ਸੁਖਜਿੰਦਰ ਮਾਨ
ਬਠਿੰਡਾ, 13 ਅਗੱਸਤ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਐਮ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਸਥਾਨਕ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਕਾਲਜ਼ ਦਾ ਨਤੀਜਾ 100% ਰਿਹਾ ਹੈ। ਨਤੀਜੇ ਮੁਤਾਬਿਕ ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 10 ਐਸਜੀਪੀਸੀਏ ਪ੍ਰਾਪਤ ਕਰਕੇ ਕਾਲਜ ਵਿਚੋ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ 9:83 ਐਸਜੀਪੀਸੀਏ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕੁਲਤਾਰ ਸਿੰਘ ਨੇ 9: 5ਐਸਜੀਪੀਸੀਏ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਤੇ ਕੰਪਿਊਟਰ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋ ਨੇ ਇਨ੍ਹਾਂ ਵਿਦਿਆਰਥੀਆਂ ਦੇ ਚੰਗੇ ਰਿਜਲਟ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ ਦੀ ਯੋਗ ਅਗਵਾਹੀ ਨੂੰ ਦਿਤਾ ਅਤੇੇ ਕਾਲਜ ਮੈਨੇਜ਼ਮੈਂਟ ਕਮੇਟੀ ਦਾ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਤੇ ਧੰਨਵਾਦ ਕੀਤਾ । ਮੈਨੇਜ਼ਮੈਂਟ ਕਮੇਟੀ ਨੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਦੇ ਸਲਾਨਾ ਇਨਾਮਵੰਡ ਸਮਾਰੋਹ ’ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਮਾਲਵਾ ਕਾਲਜ ਦੇ ਐਮ.ਸੀ.ਏ. ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੀਤਾ ਕੇਂਦਰੀ ਜੇਲ੍ਹ ਬਠਿੰਡਾ ਦਾ ਦੌਰਾ
ਸੁਖਜਿੰਦਰ ਮਾਨ
ਬਠਿੰਡਾ, 13 ਅਗੱਸਤ: ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਸੁਮੀਤ ਮਲਹੋਤਰਾ ਅਤੇ ਉਹਨਾਂ ਦੇ ਨਾਲ ਸ੍ਰੀ ਸੁਰੇਸ਼ ਕੁਮਾਰ ਗੋਇਲ ਸਿਵਲ ਜੱਜ ਸੀਨੀਅਰ ਡਵੀਜ਼ਨ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਅਤੇ ਜਨਾਨਾ ਜੇਲ੍ਹ ਬਠਿੰਡਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਜੇਲ੍ਹ ਦੀਆਂ ਬੈਰਕਾਂ ਅਤੇ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਅਤੇ ਜੇਲ੍ਹ ਵਿੱਚ ਮਿਲਨ ਵਾਲੀ ਸੁਵਿਧਾਵਾਂ ਦਾ ਵੀ ਨਿਰੀਖਣ ਕੀਤਾ ਗਿਆ। ਉਹਨਾਂ ਨੇ ਕੇਂਦਰੀ ਜੇਲ੍ਹ ਵਿਚ ਕੰਮ ਕਰਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜੇਲ੍ਹ ਵਿੱਚ ਲੋੜ ਅਨੁਸਾਰ ਮੈਡੀਕਲ ਸੁਵਿਧਾਵਾਂ ਮੁਹੱਈਆਂ ਕਰਵਾਉਣ। ਉਹਨਾਂ ਨੇ ਬੈਰਕਾਂ ਵਿੱਚ ਕੈਦੀਆਂ/ਹਵਾਲਾਤੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਕੈਦੀਆਂ/ਹਵਾਲਾਤੀਆਂ ਨੂੰ ਟੋਲ ਫ੍ਰੀ ਨੰਬਰ 1968 ਬਾਰੇ ਦੱਸਿਆ ਅਤੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ।
