Saturday, May 16, 2026
Home Blog Page 2406

ਸ਼ਹਿਰ ਦੇ ਪਾਰਕ ਨੰਬਰ-39 ਤੋਂ ਨਜਾਇਜ ਕਬਜਾ ਹਟਾਉਣ ਲਈ ਮੰਤਰੀ ਨੂੰ ਦਿੱਤਾ ਮੰਗ ਪੱਤਰ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਅਗਸਤ: ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ-3 ਦੇ ਪਾਰਕ ਨੰਬਰ-39 ਨੂੰ ਨਗਰ ਨਿਗਮ ਵੱਲੋਂ ਵਿਕਸਤ ਕਰਨ ਲਈ ਤੇ ਇਸ ਦੇ ਇੱਕ ਹਿੱਸੇ ਤੇ ਸ਼ਹਿਰ ਦੇ ਕੁਝ ਰਸੂਖਵਾਨ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ ਅੱਜ ਇੱਥੋਂ ਦੇ ਵਾਸਿੰਦਿਆਂ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਬਠਿੰਡਾ ਦੇ ਕਮਿਸ਼ਨਰ ਸੀ੍ਮਤੀ ਪਲਵੀ ਵੀ ਮੌਜੂਦ ਸਨ। ਪਾਰਕ ਸੰਭਾਲ ਕਮੇਟੀ ਅਤੇ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਨੇ ਦੱਸਿਆ ਕਿ ਨਾਗਰਿਕ ਚੇਤਨਾ ਮੰਚ ਰਜਿਸਟਰਡ ਵੱਲੋਂ 1999 ਤੋਂ ਕੀਤੀ ਕਈ ਸਾਲਾਂ ਦੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਚੋਂ ਕੇਸ ਜਿੱਤ ਕੇ ਇਹ ਪਾਰਕ ਲੋਕਾਂ ਵੱਲੋਂ ਬਣਵਾਇਆ ਗਿਆ। ਨਗਰ ਨਿਗਮ ਬਠਿੰਡਾ ਨੇ ਇਸ ਦੀ ਚਾਰਦੀਵਾਰੀ ਕਰਵਾ ਕੇ ਇਸ ਅੰਦਰ ਟਰੈਕ ਵੀ ਬਣਵਾਇਆ। ਸ਼ਹਿਰ ਦੀ ਟੀ ਪੀ ਸਕੀਮ ਤਿੰਨ ਪਾਰਟ ਦੇ ਨਕਸ਼ੇ ਵਿਚ ਵਿੱਚ ਇਹ ਸਾਰਾ ਹੀ ਪਾਰਕ ਦਿਖਾਇਆ ਗਿਆ ਹੈ। ਪਰ ਇਸ ਵਿੱਚੋਂ 490 ਗਜ਼ ਜਗ੍ਹਾ ਅਜਿਹੀ ਹੈ ਜਿਸ ‘ਤੇ ਸ਼ਹਿਰ ਦੇ ਕੁਝ “ਰਸੂਖ਼ਵਾਨ“ ਲੋਕਾਂ ਨੇ ਜਿਲ੍ਹਾ ਅਦਾਲਤਾਂ ਵਿੱਚ ਗਲਤ ਬਿਆਨੀ ਕਰਕੇ ਪੂਰੇ ਪਾਰਕ ਦੇ ਵਿਕਾਸ ਵਿੱਚ ਰੋੜਾ ਅਟਕਾਇਆ ਹੋਇਆ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਵੀ ਇਸ 490 ਗਜ ਜਗ੍ਹਾ ਦੇ ਅੰਦਰਲੇ ਪਾਸੇ ਪਹਿਲਾਂ ਛੋਟੀ ਕੰਧ ਕਰਾਈ ਸੀ ਤੇ ਹੁਣ ਉਸ ਨੂੰ ਢਾਹ ਕੇ ਪੰਜ ਫੁੱਟ ਤੋਂ ਵੀ ਉੱਪਰ ਗਰਿੱਲਾਂ ਲਾ ਕੇ ਕੰਧ ਉਸਾਰੀ ਗਈ ਹੈ,ਜਦ ਕਿ ਬਾਕੀ ਦੇ ਪਾਰਕ ਦੀਆਂ ਸਾਈਡਾਂ ਦੀ ਦੀਵਾਰ ਸਿਰਫ ਦੋ ਕੁ ਫੁੱਟ ਉਚੀ ਹੀ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਸ਼ਹਿਰਾਂ ਅੰਦਰ ਸਰਕਾਰੀ ਥਾਵਾਂ ਤੇ ਕੀਤੇ ਜਾ ਰਹੇ ਨਾਜਾਇਜ ਕਬਜਿਆਂ ਨੂੰ ਠੱਲ੍ਹ ਪਾਉਣ ਲਈ ਸਰਗਰਮ ਹੋਈ ਦੱਸੀ ਜਾਂਦੀ ਹੈ ਪਰ ਦੂਜੇ ਪਾਸੇ ਨਗਰ ਨਿਗਮ ਬਠਿੰਡਾ ਲੋਕਾਂ ਦੀ ਸੈਰ ਵਾਲੇ ਪਾਰਕ ਦੀ ਜਗ੍ਹਾ ਤੇ ਨਜਾਇਜ ਕਬਜ਼ੇ ਨੂੰ ਹਟਾ ਕਿਉਂ ਨਹੀਂ ਰਹੀ ? ਪਾਰਕ ਸੰਭਾਲ ਕਮੇਟੀ ਦੇ ਅਹੁਦੇਦਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਨਗਰ ਨਿਗਮ ਅੰਦਰਲੇ ਕੁੱਝ ਅਧਿਕਾਰੀ ਹੀ ਅਸਰ ਰਸੂਖ ਵਾਲੇ ਲੋਕਾਂ ਨਾਲ ਮਿਲਕੇ ਪਾਰਕ ਤੇ ਨਜਾਇਜ ਕਬਜ਼ਾ ਬਣਾਈ ਰੱਖ ਰਹੇ ਹਨ। ਇਸ ਸਬੰਧੀ ਵਾਰਡ ਦੇ ਲੋਕ ਕਈ ਵਾਰ ਸਥਾਨਕ ਐਮਐਲਏ ਵਕੀਲ ਜਗਰੂਪ ਸਿੰਘ ਗਿੱਲ ਨੂੰ ਮਿਲ ਚੁੱਕੇ ਹਨ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬਾਂ ਨੂੰ ਵੀ ਸਾਰੀ ਕਹਾਣੀ ਦੱਸੀ ਜਾ ਚੁੱਕੀ ਹੈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਹੁਣ ਲੋਕ ਮੰਗ ਕਰ ਰਹੇ ਹਨ ਕਿ ਨਾਜਾਇਜ਼ ਕਬਜ਼ੇ ਹਟਾ ਕੇ ਪੂਰਾ ਪਾਰਕ ਵਿਕਸਤ ਕੀਤਾ ਜਾਵੇ ਅਤੇ ਪਾਰਕ ਦੇ ਵਿਕਾਸ ਵਿੱਚ ਅੜਿੱਕਾ ਬਣਨ ਵਾਲੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ। ਇਸ ਮੌਕੇ ਡਾ ਅਜੀਤਪਾਲ ਸਿੰਘ, ਸ: ਬੂਟਾ ਸਿੰਘ ਅਤੇ ਇਲਾਕੇ ਦਰਜ਼ਨਾਂ ਮੋਹਤਬਰ ਵਿਅਕਤੀ ਹਾਜ਼ਰ ਸਨ।

ਬੇਰੁਜਗਾਰ ਲਾਇਨਮੈਨਾਂ ‘ਤੇ ਪੁਲਿਸ ਤਸੱਦਦ ਦੀ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਨਿਖੇਧੀ

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 24 ਅਗਸਤ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਬੀਤੇ ਦਿਨ ਪਾਵਰਕੌਮ ਦਫਤਰ ਪਟਿਆਲਾ ਅੱਗੇ ਸਾਂਤਮਈ ਸੰਘਰਸ ਕਰ ਰਹੇ ਬੇਰੁਜਗਾਰ ਲਾਇਨਮੈਨਾਂ ‘ਤੇ ਪੁਲਿਸ ਦੁਆਰਾ ਕੀਤੇ ਗਏ ਅੰਨ੍ਹੇਵਾਹ ਤਸੱਦਦ ਦਾ ਗੰਭੀਰ ਨੋਟਿਸ ਲੈਂਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਜਾਬਰ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ ਹੈ। ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਆਗੂਆਂ ਦੁਆਰਾ ਪੁਲਿਸ ਵੱਲੋਂ ਪ੍ਰਦਰਸਨਕਾਰੀਆਂ ਦਾ ਸਪੀਕਰ ਤੋੜਨ, ਟੈਂਟ ਪਾੜਨ, ਬੇਰੁਜਗਾਰ ਔਰਤਾਂ ‘ਤੇ ਮਰਦ ਪੁਲਿਸ ਮੁਲਾਜਮਾਂ ਵੱਲੋਂ ਲਾਠੀਆਂ ਵਰ੍ਹਾਉਣ ਤੋਂ ਇਲਾਵਾ ਮੀਡੀਆ ਕਰਮੀਆਂ ‘ਤੇ ਵੀ ਲਾਠੀਆਂ ਵਰ੍ਹਾਉਣ ਦੀ ਬਰਬਰਤਾ ਲਈ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਆਪ ਸਰਕਾਰ ਨੂੰ ਜ?ਿੰਮੇਵਾਰ ਠਹਿਰਾਇਆ ਗਿਆ ਹੈ। ਲਾਠੀਚਾਰਜ ਨਾਲ ਬੁਰੀ ਤਰ੍ਹਾਂ ਜਖਮੀ ਕਈ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਅਤੇ ਕਈਨੌਜਵਾਨ ਲਾਈਨਮੈਨਾਂ ਨੂੰ ਪੁਲਿਸ ਚੱਕ ਕੇ ਜੁਲਕਾਂ ਥਾਣੇ ਅਤੇ ਪੁਲਿਸਲਾਈਨ ਪਟਿਆਲਾ ਵਿੱਚ ਲੈ ਗਈ। ਬੇਸੱਕ ਉਗਰਾਹਾਂ ਜਥੇਬੰਦੀ ਦੇ ਤੁਰਤਪੈਰੇ ਦਖਲ ਮਗਰੋਂ ਉਨ੍ਹਾਂ ਨੂੰ ਛੱਡਣਾ ਪਿਆ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਬੇਰੁਜਗਾਰੀ ਦੇ ਝੰਬੇ ਇਨ੍ਹਾਂ ਅੰਦੋਲਨਕਾਰੀ ਨੌਜਵਾਨਾਂ ਦੀ ਪੱਕੇ ਰੁਜਗਾਰ ਦੀ ਹੱਕੀ ਮੰਗ ਤੁਰੰਤ ਪੂਰੀ ਕੀਤੀ ਜਾਵੇ। ਲਾਠੀਚਾਰਜ ਕਰਨ/ਕਰਵਾਉਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜਖਮੀਆਂ ਦਾ ਪੂਰਾ ਇਲਾਜ ਮੁਫਤ ਕਰਵਾਇਆ ਜਾਵੇ। ਆਪਣਾ ਬਿਆਨ ਜਾਰੀ ਰਖਦਿਆਂ ਕਿਸਾਨ ਆਗੂਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਅੱਗੇ ਪੱਕੇ ਰੁਜਗਾਰ ਦੀ ਹੱਕੀ ਮੰਗ ਨੂੰ ਲੈ ਲੈ ਕੇ ਹਫਤਿਆਂ ਬੱਧੀ ਧਰਨਾ ਮਾਰੀ ਬੈਠੇ ਬੇਰੁਜਗਾਰ ਸਿੱਖਿਅਤ ਖੇਤੀਬਾੜੀ ਮਾਹਿਰਾਂ ਦੇ ਅੰਦੋਲਨ ਨੂੰ ਪੰਜਾਬ ਸਰਕਾਰ ਵੱਲੋਂ ਨਜਰਅੰਦਾਜ ਕਰਨ ਦੀ ਵੀ ਨਿਖੇਧੀ ਕੀਤੀ ਗਈ ਹੈ। ਇਸ ਹੱਕੀ ਅੰਦੋਲਨ ਦੀ ਜੋਰਦਾਰ ਹਮਾਇਤ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ‘ਤੇ ਖਰਾ ਉੱਤਰਦਿਆਂ 1000 ਤੋਂ ਵੱਧ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਉੱਤੇ ਇਨ੍ਹਾਂ ਬੇਰੁਜਗਾਰਾਂ ਦੀ ਭਰਤੀ ਤੁਰੰਤ ਸੁਰੂ ਕਰਨ ਦੀ ਮੰਗ ਕੀਤੀ ਗਈ ਹੈ।

ਲੋਕ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਕਰਵਾ ਕੇ ਸੁਤੰਸ਼ਟ: ਡਾ. ਤੇਜਵੰਤ ਸਿੰਘ ਢਿੱਲੋਂ

0

15 ਅਗਸਤ ਤੋਂ ਜਿਲ੍ਹਾ ਬਠਿੰਡਾ ਵਿਚ ਚੱਲ ਰਹੇ ਹਨ 8 ਆਮ ਆਦਮੀ ਕਲੀਨਿਕ।
ਆਮ ਆਦਮੀ ਕਲੀਨਿਕਾਂ ਵਿਚ ਮਰੀਜਾਂ ਦੇ ਰੁੁਟੀਨ ਚੈੱਕਅੱਪ ਦੇ ਨਾਲ ਨਾਲ ਮੁੁਫਤ ਦਵਾਈਆਂ ਅਤੇ ਲੈਬ ਟੈਸਟ ਕਰਨ ਦੀ ਵੀ ਸਹੂਲਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਅਗਸਤ: ਸਿਹਤ ਸਹੂਲਤਾਂ ਤੁੁਹਾਡੇ ਦੁੁਆਰ ਲੈ ਕੇ ਆਈ ਪੰਜਾਬ ਸਰਕਾਰ ਦੇ ਨਾਰੇ ਤਹਿਤ 75ਵੇਂ ਅਜਾਦੀ ਦੇ ਅੰਮਿ੍ਰਤ ਮਹਾਂਉਤਸਵ ਮਨਾਉਂਦੇ ਹੋਏ ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਲਈ ਆਮ ਆਦਮੀ ਕਲੀਨਿਕ ਸ਼ੁੁਰੂ ਕੀਤੇ ਗਏ ਹਨ। ਇਨ੍ਹਾ ਆਮ ਆਦਮੀ ਕਲੀਨਿਕਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਵਲੋਂ ਮਾਨਯੋਗ ਮੱੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ 15 ਅਗਸਤ ਤੋਂ ਸਾਰੇ ਪੰਂਜਾਬ ਵਿਚ ਆਮ ਆਦਮੀ ਕਲੀਨਿਕਾਂ ਦੀ ਸ਼ੁੁਰੂਆਤ ਕੀਤੀ ਗਈ ਹੈ। ਇਸ ਯੋਜਨਾ ਅਧੀਨ ਜਿਲ੍ਹਾ ਬਠਿੰਡਾ ਵਿਖੇ 8 ਆਮ ਆਦਮੀ ਕਲੀਨਿਕ ਸ਼ੁੁਰੂ ਕੀਤੇ ਗਏ ਹਨ। ਇਨ੍ਹਾ ਕਲ਼ੀਨਿਕਾਂ ਲਈ ਨਵਾਂ ਸਟਾਫ ਨਿਯੁੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਹਰ ਰੋਜ਼ ਲਗਭਗ 500 ਮਰੀਜ਼ ਇਲਾਜ ਲਈ ਆ ਰਹੇ ਹਨ। ਜਿਥੇ ਉਹਨਾਂ ਦਾ ਇਲਾਜ ਤਸੱਲੀਬਖਸ਼ ਕੀਤਾ ਜਾਂਦਾ ਹੈ ਅਤੇ ਮਰੀਜ਼ ਇਲਾਜ ਤੋਂ ਸੰਤੁਸ਼ਟ ਹਨ।
ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਡਾਕਟਰ ਦੇ ਨਾਲ ਨਾਲ ਲੋੜੀਂਦਾ ਸਟਾਫ ਵੀ ਤੈਨਾਤ ਕੀਤਾ ਗਿਆ ਹੈ। ਪਿਛਲੇ ਦਿਨੀ ਕੁਝ ਕਲੀਨਿਕਾਂ ਵਿੱਚ ਸਟਾਫ਼ ਕੁਝ ਕਾਰਣਾ ਕਰਕੇ ਅਸਤੀਫਾ ਦੇ ਗਿਆ ਸੀ ਜਾਂ ਪਹਿਲਾਂ ਤੋਂ ਹੀ ਪੋਸਟਾਂ ਨਹੀਂ ਭਰੀਆਂ ਗਈਆਂ ਸਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਖਾਲੀ ਜਗ੍ਹਾ ਤੇ ਹੋਰ ਸਟਾਫ਼ ਦੀ ਭਰਤੀ ਕਰ ਦਿੱਤੀ ਗਈ ਹੈ। ਆਮ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਜਲਦੀ ਹੀ ਹੋਰ ਸੇਵਾਵਾਂ ਵੀ ਇਨ੍ਹਾਂ ਕਲੀਨਿਕਾਂ ਵਿੱਚ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਸਮੇਂ ਸ੍ਰੀਮਤੀ ਗਾਇਤਰੀ ਮਹਾਜਨ ਜਿਲ੍ਹਾ ਪ੍ਰੋਗ੍ਰਾਮ ਮੈਨੇਜਰ, ਵਿਨੌਦ ਖੁਰਾਣਾ ਡਿਪਟੀ ਮਾਸ ਮੀਡੀਆ ਅਫ਼ਸਰ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ. ਹਾਜ਼ਰ ਸਨ ।

13 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਸਟੇਟ ਹਾਈਵੇ ਧੂਰੀ ਕੀਤਾ ਜਾਵੇਗਾ ਜਾਮ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਅਗਸਤ: ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਗੁਰਵਿੰਦਰ ਸਿੰਘ, ਸੇਰ ਸਿੰਘ ਖੰਨਾ, ਬਲਿਹਾਰ ਸਿੰਘ, ਪਵਨਦੀਪ ਸਿੰਘ, ਜਸਪ੍ਰੀਤ ਸਿੰਘ ਗਗਨ,ਰਮਨਪ੍ਰੀਤ ਕੌਰ, ਸਿਮਰਨਜੀਤ ਸਿੰਘ ਨੀਲੋ, ਸੁਰਿੰਦਰ ਕੁਮਾਰ ਵੱਲੋਂ ਪ੍ਰੈਸ ਨੁੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੱਲ ਇਕ ਵਾਰ ਫੇਰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵਲੋਂ ਐਨ ਮੌਕੇ ਤੇ ਜਾ ਕੇ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਨੂੰ ਦਿਤੀ ਗਈ ਲਿਖਤੀ ਮੀਟਿੰਗ ਇਕ ਵਾਰ ਫਿਰ ਜਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਰੱਦ ਕਰ ਦਿੱਤੀ ਗਈ। ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਆਗੂਆਂ ਵੱਲੋਂ ਦਸਿਆ ਗਿਆ ਕੀ ਉਹਨਾਂ ਨਾਲ ਸਰਕਾਰ ਦਾ ਇਹ ਵਤੀਰਾ ਕੋਈ ਨਵਾਂ ਨਹੀਂ ਹੈ। ਜਿਸ ਦੀ ਸੁਰੂਆਤ ਮਜੂਦਾ ਮੁੱਖ ਮੰਤਰੀ ਪੰਜਾਬ ਦੇ ਦਫਤਰ ਵੱਲੋਂ ਮਿਤੀ 7-4-2022ਦੀ ਲਿਖਤੀ ਮੀਟਿੰਗ ਦੇ ਕੇ ਕੀਤੀ ਗਈ ਸੀ, ਜਿਸ ਨੂੰ ਮੁੱਖ ਮੰਤਰੀ ਦੇ ਦਫਤਰ ਵੱਲੋਂ ਐਨ ਮੌਕੇ ਤੇ ਜਾ ਕੇ ਜਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਰੱਦ ਕਰ ਦਿੱਤਾ ਗਿਆ ਸੀ, ਸਰਕਾਰ ਦਾ ਇਹ ਧੰਦਾ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ। ਅਗਲੇ ਤਿੱਖੇ ਸੰਘਰਸ ਦੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ 26 ਅਗਸਤ ਨੂੰ ਪੰਜਾਬ ਭਰ ਅੰਦਰ ਠੇਕਾ ਮੁਲਾਜਮ ਸਬ ਡਵੀਜਨ ਪੱਧਰ ਤੇ ਇਕੱਠ ਕਰਕੇ ਰੋਸ ਪ੍ਰਦਰਸਨ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਅਤੇ ਵਿਤ ਮੰਤਰੀ ਪੰਜਾਬ ਦੀਆਂ ਅਰਥੀਆਂ ਸਾੜ ਕੇ ਆਪਣੇ ਰੋਹ ਅਤੇ ਗੁੱਸੇ ਦਾ ਪ੍ਰਗਟਾਵਾ ਕਰਨਗੇ।27 ਅਗਸਤ ਤੋਂ ਲੈ ਕੇ 6 ਸਤੰਬਰ ਤੱਕ ਸਬ ਡਵੀਜਨ ਪੱਧਰ ਤੇ ਸਾਂਝੀਆਂ ਮੀਟਿੰਗਾਂ ਕਰਕੇ ਕਾਮਿਆਂ ਦੀ ਅਗਲੇ ਤਿੱਖੇ ਸੰਘਰਸ ਲਈ ਤਿਆਰੀ ਕਰਵਾਈ ਜਾਵੇਗੀ। 7 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਧੂਰੀ ਹਲਕੇ ਦੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦੀਆਂ ਲੋਕ ਤੇ ਮੁਲਾਜਮ ਵਿਰੋਧੀ ਨੀਤੀਆਂ ਦਾ ਲੋਕ ਸੱਥਾਂ ਵਿਚ ਉਧੇੜ ਕੀਤਾ ਜਾਵੇਗਾ।13ਸਤੰਬਰ ਵਾਲੇ ਪੰਜਾਬ ਦੇ ਸਮੂਹ ਠੇਕਾ ਮੁਲਾਜਮ ਪਰਿਵਾਰਾਂ ਸਮੇਤ, *ਮੁੱਖ ਮੰਤਰੀ ਪੰਜਾਬ ਦੇ ਸਹਿਰ ਧੂਰੀ ਵੱਲ ਪਰਿਵਾਰਾਂ ਸਮੇਤ, ਚਾਲੇ ਪਾਉਣਗੇ। ਓਥੇ ਪੁੱਜ ਕੇ ਧੂਰੀ ਸਟੇਟ ਹਾਈਵੇ, ਊਸ ਸਮੇਂ ਤੱਕ ਜਾਮ ਰੱਖਿਆ ਜਾਵੇਗਾ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਨਾਲ ਗੱਲਬਾਤ ਕਰਕੇ, ਓਹਨਾ ਦੀਆਂ ਚਿਰਾਂ ਤੋਂ ਲਮਕਦੀਆਂ ਅਹਿਮ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕਰਦੇ।

ਟਰੱਕ ਆਪ੍ਰੇਟਰਾਂ ਵੱਲੋਂ ਬਠਿੰਡਾ ਦਿਹਾਤੀ ਟਰੱਕ ਯੂਨੀਅਨ ਦਾ ਗਠਨ

0

ਦਾਣਾ ਮੰਡੀ ਬਠਿੰਡਾ ਵਿਖੇ ਕੀਤਾ ਨਵੇਂ ਦਫਤਰ ਦਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਅਗਸਤ: ਬਠਿੰਡਾ ਦਿਹਾਤੀ ਹਲਕੇ ਦੇ ਟਰੱਕ ਅਪਰੇਟਰਾਂ ਨੇ ਅੱਜ ਆਪਣੀ ਅਲੱਗ ਯੂਨੀਅਨ ਬਣਾ ਕੇ ਦਾਣਾ ਮੰਡੀ ਬਠਿੰਡਾ ਵਿਖੇ ਆਪਣੇ ਦਫ਼ਤਰ ਦਾ ਉਦਘਾਟਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੀ ਸਾਂਝੀ ਇੱਕੋ ਇੱਕ ਯੂਨੀਅਨ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ। ਪੁਰਾਣੀ ਯੂਨੀਅਨ ਤੋਂ ਵੱਖ ਹੋਣ ਸਬੰਧੀ ਟਰੱਕ ਆਪ੍ਰੇਟਰ ਮੁਨੀਸ਼ ਜੋਸ਼ੀ ਨੇ ਦੱਸਿਆ ਕਿ ਇੱਥੇ ਆਏ ਦਿਨ ਲੜਾਈ ਹੁੰਦੀ ਰਹਿੰਦੀ ਸੀ ਜਿਸ ਕਰਕੇ ਟਰੱਕ ਆਪ੍ਰੇਟਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਮੌਕੇ ਗਮਦੂਰ ਸਿੰਘ ਫੌਜੀ, ਹਰਜੀਤ ਸਿੰਘ ਜੈ ਸਿੰਘ ਵਾਲਾ, ਜਸਪ੍ਰੀਤ ਸਿੰਘ ਕੋਟਸ਼ਮੀਰ, ਇਕਬਾਲ ਸਿੰਘ, ਜਗਰਾਜ ਸਿੰਘ, ਬਲਕਰਨ ਸਿੰਘ, ਗਗਨਦੀਪ ਸਿੰਘ, ਦਰਸ਼ਨ ਸਿੰਘ ਬੰਬੀਹਾ, ਹਰੀ ਸਿੰਘ ਬਾਜਕ, ਮਨਜੀਤ ਸਿੰਘ ਬੰਬੀਹਾ, ਲੱਖਾ ਸਿੰਘ ਕਟਾਰ ਸਿੰਘ ਵਾਲਾ, ਨੋਨੂ ਬਾਂਸਲ ਸੰਗਤ ਮੰਡੀ, ਕਾਕਾ ਸਿੰਘ ਕੋਟਫੱਤਾ, ਸਰਣਜੀਤ ਸਿੰਘ ਦਿਉਣ, ਮੇਜਰ ਸਿੰਘ ਕਟਾਰ ਸਿੰਘ ਵਾਲਾ ਆਦਿ ਆਪ੍ਰੇਟਰ ਹਾਜਰ ਹਨ।

