Tuesday, May 12, 2026
Home Blog Page 271

ਪੰਜਾਬ ‘ਚ ਗੈਂਗਸਟਰਵਾਦ ਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ: ਡਾ. ਬਲਬੀਰ ਸਿੰਘ

0

👉ਸਿਹਤ ਮੰਤਰੀ ਨੇ ਝਿੱਲ ‘ਚ ਗੋਲੀ ਨਾਲ ਜਖ਼ਮੀ ਹੋਏ ਨੌਜਵਾਨ ਦਾ ਹਾਲ-ਚਾਲ ਜਾਣਿਆ
Patiala News:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗੈਂਗਸਟਰਵਾਦ ਅਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ।ਸਿਹਤ ਮੰਤਰੀ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪੁੱਜੇ ਹੋਏ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਝਿੱਲ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ 14 ਦਸੰਬਰ ਦੀ ਸ਼ਾਮ ਨੂੰ ਚਲਾਈ ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਬਲਵਿੰਦਰ ਸਿੰਘ ਭਿੰਦਾ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਜ਼ਖ਼ਮੀ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ Messi ਦੇ (Goat) ਟੂਰ ਦਾ ਪਹਿਲਾ ਪੜਾਅ ਬੁਰੀ ਤਰ੍ਹਾਂ ਹੋਇਆ ਫ਼ੇਲ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੈ, ਇਸ ਲਈ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਈਆਂ ਜਾਣਗੀਆਂ ਤੇ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗੀ।ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਗੋਲੀ ਚਲਾਉਣ ਵਾਲਿਆਂ ਦੇ ਨਾਲ-ਨਾਲ ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਪਰਾਧ ਦੀ ਜੜ੍ਹ ਤੱਕ ਪਹੁੰਚ ਕੇ ਕਾਰਵਾਈ ਕੀਤੀ ਜਾਵੇਗੀ।ਸਿਹਤ ਮੰਤਰੀ ਨੇ ਕਿਹਾ ਕਿ ਹਾਲੀਆ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕਿਸੇ ਨਾਲ ਵੀ ਕੋਈ ਧੱਕਾਸ਼ਾਹੀ ਨਹੀਂ ਕੀਤੀ ਸਗੋਂ ਇਹ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹੀਆਂ ਹਨ।

ਇਹ ਵੀ ਪੜ੍ਹੋ HMEL ਅਤੇ AIIMS Bathinda ਦੀ ਭਾਗੀਦਾਰੀ ਨਾਲ ਪੰਜਾਬ–ਹਰਿਆਣਾ ਦੇ 59 ਪਿੰਡਾਂ ਤੱਕ ਘਰ-ਘਰ ਪਹੁੰਚੇਗੀ ਸਿਹਤ ਸੇਵਾ

ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੇ ਇਨ੍ਹਾਂ ਚੋਣਾਂ ਵਿੱਚ ਬਹੁਤ ਲੋਕਤੰਤਰੀ ਢੰਗ ਨਾਲ ਹਿੱਸਾ ਲਿਆ ਪਰੰਤੂ ਆਪ ਦੇ ਵਰਕਰਾਂ ਨਾਲ ਪਿਛਲੇ ਸਮੇਂ ‘ਚ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੇ ਗੁੰਡਿਆਂ ਨੇ ਧੱਕਾ ਕੀਤਾ ਹੈ।ਡਾ. ਬਲਬੀਰ ਸਿੰਘ ਨੇ ਮੋਹਾਲੀ ਵਿੱਚ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਰੂਰ ਸਖ਼ਤ ਸਜਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲਾਂ ਜਾਂ ਸਰਕਾਰੀ ਅਦਾਰਿਆਂ ਵਿੱਚ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਜ਼ਮਾਨਤ ਨਹੀਂ ਮਿਲੇਗੀ। ਸਿਹਤ ਮੰਤਰੀ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਅਰੰਭੀ ਹੋਈ ਹੈ, ਉਸੇ ਤਰ੍ਹਾਂ ਹੀ ਗੈਂਗਸਟਰਵਾਰ ਦੇ ਨਜਾਇਜ਼ ਹਥਿਆਰਾਂ ਵਿਰੁੱਧ ਵੀ ਕੋਈ ਢਿੱਲ ਮੱਠ ਨਹੀਂ ਵਰਤੀ ਜਾ ਰਹੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਤੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਜਸਵੀਰ ਸਿੰਘ ਗਾਂਧੀ ਅਤੇ ਹੋਰ ਮੌਜੂਦ ਸਨ।

 👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Messi ਦੇ (Goat) ਟੂਰ ਦਾ ਪਹਿਲਾ ਪੜਾਅ ਬੁਰੀ ਤਰ੍ਹਾਂ ਹੋਇਆ ਫ਼ੇਲ

kolkata news:ਲਿਓਨਲ ਮੈਸੀ ਆਪਣੇ ( Goat ) ਟੂਰ ਦੇ ਤੋਰ ਤੇ ਭਾਰਤ ਆਏ ਸਨ , ਜਿਸਦਾ ਪਹਿਲਾ ਟੂਰ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਹੋਇਆ ਸੀ | ਪ੍ਰਸ਼ੰਸਕ ਬੜੀ ਚਾਹਣਾ ਨਾਲ ਲਿਓਨਲ ਮੈਸੀ ਨੂੰ ਦੇਖਣ ਆਏ ਸਨ , ਪਰ ਸੁਰੱਖਿਆ ਅਤੇ ਭੀੜ ਕਾਰਨ ਮੈਸੀ 20 ਤੋ 30 ਮਿੰਟਾ ਵਿੱਚ ਹੀ ਸਟੇਡੀਅਮ ਤੋ ਬਾਹਰ ਹੋ ਗਏ |ਲਿਓਨਲ ਮੈਸੀ ਦੇ ਜਾਣ ਦਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋ ਮੈਸੀ ਸਟੇਡੀਅਮ ‘ਚ ਪੁੱਜੇ ਤਾਂ ਵੱਡੀ ਗਿਣਤੀ ਵਿੱਚ (VIP) ਅਤੇ ਸਹਾਇਕਾ ਨੇ ਉਨ੍ਹਾਂ ਨੂੰ ਘੇਰ ਲਿਆ | ਮੈਸੀ ਆਪਣੇ ਪ੍ਰਸੰਸ਼ਕਾਂ ਨੂੰ ਆਪਣਿਆ ਸਾਫ਼ ਨਜ਼ਰਾ ਨਾਲ ਦੇਖਣ ਨੂੰ ਨਹੀ ਮਿਲੇ | ਗੁੱਸੇ ਵਿੱਚ ਆਏ ਪ੍ਰਸੰਸਕਾਂ ਨੇ ਬੋਤਲਾ ਅਤੇ ਕੁਰਸੀਆਂ ਤੋੜ ਮੈਦਾਨ ਵਿੱਚ ਸੁੱਟੀਆ, ਪ੍ਰਸੰਸ਼ਕਾਂ ਦਾ ਮੰਨਣਾ ਇਹ ਸੀ ਕਿ ਪ੍ਰਬੰਧਕਾਂ ਅਤੇ VIP,s ਦੇ ਘੇਰੇ ਕਰਕੇ ਉਹ ਮੈਸੀ ਨੂੰ ਦੇਖ ਨਹੀ ਸਕੇ |

