Friday, May 1, 2026
Home Blog Page 2704

ਡੀਏਵੀ ਕਾਲਜ਼ ਦੀ ਹਾਕੀ ਟੀਮ ਨੇ ਕੌਮੀ ਟੂਰਨਾਮੈਂਟ ’ਚ ਤੀਜ਼ਾ ਸਥਾਨ ਹਾਸਲ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ: ਸਥਾਨਕ ਡੀ.ਏ.ਵੀ. ਕਾਲਜ ਦੀਆਂ ਲੜਕੀਆਂ ਦੀ ਹਾਕੀ ਟੀਮ ਨੇ ਆਲ-ਇੰਡੀਆ ਸੀਨੀਅਰ ਨੈਸ਼ਨਲ ਹਾਕੀ ਟੂਰਨਾਮੈਂਟ ਵਿਚ ਮਹਾਰਾਸ਼ਟਰ ਦੀ ਟੀਮ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸਤੋਂ ਇਲਾਵਾ ਡੀ.ਏ.ਵੀ. ਕਾਲਜ ਦੀ ਕਿਰਨਦੀਪ ਕੌਰ, ਜਿਓਤੀਕਾ, ਰੋਜ਼ੀ, ਭਾਰਤੀ ਅਤੇ ਨਵਜੋਤ ਕੌਰ ਨੇ ਪੰਜਾਬ ਹਾਕੀ ਟੀਮ ਦੇ ਵਿਚ ਸ਼ਾਮਿਲ ਹੋ ਕੇ ਉਤਰ-ਪ੍ਰਦੇਸ਼ ਦੇ ਝਾਂਸੀ ਵਿਚ 21 ਤੋਂ 30 ਅਕਤੂਬਰ-2021 ਤੱਕ ਆਯੋਜਿਤ ਰਾਸ਼ਟਰੀ ਹਾਕੀ ਟੂਰਨਾਮੈਂਟ ਵਿਚ ਕਾਂਸੇ ਦਾ ਪਦਕ ਹਾਸਿਲ ਕੀਤਾ। ਕਾਲਜ਼ ਦੇ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਮਾਤਾ-ਪਿਤਾ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਾਈਸ-ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਪ੍ਰੋ. ਕੁਲਦੀਪ ਸਿੰਘ ਤੇ ਪ੍ਰੋ. ਨਿਰਮਲ ਸਿੰਘ ਨੇ ਵੀ ਖ਼ੁਸੀ ਜਾਹਰ ਕੀਤੀ।

ਗਹਿਰੀ ਨੇ ਡਾ ਰਾਜ ਕੁਮਾਰ ਵੇਰਕਾ ਨਾਲ ਨਾਲ ਕੀਤੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ:ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਅੱਜ ਦਲਿਤ ਮੁੱਦਿਆਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੀਟਿੰਗ ਕੀਤੀ। ਜਿਸ ਵਿਚ ਹਰ ਜ਼ਿਲ੍ਹੇ ਵਿਚ ਖੁੱਲੇ ਡਾ ਬੀਆਰ ਅੰਬੇਦਕਰ ਭਵਨਾ ਦੀ ਖਸਤਾ ਹਾਲਤ ’ਤੇ ਚਰਚਾ ਕਰਦਿਆਂ ਇੰਨ੍ਹਾਂ ਭਵਨਾਂ ਵਿੱਚ ਗਰੀਬ ਬੱਚਿਆਂ ਲਈ ਆਈਏਐਸ ਆਈਪੀਐਸ ਐਮਬੀਬੀਐਸ ਅਤੇ ਹੋਰ ਯੋਗਤਾ ਮੁਕਾਬਲੇ ਕੋਚਿੰਗ ਸੈਂਟਰ ਖੋਲਣ ਦੀ ਮੰਗ ਕੀਤੀ ਗਈ। ਇਸ ਮੌਕੇ ਗਹਿਰੀ ਦੇ ਨਾਲ ਮਲਕੀਤ ਸਿੰਘ ਕਲਿਆਣ, ਰਾਜਵਿੰਦਰ ਸਿੰਘ ਮੋਹਾਲੀ ਆਦਿ ਵੀ ਹਾਜਰ ਸਨ।

ਅਕਾਲੀ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ

0

ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ : ਅੱਜ ਬਠਿੰਡਾ ਸ਼ਹਿਰੀ ਹਲਕੇ ਵਿਚ ਅਕਾਲੀ ਦਲ ਨਾਲ ਸਬੰਧਤ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇੰਨਾਂ ਵਰਕਰਾਂ ਨੂੰ ਬੀਬਾ ਵੀਨੂੰ ਬਾਦਲ ਅਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਕਾਂਗਰਸ ਪਾਰਟੀ ਦਾ ਚਿੰਨ੍ਹ ਪਾ ਕੇ ਸਵਾਗਤ ਕੀਤਾ। ਇਸ ਮੌਕੇ ਬੀਬਾ ਵੀਨੂੰ ਬਾਦਲ ਅਤੇ ਜੌਹਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੇ ਹਨ,ਇਸ ਲਈ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹਿਦਾ ਹੈ। ਇਸ ਮੌਕੇ ਕਾਂਗਰਸੀ ਆਗੂ ਪਿ੍ਰਤਪਾਲ ਪਾਲੀ, ਪਰਮਜੀਤ ਕੌਰ, ਰੋਸ਼ਨ ਗਿਆਨਾ ਆਦਿ ਹਾਜ਼ਰ ਸਨ।

