Wednesday, May 6, 2026
Home Blog Page 2626

ਕਾਂਗਰਸ ‘ਚ ਕਾਟੋ-ਕਲੈਸ਼ ਵਧਿਆ: ਨਵਜੋਤ ਸਿੱਧੂ ਚੋਣ ਪ੍ਰਚਾਰ ਛੱਡ ਕੇ ਵੈਸਨੋ ਦੇਵੀ ਪੁੱਜੇ

0

ਜਾਖ਼ੜ ਦਾ ਮੁੜ ਝਲਕਿਆ ਦਰਦ: 79 ਵਿਚੋਂ 42 ਵਿਧਾਇਕਾਂ ਸਨ ਮੇਰੇ ਹੱਕ ‘ਚ 

ਸੁਖਜਿੰਦਰ ਮਾਨ 

ਚੰਡੀਗੜ੍ਹ, 2 ਫ਼ਰਵਰੀ: ਮੁੱਖ ਮੰਤਰੀ ਦੀ ਕੁਰਸੀ ਨੂੰ  ਲੈ ਕੇ ਕਾਂਗਰਸ ਪਾਰਟੀ ‘ਚ ਚੱਲ ਰਿਹਾ ਕਾਟੋ-ਕਲੈਸ਼ ਵਧਦਾ ਜਾ ਰਿਹਾ ਹੈ | ਹਾਲਾਂਕਿ ਹਾਲੇ ਤੱਕ ਪਾਰਟੀ ਹਾਈਕਮਾਂਡ ਨੇ ਕਿਸੇ ਆਗੂ ਨੂੰ  ਮੁੱਖ ਮੰਤਰੀ ਦੇ ਰੂਪ ‘ਚ ਪੇਸ਼ ਨਹੀਂ ਕੀਤਾ ਪੰ੍ਰਤੂ ਚੰਨੀ ਦੇ ਹੱਕ ‘ਚ ਹਾਈਕਮਾਂਡ ਤੇ ਸੂਬਾਈ ਆਗੂਆਂ ਵਲੋਂ ਇਸ਼ਾਰੇ ਕਰਨ ਦੇ ਬਾਅਦ ਅੱਜ ਸੂਬਾਈ ਪ੍ਰਧਾਨ ਤੇ ਅੰਮਿ੍ਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਅੱਜ ਅਚਾਨਕ ਅਪਣਾ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਮਾਤਾ ਵੈਸਨੋ ਦੇਵੀ ਦੇ ਦਰਸਨਾਂ ਲਈ ਪੁੱਜ ਗਏ | ਉਨ੍ਹਾਂ ਅਪਣੇ ਸੋਸਲ ਮੀਡੀਆ ‘ਤੇ ਮਾਤਾ ਦੇ ਦਰਬਾਰ ਦੀਆਂ ਫ਼ੋਟੋਆਂ ਵੀ ਸੇਅਰ ਕੀਤੀਆਂ ਹਨ | ਅਚਾਨਕ ਵੱਡੇ ਫੈਸਲੇ ਲੈਣ ਵਾਲੇ ਸ: ਸਿੱਧੂ ਦੇ ਇਸ ਕਦਮ ਤੋਂ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਜ਼ਾਰ ਗਰਮ ਹੈ | ਸਿਆਸੀ ਮਾਹਰ ਇਸਨੂੰ ਸਿੱਧੂ ਵਲੋਂ ਹਾਈਕਮਾਂਡ ਨੂੰ  ਦਰਸ਼ਨੀ ਘੋੜਾ ਨਾ ਬਣਾਉਣ ਦੀਆਂ ਕੀਤੀਆਂ ਅਪੀਲਾਂ ਦੇ ਬੇਅਸਰ ਹੋਣ ਦੀਆਂ ਸੰਭਾਵਨਾ ਨਾਲ ਜੋੜ ਕੇ ਵੇਖ ਰਹੇ ਹਨ | ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਦਾ ਵੀ ਮੁੱਖ ਮੰਤਰੀ ਨਾ ਬਣਨ ਦਾ ਦਰਦ ਅੱਜ ਮੁੜ ਦੇਖਣ ਨੂੰ  ਮਿਲਿਆ ਹੈ | ਉਨ੍ਹਾਂ ਇਕ ਸਮਾਗਮ ਦੌਰਾਨ ਅਪਣੇ ਹੱਕ ‘ਚ 79 ਕਾਂਗਰਸੀ ਵਿਧਾਇਕਾਂ ਵਿਚੋਂ 42 ਦੇ ਹੋਣ ਦੇ ਬਾਵਜੂਦ ਹਾਈਕਮਾਂਡ ਵਲੋਂ ਮੁੱਖ ਮੰਤਰੀ ਨਾ ਬਣਾਉਣ ਦੀ ਮਜਬੂਰੀ ‘ਤੇ ਤਨਜ਼ ਕਸਿਆ ਹੈ | ਉਨ੍ਹਾਂ ਦਾਅਵਾ ਕੀਤਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ  16 ਵਿਧਾਇਕਾਂ ਨੇ ਤੇ ਨਵਜੋਤ ਸਿੰਘ ਸਿੱਧੂ ਨੂੰ  ਸਿਰਫ 6 ਵਿਧਾਇਕਾਂ ਨੇ ਆਪਣਾ ਸਮਰਥਨ ਦਿੱਤਾ ਸੀ | ਜਦੋਂਕਿ ਚੰਨੀ ਦੇ ਹੱਕ ਵਿਚ ਸਿਰਫ਼ ਦੋ ਵਿਧਾਇਕ ਹੀ ਭੁਗਤੇ ਸਨ | ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਫ਼ੇਰੀ ‘ਤੇ ਆਏ ਰਾਹੁਲ ਗਾਂਧੀ ਅੱਗੇ ਨਵਜੋਤ ਸਿੱਧੂ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਐਲਾਨਣ ਦੀ ਮੰਗ ਕੀਤੀ ਸੀ | ਜਿਸਤੋਂ ਬਾਅਦ ਕਾਂਗਰਸ ਹਾਈਕਮਾਂਡ ਵਲੋਂ ਪਾਰਟੀ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਤੋਂ ਫ਼ੀਡ ਬੈਕ ਲੈਣ ਲਈ ਫ਼ੋਨ ਕੀਤੇ ਜਾ ਰਹੇ ਹਨ |

ਵਿਧਾਨ ਸਭਾ ਹਲਕਾ ਭੁੱਚੋ ਮੰਡੀ ਵਿੱਚ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

