Friday, May 15, 2026
Home Blog Page 2426

ਜੀ ਮਾਊਟਲਿਟਰਾ ਤੇ ਦਿ ਮਿਲੀਨੀਅਮ ਸਕੂਲ ਬੱਸਾਂ ਦੀ ਕੀਤੀ ਚੈਕਿੰਗ

0

ਸਕੂਲੀ ਬੱਸਾਂ ਚ ਸੀ.ਸੀ.ਟੀ.ਵੀ. ਕੈਮਰਾ, ਫਾਸਟ ਏਡ ਤੇ ਅੱਗ ਬਝਾਊ ਯੰਤਰ ਹੋਵੇ ਲਾਜ਼ਮੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਪੰਜਾਬ ਸਰਦਾਰ ਦੀ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਵਾਉਣ ਲਈ ਅੱਜ ਬਾਲ ਸੁਰੱਖਿਆ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਜੀ ਮਾਊਟਲਿਟਰਾ ਅਤੇ ਦਿ ਮਿਲੀਨੀਅਮ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ। ਚੈਕਿੰਗ ਉਪਰੰਤ ਉਨ੍ਹਾਂ ਵਲੋਂ ਸਕੂਲ ਦੇ ਪਿ੍ਰੰਸੀਪਲ, ਸਟਾਫ ਅਤੇ ਬੱਸ ਡਰਾਇਵਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ, ਬੱਸ ਦੇ ਅੱਗੇ ਸਕੂਲ ਬੱਸ ਲਿਖਿਆ ਹੋਵੇ, ਬੱਸਾਂ 15 ਸਾਲ ਤੋਂ ਵੱਧ ਪੁਰਾਣੀ ਨਾ ਹੋਵੇ। ਡਰਾਇਵਰ ਦੇ ਵਰਦੀ ਪਾਈ ਹੋਣੀ ਲਾਜ਼ਮੀ ਹੋਵੇ, ਡਰਾਇਵਰ ਕੋਲ ਹੈਵੀ ਲਾਈਸੈਂਸ ਹੋਵੇ, ਬੱਸ ਵਿੱਚ ਫਾਸਟ ਏਡ, ਅੱਗ ਬਝਾਊ ਯੰਤਰ, ਸੀ.ਸੀ.ਟੀ.ਵੀ. ਕੈਮਰਾ ਲੱਗਿਆ ਹੋਣਾ ਲਾਜ਼ਮੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਬੱਸ ਵਿੱਚ ਲੜਕੀਆਂ ਸਫਰ ਕਰਦੀਆਂ ਹਨ ਤਾਂ ਬੱਸ ਵਿੱਚ ਲੇਡੀ ਅਟੈਡਡੈਂਟ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ। ਇਸ ਮੌਕੇ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਦੇ ਅਧਿਕਾਰੀ ਸ. ਰਾਜਵਿੰਦਰ ਸਿੰਘ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਕਰਮਚਾਰੀ ਜ਼ਿਲ੍ਹਾ ਵੋਕੇਸ਼ਨਲ ਕੁਆਰਡੀਨੇਟਰ ਸ੍ਰੀ ਬਲਰਾਜ ਸਿੰਘ ਅਤੇ ਸ਼੍ਰੀ ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਲਿਆ ਜਾਇਜ਼ਾ

0

ਹਸਪਤਾਲ ਦੀ ਸਾਫ਼-ਸਫਾਈ ਤੇ ਪ੍ਰਗਟਾਈ ਤਸੱਲੀ ਅਤੇ ਮਰੀਜ਼ਾਂ ਦਾ ਜਾਣਿਆ ਹਾਲ-ਚਾਲ
ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵਲੋਂ ਦਫ਼ਤਰ ਸਿਵਲ ਸਰਜਨ ਦੀ ਚੈਕਿੰਗ ਵੀ ਕੀਤੀ ਗਈ ਅਤੇ ਮੌਕੇ ਉੱਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਪਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹਸਪਤਾਲ ਅੰਦਰ ਪੀਣ ਵਾਲੇ ਪਾਣੀ ਤੋਂ ਇਲਾਵਾ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਜਿਸ ਤੇ ਉਨ੍ਹਾਂ ਵਲੋਂ ਤਸੱਲੀ ਪ੍ਰਗਟ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਲੋਂੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸਿਵਲ ਸਰਜਨ ਸ. ਤੇਜਵੰਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਡਾਕਟਰੀ ਸਟਾਫ਼ ਆਦਿ ਹਾਜ਼ਰ ਰਹੇ।

ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਨੇੜਲੇ ਸਾਥੀਆਂ ਨੂੰ 7 ਪਿਸਤੌਲਾਂ ਸਹਿਤ ਕੀਤਾ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਾ-ਨਿਰਦੇਸਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਜਾ ਰਹੀ ਮੁਹਿੰਮ ਤਹਿਤ ਗੈਂਗਸਟਰ ਗੋਲਡੀ ਬਰਾੜ ਅਤੇ ਅਨਮੋਲ ਬਿਸਨੋਈ ਨੂੰ ਇੱਕ ਹੋਰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸਨ ਦੌਰਾਨ ਉਨ੍ਹਾਂ ਦੇ ਦੋ ਨਜਦੀਕੀ ਸਾਥੀਆਂ ਨੂੰ ਗਿ੍ਰਫਤਾਰ ਕੀਤਾ, ਜਦੋਂ ਉਹ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਨੂੰ ਭੱਜਣ ਦੀ ਕੋਸਿਸ ਕਰ ਰਹੇ ਸਨ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ ਕਿੱਟਾ ਵਾਸੀ ਪਿੰਡ ਭੈਣੀ ਅਤੇ ਹਰਦੀਪ ਸਿੰਘ ਉਰਫ ਮਾਮਾ ਵਾਸੀ ਪਿੰਡ ਆਕਲੀਆ ਜਲਾਲ ਬਠਿੰਡਾ ਵਜੋਂ ਹੋਈ ਹੈ। ਦੋਵੇਂ ਮੁਲਜਮ ਪੰਜਾਬ ਪੁਲਿਸ ਨੂੰ ਕਈ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਹਨ।
ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿੱਚੋਂ ਸੱਤ ਪਿਸਤੌਲ (ਛੇ 32 ਬੋਰ ਤੇ ਇੱਕ 30 ਬੋਰ) ਸਮੇਤ ਅਸਲਾ ਅਤੇ ਇੱਕ ਏਐਸਆਈ ਰੈਂਕ ਦੀ ਪੁਲਿਸ ਵਰਦੀ ਵੀ ਬਰਾਮਦ ਕੀਤੀ ਹੈ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਜਬਤ ਕੀਤਾ ਹੈ ਜਿਸਦੀ ਵਰਤੋਂ ਕਰਦਿਆਂ ਉਹ ਭੱਜਣ ਦੀ ਕੋਸਿਸ ਕਰ ਰਹੇ ਸਨ। ਜਿਕਰਯੋਗ ਹੈ ਕਿ ਗੋਲਡੀ ਬਰਾੜ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫਤਾਰ ਮੁਲਜਮਾਂ ਨੇ ਗੋਲਡੀ ਬਰਾੜ ਦੇ ਨਿਰਦੇਸਾਂ ‘ਤੇ ਜੈਸਲਮੇਰ ਵਿਖੇ ਰਾਜਸਥਾਨ ਦੇ ਗੈਂਗਸਟਰ ਕੈਲਾਸ ਮੰਜੂ ਦੇ ਜਮਾਨਤ ‘ਤੇ ਬਾਹਰ ਆਉਣ ‘ਤੇ ਕਤਲ ਕਰਨ ਦੀ ਅਸਫਲ ਕੋਸਿਸ ਕੀਤੀ ਸੀ।
ਇਸ ਤੋਂ ਇਲਾਵਾ ਡੀਜੀਪੀ ਨੇ ਦੱਸਿਆ ਕਿ ਗਿ੍ਰਫਤਾਰ ਵਿਅਕਤੀਆਂ ਨੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਤਿੰਨ ਸਾਥੀਆਂ ਡਾਗਰ, ਫਤਿਹ ਨਗਰ ਅਤੇ ਕੌਂਸਲ ਚੌਧਰੀ ਨੂੰ ਮਾਰਨ ਦੀ ਅਸਫਲ ਕੋਸਿਸ ਵੀ ਕੀਤੀ ਸੀ, ਜਦੋਂ ਨਕੋਦਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਉਨ੍ਹਾਂ ਨੂੰ ਪ੍ਰੋਡਕਸਨ ਵਾਰੰਟ ‘ਤੇ ਲਿਆਂਦਾ ਸੀ। ਇਸੇ ਦੌਰਾਨ ਥਾਣਾ ਸੰਗਤ (ਬਠਿੰਡਾ) ਵਿਖੇ ਅਸਲਾ ਐਕਟ ਦੀ ਧਾਰਾ 25 (1) ਏ/54/59 ਅਧੀਨ 25 ਜੁਲਾਈ 2022 ਨੂੰ ਐਫਆਈਆਰ 111 ਦਰਜ ਕੀਤੀ ਗਈ ਹੈ।

