ਅਜਾਦੀ ਦੇ 75ਵੇਂ ਅਮਿ੍ਰਤਮਹਾਉਤਸਵ ਦੇ ਸਬੰਧ ਵਿੱਚ 13 ਤੋਂ 15 ਅਗਸਤ ਤੱਕ ਘਰ ਘਰ ਤਿੰਰਗਾਂ ਮੁਹਿੰਮ ਚਲਾਈ ਜਾਵੇਗੀ।- ਸਰਬਜੀਤ ਸਿੰਘ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 27 ਜੁਲਾਈ: ਜਿਲ੍ਹੇ ਦੀਆਂ ਯੂਥ ਕਲੱਬਾਂ ਨੂੰ ਕਾਰਜਸ਼ੀਲ ਅਤੇ ਨਵੇਂ ਕਲੱਬਾਂ ਦਾ ਗਠਨ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੂਥ ਕਲੱਬ ਵਿਕਾਸ ਪ੍ਰੋਗਰਾਮ ਸ਼ੂਰੂ ਕੀਤਾ ਗਿਆ ਹੈ।ਇਸ ਸਬੰਧੀ ਸਮੂਹ ਵਲੰਟੀਅਰਾਂ ਦੀ ਮੀਟਿੰਗ ਨਹਿਰੂ ਯੁਵਾਂ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਕਲੱਬਾਂ ਨਾਲ ਸੰਬਧਿਤ ਪੰਜ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਜਿਸ ਵਿੱਚ ਪੁਰਾਣੇ ਕਲੱਬਾਂ ਨੂੰ ਕਾਰਜਸ਼ੀਲ਼ ਕਰਨ,ਨਵੇਂ ਕਲੱਬਾਂ ਦੀ ਸਥਾਪਨਾ ਅਤੇ ਯੂਥ ਕਲੱਬ ਨੂੰ ਸ਼ੋਸ਼ਲ ਮੀਡੀਆ ਨਾਲ ਜੋੜਨਾ ਉਹਨਾਂ ਦਾ ਜਿਲ੍ਹਾ ਪੱਧਰ ਤੇ ਡਾਟਾ ਤਿਆਰ ਕਰਨਾ ਅਤੇ ਮਿਤੀ 13 ਅਗਸਤ ਤੋਂ 15 ਅਗਸਤ ਤੱਕ ਘਰ-ਘਰ ਤਿਰੰਗਾ ਮੁਹਿੰਮ ਚਲਾਉਣ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।ਆਜ਼ਾਦੀ ਦੇ 75ਵੇਂ ਮਹਾਂਉਤਸਵ ਦੇ ਸਬੰਧ ਵਿੱਚ ਦੇਸ਼ ਦੇ ਸਮੂਹ ਨਹਿਰੂ ਯੁਵਾਂ ਕੇਂਦਰਾਂ ਵੱਲੋਂ ਜਿਲ੍ਹੇ ਦੀਆਂ ਯੂਥ ਕਲੱਬਾਂ ਰਾਂਹੀ ਮਿਤੀ 13 ਅਗਸਤ ਤੋਂ 15 ਅਗਸਤ ਤੱਕ ਘਰਾਂ ਉੱਤੇ ਤਿਰੰਗਾ ਲਾਇਆ ਜਾਵੇਗਾ।ਸਰਬਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਭਾਰਤ ਸਰਕਾਰ ਦੇ ਫਲੈਗ ਨਿਯਮ ਰਾਸ਼ਟਰੀ ਝੰਡੇ ਦਾ ਸਤਿਕਾਰ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।
ਜਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਇਸ ਲਈ ਮਾਨਸਾ/ਭੀਖੀ ਬਲਾਕ ਲਈ ਪੰਜ ਟੀਮਾਂ ਅਤੇ ਝੁਨੀਰ/ਸਰਦੂਲਗੜ ਲਈ ਵੱਖਰੇ ਤੋਰ ਤੇ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ।ਯੁਵਾ ਵਿਕਾਸ ਕਲੱਬ ਦੇ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਜਿਲ਼੍ਹੇ ਦੀ ਯੂਥ ਕਲੱਬਾਂ ਦੀ ਮੀਟਿੰਗ ਵੀ ਕੀਤੀ ਜਾਵੇਗੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਤੇ ਪ੍ਰੋਗਰਾਮ ਸੁਪਰਵਾਈਜ਼ਰ(ਆਫੀਸਰ ਆਨ ਸਪੈਸ਼ਲ ਡਿਊਟੀ) ਡਾ.ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾਂ ਕੇਂਦਰ ਸੰਗਠਨ ਵੱਲੋਂ ਸਾਲ 2022-2023 ਦੀ ਕਾਰਜ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਸਾਲ ਵੀ ਫਿੱਟ ਇੰਡੀਆ ਮੁਹਿੰਮ ਤਹਿਤ ਯੂਥ ਕਲੱਬਾਂ ਨੂੰ ਵਾਲੀਵਾਲ,ਫੁੱਟਬਾਲ ਦੀਆਂ ਸਪੋਰਟਸ ਕਿੱਟਾਂ,ਬਲਾਕ ਤੇ ਜਿਲ੍ਹਾਂ ਪੱਧਰ ਤੇ ਖੇਡ ਮੇਲੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਲੜਕੀਆਂ ਲਈ ਸਿਲਾਈ ਸੈਂਟਰ ਅਤੇ ਸਵੱਛਤਾ ਦੇ ਕੈਂਪ ਜਿਲ੍ਹੇ ਵਿੱਚ ਚੰਗਾ ਕੰਮ ਕਰਨ ਵਾਲੀ ਕਲੱਬ ਨੂੂੰ ਜਿਲ੍ਹਾ ਯੂਥ ਕਲੱਬ ਅਵਾਰਡ ਵੀ ਦਿੱਤਾ ਜਾਵੇਗਾ।ਡਾ.ਸੰਦੀਪ ਘੰਡ ਨੇ ਕਿਹਾ ਕਿ ਨੌਜਵਾਨਾਂ ਦੇ ਸ਼ਖਸ਼ੀਅਤ ਅਤੇ ਨਿਖਾਰ ਵਿੱਚ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ,ਕੈਰੀਅਰ ਗਾਈਡੈਂਸ ਕੈਂਪ ਅਤੇ ਜਿਲ੍ਹਾਂ ਪੱਧਰ ਤੇ ਸੱਭਿਆਚਾਰ ਮੇਲਾ ਵੀ ਕਰਵਾਏ ਜਾਣ ਦੀ ਯੋਜਨਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆ ਰਾਜਿੰਦਰ ਕੁਮਾਰ ਵਰਮਾ ਕੌਂਸਲਰ ਬਾਲ ਸਰੁਖਿੱਆ ਵਿਭਾਗ ਅਤੇ ਸਟੇਟ ਯੂਥ ਅਵਾਰਡੀ ਨੇ ਬੱਚਿਆਂ ਦੇ ਅਧਿਕਾਰਾਂ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਲੰਟੀਅਰਜ ਨੂੰ ਜਾਣਕਾਰੀ ਦਿੱਤੀ।ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਵੱਲੋਂ ਉਹਨਾਂ ਨੂੰ ਨਹਿਰੂ ਯੂਵਾਂ ਕੇਂਦਰ ਮਾਨਸਾ ਵੱਲੋਂ ਤਿਆਰ ਕੀਤਾ ਵੱਖ-ਵੱਖ ਸਕੀਮਾਂ ਅਤੇ ਕਲੱਬਾਂ ਸਬੰਧੀ ਵੇਰਵੇ ਦਾ ਕਿਤਾਬਚਾ ਵੀ ਦਿੱਤਾ ਗਿਆ।ਯੁਵਾਂ ਕਲੱਬ ਵਿਕਾਸ ਪ੍ਰੋਗਰਾਮ ਲਈ ਬਣਾਏ ਗਏ ਨੋਡਲ ਅਧਿਕਾਰੀ ਮਨੋਜ ਕੁਮਾਰ ਅਤੇ ਬੇਅੰਤ ਕੌਰ ਕਿਸ਼ਨਗੜ ਫਰਵਾਹੀ ਨੇ ਦੱਸਿਆ ਕਿ ਉਹਨਾਂ ਤੋਂ ਇਲਾਵਾ ਜੋਨੀ ਮਾਨਸਾ ਗੁਰਪ੍ਰੀਤ ਕੌਰ ਅਕਲੀਆ,ਅਮਨਿੰਦਰ ਸਿੰਘ ,ਗੁਰਸੇਵਕ ਸਿੰਘ,ਮੰਜੂ ਬਾਲਾ,ਹਰਪ੍ਰੀਤ ਸਿੰਘ,ਮਨਪ੍ਰੀਤ ਕੌਰ ਆਹਲੂਪੁਰ, ਹਰਪ੍ਰੀਤ ਸਿੰਘ ਆਹਲੂਪੁਰ, ਕਰਮਜੀਤ ਕੌਰ,ਬੇਅੰਤ ਕੌਰ ਸ਼ੇਖਪੁਰ ਖੁਡਾਲ,ਗੁਰਪ੍ਰੀਤ ਸਿੰਘ ਅਤ ਨਰਿੰਦਰ ਸਿੰਘ ਨੰਦਗੜ ਨੂੰ ਸ਼ਾਮਿਲ ਕੀਤਾ ਗਿਆ।
