ਨੇਕ ਉਪਰਾਲਾ ਵੈਲਫੇਅਰ ਫਾਊਡੇਸ਼ਨ ਬੋਹਾ ਵੱਲੋਂ ਲਗਾਇਆ ਗਿਆ ਕੇਂਸਰ ਚੇਕਅਪ ਕੈਂਪ
ਪੰਜਾਬੀ ਖ਼ਬਰਸਾਰ ਬਿਊਰੋ
ਮਾਨਸਾ, 30 ਮਈ: ਜਿਲੇ ਦੇ ਬੋਹਾ ਕੱਸਬੇ ਵਿੱਚ ਨਵੀ ਬਣੀ ਸਮਾਜਿਕ ਸੇਵਾ ਸੰਸ਼ਥਾ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਵੱਲਂੋ ਆਪਣੀ ਪੇਲਠੀ ਗਤੀਵਿਧੀ ਵਿੱਚੋ ਕੈਂਸਰ ਦਾ ਫਰੀ ਚੈਕਅਪ ਕੈਂਪ ਲਗਾਇਆ ਗਿਆ।ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਚੈਅਰਮੈਨ ਡਾ. ਕਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਆਈ ਟੀਮ ਦੇ ਮਾਹਰ ਡਾਕਟਰਾਂ ਅਤੇ ਆਧਿਨੁਕ ਮਸ਼ੀਨਾਂ ਰਾਂਹੀ ਚੈਕਅਪ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿਦਿੰਆਂ ਨੇਕ ਉਪਰਾਲਾ ਵੈਲਫੇਅਰ ਫਾਊਡੇਸ਼ਨ ਬੋਹਾ ਦੇ ਚੈਅਰਮੈਨ ਸੁਖਦੇਵ ਸਿੰਘ ਧਾਲੀਵਾਲ ਅਤੇ ਪ੍ਰਧਾਨ ਜਸਦੀਪ ਸਿੰਘ ਸਿਧੂ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਵਿੱਚ 1000 ਤੋ ਉਪਰ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਗਿਆਂ ਅਤੇ ਇਸ ਤੋਂ ਇਲਾਵਾ 700 ਦੇ ਕਰੀਬ ਵੱਖ-ਵੱੱਖ ਬਿਮਾਰੀ ਦੇ ਮਰੀਜਾਂ ਨੂੰ ਮੁਫਤ ਦਵਾਈਆਂਾ ਵੀ ਦਿੱਤੀਆ ਗਈਆਂ ।ਇਸ ਕੈਂਪ ਦਾ ਉਦਘਾਟਨ ਕਰਦਿਆਂ ਬੁਢਲਾਡਾ ਹਲਕਾ ਦੇ ਵਿਧਾਇਕ ਪਿ੍ਰਸ਼ੀਪਲ ਬੁੱਧ ਰਾਮ ਨੇ ਕਿਹਾ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਸਿਹਤ ਸੇਵਾਵਾ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਮਹੁੱਲਾ ਕਲੀਨਕ ਵੀ ਖੋਲੇ ਜਾ ਰਹੇ ਹਨ।ਉਹਨਾ ਨੂੰ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਬੋਹਾ ਦੇ ਕੰਮਾਂ ਦੀ ਸਾਲਘਾ ਕਰਦਿਆ ਉਹਨਾ ਨੂੰ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਲੋਕਾਂ ਨੂੰ ਕਿਹਾ ਕਿ ਸਾਨੂੰ ਆਪਣੀ ਸਰੀਰ ਦੀ ਜਾਂਚ ਨਿਯਮਤ ਤੌਰ ਤੇ ਕਰਵਾਉਣੀ ਚਾਹੀਦੀ ਹੈ ਜਿਸ ਨਾਲ ਬੀਮਾਰੀ ਦਾ ਸਮੇਂ ਅੁਨਸਾਰ ਪੱਤਾ ਚਲ ਜਾਂਦਾ ਹੈ।ਇਸ ਕੈਂਪ ਵਿੱਚ ਹੋਰਨਾਂ ਤੋ ਇਲਾਵਾ ਸਿਵਲ ਸਰਜਨ ਮਾਨਸਾ ਡਾ.ਰਣਜੀਤ ਰਾਏ,ਸਾਬਕਾ ਡਾਰਿਕੈਟਰ ਡੈਅਰੀ ਵਿਕਾਸ ਡਾ.ਇੰਦਰਜੀਤ ਸਿੰਘ ਸਰਾਂ,ਹਰਿੰਦਰ ਸਿੰਘ ਮਾਨਸ਼ਾਹੀਆ,ਸ੍ਰੀਮਤੀ ਸੁਖਜੀਤ ਕੌਰ ਪ੍ਰਧਾਨ ਨਗਰ ਪੰਚਾਇੰਤ ਬੋਹਾ,ਹਰਪਾਲ ਪੰਮੀ,ਸੁਰਿੰਦਰ ਮੰਗਲਾ,ਮੇਜਰ ਸਿੰਘ,ਸੇਵਿੰਦਰ ਸਿੰਘ ਹਾਕਮਵਾਲਾ,ਕਾਕਾ ਸਿੰਘ ਪ੍ਰਧਾਨ,ਪ੍ਰਗਟ ਸਿੰਘ,ਨਰਿੰਦਰ ਸਿੰਘ ਬਾਹਮਣਵਾਲਾ,ਸੁਨੀਲ ਕੁਮਾਰ,ਹਰਜੀਵਨ ਸਿੰਘ ਪਿਲਸੀਆ,ਗੁਰਦੀਪ ਸਿੰਘ ਪੋਪੀ,ਜਸਵਿੰਦਰ ਸਿਮਘ ਮਾਨ,ਸੁਰਿੰਦਰ ਗਰਗ,ਡੀਸੀ ਚੋਪੜਾ,ਪਵਨਜੀਤ ਸ਼ਰਮਾਂ,ਕੁਲਵਿੰਦਰ ਸਿੰਘ ਗਾਮੀਵਾਲਾ,ਦੇਵਿੰਦਰ ਸਿੰਘ ਬੋਹਾ,ਸਵਰਨ ਸਿੰਘ,ਗੁਰਜੰਟ ਸਿੰਘ,ਸੁਰਜੀਤ ਸਿੰਘ ਵਕੀਲ,ਰਣਜੀਤ ਸਿੰਘ ਰਣੀ,ਬਲਵਿੰਦਰ ਸਿੰਘ ਹਾਕਮਵਾਲਾ,ਨਵੀਨ ਕੁਮਾਰ ਕਾਲਾ,ਕਰਮਜੀਤ ਸਿੰਘ,ਸੰਜੇ ਗੁਪਤਾ,ਵਿਜੈ ਕੁਮਾਰ ਬੋਹਾ ਅਤੇ ਗੁਰਵਿੰਦਰ ਸਿੰਘ ਵਿਰਕ ਨੇ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਬੋਹਾ ਵੱਲੋਂ ਲਾਏ ਕੈਂਪ ਦੀ ਸ਼ਲਾਘਾ ਕੀਤੀ ਅਤੇ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ।ਕੈਂਪ ਨੂੰ ਸਫਲ ਕਰਨ ਵਿੱਚ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਦੇ ਜਨਰਲ ਸੱਕਤਰ ਸੁੱਲਖਣ ਸਿੰਘ, ਮੀਤ ਪ੍ਰਧਾਨ ਗੁਰਜੀਤ ਸਿੰਘ ਢਿੱਲੋਂ , ਕੁਲਦੀਪ ਸਿੰਘ , ਮਨਜੀਤ ਸਿੰਘ ਰਿਉਂਦ, ਪ੍ਰਚਾਰ ਸੱਕਤਰ ਲਖਵੀਰ ਸਿੰਘ , ਬਾਬੂ ਸਿੰਘ ਰਾਮ ਸਿੰਘ ਕੁਮਾਰ ਮਿੱਤਲ ਜਸਪਾਲ ਬੋਹਾ, ਪੁਸਪਿੰਦਰ ਸਿੰਘ ਬੁਢਲਾਡਾ , ਦਵਿੰਦਰ ਸਿੰਘ ਵਿੱਕੀ ਅਤੇ ਅਮਰੀਕ ਸਿੰਘ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਸਕੰਲਪ ਲਿਆ।
ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇਣ ਲਈ ਮਹੁੱਲਾ ਕਲੀਨਕ ਖੋਲੇ ਜਾਣਗੇ-ਪਿ੍ਰਸੀਪਲ ਬੁੱਧ ਰਾਮ
ਤੰਬਾਕੂ ਵਿਰੋਧੀ ਪੋਸਟਰ ਮੁਕਾਬਲਾ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ,30 ਮਈ: ਜਿਲਾ ਸਿਹਤ ਵਿਭਾਗ ਵੱਲੋਂ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ਵ ਤੰਬਾਕੂ ਦਿਵਸ ਮੌਕੇ ਸਥਾਨਕ ਏ.ਐਨ.ਐਮ. ਸਕੂਲ ਅਤੇ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਵਿਖੇ ਤੰਬਾਕੂ ਵਿਰੋਧੀ ਪੋਸਟਰ ਮੁਕਾਬਲਾ ਕਰਵਾਇਆ ਗਿਆ । ਇਸ ਪੋਸਟਰ ਮੁਕਾਬਲੇ ਵਿੱਚ ਲਗਭਗ 40 ਵਿਦਿਆਰਥੀਆਂ ਨੇ ਭਾਗ ਲਿਆ ।ਇਸ ਮੌਕੇ ਸਹਾਇਕ ਸਿਵਲ ਸਰਜਨ ਕਮ ਤੰਬਾਕੂ ਕੰਟਰੋਲ ਸੈਲ ਦੇ ਨੋਡਲ ਅਫਸਰ ਡਾ. ਅਨੁਪਮਾ ਸ਼ਰਮਾ ਨੇ ਤੰਬਾਕੂ ਦੇ ਸਰੀਰ ਤੇ ਮਾੜਾ ਪ੍ਰਭਾਵਾਂ ਨੂੰ ਦਰਸਾਉਂਦੇ ਖੂਬਸੂਰਤ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ । ਉਹਨਾਂ ਦੱਸਿਆ ਕਿ ਵਿਸ਼ਵ ਤੰਬਾਕੂ ਦਿਵਸ ਮਿਤੀ 31 ਮਈ ਨੂੰ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਵਿਖੇ ਮਨਾਇਆ ਜਾਵੇਗਾ, ਜਿਸ ਦੌਰਾਨ ਪੋਸਟਰ ਮੁਕਾਬਲੇ ਵਿੱਚ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ।ਤੰਬਾਕੂ ਵਿਰੋਧੀ ਪੋਸਟਰ ਮੁਕਾਬਲੇ ਦੌਰਾਨ ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਕੁਲਵੰਤ ਸਿੰਘ, ਲਖਵਿੰਦਰ ਸਿੰਘ ਕੈਂਥ ਬਲਾਕ ਐਜੂਕੇਟਰ, ਗਗਨਦੀਪ ਸਿੰਘ ਭੁੱਲਰ ਬਲਾਕ ਐਜੂਕੇਟਰ, ਸ਼ੇਰਜੰਗ ਸਿੰਘ ਡੀਲੰਿਗ ਸਹਾਇਕ ਤੰਬਾਕੂ ਕੰਟਰੋਲ ਪ੍ਰੋਗਰਾਮ, ਬਲਦੇਵ ਸਿੰਘ ਮਾਸ ਮੀਡੀਆ ਬਰਾਂਚ, ਲਖਵਿੰਦਰ ਕੌਰ ਪਿ੍ਰੰਸੀਪਲ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ, ਰਵਿੰਦਰ ਕੌਰ, ਖੁਸ਼ਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨਰਸਿੰਗ ਟਿਊਟਰ ਮੌਜੂਦ ਸਨ ।
ਪੀ.ਐਮ. ਕੇਅਰ ਸਕੀਮ ਤਹਿਤ ਅਨਾਥ ਹੋਏ ਬੱਚਿਆਂ ਨੂੰ ਦਿੱਤਾ ਜਾ ਰਿਹੈ ਲਾਭ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 30 ਮਈ: ਸ੍ਰੀ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੀ.ਐਮ. ਕੇਅਰ ਫ਼ਾਰ ਚਿਲਡਰਨ ਸਕੀਮ ਜੋ ਕਿ 29 ਮਈ 2021 ਨੂੰ ਲਾਂਚ ਕੀਤੀ ਗਈ ਸੀ ਤਹਿਤ ਕਰੋਨਾ ਕਾਲ ਦੌਰਾਨ ਅਨਾਥ ਹੋਏ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਹੈ ਕਿ ਜਿਹੜੇ ਬੱਚਿਆਂ ਦੇ ਕਰੋਨਾ ਕਾਲ ਦੇ ਦੌਰਾਨ ਅਸਲ ਮਾਤਾ-ਪਿਤਾ, ਗੋਦ ਲੈਣ ਵਾਲੇ ਅਤੇ ਲੀਗਲ ਵਾਰਿਸ਼ਾਂ ਦੀ ਮੌਤ ਹੋ ਗਈ ਹੈ ਦਾ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਉਨ੍ਹਾਂ ਨੂੰ ਲਾਹਾ ਦੇਣਾ ਹੈ। ਇਸ ਸਕੀਮ ਰਾਹੀਂ ਅਨਾਥ ਬੱਚਿਆਂ ਨੂੰ ਸਿਹਤ ਸਬੰਧੀ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੀ ਪੜ੍ਹਾਈ-ਲਿਖਾਈ ਲਈ ਵਜੀਫ਼ਾ ਅਤੇ 23 ਸਾਲ ਦੀ ਉਮਰ ਪੂਰੀ ਹੋਣ ਤੇ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ।