ਹੱਡਾ-ਰੋੜੀ ਨੂੰ ਬੰਦ ਕਰਵਾਉਣ ਲਈ ਕਿਸਾਨ ਯੂਨੀਅਨ ਨੇ ਵਿੱਢਿਆ ਸੰਘਰਸ਼

0

ਪੰਜਾਬੀ ਖ਼ਬਰਸਾਰ ਬਿਉਰੋ
ਮੌੜ ਮੰਡੀ, 24 ਅਗਸਤ: ਮੌੜ ਕਲਾਂ ਦੇ ਇੱਕ ਕਿਸਾਨ ਦੇ ਖੇਤ ਵਿੱਚ ਅਣ ਅਧਿਕਾਰਤ ਤੌਰ ’ਤੇ ਚੱਲ ਰਹੀ ਹੱਡਾ ਰੋੜੀ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਆਗੂਆਂ ਭੋਲਾ ਸਿੰਘ ਮਾੜੀ ,ਗੁਰਦੀਪ ਸਿੰਘ ਮਾਈਸਰਖਾਨਾ ਅਤੇ ਜੀਤੀ ਰਾਮਨਗਰ ਵੱਲੋਂ ਹੱਡਾ ਰੋੜੀ ਦੀ ਬਦਬੂ ਤੋਂ ਪੀਡਤ ਮੌੜ ਕਲਾਂ, ਮੌੜ ਖੁਰਦ ਕੱਲੋ ਅਤੇ ਕੋਟਲੀ ਖੁਰਦ ਪਿੰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬੱਗੀ ਨੇ ਕਿਹਾ ਕਿ ਹੱਡਾ ਰੋੜੀ ਵਾਲੇ ਖੇਤ ਦੇ ਮਾਲਕ ਕਿਸਾਨ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਹੱਡਾਰੋੜੀ ਬੰਦ ਕੀਤੀ ਜਾਵੇ ਕਿਉਂਕਿ ਇਸ ਦੀ ਬਦਬੂ ਨਾਲ ਨੇੜਲੇ ਚਾਰੇ ਪਿੰਡ ਅਤੇ ਆਸ ਪਾਸ ਦੇ ਖੇਤਾਂ ਚ ਕੰਮ ਕਰਨ ਵਾਲੇ ਕਿਸਾਨਾਂ ਮਜਦੂਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮੌੜ ਮੰਡੀ ਤੋਂ ਕੋਟਲੀ ਖੁਰਦ ਨੂੰ ਜਾਂਦੀ ਇਸ ਸੜਕ ਤੇ ਆਉਣ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ । ਹੁਣ ਤਾਂ ਪਸੂਆਂ ਚ ਵੱਡੀ ਪੱਧਰ ਤੇ ਫੈਲੀ ਹੋਈ ਲੰਪੀ ਸਕਿਨ ਦੀ ਬਿਮਾਰੀ ਕਾਰਨ ਇਹ ਹੋਰ ਪਸ਼ੂਆਂ ਅਤੇ ਮਨੁੱਖਾਂ ਨੂੰ ਬਿਮਾਰੀ ਫੈਲਣ ਦਾ ਖਤਰਾ ਵੀ ਬਣ ਸਕਦੀ ਹੈ ਪਰ ਸੰਬੰਧਿਤ ਕਿਸਾਨ ਨੂੰ ਬੇਨਤੀ ਕਰਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਇਸ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨੂੰ ਬੰਦ ਕਰਵਾਉਣ ਲਈ 14 ਅਗਸਤ ਤੋਂ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਅੱਜ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਨੂੰ ਫੌਰੀ ਬੰਦ ਨਾ ਕਰਵਾਇਆ ਤਾਂ ਆਉਂਦੇ ਦਿਨਾਂ ਵਿਚ ਸੰਬੰਧਿਤ ਪੀੜਤ ਪਿੰਡਾਂ ਵਿੱਚ ਲਾਮਬੰਦੀ ਕਰ ਕੇ ਸੰਘਰਸ਼ ਤੇਜ ਕੀਤਾ ਜਾਵੇਗਾ ਅਤੇ ਇਸ ਨੂੰ ਹਰ ਹਾਲਤ ਬੰਦ ਕਰਵਾਇਆ ਜਾਵੇਗਾ।

ਕਿਸਾਨਾਂ ਮਜਦੂਰਾਂ ਵੱਲੋਂ ਡੀ ਸੀ ਦਫਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ

26 ਅਗਸਤ ਨੂੰ ਡੀ ਸੀ ਦਫਤਰ ਘਿਰਾਓ

ਪੰਜਾਬੀ ਖ਼ਬਰਸਾਰ ਬਿਉਰੋ

ਮੁਕਤਸਰ  24 ਅਗਸਤ : ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ  ਪਿਛਲੇ ਸਾਲ  ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਦਾ ਮਜਦੂਰਾਂ ਕਿਸਾਨਾਂ ਨੂੰ ਮੁਆਵਜਾ ਦੇਣ , ਅੰਦੋਲਨਾਂ ਦੌਰਾਨ ਬਣੇ ਕੇਸ ਵਾਪਿਸ ਲੈਣ ਤੇ ਲੰਬੀ ਲਾਠੀਚਾਰਜ ਦੇ ਦੋਸੀ ਅਧਿਕਾਰੀਆਂ ਖ?ਿਲਾਫ ਕਾਰਵਾਈ ਕਰਨ ਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਨੀਆਂ ਮੰਗਾਂ ਲਾਗੂ  ਕਰਨ ਤੋਂ  ਪ੍ਰਸਾਸਨ ਵੱਲੋਂ  ਟਾਲਾ ਵੱਟਣ ਕਾਰਨ ਡਿਪਟੀ ਕਮਿਸਨਰ ਦਫਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ  । ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ?ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ?ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ  ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ  ਦੋਸ ਲਾਇਆ ਕਿ ਇਨਕਲਾਬੀ ਬਦਲਾਅ ਦਾ ਸੱਦਾ ਦੇ ਕੇ ਸਤਾ ਚ ਆਈ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਲਾਰੇ ਲਾਉਣ ਦੀ ਨੀਤੀ ਤੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਵਰ੍ਹੇ ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦਾ ਕਾਸਤਕਾਰ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਮੁਆਵਜਾ ਦੇਣ ਦੀ ਲੰਮਾ ਸੰਘਰਸ ਲੜਕੇ ਮਨਵਾਈ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਵਾਰ ਲਾਗੂ ਕਰਨ ਦੇ ਦਿੱਤੇ ਭਰੋਸੇ ਦੇ ਬਾਵਜੂਦ ਅਜੇ ਤੱਕ ਵੀ ਜ?ਿਲ੍ਹਾ ਪ੍ਰਸਾਸਨ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਉਹਨਾਂ ਇਹ ਵੀ ਦੋਸ ਲਾਇਆ ਕਿ  ਨਰਮੇ ਦੇ ਮੁਆਵਜੇ ਦੀ ਮੰਗ ਨੂੰ ਲੈਕੇ ਲੰਬੀ ਵਿਖੇ ਸੰਘਰਸ ਕਰਦੇ ਮਜਦੂਰਾਂ ਕਿਸਾਨਾਂ ‘ਤੇ ਦਰਜ ਕੇਸ ਵਾਪਿਸ ਲੈਣ ਤੇ ਲਾਠੀਚਾਰਜ ਦੇ ਦੋਸੀਆਂ ਖਿਲਾਫ ਕਾਰਵਾਈ ਕਰਨ ਦੀ ਮੁੱਖ ਮੰਤਰੀ ਵੱਲੋਂ ਪ੍ਰਵਾਨ  ਕੀਤੀਆਂ ਮੰਗਾਂ ਵੀ ਅਜੇ ਤੱਕ ਲਾਗੂ ਨਹੀਂ ਕੀਤੀ ਗਈਆ ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ  ਆਗੂ ਹਰਬੰਸ ਸਿੰਘ ਕੋਟਲੀ ,ਗੁਰਪਾਸ਼ ਸਿੰਘ ਸ਼ਿੰਘੇ ਵਾਲਾ ,ਬਿੱਟੂ ਮੱਲਣ,  ਸੁੱਚਾ ਸਿੰਘ ਕੋਟ ਭਾਈ ,ਭੁਪਿੰਦਰ ਸਿੰਘ ਚੰਨੂ, ਰਾਜਾ ਸਿੰਘ ਮਹਾਂ ਬੱਧਰ ,ਹਰਫੂਲ ਸਿੰਘ ਭਾਗਸਰ  , ਖੇਤ ਮਜਦੂਰ ਆਗੂ ਕਾਕਾ ਸਿੰਘ ਖੁੰਡੇ ਹਲਾਲ ,ਕਾਲਾ ਸਿੰਘ  ਅਤੇ ਰਾਜਾ ਸਿੰਘ ਖੂਨਣ ਖੁਰਦ,ਬਾਜ ਸਿੰਘ ਭੁੱਟੀ ਵਾਲਾ ,ਜਸਵਿੰਦਰ ਕੌਰ ਦਬੜਾ ਨੇ ਸੰਬੋਧਨ ਕਰਦਿਆਂ  ਕਿਹਾ ਕਿ ਇਸ ਸਾਲ ਮੀਹਾਂ ਕਾਰਨ ਖਰਾਬ ਹੋਈਆਂ ਫਸਲਾਂ ਤੇ ਨੁਕਸਾਨੇ ਮਕਾਨਾਂ ਦਾ ਮਜਦੂਰਾਂ ਕਿਸਾਨਾਂ ਨੂੰ ਮੁਆਵਜਾ ਦੇਣ, ਲੰਪੀ ਸਕਿਨ ਕਾਰਨ ਨੁਕਸਾਨੇ ਪਸੂਆਂ ਦਾ ਮੁਆਵਜਾ ਦੇਣ, ਮਨਰੇਗਾ ਤਹਿਤ ਮਜਦੂਰਾਂ ਦੇ ਰੁਜਗਾਰ ਦਾ ਪ੍ਰਬੰਧ ਕਰਨ ਤੇ ਆਟਾ ਦਾਲ ਸਕੀਮ ਵਿੱਚ  ‘12% ਕੀਤੀ ਕਟੌਤੀ ਵਾਪਸ ਲੈਣ ਤੇ ਡਰੇਨਜ ਵਿਭਾਗ ਦਾ ਗਿੱਦੜਬਾਹਾ ਸਥਿਤ ਦਫਤਰ ਨੂੰ ਬਦਲਕੇ ਫਿਰੋਜਪੁਰ ਲਿਜਾਣ ਦਾ ਫੈਸਲਾ ਰੱਦ ਕਰਨ ਵਰਗੀਆਂ ਮੰਗਾਂ ਵੀ ਹੱਲ ਕਰਨ ਦੀ ਮੰਗ ਕੀਤੀ ਗਈ। ਮਜਦੂਰ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕੀਤ ਤਾਂ  26 ਅਗਸਤ ਨੂੰ  ਡਿਪਟੀ ਕਮਿਸਨਰ ਦਫਤਰ ਦਾ ਘਿਰਾਓ ਕੀਤਾ  ਜਾਵੇਗਾ । ਇਸ ਧਰਨੇ ਦੌਰਾਨ ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨਾਂ ਤੇ ਕੀਤੇ ਲਾਠੀਚਾਰਜ ਦੀ ਜ਼ਬਰਦਸਤ ਨਿਖੇਧੀ ਕੀਤੀ ਗਈ  ।