ਯੂਥ ਕਲੱਬਾਂ ਨੂੰ ਕਾਰਜਸ਼ੀਲ ਕਰਨ ਹਿੱਤ ਪੰਜ ਰੋਜਾ ਯੂਥ ਕਲੱਬ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ
ਮਾਲਵੇ ਚ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਏਮਜ਼ ਬਠਿੰਡਾ : ਸ਼ੌਕਤ ਅਹਿਮਦ ਪਰੇ
ਗ਼ਰੀਬ ਬਸਤੀਆਂ ਅਤੇ ਪਿੰਡਾਂ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣ ਸਿਹਤ ਸਹੂਲਤਾਂ
ਮਾਵਾਂ ਦੀ ਮੌਤ ਦਰ ਘਟਾਉਣ ਅਤੇ ਸਿਹਤ ਸੰਭਾਲ ਸਬੰਧੀ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਮੁਲਕ ਅੰਦਰ ਵੱਧ ਰਹੀ ਆਬਾਦੀ ਭਾਵੇਂ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਫ਼ਿਰ ਵੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਦੇਸ਼ ਅੱਗੇ ਵੱਧ ਰਿਹਾ ਹੈ। ਇਸ ਦੇ ਨਾਲ ਹੀ ਮਾਲਵੇ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਏਮਜ਼ ਬਠਿੰਡਾ ਨਵੀਂਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ ਨੇ ਸਥਾਨਕ ਏਮਜ ਵਿਖੇ “ਮਿਸ਼ਨ ਤੰਦਰੁਸਤ ਪੰਜਾਬ“ ਤਹਿਤ “ਮਾਵਾਂ ਦੀ ਮੌਤ ਦਰ ਘਟਾਉਣ ਤੇ ਸਿਹਤ ਸੰਭਾਲ“ ਸਬੰਧੀ ਕਰਵਾਏ ਗਏ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਏਮਜ਼ ਅਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਗ਼ਰੀਬ ਬਸਤੀਆਂ ਤੇ ਪੇਂਡੂ ਲੋਕਾਂ ਤੱਕ ਸਿਹਤ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਤੋਂ ਦੂਰ-ਦੁਰਾਡੇ ਵਾਲੇ ਪਿੰਡਾਂ ਤੇ ਗ਼ਰੀਬ ਦੇ ਬਸਤੀਆਂ ਦੇ ਕਿਹੜੇ-ਕਿਹੜੇ ਲੋਕਾਂ ਨੂੰ ਕੀ-ਕੀ ਬਿਮਾਰੀਆਂ ਹਨ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਸਮੇਂ-ਸਿਰ ਅਤੇ ਸਹੀ ਤਰੀਕੇ ਨਾਲ ਢੁੱਕਵੀਂਆਂ ਸਿਹਤ ਸਹੂਲਤਾਂ ਦਾ ਲਾਹਾ ਮਿਲ ਸਕੇ।
ਇਸ ਮੌਕੇ ਉਨ੍ਹਾਂ ਮੌਜੂਦ ਡਾਕਟਰੀ ਅਮਲੇ ਨੂੰ ਅਪੀਲ ਕਰਦਿਆਂ ਕਿਹਾ ਕਿ ਗ਼ਰੀਬ ਲੋਕਾਂ ਦਾ ਇਲਾਜ਼ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਹੋਰ ਸਖਸ਼ੀਅਤਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਦੇ ਮੱਦੇਨਜ਼ਰ 1-1 ਬੂਟਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬਠਿੰਡਾ ਏਮਜ਼ ਦੇ ਡਾਇਰੈਕਟਰ ਡਾ. ਡੀਕੇ ਸਿੰਘ ਤੋਂ ਇਲਾਵਾ ਡਾ. ਜਤਿੰਦਰ ਕੌਰ ਅਰੋੜਾ, ਡਾ. ਲਾਜ਼ਿਆ ਦੇਵੀ ਗੋਇਲ ਅਤੇ ਸ਼੍ਰੀ ਸੰਜੀਵ ਮਲਹੋਤਰਾ ਆਦਿ ਸ਼ਖਸ਼ੀਅਤਾਂ ਵਲੋਂ ਮਾਵਾਂ ਦੀ ਮੌਤ ਦਰ ਘਟਾਉਣ ਅਤੇ ਸਿਹਤ ਸੰਭਾਲ ਸਬੰਧੀ ਏਮਜ਼ ਅਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਤੇ ਵਡਮੁੱਲੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਮਨੀਸ਼ ਕੁਮਾਰ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡੀਨ ਡਾ. ਸਤੀਸ਼ ਗੁਪਤਾ ਅਤੇ ਡਾ. ਸੀਮਾ ਗਰੋਵਰ ਆਦਿ ਸਖਸ਼ੀਅਤਾਂ ਤੋਂ ਇਲਾਵਾ ਡਾਕਟਰੀ ਸਟਾਫ਼ ਹਾਜ਼ਰ ਰਿਹਾ।
ਕਿਸੇ ਵੀ ਯੋਗ ਲਾਭਪਾਤਾਰੀ ਨੂੰ ਲੋਕ ਭਲਾਈ ਸਕੀਮਾਂ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਝਾਂ : ਜਗਰੂਪ ਗਿੱਲ
“ਉਜਵਲ ਭਾਰਤ ਉਜਵਲ ਭਵਿੱਖ ਊਰਜਾ 2047“ ਦੇ ਤਹਿਤ ਪ੍ਰੋਗਰਾਮ ਆਯੋਜਿਤ
29 ਜੁਲਾਈ ਨੂੰ ਗੁਰੂ ਕਾਂਸੀ ਯੂਨੀਵਰਸਿਟੀ ਵਿਖੇ ਕਰਵਾਇਆ ਜਾਵੇਗਾ ਪ੍ਰੋਗਰਾਮ
ਸੁਖਜਿੰਦਰ ਮਾਨ
