Friday, May 15, 2026
Home Blog Page 2437

ਬਠਿੰਡਾ ਪੁਲਿਸ ਵਲੋਂ ਚੋਰੀ ਦੇ 17 ਮੋਟਰਸਾਈਕਲ ਬਰਾਮਦ

0

ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ: ਐਸ.ਐਸ.ਪੀ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਬਠਿੰਡਾ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਕੋਤਵਾਲੀ ਪੁਲਿਸ ਨੇ ਚੋਰੀ ਦੇ 17 ਮੋਟਰਸਾਈਕਲ ਬਰਾਮਦ ਕੀਤੇ ਹਨ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਡੀਐਸਪੀ ਸਿਟੀ 1 ਵਿਸ਼ਵਜੀਤ ਸਿੰਘ ਮਾਨ ਅਤੇ ਮੁੱਖ ਅਫਸਰ ਥਾਣਾ ਕੋਤਵਾਲੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦਸਿਆ ਕਿ ਲੰਘੀ 2 ਜੁਲਾਈ ਨੂੰ ਥਾਣੇਦਾਰ ਗੁਰਸੇਵਕ ਸਿੰਘ ਨੇ ਰਾਹੁਲ ਬਾਂਸਲ ਪੁੱਤਰ ਸਾਮ ਲਾਲ ਪੁੱਤਰ ਪੰਨਾ ਲਾਲ ਵਾਸੀ ਚੰਦਸਰ ਬਸਤੀ ਬਠਿੰਡਾ ਦੇ ਬਿਆਨ ’ਤੇ ਇੱਕ ਮੁਕੱਦਮਾ ਦਰਜ਼ ਕੀਤਾ ਸੀ। ਇਸ ਮੁਕੱਦਮੇ ਦੀ ਤਫ਼ਤੀਸ ਦੌਰਾਨ ਥਾਣੇਦਾਰ ਕਾਕਾ ਸਿੰਘ ਨੇ ਮੁਦੱਈ ਸੰਜਨਾ ਪੁੱਤਰੀ ਅਸੋਕ ਕੁਮਾਰ ਵਾਸੀ ਸੁਰਖਪੀਰ ਰੋਡ ਬਠਿੰਡਾ ਦੇ ਬਿਆਨ ਉਪਰ 08.07.2022 ਨੂੰ ਦੀਪਕ ਉਰਫ ਟਿੱਡੀ ਵਾਸੀ ਲੱਲਾ ਬਸਤੀ ਜਲਾਲਾਬਾਦ ਜਿਲ੍ਹਾ ਫਾਜਿਲਕਾ ਅਤੇ ਅਵਤਾਰ ਸਿੰਘ ਉਰਫ ਤਾਰਾ ਵਾਸੀ ਪਿੰਡ ਨੂਰਪੁਰ ਚੱਠਾ(ਜਲੰਧਰ) ਹਾਲ ਕੁਤਬਗੜ ਭਾਟਾ ਜਿਲ੍ਹਾ ਫਿਰੋਜਪੁਰ ਨੂੰ ਨਾਮਜਦ ਕੀਤਾ। ਦੋਰਾਨੇ ਤਫਤੀਸ਼ ਦੌਰਾਨ ਦੀਪਕ ਅਤੇ ਗਵਾਹ ਗੁਰਜੀਤ ਸਿੰਘ ਉਰਫ ਕਾਲਾ ਵਾਸੀ ਜਨਤਾ ਨਗਰ ਬਠਿੰਡਾ ਦੇ ਬਿਆਨ ’ਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਵਾਸੀ ਕੁਤਬਗੜ ਭਾਟਾ ਜਿਲ੍ਹਾ ਫਿਰੋਜਪੁਰ ਹਾਲ ਗੋਬਿੰਦ ਨਗਰ ਬਸਤੀ ਜਲਾਲਾਬਾਦ ਅਤੇ ਦੋ ਨਾਬਾਲਿਗ ਮੋਟਰਸਾਈਕਲ ਚੋਰੀ ਕਰਨ ਅਤੇ ਵੇਚਣ ਦੇ ਗਿਰੋਹ ਵਿਚ ਸ਼ਾਮਲ ਪਾਏ ਗਏ। ਜਿਸਦੇ ਚੱਲਦੇ ਇੰਨ੍ਹਾਂ ਕਥਿਤ ਦੋਸ਼ੀਆਂ ਨੂੰ ਨਾਮਜਦ ਕਰਦਿਆਂ ਦੀਪਕ ਉਰਫ ਟਿੱਡੀ ਦੀ ਸਿਨਾਖ਼ਤ ’ਤੇ ਬਠਿੰਡਾ ਸਹਿਰ ਅਤੇ ਹੋਰ ਆਸ ਪਾਸ ਤੋ ਚੋਰੀ ਕੀਤੇ 16 ਮੋਟਰ ਸਾਈਕਲ ਬ੍ਰਾਮਦ ਕਰਵਾਏ। ਜਦੋਂਕਿ ਨਾਬਾਲਿਗਾਂ ਨੂੰ ਗਿ੍ਰਫਤਾਰ ਕਰਕੇ ਚੋਰੀ ਕੀਤਾ 1 ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ। ਇੰਨ੍ਹਾਂ ਬਰਾਮਦ ਮੋਟਰਸਾਈਕਲਾਂ ਵਿਚੋਂ 13 ਮੋਟਰ ਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ,02 ਮੋਟਰ ਸਾਈਕਲ ਮਾਰਕਾ ਬਜਾਜ ਪਲਟੀਨਾ,01 ਮੋਟਰ ਸਾਈਕਲ ਮਾਰਕਾ ਡੀਲਕਸ ਅਤੇ 01 ਮੋਟਰ ਸਾਈਕਲ ਮਾਰਕਾ ਹੌਡਾ ਡਰੀਮ ਸ਼ਾਮਲ ਹੈ।

ਯੂਥ ਕਾਂਗਰਸ ਨੇ ਡਾਲਰ ਹੇਠਾਂ ਜਾਣ ’ਤੇ ਜਾਰੀ ਕੀਤਾ ਅਨੌਖਾ ਪੋਸਟਰ

0

ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 16 ਜੁਲਾਈ: ਜਲੰਧਰ ਯੂਥ ਕਾਂਗਰਸ ਨੇ ਡਾਲਰ ਐਕਸਚੇਂਜ ਰੇਟ ‘ਤੇ 80 ਦੇ ਨੇੜੇ ਪੁੱਜਣ ਉਪਰ ਅੱਜ ਮੋਦੀ ਸਰਕਾਰ ਨੂੰ ਸਰਮਿੰਦਗੀ ਦੇਣ ਵਾਲਾ ਪੋਸਟਰ ਜਾਰੀ ਕੀਤਾ। ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਨੇ ਕਿਹਾ, “ਨੁਕਸਾਨ ਨੂੰ ਨਜਰਅੰਦਾਜ ਕਰਨ ਨਾਲ ਇਹ ਦੁੱਗਣਾ ਹੋ ਜਾਵੇਗਾ, ਅਤੇ ਭਾਰਤੀ ਰੁਪਏ ਦੇ 80-81 ਡਾਲਰ ਦੇ ਵਿਚਕਾਰ ਉਤਰਾਅ-ਚੜ੍ਹਾਅ ਦੀ ਸੰਭਾਵਨਾ ਹੈ। 2022 ਵਿੱਚ ਹੁਣ ਤੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਵਿੱਚ 7% ਤੋਂ ਵੱਧ ਦੀ ਗਿਰਾਵਟ ਆਈ ਹੈ, ਪਰ ਇਹ ਭਾਜਪਾ ਸਰਕਾਰ ਲਈ ਚਿੰਤਾ ਦਾ ਵਿਸਾ ਨਹੀਂ ਹੈ। ਅੰਗਦ ਦੱਤਾ ਨੇ ਕਿਹਾ, “ਯੂਥ ਕਾਂਗਰਸ ਮਹਿੰਗਾਈ ਅਤੇ ਭਾਰਤੀ ਮੁਦਰਾ ਦੇ ਡਿਵੈਲਿਊਏਸਨ ਦੇ ਖਿਲਾਫ ਬੋਲਣਾ ਜਾਰੀ ਰੱਖੇਗੀ। ਨਿਵੇਸਕ ਅਮਰੀਕਾ ਵਰਗੇ ਪਨਾਹਗਾਹ ਦੇਸਾਂ ਵੱਲ ਮੁੜ ਗਏ ਹਨ ਇਸ ਤਰ੍ਹਾਂ ਭਾਰਤ ਅਜਿਹੀ ਸਥਿਤੀ ਨਾਲ ਇੱਕ ਹੋਰ ਮੁਦਰਾ ਸੰਕਟ ਦਾ ਸਬੂਤ ਦੇ ਸਕਦਾ ਹੈ“। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਮਹਿੰਗਾਈ ਦੇ ਕਾਰਨਾਂ ਨੂੰ ਆਧਾਰ ਬਣਾ ਕੇ ਉਚਿਤ ਕਦਮ ਨਹੀਂ ਚੁੱਕੇ। ਅਮਰੀਕਾ ਉਲਟਾ ਮੁਦਰਾ ਸੰਕਟ ਜਿੱਤ ਰਿਹਾ ਹੈ ਜੋ ਜਾਰੀ ਹੈ। ਦੁਬਾਰਾ. 2008 ਦੇ ਬਜਟ ਸੰਕਟ ਤੋਂ ਬਾਅਦ, ਸੰਯੁਕਤ ਰਾਜ ਨੇ ਡਾਲਰ ਦੀ ਕੀਮਤ ਘਟਾਉਣ ਦੀ ਲੜਾਈ “ਜਿੱਤੀ“ ਸੀ, ਪਰ ਹੁਣ ਉਹ ਇਸ ਨੂੰ ਮਜਬੂਤ ਕਰਨ ਦੀ ਜੰਗ ਜਿੱਤ ਰਿਹਾ ਹੈ।ਬਹੁਤ ਸਾਰੀਆਂ ਸੂਚੀਬੱਧ ਭਾਰਤੀ ਕੰਪਨੀਆਂ ਕਿਸੇ ਵੀ ਮਹੱਤਵਪੂਰਨ ਮੁਦਰਾ ਉਤਰਾਅ-ਚੜ੍ਹਾਅ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਸ ਤੋਂ ਇਲਾਵਾ ਰੁਪਏ ਦੀ ਗਿਰਾਵਟ ਨੇ ਦੇਸ ਦੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸੌਖੇ ਸਬਦਾਂ ਵਿਚ, ਰੁਪਿਆ ਘਟਣ ਨਾਲ ਬਰਾਮਦਕਾਰਾਂ ਨੂੰ ਫਾਇਦਾ ਹੁੰਦਾ ਹੈ ਜਦੋਂ ਕਿ ਦਰਾਮਦਕਾਰਾਂ ਨੂੰ ਨੁਕਸਾਨ ਹੁੰਦਾ ਹੈ।

ਬਰਸਾਤ ਨਾਲ ਝੋਨੇ ਦੀ ਫਸਲ ਨੁੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਮੁੱਖ ਮੰਤਰੀ ਗਿਰਦਾਵਰੀ ਦੇ ਹੁਕਮ ਦੇਣ : ਸੁਖਬੀਰ ਬਾਦਲ

0

ਸੁਖਜਿੰਦਰ ਮਾਨ
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਇਸ ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦੇਣ ਅਤੇ ਪ੍ਰਭਾਵਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਿੰਡ ਬਰਕੰਦੀ ਤੇ ਜ਼ਿਲ੍ਹੇ ਵਿਚ ਹੋਰ ਥਾਵਾਂ ’ਤੇ ਕਿਸਾਨਾਂ ਨਾਲ ਗੱਲਬਾਤ ਕੀਤੀ, ਨੇ ਕਰਮਗੜ੍ਹ ਮਾਈਨਰ ਨਹਿਰ ਵਿਚ ਪਾੜ ਪੈਣ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਨਾਲ ਆਲੇ ਦੁਆਲੇ ਦੇ ਪਿੰਡਾਂ ਵਿਚ ਝੋਨੇ ਦੀ ਫਸਲ ਨੁਕਸਾਨੀ ਗਈ ਹੈ। ਉਹਨਾਂ ਕਿਹਾ ਕਿ ਲੰਬੀ, ਮਲੋਟ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਥਾਵਾਂ ’ਤੇ ਵੀ ਸਿੰਜਾਈ ਨਹਿਰਾਂ ਵਿਚ ਪਏ ਪਾੜਾਂ ਕਾਰਨ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੁੰ ਚੁਸਤ ਦਰੁੱਸਤ ਕਰਨ ਤਾਂ ਜੋ ਭਾਰੀ ਬਰਸਾਤਾਂ ਨਾਲ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੁਝ ਥਾਵਾਂ ’ਤੇ ਬਰਸਾਤਾਂ ਕਾਰਨ ਫਸਲ 70 ਫੀਸਦੀ ਨੁਕਸਾਨੀ ਗਈ ਹੈ ਤੇ ਕਿਸਾਨਾਂ ਨੁੰ ਤੁਰੰਤ ਆਰਜ਼ੀ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਤੇ ਗਿਰਦਾਵਰੀ ਬਾਅਦ ਵਿਚ ਮੁਕੰਮਲ ਹੋ ਸਕਦੀ ਹੈ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਸੱਕਾਂਵਾਲੀ ਵਿਚ ਚਰਨਜੀਤ ਸਿੰਘ ਖੇਤਾਂ ਦਾ ਵੀ ਦੌਰਾ ਕੀਤਾ ਜਿਥੇ ਉਹਨਾਂ 16 ਏਕੜ ਵਿਚ ਮੂੰਗੀ ਦੀ ਫਸਲ ਮੁੱਖ ਮੰਤਰੀ ਅਪੀਲ ਮਗਰੋਂ ਬੀਜੀ ਸੀ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਘਟੀਆ ਬੀਜ਼ ਮਿਲਣ ਕਾਰਨ ਵੀ ਨੁਕਸਾਨ ਹੋਇਆ ਤੇ ਉਹਨਾਂ ਨੁੰ ਆਪਣੀ ਖੜ੍ਹੀ ਫਸਲ ਵਾਹੁਣੀ ਪਈ ਹੈ। ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਜਿਹੜੇ ਕਿਸਾਨਾਂ ਨੂੰ ਮੂੰਗੀ ਦੇ ਘਟੀਆ ਬੀਜ਼ਾਂ ਕਾਰਨ ਨੁਕਸਾਨ ਹੋਇਆ ਹੈ, ਉਹਨਾਂ ਨੂੰ ਤੁਰੰਤ ੁਮਆਵਜ਼ਾ ਮਿਲਣਾ ਚਾਹੀਦਾ ਹੈ ਤੇ ਉਹਨਾਂ ਇਹ ਵੀ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਨੇ ਆਪਣੀ ਮੂੰਗੀ ਦੀ ਫਸਲ ਐਮ ਐਸ ਪੀ ਨਾਲੋਂ ਘੱਟ ਰੇਟ ’ਤੇ ਵੇਚੀ ਹੈ, ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਸਰਦਾਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ। ਉਹਨਾਂ ਨੇ ਚਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਤੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਕੰਮਾਂ ਨੂੰ ਮੁਕੰਮਲ ਕਰਨ ਵਾਸਤੇ ਤੈਅ ਮਿਤੀਆਂ ਅਨੁਸਾਰ ਇਕ ਕਾਰਜ ਯੋਜਨਾ ਵੀ ਤਿਆਰ ਕਰਨ। ਦੱਸਣਯੋਗ ਹੈ ਕਿ ਸਰਦਾਰ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਐਮ ਪੀ ਹਨ ਜਦੋਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਐਮ ਪੀ ਹਨ ਤੇ ਇਹ ਇਲਾਕਾ ਦੋਵੇਂ ਸੰਸਦੀ ਹਲਕਿਆਂ ਦਾ ਸਾਂਝਾ ਇਲਾਕਾ ਹੈ।ਸਰਦਾਰ ਬਾਦਲ ਦੇ ਨਾਲ ਸਾਬਕਾ ਵਿਧਾਇਕ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਮੌਜੂਦ ਸਨ।

15 ਅਗਸਤ ਤੋਂ 21 ਸਤੰਬਰ ਤੱਕ ਕਰਵਾਈਆਂ ਜਾਣਗੀਆਂ ਦਿਹਾਤੀ ਓਲੰਪਿਕ ਖੇਡਾਂ : ਡਿਪਟੀ ਕਮਿਸ਼ਨਰ

0

ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾਣਗੇ ਮੁਕਾਬਲੇ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ : ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਅਤੇ ਬਠਿੰਡਾ ਓਲੰਪਿਕ ਐਸੋਸ਼ੀਏਸ਼ਨ ਦੇ ਸਹਿਯੋਗ ਨਾਲ 15 ਅਗਸਤ ਤੋਂ 21 ਸਤੰਬਰ ਤੱਕ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਇੱਕ ਵਿਸ਼ੇਸ਼ ਬੈਠਕ ਦੌਰਾਨ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਨੂੰ ਸਫ਼ਲਤਾਪੂਰਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਬਲਾਕ ਅਤੇ ਜ਼ਿਲ੍ਹਾ ਪੱਧਰ ਉੱਤੇ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਜ਼ ਗਰੁੱਪ ਅੰਡਰ-19 ਅਤੇ ਸੀਨੀਅਰ ਗਰੁੱਪ 19 ਸਾਲ ਤੋਂ ਵੱਧ ਉਮਰ ਚ 100 ਮੀਟਰ, 200, 400 ਅਤੇ 1500 ਮੀਟਰ ਦੀ ਦੌੜ ਤੋਂ ਇਲਾਵਾ ਡਿਸਕਸ ਥ੍ਰੋ, ਗੋਲਾ ਸੁੱਟਣ ਤੇ ਬਾਲੀਬਾਲ ਦੀਆਂ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਓਪਨ ਚ ਫੁੱਟਬਾਲ, ਹਾਕੀ, ਬਾਲੀਬਾਲ ਸੂਟਿੰਗ ਅਤੇ ਰੱਸਾ ਕੱਸੀ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕਰਵਾਈਆਂ ਜਾਣ ਵਾਲੀਆਂ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਕੰਵਰਜੀਤ ਸਿੰਘ ਮਾਨ, ਐਸਡੀਐਮ ਸ਼੍ਰੀ ਵਰਿੰਦਰ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਮੇਵਾ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।

ਕੋਈ ਵੀ ਇੰਤਕਾਲ ਨਹੀਂ ਹੋਣਾ ਚਾਹੀਦਾ ਬਕਾਇਆ : ਡਿਪਟੀ ਕਮਿਸ਼ਨਰ

0

ਲਾਇਵ ਜਮ੍ਹਾਂਬੰਦੀਆਂ ਨੂੰ ਜਲਦ ਕੀਤਾ ਜਾਵੇ ਵਿਭਾਗੀ ਸਾਇਟ ਤੇ ਅਪਲੋਡ
ਰੈਵੇਨਿਊ ਦੇ ਕੋਰਟ ਕੇਸਾਂ ਦੇ ਨਿਪਟਾਰੇ ਚ ਲਿਆਂਦੀ ਜਾਵੇ ਤੇਜ਼ੀ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮਹੀਨਾਵਾਰ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੁਆਰਾ ਕੀਤੇ ਗਏ ਕਾਰਜਾਂ ਦੀ ਸਮੀਖਿਆ ਵੀ ਕੀਤੀ। ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋ ਪਿਛਲੇ ਮਹੀਨੇ ਦੌਰਾਨ ਕੀਤੇ ਗਏ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਕੋਈ ਵੀ ਇੰਤਕਾਲ ਬਕਾਇਆ ਨਹੀਂ ਹੋਣਾ ਚਾਹੀਦਾ ਤੇ ਇੰਤਕਾਲ ਜਲਦ ਤੋਂ ਜਲਦ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲਾਇਵ ਜਮ੍ਹਾਬੰਦੀਆਂ ਨੂੰ ਜਲਦ ਤੋਂ ਜਲਦ ਵਿਭਾਗੀ ਵੈਬਸਾਈਟ ਤੇ ਆਨ-ਲਾਇਨ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਕੋਰਟ ਕੇਸਾਂ ਦੇ ਨਿਪਟਾਰੇ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਵਿਭਾਗ ਦੀ ਸਾਇਟ ਤੇ ਅਪਲੋਡ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਸਮੂਹ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੰਗਾ ਕੰਮ ਕਰਕੇ ਵਧੀਆ ਪ੍ਰੋਗਰੈਸ ਕਰਨੀ ਯਕੀਨੀ ਬਣਾਈ ਜਾਵੇ ਅਤੇ ਪੈਂਡਿੰਗ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਕੰਵਰਜੀਤ ਸਿੰਘ ਮਾਨ, ਐਸਡੀਐਮ ਮੌੜ ਸ਼੍ਰੀ ਵਰਿੰਦਰ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਜ਼ਿਲ੍ਹਾ ਮਾਲ ਅਫ਼ਸਰ ਸ. ਬਲਕਰਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਸਿਮਰਨਜੀਤ ਮਾਨ ਖ਼ਿਲਾਫ਼ ਭਾਜਪਾ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ

