕੁਰ ਨੂੰ ਪੰਜਾਬ ਟ੍ਰੇਡਰ ਬੋਰਡ, ਨਵਦੀਪ ਜੀਦਾ ਨੂੰ ਸ਼ੂਗਰਫੈਡ, ਰਾਕੇਸ਼ ਪੁਰੀ ਨੂੰ ਸਟੇਟ ਫੋਰਸਟ ਡਿਵੈਲਪਮੈਂਟ ਕਾਰਪੋਰੇਸ਼ਨ, ਨਰਿੰਦਰ ਸਿੰਘ ਸੇਰਗਿੱਲ ਨੂੰ ਮਿਲਕਫ਼ੈਡ, ਰਣਜੀਤ ਸਿੰਘ ਚੀਮਾ ਨੂੰ ਵਾਟਰ ਰੀਸੋਰਸ ਐਂਡ ਮੈਨੇਜ਼ਮੈਂਟ ਕਾਰਪੋਰੇਸ਼ਨ, ਅਸੋਕ ਕੁਮਾਰ ਸਿੰਗਲਾ ਨੂੰ ਪੰਜਾਬ ਗਊ ਸੇਵਾ ਸੰਮਤੀ, ਵਿਭੂਤੀ ਸ਼ਰਮਾ ਨੂੰ ਪੰਜਾਬ ਟੂਰਿਜ਼ਮ ਡਿਵੇਪਲਮੈਂਟ ਕਾਰਪੋਰੇਸ਼ਨ, ਗੁਰਦੇਵ ਸਿੰਘ ਨੂੰ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਮਹਿੰਦਰ ਸਿੰਘ ਸਿੱਧੂ ਨੂੰ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ, ਸੁਰੇਸ਼ ਗੋਇਲ ਨੂੰ ਪੰਜਾਬ ਸਟੇਟ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅਤੇ ਬਲਵੀਰ ਸਿੰਘ ਪੰਨੂੰ ਨੂੰ ਪਨਸਪ ਦਾ ਚੈਅਰਮੇਨ ਲਗਾਇਆ ਗਿਆ ਹੈ। ਉਧਰ ਬਠਿੰਡਾ ਨਾਲ ਸਬੰਧਤ ਆਪ ਆਗੂਆਂ ਅਨਿੱਲ ਠਾਕੁਰ, ਨਵਦੀਪ ਜੀਦਾ, ਇੰਦਰਜੀਤ ਮਾਨ ਅਤੇ ਰਾਕੇਸ਼ ਪੁਰੀ ਨੂੰ ਚੈਅਰਮੇਨ ਲੱਗਣ ’ਤੇ ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਨੀਲ ਗਰਗ, ਬਠਿੰਡਾ ਸ਼ਹਿਰੀ ਪ੍ਰਧਾਨ ਅਮਿ੍ਰਤਲਾਲ ਅਗਰਵਾਲ, ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ, ਬੀਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜੀਆ ਤੋਂ ਇਲਾਵਾ ਜ਼ਿਲ੍ਹੇ ਭਰ ਦੀ ਸਮੁੱਚੀ ਲੀਡਰਸ਼ਿਪ ਨੇ ਵਧਾਈ ਦਿੱਤੀ।
ਐਸ.ਐਸ.ਡੀ ਗਰਲਜ਼ ਕਾਲਜ ਵਿਚ ਐਲੂਮਨੀ ਮੀਟ-2022 ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 31 ਅਗਸਤ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਐਲੂਮਨੀ ਮੀਟ ਕਰਵਾਈ ਗਈ । ਇਸ ਸਮਾਗਮ ਵਿੱਚ ਪਹੁੰਚੇ ਰਟਾਇਰਡ ਪਿ੍ਰੰਸੀਪਲ ਅਤੇ ਅਧਿਆਪਕਾਂ ਨੂੰ ਪੋਦੇ ਦੇ ਕੇ ਸਵਾਗਤ ਕੀਤਾ ਗਿਆ । ਇਸ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੇਕ ਕੱਟ ਕੇ ਕੀਤੀ ਗਈ । ਇਸ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਰਹੇ । ਜਦੋਂਕਿ ਇਸ ਸਮਾਗਮ ਵਿੱਚ 1966 ਤੋ ਲੈਕੇ ਹੁਣ ਤੱਕ ਦੇ ਸ਼ੈਸਨ ਦੇ ਕਰੀਬ 17 ਰਿਟਾਇਰਡ ਅਧਿਆਪਕ ਪਹੁੰਚੇ, ਜਦ ਕਿ 1966 ਤੋ ਲੈਕੇ ਹੁਣ ਤੱਕ ਦੇ ਸ਼ੈਸਨ ਦੇ 170 ਦੇ ਕਰੀਬ ਪੁਰਾਣੇ ਵਿਦਿਆਰਥੀ ਵੱਖ ਵੱਖ ਰਾਜਾਂ ਅਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋ ਪਹੁੰਚੇ । ਇਸ ਸਮਾਗਮ ਵਿੱਚ ਉਪ ਪ੍ਰਧਾਨ ਸ਼੍ਰੀ ਪਰਮੋਦ ਮਹੇਸ਼ਵਰੀ, ਜਰਨਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ, ਐਸ.ਐਸ.ਡੀ ਵਿਟ ਦੇ ਸਕੱਤਰ ਸ਼੍ਰੀ ਵਿਕਾਸ ਗਰਗ, ਅਤੇ ਬੀ.ਐਡ. ਕਾਲਜ ਦੇ ਸੱਕਤਰ ਸ਼੍ਰੀ ਸਤੀਸ਼ ਅਰੋੜਾ ਅਤੇ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਵੱਲੋਂ ਆਏ ਹੋਏ ਰਟਾਇਰਡ ਅਧਿਆਪਕਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ ।
ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਲੂਮਨੀ ਮੀਟ ਅਜਿਹਾ ਸਮਾਗਮ ਹੈ ਜਿਸ ਵਿੱਚ ਪੁਰਾਣੇ ਅਧਿਆਪਕ ਅਤੇ ਵਿਦਿਆਰਥੀ ਇੱਕ ਜਗ੍ਹਾਂ ਤੇ ਇਕੱਠੇ ਹੋ ਕੇ ਆਪਣੀਆ ਪੁਰਾਣੀਆ ਯਾਦਾਂ ਤਾਜਾ ਕਰ ਸਕਦੇ ਹਨ ਅਤੇ ਕਾਲਜ ਦੀ ਬੇਹਤਰੀ ਵਾਸਤੇ ਚੰਗੇ ਸੁਝਾਅ ਦੇ ਸਕਦੇ ਹਨ, ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਇਸ ਕਾਲਜ ਵਿਚ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਬੈਂਕ ਅਕਾਊਂਟ ਵੀ ਖੋਲ੍ਹਿਆ ਗਿਆ ਹੈ ਤਾਂਕਿ ਲੋੜਵੰਦ ਬੱਚੇ ਵੀ ਇਸ ਕਾਲਜ ਨਾਲ ਜੁੜ ਸਕਣ । ਇਸ ਮੌਕੇ ਵਿਦਿਆਰਥੀਆਂ ਵੱਲੋ ਸਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗਨੇਸ਼ ਵੰਦਨਾ, ਸਵਾਗਤੀ ਗੀਤ, ਗਰੁਪ ਡਾਂਸ, ਫਿਉਜ਼ਨ ਡਾਂਸ, ਬਾਲੀਵੁੱਡ ਮੈਸ਼ਅਪ ਅਤੇ ਗਿੱਧਾ ਪੇਸ਼ ਕੀਤਾ ਗਿਆ ਅਤੇ ਡਾ. ਬਲਵਿੰਦਰ ਕੌਰ ਅਤੇ ਪਿ੍ਰੰਸੀਪਲ ਰਾਜਵਿੰਦਰ ਵੱਲੋਂ ਗਿੱਧਾ ਟੀਮ ਨੂੰ ਨਕਦੀ ਦੇ ਕੇ ਸਨਮਾਨਿਤ ਕੀਤਾ । ਸ਼ਿਵ ਅਤੇ ਗਰੁੱਪ ਬੈਂਡ ਬੌਆਇਜ਼ ਵੱਲੋ ਵੱਖ ਵੱਖ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ ।