0
ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
ਕਾਂਗਰਸ ਅਤੇ ਆਪ ਰਲ ਕੇ ਖੇਡ ਰਹੇ ਨੇ ਵਿਧਾਨ ਸਭਾ ਚੋਣਾਂ ਦੀ ਖੇਡ ਅਕਾਲੀ ਦਲ ਦੀ ਬਣੇਗੀ ਸਰਕਾਰ: ਸੁਖਬੀਰ ਸਿੰਘ ਬਾਦਲ
  ਸੁਖਜਿੰਦਰ ਮਾਨ
ਬਠਿੰਡਾ 1ਫਰਵਰੀ:- ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਕੋਠੇ ਮੇਹਰ ਸਿੰਘ ਵਾਲਾ ,ਦਾਨ ਸਿੰਘ ਵਾਲਾ, ਪਿੰਡ ਕੋਠੇ ਬੁੱਧ ਸਿੰਘਵਾਲਾ  ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਸਰਪੰਚ ਤੇ ਸਮੂਹ ਪੰਚਾਇਤ ਭੋਲਾ ਸਿੰਘ ਪੰਚ ਬਲਵੀਰ ਸਿੰਘ ਪੰਚ ਨੰਬਰਦਾਰ ਕੁਲਦੀਪ ਸਿੰਘ ਪੰਚ ਬੇਅੰਤ ਸਿੰਘ ਪੰਚ ਜਸਵਿੰਦਰ ਸਿੰਘ ਪੰਚ ਭੋਲਾ ਸਿੰਘ ਫੌਜੀ  ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੀਪ ਸਿੰਘ ਸਕੱਤਰ ਬੱਗਾ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ  ਤੇਜਵੰਤ ਸਿੰਘ ਸਾਬਕਾ ਸਰਪੰਚ ਕੋਠੇ ਮੇਹਰ ਸਿੰਘ ਵਾਲਾ ਛੋਟੂ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਦਾਨ ਸਿੰਘ ਵਾਲਾ ਤੇ ਪਿੰਡ ਹਰਰਾਏਪੁਰ ਦੇ ਗੁਰਨਾਮ ਸਿੰਘ ਪੰਚ ਹਰਬੰਸ ਸਿੰਘ ਪਰਗਟ ਸਿੰਘ ਆਦਿ ਦੇ ਨਾਮ ਸ਼ਾਮਲ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ  ਨੇ ਵਰਕਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ।ਇਸ ਮੌਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਰਲ ਕੇ ਵਿਧਾਨ ਸਭਾ ਚੋਣਾਂ ਦੀ ਖੇਡ ਖੇਡ ਰਹੇ ਹਨ ਜਿਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਸਰਕਾਰ ਬਣਾਉਣ ਤੋਂ ਰੋਕਣਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਸੂਬੇ ਦੇ ਹੋਏ ਵਿਕਾਸ ਦੇ ਨਾਮ ਤੇ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਦਰਸ਼ਨ ਸਿੰਘ ਕੋਟਫੱਤਾ, ਬਲਕਾਰ ਸਿੰਘ ਬਰਾੜ, ਗਰਦੌਰ ਸਿੰਘ ਸੰਧੂ , ਗੁਰਲਾਭ ਢੇਲਵਾ, ਕੁਲਵਿੰਦਰ ਸਿੰਘ ਭਿੰਡਰ, ਜਗਮੀਤ ਸਿੰਘ ਭੋਖੜਾ  ਆਦਿ ਵੀ ਹਾਜ਼ਰ ਸਨ ।

ਹਰਸਿਮਰਤ ਬਾਦਲ ਨੇ ਬਠਿੰਡਾ ‘ਚ ਭਖਾਈ ਸਰੂਪ ਸਿੰਗਲਾ ਦੀ ਚੋਣ ਮੁਹਿੰਮ, ਕੀਤਾ ਮੀਟਿੰਗਾਂ ਨੂੰ ਸੰਬੋਧਨ

0

ਮਨਪ੍ਰੀਤ ਬਾਦਲ  ਦੀ ਆਮਦਨ ਹੋਈ ਦੁੱਗਣੀ ਲੋਕਾਂ ਲਈ ਖ਼ਜ਼ਾਨਾ ਰਿਹਾ ਖਾਲੀ: ਹਰਸਿਮਰਤ ਕੌਰ ਬਾਦਲ 

-ਆਪ ਕਾਂਗਰਸ ਦੀ ਬੀ ਟੀਮ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਦੀ ਇੱਕੋ ਗੱਲ

ਚੰਨੀ  ਨੇ ਆਪਣੇ ਕੀਤੇ ਮਸਲੇ ਹੱਲ     

ਅਕਾਲੀ ਬਸਪਾ ਸਰਕਾਰ ਆਉਣ ਤੇ ਲਵਾਂਗੇ ਕਾਂਗਰਸੀਆਂ ਵੱਲੋਂ ਕੀਤੀ ਧੱਕੇਸ਼ਾਹੀ ਦਾ ਜਵਾਬ:ਸਿੰਗਲਾ/ ਗੁਰਸੇਵਕ ਮਾਨ         