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਪ੍ਰਤਾਪ ਬਾਜਵਾ ਨੇ ਮੁੜ ਲਿਖਿਆ ਮੁੱਖ ਮੰਤਰੀ ਨੂੰ ਪੱਤਰ

0

ਪਹਿਲਾ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਵੀ ਲਿਖ ਚੁੱਕੇ ਹਨ ਪੱਤਰ

ਵਿਧਾਨ ਸਭਾ ਬਿੱਲ ਲਿਆਉਣ ਦੀ ਕੀਤੀ ਮੰਗ

ਸੁਖਜਿੰਦਰ ਮਾਨ

ਚੰਡੀਗੜ੍ਹ, 11 ਨਵੰਬਰ: ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਨੂੰ ਜ਼ਿਲਾ ਬਣਾਉਣ ਲਈ ਮੁੜ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਚਰਨਜੀਤ ਸਿੰਘ ਚੰਨੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਬਟਾਲਾ ਦੀ ਇਤਿਹਾਸਕ ਤੇ ਧਾਰਮਕ ਮਹੱਤਤਾ ਦਾ ਉਲੇਖ ਕਰਦਿਆਂ ਪੰਜਾਬ ਸਰਕਾਰ ਵੱਲੋਂ ਅੱਜ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਇਸ ਮੰਗ ਨੂੰ ਪਾਸ ਕਰਨ ਦੀ ਅਪੀਲ ਕੀਤੀ ਹੈ। ਸਰਦਾਰ ਬਾਜਵਾ ਇਸ ਤੋਂ ਪਹਿਲਾਂ ਵੀ ਲੰਘੇ ਅਗਸਤ ਮਹੀਨੇ ਵਿੱਚ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਹ ਮੰਗ ਕਰ ਚੁੱਕੇ ਹਨ। ਉਸ ਸਮੇਂ ਦੌਰਾਨ  ਬਾਜਵਾ ਦੇ ਪੱਤਰ ਤੋਂ ਬਾਅਦ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਸੀ ਤੇ ਮੌਜੂਦਾ ਸਮੇਂ ਸ ਰੰਧਾਵਾ ਹੁਣ ਉਪ ਮੁੱਖ ਵਜੋਂ ਸੇਵਾਵਾਂ ਨਿਭਾ ਰਹੇ ਹਨ । ਐਮ ਪੀ ਬਾਜਵਾ ਵੱਲੋਂ ਮੁੱਖ ਮੰਤਰੀ ਸ: ਚੰਨੀ ਨੂੰ ਲਿਖੇ ਪੱਤਰ ਦੀ ਕਾਪੀ ਇੱਥੇ ਹੂਬਹੂ ਪੇਸ਼ ਕੀਤੀ ਜਾ ਰਹੀ ਹੈ।

“ਇਸ ਸਾਲ ਅਗਸਤ ਵਿੱਚ ਮੈਂ ਤਤਕਾਲੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਬਟਾਲਾ ਨੂੰ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਤੋਂ ਵੱਖਰਾ ਜ਼ਿਲ੍ਹਾ ਬਣਾਉਣ ਦੀ ਬੇਨਤੀ ਕੀਤੀ ਸੀ। ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ‘ਤੇ ਲੋੜੀਂਦੇ ਧਿਆਨ ਕੇਂਦਰਿਤ ਕਰਕੇ ਬਿਹਤਰ ਸ਼ਾਸਨ ਕੀਤਾ ਜਾਵੇਗਾ।”

ਇਹ ਇਤਿਹਾਸਕ ਸ਼ਹਿਰ ਬਠਿੰਡਾ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਪੁਰਾਣਾ ਸ਼ਹਿਰ ਹੈ, ਜਿਸਦਾ ਇਤਿਹਾਸ 550 ਸਾਲਾਂ ਤੋਂ ਵੱਧ ਹੈ। ਸਾਡੇ ਇਤਿਹਾਸ ਵਿੱਚ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ 1487 ਵਿੱਚ ਮਾਤਾ ਸੁਲੱਖਣੀ ਨਾਲ ਵਿਆਹ ਕੀਤਾ ਸੀ। ਅੱਜ ਇਹ ਸ਼ਹਿਰ ਪਹਿਲੇ ਸਿੱਖ ਗੁਰੂ ਦੇ ਵਿਆਹ ਦੀ ਵਰ੍ਹੇਗੰਢ ਦੇ ਸਨਮਾਨ ਲਈ “ਬਾਬੇ ਦਾ ਵਿਹ” ਜਸ਼ਨਾਂ ਦੀ ਮੇਜ਼ਬਾਨੀ ਕਰਦਾ ਹੈ ਆਮ ਤੌਰ ‘ਤੇ ਅਗਸਤ ਦੇ ਅਖੀਰ ਅਤੇ ਸਤੰਬਰ ਦੇ ਸ਼ੁਰੂ ਵਿੱਚ। ਗੁਰਦੁਆਰਾ ਡੇਰਾ ਸਾਹਿਬ ਅੱਜ ਮਾਤਾ ਸੁਲੱਖਣੀ ਦੇ ਘਰ ਦੇ ਸਥਾਨ ‘ਤੇ ਖੜ੍ਹਾ ਹੈ, ਜਦੋਂ ਕਿ ਗੁਰਦੁਆਰਾ ਕੰਧ ਸਾਹਿਬ ਇਕ ਮਿੱਟੀ ਦੀ ਕੰਧ ਦੇ ਨੇੜੇ ਬਣਾਇਆ ਗਿਆ ਸੀ, ਜਿੱਥੇ ਵਿਆਹ ਦੀ ਪਾਰਟੀ ਆਰਾਮ ਕਰਦੀ ਸੀ।

ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਲਈ ਬਟਾਲਾ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਤਿ ਕਟਾਰੀਆ ਸਾਹਿਬ ਬਣਾਇਆ ਗਿਆ ਸੀ। ਅਚਲੇਸ਼ਵਰ ਧਾਮ, ਭਗਵਾਨ ਸ਼ਿਵ ਅਤੇ ਪਾਰਵਤੀ ਦੇ ਦੂਜੇ ਪੁੱਤਰ ਕਾਰਤੀਕੇਯ ਦੇ ਸਨਮਾਨ ਵਿੱਚ ਇੱਕ ਮੰਦਰ ਵੀ ਬਟਾਲਾ ਵਿਖੇ ਕਾਲੀ ਦੁਆਰ ਮੰਦਰ ਅਤੇ ਸਤੀ ਲਕਸ਼ਮੀ ਦੇਵੀ ਸਮਾਧ ਦੇ ਨਾਲ ਸਥਿਤ ਹੈ। ਵੱਖ-ਵੱਖ ਧਾਰਮਿਕ ਸੰਪਰਦਾਵਾਂ ਲਈ ਬਟਾਲਾ ਦੀ ਮਹੱਤਤਾ ਇਸ ਸ਼ਹਿਰ ਦੇ ਲੰਬੇ ਇਤਿਹਾਸ ਅਤੇ ਪੰਜਾਬੀ ਇਤਿਹਾਸ ਵਿੱਚ ਇਸਦੀ ਮਹੱਤਤਾ ਨੂੰ ਦਰਸਾਉਂਦੀ ਹੈ।

ਬਹਿਲੋਲ ਲੋਦੀ ਦੇ ਰਾਜ ਦੌਰਾਨ 1465 ਵਿੱਚ ਰਾਏ ਰਾਮ ਦਿਓ ਦੁਆਰਾ ਸਥਾਪਿਤ ਕੀਤਾ ਗਿਆ ਪ੍ਰਸਿੱਧ ਸ਼ਹਿਰ ਬਾਅਦ ਵਿੱਚ ਬਾਦਸ਼ਾਹ ਅਕਬਰ ਦੇ ਪਾਲਕ ਭਰਾ ਸ਼ਮਸ਼ੇਰ ਖਾਨ ਨੂੰ ਜਾਗੀਰ ਵਜੋਂ ਦਿੱਤਾ ਗਿਆ ਸੀ। ਸ਼ਮਸ਼ੇਰ ਖਾਨ ਨੇ ਸ਼ਹਿਰ ਵਿੱਚ ਇੱਕ ਮਸ਼ਹੂਰ ਸਰੋਵਰ ਬਣਵਾਇਆ, ਜਿਸ ਦੇ ਕੇਂਦਰ ਵਿੱਚ ਜਲ ਮਹਿਲ (ਬਾਰਾਦਰੀ) ਹੈ ਜਿਸ ਨੂੰ ਮਹਾਰਾਜਾ ਸ਼ੇਰ ਸਿੰਘ ਨੇ ਅਨਾਰਕਲੀ ਮਹਿਲ ਦੇ ਨਾਲ ਬਣਵਾਇਆ ਸੀ। ਅੱਜ ਇਹ ਮਹਿਲ ਬੜਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਕੈਂਪਸ ਦਾ ਹਿੱਸਾ ਬਣ ਗਿਆ ਹੈ। ਮਹਾਰਾਜਾ ਸ਼ੇਰ ਸਿੰਘ ਨੇ ਬਾਰਾਂਦਰੀ ਵਿੱਚ ਆਪਣੇ ਦਰਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾਣੀਆਂ ਜਾਂਦੀਆਂ ਹਨ। ਮਹਿਲ ਅਤੇ ਜਲ ਮਹਿਲ (ਬਾਰਾਦਰੀ) ਲਾਹੌਰ ਦੇ ਮਸ਼ਹੂਰ ਸ਼ਾਲੀਮਾਰ ਗਾਰਡਨ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਸੀ। ਸ਼ਮਸ਼ੇਰ ਖ਼ਾਨ ਦੀ ਕਬਰ ਵੀ ਬਟਾਲਾ ਵਿੱਚ ਇੱਕ ਫ਼ਾਰਸੀ ਬਾਗ਼ ਦੇ ਕੇਂਦਰ ਵਿੱਚ ਮਿਲਦੀ ਹੈ।