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕ

HMEL ਅਤੇ AIIMS Bathinda ਦੀ ਭਾਗੀਦਾਰੀ ਨਾਲ ਪੰਜਾਬ–ਹਰਿਆਣਾ ਦੇ 59 ਪਿੰਡਾਂ ਤੱਕ ਘਰ-ਘਰ ਪਹੁੰਚੇਗੀ ਸਿਹਤ ਸੇਵਾ

0

Bathinda News: ਪਿੰਡਾਂ ਵਿੱਚ ਗੁਣਵੱਤਾ ਭਰੀ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ(HMEL) ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ(AIIMS Bathinda) ਨੇ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਿਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਪਿੰਡਾਂ ਤੱਕ ਘਰ-ਘਰ ਨਿਸ਼ੁਲਕ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਸੰਬੰਧੀ 15 ਦਸੰਬਰ 2025 ਨੂੰ ਐਚਐਮਈਐਲ ਅਤੇ ਐਮਸ ਬਠਿੰਡਾ ਦਰਮਿਆਨ ਇੱਕ ਸਮਝੌਤਾ ਪੱਤਰ (MoU) ’ਤੇ ਦਸਤਖ਼ਤ ਕੀਤੇ ਗਏ।ਇਸ ਪ੍ਰੋਜੈਕਟ ਤਹਿਤ ਪੰਜਾਬ ਅਤੇ ਹਰਿਆਣਾ ਦੇ ਰਿਫਾਈਨਰੀ ਆਲੇ-ਦੁਆਲੇ ਦੇ 59 ਗੋਦ ਲਏ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਿਸ਼ੁਲਕ ਡਾਕਟਰੀ ਸਲਾਹ, ਜਾਂਚ, ਦਵਾਈਆਂ, ਮਾਹਿਰ ਟੈਲੀ-ਕੰਸਲਟੇਸ਼ਨ ਅਤੇ ਸਿਹਤ ਜਾਗਰੂਕਤਾ ਸੇਵਾਵਾਂ ਮਿਲਣਗੀਆਂ।

ਇਹ ਵੀ ਪੜ੍ਹੋ  ਕਬੱਡੀ ਖਿਡਾਰੀ ਤੇ ਪ੍ਰਮੋਟਰ ਦਾ ਕ+ਤ+ਲ; ਪੁਲਿਸ ਨੇ ਕਾਤਲਾਂ ਦੀ ਕੀਤੀ ਪਹਿਚਾਣ

ਇਸ ਨਾਲ ਲਗਭਗ 25,000 ਪਰਿਵਾਰਾਂ ਸਮੇਤ 1.5 ਲੱਖ ਤੋਂ ਵੱਧ ਪਿੰਡ ਵਾਸੀਆਂ ਨੂੰ ਲਾਭ ਹੋਵੇਗਾ।ਸਮਝੌਤਾ ਪੱਤਰ ’ਤੇ ਦਸਤਖ਼ਤ ਐਮਸ ਬਠਿੰਡਾ ਦੇ ਐਗਜ਼ਿਕਿਊਟਿਵ ਡਾਇਰੈਕਟਰ ਪ੍ਰੋ. (ਡਾ.) ਰੱਤਨ ਗੁਪਤਾ ਦੀ ਹਾਜ਼ਰੀ ਵਿੱਚ ਹੋਏ। ਇਸ ਮੌਕੇ HMEL ਦੇ ਸੀਨੀਅਰ ਅਧਿਕਾਰੀ ਸ਼੍ਰੀ ਐਮ. ਬੀ. ਗੋਹਿਲ, ਚੀਫ਼ ਓਪਰੇਟਿੰਗ ਆਫ਼ਿਸਰ, ਸ਼੍ਰੀ ਅਸ਼ੋਕ ਕੁਮਾਰ ਵਾਈਸ ਪ੍ਰੈਜ਼ੀਡੈਂਟ- ਹਿਊਮਨ ਲੀਡਰਸ਼ਿਪ, ਸੇਫ਼ਟੀ ਮੌਜੂਦ ਰਹੇ।ਇਸ ਤੋਂ ਇਲਾਵਾ ਸ਼੍ਰੀ ਅਰੁਣ ਭਾਰਦਵਾਜ਼, ਵਾਈਸ ਪ੍ਰੈਜ਼ਿਡੈਂਟ, ਓਪਰੇਸ਼ਨਲ ਐਕਸਲੈਂਸ, ਸ਼੍ਰੀ ਚਰਨਜੀਤ ਸਿੰਘ, ਜੀਐਮ, ਹਿਊਮਨ ਲੀਡਰਸ਼ਿਪ ਡਾ. ਪ੍ਰਵੀਣ ਮੁਦਗਲ, ਚੀਫ਼ ਮੈਡੀਕਲ ਅਫ਼ਸਰ, ਡਾ. ਰਾਜੀਵ ਕੁਮਾਰ ਗੁਪਤਾ, ਮੈਡੀਕਲ ਸੁਪਰਿੰਟੈਂਡੈਂਟ, ਐਮਸ ਬਠਿੰਡਾ, ਡਾ. ਰਾਕੇਸ਼ ਕੱਕੜ, ਮੁੱਖ, ਕਮਿਊਨਿਟੀ ਅਤੇ ਫੈਮਿਲੀ ਮੈਡੀਸਿਨ ਵਿਭਾਗ ਅਤੇ ਸ਼੍ਰੀ ਵਿਸ਼ਵਮੋਹਨ ਪ੍ਰਸਾਦ, ਡਿਪਟੀ ਜਨਰਲ ਮੈਨੇਜਰ–CSR ਵੀ ਹਾਜ਼ਰ ਸਨ।

ਇਹ ਵੀ ਪੜ੍ਹੋ  ਲਾਲਚ ਬੁਰੀ ਬਲ੍ਹਾ; ਬੀਮਾ ਲੈਣ ਲਈ ਅਣਜਾਣ ਬੰਦੇ ਨੂੰ ਜਿੰਦਾਂ ਸਾੜਿਆ,ਪ੍ਰੇਮਿਕਾ ਨੂੰ ਕੀਤੇ ਮੈਸੇਜ ਨੇ ਖੋਲਿਆ ਰਾਜ਼