ਸੁਖਜਿੰਦਰ ਮਾਨ

ਬਠਿੰਡਾ 1 ਫ਼ਰਵਰੀ :-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਅਕਾਲੀ ਬਸਪਾ ਗੱਠਜੋਡ਼ ਦੇ ਬਠਿੰਡਾ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਹੱਕ ਵਿਚ ਅਮਰਪੁਰਾ ਅਤੇ ਪਰਸ ਰਾਮ ਨਗਰ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਦਿਉਰ ਮਨਪ੍ਰੀਤ ਬਾਦਲ ਤੇ ਪੰਜਾਬ ਸਰਕਾਰ ਅਤੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ। ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਦੇ ਗ੍ਰਹਿ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਏ ਕਿ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਇੱਕੋ ਗੱਲ ਹੈ, ਆਪ ਕਾਂਗਰਸ ਦੀ ਬੀ ਟੀਮ ਹੈ ਜਿਸ ਦਾ ਸਬੂਤ ਗਿਆਰਾਂ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਮਿਲਦਾ ਹੈ ।ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚੀਆਂ ਹਨ।  ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਸੋਚ ਮਾੜੀ ਹੈ ਉਸ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਤੇ ਆਪਣੀ ਆਮਦਨ ਤਾਂ ਦੁੱਗਣੀ ਕਰ ਲਈ ਪਰ ਪੰਜਾਬ ਦੇ ਲੋਕਾਂ ਲਈ ਖ਼ਜ਼ਾਨਾ ਖਾਲੀ ਰਿਹਾ ।ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾਵੇਗੀ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਨਾਲ ਨਸ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੋ ਜੋ   ਕਾਂਗਰਸੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਡਟ ਕੇ ਸਾਫ਼ ਕੀਤਾ  ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਗੰਭੀਰ ਇਲਜ਼ਾਮ ਲਾਏ ਤੇ ਉਨ੍ਹਾਂ ਕਿਹਾ ਕਿ ਕੋਰੂਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਵੀ ਮਨਪ੍ਰੀਤ ਬਾਦਲ ਤੇ ਉਸਦੇ ਸਾਲੇ ਜੋਜੋ ਨੇ  ਆਪਣਾ ਨਿਜੀ ਵਪਾਰ ਕੀਤਾ ਤੇ ਲੋਕ ਭੁੱਖੇ ਮਰਦੇ ਰਹੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸਿੰਗਲਾ ਪਰਿਵਾਰ ਨੇ ਰਾਹਤ ਦਿੱਤੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੰਗਲਾ ਪਰਿਵਾਰ ਦੀ ਸੋਚ ਲੋਕਾਂ ਦੀ ਲੜਾਈ ਲੜਨਾ ਅਤੇ ਇਲਾਕੇ ਦੀ ਤਰੱਕੀ ਕਰਾਉਣਾ ਹੈ ਜਿਸ ਤੇ ਹਮੇਸ਼ਾ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਦੀਆਂ ਧੱਕੇਸ਼ਾਹੀਆਂ ਵਿੱਚ ਸ਼ਾਮਲ ਜਗਰੂਪ ਗਿੱਲ ਅੱਜ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ ਹੈ । ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਨੇ ਕਾਂਗਰਸੀਆਂ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕੀਤੀ ਧੱਕੇਸ਼ਾਹੀਆਂ ਦਾ ਦਰਦ ਬਿਆਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਮੰਗ ਕੀਤੀ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਇਨ੍ਹਾਂ ਧੱਕੇਸ਼ਾਹੀਆਂ ਦਾ ਜਵਾਬ ਲਿਆ ਜਾਵੇਗਾ  ।ਇਸ ਮੌਕੇ ਬਬਲੀ ਢਿੱਲੋਂ, ਅਮਰਜੀਤ ਬਿਰਦੀ, ਚਮਕੌਰ ਮਾਨ,ਰਾਜਬਿੰਦਰ ਸਿੰਘ, ਹਰਪਾਲ ਸਿੰਘ ਢਿੱਲੋਂ, ਹਰਵਿੰਦਰ ਗੰਜੂ  ,ਨਿਰਮਲ ਸਿੰਘ ਸੰਧੂ  , ਬਲਜੀਤ ਸਿੰਘ ਬੀੜ ਬਹਿਮਣ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਤੇ ਅਕਾਲੀ ਬਸਪਾ ਗੱਠਜੋੜ ਲਈ ਵੋਟਾਂ ਮੰਗੀਆਂ  । ਇਸ ਮੌਕੇ ਵੱਡੀ ਗਿਣਤੀ ਵਿਚ ਲਾਈਨੋਂ ਪਾਰ ਇਲਾਕੇ ਦੇ ਲੋਕ ਮਹਿਲਾਵਾਂ ਅਤੇ ਨੌਜਵਾਨ ਹਾਜ਼ਰ ਰਹੇ ।-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਅਕਾਲੀ ਬਸਪਾ ਗੱਠਜੋਡ਼ ਦੇ ਬਠਿੰਡਾ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਹੱਕ ਵਿਚ ਅਮਰਪੁਰਾ ਅਤੇ ਪਰਸ ਰਾਮ ਨਗਰ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਦਿਉਰ ਮਨਪ੍ਰੀਤ ਬਾਦਲ ਤੇ ਪੰਜਾਬ ਸਰਕਾਰ ਅਤੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ। ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਦੇ ਗ੍ਰਹਿ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਏ ਕਿ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਇੱਕੋ ਗੱਲ ਹੈ, ਆਪ ਕਾਂਗਰਸ ਦੀ ਬੀ ਟੀਮ ਹੈ ਜਿਸ ਦਾ ਸਬੂਤ ਗਿਆਰਾਂ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਮਿਲਦਾ ਹੈ ।ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚੀਆਂ ਹਨ।  ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਸੋਚ ਮਾੜੀ ਹੈ ਉਸ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਤੇ ਆਪਣੀ ਆਮਦਨ ਤਾਂ ਦੁੱਗਣੀ ਕਰ ਲਈ ਪਰ ਪੰਜਾਬ ਦੇ ਲੋਕਾਂ ਲਈ ਖ਼ਜ਼ਾਨਾ ਖਾਲੀ ਰਿਹਾ ।ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾਵੇਗੀ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਨਾਲ ਨਸ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੋ ਜੋ   ਕਾਂਗਰਸੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਡਟ ਕੇ ਸਾਫ਼ ਕੀਤਾ  ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਗੰਭੀਰ ਇਲਜ਼ਾਮ ਲਾਏ ਤੇ ਉਨ੍ਹਾਂ ਕਿਹਾ ਕਿ ਕੋਰੂਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਵੀ ਮਨਪ੍ਰੀਤ ਬਾਦਲ ਤੇ ਉਸਦੇ ਸਾਲੇ ਜੋਜੋ ਨੇ  ਆਪਣਾ ਨਿਜੀ ਵਪਾਰ ਕੀਤਾ ਤੇ ਲੋਕ ਭੁੱਖੇ ਮਰਦੇ ਰਹੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸਿੰਗਲਾ ਪਰਿਵਾਰ ਨੇ ਰਾਹਤ ਦਿੱਤੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੰਗਲਾ ਪਰਿਵਾਰ ਦੀ ਸੋਚ ਲੋਕਾਂ ਦੀ ਲੜਾਈ ਲੜਨਾ ਅਤੇ ਇਲਾਕੇ ਦੀ ਤਰੱਕੀ ਕਰਾਉਣਾ ਹੈ ਜਿਸ ਤੇ ਹਮੇਸ਼ਾ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਦੀਆਂ ਧੱਕੇਸ਼ਾਹੀਆਂ ਵਿੱਚ ਸ਼ਾਮਲ ਜਗਰੂਪ ਗਿੱਲ ਅੱਜ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ ਹੈ । ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਨੇ ਕਾਂਗਰਸੀਆਂ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕੀਤੀ ਧੱਕੇਸ਼ਾਹੀਆਂ ਦਾ ਦਰਦ ਬਿਆਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਮੰਗ ਕੀਤੀ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਇਨ੍ਹਾਂ ਧੱਕੇਸ਼ਾਹੀਆਂ ਦਾ ਜਵਾਬ ਲਿਆ ਜਾਵੇਗਾ  ।ਇਸ ਮੌਕੇ ਬਬਲੀ ਢਿੱਲੋਂ, ਅਮਰਜੀਤ ਬਿਰਦੀ, ਚਮਕੌਰ ਮਾਨ,ਰਾਜਬਿੰਦਰ ਸਿੰਘ, ਹਰਪਾਲ ਸਿੰਘ ਢਿੱਲੋਂ, ਹਰਵਿੰਦਰ ਗੰਜੂ  ,ਨਿਰਮਲ ਸਿੰਘ ਸੰਧੂ  , ਬਲਜੀਤ ਸਿੰਘ ਬੀੜ ਬਹਿਮਣ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਤੇ ਅਕਾਲੀ ਬਸਪਾ ਗੱਠਜੋੜ ਲਈ ਵੋਟਾਂ ਮੰਗੀਆਂ  । ਇਸ ਮੌਕੇ ਵੱਡੀ ਗਿਣਤੀ ਵਿਚ ਲਾਈਨੋਂ ਪਾਰ ਇਲਾਕੇ ਦੇ ਲੋਕ ਮਹਿਲਾਵਾਂ ਅਤੇ ਨੌਜਵਾਨ ਹਾਜ਼ਰ ਰਹੇ ।

ਬਠਿੰਡਾ ਜ਼ਿਲੇ ਅੰਦਰ ਅਖ਼ਰੀਲੇ ਦਿਨ 35 ਨਾਮਜ਼ਦਗੀ ਪੱਤਰ ਹੋਏ ਦਾਖਲ

0

ਹੁਣ ਤੱਕ 120 ਨਾਮਜ਼ਦਗੀਆਂ ਹੋ ਚੁੱਕੀਆਂ ਹਨ ਦਾਖਲ
ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ
ਨਾਮਜ਼ਦਗੀ ਪੱਤਰ 4 ਫ਼ਰਵਰੀ ਤੱਕ ਲਏ ਜਾ ਸਕਣਗੇ ਵਾਪਸ
ਸੁਖਜਿੰਦਰ ਮਾਨ
ਬਠਿੰਡਾ, 1 ਫ਼ਰਵਰੀ : ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲੇ ਅੰਦਰ ਨਾਮਜ਼ਦਗੀਆਂ ਦੇ ਅਖ਼ਰੀਲੇ ਦਿਨ ਮੰਗਲਵਾਰ ਨੂੰ 35 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਿਸ ਵਿੱਚ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ 9, 91-ਭੁੱਚੋਂ ਮੰਡੀ ਤੋਂ 5, 92-ਬਠਿੰਡਾ ਸ਼ਹਿਰੀ ਤੋਂ 9, 93-ਬਠਿੰਡਾ ਦਿਹਾਤੀ ਤੋਂ 3, 94-ਤਲਵੰਡੀ ਸਾਬੋ ਤੋਂ 5 ਤੇ 95-ਮੌੜ ਤੋਂ 4 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਇਸੇ ਤਰ੍ਹਾਂ ਜ਼ਿਲੇ ਅੰਦਰ ਹੁਣ ਤੱਕ ਕੁੱਲ 120 ਨਾਮਜ਼ਦਗੀਆਂ ਦਾਖਲ ਹੋ ਚੁੱਕਿਆਂ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ  ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ ਬਲਕਾਰ ਸਿੰਘ ਸਿੱਧੂ ਤੇ ਜਿੰਦਰ ਕੌਰ ਨੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਮਾਨ) ਵਲੋਂ ਬਲਜਿੰਦਰ ਸਿੰਘ (ਦੋ ਸੈੱਟ) ਤੋਂ ਇਲਾਵਾ ਰਾਜਬੀਰ ਸਿੰਘ ਸਿੱਧੂ, ਹਰਿੰਦਰਜੀਤ ਸਿੰਘ, ਚਰਨ ਸਿੰਘ, ਬਵਲੇਸ਼ ਕੁਮਾਰ ਅਤੇ ਸਿਕੰਦਰ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।  ਇਸੇ ਤਰ੍ਹਾਂ 91-ਭੁੱਚੋਂ ਮੰਡੀ ਤੋਂ ਪ੍ਰੀਤਮ ਸਿੰਘ ਕੋਟਭਾਈ, ਰੁਪਿੰਦਰ ਪਾਲ ਸਿੰਘ ਨੇ ਇੰਡੀਆ ਨੈਸ਼ਨਲ ਕਾਂਗਰਸ, ਰੂਪ ਚੰਦ, ਗੁਰਪ੍ਰੀਤ ਕੌਰ ਅਤੇ ਜਗਸੀਰ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕਰਵਾਏ ਹਨ। ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ, ਸੁਨੀਲ ਕੁਮਾਰ ਨੇ ਆਜ਼ਾਦ ਸਮਾਜ ਪਾਰਟੀ ਕਾਸ਼ੀ ਰਾਮ ਤੋਂ ਇਲਾਵਾ ਹਰਮਿਲਾਪ ਸਿੰਘ ਗਰੇਵਾਲ, ਪ੍ਰਵੀਨ ਹਿਤੇਸ਼ੀ, ਵਜ਼ੀਰ ਸਿੰਘ, ਜਸਵੰਤ ਸਿੰਘ, ਰਾਜ ਕੁਮਾਰ, ਰੇਸ਼ਮ ਸਿੰਘ ਅਤੇ ਰਾਮ ਕਿਸ਼ਨ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ। ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ ਅਤੇ ਮਾਇਆ ਦੇਵੀ ਨੇ ਪੰਜਾਬ ਲੋਕ ਕਾਂਗਰਸ ਪਾਰਟੀ, ਸੁਰਜੀਤ ਸਿੰਘ ਨੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।ਵਿਧਾਨ ਸਭਾ ਹਲਕਾ 95-ਮੌੜ ਤੋਂ ਸੁਖਵੀਰ ਸਿੰਘ ਮਾਈਸਰਖ਼ਾਨਾ ਤੇ ਸਪਿੰਦਰ ਪਾਲ ਕੌਰ ਮਾਈਸਰਖ਼ਾਨਾ ਨੇ ਆਮ ਆਦਮੀ ਪਾਰਟੀ, ਹਰਦੇਵ ਸਿੰਘ ਬੱਗੜ ਮੌੜ ਮੰਡੀ ਨੇ ਰਿਪਬਲਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਅਤੇ ਖੁਸ਼ਦੀਪ ਪੂਨੀਆ ਨੇ ਅਜ਼ਾਦ ਉਮੀਦਵਾਰ ਵੱਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।  ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ ਹੋਵੇਗੀ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਮੁੱਖ ਮੰਤਰੀ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਦੀ ਜਾਂਚ ਕਰੇਗੀ : ਸੁਖਬੀਰ ਸਿੰਘ ਬਾਦਲ