ਸਿੱਖ ਕਾਮਨਵੈਲਥ ਦੌਰਾਨ ਬਟਾਲਾ ਰਾਮਗੜ੍ਹੀਆ ਮਿਸਲ ਦੀ ਪ੍ਰਬੰਧਕੀ ਦੇਖ-ਰੇਖ ਹੇਠ ਆ ਗਿਆ। ਇਹ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਸਾਮਰਾਜ ਦੇ ਉਭਾਰ ਤੋਂ ਪਹਿਲਾਂ ਦੀ ਗੱਲ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਸ਼ਾਮਲ ਹੋਣ ਤੋਂ ਬਾਅਦ, ਬਟਾਲਾ ਜ਼ਿਲ੍ਹਾ ਹੈੱਡਕੁਆਰਟਰ ਸੀ, ਇਸ ਤੋਂ ਪਹਿਲਾਂ ਕਿ ਇਸਨੂੰ ਬਾਅਦ ਵਿੱਚ ਗੁਰਦਾਸਪੁਰ ਵਿੱਚ ਤਬਦੀਲ ਕੀਤਾ ਗਿਆ।

ਆਧੁਨਿਕ ਯੁੱਗ ਵਿੱਚ, ਸ਼ਹਿਰ ਨੂੰ ਇਸਦੇ ਫਾਊਂਡਰੀ ਉਦਯੋਗ ਲਈ ਦਿੱਤੇ ਗਏ ਏਸ਼ੀਆ ਦੇ ਆਇਰਨ ਬਰਡ ਵਜੋਂ ਜਾਣਿਆ ਜਾਂਦਾ ਸੀ। ਇਹ ਸ਼ਹਿਰ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਦਾ ਘਰ ਵੀ ਸੀ, ਜਿਸਨੇ ਸ਼ਹਿਰ ਵਿੱਚ ਆਪਣੇ ਸਮੇਂ ਦੇ ਸਬੰਧ ਵਿੱਚ ਬਟਾਲਵੀ ਪਿਛੇਤਰ ਨੂੰ ਲਿਆ ਸੀ।

ਬਟਾਲਾ ਦਾ ਇੱਕ ਅਮੀਰ ਧਾਰਮਿਕ, ਸੱਭਿਆਚਾਰਕ, ਸਾਹਿਤਕ ਅਤੇ ਆਰਥਿਕ ਇਤਿਹਾਸ ਹੈ। ਪੰਜਾਬ ਲਈ ਇਸਦੀ ਮਹੱਤਤਾ ਨੂੰ ਦੇਖਦੇ ਹੋਏ, ਇਹ ਪੜ੍ਹਨਾ ਨਿਰਾਸ਼ਾਜਨਕ ਸੀ ਕਿ ਕਿਵੇਂ 2018 ਦੇ ਸਵੱਛ ਸਰਵੇਖਣ ਸਰਵੇਖਣ ਵਿੱਚ ਬਟਾਲਾ ਨੂੰ ਰਾਸ਼ਟਰੀ ਪੱਧਰ ‘ਤੇ ਸਵੱਛਤਾ ਅਤੇ ਸਵੱਛਤਾ ਲਈ #432 ਦਰਜਾ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 2020 ਦੇ ਸਵੱਛ ਸਰਵੇਖਣ ਸਰਵੇਖਣ ਵਿੱਚ ਸਿਟੀ #286 ਤੱਕ ਪਹੁੰਚ ਗਿਆ ਹੈ ਪਰ ਇਹ ਦਰਸਾਉਂਦਾ ਹੈ ਕਿ ਸ਼ਹਿਰ ਦੀਆਂ ਲੋੜਾਂ ਵਧੀਆਂ ਹਨ ਅਤੇ ਇਸ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਇਸ ਨੂੰ ਇੱਕ ਸੁਤੰਤਰ ਜ਼ਿਲ੍ਹਾ ਬਣਾਉਣ ਦੀ ਲੋੜ ਹੈ।

ਮੇਰੇ ਪ੍ਰਸਤਾਵ ਨੂੰ ਵੀ ਵਿਆਪਕ ਸਮਰਥਨ ਪ੍ਰਾਪਤ ਹੋਇਆ। ਕਿਉਂਕਿ ਅੱਜ (11.11.2021) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਦਾ ਆਖ਼ਰੀ ਦਿਨ ਹੋਵੇਗਾ, ਇਸ ਲਈ ਇੱਕ ਢੁਕਵੇਂ ਮੰਚ ‘ਤੇ ਬਟਾਲਾ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨਾ ਇੱਕ ਆਦਰਸ਼ ਪਲ ਹੋਵੇਗਾ।

ਬਟਾਲਾ ਇੱਕ ਸ਼ਹਿਰ ਵਜੋਂ ਉਪ ਮਹਾਂਦੀਪ ਵਿੱਚ ਇਤਿਹਾਸ ਦੇ ਕਈ ਅਹਿਮ ਪਲਾਂ ਦਾ ਗਵਾਹ ਰਿਹਾ ਹੈ। ਵਿਭਿੰਨ ਭਿੰਨਤਾਵਾਂ ਅਤੇ ਵਿਭਿੰਨ ਜਨਸੰਖਿਆ ਦੇ ਬਾਵਜੂਦ, ਬਟਾਲਾ ਦੇ ਲੋਕ ਇਸ ਦੀ ਵਿਭਿੰਨਤਾ ਵਿੱਚ ਹਮੇਸ਼ਾ ਇੱਕਜੁੱਟ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ, ਇਹ ਸ਼ਹਿਰ ਸੱਚਮੁੱਚ ਦੇਸ਼ ਦੇ ਆਲੇ ਦੁਆਲੇ ਦੇ ਝਗੜਿਆਂ ਵਿੱਚ ਇੱਕ ਚਮਕਦਾ ਚਾਨਣ ਹੈ। ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਨੂੰ ਵੱਖਰਾ ਜ਼ਿਲ੍ਹਾ ਬਣਾ ਕੇ ਵੱਡਾ ਇਨਸਾਫ਼ ਕੀਤਾ ਜਾਵੇਗਾ।

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਗਿਆ। ਇਸ ਲਈ ਇਹਨਾਂ ਜਸ਼ਨਾਂ ਨੂੰ ਸਮਾਪਤ ਕਰਨ ਲਈ, ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ, ਜੋ ਕਿ 19 ਨਵੰਬਰ, 2021 ਨੂੰ ਹੋਣ ਵਾਲੇ ਹਨ, ਤੋਂ ਪਹਿਲਾਂ ਬਟਾਲਾ ਜ਼ਿਲ੍ਹੇ ਦੀ ਸਿਰਜਣਾ ਨੂੰ ਸਮਰਪਿਤ ਕਰਨ ਦੀ ਬੇਨਤੀ ਕਰਦਾ ਹਾਂ।

ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਗ੍ਰਹਿ ਮੰਤਰੀ ਰੰਧਾਵਾ ਦੀ ਪਹਿਲਕਦਮੀ \’ਤੇ ਕੇਂਦਰ ਵਿਰੁੱਧ ਵਿਧਾਨ ਸਭਾ ਚ ਮਤਾ ਪਾਸ

0

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ ਪ੍ਰਸਤਾਵ

ਸੁਖਜਿੰਦਫ ਮਾਨ

ਚੰਡੀਗੜ੍ਹ, 11 ਨਵੰਬਰ: ਪੰਜਾਬ ਸਰਕਾਰ ਵੱਲੋਂ ਬੁਲਾਏ ਵਿਸ਼ੇਸ਼ ਦੋ ਰੋਜ਼ਾ ਵਿਧਾਨ ਸਭਾ ਦੇ ਸੈਸ਼ਨ ਦੇ ਅੱਜ ਆਖ਼ਰੀ ਦਿਨ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਅਧਿਕਾਰ ਦਾ ਦਾਇਰਾ ਵਧਾਉਣ ਵਿਰੁੱਧ ਅੱਜ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਸੰਭਾਲਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਸ ਦੇ ਵਿਰੁੱਧ ਸਦਨ ਵਿਚ ਮਤਾ ਪਾਸ ਰੱਖਿਆ ਗਿਆ ਹੈ। ਸੱਤਾ ਧਿਰ ਵੱਲੋਂ ਰੱਖੇ ਪ੍ਰਸਤਾਵ ਵਿਚ ਕੇਂਦਰ ਦੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮਤੇ ‘ ਤੇ ਹੋਈ ਚਰਚਾ ਤੋਂ ਬਾਅਦ ਇਸਨੂੰ ਪਾਸ ਕਰ ਦਿੱਤਾ ਗਿਆ। ਪੇਸ ਹੈ ਗ੍ਰਹਿ ਮੰਤਰੀ ਰੰਧਾਵਾ ਵਲੋਂ ਸਦਨ ਵਿੱਚ ਰੱਖੇ ਗਏ ਮਤੇ ਦੀ ਕਾਪੀ ।

“ਪੰਜਾਬ ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਦੇਸ਼ ਦੀ ਅਜ਼ਾਦੀ ਦੀ ਜੰਗ ਵਿੱਚ ਅਤੇ ਉਸ ਤੋਂ ਬਾਅਦ 1962, 1965, 1971 ਅਤੇ 1999 ਦੀਆਂ ਜੰਗਾਂ ਵਿੱਚ ਪੰਜਾਬੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਦੇਸ਼ ਵਿੱਚ ਸਭ ਤੋਂ ਵੱਧ “Gallantry Awards” ਪੰਜਾਬੀਆਂ ਨੂੰ ਮਿਲੇ ਹਨ। ਪੰਜਾਬ ਪੁਲਿਸ ਦੁਨੀਆਂ ਵਿੱਚ ਅਜਿਹੀ ਬੇਮਿਸਾਲ ਦੇਸ਼ ਭਗਤ ਪੁਲਿਸ ਫੋਰਸ ਹੈ ਜਿਸਨੇ ਹਮੇਸ਼ਾ ਸਾਹਸ ਅਤੇ ਹੌਸਲੇ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਇਆ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਮੰਤਵ ਲਈ ਪੂਰੀ ਤਰ੍ਹਾਂ ਸਮਰੱਥ ਹੈ। ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ.ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ ਫੈਸਲਾ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਪੁਲਿਸ ਉਤੇ ਬੇਇਤਬਾਰੀ ਦਾ ਪ੍ਰਗਟਾਵਾ ਹੈ। ਇਹ ਉਨ੍ਹਾਂ ਦਾ ਅਪਮਾਨ ਵੀ ਹੈ। ਕੇਂਦਰ ਸਰਕਾਰ ਨੂੰ ਐਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਮਜ਼ਬੂਤ ਹੈ ਅਤੇ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਦੀ ਕੋਈ ਲੋੜ ਨਹੀਂ ਹੈ। ਇਹ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਦੀ ਘੋਰ ਉਲੰਘਣਾ ਹੈ। BSF ਦਾ ਅਧਿਕਾਰ ਖੇਤਰ ਵਧਾਉਣਾ ਇੱਕ ਸੌੜੀ ਰਾਜਨੀਤੀ ਹੈ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਬ-ਸੰਮਤੀ ਨਾਲ ਕੇਂਦਰ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਿਤੀ 11-10-2021 ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਿਸ ਲਵੇ। ਇਸ ਲਈ, ਪੰਜਾਬ ਵਿਧਾਨ ਸਭਾ ਵੱਲੋਂ ਸਰਬ-ਸੰਮਤੀ ਨਾਲ ਇਸ ਸਬੰਧੀ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ।”