ਇਸ ਮੌਕੇ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਚ ਬਾਲ ਸੁਰੱਖਿਆ ਦਫ਼ਤਰ ਵੱਲੋਂ ਅਜਿਹੇ ਇੱਕ ਬੱਚੇ ਦੀ ਸ਼ਨਾਖਤ ਕੀਤੀ ਗਈ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਬੱਚੇ ਨੂੰ 4000 ਰੁਪਏ ਪ੍ਰਤੀ ਮਹੀਨਾ, ਆਸ਼ਰਿਤ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਅਤੇ 20,000 ਰੁਪਏ ਪ੍ਰਤੀ ਸਲਾਨਾ ਵਜੀਫ਼ਾ ਆਦਿ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਅੱਜ ਵਰਚੂਅਲ ਪ੍ਰੋਗਰਾਮ ਦੌਰਾਨ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀ.ਐਮ ਜੇ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਸਨੇਹ ਪੱਤਰ ਵੀ ਦਿੱਤੇ ਗਏ।ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ, ਚੇਅਰਮੈਨ ਬਾਲ ਭਲਾਈ ਕਮੇਟੀ ਸ੍ਰੀ ਬਿਕਰਮਜੀਤ ਸਿੰਘ, ਮੈਂਬਰ ਬਾਲ ਭਲਾਈ ਕਮੇਟੀ ਸ੍ਰੀ ਰਾਕੇਸ਼ ਕੁਮਾਰ ਅਤੇ ਪ੍ਰੋਟੇਸ਼ਨ ਅਫ਼ਸਰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸ੍ਰੀ ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ।
ਪੀ.ਐਮ.ਐਫ.ਐਮ.ਈ ਸਕੀਮ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 30 ਮਈ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸਨ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਫਾਰਮੇਲਾਈਜੇਸ਼ਨ ਆਫ ਮਾਈਕਰੋ ਇੰਟਰਪ੍ਰਾਈਜਜ਼ (ਪੀ.ਐਮ.ਐਫ.ਐਮ.ਈ) ਸਕੀਮ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿਚ ਪੰਜਾਬ ਐਗਰੋ ਦੇ ਸ੍ਰੀ ਰਜਨੀਸ ਤੁਲੀ, ਗੁਰੂ ਕਾਸੀ ਯੂਨੀਵਰਸਿਟੀ ਦੇ ਪ੍ਰੋ. ਵੀ.ਸੀ ਪੁਸਪਿੰਦਰ ਸਿੰਘ ਔਲਖ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਹੋਰਟੀਕਲਚਰ ਸ੍ਰੀ ਗੁਰਸਰਨ ਸਿੰਘ, ਡਾਇਰੈਕਟਰ ਆਈ ਆਈ ਐਫ ਪੀ ਟੀ ਸ੍ਰੀ ਆਰ.ਕੇ.ਯਾਦਵ, ਕੰਸਲਟੈਂਟ ਪੀ ਐਮ ਜੀ ਰਵੀਦੀਪ ਕੌਰ, ਐਚ ਡੀ ਓ ਮੈਡਮ ਰੀਨਾ, ਪੰਜਾਬ ਐਗਰੋ ਦੇ ਮਨਜੀਤ ਕੌਰ ਤੋਂ ਇਲਾਵਾ ਵੱਖ- ਵੱਖ ਅਧਿਕਾਰੀ, ਵਪਾਰ ਮੰਡਲ ਰਾਮਾ ਦੇ ਨੁਮਾਇੰਦੇ ਤੇ ਲਾਭਪਾਤਰੀ ਸਾਮਿਲ ਹੋਏ।
ਇਸ ਮੌਕੇ ਪੰਜਾਬ ਐਗਰੋ ਦੇ ਸ੍ਰੀ ਰਜਨੀਸ ਤੁਲੀ ਨੇ ਪੀ.ਐਮ.ਐਫ.ਐਮ.ਈ ਸਕੀਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਫੂਡ ਪ੍ਰਾਸੈਸਿੰਗ ਦੀ ਇਕਾਈ ਸਥਾਪਿਤ ਕਰਨ ਲਈ 35% ਦੀ ਦਰ ਨਾਲ 10 ਲੱਖ ਰੁਪੈ ਤੱਕ ਦੀ ਸਬਸਿਡੀ ਹਾਸਿਲ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਪੱਧਰ ਤੇ ਇਹ ਸਕੀਮ ਡਿਪਟੀ ਕਮਿਸਨਰ ਦੀ ਅਗਵਾਈ ਵਿਚ ਲਾਗੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈਕਾਰ ਵੱਲੋਂ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਸਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਹਾਸਿਲ ਕਰਨ ਵਾਸਤੇ ਪੰਜਾਬ ਐਗਰੋ ਵੱਲੋ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ ਜ਼ਿਲ੍ਹਾ ਰਿਸੋਰਸ ਪਰਸਨ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਮੈਡਮ ਰੀਨਾ ਵੱਲੋਂ ਬਾਗਬਾਨੀ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਆਈਆਈਐਫਪੀਟੀ ਦੇ ਡਾਇਰੈਕਟਰ ਆਰ.ਕੇ.ਯਾਦਵ ਨੇ ਇੰਸਟੀਚਿਊਟ ਵੱਲੋਂ ਚਲਾਏ ਜਾ ਰਹੇ ਟਰੇਨਿੰਗ ਪ੍ਰੋਗਰਾਮਾਂ ਸਬੰਧੀ ਜਾਣੂ ਕਰਵਾਇਆ । ਅੰਤ ਵਿਚ ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਪ੍ਰੀਤਮਹਿੰਦਰ ਸਿੰਘ ਬਰਾੜ ਨੇ ਆਏ ਮਹਿਮਾਨਾਂ ਅਤੇ ਲਾਭਪਾਤਰੀਆਂ ਦਾ ਧੰਨਵਾਦ ਕੀਤਾ ਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ।
ਬਾਬਾ ਫ਼ਰੀਦ ਕਾਲਜ ਵੱਲੋਂ ‘ਬੌਧਿਕ ਸੰਪਤੀ ਅਧਿਕਾਰਾਂ‘ ਬਾਰੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 30 ਮਈ: ਬਾਬਾ ਫ਼ਰੀਦ ਕਾਲਜ ਬਠਿੰਡਾ ਦੀ ਫੈਕਲਟੀ ਆਫ਼ ਸਾਇੰਸਜ਼ ਵੱਲੋਂ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਜਾਗਰੂਕਤਾ ਲਈ ਬੀ.ਐਫ.ਜੀ.ਆਈ. ਕੈਂਪਸ ਵਿਖੇ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ‘ਬੌਧਿਕ ਸੰਪਤੀ ਅਧਿਕਾਰਾਂ‘ ਬਾਰੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਤੋਂ ਡਾ. ਜਿਤੇਂਦਰ ਸ਼ਰਮਾ, ਪੇਟੈਂਟ ਅਤੇ ਡਿਜ਼ਾਈਨ ਦੇ ਸਹਾਇਕ ਕੰਟਰੋਲਰ, ਨਿਪਾਮ ਅਫ਼ਸਰ ਅਤੇ ਡਾ. ਸਤੀਸ਼ ਕੁਮਾਰ ਮੀਨਾ, ਪੇਟੈਂਟ ਅਤੇ ਡਿਜ਼ਾਈਨ ਦੇ ਪ੍ਰੀਖਿਅਕ, ਨਿਪਾਮ ਅਫ਼ਸਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਡਾ. ਮਨੀਸ਼ ਗੁਪਤਾ (ਡੀਨ, ਰਿਸਰਚ ਐਂਡ ਇਨੋਵੇਸ਼ਨ), ਡਾ. ਜਾਵੇਦ ਅਹਿਮਦ ਖ਼ਾਨ (ਡੀਨ, ਫੈਕਲਟੀ ਆਫ਼ ਸਾਇੰਸਜ਼), ਡਾ. ਵਿਵੇਕ ਸ਼ਰਮਾ ( ਮੁਖੀ, ਕੈਮਿਸਟਰੀ ਵਿਭਾਗ) , ਡਾ. ਰਿਤੂ ਪਵਨ ( ਮੁਖੀ, ਬਾਇਉਟੈਕਨਾਲੋਜੀ ਵਿਭਾਗ), ਡਾ. ਸੁਧੀਰ ਮਿੱਤਲ (ਮੁਖੀ, ਫਿਜ਼ਿਕਸ ਵਿਭਾਗ) , ਫੈਕਲਟੀ ਮੈਂਬਰਾਂ ਅਤੇ ਵੱਖ-ਵੱਖ ਕਾਲਜਾਂ ਦੇ ਲਗਭਗ 700 ਵਿਦਿਆਰਥੀਆਂ ਨੇ ਇਸ ਰਾਸ਼ਟਰੀ ਵਰਕਸ਼ਾਪ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਪੂਰੇ ਸੈਸ਼ਨ ਦਾ ਸੰਸਥਾ ਦੇ ਯੂ-ਟਿਊਬ ਚੈਨਲ ‘ਤੇ ਲਾਈਵ ਪ੍ਰਸਾਰਨ ਵੀ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਸਿਖਲਾਈ ਦੇਣਾ ਸੀ ਜੋ ਵਿਦਿਆਰਥੀਆਂ ਨੂੰ ਵਧੇਰੇ ਰਚਨਾਤਮਕ ਅਤੇ ਨਵੀਨਤਾਕਾਰੀ ਬਣਨ ਲਈ ਪ੍ਰੇਰਿਤ ਕਰੇਗਾ। ਡਾ. ਜਾਵੇਦ ਅਹਿਮਦ ਖ਼ਾਨ ਨੇ ਰਸਮੀ ਤੌਰ ‘ਤੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਡਾ. ਮਨੀਸ਼ ਗੁਪਤਾ ਨੇ ਖੋਜ ਅਤੇ ਪੇਟੈਂਟ ਕਰਵਾਉਣ ਦੇ ਹਾਲ ਹੀ ਦੇ ਰੁਝਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਬੁਲਾਰੇ ਡਾ. ਜਿਤੇਂਦਰ ਸ਼ਰਮਾ ਨੇ ਠੋਸ ਅਤੇ ਅਟੱਲ ਸੰਪਤੀ ਵਿਚ ਫ਼ਰਕ ਬਾਰੇ ਦੱਸਿਆ। ਉਨ੍ਹਾਂ ਨੇ ਬੌਧਿਕ ਸੰਪਤੀ ਦੇ ਸੱਤ ਪਹਿਲੂਆਂ ਤੋਂ ਜਾਣੂ ਕਰਵਾਇਆ ਅਤੇ ਪੇਟੈਂਟ, ਕਾਪੀ ਰਾਈਟ, ਟਰੇਡ ਮਾਰਕ ਅਤੇ ਡਿਜ਼ਾਈਨ ਦੇ ਵਿਚਕਾਰ ਫ਼ਰਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਕਾਢ ਦੇ ਪੇਟੈਂਟ ਕਰਵਾਉਣ ਦੀ ਵਿਧੀ ਬਾਰੇ ਮਾਰਗ ਦਰਸ਼ਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜੀਵਨ ਦੀਆਂ ਉਦਾਹਰਨਾਂ ਦੇ ਕੇ ਪ੍ਰੇਰਿਤ ਵੀ ਕੀਤਾ। ਇਸ ਸੈਸ਼ਨ ਵਿੱਚ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਸ਼ਨ ਤੋਂ ਬਾਅਦ, ਵਿਦਿਆਰਥੀਆਂ ਨੇ ਵੱਖ-ਵੱਖ ਸਵਾਲ ਪੁੱਛੇ ਅਤੇ ਡਾ. ਸ਼ਰਮਾ ਨੇ ਤਰਕਪੂਰਨ ਜਵਾਬਾਂ ਨਾਲ ਉਨ੍ਹਾਂ ਦੀ ਸ਼ੰਕਾ ਨੂੰ ਨਵਿਰਤ ਕੀਤਾ। ਅੰਤ ਵਿੱਚ, ਡਾ. ਜਾਵੇਦ ਅਹਿਮਦ ਖ਼ਾਨ ਵੱਲੋਂ ਡਾ. ਜਤਿੰਦਰ ਸ਼ਰਮਾ ਅਤੇ ਡਾ. ਸਤੀਸ਼ ਕੁਮਾਰ ਮੀਨਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਕੁੱਲ ਮਿਲਾ ਕੇ ਇਸ ਸੈਸ਼ਨ ਵਿੱਚ ਹਾਜ਼ਰ ਹੋਣਾ ਬਹੁਤ ਹੀ ਗਿਆਨਵਾਨ ਅਤੇ ਯੋਗ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਰਾਸ਼ਟਰੀ ਵਰਕਸ਼ਾਪ ਦੇ ਸਫਲ ਆਯੋਜਨ ਲਈ ਫੈਕਲਟੀ ਆਫ਼ ਸਾਇੰਸਜ਼ ਦੇ ਸਮੁੱਚੇ ਵਿਭਾਗਾਂ ਨੂੰ ਵਧਾਈ ਦਿੱਤੀ ।
ਕੇਜਰੀਵਾਲ ਤੇ ਮਾਨ ਪੰਜਾਬ ਪੁੁਲਿਸ ਦੇ ਮਾਮਲਿਆਂ ਵਿੱਚ ਦਖਲ ਨਾ ਦੇਣ: ਜਾਖੜ
ਧਾਰਮਿਕ ਅਤੇ ਸਮਾਜਿਕ ਨੇਤਾਵਾਂ ਦੀ ਸੁੁਰੱਖਿਆ ਸਰਵਉੱਚ ਹੋਣੀ ਚਾਹੀਦੀ ਹੈ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਮਈ: ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਦਿਨਦਿਹਾੜੇ ਹੋਏ ਕਤਲ ਦੇ ਸਦਮੇ ਤੋਂ ਪੰਜਾਬ ਨੂੰ ਬਾਹਰ ਕੱਢਣ ਲਈ ਆਪ ਦੇ ਮੁੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਰਾਜ ਦੇ ਪੁੁਲਿਸ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰਨਾ ਜ਼ਰੂਰੀ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਵਿਧਾਇਕਾਂ ਨੂੰ ਪੁੁਲਿਸ ਸੈਟਅਪ ਵਿੱਚ ਦਖਲ ਨਾ ਦੇਣ ਦੀ ਸਲਾਹ ਦਿੱਤੀ ਸੀ ਪਰ ਉਹ ਖੁਦ ਜੋ ਪ੍ਰਚਾਰ ਕਰ ਰਹੇ ਹਨ ਉਸਤੇ ਅਮਲ ਨਹੀਂ ਕਰ ਰਹੇ। ਇਹ ਗੱਲ ਇਕ ਪ੍ਰੈਸ ਬਿਆਨ ਵਿਚ ਆਖਦਿਆਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਸੁੁਨੀਲ ਜਾਖੜ ਨੇ ਸੋਮਵਾਰ ਨੂੰ ਕਿਹਾ ਕਿ ਆਪ ਸਰਕਾਰ ਨੂੰ ਮੁੁਆਫੀ ਮੰਗਣੀ ਚਾਹੀਦੀ ਹੈ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੁੁਰੱਖਿਆ ਕਵਰ ਤੋਂ ਵਾਂਝੇ ਰਹਿਣ ਵਾਲੇ 424 ਵਿਅਕਤੀਆਂ ਦੀ ਸੂਚੀ ਪ੍ਰਕਾਸ਼ਿਤ ਕਰਨ ਲਈ ਮੀਡੀਆ ਨੂੰ ਕਿਉਂ ਜਾਰੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਵਿੱਚ ਉਲੰਘਣਾ ਦੀ ਜੁੰਮੇਵਾਰੀ ਤੈਅ ਕਰਨ ਲਈ ਨਿਆਂਇਕ ਜਾਂਚ ਦੇ ਹੁੁਕਮ ਦਿੱਤੇ ਜਾਣ ਦੀ ਲੋੜ ਹੈ ਜਦੋਂ ਖੁੁਫੀਆ ਏਜੰਸੀਆਂ ਨੇ ਆਈਐਸਆਈ ਅਤੇ ਹੋਰ ਵਿਦੇਸ਼ੀ ਏਜੰਸੀਆਂ ਹੇਠ ਕੰਮ ਕਰਨ ਵਾਲੇ ਗਰੋਹਾਂ ਬਾਰੇ ਸੂਬੇ ਨੂੰ ਚੌਕਸ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇੱਕ ਪ੍ਰਸਿੱਧ ਪੰਜਾਬੀ ਗਾਇਕ ਦੇ ਕਤਲ ਨੂੰ ਗੈਗ ਵਾਰ ਵਜੋਂ ਪੇਸ਼ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਇਹ ਰਾਜ ਵਿਚ ਕਾਨੂੰਨਵਿਵਸਥਾ ਦੀ ਸਥਿਤੀ ਦਾ ਢਹਿਢੇਰੀ ਹੋ ਜਾਣ ਦਾ ਪ੍ਰਮਾਣ ਹੈ। ਪੰਜਾਬ ਵਿੱਚ ਵੀਆਈਪੀਜ਼ ਦੀ ਸੁੁਰੱਖਿਆ ਤੋਂ ਲਗਭਗ ਇੱਕ ਹਜ਼ਾਰ ਪੁੁਲਿਸ ਮੁੁਲਾਜ਼ਮਾਂ ਨੂੰ ਵਾਪਸ ਲੈਣ ਬਾਰੇ ਜਾਖੜ ਨੇ ਕਿਹਾ ਕਿ ਪੰਜਾਬ ਪੁੁਲਿਸ ਨੂੰ ਨਿਰਪੱਖ, ਗੈਰਸਿਆਸੀ ਅਤੇ ਪੇਸ਼ੇਵਰ ਤਰੀਕੇ ਨਾਲ ਸਥਿਤੀ ਦੀ ਸਮੀਖਿਆ ਕਰਨ ਦਿਓ। ਸੀਨੀਅਰ ਧਾਰਮਿਕ ਅਤੇ ਸਮਾਜਿਕ ਨੇਤਾਵਾਂ ਦੀ ਸੁੁਰੱਖਿਆ ਜੋ ਉੱਚ ਜੋਖਮ ਵਿੱਚ ਹਨ, ਬਿਨਾਂ ਦੇਰੀ ਕੀਤੇ ਬਹਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਮੁੁੜ ਵਾਪਰਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇੲ ਮੰਨਣ ਲੱਗੇ ਹਨ ਕਿ ਪੰਜਾਬ ਵਿੱਚ ਆਪ ਸਰਕਾਰ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵਜੋਂ ਉੱਭਰ ਰਹੀ ਹੈ ਜੋ ਪ੍ਰਸ਼ਾਸਨਿਕ ਪ੍ਰਬੰਧਨ ਕਰਨ ਦੀ ਬਜਾਏ ਪਬਲੀਸਿਟੀ ਸਟੰਟਾਂ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੋਈ ਜੇਲ੍ਹਾਂ ਵਿੱਚ ਜਾਂ ਕੈਨੇਡਾ ਵਿੱਚ ਰਹਿ ਕੇ ਪੰਜਾਬ ਵਿੱਚ ਕਤਲ ਕਰਵਾ ਸਕਦਾ ਹੈ, ਤਾਂ ਉਹ ਸ਼ਾਸਨ ਕਿੱਥੇ ਗਿਆ ਜਿਸਦਾ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕੀਤਾ ਸੀ?
ਪੇ੍ਮਿਕਾ ਤੇ ਉਸਦੀ ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਆਖ਼ਰੀ ਕਦਮ
ਪੰਜਾਬੀ ਖ਼ਬਰਸਾਰ ਬਿਊਰੋ
ਹੁਸਿਆਰਪੁਰ, 30 ਮਈ: ਆਪਣੀ ਪ੍ਰੇਮਿਕਾ ਅਤੇ ਉਸਦੀ ਮਾਂ ਵਲੋਂ ਘਰ ਆ ਕੇ ਦਿੱਤੀਆਂ ਧਮਕੀਆਂ ਤੋਂ ਤੰਗ ਆਏ ਜ਼ਿਲ੍ਹੇ ਦੇ ਪਿੰਡ ਚਲੂਪਰ ਦੇ ਇੱਕ ਨੌਜਵਾਨ ਨੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮਿ੍ਰਤਕ ਦੀ ਪਹਿਚਾਣ ਅਮਰਬੀਰ ਸਿੰਘ ਪੁੱਤਰ ਖੁਸਵਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਮਿ੍ਰਤਕ ਦੇ ਪਿਤਾ ਦੀ ਸਿਕਾਇਤ ’ਤੇ ਮਨਪ੍ਰੀਤ ਕੌਰ ਅਤੇ ਉਸਦੀ ਮਾਤਾ ਰਣਜੀਤ ਕੌਰ ਵਿਰੁਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਕਾਇਤਕਰਤਾ ਖ਼ੁਸਵਿੰਦਰ ਸਿੰਘ ਮੁਤਾਬਕ ਉਸਦੇ ਪੁੱਤਰ ਅਮਰਬੀਰ ਸਿੰਘ ਦੀ ਉਕਤ ਮਨਪ੍ਰੀਤ ਕੌਰ ਵਾਸੀ ਢੋਡੋ ਮਾਜਰਾ ਨਾਲ ਦੋਸਤੀ ਸੀ। ਇਸ ਦੌਰਾਨ ਉਸਨੂੰ ਪਤਾ ਲੱਗਿਆ ਕਿ ਮਨਪ੍ਰੀਤ ਕੌਰ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਹੁਣ ਉਸਦੇ ਪੁੱਤਰ ’ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਸਿਕਾਇਤਕਰਤਾ ਮੁਤਾਬਕ ਉਕਤ ਦੋਨੋਂ ਮਾਵਾਂ-ਧੀਆਂ ਉਨ੍ਹਾਂ ਦੇ ਘਰ ਵੀ ਪੁੱਜੀਆਂ ਤੇ ਅਮਨਬੀਰ ਨੂੰ ਵਿਆਹ ਕਰਵਾਉਣ ਲਈ ਕਿਹਾ। ਅਮਨਬੀਰ ਵਲੋਂ ਜਵਾਬ ਦੇਣ ’ਤੇ ਉਸਨੂੰ ਫ਼ਸਾਉਣ ਦੀਆਂ ਧਮਕੀਆਂ ਦਿੱਤੀਆਂ ਗਈ। ਜਿਸਦੇ ਚੱਲਦੇ ਪ੍ਰੇਸ਼ਾਨ ਹੋਏ ਅਮਨਬੀਰ ਨੇ 32 ਬੋਰ ਦੀ ਲਾਇਸੰਸੀ ਰਿਵਾਲਵਰ ਨਾਲ ਖੁਦ ਦੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਪ ਵਿਧਾਇਕ ਦੇ ਗੁੰਮਸੁਦਗੀ ਪੋਸਟਰ ਲੱਗੇ
ਪੰਜਾਬੀ ਖ਼ਬਰਸਾਰ ਬਿਊਰੋ