ਬਠਿੰਡਾ 27 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ “ਆਮ ਆਦਮੀ ਪਾਰਟੀ“ (ਆਪ) ਸਰਕਾਰ ਵਲੋਂ ਸੂਬੇ ਦੇ ਆਮ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸੇ ਵੀ ਯੋਗ ਲਾਭਪਾਤਰੀ ਨੂੰ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਚ “ਉਜਵਲ ਭਾਰਤ ਉਜਵਲ ਭਵਿੱਖ ਊਰਜਾ 2047“ ਦੇ ਤਹਿਤ ਕਰਵਾਏ ਪ੍ਰੋਗਰਾਮ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਵਿਕਾਸ ਆਰਪੀ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵੰਡ ਹਲਕਾ ਦੇ ਨਿਗਰਾਨ ਇੰਜਨੀਅਰ ਜਸਵਿੰਦਰ ਸਿੰਘ ਮਾਨ ਨੇ ਹੋਰ ਦੱਸਿਆ ਕਿ ਕੇਂਦਰ ਸਰਕਾਰ ਊਰਜਾ ਵਿਭਾਗ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ, ਪੰਜਾਬ ਸਟੇਟ ਟਰਾਂਸਮਿਸਨ ਕਾਰਪੋਰੇਸਨ ਲਿਮਟਿਡ ਤੇ ਬੀ.ਬੀ.ਐਮ.ਬੀ. ਵੱਲੋਂ ਜ਼ਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਦੌਰਾਨ 2047 ਵਿਚ ਆਜ਼ਾਦੀ ਦੇ ਸੋ ਸਾਲ ਪੂਰੇ ਹੋਣ ਤੇ ਦੇਸ ਅਤੇ ਸੂਬੇ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਸਬੰਧੀ ਵਿਡਿਓ ਸਕਰਿਨਿੰਗ, ਨੁੱਕੜ ਨਾਟਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ 29 ਜੁਲਾਈ 2022 ਨੂੰ ਗੁਰੂ ਕਾਂਸੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿੱਚ ਤਲਵੰਡੀ ਸਾਬੋ ਤੋਂ ਵਿਧਾਇਕ ਸ਼੍ਰੀਮਤੀ ਬਲਜਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ ‘ਯੂਥ ਵਾਈਬਸ‘ ਪ੍ਰੋਗਰਾਮ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ 10+2 ਪਾਸ (ਸਾਰੇ ਵਿਸ਼ਿਆਂ) ਦੇ ਵਿਦਿਆਰਥੀਆਂ ਲਈ ‘ਯੂਥ ਵਾਈਬਸ‘ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿਸੇ ਵੀ ਰੂਪ ਵਿੱਚ ਆਪਣੀ ਰਚਨਾਤਮਿਕਤਾ ਦੀ ਪੜਚੋਲ ਕਰਨ ਅਤੇ ਪ੍ਰਗਟ ਕਰਨ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਨਾ ਸੀ। ਇਸ ਗਤੀਵਿਧੀ ਦੌਰਾਨ ਉਨ੍ਹਾਂ ਨੇ ਮੌਜ-ਮਸਤੀ ਕਰਦੇ ਹੋਏ ਨਾ ਸਿਰਫ਼ ਯਾਦਾਂ ਬਣਾਈਆਂ ਬਲਕਿ ਉਹ ਆਪਣੇ ਡਰ ਦਾ ਸਾਹਮਣਾ ਕਰਨ, ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਸਵੈ-ਨਿਰਭਰਤਾ ਦਾ ਅਹਿਸਾਸ ਕਰਨ ਦੇ ਯੋਗ ਸਨ। ਇਸ ਤਿੰਨ ਦਿਨਾਂ ਗਤੀਵਿਧੀ ਦੌਰਾਨ ਟੂਰਿਜ਼ਮ ਵਿਭਾਗ ਦੇ ਮੁਖੀ ਸ. ਪਰਮਪਾਲ ਸਿੰਘ ਮੈਨੇਜਮੈਂਟ ਵਿਭਾਗ ਦੀ ਮੁਖੀ ਸ਼੍ਰੀਮਤੀ ਪਵਨੀਤ ਕੌਰ ਅਤੇ ਕਾਮਰਸ ਵਿਭਾਗ ਦੀ ਮੁਖੀ ਸ਼੍ਰੀਮਤੀ ਸੋਨੀਆ ਦੁਆਰਾ ਸੈਸ਼ਨ ਲਏ ਗਏ।
ਪਹਿਲੇ ਦਿਨ ਦੀ ਸ਼ੁਰੂਆਤ ਟੂਰਿਜ਼ਮ ਵਿਭਾਗ ਦੇ ਮੁਖੀ ਸ. ਪਰਮਪਾਲ ਸਿੰਘ ਵੱਲੋਂ ਵਿਦਿਆਰਥੀਆਂ ਦੇ ਨਿੱਘੇ ਸਵਾਗਤ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਲਈ ਗਤੀਵਿਧੀ ਆਧਾਰਿਤ ਜਾਣ-ਪਛਾਣ ਸੈਸ਼ਨ ਕਰਵਾਇਆ ਗਿਆ। ਇਸ ਤੋਂ ਬਾਅਦ ਸ਼ਖ਼ਸੀਅਤ ਵਿਕਾਸ ਲਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ 21ਵੀਂ ਸਦੀ ਦੇ ਸੰਦਰਭ ਵਿੱਚ ਸ਼ਖ਼ਸੀਅਤ ਦੇ ਵਿਕਾਸ ਬਾਰੇ ਉੱਭਰ ਰਹੇ ਵਿਚਾਰਾਂ ਅਤੇ ਰੁਝਾਨਾਂ ਤੋਂ ਜਾਣੂ ਕਰਵਾਉਣਾ ਸੀ ਅਤੇ ਮੌਜੂਦਾ ਸੰਦਰਭ ਵਿੱਚ ਜੀਵਨ ਅਤੇ ਕੰਮ ਦੇ ਅਰਥ ਨੂੰ ਸਮਝਣ ਲਈ ਵੱਖ-ਵੱਖ ਪੇਸ਼ੇਵਰਾਂ, ਲੋਕਾਂ ਅਤੇ ਸਮੂਹਾਂ ਨਾਲ ਕੰਮ ਕਰਨਾ ਸਿਖਾਉਣਾ ਸੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸੰਚਾਰ ਹੁਨਰ ਅਤੇ ਅੰਤਰ-ਵਿਅਕਤੀਗਤ ਹੁਨਰ ਨੂੰ ਵਧਾਉਣ, ਅਕਾਦਮਿਕ ਭਾਸ਼ਾ ਦੇ ਹੁਨਰ (ਲਿਖਣ ਅਤੇ ਪੇਸ਼ਕਾਰੀ ਦੇ ਹੁਨਰ) ਨੂੰ ਵਧੀਆ ਬਣਾਉਣ, ਟੀਚਿਆਂ ਨੂੰ ਨਿਰਧਾਰਿਤ ਕਰਨ, ਨਿੱਜੀ ਅਤੇ ਪੇਸ਼ੇਵਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ, ਸਮਾਂ ਪ੍ਰਬੰਧਨ ਅਤੇ ਲਾਗੂ ਕਰਨ ਨੂੰ ਸਮਝਣ ਲਈ, ਸਵੈ-ਮੁਲਾਂਕਣ ਅਤੇ ਆਤਮ-ਨਿਰੀਖਣ ਆਦਿ ਲਈ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ । ਪਹਿਲੇ ਦਿਨ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਪ੍ਰੇਰਨਾਦਾਇਕ ਵੀਡੀਓ ਦਿਖਾਈਆਂ ਗਈਆਂ ਅਤੇ ਕਈ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਦੂਜੇ ਦਿਨ, ਕਾਮਰਸ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਟੈਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਦਾ ਉਦੇਸ਼ ਉਨ੍ਹਾਂ ਨੂੰ ਈ.