ਇਸ ਕਾਲਜ ਦੇ ਰਟਾਇਰਡ ਪਿ੍ਰੰਸੀਪਲ ਸ਼੍ਰੀਮਤੀ ਰਾਜ ਕਾੰਸਲ ਨੇ ਕਾਲਜ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਅਤੇ ਪਹਿਲੀ ਅਥਲੈਟਿਕ ਮੀਟ 1977 ਆਦਿ ਬਾਰੇ ਦੱਸਦੇ ਹੋਏ ਇਸ ਕਾਲਜ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਅਤੇ ਕਾਲਜ ਦੀ ਤਰੱਕੀ ਲਈ ਕਾਮਨਾ ਕੀਤੀ । ਇਸ ਕਾਲਜ ਵਿਚੋਂ ਰਿਟਾਇਰਡ ਪ੍ਰੋ. ਵੀਨਾ ਸ਼ਰਮਾ ਨੇ ਕਾਲਜ ਕਮੇਟੀ ਅਤੇ ਪਿ੍ਰੰਸੀਪਲ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕਾਲਜ ਦੀ ਤਰੱਕੀ ਦੇਖ ਕੇ ਬੜਾ ਮਾਨ ਮਹਿਸੂਸ ਹੋ ਰਿਹਾ ਹੈ । ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਪਹੁੰਚੇ ਇਸ ਕਾਲਜ ਦੇ ਪੂਰਵ ਪ੍ਰੋ. (ਡਾ.) ਬਲਵਿੰਦਰ ਕੌਰ ਸਿੱਧੂ ਨੇ ਆਪਣੇ ਮਾਨ ਸਨਮਾਨ ਤੋਂ ਪ੍ਰਭਾਵਿਤ ਹੋ ਕੇ ਕਿਹਾ ਕੇ ਮੈਂ ਹਮੇਸ਼ਾ ਹੀ ਕਾਲਜ ਨੂੰ ਸਿਜਦਾ ਕਰਦੀ ਹਾਂ ਅਤੇ ਕਾਲਜ ਦੀ ਤਰੱਕੀ ਲਈ ਕਾਲਜ ਕਮੇਟੀ ਨੂੰ ਨਵੇਂ ਕੋਰਸ ਲਿਆਉਣ ਦੀ ਬੇਨਤੀ ਕਰਦੀ ਹਾਂ । ਸਤਪਾਲ ਬਾਂਸਲ ਨੇ ਇਸ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਲੂਮਨੀ ਮੀਟ ਦੀ ਸ਼ਲਾਘਾ ਕੀਤੀ ।
ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮੌਂਗਾ ਨੇ ਪੁਰਾਣੀਆਂ ਵਿਦਿਅਰਥਣਾਂ ਨੂੰ ਇਸ ਕਾਲਜ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਅਜਿਹੇ ਸਮਾਰੋਹਾਂ ਨੂੰ ਯਾਦਗਾਰ ਬਣਾਉਣ ਲਈ ਹਮੇਸ਼ਾ ਨਾਲ ਜੁੜੇ ਰਹਿਣ ਦਾ ਵਾਅਦਾ ਕਰਦੇ ਹੋਏ ਸੰਸਥਾ ਦੀ ਕਮੇਟੀ, ਪਿ੍ਰੰਸੀਪਲ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ । ੰਚ ਦਾ ਸੰਚਾਲਨ ਡਾ. ਊਸ਼ਾ ਸ਼ਰਮਾ ਅਤੇ ਡਾ. ਪੋਮੀ ਬਾਂਸਲ ਵੱਲੋਂ ਕੀਤਾ ਗਿਆ । ਐਲੂਮਨੀ ਵਿੱਤ ਸਕੱਤਰ ਡਾ. ਕਵਿਤਾ ਵੱਲੋ ਕਾਲਜ ਮਨੈਜਮੈਂਟ, ਕਾਲਜ ਪਿ੍ਰੰਸੀਪਲ, ਰਟਾਇਰਡ ਅਧਿਆਪਕਾਂ, ਐਲੂਮਨੀ ਅਤੇ ਕਾਲਜ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਕਾਲਜ ਵਿੱਚ ਬਤੀਤ ਕੀਤੀ ਹੋਈ ਜ਼ਿੰਦਗੀ ਦੀਆ ਯਾਦਾਂ ਤਾਜਾ ਹੋ ਗਈਆਂ ਅਤੇ ਉਹਨਾਂ ਨੇ ਅੱਗੇ ਤੋ ਅਜਿਹੇ ਸਮਾਰੋਹ ਕਰਵਾਉਣ ਦੀ ਅਪੀਲ ਕੀਤੀ ।
ਅਕਾਲੀ ਦਲ ਨੇ ਰਾਜਪਾਲ ਨੂੰ ਪੰਜਾਬ ਆਬਕਾਰੀ ਘੁਟਾਲੇ ਦੀ ਸੀ ਬੀ ਆਈ ਤੇ ਈ ਡੀ ਜਾਂਚ ਦੀ ਸਿਫਾਰਸ਼ ਕਰਨ ਦੀ ਕੀਤੀ ਅਪੀਲ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਨਾਲ ਮੁਲਾਕਾਤ, ਕਿਹਾ ਕਿ ਮੁੱਖ ਮੰਤਰੀ ਨੇ ਸਰਕਾਰੀ ਭੇਦ ਗੁਪਤ ਰੱਖਣ ਦੇ ਐਕਟ ਤੇ ਭਿ੍ਰਸ਼ਟਾਚਾਰ ਰੋਕੂ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਕੀਤੀ
ਦੱਸਿਆ ਕਿ ਕਿਵੇਂ ਪੰਜਾਬ ਦਾ ਸ਼ਰਾਬ ਕਾਰੋਬਾਰ ਚੋਣਵੇਂ ਵਿਅਕਤੀਆਂ ਹਵਾਲੇ ਕੀਤਾ ਗਿਆ ਜਿਸ ਸਦਕਾ ਸੈਂਕੜੇ ਕਰੋੜਾਂ ਰੁਪਏ ਰਿਸ਼ਵਤ ਲਈ ਗਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿਚ ਕੀਤੇ ਆਬਕਾਰੀ ਘੁਟਾਲੇ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਦੀ ਸਿਫਾਰਸ਼ ਕਰਨ ਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਬਦਲੀ ਹੋਈ ਆਬਕਾਰੀ ਨੀਤੀ ਦਿੱਲੀ ਦੀ ਆਬਕਾਰੀ ਨੀਤੀ ਵਰਗੀ ਹੈ ਜਿਸ ਵਿਚ ਸ਼ਰਾਬ ਕਾਰੋਬਾਰ ਚੋਣਵੇਂ ਵਿਅਕਤੀਆਂ ਦੇ ਹੱਥ ਦੇਣ ਦਾ ਤਰੀਕਾ ਅਪਣਾਇਆ ਗਿਆ ਹੈ ਤਾਂ ਜੋ ਸੈਂਕੜੇ ਕਰੋੜ ਰੁਪਏ ਰਿਸ਼ਵਤ ਵਜੋਂ ਹਾਸਲ ਕੀਤਾ ਜਾ ਸਕੇ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਚ ਪੱਧਰੀ ਵਫਦ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਜਿਸ ਵਿਚ ਦੱਸਿਆ ਗਿਆ ਕਿ ਮੁੱਖ ਮੰਤਰੀ ਅਤੇ ਆਬਕਾਰੀ ਮੰਤਰੀ ਨੇ ਸਰਕਾਰੀ ਭੇਦ ਗੁਪਤ ਰੱਖਣ ਦੇ ਐਕਟ ਦੀ ਉਲੰਘਣਾ ਕੀਤੀ ਹੈ ਕਿਉਂਕਿ ਉਹਨਾਂ ਸਰਕਾਰੀ ਫਾਈਲਾਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਅਤੇ ਐਮ ਪੀ ਰਾਘਵ ਚੱਢਾ ਤੇ ਹੋਰ ਪ੍ਰਾਈਵੇਟ ਵਿਅਕਤੀਆਂ ਨੂੰ ਉਪਲਬਧ ਕਰਵਾਈਆਂ। ਇਹ ਵੀ ਦੱਸਿਆ ਕਿ ਦਿੱਲੀ ਦੇ ਮੁੱਖ ਸਕੱਤਰ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਸਿਖਰਲੇ ਪੱਧਰ ’ਤੇ ਲੈਣ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ। ਇਹ ਵੀ ਕਿਹਾ ਕਿ ਪੰਜਾਬ ਦੀ ਨੀਤੀ ਦਿੱਲੀ ਦੀ ਨੀਤੀ ਦੀ ਕਾਪੀ ਹੈ, ਇਸ ਲਈ ਦਿੱਲੀ ਦੇ ਉਪ ਮੁੱਖ ਮੰਤਰੀ, ਸ੍ਰੀ ਰਾਘਵ ਚੱਢਾ ਤੇ ਪੰਜਾਬ ਦੇ ਆਬਕਾਰੀ ਮੰਤਰੀ ਤੇ ਹੋਰ ਪ੍ਰਾਈਵੇਟ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਕਿਹਾ ਕਿ ਇਹ ਕੇਸ ਭਿ੍ਰਸ਼ਟਾਚਾਰ ਰੋਕੂ ਐਕਟ ਅਧੀਨ ਆਉਂਦਾ ਹੈ ਤੇ ਇਸ ਮਾਮਲੇ ਵਿਚ ਕੇਸ ਵੀ ਦਰਜ ਹੋਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪਾਲ ਨੂੰ ਦੱਸਿਆ ਕਿ ਦਿੱਲੀ ਦੇ ਕੇਸ ਵਾਂਗੂ ਪੰਜਾਬ ਦੇ ਸ਼ਰਾਬ ਵਪਾਰੀਆਂ ਨੂੰ ਮੁਕਾਬਲੇ ਵਿਚੋਂ ਬਾਹਰ ਕਰਨ ਵਾਸਤੇ ਦਿੱਲੀ ਵਾਲੀਆਂ ਸ਼ਰਤਾਂ ਹੀ ਰੱਖੀਆਂ ਗਈਆਂ ਕਿ ਐਲ 1 ਲਾਇਸੰਸ ਲੈਣ ਵਾਲਾ ਭਾਰਤ ਅਤੇ ਵਿਦੇਸ਼ ਵਿਚ ਕਿਤੇ ਵੀ ਸ਼ਰਾਬ ਦਾ ਨਿਰਮਾਣ ਨਹੀਂ ਕਰਦਾ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਨਵੀਂ ਨੀਤੀ ਸ਼ਰਾਬ ਨੀਤੀ ਵਿਚ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਐਲ 1 ਲਾਇਸੰਸਧਾਰਕ ਦਾ ਟਰਨ ਓਵਰ 30 ਕਰੋੜ ਪ੍ਰਤੀ ਸਾਲ ਹੋਣਾ ਚਾਹੀਦਾ ਹੈ ਤੇ ਲਾਇਸੰਸੀ ਦਾ ਪੰਜਾਬ ਵਿਚ ਰਿਟੇਲ ਮਾਰਕੀਟ ਵਿਚ ਹਿੱਸਾ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਨਿਸ਼ਚਿਕ ਮੁਨਾਫਾ ਵੀ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਗਿਆ।ਵਫਦ ਨੇ ਦੱਸਿਆ ਕਿ ਇਹਨਾਂ ਸ਼ਰਤਾਂ ਦੇ ਬਲਬੂਤੇ ਸੂਬੇ ਵਿਚ ਸ਼ਰਾਬ ਦਾ 80 ਫੀਸਦੀ ਕਾਰੋਬਾਰ ਬਿ੍ਰੰਡਕੋ (ਅਮਨ ਢੱਲ) ਅਤੇ ਆਨੰਤ ਵਾਈਨਜ਼ (ਮਹਿਰਾ ਪਰਿਵਾਰ) ਹਵਾਲੇ ਕੀਤਾ ਗਿਆ ਅਤੇ ਐਲ 2 ਲਾਇਸੰਸ ਧਾਰਕ ਸ਼ਰਾਬ ਦੇ ਠੇਕੇਦਾਰਾਂ ਨੂੰ ਐਲ 1 ਹੋਲਵੇਲ ਵਿਕਰੀ ਲਈ ਅਲਾਟਮੈਂਟ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਜੋ ਕਿ ਪੰਜਾਬ ਦੀ ਆਬਕਾਰੀ ਨੀਤੀ, ਆਬਕਾਰੀ ਐਕਟ 1914 ਅਤੇ ਪੰਜਾਬ ਸ਼ਰਾਬ ਲਾਇਸੰਸ ਨਿਯਮ 1956 ਦੀ ਉਲੰਘਣਾ ਹੈ।ਮੈਮੋਰੰਡਮ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਰਾਘਵ ਚੱਢਾ ਵੱਲੋਂ ਇਹ ਨਵੀਂ ਆਬਕਾਰੀ ਨੀਤੀ ਬਣਾਈ ਗਈ ਹੈ ਅਤੇ ਇਸ ਸਬੰਧੀ ਮੀਟਿੰਗਾਂ ਚੰਡੀਗੜ੍ਹ ਦੇ ਹਯਾਤ ਹੋਟਲ ਦੀ ਪੰਜਵੀਂ ਮੰਜ਼ਿਲ ’ਤੇ ਕਮਰੇ ਵਿਚ ਜਿਥੇ ਸ੍ਰੀ ਰਾਘਵ ਚੱਢਾ ਰਹਿ ਰਹੇ ਸਨ, ਉਥੇ ਹੋਈਆਂ ਅਤੇ ਸ੍ਰੀ ਮਨੀਸ਼ ਸਿਸੋਦੀਆ ਦੀ ਦਿੱਲੀ ਰਿਹਾਇਸ਼ ’ਤੇ 30 ਮਈ ਨੂੰ ਹੋਈਆਂ। ਇਸ ਵਿਚ ਦੱਸਿਆ ਗਿਆ ਕਿ ਇਹਨਾ ਮੀਟਿੰਗਾਂ ਵਿਚ ਸ੍ਰੀ ਵਿਜੇ ਨਾਇਰ ਅਤੇ ਪੰਜਾਬ ਦੇ ਵਿੱਤ ਕਮਿਸ਼ਨਰ, ਆਬਕਾਰੀ ਤੇ ਕਰ ਕਮਿਸ਼ਨਰ ਵੀ ਸ਼ਾਮਲ ਹੋਏ। ਇਹ ਵੀ ਦੱਸਿਆ ਕਿ ਅਸਲ ਸੌਦਾ 6 ਜੂਨ ਨੂੰ ਸ੍ਰੀ ਸਿਸੋਦੀਆ ਦੀ ਰਿਹਾਇਸ਼ ’ਤੇ ਪੱਕਾ ਹੋਇਆ।ਮੈਮੋਰੰਡਮ ਵਿਚ ਰਾਜਪਾਲ ਨੂੰ ਅਪੀਲ ਕੀਤੀ ਗਈ ਕਿ ਉਹ ਜਾਂਚ ਏਜੰਸੀਆਂ ਨੂੰ ਹਦਾਇਤ ਦੇਣ ਕਿ ਜਿਥੇ ਮੀਟਿੰਗਾਂ ਹੋਈਆਂ, ਉਸ ਥਾਂ ਦੀ ਸੀ ਸੀ ਟੀ ਵੀ ਫੁਟੇਜ ਸੰਭਾਲ ਕੇ ਰੱਖੀ ਜਾਵੇ ਅਤੇ ਜਿਹਨਾਂ ਨੇ ਮੀਟਿੰਗਾਂ ਵਿਚ ਸ਼ਮੂਲੀਅਤ ਕੀਤੀ, ਉਹਨਾਂ ਦੀ ਮੋਬਾਈਲ ਟਾਵਰ ਲੋਕੇਸ਼ਨ ਟਰੇਸ ਕੀਤੀ ਜਾਵੇ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਇਹ ਵਿਅਕਤੀ ਉਸ ਵੇਲੇ ਕੀ ਕਰ ਰਹੇ ਸਨ। ਇਹ ਵੀ ਬੇਨਤੀ ਕੀਤੀ ਗਈ ਕਿ ਸਾਰੇ ਮੁਲਜ਼ਮਾਂ ਦਾ ਮੀਟਿੰਗਾਂ ਵਿਚ ਹੋਈ ਗੱਲਬਾਤ ਅਤੇ ਨਵੀਂ ਆਬਕਾਰੀ ਨੀਤੀ ਘੜਨ ਦੇ ਮਾਮਲੇ ਵਿਚ ਲਾਇ ਡਿਟੈਕਟਰ ਟੈਸਟ ਕੀਤਾ ਜਾਵੇ।ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੁੰਦੜ, ਸ੍ਰੀ ਅਨਿਲ ਜੋਸ਼ੀ ਤੇ ਡਾ. ਸੁਖਵਿੰਦਰ ਸੁੱਖੀ ਵੀ ਵਫਦ ਵਿਚ ਸ਼ਾਮਲ ਸਨ।
ਕਾਂਗਰਸ ਭਵਨ ਵਿਖੇ ਸ਼ਹੀਦੇ ਆਜ਼ਮ ਬੇਅੰਤ ਸਿੰਘ ਦਾ ਮਨਾਇਆ 27ਵਾਂ ਸ਼ਹੀਦੀ ਦਿਹਾੜਾ
ਸੁਖਜਿੰਦਰ ਮਾਨ
