ਸੁਖਜਿੰਦਰ ਮਾਨ
ਬਠਿੰਬਠਿੰਡਾ, 7 ਸਤੰਬਰ-ਕੈਪਟਨ ਸਰਕਾਰ ਵੱਲੋਂ ਬਿਜਲੀ ਸਮਝੌਤੇ ਰੱਦ ਨਾ ਕਰਨ ਦੇ ਵਿਰੋਧ ’ਚ ਅੱਜ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਥਾਨਕ ਮਿੰਨੀ ਸਕੱਤਰੇਤ ਅੱਗੇ ਇਕੱਠੇ ਹੋਏ ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਪਿਛਲੀ ਅਕਾਲੀ ਸਰਕਾਰ ਦੁਆਰਾ ਕੀਤੇ ਮਹਿੰਗੀ ਬਿਜਲੀ ਸਮਝੋਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਾਢੇ ਚਾਰ ਸਾਲ ਹੋਣ ਦੇ ਬਾਵਜੂਦ ਹਾਲੇ ਕੁਝ ਨਹੀਂ ਕੀਤਾ। ਇਸ ਮੌਕੇ ਬਠਿੰਡਾ ਸਹਿਰੀ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਅਗਰਵਾਲ, ਦਿਹਾਤੀ ਦੇ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਸੂਬਾਈ ਬੁਲਾਰੇ ਐਡਵੋਕੇਟ ਨਵਦੀਪ ਸਿੰਘ ਜੀਦਾ, ਟ੍ਰੇਡ ਵਿੰਗ ਦੇ ਕੋ ਸਟੇਟ ਪ੍ਰੈਜੀਡੈਂਟ ਅਨਿਲ ਠਾਕੁਰ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ, ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਾਦਿ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹ ਸਮਝੋਤੇ ਰੱਦ ਕੀਤੇ ਜਾਣਗੇ। ਇਸ ਮੌਕੇ ਰਕੇਸ਼ ਪੁਰੀ, ਜਤਿੰਦਰ ਸਿੰਘ ਭੱਲਾ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ,ਸੂਬਾ ਮੀਤ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ, ਲੀਗਲ ਸੈੱਲ ਦੇ ਸੂਬਾ ਜੁਆਇੰਟ ਸਕੱਤਰ ਐਡੋਕੇਟ ਗੁਰਲਾਲ ਸਿੰਘ, ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਜ਼ਿਲ੍ਹਾ ਕੈਸ਼ੀਅਰ ਐੱਮ ਐੱਲ ਜਿੰਦਲ, ਜਿਲ੍ਹਾ ਪ੍ਰਧਾਨ ਲੀਗਲ ਸੈੱਲ ਗੁਰਪ੍ਰੀਤ ਸਿੰਘ ਸਿੱਧੂ, ਬੰਟੀ ਸਿਵੀਆ ਵਾਈਸ ਜਿਲ੍ਹਾ ਪ੍ਰਧਾਨ ਟ੍ਰੇਡ ਵਿੰਗ, ਬੀ ਸੀ ਵਿੰਗ ਜਿਲ੍ਹਾ ਜਰਨਲ ਸਕੱਤਰ ਗੁਰਦਾਸ ਸਿੰਘ, ਐਸ ਸੀ ਵਿੰਗ ਦੇ ਜ਼ਿਲ੍ਹਾ ਜੋਆਇੰਟ ਸੈਕਟਰੀ ਸੁਰਿੰਦਰ ਸਿੰਘ ਬਿੱਟੂ, ਹਲਕਾ ਇੰਚਾਰਜ ਭੁੱਚੋ ਮਾਸਟਰ ਜਗਸੀਰ ਸਿੰਘ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਮਨਦੀਪ ਕੌਰ ਰਾਮਗੜ੍ਹੀਆ,ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕੁਲਦੀਪ ਕੌਰ, ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੀ ਆਈ ਐੱਸ, ਯੂਥ ਵਿੰਗ ਦੇ ਜ਼ਿਲ੍ਹਾ ਜੁਆਇੰਟ ਸੈਕਟਰੀ ਸੰਦੀਪ ਧਾਲੀਵਾਲ, ਬਲਾਕ ਪ੍ਰਧਾਨ ਬਲਜੀਤ ਬੱਲੀ, ਯਾਦਵਿੰਦਰ ਤੁੰਗਵਾਲੀ, ਨਰੋਤਮ ਸਿੰਘ ਅਤੇ ਜਗਜੀਤ ਸਿੰਘ ਜੱਗੀ, ਕਿੰਦਰਪਾਲ ਵਿਰਕ, ਸਤਬੀਰ ਕੌਰ, ਅਚਲਾ ਸ਼ਰਮਾ, ਅਮਰਪਾਲ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਰਜਿੰਦਰ ਕੌਰ, ਹਰਜਿੰਦਰ ਕੌਰ, ਕਮਲ ਭੁੱਚੋ, ਰੀਟਾ, ਗਾਇਤਰੀ, ਅਲਕਾ ਹਾਂਢਾ, ਗ਼ੁਲਾਬ ਚੰਦ, ਬਿਕਰਮ ਸਿੰਘ ਧਿੰਗੜਾ, ਹੈਪੀ, ਕੁਲਵਿੰਦਰ ਮਾਕੜ, ਜਨਾਰਧਨ ਮਾਹੀਓ, ਰਾਮ ਚੰਦਰ, ਰਵਿੰਦਰ ਸ਼ਰਮਾ, ਇੰਦਰੇਸ਼ ਸ਼ਰਮਾ, ਭੂਸ਼ਣ ਅਰੋੜਾ, ਕੁਲਦੀਪ ਸ਼ਰਮਾ, ਸੇਠੀ ਗਿੱਲ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਰਾਮਗੜ੍ਹੀਆ,ਜਸਵੰਤ ਸਿੰਘ, ਆਦਿ ਆਗੂ ਮੋਜੂਦ ਸਨ।
ਬਿਜਲੀ ਸਮਝੌਤੇ ਰੱਦ ਕਰਨ ਨਾ ਕਰਨ ’ਤੇ ਆਪ ਨੇ ਫੂਕੇ ਕੈਪਟਨ ਸਰਕਾਰ ਦੇ ਪੁਤਲੇ
ਹਰਪਾਲ ਸਿੰਘ ਖੁਰਮੀ ਜਿਲ੍ਹਾ ਪ੍ਰਧਾਨ ਅਤੇ ਮਹਿੰਦਰ ਸਿੰਘ ਭੋਲਾ ਸਿਟੀ ਪ੍ਰਧਾਨ ਬਣੇ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਭਾਰਤੀਆ ਸਵਰਨਕਾਰ ਸੇਵਾ ਸੋਸਾਇਟੀ ਦੀ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਦੀ ਪ੍ਰਧਾਨਗੀ ਹੇਠ ਹੋਈ ਇਂੱਕ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤੀ ਚੋਣ ਵਿਚ ਹਰਪਾਲ ਸਿੰਘ ਖੁਰਮੀ ਨੂੰ ਜਿਲ੍ਹਾ ਪ੍ਰਧਾਨ ਅਤੇ ਮਹਿੰਦਰ ਸਿੰਘ ਭੋਲਾ ਨੂੰ ਸਿਟੀ ਪ੍ਰਧਾਨ ਬਣਾਇਆ ਗਿਆ। ਇਸਤੋਂ ਇਲਾਵਾ ਹਰਿੰਦਰ ਸਿੰਘ ਖੁਰਮੀ ਨੂੰ ਜਿਲ੍ਹਾ ਜਰਨਲ ਸੈਕਟਰੀ, ਇੰਜ ਦਲਜੀਤ ਸਿੰਘ ਨੂੰ ਜਿਲ੍ਹਾ ਸਰਪਰਸਤ, ਹਰਦੇਵ ਸਿੰਘ ਜੌੜਾ ਨੂੰ ਉਪ ਪਧਾਂਨ ਤੇ ਮੋਹਿੰਦਰ ਸਿੰਘ ਸਸੌਣ ਐਡਵੋਕੇਟ ਨੂੰ ਸਿਟੀ ਜਰਨਲ ਸੈਕਟਰੀ ਵਜੋਂ ਜਿੰਮੇਵਾਰੀ ਦਿੱਤੀ ਗਈ। ਹੈਡ ਆਫਿਸ ਜੌੜਾ ਜਵੈਲਰਜ ਦੀ ਪਹਿਲੀ ਮੰਜਲ ਸਿਰਕੀ ਬਜਾਰ ਬਠਿੰਡਾ ਵਿਖੇ ਸੋਸਾਇਟੀ ਦੇ ਸਟੇਟ ਪ੍ਰੈਜੀਡੈਂਟ ਹੋਈ।
ਬੁੰਗਾ ਰੰਘਰੇਟਿਆ ਅਤੇ ਬਾਬਾ ਜੀਵਨ ਸਿੰਘ ਚੇਅਰ ਸਥਾਪਤ ਹੋਵੇ -ਗਹਿਰੀ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਪਾਰਟੀ ਵਲੋਂ ਸਥਾਨਕ ਗੁਰਦਵਾਰਾ ਹਾਜੀ ਰਤਨ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਵਿਚ ਕੋਮੀ ਪ੍ਰਧਾਨ ਐਸ.ਸੀ. ਸੈਲ ਲੋਜਪਾ ਗਿਆਨ ਚੰਦ ਗੋਤਮ ਵਿਸ਼ੇਸ ਤੌਰ ’ਤੇ ਪੁੱਜੇ ਅਤੇ ਸੰਗਤਾਂ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੇ ਜਨਮ੍ਰ ਦਿਨ ਦੀ ਵਧਾਈ ਦਿੱਤੀ। ਬੂਟਾ ਸਿੰਘ ਗੁਰਥੜੀ ਵਾਲੇ ਨੇ ਪ੍ਰਬੰਧਕਾਂ ਦੀ ਸਲਾਘਾ ਕਰਦਿਆ ਕਿਹਾ ਕਿ ਮਹਾਨ ਸਹੀਦਾ ਦੇ ਦਿਨ ਮਨਾ ਕੇ ਹੀ ਇਤਿਹਾਸ ਨੂੰ ਜਿਉਦਾ ਰੱਖਿਆ ਜਾਣਾ ਜਰੂਰੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਮੰਗ ਕੀਤੀ ਕਿ ਬੁੰਗਾ ਰੰਘਰੇਟਿਆ ਅਤੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਸਕੂਲੀ ਵਿੱਦਿਆ ਵਿਚ ਪੜਾਈ ਜਾਣੀ ਜਰੂਰੀ ਹੈ। ਇਸਤੋਂ ਇਲਾਵਾ ਇੰਨ੍ਹਾਂ ਦੇ ਨਾਮ ਉਪਰ ਇੱਕ ਚੇਅਰ ਵੀ ਸਥਾਪਤ ਕੀਤੀ ਜਾਣੀ ਬਣਦੀ ਹੈ।