ਆਰ.ਪੀ. ਅਕਾਊਟਿੰਗ ਮੋਡੀਊਲ: ਟੈਲੀ.ਈ.ਆਰ.ਪੀ.9 ਦੇ ਗਿਆਨ ਨਾਲ ਸਮਰੱਥ ਬਣਾਉਣਾ ਸੀ। ਵਿਦਿਆਰਥੀਆਂ ਨੂੰ ਕੰਪਨੀ, ਖਾਤਾ ਅਤੇ ਗਰੁੱਪ ਬਣਾਉਣ ਅਤੇ ਟੈਲੀ.ਈ.ਆਰ.ਪੀ.9 ਵਿੱਚ ਵਾਊਚਰ ਐਂਟਰੀ ਪੋਸਟ ਕਰਨ ਬਾਰੇ ਹੱਥੀਂ ਸਿਖਲਾਈ ਦਿੱਤੀ ਗਈ ਤਾਂ ਜੋ ਵੱਖ-ਵੱਖ ਲੇਖਾ-ਜੋਖਾ ਰਿਪੋਰਟਾਂ ਬਣਾਈਆਂ ਜਾ ਸਕਣ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਕੁੱਝ ਮਨੋਰੰਜਕ ਗਤੀਵਿਧੀਆਂ ਅਤੇ ਆਤਮ ਵਿਸ਼ਵਾਸ ਵਧਾਉਣ ਲਈ ਸੈਸ਼ਨ ਵੀ ਕਰਵਾਇਆ ਗਿਆ।
ਤੀਜੇ ਦਿਨ, ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਵੱਖੋ-ਵੱਖਰੇ ਤਰੀਕਿਆਂ ਬਾਰੇ ਸੁਝਾਅ ਦਿੱਤਾ ਗਿਆ ਸੀ ਕਿ ਯੋਗਤਾਵਾਂ ਅਤੇ ਸੰਭਾਵਨਾਵਾਂ ਦੇ ਆਧਾਰ ‘ਤੇ ਆਪਣੇ ਜੀਵਨ ਵਿੱਚ ਕੈਰੀਅਰ ਦੀ ਚੋਣ ਕਿਵੇਂ ਕਰਨੀ ਹੈ। ਇਸ ਬਾਰੇ ਵੀ ਗੱਲ ਕੀਤੀ ਕਿ ਚੁਣੇ ਹੋਏ ਕੈਰੀਅਰ ‘ਤੇ ਕਿਵੇਂ ਧਿਆਨ ਕੇਂਦਰਿਤ ਕਰਨਾ ਹੈ ਅਤੇ ਉਸ ਸੁਪਨੇ ਨੂੰ ਸੱਚ ਕਰਨ ਲਈ ਕੀ ਯਤਨ ਕੀਤੇ ਜਾਣੇ ਹਨ। ਵਿਦਿਆਰਥੀਆਂ ਨੇ ਸੋਲੋ ਗਾਇਣ, ਸੋਲੋ ਡਾਂਸ, ਸਕੈਚਿੰਗ/ਪੇਂਟਿੰਗ ਆਦਿ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ । ਹਰੇਕ ਗਤੀਵਿਧੀ ਵਿੱਚ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੇ ਸਾਰੇ ਜੇਤੂਆਂ ਨੂੰ ਕ੍ਰਮਵਾਰ 1100/- ਅਤੇ 500/- ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਕਿ ਬਾਕੀ ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਅੰਤ ਵਿੱਚ ਕਾਲਜ ਦੀ ਡੀਨ (ਅਕਾਦਮਿਕ) ਸ਼੍ਰੀਮਤੀ ਨੀਤੂ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ।
ਮੋਦੀ ਸਰਕਾਰ ਖਿਲਾਫ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸਨ
ਕੇਂਦਰ ਸਰਕਾਰ ’ਤੇ ਲਗਾਇਆ ਈਡੀ ਦੀ ਦੁਰਵਰਤੋਂ ਦਾ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ :- ਕੇਂਦਰ ਦੀ ਮੋਦੀ ਸਰਕਾਰ ਖਿਲਾਫ ਇਕ ਵਾਰ ਫਿਰ ਕਾਂਗਰਸੀ ਸੜਕਾਂ ’ਤੇ ਉਤਰਦੇ ਹੋਏ ਨਜਰ ਆਏ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਤੇ ਜਿਲਾ ਪ੍ਰਧਾਨ ਅਰੁਣ ਜੀਤਮੱਲ ਦੀ ਅਗਵਾਈ ਵਿੱਚ ਸਮੂਹ ਕਾਂਗਰਸ ਲੀਡਰਸ਼ਿਪ ਵੱਲੋਂ ਕਾਂਗਰਸ ਭਵਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਮੋਦੀ ਸਰਕਾਰ ਖਿਲਾਫ ਕੀਤੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿਚ ਕਾਂਗਰਸੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜ਼ਰ ਹੋਏ । ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰੁਣ ਜੀਤਮੱਲ ,ਕੇਕੇ ਅਗਰਵਾਲ ਅਤੇ ਰਾਜਨ ਗਰਗ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਈਡੀ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਦਬਾ ਰਹੀ ਹੈ, ਜੋ ਗਲਤ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਈਡੀ ਰਾਹੀਂ ਗਾਂਧੀ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਬਰਦਾਸ਼ਤ ਯੋਗ ਨਹੀਂ । ਉਨ੍ਹਾਂ ਕਿਹਾ ਕਿ ਇਸਦਾ ਕਾਂਗਰਸ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਅਸ਼ੋਕ ਕੁਮਾਰ , ਹਰਮੰਦਰ ਸਿੰਘ, ਬਲਰਾਜ ਸਿੰਘ ਪੱਕਾ ਅਤੇ ਹਰਵਿੰਦਰ ਲੱਡੂ ਨੇ ਕਿਹਾ ਕਿ ਜੇਕਰ ਸਰਕਾਰ ਮੋਦੀ ਸਰਕਾਰ ਨੇ ਇਹ ਧੱਕੇਸ਼ਾਹੀ ਬੰਦ ਨਾ ਕੀਤੀਆਂ ਤਾਂ ਕਾਂਗਰਸ ਸੜਕਾਂ ’ਤੇ ਉਤਰਦੇ ਹੋਏ ਮੋਦੀ ਸਰਕਾਰ ਖਿਲਾਫ ਜੇਲ੍ਹ ਭਰੋ ਅੰਦੋਲਨ ਨੂੰ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕ ਹਿੱਤਾਂ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ ਤੋਂ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਜਿਸ ਕਰਕੇ ਹੁਣ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਕੇ ਮਾਰ ਕੇ ਦਬਾਇਆ ਜਾ ਰਿਹਾ ਹੈ । ਇਸ ਮੌਕੇ ਕਾਂਗਰਸੀ ਆਗੂ ਬਲਜਿੰਦਰ ਸਿੰਘ ਠੇਕੇਦਾਰ, ਰੁਪਿੰਦਰ ਬਿੰਦਰਾ , ਮਲਕੀਅਤ ਸਿੰਘ ,ਨੱਥੂ ਰਾਮ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲਾ ਰਿਹਾ ਹੈ ਅਤੇ ਕਾਂਗਰਸ ਹਮੇਸ਼ਾਂ ਹੀ ਲੋਕਾਂ ਲਈ ਡਟ ਕੇ ਪਹਿਰੇਦਾਰੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੁਰਬਾਨੀਆਂ ਪ੍ਰਤੀ ਕੋਈ ਇਤਿਹਾਸ ਨਹੀਂ ਜਦੋਂ ਕਿ ਕਾਂਗਰਸ ਕੋਲ ਇਤਿਹਾਸ ਵਿੱਚ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਪ੍ਰਤੀ ਮੋਦੀ ਸਰਕਾਰ ਦੀ ਜੁਬਾਨ ਚੁੱਪ ਹੈ, ਬੇਰੁਜਗਾਰੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਇਸ ਮੌਕੇ ਟਹਿਲ ਸਿੰਘ ਬੁੱਟਰ ,ਚਰਨਜੀਤ ਸਿੰਘ ਭੋਲਾ ,ਪਰਮਿੰਦਰ ਸਿੰਘ ਸਿੱਧੂ ,ਸੁਰੇਸ਼ ਕੁਮਾਰ ਚੌਹਾਨ, ਸੰਜੇ ਵਿਸਵਾਲ, ਸੁਖਦੇਵ ਸਿੰਘ ਸੁਖਾ (ਸਾਰੇ ਕੌਂਸਲਰ) ,ਕਿਰਨਜੀਤ ਸਿੰਘ ਗਹਿਰੀ, ਸੁਰਿੰਦਰਜੀਤ ਸਿੰਘ ਸਾਹਨੀ, ਹੈਵਨਜੀਤ ਸਿੰਘ,ਰਾਮ ਸਿੰਘ ਵਿਰਕ, ਮਹਿੰਦਰ ਸਿੰਘ ਕਰਾੜਾ, ਯੂਥ ਆਗੂ ਬਲਜੀਤ ਸਿੰਘ, ਸੁਨੀਲ ਕੁਮਾਰ , ਕਾਂਤਾ ਸ਼ਰਮਾ , ਹਰੀ ਓਮ ਕਪੂਰ, ਰਾਧੇ ਸ਼ਾਮ ‘ਸੰਦੀਪ ਗਰਗ ਆਦਿ ਹਾਜਰ ਸਨ।
ਕਿਸਾਨ ਜਥੇਬੰਦੀ ਵੱਲੋਂ ਬੇਰੁਜਗਾਰ ਅਧਿਆਪਕਾਂ ‘ਤੇ ਕੀਤੇ ਲਾਠੀਚਾਰਜ ਦੀ ਸਖਤ ਨਿਖੇਧੀ
ਹੱਕੀ ਮੰਗਾਂ ਮੰਨਣ ਉੱਤੇ ਜੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਜੁਲਾਈ: ਬੀਤੇ ਦਿਨ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਰੁਜਗਾਰ ਦੀ ਹੱਕੀ ਮੰਗ ਨੂੰ ਲੈ ਕੇ ਰੋਸ ਪ੍ਰਦਰਸਨ ਕਰ ਰਹੇ ਬੇਰੁਜਗਾਰ ਅਧਿਆਪਕਾਂ ‘ਤੇ ਪੁਲਿਸ ਦੁਆਰਾ ਕੀਤੇ ਗਏ ਵਹਿਸੀਆਨਾ ਲਾਠੀਚਾਰਜ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਜਾਬਰ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਕਿਉਂਕਿ ਆਪਣੇ ਚੋਣ ਵਾਅਦੇ ਅਨੁਸਾਰ ਬੇਰੁਜਗਾਰੀ ਦੇ ਝੰਬੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੱਕਾ ਰੁਜਗਾਰ ਦੇਣ ਦੀ ਥਾਂ ਇਹਦੇ ਵੱਲੋਂ ਵੀ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਨਾਂ-ਮਾਤਰ ਠੇਕਾ ਭਰਤੀ ਹੀ ਕੀਤੀ ਜਾ ਰਹੀ ਹੈ। ਬਿਲਕੁਲ ਸਾਬਕਾ ਕਾਂਗਰਸੀ ਅਕਾਲੀ ਭਾਜਪਾ ਸਰਕਾਰਾਂ ਵਾਂਗ ਹੀ ਆਪ ਸਰਕਾਰ ਵੱਲੋਂ ਵੀ ਨਿਹੱਥੇ ਜਨਤਕ ਰੋਸ ਪ੍ਰਦਰਸਨਾਂ ਨੂੰ ਲਾਠੀਆਂ ਦੇ ਜੋਰ ਦਬਾਉਣ ਕੁਚਲਣ ਦੀ ਨੀਤੀ ਅਪਣਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਵਾਇਰਲ ਵੀਡੀਓ ਅਨੁਸਾਰ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਬੇਰਹਿਮੀ ਨਾਲ ਛੱਲੀਆਂ ਵਾਂਗੂੰ ਛੁਲਕ ਰਹੇ ਪੁਲਿਸ ਅਧਿਕਾਰੀਆਂ ਖ?ਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਖਮੀਆਂ ਦਾ ਸਹੀ ਤੇ ਪੂਰਾ ਇਲਾਜ ਮੁਫਤ ਕਰਵਾਇਆ ਜਾਵੇ। ਬੇਰੁਜਗਾਰਾਂ ਦੀ ਹੱਕੀ ਆਵਾਜ ਨੂੰ ਹਮਦਰਦੀ ਨਾਲ ਵਿਚਾਰ ਕੇ ਪੱਕਾ ਰੁਜਗਾਰ ਦਿੱਤਾ ਜਾਵੇ।
‘ਫਾਸੀ ਹਮਲਿਆਂ ਵਿਰੋਧੀ ਫਰੰਟ‘ ਵਲੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਦੀ ਸਖਤ ਨਿੰਦਾ
ਛੇੜਛਾੜ ਕਰਨ ਵਾਲੇ ਗੱਗ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ: ਕਨੈਡਾ ਰਹਿ ਰਹੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪ ਵਾਲੀ ਤਸਵੀਰ ਸੋਸਲ ਮੀਡੀਆ ਉੱਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ‘ਫਾਸੀ ਹਮਲਿਆਂ ਵਿਰੋਧੀ ਫਰੰਟ‘ ਪੰਜਾਬ ਨੇ ਕਿਹਾ ਹੈ ਕਿ ਇਹ ਇਕ ਗਿਣੀ ਮਿਥੀ ਭੜਕਾਊ ਹਰਕਤ ਹੈ ਅਤੇ ਅਜਿਹੀਆਂ ਹਰਕਤਾਂ ਕਰਕੇ ਇਹ ਬੰਦਾ ਬੇਲੋੜਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸ਼ੀ ਮਨਸੂਬਿਆਂ ਦੀ ਹੀ ਸੇਵਾ ਕਰ ਰਿਹਾ ਹੈ। ਮੋਰਚੇ ਦੇ ਆਗੂਆਂ ਬੰਤ ਬਰਾੜ, ਪ੍ਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ, ਸੁਖਦਰਸਨ ਸਿੰਘ ਨੱਤ, ਨਰੈਣ ਦੱਤ ਅਤੇ ਕਿਰਨਜੀਤ ਸਿੰਘ ਸੇਖੋਂ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ-ਪਾਤ, ਊਚ-ਨੀਚ ਅਤੇ ਬ੍ਰਾਹਮਣੀ ਕਰਮਕਾਂਡਾਂ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਮੁਕਤੀ ਦੇ ਨਵੇਂ ਮਾਰਗ ਉਤੇ ਪਾਉਣ ਵਾਲੇ ਮਾਨਵਤਾ ਦੇ ਮਹਾਨ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆ ਭਰ ਦੀ ਜਾਗ੍ਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ ਅਤੇ ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਲਈ ਗੱਗ ਨੂੰ ਇਹ ਤਸਵੀਰ ਫੌਰੀ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ। ਫਰੰਟ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਏਕਤਾ ਨੂੰ ਕਾਇਮ ਰੱਖਦਿਆਂ ਕਾਰਪੋਰੇਟੀ ਲੁੱਟ ਅਤੇ ਮੋਦੀ ਸਰਕਾਰ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਖ਼ਿਲਾਫ਼ ਆਪਣਾ ਧਿਆਨ ਕੇਂਦਰਿਤ ਕਰਦਿਆਂ ਤਿੱਖੇ ਘੋਲ ਅਰੰਭਣ।
ਡੀਜੀਪੀ ਨੇ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਇੰਸਪੈਕਟਰ ਸਹਿਤ ਤਿੰਨ ਪੁਲਿਸ ਮੁਲਾਜਮਾਂ ਨੂੰ ਕੀਤਾ ਬਰਖਾਸਤ
ਇੰਸਪੈਕਟਰ ਪਰਮਿੰਦਰ ਬਾਜਵਾ ਨੇ ਦੋ ਸਾਥੀਆਂ ਨਾਲ ਮਿਲ ਕੇ ਦੋ ਵਿਅਕਤੀਆਂ ਤੋਂ 1 ਕਿਲੋਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਬਰਾਮਦਗੀ ਦਿਖਾ ਕੇ ਉਨ੍ਹਾਂ ਤੋਂ ਵਸੂਲੇ ਸੀ ਪੈਸੇ
ਡੀਜੀਪੀ ਗੌਰਵ ਯਾਦਵ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਿ੍ਰਸਟਾਚਾਰ ਵਿਰੁੱਧ ਜੀਰੋ ਸਹਿਣਸ਼ੀਲਤਾ ਨੀਤੀ ਪ੍ਰਤੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਇਆ, ਕਿਹਾ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਫਿਰੋਜਪੁਰ, 25 ਜੁਲਾਈ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ?ਿਆਂ ਅਤੇ ਭਿ੍ਰਸਟਾਚਾਰ ਵਿਰੁੱਧ ਜੀਰੋ ਸਹਿਣਸ਼ੀਲਤਾ ਨੀਤੀ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਅੱਜ ਦੋ ਵਿਅਕਤੀਆਂ ਨੂੰ ਨਸ?ਿਆਂ ਦੇ ਕੇਸ ਵਿੱਚ ਫਸਾਉਣ ਅਤੇ ਵੱਡੀ ਰਕਮ ਵਸੂਲਣ ਦੇ ਮਾਮਲੇ ਵਿੱਚ ਇੱਕ ਇੰਸਪੈਕਟਰ ਸਮੇਤ ਤਿੰਨ ਪੁਲਿਸ ਮੁਲਾਜਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਬਰਖਾਸਤ ਕੀਤੇ ਗਏ ਪੁਲੀਸ ਮੁਲਾਜਮਾਂ ਦੀ ਪਛਾਣ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏਐਸਆਈ ਅੰਗਰੇਜ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਫਿਰੋਜਪੁਰ ਵਿੱਚ ਨਾਰਕੋਟਿਕ ਕੰਟਰੋਲ ਸੈੱਲ ਵਿੱਚ ਤਾਇਨਾਤ ਸਨ। ਸੇਵਾਵਾਂ ਵਿੱਚ ਘੋਰ ਅਣਗਹਿਲੀ ਲਈ ਇੰਸਪੈਕਟਰ ਬਾਜਵਾ ਨੂੰ ਫਿਰੋਜਪੁਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਜਸਕਰਨ ਸਿੰਘ ਨੇ ਬਰਖਾਸਤ ਕੀਤਾ ਹੈ, ਜਦੋਂ ਕਿ ਏਐਸਆਈ ਅੰਗਰੇਜ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਨੂੰ ਐਸਐਸਪੀ ਫਿਰੋਜਪੁਰ ਸੁਰਿੰਦਰ ਲਾਂਬਾ ਨੇ ਬਰਖਾਸਤ ਕੀਤਾ ਹੈ। ਤਿੰਨਾਂ ਮੁਲਜਮਾਂ ਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 311 (2) ਤਹਿਤ ਬਰਖਾਸਤ ਕੀਤਾ ਗਿਆ ਹੈ।
ਪੁਲਿਸ ਨੇ 25 ਜੁਲਾਈ, 2022 ਨੂੰ ਤਿੰਨਾਂ ਮੁਲਜਮਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 166, 167, 195, 471, 218, ਅਤੇ 120-ਬੀ ਅਤੇ ਐਨ.ਡੀ.ਪੀ.ਐਸ. ਦੀਆਂ ਧਾਰਾਵਾਂ 21, 59, ਅਤੇ 13 ਤਹਿਤ ਥਾਣਾ ਫਿਰੋਜਪੁਰ ਛਾਉਣੀ ਵਿਖੇ ਐਫਆਈਆਰ ਵੀ ਦਰਜ ਕੀਤੀ ਹੈ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇੰਸਪੈਕਟਰ ਬਾਜਵਾ, ਏਐਸਆਈ ਅੰਗਰੇਜ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਦੀ ਅਗਵਾਈ ਵਿੱਚ ਐਂਟੀ ਨਾਰਕੋਟਿਕ ਸੈੱਲ ਫਿਰੋਜਪੁਰ ਦੀ ਟੀਮ ਨੇ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ 20 ਜੁਲਾਈ, 2022 ਨੂੰ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ 1 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਬਰਾਮਦਗੀ ਦਿਖਾ ਕੇ ਉਹਨਾਂ ਨੂੰ ਨਸ?