0

ਭਗਤ ਸਿੰਘ ਹਰ ਦੇਸ਼ ਵਾਸੀ ਦੇ ਆਦਰਸ਼ਵਾਦੀ: ਸੁਖਪਾਲ ਸਰਾਂ
ਸਿਮਰਨਜੀਤ ਮਾਨ ਦੀ ਲੋਕ ਸਭਾ ਮੈਂਬਰਸ਼ੀਪ ਹੋਵੇ ਰੱਦ:- ਭਾਜਪਾ ਯੁਵਾ ਮੋਰਚਾ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ : ਦੇਸ਼ ਭਗਤੀ ਦੇ ਗੀਤ ਰੰਗ ਦੇ ਬਸੰਤੀ ਚੋਲਾ ਗਾਉਂਦੇ ਹੋਏ ਹੱਸਦੇ ਹੱਸਦੇ ਫਾਂਸੀ ਦਾ ਫੰਦਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਮਾਨ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸਰਾਂ ਨੇ ਕਿਹਾ ਕਿ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਗਤ ਸਿੰਘ ਵੱਲੋਂ ਜਿਥੇ ਦੇਸ਼ ਲਈ ਕੁਰਬਾਨੀ ਦਿੱਤੀ ਗਈ, ਉੱਥੇ ਹੀ ਆਜ਼ਾਦੀ ਦੀ ਨਵੀਂ ਲਹਿਰ ਖੜ੍ਹੀ ਕੀਤੀ ਗਈ। ਅਤੇ ਹਰ ਦੇਸ਼ ਵਾਸੀ ਵਿੱਚ ਦੇਸ਼ ਦੇ ਮਰਨ ਮਿਟਣ ਦਾ ਜਨੂੰਨ ਪੈਦਾ ਕੀਤਾ। ਅਜਿਹੇ ਮਹਾਨ ਦੇਸ਼ ਭਗਤ ਨੂੰ ਚੁਣੇ ਹੋਏ ਮੈਂਬਰ ਪਾਰਲੀਮੈਂਟ ਵੱਲੋਂ ਮਾੜੀ ਭਾਸ਼ਾ ਬੋਲਦੇ ਹੋਏ ਅੱਤਵਾਦੀ ਕਹਿਣਾ ਬੇਹੱਦ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਦੀ ਲੋਕ ਸਭਾ ਮਾਨਤਾ ਤੁਰੰਤ ਰੱਦ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਸਿਮਰਨਜੀਤ ਮਾਨ ਨਾਲ ਮਿਲੇ ਹੋਏ ਹਨ। ਕਿਉਂਕਿ ਜਿਥੇ ਸਰਕਾਰੀ ਦਫਤਰਾਂ ਵਿਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣ ਦਾ ਡਰਾਮਾ ਕਰ ਰਹੇ ਹਨ। ਉੱਥੇ ਹੀ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਵਾਲੇ ਸਿਮਰਨਜੀਤ ਮਾਨ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੇ। ਜੋ ਕਿ ਸਾਫ ਕਰਦਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਡਰਾਮਾ ਰਚ ਰਹੇ ਹਨ। ਸਰਾਂ ਨੇ ਕਿਹਾ ਕਿ ਜੇਕਰ ਪੁਲੀਸ ਵੀ ਕਾਨੂੰਨੀ ਕਾਰਵਾਈ ਨਹੀਂ ਕਰਦੀ ਤਾਂ ਉਹ ਮਜਬੂਰਨ ਮਾਨਯੋਗ ਉੱਚ ਅਦਾਲਤ ਦਾ ਦਰਵਾਜ਼ਾ ਖਟਖਟਾਉਣਗੇ । ਇਸ ਮੌਕੇ ਭਾਜਪਾ ਯੁਵਾ ਮੋਰਚਾ ਜ਼ਿਲਾ ਪ੍ਰਧਾਨ ਸੰਦੀਪ ਅਗਰਵਾਲ, ਸੂਬਾ ਮੀਤ ਪ੍ਰਧਾਨ ਆਸ਼ੂਤੋਸ਼ ਤਿਵਾਡ਼ੀ, ਰਜਿੰਦਰ ਕਾਲੀਆ ਵੀ ਹਾਜ਼ਰ ਸਨ।

“ਉਤਸ਼ਾਹ ਸਕੀਮ” ਨੌਜਵਾਨ ਤੇ ਉਭਰਦੇ ਖਿਡਾਰੀਆਂ ਲਈ ਹੋਵੇਗੀ ਸਹਾਈ ਸਿੱਧ : ਡਿਪਟੀ ਕਮਿਸ਼ਨਰ

0

ਖਿਡਾਰਨ ਸਰਬਜੀਤ ਕੌਰ ਨੂੰ ਸਨਮਾਨਿਤ ਕਰਕੇ ਖੇਡਾਂ ਪ੍ਰਤੀ ਕੀਤਾ ਪ੍ਰੇਰਿਤ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਨੇ ਬਠਿੰਡਾ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ (ਬੀ.ਡੀ.ਆਰ.ਏ.) ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਸਾਜ਼ੋ-ਸਾਮਾਨ ਲਈ ਮਹੀਨਾਵਾਰ ਭੱਤੇ ਤੇ ਲੋੜ ਆਧਾਰਿਤ ਸਹਾਇਤਾ ਦੀ ਵਿਵਸਥਾ ਕਰਕੇ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ “ਉਤਸ਼ਾਹ ਸਕੀਮ” ਲਾਂਚ ਕਰਕੇ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। “ਉਤਸ਼ਾਹ ਸਕੀਮ” ਜ਼ਿਲ੍ਹੇ ਦੇ ਨੌਜਵਾਨ ਅਤੇ ਉਭਰਦੇ ਖਿਡਾਰੀਆਂ ਵਿੱਚ ਮਦਦਗਾਰ ਬਣ ਕੇ ਉਨ੍ਹਾਂ ਵਿੱਚ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰਨ ਚ ਸਹਾਈ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ “ਉਤਸ਼ਾਹ ਸਕੀਮ” ਨੂੰ ਲਾਂਚ ਕਰਨ ਉਪਰੰਤ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ “ਉਤਸ਼ਾਹ ਸਕੀਮ” ਜ਼ਿਲ੍ਹੇ ਦੇ ਇੰਟਰਨੈਸ਼ਨਲ, ਨੈਸ਼ਨਲ ਅਤੇ ਸਟੇਟ ਪੱਧਰ ਤੇ ਖੇਡ ਚੁੱਕੇ ਖਿਡਾਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ‘ਤੇ ਭਾਗ ਲੈਣ ਵਾਲੇ ਖਿਡਾਰੀ ਨੂੰ 2000 ਰੁਪਏ ਫੀਡ ਸਪਲੀਮੈਂਟ ਲਈ ਮਹੀਨਾਵਾਰ ਭੱਤਾ ਇੱਕ ਸਾਲ ਲਈ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀ ਨੂੰ 1500 ਰੁਪਏ ਅਤੇ ਰਾਜ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਚੰਗਾ ਖੇਡਣ ਵਾਲੇ ਲੋੜਵੰਦ ਖਿਡਾਰੀ ਨੂੰ ਲੋੜ ਅਧਾਰਿਤ ਖੇਡ ਦਾ ਸਾਜੋ-ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ “ਉਤਸ਼ਾਹ ਸਕੀਮ” ਤਹਿਤ ਤਾਮਿਲਨਾਡੂ ਚ ਹੋਈਆਂ ਖੇਡਾਂ ਵਿਚੋਂ ਸਿਲਵਰ ਮੈਡਲ ਜਿੱਤ ਚੁੱਕੀ ਬਠਿੰਡਾ ਦੀ ਖਿਡਾਰਨ ਸਰਬਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ-ਅਫ਼ਜਾਈ ਵੀ ਕੀਤੀ ਅਤੇ ਖੇਡਾਂ ਵਿੱਚ ਹੋਰ ਚੰਗੀਆਂ ਮੱਲ੍ਹਾ ਮਾਰਨ ਲਈ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਖਿਡਾਰੀ ਵਧੇਰੇ ਜਾਣਕਾਰੀ ਲਈ ਬਹੁ-ਮੰਤਵੀ ਖੇਡ ਸਟੇਡੀਅਮ ਚ ਸਥਿਤ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਕੰਵਰਜੀਤ ਸਿੰਘ ਮਾਨ, ਐਸਡੀਐਮ ਮੌੜ ਸ਼੍ਰੀ ਵਰਿੰਦਰ ਕੁਮਾਰ, ਐਸਡੀਐਮ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਮੇਵਾ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਅਤੇ ਸ਼੍ਰੀ ਰਾਮੇਸ਼ ਕੁਮਾਰ ਜੈਨ ਆਦਿ ਹਾਜ਼ਰ ਸਨ।