ਪ੍ਰੋਜੈਕਟ ਦੇ ਤਹਿਤ ਦੋ ਪੂਰੀ ਤਰ੍ਹਾਂ ਆਧੁਨਿਕ ਮੋਬਾਈਲ ਮੈਡੀਕਲ ਯੂਨਿਟਾਂ ਨਿਯਮਿਤ ਤੌਰ ’ਤੇ ਪਿੰਡਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਗੀਆਂ। ਹਰ ਯੂਨਿਟ ਵਿੱਚ ਐਮਸ ਦਾ ਡਾਕਟਰ, ਨਰਸ, ਫਾਰਮਾਸਿਸਟ, ਪ੍ਰੋਜੈਕਟ ਕੋਆਰਡੀਨੇਟਰ ਅਤੇ ਡਰਾਈਵਰ ਸ਼ਾਮਲ ਹੋਣਗੇ। ਇਨ੍ਹਾਂ ਯੂਨਿਟਾਂ ਵਿੱਚ ਜਾਂਚ ਉਪਕਰਣ, ਪ੍ਰਾਥਮਿਕ ਇਲਾਜ ਸਮੱਗਰੀ, ਆਕਸੀਜਨ ਸਿਲੰਡਰ, ਨੇਬੁਲਾਈਜ਼ਰ, ਅੱਗ ਸੁਰੱਖਿਆ ਉਪਕਰਣ ਅਤੇ ਜ਼ਰੂਰੀ ਦਵਾਈਆਂ ਉਪਲਬਧ ਹੋਣਗੀਆਂ। ਮਰੀਜ਼ਾਂ ਦੀ ਜਾਣਕਾਰੀ ਡਿਜ਼ੀਟਲ ਹੈਲਥ ਰਿਕਾਰਡ ਸਿਸਟਮ ਵਿੱਚ ਦਰਜ ਕੀਤੀ ਜਾਵੇਗੀ ਤਾਂ ਜੋ ਨਿਰੰਤਰ ਫਾਲੋਅਪ ਸੰਭਵ ਹੋ ਸਕੇ। ਗੰਭੀਰ ਮਾਮਲਿਆਂ ਨੂੰ ਐਮਸ ਬਠਿੰਡਾ ਜਾਂ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ। ਮਰੀਜ਼ ਫੀਡਬੈਕ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਵੀ ਲਾਗੂ ਰਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕ

ਸਟਾਫ਼ ਨਰਸ ਬਣਨ ਦੇ ਚਾਹਵਾਨਾਂ ਲਈ ਵੱਡੀ ਖ਼ਬਰ; Punjab Govt ਨੇ 1568 ਖਾਲੀ ਅਸਾਮੀਆਂ ਭਰਨ ਨੂੰ ਦਿੱਤੀ ਪ੍ਰਵਾਨਗੀ

0

👉729 ਏ.ਐਨ.ਐਮ. ਅਤੇ 839 ਸਟਾਫ ਨਰਸਾਂ ਦੀ ਹੋਵੇਗੀ ਭਰਤੀ
ਏ.ਐਨ.ਐਮਜ਼. ਲਈ ਤਨਖਾਹ 21,700 ਰੁਪਏ ਅਤੇ ਸਟਾਫ ਨਰਸਾਂ ਲਈ 29,700 ਰੁਪਏ ਪ੍ਰਤੀ ਮਹੀਨਾ ਕੀਤੀ ਨਿਰਧਾਰਤ
Punjab News: ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਵਿੱਤ ਵਿਭਾਗ ਨੇ ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ ਦੀਆਂ 1,568 ਖਾਲੀ ਅਸਾਮੀਆਂ ਭਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਭਰਤੀ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਪ੍ਰਵਾਨਗੀ ਤਹਿਤ ਏ. ਐਨ.ਐਮ. ਦੀਆਂ ਕੁੱਲ 2,000 ਮਨਜ਼ੂਰਸ਼ੁਦਾ ਅਸਾਮੀਆਂ ‘ਚੋਂ 729 ਖਾਲੀ ਅਸਾਮੀਆਂ ਅਤੇ ਸਟਾਫ ਨਰਸਾਂ ਦੀਆਂ 1896 ਪ੍ਰਵਾਨਿਤ ਅਸਾਮੀਆਂ ‘ਚੋਂ 839 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਟਾਫ ਦੀ ਘਾਟ ਕਾਰਨ ਸਿਹਤ ਸੰਭਾਲ ਸੇਵਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਇਸ ਲਈ ਇਨ੍ਹਾਂ ਠੇਕੇ-ਅਧਾਰਤ ਅਸਾਮੀਆਂ ਨੂੰ ਭਰਨ ਨੂੰ ਤਰਜੀਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ  ਸ਼ਹੀਦੀ ਸਭਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ, ਦੇਖੋੋ ਲਾਈਵ

ਇਸ ਪਹਿਲਕਦਮੀ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਿੱਤੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਨ੍ਹਾਂ ਭਰਤੀਆ ਨਾਲ ਸਾਲਾਨਾ ਕੁੱਲ 48.88 ਕਰੋੜ ਰੁਪਏ ਦਾ ਵਿੱਤੀ ਪ੍ਰਭਾਵ ਪੈਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਏ.ਐਨ.ਐਮ.ਦੀਆਂ ਅਸਾਮੀਆਂ ਲਈ ਸਾਲਾਨਾ 18.98 ਕਰੋੜ ਰੁਪਏ ਅਤੇ ਸਟਾਫ ਨਰਸ ਲਈ 29.90 ਕਰੋੜ ਰੁਪਏ ਦਾ ਖਰਚਾ ਸਹਿਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਤਨਖਾਹ ਢਾਂਚੇ ਦੇ ਤਹਿਤ ਏ.ਐਨ.ਐਮਜ਼ ਲਈ 21,700 ਰੁਪਏ ਅਤੇ ਸਟਾਫ ਨਰਸਾਂ ਲਈ 29,700 ਰੁਪਏ ਪ੍ਰਤੀ ਮਹੀਨਾ ਤਨਖਾਹ ਨਿਰਧਾਰਤ ਕੀਤੀ ਗਈ ਹੈ।ਵਿੱਤ ਮੰਤਰੀ ਚੀਮਾ ਨੇ ਅੱਗੇ ਦੱਸਿਆ ਕਿ ਯੋਗਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਭਰਤੀ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੁਆਰਾ ਲਿਖਤੀ ਪ੍ਰੀਖਿਆ ਰਾਹੀਂ ਕਰਵਾਉਣ ਦੀ ਤਜਵੀਜ਼ ਹੈ।

ਇਹ ਵੀ ਪੜ੍ਹੋ  ਵੱਡੀ ਖ਼ਬਰ; ਸ੍ਰੀ ਅਨੰਦਪੁਰ ਸਾਹਿਬ, ਸ਼੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਬਣੇ ਪਵਿੱਤਰ ਸ਼ਹਿਰ, ਨੋਟੀਫਿਕੇਸ਼ਨ ਜਾਰੀ

ਉਨ੍ਹਾਂ ਅੱਗੇ ਕਿਹਾ ਕਿ ਵਿੱਤ ਵਿਭਾਗ ਨੇ ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਹੈ ਕਿ ਸਿਹਤ ਵਿਭਾਗ ਇਨ੍ਹਾਂ ਨਿਯੁਕਤੀਆਂ ਬਾਰੇ ਪ੍ਰਸੋਨਲ ਵਿਭਾਗ ਤੋਂ ਲੋੜੀਂਦੀ ਸਹਿਮਤੀ ਯਕੀਨੀ ਬਣਾਏ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿਹਤ ਸੰਭਾਲ ਅਤੇ ਸਿੱਖਿਆ ਨੂੰ ਤਰਜੀਹ ਦੇਣ ਦੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬਾ ਸਰਕਾਰ ਆਪਣੇ ਸਿਹਤ ਸੰਭਾਲ ਕਾਰਜਬਲ ਨੂੰ ਮਜ਼ਬੂਤ ਕਰੇਗੀ ਤਾਂ ਜੋ ਪੰਜਾਬ ਦੇ ਲੋਕਾਂ ਲਈ ਹੋਰ ਬਿਹਤਰ ਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਉੱਪਲੱਬਧ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਨਾਲ ਬਿਨਾਂ ਸ਼ੱਕ ਰਾਜ ਦੀ ਪ੍ਰਭਾਵਸ਼ਾਲੀ ਅਤੇ ਕੁਸ਼ਲ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜੋ ਕਿ ਆਪਣੇ ਨਾਗਰਿਕਾਂ ਦੀ ਭਲਾਈ ਪ੍ਰਤੀ ਮੌਜੂਦਾ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Silver Oaks School Dabwali Road Bathinda ਵਿਖੇ ਫੈਸ਼ਨ ਸ਼ੋਅ ਆਯੋਜਿਤ