ਕੁਸ਼ਤੀ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਮਗਾ ਜਿੱਤਿਆ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਸਥਾਨਕ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਵਿਜੇਂਦਰ ਸਿੰਘ ਨੇ ਤਮਿਲਨਾਡੂ ਵਿਚ ਹੋਈ ਆਲ-ਇੰਡੀਆ ਰੈਸਲਿੰਗ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਵਿਜੇਂਦਰ ਨੇ ਇਹ ਉਪਲਬਧੀ 80 ਕਿਲੋਗ੍ਰਾਮ ਭਾਰ ਕੈਟਾਗਰੀ ਵਿਚੋਂ ਪ੍ਰਾਪਤ ਕੀਤੀ। ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਨੇ ਵਿਦਿਆਰਥੀ ਨੂੰ ਮੁਬਾਰਕਬਾਦ ਦਿੰਦਿਆਂ ਉਸਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਸਰੀਰਕ ਸਿਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਅਤੇ ਪ੍ਰੋ. ਨਿਰਮਲ ਸਿੰਘ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪ੍ਰੇਰਣਾ ਲਈ ਸ਼ਲਾਘਾ ਕੀਤੀ।
ਬਠਿੰਡਾ ਸ਼ਹਿਰ ’ਚ ਬਣਨ ਵਾਲੇ ਓਵਰਬਿ੍ਰਜ ਦਾ ਮਾਮਲਾ ਦਿੱਲੀ ਪੁੱਜਿਆ
ਕੇਂਦਰ ਦੀ ਦਖਲਅੰਦਾਜ਼ੀ ਦੇ ਚੱਲਦਿਆਂ ਪੁਲ ਦਾ ਕੰਮ ਰੁਕਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਸਥਾਨਕ ਬਰਨਾਲਾ ਬਾਈਪਾਸ ’ਤੇ ਭੱਟੀ ਰੋਡ ਅਤੇ ਗਰੀਨ ਪੈਲੇਸ ਕਰਾਸਿਗ ਉੱਤੇ ਬਣਾਏ ਜਾ ਰਹੇ ਦੀਵਾਰਾਂ ਵਾਲੇ ਓਵਰਬਰਿਜ ਦਾ ਮਾਮਲਾ ਹੁਣ ਕੇਂਦਰ ਸਰਕਾਰ ਦੇ ਪਾਲੇ ਵਿਚ ਪੁੱਜ ਗਿਆ ਹੈ। ਕੇਂਦਰ ਸਰਕਾਰ ਦੇ ਫੰਡਾਂ ਨਾਲ ਬਣਨ ਵਾਲੇ ਇਸ ਓਵਰਬਿ੍ਰਜ ਦੇ ਵਿਵਾਦਾਂ ’ਚ ਆਉਣ ਦੇ ਚੱਲਦਿਆਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਪੁਲ ਦੇ ਚੱਲ ਰਹੇ ਕੰਮ ਉਪਰ ਰੋਕ ਲੱਗ ਸਕਦੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੇਂਦਰੀ ਮੰਤਰੀ ਨਿਤਨ ਗਡਗਰੀ ਨੇ ਭਲਕੇ ਇਸ ਸਬੰਧ ਵਿਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਸ਼ਹਿਰੀਆਂ ਦੇ ਇਲਾਵਾ ਅਕਾਲੀ-ਭਾਜਪਾ ਦੇ ਆਗੂਆਂ ਵਲੋਂ ਇਸ ਪੁਲ ਨੂੰ ਦੋਹਾਂ ਪਾਸਿਆਂ ਤੋਂ ਮਿੱਟੀ ਨਾਲ ਭਰ ਕੇ ਦੀਵਾਰਾਂ ਵਾਲਾ ਬਣਾਉਣ ਦੀ ਥਾਂ ਪਿੱਲਰਾਂ ਵਾਲਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇੰਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਹੋਣ ਨਾਲ ਸ਼ਹਿਰ ਦੋ ਭਾਗਾਂ ਵਿਚ ਵੰਡਿਆਂ ਜਾਵੇਗਾ ਤੇ ਪੁਲ ਦੇ ਥੱਲੇ ਕੰਧਾਂ ਨਾਲ ਨਿਕਲਣ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵਧ ਜਾਵੇਗਾ। ਇਸ ਓਵਰਬਿ੍ਰਜ ਦੇ ਨਿਰਮਾਣ ਨੂੰ ਇਸਤੋਂ ਪਹਿਲਾਂ ਅਕਾਲੀ ਤੇ ਕਾਂਗਰਸੀ ਆਪਸ ਵਿਚ ਆਹਮੋ-ਸਾਹਮਣੇ ਵੀ ਹੋ ਚੁੱਕੇ ਹਨ। ਉਧਰ ਅੱਜ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਦੀ ਅਗਵਾਈ ਹੇਠ ਇੱਕ ਵਫ਼ਦ ਕੇਂਦਰੀ ਮੰਤਰੀ ਨਿਤਨ ਗਡਗਰੀ ਨੂੰ ਵੀ ਮਿਲਿਆ ਹੈ। ਇਸ ਵਫ਼ਦ ਨੇ ਕੇਂਦਰੀ ਮੰਤਰੀ ਕੋਲ ਮਿੱਟੀ ਭਰਾਈ ਨਾਲ ਬਣਨ ਵਾਲੇ ਪੁਲ ਨਾਲ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਮੱਸਿਆਵਾਂ ਆਉਣ ਦਾ ਦਾਅਵਾ ਕਰਦਿਆਂ ਇਸਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਵਫ਼ਦ ਵਿਚ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਅਤੇ ਹੋਰ ਆਗੂ ਵੀ ਹਾਜ਼ਰ ਸਨ। ਚਰਚਾ ਮੁਤਾਬਕ ਕੇਂਦਰ ਸਰਕਾਰ ਸਿਆਸੀ ਪਾਰਟੀਆਂ ਦੀ ਆਪਸੀ ਖਿੱਚੋਤਾਣ ਨੂੰ ਦੇਖਦਿਆਂ ਇਸ ਪੁਲ ਨੂੰ ਬਣਾਉਣ ਦਾ ਕੰਮ ਪਿੱਛੇ ਵੀ ਪਾ ਸਕਦੀ ਹੈ ਤੇ ਇਸ ਦੀ ਥਾਂ ਕੋਈ ਹੋਰ ਬਦਲ ਵੀ ਸੋਚ ਸਕਦੀ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਇਸ ਓਵਰਬਿ੍ਰਜ ਦਾ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ। ਜਿਸਤੋਂ ਬਾਅਦ ਇਹ ਵਿਵਾਦ ਭਖ ਗਿਆ ਹੈ। ਇਸ ਮਾਮਲੇ ਵਿਚ ਪਹਿਲਾਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਧਰਨਾ ਵੀ ਦਿੱਤਾ ਸੀ। ਜਿਸਤੋਂ ਬਾਅਦ ਭਾਜਪਾ ਆਗੂ ਐਡਵੋਕੇਟ ਅਸੋੋਕ ਭਾਰਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਵੀ ਲਿਖਿਆ ਸੀ। ਹੁਣ ਦੇਖਣਾ ਇਹ ਹੈ ਕਿ ਚੋਣਾਂ ਦੇ ਇਸ ਮੌਸਮ ਵਿਚ ਕੇਂਦਰ ਕਿਸ ਕਰਵਟ ਫੈਸਲਾ ਲੈਂਦਾ ਹੈ।
ਬਠਿੰਡਾ ਥਰਮਲ ਨੂੰ ਢਾਹੁਣ ਦੇ ਦਿੱਤੇ ਠੇਕੇ ਦੀ ਉਚ ਪੱਧਰੀ ਜਾਂਚ ਹੋਵੇ : ਜਗਰੂਪ ਗਿੱਲ
ਥਰਮਲ ਨੂੰ ਢਾਹੁਣ ਲਈ ਲੋਕ ਵਿਤ ਮੰਤਰੀ ਨੂੰ ਮੁਆਫ਼ ਨਹੀਂ ਕਰਨਗੇ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ: ਕੁੱਝ ਦਿਨ ਪਹਿਲਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਨੇ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵੱਡਾ ਸਿਆਸੀ ਹਮਲਾ ਬੋਲਦਿਆਂ ਦਾਅਵਾ ਕੀਤਾ ਹੈ ਕਿ ਸੂਬੇ ’ਚ ਚਰਚਾ ਦਾ ਵਿਸ਼ਾ ਬਣੇ ਬਿਜਲੀ ਸਮਝੋਤਿਆਂ ਦਾ ਮੁੱਢ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਸਰਕਾਰ ਵਿਚ ਇਸੇ ਅਹੁੱਦੇ ’ਤੇ ਰਹਿੰਦਿਆਂ ਬੱਝਿਆ ਸੀ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਗਿੱਲ ਨੇ ਅੰਕੜੇ ਰੱਖਦਿਆਂ ਕਿਹਾ ਕਿ ‘‘ ਬਾਦਲ ਸਰਕਾਰ ਵਲੋਂ ਪਹਿਲਾਂ ਬਿਜਲੀ ਸਮਝੋਤਾ 