ਨਵਜੋਤ ਸਿੱਧੂ ਨੇ ਕਿਹਾ ਕਿ ਜਾਖ਼ੜ ਕਾਂਗਰਸ ਦਾ ਅਨਮੋਲ ਹੀਰਾ, ਪਾਰਟੀ ਸੰਭਾਲੇਂ
ਕਾਂਗਰਸ ਦੀ ਜਾਤ- ਧਰਮ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਸੁਨੀਲ ਜਾਖੜ: ‘ਆਪ’
ਸੁਖਜਿੰਦਰ ਮਾਨ
ਚੰਡੀਗੜ੍ਹ, 14 ਮਈ: ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦੇ ਹੋਏ ਅੱਜ ਆਖ਼ਰਕਾਰ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਗਿਆ। ਕਈ ਪੀੜੀਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਚੱਲੇ ਆ ਰਹੇ ਸ਼੍ਰੀ ਜਾਖ਼ੜ ਨੇ ਸ਼ਨੀਵਾਰ ਦੁਪਿਹਰ ਫ਼ੇਸਬੁੱਕ ’ਤੇ ਲਾਈਵ ਹੋ ਕੇ ਅਸਤੀਫ਼ਾ ਦੇਣ ’ਤੇ ਪਹਿਲਾਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਅੰਬਿਕਾ ਸੋਨੀ ਉਪਰ ਪੰਜਾਬ ’ਚ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦੇ ਦੋਸ਼ ਲਗਾਉਂਦਿਆਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਹੀ ਨਹੀਂ ਹੈ। ਉਹ ਇੱਥੇ ਹੀ ਨਹੀਂ ਰੁਕੇ ਬਲਕਿ ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕਾਂਗਰਸ ਪਾਰਟੀ ਪੰਜਾਬ ਨੂੰ ਭੁੱਲ ਜਾਵੇ, ਇੱਥੇ ਉੂਹ ਮੁੜ ਕਦੇ ਸੱਤਾ ਵਿਚ ਵਾਪਸ ਨਹੀਂ ਆਵੇਗੀ। ਹਾਲਾਂਕਿ ਇਸ ਮੌਕੇ ਉਨ੍ਹਾਂ ਅਪਣੇ ਅਗਲੇ ਕਿਸੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਇਸਤੋਂ ਪਹਿਲਾਂ ਉਨ੍ਹਾਂ ਕਾਂਗਰਸ ਵਿਚ ਹੀ ਰਹਿੰਦਿਆਂ ਸਰਗਰਮ ਸੱਤਾ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਧਰ ਜਾਖ਼ੜ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੱਕ ਹੋਰ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਜਾਖੜ ਨੂੰ ਕਾਂਗਰਸ ਪਾਰਟੀ ਦਾ ਇੱਕ ਅਨਮੋਲ ਹੀਰਾ ਦਸਦਿਆਂ ਪਾਰਟੀ ਨੂੰ ਇਸਨੂੰ ਸੰਭਾਂਲਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਮੇਜ਼ ’ਤੇ ਗੱਲਬਾਤ ਰਾਹੀ ਹੋ ਸਕਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੀ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂਅ ’ਤੇ ਵੰਡਣ ਵਾਲੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ।ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਸਨਮਾਨਯੋਗ ਆਗੂ ਹਨ। ਪੰਜਾਬ ਦੀ ਰਾਜਨੀਤੀ ’ਚ ਉਨ੍ਹਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਕੰਗ ਨੇ ਕਾਂਗਰਸ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੂਰੇ ਦੇਸ਼ ਵਿੱਚ ਜਾਤ ਅਤੇ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਕੇ ਸੱਤਾ ਪ੍ਰਾਪਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਸੁਨੀਲ ਜਾਖ਼ੜ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਲਾਈਵ ਹੋ ਕੇ ਲਗਾਏ ਗੰਭੀਰ ਦੋਸ਼
ਕੇਜੀ ਤੋਂ ਪੀਜੀ ਤਕ ਦੀ ਸਿਖਿਆ ਸਾਰੀ ਯੂਨੀਵਰਸਿਟੀਆਂ ਵਿਚ ਸ਼ੁਰੂ ਕੀਤੀ ਜਾਵੇ – ਮਨੋਹਰ ਲਾਲ
ਗਰੀਬ ਬੱਚਿਆਂ ਦੀ ਫੀਸ ਦਾ ਭੁਗਤਾਨ ਕਰੇਗੀ ਸਰਕਾਰ
ਕੰਪਿਊਟਰ ਸਿਖਿਆ ਜਰੂਰੀ ਰੂਪ ਨਾਲ ਲਾਗੂ ਕਰਨ
ਏਂਪਲਾਈਮੈਂਟ ਓਰਇਏਂਟ ਪ੍ਰੋਗ੍ਰਾਮ ਚਲਾਏ ਜਾਣ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਮਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਵੀਂ ਸਿਖਿਅਆ ਨੀਤੀ ਦੇ ਤਹਿਤ ਸੂਬੇ ਦੇ ਸਾਰੀ ਯੂਨੀਵਰਸਿਟੀਆਂ ਵਿਚ ਕੇਜੀ ਤੋਂ ਪੀਜੀ ਤਕ ਦੀ ਸਿਖਿਆ ਸ਼ੁਰੂ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਇਕ ਹੀ ਸਥਾਨ ‘ਤੇ ਗੁਣਵੱਤਾਯੁਕਤ ਸਿਖਿਆ ਉਪਲਬਧ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਪੜਨ ਵਾਲੇ ਗਰੀਬ ਬੱਚਿਆਂ ਦੀ ਫੀਸ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਦੇ ਲਈ ਜਲਦੀ ਹੀ ਨਵੀਂ ਯੋਜਨਾ ਲਿਆਈ ਜਾਵੇਗੀ।
ਮੁੱਖ ਮੰਤਰੀ ਅੱਜ ਇੱਥੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੇ ਦੋ ਦਿਨਾਂ ਦੇ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਹਰਿਆਣਾ ਸੂਬਾ ਉੱਚੇਰੀ ਸਿਖਿਆ ਪਰਿਸ਼ਦ ਵੱਲੋਂ ਸਿਖਿਆ ਨੀਤੀ, ਸਵੈਰੁਜਗਾਰ ਅਤੇ ਪ੍ਰਬੰਧਨ ਨੂੰ ਲੈ ਕੇ ਸਮੇਲਨ ਪ੍ਰਬੰਧਿਤ ਕੀਤਾ ਗਿਆ। ਇਸ ਵਿਚ ਏਸੀਐਸ ਆਨੰਦ ਮੋਹਨ ਸ਼ਰਣ, ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ , ਨਿਦੇਸ਼ਕ ਉੱਚੇਰੀ ਸਿਖਿਆ ਰਾਜੀਵ ਰਤਨ ਅਤੇ ਸਿਖਿਆ ਪਰਿਸ਼ਦ ਦੇ ਵਾਇਸ ਚੇਅਰਮੈਨ ਬੀਕੇ ਕੁਠਿਆਲਾ ਸਮੇਤ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਮੌਜੂਦ ਰਹੇ।