ਬਠਿੰਡਾ, 31 ਅਗਸਤ :-ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦਾ ਦਰਜਾ ਵੀ ਦਿੱਤਾ ਗਿਆ ਦਾ ਅੱਜ ਕਾਂਗਰਸ ਭਵਨ ਬਠਿੰਡਾ ਵਿਖੇ 27ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਦੀ ਤਸਵੀਰ ਤੇ ਸ਼ਰਧਾ ਫੁੱਲ ਭੇਂਟ ਕੀਤੇ ਗਏ ਤੇ ਉਨ੍ਹਾਂ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜਬੂਤ ਬਣਾਉਣ ਲਈ ਇਸ ਦੀ ਕੁਰਬਾਨੀ ਨੂੰ ਸਜਦਾ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਕੌਂਸਲਰ ਅਤੇ ਮੈਂਬਰ ਹਾਜ਼ਰ ਹੋਏ ਇਹ ਸਮਾਗਮ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਵਧਾਵਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਇਸ ਮੌਕੇ ਕੇ ਕੇ ਅਗਰਵਾਲ ਰਾਜਨ ਗਰਗ ਟਹਿਲ ਸਿੰਘ ਸੰਧੂ ਆਦਿ ਨੇ ਸ਼ਰਧਾ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਖਤਮ ਕਰਨ ਅਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਕੁਰਬਾਨੀ ਹਮੇਸ਼ਾ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਯਾਦ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਵੱਲੋਂ ਆਪਣੀ ਜਾਨ ਕੁਰਬਾਨ ਕਰਕੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਤੋਰਿਆ ਇਸ ਮੌਕੇ ਅਸ਼ੋਕ ਕੁਮਾਰ ਸੀਨੀਅਰ ਡਿਪਟੀ ਮੇਅਰ ਕਾਂਗਰਸੀ ਆਗੂ ਪਵਨ ਮਾਨੀ ਤੇ ਸੰਦੀਪ ਗੋਇਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਦੇਸ਼ ਵਿੱਚ ਖੁਸ਼ਹਾਲੀ ਲਿਆਉਣ ਅਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਕੁਰਬਾਨੀਆਂ ਦਿੱਤੀਆਂ ਜਿਸ ਵਿੱਚ ਸਵਰਗੀ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਮਿਸਾਲ ਪੈਦਾ ਹੋਈ ਉਨ੍ਹਾਂ ਕਿਹਾ ਕਿ ਉਸ ਸਮੇਂ ਵਿੱਚ ਕਾ ਅੱਤਵਾਦ ਦੇ ਕਾਲੇ ਦੌਰ ਵਿੱਚ ਪੰਜਾਬ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਸੀ ਜਿਸ ਨੂੰ ਸਵਰਗੀ ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦੇ ਤਰੱਕੀ ਦੇ ਰਾਹ ਵੱਲ ਤੋਰਿਆ ਇਸ ਮੌਕੇ ਕਿਰਨਜੀਤ ਸਿੰਘ ਗਹਿਰੀ, ਹਰਵਿੰਦਰ ਸਿੰਘ ਲੱਡੂ, ਬਲਜਿੰਦਰ ਠੇਕੇਦਾਰ ,ਰਣਜੀਤ ਸਿੰਘ ਗਰੇਵਾਲ ਅਤੇ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਸਵਰਗੀ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਕੁਰਬਾਨੀ ਕਰਕੇ ਅੱਜ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਮਜਬੂਤ ਹੈ ਤੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਵਲਾ ਮਾਹੌਲ ਨਹੀਂ ਹੈ ।ਇਸ ਮੌਕੇ ਰਤਨ ਰਾਹੀ,ਸਾਧੂ ਸਿੰਘ ,ਚਰਨਜੀਤ ਭੋਲਾ ਰਾਮ ਵਿਰਕ , ਰਾਮ ਵਿਰਕ ਇੰਦਰਜੀਤ ਸਿੰਘ, ਜਗਪਾਲ ਸਿੰਘ ਗੋਰਾ ,ਮਲਕੀਤ ਸਿੰਘ, ਸੁਖਦੇਵ ਸੁੱਖਾ ,ਉਮੇਸ਼ ਗੋਗੀ ,ਭਗਵਾਨ ਦਾਸ ਭਾਰਤੀ ,ਯੂਥ ਆਗੂ ਬਲਜੀਤ ਸਿੰਘ ,ਯਾਦਵਿੰਦਰ ਸਿੰਘ ਬਾਹੀਆ,ਸੁਰਿੰਦਰਜੀਤ ਸਾਹਨੀ, ਦੀਪਿੰਦਰ ਮਿਸ਼ਰਾ ਨੱਥੂਰਾਮ,ਸੁਨੀਲ ਕੁਮਾਰ, ਬਲਬੀਰ ਸਿੰਘ, ਸੁਨੀਲ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ ।
ਏਅਰਪੋਰਟ ਨਾਲ ਜੁੜੇ ਕੰਮਾਂ ਨੂੰ ਤੇਜ ਗਤੀ ਦੇਣ ਲਈ ਹਰਿਆਣਾ ਏਅਰਪੋਰਟ ਵਿਕਾਸ ਲਿਮੀਟੇਡ ਕੰਪਨੀ ਦੇ ਗਠਨ ਨੂੰ ਦਿੱਤੀ ਹਰੀ ਝੰਡੀ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਹਰਿਆਣਾ ਸਰਕਾਰ ਦੇ ਅਧੀਨ ਹਵਾਈ ਅੱਡਿਆਂ/ਹਵਾਈ ਪੱਟੀਆਂ/ਹੈਲੀਪੈਡਾਂ ਦੇ ਵਿਕਾਸ ਕੰਮਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਅਧੀਨ ਏਕੀਕਿ੍ਰਤ ਮੈਨੂਫੈਕਚਰਿੰਗ ਕਲਸਟਰ ਸਥਾਪਿਤ ਕਰਨ ਵਰਗੀ ਹੋਰ ਮਹਤੱਵਪੂਰਣ ਪਰਿਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਹਰਿਆਣਾ ਵਿਮਾਨਪਤਨ ਵਿਕਾਸ ਨਿਗਮ ਲਿਮੀਟੇਡ ਕੰਪਨੀ ਗਠਨ ਨੁੰ ਮੰਜੂਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ, ਸਿਵਲ ਏਵੀਏਸ਼ਨ ਵਿਭਾਗ ਅਤੇ ਕੌਮੀ ਉਦਯੋਗਿਕ ਕੋਰੀਡੋਰ ਵਿਕਾਸ ਨਿਗਮ ਲਿਮੀਟੇਡ (ਐਨਆਈਸੀਡੀਸੀ) ਇਕ ਸੰਯੁਕਤ ਉਦਮ ਰਾਹੀਂ ਅੰਮਿ੍ਰਤਸਰ-ਕੋਲਕਾਤਾ ਉਦਯੋਗਿਕ ਕੋਰੀਡੋਰ ਪਰਿਯੋਜਨਾ ‘ਤੇ ਕੰਮ ਕਰਣਗੇ।ਨਿਗਮ ਹਰਿਆਣਾ ਦੇ ਹਿਸਾਰ ਅਤੇ ਹੋਰ ਹਵਾਈ ਖੇਤਰਾਂ ਵਿਚ ਏਕੀਕਿ੍ਰਤ ਏਵੀਏਸ਼ਨ ਹੱਬ ਦੀ ਸਥਾਪਨਾ ਅਤੇ ਸੰਚਾਲਨ ਦੇ ਉਦੇਸ਼ ਨਾਲ ਉਪਰੋਕਤ ਨਿਗਮ ਦੀ ਸਥਾਪਨਾ ਦੇ ਪ੍ਰਮੁੱਖ ਪ੍ਰਾਥਮਿਕ ਉਦੇਸ਼ ਰਾਜ ਸਰਕਾਰ ਦੀ ਹਵਾਈ ਅੱਡਾ ਪਰਿਯੋਜਨਾਵਾਂ/ਸੰਯੁਕਤ ਉਦਮ ਪਰਿਯੋਜਨਾਵਾਂ ਦਾ ਪ੍ਰਬੰਧਨ, ਰੈਗੂਲੇਸ਼ਨ ਅਤੇ ਲਾਗੂ ਕਰਨਾ ਹੈ। ਇਸ ਤੋਂ ਇਲਾਵਾ, ਨਿਗਮ ਹਵਾਈ ਅੱਡਿਆਂ ਦੇ ਸੰਚਾਲਨ, ਰੱਖਰਖਾਵ, ਵਿਕਾਸ ਡਿਜਾਇਨ, ਨਿਰਮਾਣ, ਅੱਪਗ੍ਰੇਡੇਸ਼ਨ, ਆਧੁੀਨਿਕੀਕਰਣ ਅਤੇ ਪ੍ਰਬੰਧਨ ਵਿਚ ਸਹਾਇਤਾ ਕਰੇਗਾ।