ਸੁਖਬੀਰ ਸਿੰਘ ਬਾਦਲ ਨੇ ਹੋਮੀ ਭਾਭਾ ਕੈਂਸਰ ਇੰਸਟੀਚਿਊਟ ਦੇਸ਼ ਨੂੰ ਸਮਰਪਿਤ ਕਰਨ ’ਤੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

0

ਕੈਂਸਰ ਖਿਲਾਫ ਲੜਾਈ ਨੂੰ ਵਿਆਪਕ ਬਣਾਉਣ ਲਈ ਜਲੰਧਰ ਤੇ ਅੰਮਿ੍ਰਤਸਰ ਵਿਚ ਇੰਸਟੀਚਿਊਟ ਦੇ ਸਬ ਸੈਂਟਰ ਖੋਲ੍ਹਣ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਨਿਊ ਚੰਡੀਗੜ ਦੇਸ਼ ਨੂੰ ਸਮਰਪਿਤ ਕਰਨ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਕੈਂਸਰ ਖਿਲਾਫ ਲੜਾਈ ਵਿਚ ਸਸਤਾ ਤੇ ਮਿਆਰੀ ਇਲਾਜ ਪ੍ਰਦਾਨ ਕਰਨ ਵਾਸਤੇ ਮਾਝਾ ਤੇ ਦੋਆਬਾ ਖੇਤਰ ਵਿਚ ਇੰਸਟੀਚਿਊਟ ਦੇ ਸਬ ਸੈਂਟਰ ਖੋਲ੍ਹੇ ਜਾਣ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ 300 ਬੈਡਾਂ ਦਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਜੋ ਉਹਨਾਂ ਦੇ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭਾਰਤ ਦਾ ਸਭ ਤੋਂ ਵੱਡਾ ਤੇ ਸਰਵੋਤਮ ਹਸਪਤਾਲ ਚਲਾਉਣ ਵਾਲੇ ਟਾਟਾ ਮੈਮੋਰੀਅਲ ਸੈਂਟਰ ਯਾਨੀ ਟੀ ਐਮ ਸੀ ਦਾ 2012 ਵਿਚ ਦੌਰਾ ਕਰਨ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ, ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਟੀ ਐਮ ਸੀ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਉਹ ਮੁੰਬਈ ਤੋਂ ਬਾਹਰ ਨਿਊ ਚੰਡੀਗੜ੍ਹ ਵਿਚ ਪਹਿਲੀ ਅਜਿਹੀ ਸੰਸਥਾ ਸ਼ੁਰੂ ਕਰਨ ਤੇ ਅਸੀਂ ਇਸ ਵਾਸਤੇ ਕੇਂਦਰ ਸਰਕਾਰ ਤੋਂ ਪ੍ਰਵਾਨਵੀ ਵੀ ਲੈ ਕੇ ਆਏ ਅਤੇ 2013 ਵਿਚ ਇਸਦਾ ਨੀਂਹ ਪੱਥਰ ਰੱਖਵਾਇਆ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਇੰਸਟੀਚਿਊਟ ਵਾਸਤੇ 50 ਏਕੜ ਥਾਂ ਦਿੱਤੀ ਸੀ ਤੇ ਇਹ ਇੰਸਟੀਚਿਊਟ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਸਹੂਲਤ ਦੇਣ ਲਈ ਸ਼ੁਰੂ ਕੀਤੇ ਮੈਡੀਸਿਟੀ ਪ੍ਰਾਜੈਕਟ ਦਾ ਹਿੱਸਾ ਹੈ।ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਕੈਂਸਰ ਖਿਲਾਫ ਲੜਾਈ ਵਿਚ ਮਿਆਰੀ ਇਲਾਜ ਸਸਤੇ ਭਾਅ ਹੋ ਸਕੇਗਾ। ਉਹਨਾਂ ਕਿਹਾ ਕਿ ਨਿਊ ਚੰਡੀਗੜ੍ਹ ਵਿਚ ਇਹ ਸੰਸਥਾ ਬਣਨ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਮਿਲੇਗਾ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਸੂਬੇ ਵਿਚ ਕੈਂਸਰ ਦੇ ਇਲਾਜ ਨੂੰ ਵਿਆਪਕ ਕਰਨ ਲਈ ਜਲੰਧਰ ਤੇ ਅੰਮਿ੍ਰਤਸਰ ਵਿਚ ਇੰਸਟੀਚਿਊਟ ਦੇ ਦੋ ਸਬ ਸੈਂਟਰ ਖੋਲ੍ਹੇ ਜਾਣ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਫਿਰੋਜ਼ਪੁਰ ਵਿਚ ਪੀ ਜੀ ਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ।ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸਿਹਤ ਖੇਤਰ ਨੂੰ ਤਰਜੀਹ ਦਿੱਤੀ ਸੀ। ਉਹਨਾਂ ਕਿਹਾ ਕਿ ਸੰਗਰੂਰ ਵਿਖੇ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਦਾ ਸੈਟੇਲਾਈਟ ਸੈਂਟਰ ਅਤੇ ਬਠਿੰਡਾ ਵਿਖੇ ਬਾਬਾ ਫਰੀਦ ਹੈਲਥ ਸਾਇੰਸਿਜ਼ ਯੂਨੀਸਿਟੀ ਤੋਂ ਮਾਨਤਾ ਪ੍ਰਾਪਤ ਐਡਵਾਂਸਡ ਕੈਂਸਰ ਇੰਸਟੀਚਿਊਟ ਦੀ ਸਥਾਪਨਾ ਵੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਕੀਤੀ ਸੀ। ਇਸੇ ਤਰੀਕੇ ਪੀ ਆਈ ਐਮ ਐਸ ਜਲੰਧਰ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੀ ਸਥਾਪਨਾ ਵੀ ਇਸੇ ਸਰਕਾਰ ਨੇ ਕੀਤੀ ਸੀ। ਉਹਨਾਂ ਕਿਹਾ ਕਿ ਜਲੰਧਰ ਅਤੇ ਅੰਮਿ੍ਰਤਸਰ ਵਿਚ ਕੈਂਸਰ ਦੇ ਇਲਾਜ ਲਈ ਦੋ ਸਬ ਸੈਂਟਰ ਬਣਾਉਣ ਨਾਲ ਇਸ ਮਾਰੂ ਰੋਗ ਖਿਲਾਫ ਲੜਾਈ ਵਿਚ ਹੋਰ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਫਰੀਦਾਬਾਦ ਵਿਚ ਅਮ੍ਰਤਾ ਹਸਪਤਾਲ ਦਾ ਕੀਤਾ ਉਦਘਾਟਨ