ਗਰੀਬ ਬੱਚਿਆਂ ਦੀ ਫੀਸ ਦਾ ਭੁਗਤਾਨ ਕਰੇਗੀ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਜਿਨ੍ਹਾਂ ਪਰਿਵਾਾਰਾਂ ਦੀ ਤਸਦੀਕ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਯੂਨੀਵਰਸਿਟੀਆਂ ਵਿਚ ਪੜਾਈ ਕਰਵਾਉਣ ਦੇ ਲਈ ਨਵੀਂ ਯੋਜਨਾ ਲਿਆਈ ਜਾਵੇਗੀ। ਇਸ ਯੋਜਨਾ ਦੇ ਤਹਿਤ ਗਰੀਬ ਪਰਿਵਾਰ ਦੇ ਬੱਚਿਆਂ ਦੀ ਫੀਸ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ ਤਾਂ ਜੋ ਯੂਨੀਵਰਸਿਟੀਆਂ ‘ਤੇ ਵੱਧ ਬੋਝ ਨਾ ਵਧੇ ਅਤੇ ਗਰੀਬ ਬੱਚਿਆਂ ਨੂੰ ਉੱਚ ਪੱਧਰ ਤਕ ਦੀ ਸਿਖਿਆ ਵੀ ਉਪਲਬਧ ਹੋ ਸਕੇ।
ਰੁਜਗਾਰ ਅਧਾਰਿਤ ਪ੍ਰੋਗ੍ਰਾਮ ਤਿਆਰ ਕੀਤੇ ਜਾਣ
ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਏਂਪਲਾਈਮੈਂਟ ਓਰਇਏਂਟ ਪ੍ਰੋਗ੍ਰਾਮ ਤਿਆਰ ਕੀਤੇ ਜਾਣ ਅਤੇ ਕੰਪਿਉਟਰ ਏਜੂਕੇਸ਼ਨ ਨੂੰ ਜਰੂਰੀ ਰੂਪ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਹਰ ਯੁਵਾ ਕੰਪਿਉਟਰ ਵਿਚ ਨਿਪੁੰਨ ਅਤੇ ਸਮਰੱਥ ਹੋ ਸਕੇ। ਮੌਜੂਦਾ ਤਕਨੀਕੀ ਯੁੱਗ ਵਿਚ ਹਰ ਯੁਵਾ ਦਾ ਕੰਪਿਊਟਰ ਵਿਚ ਮਾਹਰ ਹੋਣਾ ਜਰੂਰੀ ਹੈ। ਨੋਜੁਆਨਾਂ ਨੂੰ ਅਜਿਹੀ ਸਿਖਿਆ ਮਿਲੇ ਜਿਸ ਨਾਲ ਉਨ੍ਹਾਂ ਨੂੰ ਸਿਖਿਆ ਪੂਰੀ ਕਰਨ ਬਾਅਦ ਅਸਾਨੀ ਨਾਲ ਰੁਜਗਾਰ ਮਹੁਇਆ ਹੋ ਸਕਣ। ਇਸ ਤੋਂ ਇਲਾਵਾ ਯੁਵਾ ਸਵੈਰੁਜਗਾਰ ਦੇ ਲਹੀ ਵੀ ਤਿਆਰ ਹੋ ਸਕਣ। ਉਨ੍ਹਾ ਨੇ ਕਿਹਾ ਕਿ ਨੌਜੁਆਨਾਂ ਨੂੰ ਗੁਣਵੱਤਾਯੁਕਤ ਅਤੇ ਚੰਗੀ ਸਿਖਿਆ ਉਪਲਬਧ ਕਰਵਾਉਣ ਲਈ ਤਕਨੀਕੀ ਸਿਖਿਆ ਅਤੇ ਉੱਚੇਰੀ ਸਿਖਿਆ ਵਿਭਾਗ ਦਾ ਸਮਾਯੋਜਨ ਕੀਤਾ ਜਾਵੇਗਾ। ਇਸ ਨਾਲ ਸਰਕਾਰ ‘ਤੇ ਪੈਣ ਵਾਲਾ ਜਰੂਰੀ ਬੋਝ ਵੀ ਘੱਟ ਹੋਵੇਗਾ ਅਤੇ ਨੋਜੁਆਨਾਂ ਨੂੰ ਬਿਹਤਰੀਨ ਪੱਧਰ ਦੀ ਤਕਨੀਕੀ ਅਤੇ ਉਚੇਰੀ ਪੱਧਰ ਦੀ ਸਿਖਿਆ ਸੰਯੁਕਤ ਰੂਪ ਨਾਲ ਮਿਲ ਸਕੇਗੀ। ਉਨ੍ਹਾਂ ਨੇ ਐਲਐਲਬੀ, ਇੰਜੀਨੀਅਰਿੰਗ ਆਦਿ ਕੋਰਸਾਂ ਵਿਚ ਹਿੰਦੀ ਨੂੰ ਪ੍ਰੋਤਸਾਹਨ ਦੇਣ ਅਤੇ ਅਮ੍ਰਤ ਸਰੋਵਰ ਯੋਜਨਾ ਦੇ ਤਹਿਤ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਦੇ ਨਾਲ ਜੋੜਨ ਦੇ ਵੀ ਨਿਰਦੇਸ਼ ਦਿੱਤੇ।
ਯੂਨੀਵਰਸਿਟੀਆਂ ਨੂੰ ਸਵੈ-ਨਿਰਭਰ ਬਣਾਇਆ ਜਾਵੇ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਯੂਨੀਵਰਸਿਟੀਆਂ ਨੂ ਆਰਥਕ ਰੂਪ ਨਾਲ ਮਜਬੂਤ ਅਤੇ ਸਵੈ-ਨਿਰਭਰ ਬਨਾਉਣ ‘ਤੇ ਜੋ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸਰਕਾਰ ਦੀ ਗ੍ਰਾਂਟ ‘ਤੇ ਨਿਰਭਰ ਨਾ ਰਹਿਣਾ ਪਵੇ। ਇਸ ਦੇ ਲਈ ਸਰਕਾਰ ਵੱਲੋਂ ਬਾਹਰ ਤੋਂ ਕਰਵਾਏ ਜਾਣ ਵਾਲੇ ਕੰਮ ਯੂਨੀਵਰਸਿਟੀਆਂ ਨੂੰ ਦਿੱਤੇ ਜਾਣਗੇ। ਉਨ੍ਹਾ ਨੇ ਕਿਹਾ ਕਿ ਕੰਸਲਟੈਂਟ, ਸਰਵੇ ਆਦਿ ਕੰਮ ਲਈ ਸਰਕਾਰ ਬਾਹਰ ਤੋਂ ਏਜੰਸੀਆਂ ਹਾਇਰ ਕਰਦੀ ਹੈ। ਭਵਿੱਖ ਵਿਚ ਅਜਿਹੇ ਕੰਮ ਯੂਨੀਵਰਸਿਟੀਆਂ ਨੂੰ ਦਿੱਤੇ ਜਾਣਗੇ। ਇਸ ਨਾਲ ਯੂਨੀਵਰਸਿਟੀ ਦੀ ਆਮਦਨ ਵਿਚ ਇਜਾਫਾ ਹੋਵੇਗਾ ਅਤੇ ਉਹ ਆਰਥਕ ਰੂਪ ਵਿਚ ਮਜਬੂਤ ਬਨਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੰਮ ਪਹਿਲਾਂ ਵੀ ਯੂਨੀਵਰਸਿਟੀਆਂ ਨੂੰ ਦਿੱਤੇ ਗਏ ਹਨ ਅਤੇ ਉਹ ਆਰਥਕ ਰੂਪ ਨਾਲ ਸਮਰੱਥ ਹਨ।
ਇਕ ਹੀ ਸਥਾਨ ‘ਤੇ ਕੇਜੀ ਤੋਂ ਪੀਜੀ ਤੱਕ ਸਿਖਿਆ
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਦੇ ਤਹਿਤ ਸੂਬੇ ਦੀ ਐਮਡੀਯੂ ਰੋਹਤਕ, ਕੁਰੂਕਸ਼ੇਤਰ ਯੂਨੀਵਰਸਿਟੀ, ਮਹਿਲਾ ਯੂਨ.ਵਰਸਿਟੀ ਖਾਨਪੁਰ ਸਮੇਤ ਚਾਰ ਯੂਨੀਵਰਸਿਟੀਆਂ ਨੇ ਕੇਜੀ ਤੋਂ ਪੀਜੀ ਤੱਕ ਦੀ ਸਿਖਿਆ ਇਕ ਹੀ ਸਥਾਨ ‘ਤੇ ਮਹੁਇਆ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ ਬਾਕੀ ਯੂਨੀਵਰਸਿਟੀ ਵੀ ਕੇਜੀ ਤੋਂ ਪੀਜੀ ਤੱਕ ਦੀ ਸਿਖਿਆ ਉਪਲਬਧ ਕਰਵਾਉਣ ਲਈ ਤੇਜੀ ਨਾਲ ਕੰਮ ਕਰਨ ਤਾਂ ਜੋ ਸੂਬੇ ਦੇ ਹਰ ਯੁਵਾ ਨੂੰ ਇਕ ਹੀ ਸਥਾਨ ‘ਤੇ ਉੱਚੇਰੀ ਤੱਕ ਦੀ ਸਿਖਿਆ ਆਸਾਨੀ ਨਾਲ ਮਿਲ ਸਕੇ।
ਸਾਬਕਾ ਵਿਦਿਆਰਥੀ ਸਮੇਲਨ ਅਤੇ ਕੰਨਵੋਕੇਸ਼ਨ ਦਾ ਕਰਨ ਪ੍ਰਬੰਧ
ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਸਾਬਕਾ ਵਿਦਿਆਰਥੀ ਸਮੇਲਨ ਦਾ ਹਰ ਸਾਲ ਪ੍ਰਬੰਧ ਕੀਤਾ ਜਾਵੇ। ਹਰੇਕ ਸਾਬਕਾ ਵਿਦਿਆਰਥੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜੋ ਸਾਬਕਾ ਵਿਦਿਆਰਥੀ ਸਮਰੱਥ ਹੁੰਦੇ ਹਨ ਉਨ੍ਹਾਂ ਨੂੰ ਇੰਨ੍ਹਾਂ ਸਮੇਲਨਾਂ ਵਿਚ ਸੱਤਾ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਮਦਦ ਲਈ ਜਾਵੇ। ਇਸ ਤੋਂ ਇਲਾਵਾ, ਸਾਲਾਨਾ ਕੰਨਵੋਕੇਸ਼ਨ ਸਮਾਰੋਹ ਵੀ ਯਕੀਨੀ ਸਮੇਂ ਵਿਚ ਜਰੂਰ ਕੀਤੇ ਜਾਣ। ਕੰਨਵੋਕੇਸ਼ਨ ਸਮਾਰੋਹ ਵਿਚ ਅੰਗ੍ਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਪੁਰਾਣੀ ਰੀਤ ਦੇ ਇਸ ਕੋਡ ਵਿਚ ਵੀ ਬਦਲਾਅ ਕੀਤਾ ਜਾਵੇ।