ਇਸ ਤੋਂ ਇਲਾਵਾ, ਨਿਗਮ ਸਾਰੀ ਸੰਪਤੀਆਂ ਅਤੇ ਬੁਨਿਆਦੀ ਢਾਂਚੇ ਵਰਗੇ ਰਨਵੇ, ਐਕਸੀ-ਵੇ, ਏਪ੍ਰਨ, ਯਾਤਰੀਆਂ ਦੇ ਲਈ ਟਰਮੀਨਲ, ਕਾਰਗੋ ਸਹੂਲਤਾਂ ਦੇ ਪ੍ਰਾਵਧਾਨ ਸਮੇਤ ਹਵਾਈ ਅੱਡਿਆਂ ਦੇ ਨਵੀਨੀਕਰਣ, ਏਵੀਏਸ਼ਨ ਗਤੀਵਿਧੀਆਂ ਅਤੇ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਭਵਨ ਵਿਸਤਾਰ ਅਤੇ ਪ੍ਰਬੰਧਨ ਦੇ ਲਈ ਜਮੀਨ ਦੀ ਖਰੀਦ/ਭੂਮੀ ਰਾਖਵਾਂ ਵਿਚ ਸਹਾਇਤਾ ਕਰੇਗਾ। ਨਾਲ ਹੀ ਨਿਗਮ ਹਿਸਾਰ ਵਿਚ ਸਮੇਕਿਤ ਏਵੀਏਸ਼ਨ ਹੱਬ ਅਤੇ ਹੋਰ ਹਵਾਈ ਖੇਤਰਾਂ/ਹਵਾਈ ਅੱਡਿਆਂ ‘ਤੇ ਨਿਗਮ ਪਰਿਯੋਜਨਾ ਦੇ ਵਿਕਾਸ, ਪਰਿਯੋਜਨਾ ਵਿਤਪੋਸ਼ਨ, ਪਰਿਯੋਜਨਾ ਨਿਗਰਾਨੀ ਸਥਾਪਨਾ, ਮਜਬੂਤੀਕਰਣ, ਅੱਪਗ੍ਰੇਡ, ਮੁਰੰਮਤ, ਮੁੜਬਸੇਵਾ, ਸੁਧਾਰ, ਸੰਚਾਲਨ, ਨਿਰਮਾਣ, ਰੱਖਰਖਾਵ ਅਤੇ ਲਾਗੂ ਕਰਨ ਵਿਚ ਨਿਰਮਾਣ,ਡਿਜਾਇਨ, ਢਾਂਚਾ ਵਿਕਸਿਤ ਕਰਨ ਵਿਚ ਜਾਂ ਤਾਂ ਸਿੱਧੇ ਜਾਂ ਜਨਤਕ ਨਿਜੀ ਭਾਗੀਦਾਰੀ (ਪੀਪੀਪੀ) ਮੋਡ ਵਿਚ ਕੰਮ ਕਰੇਗਾ।ਇਸ ਤੋਂ ਇਲਾਵਾ, ਹਰਿਆਣਾ ਵਿਮਾਨਪਤਨ ਵਿਕਾਸ ਨਿਗਮ ਲਿਮੀਟੇਡ ਦਾ ਨਿਗਮਨ ਪਰਿਯੋਜਨਾਵਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਵਧਾਨ ਅਤੇ ਵਿਕਾਸ ਦੇ ਲਈ ਵਪਾਰਕ ਪ੍ਰਾਰੂਪ ‘ਤੇ ਯੋਜਨਾਵਾਂ, ਪਰਿਯੋਜਨਾਵਾਂ ਪ੍ਰੋਗ੍ਰਾਮਾਂ, ਰਿਆਇਤਾਂ ਅਤੇ ਹੋਰ ਵਿਵਸਥਾਵਾਂ ਦੀ ਖਰੀਦ, ਲਾਗੂ ਕਰਨ, ਸੰਚਾਲਨ ਅਤੇ ਰੱਖਰਖਾਵ ਵਿਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਨਿਗਮ ਸਿਵਲ ਏਵੀਏਸ਼ਨ ਵਿਭਾਗ ਦੇ ਪਰਿਯੋਜਨਾ ਸਥਾਨ, ਭੁਮੀ ਅਤੇ ਨਿਰਮਾਣਤ ਖੇਤਰਾਂ ਦੀ ਯੋਜਨਾ, ਵਿਕਾਸ, ਸੰਚਾਲਨ ਅਤੇ ਰੱਖਰਖਾਵ ਅਤੇ ਨਿਪਟਾਨ ਦਾ ਕਾਰਜ ਨਿਰਧਾਰਿਤ ਕਾਨੂੰਨਾਂ ਨਿਰਦੇਸ਼ਾਂ ਅਤੇ ਮਾਨਕਾਂ ਦੇਅਨੁਰੂਪ ਵੀ ਕਰੇਗਾ।
ਵਰਨਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਭਾਰਤ ਸਰਕਾਰ ਦੀ ਰੀਜਨਲ ਕਨੈਕਟੀਵਿਟੀ ਸਕਮੀ ਦੇ ਤਹਿਤ ਕੇਂਦਰੀ ਸਿਵਲ ਏਵੀਏਸ਼ਨ ਮੰਤਰਾਲੇ ਅਤੇ ਭਾਰਤੀ ਹਵਾਈ ਅੱਡਾ ਅਥਾਰਿਟੀ ਦੇ ਨਾਲ 7 ਜੁਲਾਈ, 2017 ਨੂੰ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਹਨ। ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਅੰਮਿ੍ਰਤਸਰ-ਕੋਲਕਾਤਾ ਉਦਯੋਗਿਕ ਕੋਰੀਡੋਰ ਯੋਜਨਾ ਦੇ ਤਹਿਤ ਮਹਾਰਾਜਾ ਅਗਰਸੇਨ ਏਅਰਪੋਰਟ ਹਿਸਾਰ ਦੇ ਸ਼ਹਿਰ ਦੇ ਵੱਲ ਖੇਤਰ ਵਿਚ ਸਮੇਕਿਤ ਮੈਨੁਫੈਕਚਰਿੰਗ ਕਲਸਟਰ ਵਿਕਸਿਤ ਕਰਨ ਦੇ ਪ੍ਰਸਤਾਵ ‘ਤੇ ਵੀ ਕਾਰਜ ਕੀਤਾ ਜਾ ਰਿਹਾ ਹੈ। ਇਸ ਦੇ ਪਹਿਲੇ ਪੜਾਅ ਲਈ ਲਗਭਗ 1605 ਏਕੜ ਜਮੀਨ ਪਹਿਲਾਂ ਹੀ ਚੋਣ ਕੀਤੀ ਜਾ ਚੁੱਕੀ ਹੈ। ਸਕੇਮਿਕਤ ਮੈਨੁਫੈਕਚਰਿੰਗ ਕਲਸਟਰਜ ਪਰਿਯੋਜਨਾ ਅਹਰਿਆਣਾ ਦੇ ਸਿਵਲ ਏਵੀਏਸ਼ਨ ਅਤੇ ਭਾਰਤ ਸਰਕਾਰ ਵੱਲੋਂ ਆਟੋਨੋਮਸ ਬੋਡੀ ਵਜੋ ਸ਼ੁਰੂ ਕੀਤੀ ਗਈ ਕੌਮੀ ਉਦਯੋਗਿਕ ਕੋਰੀ ਡੋਰ ਵਿਕਾਸ ਨਿਗਮ ਲਿਮੀਟੇਡ ਦੇ ਨਾਲ ਸੰਯੁਕਤ ਉਦਮ ਵਜੋ ਲਾਗੂ ਕੀਤੀ ਜਾਵੇਗੀ।
ਹਰਿਆਣਾ ਸਰਕਾਰ ਦਾ ਵੱਡਾ ਫੈਸਲਾ: ਪੰਚਾਇਤੀ ਰਾਜ ਸੰਸਥਾਨਾਂ ਵਿਚ ਪਿਛੜਾ ਵਰਗ (ਏ) ਨੁੰ ਮਿਲੇਗਾ ਰਾਖਵਾਂਕਰਨ
ਰਾਜ ਕੈਬੀਨੇਟ ਨੇ ਇਸ ਦੇ ਸਬੰਧ ਵਿਚ ਹਰਿਆਣਾ ਪਿਛੜਾ ਵਰਗ ਕਮਿਸ਼ਨ ਦੀ ਰਿਪੋਰਟ ਨੂੰ ਕੀਤਾ ਮੰਜੂਰ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਅਗਸਤ –ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਪੰਚਾਇਤੀ ਰਾਜ ਸੰਸਥਾਨਾਂ ਵਿਚ ਪਿਛੜਾ ਵਰਗ (ਏ) ਦੇ ਰਾਜਨੀਤਿਕ ਰਾਖਵਾਂ ਅਧਿਕਾਰਾਂ ਨੂੰ ਯਕੀਨੀ ਕਰਨ ਲਈ ਇਸ ਸਬੰਧ ਵਿਚ ਹਰਿਆਣਾ ਪਿਛੜਾ ਵਰਗ ਕਮਿਸ਼ਨ ਦੀ ਰਿਪੋਰਟ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ (ਸੇਵਾਮੁਕਤ) ਦਰਸ਼ਨ ਸਿੰਘ ਦੇ ਅਗਵਾਈ ਹੇਠ ਗਠਨ ਕਮਿਸ਼ਨ ਨੇ ਪਿਛੜੇ ਵਰਗਾਂ ਦੇ ਨਾਗਰਿਕਾਂ ਦੇ ਰਾਜਨੀਤਿਕ ਪਿਛੜੇਪਨ ਦਾ ਮੁਲਾਂਕਨ ਕਰਨ ਦੇ ਲਈ ਗੰਭੀਰ ਜਾਂਚ ਕੀਤੀ। ਕਮਿਸ਼ਨ ਨੇ ਪਾਇਆ ਕਿ ਪਿਛੜਾ ਵਰਗ ਬਲਾਕ-ਏ (ਬੀਸੀ-ਏ) ਦੇ ਲੋਕਾਂ ਨੂੰ ਰਾਜਨੀਤਿਕ ਸੈਟਅੱਪ ਵਿਚ ਕਾਫੀ ਪ੍ਰਤੀਨਿਧੀਤਵ ਨਾ ਹੋਣ ਦੇ ਕਾਰਨ ਉਨ੍ਹਾਂ ਨੁੰ ਪੰਚਾਇਤੀ ਰਾਜ ਸੰਸਥਾਨਾਂ ਵਿਚ ਰਾਜਨੀਤਿਕ ਰਾਖਵਾਂ ਪ੍ਰਦਾਨ ਕਰਨ ਦੀ ਜਰੂਰਤ ਹੈ।