ਸੂਬੇ ਵਿਚ ਐਮਐਸਐਮਈ ਰਾਹੀਂ ਟੈਕਸਟਾਇਲ ਉਦਯੋਗ ਨੂੰ ਪ੍ਰੋਤਸਾਹਨ ਦੇਵੇਗੀ ਸਰਕਾਰ: ਉਪ ਮੁੱਖ ਮੰਤਰੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 26 ਜੁਲਾਈ:- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਐਮਐਸਐਮਈ ਰਾਹੀਂ ਟੈਕਸਟਾਇਲ ਉਦਯੋਗ ਨੂੰ ਵੀ ਪ੍ਰੋਤਸਾਹਨ ਦੇਵੇਗੀ ਤਾਂ ਜੋ ਵੱਧ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ ਮਿਲ ਸਕੇ। ਇਸ ਦੇ ਲਈ ਸੂਬੇ ਵਿਚ ਜਲਦੀ ਹੀ ਹਰਿਆਣਾ ਆਤਮਨਿਰਭਰ ਕਪੜਾ ਨੀਤੀ 2022 ਲਾਗੂ ਕੀਤੀ ਜਾਵੇਗੀ। ਡਿਪਟੀ ਸੀਐਮ ਨੇ ਇਹ ਜਾਣਕਾਰੀ ਅੱਜ ਨਵੀਂ ਦਿੱਲੀ ਵਿਚ ਉਪਰੋਕਤ ਨੀਤੀ ਦੇ ਲਈ ਤਿਆਰ ਕੀਤੇ ਗਏ ਡਰਾਫਟ ‘ਤੇ ਵਿਚਾਰ-ਵਟਾਂਦਰਾਂ ਕਰਨ ਲਈ ਪ੍ਰੁਬੰਧਿਤ ਮੀਟਿੰਗ ਬਾਅਦ ਦਿੱਤੀ।
ਇਸ ਤੋਂ ਪਹਿਲਾਂ ਸ੍ਰੀ ਦੁਸ਼ਯੰਤ ਚੌਟਾਲਾ ਨੇ ਨਵੀਂ ਦਿੱਲੀ ਦੇ ਹਰਿਆਣਾ-ਭਵਨ ਵਿਚ ਹਰਿਆਣਾ ਦੇ ਪ੍ਰਸਤਾਵਿਤ ਹਰਿਆਣਾ ਆਤਮਨਿਰਭਰ ਵਸਤ੍ਰ ਨੀਤੀ, 2022 ਦੇ ਪ੍ਰਾਰੂਪ ਨੂੰ ਲੈ ਕੇ ਕੈਬੀਨੇਟ ਦੀ ਉੱਪ ਕਮੇਟੀ ਦੀ ਮੀਟਿੰਗ ਦੀ ਅਗਵਾਈ ਕੀਤੀ।ਮੀਟਿੰਗ ਵਿਚ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਅਤੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਅੱਜ ਹਰਿਆਣਾ ਆਤਮਨਿਰਭਰ ਵਸਤ੍ਰ ਨੀਤੀ-2022 ਦੇ ਪ੍ਰਾਰੂਪ ‘ਤੇ ਕੈਰੀਨੇਟ ਦੀ ਉੱਪ ਕਮੇਟੀ ਵੱਲੋਂ ਗੰਭੀਰ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ। ਹੁਣ ਇਸ ਨੀਤੀ ਨੂੰ ਅਨੁਮੋਦਨ ਲਈ ਕੈਬੀਨੇ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਸਾਲ 2025 ਤਕ ਦੀ ਸਮੇਂਸੀਮਾ ਲਈ ਤਿਆਰ ਕੀਤੀ ਗਈ ਇਸ ਨੀਤੀ ਨਾਲ ਕਰੀਬ 4 ਹਜਾਰ ਕਰੋੜ ਰੁਪਏ ਦਾ ਨਿਵੇਸ਼ ਅਤੇ 20 ਹਜਾਰ ਨੌਜੁਆਨਾਂ ਨੂੰ ਰੁਜਗਾਰ ਮਿਲਨ ਦਾ ਅੰਦਾਜਾ ਹੈ।
ਉਨ੍ਹਾਂ ਨੇ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਹਰਿਆਣਾ ਆਤਮਨਿਰਭਰ ਵਸਤ੍ਰ ਨੀਤੀ-2022 ਦੇ ਟੀਚਾ, ਉਦਮਿਤਾ ਵਿਸਤਾਰ ਨਿਵੇਸ਼, ਰੁਜਗਾਰ, ਸਿ੍ਰਜਨ, ਅਨੁਦਾਨ, ਟੈਕਟਾਇਲ ਪਾਰਕ ਤੇ ਹੋਰ ਸੰਦਰਭਿਤ ਵਿਸ਼ਿਆਂ ‘ਤੇ ਚਰਚਾ ਹੋਈ। ਮੀਟਿੰਗ ਵਿਚ ਕੌਮੀ ਤਕਨੀਕੀ ਵਸਤਰ ਮਿਸ਼ਨ ਦੇ ਸੰਦਰਭ ਵਿਚ ਵੀ ਵਿਚਾਰ ਹੋਇਆ। ਉਨ੍ਹਾਂ ਨੇ ਦਸਿਆ ਕਿ ਇਸ ਨੀਤੀ ਦੇ ਤਹਿਤ ਟੈਕਨੀਕਲ ਟੈਕਸਟਾਇਲ ਨੂੰ ਵਿਸ਼ੇਸ਼ ਰੂਪ ਨਾਲ ਪ੍ਰੋਤਸਾਹਿਤ ਕਰ ਵਿਸਤਾਰ ਦਿੱਤਾ ਜਾਵੇਗਾ। ਸਿੰਥੇਟਿਕ ਫਾਈਬਰ ਤੇ ਰਿਜਨਰੇਟਿਡ ਫਾਈਬਰ ਇਕਾਈਆਂ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਵੀ ਇਸ ਨੀਤੀ ਵਿਚ ਸ਼ਾਮਿਲ ਕੀਤਾ ਗਿਆ ਹੈ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਰਾਜ ਵਿਚ ਉਦਯੋਗ ਲਗਾਉਣ ਲਈ ਨਿਵੇਸ਼ਕ ਅੱਗੇ ਆ ਰਹੇ ਹਨ, ਕਿਉਂਕਿ ਸਰਕਾਰ ਨੇ ਉਦਯੋਗਿਕ -ਮਾਹੌਲ ਵਿਚ ਸੁਧਰ ਦੇ ਲਈ ਕਈ ਪ੍ਰਮੁੱਖ ਕਦਮ ਚੁੱਕੇ ਹਨ ਜਿਨ੍ਹਾਂ ਦੀ ਬਦੌਲਤ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹਰਿਆਣਾ ਨੂੰ ਐਮਐਸਐਮਈ ਦੇ ਖੇਤਰ ਵਿਚ ਕੀਤੇ ਗਏ ਵਰਨਣਯੋਗ ਕੰਮਾਂ ਲਈ ਸਨਮਾਨਿਤ ਕੀਤਾ ਸੀ। ਇਸ ਖੇਤਰ ਵਿਚ ਜਿੱਥੇ ਸੂਬੇ ਨੂੰ ਕੌਮੀ ਪੱਧਰ ‘ਤੇ ਤੀਜਾ ਸਥਾਨ ਹਾਸਲ ਹੋਇਆ ਹੈ, ਉੱਥੇ ਵਪਾਰ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਸਟੇਟ ਈਜ ਆਫ ਡੂਇੰਗ ਬਿਜਨੈਸ ਦੇ ਪੰਜਵੇਂ ੲਡੀਸ਼ਨ ਵਿਚ ਹਰਿਆਣਾ ਨੂੰ ਟਾਪ ਅਚੀਵਰਸ ਕੈਟੇਗਰੀ ਵਿਚ ਸਥਾਨ ਮਿਲਿਆ ਹੈ ਜੋ ਕਿ ਕਿਸੇ ਵੀ ਸੂਬੇ ਲਈ ਮਾਣ ਦੀ ਗਲ ਹੈ।
ਇਸ ਮੌਕੇ ‘ਤੇ ਮੀਟਿੰਗ ਵਿਚ ਹਰਿਆਣਾ ਦੇ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਹਰਿਆਣਾ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਸੂਖਤ, ਛੋਟ ਤੇ ਮੱਧਮ ਉਦਮ ਵਿਭਾਗ ਦੀ ਮਹਾਨਿਦੇਸ਼ਕ ਸ੍ਰੀਮਤੀ ਅਮਨੀਤ ਪੀ. ਕੁਮਾਰ ਅਤੇ ਹਰਿਆਣਾ ਦੇ ਚੱਕਬੰਦੀ ਵਿਭਾਗ ਦੀ ਨਿਦੇਸ਼ਕ ਆਮਨਾ ਤਸਨੀਮ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