ਮਹਾਪੁਰਖਾਂ ਨੂੰ ਜਨਮਦਿਨ ਅਤੇ ਬਰਸੀ ਮਿੱਤੀ ‘ਤੇ ਯਾਦ ਕਰਨ
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਯੂਨੀਵਰਸਿਟੀਆਂ ਦੇ ਨਾਂਅ ਮਹਾਪੁਰਖਾਂ ਦੇ ਨਾਂਅ ‘ਤੇ ਰੱਖੇ ਗਏ ਹਨ ਉਨ੍ਹਾਂ ਦੀ ਯਾਦਗਾਰ ਬਣਾਏ ਰੱਖਣ ਅਤੇ ਨੌਜੁਆਨਾਂ ਨੂੰ ਉਨ੍ਹਾਂ ਦੇ ਜੀਵਨ ਪਰਿਚੈ ਦੇ ਬਾਰੇ ਵਿਚ ਜਾਣੁੰ ਕਰਵਾਉਣ ਲਈ ਉਨ੍ਹਾਂ ਦੇ ਜਨਮ ਦਿਵਸ ਅਤੇ ਬਰਸੀ ਮਿੱਤੀਆਂ ‘ਤੇ ਵਿਸ਼ੇਸ਼ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਮਹਾਪੁਰਖਾਂ ਨੇ ਦੇਸ਼ ਤੇ ਸਮਾਜ ਦਾ ਸਦਾ ਮਾਰਗਦਰਸ਼ਨ ਕੀਤਾ ਹੈ। ਇਸ ਲਈ ਯੁਵਾ ਪੀੜੀ ਨੂੰ ਉਨ੍ਹਾ ਦੇ ਇਤਿਹਾਸ ਦੇ ਬਾਰੇ ਵਿਚ ਜਾਗਰੁਕ ਕਰਨਾ ਸਾਡੀ ਨੈਤਿਕ ਜਿਮੇਵਾਰੀ ਬਣਦੀ ਹੈ।
ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਮਨਾਲੀ ਵਿਖੇ ਚਾਰ ਦਿਨਾਂ ਦਾ ਵਿੱਦਿਅਕ ਦੌਰਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 14 ਮਈ: ਬਾਬਾ ਫ਼ਰੀਦ ਕਾਲਜ ਦੇ ਕੈਮਿਸਟਰੀ ਵਿਭਾਗ ਨੇ ਵਿਦਿਆਰਥੀਆਂ ਲਈ ਮਨਾਲੀ ਦਾ ਚਾਰ ਦਿਨਾਂ ਵਿੱਦਿਅਕ ਦੌਰਾ ਆਯੋਜਿਤ ਕੀਤਾ। ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਅਤੇ ਕੈਮਿਸਟਰੀ ਵਿਭਾਗ ਦੇ ਤਿੰਨ ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਵਿਦਿਆਰਥੀ ਇਸ ਦੌਰੇ ਲਈ ਰਵਾਨਾ ਹੋਏ । ਉਨ੍ਹਾਂ ਨੇ ਰਸਤੇ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾਂ ਦੇਵੀ ਮੰਦਰ ਦੇ ਦਰਸ਼ਨ ਕੀਤੇ ਅਤੇ ਇਹਨਾਂ ਇਤਿਹਾਸਕ ਸਥਾਨਾਂ ਦੇ ਇਤਿਹਾਸ ਅਤੇ ਪਵਿੱਤਰਤਾ ਬਾਰੇ ਜਾਣਿਆ । ਅਗਲੇ ਦਿਨ ਵਿਦਿਆਰਥੀਆਂ ਨੇ ਕੁੱਝ ਸਾਹਸੀ ਗਤੀਵਿਧੀਆਂ ਜਿਵੇਂ ਕਿ ਰੱਸੀ ਚੜ੍ਹਨਾ, ਪੁਲ ਚੜ੍ਹਨਾ ਆਦਿ ਦੇ ਨਾਲ-ਨਾਲ ਇੱਕ ਜੋਗਿਨੀ ਝਰਨੇ ਦਾ ਸੁੰਦਰ ਦਿ੍ਰਸ਼ ਦੇਖਿਆ ਜੋ ਕਿ ਮਨਾਲੀ ਦੇ ਸਭ ਤੋਂ ਵਧੀਆ ਸੈਲਾਨੀ ਸਥਾਨਾਂ ਵਿੱਚੋਂ ਇੱਕ ਹੈ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਦੇ ਸਿਖਰ ਤੇ ਪਹੁੰਚ ਕੇ ਜੋਗਿਨੀ ਝਰਨੇ ਦੇ ਸਭ ਤੋਂ ਖ਼ੂਬਸੂਰਤ ਨਜ਼ਾਰੇ ਨੂੰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਨਾਲੀ ਦੇ ਮੁੱਖ ਆਕਰਸ਼ਨ ਮਾਲ ਰੋਡ ਵਿਖੇ ਪਹੁੰਚ ਕੇ ਚਾਈਨਜ਼ ਫੂਡ ਆਦਿ ਦਾ ਅਨੰਦ ਲਿਆ ਅਤੇ ਕੁੱਝ ਖ਼ਰੀਦਦਾਰੀ ਕੀਤੀ। ਅਗਲੇ ਦਿਨ ਵਿਦਿਆਰਥੀਆਂ ਨੇ ਮਨਾਲੀ ਤੋਂ 25 ਕਿਲੋਮੀਟਰ ਦੂਰ ਅਟੱਲ ਸੁਰੰਗ ਰਾਹੀਂ ਲੰਘ ਕੇ ਸ਼ਾਂਤ ਬਰਫ਼ੀਲੇ ਸਥਾਨ ਦਾ ਟੈਕਸੀ ਰਾਹੀਂ ਦੌਰਾ ਕੀਤਾ । ਇੱਥੇ ਵਿਦਿਆਰਥੀਆਂ ਨੇ ਬਰਫ਼ਬਾਰੀ ਦਾ ਅਨੰਦ ਮਾਣਿਆ ਅਤੇ ਫਿਰ ਵਾਪਸੀ ‘ਤੇ ਉਹ ਸੋਲਾਂਗ ਘਾਟੀ ਵੱਲ ਚਲੇ ਗਏ ਜਿੱਥੇ ਉਨ੍ਹਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਅਤੇ ਪਹਾੜ ਤੋਂ ਇੱਕ ਲਿੰਗਮ (ਸ਼ਿਵਲਿੰਗ) ‘ਤੇ ਡਿਗਦੇ ਪਾਣੀ ਦੇ ਸਭ ਤੋਂ ਸ਼ਾਂਤ ਦਿ੍ਰਸ਼ ਦਾ ਨਜ਼ਾਰਾ ਦੇਖਿਆ। ਚੌਥੇ ਦਿਨ ਵਿਦਿਆਰਥੀ ਹਡਿੰਬਾ ਮੰਦਿਰ ਦੇਖਣ ਗਏ ਜੋ ਹਡਿੰਬਾ ਦੇਵੀ ਦੀ ਯਾਦ ਵਿੱਚ ਬਣਾਇਆ ਹੋਇਆ ਹੈ। ਚਾਰ ਦਿਨਾਂ ਦੇ ਲੰਬੇ ਦੌਰੇ ਤੋਂ ਬਾਅਦ ਵਾਪਸੀ ‘ਤੇ ਵਿਦਿਆਰਥੀਆਂ ਨੇ ਗੁਰੂਦੁਆਰਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਟੂਰ ਨੂੰ ਸਭ ਤੋਂ ਯਾਦਗਾਰੀ ਅਤੇ ਸਫਲ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਵਿਦਿਆਰਥੀਆਂ ਨੇ ਡਾ. ਸੁਧੀਰ ਮਿੱਤਲ ਅਤੇ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਡੀਏਵੀ ਕਾਲਜ ਨੇ ਸੰਸਕਿ੍ਰਤਿਕ ਮੇਲਾ-2022 ਦਾ ਆਯੋਜਨ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 14 ਮਈ: ਸਥਾਨਕ ਡੀਏਵੀ ਕਾਲਜ ਦੇ ਹਿੰਦੀ ਅਤੇ ਪੰਜਾਬੀ ਵਿਭਾਗਾਂ ਵੱਲੋਂ “ਏਕ ਭਾਰਤ ਸ੍ਰੇਸਠ ਭਾਰਤ” ਦੇ ਬੈਨਰ ਹੇਠ ਸ਼ਨੀਵਾਰ ਨੂੰ ਇੱਕ ਸੰਸਕਿ੍ਰਤਿਕ ਮੇਲਾ 2022 (ਸੱਭਿਆਚਾਰਕ ਮੇਲਾ) ਦਾ ਆਯੋਜਨ ਕੀਤਾ ਗਿਆ। ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪ੍ਰਦਰਸਿਤ ਕੀਤਾ ਗਿਆ। ਡਾ: ਕੇ.ਕੇ. ਨੌਹਰੀਆ (ਸੀਨੀਅਰ ਮੈਂਬਰ, ਲੋਕਲ ਕਮੇਟੀ) ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਸਮਾਗਮ ਦੇ ਨਿਰਣਾਇਕ ਪ੍ਰੋ. ਯੋਗਰਾਜ (ਰਿਟਾ. ਪ੍ਰੋ. ਹਿੰਦੀ ਵਿਭਾਗ), ਡਾ. ਸੁਮਿਤਾ ਬਾਘਲਾ (ਰਿਟਾ. ਪ੍ਰੋ. ਹਿੰਦੀ ਵਿਭਾਗ), ਡਾ. ਬੇਅੰਤ ਕੌਰ (ਰਿਟਾ ਪ੍ਰੋ. ਪੰਜਾਬੀ ਵਿਭਾਗ) ਅਤੇ ਪ੍ਰੋ: ਵਰੇਸ ਗੁਪਤਾ (ਰਿਟਾ. ਪ੍ਰੋ. ਪੰਜਾਬੀ ਵਿਭਾਗ)ਸਨ। ਜੱਜਾਂ ਦੇ ਪੈਨਲ ਦਾ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਮੁਖੀ, ਪੰਜਾਬੀ ਵਿਭਾਗ, ਪ੍ਰੋ. ਰਵਿੰਦਰ ਸਿੰਘ, ਡਾ. ਸੁਖਦੀਪ ਕੌਰ, ਮੁਖੀ, ਹਿੰਦੀ ਵਿਭਾਗ ਡਾ. ਮੋਨਿਕਾ ਘੁੱਲਾ ਅਤੇ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਮੇਲੇ ਵਿੱਚ 40 ਟੀਮਾਂ ਦੇ 160 ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਸੱਭਿਆਚਾਰਕ ਮੇਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਰਾਜਸਥਾਨ, ਕਸਮੀਰ, ਲਖਨਊ, ਕੇਰਲਾ, ਤਾਮਿਲਨਾਡੂ, ਕੋਲਕਾਤਾ, ਦਸਤਕਾਰੀ, ਪੇਂਡੂ ਸੱਭਿਆਚਾਰ ਦੇ ਸਟਾਲ ਲਗਾਏ ਗਏ ਸਨ। ਵਿਦਿਆਰਥੀਆਂ ਦੀ ਵਿਲੱਖਣ ਪ੍ਰਤਿਭਾ ਨੂੰ ਨਿਖਾਰਨ ਲਈ ਬੇਕਰੀ ਅਤੇ ਮਾਈਕਰੋ ਆਰਟ ਦੇ ਸਟਾਲ ਵੀ ਲਗਾਏ ਗਏ। ਗਗਨਦੀਪ ਸਿੰਘ ਅਤੇ ਪੁਨੀਤ ਸਰਮਾ ਨੇ ਲੋਕ ਰੂਪ ਭੰਡ ਪੇਸ ਕੀਤਾ।
ਵਿਦਿਆਰਥੀਆਂ ਦੁਆਰਾ ਲਗਾਏ ਗਏ ਸਾਨਦਾਰ ਸੱਭਿਆਚਾਰਕ ਮੇਲੇ ਨੂੰ ਦੇਖ ਕੇ ਜੱਜਾਂ ਦਾ ਪੈਨਲ ਬਹੁਤ ਖੁਸ ਹੋਇਆ ਅਤੇ ਇਸ ਸਮਾਗਮ ਦੇ ਆਯੋਜਨ ਲਈ ਕਾਲਜ ਦੀ ਸਲਾਘਾ ਕੀਤੀ।
ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਟੀਮ ਪੰਜਾਬ ਦੇ ਮਨਜੋਤ, ਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਸੰਦੀਪ ਸਿੰਘ ਨੇ ਹਾਸਲ ਕੀਤਾ। ਟੀਮ ਬੰਗਾਲ ਦੇ ਪ੍ਰਸਾਂਤ, ਅਮਨਦੀਪ ਕੌਰ, ਰੁਪਿੰਦਰ ਕੌਰ ਅਤੇ ਕਰਮਜੀਤ ਕੌਰ ਨੂੰ ਦੂਜਾ ਇਨਾਮ ਦਿੱਤਾ ਗਿਆ। ਗਰਿਮਾ, ਤਨੀਸਾ, ਅਰਸਦੀਪ ਅਤੇ ਸਾਰਥਕ ਦੀ ਟੀਮ ਵਿਗਿਆਨਕ ਸੱਭਿਆਚਾਰ ਨੂੰ ਦਰਸਾਉਂਦੀ ਹੈ । ਯਸਪ੍ਰੀਤ ਸਿੰਘ, ਹਰਪ੍ਰੀਤ ਕੌਰ, ਅਰਸਦੀਪ ਸਿੰਘ ਅਤੇ ਭਵਿਸ?ਿਆ ਜਯੋਤੀ ਵੇਹੜਾ ਸਗਨਾ ਦਾ ਵਿਸੇ ਨੂੰ ਦਰਸਾਉਂਦੇ ਹੋਏ ਤੀਜਾ ਇਨਾਮ ਮਨਤਾਜ ਸਿੰਘ, ਲਿਵੰਸੀ, ਨਵਨੀਤ ਕੌਰ ਅਤੇ ਰਾਜਵਿੰਦਰ ਕੌਰ ਨੂੰ ਕੇਰਲਾ ਦੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਨਵਜੋਤ, ਅਰਪਨ, ਆਕਾਸ ਅਤੇ ਮਨੀਸ ਲਖਨਊ ਸੱਭਿਆਚਾਰ ਨੂੰ ਪੇਸ ਕਰਦੇ ਹੋਏ। ਹੌਸਲਾ ਅਫ਼ਜਾਈ ਵਜੋਂ ਇਨਾਮ ਤਨੀਸਾ, ਅਮਿਤ ਕੁਮਾਰ, ਸਾਹਿਲ ਅਤੇ ਰਾਜਸਥਾਨ ਕਲਚਰ ਦੀ ਪ੍ਰਤਿਭਾ ਸਿੰਘ ਨੂੰ ਹਾਸਲ ਹੋਇਆ, ਕੀਰਤੀ, ਭਾਵਨਾ, ਭਾਵਨਾ ਅਤੇ ਹਰਪ੍ਰੀਤ ਨੇ ਗੁਜਰਾਤ ਦੇ ਰੰਗੀਨ ਸੱਭਿਆਚਾਰ ਨੂੰ ਦਰਸਾਇਆ। ਮਾਈਕਰੋਆਰਟ ਨੂੰ ਦਰਸਾਉਣ ਵਾਲੇ ਦੀਪਾਂਸੂ ਨੂੰ ਵਿਸੇਸ ਇਨਾਮ ਦਿੱਤਾ ਗਿਆ। ਮੰਚ ਸੰਚਾਲਨ ਡਾ. ਸੁਖਦੀਪ ਕੌਰ ਅਤੇ ਡਾ. ਮੋਨਿਕਾ ਘੁੱਲਾ ਨੇ ਕੀਤਾ।
ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਸਾਡੇ ਦੇਸ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਨੂੰ ਇੱਕ ਛੱਤ ਹੇਠ ਦਰਸਾਉਂਦੇ ਹੋਏ ਵਿਦਿਆਰਥੀਆਂ ਦੁਆਰਾ ਲਗਾਏ ਗਏ ਸਾਨਦਾਰ ਸੱਭਿਆਚਾਰਕ ਮੇਲੇ-2022 ਨੂੰ ਦੇਖ ਕੇ ਬੇਹੱਦ ਖੁਸੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੱਭਿਆਚਾਰਾਂ, ਵਿਰਸੇ, ਪਰੰਪਰਾਵਾਂ, ਭੋਜਨ, ਕੱਪੜੇ, ਗਹਿਣੇ ਆਦਿ ਦਾ ਚਿੱਤਰਨ ਵਿਭਿੰਨਤਾ ਵਿੱਚ ਏਕਤਾ ਅਤੇ ਰਾਸਟਰੀ ਏਕਤਾ ਦੇ ਥੀਮ ਨੂੰ ਦਰਸਾਉਂਦਾ ਹੈ ਅਤੇ ਨਿਸਚਿਤ ਤੌਰ ‘ਤੇ ਵਿਦਿਆਰਥੀਆਂ ਨੂੰ ਸਾਡੇ ਦੇਸ ਦੀ ਵਿਭਿੰਨਤਾ ਨੂੰ ਸਿੱਖਣ, ਸਮਝਣ ਅਤੇ ਕਦਰ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਇਸ ਸਾਨਦਾਰ ਮੇਲੇ ਦੇ ਆਯੋਜਨ ਲਈ ਹਿੰਦੀ ਅਤੇ ਪੰਜਾਬੀ ਵਿਭਾਗਾਂ ਅਤੇ ਏਕ ਭਾਰਤ ਸ੍ਰੇਸਠ ਭਾਰਤ ਕਲੱਬ ਦੇ ਅਣਥੱਕ ਯਤਨਾਂ ਦੀ ਸਲਾਘਾ ਕੀਤੀ।
ਵਿਭਾਗਾਂ ਦੇ ਮੁਖੀ, ਪ੍ਰੋ. ਰਵਿੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ), ਪ੍ਰੋ. ਸੰਦੀਪ ਭਾਟੀਆ (ਮੁਖੀ, ਇਤਿਹਾਸ ਵਿਭਾਗ), ਡਾ. ਗੁਰਪ੍ਰੀਤ ਸਿੰਘ (ਮੁਖੀ, ਭੌਤਿਕ ਵਿਗਿਆਨ ਵਿਭਾਗ), ਪ੍ਰੋ.ਮੀਤੂ ਐਸ. ਵਧਵਾ। (ਮੁਖੀ, ਕੈਮਿਸਟਰੀ ਵਿਭਾਗ), ਪ੍ਰੋ. ਕੁਲਦੀਪ ਸਿੰਘ (ਮੁਖੀ, ਸਰੀਰਕ ਸਿੱਖਿਆ ਵਿਭਾਗ), ਡਾ. ਅਮਰ ਸੰਤੋਸ ਸਿੰਘ (ਮੁਖੀ, ਜੂਆਲੋਜੀ ਵਿਭਾਗ), ਡਾ. ਕਿ੍ਰਤੀ ਗੁਪਤਾ (ਮੁਖੀ, ਬੋਟਨੀ ਵਿਭਾਗ), ਪ੍ਰੋ.ਅਤੁਲ ਸਿੰਗਲਾ (ਮੁਖੀ, ਗਣਿਤ ਵਿਭਾਗ), ਡਾ.ਸੁਰਿੰਦਰ ਸਿੰਗਲਾ ((ਮੁਖੀ, ਅਰਥ ਸਾਸਤਰ ਵਿਭਾਗ), ਪ੍ਰੋ. ਪਵਨਪ੍ਰੀਤ (ਮੁਖੀ, ਰਾਜਨੀਤੀ ਸਾਸਤਰ ਵਿਭਾਗ), ਡਾ. ਮੋਨਿਕਾ ਘੁੱਲਾ (ਮੁਖੀ, ਹਿੰਦੀ ਵਿਭਾਗ), ਪ੍ਰੋ. ਲਖਵੀਰ ਸਿੰਘ ( (ਮੁਖੀ, ਸੰਗੀਤ ਵਿਭਾਗ), ਪ੍ਰੋ.ਦੀਪਸਿਖਾ (ਮੁਖੀ, ਸਮਾਜ ਸਾਸਤਰ ਵਿਭਾਗ) ਅਤੇ ਸਮੁੱਚਾ ਅਧਿਆਪਨ ਅਤੇ ਨਾਨ-ਟੀਚਿੰਗ ਸਟਾਫ ਇਸ ਮੌਕੇ ਹਾਜਰ ਸੀ।
ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਫ਼ਾਇਦੇ ਲਈ ਪੰਜਾਬ ਦੇ ਥਰਮਲ ਪਲਾਂਟਾਂ ਦੀ ਹਾਲਤ ਕੀਤੀ ਬਦ ਤੋਂ ਬਦਤਰ: ਮਲਵਿੰਦਰ ਸਿੰਘ ਕੰਗ
ਸੁਖਜਿੰਦਰ ਮਾਨ