ਪਿੰਡ ਪੰਚਾਇਤ ਵਿਚ ਅਨੁਸ਼ੰਸਿਤ ਰਾਖਵਾਂ
ਹਰੇਕ ਪਿੰਡ ਪੰਚਾਇਤ ਵਿਚ ਪੰਚ ਦਾ ਅਹੁਦਿਆਂ ਨੂੰ ਪਿਛੜਾ ਵਰਗ (ਏ) ਲਈ ਰਾਖਵਾਂ ਕੁੱਲ ਸੀਟਾਂ ਦੇ ਉਸੀ ਅਨੁਪਤਾ ਵਿਚ ਰਾਖਵਾਂ ਕੀਤਾ ਜਾਵੇਗਾ ਜੋ ਪਿੰਡ ਸਭਾ ਖੇਤਰ ਦੀ ਕੁੱਲ ਆਬਾਦੀ ਵਿਚ ਪਿਛੜਾ ਵਰਗ (ਏ) ਦੀ ਆਬਾਦੀ ਦੇ ਅੱਧੇ ਫੀਸਦੀ ਵਜੋ ਹੋਵੇਗੀ। ਜੇਕਰ ਡੇਸਿਮਲ ਵੈਲਯੂ 0.5 ਜਾਂ ਵੱਧ ਹੈ ਤਾਂ ਇਸ ਨੂੰ ਅਗਲੇ ਉੱਚ ਪੂਰਨ ਅੰਕ ਵਿਚ ਪੂਰਨ ਅੰਕਿਤ ਕੀਤਾ ਜਾਵੇਗਾ। ਬੇਸ਼ਰਤੇ ਕਿ ਜੇਕਰ ਪਿਛੜੇ ਵਰਗ (ਏ) ਦੀ ਆਬਾਦੀ ਸਾਰੇ ਖੇਤਰ ਦੀ ਕੁੱਲ ਆਬਾਦੀ ਦਾ ਦੋ ਫੀਸਦੀ ਜਾਂ ਵੱਧ ਹੈ ਤਾਂ ਹਰੇਕ ਪਿੰਡ ਪੰਚਾਇਤ ਵਿਚ ਪਿਛੜੇ ਵਰਗ (ਏ) ਨਾਲ ਸਬੰਧਿਤ ਘੱਟ ਤੋਂ ਘੱਟ ਇਕ ਪੰਚ ਹੋਵੇਗਾ।ਇਸੀ ਤਰ੍ਹਾ ਇਕ ਬਲਾਕ ਵਿਚ ਸਰਪੰਚ ਦੇ ਅਹੁਦਿਆਂ ਦੀ ਕੁੱਲ ਗਿਣਤੀ ਦਾ ਅੱਠ ਫੀਸਦੀ ਅਤੇ ਜੇਕਰ ਡੇਸਿਮਲ ਵੈਲਯੂ 0.5 ਜਾਂ ਵੱਧ ਹੈ ਤਾਂ ਇਸ ਨੂੰ ਅਗਲੇ ਉੱਚ ਪੂਰਣਅੰਕ ਵਿਚ ਪੂਰਣ ਅੰਕਿਤ ਕਰਦੇ ਹੋਏ ਪਿਛੜਾ ਵਰਗ (ਏ) ਲਈ ਰਾਖਵਾਂ ਕੀਤਾ ਜਾਵੇਗਾ।
ਪੰਚਾਇਤ ਕਮੇਟੀ ਵਿਚ ਅਨੁਸ਼ੰਸਿਤ ਰਾਖਵਾਂ
ਹਰੇਕ ਪੰਚਾਇਤ ਕਮੇਟੀ ਵਿਚ ਮੈਂਬਰ ਦੇ ਅਹੁਦੇ ਪਿਛੜਾ ਵਰਗ (ਏ) ਦੇ ਲਈ ਕੁੱਲ ਸੀਟਾਂ ਦੇ ਉਸੀ ਅਨੂਪਾਤ ਵਿਚ ਰਾਖਵਾਂ ਕੀਤੇ ਜਾਣਗੇ ਜੋ ਬਲਾਕ ਦੀ ਕੁੱਲ ਆਬਾਦੀ ਵਿਚ ਪਿਛੜਾ ਵਰਗ (ਏ) ਦੀ ਆਬਾਦੀ ਦੇ ਅੱਧੇ ਫੀਸਦੀ ਵਜੋ ਹੋਵੇਗੀ। ਜੇਕਰ ਡੇਸਿਮਲ ਵੈਲਯੂ 0.5 ਜਾਂ ਵੱਧ ਹੈ ਤਾਂ ਇਸ ਨੁੰ ਅਗਲੇ ੳੱਚ ਪੂਰਣ ਅੰਕ ਵਿਚ ਪੂਰਨ ਅੰਕਿਤ ਕੀਤਾ ਜਾਵੇਗਾ।
ਜਿਲ੍ਹਾ ਪਰਿਸ਼ਦ ਵਿਚ ਅਨੁਸ਼ੰਸਿਤ ਰਾਖਵਾਂ
ਹਰੇਕ ਜਿਲ੍ਹਾ ਪਰਿਸ਼ਦ ਵਿਚ ਮੈਂਬਰ ਦੇ ਅਹੁਦੇ ਪਿਛੜਾ ਵਰਗ (ਏ) ਦੇ ਲਈ ਕੁੱਲ ਸੀਟਾਂ ਦੇ ਉਸੀ ਅਨੂਪਾਤ ਰਾਖਵਾਂ ਕੀਤੇ ਜਾਣਗੇ ਜੋ ਜਿਲ੍ਹਾ ਪਰਿਸ਼ਦ ਖੇਤਰ ਦੀ ਕੁੱਲ ਆਬਾਦੀ ਵਿਚ ਪਿਛੜੇ ਵਰਗ (ਏ) ਦੀ ਆਬਾਦੀ ਦੇ ਅੱਧੇ ਫੀਸਦੀ ਵਜੋ ਹੋਵੇਗੀ। ਕਮਿਸ਼ਨ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਰਾਖਵਾਂ ਕਿਸੀ ਵੀ ਪੰਚਾਇਤੀ ਰਾਜ ਸੰਸਥਾਨ ਅਨੁਸੂਚਿਤ ਜਾਤੀ ਅਤੇ ਬੀਸੀ (ਏ) ਦੇ ਪੱਖ ਵਿਚ ਰਾਖਵਾਂ ਕੁੱਲ ਸੀਟਾਂ ਦੇ ਕੁੱਲ 50 ਫੀਸਦੀ ਤੋਂ ਵੱਧ ਨਹੀਂ ਹੋਵੇਗਾ। ਅੱਗੇ ਸਪਸ਼ਟ ਕੀਤਾ ਗਿਆ ਹੈ ਕਿ ਪਿਛੜੇ ਵਰਗ (ਏ) ਲਈ ਇਸ ਤਰ੍ਹਾ ਰਾਖਵਾਂ ਸੀਟਾਂ ਦੀ ਗਿਣਤੀ ਨੂੰ ਅਨੂਸੂਚਿਤ ਜਾਤੀਆਂ ਦੇ ਲਈ ਰਾਖਵਾਂ ਸੀਟਾਂ ਦੀ ਗਿਣਤੀ ਦੇ ਨਾਲ ਜੋੜਨ ‘ਤੇ ਜੇਕਰ ਉਨ੍ਹਾਂ ਦੀ ਕੁੱਲ ਗਿਣਤੀ ਪੰਚਾਇਤੀ ਰਾਜ ਸੰਸਥਾਨਾਂ ਦੀ ਕੁੱਲ ਸੀਟਾਂ ਦੇ 50 ਫੀਸਦੀ ਤੋਂ ਵੱਧ ਹੋ ਜਾਂਦੀਆਂ ਹਨ ਤਾਂ ਪਿਛੜੇ ਵਰਗ (ਏ) ਲਈ ਰਾਖਵਾਂ ਸੀਟਾਂ ਦੀ ਗਿਣਤੀ ਨੂੰ ਉੱਥੇ ਤਕ ਰੱਖਿਆ ਜਾਵੇਗਾ ਜਿਸ ਤੋਂ ਕਿ ਅਨੁਸੂਚਿਤ ਜਾਤੀ ਅਤੇ ਬੀਸੀ (ਏ) ਦਾ ਰਾਖਵਾਂ ਪਿੰਡ ਪੰਚਾਇਤ ਦੇ ਪੰਚ, ਪੰਚਾਇਤ ਕਮੇਟੀ ਦੇ ਮੈਂਬਰ ਅਤੇ ਜਿਲ੍ਹਾ ਪਰਿਸ਼ਦ ਦੇ ਮੈਂਬਰ ਦੀ ਕੁੱਲ ਸੀਟਾਂ ਦੇ 50 ਫੀਸਦੀ ਤੋਂ ਵੱਧ ਨਾ ਹੋਣ।ਕਮਿਸ਼ਨ ਵੱਲੋਂ ਇੰਨ੍ਹਾਂ ਸਿਫਾਰਿਸ਼ਾਂ ਨੂੰ ਸਪਸ਼ਟ ਕਰਦੇ ਹੋਏ ਉਦਾਹਣ ਦਿੱਤਾ ਗਿਆ ਹੈ ਕਿ ਮੰਨ ਲਵੋ ਪਿੰਡ ਪਿੰਡ ਵਿਚ ਪਿਛੜੇ ਵਰਗ ਬਲਾਕ ਏ ਦੀ ਆਬਾਦੀ ਪਿੰਡ ਸਭਾ ਦੀ ਕੁੱਲ ਆਬਾਦੀ ਦਾ 25 ਫੀਸਦੀ ਹੈ ਤਾਂ 12.5 ਫੀਸਦੀ ਸੀਟਾਂ ਪਿਛੜਾ ਵਰਗ ਬਲਾਕ (ਏ) ਦੇ ਨਾਗਰਿਕਾਂ ਦੇ ਲਈ ਰਾਖਵਾਂ ਹੋਣਗੀਆਂ।ਜਿੱਥੇ ਕਿਸੇ ਪਿੰਡ ਵਿਚ ਅਨੁਸੂਚਿਤ ਜਾਤੀ ਦੀ ਆਬਾਦੀ 50 ਫੀਸਦੀ ਜਾਂ ੳਸ ਤੋਂ ਵੱਧ ਹੈ ਤਾਂ ਪਿਛੜੇ ਵਰਗ ਨੂੰ ਆਪਣੀ ਆਬਾਦੀ ਦੀ ਫੀਸਦੀ ਦੇ ਬਾਵਜੂਦ ਵੀ ਕੋਈ ਰਾਖਵਾਂ ਨਈਂ ਮਿਲੇਗਾ।
ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਬੱਚਿਆਂ ਨੇ ਕਲਾਂ ਦਾ ਹੁਨਰ ਦਿਖਾਇਆ- ਡੀ ਈ ਓ
ਸੁਖਜਿੰਦਰ ਮਾਨ