0

ਅੱਤਆਧੁਨਿਕ ਅਤੇ ਅਲੌਕਿਕ ਹੈ ਅਮ੍ਰਤਾ ਹਸਪਤਾਲ – ਪ੍ਰਧਾਨ ਮੰਤਰੀ
ਸਿਹਤ ਸਹੂਲਤਾਂ ਦੀ ਦਿ੍ਰਸ਼ਟੀ ਨਾਲ ਲਗਾਤਾਰ ਅੱਗੇ ਵੱਧ ਰਿਹਾ ਹਰਿਆਣਾ – ਮਨੋਹਰ ਲਾਲ
ਇਹ ਸਿਰਫ ਹਸਪਤਾਲ ਨਹੀਂ, ਸਗੋ ਗਰੀਬਾਂ ਅਤੇ ਜਰੂਰਤਮੰਦਾਂ ਲਈ ਆਸ ਦੀ ਕਿਰਣ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਅਗਸਤ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਫਰੀਦਾਬਾਦ ਵਿਚ ਦੇਸ਼ ਦੇ ਸੱਭ ਤੋਂ ਵੱਡੇ ਅਮ੍ਰਤਾ ਹਸਪਤਾਲ ਦਾ ਉਦਘਾਟਨ ਕਰ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ‘ਤੇ ਮਾਂ ਅਮ੍ਰਤਾ ਆਨੰਦਮਈ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਅਭਿਨੰਦਰ ਕੀਤਾ। ਪ੍ਰੋਗ੍ਰਾਮ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੌਜੂਦ ਰਹੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਮ੍ਰਤ ਸਮੇਂ ਦੀ ਇਸ ਪਹਿਲੀ ਬੇਲਾ ਵਿਚ ਮਾਂ ਦੇ ਆਸ਼ੀਰਵਾਦ ਦਾ ਅਮ੍ਰਤ ਦੇਸ਼ ਨੂੰ ਮਿਲ ਰਿਹਾ ਹੈ। ਫਰੀਦਾਬਾਦ ਵਿਚ ਅਰੋਗਯ ਦਾ ਇੰਨ੍ਹਾਂ ਵੱਡਾ ਸੰਸਥਾਨ ਪ੍ਰਤਿਸ਼ਠਤ ਹੋ ਰਿਹਾ ਹੈ। ਇਹ ਬਿਲਡਿੰਗ ਅਤੇ ਤਕਨਾਲੋਜੀ ਨਾਲ ਜਿਨ੍ਹਾਂ ਆਧੁਨਿਕ ਹੈ ਸੇਵਾ, ਸੰਵੇਦਨਾ ਅਤੇ ਆਧਿਆਤਮਕ ਚੇਤਨਾ ਦੇ ਹਿਸਾਬ ਨਾਲ ਵੀ ਉਨ੍ਹਾਂ ਹੀ ਅਲੌਕਿਕ ਹੈ। ਇੱਥੇ ਆਧੁਨਿਕਤਾ ਅਤੇ ਅਧਿਆਤਮਕਤਾ ਦਾ ਸਮਾਗਮ ਦੇਖਣ ਨੂੰ ਮਿਲ ਰਿਹਾ ਹੈ। ਇਹ ਗਰੀਬਾਂ ਲਈ ਸਰਲ ਅਤੇ ਸਸਤੇ ਇਲਾਜ ਦਾ ਮਾਧਿਅਮ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਵਾ ਦੇ ਇੰਨ੍ਹੇ ਵੱਡੇ ਮਹਾਯੱਗ ਲਈ ਉਹ ਅੰਮਾ ਦੇ ਧੰਨਵਾਦੀ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕੀ ਦੇਸ਼ ਦੀ ਦੂਜੀ ਸਸੰਥਾਵਾਂ ਲਈ ਇਹ ਆਦਰਸ਼ ਬਣੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਮ੍ਰਤਾ ਹਸਪਤਾਲ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਫਰੀਦਾਬਾਦ ਅਤੇ ਹਰਿਆਣਾ ਰਾਜ ਦੇ ਲੋਕਾਂ ਨੂੰ ਸਹੁਲਤ ਮਿਲੇਗੀ ਸਗੋ ਦਿੱਲੀ ਐਨਸੀਆਰ ਦੀ ਪੂਰੀ ਆਬਾਦੀ ਨੂੰ ਵੀ ਇੱਥੇ ਉਪਚਾਰ ਦੀ ਸਹੂਲਤ ਮਿਲੇਗੀ।
ਅੰਤੋਂਦੇਯ ਦਰਸ਼ਨ ਦੇ ਨਾਲ ਯੋਜਨਾਵਾਂ ਦਾ ਸੰਚਾਲਨ ਕਰ ਰਹੇ ਪ੍ਰਧਾਨ ਮੰਤਰੀ
ਉੱਥੇ ਹੀ ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮਾਂ ਅਮ੍ਰਤਾ ਆਨੰਦਮਈ ਦਾ ਸਵਾਗਤ ਅਤੇ ਅਭਿਨੰਦਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਹਰਿਆਣਾ ਨਾਲ ਇਕ ਵੱਖ ਲਗਾਵ ਹੈ, ਉਸੀ ਲਗਾਵ ਅਤੇ ਪ੍ਰੇਮ ਦੇ ਚਲਦੇ ਪ੍ਰਧਾਨ ਮੰਤਰੀ ਦੇ ਅੱਜ ਦੇ ਆਗਮਨ ਨੂੰ ਪੂਰਾ ਸੂਬਾ ਆਸ਼ੀਰਵਾਦ ਵਜੋ ਗ੍ਰਹਿਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿਚ ਦੇਸ਼ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਗਰੀਬ ਅਤੇ ਲੋੜਵੰਦਾਂ ਦੀ ਚਿੰਤਾ ਕਰਦੇ ਹੋਏ ਅੰਤੋਂਦੇਯ ਦਰਸ਼ਨ ਦੇ ਨਾਲ ਯੋਜਨਾਵਾਂ ਦਾ ਸੰਚਾਲਨ ਕਰ ਰਹੇ ਹਨ, ਜੋ ਸ਼ਲਾਘਾਯੋਗ ਹੈ। ਗਰੀਬਾਂ ਦੇ ਸਿਰ ‘ਤੇ ਛੱਤ ਪ੍ਰਦਾਨ ਕਰਨਾ, ਉਨ੍ਹਾਂ ਦੇ ਸਿਹਤ ਦੇਖਭਾਲ ਦੇ ਲਈ ਪ੍ਰਧਾਨ ਮੰਤਰੀ ਜਨ ਅਰੋਗਯ ਆਯੂਸ਼ਮਾਨ ਯੋਜਨਾ ਦੀ ਸ਼ੁਰੂਆਤ ਕਰਨਾ ਅਤੇ ਉਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਉਪਲਬਧ ਕਰਵਾਉਣਾ ਅਤੇ ਹਰ ਘਰ ਨੱਲ ਤੋਂ ਜਲ ਵਰਗੀ ਯੋਜਨਾਵਾਂ ਦੀ ਸ਼ੁਰੂਆਤ ਕਰਨਾ ਅੰਤੋਂਦੇਯ ਦਰਸ਼ਨ ਦਾ ਇਕ ਵੱਡਾ ਉਦਾਹਰਣ ਹੈ। ਅਜਿਹੀ ਯੋਜਨਾਵਾਂ ਦੇ ਕਾਰਨ ਅੱਜ ਹਰ ਦੇਸ਼ਵਾਸੀ ਦੇ ਮਨ ਵਿਚ ਇਹ ਭਰੋਸਾ ਹੈ ਕਿ ਹਰ ਮੁਸ਼ਕਲ ਵਿਚ ਪ੍ਰਧਾਨ ਮੰਤਰੀ ਉਨ੍ਹਾਂ ਦੇ ਨਾਲ ਖੜੇ ਹਨ।