ਪੰਜਾਬ ਸਰਕਾਰ ਕਿਸਾਨਾਂ ਤੇ ਮਜਦੂਰਾਂ ਦੀ ਭਲਾਈ ਲਈ ਵਚਨਵਧ: ਕੋਟਭਾਈ

0

ਕਰਜ਼ਾ ਮੁਆਫ਼ੀ ਦੇ ਚੈਕ ਵੰਡੇ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ :ਪੰਜਾਬ ਸਰਕਾਰ ਕਿਸਾਨਾਂ ਤੇ ਮਜਦੂਰਾਂ ਦੀ ਭਲਾਈ ਲਈ ਵਚਨਵਧ ਹੈ ਤੇ ਇੰਨ੍ਹਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਉਣ ਦੇਵੇਗੀ। ਇਹ ਦਾਅਵਾ ਭੁੱਚੋਂ ਮੰਡੀ ਹਲਕੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਰਦਿਆਂ ਅੱਜ ਦਰਜ਼ਨਾਂ ਬੇਜਮੀਨੇ ਕਿਸਾਨਾਂ ਤੇ ਮਜਦੂਰਾਂ ਨੂੰ ਕਰਜ਼ਾ ਮੁਆਫੀ ਦੇ ਚੈਕ ਵੰਡਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਲੋਂ ਥੋੜੇ ਸਮੇਂ ’ਚ ਹੀ ਇਤਿਹਾਸਕ ਫੈਸਲੇ ਲਏ ਗਏ ਹਨ। ਇਸ ਮੌਕੇ ਉਨਾਂ ਦਸਿਆ ਕਿ ਸਹਿਕਾਰਤਾ ਵਿਭਾਗ ਦੀ ਸਕੀਮ ਤਹਿਤ ਜ਼ਿਲ੍ਹੇ ਵਿਚ ਸਭ ਤੋਂ ਵੱਧ ਹਲਕਾ ਭੁੱਚੋ ’ਚ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ ਹੋਇਆ ਹੈ ਤੇ ਕਰੀਬ 6.5 ਕਰੋੋੜ ਰੁਪਏ ਬੇਜਮੀਨੇ ਕਿਸਾਨਾਂ ਤੇ ਮਜਦੂਰਾਂ ਦੇ ਮੁਆਫ਼ ਕੀਤੇ ਗਏ ਹਨ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸਾਬਤ ਹੋ ਗਿਆ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਗੋਨਿਆਣਾ, ਚੇਅਰਮੈਨ ਲਖਵਿੰਦਰ ਸਿੰਘ ਲੱਖਾ ਚੇਅਰਮੈਨ, ਬਲਾਕ ਪ੍ਰਧਾਨ ਗੁਰਦੀਪ ਸਿੰਘ ਭੋਖੜਾ, ਜਗਸੀਰ ਸਿੰਘ ਸੀਰਾ ਸਰਪੰਚ ਜੰਡਾਂਵਾਲਾ, ਸ਼ਵਿੰਦਰ ਸਿੰਘ ਨੇਹੀਆਂ ਵਾਲਾ, ਗੁਰਸੇਵਕ ਸਿੰਘ ਹਰਰਾਏਪੁਰ, ਖੁਸ਼ਵੰਤ ਸਿੰਘ ਜੀਦਾ, ਰਣਜੀਤ ਸਿੰਘ ਬਲਾਹੜ ਵਿੰਝੂ, ਗੁਰਦੀਪ ਸਿੰਘ ਬਰਨਾਲਾ, ਤੇਜਰਾਮ ਰਾਜੂ, ਬੱਬੂ ਜਵੰਦਾ ਸਿਵੀਆਂ, ਏਆਰ ਅੰਮਿਤਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਪੂਹਲਾ ਮੈਨੇਜਰ ਆਦਿ ਹਾਜ਼ਰ ਸਨ।

ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ

0

ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ:ਆਮ ਆਦਮੀ ਪਾਰਟੀ ਵੱਲੋਂ ਅੱਜ ਮਹਿਲਾ ਵਿੰਗ ਦਾ ਵਿਸਥਾਰ ਕਰਦੇ ਹੋਏ ਸਤਵੀਰ ਕੌਰ ਨੂੰ ਮਹਿਲਾ ਵਿੰਗ ਦਾ ਜਿਲ੍ਹਾ ਪ੍ਰਧਾਨ, ਅਮਰਪਾਲ ਕੌਰ ਨੂੰ ਉਪ ਪ੍ਰਧਾਨ, ਗੁਰਪ੍ਰੀਤ ਕੌਰ, ਸੁਖਪ੍ਰੀਤ ਕੌਰ ਅਤੇ ਗਾਇਤਰੀ ਨੂੰ ਜਿਲ੍ਹਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਹੈ। ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਉਹਨਾ ਨੇ ਕਿਹਾ ਕਿ ਅਸੀਂ ਪਾਰਟੀ ਵਲੋਂ ਦਿੱਤੀ ਗਈ ਜੰਿਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ।