“ਪਾਣੀ ਬਚਾਓ ਖੇਤੀ ਬਚਾਓ ਮੋਰਚਾ” ਮੁਹਿੰਮ ਦੇ ਤੀਜੇ ਦਿਨ 16 ਥਾਂਵਾਂ ‘ਤੇ ਪੰਜ ਰੋਜ਼ਾ ਪੱਕੇ ਮੋਰਚੇ ਜਾਰੀ

ਸੁਖਜਿੰਦਰ ਮਾਨ
ਚੰਡੀਗੜ੍ਹ 22 ਜੁਲਾਈ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਾਲਮੇਲਵੇਂ ਸੰਘਰਸ਼ ਵੱਲੋਂ ਕੁੱਝ ਥਾਵਾਂ ‘ਤੇ ਮੀਂਹ ਦੇ ਬਾਵਜੂਦ “ਸੰਸਾਰ ਬੈਂਕ ਤੋਂ ਪਾਣੀ ਬਚਾਓ ਖੇਤੀ ਬਚਾਓ” ਮੁਹਿੰਮ ਦੇ ਤੀਜੇ ਦਿਨ ਵੀ ਪੰਜ ਰੋਜ਼ਾ ਪੱਕੇ ਮੋਰਚੇ 16 ਥਾਂਵਾਂ ‘ਤੇ ਜਾਰੀ ਰਹੇ। ਇਹ ਜਾਣਕਾਰੀ ਦਿੰਦੇ ਹੋਏ ਭਾਕਿਯੂ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਅੱਜ ਵੀ ਦੌਧਰ (ਮੋਗਾ) ਵਿਖੇ ਲਾਰਸਨ ਐਂਡ ਟੂਬਰੋ ਪ੍ਰੋਜੈਕਟ, ਟ੍ਰਾਈਡੈਂਟ ਫੈਕਟਰੀ ਬਰਨਾਲਾ, ਬੁੱਢਾ ਨਾਲਾ ਲੁਧਿਆਣਾ, ਚਿੱਟੀ ਵੇਂਈਂ ਮਲਸੀਆਂ ਤੋਂ ਇਲਾਵਾ ਪਟਿਆਲਾ, ਫ਼ਰੀਦਕੋਟ ਅਤੇ ਅੰਮ੍ਰਿਤਸਰ ਦੇ ਨਹਿਰੀ ਵਿਭਾਗ ਦਫ਼ਤਰਾਂ ਅੱਗੇ ਤਿੰਨ ਥਾਵਾਂ’ਤੇ ਹਜ਼ਾਰਾਂ ਦੀ ਤਾਦਾਦ ਵਿੱਚ ਅਤੇ ਚਾਰ ਥਾਂਵਾਂ’ਤੇ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਬਹੁਤੇ ਥਾਂਈਂ ਸਟੇਜ ਸੰਚਾਲਨ ਔਰਤ ਆਗੂਆਂ ਨੇ ਕੀਤਾ। ਅੱਜ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਮਲਜੀਤ ਕੌਰ ਬਰਨਾਲਾ, ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ, ਪਰਮਜੀਤ ਕੌਰ ਪਿੱਥੋ,ਰਾਜ ਕੌਰ ਕੋਟਦੁੱਨਾ, ਜਸਵਿੰਦਰ ਕੌਰ ਬਹਾਦਰਪੁਰ, ਰਾਜਨਦੀਪ ਕੌਰ ਮੰਮੂਖੇੜਾ, ਰਮਨਦੀਪ ਕੌਰ ਚੱਕਨਿਧਾਨਾ, ਗੁਰਪ੍ਰੀਤ ਕੌਰ ਬਰਾਸ, ਦਵਿੰਦਰ ਕੌਰ ਹਰਦਾਸਪੁਰਾ, ਮਨਜੀਤ ਕੌਰ ਕੂਹਲੀ, ਜਸਵੀਰ ਕੌਰ ਉਗਰਾਹਾਂ, ਕਰਮਜੀਤ ਕੌਰ ਮਿੱਠੇਆਲ ਸ਼ਾਮਲ ਸਨ।
ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਸਾਹਮਣੇ ਪੇਸ਼ ਕੀਤੀਆਂ ਗਈਆਂ ਮੁੱਖ ਮੰਗਾਂ ਵਿੱਚ ਸੰਸਾਰ ਬੈਂਕ ਦੀਆਂ ਵਿਉਂਤਾਂ ਅਨੁਸਾਰ ਸੂਬੇ ਦੇ ਹਰ ਤਰ੍ਹਾਂ ਦੇ ਪਾਣੀ ਸੋਮਿਆਂ ਦੀ ਮਾਲਕੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਲਈ ਚੁੱਕੇ ਗਏ ਨੀਤੀ ਕਦਮ ਤੇ ਸ਼ੁਰੂ ਕੀਤੇ ਹੋਏ ਸਾਰੇ ਪ੍ਰਾਜੈਕਟ ਪੰਜਾਬ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਰੱਦ ਕੀਤੇ ਜਾਣ; ਪੇਂਡੂ ਜਲ ਸਪਲਾਈ ਦਾ ਪਹਿਲਾਂ ਵਾਲਾ ਢਾਂਚਾ ਮੁੜ ਬਹਾਲ ਕੀਤਾ ਜਾਵੇ ਅਤੇ ਪਹਿਲਾਂ ਵਾਂਗ ਪੱਕੀ ਸਰਕਾਰੀ ਭਰਤੀ ਕਰਕੇ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਸਭਨਾਂ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਖੁਦ ਓਟੀ ਜਾਵੇ।ਨਹਿਰੀ ਸਿੰਚਾਈ ਦੇ ਇੰਤਜ਼ਾਮਾਂ ਲਈ ਵੱਡੇ ਸਰਕਾਰੀ ਬਜਟ ਜੁਟਾਏ ਜਾਣ, ਹੋਰ ਵਧੇਰੇ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਿੰਚਾਈ ਅਧੀਨ ਲਿਆਂਦਾ ਜਾਵੇ ਅਤੇ ਨਹਿਰੀ ਢਾਂਚਾ ਹੋਰ ਵਿਕਸਤ ਕੀਤਾ ਜਾਵੇ। ਦਰਿਆਵਾਂ, ਨਹਿਰਾਂ,ਸੇਮ-ਨਾਲਿਆਂ, ਅਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਫੈਕਟਰੀਆਂ ਤੇ ਹੋਰ ਅਦਾਰਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ, ਇਸ ਮਨੁੱਖਤਾ ਘਾਤੀ ਅਪਰਾਧ ਬਦਲੇ ਭਾਰੀ ਜੁਰਮਾਨੇ ਵਸੂਲੇ ਜਾਣ ਅਤੇ ਪ੍ਰਦੂਸ਼ਣ ਰੋਕੂ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਜਾਵੇ। ਪ੍ਰਦੂਸ਼ਿਤ ਪਾਣੀ ਨੂੰ ਸਾਫ਼ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ।
ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਪੰਜਾਬ ਦਾ ਮੌਜੂਦਾ ਫ਼ਸਲੀ ਚੱਕਰ ਬਦਲਣ ਲਈ 23 ਫਸਲਾਂ ਦੀ ਘੱਟੋ ਘੱਟ ਖਰੀਦ ਮੁੱਲ (ਸੀ2+50%) ਦੇ ਆਧਾਰ ‘ਤੇ ਸਰਕਾਰੀ ਖਰੀਦ ਦਾ ਕਾਨੂੰਨੀ ਹੱਕ ਦਿੱਤਾ ਜਾਵੇ। ਮੂੰਗੀ, ਮੱਕੀ ਤੇ ਬਾਸਮਤੀ ਦੀ ਮੌਜੂਦਾ ਫ਼ਸਲ ਦੀ ਖਰੀਦ ਫੌਰੀ ਤੌਰ ‘ਤੇ ਯਕੀਨੀ ਕਰਨ ਲਈ ਆਰਡੀਨੈਂਸ ਜਾਰੀ ਕੀਤਾ ਜਾਵੇ। ਬਰਸਾਤੀ ਪਾਣੀ ਅਤੇ ਅਣਵਰਤੇ ਰਹਿ ਜਾਂਦੇ ਦਰਿਆਈ/ਨਹਿਰੀ ਪਾਣੀਆਂ ਨੂੰ ਧਰਤੀ ਹੇਠਲੇ ਪਾਣੀ ਦੀ ਮੁੜ ਭਰਾਈ ਲਈ ਵਰਤਣ ਖਾਤਰ ਹੰਗਾਮੀ ਕਦਮ ਉਠਾਏ ਜਾਣ, ਵਾਟਰ ਰੀ-ਚਾਰਜ ਸਿਸਟਮ ਉਸਾਰਿਆ ਜਾਵੇ ਤੇ ਵੱਡੀ ਬਜਟ ਰਾਸ਼ੀ ਜੁਟਾਈ ਜਾਵੇ। ਭਾਖੜਾ ਹੈੱਡਵਰਕਸ ਦਾ ਕੰਟਰੋਲ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ ਤੇ ਨਵਾਂ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ। ਹਰਿਆਣਾ ਨਾਲ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਦਾ ਨਿਪਟਾਰਾ ਕਰਨ ਲਈ ਸੰਸਾਰ ਪੱਧਰ ‘ਤੇ ਪ੍ਰਵਾਨਤ ਵਿਗਿਆਨਕ ਸਿਧਾਂਤਾਂ ਨੂੰ ਆਧਾਰ ਬਣਾਇਆ ਜਾਵੇ। ਰਿਪੇਰੀਅਨ ਰਾਜ ਬੇਸਿਨ ਰਾਜ ਸਿਧਾਂਤ ਦੇ ਹਵਾਲੇ ਨਾਲ ਅਤੇ ਬਿਆਸ ਪ੍ਰਾਜੈਕਟ ਦੇ ਠੋਸ ਮੰਤਵਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਪਾਣੀਆਂ ਦੀ ਵੰਡ ਦਾ ਮਸਲਾ ਹੱਲ ਕੀਤਾ ਜਾਵੇ। ਇਸ ਤਰ੍ਹਾਂ ਇਸ ਮਸਲੇ ਨੂੰ ਭਾਈਚਾਰਕ ਸਦਭਾਵਨਾ ਨਾਲ ਨਜਿੱਠਿਆ ਜਾਵੇ। ਵੋਟ ਗਿਣਤੀਆਂ ਨੂੰ ਪਾਸੇ ਰੱਖ ਕੇ ਮਸਲੇ ਦਾ ਹੱਲ ਇਸ ਵਿਗਿਆਨਕ ਪਹੁੰਚ ਅਨੁਸਾਰ ਕੀਤਾ ਜਾਵੇ, ਨਿਰਪੱਖ ਪਾਣੀ ਮਾਹਰਾਂ ਦੇ ਸੁਝਾਵਾਂ ‘ਤੇ ਟੇਕ ਰੱਖੀ ਜਾਵੇ ਅਤੇ ਦੋਹਾਂ ਸੂਬਿਆਂ ਦੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ।
ਸੂਬੇ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਵਾਲੇ ਇਸ ਲੁਟੇਰੇ ਖੇਤੀ ਮਾਡਲ ਨੂੰ ਰੱਦ ਕੀਤਾ ਜਾਵੇ, ਰੇਹਾਂ ਸਪਰੇਹਾਂ ਦੀ ਵਰਤੋਂ ਨੂੰ ਸੀਮਤ ਕੀਤਾ ਜਾਵੇ ਅਤੇ ਇਸ ਦੀ ਥਾਂ ਸੂਬੇ ਦੇ ਵਾਤਾਵਰਨ ਦੇ ਅਨੁਕੂਲ ਫ਼ਸਲੀ ਵਿਭਿੰਨਤਾ ਵਾਲਾ ਮਾਡਲ ਲਾਗੂ ਕੀਤਾ ਜਾਵੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਰ ਵੰਨਗੀ ਦੀ ਲੁੱਟ ਦਾ ਖ਼ਾਤਮਾ ਕੀਤਾ ਜਾਵੇ। ਭਾਰੀ ਮੀਂਹ ਕਾਰਨ ਹੋਈ ਫ਼ਸਲਾਂ ਦੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਈ ਜਾਵੇ ਅਤੇ ਇਸ ਤਬਾਹੀ ਦਾ ਪੂਰਾ ਪੂਰਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾਵੇ। ਇਸੇ ਤਰ੍ਹਾਂ ਜਾਹਲੀ ਦਵਾਈਆਂ ਤੇ ਬੀਜਾਂ ਕਾਰਨ ਹੋਈ ਫ਼ਸਲੀ ਤਬਾਹੀ ਦਾ ਪੂਰਾ ਮੁਆਵਜ਼ਾ ਸੰਬੰਧਿਤ ਕੰਪਨੀਆਂ ਜਾਂ ਡੀਲਰਾਂ ਕੋਲੋਂ ਦਿਵਾਇਆ ਜਾਵੇ। ਆਪਣੇ ਸੰਬੋਧਨ ਦੌਰਾਨ ਸ੍ਰੀ ਉਗਰਾਹਾਂ ਨੇ ਟ੍ਰਾਈਡੈਂਟ ਫੈਕਟਰੀ ਦੇ ਮਾਲਕ ਰਜਿੰਦਰ ਗੁਪਤੇ ਵੱਲੋਂ ਜਾਰੀ ਕੀਤੇ ਗਏ ਉਸ ਝੂਠੇ ਅਖਬਾਰੀ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਕਿ ਜਥੇਬੰਦੀਆਂ ਨੇ ਫੈਕਟਰੀ ਦਾ ਗੇਟ ਰੋਕ ਕੇ ਫੈਕਟਰੀ ਦੇ ਮੁਲਾਜ਼ਮਾਂ ਨੂੰ ਰੋਕਿਆ ਹੈ। ਉਨ੍ਹਾਂ ਦੀ ਨੌਕਰੀ ਨੂੰ ਖਤਰਾ ਖੜ੍ਹਾ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਫੈਕਟਰੀ ਦੇ ਗੇਟ ਤੋਂ ਬਾਹਰ ਸੜਕ ਦੇ ਦੂਜੇ ਪਾਸੇ ਲਾਇਆ ਹੋਇਆ ਹੈ ਅਤੇ ਸੜਕ ‘ਤੇ ਆਵਾਜਾਈ ਜਾਰੀ ਹੈ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਦੀਆਂ ਮੌਜੂਦਾ ਅਤੇ ਸਾਬਕਾ ਸਰਕਾਰਾਂ ਕਿਸਾਨਾਂ ਅਤੇ ਆਮ ਲੋਕਾਂ ਤੋਂ ਧਰਤੀ ਹੇਠਲੇ ਪਾਣੀ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਤੇ ਲੋੜ ਅਨੁਸਾਰ ਵਰਤੋਂ ਦੇ ਹੱਕ ਖੋਹ ਕੇ ਐਲ ਐਂਡ ਟੀ, ਟ੍ਰਾਈਡੈਂਟ ਅਤੇ ਪੈਪਸੀਕੋ ਵਰਗੀਆਂ ਲੁਟੇਰੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਸੌਂਪਣ ਵਾਲੀ ਸੰਸਾਰ ਬੈਂਕ ਦੀ ਨੀਤੀ ਨੂੰ ਜ਼ੋਰ ਸ਼ੋਰ ਨਾਲ ਲਾਗੂ ਕਰ ਰਹੀਆਂ ਹਨ। ਇਸ ਤਰ੍ਹਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਪਾਣੀ ਤੋਂ ਵਾਂਝੇ ਕਰਕੇ ਇਸ ਨੀਤੀ ਤਹਿਤ ਅਗਲਾ ਕਦਮ ਖੇਤੀ ਜ਼ਮੀਨਾਂ ਵੀ ਇਨ੍ਹਾਂ ਲੁਟੇਰਿਆਂ ਨੂੰ ਸੌਂਪਣਾ ਹੋਵੇਗਾ। ਇਸ ਲਈ ਇਹ ਸੰਘਰਸ਼ ਕਾਲ਼ੇ ਖੇਤੀ ਕਾਨੂੰਨਾਂ ਵਿਰੋਧੀ ਸੰਘਰਸ਼ ਨਾਲ਼ੋਂ ਵੀ ਵੱਧ ਸਖ਼ਤ ਅਤੇ ਲਮਕਵਾਂ ਹੋਵੇਗਾ ਅਤੇ ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਦਿੱਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਇਹ ਧਰਨੇ 25 ਜੁਲਾਈ ਤੱਕ ਬਾਦਸਤੂਰ ਜਾਰੀ ਰਹਿਣਗੇ।
ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਪਿੰਡ ਵੱਲਾ (ਅੰਮ੍ਰਿਤਸਰ) ਅਤੇ ਘੱਟਿਆਂਵਾਲੀ (ਫਾਜ਼ਿਲਕਾ) ਵਿਖੇ ਐਲ ਐਂਡ ਟੀ ਦੇ ਸੰਸਾਰ ਬੈਂਕ ਪ੍ਰੋਜੈਕਟ, ਹਮੀਰਾ (ਕਪੂਰਥਲਾ) ਅਤੇ ਲਹੁਕਾ (ਤਰਨਤਾਰਨ) ਵਿਖੇ ਸ਼ਰਾਬ ਫੈਕਟਰੀਆਂ ਸਮੇਤ ਗੁਰਦਾਸਪੁਰ, ਮੋਗਾ ਤੇ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਦਫ਼ਤਰਾਂ, ਹਰੀਕੇ ਹੈੱਡਵਰਕਸ ਅਤੇ ਚਿੱਟੀ ਵੇਂਈਂ ਲੋਹੀਆਂ (ਜਲੰਧਰ), ਏ ਬੀ ਸ਼ੂਗਰ ਲਿਮਿਟਡ ਹੁਸ਼ਿਆਰਪੁਰ ਵਿਖੇ ਆਪਣੇ ਧਰਨੇ ਲਗਾਤਾਰ ਜਾਰੀ ਹਨ।