ਹਰਿਆਣਾ ਦੇ ਲੋਕ ਹਸਪਤਾਲ ਦੀ ਸਥਾਪਨਾ ਨਾਲ ਮਿਲੇਗਾ ਲਾਭ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੰਮਾ ਵੱਲੋਂ 2016 ਵਿਚ ਲਗਾਇਆ ਗਿਆ ਇਹ ਪੌਧਾ ਅੱਜ ਇਕ ਬੋਹੜ ਦਾ ਰੁੱਖ ਵਜੋ ਖੜਾ ਹੋਇਆ ਹੈ। ਇਹ ਸਿਰਫ ਹਿਕ ਹਸਪਤਾਲ ਦਾ ਉਦਘਾਟਨ ਨਹੀਂ ਸਗੋ ਗਰੀਬਾਂ ਦੀ ਸੇਵਾ ਲਈ ਕੀਤਾ ਜਾਣ ਵਾਲਾ ਯੱਗ ਹੈ। ਇਹ ਪ੍ਰਧਾਨ ਮੰਤਰੀ ਦੇ ਸਿਹਤਮੰਦ ਭਾਰਤ ਦੀ ਕਲਪਣਾ ਨੂੰ ਅੱਗੇ ਵਧਾਏਗਾ। ਯਕੀਨੀ ਤੌਰ ‘ਤੇ ਹਰਿਆਣਾ ਦੇ ਲੋਕਾਂ ਨੂੰ ਇਸ ਨਾਲ ਲਾਭ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੰਮਾ ਨੇ ਦੱਖਣ ਭਾਰਤ ਦੇ ਬਾਅਦ ਉੱਤਰ ਭਾਰਤ ਵਿਚ ਹਸਪਤਾਲ ਦੇ ਨਿਰਮਾਣ ਲਈ ਫਰੀਦਾਬਾਦ ਨੂੰ ਚੁਣਿਆ ਇਸ ਦੇ ਲਈ ਸੂਬਾ ਉਨ੍ਹਾਂ ਦਾ ਧੰਨਵਾਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸਹੂਲਤਾਂ ਦੀ ਦਿ੍ਰਸ਼ਟੀ ਨਾਲ ਹਰਿਆਣਾ ਅੱਗੇ ਵੱਧ ਰਿਹਾ ਹੈ। 2014 ਵਿਚ ਸੂਬੇ ਵਿਚ 7 ਮੈਡੀਕਲ ਕਾਲਜ ਸਨ, ਜੋ ਹੁਣ 13 ਹੋ ਗਏ ਹਨ। ਆਉਣ ਵਾਲੇ ਸਮੇਂ ਵਿਚ ਇਸ ਕਾਲਜ ਸਮੇਤ 9 ਮੈਡੀਕਲ ਕਾਲਜ ਹੋਰ ਖੋਲੇ ਜਾਣਗੇ। ਸੂਬੇ ਵਿਚ ਇਸ ਜਿਲ੍ਹੇ ਵਿਚ ਮੈਡੀਕਲ ਕਾਲਜ ਹੋਵੇਗਾ। ਉੱਥੇ ਸੂਬੇ ਵਿਚ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ 21 ਲੱਖ ਤੋਂ ਵੱਧ ਲੋਕਾਂ ਤਕ ਪਹੁੰਚਿਆ ਜਾਵੇਗਾ।
ਵਰਨਣਯੋਗ ਹੈ ਕਿ ਮਾਂ ਅਮ੍ਰਤਾ ਆਨੰਦਮਈ ਅੰਮਾ ਵੱਲੋਂ ਨਿਰਮਾਣਤ ਇਹ ਹਸਪਤਾਲ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਹੈ। ਹਸਪਤਾਲ ਵਿਚ 534 ਆਈਸੀਯੂ ਬੈਡ ਸਮੇਤ 2600 ਬੈਡ ਹੋਣਗੇ ਅਤੇ ਇਸ ਨੂੰ 81 ਵਿਸ਼ੇਸ਼ ਵਿਭਾਗਾਂ ਨਾਲ ਲੈਸ ਕੀਤਾ ਜਾਣਾ ਹੈ ਜੋ ਕਿ ਭਾਰਤ ਵਿਚ ਸੱਭ ਤੋਂ ਵੱਧ ਹੈ। ਹਸਪਤਾਲ ਵਿਚ 64 ਅੱਤਆਧੁਨਿਕ ਆਪ੍ਰੇਸ਼ਨ ਥਇਏਟਰ ਹੋਣਗੇ। ਇਸ ਤੋਂ ਇਲਾਵਾ, ਇੱਥੈ 150 ਸੀਟਾਂ ਵਾਲਾ ਪੂਰੀ ਤਰ੍ਹਾ ਨਾਲ ਰਿਹਾਇਸ਼ੀ ਐਮਬੀਬੀਐਸ ਪ੍ਰੋਗ੍ਰਾਮ ਸੰਚਾਲਿਤ ਕੀਤਾ ਜਾਵੇਗਾ। ਇਕ ਨਰਸਿੰਗ ਕਾਲਜ ਅਤੇ ਸਬੰਧਿਤ ਸਿਹਤ ਵਿਗਿਆਨ ਲਈ ਇਕ ਕਾਜਲ ਵੀ ਹੋਵੇਗਾ। ਇੱਥੇ ਖੂਨ ਅਤੇ ਹੋਰ ਮਹਤੱਵਪੂਰਣ ਨਮੂਨਿਆਂ ਦੇ ਪ੍ਰੋਸੈਸਸਿੰਗ ਲਈ ਦੇਸ਼ ਵਿਚ ਸੱਭ ਤੋਂ ਵੱਡੀ ਪੂਰੀ ਤਰ੍ਹਾ ਨਾਲ ਸਵੈਚਾਲਿਤ ਸਮਾਰਟ ਲੈਬ ਹੋਵੇਗੀ।ਉਦਘਾਟਨ ਸਮਾਰੋਹ ਵਿਚ ਕੇਂਦਰੀ ਰਾਜਮੰਤਰੀ ਕਿ੍ਰਸ਼ਣ ਪਾਲ ਗੁਰਜਰ, ਡਿਪਟੀ ਸੀਐਮ ਦੁਸ਼ਯੰਤ ਚੌਟਾਲਾ, ਅਮ੍ਰਤਾ ਹਸਪਤਾਲ ਦੇ ਨਿਦੇਸ਼ਕ ਡਾ. ਸੰਜੀਵ ਸਿੰਘ, ਸਥਾਨਕ ਵਿਧਾਇਕ ਰਾਜੇਸ਼ ਨਾਗਰ ਸਮੇਤ ਸਾਂਸਦ ਰਾਜਦੂਤ ਅਤੇ ਮਾਣਯੋਗ ਮੌਜੂਦ ਰਹੇ।