ਪੰਜਾਬ ਸਰਕਾਰ ਦੇ ਲੋਕਪੱਖੀ ਤੇ ਇਤਿਹਾਸਕ ਫ਼ੈਸਲਿਆਂ ਤੋਂ ਲੋਕ ਬਾਗੋਂ-ਬਾਗ : ਗੁਰਕੀਰਤ ਕੋਟਲੀ

0

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲਏ ਜਾ ਰਹੇ ਲੋਕਪੱਖੀ ਤੇ ਇਤਿਹਾਸਕ ਫ਼ੈਸਲਿਆਂ ਤੋਂ ਪੰਜਾਬ ਰਾਜ ਦੇ ਲੋਕ ਬਾਗੋਂ-ਬਾਗ ਹਨ। ਪੰਜਾਬ ਸਰਕਾਰ 24 ਘੰਟਿਆਂ ਵਿਚੋਂ ਲਗਾਤਾਰ 20 ਘੰਟੇ ਕੰਮ ਕਰਕੇ ਇੱਕ ਵਿਲੱਖਣ ਇਤਿਹਾਸ ਰਚ ਰਹੀ ਹੈ। ਇਹ ਦਾਅਵਾ ਅੱਜ ਬਠਿੰਡਾ ਦੌਰੇ ’ਤੇ ਪੁੱਜੇ ਸੂਬੇ ਦੇ ਉਦਯੋਗ ਤੇ ਕਮਰਸ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੱਖ ਵੱਖ ਥਾਵਾਂ ’ਤੇ ਕਾਂਗਰਸੀ ਵਰਕਰਾਂ ਨਾਲ ਰੱਖੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜੁਆਇੰਟ ਸੈਕਟਰੀ ਕਿ੍ਰਸ਼ਨਾ ਅਲਾਵਾਰੂ, ਮੌੜ ਤੋਂ ਵਿਧਾਇਕ ਜਗਦੇਵ ਕਮਾਲੂ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਖੁਸ਼ਬਾਜ ਸਿੰਘ ਜਟਾਣਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਆਪਣੇ ਦੌਰੇ ਦੌਰਾਨਸ: ਕੋਟਲੀ ਨੇ ਕਾਂਗਰਸੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕ ਭਲਾਈ ਲਈ ਅਹਿਮ ਕਦਮ ਚੁੱਕੇ ਜਾ ਰਹੇ। ਪੰਜਾਬ ਸਰਕਾਰ ਰਾਜ ਦੇ ਆਮ ਲੋਕਾਂ ਦੀ ਸਰਕਾਰ ਹੈ। ਸੂਬਾ ਸਰਕਾਰ ਨੇ ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੈਟਰੌਲ ਤੇ ਡੀਜ਼ਲ ਸਸਤਾ ਕਰਕੇ ਇੱਕ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਮੰਤਰੀ ਮੰਡਲ ਨੇ ਕੀਮਤਾਂ ਚ ਕਟੌਤੀ ਕਰਨ ਦੇ ਮੱਦੇਨਜ਼ਰ ਪੰਜਾਬ ਰਾਜ ਵਿਚ ਪੈਟਰੌਲ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਹੈ। ਸੂਬਾ ਸਰਕਾਰ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦੇ ਕੇ ਰਾਹਤ ਦੇ ਰਹੀ ਹੈ ਉੱਥੇ ਹੀ ਪੰਜਾਬ ਰਾਜ ਵਿਚ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਦਾਇਰਾ ਹੋਰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰੇਤ ਮਾਫ਼ੀਆਂ ਦਾ ਖਾਤਮਾ ਕੀਤਾ ਹੈ। ਰੇਤ ਦਾ ਮੁੱਲ 9 ਰੁਪਏ ਤੋਂ ਘਟਾ ਕੇ 5.50 ਰੁਪਏ ਕਿਊਬਿਕ ਫੁੱਟ ਤੈਅ ਕੀਤਾ ਹੈ। ਇਸ ਤੋਂ ਇਲਾਵਾ ਜ਼ਮੀਨ ਦੇ ਮਾਲਕਾਂ ਨੂੰ 3 ਫੁੱਟ ਤੱਕ ਮਿੱਟੀ ਕੱਢਣ ਦੀ ਵੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਨਾ ਤਾਂ ਮੁੱਦਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਕੋਲ ਕੋਈ ਨੀਤੀ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿਚ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ 7 ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ।ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਪੰਚਾਂ ਸਰਪੰਚਾਂ, ਮਿਊਸਪਲ ਕਾਊਂਸਲਰਾਂ ਤੇ ਆਮ ਲੋਕਾਂ ਵਲੋਂ ਆਪਣੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਵਿਚ ਜ਼ਿਆਦਾਤਰ ਸਮੱਸਿਆਵਾਂ ਪੰਚਾਇਤੀ ਛੱਪੜਾਂ, ਲਿੰਕ ਸੜਕਾਂ, ਸੀਵਰੇਜ਼, ਨਹਿਰੀ ਤੇ ਸਾਫ਼ ਪੀਣ ਵਾਲੇ ਪਾਣੀ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸ. ਕੋਟਲੀ ਵਲੋਂ ਜਲਦ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਰਾਮਾਂ ਮੰਡੀ ਵਿਖੇ ਰੇਲਵੇ ਓਵਰ ਬਿ੍ਰਜ਼ ਬਣਾਉਣ ਦੀ ਮੰਗ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਦੌਰੇ ਮੌਕੇ ਐਸਐਸਪੀ ਅਜੈ ਮਲੂਜਾ, ਏਡੀਸੀ ਵਰਿੰਦਰ ਪਾਲ ਸਿੰਘ ਬਾਜਵਾ, ਐਸਡੀਐਮ ਤਲਵੰਡੀ ਸਾਬੋ ਅਕਾਸ਼ ਬਾਂਸਲ, ਐਸਡੀਐਮ ਮੌੜ ਵੀਰਪਾਲ ਕੌਰ, ਕਾਂਗਰਸੀ ਆਗੂ ਸ਼੍ਰੀਮਤੀ ਮੰਜੂ ਬਾਲਾ, ਭੁਪਿੰਦਰ ਸਿੰਘ ਗੋਰਾ, ਸ਼੍ਰੀਮਤੀ ਪਰਮਜੀਤ ਕੌਰ ਪੀਰਯਾਦਾ,ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ,ਰਣਜੀਤ ਸੰਧੂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਪੰਚ ਸਰਪੰਚ ਤੇ ਆਮ ਲੋਕ ਆਦਿ ਹਾਜ਼ਰ ਸਨ।