ਸਿੰਚਾਈ ਸਹੂਲਤਾਂ ਨੂੰ ਬਿਹਤਰ ਬਨਾਉਣ ਤਹਿਤ 20 ਸਾਲ ਪੁਰਾਣੇ ਖਾਲਾਂ ਦੀ ਰਿਮਾਡਲਿੰਗ – ਰਣਜੀਤ ਸਿੰਘ

0

ਬਿਜਲੀ ਮੰਤਰੀ ਨੇ ਕੀਤਾ ਸਿਰਸਾ ਜਿਲ੍ਹਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜੁਲਾਈ: ਹਰਿਆਣਾ ਦੇ ਬਿਜਲੀ, ਅਕਸ਼ੈ ਉਰਜਾ ਅਤੇ ਜੇਲ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੰਚਾਈ ਸਹੂਲਤਾਂ ਨੂੰ ਬਿਹਤਰ ਕਰਨ ਦੇ ਉਦੇਸ਼ ਨਾਲ 20 ਸਾਲ ਪੁਰਾਣੇ ਖਾਲਾਂ ਦੀ ਰਿਮਾਡਲਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਪਿੰਡਾਂ ਦੇ ਖਾਲੇ ਪੁਰਾਣੇ ਹਨ, ਪਿੰਡਵਾਸੀ ਉਨ੍ਹਾਂ ਦੀ ਸੂਚੀ ਬਣਾ ਦੇਣ ਤਾਂ ਜੋ ਉਨ੍ਹਾਂ ਦੀ ਜਲਦੀ ਰਿਮਾਡਲਿੰਗ ਕੀਤੀ ਜਾ ਸਕੇ। ਬਿਜਲੀ ਮੰਤਰੀ ਸਿਰਸਾ ਜਿਲ੍ਹੇ ਦੇ ਝੋਰਡਨਾਲੀ, ਢਾਣੀ ਬੰਗੀ ਆਦਿ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਲ ਹੈ ਕਿ ਹਰ ਖੇਤ ਵਿਚ ਨਹਿਰੀ ਪਾਣੀ ਪਹੁੰਚੇ, ਹੁਣ ਨਹਿਰਾਂ ਵਿਚ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਪੂਰੇ ਸੂਬੇ ਵਿਚ ਸੱਭਕਾ ਸਾਥ-ਸੱਭਕਾ ਵਿਕਾਸ ਤੇ ਸੱਭਕਾ ਵਿਸ਼ਵਾਸ ਨੀਤੀ ‘ਤੇ ਚਲਦੇ ਹੋਏ ਸਮਾਨ ਰੂਪ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ।
ਜਨਭਾਗੀਦਾਰੀ ਨਾਲ ਹੀ ਸੂਬੇ ਦਾ ਵਿਕਾਸ ਸੰਭਵ
ਬਿਜਲੀ ਮੰਤਰੀ ਨੇ ਕਿਹਾ ਕਿ ਜਨ ਭਾਗੀਦਾਰੀ ਨਾਲ ਹੀ ਸੂਬੇ ਤੇ ਖੇਤਰ ਦਾ ਵਿਕਾਸ ਸੰਭਵ ਹੈ। ਧਨ ਦੇ ਅਭਾਵ ਵਿਚ ਕੋਈ ਵਿਕਾਸ ਕੰਮ ਅਧੁਰਾ ਨਹੀਂ ਰਹੇਗਾ ਅਤੇ ਵਿਕਾਸ ਦੇ ਮਾਮਲੇ ਵਿਚ ਮੋਹਰੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮਜਨਤਾ ਦੇ ਹਿੱਤ ਦੇ ਮੱਦੇਨਜਰ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇੰਨ੍ਹਾਂ ਯੋਜਨਾਵਾਂ ਦਾ ਵਿਸਤਾਰ ਅਤੇ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦਿਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ, ਜਿਸ ਦੇ ਲਈ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਗੰਭੀਰਤਾ ਨਾਲ ਕੰਮ ਕਰ ਰਹੇ ਹਨ।ਇਸ ਦੌਰਾਨ ਉਨ੍ਹਾਂ ਨੇ ਪਿੰਡਵਾਸੀਆਂ ਦੀਆਂ ਸਮਸਿਆਵਾਂ ਵੀ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਹਰਿਆਣਾ ਵਿਚ ਪਰਚੀ-ਖਰਚੀ ਸਿਸਟਮ ਹੋਇਆ ਖਤਮ – ਮੁੱਖ ਮੰਤਰੀ