0

Bathinda News: Silver Oaks School Dabwali Road Bathinda ਦੇ ਨਰਸਰੀ ਵਿਭਾਗ ਵੱਲੋਂ ਸਰਦੀ ਦੇ ਮੌਸਮ ਨੂੰ ਸਮਰਪਿਤ ਇੱਕ ਰੰਗਾਂ- ਰੰਗ ਵਿੰਟਰ ਫੈਸ਼ਨ ਸ਼ੋਅ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਆਯੋਜਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਵੀ ਨੰਨੇ-ਮੁੰਨੇ ਬੱਚਿਆਂ ਦੇ ਉਤਸ਼ਾਹ ਨੂੰ ਵਧਾਉਣ ਲਈ ਪਹੁੰਚੇ। ਨਰਸਰੀ ਦੇ ਬੱਚਿਆਂ ਨੇ ਸਰਦੀ ਦੇ ਖੂਬਸੂਰਤ ਅਤੇ ਰੰਗ-ਬਿਰੰਗੇ ਪਹਿਰਾਵੇ ਪਹਿਨ ਕੇ ਰੈਂਪ ਉੱਪਰ ਸ਼ਾਨਦਾਰ ਵਾਕ ਕੀਤੀ। ਬੱਚਿਆਂ ਨੇ ਕੋਟ ,ਸਵੈਟਰ ,ਟੋਪੀਆਂ ਅਤੇ ਮਫ਼ਲਰ ਪਹਿਨ ਕੇ ਆਪਣੇ ਆਤਮ ਵਿਸ਼ਵਾਸ ਅਤੇ ਮਾਸੂਮ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ  Elon Musk ਨੇ ਦੌਲਤ ਇਕੱਠੀ ਕਰਨ ਵਿਚ ਰਚਿਆ ਇਤਿਹਾਸ; $677 ਅਰਬ ਡਾਲਰ ਦਾ ਬਣਿਆ ਮਾਲਕ

ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਸਰਾਂ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਇਸ ਤਰ੍ਹਾਂ ਦੇ ਕਾਰਜਕ੍ਰਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਸੱਤ ਤਰ੍ਹਾਂ ਦੇ ਇਨਾਮ ਜਿਨ੍ਹਾਂ ਵਿੱਚ ਲਿਟਲ ਸਨੋ ਫਲੇਕ(ਚਿੱਟਾ ਰਚਨਾਤਮਕ ਪਹਿਰਾਵਾ),ਰੇਨਬੋ ਫ੍ਰੈਂਜ਼ੀ( ਰੰਗੀਨ ਪਹਿਰਾਵਾ),ਲਿਟਲ ਸਨੋ ਕਿੰਗ( ਆਤਮ -ਵਿਸ਼ਵਾਸੀ ਲੜਕਾ),ਲਿਟਲ ਸਨੋ ਕਵੀਨ (ਆਤਮ -ਵਿਸ਼ਵਾਸੀ ਲੜਕੀ), ਮਿਸ/ਮਿਸਟਰ ਵਿੰਟਰ ਵੰਡਰ( ਸਰਦੀ ਦਾ ਰਚਨਾਤਮਕ ਪਹਿਰਾਵਾ),ਸਪੈਕਟੈਕਿਊਲਰ ਵਾਕ(ਸ਼ਾਨਦਾਰ ਚਾਲ )ਅਤੇ ਨੀਓਨ ਫੈਸ਼ਨਿਸਟਾ(ਨੀਓਨ ਪਹਿਰਾਵਾ )ਅਵਾਰਡ ਦੇ ਕੇ ਬੱਚਿਆਂ ਦਾ ਹੌਂਸਲਾ ਵਧਾਇਆ ਗਿਆ। ਇਸ ਫੈਸ਼ਨ ਸ਼ੋਅ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮੰਚ ਉੱਪਰ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਮੌਕਾ ਦੇਣਾ ਸੀ। ਪ੍ਰੋਗਰਾਮ ਦੀ ਸਮਾਪਤੀ ਖੁਸ਼ੀ ਅਤੇ ਤਾੜੀਆਂ ਦੀ ਗੂੰਜ ਨਾਲ ਹੋਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸ਼ਹੀਦੀ ਸਭਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ, ਦੇਖੋੋ ਲਾਈਵ

0

Chandigarh News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਗਲਵਾਰ ਨੂੰ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ ਪੀ ਸਿਨਹਾ ਤੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਸ: ਮਾਨ ਨੇ ਦਸਿਆ ਕਿ 25 ਤੋਂ 27 ਦਸੰਬਰ ਤੱਕ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੇ ਇਸ ਸ਼ਹੀਦੀ ਸ਼ਭਾ ਦੌਰਾਨ 50 ਲੱਖ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕਬੱਡੀ ਖਿਡਾਰੀ ਤੇ ਪ੍ਰਮੋਟਰ ਦਾ ਕ+ਤ+ਲ; ਪੁਲਿਸ ਨੇ ਕਾਤਲਾਂ ਦੀ ਕੀਤੀ ਪਹਿਚਾਣ

0

Mohali News: rana balachaur murder news; ਬੀਤੀ ਸ਼ਾਮ ਉੱਘੇ ਕਬੱਡੀ ਖਿਡਾਰੀ ਤੇ ਪ੍ਰਮੋਟਰ ਦਿਗਿਵਿਜੇ ਸਿੰਘ ਉਰਫ਼ ਰਾਣਾ ਬਲਾਚੋਰੀਆ ਦੇ ਹੋਏ ਕਤਲ ਮਾਮਲੇ ਵਿਚ ਪੁਲਿਸ ਨੇ ਸ਼ੂਟਰਾਂ ਦੀ ਪਹਿਚਾਣ ਕਰ ਲਈ ਹੈ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬਧਨ ਕਰਦਿਆਂ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਢਲੀ ਜਾਂਚ ਮੁਤਾਬਕ ਇਹ ਕਤਲ ਮ੍ਰਿਤਕ ਦੇ ਕਥਿਤ ਤੌਰ’ਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸਬੰਧ ਸੀ, ਜਿਸਦੇ ਚੱਲਦੇ ਡੋਨੀ ਬੱਲ ਤੇ ਲੱਕੀ ਪਟਿਆਲਾ ਗੈਂਗ ਨੇ ਆਪਣੇ ਸ਼ੂਟਰਾਂ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ ਲਾਲਚ ਬੁਰੀ ਬਲ੍ਹਾ; ਬੀਮਾ ਲੈਣ ਲਈ ਅਣਜਾਣ ਬੰਦੇ ਨੂੰ ਜਿੰਦਾਂ ਸਾੜਿਆ,ਪ੍ਰੇਮਿਕਾ ਨੂੰ ਕੀਤੇ ਮੈਸੇਜ ਨੇ ਖੋਲਿਆ ਰਾਜ਼