ਟੀਬੀ ਨੂੰ ਜੜ ਤੋਂ ਖਤਮ ਕਰਨ ਲਈ ਕਾਰਪੋਰੇਟ ਕੰਪਨੀਆਂ ਜਿਲ੍ਹਿਆਂ ਨੂੰ ਕਰਨ ਅਡਾਪਟ – ਸੀਐਮ

0

ਮਿਸ਼ਨ ਟੀਬੀ ਫਰੀ ਹਰਿਆਣਾ ਦੇ ਤਹਿਤ ਅਡਾਪਟ ਏ ਡਿਸਟਿ੍ਰਕਟ ਪਹਿਲ ਦੀ ਸੀਐਮ ਨੇ ਕੀਤੀ ਸ਼ੁਰੂਆਤ
ਕਿ੍ਰਸ਼ਣਾ ਮਾਰੂਤੀ ਇੰਡਸਟਰੀ ਵੱਲੋਂ ਦਿੱਤੀ ਗਈ ਦੋ ਮੋਬਾਇਲ ਕਲੀਨਿਕ ਨੂੰ ਵੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਾਰਪੋਰੇਟ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਸਨ 2025 ਤਕ ਟੀਬੀ ਮੁਕਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੂਬੇ ਦੇ ਜਿਲ੍ਹਿਆਂ ੂਨੰ ਅਡਾਪਟ ਕਰਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਟੀਬੀ ਦੀ ਰੋਕਥਾਮ ਤੇ ਇਲਾਜ ਦੀ ਸੇਵਾਵਾਂ ਉਪਲਬਧ ਰਹਿਣਗੀਆਂ ਪਰ ਬੀਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਸਾਰੇ ਹਿੱਤਧਾਰਕਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਜਰੂਰਤ ਹੈ। ਉਹ ਅੱਜ ਗੁਰੂਗ੍ਰਾਮ ਦੇ ਮੇਦਾਂਤਾ ਮੈਡੀਸਿਟੀ ਹਸਪਤਾਲ ਵਿਚ ਪ੍ਰਬੰਧਿਤ ਮਿਸ਼ਨ ਟੀਬੀ ਫਰੀ ਦੀ ਹਰਿਆਣਾ ਦੇ ਤਹਿਤ ਅਡਾਪਟ ਏ ਡਿਸਟਿ੍ਰਕਟ ਪਹਿਲ ਦੀ ਸ਼ੁਰੂਆਤ ਕਰਲ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗ੍ਰਾਮ ਬਾਅਦ ਮੁੱਖ ਮੰਤਰੀ ਨੇ ਕਿ੍ਰਸ਼ਣਾ ਮਾਰੂਤੀ ਇੰਡਸਟਰੀ ਵੱਲੋਂ ਸੀਐਸਆਰ ਦੇ ਤਹਿਤ ਉਪਲਬਧ ਕਰਵਾਏ ਗਏ ਦੋ ਮੋਬਾਇਲ ਕਲੀਨਿਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵੈਨ ਵਿਚ ਪੋਰਟੇਬਲ ਏਕਸ ਰੇ ਮਸ਼ੀਨ, ਟਰੂਨੈਟ ਮਸ਼ੀਨ ਸਮੇਤ ਮੈਡੀਕਲ ਜਾਂਚ ਦੀ ਕਈ ਸਹੂਲਤਾਂ ਉਪਲਬਧ ਹਨ।
ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਮੌਜੂਦ ਵੱਖ-ਵੱਖ ਉਦਯੋਗਿਕ ਸੰਸਥਾਨਾਂ ਦੇ ਨੁਮਾਇੰਦਿਆਂ ਤੇ ਡਾਕਟਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਪੋਲਿਓ ਫਰੀ ਹੋ ਚੁੱਕਾ ਹੈ ਅਤੇ ਹੁਣ ਅਸੀਂ ਸੂਬੇ ਨੂੰ ਟੀਬੀ ਫਰੀ ਕਰਨ ਦੇ ਵੱਲ ਵੱਧ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਸੂਬੇ ਨੂੰ ਏਨੀਮਿਆ ਤੋਂ ਮੁਕਤ ਕਰਨ ਦੀ ਮੁਹਿੰਮ ਵੀ ਚਲਾਈ ਜਾਵੇਗੀ ਜਿਸ ਨਾਲ ਵਿਸ਼ੇਸ਼ਕਰ ਮਹਿਲਾਵਾਂ ਤੇ ਬੱਚਿਆਂ ਨੂੰ ਕਾਫੀ ਲਾਭ ਹੋਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਵੀ ਕਿਹਾ ਹਾਂਲਾਕਿ ਮਲੇਰਿਆ ਦੀ ਰੋਕਥਾਮ ਲਈ ਉਪਾਅ ਕੀਤੇ ਜਾ ਰਹੇ ਹਨ ਪਰ ਮਲੇਰਿਆ ਤੋਂ ਮੁਕਤੀ ਲਈ ਵੀ ਮੁਹਿੰਮ ਚਲਾਉਣੀ ਹੋਵੇਗੀ। ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਵੀ ਵੱਖ-ਵੱਖ ਲਹਿਰਾ ਸਮੇਂ ਸਮੇਂ ‘ਤੇ ਆ ਰਹੀ ਹੈ, ਜਿਸ ਨਾਲ ਲੋਕ ਗ੍ਰਸਤ ਹੋ ਰਹੇ ਹਨ। ਸੂਬੇ ਨੂੰ ਕੋਵਿਡ ਤੋਂ ਛੁਟਕਾਰਾ ਦਿਵਾਉਣ ਲਈ ਵੀ ਕੋਵਿਡ ਫਰੀ ਮੁਹਿੰਮ ਚਲਾਉਣੀ ਪਵੇਗੀ। ਮਿਸ਼ਨ ਟੀਬੀ ਫਰੀ ਹਰਿਆਣਾ ਦਾ ਵਰਨਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕਾਰਪੋਰੇਟ ਕੰਪਨੀਆਂ ਨੇ ਹੁਣ ਤਕ ਹਰਿਆਣਾ ਸੂਬੇ ਦੇ 11 ਜਿਲ੍ਹਿਆਂ ਨੂੰ ਅਡਾਪਟ ਕਰ ਲਿਆ ਹੈ। ਇੰਨ੍ਹਾਂ ਵਿਚ ਯਮੁਨਾਨਗਰ ਅਤੇ ਕਰਨਾਲ ਜਿਲ੍ਹਾ ਨੂੰ ਰਾਇਟਸ ਕੰਪਨੀ, ਪਾਣੀਪਤ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ , ਸੋਨੀਪਤ ਨੂੰ ਹਿੰਦੂਸਤਾਨ ਲੀਵਰ, ਹਿਸਾਰ ਨੂੰ ਜਿੰਦਲ ਨੇ, ਮੇਵਾਤ ਨੂੰ ਆਰ ਜੇ ਕਾਰਪ ਲਿਮੀਟੇਡ, ਫਰੀਦਾਬਾਦ ਨੂੰ ਏਸਕੋਰਟ ਕੰਪਨੀ, ਮਹੇਂਦਰਗੜ੍ਹ ਤੇ ਰਿਵਾੜੀ ਨੂੰ ਹੀਰੋ ਮੋਟਰਕੋਰਪ ਨੇ ਅਡਾਪਟ ਕਰ ਰੱਖਿਆ ਹੈ। ਅੱਜ ਮੈਨਕਾਇੰਡ ਫਾਰਮਾਸੂਟੀਕਲ ਕੰਪਨੀ ਨੇ ਵੀ ਸੂਬੇ ਦੇ ਦੋ ਜਿਲੇ ਪਲਵਲ ਅਤੇ ਝੱਜਰ ਅਡਾਪਟ ਕਰਨ ਦੀ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸੂਬੇ ਦੇ 9 ਜਿਲ੍ਹੇ ਬਾਕੀ ਰਹਿੰਦੇ ਹਨ ਜਿਨ੍ਹਾਂ ਵਿਚ ਸਿਰਸਾ, ਫਤਿਹਾਬਾਦ, ਜੀਂਦ, ਅੰਬਾਲਾ, ਪੰਚਕੂਲਾ, ਰੋਹਤਕ, ਕੁਰੂਕਸ਼ੇਤਰ, ਚਰਖੀ ਦਾਦਰੀ ਤੇ ਭਿਵਾਨੀ ਸ਼ਾਮਿਲ ਹਨ। ਉਨ੍ਹਾਂ ਨੇ ਕਾਰਪੋਰੇਟ ਹਾਊਸਿਜ ਨੂੰ ਅਪੀਲ ਕੀਤੀ ਹੈ ਕਿ ਇੰਨ੍ਹਾਂ ਜਿਲ੍ਹਿਆਂ ਨੂੰ ਵੀ ਅਡਾਪਟ ਕਰ ਕੇ ਇੰਨ੍ਹਾਂ ਨੂੰ ਟੀਬੀ ਫਰੀ ਕਰਨ ਦੀ ਮੁਹਿੰਮ ਚਲਾਉਣ।
ਇਸ ਤੋਂ ਪਹਿਲਾਂ ਗੁਰੂਗ੍ਰਾਮ ਦੇ ਸਿਵਲ ਸਰਜਨ ਡਾ. ਵਿਰੇਂਦਰ ਯਾਦਵ ਨੇ ਦਸਿਆ ਕਿ ਗੁਰੂਗ੍ਰਾਮ ਜਿਲ੍ਹਾ ਦੇ ਤਿੰਨ ਪਿੰਡ ਨਾਂਅ ਹਾਜੀਪੁਰ ਪਾਤਲੀ, ਸੁਲਤਾਨਪੁਰ ਅਤੇ ਫਰੂਖਨਗਰ ਵਿਚ ਏਨੀਮਿਆ ਮੁਕਤ ਮੁਹਿੰਮ ਚਲਾਈ ਗਈ ਜਿਸ ਦੇ ਸਕਾਰਾਤਮਕ ਨਤੀਜੇ ਆਏ ਹਨ। ਇਸ ਤੋਂ ਇਲਾਵਾ, ਹੁਣ ਮੇਦਾਂਤਾ ਸਮੇਤ 7 ਨਿਜੀ ਹਸਪਤਾਲਾਂ ਦੇ ਸਹਿਯੋਗ ਨਾਲ ਜਿਲ੍ਹਾ ਗੁਰੂਗ੍ਰਾਮ ਵਿਚ ਬਲਾਕ ਪੱਧਰ ‘ਤੇ ਮਿਸ਼ਨ ਟੀਬੀ ਫਰੀ ਮੁਹਿੰਮ ਦੇ ਨਾਲ-ਨਾਲ ਏਨੀਮਿਆ ਤੋਂ ਗ੍ਰਸਤ ਮਰੀਜਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦਾ ਵੀ ਇਲਾਜ ਕੀਤਾ ਜਾਵੇਗਾ। ਪ੍ਰੋਗ੍ਰਾਮ ਨੂੰ ਮੇਦਾਂਤਾ ਦ ਮੈਡੀਸਿਟੀ ਦੇ ਸੀਐਮਡੀ ਡਾ. ਨਰੇਸ਼ ਤ੍ਰੇਹਨ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪਬਲਿਕ ਸੇਫਟੀ ਏਡਵਾਈਜਰ ਅਨਿਲ ਰਾਓ, ਗੁਰੂਗ੍ਰਾਮ ਦੀ ਪੁਲਿਸ ਕਮਿਸ਼ਨਰ ਕਲਾ ਰਾਮਚੰਦਰਨ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਸਟੇਟ ਟੀਬੀ ਅਧਿਕਾਰੀ ਡਾ. ਰਾਜੇਸ਼ ਰਾਜੂ, ਹਰਿਆਣਾ ਸੀਐਸਆਰ ਟਰਸਟ ਦੇ ਵਾਇਸ ਚੇਅਰਮੈਨ ਬੋਧਰਾਜ ਸੀਕਰੀ, ਸਿਵਲ ਸਰਜਨ ਡਾ. ਵੀਰੇਂਦਰ ਯਾਦਵ, ਡਾ. ਅਸ਼ੋਕ ਕਪੂਰ, ਡਾ. ਵਿਵੇਕ ਸ਼ਰਮਾ ਸਮੇਤ ਵੱਖ-ਵੱਖ ਉਦਯੋਗਿਕ ਸੰਸਥਾਨਾਂ ਤੋਂ ਆਏ ਅਧਿਕਾਰੀ ਮੌਜੂਦ ਸਨ।

Our Visitor

1904822