ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਇੰਨ੍ਹਾਂ ਵਿਧਾਨ ਸਭਾ ਚੋਣਾਂ ’ਚ ਪ੍ਰਮੁੱਖ ਮੁੱਦਾ ਬਣੇ ਹੋਏ ਬਠਿੰਡਾ ਦੇ ਇਤਿਹਾਸਕ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਮੁਰੰਮਤ ਉਪਰ ਪਿਛਲੇ 14 ਸਾਲਾਂ ਵਿੱਚ 24147.03 ਲੱਖ ਰੁਪਏ ਖਰਚ ਕੀਤੇ ਗਏ, ਜਿਸਨੂੰ ਪਿਛਲੇ ਸਾਲ ਦੇ ਅਖ਼ੀਰ ਵਿਚ 165 ਕਰੋੜ ਰੁਪਏ ਵਿਚ ਵੇਚਿਆ ਗਿਆ ਹੈ। ਸ਼ਹਿਰ ਦੇ ਇੱਕ ਸੂਚਨਾ ਕਾਰਕੂੰਨ ਸੰਜੀਵ ਗੋਇਲ ਦੁਆਰਾ ਪੰਜਾਬ ਸਰਕਾਰ ਕੋਲੋ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਕੀਤੀ ਜਾਣਕਾਰੀ ਤਹਿਤ 1799.83 ਏਕੜ ਰਕਬੇ ਵਿਚ ਫੈਲੇ ਇਸ ਥਰਮਲ ਪਲਾਂਟ ’ਚ ਬੰਦ ਹੋਣ ਸਮੇਂ 61 ਅਧਿਕਾਰੀਆਂ ਸਹਿਤ 872 ਕਰਮਚਾਰੀਆਂ ਕੰਮ ਕਰ ਰਹੇ ਸਨ, ਜਿੰਨ੍ਹਾਂ ਨੂੰ ਇੱਥੋਂ ਹੋਰਨਾਂ ਥਾਵਾਂ ’ਤੇ ਬਦਲਿਆਂ ਗਿਆ। ਜਿਕਰਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਜਨਮ ਸਥਾਪਤੀ ਨੂੰ ਸਮਰਪਿਤ ਇਸ ਥਰਮਲ ਪਲਾਂਟ ਦੇ ਚਾਰ ਯੂਨਿਟ ਸਤੰਬਰ 1974 ਤੋਂ ਜਨਵਰੀ 1979 ਤੱਕ ਚਾਲੂ ਕੀਤੇ ਗਏ ਸਨ, ਜਿੰਨ੍ਹਾਂ ਦਾ ਉਤਪਾਦਨ ਪ੍ਰਤੀ ਯੂਨਿਟ 440 ਮੈਗਾਵਾਟ ਸੀ ਪ੍ਰੰਤੂ ਬਾਅਦ ਵਿਚ ਕਰੀਬ 735 ਕਰੋੜ ਰੁਪਏ ਖ਼ਰਚ ਕਰਕੇ ਇਸਦੀ ਨਾ ਸਿਰਫ਼ ਮਿਆਦ ਵਧਾ ਦਿੱਤੀ ਗਈ, ਬਲਕਿ ਦੋ ਯੂਨਿਟਾਂ ਦੀ ਪੈਦਾਵਾਰ ਸਮਰੱਥਾ ਵੀ 110 ਤੋਂ 120 ਕਰ ਦਿੱਤੀ ਗਈ। ਸੰਜੀਵ ਗੋਇਲ ਮਤਾਬਕ ਸਰਕਾਰ ਵਲੋ ਆਰ.ਟੀ.ਆਈ ਮੁਹੱਈਆਂ ਕਰਵਾਈ ਜਾਣਕਾਰੀ ਮੁਤਾਬਕ ਸਾਲ 2003-04 ਤੋਂ ਸਾਲ 2016-17 ਤੱਕ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਮੁਰੰਮਤ ‘ਤੇ 14 ਸਾਲਾਂ ਦੌਰਾਨ 24147.03 ਲੱਖ ਰੁਪਏ ਖਰਚ ਕੀਤੇ ਗਏ, ਜਿਸ ਦਾ ਸਾਲ ਅਨੁਸਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ।
2003-04 1046.99 ਲੱਖ ਰੁਪਏ
2004-05 ਰੁਪਏ 853.36 ਲੱਖ
2005-06 ਰੁਪਏ 808.02 ਲੱਖ
2006-07 ਰੁਪਏ 1249.91 ਲੱਖ
2007-08 1431.34 ਲੱਖ ਰੁਪਏ
2008-09 1803.96 ਲੱਖ ਰੁਪਏ
2009-10 ਰੁਪਏ 2287.76 ਲੱਖ
2010-11 ਰੁਪਏ 1808.67 ਲੱਖ
2011-12 1378.13 ਲੱਖ ਰੁਪਏ
2012-13 1852.85 ਲੱਖ ਰੁਪਏ
2013-14 2664.75 ਲੱਖ ਰੁਪਏ
2014-15 2458.71 ਲੱਖ ਰੁਪਏ
2015-16 ਰੁਪਏ 2711.68 ਲੱਖ
2016-17 ਰੁਪਏ 1790.90 ਲੱਖ
ਇਸਤੋਂ ਇਲਾਵਾ ਇਸ ਥਰਮਲ ਪਲਾਂਟ ਦੀ ਮੁਰੰਮਤ ਉਪਰ ਸਭ ਤੋਂ ਵੱਧ ਪੈਸੇ ਵਿੱਤੀ ਸਾਲ 2015-16 ‘ਚ ਪਹਿਲੇ ਨੰਬਰ ‘ਤੇ ਸਭ ਤੋਂ ਵੱਧ 2711.68 ਲੱਖ ਰੁਪਏ ਖਰਚ ਕੀਤੇ ਗਏ। ਜਦੋਂਕਿ ਦੂਜੇ ਨੰਬਰ ‘ਤੇ ਵਿੱਤੀ ਸਾਲ 2013-14 ‘ਚ 2664.75 ਲੱਖ ਰੁਪਏ ਖਰਚ ਕੀਤੇ ਗਏ।ਇਸੇ ਤਰ੍ਹਾਂ ਤੀਜੇ ਨੰਬਰ ‘ਤੇ ਵਿੱਤੀ ਸਾਲ 2014-15 ‘ਚ 2458.71 ਲੱਖ ਰੁਪਏ ਖਰਚ ਕੀਤੇ ਅਤੇ ਚੌਥੇ ਨੰਬਰ ‘ਤੇ ਵਿੱਤੀ ਸਾਲ 2009-10 ‘ਚ 2287.76 ਲੱਖ ਰੁਪਏ ਖਰਚ ਕੀਤੇ ਗਏ। ਜਦੋਂਕਿ ਪੰਜਵੇਂ ਨੰਬਰ ‘ਤੇ ਵਿੱਤੀ ਸਾਲ 2012-13 ‘ਚ 1852.85 ਲੱਖ ਰੁਪਏ ਖਰਚ ਕੀਤੇ ਗਏ।
ਆਰ.ਟੀ.ਆਈ ‘ਚ ਹੋਇਆ ਖੁਲਾਸਾ: ਬਠਿੰਡਾ ਦੇ ਥਰਮਲ ਪਲਾਂਟ ਦੀ ਮੁਰੰਮਤ ‘ਤੇ 14 ਸਾਲਾਂ ‘ਚ 24147.03 ਲੱਖ ਰੁਪਏ
ਹਰ ਸਾਲ 1,000 ਨੌਜੁਆਨਾਂ ਨੂੰ ਦਿੱਤੀ ਜਾਵੇਗੀ ਏਡਵੇਂਚਰ-ਸਪੋਰਟਸ ਦੀ ਟ੍ਰੇਨਿੰਗ – ਮਨੋਹਰ ਲਾਲ
ਮੋਰਨੀ, ਕਲੇਸਰ, ਢੋਸੀ, ਅਰਾਵਲੀ ਤੇ ਮੇਵਾਤ ਦੀ ਪਹਾੜੀਆਂ ਵਿਚ ਵੀ ਸ਼ੁਰੂ ਹੋਣਗੇ ਏਡਵੇਂਚਰ ਸਪੋਰਟਸ – ਯੂਥਪ੍ਰੀਨਿਯੋਰ ਟ੍ਰੇਨਿੰਗ ਪੋ੍ਰਗ੍ਰਾਮ ਦੇ ਸਮਾਪਨ ਸਮਾਰੋਹ ਵਿਚ ਮੁੱਖ ਮੰਤਰੀ ਨੇ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਜਾਦੀ ਦੇ 75ਵੇਂ ਅਮ੍ਰਤ ਮਹਾ ਉਤਸਵ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਯੰਤੀ ਦੇ ਮੌਕੇ ‘ਤੇ ਅੱਜ ਐਲਾਨ ਕੀਤਾ ਕਿ ਰਾਜ ਸਰਕਾਰ ਵੱਲੋਂ ਪ੍ਰਤੀ ਸਾਲ ਸੂਬੇ ਦੇ 1000 ਨੌਜੁਆਨਾਂ ਨੂੰ ਏਡਵੇਂਚਰ ਸਪੋਰਟਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਰੁਜਗਾਰ ਪ੍ਰਾਪਤ ਕਰ ਸਕਣ। ਪੰਚਕੂਲਾ ਜਿਲ੍ਹੇ ਦੇ ਮੋਰਨੀ ਤੋਂ ਇਲਾਵਾ ਕਲੇਸਰ, ਢੋਸੀ, ਅਰਾਵਲੀ ਤੇ ਮੇਵਾਤ ਦੀ ਪਹਾੜੀਆਂ ਵਿਚ ਵੀ ਏਡਵੇਂਚਰ-ਸਪੋਰਟਸ ਸ਼ੁਰੂ ਕੀਤੇ ਜਾਣਗੇ। ਜਿੱਥੇ ਹਰ ਸਾਲ ਤਿੰਨ ਤੋਂ ਪੰਚ ਏਡਵੇਂਚਰ ਸਪੋਰਟਸ ਕੈਪ ਆਯੋਜਿਤ ਕੀਤੇ ਜਾਣਗੇ। ਉਕਤ ਕੈਂਪਾਂ ਵਿਚ ਟ੍ਰੇਨਿੰਗ ‘ਤੇ 2 ਕਰੋੜ ਰੁਪਏ ਦੀ ਰਕਮ ਹਰੇਕ ਸਾਲ ਖਰਚ ਕੀਤੀ ਜਾਵੇਗੀ। ਮੁੱਖ ਮੰਤਰੀ ਅੱਜ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ ਮਿਲਖਾ ਸਿੰਘ ਏਡਵੇਂਚਰ ਸਪੋਰਟਸ ਕਲੱਬ ਦੇ ਤਹਿਤ ਯੂਥਪ੍ਰੀਨਿਯੋਰ ਨਾਮਕ ਟ੍ਰੇਨਿੰਗ ਪੋ੍ਰਗ੍ਰਾਮ ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਨੌਜੁਆਨਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਟ੍ਰੇਨਿੰਗ ਪੋ੍ਰਗ੍ਰਾਮ ਵਿਚ ਮੋਰਨੀ ਖੇਤਰ ਦੇ 16 ਤੋਂ 29 ਸਾਲ ਦੇ ਵਿਚ ਦੇ ਨੌਜੁਆਨਾਂ ਨੂੰ ਏਡਵੇਂਚਰ ਸਪੋਰਟਸ ਐਂਡ ਹੋਮ ਸਟੇ ਨਾਲ ਸਬੰਧਿਤ ਇੰਟਰਪ੍ਰੀਨਿਯੋਰਸ਼ਿਪ ਬਾਰੇ ਸਿਖਿਅਤ ਕੀਤਾ ਗਿਆ। ਇਸ ਮੌਕੇ ‘ਤੇ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਸਨ, ਜਦੋਂ ਕਿ ਹੋਰ ਮਹਿਮਾਨਾਂ ਵਿਚ ਸਾਂਸਦ ਰਤਨ ਲਾਲ ਕਟਾਰਿਆ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਯੁਵਾ ਕਮਿਸ਼ਨ ਦੇ ਚੇਅਰਮੈਨ ਮੁਕੇਸ਼ ਗੌੜ, ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਮੌਜੂਦ ਸਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੇਤਾਜੀ ਦੀ ਜੈਯੰਤੀ ਦੇ ਮੌਕੇ ‘ਤੇ ਨੌਜੁਆਨਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਜਾਦੀ ਦੇ ਅੰਦੋਲਨ ਵਿਚ ਦਿੱਤੇ ਗਏ ਉਨ੍ਹਾਂ ਦੇ ਸਰਵੋਚ ਯੋਗਦਾਨ ਦੀ ਵਿਸਤਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਦੇ ਦਿਖਾਏ ਗਏ ਦੇਸ਼ ਭਗਤੀ ਦੇ ਮਾਰਗ ‘ਤੇ ਚਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ, ਮਹਾਤਮਾ ਬੁੱਧ, ਮਹਾਤਮਾ ਗਾਂਧੀ, ਭਗਤ ਸਿੰਘ ਸਮੇਤ ਹੋਰ ਮਹਾਪੁਰਸ਼ਾਂ ਦਾ ਉਦਾਹਰਣ ਦਿੰਦੇ ਹੋਏ ਦਸਿਆ ਕਿ ਨੌਜੁਆਨਾਂ ਵਿਚ ਅਸੀਮ ਉਰਜਾ ਹੁੰਦੀ ਹੈ, ਇਸ ਉਰਜਾ ਦਾ ਸਹੀ ਦਿਸ਼ਾ ਵਿਚ ਵਰਤੋ ਕੀਤਾ ਜਾਵੇ ਤਾਂ ਖੁਦ ਦੇ ਨਾਲ-ਨਾਲ ਰਾਸ਼ਟਰ ਦੀ ਉਨੱਤੀ ਹੁੰਦੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਜਾਬ ਸਿਕਰ ਦੀ ਥਾਂ ਜਾਬ-ਗਿਵਰ ਬਨਣ ਦੇ ਲਈ ਪੇ੍ਰਰਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਗਰੀਬ ਤੋਂ ਗਰੀਬ ਵਿਅਕਤੀ ਦੇ ਉਥਾਨ ਦੇ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਅੰਤੋਂਦੇਯ ਰੁਜਗਾਰ ਮੇਲੇ ਆਯੋਜਿਤ ਕਰ ਕੇ ਗਰੀਬ ਲੋਕਾਂ ਨੂੰ ਮੁਰਗੀ ਮਾਰਗ, ਮੱਛੀ ਪਾਲਣ, ਪਸ਼ੂਪਾਲਣ ਸਮੇਤ ਹੋਰ ਸਵੈਰੁਜਗਾਰ ਅਪਨਾਉਣ ਦੇ ਲਈ ਕਰਜਾ ਆਦਿ ਦੀ ਸਹੂਲਤਾਂ ਦੇਣ ਬਾਰੇ ਜਾਗਰੁਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਉਨ੍ਹਾਂ ਨੇ ਰਾਜ ਸਰਕਾਰ ਵੱਲੋਂ ਏਡਵੇਂਚਰ ਸਪੋਰਟਸ ਤੋਂ ਇਲਾਵਾ ਧਾਰਮਿਕ ਸੈਰ-ਸਪਾਟਾ ਅਤੇ ਸਭਿਆਚਾਰਕ ਸੈਰ-ਸਪਾਟਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੇ ਪ੍ਰਤੀ ਨੋਜੁਆਨਾਂ ਦੀ ਜਾਣੁੰਕ ਕਰਵਾਇਆ। ਮੋਰਨੀ ਖੇਤਰ ਦੇ ਕਈ ਨੌਜੁਆਨਾਂ ਨੇ ਯੂਥਪ੍ਰੀਨਿਯੋਰ ਟ੍ਰੇਨਿੰਗ ਪੋ੍ਰਗ੍ਰਾਮ ਵਿਚ ਹਾਸਲ ਕੀਤੇ ਗਏ ਸਿਖਲਾਈ ਦੇ ਤਜਰਬਿਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਸ਼ੇਅਰ ਕੀਤਾ। ਇੰਨ੍ਹਾਂ ਨੌਜੁਆਨਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੇ ਗਹੇ ਏਡਵੇਂਚਰ ਸਪੋਰਟਸ ਐਂਡ ਹੋਮਸਟੇ ਪੋ੍ਰਗ੍ਰਾਮ ਦੀ ਸ਼ਲਾਘਾ ਕੀਤੀ ਅਤੇ ਯੁਵਾ-ਹਿੱਤ ਵਿਚ ਚੁਕਿਆ ਗਿਆ ਅਹਿਮ ਕਦਮ ਦਸਿਆ। ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਏਡਵੇਂਚਰ ਸਪੋਰਟਸ ਐਂਡ ਹੋਮ-ਸਟੇ ਪੋ੍ਰਗ੍ਰਾਮ ਸ਼ੁਰੂ ਕਰਨ ਦੇ ਪਿੱਛੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਦੂਰਦ੍ਰਿਸ਼ਟੀ ਦੱਸਦੇ ਹੋਏ ਕਿਹਾ ਕਿ ਇਹ ਪੋ੍ਰਗ੍ਰਾਮ ਨੋਜੁਆਨਾਂ ਦੇ ਲਈ ਮਨੋਰੰਜਨ ਦੇ ਨਾਂਲ-ਨਾਲ ਰੁਜਗਾਰ ਦਾ ਜਰਿਆ ਵੀ ਬਣੇਗਾ। ਉਨ੍ਹਾਂ ਨੇ ਨੌਜੁਆਨਾਂ ਨੂੰ ਤਰੱਕੀ ਦਾ ਸ਼ਾਰਟਕੱਟ ਅਪਨਾਉਣ ਦੀ ਥਾਂ ਲਗਾਤਾਰ ਮਿਹਨਤ ਕਰਨ ‘ਤੇ ਜੋਰ ਦਿੱਤਾ ਤਾਂ ਜੋ ਜਿੰਦਗੀ ਵਿਚ ਸਥਾਈ ਰਣਿਆ ਰਹੇ। ਉਨ੍ਹਾਂ ਨੇ ਹਰਿਆਣਾ ਦੀ ਖੇਡ ਨੀਤੀ ਨੂੰ ਬਿਹਤਰ ਅਤੇ ਵਧੀਆ ਦਸਿਆ ਅਤੇ ਕਿਹਾ ਕਿ ਹੋਰ ਸੂਬਿਆਂ ਦੇ ਸੀਨੀਅਰ ਅਧਿਕਾਰੀ ਸਾਡੇ ਸੂਬੇ ਵਿਚ ਖੇਡਾਂ ਦੇ ਖੇਤਰ ਵਿਚ ਵੱਧਦੇ ਕਦਮਾਂ ਬਾਰੇ ਜਾਣਕਾਰੀ ਹਾਸਲ ਕਰਨ ਆ ਰਹੇ ਹਨ। ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ ਨੇ ਏਡਵੇਂਚਰ ਸਪੋਰਟਸ ਐਂਡ ਹੋਮ-ਸਟੇ ਪੋ੍ਰਗ੍ਰਾਮ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਅੰਤੋਂਦੇਯ ਕੰਸੇਪਟ ਦਾ ਹੀ ਹਿੱਸਾ ਦਸਿਆ ਅਤੇ ਕਿਹਾ ਕਿ ਇਸ ਤਰ੍ਹਾ ਦੇ ਸਿਖਲਾਈ ਨਾਲ ਮੋਰਨੀ ਵਰਗੀ ਪਹਾੜੀ ਖੇਤਰ ਦੇ ਨੌਜੁਆਨਾਂ ਨੂੰ ਰੁਜਗਾਰ ਮਿਲੇਗਾ ਅਤੇ ਉਹ ਵੱਧ ਮਜਬੂਤ ਹੋ ਸਕਣਗੇ। ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਨੇ ਮੁੱਖ ਮੰਤਰੀ, ਖੇਡ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮੋਰਨੀ ਖੇਤਰ ਦੇ ਨੌਜੁਆਨਾਂ ਦੀ ਏਡਵੇਂਚਰ ਸਪੋਰਟਸ ਐਂਡ ਹੋਮ-ਸਟੇ ਟ੍ਰੇਨਿੰਗ-ਿਕੈਂਪ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਉਮੀਦ ਜਤਾਈ ਕਿ ਇਸ ਤਰ੍ਹਾ ਨਾਲ ਹਰਿਆਣਾ ਹੋਰ ਖੇਡਾਂ ਦੀ ਤਰ੍ਹਾ ਏਡਵੇਂਚਰ -ਪੋਰਟਸ ਦਾ ਵੀ ਹੱਬ ਬਣ ਸਕੇਗਾ। ਇਸ ਮੌਕੇ ‘ਤੇ ਦੇਸ਼ ਦੀ ਮੰਨੀ-ਪ੍ਰਮੰਨੀ ਐਨਜੀਓ ਹੋਮ-ਸਟੇ ਆਫ ਇੰਡੀਆ ਵੱਲੋਂ ਮੋਰਨੀ ਖੇਤਰ ਦੇ ਯੁਵਾ ਗੋਰਵ, ਨਿਖਿਲ ਤੇ ਕਨਿਕਾ ਨੂੰ ਇੰਟਰਪ੍ਰੀਨਿਯੋਰ ਦਾ ਆਫਰ ਲੈਟਰ ਵੀ ਦਿੱਤਾ ਗਿਆ। ਟ੍ਰੇਨਿੰਗ ਕੈਂਪ ਦੌਰਾਨ ਪੋ੍ਰਗ੍ਰਾਮ ਅਧਿਕਾਰੀ ਰਾਮਕੁਮਾਰ, ਟ੍ਰੇਨਰ ਸ਼ਰਵਣ ਸਿੰਘ, ਓਮ ਪ੍ਰਕਾਸ਼ ਕਾਦਿਆਨ, ਵਿਨੋਦ ਵਰਮਾ, ਸ਼ੈਲਜਾ ਗੁਪਤਾ, ਪੇ੍ਰਮ ਚੌਟਾਲਾ ਤੇ ਸੰਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਧੂਰੀ ਪਹੁੰਚੇ ਭਗਵੰਤ ਮਾਨ