ਐਸਐਸਪੀ ਨੇ ਅੱਗੇ ਦਸਿਆ ਕਿ ਇਸ ਕਤਲ ਕਾਂਡ ਦੇ ਸ਼ੂਟਰਾਂ ਦੀ ਪਹਿਚਾਣ ਅਦਿਤਿਯ ਕਪੂਰ ਉਰਫ਼ ਮੱਖਣ ਤੇ ਕਰਨ ਪਾਠਕ ਦੋਨੋਂ ਵਾਸੀ ਅੰਮ੍ਰਿਤਸਰ ਦੇ ਤੌਰ ‘ਤੇ ਹੋਈ ਹੈ। ਉਨ੍ਹਾਂ ਦਸਿਆ ਕਿ ਅਦਿੱਤਿਯ ਵਿਰੁਧ 13 ਅਤੇ ਕਰਨ ਦੇ ਵਿਰੁਧ ਦੋ ਪਰਚੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਮੁਢਲੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਈ ਹੈ ਕਿ ਦੋਨਾਂ ਸ਼ੂਟਰਾਂ ਨੂੰ ਕੁੱਝ ਹੋਰ ਲੋਕਾਂ ਨੇ ਵੀ ਸਹਾਇਤਾ ਪਹੁੰਚਾਈ ਹੈ, ਜਿੰਨ੍ਹਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਕਤਲ ਕਾਂਡ ਪਿੱਛੇ ਸਿੱਧੂ ਮੂਸੇਵਾਲਾ ਦੇ ਮਾਮਲੇ ਨਾਲ ਜੋੜਣ ਬਾਰੇ ਐਸਐਸਪੀ ਨੇ ਕਿਹਾ ਕਿ ਹਾਲੇ ਤੱਕ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Elon Musk ਨੇ ਦੌਲਤ ਇਕੱਠੀ ਕਰਨ ਵਿਚ ਰਚਿਆ ਇਤਿਹਾਸ; $677 ਅਰਬ ਡਾਲਰ ਦਾ ਬਣਿਆ ਮਾਲਕ

0

USA News: ਦੁਨੀਆਂ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਐਲਨ ਮਸਕ (Elon Musk) ਨੇ ਦੌਲਤ ਇਕੱਠੀ ਕਰਨ ਵਿਚ ਇਤਿਹਾਸ ਰਚ ਦਿੱਤਾ ਹੈ। ਉਹ ਹੁਣ $677 ਅਰਬ ਡਾਲਰ ਦਾ ਮਾਲਕ ਬਣ ਗਿਆ ਹੈ, ਜੋਕਿ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਅਰਬਪਤੀ ਤੋਂ ਕਈ ਸੈਕੜੇ ਗੁਣਾਂ ਜਿਆਦਾ ਹੈ। Elon 600 ਅਰਬ ਡਾਲਰ ਦੀ ਜਾਇਦਾਦ ਤੋਂ ਵੱਧ ਮਲਕੀਅਤ ਵਾਲਾ ਦੁਨੀਆਂ ਦਾ ਇਕੱਲਾ ਵਿਅਕਤੀ ਹੈ। ਅਮੀਰ ਹੋਣ ਦੇ ਨਾਲ-ਨਾਲ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕਾਰਪੋਰੇਟ ਵੀ ਹੈ।ਉਸਦੀ ਜਾਇਦਾਦ ਵਿਚ ਵਾਧਾ ਉਸਦੀ ਸਪੇਸਐਕਸ ਨਾਂ ਦੀ ਕੰਪਨੀ ਵਿਚ ਆਏ ਵੱਡੇ ਉਛਾਲ ਕਾਰਨ ਹੋਇਆ ਹੈ, ਜਿਸਦੇ 42 ਫ਼ੀਸਦੀ ਸੇਅਰ ਇਕੱਲੇ ਉਸਦੇ ਕੋਲ ਹਨ।

ਇਹ ਵੀ ਪੜ੍ਹੋ  ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ;ਜਿਸਦੇ ਪਿੱਛੇ ਸਿਰ ਦਾ ਸਾਈਂ ਛੱਡਿਆ,ਉਸਨੇ ਹੀ ਦਿੱਤੀ ਦਰਦਨਾਕ ਮੌ+ਤ

ਇਸੇ ਤਰ੍ਹਾਂ ਮਸਕ(Elon Musk) ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ (Tesla) ਦੀ ਵਿਕਰੀ ਵਿਚ ਗਿਰਾਵਟ ਦੇ ਬਾਵਜੂਦ ਉਸਦੇ ਸ਼ੇਅਰਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿਸਨੇ ਉਸਨੂੰ ਹੋਰ ਅਮੀਰ ਬਣਾਉਣ ਵਿਚ ਮੱਦਦ ਕੀਤੀ ਹੈ। ਜਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਦਾ ਜੰਮਪਲ Elon Musk ਅਮਰੀਕਾ ਦੇ ਵਿਚ ਪਿਛਲੇ ਦਿਨਾਂ ਦੌਰਾਨ ਉਥੋਂ ਦੇ ਰਾਸ਼ਟਰਪਤੀ ਟਰੰਪ (Donald Trump) ਦੇ ਨਾਲ ਵਿਗੜੇ ਸਬੰਧਾਂ ਕਾਰਨ ਚਰਚਾ ਵਿਚ ਆਇਆ ਸੀ। ਟਰੰਪ ਦੀ ਚੋਣ ਦੌਰਾਨ ਸਭ ਤੋਂ ਵੱਧ ਚੋਣ ਫ਼ੰਡ ਮਸਕ ਵੱਲੋਂ ਹੀ ਦਿੱਤਾ ਗਿਆ ਸੀ। ਹਾਲਾਂਕਿ ਹੁਣ ਮੁੜ ਦੋਨਾਂ ਦੇ ਸਬੰਧਾਂ ਵਿਚ ਸੁਧਾਰ ਆਇਆ ਹੈ। ਸੋਸਲ ਮੀਡਆ ਖਾਤਾ ਟਵਿੱਟਰ ਖਰੀਦ ਕੇ ਉਸਨੂੰ X ਦੇ ਨਾਮ ‘ਤੇ ਚਲਾਉਣ ਵਾਲੇ ਮਸਕ ਦੀ ਸਪੇਸਐਕਸ ਕੰਪਨੀ 2026 ਵੱਲੋਂ ਆਈ.ਪੀ.ਓ. (IPO) ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈੇ। Elon Musk ਦੀ ਕੰਪਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ xAI ਵੀ ਚਰਚਾ ਵਿੱਚ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਲਾਲਚ ਬੁਰੀ ਬਲ੍ਹਾ; ਬੀਮਾ ਲੈਣ ਲਈ ਅਣਜਾਣ ਬੰਦੇ ਨੂੰ ਜਿੰਦਾਂ ਸਾੜਿਆ,ਪ੍ਰੇਮਿਕਾ ਨੂੰ ਕੀਤੇ ਮੈਸੇਜ ਨੇ ਖੋਲਿਆ ਰਾਜ਼