0

ਕਿਹਾ ਕਿ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁਲਾ ਦਿੱਤੇ
ਸੁਖਜਿੰਦਰ ਮਾਨ
ਬਠਿੰਡਾ, 1 ਫਰਵਰੀ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਖਾਸ ਤੌਰ ’ਤੇ ਉਹਨਾਂ ਦੇ ਸੂਬੇ ਵਿਚ ਰੇਤ ਮਾਫੀਆ ਦੇ ਸਰਗਨੇ ਹੋਣ ਦੀ ਭੂਮਿਕਾ ਦੀ ਜਾਂਚ ਕਰੇਗਾ। ਪ੍ਰਧਾਨ ਪਾਰਟੀ ਦੇ ਉਮੀਦਵਾਰ ਸ੍ਰੀ ਸਰੂਪ ਚੰਦ ਸਿੰਗਲਾ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਭਾਗ ਲੈਣ ਇਥੇ ਆਏ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੇ ਨਾ ਸਿਰਫ ਗੈਰ ਕਾਨੁੰਨੀ ਮਾਇਨਿੰਗ ਨੂੰ ਉਤਸ਼ਾਹਿਤ ਕੀਤਾ ਬਲਕਿ ਆਪਣੇ ਅਫਸਰਾਂ ਨੂੰ ਟਿੱਬਿਆਂ ਨੁੰ ਪੱਧਰ ਕਰ ਕੇ ਮਾਇਨਿੰਗ ਕਰਨ ਦੀ ਇਜਾਜ਼ਤ ਦੇਣ ਦੀਆਂ ਹਦਾਇਤਾਂ ਦੇਣ ਦੀ ਗੱਲ ਕਬੂਲੀ ਹੈ, ਦੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਵਾਂਗੇ ਤੇ ਮੁੱਖ ਮੰਤਰੀ ਸਮੇਤ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੁੰ ਇਕੱਠਾ ਕੀਤਾ ਨਜਾਇਜ਼ ਪੈਸਾ ਵਾਪਸ ਕਰਨ ਲਈ ਮਜਬੂਰ ਕਰਾਂਗੇ।ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਭਦੌੜ ਹਲਕੇ ਤੋਂ ਮੁੱਖ ਮੰਤਰੀ ਦੀ ਕਰਾਰੀਹਾਰ ਦੀ ਪੇਸ਼ੀਨਗੋਈ ਕੀਤੀ। ਉਹਨਾਂ ਕਿਹਾ ਕਿ ਸ੍ਰੀ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹਾਰ ਰਹੇ ਹਨ, ਇਸੇ ਕਾਰਨ ਉਹਨਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਭਾਵੇਂ ਉਹ ਥਰਮਲ ਪਲਾਂਟ ਸੁਰਜੀਤ ਕਰਨ ਦਾ ਵਾਅਦਾ ਹੋਵੇ ਜਾਂ ਫਿਰ ਹਲਕੇ ਵਿਚ ਸਨੱਅਤ ਲਿਆਉਣ ਦਾ ਉਹਨਾਂ ਨੇਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਮਨਪ੍ਰੀਤ ਸਿੰਘ ਬਾਦਲ ਬਾਰੇ ਅਕਾਲੀ ਲੀਡਰਸ਼ਿਪ ਵੱਲੋਂ ਨਰਮ ਰੁੱਖ ਅਪਣਾਉਣ ਬਾਰੇ ਸਾਰੇ ਦੋਸ਼ਾਂ ਨੁੰ ਰੱਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਬਣਾਉਣ ਲਈ ਸਾਡੇ ਲਈ ਹਰ ਸੀਟ ਅਹਿਮ ਹੈ। ਉਹਨਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਨਾਲ ਅਜਿਹੇਅਨੈਤਿਕ ਸਮਝੌਤੇ ਕਰਨ ਨਾਲੋਂ ਮੈਂ ਸਿਆਸਤ ਛੱਡ ਦਿਆਂਗਾ।ਬਠਿੰਡਾ ਦੇ ਵੋਟਰਾਂ ਨੁੰ ਸਰੂਪ ਚੰਦ ਸਿੰਗਲਾ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਵਿਚ ਆਬਕਾਰੀ ਤੇ ਕਰ ਮੰਤਰੀ ਹੋਣਗੇ। ਉਹਨਾਂ ਨੇ ਸਨੱਅਤਕਾਰੀਆਂ ਤੇ ਵਪਾਰੀਆਂ ਦੀ ਭਲਾਈ ਵਾਸਤੇ ਆਪਣੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਇਕ ਸਥਿਰ ਸਰਕਾਰ ਦੇਣ ਲਈ ਅਮਨ ਕਾਨੂੰਨ ਵਿਵਸਥਾ, ਸਿੱਖਿਆ ਤੇ ਸਿਹਤ ਉਹਨਾਂ ਦੀਆਂ ਉਚ ਤਰਜੀਹਾਂ ਹੋਣਗੀਆਂ।ਇਕੱਠ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੁੰ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਕਰਾਰ ਦਿੰਦਿਆਂ ਕਿਹਾ ਕਿ ਝਾੜੂ ਪਾਰਟੀ ਨੇ ਹੁਣ ਉਹ ਉਮੀਦਵਾਰ ਖੜੇ ਕੀਤੇ ਹਨ ਜਿਹਨਾਂ ਨੁੰ ਹੋਰ ਪਾਰਟੀਆਂ ਨੇ ਠੁਕਰਾ ਦਿੱਤਾ । ਬਾਦਲ ਨੇ ਆਪ ਵੱਲੋਂ ਭਗਵੰਤ ਮਾਨ ਨੁੰ ਡੰਮੀ ਚੇਹਰਾ ਬਣਾਉਣ ਦਾ ਭਾਂਡਾ ਭੰਨਦਿਆਂ ਕਿਹਾ ਕਿ ਆਪ ਦਾ ਅਸਲ ਮਨੋਰਥ ਕੇਜਰੀਵਾਲ ਨੁੰ ਮੁੱਖ ਮੰਤਰੀ ਚੇਹਰਾ ਬਣਾਉਣਾ ਹੈ ਤੇ ਪੰਜਾਬੀ ਆਪ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ ।ਇਸ ਮੌਕੇ ਪਾਰਟੀ ਦੇ ਜ਼ਿਲਾਂ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਣ, ਰਾਜਵਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ, ਹਰਪਾਲ ਸਿੰਘ ਢਿੱਲੋਂ, ਰਾਕੇਸ਼ ਸਿੰਗਲਾ, ਅਮਿਤ ਕਪੂਰ, ਗੁਰਮੇਲ ਸਿੰਘ ਵਿਰਦੀ, ਜਗਦੀਪ ਸਿੰਘ ਗਹਿਰੀ ਸਹਿਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਰਹੇ।

ਭੁੱਚੋ ਮੰਡੀ ਤੋ ਭਾਜਪਾ ਉਮੀਦਵਾਰ ਨੇ ਕੀਤਾ ਮੰਡੀ ਦਾ ਦੌਰਾ, ਦੁਕਾਨਦਾਰਾਂ ਤੋਂ ਮੰਗੀਆ ਵੋਟਾਂ

0

ਨਵਾਂ ਪੰਜਾਬ ਬਣਾਉਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ: ਇੰਜ. ਰੁਪਿੰਦਰਜੀਤ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 1 ਫ਼ਰਵਰੀ: ਵਿਧਾਨ ਸਭਾ ਹਲਕਾ ਭੁੱਚੋ ਤੋ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਅੱਜ ਭੁੱਚੋ ਮੰਡੀ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਵਪਾਰੀਆ ਅਤੇ ਦੁਕਾਨਦਾਰਾਂ ਦੇ ਰੂਬਰੂ ਹੁੰਦੇ ਖੁਸ਼ਹਾਲ ਪੰਜਾਬ ਬਣਾਉਣ ਲਈ ਭਾਜਪਾ ਦੀ ਸਰਕਾਰ ਲਈ ਵੋਟਾਂ ਦੀ ਮੰਗ ਕੀਤੀ । ਇਸ ਮੌਕੇ ਉਨਾਂ ਦੇ ਨਾਲ ਜ਼ਿਲਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਸਮੇਤ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।ਇਸ ਮੌਕੇ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇ ਪੀ ਨੱਡਾ ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਲੀਡਰਸ਼ਿਪ ਦੀ ਸੋਚ ਪੰਜਾਬ ਨੂੰ ਨਵਾਂ ਪੰਜਾਬ ਬਣਾ ਕੇ ਤਰੱਕੀ ਦੀ ਰਾਹ ਤੇ ਤੋਰਨਾ ਹੈ ਤਾਂ ਜੋ ਪੰਜਾਬ ਦਾ ਕਿਸਾਨ, ਮਜ਼ਦੂਰ, ਵਪਾਰੀ, ਨੌਜਵਾਨ ਵਰਗ ਤਰੱਕੀ ਕਰ ਸਕੇ ਅਤੇ ਪੰਜਾਬ ਦਾ ਕਾਰੋਬਾਰ ਅਗਾਂਹ ਵਧ ਸਕੇ। ਉਨਾਂ ਕਿਹਾ ਕਿ ਅੱਜ ਖੁਸ਼ਹਾਲ ਪੰਜਾਬ ਬਣਾਉਣ ਲਈ ਭਾਜਪਾ ਸਰਕਾਰ ਸਮੇ ਦੀ ਲੋੜ ਹੈ ਜਿਸ ਲਈ ਹਰ ਪੰਜਾਬੀ ਨੂੰ ਕਮਲ ਦੇ ਫੁੱਲ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਵਿਸ਼ਵਾਸ ਦਿਵਾਇਆ ਕਿ ਭਾਜਪਾ ਦੀ ਸਰਕਾਰ ਬਣਨ ਤੇ ਇਸ ਇਲਾਕੇ ਨੂੰ ਹਰ ਪ੍ਰੋਜੈਕਟ ਮੁਹੱਈਆ ਕਰਵਾਇਆ ਜਾਵੇਗਾ ਅਤੇ ਵਿਕਾਸ ਦੀ ਰਾਹ ਤੇ ਤੋਰਿਆ ਜਾਵੇਗਾ ।ਇਸ ਮੌਕੇ ਦੁਕਾਨਦਾਰਾਂ ਵੱਲੋ ਇੰਜਨੀਅਰ ਰੁਪਿੰਦਰਜੀਤ ਸਿੰਘ ਦੀ ਜਿੱਤ ਲਈ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ

ਬਠਿੰਡਾ ’ਚ ਬਾਦਲ ਪ੍ਰਵਾਰ ਦੀ ਮਿਲੀਭੁਗਤ ’ਤੇ ਸੁਖਬੀਰ ਬਾਦਲ ਨੇ ਦਿੱਤੀ ਸਫ਼ਾਈ

0

ਮਨਪ੍ਰੀਤ ਬਾਦਲ ਨਾਲ ਨਹੀਂ ਹੈ ਕੋਈ ਮਿਲੀ ਭੁਗਤ, ਰਿਸ਼ਤਿਆ ਤੋ ਪਹਿਲਾਂ ਹੈ ਪਾਰਟੀ: ਸੁਖਬੀਰ ਬਾਦਲ
ਸਰੂਪ ਸਿੰਗਲਾ ਨੇ ਦਿੱਤੀ ਚਿਤਾਵਨੀ, ਸਰਕਾਰ ਬਣਦਿਆ ਹੀ ਬਠਿੰਡਾ ਵਿੱਚ ਹੋਈਆ ਧੱਕੇਸ਼ਾਹੀਆਂ ਦੀ ਹੋਵੇਗੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 1 ਫ਼ਰਵਰੀ:- ਪਿਛਲੇ ਕੁੱਝ ਸਮੇਂ ਤੋਂ ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ’ਚ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਪ੍ਰਵਾਰ ਦੇ ਆਪਸ ’ਚ ਮਿਲੇ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ’ਤੇ ਅੱਜ ਜਨਤਕ ਤੌਰ ’ਤੇ ਸਪੱਸਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ‘‘ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਾਰਟੀ ਨਾਲ ਗੱਦਾਰੀ ਨਹੀਂ ਕਰ ਸਕਦਾ, ਬਾਦਲ ਪਰਿਵਾਰ ਲਈ ਰਿਸ਼ਤਿਆ ਤੋ ਪਹਿਲਾਂ ਪਾਰਟੀ ਹੈ। ’’ ਸਥਾਨਕ ਇੱਕ ਹੋਟਲ ਵਿਚ ਵੱਡੀ ਤਾਦਾਦ ਵਿਚ ਇਕੱਤਰ ਹੋਏ ਵਪਾਰੀਆਂ ਨੂੰ ਸੰਬੋਧਨ ਕਰਨ ਪੁੱਜੇ ਸ: ਬਾਦਲ ਤੋਂ ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ਼ ਸਰੂਪ ਚੰਦ ਸਿੰਗਲਾ ਨੇ ਇਹ ਸਪੱਸ਼ਟੀਕਰਨ ਮੰਗਦਿਆਂ ਦਾਅਵਾ ਕੀਤਾ ਸੀ ਕਿ ਸ਼ਹਿਰ ਵਿਚ ਦੋਨਾਂ ਪ੍ਰਵਾਰਾਂ ਦੀ ਆਪਸ ’ਚ ਮਿਲੀਭੁਗਤ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘‘ ਜੇਕਰ ਮਨਪ੍ਰੀਤ ਬਾਦਲ ਨਾਲ ਨੇੜਤਾ ਹੁੰਦੀ ਤਾਂ ਉਹ ਸ਼ਰੋਮਣੀ ਅਕਾਲੀ ਦਲ ਤੋ ਪਾਸੇ ਨਹੀਂ ਹੋਣਾ ਸੀ। ’’ ਉਨਾਂ ਕਿਹਾ ਕਿ ਬਠਿੰਡਾ ’ਚ ਹਰ ਚੋਣਾਂ ਤੋਂ ਪਹਿਲਾਂ ਅਜਿਹੀਆਂ ਛੁਰਲੀਆਂ ਛੱਡੀਆਂ ਜਾਂਦੀਆਂ ਹਨ ਤੇ ਪਿਛਲੀਆਂ ਚੋਣਾਂ ਵਿਚ ਵੀ ਉਨਾਂ ’ਤੇ ਸ਼੍ਰੀ ਸਿੰਗਲਾ ਦੇ ਪਾਣੀ ਦਾ ਗਲਾਸ ਮਾਰਨ ਦੀ ਅਫ਼ਵਾਹ ਫ਼ਲਾਈ ਗਈ ਸੀ। ਸੁਖਬੀਰ ਸਿੰਘ ਬਾਦਲ ਨੇ ਹੋਰ ਅੱਗੇ ਜਾਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਅਹੁੱਦੇ ਦੇ ਦਾਅਵੇਦਾਰ ਹਨ ਤੇ ਜੇਕਰ ਇਸੇ ਤਰਾਂ ਸਮਝੋਤੇ ਕਰਨ ਲੱਗ ਗਏ ਤਾਂ ਪਾਰਟੀ ਜਿੱਤ ਨਹੀਂ ਪਾਏਗੀ। ੳਨਾਂ ਮਨਪ੍ਰੀਤ ਬਾਦਲ ’ਤੇ ਤਾਬੜਤੋੜ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਉਸਦੀ ਨੀਅਤ ਵਿੱਚ ਫ਼ਰਕ ਹੈ ਜੋ ਇਸ ਇਲਾਕੇ ਵਿੱਚ ਵਿਕਾਸ਼ ਨਹੀਂ ਕਰਵਾ ਸਕਿਆ, ਜਦੋ ਕਿ ਉਨਾਂ ਦੀ ਸਰਕਾਰ ਦੌਰਾਨ ਵੱਡੇ ਪ੍ਰਾਜੈਕਟ ਦਿੱਤੇ ਗਏ । ਉਨਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋ ਕੀਤੀਆ ਧੱਕੇਸ਼ਾਹੀਆ ਦਾ ਜਵਾਬ ਲਿਆ ਜਾਵੇਗਾ ਤੇ ਪੁਲੀਸ ਅਫ਼ਸਰਾਂ ਨੂੰ ਵੀ ਸਬਕ ਸਿਖਾਇਆ ਜਾਵੇਗਾ ਜਿਨਾਂ ਦੀ ਅਗਵਾਈ ਵਿਚ ਨਸ਼ਿਆ ਦਾ ਕਾਰੋਬਾਰ ਪ੍ਰਫੁੱਲਤ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦਿਆ ਹੀ ਸ਼ਹਿਰ ਵਿਚ ਮਨਪ੍ਰੀਤ ਬਾਦਲ ਅਤੇ ਉਸਦੇ ਸਾਲੇ ਜੋਜੋ ਵੱਲੋ ਕੀਤੀਆ ਧੱਕੇਸ਼ਾਹੀਆ ’ਤੇ ਕਾਰਵਾਈ ਨਾ ਹੋਈ ਤਾਂ ਉਹ ਪਾਰਟੀ ਤੋ ਪਾਸੇ ਹੋਣ ਦਾ ਦਮ ਰੱਖਦੇ ਹਨ। ਸਿੰਗਲਾ ਨੇ ਕਿਹਾ ਕਿ ਸਭ ਤੋ ਪਹਿਲਾਂ ਬਠਿੰਡਾ ਦਾ ਪਰਿਵਾਰ ਹੈ ਜਿਸ ਦੀ ਖੁਸ਼ਹਾਲੀ ਲਈ ਉਹ ਹਮੇਸ਼ਾਂ ਲੜਾਈ ਲੜਦੇ ਰਹੇ ਹਨ ਅਤੇ ਲੜਦੇ ਰਹਿਣਗੇ। ਸਰੂਪ ਸਿੰਗਲਾ ਨੇ ਸ਼ਹਿਰ ਵਾਸੀਆ ਤੋ ਜਿੱਤ ਲਈ ਸਹਿਯੋਗ ਮੰਗਿਆ ਤੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਬਸਪਾ ਸਰਕਾਰ ਬਣਨ ਤੇ ਹਰ ਮੁਸ਼ਕਲ ਦਾ ਹੱਲ ਹੋਵੇਗਾ ਤੇ ਖੁਸ਼ਹਾਲ ਪਰਿਵਾਰ ਤੇ ਅਮਨ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇਗਾ । ਇਸ ਮੌਕੇ ਪਾਰਟੀ ਦੇ ਜ਼ਿਲਾਂ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਣ, ਰਾਜਵਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ, ਹਰਪਾਲ ਸਿੰਘ ਢਿੱਲੋਂ, ਰਾਕੇਸ਼ ਸਿੰਗਲਾ, ਅਮਿਤ ਕਪੂਰ,ਗੁਰਸੇਵਕ ਸਿੰਘ ਮਾਨ, ਗੁਰਮੇਲ ਸਿੰਘ ਵਿਰਦੀ, ਜਗਦੀਪ ਸਿੰਘ ਗਹਿਰੀ ਸਹਿਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਰਹੇ।