ਧੂਰੀ ਦੀ ਜਨਤਾ ਨੇ ਮਾਨ ਦਾ ਕੀਤਾ ਜ਼ੋਰਦਾਰ ਸਵਾਗਤ
ਸੁਖਜਿੰਦਰ ਮਾਨ
ਧੂਰੀ /ਸੰਗਰੂਰ, 23 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਵੱਖ- ਵੱਖ ਪਿੰਡਾਂ ਦਾ ਪਲੇਠਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਾਅਵਾ ਕੀਤਾ, ‘‘10 ਮਾਰਚ ਨੂੰ ਦੇਸ਼ ਦਾ ਮੀਡੀਆ ਪੰਜਬ ਦੀ ਜਨਤਾ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ’ਚ ਕੀਤੇ ਵੱਡੇ ਫ਼ਤਵੇ ਦਾ ਐਲਾਨ ਕਰ ਦੇਵੇਗਾ। ਪੰਜਾਬ ਵਿਧਾਨ ਸਭਾ ਚੋਣ ’ਚ ਇਸ ਵਾਰ ਆਮ ਆਦਮੀ ਪਾਰਟੀ ਦਾ ਪ੍ਰਚੰਡ ਬਹੁਮਤ ਆਵੇਗਾ, ਕਿਉਂਕਿ ਭ੍ਰਿਸ਼ਟ ਅਤੇ ਲੁਟੇਰੀਆਂ ਸੱਤਾਧਾਰੀ ਪਾਰਟੀਆਂ ਤੋਂ ਅੱਕੇ- ਥੱਕੇ ਪੰਜਾਬ ਦੇ ਲੋਕ 20 ਫਰਵਰੀ ਨੂੰ ਵੋਟਿੰਗ ਮਸ਼ੀਨ ਦਾ ਬਟਨ ਆਮ ਆਦਮੀ ਪਾਰਟੀ ਦੇ ਹੱਕ ’ਚ ਦੱਬਣ ਲਈ ਤੱਤਪਰ ਬੈਠੇ ਹਨ।’’
ਐਤਵਾਰ ਨੂੰ ਭਗਵੰਤ ਮਾਨ ‘ਆਪ’ ਵੱਲੋਂ ਉਮੀਦਵਾਰ ਦੀ ਟਿਕਟ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਹਲਕਾ ਧੂਰੀ ਵਿੱਚ ਆਏ ਅਤੇ ਉਨ੍ਹਾਂ ਸੰਗਰੂਰ ਸ਼ਹਿਰ ਦੇ ਨਾਨਕਿਆਣਾ ਚੌਂਕ ਤੋਂ ਆਪਣਾ ਚੋਣ ਦੌਰਾ ਸ਼ੁਰੂ ਕੀਤਾ, ਜਿਥੇ ਮਾਨ ਦੇ ਵੱਡੀ ਗਿਣਤੀ ’ਚ ਸਮਰਥੱਕਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਨਾਨਕਿਆਣਾ ਚੌਂਕ ਤੋਂ ਚੱਲਿਆ ਮਾਨ ਦਾ ਕਾਫ਼ਲਾ ਲੱਡਾ, ਕਾਂਝਲਾ, ਹਸਨਪੁਰ, ਮੁਲੇਵਾਲ, ਕਾਕੜਵਾਲ, ਰਣੀਕੇ ਅਤੇ ਭੁਗਰਾਂ ਆਦਿ ਵੱਖ- ਵੱਖ ਪਿੰਡ’ਚ ਗੁਜ਼ਰਿਆ ਅਤੇ ਵੱਡਾ ਹੁੰਦਾ ਗਿਆ । ਇਸ ਦੌਰਾਨ ਪਿੰਡਾਂ ਦੇ ਲੋਕਾਂ ਵੱਲੋ ਸੜਕਾਂ ਅਤੇ ਕੋਠਿਆਂ ’ਤੇ ਚੜ੍ਹ ਕੇ ਭਗਵੰਤ ਮਾਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਮੀਂਹ ਅਤੇ ਕੜਾਕੇ ਦੀ ਠੰਡ ਦੇ ਬਾਵਜੂਦ ਮਾਨ ਦੇ ਸਮਰਥਕਾਂ ਵਿੱਚ ਅਥਾਹ ਜੋਸ਼ ਝਲਕ ਰਿਹਾ ਸੀ ਅਤੇ ਉਹ ਮਾਨ ਦੇ ਗਲ ’ਚ ਹਾਰ ਪਾ ਕੇ, ਸਨਮਾਨ ਚਿੰਨ ਦੇ ਕੇ ਅਤੇ ਹੱਥ ਮਿਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ। ਪਿੰਡਾਂ ਦੀਆਂ ਔਰਤਾਂ ਵਿੱਚ ਭਗਵੰਤ ਮਾਨ ਪ੍ਰਤੀ ਖਾਸ ਉਤਸ਼ਾਹ ਦੇਖਿਆ ਗਿਆ। ਇਨ੍ਹਾਂ ਔਰਤਾਂ ਖਾਸ ਕਰਕੇ ਬਜ਼ੁਰਗ ਔਰਤਾਂ ਨੇ ਭਗਵੰਤ ਮਾਨ ਦੇ ਸਿਰ ’ਤੇ ਹੱਥ ਰੱਖ ਕੇ ਜਿੱਤ ਦਾ ਅਸ਼ੀਰਵਾਦ ਦਿੱਤਾ। ਇੱਕ ਬਜ਼ੁਰਗ ਮਾਤਾ ਨੇ ਅਸ਼ੀਰਵਾਰ ਦਿੰਦਿਆਂ ਮਾਨ ਨੂੰ ਕਿਹਾ, ‘‘ਵੇ ਪੁੱਤ ਆਹ ਚਿੱਟੇ- ਚੁਟੇ ਦੀ ਜ਼ਹਿਰ ਤੋਂ ਸਾਡਾ ਖਹਿੜਾ ਛੁਡਾ ਦੇ। ਹਰ ਰੋਜ਼ ਮਰ ਰਹੇ ਪੁੱਤਾਂ ਦਾ ਦਰਦ ਸਾਥੋਂ ਨਹੀਂ ਸਿਹਾ ਜਾਂਦਾ।’’ ਭਗਵੰਤ ਮਾਨ ਨੇ ਮਾਤਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਹੱਥ ਆਉਣ ਤੋਂ ਤੁਰੰਤ ਬਾਅਦ ਨਸ਼ੇ ਦੇ ਸੌਦਾਗਰਾਂ ਦੇ ਨਾਲ- ਨਾਲ ਹਰ ਤਰ੍ਹਾਂ ਦੇ ਮਾਫੀਆ ਨੂੰ ਸਲਾਖਾਂ ਪਿੱਛੇ ਸੁਟਿਆ ਜਾਵੇਗਾ। ਬੇਰੁਜ਼ਗਾਰ ਘੁੰਮ ਰਹੇ ਨੌਜਵਾਨਾਂ ਲਈ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਵਸੀਲੇ ਦਿੱਤੇ ਜਾਣਗੇ। ਨੌਜਵਾਨਾਂ ਨੂੰ ਇਸ ਕਦਰ ਕਾਬਲ ਕੀਤਾ ਜਾਵੇਗਾ ਅਤੇ ਮੌਕੇ ਦਿੱਤੇ ਜਾਣਗੇ ਕਿ ਉਹ ਬੇਰੁਜ਼ਗਾਰ ਤੋਂ ਰੁਜ਼ਗਾਰ ਹੀ ਨਹੀਂ ਸਗੋਂ ਰੁਜ਼ਗਾਰਦਾਤਾ ਵੀ ਬਣਨਗੇ। ਧੂਰੀ ਹਲਕੇ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਧੂਰੀ ਹਲਕਾ ਉਸ ਦਾ ਘਰ ਹੈ। ਇੱਥੇ ਉਸ ਦੇ ਚਾਚੇ -ਤਾਏ, ਦੋਸਤ- ਮਿੱਤਰ ਅਤੇ ਰਿਸਤੇਦਾਰ ਰਹਿੰਦੇ ਹਨ। ਧੂਰੀ ਦੇ ਲੋਕਾਂ ਨੇ ਲੋਕ ਸਭਾ ਦੀਆਂ ਸਾਲ 2014 ਅਤੇ 2019 ਦੀਆਂ ਚੋਣਾ ਮੌਕੇ ਉਨ੍ਹਾਂ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨੇ ਜਿੱਤਾ ਕੇ ਦਿੱਲੀ ਦੇ ਰਾਹ ਪਾਇਆ ਸੀ। ਇਸ ਵਾਰ ਧੂਰੀ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਹੋਣ ਦਾ ਸਰਟੀਫਿਕੇਟ ਦੇਣਗੇ।’’ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧੂਰੀ ਤੋਂ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ। ਇਸ ਮੌਕੇ ਭਗਵੰਤ ਮਾਨ ਨਾਲ ਜ਼ਿਲ੍ਹਾ ਅਤੇ ਸੂਬਾ ਪੱਧਰੀ ਆਗੂਆਂ ਸਮੇਤ ਸਾਰੇ ਸਥਾਨਕ ਆਗੂ ਤੇ ਵਰਕਰ ਸਮਰਥਕ ਵੱਡੀ ਗਿਣਤੀ ’ਚ ਮੌਜ਼ੂਦ ਸਨ।
ਸੰਯੁਕਤ ਸਮਾਜ ਮੋਰਚੇ ਨੇ ਮੋੜ ਤੋਂ ਬਣਾਇਆ ਲੱਖਾ ਸਿਧਾਣਾ ਨੂੰ ਉਮੀਦਵਾਰ
ਪਿਛਲੇ ਕਈ ਦਿਨਾਂ ਤੋਂ ਅਜਾਦ ਉਮੀਦਵਾਰ ਵਜੋਂ ਭਖਾ ਰਿਹਾ ਸੀ ਚੋਣ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ: ਗੈਗਸਟਰ ਤੋਂ ਸਮਾਜ ਸੇਵਾ ਦੇ ਰਾਹੀਂ ਸਿਆਸਤ ਵਿਚ ਆਉਣ ਵਾਲੇ ਲੱਖੇ ਸਿਧਾਣੇ ਨੂੰ ਹੁਣ ਕਿਸਾਨ ਜਥੇਬੰਦੀਆਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਨੇ ਅਪਣਾ ਲਿਆ ਹੈ। ਪਿਛਲੇ ਕਈ ਦਿਨਾਂ ਤੋ ਬਠਿੰਡਾ ਜ਼ਿਲ੍ਹੇ ਦੇ ਮੋੜ ਵਿਧਾਨ ਸਭਾ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਮੁਹਿੰਮ ਭਖਾਉਣ ਵਾਲੇ ਲੱਖੇ ਨੂੰ ਹੁਣ ਮੋਰਚੇ ਨੇ ਅਪਣਾ ਉਮੀਦਵਾਰ ਐਲਾਨਿਆ ਹੈ। ਮੋਰਚੇ ਵਲੋ ਅੱਜ 34 ਉਮੀਦਵਾਰਾਂ ਦੀ ਜਾਰੀ ਦੂਜੀ ਲਿਸਟ ਵਿਚ ਲੱਖੇ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸਦੀ ਪਹਿਲਾਂ ਵੀ ਚਰਚਾ ਸੀ ਪ੍ਰੰਤੂ ਦਿੱਲੀ ਵਿਖੇ ਸਾਲ ਤੋਂ ਵੱਧ ਸਮੇਂ ਲਈ ਚੱਲੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂਆਂ ਤੇ ਲੱਖੇ ਸਿਧਾਣੇ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਰਹੇ ਸਨ। ਪ੍ਰੰਤੂ ਹੁਣ ਮੋਰਚੇ ਦਾ ਉਮੀਦਵਾਰ ਬਣਨ ਕਾਰਨ ਕਿਸਾਨੀ ਪ੍ਰਭਾਵ ਵਾਲੇ ਮੋੜ ਹਲਕੇ ਵਿਚ ਲੱਖਾ ਸਿਧਾਣਾ ਨੂੰ ਵੱਡਾ ਸਿਆਸੀ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਮੋੜ ਹਲਕੇ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਨੂੰ ਟਿਕਟ ਦਿੱਤੀ ਹੋਈ ਹੈ, ਉਥੇ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮਪਤਨੀ ਡਾ ਮੰਜੂ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰਾਂ ਆਮ ਆਦਮੀ ਪਾਰਟੀ ਨੇ ਸੁਖਵੀਰ ਸਿੰਘ ਮਾਈਸਰਖ਼ਾਨਾ ਨੂੰ ਟਿਕਟ ਦਿੱਤੀ ਹੈ। ਜਦੋਂਕਿ ਭਾਜਪਾ ਨੇ ਹਾਲੇ ਇੱਥੇ ਅਪਣਾ ਉਮੀਦਵਾਰ ਐਲਾਨਣਾਂ ਹੈ, ਜਿਸਤੋਂ ਬਾਅਦ ਮੁਕਾਬਲਾ ਪੰਜ ਕੌਣਾ ਬਣਨ ਦੀ ਸੰਭਾਵਨਾ ਹੈ। ਜਿਕਰਯੋਗ ਹੈਕਿ ਲੱਖਾ ਸਿਧਾਣਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਪਣੇ ਜੱਦੀ ਹਲਕੇ ਰਾਮਪੁਰਾ ਫ਼ੂਲ ਤੋਂ ਪੀਪਲਜ਼ ਪਾਰਟੀ ਦੇ ਉਮੀਦਵਾਰ ਤੌਰ ’ਤੇ ਕਿਸਮਤ ਅਜਮਾ ਚੁੱਕਿਆ ਹੈ। ਹੁਣ ਉਸਦੇ ਅਚਾਨਕ ਅਪਣਾ ਜੱਦੀ ਹਲਕਾ ਛੱਡ ਮੋੜ ’ਤੇ ਆਉਣ ਪਿੱਛੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ।
ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵਲੋਂ ਸ਼ਹਿਰ ਦਾ ਦੌਰਾ ਜਾਰੀ, ਵੱਖ ਵੱਖ ਵਾਰਡਾਂ ਵਿਚ ਭਰਵਾਂ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ : ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਸਾਬਕਾ ਵਿਧਾਇਕ ਸਿੰਗਲਾ ਦਾ ਗਰਮਜੋਸੀ ਨਾਲ ਸਵਾਗਤ ਕੀਤਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ । ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਹਰ ਵਰਗ ਦੁਖੀ ਹੈ ਤੇ ਖਾਸ ਕਰ ਕੇ ਮੁਲਾਜਮਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦਿੱਤੇ ਗਏ ਪੇ ਕਮਿਸ਼ਨ ਦੀ ਰਿਪੋਰਟ ਨਾਲ ਮੁਲਾਜਮਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ। ਖ਼ਜ਼ਾਨਾ ਮੰਤਰੀ ਦੀਆਂ ਨੀਤੀਆਂ ਤੋਂ ਦੁਖੀ ਜਨਤਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਲਈ ਪੱਬਾਂ ਭਾਰ ਹੈ ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਮਿਲਿਆ ਤੇ ਪੰਜਾਬ ਤਰੱਕੀ ਵੱਲ ਵਧਿਆ। ਸਿੰਗਲਾ ਨੇ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਖਜਾਨਾ ਮੰਤਰੀ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਹਰ ਸ਼ਹਿਰੀ 20 ਫਰਵਰੀ ਨੂੰ ਦੇ ਕੇ ਉਨ੍ਹਾਂ ਦੀ ਜਿੱਤ ਦਾ ਹਿੱਸਾ ਬਣੇਗਾ । ਉਨ੍ਹਾਂ ਵਿਸ਼ਵਾਸ ਦਿਵਾਇਆ ਕੇ ਸ਼ਹਿਰ ਦੇ ਵਿਕਾਸ ਲਈ ਜੀ ਤੋੜ ਮਿਹਨਤ ਕੀਤੀ ਜਾਵੇਗੀ ।ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਆਗੂ ਅਤੇ ਵਰਕਰ ਹਾਜਰ ਸਨ ।
ਭਾਜਪਾ ਉਮੀਦਵਾਰ ਰੁਪਿੰਦਰਜੀਤ ਸਿੰਘ ਦਾ ਭੁਚੋ ਮੰਡੀ ਪਹੁੰਚਣ ਭਰਵਾਂ ਸਵਾਗਤ
ਪੜ੍ਹੇ ਲਿਖੇ ਨੌਜਵਾਨ ਨੂੰ ਉਮੀਦਵਾਰ ਬਣਾਉਣਾ ਪਾਰਟੀ ਦਾ ਸ਼ਲਾਘਾਯੋਗ ਕਦਮ: ਸੋਢੀ/ਬਿੰਟਾ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ :ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਭਾਜਪਾ ਦੇ ਐਲਾਨੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਦਾ ਅੱਜ ਭੁੱਚੋ ਮੰਡੀ ਵਿਖੇ ਪਹੁੰਚਣ ’ਤੇ ਭਾਜਪਾ ਵਰਕਰਾਂ ਅਤੇ ਮੰਡੀ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਦਿਆਲ ਦਾਸ ਸੋਢੀ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਕਿਹਾ ਕਿ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਨੂੰ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਉਮੀਦਵਾਰ ਐਲਾਨਣਾ ਵੱਡਾ ਫੈਸਲਾ ਹੈ ਜਿਸ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ , ਪ੍ਰਧਾਨ ਜੇਪੀ ਨੱਡਾ, ਪੰਜਾਬ ਪ੍ਰਧਾਨ ਅਸ਼ਵਿਨੀ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੇ ਬੈਨਰ ਹੇਠ ਲੜੀਆਂ ਜਾਣ ਵਾਲੀਆਂ ਚੋਣਾਂ ਵਿੱਚ ਇਸ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਉਮੀਦਵਾਰ ਇੰਜ ਰੁਪਿੰਦਰਜੀਤ ਸਿੰਘ ਨੇ ਭਾਜਪਾ ਵਰਕਰਾਂ ਅਤੇ ਮੰਡੀ ਵਾਸੀਆਂ ਵੱਲੋਂ ਕੀਤੇ ਗਰਮਜੋਸ਼ੀ ਨਾਲ ਸਵਾਗਤ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਲੋਕਾਂ ਵੱਲੋਂ ਜਤਾਈ ਜਾਣ ਵਾਲੀ ਉਮੀਦ ਤੇ ਖਰਾ ਉਤਰਿਆ ਜਾਵੇਗਾ ਅਤੇ ਇਸ ਇਲਾਕੇ ਦੇ ਵਿਕਾਸ ਲਈ ਜੀ ਤੋੜ ਮਿਹਨਤ ਕੀਤੀ ਜਾਵੇਗੀ ।
ਦਲਿਤ ਮਸਲਿਆਂ ਨੂੰ ਵਿਚਾਰਨ ਲਈ 26 ਜਨਵਰੀ ਨੂੰ ਬਠਿੰਡਾ ਵਿਖੇ ਕਰਾਂਗੇ ਕਾਨਫ਼ਰੰਸ; ਗਹਿਰੀ