2008, ਦੂਜਾ 2009 ਤੇ ਤੀਜ਼ਾ 2010 ਵਿਚ ਕੀਤਾ ਸੀ ਤੇ ਉਸ ਸਮੇਂ ਮਨਪ੍ਰੀਤ ਸਿੰਘ ਬਾਦਲ ਸੂਬੇ ਦੇ ਵਿਤ ਮੰਤਰੀ ਸਨ। ’’ ਬਠਿੰਡਾ ਦੀ ਇਤਿਹਾਸਕ ‘ਧਰੋਹਰ’ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹੁਣ ਦਾ ਵਿਰੋਧ ਕਰਦਿਆਂ ਸ਼੍ਰੀ ਗਿੱਲ ਨੇ ਕਿਹਾ ਕਿ 750 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕਰਕੇ 2031 ਤੱਕ ਚੱਲਣ ਵਾਲੇ ਇਸ ਪਲਾਂਟ ਨੂੰ ਖ਼ਤਮ ਕਰਨ ਦੇ ਫੈਸਲਾ ’ਤੇ ਲੋਕ ਮਨਪ੍ਰੀਤ ਬਾਦਲ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਇਸ ਪਲਾਂਟ ਨੂੰ ਢਾਹੁਣ ਲਈ ਦਿੱਤੇ 164 ਕਰੋੜ ਦੇ ਠੇਕੇ ਦੀ ਵੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਥਰਮਲ ਨੂੰ ਬੰਦ ਕਰਨ ਸਮੇਂ ਦੇ ਸਟਾਕ ਰਜਿਸਟਰਾਂ ਨੂੰ ਤੁਰੰਤ ਕਬਜ਼ੇ ਵਿਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਕਮੇਟੀ ਨੇ ਇਸ ਥਰਮਲ ਪਲਾਂਟ ਨੂੰ ਮਹਿੰਗੀ ਬਿਜਲੀ ਉਤਪਾਦਨ ਕਰਦਿਆਂ ਬੰਦ ਕਰਨ ਦਾ ਫੈਸਲਾ ਲਿਆ ਸੀ, ਉਸ ਕਮੇਟੀ ਵਿਚ ਸ: ਬਾਦਲ ਦੀ ਮੌਜੂਦਗੀ ਸੀ ਤੇ ਇਸਦੇ ਉਲਟ ਤਤਕਾਲੀ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਵਿਧਾਨ ਸਭਾ ਅੰਦਰ ਤੱਥ ਰੱਖਦਿਆਂ ਇਸ ਪਲਾਂਟ ਵਲੋਂ 4.76 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਦਾ ਦਾਅਵਾ ਕੀਤਾ ਸੀ। ਆਗਾਮੀ ਵਿਧਾਨ ਸਭਾ ਚੋਣਾਂ ‘ਚ ਬਠਿੰਡਾ ਤੋਂ ਆਪ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਗਿੱਲ ਨੇ ਦੋਸ਼ਾਂ ਦੀ ਲੜੀ ਜਾਰੀ ਰੱਖਦਿਆਂ ਕਿਹਾ ਕਿ ਜਿਸ ਸਮੇਂ ਬਿਜਲੀ ਮੰਤਰੀ ਨੇ ਇੲ ਤੱਥ ਰੱਖੇ ਸਨ, ਉਸ ਸਮੇਂ ਦੌਰਾਨ ਹੀ ਮੌਜੂਦਾ ਸਰਕਾਰ ਨੇ ਪ੍ਰਾਈਵੇਟ ਫ਼ਰਮਾਂ ਨਾਲ 5.70 ਪੈਸੇ ਦੇ ਹਿਸਾਬ ਨਾਲ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਕਰਨ ਦਾ ਸਮਝੋਤਾ ਕੀਤਾ ਸੀ। ਸ: ਗਿੱਲ ਨੇ ਕਿਹਾ ਕਿ ਜੇਕਰ ਸਚਮੁੱਚ ਹੀ ਵਿਤ ਮੰਤਰੀ ਸ: ਬਾਦਲ ਚੋਣਾਂ ਤੋਂ ਪਹਿਲਾਂ ਬਠਿੰਡਾ ਸ਼ਹਿਰ ਦੇ ਲੋਕਾਂ ਨਾਲ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਧੂੰਆਂ ਕੱਢਣ ਦੇ ਕੀਤੇ ਵਾਅਦੇ ਪ੍ਰਤੀ ਸੁੁਹਿਰਦ ਹੁੰਦੇ ਤਾਂ ਉਹ ਬੋਰਡ ਆਫ਼ ਡਾਇਰੈਕਟਰਜ਼ ਅਤੇ ਇੰਜੀਨੀਅਰਜ਼ ਵਲੋਂ ਦਿੱਤੇ ਮਸ਼ਵਰੇ ਮੁਤਾਬਕ ਇਸ ਥਰਮਲ ਦੀ ਜਗ੍ਹਾਂ ’ਤੇ ਸੋਲਰ ਅਤੇ ਬਾਇਓਮਾਸ ਪਾਵਰ ਪਲਾਂਟ ਲਗਾਉਂਦੇ, ਜਿਸ ਨਾਲ ਕਿਸਾਨਾਂ ਦੀ ਪਰਾਲੀ ਦੀ ਸਮੱਸਿਆ ਹੱਲ ਹੁੰਦੀ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੁੰਦਾ। ਜਗਰੂਪ ਸਿੰਘ ਗਿੱਲ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਜਨਮ ਸਤਾਬਦੀ ਮੌਕੇ ਬਣਨੇ ਸ਼ੁਰੂ ਹੋਏ ਇਸ ਥਰਮਲ ਪਲਾਂਟ ਨੂੰ ਸਰਕਾਰ ਨੇ ਬਾਬੇ ਨਾਨਕ ਦੀ 550 ਸਾਲਾਂ ਸਤਾਬਦੀ ਮੌਕੇ ਮਲਟੀਮੇਟ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਜਿੰਨ੍ਹਾਂ ਦੀ ਤਰੱਕੀ ਵਿਚ ਇਸ ਪਲਾਂਟ ਦਾ ਵੱਡਾ ਯੋਗਦਾਨ ਸੀ।