ਛੱਠ ਪੂਜਾ ਦੇ ਪ੍ਰੋਗਰਾਮਾਂ ਚ ਸ਼ਿਰਕਤ ਕਰਕੇ ਵੀਨੂੰ ਬਾਦਲ ਨੇ ਦਿੱਤੀ ਵਧਾਈ

0

ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ : ਅੱਜ ਸ਼ਹਿਰ ਅੰਦਰ ਵੱਖ ਵੱਖ ਥਾਵਾਂ ’ਤੇ ਛੱਠ ਪੂਜਾ ਦਾ ਤਿਊਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ। ਸਥਾਨਕ ਸਰਹਿੰਦ ਨਹਿਰ ਤੋਂ ਇਲਾਵਾ ਮਾਨਸਾ ਰੋਡ ’ਤੇ ਸਥਿਤ ਰਜਵਾਹੇ ਸਹਿਤ ਕਈ ਥਾਵਾਂ ’ਤੇ ਸਰਧਾਲੂਆਂ ਨੇ ਅਪਣੇ ਦੇਵਤਿਆਂ ਦੀ ਪੂਜ਼ਾ ਕੀਤੀ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਤਨੀ ਬੀਬਾ ਵੀਨੂੰ ਬਾਦਲ ਨੇ ਵੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ। ਪਹਿਲਾ ਉਨ੍ਹਾਂ ਸਰਹਿੰਦ ਨਹਿਰ ਸਮੇਤ ਹੋਰਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾਣਾ ਸੀ। ਉਨ੍ਹਾਂ ਛੱਠ ਪੂਜਾ ਦੇ ਤਿਉਹਾਰ ਲਈ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜਾ ਲਿਆ ਅਤੇ ਲੋਹੜੀ ਦੇ ਪ੍ਰਬੰਧ ਕਰਵਾਏ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਤਿਉਹਾਰ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਛੱਠ ਪੂਜਾ ਦੇ ਤਿਉਹਾਰ ਲਈ ਸ਼ਰਧਾਲੂਆਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਦੇ ਪੂਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ।ਇਸ ਮੌਕੇ ਉਹਨਾਂ ਨਾਲ ਕਾਂਗਰਸੀ ਵਰਕਰ ਵੀ ਹਾਜ਼ਰ ਰਹੇ।

ਆਪ ਆਗੂ ਨਵਦੀਪ ਜੀਦਾ ਨੇ ਵੀ ਦਿੱਤੀ ਵਧਾਈ

0

ਸੁਖਜਿੰਦਰ ਮਾਨ
ਬਠਿੰਡਾ: ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਨਵਦੀਪ ਜੀਦਾ ਨੇ ਬਠਿੰਡਾ ਸਹਿਰ ਵਾਸੀਆਂ ਨੂੰ ਛੱਠ ਪੂਜਾ ’ਤੇ ਵਧਾਈ ਦਿਤੀ। ਓਹਨਾ ਕਿਹਾ ਕਿ ਆਓ ਇਸ ਪਵਿੱਤਰ ਦਿਹਾੜੇ ਤੇ ਇਕ ਪ੍ਰਣ ਕਰੀਏ ਕਿ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਪੰਜਾਬ ਵਿੱਚ ਮਾਫੀਆ ਰਾਜ ਖਤਮ ਕਰਨ ਲਈ ਅਤੇ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਮਜਦੂਰ ਵਰਗ ਨੂੰ ਬਚਾਉਣ ਲਈ ਇਕ ਚੰਗੇ ਸਮਾਜ ਦੀ ਸਿਰਜਣਾ ਕਰੀਏ । ਇਸ ਮੌਕੇ ਉਨਾਂ ਨਾਲ ਕੁਲਵਿੰਦਰ ਮਾਕੜ ਅਤੇ ਦਵਿੰਦਰ ਸੰਧੂ ਵੀ ਹਾਜ਼ਰ ਸਨ।

Our Visitor

1891973