ਘਰਾਂ ਦੀ ਮਾਲਕੀ ਅਤੇ ਮਜ਼ਦੂਰਾਂ ਦੇ ਪੈਸੇ ਨਾ ਦੇਣ ਵਿੱਚ ਕੀਤੀ ਜਾ ਰਹੀ ਹੈ ਬੇਈਮਾਨੀ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ :ਦਲਿਤ ਮਹਾਂ ਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਅੱਜ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ 26 ਜਨਵਰੀ ਨੂੰ ਬਠਿੰਡਾ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਨੂੰ ਸਮਰਪਤ ਗਣਤੰਤਰ ਦਿਵਸ ਮਨਾਇਆ ਜਾਵੇਗਾ। ਜਿਸ ਵਿਚ ਲਾਲ ਲਕੀਰ ਖਤਮ ਕਰਕੇ ਲੋਕਾਂ ਨੂੰ ਘਰਾਂ ਦੀ ਮਾਲਕੀ ਦੇ ਸਰਟੀਫਿਕੇਟ ਦੇਣ ਵਿਚ ਆਨਾਕਾਨੀ ਕਰਨ ਤੇ ਮਨਰੇਗਾ ਸਕੀਮ ਵਿੱਚ ਵੀ ਵੱਡੇ ਪੱਧਰ ਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਮਸਲੇ ਵਿਚਾਰੇ ਜਾਣਗੇ। ਕਿਰਨਜੀਤ ਸਿੰਘ ਗਹਿਰੀ ਨੇ ਸਾਰੀਆਂ ਹੀ ਸਮਾਜਿਕ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਕੰਮ ਕਰਦੇ ਦਲਿਤ ਨੇਤਾਵਾਂ ਮਜ਼੍ਹਬੀ ਸਿੱਖ ਨੇਤਾਵਾਂ ਨੂੰ ਇਸ ਕਾਨਫ਼ਰੰਸ ਵਿਚ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਵੀ 40 ਫੀਸਦੀ ਦਲਿਤ ਭਾਈਚਾਰਾ ਇਕੱਤਰ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਜਿਆਦਾ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਣਾ ਪਵੇਗਾ। ਦਲਿਤ ਮਹਾਂ ਪੰਚਾਇਤ ਦੇ ਨੇਤਾਵਾਂ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦਲਿਤ ਭਾਈਚਾਰੇ ਨੂੰ ਮੁਕਾਊ ਵੋਟ ਬੈਂਕ ਸਮਝਣ ਦਾ ਭੁਲੇਖਾ ਦੂਰ ਕਰ ਦੇਣ । ਗਹਿਰੀ ਨੇ ਕਿਹਾ ਝੂਠ ਅਤੇ ਲਾਰਿਆਂ ਦੀ ਬੁਨਿਆਦ ਤੇ ਬਣੀ ਹੋਈ ਸਰਕਾਰ ਕਦੇ ਵੀ ਗ਼ਰੀਬ ਭਾਈਚਾਰੇ ਦਾ ਭਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਇੱਕ ਸੌ ਗਿਆਰਾਂ ਦਿਨਾਂ ਦੀ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਣਬੁੱਝ ਕੇ ਲਾਗੂ ਨਾ ਕਰਕੇ ਆਪਣੀ ਦਲਿਤ ਵਿਰੋਧੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਇਸ ਮੀਟਿੰਗ ਵਿਚ ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਦਲਿਤ ਮਹਾਪੰਚਾਇਤ ਲੋਕ ਜਨ ਸ਼ਕਤੀ ਪਾਰਟੀ ਸੁਖਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਅਮਰਿੰਦਰ ਸਿੰਘ ਐਡਵੋਕੇਟ ਮਿੱਠੂ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ ਬਠਿੰਡਾ ਰਾਧੇ ਸ਼ਾਮ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਗੁਰਦੀਪ ਸਿੰਘ ਰੋਮਾਣਾ ਜਲਿਾ ਪ੍ਰਧਾਨ ਫਰੀਦਕੋਟ ਮੋਦਨ ਸਿੰਘ ਪੰਚ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਹਰਵਿੰਦਰ ਸਿੰਘ ਹੈਰੀ ਅਟਵਾਲ ਪ੍ਰਧਾਨ ਰੰਘਰੇਟਾ ਵਿਰਾਸਤ ਮਿਸ਼ਨ ਪੰਜਾਬ ਨੂੰ ਦਲਿਤ ਮਹਾਂ ਪੰਚਾਇਤ ਦਾ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ ਲਵਪ੍ਰੀਤ ਸਿੰਘ ਲੰਬੀ ਜਲ੍ਹਿਾ ਪ੍ਰਧਾਨ ਦਲਿਤ ਮਹਾਪੰਚਾਇਤ ਮੁਕਤਸਰ ਜਗਰੂਪ ਸਿੰਘ ਚੌਹਾਨ ਬਲਾਕ ਪ੍ਰਧਾਨ ਕੋਟਕਪੂਰਾ ਲਾਲ ਚੰਦ ਸ਼ਰਮਾ ਜਨਰਲ ਸਕੱਤਰ ਦਲਿਤ ਮਹਾਪੰਚਾਇਤ ਪੰਜਾਬ ਬਲਦੇਵ ਸਿੰਘ ਮੋਜੀ ਸਕੱਤਰ ਦਲਿਤ ਮਹਾਪੰਚਾਇਤ ਬਲਜੀਤ ਸਿੰਘ ਅਕਲੀਆ ਗੁਰਤੇਜ ਸਿੰਘ ਬੱਲੂਆਣਾ ਜਰਮਨਜੀਤ ਸਿੰਘ ਗਹਿਰੀ ਚੇਅਰਮੈਨ ਜਨਸ਼ਕਤੀ ਸਟੂਡੈਂਟ ਯੂਨੀਅਨ ਤਰਸੇਮ ਸਿੰਘ ਪੰਚ ਲੱਖੀ ਜੰਗਲ ਜਨਰਲ ਸਕੱਤਰ ਦਲਿਤ ਮਹਾਪੰਚਾਇਤ ਬਠਿੰਡਾ ਸੁਖਦੇਵ ਸਿੰਘ ਨੀਟਾ ਜਨਰਲ ਸਕੱਤਰ ਮਿਸਤਰੀ ਮਜਦੂਰ ਯੂਨੀਅਨ ਬਠਿੰਡਾ ਚਿਰਾਗ ਗਹਿਰੀ ਅਮਨ ਰਾਣਾ ਹਰਜੀਤ ਕੁਲਦੀਪ ਆਦਿ ਹਾਜ਼ਰ ਰਹੇ।