ਪੀਆਰਟੀਸੀ ਕਾਮਿਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਪਿਛਲੇ ਕਈ ਮਹੀਨਿਆਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਪੀਆਰਟੀਸੀ ਤੇ ਪਨਬਸ ਦੇ ਕੱਚੇ ਕਾਮਿਆਂ ਵਲੋਂ ਅੱਜ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰਦਿਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਕਾਮਿਆਂ ਦੀ ਹੜਤਾਲ ਕਾਰਨ ਪੀਆਰਟੀਸੀ ਦੀਆਂ ਇੱਕ ਚੌਥਾਈ ਬੱਸਾਂ ਹੀ ਸੜਕਾਂ ’ਤੇ ਦੋੜ ਸਕੀਆਂ। ਇਸਤੋਂ ਇਲਾਵਾ ਇਸ ਹੜਕਾਲ ਕਾਰਨ ਇਕੱਲੀ ਪੀਆਰਟੀਸੀ ਨੂੰ ਪ੍ਰਤੀ ਦਿਨ ਇੱਕ ਕਰੋੜ 10 ਲੱਖ ਰੁਪਏ ਤੋਂ ਵੱਧ ਦਾ ਆਰਥਿਕ ਘਾਟਾ ਵੀ ਸਹਿਣਾ ਪਿਆ। ਪੀਆਰਟੀਸੀ ਦੇ ਅਧਿਕਾਰੀਆਂ ਮੁਤਾਬਕ ਪੱਕੇ ਕਾਮਿਆਂ ਦੇ ਰਾਹੀਂ ਜਿਆਦਾਤਰ ਲੰਮੇ ਰੂਟਾਂ ਤੇ ਪੀਆਰਟੀਸੀ ਦੀ ਮਨੋਪਲੀ ਵਾਲੇ ਰੂਟਾਂ ’ਤੇ ਬੱਸਾਂ ਨੂੰ ਚਲਾਇਆ ਗਿਆ। ਬਠਿੰਡਾ ਡਿੱਪੂ ਦੀਆਂ ਕੁੱਲ 186 ਬੱਸਾਂ ਵਿਚੋਂ 30 ਦੇ ਕਰੀਬ ਬੱਸਾਂ ਚੱਲੀਆਂ। ਉਜ ਪੀਆਰਟੀਸੀ ਦੇ ਕਾਮਿਆਂ ਦੀ ਇਹ ਹੜਤਾਲ ਪ੍ਰਾਈਵੇਟ ਟ੍ਰਾਂਸਪੋਟਰਾਂ ਨੂੰ ਕਾਫ਼ੀ ਫ਼ਾਈਦਾ ਪੁੱਜਿਆ ਹੈ। ਉਧਰ ਬਠਿੰਡਾ ਬੱਸ ਸਟੈਂਡ ਵਿਖੇ ਸ਼ੁਰੂ ਕੀਤੇ ਰੋਸ਼ ਧਰਨੇ ਵਿਚ ਬੋਲਦਿਆਂ ਸੂਬਾ ਸਕੱਤਰ ਕੁਲਵੰਤ ਸਿੰਘ, ਡਿੱਪੂ ਪ੍ਰਧਾਨ ਸੰਦੀਪ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਝਨੀਰ ,ਕੈਸ਼ੀਅਰ ਰਵਿੰਦਰ ਸਿੰਘ, ਡਿਪੂ ਸੈਕਟਰੀ ਕੁਲਦੀਪ ਸਿੰਘ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਅਪਣੀ ਹੜਤਾਲ ਜਾਰੀ ਰੱਖਣਗੇ। ਗੌਰਤਲਬ ਹੈ ਕਿ ਜਥੇਬੰਦੀ ਵਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨ, ਪੀਆਰਟੀਸੀ ਵਿਚ 10 ਹਜ਼ਾਰ ਬੱਸ ਨਵੀਂ ਪਾਉਣ ਤੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਤੇ ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਅਕਾਲੀ ਦਲ ਨੂੰ ਝਟਕਾ, ਸਰੂਪ ਸਿੰਗਲਾ ਦੇ ਨਜ਼ਦੀਕੀ ਗਿਆਨ ਗਰਗ ਕਾਂਗਰਸ ਵਿੱਚ ਸ਼ਾਮਿਲ
ਸੁਖਜਿੰਦਰ ਮਾਨ