ਬਠਿੰਡਾ 31 ਅਗਸਤ : 75ਵੇਂ ਅਮਿ੍ਰਤ ਮਹਾਂ ਉਤਸਵ ਆਜਾਦੀ ਦਿਵਸ ਨੂੰ ਸਮਰਪਿਤ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਮਿਡਲ ਅਤੇ ਸੈਕੰਡਰੀ ਸਕੂਲ ਵਰਗ ਦੇ ਮੁਕਾਬਲੇ ਸ੍ਰ ਮੇਵਾ ਸਿੰਘ ਸਿੱਧੂ ਜ?ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਅਤੇ ਇਕਬਾਲ ਸਿੰਘ ਬੁੱਟਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੈਕਚਰਾਰ ਦਰਸਨ ਕੌਰ ਬਰਾੜ ਜਿਲ੍ਹਾ ਵਿੱਦਿਅਕ ਮੁਕਾਬਲੇ ਕੋਆਰਡੀਨੇਟਰ ਅਫਸਰ ਬਠਿੰਡਾ ਦੀ ਅਗਵਾਈ ਹੇਠ ਟੀਚਰ ਹੋਮ ਬਠਿੰਡਾ ਵਿਖੇ ਕਰਵਾਏ ਗਏ। ਇਸ ਮੌਕੇ ਇਕਬਾਲ ਸਿੰਘ ਬੁੱਟਰ ਨੋਡਲ ਅਫਸਰ ਵੱਲੋਂ ਬੱਚਿਆਂ ਨੂੰ ਵਿੱਦਿਅਕ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਹੀਦਾਂ ਅਤੇ ਸੂਰਬੀਰਾਂ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੁਕਾਬਲਿਆਂ ਲਈ ਸ਼ੁਭਕਾਮਨਾ ਦਿੱਤੀਆਂ । ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਬਲਾਕਾਂ ਤੋਂ ਜੇਤੂ ਕੋਰੀਉਗ੍ਰਾਰਫੀ ਵਿੱਚ ਸਰਕਾਰੀ ਸੈਕੰਡਰੀ ਸਕੂਲ ਰਾਮਪੁਰਾ ਨੇ ਪਹਿਲਾਂ ਅਤੇ ਸਰਕਾਰੀ ਸੈਕੰਡਰੀ ਸਕੂਲ ਪੱਕਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਸਕਿੱਟ ਮੁਕਾਬਲੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਨੇ ਪਹਿਲਾਂ ਅਤੇ ਸਰਕਾਰੀ ਸੈਕੰਡਰੀ ਸਕੂਲ ਦਿਉਣ ਦੂਜਾ ਸਥਾਨ ਹਾਸਲ ਕੀਤਾ ਬੱਚਿਆਂ ਨੇ ਭਾਗ ਜਦੋਂ ਕਿ ਮਿਡਲ ਸਕੂਲ ਵਰਗ ਕੋਰੀਉਗ੍ਰਾਫੀ ਵਿੱਚ ਸੱਜੇ ਨਗਰ ਬਠਿੰਡਾ ਨੇ ਪਹਿਲਾਂ ਅਤੇ ਦਿਆਲਪੁਰਾ ਮਿਰਜਾ ਨੇ ਦੂਜਾ ਸਥਾਨ ਹਾਸਲ ਕੀਤਾ , ਸੁਕਿੱਟ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਕੋਠੇ ਨੱਥਾ ਸਿੰਘ ਨੇ ਪਹਿਲਾਂ ਅਤੇ ਸਰਕਾਰੀ ਮਿਡਲ ਸਕੂਲ ਨੇਹੀਆਂਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ ਸੀ । ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਜੋਨਾ ਦੇ ਜ?ਿਲ੍ਹਾ ਜੇਤੂ ਬੱਚਿਆਂ ਦੇ ਗੀਤ, ਕਵਿਤਾ, ਲੇਖ ਰਚਨਾ, ਭਾਸਣ, ਪੇਟਿੰਗ, ਰੰਗੋਲੀ , ਸਲੋਗਨ ਆਦਿ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ । ਅੱਜ ਟੀਚਰ ਹੋਮ ਬਠਿੰਡਾ ਵਿਖੇ ਰਾਜ ਪੱਧਰੀ ਕੋਰੀਉਗ੍ਰਾਫੀ ਅਤੇ ਸਕਿੱਟ ਮੁਕਾਬਲੇ ਕਰਵਾਏ। ਇਸ ਮੌਕੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਕਲਾਂ ਦਾ ਹੁਨਰ ਦਿਖਾਇਆ ਗਿਆ ।ਇਨ੍ਹਾਂ ਵਿੱਦਿਅਕ ਮੁਕਾਬਲਿਆਂ ਦੀ ਵੀਡਿਉਗ੍ਰਾਫੀ ਕਰਕੇ ਰਾਜ ਪੱਧਰ ਦੇ ਵਿੱਦਿਅਕ ਸੱਭਿਆਚਾਰਕ ਵਿਭਾਗ ਨੂੰ ਭੇਜੀ ਗਈ । ਜਿਸ ਦੇ ਨਤੀਜੇ ਜਲਦੀ ਵਿਭਾਗ ਵੱਲੋਂ ਘੋਸ?ਿਤ ਕੀਤੇ ਜਾਣਗੇ । ਇਸ ਮੌਕੇ ਪ੍ਰੰਬਧਕੀ ਅਫਸਰ ਦਰਸਨ ਕੌਰ ਲੈਕਚਰਾਰ , ਜੱਜਮੈਟ ਲੈਕਚਰਾਰ ਰਮਨਦੀਪ ਕੌਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ , ਗੁਰਦੀਪ ਸਿੰਘ ਸਰਕਾਰੀ ਸੈਕੰਡਰੀ ਦਿਉਣ , ਰਣਜੀਤ ਕੌਰ ਦਿਉਣ , ਮਨਦੀਪ ਕੌਰ ਢਿਪਾਲੀ, ਲੈਕ: ਰਜਨੀਸ ਕੁਮਾਰ ਪਿੱਥੋ, ਆਦਿ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ।
ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ : ਡਾ. ਬਲਜੀਤ ਕੌਰ
1.33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕਮਿਊਨਿਟੀ ਹਾਲ ਦਾ ਕੀਤਾ ਉਦਘਾਟਨ
ਵਾਲਮਿਕੀ ਭਾਈਚਾਰੇ ਲਈ ਕਮਿਊਨਿਟੀ ਹਾਲ ਹੋਵੇਗਾ ਸਹਾਈ ਸਿੱਧ : ਜਗਰੂਪ ਗਿੱਲ
50 ਅੰਗਹੀਣ ਲਾਭਪਾਤਰੀਆਂ ਨੂੰ ਕਰਵਾਏ ਮੁਫ਼ਤ ਨਕਲੀ ਅੰਗ ਮੁਹੱਈਆ
ਸੁਖਜਿੰਦਰ ਮਾਨ