ਬਲਰਾਜ ਪੱਕਾ ਤੇ ਹਰਵਿੰਦਰ ਲੱਡੂ ਬਣੇ ਬਠਿੰਡਾ ਸ਼ਹਿਰੀ ਹਲਕੇ ਦੇ ਬਲਾਕ ਪ੍ਰਧਾਨ

0

ਦਿਹਾਤੀ ’ਚ ਮਨਜੀਤ ਬੁਲਾਡੇਵਾਲਾ, ਮੋੜ ਦੇ ਸੁਖਦੀਪ, ਰਾਮਾ ਮੰਡੀ ਦਾ ਦਰਸ਼ਨ ਸੰਧੂ ਤੇ ਤਲਵੰਡੀ ਸਾਬੋ ਦੀ ਕਮਾਂਡ ਕ੍ਰਿਸ਼ਨ ਭਾਗੀਵਾਂਦਰ ਹਵਾਲੈ
ਸੁਖਜਿੰਦਰ ਮਾਨ
ਬਠਿੰਡਾ , 23 ਜੁਲਾਈ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਲਾਕ ਪੱਧਰ ’ਤੇ ਅਪਣੀ ਨਵੀਂ ਟੀਮ ਦਾ ਐਲਾਨ ਕਰਦਿਆਂ ਉਤਸਾਹੀ ਤੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਹੈ। ਪਾਰਟੀ ਵਲੋਂ ਬਲਾਕ ਪ੍ਰਧਾਨਾਂ ਦੀ ਜਾਰੀ ਲਿਸਟ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਐਲਾਨੇ ਨਵੇਂ ਪ੍ਰਧਾਨਾਂ ਵਿਚ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਕੋਂਸਲਰ ਬਲਰਾਜ ਸਿੰਘ ਪੱਕਾ ਨੂੰ ਇਹ ਜਿੰਮੇਵਾਰੀ ਪਹਿਲੀ ਵਾਰ ਮਿਲੀ ਹੈ ਜਦੋਂਕਿ ਹਰਵਿੰਦਰ ਸਿੰਘ ਲੱਡੂ ਦੀ ਮਿਹਨਤ ਨੂੰ ਦੇਖਦਿਆਂ ਦੂਜੀ ਵਾਰ ਬਲਾਕ ਪ੍ਰਧਾਨ ਬਣਾਇਆ ਗਿਆ ਹੈ। ਬਲਾਕ ਪ੍ਰਧਾਨ ਦੇ ਨਾਲ ਨਾਲ ਹਰਵਿੰਦਰ ਸਿੰਘ ਲੱਡੂ ਨਗਰ ਨਿਗਮ ਬਠਿੰਡਾ ਦੇ ਕੋਂਸਲਰ ਵੀ ਹਨ। ਮਹੱਤਵਪੂਰਨ ਗੱਲ ਇਹ ਵੀ ਦੱਸੀ ਜਾਣੀ ਬਣਦੀ ਹੈ ਕਿ ਸ਼ਹਿਰ ਦੇ ਡੇਢ ਦਰਜ਼ਨ ਦੇ ਕਰੀਬ ਹੋਰ ਕਾਂਗਰਸੀ ਕੋਂਸਲਰਾਂ ਨਾਲ ਮਿਲਕੇ ਦੋਨੋਂ ਨਵੇਂ ਬਣੇ ਪ੍ਰਧਾਨਾਂ ਦੁਆਰਾ ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਦੀ ਮੇਅਰ ਨੂੰ ਬਦਲਣ ਨੂੰ ਲੈ ਕੇ ਵੀ ਮੁਹਿੰਮ ਚਲਾਈ ਹੋਈ ਹੈ। ਜਦੋਂਕਿ ਉਕਤ ਮਹਿਲਾ ਮੇਅਰ ਨੂੰ ਬਰਕਰਾਰ ਰੱਖਣ ਲਈ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਵਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਪ੍ਰੰਤੂ ਇਸਦੇ ਵਿਰੁਧ ਸ਼ਹਿਰ ਦੇ ਕਾਂਗਰਸੀਆਂ ਦਾ ਕਾਫ਼ਲਾ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ’ਚ ਬਠਿੰਡਾ ਸ਼ਹਿਰੀ ਕਾਂਗਰਸ ਦੀ ਜਿੰਮੇਵਾਰ ਸ਼ਹਿਰ ਦੇ ਦੋ ਸਾਬਕਾ ਚੇਅਰਮੈਨਾਂ ਵਿਚੋਂ ਇੱਕ ਨੂੰ ਬਣਾਇਆ ਜਾ ਰਿਹਾ ਹੈ, ਜਿਸਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਮੇਅਰ ਬਣੀ ਬੀਬੀ ਗੋਇਲ ਲਈ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ। ਹਾਲਾਂਕਿ ਕੁੱਝ ਅਕਾਲੀ ਪਿਛੋਕੜ ਵਾਲੇ ਕਾਂਗਰਸੀ ਕੋਂਸਲਰ ਤੇ ਜੋਜੋ ਟੀਮ ਦੇ ਮੰਨੇ ਜਾਂਦੇ ਕੁੱਝ ਹੋਰ ਕੋਂਸਲਰ ਉਕਤ ਮੇਅਰ ਨਾਲ ਚਟਾਨ ਵਾਂਗ ਖੜੇ ਦਿਖ਼ਾਈ ਦੇ ਰਹੇ ਹਨ। ਉਧਰ ਬਠਿੰਡਾ ਸ਼ਹਿਰੀ ਦੇ ਨਾਲ-ਨਾਲ ਪੰਜਾਬ ਕਾਂਗਰਸ ਵਲੋਂ ਹਲਕਾ ਤਲਵੰਡੀ ਸਾਬੋ, ਬਠਿੰਡਾ ਦਿਹਾਤੀ ਤੇ ਮੋੜ ਹਲਕੇ ’ਚ ਵੀ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਬਠਿੰਡਾ ਦਿਹਾਤੀ ਬਲਾਕ ਦੀ ਜ਼ਿੰਮੇਵਾਰੀ ਹਲਕਾ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਨਜਦੀਕੀ ਸਰਪੰਚ ਮਨਜੀਤ ਸਿੰਘ ਬੁਲਾਡੇਵਾਲਾ ਅਤੇ ਸੰਗਤ ਬਲਾਕ ਦੀ ਪ੍ਰਧਾਨਗੀ ਚਮਕੌਰ ਸਿੰਘ ਨੂੰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੋੜ ਬਲਾਕ ਦੀ ਜਿੰਮੇਵਾਰੀ ਯੂਥ ਆਗੂ ਸੁਖਦੀਪ ਸਿੰਘ ਰਾਮਨਗਰ ਤੇ ਤਲਵੰਡੀ ਸਾਬੋ ਹਲਕੇ ਦੀ ਕਮਾਂਡ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੇ ਨਜਦੀਕੀਆਂ ਕ੍ਰਿਸ਼ਨ ਸਿੰਘ ਤੇ ਰਾਮਾ ਮੰਡੀ ਦੀ ਦਰਸਨ ਸਿੰਘ ਸੰਧੂ ਨੂੰ ਦਿੱਤੀ ਗਈ ਹੈ।

ਸ਼ਹਿਰ ਵਿਚ ਕਾਂਗਰਸ ਨੂੰ ਮਜਬੂਤ ਕਰਾਂਗੇ: ਪੱਕਾ ਤੇ ਲੱਡੂ
ਬਠਿੰਡਾ: ਉਧਰ ਪੰਜਾਬ ਕਾਂਗਰਸ ਪਾਰਟੀ ਵਲੋਂ ਵੱਡੀ ਜਿੰਮੇਵਾਰੀ ਦੇਣ ’ਤੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਕਿ ਉਹ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਨਗੇ।

ਬਠਿੰਡਾ ਦੇ ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਨੇ ਜ਼ਿਲ੍ਹੇ ਵਿਚ ਨਵੇਂ ਖੁੱਲਣ ਵਾਲੇ ਮੁਹੱਲਾ ਕਲੀਨਿਕਾਂ ਦਾ ਲਿਆ ਜਾਇਜ਼ਾ

0

ਜ਼ਿਲ੍ਹੇ ’ਚ ਹਰ ਨਾਗਰਿਕ ਨੂੰ ਮਿਲੇਗੀ ਉਚ ਸਿਹਤ ਸਹੂਲਤ: ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਆਗਾਮੀ 15 ਅਗੱਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਸੂਬੇ ਦੀ ਆਪ ਸਰਕਾਰ ਵਲੋਂ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਮੁਹੱਲਾ ਕਲੀਨਿਾਂ ਦਾ ਜਾਇਜ਼ਾ ਲੈਣ ਲਈ ਅੱਜ ਬਠਿੰਡਾ ਦੇ ਸਿਵਲ ਸਰਜ਼ਨ ਡਾ ਤੇਜਵੰਤ ਸਿੰੰਘ ਢਿੱਲੋਂ ਨੇ ਮੌਕੇ ’ਤੇ ਜਾ ਕੇ ਸਮੂਹ ਕਲੀਨਿਕਾਂ ਦਾ ਮੁਆਇੰਨਾ ਕੀਤਾ। ਉਨ੍ਹਾਂ ਦਸਿਆ ਕਿ ਪਹਿਲੇ ਪੜਾਅ ਵਿੱਚ ਜ਼ਿਲ੍ਹੇ ’ਚ ਅੱਧੀ ਦਰਜ਼ਨ ਆਮ ਆਦਮੀ ਕਲੀਨਿਕ ਬਣ ਰਹੇ ਹਨ, ਜੋ 15 ਅਗਸਤ ਨੂੰ ਚਾਲੂ ਹੋ ਜਾਣਗੇ। ਇੰਨ੍ਹਾਂ ਕਲੀਨਿਕਾਂ ’ਚ ਬਠਿੰਡਾ ਸਬ ਡਿਵੀਜ਼ਨ ਅਧੀਨ ਉਧਮ ਸਿੰਘ ਨਗਰ ਤੇ ਖੇਤਾ ਸਿੰਘ ਬਸਤੀ ਤੋਂ ਇਲਾਵਾ ਤਲਵੰਡੀ ਸਾਬੋ ਸਬ ਡਿਵੀਜ਼ਨ ਵਿਚ ਪੈਂਦੇ ਕੋਟਫੱਤਾ, ਰਾਮਾ, ਤਲਵੰਡੀ ਸਾਬੋ ਅਤੇ ਮੋੜ ਵਿਚ ਇਹ ਕਲੀਨਿਕ ਖੁੱਲ ਰਹੇ ਹਨ। ਡਾ ਢਿੱਲੋਂ ਨੇ ਅੱਗੇ ਦਸਿਆ ਕਿ ਇਹ ਕਲੀਨਿਕ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਨਗੇ। ਇੰਨ੍ਹਾਂ ਕਲੀਨਿਕਾਂ ਵਿੱਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ। ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕਲ ਟੈਸਟਾਂ ਨਾਲ 41 ਪੈਕੇਜ਼ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਇੱਕ ਨੂੰ ਛੱਡ ਬਾਕੀ ਮੁਹੱਲਾ ਕਲੀਨਿਕ ਬੰਦ ਪਏ ਸੇਵਾ ਕੇਂਦਰਾਂ ਵਿਚ ਖੋਲੇ ਜਾ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਤੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਹੋਣਗੀਆਂ। ਉਨ੍ਹਾਂ ਦਸਿਆ ਕਿ ਕਲੀਨਿਕ ਲੋਕਾਂ ਨੂੰ ਦਵਾਈਆਂ ਤੇ ਬਿਮਾਰੀਆਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਅੱਗੇ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਡਾ ਢਿੱਲੋਂ ਨੇ ਦਸਿਆ ਕਿ ਮੁਹੱਲਾ ਕਲੀਨਿਕ 30 ਜੁਲਾਈ ਤੱਕ ਕੰਪਲੀਟ ਹੋ ਜਾਣਗੇ, ਜਿਸਤੋਂ ਬਾਅਦ ਇੰਨ੍ਹਾਂ ਵਿਚ ਮੈਡੀਕਲ ਸਹੂਲਤਾਂ ਸਬੰਧੀ ਸਾਜੋ-ਸਮਾਨ ਲਿਆਂਦਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡਾ ਮਨੀਸ਼ ਗੁਪਤਾ, ਡਾ ਜਗਰੂਪ ਸਿੰਘ, ਡਾ ਗੁਰਜੀਤ ਸਿੰਘ ਆਦਿ ਹਾਜ਼ਰ ਰਹੇ।