Maharashtra News:ਮਹਾਰਾਸ਼ਟਰ ਦੇ ਵਿਚ ਇੱਕ ਅਨੌਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਵੱਲੋਂ ਕਰਵਾਏ 1 ਕਰੋੜ ਦੇ ਬੀਮੇ ਨੂੰ ਲੈਣ ਲਈ ਆਪਣੀ ਕਾਰ ਵਿਚ ਇੱਕ ਅਜਨਬੀ ਬੰਦੇ ਨੂੰ ਹੀ ਜਿੰਦ ਸਾੜ ਦਿੱਤਾ ਗਿਆ। ਕੁੱਝ ਸਮੇਂ ਤੱਕ ਉਸਦੀ ਇਹ ਫ਼ਿਲਮੀ ਕਹਾਣੀ ਚੱਲੀ ਵੀ ਪ੍ਰੰਤੂ ਪੁਲਿਸ ਦੇ ਤੇਜ਼-ਦਿਮਾਗ ਨੇ ਆਖ਼ਰਕਾਰ ਉਸਦੀ ਇਸ ਝੂਠੀ ਕਹਾਣੀ ਦਾ ਅੰਤ ਕਰਕੇ ਫ਼ਿਲਮੀ ਸਟਾਇਲ ਦੇ ਵਿਚ ਫ਼ੜ ਲਿਆ। ਇਹ ਕਹਾਣੀ ਹੈ ਕਿ ਮਹਾਰਾਸ਼ਟਰ ਦੇ ਲਾਤੂਰ ਇਲਾਕੇ ਦੀ। ਜਿੱਥੇ ਐਤਵਾਰ ਦੀ ਅੱਧੀ ਰਾਤ ਨੂੰ ਪੁਲਿਸ ਕੋਲ ਇੱਕ ਸੂਚਨਾ ਆਈ ਕਿ ਵਨਵਾੜਾ ਰੋਡ ‘ਤੇ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਫ਼ਾਈਰ ਬ੍ਰਿਗੇਡ ਦੀ ਗੱਡੀ ਦੀ ਮੱਦਦ ਨਾਲ ਅੱਗ ਬੁਝਾਈ ਗਈ। ਇਸ ਦੌਰਾਨ ਕਾਰ ਵਿਚ ਡਰਾਈਵਰ ਸੀਟ ‘ਤੇ ਪਏ ਵਿਅਕਤੀ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ।ਲਾਸ਼ ਕੋਲੋਂ ਸਿਵਾਏ ਇੱਕ ਬਰੇਸਲੈਟ ਦੇ, ਪਹਿਚਾਣ ਲਈ ਹੋਰ ਕੁੱਝ ਨਹੀਂ ਮਿਲਿਆ।

ਇਹ ਵੀ ਪੜ੍ਹੋ  ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ;ਜਿਸਦੇ ਪਿੱਛੇ ਸਿਰ ਦਾ ਸਾਈਂ ਛੱਡਿਆ,ਉਸਨੇ ਹੀ ਦਿੱਤੀ ਦਰਦਨਾਕ ਮੌ+ਤ

ਐਸਪੀ ਅਮੋਲ ਤਾਂਬੇ ਨੇ ਮੀਡੀਆ ਨੂੰ ਦਸਿਆ ਕਿ,”ਸੜੀ ਹੋਈ ਕਾਰ ਦੇ ਆਧਾਰ ‘ਤੇ ਮ੍ਰਿਤਕ ਦੀ ਸਿਨਾਖ਼ਤ ਕੀਤੀ ਗਈ ਤੇ ਪਤਾ ਚੱਲਿਆ ਕਿ ਇਹ ਗਣੈਸ ਚੌਹਾਨ ਨਾਂ ਦਾ ਵਿਅਕਤੀ ਸੀ, ਜੋਕਿ ਆਪਣੇ ਇੱਕ ਰਿਸ਼ਤੇਦਾਰ ਦੀ ਕਾਰ ਲੈ ਕੇ ਗਿਆ ਸੀ।” ਪੁਲਿਸ ਅਧਿਕਾਰੀ ਮੁਤਾਬਕ ਇਸ ਦੌਰਾਨ ਕੁੱਝ ਤੱਥ ਅਜਿਹੇ ਸਾਹਮਣੇ ਆਏ, ਜੋ ਕਾਰ ਨੂੰ ਅੱਗ ਲੱਗਣ ‘ਤੇ ਸ਼ੰਕੇ ਖੜ੍ਹੇ ਕਰ ਰਹੇ ਸਨ। ਜਿਸਦੇ ਚੱਲਦੇ ਗਣੈਸ਼ ਚੌਹਾਨ ਦੀ ਡੁੰਘਾਈ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਿਆ ਕਿ ਉਸਦੇ ਇੱਕ ਔਰਤ ਨਾਲ ਪ੍ਰੇਮ ਸਬੰਧ ਸਨ। ਪੁਲਿਸ ਨੇ ਔਰਤ ਨੂੰ ਸੱਦ ਕੇ ਪੁੱਛਗਿਛ ਕੀਤੀ ਤਾਂ ਕਹਾਣੀ ਕੁਝ ਹੋਰ ਨਿਕਲ ਕੇ ਸਾਹਮਣੇ ਆ ਗਈ। ਪੁਛਗਿਛ ਦੌਰਾਨ ਹੀ ਕਾਰ ਵਿਚ ਜਿੰਦਾਂ ਸੜ ਕੇ ਮਰੇ ਗਣੈਸ਼ ਦਾ ਔਰਤ ਨੂੰ ਮੈਸੇਜ਼ ਆ ਗਿਆ। ਜਦ ਪੁਲਿਸ ਨੇ ਸਖ਼ਤੀ ਕੀਤੀ ਤਾਂ ਔਰਤ ਵੀ ਟੁੱਟ ਗਈ ਤੇ ਉਸਨੇ ਸਚਾਈ ਬਿਆਨ ਕਰ ਦਿੱਤੀ ਕਿ ਮਰਨ ਵਾਲਾ ਗਣੈਸ਼ ਨਹੀਂ ਹੈ। ਉਸਨੇ ਆਪਣਾ ਪਹਿਲਾਂ ਨੰਬਰ ਬੰਦ ਕਰਕੇ ਨਵਾਂ ਨੰਬਰ ਲੈ ਲਿਆ। ਪੁਲਿਸ ਨੇ ਉਸ ਸਮੇਂ ਨੰਬਰ ਦੇ ਆਧਾਰ ‘ਤੇ ਗਣੈਸ਼ ਨੂੰ ਸਿੰਧੂਦੁਰਗ ਜ਼ਿਲ੍ਹੇ ਦੇ ਵਿਜੇਦੁਰਗ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ  ਬਠਿੰਡਾ-ਬਰਨਾਲਾ ਕੌਮੀ ਮਾਰਗ ‘ਤੇ ਭਿਆਨਕ ਹਾਦਸਾ; ਮਾਂ ਤੇ ਧੀ ਹੋਈ ਮੌ+ਤ, ਪਿਤਾ ਗੰਭੀਰ ਜਖ਼ਮੀ