ਡੀਏਵੀ ਕਾਲਜ ਨੇ ਹਰ ਘਰ ਤਿਰੰਗਾ ਮੁਹਿੰਮ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਡੀ.ਏ.ਵੀ ਕਾਲਜ ਬਠਿੰਡਾ ਨੇ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮੌਕੇ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਦਾ ਆਯੋਜਨ ਕੀਤਾ। ਇਸ ਸ਼ੁਭ ਦਿਹਾੜੇ ਤੇ ਕਾਲਜ ਵਿਖੇ ਸ਼੍ਰੀ ਐੱਚ.ਆਰ. ਗੰਧਾਰ (ਮੀਤ ਪ੍ਰਧਾਨ, ਡੀਏਵੀ ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ) ਅਤੇ ਡਾ. ਕੇ.ਕੇ. ਨੌਹਰੀਆ (ਸੀਨੀਅਰ ਮੈਂਬਰ, ਲੋਕਲ ਕਮੇਟੀ) ਵਿਸ਼ੇਸ਼ ਤੌਰ ਤੇ ਪਹੁੰਚੇ।ਆਏ ਹੋਏ ਮਹਿਮਾਨਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਫੈਕਲਟੀ ਦੇ ਮੈਂਬਰਾਂ, ਪ੍ਰਸ਼ਾਸਨ, ਜਨਰਲ ਦਫ਼ਤਰ ਅਤੇ ਵਿਦਿਆਰਥੀਆਂ ਨੇ ਕੀਤਾ।
ਇਸ ਮੌਕੇ ਹਾਜ਼ਰ ਸਾਰੇ ਮੈਂਬਰਾਂ ਨੇ ਰਾਸ਼ਟਰੀ ਝੰਡੇ ਨਾਲ ਸੈਲਫੀ ਲਈ ਅਤੇ ਗਰੁੱਪ ਫੋਟੋ ਕਰਵਾਈ। ਇਸ ਨੇ ਹਰ ਰੂਹ ਵਿੱਚ ਦੇਸ਼ ਭਗਤੀ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ ਅਤੇ ਮਾਹੌਲ ਨੂੰ ਖੁਸ਼ੀ ਅਤੇ ਹਮਦਰਦੀ ਨਾਲ ਭਰ ਦਿੱਤਾ। ਇਸ ਮੌਕੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅਵਸਰ ਰਾਸ਼ਟਰ ਪ੍ਰਤੀ ਸਾਡੀ ਵਚਨਬੱਧਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ।
ਬਾਲਣ ਵਜੋਂ ਕੋਲੇ ਦੀ ਥਾਂ ਪਰਾਲੀ ਦੀ ਵਰਤੋਂ ਦੇ ਤਕਨੀਕੀ ਹੱਲਾਂ ਨੂੰ ਉਤਸਾਹਤ ਕੀਤਾ ਜਾਵੇ: ਮੀਤ ਹੇਅਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਗਸਤ: ਸਾਇੰਸ ਤਕਨਾਲੋਜੀ ਅਤੇ ਨਵੀਆਂ ਤਕਨੀਕਾਂ (ਐਸ.ਟੀ.ਆਈ.) ਨੂੰ ਸੂਬੇ ਦੇ ਵਿਕਾਸ ਦੀ ਕੁੰਜੀ ਵਜੋਂ ਵਿਕਸਤ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਉੱਤੇ ਚੱਲਦਿਆਂ ਇਸ ਉਦੇਸ ਦੀ ਪੂਰਤੀ ਲਈ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਵਾਸਤੇ ਉਦਯੋਗਿਕ ਇਕਾਈਆਂ ਵਿੱਚ ਕੋਲੇ ਦੀ ਥਾਂ ਝੋਨੇ ਦੀ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਤਕਨੀਕੀ ਹੱਲਾਂ ਨੂੰ ਉਤਸਾਹਿਤ ਕਰਨ ਵਾਸਤੇ ਕਦਮ ਚੁੱਕੇ ਜਾਣਗੇ। ਇਸ ਨਾਲ ਨਾ ਸਿਰਫ ਨਿਕਾਸੀ ਦਾ ਬੋਝ ਘਟੇਗਾ ਸਗੋਂ ਸੂਬੇ ਵਿੱਚ ਪੈਲੇਟਾਈਜੇਸਨ ਪਲਾਂਟ ਸਥਾਪਤ ਕਰਨ ਲਈ ਮਾਰਕੀਟ ਸਕਤੀਆਂ ਪੈਦਾ ਕਰਕੇ ਰੁਜਗਾਰ ਦੇ ਮੌਕੇ ਵੀ ਪੈਦਾ ਹੋਣਗੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.), ਦੇ ਮੈਗਸੀਪਾ, ਸੈਕਟਰ 26 ਤਹਿਤ ਦਫਤਰ ਦੇ ਦੌਰੇ ਦੌਰਾਨ ਕੀਤਾ। ਪੀ.ਐਸ.ਸੀ.ਐਸ.ਟੀ. ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਮਾਹਿਰਾਂ ਦਾ ਇੱਕ ਸਮੂਹ ਹੈ।
ਸ੍ਰੀ ਮੀਤ ਹੇਅਰ ਨੇ ਇਸ ਗੱਲ ਦੀ ਸਲਾਘਾ ਕੀਤੀ ਕਿ ਪੰਜਾਬ ਨੇ ਇੰਡੀਆ ਇਨੋਵੇਸਨ ਇੰਡੈਕਸ ਰੈਂਕਿੰਗ ਫਰੇਮਵਰਕ ‘ਤੇ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ ਜੋ ਕਿ ਪਿਛਲੇ ਸਾਲ ਦੇ 10ਵੇਂ ਰੈਂਕ ਤੋਂ ਉੱਠ ਕੇ ਇਸ ਸਾਲ ਦੇਸ ਦੇ 6ਵੇਂ ਸਭ ਤੋਂ ਨਵੀਨਤਾਕਾਰੀ ਪ੍ਰਮੁੱਖ ਰਾਜ ਵਜੋਂ ਉਭਰਿਆ ਹੈ।ਸਾਇੰਸ ਤਕਨਾਲੋਜੀ ਮੰਤਰੀ ਨੇ ਪੀ.ਐਸ.ਸੀ.ਐਸ.ਟੀ. ਨੂੰ ਐਸ.ਟੀ.ਆਈ. ਈਕੋ ਸਿਸਟਮ ਦੀ ਦਿਸਾ ਵਿੱਚ ਅੱਗੇ ਵਧਦੇ ਰਹਿਣ ਅਤੇ ਤਾਲਮੇਲ ਬਣਾਏ ਰੱਖਣ ਦੀ ਤਾਕੀਦ ਵੀ ਕੀਤੀ ਤਾਂ ਜੋ ਸੂਬੇ ਨੂੰ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾ ਸਕੇ। ਸ੍ਰੀ ਮੀਤ ਹੇਅਰ ਨੇ ਭਰੋਸਾ ਦਿਵਾਇਆ ਕਿ ਸਾਰੇ ਵਿਭਾਗਾਂ ਨੂੰ ਆਪਣੀਆਂ ਵੱਡੀਆਂ ਚੁਣੌਤੀਆਂ, ਜਿਨ੍ਹਾਂ ਨੂੰ ਖੋਜ ਅਤੇ ਵਿਕਾਸ ਰਾਹੀਂ ਹੱਲ ਕੀਤਾ ਜਾ ਸਕਦਾ ਹੈ, ਨੂੰ ਸਪੱਸਟ ਕਰਨ ਵਾਸਤੇ ਉਤਸਾਹਿਤ ਕਰਨ ਲਈ ਇੱਕ ਵਿਧੀ ਵਿਕਸਤ ਕੀਤੀ ਜਾਵੇਗੀ। ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਦੇ ਸਕੱਤਰ ਰਾਹੁਲ ਤਿਵਾੜੀ ਨੇ ਸਾਫ-ਸੁਥਰੀਆਂ ਤਕਨੀਕਾਂ ਦਾ ਪ੍ਰਦਰਸਨ ਕਰਨ ਲਈ ਪੀ.ਐਸ.ਸੀ.ਐਸ.ਟੀ. ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਜਿਸ ਦੇ ਨਤੀਜੇ ਵਜੋਂ ਸੁੱਧ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਐਮ.ਐਸ.ਐਮ.ਈਜ ਨੂੰ ਆਰਥਿਕ ਲਾਭ ਹੋ ਰਿਹਾ ਹੈ। ਪੀ.ਐਸ.ਸੀ.ਐਸ.ਟੀ. ਦੀ ਕਾਰਜਕਾਰੀ ਨਿਰਦੇਸਕ ਡਾ. ਜਤਿੰਦਰ ਕੌਰ ਅਰੋੜਾ ਨੇ ਕੈਬਨਿਟ ਮੰਤਰੀ ਨੂੰ ਇਸ ਦੀ ਵਿਸਥਾਰਪੂਰਵਕ ਪੇਸਕਾਰੀ ਰਾਹੀਂ ਜਾਣਕਾਰੀ ਵੀ ਦਿੱਤੀ।
ਆਉਣ ਵਾਲੇ ਸਮੇਂ ’ਚ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ ਪੰਜਾਬ-ਮੁੱਖ ਮੰਤਰੀ
ਸੰਗਰੂਰ, ਮੋਹਾਲੀ, ਕਪੂਰਥਲਾ, ਹੁਸਿਆਰਪੁਰ ਅਤੇ ਮਲੇਰਕੋਟਲਾ ਵਿਖੇ ਬਣਨ ਵਾਲੇ ਪੰਜ ਨਵੇਂ ਮੈਡੀਕਲ ਕਾਲਜਾਂ ਦੀ ਪ੍ਰਗਤੀ ਦਾ ਲਿਆ ਜਾਇਜਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਸਦਕਾ ਪੰਜਾਬ ਛੇਤੀ ਹੀ ਮੁਲਕ ਵਿੱਚ ਮੈਡੀਕਲ ਸਿੱਖਿਆ ਦਾ ਧੁਰਾ ਬਣ ਕੇ ਉਭਰੇਗਾ। ਮੁੱਖ ਮੰਤਰੀ ਨੇ ਸੰਗਰੂਰ, ਐਸ.ਏ.ਐਸ.ਨਗਰ (ਮੋਹਾਲੀ), ਕਪੂਰਥਲਾ, ਹੁਸਿਆਰਪੁਰ ਅਤੇ ਮਲੇਰਕੋਟਲਾ ਵਿਖੇ ਬਣਨ ਵਾਲੇ ਪੰਜ ਨਵੇਂ ਮੈਡੀਕਲ ਕਾਲਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਵਿਸਵ ਪੱਧਰ ਦੇ ਡਾਕਟਰ ਤਿਆਰ ਕਰਨ ਲਈ ਸੂਬੇ ਦੀ ਸਾਨਦਾਰ ਵਿਰਾਸਤ ਹੈ ਅਤੇ ਅੱਜ ਵੀ ਵੱਡੀ ਗਿਣਤੀ ਵਿਚ ਵਿਦਿਆਰਥੀ ਯੋਗ ਡਾਕਟਰ ਬਣਨ ਲਈ ਡਾਕਟਰੀ ਸਿੱਖਿਆ ਦੇ ਚਾਹਵਾਨ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਅਫਸੋਸ ਜਾਹਰ ਕੀਤਾ ਕਿ ਸੂਬੇ ਵਿੱਚ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਉਚ ਦਰਜੇ ਦੇ ਮੈਡੀਕਲ ਕਾਲਜ ਸਥਾਪਤ ਕਰਨ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ ਜਾਣਾ ਪੈਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜਾਂ ਦਾ ਨਿਰਮਾਣ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ ਜਿਸ ਨਾਲ ਪੰਜਾਬ, ਮੈਡੀਕਲ ਸਿੱਖਿਆ ਦੇ ਕੇਂਦਰ ਵਿੱਚ ਬਦਲ ਜਾਵੇਗਾ। ਉਸ ਨੇ ਕਿਹਾ ਕਿ ਡਾਕਟਰੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਦੇਸਾਂ ਵਿੱਚ ਨਹੀਂ ਜਾਣਾ ਪਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਬਾਰੇ ਇਕ ਹੋਰ ਏਜੰਡੇ ‘ਤੇ ਵਿਚਾਰ ਕਰਦਿਆਂ ਭਗਵੰਤ ਮਾਨ ਨੇ ਆਦੇਸ ਦਿੱਤੇ ਕਿ ਮੈਡੀਕਲ ਕਾਲਜ, ਸੰਗਰੂਰ ਲਈ ਅਸਾਮੀਆਂ ਸਿਰਜਣ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਕਾਲਜ ਨਾਲ ਜੁੜੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਅਤੇ ਸਮਾਂ-ਸੀਮਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਗਲੇ ਸੈਸਨ ਤੋਂ ਦਾਖਲੇ ਸਮੇਂ ਸਿਰ ਸੁਰੂ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਐਸ.ਏ.ਐਸ.ਨਗਰ, ਮੋਹਾਲੀ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਲਈ ਮੁੱਖ ਮੰਤਰੀ ਨੇ ਅਗਲੇ ਸਾਲ ਲਈ ਲੋੜ ਮੁਤਾਬਕ ਹੋਰ ਹਸਪਤਾਲ ਅਤੇ ਹੋਸਟਲਾਂ ਦੀ ਪਹਿਲ ਦੇ ਆਧਾਰ ‘ਤੇ ਉਸਾਰੀ ਨੂੰ ਸਮਾਂ-ਬੱਧ ਕਰਦੇ ਹੋਏ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ।ਇਸੇ ਤਰ੍ਹਾਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਕਪੂਰਥਲਾ ਅਤੇ ਹੁਸਿਆਰਪੁਰ ਦੇ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਅਤੇ ਨਿਰਮਾਣ ਕਾਰਜਾਂ ਲਈ ਟੈਂਡਰਾਂ ਜਾਰੀ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਕਿਹਾ।ਭਗਵੰਤ ਮਾਨ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਮਲੇਰਕੋਟਲਾ ਦਾ ਕੰਮ ਤੁਰੰਤ ਸੁਰੂ ਕਰਨ ਲਈ ਲੋੜੀਂਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ।
ਵਿਜੀਲੈਂਸ ਵੱਲੋਂ ਹੈੱਡ ਕਾਂਸਟੇਬਲ 20,000 ਰੁਪਏ ਦੀ ਰਿਸਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬੀ ਖ਼ਬਰਸਾਰ ਬਿਉਰੋ
ਫ਼ਿਰੋਜਪੁਰ, 13 ਅਗਸਤ: ਸੂਬੇ ਵਿੱਚੋਂ ਭਿ੍ਰਸਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਥਾਣਾ ਜੀਰਾ, ਫਿਰੋਜਪੁਰ ਵਿਖੇ ਤਾਇਨਾਤ ਹੌਲਦਾਰ ਕਾਰਜ ਸਿੰਘ (ਨੰਬਰ 1021/ਫਿਰੋਜਪੁਰ) ਨੂੰ 20,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜਮ ਹੈਡ ਕਾਂਸਟੇਬਲ ਕਾਰਜ ਸਿੰਘ ਨੂੰ ਪਿੰਡ ਢੰਡੀਆਂ, ਤਹਿਸੀਲ ਜੀਰਾ ਦੇ ਕਾਰਜ ਸਿੰਘ ਦੀ ਸਿਕਾਇਤ ’ਤੇ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ ਲਾਇਆ ਹੈ ਕਿ ਥਾਣਾ ਜੀਰਾ ਵਿੱਚ ਉਸ ਦੇ ਭਰਾ ਖਿਲਾਫ ਮਾਈਨਿੰਗ ਦਾ ਕੇਸ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਉਕਤ ਹੌਲਦਾਰ ਉਸ ਦੇ ਭਰਾ ਨੂੰ ਗਿ੍ਰਫਤਾਰ ਨਾ ਕਰਨ ਬਦਲੇ ਉਸ ਤੋਂ 30,000 ਰੁਪਏ ਦੀ ਮੰਗ ਕਰ ਰਿਹਾ ਸੀ ਪਰ ਸੌਦਾ 20,000 ਰੁਪਏ ਵਿੱਚ ਤੈਅ ਹੋਇਆ ਹੈ।ਉਕਤ ਸਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਹੌਲਦਾਰ ਕਾਰਜ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿਚ ਉਕਤ ਪੁਲਿਸ ਮੁਲਾਜਮ ਦੇ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਖੇ ਭਿ੍ਰਸਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
15ਅਗਸਤ ਨੂੰ ਵਿਰੋਧ ਦਿਵਸ਼ ਵਜੋਂ ਮਨਾਉਣਗੇ ਜਲ ਸਪਲਾਈ ਕਾਮੇ:ਵਰਿੰਦਰ ਸਿੰਘ ਮੋਮੀ
ਕੇਂਦਰ ਤੇ ਪੰਜਾਬ ਸਰਕਾਰ ਦੀ ਫੂਕੀ ਜਾਵੇਗੀ ਅਰਥੀ :ਅਵਤਾਰ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 13 ਅਗਸਤ: ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਅਤੇ ਬ੍ਰਾਂਚ ਪ੍ਰਧਾਨ ਅਵਤਾਰ ਸਿੰਘ ਹੁਰਿਆਉ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਪੰਜਾਬ ਵਿੱਚ ,ਇਨਲਿਸਟਮੈਂਟ, ਆਉਟੋਸਿੰਸਗ ਠੇਕੇਦਾਰਾਂ, ਕੰਪਨੀਆਂ,ਸੁਸਾਇਟੀਆਂ ਆਦਿ ਕੈਟਾਗਿਰੀਆਂ ਰਾਹੀਂ ਸੇਵਾਵਾਂ ਦੇ ਰਹੇ ਕਾਮਿਆ ਵੱਲੋ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਬੈਨਰ ਹੇਠ 15 ਅਗਸਤ ਦੇ ਦਿਨ ਨੂੰ ਵਿਰੋਧ ਦਿਵਸ ਵਜੋਂ ਮਨਾਇਆ ਜਾਵੇਗਾ ਤੇ ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ ਨੰ 31 ਬ੍ਰਾਂਚ ਪਾਤੜਾਂ ਵੱਲੋ ਸਹਿਰ ਵਿਚ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸਨ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਤੇ ਕਾਰਪੋਰੇਟ ਘਰਾਣਿਆਂ-ਪੱਖੀ ਅਤੇ ਮਿਹਨਤਕਸ ਕਿਸਾਨਾਂ-ਮਜਦੂਰਾਂ ਅਤੇ ਮੁਲਾਜਮਾਂ ਪ੍ਰਤੀ ਮਾੜੇ ਰਵੱਈਏ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਨੰਗਾ ਕਰਦੇ ਹੋਏ ਆਪਣੇ ਇਸ ਹੱਕੀ ਸੰਗਰਾਮ ਨੂੰ ਜਿੱਤ ਤੱਕ ਜਾਰੀ ਰੱਖਣ ਦਾ ਸੰਕਲਪ ਲਿਆ ਜਾਵੇਗਾ। ਇਸ ਸੰਘਰਸ ਪ੍ਰੋਗਰਾਮ ਦੌਰਾਨ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਕਾਰਪੋਰੇਟ ਪੱਖੀ ਨਿੱਜੀਕਰਨ ਦੇ ਹਮਲੇ ਨੂੰ ਰੱਦ ਕਰੇ,ਇਨਲਿਸਟਮੈਂਟ , ਆਉਟੋਸਿੰਸਗ ,ਠੇਕੇਦਾਰਾਂ,ਕੰਪਨੀਆਂ,ਸੁਸਾਇਟੀਆਂ ਆਦਿ ਕੈਟਾਗਰੀਆਂ ਰਾਹੀਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰੇ, ਘੱਟੋ ਘੱਟ ਉਜਰਤ ਦੇ ਕਾਨੂੰਨ 1948 ਮਤਾਬਕ ਤਨਖਾਹਾਂ ਨਿਸਚਿਤ ਕਰੇ,ਬਰਨਾਲਾ ਡੀ.ਸੀ. ਦਫਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆਊਟਸੋਰਸ਼ਡ ਮੁਲਾਜਮਾਂ ਦੀ ਛਾਂਟੀ ਰੱਦ ਕਰਕੇ ਉਕਤ ਮੁਲਾਜ਼ਮਾਂ ਨੂੰ ਬਹਾਲ ਕਰੇ,ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਜੇਕਰ ਸਰਕਾਰ ਨੇ ਇਸ ਸੰਘਰਸ ਤੋਂ ਸਬਕ ਲੈਕੇ ਠੇਕਾ ਮੁਲਾਜਮ ਮੰਗਾਂ ਦਾ ਕੋਈ ਸਾਰਥਕ ਹੱਲ ਨਾ ਕੀਤਾ ਤਾਂ ਠੇਕਾ ਮੁਲਾਜਮ ਸੰਘਰਸ ਪੰਜਾਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਸੰਘਰਸ ਨੁੰ ਹੋਰ ਤਿੱਖਾ ਅਤੇ ਤੇਜ਼ ਕਰਨ ਲਈ ਮਜਬੂਰ ਹੋਣ ਪਵੇਗਾ,ਜਿਸ ਲਈ ਪੰਜਾਬ ਸਰਕਾਰ ਖੁਦ ਜਿੰਮੇਵਾਰ ਹੋਵੇਗੀ।
ਆਜ਼ਾਦੀ ਦੇ 75ਵੇਂ ਦਿਵਸ ਮੌਕੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿਚ ਕੱਢੀ ਤਿਰੰਗਾ ਯਾਤਰਾ
ਖੁੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿਚ ਕੱਢੀ ਯਾਤਰਾ ਵਿੱਚ ਉਮੜਿਆ ਵਰਕਰਾਂ ਅਤੇ ਕਿਸਾਨਾਂ ਤੇ ਵਪਾਰੀਆਂ ਦਾ ਹਜੂਮ
ਦੇਸ਼ ਦੀ ਆਜਾਦੀ ਅਤੇ ਹਰ ਵਰਗ ਦੀ ਖੁਸ਼ਹਾਲੀ ਲਈ ਕਾਂਗਰਸ ਦਾ ਰਿਹਾ ਵੱਡਾ ਯੋਗਦਾਨ: ਰਾਜਾ ਵੜਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ, 13 ਅਗਸਤ: ਆਜਾਦੀ ਦੇ ਪਚੱਤਰ ਵੇਂ ਦਿਵਸ ਨੂੰ ਸਮਰਪਤ ਕਾਂਗਰਸ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਕਰੀਬ ਪੰਦਰਾਂ ਕਿਲੋਮੀਟਰ ਤਕ ਤਿਰੰਗਾ ਯਾਤਰਾ ਕੱਢੀ ਗਈ,, ਜਿਸ ਵਿੱਚ ਕਾਂਗਰਸ ਦੇ ਵਰਕਰਾਂ, ਟਕਸਾਲੀ ਪਰਿਵਾਰਾਂ, ਕਿਸਾਨਾਂ ,ਮਜ਼ਦੂਰਾਂ ਅਤੇ ਵਪਾਰੀਆਂ ਦਾ ਵੱਡਾ ਹਜੂਮ ਜੁੜਦਾ ਹੋਇਆ ਨਜ਼ਰ ਆਇਆ। ਇਸ ਤਿਰੰਗਾ ਯਾਤਰਾ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਅਸੀਂ ਅੱਜ ਦੇਸ਼ ਦੀ ਆਜਾਦੀ ਦਾ ਪਚੱਤਰ ਵਾਂ ਵਰ੍ਹਾ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਆਜਾਦੀ ਲਈ ਆਜਾਦੀ ਘੁਲਾਟੀਆਂ ਵੱਲੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਅੱਜ ਅਸੀਂ ਸਿੱਜਦਾ ਕਰਦੇ ਹਾਂ । ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਖੁਸ਼ਹਾਲੀ, ਆਰਥਿਕਤਾ ਦੀ ਮਜ਼ਬੂਤੀ, ਹਰ ਵਰਗ ਨੂੰ ਬੁਨਿਆਦੀ ਸਹੂਲਤਾਂ, ਉਦਯੋਗ ਨੂੰ ਬੜਾਵਾ ਦੇਣ ਲਈ ਕਾਂਗਰਸ ਦਾ ਵੱਡਾ ਯੋਗਦਾਨ ਰਿਹਾ ਅਤੇ ਕਾਂਗਰਸ ਦੇ ਵੱਡੇ ਲੀਡਰਾਂ ਵੱਲੋਂ ਵੀ ਦੇਸ਼ ਵਿਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜਬੂਤ ਬਣਾਈ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਮਾਹੌਲ ਦਿਨ ਬ ਦਿਨ ਨਾਜ਼ੁਕ ਮੋੜ ਵੱਲ ਵਧ ਰਹੇ ਹਨ, ਦੇਸ਼ ਦੀ ਕੇਂਦਰ ਸਰਕਾਰ ਲੋਕ ਮੁੱਦਿਆਂ ਤੇ ਧਿਆਨ ਦੇਣ ਦੀ ਬਜਾਏ ਲੋਕਾਂ ਦੀ ਆਵਾਜ਼ ਉਠਾਉਣ ਵਾਲੀ ਵਿਰੋਧੀ ਧਿਰ ਦੀ ਆਵਾਜ ਨੂੰ ਦਬਾਉਣ ਦੀਆਂ ਸਾਜ?ਿਸ਼ਾਂ ਰਚ ਰਹੀ ਹੈ ।ਉਨ੍ਹਾਂ ਪੰਜਾਬ ਦੀ ਮਾਨ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਵਾਅਦੇ ਚੋਣਾਂ ਵੇਲੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਆਮ ਆਦਮੀ ਅਖਵਾਉਣ ਵਾਲਾ ਅੱਜ ਆਮ ਆਦਮੀ ਖਾਸ ਬਣ ਗਿਆ ਹੈ ਜੋ ਪਾਰਟੀ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖਰਚ ਰਿਹਾ ਹੈ ਤੇ ਸਕਿਉਰਿਟੀ ਵੀ ਤਿੰਨ ਗੁਣਾਂ ਲਈ ਹੋਈ ਹੈ ਜਿਸ ਤੋਂ ਸਰਕਾਰ ਦੀ ਮਨਸ਼ਾ ਜੱਗ ਜਾਹਰ ਹੁੰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਲੀਡਰ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਪਿੰਡਾਂ ਦੇ ਪੰਚ ਸਰਪੰਚ ਆਦਿ ਹਾਜ਼ਰ ਸਨ।
75ਵੇਂ ਆਜਾਦੀ ਦਿਵਸ ਨੂੰ ਸਮਰਪਿਤ ਸਕੂਲਾਂ ਦੇ ਮੁਕਾਬਲਿਆਂ ਵਿੱਚ ਗਹਿਰੀ ਬੁਟੱਰ ਸੈਂਟਰ ਨੇ ਆਲ ੳਵਰ ਟਰਾਫੀ ਜਿੱਤੀ*
ਸੰਗਤ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਕੁੜੀਆਂ ਨੇ16ਪੁਜੀਸਨਾ ਤੇ ਕਬਜਾ ਕਰ ਕੇ ਬਾਜੀ ਮਾਰੀ ਮੁੰਡਿਆਂ ਦੇ 6 ਪੁਜੀਸਨਾਂ ਹਾਸਲ ਕੀਤੀਆਂ*
ਪੰਜਾਬੀ ਖ਼ਬਰਸਾਰ ਬਿਉਰੋ
ਸੰਗਤ, 13 ਅਗਸਤ: ਆਜਾਦੀ ਦੇ 75 ਵੇਂ ਮਹਾਂ ਉਤਸਵ ਨੂੰ ਸਮਰਪਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੰਮਿ੍ਰਤ ਮਹਾਂਉਤਸਵ 75 ਸਾਲਾਂ ਸਮਾਗਮ ਦੌਰਾਨ ਦੋ ਰੋਜਾ ਕਰਾਵਾਈਆਂ ਜਾਣ ਵਾਲੇ ਬੱਚਿਆਂ ਦੇ ਸੈਸਨ 2022-23 ਦੀਆਂ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਗਤੀਵਿਧੀਆਂ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸਿਵਪਾਲ ਗੋਇਲ, ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਮਹਿੰਦਰ ਪਾਲ ਸਿੰਘ ਬਠਿੰਡਾ ਅਤੇ ਨੋਡਲ ਅਫਸਰ ਮਨਦੀਪ ਸਿੰਘ ਤਿਉਣਾ ਦੀ ਅਗਵਾਈ ਹੇਠ ਜਿਲ੍ਹੇ ਦੇ ਸੰਗਤ ਬਲਾਕ ਦੇ ਸਮੂਹ ਸੈਂਟਰਾਂ ਦੇ 200 ਕਰੀਬ ਜੇਤੂ ਬੱਚਿਆਂ ਨੇ ਵਿੱਦਿਅਕ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ ਦੋ ਰੋਜਾ ਵਿੱਦਿਅਕ ਮੁਕਾਬਲੇ ਕਰਵਾਏ ਗਏੇ ।
ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਬਠਿੰਡਾ ਅਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਮੌਕੇ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਸੰਗਤ ਨੇ ਮੁਕਾਬਲਿਆਂ ਦਾ ਨਰੀਖਣ ਕੀਤਾ ਗਿਆ । ਬਲਾਕ ਪੱਧਰੀ 22 ਪੁਜੀਸਨਾ ਵਿੱਚੋਂ ਵਿੱਦਿਅਕ ਮੁਕਾਬਲਿਆਂ ਵਿੱਚ 16 ਕੁੜੀਆ ਨੇ ਪਹਿਲੇ ਦੂਜੇ ਸਥਾਨ ਤੇ ਕਬਜਾ ਕੀਤਾ । ਜਦੋਂ ਕਿ ਇਨ੍ਹਾਂ ਮੁਕਾਬਲਿਆਂ ਵਿੱਚ 6 ਮੁੰਡਿਆ ਪੁਜੀਸਨਾਂ ਹਾਸਲ ਕੀਤੀਆਂ । ਜਿਵੇਂ ਕਿ ਲੇਖ ਰਚਨਾ ਮੁਕਾਬਲਿਆਂ ਦੇ ਨਤੀਜੇ ਵਿੱਚ ਗਹਿਰੀ ਬੁਟੱਰ ਸੈਂਟਰ ਦੀ ਰਤਨਪ੍ਰੀਤ ਕੌਰ ਫੱਲੋ ਮਿੱਠੀ ਪਹਿਲਾਂ ਸਥਾਨ ਅਤੇ ਮੱਲ ਵਾਲਾ ਸੈਂਟਰ ਦੇ ਸਕੂਲ ਗੁਰਥੜੀ ਦੀ ਅਰਸਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਭਾਸਣ ਮੁਕਾਬਲਿਆਂ ਵਿੱਚ ਸੁਭਦੀਪ ਕੌਰ ਸਪ੍ਰਸ ਜੈ ਸਿੰਘ ਵਾਲਾ ( ਸੈਂਟਰ ਤਿਉਣਾ ) ਨੇ ਪਹਿਲਾਂ ਅਤੇ ਗੁਰਨੂਰ ਕੌਰ ਸਪ੍ਰਸ ਪਥਰਾਲਾ ਚੱਕ ਰੁਲਦੂ ਸਿੰਘ ਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ । ਗੀਤ ਮੁਕਾਬਲੇ ਵਿੱਚ ਗੁਰਨੂਰ ਕੌਰ ਸਪ੍ਰਸ ਸੰਗਤ ਮੰਡੀ ਸੈਂਟਰ ਗਹਿਰੀ ਬੁਟੱਰ ਨੇ ਪਹਿਲਾਂ ਅਤੇ ਅਭੀਜੋਤ ਸਿੰਘ ਸਪ੍ਰਸ ਨਸੀਬਪੁਰਾ ਮੱਲ ਵਾਲਾ ਸੈਂਟਰ ਨੇ ਦੂਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿੱਚ ਗਗਨਦੀਪ ਕੌਰ ਸਪ੍ਰਸ ਪੱਕਾ ਕਲਾਂ ਨੇ ਪਹਿਲਾਂ ਅਤੇ ਏਕਮ ਕੌਰ ਸਪ੍ਰਸ ਨਸੀਬਪੁਰਾ (ਮੱਲ ਵਾਲਾ ਸੈਂਟਰ ) ਨੇ ਦੂਜਾ ਸਥਾਨ ਹਾਸਲ ਕੀਤਾ । ਰੰਗੋਲੀ ਵਿੱਚ ਅਵਏਕਨੂਰ ਕੌਰ ਚੁੱਘੇ ਖੁਰਦ ਸੈਂਟਰ ਤਿਉਣਾ ਨੇ ਪਹਿਲਾਂ ਅਤੇ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਪੇਂਟਿੰਗ ਮੁਕਾਬਲੇ ਵਿੱਚ ਪੂਜਾਂ ਰਾਣੀ ਸਪ੍ਰਸ ਗਹਿਰੀ ਬੁਟੱਰ ਨੇ ਪਹਿਲਾਂ ਅਤੇ ਪ੍ਰਦੀਪ ਕੌਰ ਸਪ੍ਰਸ ਜੱਸੀ ਬਾਗਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ । ਕੋਲਾਜ ਰਚਨਾ ਮੁਕਾਬਲਿਆਂ ਵਿੱਚ ਰੂਸਨਦੀਪ ਸਿੰਘ ਗਹਿਰੀ ਬੁਟੱਰ ਨੇ ਪਹਿਲਾਂ ਅਤੇ ਮਨਵੀਰ ਕੌਰ ਸਪ੍ਰਸ ਫੁੱਲੋ ਮਿੱਠੀ ਨੇ ਦੂਜਾ ਸਥਾਨ ਹਾਸਲ ਕੀਤਾ । ਸੁੰਦਰ ਲਿਖਾਈ ਮੁਕਾਬਲੇ ਵਿੱਚ ਮੁਕਾਬਲੇ ਵਿੱਚ ਮਹਿਕਦੀਪ ਕੌਰ ਫੁੱਲੋ ਮਿੱਠੀ ਨੇ ਪਹਿਲਾਂ ਅਤੇ ਰਾਜਦੀਪ ਕੌਰ ਸਪ੍ਰਸ ਮਹਿਤਾ ਨੇ ਦੂਜਾ ਸਥਾਨ ਹਾਸਲ ਕੀਤਾ। ਸਲੋਗਨ ਮੁਕਾਬਲੇ ਵਿੱਚ ਰੀਤ ਕੌਰ ਜੰਗੀਰਾਣਾ ਨੇ ਪਹਿਲਾ ਸਥਾਨ ਹਾਸਲ ਅਤੇ ਰਣਜੋਤ ਸਿੰਘ ਸਪ੍ਰਸ ਕੁਟੀ ਨੇ ਦੂਜਾ ਸਥਾਨ ਹਾਸਲ ਕੀਤਾ । ਸਕਿੱਟ ਮੁਕਾਬਲੇ ਵਿੱਚ ਤਰਨਪ੍ਰੀਤ ਸਿੰਘ ਸਪ੍ਰਸ ਧੁੰਨੀ ਕੇ ਸੈਂਟਰ ਚੱਕ ਅਤਰ ਸਿੰਘ ਵਾਲਾ ਨੇ ਪਹਿਲਾਂ ਅਤੇ ਏਕਮਵੀਰ ਸਿੰਘ ਸਪ੍ਰਸ ਜੈ ਸਿੰਘ ਵਾਲਾ ਸੈਂਟਰ ਤਿਉਣਾ ਨੇ ਦੂਜਾ ਸਥਾਨ ਹਾਸਲ ਕੀਤਾ । ਕੋਰੀਉਗ੍ਰਾਫੀ ਮੁਕਾਬਲੇ ਵਿੱਚ ਮੋਨੂੰ ਰਾਣੀ ਪਥਰਾਲਾ ਨੇ ਪਹਿਲਾਂ ਸਥਾਨ ਅਤੇ ਮਨਜੋਤ ਕੌਰ ਸਪ੍ਰਸ ਤਿਉਣਾ ਨੇ ਦੂਜਾ ਸਥਾਨ ਹਾਸਲ ਕੀਤਾ ਗਿਆ ।
ਇਨ੍ਹਾਂ ਵਿੱਦਿਅਕ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਹਿੰਦਰ ਪਾਲ ਸਿੰਘ ਅਤੇ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਸੰਗਤ ਅਤੇ ਜਿਲ੍ਹਾ ਨੋਡਲ ਅਫਸਰ ਮਨਦੀਪ ਸਿੰਘ ਨੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ । ਉਹ ਜ?