ਸ਼੍ਰੀ ਅੰਮਿ੍ਰਤਸਰ ਸਾਹਿਬ, 28 ਮਈ: ਕੁੱਝ ਦਿਨ ਪਹਿਲਾਂ ਕੈਬਨਿਟ ਮੰਤਰੀ ਡਾ ਵਿਜੇ ਸਿੰਗਲਾ ਨੂੰ ਭਿ੍ਰਸਟਾਚਾਰ ਵਿਚ ਬਰਖਾਸਤ ਕਰਨ ਦੇ ਮਾਮਲੇ ਵਿਚ ਪੰਜਾਬ ਦੇ ਲੋਕਾਂ ਵਿਚ ਭੱਲ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਅੱਜ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਪਾਰਟੀ ਦੇ ਹਲਕਾ ਪੱਛਮੀ ਤੋਂ ਜਿੱਤੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਿਚ ਵਿਰੋਧੀ ਪਾਰਟੀ ਦੇ ਬੰਦਿਆਂ ਨੇ ਹਲਕੇ ਵਿਚ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ। ਮਹੱਤਵਪੂਰਨ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਪਿਛਲੇ ਦੋ ਦਿਨਾਂ ਤੋਂ ਉਕਤ ਵਿਧਾਇਕ ਇਸ ਗੱਲ ਨੂੰ ਵੀ ਲੈ ਕੇ ਚਰਚਾ ਵਿਚ ਚੱਲਿਆ ਆ ਰਿਹਾ ਸੀ ਕਿ ਵਿਧਾਇਕ ਦੇ ਨਾਂ ਹੇਠ ਉਸਦੇ ਭਰਾ ਵਲੋਂ ਇੱਕ ਮਹਿਲਾ ਕਰਮਚਾਰੀ ਨੂੰ ਧਮਕਾਉਣ ਦੀ ਆਡੀਓ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ। ਉਧਰ ਵਿਧਾਇਕ ਦੇ ਗੁੰਮਸੁਦਗੀ ਵਾਲੇ ਪੋਸਟਰ ਲਗਾਉਣ ਵਾਲੇ ਭਾਜਪਾ ਆਗੂ ਰਮਨ ਕੁਮਾਰ ਛੇਹਰਟਾ ਨੇ ਦਾਅਵਾ ਕੀਤਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ, ਜਿਸ ਕਾਰਨ ਲੋਕ ਪੀ ਕੇ ਬੀਮਾਰ ਪੈ ਰਹੇ ਹਨ ਪ੍ਰੰਤੂ ਵਿਧਾਇਕ ਸਾਹਿਬ ਇਸਨੂੰ ਰੋਕਣ ਲਈ ਕੁੱਝ ਨਹੀਂ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਲੋਕ ਵਿਧਾਇਕ ਦਾ ਘਰ ਘੇਰਣ ਲਈ ਮਜਬੂਰ ਹੋਣਗੇ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਆਪ ਸਰਕਾਰ ਦੀ ਯੂ-ਟਰਨ
ਜਥੇਦਾਰਾਂ ਨੇ ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਕੀਤਾ ਇੰਨਕਾਰ
ਸੁਖਜਿੰਦਰ ਮਾਨ
ਚੰਡੀਗ੍ਹੜ, 28 ਮਈ: ਪੰਜਾਬ ‘ਚ ਕਈ ਮੁੱਦਿਆਂ ’ਤੇ ਯੂ-ਟਰਨ ਲੈਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਲੈਣ ਦੇ ਮਾਮਲੇ ਵਿਚ ਵੀ ਫੈਸਲਾ ਵਾਪਸ ਲੈਣਾ ਪਿਆ। ਹਾਲਾਂਕਿ ਇਸ ਮਾਮਲੇ ਵਿਚ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਹਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਇੰਨਕਾਰ ਕਰ ਦਿੱਤਾ ਹੈ। ਜਿਸਤੋਂ ਬਾਅਦ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਨੇ ਜਥੇਦਾਰਾਂ ਨੂੰ ਅਪਣੇ ਪੱਧਰ ’ਤੇ ਟਾਸਕ ਫ਼ੋਰਸ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਗੌਰਤਲਬ ਹੈ ਕਿ ਅੱਜ ਸਵੇਰੇ ਪੰਜਾਬ ਪੁਲਿਸ ਨੇ ਸੂਬੇ ’ਚ ਵੀਆਈਪੀ ਸੁਰੱਖਿਆ ਵਿਚ ਵੱਡੀ ਕਟੌਤੀ ਕਰਦਿਆਂ 424 ਵਿਅਕਤੀਆਂ ਕੋਲੋ ਸੁਰੱਖਿਆ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇੰਨ੍ਹਾਂ ਸਾਰੇ ਵਿਅਕਤੀਆਂ ਨਾਲ ਤੈਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅੱਜ ਸ਼ਾਮ ਤੱਕ ਵਾਪਸੀ ਕਰਨ ਦੇ ਹੁਕਮ ਦਿੱਤੇ ਗਏ ਸਨ। ਸੁਰੱਖਿਆ ਵਾਪਸੀ ਵਾਲੇ ਵਿਅਅਕਤੀਆਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ, ਜਿੰਨ੍ਹਾਂ ਕੋਲ ਪੰਜਾਬ ਪੁਲਿਸ ਦੇ 6 ਜਵਾਨ ਸਨ, ਜਿਸ ਵਿਚੋਂ ਪੰਜਾਬ ਸਰਕਾਰ ਨੇ ਤਿੰਨ ਨੂੰ ਵਾਪਸ ਬੁਲਾ ਲਿਆ ਸੀ। ਮਾਮਲਾ ਜਥੇਦਾਰ ਦੇ ਧਿਆਨ ਵਿਚ ਆਉਂਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਰਾਹੀਂ ਬਾਕੀ ਤਿੰਨ ਮੁਲਾਜਮਾਂ ਨੂੰ ਵੀ ਵਾਪਸ ਭੇਜਣ ਲਈ ਕਹਿ ਦਿੱਤਾ ਸੀ। ਇਸੇ ਤਰ੍ਹਾਂ ਗਿਆਨੀ ਰਘਵੀਰ ਸਿੰਘ ਨੇ ਵੀ ਅਪਣੀ ਸੁਰੱਖਿਆ ਵਿਚ ਤੈਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵਾਪਸ ਜਾਣ ਲਈ ਕਿਹਾ ਹੈ। ਮਾਮਲਾ ਮੀਡਆ ਵਿਚ ਆਉਣ ਤੋਂ ਬਾਅਦ ਹਰਕਤ ’ਚ ਆਉਂਦਿਆਂ ਪੰਜਾਬ ਸਰਕਾਰ ਨੇ ਇਸ ਫੈਸਲੇ ’ਤੇ ਪੁਨਰਵਿਚਾਰ ਕਰਦਿਆਂ ਜਥੇਦਾਰਾਂ ਦੀ ਸੁਰੱਖਿਆ ਵਾਪਸ ਕਰ ਦਿੱਤੀ ਸੀ। ਪ੍ਰੰਤੂ ਉਸ ਸਮੇਂ ਤੱਕ ਜਥੇਦਾਰਾਂ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਹੀ ਇੰਨਕਾਰ ਕਰ ਦਿੱਤਾ। ਜਿਕਰਯੋਗ ਹੈ ਕਿ ਜਥੇਦਾਰ ਸਹਿਤ ਜਿੰਨ੍ਹਾਂ ਹੋਰਨਾਂ ਵਿਅਕਤੀਆਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿਚ ਕਈ ਸਾਰੇ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਉਚ ਅਧਿਕਾਰੀ ਅਤੇ ਪ੍ਰਾਈਵੇਟ ਹਸਤੀਆਂ ਵੀ ਸ਼ਾਮਲ ਹਨ।
ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਦਿੱਤਾ ਮੰਗ ਪੱਤਰ
ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਤੇ ਧਿਆਨ ਦੇਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 28 ਮਈ: ਪੰਜਾਬ ਰੋਡਵੇਜ ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਐਮ ਐਲ ਏ ਅਤੇ ਮੰਤਰੀ ਸਾਹਿਬਾਨਾ ਨੂੰ ਮੰਗ ਪੱਤਰ ਦਿੱਤੇ ਗਏ ਤੇ ਅਪਣੀ ਮੰਗਾ ਬਾਰੇ ਜਾਣੂ ਕਰਵਾਇਆ ਗਿਆ। ਇਸੇ ਕੜੀ ਤਹਿਤ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਵੀ ਮੰਗ ਦਿੱਤਾ ਗਿਆ। ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਜਥੇਬੰਦੀ ਵਲੋਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ,ਪਨਬੱਸ ਕਰਮਚਾਰੀਆਂ ਦੇ ਸਰਵਿਸ ਰੂਲ ਬਣਾ ਕੇ ਤਰੱਕੀਆਂ ਕਰਨਸੰਬੰਧੀ,ਵਰਕਸ਼ਾਪ ਸਟਾਫ ਨੂੰ ਹਾਈ ਸਕੇਲ ਅਤੇ ਰੈਗੂਲਰ ਸਟਾਫ ਦੀ ਤਰਜ ਤੇ ਛੁੱਟੀਆਂ ਲਾਗੂ ਕਰਨੀਆਂ,ਕੰਡੀਸ਼ਨਾਂ ਅਤੇ ਸੰਘਰਸ਼ਾਂ ਦੌਰਾਨ ਕੱਢੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਤੇ ਬਹਾਲ ਕਰਨਾ,ਅਡਵਾੰਸ ਬੁੱਕਰਾ ਅਤੇ ਡਾਟਾ ਐਟਰੀ ਮੁਲਾਜਮਾਂ ਤੇ ਤਨਖਾਹ ਵਾਧਾ ਲਾਗੂ ਕਰਨਾ, ਪਨਬੱਸ ਵਿੱਚ ਦਸ ਹਜਾਰ ਨਵੀਆਂ ਬੱਸਾ ਸ਼ਾਮਿਲ ਕਰਨਾ ਨੂੰ ਪੂਰਾ ਕਰੇ। ਸਮਸ਼ੇਰ ਸਿੰਘ ਢਿੱਲੋ ਜਰਨਲ ਸਕੱਤਰ ਤੇ ਕੁਲਵੰਤ ਸਿੰਘ ਵੱਲੋ ਦੱਸਿਆ ਗਿਆ ਕਿ ਜਥੇਬੰਦੀ ਵੱਲੋ ਮਿਤੀ 8,9 ਅਤੇ 10 ਜੂਨ ਨੂੰ ਹੜਤਾਲ ਰੱਖੀ ਗਈ ਹੈ ਜਿਸ ਕਾਰਨ ਕਿ ਜਥੇਬੰਦੀ ਨਹੀ ਚਾਹੁੰਦੀ ਕਿ ਪਨਬੱਸ ਅਤੇ ਪੀ ਆਰ ਟੀ ਸੀ ਦੀ ਹੜਤਾਲ ਹੋਣ ਕਾਰਨ ਪੰਜਾਬ ਦੀ ਜਨਤਾ ਨੂੰ ਮੁਸ਼ਕਿਲ ਆਵੇ ਪਰੰਤੂ ਵਰਕਰਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਤੱਕ ਆਵਾਜ ਪਹੁੰਚਾਉਣ ਲਈ ਜਥੇਬੰਦੀ ਨੂੰ ਮਜਬੂਰ ਹੋ ਕੇ ਹੜਤਾਲ ਦੇ ਰਸਤੇ ਤੇ ਤੁਰਨਾਂ ਪੈ ਰਿਹਾ ਹੈ ਕਿਉ ਕਿ ਕਰਮਚਾਰੀਆਂ ਦੀਆਂ ਉਮਰਾਂ ਰਿਟਾਇਰਮੈਂਟ ਤੇ ਪੁੱਜ ਗਈਆਂ ਹਨ ਅਤੇ ਬਹੁਤ ਸਾਰੇ ਕਰਮਚਾਰੀ ਕੱਚੇ ਹੀ ਰਿਟਾਇਰ ਹੋ ਕੇ ਖਾਲੀ ਹੱਥ ਘਰ ਨੂੰ 15 – 20 ਸਾਲ ਸਰਕਾਰੀ ਵਿਭਾਗ ਵਿੱਚ ਸੇਵਾ ਨਿਭਾ ਕੇ ਜਾਣ ਨੂੰ ਮਜਬੂਰ ਨੇ ਕਿਉਕਿ ਕੋਈ ਪੈਨਸ਼ਨ ਜਾ ਭੱਤਾ ਤੱਕ ਰਿਟਾਇਰ ਹੋਣ ਤੇ ਕੱਚੇ ਮੁਲਾਜਮ ਨੂੰ ਨਹੀ ਦਿੱਤਾ ਜਾਦਾ।