ਬਠਿੰਡਾ ਏਮਜ ਵਿਖੇ ਸੁਰੂ ਹੋਈ ਥੌਰੇਸਿਕ ਸਰਜਰੀ

0

ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਬਠਿੰਡਾ ਏਮਜ ਦੇ ਜਨਰਲ ਸਰਜਰੀ ਵਿਭਾਗ ਨੇ ਸੰਸਥਾ ਵਿੱਚ ਥੌਰੇਸਿਕ ਸਰਜਰੀ ਦੀਆਂ ਸੇਵਾਵਾਂ ਸੁਰੂ ਕਰ ਦਿੱਤੀਆਂ ਹਨ। ਇਸਦੀ ਸ਼ੁਰੂਆਤ ਇੱਕ ਕੇਸ ਕਰਕੇ ਕੀਤੀ ਗਈ, ਇਹ ਕੇਸ 54 ਸਾਲ ਦੀ ਉਮਰ ਦੀ ਔਰਤ ਦਾ ਸੀ ਜਿਸਦੀ ਛਾਤੀ ਦੀ ਕੰਧ ਦੇ ਇੱਕ ਵੱਡੇ ਕਾਂਡਰੋਸਾਰਕੋਮਾਟਿਊਮਰ ਦੀ ਜਾਂਚ ਕੀਤੀ ਗਈ ਸੀ ਜੋ ਦਿਲ ਦੇ ਨੇੜੇ ਸੀ। ਇਹ ਇੱਕ ਦੁਰਲੱਭ ਬਿਮਾਰੀ ਹੈ ਜਿਸ ਲਈ ਇੱਕ ਮਾਹਰ ਟੀਮ ਅਤੇ ਆਪਰੇਸਨ ਲਈ ਵਿਸੇਸ ਉਪਕਰਣ ਦੀ ਲੋੜ ਹੁੰਦੀ ਹੈ। ਇਸ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਰਜਰੀ ਡਾ: ਜਸਪ੍ਰੀਤ ਸੇਰਗਿੱਲ, ਡਾ: ਹਰਮਨਦੀਪ ਸਿੰਘ ਜੱਬਲ ਸਮੇਤ ਡਾ: ਗੋਪਾਲ ਅਤੇ ਡਾ: ਗੇਗਲ ਦੀ ਵਿਸੇਸ ਅਨੱਸਥੀਸੀਆ ਟੀਮ ਦੁਆਰਾ ਕੀਤੀ ਗਈ। ਇਹ ਅਪਰੇਸਨ 4 ਘੰਟੇ ਤੱਕ ਚੱਲਿਆ ਅਤੇ ਟਿਊਮਰ ਨੂੰ ਸਫਲਤਾ ਪੂਰਵਕ ਹਟਾ ਦਿੱਤਾ ਗਿਆ। ਮਰੀਜ ਨੂੰ ਸਿਹਤਮੰਦ ਹਾਲਤ ਵਿੱਚ 5 ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ। ਡਾ: ਐਮ.ਪੀ. ਸਿੰਘ, ਜਨਰਲ ਸਰਜਰੀ ਵਿਭਾਗ ਦੇ ਮੁਖੀ ਨੇ ਕਿਹਾ ਕਿ ਇਹ ਸੰਸਥਾ ਵਿੱਚ ਵੱਡੇ ਕੇਸਾਂ ਦੇ ਵਿਭਿੰਨ ਸਪੈਕਟ੍ਰਮ ਦੀ ਸੁਰੂਆਤ ਸੀ। ਵਿਭਾਗ ਨੇ ਫੇਫੜਿਆਂ ਅਤੇ ਹੋਰ ਥੌਰੇਸਿਕ ਰੋਗਾਂ ਲਈ ਛੇਤੀ ਹੀ ਘੱਟੋ-ਘੱਟ ਹਮਲਾਵਰ ਥੋਰੋਕੋਸਕੋਪਿਕ (ਵੈਟਸ) ਪ੍ਰਕਿਰਿਆਵਾਂ ਸੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਮੌਕੇ ਏਮਜ਼ ਦੇ ਕਾਰਜ਼ਕਾਰੀ ਡਾਇਰੈਕਟਰ ਡਾ ਡੀਕੇ ਸਿੰਘ ਤੇ ਡੀਨ ਕਰਨਲ ਡਾ: ਸਤੀਸ ਗੁਪਤਾ, ਨ ਵਿਭਾਗ ਨੂੰ ਵਧਾਈ ਦਿੱਤੀ।