ਬਾਕਸ

ਹਰਸਿਮਰਤ ਬਾਦਲ ਨੇ ਵੀ ਘੇਰਿਆਂ ਜੋਜੋ, ਕਿਹਾ ਕਿ ਧੱਕੇਸਾਹੀ ਦਾ ਹੋਵੇਗਾ ਹਿਸਾਬ
ਬਠਿੰਡਾ: ਉਧਰ ਅੱਜ ਸਰੂਪ ਸਿੰਗਲਾ ਦੇ ਹੱਕ ’ਚ ਲਾਈਨੋਪਾਰ ਇਲਾਕੇ ’ਚ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਵੀ ਮਨਪ੍ਰੀਤ ਬਾਦਲ ਦੇ ਨਾਲ ਨਾਲ ਉਨਾਂ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ’ਤੇ ਤਿੱਖੇ ਹਮਲੇ ਕੀਤੇ। ਉਨਾਂ ਵਿਤ ਮੰਤਰੀ ਨੂੰ ਖ਼ਾਲੀ ਖ਼ਜਾਨਾ ਮੰਤਰੀ ਕਰਾਰ ਦਿੰਦਿਆਂ ਥਰਮਲ ਪਲਾਂਟ ਬੰਦ ਕਰਨ ਤੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦੇ ਦੋਸ਼ ਲਗਾਏ। ਉਨਾਂ ਮਨਪ੍ਰੀਤ ਨੂੰ ਕਾਂਗਰਸ ਦਾ ਏਜੰਟ ਕਰਾਰ ਦਿੰਦਿਆਂ ਕਿਹਾ ਕਿ ਇੰਨਾਂ ਪੀਪਲਜ਼ ਪਾਰਟੀ ਬਣਾਉਣ ਸਮੇਂ ਸਹੀਦਾਂ ਦੀ ਸਹੁੰ ਖਾਧੀ, ਜਿਸਦੇ ਚੱਲਦੇ ਇਸ ’ਤੇ ਕੋਈ ਵਿਸਵਾਸ ਨਹੀਂ ਕਰਦਾ। ਉਨਾਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਰਹੇ ਰਵਿੰਦਰ ਸਿੰਘ ਭੀਟੀ ਤੇ ਹੋਰਨਾਂ ਪੁਲਿਸ ਅਫ਼ਸਰਾਂ ਦੇ ਨਾਮ ਲੈਂਦਿਆਂ ਅਕਾਲੀ ਸਰਕਾਰ ਬਣਨ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।ਇਸ ਮੌਕੇ ਬੀਬੀ ਬਾਦਲ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਜੇਕਰ ਕੋਈ ਅਕਾਲੀ ਵਰਕਰ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕਰਦਾ ਪਾਇਆ ਗਿਆ ਤਾਂ ਉਸਦੇ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਬੰਦ ਹੋਣਗੇÍ

ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋ ਕਾਂਗਰਸ ਦੇ ਉਮੀਦਵਾਰ ਜਟਾਣਾ ਨੇ ਕੀਤਾ ਪਿੰਡਾਂ ਦਾ ਦੌਰਾ

0

ਹਰ ਵਰਗ ਦਾ ਮਿਲ ਰਿਹਾ ਸਹਿਯੋਗ, ਅਕਾਲੀ ਦਲ ਦੀ ਖੇਡ ਖਤਮ ,ਆਪ ਦਾ ਝਾੜੂ ਖਿੱਲਰਿਆ, ਬਣੇਗੀ ਕਾਂਗਰਸ ਦੀ ਸਰਕਾਰ: ਜਟਾਣਾ 5 ਸਾਲ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦਾ ਕਰਵਾਇਆ ਰਿਕਾਰਡ ਵਿਕਾਸ
ਸੁਖਜਿੰਦਰ ਮਾਨ
ਬਠਿੰਡਾ, 1ਫ਼ਰਵਰੀ : ਪੰਜ ਸਾਲ ਦੇ ਕਾਂਗਰਸ ਰਾਜ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਕੂਲ ਅਪਗਰੇਡ ਕਰਾਉਣ, ਨਹਿਰਾਂ ਪੱਕੀਆ ਕਰਨ ,ਖਾਲ ਪੱਕੇ ਕਰਨ, ਸੜਕਾਂ ਤੇ ਗਲੀਆ ਨਾਲੀਆ ਤੇ ਪ੍ਰੀਮੈਕਸ ਤੇ ਇੰਟਰਲਾਕ ਟਾਈਲਾਂ ਲਾ ਕੇ ਸੁੰਦਰ ਬਣਾਉਣ ਦੇ ਨਾਲ ਹਰ ਪ੍ਰਾਜੈਕਟ ਨੂੰ ਸਮੇ ਸਿਰ ਪੂਰਾ ਕਰਕੇ ਵਿਕਾਸ ਕਰਵਾਇਆ ਗਿਆ ਹੈ, ਜਦੋ ਕਿ ਸ਼ਰੋਮਣੀ ਅਕਾਲੀ ਦਲ ਦੀ ਖੇਡ ਖ਼ਤਮ ਹੋ ਚੁੱਕੀ ਅਤੇ ਆਪ ਦਾ ਝਾੜੂ ਖਿੱਲਰ ਚੁੱਕਿਆ ਹੈ, ਕਿਉਕਿ ਦੋਨਾਂ ਪਾਰਟੀਆ ਦੇ ਉਮੀਦਵਾਰਾਂ ਨੇ ਕਦੇ ਵੀ ਇਲਾਕੇ ਦੀ ਸਾਰ ਨਹੀਂ ਲਈ। ਇਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੇ ਦਰਜਨਾਂ ਪਿੰਡਾਂ ਦੇ ਦੌਰੇ ਕਰਨ ਉਪਰੰਤ ਕੀਤਾ ਅਤੇ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕਰਦਿਆ ਕਿਹਾ ਕਿ ਪੰਜ ਸਾਲ ਦੇ ਰਿਕਾਰਡ ਵਿੱਚ ਕੰਮ ਕਰਕੇ ਵਿਖਾਇਆ ਹੈ ਤੇ ਉਸੇ ਕੰਮ ਦੇ ਆਧਾਰ ਤੇ ਵੋਟ ਦੀ ਮੰਗ ਕਰਦੇ ਹਾਂ। ਉਨਾਂ ਕਿਹਾ ਕਿ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਨ ਤੇ ਇਲਾਕੇ ਦਾ ਰਿਕਾਰਡ ਵਿਕਾਸ ਹੋਰ ਕਰਵਾਇਆ ਜਾਵੇਗਾ ਤੇ ਇਲਾਕੇ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ।ਜਟਾਣਾ ਦੇ ਹੱਕ ਵਿੱਚ ਪਿੰਡਾਂ ਦੇ ਲੋਕਾਂ ਵੱਲੋ ਕਾਂਗਰਸ ਦੇ ਝੰਡਿਆ ਨਾਲ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਹਰ ਵਰਗ ਸਹਿਯੋਗ ਲਈ ਅੱਗੇ ਆ ਰਿਹਾ ਹੈ । ਇਸ ਮੌਕੇ ਉਨਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ, ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਆਮ ਆਦਮੀ ਪਾਰਟੀ ਵਾਅਦੇ ਪੂਰੇ ਕਰਨ ਵਾਲੀ ਪਾਰਟੀ, ਜੋ ਵਿਕਾਸ ਦਿੱਲੀ ਕੀਤਾ ਉਹ ਪੰਜਾਬ ਚ ਕਰਕੇ ਵਿਖਾਵਾਂਗੇ- ਗਿੱਲ