ਚੰਡੀਗੜ, 14 ਮਈ: ਆਮ ਆਦਮੀ ਪਾਰਟੀ ਪੰਜਾਬ ਨੇ ਰਾਜ ’ਚ ਪੈਦਾ ਹੋਈ ਬਿਜਲੀ ਸਮੱਸਿਆ ਲਈ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ- ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੇ ਆਪਣੇ ਨਿੱਜੀ ਫ਼ਾਇਦੇ ਲਈ ਰਾਜ ਦੇ ਬਿਜਲੀ ਪੈਦਾ ਕਰਨ ਵਾਲੇ ਸਾਧਨਾਂ ਦੀ ਰੱਜ ਕੇ ਕੁਵਰਤੋਂ ਕੀਤੀ ਅਤੇ ਥਰਮਲ ਪਾਵਰ ਪਲਾਟਾਂ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ। ਇਹੀ ਕਾਰਨ ਹੈ ਕਿ ਅੱਜ ਪੰਜਾਬ ’ਚ ਬਿਜਲੀ ਦੀ ਸਮੱਸਿਆ ਪੈਦਾ ਹੋ ਗਈ ਹੈ।’ ਕੰਗ ਸ਼ਨੀਵਾਰ ਨੂੰ ਇੱਥੇ ਪਾਰਟੀ ਮੁੱਖ ਦਫ਼ਤਰ ’ਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਮੌਕੇ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਸ਼ਸ਼ੀਵੀਰ ਸ਼ਰਮਾ ਵੀ ਹਾਜ਼ਰ ਸਨ।ਮਲਵਿੰਦਰ ਸਿੰਘ ਕੰਗ ਨੇ ਅੱਗੇ ਕਿਹਾ ਕਿ ਬੀਤੇ 108 ਸਾਲਾਂ ਨਾਲੋਂ ਇਸ ਸਾਲ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਸ ਕਰਕੇ ਇਸ ਸਾਲ ਅਪ੍ਰੈਲ ਅਤੇ ਮਈ ਮਹੀਨਿਆਂ ਵਿੱਚ 40 ਤੋਂ 45 ਫ਼ੀਸਦੀ ਵਾਧੇ ਨਾਲ 10,900 ਮੈਗਾਵਾਟ ਬਿਜਲੀ ਦੀ ਮੰਗ ਵੱਧ ਗਈ ਹੈ, ਜਦੋਂ ਕਿ ਪਿਛਲੇ ਸਾਲ ਇਨਾਂ ਦੋਵੇਂ ਮਹੀਨਿਆਂ ਵਿੱਚ ਬਿਜਲੀ ਦੀ ਮੰਗ 6500 ਮੈਗਾਵਾਟ ਸੀ।
ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਸੂਬੇ ਵਿੱਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਲਗਾਤਾਰ ਯੋਜਨਾਵਾਂ ਬਣਾ ਰਹੇ ਹਨ। ਆਉਣ ਵਾਲੇ ਦਿਨਾਂ ਦੌਰਾਨ ਸੂਬੇ ’ਚ ਬਿਜਲੀ ਦੀ ਕੋਈ ਕਮੀ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਝੋਨੇ ਦੀ ਬਿਜਾਈ ਦੌਰਾਨ ਬਿਜਲੀ ਦੀ ਖਪਤ ਹਰ ਸਾਲ ਵੱਧ ਜਾਂਦੀ ਹੈ, ਪਰ ਉਹ (ਮਲਵਿੰਦਰ ਸਿੰਘ ਕੰਗ) ਵਿਸ਼ਵਾਸ ਦਿਵਾਉਂਦੇ ਹਨ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਮੁੱਖ ਮੰਤਰੀ ਇਸ ਪੂਰੇ ਮਾਮਲੇ ਨੂੰ ਲੈ ਕੇ ਬੇਹੱਦ ਗੰਭੀਰ ਹਨ ਅਤੇ ਉਹ ਖ਼ੁਦ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
‘ਆਪ’ ਆਗੂ ਨੇ ਦੋਸ਼ ਲਾਇਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਬਠਿੰਡਾ ਥਰਮਲ ਦੇ 4 ਯੂਨਿਟ ਅਤੇ ਰੋਪੜ ਥਰਮਲ ਦੇ 2 ਯੂਨਿਟ ਬੰਦ ਕਰਵਾ ਕੇ ਬਿਜਲੀ ਪੈਦਾ ਕਰਨ ਦੇ ਸਾਧਨ ਖ਼ਤਮ ਕਰ ਦਿੱਤੇ ਸਨ। ਜਦੋਂ ਇਨਾਂ ਪਲਾਂਟਾਂ ਤੋਂ 800 ਮੈਗਾਵਾਟ ਬਿਜਲੀ ਪੈਦਾ ਹੁੰਦੀ ਸੀ। ਜਿਸ ਦਾ ਨੁਕਸਾਨ ਹੁਣ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕੰਗ ਨੇ ਕਿਹਾ ਕਿ ਗੁਜਰਾਤ ਦੇ ਮੁਦਰਾ ਥਰਮਲ ਪਲਾਂਟ ਨਾਲ ਪੰਜਾਬ ਸਮੇਤ ਪੰਜ ਰਾਜਾਂ ਨੂੰ ਬਿਜਲੀ ਮਿਲਦੀ ਸੀ, ਉਹ ਵੀ ਸਾਲ 2018 ਤੋਂ ਬੰਦ ਪਿਆ ਹੈ। ਇਸ ਥਰਮਲ ਪਲਾਂਟ ਨਾਲ ਪੰਜਾਬ ਨੂੰ 475 ਮੈਗਾਵਾਟ ਬਿਜਲੀ ਮਿਲਦੀ ਸੀ , ਜਿਸ ਨੂੰ ਪਿਛਲੀ ਸਰਕਾਰ ਨੇ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਛੱਤੀਸਗੜ ਦੇ ਪੱਛਵਾੜਾ ’ਚ ਪੰਜਾਬ ਨੂੰ 2001 ’ਚ ਕੋਲੇ ਦੀ ਖਾਣ ਅਲਾਟ ਹੋਈ ਸੀ, ਇਸ ਨੂੰ 2015 ਤੋਂ ਕਿਸੇ ਵੀ ਸਰਕਾਰ ਨੇ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਖਾਣ ਤੋਂ ਸਾਲਾਨਾ 70 ਲੱਖ ਮੀਟਰਿਕ ਟਨ ਕੋਲਾ ਮਿਲਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖਾਣ ਨੂੰ ਦੁਬਾਰਾ ਸ਼ੁਰੂ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜੂਨ ਦੇ ਆਖ਼ਰੀ ਹਫ਼ਤੇ ਤੱਕ ਇਸ ਖਾਣ ’ਤੇ ਕੰਮ ਸ਼ੁਰੂ ਹੋ ਜਾਵੇਗਾ। ਖਾਣ ਦੇ ਸ਼ੁਰੂ ਹੋਣ ਨਾਲ ਪੰਜਾਬ ਨੂੰ ਸਸਤਾ ਕੋਲਾ ਮਿਲੇਗਾ ਅਤੇ ਸਰਕਾਰ ਨੂੰ 500 ਤੋਂ 600 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਨਾਂ ਕਿਹਾ ਕਿ ਮਾਨ ਸਰਕਾਰ ਸੌਰ ਊਰਜਾ ਨੂੰ ਵੀ ਪ੍ਰਫੁਲਿਤ ਕਰਨ ਦਾ ਕੰਮ ਕਰ ਰਹੀ ਹੈ। ਸਰਕਾਰ ਦੀ ‘ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ’ ਨਾਲ ਗੱਲਬਾਤ ਚੱਲ ਰਹੀ ਹੈ। ਪੰਜਾਬ ਨੂੰ ਆਗਾਮੀ ਸਮੇਂ ਵਿੱਚ ਕਲੀਨ ਅਤੇ ਗਰੀਨ ਊਰਜਾ ਮਿਲਣ ਦੇ ਨਾਲ ਨਾਲ ਜਨਤਾ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਹੁਣ ਆਨ-ਲਾਈਨ ਨਹੀਂ, 31 ਮਈ ਤੱਕ ਲੱਗਣਗੀਆਂ ਆਫ਼ ਲਾਈਨ ਕਲਾਸਾਂ
ਸਕੂਲਾਂ ’ਚ ਹੀ ਪੜ੍ਹਣ ਜਾਣਗੇ ਵਿਦਿਆਰਥੀ, 7 ਤੋਂ 11 ਤੱਕ ਪ੍ਰਾਇਮਰੀ ਤੇ 12:30 ਤੱਕ ਲੱਗੇ ਸੈਕੰਡਰੀ ਸਕੂਲ