ਿਲ੍ਹਾ ਸਿੱਖਿਆ ਅਫਸਰ ਮਹਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਸਬੋਧਨ ਕਰਦਿਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਨ੍ਹਾਂ ਬਲਾਕਾਂ ਵਿੱਚੋਂ ਜੇਤੂ ਬੱਚਿਆਂ ਨੂੰ ਜਿਲ੍ਹਾ ਪੱਧਰ ਤੇ ਜਲਦੀ ਹੀ ਮੁਕਾਬਲੇ ਕਰਵਾਏ ਜਾਣਗੇ । ਇਸ ਮੌਕੇ ਸੰਦੀਪ ਕੁਮਾਰ ਬੀ ਐਮ ਟੀ , ਤਰਸੇਮ ਸਿੰਘ ਬੀ ਐਮ ਟੀ ,ਸੈਂਟਰ ਹੈਡ ਟੀਚਰ ਕੁਲਵਿੰਦਰ ਕੌਰ ਗਹਿਰੀ ਬੁੱਟਰ , ਸਰਜੀਤ ਕੌਰ ਚੱਕ ਅਤਰ ਸਿੰਘ ਵਾਲਾ,ਛਿੰਦਰ ਕੌਰ ਰਾਏਕੇ ਕਲਾਂ, ਪਵਨ ਕੁਮਾਰ ਮੱਲ ਵਾਲਾ , ਜਗਦੀਸ ਕੁਮਾਰ ਚੱਕ ਰੁਲਦੂ ਸਿੰਘ ਵਾਲਾ , ਹਰਦੀਪ ਸਰਮਾ, ਬਲਾਕ ਪੱਧਰ ਨੋਡਲ ਅਫਸਰ ਬਲਕਾਰ ਸਿੰਘ ਪੱਕਾ ਕਲਾਂ , ਗੋਬਿੰਦ ਸਿੰਘ ਹੈਡ ਟੀਚਰ ਰਾਜੇਸ ਕੁਮਾਰ, ਸਵਰਨਜੀਤ ਸਿੰਘ ,ਜੋਗਾ ਸਿੰਘ ਜਗਸੀਰ ਸਿੰਘ , ਕਮਲਜੀਤ ਕੌਰ , ਨਿਰਮਲ ਕੌਰ ਤਿਉਣਾ, ਜੋਤੀ ਰਾਣੀ ਹੈਡ ਟੀਚਰ, ਦਵਿੰਦਰ ਸਿੰਘ ਧੁੰਨੀ ਕੇ ਨੁਰੇਸ ਕੁਮਾਰ ਕਾਲਝੁਰਾਨੀ ਆਸੀਸ ਮਿੱਡਾ ਆਦਿ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਬਾਖੂਬੀ ਨਾਲ ਆਪਣੀ ਡਿਊਟੀ ਨਿਭਾਈ ਹੈ ।
ਆਜ਼ਾਦੀ ਦਿਹਾੜੇ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਕੌਮੀ ਝੰਡਾ : ਸ਼ੌਕਤ ਅਹਿਮਦ ਪਰੇ
ਆਜ਼ਾਦੀ ਦਿਹਾੜੇ ਸਬੰਧੀ ਰਿਹਰਸਲ ਦਾ ਲਿਆ ਡਿਪਟੀ ਕਮਿਸ਼ਨਰ ਨੇ ਜਾਇਜ਼ਾ
ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਮੁਲਕ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਥਾਨਕ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ 15 ਅਸਗਤ 2022 ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਹੋਈ ਫੁੱਲ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਫੁਲ ਡ੍ਰੈਸ ਰਿਹਰਸਲ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਵਲੋਂ ਪ੍ਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਜੇ. ਇਲਨਚੇਲੀਅਨ, ਪ੍ਰੇਡ ਕਮਾਂਡਰ ਡੀਐਸਪੀ ਸਿਟੀ-1 ਸ. ਵਿਸ਼ਵਜੀਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਉਪਰੰਤ ਹੋਈ ਸ਼ਾਨਦਾਰ ਪ੍ਰੇਡ ਵਿਚ ਪੰਜਾਬ ਪੁਲਿਸ, ਮਹਿਲਾ ਪੁਲਿਸ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਸਕਾਊਟਸ ਅਤੇ ਗਾਈਡਜ਼ ਤੇ ਨਰਸਿੰਗ ਦੀਆਂ ਵਿਦਿਆਰਥਣਾਂ ਦੀਆਂ ਟੁਕੜੀਆਂ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਆਰਮੀ ਬੈਂਡ ਦੇ ਜਵਾਨਾਂ ਵਲੋਂ ਸਮੂਲੀਅਤ ਕੀਤੀ ਗਈ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਪੀ.ਟੀ.ਸ਼ੋਅ ਪੇਸ਼ ਕੀਤਾ ਗਿਆ। ਇਸ ਪੀਟੀ ਸ਼ੋਅ ਵਿੱਚ ਤਕਰੀਬਨ 1500 ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੌਰਾਨ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਉਂਦੀਆਂ ਹੋਈਆਂ ਕੋਰੋਓਗ੍ਰਾਫੀਆਂ ਤੋਂ ਇਲਾਵਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ, ਭੰਗੜਾ ਅਤੇ ਮਲਵਈ ਗਿੱਧਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਬਾਖੂਬੀ ਨਿਭਾਈਆਂ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਐਸਡੀਐਮ ਸ਼੍ਰੀਮਤੀ ਇਨਾਯਤ, ਸਹਾਇਕ ਕਮਿਸ਼ਨਰ ਜਨਰਲ ਸ. ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਬੁੱਟਰ, ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਸਿਵਲ ਤੇ ਪੁਲਿਸ ਵਿਭਾਗ ਦੇ ਹੋਰ ਉਚ ਅਧਿਕਾਰੀ ਹਾਜ਼ਰ ਸਨ।