0

ਸੁਖਜਿੰਦਰ ਮਾਨ
ਬਠਿੰਡਾ, 1 ਫਰਵਰੀ –ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਅਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ ’ਚ ਵੱਡੇ ਪੱਧਰ ’ਤੇ ਵਾਰਡ ਵਾਈਜ਼ ਟੀਮਾਂ ਦਾ ਗਠਨ ਕੀਤਾ ਹੈ। ਇਸ ਦੌਰਾਨ ਜਗਰੂਪ ਸਿੰਘ ਗਿੱਲ ਨੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਾਅਦੇ ਪੂਰੇ ਕਰਨ ਵਾਲੀ ਪਾਰਟੀ ਹੈ, ਜੋ ਦਿੱਲੀ ਵਾਸੀਆ ਲਈ ਵਿਕਾਸ ਕੀਤਾ ਹੈ ਹੁਣ ਪੰਜਾਬ ਦੀ ਵਾਰੀ ਹੈ 9 ਇਸ ਮੌਕੇ ਵੱਖ ਵੱਖ ਵਰਗਾਂ ਵੱਲੋ ਜਗਰੂਪ ਸਿੰਘ ਗਿੱਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨਾਂ ਭਾਗੁ ਰੋਡ ਅਤੇ ਮਾਡਲ ਟਾਊਨ ਦੇ ਲੋਕਾਂ ਨਾਲ ਮਿਲਦੀਆ ਜਗਰੂਪ ਸਿੰਘ ਗਿੱਲ ਨੇ ਉਨਾਂ ਨਾਲ ਵਾਅਦਾ ਕੀਤਾ ਕਿ ਆਪ ਸਰਕਾਰ ਬਣਨ ਤੇ ਸੁਰੱਖਿਆ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਬਕਾਇਦਾ ਨਿਯਮ ਹੋਵੇਗਾ ਕਿ ਕੋਈ ਵੀ ਲੀਡਰ ਪੁਲਸ ਦੇ ਕੰਮ ਚ ਖ਼ਾਮਖਾ ਦਖਲ ਨਾ ਦੇਵੇ। ਲੋਕਾਂ ਨੇ ਵੀ ਭਰੋਸਾ ਦਿੱਤਾ ਕਿ ਉਨਾਂ ਦਾ ਹਰ ਇਕ ਵੋਟ ਝਾੜੂ ਦੇ ਹੱਕ ਵਿਚ ਭੁਗਤੇਗਾ। ਇਸ ਮੌਕੇ ਉਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਸ਼ਿਵ ਸੈਨਾ ਹਿੰਦੋਸਤਾਨ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਦਿੱਤਾ ਸਮਰਥਨ

0

ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹਰ ਵਰਗ ਦਾ ਭਲਾ : ਸਿੰਗਲਾ 

ਬਠਿੰਡਾ ਵਿਚ ਸਰੂਪ ਸੰਗਲਾ ਸਾਫ਼ ਛਵੀ ਵਾਲੇ ਲੀਡਰ: ਸੁਸ਼ੀਲ 

ਸੁਖਜਿੰਦਰ ਮਾਨ

ਬਠਿੰਡਾ, 1 ਫ਼ਰਵਰੀ :-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ, ਜਦੋਂ ਸ਼ਿਵ ਸੈਨਾ ਹਿੰਦੁਸਤਾਨ ਦੀ ਲੀਡਰਸ਼ਿਪ ਨੇ ਪੰਜਾਬ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਸਮਰਥਨ ਦੇਣ ਦੇ ਕੀਤੇ ਐਲਾਨ ਤਹਿਤ ਮਾਲਵਾ ਜ਼ੋਨ ਦੇ ਇੰਚਾਰਜ ਸੁਸ਼ੀਲ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਅਰਪਨ ਗੁਪਤਾ ਨੇ ਬਿਨਾਂ ਸ਼ਰਤ ਸ੍ਰੀ ਸਿੰਗਲਾ ਦੇ ਸਮਰਥਨ ਦਾ ਐਲਾਨ ਕੀਤਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਜਿੱਤ ਲਈ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ । ਸਰੂਪ ਚੰਦ ਸਿੰਗਲਾ ਨੇ ਸ਼ਿਵ ਸੈਨਾ ਹਿੰਦੋਸਤਾਨ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹਰ ਵਰਗ ਦਾ ਭਲਾ ਹੈ, ਇਸੇ ਕਰਕੇ ਰਾਜਨੀਤਕ ਪਾਰਟੀਆਂ, ਪੰਜਾਬ ਹਿੱਤ ਸੋਚ ਵਾਲੇ ਸੰਗਠਨ ਅਤੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਲਈ ਲੜਨ ਵਾਲੀਆਂ ਸੰਸਥਾਵਾਂ, ਉਨ੍ਹਾਂ ਦੇ ਨਾਲ ਜੁੜ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਹਮੇਸ਼ਾਂ ਜੀਅ ਤੋੜ ਮਿਹਨਤ ਕੀਤੀ ਅਤੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਅਕਾਲੀ ਬਸਪਾ ਗੱਠਜੋੜ  ਲਈ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ ਸੋਚ ਤੇ ਪੂਰਾ ਪਹਿਰਾ ਦਿੱਤਾ ਜਾਵੇਗਾ । ਇਸ ਮੌਕੇ ਸੁਸ਼ੀਲ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਵਿੱਚ ਸਰੂਪ ਚੰਦ ਸਿੰਗਲਾ ਸਾਫ਼ ਛਵੀ ਅਤੇ ਲੋਕ ਹਿੱਤ ਲਈ ਸੰਘਰਸ਼ ਕਰਨ ਕਰਨ ਵਾਲੇ ਲੀਡਰ ਹਨ ਜਿਸ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ ਕਿ  ਵਿਧਾਨ ਸਭਾ ਚੋਣਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਮਦਦ ਲਈ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਮੈਂਬਰ ਹਾਜ਼ਰ ਸਨ।

Our Visitor

1896419