0

ਪਾਰਦਰਸ਼ਿਤਾ ਦੇ ਜਰਇਏ ਬਚਾਏ 1200 ਕਰੋੜ ਰੁਪਏ – ਮੁੱਖ ਮੰਤਰੀ

ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤੋਂ ਸ਼ੁਰੂਆਤ ਕਰਨਾ ਸਾਡਾ ਟੀਚਾ

ਪੰਜਾਬੀ ਖ਼ਬਰਸਾਰ ਬਿਉਰੋ

ਚੰਡੀਗੜ੍ਹ, 15 ਜੁਲਾਈ: ਸਾਲ 2014 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਬਾਅਦ ਤੋਂ ਇੰਨ੍ਹਾਂ 7 ਸਾਲਾਂ ਵਿਚ ਹਰਿਆਣਾ ਸਰਕਾਰ ਲਗਾਤਾਰ ਜਨ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਸਾਡੀ ਸਰਕਾਰ ਨੇ 25 ਦਸੰਬਰ, 2014 ਨੂੰ ਸੁਸ਼ਾਸਨ ਮੌਕੇ ‘ਤੇ ਹਰਿਆਣਾਂ ਵਿਚ ਸੁਸ਼ਾਸਨ ਲਿਆਉਣ ਦਾ ਜੋ ਸੰਕਲਪ ਕੀਤਾ ਸੀ, ਉਹ ਅੱਜ ਪੂਰਨ ਰੂਪ ਨਾਲ ਸਾਕਾਰ ਹੋ ਰਿਹਾ ਹੈ, ਕਿਉਂਕਿ ਸਰਕਾਰ ਦੀ ਜਨ ਭਲਾਈਕਾਰੀ ਨੀਤੀਆਂ ਦਾ ਲਾਭ ਸਮਾਜ ਵਿਚ ਆਖੀਰੀ ਪਾਇਦਾਨ ‘ਤੇ ਖੜੇ ਵਿਅਕਤੀ ਤੱਕ ਪਹੁੰਚ ਰਿਹਾ ਹੈ। ਇਹ ਕਹਿਨਾ ਹੈ ਮੁੱਖ ਮੰਤਰੀ ਮਨੋਹਰ ਲਾਲ ਦਾ ਉਹ ਅੱਜ ਸੂਰਜਕੁੰਡ ਵਿਚ ਸੰਗਠਨ ਦੇ ਇਕ ਪ੍ਰੋਗ੍ਰਾਮ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਸਰਕਾਰ ਦੀਆਂ ਉਪਲਬਧੀਆਂ ਦੀ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸੱਭ ਤੋਂ ਵੱਡਾ ਉਦਾਹਣ ਹਰਿਆਣਾ ਵਿਚ ਸਰਕਾਰੀ ਭਰਤੀਆਂ ਵਿਚ ਪਰਚੀ-ਖਰਚੀ ਦੇ ਸਿਸਟਮ ਨੂੰ ਖਤਮ ਕਰ ਸਿਰਫ ਮੈਰਿਟ ਆਧਾਰ ‘ਤੇ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ ਹਨ।  ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਨੌਕਰੀ ਵਿਚ ਆਉਣ ਦਾ ਸਿਰਫ ਸਪਨਾ ਹੀ ਦੇਖ ਪਾਉਂਦੇ ਸਨ। ਉਸ ਸਮੇਂ ਨੌਕਰੀ ਵਿਚ ਆਉਣ ਲਈ ਪਰਚੀ-ਖਰਚੀ ਦੇ ਸਿਸਟਮ ਦਾ ਸਹਾਰਾ ਲੈਣਾ ਪੈਂਦਾ ਸੀ, ਇਸ ਲਈ ਨੌਜੁਆਨਾਂ ਦੇ ਸਪਨੇ ਹਮੇਸ਼ਾ ਅਧੂਰੇ ਰਹਿ ਗਏ। ਪਰ ਸਾਡੀ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਪਰਚੀ -ਖਰਚੀ ਦੇ ਸਿਸਟਮ ਨੂੰ ਖਤਮ ਕੀਤਾ। ਉਸ ਦੇ ਬਾਅਦ ਮਰਜੀ ਯਾਨੀ ਕਈ ਅਧਿਕਾਰੀ ਜੋ ਆਪਣੀ ਮਨਮਰਜੀ ਮੁਤਾਬਿਕ ਨੌਕਰੀਆਂ ਵਿਚ ਸਿਫਾਰਿਸ਼ ਕਰਦੇ ਸਨ, ਉਸ ਨੂੰ ਵੀ ਖਤਮ ਕੀਤਾ। ਭਰਤੀਆਂ ਵਿਚ ਇੰਟਰਵਿਊ ਦੀ ਪ੍ਰਥਾ ਨੂੰ ਖਤਮ ਕਰ ਮਿਸ਼ਨ ਮੈਰਿਟ ਦੀ ਸ਼ੁਰੂਆਤ ਕੀਤੀ। ਹੁਣ ਸਿਰਫ ਮੈਰਿਟ ਦੇ ਆਧਾਰ ‘ਤੇ ਹੀ ਸਰਕਾਰੀ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ ਕਾਰਜਕਾਲ ਵਿਚ ਸਰਕਾਰੀ ਭਰਤੀਆਂ ਵਿਚ ਕਿਸ ਤਰ੍ਹਾ ਦੀ ਗੜਬੜੀਆਂ ਚੱਲਦੀਆਂ ਸਨ, ਉਹ ਸੱਭਨੂੰ ਪਤਾ ਹੈ। ਇੰਨ੍ਹਾਂ ਹੀ ਨਹੀਂ, ਜਿਆਦਾਤਰ ਭਰਤੀਆਂ ਤਾਂ ਕੋਰਟ ਵਿਚ ਰੱਦ ਹੋ ਗਈਆਂ, ਪਰ ਸਾਡੇ ਕਾਰਜਕਾਲ ਵਿਚ ਇਕ ਵੀ ਸਰਕਾਰੀ ਭਰਤੀ ਕੋਰਟ ਤੋਂ ਰੱਦ ਨਹੀਂ ਹੋਈ ਹੈ।

ਪਾਰਦਰਸ਼ਿਤਾ ਦੇ ਜਰਇਏ ਬਚਾਏ 1200 ਕਰੋੜ ਰੁਪਏ

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿਚ ਆਉਣ ਦੇ ਬਾਅਦ ਸਿਸਟਮ ਵਿਚ ਚੱਲ ਰਹੇ ਭਿ੍ਰਸ਼ਟਾਚਾਰ ਨੂੰ ਦੂਰ ਕਰਨ ਲਈ ਅਸੀਂ ਈ-ਗਵਰਨੈਂਸ ‘ਤੇ ਜੋਰ ਦਿੱਤਾ। ਈ-ਗਵਰਨੈਂਸ ਰਾਹੀਂ ਸੁਸਾਸ਼ਨ ਦਾ ਰਸਤਾ ਤੈਅ ਕਰਨ ਲਈ ਅਸੀਂ ਸਿਰਫ ਵਿਕਾਸਾਤਮਕ ਪਰਿਯੋਜਨਾਵਾਂ ‘ਤੇ ਹੀ ਧਿਆਨ ਕੇਂਦਿ੍ਰਤ ਨਹੀਂ ਕੀਤਾ ਸਗੋ ਵਿਵਸਥਾ ਬਦਲਾਅ ਦੇ ਕਈ ਕੰਮ ਕੀਤੇ। ਰਾਜ ਸਰਕਾਰ ਨੇ ਹਰ ਵਿਭਾਗ ਦੀ ਯੋਜਨਾਵਾਂ ਅਤੇ ਸੇਵਾਵਾਂ ਨੂੰ ਆਨਲਾਇਨ ਰਾਹੀਂ ਦੇਣਾ ਯਕੀਨੀ ਕੀਤਾ। ਅੱਜ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵੱਖ-ਵੱਖ ਯੋਜਨਾਵਾਂ ਤੇ ਸੇਵਾਵਾਂ ਦੇ ਤਹਿਤ ਲਾਭਪਾਤਰਾਂ ਨੂੰ ਦਿੱਤੇ ਜਾਣ ਵਾਲੇ ਵਿੱਤੀ ਲਾਭ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੇ ਜਾ ਰਹੇ ਹਨ। ਇਸ ਤੋਂ ਨਾ ਸਿਰਫ ਸਿਸਟਮ ਵਿਚ ਪਾਰਦਰਸ਼ਿਤਾ ਆਈ ਸਗੋ ਬਿਚੌਲੀਏ ਵੀ ਖਤਮ ਹੋ ਗਏ। ਨਤੀਜੇਵਜੋ ਭਿ੍ਰਸ਼ਟਾਚਾਰ ‘ਤੇ ਲਗਾਮ ਰੋਕ ਲਗਾ ਕੇ ਰਾਜ ਸਰਕਾਰ ਨੇ 1200 ਕਰੋੜ ਰੁਪਏ ਬਚਾਏ ਹਨ।