ਿਆਂ ਦੇ ਝੂਠੇ ਕੇਸ ਵਿਚ ਫਸਾਇਆ ਸੀ। ਇਸ ਸਬੰਧ ਵਿੱਚ ਮੁਲਜਮ ਇੰਸਪੈਕਟਰ ਬਾਜਵਾ ਵੱਲੋਂ ਥਾਣਾ ਫਿਰੋਜਪੁਰ ਛਾਉਣੀ ਵਿਖੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਸੀ।ਡੀਜੀਪੀ ਨੇ ਦੱਸਿਆ ਕਿ ਐਸਐਸਪੀ ਫਿਰੋਜਪੁਰ ਨੂੰ ਇਸ ਬਰਾਮਦਗੀ ‘ਤੇ ਪਹਿਲਾ ਹੀ ਸੱਕ ਹੋ ਗਿਆ ਸੀ ਅਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਅੰਦਰੂਨੀ ਪੱਧਰ ‘ਤੇ ਜਾਂਚ ਸੁਰੂ ਕਰ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਇੱਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਉਸਦੇ ਕਰਮਚਾਰੀ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮੁੱਢਲੇ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪੁਲੀਸ ਮੁਲਾਜ਼ਾਂ ਨੇ ਸਾਰਾ ਮਾਮਲਾ ਰਚਿਆ ਸੀ ਅਤੇ ਪੈਸੇ ਹੜੱਪਣ ਦੀ ਨੀਅਤ ਨਾਲ ਦੋਵਾਂ ਵਿਅਕਤੀਆਂ ਨੂੰ ਗਲਤ ਤਰੀਕੇ ਨਾਲ ਕੇਸ ਵਿੱਚ ਫਸਾਇਆ ਸੀ। ਉਨ੍ਹਾਂ ਕਿਹਾ ਕਿ ਵਿਸਥਾਰਤ ਜਾਂਚ ਦੌਰਾਨ ਮੁਲਜਮਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਬਾਰੇ ਉਨ੍ਹਾਂ ਕੋਲ ਕੋਈ ਸਪੱਸਟੀਕਰਨ ਨਹੀਂ ਸੀ ਅਤੇ ਬਾਅਦ ਵਿੱਚ ਉਹ ਫਰਾਰ ਹੋ ਗਏ, ਜਿਸ ਨਾਲ ਸੱਕ ਹੋਰ ਵੀ ਵੱਧ ਗਿਆ।ਪੰਜਾਬ ਨੂੰ ਨਸਾ ਮੁਕਤ ਅਤੇ ਭਿ੍ਰਸਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਸਪੱਸਟ ਸਬਦਾਂ ਵਿੱਚ ਕਿਹਾ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਪੁਲਿਸ ਅਧਿਕਾਰੀ/ਕਰਮਚਾਰੀ ਕਿਸੇ ਵੀ ਕਿਸਮ ਦੀ ਕੁਤਾਹੀ ਵਿੱਚ ਸਾਮਲ ਪਾਇਆ ਗਿਆ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਤ ਸਮਾਜ ਨੂੰ ਸਹਯੋਗ ਦੇਣ ਲਈ ਅਪੀਲ: ਸਰਨਾ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 26 ਜੁਲਾਈ-ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਜਥੇਬੰਦੀਆ ਅਤੇ ਸੰਤ ਸਮਾਜ ਨੂੰ ਪੂਰਣ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਸਰਦਾਰ ਸਰਨਾ ਨੇ ਕਿਹਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਹਮੇਸਾਂ ਵਖ ਵਖ ਖੇਤਰਾਂ ਵਿੱਚ ਸੇਵਾਵਾਂ ਦੇ ਰਹੀਆਂ ਜੱਥੇਬੰਦੀਆਂ ਅਤੇ ਸੰਤ ਸਮਾਜ ਨੇ ਹਮੇਸਾਂ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਅਜੌਕੇ ਹਲਾਤਾਂ ਵਿੱਚ ਜਿੱਥੇ ਸੂਬੇ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਸਿੱਖਾਂ ਦੀਆਂ ਮੰਗਾਂ ਨੂੰ ਲੈਕੇ ਸੰਜੀਦਗੀ ਨਹੀਂ ਦਿਖਾ ਰਹੀਆਂ ਓਹਨਾਂ ਹਲਾਤਾਂ ਵਿੱਚ ਸਾਨੂੰ ਆਪਸੀ ਮਣ ਮੁਟਾਵ ਨੂੰ ਛੱਡ ਕੇ ਅਪਨੇ ਏਕੇ ਦਾ ਉਧਾਰਨ ਦੇਨਾ ਚਾਹੀਦਾ ਹੈ। ਕਿਸਾਨ ਮੋਰਚੇ ਵਿੱਚ ਜਿੱਸ ਤਰ੍ਹਾਂ ਆਪ ਸਾਰਿਆ ਦਾ ਆਪਸੀ ਸਹਿਯੋਗ ਵੇਖਣ ਦਾ ਮਾਣ ਪ੍ਰਾਪਤ ਹੋਇਆ ਸੀ ਓਸੇ ਤਰ੍ਹਾਂ ਇਹਨਾਂ ਬੰਦੀ ਸਿੰਘਾ ਦੀ ਰਿਹਾਈ ਲਈ ਸਮੁੱਚੇ ਰੂਪ ਵਿੱਚ ਸਾਹਮਣੇ ਆ ਕੇ ਇੱਕ ਨਵੀਂ ਸੁਰੁਆਤ ਕੀਤੀ ਜਾਏ ਜਿਸਤੇ ਰਹਿੰਦੀ ਦੁਨੀਆ ਤੱਕ ਭਾਈਚਾਰੇ ਦੀ ਮਿਸਾਲ ਕਯਮ ਰਿਹ ਸਕੇ। ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ: ਸਰਨਾ ਨੇ ਕਿਹਾ, “ਸਾਨੂੰ ਪੂਰੀ ਉਮੀਦ ਹੈ ਕਿ ਆਪ ਸਾਰੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਜਾਵਾਂ ਕਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਪਣੀ ਅਵਾਜ ਏਕਤਾ ਅਤੇ ਅਖੰਡਤਾ ਨਾਲ ਬੁਲੰਦ ਕਰੋਗੇ ।”
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਸੂਬੇ ਵਿੱਚ ਅਪਰਾਧ ਦੀ ਸਮੀਖਿਆ ਲਈ ਕੀਤੀ ਮੀਟਿੰਗ
ਸੀਪੀਜ਼/ਐਸਐਸਪੀਜ਼ ਨੂੰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ‘ਤੇ ਨਕੇਲ ਕੱਸਣ ਲਈ ਕਿਹਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