1 ਜੂਨ ਤੋਂ 30 ਜੂਨ ਤੱਕ ਹੋਣਗੀਆਂ ਸਕੂਲਾਂ ਵਿਚ ਛੁੁੱਟੀਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ: ਸੂਬੇ ’ਚ ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਪਿਛਲੇ ਦਿਨੀਂ ਸੂਬੇ ਦੇ ਸਿੱਖਿਆ ਵਿਭਾਗ ਵਲੋਂ 16 ਮਈ ਤੋਂ 31 ਮਈ ਤੱਕ ਸਕੂਲਾਂ ਵਿਚ ਛੁੱਟੀਆਂ ਕਰਕੇ ਬੱਚਿਆਂ ਨੂੰ ਆਨਲਾਈਨ ਪੜਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਅੱਜ ਦੇਰ ਸ਼ਾਮ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹਵਾਲੇ ਨਾਲ ਜਾਰੀ ਨਵੇਂ ਆਦੇਸ਼ਾਂ ਤਹਿਤ ਹੁਣ 16 ਮਈ ਤੋਂ 31 ਮਈ ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਜੂਨ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।ਸ੍ਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜਾਨਾ ਕੀਤੇ ਜਾ ਰਹੇ ਸਕੂਲੀ ਦੌਰਿਆਂ ਮੌਕੇ ਵੀ ਅਧਿਆਪਕਾਂ ਵੱਲੋਂ ਫੀਡਬੈਕ ਦਿੱਤੀ ਗਈ ਕਿ 31 ਮਈ ਤੱਕ ਸਕੂਲਾਂ ਵਿੱਚ ਇਸੇ ਤਰ੍ਹਾਂ ਪੜ੍ਹਾਈ ਚੱਲਦੀ ਰਹੇ। ਉਨ੍ਹਾਂ ਕਿਹਾ ਕਿ ਸਾਰਿਆਂ ਪਾਸਿਆਂ ਤੋਂ ਕੀਤੀ ਜਾ ਰਹੀ ਮੰਗ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹੋ ਕੋਸ?ਿਸ ਹੈ ਕਿ ਲੋਕਾਂ ਦੀ ਰਾਏ ਅਨੁਸਾਰ ਹੀ ਫੈਸਲੇ ਕੀਤੇ ਹਨ।
ਯੂਨੀਵਰਸਿਟੀ ਪਰਿਸਰਾਂ ਵਿਚ ਜੋਬ ਪਲੇਸਮੈਂਟ ਸੈਂਟਰ ਸਥਾਪਿਤ ਕੀਤੇ ਜਾਣ: ਬੰਡਾਰੂ ਦੱਤਾਤ੍ਰੇਅ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਪਰਿਸਰਾਂ ਵਿਚ ਜੋਬ ਪਲੇਸਮੈਂਟ ਸੈਂਟਰ ਸਥਾਪਿਤ ਕਰ ਸਿਸਟਮ ਐਪਲੀਕੇਸ਼ਨ ਉਤਪਾਦ ਨਾਲ ਨਾਲ ਜੁੜ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਰੁਜਗਾਰ ਦੇ ਲਈ ਤਿਆਰ ਕਰਨ ਅਤੇ ਪਲੇਸਮੈਂਟ ਕਰਵਾਉਣ। ਸੇਪ ਪੂਰੀ ਦੁਲੀਆ ਦੀ ਕੰਪਨੀਆਂ ਨੂੰ ਬਿਜਨੈਸ ਸਾਫਟਵੇਅਰ ਅਤੇ ਸਬੰਧਿਤ ਸੇਵਾਵਾਂ ਪ੍ਰਦਾਨ ਕਰਦੀ ਹੈ। ਵਿਦਿਆਰਥੀਆਂ ਦੇ ਪਲੇਸਮੈਂਟ ਦੇ ਲਈ ਸੈਪ ਨਾਲ ਜੁੜਨ ‘ਤੇ ਯੂਨੀਵਰਸਿਟੀ ਪੱਧਰੀ ਰੁਜਗਾਰ ਦੀ ਅਪਾਰ ਸੰਭਾਵਨਾਵਾਂ ਵਧਣਗੀਆਂ।
ਸ੍ਰੀ ਦੱਤਾਤ੍ਰੇਅ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਜਮੇਰ ਸਿੰਘ ਮਲਿਕ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਯੂਨੀਵਰਸਿਟੀ ਵਿਚ ਚੱਲ ਰਹੀ ਅਕਾਦਮਿਕ ਗਤੀਵਿਧ.ਆਂ ਦਾ ਬਿਉਰਾ ਵੀ ਲਿਆ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਖੋਜ ਅਤੇ ਪ੍ਰੈਕਟਿਕਲ ‘ਤੇ ਧਿਆਨ ਦੇਣ ਦੀ ਜਰੂਰਤ ਹੈ। ਇਸ ਲਈ ਯੂਨੀਵਰਸਿਟੀ ਆਪਣੀ ਲੈਬ ਨੂੰ ਨਵੀਨਤਮ ਰੂਪ ਦੇਣ ਜਿੱਥੇ ਉੱਚ ਪੱਧਰੀ ਖੋਜ ਦਾ ਕਾਰਜ ਹੋਵੇ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਪਰਿਸਰਾਂ ਵਿਚ ਇਨਕਿਯੂਬੇਸ਼ਨ ਅਤੇ ਇਨੋਵੇਸ਼ਨ ਸੈਂਟਰਾਂ ਨੂੰ ਮਜਬੂਤ ਕਰਨ ਦੀ ਜਰੂਰਤ ਹੈ ਜਿਸ ਤੋਂ ਖੋਜਕਾਰ ਨੂੰ ਆਪਣੇ ਉਤਪਾਦ ਪੈਟੇਂਟ ਕਰਵਾਉਣ ਅਤੇ ਬਾਜਾਰ ਤਕ ਲੈ ਜਾਣ ਵਿਚ ਸਹੂਲਤ ਪ੍ਰਾਪਤ ਹੋਵੇਗੀ। ਇਸ ਤੋਂ ਲੋਕਲ ਤੋਂ ਗਲੋਬਲ ਦੇ ਵਿਚਾਰ ਨੂੰ ਜੋਰ ਮਿਲੇਗਾ ਅਤੇ ਆਤਮਨਿਰਭਰ ਭਾਰਤ ਦੇ ਲਈ ਮਹਤੱਵਪੂਰਣ ਟੋਲ ਹੋਵੇਗਾ।
ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਹ ਵੀ ਯਕੀਨੀ ਕਰਨਾ ਚਾਹੀਦਾ ਹੈ ਕਿ ਸਰੋਤਾਂ ਦੀ ਕਮੀ ਨਾਲ ਕੋਈ ਵੀ ਮੇਧਾਵੀ ਵਿਦਿਆਰਥੀ ਉੱਚ ਸਿਖਿਆ ਤੋਂ ਵਾਂਝਾ ਨਾ ਰਹੇ। ਕੌਮੀ ਸਿਖਿਆ ਨੀਤੀ ਦੇ ਅਨੁਰੂਪ ਸਿਖਿਆ ਵਿਚ ਮਨੁੱਖੀ ਅਤੇ ਨੈਤਿਕ ਮੁੱਲਾਂ ਦਾ ਸਮਾਵੇਸ਼ ਜਰੂਰੀ ਹੈ। ਜਿਸ ਨਾਲ ਵਿਦਿਆਰਥੀ ਸਵਾਵਲੰਬੀ, ਅਨੁਸਾਸ਼ਨ, ਨੈਤਿਕਤਾ ਅਤੇ ਸਵੈਰੁਜਗਾਰ ਲਈ ਜਾਗਰੁਕ ਹੋਣਗੇ ਅਤੇ ਖੁਸ਼ਹਾਲ ਸਮਾਜ ਦਾ ਨਿਰਮਾਣ ਹੋਵੇਗਾ। ਇਸ ਮੁਲਾਕਾਤ ਵਿਚ ਵਾਇਸ ਚਾਂਸਲਰ ਅਜਮੇਰ ਸਿੰਘ ਮਲਿਕ ਨੇ ਦਸਿਆ ਕਿ ਇਸ ਸਮੇਂ ਯੂਨੀਵਰਸਿਟੀ ਵਿਚ ਛੇ ਵਿਸ਼ਿਆਂ ਵਿਚ ਫਾਰ ਇਅਰ ਡਿਗਰੀ ਕੋਰਸ ਸ਼ੁਰੂ ਕੀਤੇ ਜਾ ਚੁੱਕੇ ਹਨ। ਨੇੜੇ ਭਵਿੱਖ ਵਿਚ ਪੰਜ ਅਤੇ ਡਿਗਰੀ ਕੋਰਸਿਸ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦਸਿਆ ਕਿ ਯੂਨੀਵਰਸਿਟੀ ਵਿਚ ਏਡਮਿਸ਼ਨ ਪ੍ਰੀਖਿਆ ਅਤੇ ਨਤੀਜਿਆਂ ਦੀ ਪ੍ਰਕ੍ਰਿਆ ਦਾ ਡਿਜੀਟਲ ਰੂਪ ਦਿੱਤਾ ਗਿਆ ਹੈ ਜਿਸ ਨਾਲ ਹਿੰਨ੍ਹਾਂ ਪ੍ਰਕ੍ਰਿਆਵਾਂ ਵਿਚ ਪੂਰੇ ਪਾਰਦਰਸ਼ਿਤਾ ਵੱਧਦੀ ਜਾ ਰਹੀ ਹੈ। ਉਨ੍ਹਾ ਨੇ ਦਸਿਆ ਕਿ ਯੂਨੀਵਰਸਿਟੀ ਦੀ ਸੌ-ਫੀਸਦੀ ਕਲਾਸਾ ਆਫ ਲਾਇਨ ਸ਼ੁਰੂ ਹਨ। ਇਸ ਸਮੇਂ ਯੂਨੀਵਰਸਿਟੀ ਪਰਿਸਰ ਵਿਚ 700 ਤੋਂ ਵੀ ਵੱਧ ਕੁੜੀਆਂ- ਮੁੰਡੇ ਪੜ੍ਹ ਰਹੇ ਹਨ ਜਿਨ੍ਹਾ ਵਿਚ 50 ਫੀਸਦੀ ਤੋਂ ਵੱਧ ਕੁੜੀਆਂ ਹਨ।
ਹੁਣ ਆਰਮਡ ਲਾਇਸੈਂਸ ਬਿਨੈ ਵੀ ਹੋਣਗੇ ਆਨਲਾਇਨ – ਮੁੱਖ ਮੰਤਰੀ
ਸਰਲ ਤੇ ਅੰਤੋਂਦੇਯ ਕੇਂਦਰਾਂ ਰਾਹੀਂ ਬਿਨੈ ਕਰਨਾ ਹੋਵੇਗਾ।