ਹਰਿਆਣਾ ਖੇਡਾਂ ਤੇ ਖਿਡਾਰੀਆਂ ਦਾ ਸੂਬਾ ਹੈ: ਮੰਤਰੀ ਜੇਪੀ ਦਲਾਲ

0

ਚੰਡੀਗੜ੍ਹ, 23 ਜੁਲਾਈ: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਸੂਬਾ ਹੈ। ਖੇਡ ਹਰਿਆਣਾ ਸਭਿਆਚਾਰ ਦਾ ਇਕ ਅਭਿੰਨ ਅੰਗ ਹਨ। ਇਹੀ ਵਜ੍ਹਾ ਹੈ ਕਿ ਓਲੰਪਿਕ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਸੱਭ ਤੋਂ ਵੱਧ ਮੈਡਲ ਹਰਿਆਣਾ ਦੇ ਖਿਡਾਰੀ ਲਿਆ ਰਹੇ ਹਨ। ਸ੍ਰੀ ਦਲਾਲ ਚਰਖੀ ਦਾਦਰੀ ਦੀ ਨਵੀਂ ਅਨਾਜ ਮੰਡੀ ਵਿਚ ਪ੍ਰਬੰਧਿਤ ਇਕ ਕਬੱਡੀ ਮੁਕਾਬਲੇ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸ੍ਰੀ ਜੇਪੀ ਦਲਾਲ ਨੇ ਕਿਹਾ ਕਿ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹਰ ਜਿਲ੍ਹੇ ਵਿਚ ਨਵੇਂ ਸਟੇਡੀਅਮ, ਖੇਡ ਨਰਸਰੀਆਂ, ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਮਹੁਇਆ ਕਰਵਾ ਰਹੇ ਹਨ। ਸਰਕਾਰ ਨੇ ਓਲੰਪਿਕ ਵਿਚ ਗੋਲਡ ਮੈਡਲ ਜੇਤੂ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੂੰ 4 ਕਰੋੜ ਰੁਪਏ ਅਤੇ ਬ੍ਰਾਂਜ ਮੈਡਲ ਜੇਤੂ ਨੂੰ 2.5 ਕਰੋੜ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਚਰਖੀ ਦਾਦਰੀ ਵਿਚ ਕਬੱਡੀ ਮੁਕਾਬਲੇ ਦਾ ਪ੍ਰਬੰਧ ਹੋਣਾ ਮਾਣ ਦੀ ਗਲ ਹੈ। ਖੇਤੀਬਾੜੀ ਮੰਤਰੀ ਨੇ ਆਪਣੀ ਵੱਲੋਂ ਕਬੱਡੀ ਏਸੋਸਇਏਸ਼ਨ ਨੂੰ ਪ੍ਰੋਤਸਾਹਨ ਸਵਰੂਪ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਏਮੇਚਿਯੋਰ ਕਬੱਡੀ ਏਸੋਸਇਏਸ਼ਨ ਦੇ ਸੂਬਾ ਚੇਅਰਮੈਨ ਅਤੇ ਰਾਜਸਭਾ ਸਾਂਸਦ ਕਿ੍ਰਸ਼ਣਲਾਲ ਪੰਵਾਰ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਖੇਤੀਬਾੜੀ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਦਾਦਰੀ ਸ਼ਹਿਰ ਵਿਚ ਪਿਛਲੇ ਦਿਨਾਂ ਕੁੜੀਆਂ ਦੀ ਕਬੱਡੀ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿਚ ਪੂਰੇ ਦੇਸ਼ ਤੋਂ ਟੀਮਾਂ ਨੇ ਹਿੱਸਾ ਲਿਆ ਸੀ। ਇਸ ਟੂਰਨਾਂਮੈਂਟ ਵਿਚ ਵੀ ਦੇਸ਼ ਦੀ 31 ਟੀਮਾਂ ਹਿੱਸਾ ਲੈ ਰਹੀਆਂ ਹਨ। ਐਤਵਾਰ 24 ਜੁਲਾਈ ਦੀ ਸ਼ਾਮ ਨੂੰ ਇਸ ਮੁਕਾਲਬੇ ਦਾ ਸਮਾਪਨ ਹੋਵੇਗਾ। ਇਸ ਦੌਰਾਨ ਖਿਡਾਰੀਆਂ ਦੇ ਠਹਿਰਣ ਅਤੇ ਭੋਜਨ ਆਦਿ ਦੇ ਲਈ ਏਸੋਸਇਏਸ਼ਨ ਨੇ ਬਿਹਤਰ ਇੰਤਜਾਮ ਕੀਤੇ ਹੋਏ ਹਨ। ਜਿਸ ਦੇ ਲਈ ਜਿਲ੍ਹਾ ਪ੍ਰਸਾਸ਼ਨ ਪੂਰਾ ਸਹਿਯੋਗ ਦੇ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਮੁਹਾਲੀ ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਜਾਇਜ਼ਾ

0

ਪੰਜਾਬ ਦੇ ਸਿਹਤ ਸੰਭਾਲ ਢਾਂਚੇ ਵਿੱਚ ਇਨ੍ਹਾਂ ਕਲੀਨਿਕਾਂ ਰਾਹੀਂ ਮਿਸਾਲੀ ਸੁਧਾਰ ਹੋਣ ਦੀ ਉਮੀਦ ਜਤਾਈ
ਇਨ੍ਹਾਂ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਤੇ 100 ਤੋਂ ਵੱਧ ਕਲੀਨਿਕਲ ਟੈਸਟਾਂ ਵਰਗੀਆਂ ਸਿਹਤ ਸੰਭਾਲ ਸੇਵਾਵਾਂ ਮੁਫ਼ਤ ਮਿਲਣਗੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ (ਮੁਹਾਲੀ), 23 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਇੱਥੇ ਫ਼ੇਜ਼-5 ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ।ਇਸ ਦੌਰਾਨ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਸ ਕਲੀਨਿਕ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ। ਇਨ੍ਹਾਂ ਕਾਰਜਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਕੰਮ ਤੈਅ ਸਮਾਂ ਹੱਦ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਅਜਿਹੇ 75 ਆਮ ਆਦਮੀ ਕਲੀਨਿਕ ਬਣ ਰਹੇ ਹਨ, ਜੋ 15 ਅਗਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਹ ਕਲੀਨਿਕ ਸੂਬੇ ਭਰ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕਲ ਟੈਸਟਾਂ ਨਾਲ 41 ਪੈਕੇਜ਼ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਇਨ੍ਹਾਂ ਕਲੀਨਿਕਾਂ ਦੇ ਸਥਾਪਤ ਹੋਣ ਨਾਲ ਉਨ੍ਹਾਂ ਦੀ ਸਰਕਾਰ ਆਪਣਾ ਇਕ ਹੋਰ ਵੱਡਾ ਚੋਣ ਵਾਅਦਾ ਪੂਰਾ ਕਰੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਵਿੱਚ ਮਿਸਾਲੀ ਸੁਧਾਰ ਹੋਣਗੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਕਲੀਨਿਕਾਂ ਵਿੱਚ 90 ਫੀਸਦੀ ਮਰੀਜ਼ਾਂ ਦਾ ਇਲਾਜ ਹੋਵੇਗਾ, ਜਿਸ ਨਾਲ ਹਸਪਤਾਲਾਂ ਤੋਂ ਬੋਝ ਘਟੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰ ਕੇ ਇਹ ਕ੍ਰਾਂਤੀਕਾਰੀ ਕਦਮ ਸੂਬੇ ਵਿੱਚ ਸਿਹਤ ਸੰਭਾਲ ਢਾਂਚੇ ਨੂੰ ਪੂਰੀ ਤਰ੍ਹਾਂ ਸੁਧਾਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ 75 ਆਮ ਆਦਮੀ ਕਲੀਨਿਕ ਇਕੋ ਤਰਜ਼ ਉਤੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਤੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਮੁਹੱਈਆ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਦਵਾਈਆਂ ਤੇ ਬਿਮਾਰੀਆਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਅੱਗੇ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਸ ਲਈ ਡਾਕਟਰਾਂ/ਪੈਰਾ ਮੈਡੀਕਲ ਸਟਾਫ਼ ਦੀਆਂ ਸੇਵਾਵਾਂ ਲੈਣ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਹੁਣ ਤੱਕ ਤਕਰੀਬਨ 2140 ਡਾਕਟਰਾਂ ਨੇ ਇਨ੍ਹਾਂ ਆਸਾਮੀਆਂ ਲਈ ਬਿਨੈ ਕੀਤਾ ਹੈ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਸਿਹਤ ਤੇ ਸਿੱਖਿਆ ਖੇਤਰ ਸੂਬਾ ਸਰਕਾਰ ਦੀ ਮੁੱਖ ਤਰਜੀਹ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਸਰਕਾਰੀ ਸਿਵਲ ਹਸਪਤਾਲਾਂ ਵਿੱਚ ਵੀ ਆਗਾਮੀ ਦਿਨਾਂ ਵਿੱਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਉਹ ਲੋਕਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਹੋਣ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਆਗਾਮੀ ਪੰਜ ਸਾਲਾਂ ਵਿੱਚ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਵੀ ਸਥਾਪਤ ਕੀਤੇ ਜਾਣਗੇ।ਇਸ ਸਮੇਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਕੁਲਵੰਤ ਸਿੰਘ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ. ਅਨੁਰਾਗ ਵਰਮਾ, ਸਿਹਤ ਸਕੱਤਰ ਅਜੋਏ ਕੁਮਾਰ ਸ਼ਰਮਾ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਅਤੇ ਹੋਰ ਹਾਜ਼ਰ ਸਨ।

Our Visitor

1904113