ਬਠਿੰਡਾ, 31 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਲੀ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਵੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ 1.33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਮਹਾਂਰਿਸ਼ੀ ਵਾਲਮਿਕੀ ਕਮਿਊਨਿਟੀ ਹਾਲ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿ੍ਰਥਵੀ ਚੈਰੀਟੇਬਲ ਟਰੱਸਟ (ਰਜਿ) ਬਠਿੰਡਾ ਵਲੋਂ ਲੋਕ ਭਲਾਈ ਹਿੱਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਵਿਸ਼ੇਸ਼ ਕੈਂਪ ਦੌਰਾਨ ਲੋੜਵੰਦ ਵਿਅਕਤੀਆਂ ਨੂੰ ਜੋ ਨਕਲੀ ਅੰਗ ਮੁਹੱਈਆ ਕਰਵਾਏ ਗਏ, ਉਸ ਨਾਲ ਲੋੜਵੰਦ ਵਿਅਕਤੀਆਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਉਨ੍ਹਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਇੱਕ ਖੂਬਸੂਰਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰਜ਼ੀਹ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਦੇ ਮੌਢੇ ਨਾਲ ਮੌਢੇ ਲਗਾ ਕੇ ਖੜੀ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕ ਭਲਾਈ ਹਿੱਤ ਜੋ ਵੀ ਪਾਲਿਸੀਆਂ ਬਣਾਈਆਂ ਜਾ ਰਹੀਆਂ ਉਹ ਆਮ ਲੋਕਾਂ ਦੇ ਸੁਝਾਵਾਂ ਤੇ ਸਹੂਲਤਾਂ ਨੂੰ ਮੁੱਖ ਰੱਖ ਕੇ ਹੀ ਬਣਾਈਆਂ ਜਾ ਰਹੀਆਂ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿੱਚ ਜੋ ਵੀ ਸਰਕਾਰੀਆਂ ਨੌਕਰੀਆਂ ਕੱਢੀਆਂ ਜਾਣਗੀਆਂ ਉਨ੍ਹਾਂ ਵਿੱਚ ਅਪਾਹਜ਼ ਕੋਟਾ ਬਰਕਰਾਰ ਰਹੇਗਾ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅੰਗਹੀਣ ਵਿਅਕਤੀਆਂ ਦੀਆਂ ਪੈਨਸ਼ਨਾਂ ਸਬੰਧੀ ਜੋ ਵੀ ਸਮੱਸਿਆਵਾਂ ਆ ਰਹੀਆਂ ਹਨ ਨੂੰ ਜਲਦ ਹੀ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਨਿਪਟਾਰਾ ਕੀਤਾ ਜਾਵੇਗਾ।ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਜ਼ੀਰੋ ਟਾਲਰੈਂਸ ਤਹਿਤ ਚੱਲ ਰਹੀ ਹੈ ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਸ. ਭਗਵੰਤ ਮਾਨ ਵਲੋਂ ਭਿ੍ਰਸ਼ਟਾਚਾਰ ਨੂੰ ਮੁਕਤ ਕਰਨ ਲਈ ਹੈਲਪ ਲਾਇਨ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਦੇ ਸਾਰਥਿਕ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬੇ ਚ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਧਰਮ ਤੇ ਜਾਤੀਵਾਦ ਉੱਤੇ ਵਿਵਾਦ ਫ਼ੈਲਾਉਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸੰਬਧੋਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਬਣਾਇਆ ਗਿਆ ਇਹ ਕਮਿਊਨਿਟੀ ਹਾਲ ਵਾਲਮਿਕੀ ਭਾਈਚਾਰੇ ਬਹੁਤ ਹੀ ਸਹਾਈ ਸਿੱਧ ਹੋਵੇਗਾ। ਇਹ ਕਮਿਊਨਿਟੀ ਹਾਲ ਬਠਿੰਡਾ ਵਾਸੀਆਂ ਲਈ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾਉਣ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪਿ੍ਰਥਵੀ ਚੈਰੀਟੇਬਲ ਟਰੱਸਟ (ਰਜਿ) ਵਲੋਂ 50 ਅੰਗਹੀਣ ਲਾਭਪਾਤਰੀਆਂ ਨੂੰ ਮੁਫ਼ਤ ਨਕਲੀ ਅੰਗ ਮੁਹੱਈਆ ਕਰਵਾਏ ਗਏ ਹਨ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਕਮਿਸ਼ਨਰ ਨਗਰ ਨਿਗਮ ਮੈਡਮ ਪਲਵੀ, ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ, ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਅਨਿੱਲ ਠਾਕੁਰ, ਸੂਬਾ ਬੁਲਾਰਾ ਨਵਦੀਪ ਸਿੰਘ ਜੀਦਾ, ਲੋਕ ਸਭਾ ਇਚਾਰਜ ਸ਼੍ਰੀ ਰਾਕੇਸ਼ ਪੁਰੀ, ਬਠਿੰਡਾ ਸ਼ਹਿਰੀ ਪ੍ਰਧਾਨ ਸ਼੍ਰੀ ਅਮਿ੍ਰਤਲਾਲ ਅਗਰਵਾਲ, ਬੀਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜੀਆ, ਜ਼ਿਲ੍ਹਾ ਜਰਨਲ ਸਕੱਤਰ ਸੀਆਈਟੀਯੂ ਪ੍ਰਤਿਭਾ ਸ਼ਰਮਾ, ਪਿ੍ਰਥਵੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਐਡਵੋਕੇਟ ਮਨਿੰਦਰ ਸਿੰਘ ਚੌਹਾਨ, ਵਾਇਸ ਪ੍ਰਧਾਨ ਜੀਐਸ ਜੋਸ਼ੀ ਤੇ ਸਲਾਹਕਾਰ ਪਿ੍ਰੰਸੀਪਲ ਮਾਨ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਵਰਿੰਦਰ ਸਿੰਘ ਤੋਂ ਇਲਾਵਾ ਵਾਲਮਿਕੀ ਸਭਾ ਤੋਂ ਸਤਿਕਾਰਤ ਨੁਮਾਇੰਦੇ ਸ਼੍ਰੀ ਹੰਸ ਰਾਜ ਭਾਰਤੀ ਚੇਅਰਮੈਨ, ਪ੍ਰਧਾਨ ਸ਼੍ਰੀ ਪ੍ਰਲਾਹਦ ਰਾਏ, ਜਨਰਲ ਸੈਕਟਰੀ ਗੋਰਵ ਨਿਧਾਨੀਆ, ਵਾਇਸ ਚੇਅਰਮੈਨ ਸ਼੍ਰੀ ਵੀਰਭਾਨ, ਵਾਇਸ ਪ੍ਰਧਾਨ ਸ਼੍ਰੀ ਨਵੀਨ ਕੁਮਾਰ, ਸ਼੍ਰੀ ਅਰਜਨ ਸਿੰਘ, ਸ਼੍ਰੀ ਵਿੱਕੀ ਅਤੇ ਸ਼੍ਰੀ ਕਿ੍ਰਸ਼ਨ ਗੋਪਾਲ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।