ਪਰਿਵਾਰ ਪਹਿਚਾਣ ਪੱਤਰ ਸਾਬਤ ਹੋ ਰਿਹਾ ਮੀਲ ਦਾ ਪੱਥਰ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਇਸ ਲਈ ਰਾਜ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਨਾਮਕ ਇਕ ਮਹਤੱਵਪੂਰਨ ਯੋਜਨਾ ਚਲਾਈ ਹੈ, ਜਿਸ ਦੇ ਤਹਿਤ ਬਹੁਤ ਗਰੀਬ ਪਰਿਵਾਰ ਦੀ ਪਹਿਚਾਣ ਕਰ ਉਨ੍ਹਾਂ ਦਾ ਆਰਥਕ ਉਥਾਨ ਕਰ ਉਨ੍ਹਾਂ ਨੂੰ ਮੁੱਖਧਾਰਾ ਵਿਚ ਲਿਆਉਣਾ ਹੈ। ਅੱਜ ਸਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਪਰਿਵਾਰ ਪਹਿਚਾਣ ਪੱਤਰ ਰਾਹੀਂ ਲੋਕਾਂ ਨੂੰ ਰ ਬੈਠੇ ਹੀ ਮਿਲ ਰਿਹਾ ਹੈ, ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਬੁਢਾਪਾ ਪੈਂਸ਼ਨ ਨੂੰ ਪਰਿਵਾਰ ਪਹਿਚਾਣ ਪੱਤਰ ਨਾਲ ਜੋੜਿਆ ਗਿਆ ਹੈ, ਉਦੋਂ ਤੋਂ ਬਜੁਰਗਾਂ ਦੀ ਉਮਰ 60 ਸਾਲ ਹੋਣ ‘ਤੇ ਆਨਲਾਇਨ ਰਾਹੀਂ ਖੁਦ ਹੀ ਉਨ੍ਹਾਂ ਦੀ ਪੈਂਸ਼ਨ ਬਣ ਰਹੀ ਹੈ। ਇਸ ਤੋਂ ਇਲਾਵਾ, ਪਰਿਵਾਰ ਪਹਿਚਾਣ ਪੱਤਰ ਰਾਹੀਂ ਆਮਦਨ ਦੇ ਆਧਾਰ ‘ਤੇ ਰਾਸ਼ਨ ਕਾਰਡ ਬਨਾਉਣ ਦਾ ਕੰਮ ਵੀ ਚੱਲ ਰਿਹਾ ਹੈ। ਪਿਛਲੇ 3 ਮਹੀਨੇ ਵਿਚ ਲਗਭਗ 80 ਹਜਾਰ ਰਾਸ਼ਨ ਕਾਰਡ ਬਣਾਏ ਗਏ ਹਨ।

ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤੋਂ ਸ਼ੁਰੂਆਤ ਕਰਨਾ ਸਾਡਾ ਅਸਲੀ ਟੀਚਾ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦਾ ਉਥਾਨ ਕਰਨਾ ਹੈ। ਜਿਸ ਦਾ ਹੱਕ ਹੋਵੇਗਾ ਉਸ ਨੂੰ ਆਪਣਾ ਹੱਕ ਜਰੂਰ ਮਿਲੇਗਾ, ਪਰ ਸਰਕਾਰੀ ਯੋਜਨਾਵਾਂ ਦਾ ਲਾਭ ਸੱਭ ਤੋਂ ਪਹਿਲਾਂ ਗਰੀਬ ਵਿਅਕਤੀ ਨੂੰ ਹੀ ਮਿਲੇਗਾ।ਇਸੀ ਉਦੇਸ਼ ਨਾਲ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਅੰਤੋਂਦੇਯ ਮੇਲਿਆਂ ਦਾ ਪ੍ਰਬੰਧ ਕੀਤਾ ਗਿਆ ਅਤੇ 1.80 ਲੱਖ ਰੁਪਏ ਸਾਲਾਨਾ ਆਮਦਨ ਤੋਂ ਘੱਟ ਪਰਿਵਾਰਾਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਮੇਲਿਆਂ ਵਿਚ ਸੱਦਾ ਦਿੱਤਾ ਗਿਆ। ਇੰਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਰੁਜਗਾਰ ਦੇ ਮੌਕੇ ਮਹੁਇਆ ਕਰਵਾਉਣ ਅਤੇ ਸਵੈਰੁਜਗਾਰ ਸ਼ੁਰੂ ਕਰਲ ਲਈ ਵੱਖ-ਵੱਖ ਯੋਜਨਾਵਾਂ ਦੇ ਤਹਿਤ ਲੋਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਇੰਨ੍ਹਾਂ ਪਰਿਵਾਰਾਂ ਦੀ ਆਮਦਨ ਘੱਟ ਤੋਂ ਘੱਟ 1.80 ਲੱਖ ਰੁਪਏ ਕਰਨਾ ਹੈ।

ਦਹਾਕਿਆਂ ਤੋਂ ਲਟਕਦੀ ਰਿੰਗ ਰੋਡ ਬਣਾਉਣ ਲਈ ਪੁੱਡਾ ਨੇ ਸੁੱਤੇ ਪਏ ਲੋਕਾਂ ਦੇ ਘਰਾਂ ‘ਤੇ ਚਲਾਏ ਬੁਲਡੋਜ਼ਰ