ਕਾਂਗਰਸ ਸਰਕਾਰ ਨੇ ਹਰ ਫੈਸਲਾ ਲੋਕਾਂ ਦੇ ਹਿੱਤਾਂ ਵਿੱਚ ਲਿਆ- ਮਨਪ੍ਰੀਤ ਬਾਦਲ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਸ਼ਹਿਰ ਦੇ ਵਾਰਡ ਨੰਬਰ 2 ਕੋਠੇ ਸੁੱਚਾ ਸਿੰਘ ਨਗਰ, ਆਦਰਸ਼ ਨਗਰ, ਗ੍ਰੀਨ ਸਿਟੀ, ਨਿਊ ਸ਼ਕਤੀ ਨਗਰ ,ਬਸੰਤ ਵਿਹਾਰ ,ਪਾਵਰ ਹਾਊਸ ਰੋਡ, ਜੁਝਾਰ ਸਿੰਘ ਨਗਰ ਸਮੇਤ ਵਿਰਾਟ ਕਲੋਨੀ ਦਾ ਦੌਰਾ ਕੀਤਾ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਦਰਸ਼ ਨਗਰ ਵਿਚ ਪਿਛਲੇ 25 ਸਾਲ ਦੀ ਪੁਰਾਣੀ ਸਮੱਸਿਆ ਘਰ ਘਰ ਸੀਵਰੇਜ ਸਿਸਟਮ ਮੁਹੱਈਆ ਕਰਵਾਉਣ ਦਾ ਮਸਲਾ ਹਲ ਹੋਣ ਨਾਲ ਇਸ ਇਲਾਕੇ ਦੀ ਤਸਵੀਰ ਬਦਲ ਗਈ ਹੈ, ਮਾਡਲ ਟਾਊਨ ਤੋਂ ਜੋਗਾ ਨੰਦ ਨਗਰ ਨੂੰ ਮਿਲਾਉਣ ਵਾਲੇ ਪੁਲ ਦੇ ਨਿਰਮਾਣ ਨਾਲ ਵੱਡੀ ਰਾਹਤ ਮਿਲੀ ਹੈ, 80 ਲੱਖ ਦੀ ਲਾਗਤ ਨਾਲ ਸਥਾਪਤ ਕੀਤੇ ਬਾਇਓ ਡਾਇਵਰਸਿਟੀ ਪਾਰਕ ਅਤੇ ਨਿਰਮਾਣ ਹੋ ਰਹੇ ਜੌਗਿੰਗ ਟਰੈਕ ਨੇ ਵੀ ਇਸ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਏਜੰਡਾ ਸੂਬੇ ਦੀ ਤਰੱਕੀ ਰਿਹਾ ਹੈ ਅਤੇ ਕਾਂਗਰਸ ਸਰਕਾਰ ਦਾ ਹਰ ਫੈਸਲਾ ਲੋਕ ਹਿੱਤਾ ਚ‘ ਲਿਆ ਗਿਆ ਹੈ।। ਉਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਹਰ ਇਲਾਕੇ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ । ਇਸ ਮੌਕੇ ਵੱਖ ਵੱਖ ਵਾਰਡਾਂ ਵਿੱਚ ਪ੍ਰਭਾਵਸ਼ਾਲੀ ਇਕੱਠ ਰਾਹੀਂ ਸ਼ਹਿਰ ਵਾਸੀਆਂ ਨੇ ਵਿੱਤ ਮੰਤਰੀ ਵੱਲੋਂ ਕਰਵਾਏ ਵਿਕਾਸ ਲਈ ਧੰਨਵਾਦ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਅਮਰਪੁਰਾ ਬਸਤੀ ‘ਚ ਕਾਂਗਰਸ ਅਤੇ ਅਕਾਲੀ ਦਲ ਦੇ ਸੈਂਕੜੇ ਵਰਕਰ ਆਪ ‘ਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ : ਅੱਜ ਇਥੇ ਅਮਰਪੁਰਾ ਬਸਤੀ ਵਿਖੇ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਅਕਾਲੀ ਤੇ ਕਾਂਗਰਸੀ ਵਰਕਰ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸ. ਗਿੱਲ ਨੇ ਸਭਨਾਂ ਦਾ ਸਵਾਗਤ ਕਰਦਿਆਂ ਪਾਰਟੀ ਵਿਚ ਪੂਰਾ ਮਾਨ ਸਨਮਾਨ ਮਿਲਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸਦੇ ਚਲਦਿਆ ਉਹ ਵੱਡੀ ਗਿਣਤੀ ਵਿਚ ਲੋਕ ਆਪ ‘ਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਜਗਰੂਪ ਸਿੰਘ ਗਿੱਲ ਨੇ ਲੋਕਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਵਿਕਾਸ ਕਾਰਜਾਂ ਤੇ ਪਹਿਲ ਵਜੋਂ ਕੰਮ ਕੀਤਾ ਜਾਵੇਗਾ, ਸਿਹਤ ਸਹੂਲਤਾਂ ਅਤੇ ਸਿਖਿਆ ਦਿੱਲੀ ਵਾਂਗ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਮੁਹੱਈਆ ਹੋਣਗੀਆਂ। ਆਪ ‘ਚ ਸ਼ਾਮਲ ਹੋਣ ਵਾਲਿਆਂ ‘ਚ ਡਾ. ਬਿਕਰਮਜੀਤ ਸਿੰਘ, ਗੁਰਚਰਨ ਸਿੰਘ, ਸੁਖਮੰਦਰ ਸਿੰਘ, ਪਰਮਜੀਤ ਸਿੰਘ, ਚਮਕੌਰ ਸਿੰਘ, ਕਾਲਾ ਸਿੰਘ, ਜਗਦੇਵ ਸਿੰਘ, ਨਛੱਤਰ ਸਿੰਘ, ਅਕਾਸ਼ਦੀਪ ਸਿੰਘ, ਕੇਹਰ ਸਿੰਘ, ਵਿਜੇ ਕੁਮਾਰ, ਜਰਨੈਲ ਸਿੰਘ, ਜਸਵਿਦਰ ਕੌਰ, ਪਰਮਿੰਦਰ ਕੌਰ, ਰਾਜਿੰਦਰ ਕੌਰ, ਐਡਵੋਕੇਟ ਸੁਖਵਿੰਦਰ ਸਿੰਘ, ਚਮਨ ਲਾਲ, ਜਗਸੀਰ ਸਿੰਘ, ਅਮਰਜੀਰ ਸਿੰਘ, ਬਲਜੀਤ ਕੌਰ, ਪੁਨੀਤ ਕੌਰ, ਸੀਮਾ ਰਾਣੀ, ਆਲਮ ਖਾਨ, ਅਗਨਾਵੀ, ਰਾਜਿੰਦਰ ਕੁਮਾਰ ਆਦਿ ਦੇ ਨਾਂ ਵਿਸ਼ੇਸ਼ ਰਹੇ।