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਦੀ ਸਿਵਲ ਸੇਵਾਵਾਂ ਵਿਚ ਸੂਚਨਾ ਤਕਨਾਲੋਜੀ ਦਾ ਵੱਧ ਤੋਂ ਵੱਧ ਵਰਤੋ ਕਰਨ ਦੀ ਮੁਹਿੰਮ ਵਿਚ ਅੱਜ ਉਸ ਸਮੇਂ ਇਕ ਹੋਰ ਅਧਿਐਨ ਜੁੜ ਗਿਆ ਹੈ ਜਦੋਂ ਮੁੱਖ ਮੰਤਰੀ ਨੇ ਆਰਮਡ ਲਾਇਸੈਂਸ ਬਣਵਾਉਨ ਦੀ ਪ੍ਰਕ੍ਰਿਆ ਨੂੰ ਵੀ ਆਨਲਾਇਨ ਕਰਨ ਨੂੰ ਹਰੀ-ਝੰਡੀ ਦੇ ਦਿੱਤੀ। ਮੁੱਖ ਮੰਤਰੀ ਅੱਜ ਇਥੇ ਆਰਮਡ ਲਾਇਸੈਂਸ ‘ਤੇ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਆਰਮਡ ਲਾਇਸੈਂਸ ਦੀ ਬਿਨੈ ਪ੍ਰਕ੍ਰਿਆ ਨੂੰ ਪਰਿਵਾਰ-ਪਹਿਚਾਣ ਪੱਤਰ ਦੇ ਨਾਲ ਲਿੰਕ ਕੀਤਾ ਜਾਵੇ। ਇਸ ਦੇ ਲਈ ਐਨਆਈਸੀ, ਸਿਵਲ ਸੰਸਾਧਨ ਸੂਚਨਾ ਵਿਭਾਗ ਤੇ ਗ੍ਰਹਿ ਵਿਭਾਗ ਮਿਲ ਕੇ ਕਾਰਜ ਕਰਨ। ਮੀਟਿੰਗ ਵਿਚ ਮੁੱਖ ਮੰਤਰੀ ਨੁੰ ਭਰੋਸਾ ਦਿੱਤਾ ਗਿਆ ਕਿ ਇਕ-ਦੋ ਮਹੀਨਿਆਂ ਵਿਚ ਪੂਰੀ ਪ੍ਰਕ੍ਰਿਆ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਇਕ ਜੁਲਾਈ ਨੂੰ ਇਹ ਪੋਰਟਲ ਲਾਂਚ ਕੀਤਾ ਜਾ ਸਕਦਾ ਹੈ।
ਆਰਮਡ ਲਾਇਸੈਂਸ ਲਈ ਟ੍ਰੇਨਿੰਗ ਹੋਵੇਗੀ ਜਰੂਰੀ
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਆਰਮਡ ਲਾਇਸੈਂਸ ਪ੍ਰਾਪਤ ਕਰਨ ਵਾਲਿਆਂ ਨੂੰ ਪੁਲਿਸ ਵਿਭਾਗ ਤੋਂ ਘੱਟ ਤੋਂ ਘੱਟ ਇਕ ਹਫਤੇ ਦੀ ਆਰਮਡ ਬਾਰੇ ਤੇ ਡਾਇਰਿੰਗ ਦੀ ਟ੍ਰੇਨਿੰਗ ਲੈਣੀ ਹੋਵੇਗੀ। ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ ਕਿ ਸ਼ੁਰੂ ਵਿਚ ਪੁਲਿਸ ਸਿਖਲਾਈ ਕੇਂਦਰ ਮਧੂਬਨ, ਕਰਨਾਲ, ਭੋਂਡਸੀ, ਗੁਰੂਗ੍ਰਾਮ, ਸੁਨਾਰਿਆ ਰੋਹਤਕ ਤੇ ਰੋਹਤਕ ਤੋਂ ਇਲਾਵਾ ਹਰਿਆਣਾ ਪੁਲਿਸ ਦੀ ਸਿਰਸਾ, ਨਾਰਨੌਲ, ਜੀਂਦ ਤੇ ਕੁਰੂਕਸ਼ੇਤਰ ਦੀ ਫਾਇਰਿੰਗ ਰੇਂਜ ਵਿਚ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ।ਲਾਇਸੈਂਸ ਦੇ ਬਿਨੈ ਕਰਨ ਵਾਲੇ ਨੂੰ ਟ੍ਰੇਨਿੰਗ ਦਾ ਵਿਕਲਪ ਵੀ ਭਰਨਾ ਹੋਵੇਗਾ ਅਤੇ ਟ੍ਰੇਨਿੰਗ ਦੇ ਬਾਰੇ ਬਿਨੈਕਾਰ ਦੇ ਮੋਬਾਇਲ ‘ਤੇ ਮੈਸੇਜ ਭੇਜ ਦਿੱਤਾ ਜਾਵੇਗਾ।
ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਆਰਮਡ ਐਕਟ ਦੇ ਤਹਿਤ ਲਾਇਸੈਂਸ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਇਸ ਐਕਟ ਵਿਚ ਸਾਲ 2016 ਤੇ ਸਾਲ 2019 ਵਿਚ ਸੋਧ ਵੀ ਕੀਤਾ ਗਿਆ ਹੈ। ਐਕਟ ਦੇ ਅਨੁਸਾਰ ਪਹਿਲਾਂ ਆਰਮਡ ਲਾਇਸੈਂਸ ਫਸਲਾਂ ਦ ਸੁਰੱਖਿਆ ਲਈ ਅਤੇ ਵਿਅਕਤੀ ਦੀ ਖੁਦ ਦੀ ਸੁਰੱਖਿਆ ਲਈ ਦਿੱਤੇ ਜਾਂਦੇ ਹਨ। ਮੌਜੂਦਾ ਵਿਚ ਆਰਮਡ ਲਾਇਸੈਂਸ ਦੇ ਸਮੇਂ ਪੰਜ ਸਾਲ ਦੀ ਹੈ। ਰਜਿਸਟਰਡ ਸੁਰੱਖਿਆ ਏਜੰਸੀਆਂ ਨੂੰ ਵੀ ਨਿਯਮ ਅਨੁਸਾਰ ਰਿਟੇਲ ਲਾਇਸੈਂਸ ਦਿੱਤੇ ਜਾਂਦੇ ਹਨ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਲਾਇਸੈਂਸ ਸ਼੍ਰੇਣੀਆਂ ਪ੍ਰਾਥਮਿਕਤਾ ਦੇ ਆਧਾਰ ‘ਤੇ ਵਰਨਣ ਹੋਵੇ ਅਤੇ ਪ੍ਰਕ੍ਰਿਆ ਵਿਚ ਪੂਰੀ ਪਾਰਦਰਸ਼ਿਤਾ ਹੋਵੇ, ਸਾਰੇ ਜਿਲ੍ਹਿਆਂ ਦੇ ਆਰਮਡ ਲਾਇਸੈਂਸ ਦੇ ਡਾਟਾ ਦੀ ਸਮੀਖਿਆ ਨਿਯਮਤ ਆਧਾਰ ‘ਤੇ ਕੀਤੀ ਜਾਵੇ।ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ, ਆਈਜੀ ਸੀਆਈਡੀ ਅਲੋਕ ਮਿਤੱਲ, ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਏਐਸ ਮਾਨ ਤੇ ਐਨਆਈਸੀ ਦੇ ਅਧਿਕਾਰੀ ਮੌਜੂਦ ਸਨ।
ਐਚਐਸਵੀਪੀ ਦੇ ਦੋਸ਼ੀ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਜਾਵੇ ਸਸਪੈਂਡ – ਗ੍ਰਹਿ ਮੰਤਰੀ ਅਨਿਲ ਵਿਜ
ਉਸ ਸਮੇਂ ਦੇ ਚੌਕੀ ਇੰਚਾਰਜ ਦੇ ਸਸਪੈਂਸ਼ਨ ਦੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ: – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੈਕਟਰਾਂ ਵਿਚ ਪੇਯਜਲ ਪਾਇਪ ਲਾਇਨ ਦੇ ਕੰਮਾਂ ਵਿਚ ਅਨਿਯਮਤਤਾ ਵਰਤੇ ਜਾਣ ਦੀ ਜਾਂਚ ਕਮੇਟੀ ਵੱਲੋਂ ਪੁਸ਼ਟੀ ਕਰਨ ‘ਤੇ ਰਿਪੋਰਟ ਵਿਚ ਸ਼ਾਮਿਲ ਅਥਾਰਿਟੀ ਦੇ ਦੋਸ਼ੀ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜਾਂਚ ਰਿਪੋਰਟ ਵਿਚ 45.37 ਲੱਖ ਰੁਪਏ ਦੀ ਅਨਿਯਮਤਤਾ ਦੇ ਬਾਰੇ ਵਿਚ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਨੂੰ ਇਕ ਹਫਤੇ ਵਿਚ ਜਾਂਚ ਰਿਪੋਰਟ ਦੀ ਸਮੀਖਿਆ ਕਰ ਸਬੰਧਿਤ ਠੇਕੇਦਾਰ ਦੇ ਵਿਰੁੱਧ ਸਹੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।
ਗ੍ਰਹਿ ਮੰਤਰੀ ਅਨਿਲ ਵਿਜ ਰੋਹਤਕ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਦੇ ਏਜੰਡੇ ਵਿਚ 21 ਸ਼ਿਕਾਇਤਾਂ ਸ਼ਾਮਿਲ ਕੀਤੀਆਂ ਗਈਆਂ ਸਨ, ਜਿਨ੍ਹਾਂ ‘ਤੇ ਸੁਣਵਾਈ ਕਰਦੇ ਹੋਏ ਜਿਆਦਾਤਰ ਸ਼ਿਕਾਇਤਾ ਤਾ ਨਿਪਟਾਰਾ ਕਰ ਦਿੱਤਾ ਗਿਆ ਅਤੇ ਲੰਬਿਤ ਸ਼ਿਕਾਇਤਾਂ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਜਰੂਜੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਗ੍ਰਹਿ ਮੰਤਰੀ ਅਨਿਲ ਵਿਜ ਨੇ ਸਥਾਨਕ ਸ਼ਾਸਤਰੀ ਨਗਰ ਨਿਵਾਸੀ ਸ਼ਸ਼ੀ ਕੁਮਾਰ ਦੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਸੈਕਟਰਾਂ ਵਿਚ ਪੇਯਜਲ ਦੇ ਲਈ ਪਾਇਪ ਲਾਇਨ ਦੇ ਕੰਮਾਂ ਵਿਚ ਅਨਿਯਮਤਤਾ ਵਰਤਣ ਦੀ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਉਪਰੋਕਤ ਨਿਰਦੇਸ਼ ਦਿੱਤੇ।