ਜਦ ਪੁਲਿਸ ਨੇ ਗਣੈਸ਼ ਚੌਹਾਨ ਕੋਲੋਂ ਪੁਛਗਿਛ ਕੀਤੀ ਤਾਂ ਉਸਨੇ ਸੱਚ-ਸੱਚ ਬਿਆਨ ਕਰ ਦਿੱਤਾ ਕਿ ਇੱਕ ਕਰੋੜ ਦੇ ਕਰਵਾਏ ਬੀਮੇ ਨੂੰ ਹਾਸਲ ਕਰਨ ਦੇ ਲਾਲਚ ਵਿਚ ਉਸਨੇ ਇਹ ਝੂਠਾ ਡਰਾਮਾ ਰਚਿਆ ਸੀ। ਪੁਲਿਸ ਨੇ ਫ਼ਿਰ ਕਾਰ ਵਿਚ ਜਿੰਦਾ ਸੜੇ ਵਿਅਕਤੀ ਬਾਰੇ ਪੁਛਿਆ ਤਾਂ ਗਣੈਸ਼ ਨੇ ਦਸਿਆ ਕਿ ਜਦ ਉਹ ਕਾਰ ਵਿਚ ਵਨਵਾੜਾ ਵੱਲ ਜਾ ਰਿਹਾ ਸੀ ਤਾਂ ਓਸਾ ਦੇ ਕੋਲ ਇੱਕ ਅਜਨਬੀ ਵਿਅਕਤੀ ਨੂੰ ਕਾਰ ‘ਤੇ ਲਿਫ਼ਟ ਦੱਤੀ ਸੀ, ਜਿਸਨੇ ਅੱਗੇ ਜਾਣਾ ਸੀ। ਗੋਵਿੰਦ ਯਾਦਵ ਨਾਮ ਦਾ ਵਿਅਕਤੀ, ਜੋਕਿ ਉਸਦੇ ਨਾਲ ਕਾਰ ਵਿਚ ਬੈਠਾ ਸੀ, ਕੁੱਝ ਨਸ਼ੇ ਵਿਚ ਸੀ। ਜਿਸਦੇ ਚੱਲਦੇ ਉਸਦੇ ਮਨ ਵਿਚ ਲਾਲਚ ਆ ਗਿਆ ਤੇ ਅੱਧੀ ਰਾਤ ਨੂੰ ਉਸਨੇ ਉਕਤ ਵਿਅਕਤੀ ਨੂੰ ਡਰਾਈਵਰ ਸੀਟ ‘ਤੇ ਬਿਠਾ ਕੇ ਕਾਰ ਨੂੰ ਅੱਗ ਲਗਾ ਦਿੱਤੀ।ਅੱਗ ਲੱਗਣ ਨਾਲ ਕਾਰ ਸੜ ਕੇ ਸੁਆਹ ਹੋ ਗਈ, ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਗਈ ਸੀ ਕਿ ਪਛਾਣਨਾ ਮੁਸ਼ਕਲ ਹੋ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ;ਜਿਸਦੇ ਪਿੱਛੇ ਸਿਰ ਦਾ ਸਾਈਂ ਛੱਡਿਆ,ਉਸਨੇ ਹੀ ਦਿੱਤੀ ਦਰਦਨਾਕ ਮੌ+ਤ

0

Ludhiana News: ਦੋ ਦਿਨ ਪਹਿਲਾਂ ਪ੍ਰੇਮੀ ਹੱਥੋਂ ਮਾਰੀ ਗਈ ਲੁਧਿਆਣਾ ਦੀ ਨਰਸ ਰੇਖਾ ਦੇ ਕਤਲ ਮਾਮਲੇ ਵਿਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਸਾਹਮਣੇ ਆਈ ਜਾਣਕਾਰੀ ਮੁਤਾਬਕ ਨਾਂ ਸਿਰਫ਼ ਰੇਖਾ ਦੇ ਪ੍ਰੇਮ ਸਬੰਧਾਂ ਕਾਰਨ ਉਸਦਾ ਆਪਣਾ ਘਰ ਟੁੱਟ ਗਿਆ, ਬਲਕਿ ਪਤੀ ਨੂੰ ਜੇਲ੍ਹ ਯਾਤਰਾ ਕਰਨੀ ਪਈ ਤੇ ਹੁਣ ਦੋ ਛੋਟੇ ਮਾਸੂਮ ਬੱਚੇ ਵੀ ਰੁਲ ਗਏ। ਦੂਜੇ ਪਾਸੇ ਸ਼ਾਦੀ-ਸ਼ੁਦਾ ਪ੍ਰੇਮਿਕਾ ਦੇ ਚੱਕਰ ਵਿਚ ਪ੍ਰੇਮੀ ਅਮਿਤ ਨਿਸ਼ਾਦ ਵੀ ਪੀਜੀਆਈ ਚੰਡੀਗੜ੍ਹ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ, ਕਿਉਂਕਿ ਰੇਖਾ ਨੇ ਮਰਨ ਤੋਂ ਪਹਿਲਾਂ ਤਿੱਖੀ ਵਸਤੂ ਦੇ ਨਾਲ ਉਸਦਾ ਗੁਪਤ ਅੰਗ ਕੱਟ ਦਿੱਤਾ ਸੀ। ਮਿਲੀ ਸੂਚਨਾ ਮੁਤਾਬਕ ਰੇਖਾ ਦਾ 11 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਸਬੰਧਾਂ ਦੌਰਾਨ ਉਸਦੇ ਤਿੰਨ ਬੱਚੇ ਹੋਏ, ਜਿਸਦੇ ਵਿਚੋਂ ਦੋ ਲੜਕੇ ਅਤੇ ਇੱਕ ਲੜਕੀ ਸੀ। ਲੜਕੀ ਦੀ ਬੀਮਾਰੀ ਕਾਰਨ ਮੌਤ ਹੋ ਗਈ।

ਪ੍ਰੇਮੀ ਦੇ ਜਿੰਦਗੀ ‘ਚ ਆਉਣ ਤੋਂ ਬਾਅਦ ਪਤੀ ਨੂੰ ਛੱਡਿਆ
ਪੁਲਿਸ ਪੜਤਾਲ ਮੁਤਾਬਕ ਰੇਖਾ ਦਾ ਪਤੀ ਮੈਡੀਕਲ ਲਾਈਨ ਵਿਚ ਕੰਮ ਕਰਦਾ ਸੀ, ਜਿਸਨੇ ਰੇਖਾ ਨੂੰ ਵੀ ਪੜਾਈ ਕਰਵਾ ਕੇ ਨਰਸ ਬਣਵਾ ਦਿੱਤਾ। ਵਿਆਹ ਤੋਂ 6-7 ਸਾਲ ਬਾਅਦ ਦੋਨਾਂ ਪਤੀ-ਪਤਨੀ ਦੀ ਵਿਆਹੁਤਾ ਜਿੰਦਗੀ ਬਹੁਤ ਸੋਹਣੀ ਚੱਲਦੀ ਰਹੀ ਪ੍ਰੰਤੂ ਇਸ ਦੌਰਾਨ ਰੇਖਾ ਦੇ ਜੀਵਨ ਵਿਚ ਅਮਿਤ ਆ ਗਿਆ। ਹੋਲੀ-ਹੋਲੀ ਦੋਨਾਂ ਦੇ ਸਬੰਧਾਂ ਦਾ ਪਤਾ, ਉਸਦੇ ਪਤੀ ਨੂੰ ਵੀ ਚੱਲ ਗਿਆ, ਜਿਸਨੇ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਰੇਖਾ ਨੂੰ ਅਜਿਹਾ ਕਰਨ ਤੋਂ ਰੋਕਿਆ ਪ੍ਰੰਤੂ ਆਸ਼ਿਕੀ ਦਾ ਸਿਰ ‘ਤੇ ਭੂਤ ਸਵਾਰ ਕਰੀ ਬੈਠੀ ਰੇਖਾ ਨੇ ਉਸਦੀ ਗੱਲ ਨਾਂ ਮੰਨੀ, ਜਿਸਦੇ ਚੱਲਦੇ ਦੋਨਾਂ ਪਤੀ-ਪਤਨੀ ਵਿਚਕਾਰ ਲੜਾਈ ਝਗੜਾ ਹੋਣ ਲੱਗਿਆ ਤੇ ਇੱਕ ਅਜਿਹੇ ਹੀ ਲੜਾਈ ਝਗੜੇ ਵਿਚ ਰੇਖਾ ਨੇ ਆਪਣੇ ਪਤੀ ਵਿਰੁਧ ਪਰਚਾ ਦਰਜ਼ ਕਰਵਾ ਕੇ ਜੇਲ੍ਹ ਪਹੁੰਚਾ ਦਿੱਤਾ। ਜਿਸਤੋਂ ਬਾਅਦ ਉਹ ਦੋਨਾਂ ਬੱਚਿਆਂ ਨੂੰ ਲੈ ਕੇ ਅਲੱਗ ਰਹਿਣ ਲੱਗੀ। ਪਤੀ-ਪਤਨੀ ਵਿਚਕਾਰ ਤਲਾਕ ਦਾ ਕੇਸ ਵੀ ਚੱਲ ਪਿਆ।