– ਡੀਜੀਪੀ ਪੰਜਾਬ ਨੇ ਸੀਪੀਜ਼/ਐਸਐਸਪੀਜ਼ ਨੂੰ ਪੀਜੀਆਰ ਪੋਰਟਲ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਸਮਾਂਬੱਧ ਨਾਲ ਨਿਪਟਾਰੇ ਦੇ ਦਿੱਤੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਜੁਲਾਈ:ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਾਰੇ ਸੀਪੀਜ਼/ਐਸਐਸਪੀਜ਼ ਨਾਲ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਅਤੇ ਅਪਰਾਧਾਂ ਦੀ ਸਮੀਖਿਆ ਕਰਨ ਲਈ ਸੂਬਾ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸਾਰੇ ਸੀਨੀਅਰ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀਜ਼) ਅਤੇ ਸਾਰੀਆਂ ਰੇਂਜਾਂ ਦੇ ਆਈਜੀਪੀ ਵੀ ਸ਼ਾਮਲ ਸਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀਜੀਪੀ ਨੇ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਸ਼ਨਾਖਤ ਕਰਕੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ‘ਤੇ ਨਕੇਲ ਕਸਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਪੰਜਾਬ ਪੁਲਿਸ ਦੀਆਂ ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਟਾਸਕ ਫੋਰਸ ਆਦਿ ਸਮੇਤ ਸਾਰੀਆਂ ਇਕਾਈਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਨਾਲ-ਨਾਲ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ, ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਅਪਰਾਧ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹਾਲਾਂਕਿ ਬਹੁਤੇ ਪੁਲਿਸ ਮੁਖੀਆਂ ਵੱਲੋਂ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਪਰ ਇੰਟੈਲੀਜੈਂਟ ਅਤੇ ਸਮਾਰਟ ਪੁਲਿਸਿੰਗ, ਜਿਸ ਵਿੱਚ ਤਕਨਾਲੋਜੀ ਦੀ ਵਰਤੋਂ ਸ਼ਾਮਲ ਹੈ, ਅਤੇ ਬੁਨਿਆਦੀ ਪੁਲਿਸਿੰਗ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦੀ ਜ਼ਰੂਰਤ ਹੈ। ਉਹਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਪੁਲਿਸ ਹੈੱਡਕੁਆਰਟਰਾਂ ਨੂੰ ਤਕਨੀਕੀ ਤੌਰ ‘ਤੇ ਹੋਰ ਅਪਗ੍ਰੇਡ ਕੀਤਾ ਜਾਵੇਗਾ।ਉਨ੍ਹਾਂ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਰੇਕ ਮਾਮਲੇ ਖਾਸ ਤੌਰ ‘ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਕੇਸਾਂ ਵਿੱਚ ਸਾਰੇ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਸਖ਼ਤ ਆਦੇਸ਼ ਦਿੱਤੇ। ਉਨ੍ਹਾਂ ਨੇ ਨਸ਼ਿਆਂ ਦੀ ਵਪਾਰਕ ਬਰਾਮਦਗੀ ‘ਤੇ ਧਿਆਨ ਕੇਂਦਰਿਤ ਕਰਨ ਅਤੇ ਪੀਆਈਟੀ-ਐਨਡੀਪੀਐਸ ਐਕਟ ਅਧੀਨ ਐਨਡੀਪੀਐਸ ਕੇਸਾਂ ਵਿੱਚ ਮੁਲਜ਼ਮਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਵੀ ਕਿਹਾ।
ਡੀਜੀਪੀ ਗੌਰਵ ਯਾਦਵ ਨੇ ਸੀਪੀਜ਼/ਐਸਐਸਪੀਜ਼ ਨੂੰ ਐਨਡੀਪੀਐਸ ਕੇਸਾਂ ਦੇ ਸਾਰੇ ਭਗੌੜੇ ਅਪਰਾਧੀਆਂ (ਪੀਓਜ਼) ਅਤੇ ਜ਼ਮਾਨਤ ‘ਤੇ ਭੱਜਣ ਵਾਲਿਆਂ ਦੀ ਗ੍ਰਿਫਤਾਰੀ ਨੂੰ ਤਰਜੀਹ ਦੇਣ ਦੇ ਆਦੇਸ਼ ਦਿੱਤੇ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਜਨਤਕ ਸ਼ਿਕਾਇਤ ਨਿਵਾਰਨ (ਪੀਜੀਆਰ) ਪੋਰਟਲ ਨੂੰ ਇੱਕ ਕ੍ਰਾਂਤੀਕਾਰੀ ਕਦਮ ਕਰਾਰਦਿਆਂ ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਪੋਰਟਲ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਸ਼ਿਕਾਇਤਕਰਤਾ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਨਿਆਂ ਦੇਣ ਦੇ ਉਦੇਸ਼ ਨਾਲ ਇੱਕ ਪੋਰਟਲ- pgd.punjabpolice.gov.in ਲਾਂਚ ਕੀਤਾ ਸੀ। ਇਸ ਪੋਰਟਲ ਦੀ ਵਰਤੋਂ ਕਰਕੇ ਕੋਈ ਵੀ ਵਿਅਕਤੀ ਵੈੱਬਸਾਈਟ ‘ਤੇ ਜਾ ਕੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਆਪਣਾ ਨਾਮ ਅਤੇ ਮੋਬਾਈਲ ਨੰਬਰ ਭਰਨ ਸਮੇਤ ਕੁਝ ਸਧਾਰਨ ਕਦਮਾਂ ਨਾਲ ਸਥਾਈ ਅਕਾਊਂਟ ਬਣਾ ਸਕਦਾ ਹੈ। ਇਸ ਉਪਰੰਤ ਇੱਕ ਪਾਸਵਰਡ ਜਾਰੀ ਕੀਤਾ ਜਾਵੇਗਾ ਅਤੇ ਪੋਰਟਲ ‘ਤੇ ਇੱਕ ਸਥਾਈ ਅਕਾਊਂਟ ਬਣ ਜਾਵੇਗਾ।