ਬਠਿੰਡਾ 5 ਸਤੰਬਰ: ਅੱਜ ਬਠਿੰਡਾ ਸ਼ਹਿਰ ਵਿੱਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲਗਿਆ ਜਦੋਂ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਦੇ ਨਜਦੀਕੀ ਅਤੇ ਹਾਈਟੈੱਕ ਇੰਡਸਟਰੀ ਦੇ ਮਾਲਿਕ ਗਿਆਨ ਪ੍ਰਕਾਸ਼ ਗਰਗ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵਿੱਚ ਸਵਾਗਤ ਕੀਤਾ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਕਾਂਗਰਸੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਪਾਰਟੀ ਨਾਲ ਜੁੜਨ ਵਾਲੇ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਨਾਲ ਜੁੜਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਜੈਜੀਤ ਸਿੰਘ ਜੌਹਲ, ਰਾਜੂ ਭੱਠੇਵਾਲਾ, ਰਾਮ ਪ੍ਰਕਾਸ਼ ਜਿੰਦਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ, ਚੇਅਰਮੈਨ ਪਲੈਨਿੰਗ ਬੋਰਡ ਰਾਜਨ ਗਰਗ ਹਾਜ਼ਰ ਸਨ।
ਅਧਿਆਪਕ ਦਿਵਸ ਮੌਕੇ ਪ੍ਰੋਗਰਾਮ ਆਯੌਜਿਤ
ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ: ਅਧਿਆਪਕ ਦਿਵਸ ਮੌਕੇ ਅੱਜ ਸਥਾਨਕ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਹੋਟਲ ਵਿਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ, ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਵਤੀ ਪ੍ਰੋ ਪ੍ਰੋ. ਰਾਘਵਿੰਦਰ ਪ੍ਰਸਾਦ, ਦਸਮੇਸ਼ ਸਕੂਲ ਦੇ ਐਮ.ਡੀ ਡਾ ਰਵਿੰਦਰ ਮਾਨ, ਪਿ੍ਰੰਸੀਪਲ ਵੀਨੂੰ ਗੋਇਲ ਆਦਿ ਸਹਿਤ ਵੱਡੀ ਗਿਣਤੀ ਵਿਚ ਅਧਿਆਪਕ ਤੇ ਸਕੂਲ ਮੁਖੀ ਪੁੱਜੇ ਹੋਏ ਸਨ। ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਨੇ ਗੀਤ, ਭੰਗੜਾ ਅਤੇ ਕੋਰੀਓਗ੍ਰਾਫੀ ਪੇਸ ਕਰਕੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ। ਇਸ ਮੌਕੇ ਅਪਣੇ ਭਾਸਣ ਵਿਚ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ ਨੇ ਅਧਿਆਪਕ ਵਰਗ ਨੂੰ ਸਨਮਾਨ ਦਿੰਦਿਆਂ ਕਿਹਾ ਕਿ ‘‘ ਗੁਰੂਆਂ ਦੀ ਬਦੌਲਤ ਅੱਜ ਜਿੰਦਗੀ ਦਾ ਬਹੁਤ ਪੜਾਅ ਬਦਲਿਆ ਹੈ ਪਰ ਅਫਸੋਸ ਮੌਜੂਦਾ ਸਰਕਾਰ ਅਧਿਆਪਕ ਵਰਗ ਨੂੰ ਉਸਦੇ ਬਣਦੇ ਹੱਕ ਦੇਣ ਤੋਂ ਵੀ ਭੱਜ ਰਹੀ ਹੈ। ਜਿਸਦੇ ਚੱਲਦੇ ਗੁਰੂ ਮੰਨੇ ਜਾਣ ਵਾਲੇ ਇਸ ਵਰਗ ਨੂੰ ਆਪਣੇ ਹੱਕ ਲੈਣ ਲਈ ਸੜਕਾਂ ’ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਸਤਿਕਾਰ ਨੂੰ ਬਹਾਲ ਕਰਨ ਤੇ ਸਿੱਖਿਆ ਸੁਧਾਰ ਲਈ ਹਰ ਵਿਅਕਤੀ ਨੂੰ ਹੰਭਲਾ ਮਾਰਨ ਲਈ ਅੱਗੇ ਆਉਣਾ ਪਵੇਗਾ।ਇਸ ਮੌਕੇ ਪ੍ਰੋ. ਰਾਘਵਿੰਦਰ ਪ੍ਰਸਾਦ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਅਧਿਆਪਕਾਂ ਵੱਲੋਂ ਦਿੱਤੇ ਜਾਂਦੇ ਹਨ। ਅਮਰਜੀਤ ਮਹਿਤਾ ਨੇ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਸਮਾਜ ਅਤੇ ਦੇਸ ਦਾ ਸਨਮਾਨ ਹੁੰਦਾ ਹੈ।