ਗ੍ਰਹਿ ਮੰਤਰੀ ਨੇ ਸਥਾਨਕ ਰੂਪ ਨਗਰ ਨਿਵਾਸੀ ਅਜੈ ਨੂੰ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਗੌਕਰਣ ਪੁਲਿਸ ਚੌਕੀ ਦੇ ਉਸ ਸਮੇਂ ਦੇ ਚੌਕੀ ਇੰਚਾਰਜ ਪਵਨ ਵੀਰ ਨੂੰ ਸਸਪਂੈਡ ਕਰਨ ਅਤੇ ਸ਼ਿਕਾਇਤਕਰਤਾ ਦੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਭਰਾ ਸੰਦੀਪ ਦੀ ਮੌਤ ਨੂੰ ਪੁਲਿਸ ਨੇ ਬਿਨ੍ਹਾ ਜਾਂਚ ਪੜਤਾਲ ਦੇ ਆਤਮਹਤਿਆ ਕਰਾਰ ਦਿੱਤਾ ਅਤੇ ਪੀੜਤ ਪਰਿਵਾਰ ‘ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ। ਇਸ ਮਾਮਲੇ ਵਿਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਰਾਜੇਂਦਰ ਤੇ ਉਸ ਦੀ ਪਤਨੀ ਨੂੰ ਗਿਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਜਾਰੀ ਹੈ।ਮੀਟਿੰਗ ਬਾਅਦ ਸ੍ਰੀ ਵਿਜ ਨੇ ਭਾਜਪਾ ਨੇਤਾ ਨਵੀਨ ਬਹਿਲ, ਰੋਹਤਕ ਜਿਲ੍ਹਾ ਭਾਜਪਾ ਦੇ ਪ੍ਰਧਾਨ ਅਜੈ ਬੰਸਲ, ਰੋਹਤਕ ਭਾਜਪਾ ਦਫਤਰ ਵਿਚ ਕਾਰਜਕਰਤਾਵਾਂ ਨਾਲ ਮਿਲੇ ਅਤੇ ਵਿਚਾਰ-ਵਟਾਂਦਰਾਂ ਕੀਤਾ। ਇਸ ਤੋਂ ਪਹਿਲਾਂ ਰੋਹਤਕ ਜਾਂਦੇ ਹੋਏ ਗੋਹਾਨਾ ਵਿਚ ਗ੍ਰਹਿ ਮੰਤਰੀ ਦਾ ਸਵਾਗਤ ਚੇਅਰਮੈਨ ਇੰਦਰਜੀਤ ਭਿਵਾਨੀ ਨੇ ਸ਼ਾਲ ਦੇ ਕੇ ਕੀਤਾ
ਹਾਈ ਪਾਵਰ ਪਰਚੇਜ ਕਮੇਟੀ ਨੇ 450 ਕਰੋੜ ਰੁਪਏ ਤੋਂ ਵੱਧ ਦੀ ਖਰੀਦ ਨੂੰ ਦਿੱਤੀ ਮੰਜੂਰੀ
ਮੁੱਖ ਮੰਤਰੀ ਦੀ ਅਗਵਾਈ ਵਿਚ ਹੋਈ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ (ਐਚਪੀਪੀਸੀ) ਅਤੇ ਵਿਭਾਗ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ (ਡੀਐਚਪੀਪੀਸੀ) ਦੀ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ 450 ਕਰੋੜ ਰੁਪਏ ਤੋਂ ਵੱਧ ਦੇ ਸਮਾਨ ਅਤੇ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਅਤੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਸ੍ਰੀ ਅਨੁਪ ਧਾਨਕ ਵੀ ਮੌਜੂਦ ਰਹੇ।ਮੀਟਿੰਗ ਬਾਅਤ ਮੀਡੀਆ ਨਾਲ ਗਲਬਾਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੀਟਿੰਗ ਵਿਚ ਸਿੰਚਾਈ ਅਤੇ ਜਲ ਸੰਸਾਧਨ, ਸਿਵਲ ਏਵੀਏਸ਼ਨ, ਹਰਿਆਣਾ ਰੋਡਵੇਜ ਇੰਜੀਨੀਅਰਿੰਗ ਕਾਰਪੋਰੇਸ਼ਨ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਹਰੇੜਾ ਅਤੇ ਨਵੀਨ ਅਤੇ ਨਵੀਕਰਣੀ ਉਰਜਾ ਅਤੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਸਮੇਤ ਅੱਠ ਵਿਭਾਗਾਂ ਦੇ ਕੁੱਲ 17 ਏਜੰਡਾ ਰੱਖੇ ਗਏ ਸਨ, ਜਿਸ ਵਿੱਚੋਂ 14 ਏਜੰਡੇ ਨੂੰ ਮੰਜੂਰੀ ਦਿੱਤੀ ਗਈ।
ਬਿਜਲੀ ਦੀ ਸਮਸਿਆ ‘ਤੇ ਪੁੱਛੇ ਗਏ ਇਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਵਿਚ ਬਿਜਲੀ ਦੀ ਸਥਿਤੀ ਵਿਚ ਸੁਧਾਰ ਹੈ ਪਿਛਲੇ ਦੋ ਦਿਨਾਂ ਵਿਚ ਸੂਬੇ ਵਿਚ ਬਿਜਲੀ ਦਾ ਇਕ ਵੀ ਕੱਟ ਨਹੀਂ ਲਗਿਆ ਹੈ। ਜਲਦੀ ਹੀ ਰਾਜ ਸਰਕਾਰ ਨੂੰ ਭਾਖੜਾ ਪਾਵਰ ਪਲਾਂਟ ਤੋਂ ਵੀ ਵੱਧ ਬਿਜਲੀ ਮਿਲਨੀ ਸ਼ੁਰੂ ਹੋ ਜਾਵੇਗੀ। ਪੰਚਾਇਤ ਚੋਣ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਾਰੇ ਜਰੂਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ। ਹੁਣ ਚੋਣ ਕਮਿਸ਼ਨ ਨੂੰ ਇਸ ‘ਤੇ ਆਖੀਰੀ ਫੈਸਲਾ ਲੈਣਾ ਹੈ ਕਿ ਚੋਣ ਕਦੋ ਕਰਾਉਂਣੇ ਹਨ।
ਪੰਜਾਬ ਵਿਚ ਹੋਈ ਹਾਲ ਦੀ ਘਟਨਾਵਾਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਯਕੀਨੀ ਰੂਪ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ। ਹਰਿਆਣਾ ਵੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇੰਨ੍ਹਾਂ ਸਾਰੀ ਘਟਨਾਵਾਂ ‘ਤੇ ਨਜਰ ਬਣਾਏ ਹੋਏ ਹੈ ਅਤੇ ਰਾਜ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਹੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਦਿੱਲੀ ਨੂੰ ਪਾਣੀ ਮਿਲਣ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਉਸ ਦਾ ਪਾਣੀ ਦਾ ਪੂਰਾ ਹਿੱਸਾ ਹਰਿਆਣਾ ਤੋਂ ਮਿਲ ਰਿਹਾ ਹੈ, ਇਸ ਵਿਚ ਕਿਸੇ ਤਰ੍ਹਾ ਦੀ ਕੋਈ ਕਮੀ ਨਹੀਂ ਕੀਤੀ ਜਾ ਰਹੀ ਹੈ। ਇਹ ਗਲ ਵੱਖ ਹੈ ਕਿ ਹਰਿਆਣਾ ਨੂੰ ਪੰਜਾਬ ਤੋਂ ਪਾਣੀ ਮਿਲੇ ਜਾਂ ਨਾ ਮਿਲੇ ਪਰ ਦਿੱਲੀ ਨੂੰ ਹਰਿਆਣਾ ਉਸਦਾ ਪੂਰਾ ਪਾਣੀ ਦੇ ਰਿਹਾ ਹੈ।