0

ਵਰ੍ਹਦੇ ਮੀਂਹ ’ਚ ਲੋਕਾਂ ਨੇ ਸੜਕ ’ਤੇ ਰੱਖਿਆ ਸਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 15 ਜੁਲਾਈ: ਪਿਛਲੇ ਕਈ ਦਹਾਕਿਆਂ ਤੋਂ ਨਜਾਇਜ਼ ਉਸਾਰੀਆਂ ਕਾਰਨ ਅੱਧ ਵਿਚਕਾਰ ਲਟਕ ਰਹੀ ਰਿੰਗ ਰੋਡ-1 ਨੂੰ ਪੂਰਾ ਕਰਨ ਲਈ ਅੱਜ ਪੁੱਡਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਸੁੱਤੇ ਪਏ ਲੋਕਾਂ ਦੇ ਘਰਾਂ ’ਤੇ ਬੁਲਡੋਜਰ ਫੇਰ ਦਿੱਤਾ ਗਿਆ। ਹਾਲਾਂਕਿ ਪ੍ਰਸ਼ਾਸਨ ਮੁਤਾਬਕ ਉਹ ਕਾਨੂੰਨੀ ਤੌਰ ’ਤੇ ਅਪਣੀ ਕਾਰਵਾਈ ਨੂੰ ਸਹੀ ਦੱਸ ਰਹੇ ਹਨ ਪ੍ਰੰਤੂ ਦਹਾਕਿਆਂ ਤੋਂ ਇੱਥੇ ਘਰ ਬਣਾ ਕੇ ਬੈਠੇ ਲੋਕਾਂ ਨੂੰ ਸਮਾਨ ਚੁੱਕਣ ਦਾ ਮੌਕਾ ਵੀ ਨਾ ਦੇਣ ਕਾਰਨ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂੁਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਵੀ ਧੋਬੀਆਣਾ ਬਸਤੀ ’ਚ ਉਜ਼ਾੜੇ ਦੇ ਵਿਰੁਧ ਧਰਨੇ ’ਤੇ ਬੈਠ ਗਏ। ਮਿਲੀ ਜਾਣਕਾਰੀ ਮੁਤਾਬਕ ਗੁਪਤ ਕਾਰਵਾਈ ਕਰਦਿਆਂ ਪੁੱਡਾ ਦੇ ਏਸੀਏ ਰੁਪਿੰਦਰਪਾਲ ਸਿੰਘ ਅਤੇ ਤਹਿਸੀਲਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਸਵੇਰੇ ਕਰੀਬ ਸਾਢੇ ਚਾਰ ਵਜੇਂ ਹੀ ਵੱਡੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਦਰਜ਼ਨਾਂ ਜੇ.ਸੀ.ਬੀ ਮਸ਼ੀਨਾਂ ਲੈ ਕੇ ਪੁੱਜ ਗਿਆ। ਇਸ ਦੌਰਾਨ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ ਤੇ ਘਰਾਂ ਨੂੰ ਢਹਿ-ਢੇਰੀ ਕਰਨਾ ਸ਼ੁਰੂ ਕਰ ਦਿੱਤਾ। ਅਚਾਨਕ ਕੀਤੀ ਇਸ ਕਾਰਵਾਈ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦਾ ਚੀਕ ਚਿਹਾੜਾ ਪੈ ਗਿਆ ਤੇ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਦੀ ਸਖ਼ਤੀ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਾਫ਼ੀ ਮੁਸੱਕਤ ਦੇ ਬਾਅਦ ਪੀੜਤ ਲੋਕਾਂ ਨੇ ਅਪਣੇ ਘਰਾਂ ਦਾ ਸਾਮਾਨ ਜਿਵੇਂ ਪੇਟੀਆਂ, ਮੰਜੇ ਤੇ ਖਾਣਪੀਣ ਦਾ ਸਮਾਨ ਖੁੱਲ੍ਹੇ ਅਸਮਾਨ ਹੇਠ ਰੱਖਿਆ। ਇਸ ਦੌਰਾਨ ਹੀ ਭਾਰੀ ਬਾਰਸ਼ ਸ਼ੁਰੂ ਹੋ ਗਈ, ਜਿਸ ਕਾਰਨ ਇੰਨ੍ਹਾਂ ਲਈ ਮੁਸ਼ਕਿਲ ਹੋਰ ਵਧ ਗਈ। ਉਧਰ ਮਕਾਨ ਉਜਾੜਾ ਕਮੇਟੀ ਦੇ ਆਗੂ ਅਮਿਤ ਸਿੰਘ ਨੇ ਦੋਸ਼ ਲਾਏ ਕਿ ਪ੍ਰਸ਼ਾਸਨ ਅਤੇ ਪੁਲੀਸ ਨੇ ਉਨ੍ਹਾਂ ਦੀਆਂ ਔਰਤਾਂ ਦੇ ਵਾਲ ਪੁੱਟੇ ਅਤੇ ਉਨ੍ਹਾਂ ਨੂੰ ਘੜੀਸਿਆ ਅਤੇ ਸਾਮਾਨ ਬੁਰੀ ਤਰ੍ਹਾਂ ਵਰ੍ਹਦੇ ਮੀਂਹ ਵਿੱਚ ਬਾਹਰ ਸੁੱਟ ਦਿੱਤਾ । ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਆਪਣੇ ਵਰਕਰਾਂ ਨਾਲ ਲੈ ਕੇ ਪੁੱਜ ਚੁੱਕੇ ਸਨ ਪਰ ਉਸ ਸਮੇਂ ਕਾਰਵਾਈ ਸਮਾਪਤ ਹੋ ਚੁੱਕੀ ਸੀ । ਇਸਤੋਂ ਬਾਅਦ ਪੀੜਤ ਪਰਿਵਾਰ ਨੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਖੇਤ ਮਜ਼ਦੂਰ ਯੂਨੀਅਨ ਜ਼ੋਰਾ ਸਿੰਘ ਨਸਰਾਲੀ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਖਿਲਾਫ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ। ਪ੍ਰਸ਼ਾਸਨ ਦੀ ਇਸ ਸਖ਼ਤ ਕਾਰਵਾਈ ਦੀ ਸਖਤ ਸਬਦਾਂ ਚ ਨਿਖੇਧੀ ਕਰਦਿਆਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੀਰਥ ਸਿੰਘ ਕੋਠਾਗੁਰੂ ਨੇ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਹ ਬਦਲਾਅ ਦੀ ਆਸ ਕੀਤੀ ਸੀ ਕਿ ਪੰਜਾਬ ਦੇ ਕਿਰਤੀ ਲੋਕਾਂ ਨੇ ਕਿ ਉਨ੍ਹਾਂ ਦੇ ਘਰ ਘਾਟ ਢਾਹ ਦਿੱਤੇ ਜਾਣ । ਜਮਹੂਰੀ ਅਧਿਕਾਰ ਸਭਾ ਦੇ ਆਗੂ ਸੁਦੀਪ ਸਿੰਘ ਅਤੇ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਸ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ ਜਿਸ ਵੱਲੋਂ ਪੰਜਾਹ ਸਾਲ ਤੋਂ ਵਸਦੇ ਪਰਿਵਾਰਾਂ ਨੂੰ ਇੱਥੋਂ ਉਜਾਡ ਕੇ ਰਹਿਣ ਦਾ ਅਣਅਧਿਕਾਰਤ ਛੋਟੇ ਛੋਟੇ ਖੁੱਡਿਆਂ ਵਰਗੇ ਕਮਰੇ ਵਿੱਚ ਬੰਦ ਕਰਕੇ ਜਾਨਵਰਾਂ ਦੇ ਰਹਿਣ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਨ੍ਹਾਂ ਪੀਡਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਪੁਰਜੋਰ ਹਮਾਇਤ ਕਰੇਗੀ।
ਕਿਸਾਨ ਮਜ਼ਦੂਰ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪੀਡਤ ਪਰਿਵਾਰਾਂ ਨੂੰ ਰਹਿਣ ਲਈ ਘੱਟੋ ਘੱਟ 100 ਗਜ ਦਾ ਪ੍ਰਤੀ ਪਰਿਵਾਰ ਪਲਾਟ ਦੇ ਕੇ ਪੱਕੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ । ਮਕਾਨ ਉਸਾਰੀ ਲਈ ਦੱਸ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ। ਅੱਜ ਅੱਜ ਪੀਡਤ ਪਰਿਵਾਰਾਂ ਦੇ ਘਰ ਢਾਹੁਣ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਹਮਾਇਤ ਵਿਚ ਨੌਂਜਵਾਨ ਭਾਰਤ ਸਭਾ ਵਲੋਂ ਬਲਕਰਨ ਸਿੰਘ , ਕਿਸਾਨ ਆਗੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਕੁਲਵੰਤ ਸ਼ਰਮਾ, ਰਾਜਵਿੰਦਰ ਸਿੰਘ ਰਾਮਨਗਰ , ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ, ਮਨਦੀਪ ਸਿੰਘ ਸਿਵੀਆਂ ਵੀ ਸ਼ਾਮਲ ਸਨ। ਮਕਾਨ ਉਜਾੜਾ ਰੋਕੂ ਕਮੇਟੀ ਦੇ ਆਗੂ ਅਮਿਤ ਸਿੰਘ ਨੇ ਐਲਾਨ ਕੀਤਾ ਕਿ ਕੱਲ੍ਹ 16 ਜੁਲਾਈ ਤੋਂ ਡੀਸੀ ਦਫ਼ਤਰ ਅੱਗੇ ਲਗਾਤਾਰ ਧਰਨਾ ਲਾਇਆ ਜਾਵੇਗਾ। ਉਧਰ ਬੀ. ਡੀ .ਏ ਦੇ ਪ੍ਰਸ਼ਾਸਕ ਅਤੇ ਏਡੀਸੀ ਡਿਵੈਲਪਮੈਂਟ ਰੁਪਿੰਦਰਪਾਲ ਸਿੰਘ ਦਾ ਕਹਿਣਾ ਹੈ ਕੇ ਇਨ੍ਹਾਂ ਲੋਕਾਂ ਨਾਲ ਉਹ ਚਾਰ ਮਹੀਨਿਆਂ ਤੋਂ ਰਾਬਤਾ ਕਾਇਮ ਕਰ ਰਹੇ ਹਨ ਪਰ ਉਹ ਨਾਜਾਇਜ਼ ਉਸਾਰੀਆਂ ਛੱਡ ਨਹੀਂ ਰਹੇ ਸਨ। ਜਿਸਦੇ ਚੱਲਦੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

Our Visitor

1903255