ਰੇਖਾ ਨੂੰ ਇੰਸਟਾਗ੍ਰਾਮ ‘ਤੇ ਸੀ ਰੀਲਾਂ ਬਣਾਉਣ ਦਾ ਸ਼ੌਕ
ਆਪਣੇ ਪਤੀ ਤੋਂ ਵੱਖ ਰਹਿ ਰਹੀ ਰੇਖਾ ਨੂੰ ਇੰਸਟਾਗ੍ਰਾਮ ‘ਤੇ ਰੀਲ ਬਣਾਉਣ ਦਾ ਵੀ ਸ਼ੌਕ ਸੀ। ਉਹ ਗੀਤਾਂ ‘ਤੇ ਨੱਚਦੇ ਹੋਏ ਰੀਲ ਪੋਸਟ ਕਰਦੀ ਸੀ।ਹਾਲਾਕਿ ਉਸਨੇ ਆਪਣਾ ਇੱਕ ਛੋਟਾ ਜਿਹਾ ਕਲੀਨਿਕ ਵੀ ਖੋਲ ਲਿਆ ਸੀ ਪ੍ਰੰਤੂ ਉਹ ਜਿਆਦਾਤਰ ਰੀਲਾਂ ਬਣਾਉਣ ਵਿਚ ਬਿਜ਼ੀ ਰਹਿੰਦੀ ਸੀ।

ਪ੍ਰੇਮੀ ਵੱਲੋਂ ਕਿਧਰੇ ਹੋਰ ਮੰਗਣੀ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ
ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਵਾਲੇ ਦਿਨ ਰੇਖਾ ਤੇ ਅਮਿਤ ਪਹਿਲਾਂ ਦੀ ਤਰ੍ਹਾਂ ਇੱਕ ਹੋਟਲ ਵਿਚ ਮਿਲਣ ਲਈ ਆਏ ਹੋਏ ਸਨ, ਜਿੱਥੇ ਦੋਨਾਂ ਨੇ ਸਬੰਧ ਬਣਾਏ। ਇਸ ਦੌਰਾਨ ਅਮਿਤ ਨੇ ਉਸਨੂੰ ਆਪਣੀ ਮੰਗਣੀ ਹੋਣ ਦੀ ਗੱਲ ਦੱਸੀ, ਜਿਸਨੂੰ ਲੈ ਕੇ ਦੋਨਾਂ ਵਿਚਕਾਰ ਝਗੜਾ ਹੋ ਗਿਆ ਤੇ ਇਹ ਝਗੜਾ ਇੱਥੋਂ ਤੱਕ ਵਧ ਗਿਆ ਕਿ ਗੁੱਸੇ ਵਿਚ ਆਈ ਰੇਖਾ ਨੇ ਕੋਲ ਪਈ ਤਿੱਖੀ ਵਸਤੂ ਦੇ ਨਾਲ ਪ੍ਰੇਮੀ ਦੇ ਗੁਪਤ ਅੰਗ ਨੂੰ ਕੱਟ ਸੁੱਟਿਆ। ਜਿਸਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਅਮਿਤ ਨੇ ਵੀ ਉਸਦਾ ਗਲ ਘੁੱਟ ਦਿੱਤਾ। ਰੇਖਾ ਦੀ ਮੌਤ ਹੋਣ ਤੋਂ ਬਾਅਦ ਆਪਣੇ ਕੱਟੇ ਹੋਏ ਗੁਪਤ ਅੰਗ ਨਾਲ ਕੱਪੜਾ ਲਪੇਟ ਕੇ ਪ੍ਰੇਮੀ ਅਮਿਤ ਹੋਟਲ ਵਿਚੋਂ ਭੱਜ ਗਿਆ।

ਹਸਪਤਾਲ ਵਿਚ ਝੂਠੀ ਕਹਾਣੀ ਦੱਸ ਕੇ ਹੋਇਆ ਸੀ ਦਾਖ਼ਲ
ਆਪਣੇ ਕੱਟੇ ਹੋਏ ਗੁਪਤ ਅੰਗ ਦੇ ਨਾਲ ਅਮਿਤ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਦਾਖਲ ਹੋਇਆ, ਜਿੱਥੇ ਉਸਨੇ ਡਾਕਟਰਾਂ ਨੂੰ ਝੂਠੀ ਕਹਾਣੀ ਦੱਸੀ ਕਿ ਉਸ ਉੱਪਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਤੇ ਉਸਦੇ ਗੁਪਤ ਅੰਗ ‘ਤੇ ਤਿੱਖੀ ਵਸਤੂ ਮਾਰੀ। ਨਿਯਮਾਂ ਮੁਤਾਬਕ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਕੋਲ ਵੀ ਉਸਨੇ ਝੂਠੇ ਬਿਆਨ ਦਿੱਤੇ। ਪ੍ਰੰਤੂ ਦੂਜੇ ਪਾਸੇ ਇੱਕ ਹੋਟਲ ਵਿਚ ਇੱਕ ਔਰਤ ਦੇ ਕਤਲ ਹੋਣ ਅਤੇ ਉਸਦੇ ਨਾਲ ਦੇ ਸਾਥੀ ਦੇ ਭੱਜ ਜਾਣ ਦੀ ਖਬਰ ਆਉਂਦਿਆਂ ਹੀ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਮੁਲਜਮ ਨੇ ਸਾਰੀ ਸਚਾਈ ਬਿਆਨ ਕਰ ਦਿੱਤੀ। ਜਿਸਤੋਂ ਬਾਅਦ ਉਸਦੀ ਹਾਲਾਤ ਨੂੰ ਦੇਖਦਿਆਂ ਪੀਜੀਆਈ ਵਿਖੇ ਰੈਫ਼ਰ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900772