ਨਾਗਰਿਕ ਸਹੂਲਤਾਂ ਦੀ ਘਾਟ ਵਿਰੁੱਧ ਜਮਹੂਰੀ ਅਧਿਕਾਰ ਸਭਾ ਵਲੋਂ ਪ੍ਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ: ਸ਼ਹਿਰ ਅੰਦਰ ਨਾਗਰਿਕ ਸਹੂਲਤਾਂ ਦੀ ਘਾਟ ਵਿਰੁੱਧ ਅੱਜ ਸਵੇਰੇ ਜੌਗਰ ਪਾਰਕ ਵਿਖੇ ਜਮੂਹਰੀ ਅਧਿਕਾਰ ਸਭਾ ਵਲੋਂ ਰੋਸ ਪ੍ਦਰਸ਼ਨ ਕੀਤਾ ਗਿਆ। ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿ੍ਰੰ ਬੱਗਾ ਸਿੰਘ ਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦਸਿਆ ਕਿ ਇਸ ਮੌਕੇ ਇਕੱਠੇ ਹੋਏ ਨਾਗਰਿਕਾਂ ਨੇ ਨਗਰ ਨਿਗਮ ਦੇ ਮਾੜੇ ਪ੍ਰਬੰਧਾਂ ਵਿਰੁਧ ਨਾਅਰੇਬਾਜੀ ਕੀਤੀ। ਪ੍ਰਦਰਸ਼ਨ ਵਿਚ ਸ਼ਾਮਲ ਵਕੀਲ ਸੁਦੀਪ ਸਿੰਘ,ਮੱਖਣ ਸਿੰਘ,ਪਿ੍ਰੰ ਰਣਜੀਤਸਿੰਘ,ਪੁਸ਼ਪਲਤਾ,ਕੁਲਵੰਤ ਕੌਰ, ਹਰਬੰਸ ਕੌਰ,ਵਕੀਲ ਐੱਨ ਕੇ ਜੀਤ,ਤਰਸੇਮ ਸਿੰਘ,ਕਰਤਾਰ ਸਿੰਘ,ਮੰਦਰ ਜੱਸੀ,ਸੰਤੋਖ ਸਿੰਘ ਮੱਲਣ,ਭੋਜਰਾਜ,ਨਵਤੇਜ ਪੋਹੀ, ਰਜੇਸ਼,ਅਮਨਪ੍ਰੀਤ ਕੌਰ,ਮੋਹਨ ਲਾਲ,ਮਹਿੰਦਰ ਘੁੱਦਾ,ਰਾਜਪਾਲ ਸਿੰਘ ਤੇ ਮਨੋਹਰ ਦਾਸ ਨੇ ਮੰਗ ਕੀਤੀ ਕਿ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਣੀ ਦੇ ਕੁਦਰਤੀ ਵਹਾਅ ਅਨੁਸਾਰ ਸਟੌਰਮ ਡਰੇਨ ਦੀਆਂ ਵੱਖਰੀਆਂ ਪਾਈਪਾਂ ਜਮੀਨਦੋਜ਼ ਪਾ ਕੇ ਬੀੜ ਤਲਾਅ ਵਾਲੇ ਪਾਸੇ ਨਜਾਇਜ ਕਬਜੇ ਹੇਠਲੀ ਲੱਗਭਗ 97 ਏਕੜ ਜਮੀਨ ਵਿੱਚ ਡੂੰਘੇ ਡੱਗ ਪੁੱਟ ਕੇ ਪਾਣੀ ਸਟੋਰ ਕੀਤਾ ਜਾਵੇ। ਕੁਦਰਤੀ ਬਣੇ ਛੱਪੜਾਂ (ਚੰਦਸਰਬਸਤੀ,ਸੰਜੇ ਟੋਭਾ ਅਤੇ ਸੰਗੂਆਣਾ ਆਦਿ) ਨੂੰ ਨਜਾਇਜ ਕਬਜਿਆਂ ਤੋਂ ਮੁਕਤ ਕਰਵਾਕੇ ਡੂੰਘਾ ਕੀਤਾ ਜਾਵੇ। ਪਾਣੀ ਨੂੰ ਧਰਤੀ ‘ਚ ਜਜਬ ਕਰਨ ਲਈ ਸਾਰੇ ਸਰਕਾਰੀ/ ਨਿਜੀ ਅਦਾਰਿਆਂ ਅੰਦਰ ਰੀਚਾਰਜਿੰਗ ਸਿਸਟਮ ਲਾਉਣੇ ਲਾਜਮੀ ਕੀਤੇ ਜਾਣ। ਖਸਤਾ ਹਾਲ ਹੋ ਚੁਕੇ ਸੀਵਰੇਜ ਪ੍ਰਬੰਧ ਨੂੰ ਨਵਿਆਇਆ ਤੇ ਲੋੜ ਮੁਤਾਬਕ ਵਧਾਇਆ ਜਾਵੇ। ਨਿਜੀ ਕੰਪਨੀ ਤਿ੍ਰਵੈਣੀ ਨਾਲ ਕੀਤੇ ਸਮਝੌਤੇ ਰੱਦ ਕਰਕੇ ਨਗਰ ਨਿਗਮ ਖੁੱਦ ਪੁਖਤਾ ਇੰਤਜਾਮ ਕਰੇ। ਪਿਛਲੇ ਸਾਢੇ 14 ਸਾਲਾਂ ਚ ਖਰਚ ਕੀਤੇ ਲੋਕਾਂ ਦੇ ਪੈਸਿਆਂ ਦਾ ਹਿਸਾਬ ਕਿਤਾਬ ਦਿੱਤਾ ਜਾਵੇ। ਪੀਣ ਵਾਲੇ ਪਾਣੀ ਦੇ ਸਟੋਰੇਜ ਟੈਂਕਾਂ ਚ ਜੰਮੀ ਗਾਰ ਬਾਹਰ ਕੱਢੀ ਜਾਵੇ ਅਤੇ ਉਹਨਾਂ ਦੀ ਸਮਰਥਾ ਵੀ ਵਧਾਈ ਜਾਵੇ ਤਾਂ ਕਿ ਪੀਣ ਵਾਲੇ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣੇ। ਪਬਲਿਕ ਪਾਰਕਾਂ ਤੇ ਕੀਤੇ ਨਜਾਇਜ ਕਬਜੇ ਹਟਾਏ ਜਾਣ। ਕੂੜਾ ਡੰਪ ਸ਼ਹਿਰ ਤੋਂ ਬਾਹਰ ਭੇਜੇ ਜਾਣ ਅਤੇ ਸਫਾਈ ਕਾਮਿਆਂ ਦੀ ਰੈਗੂਲਰ ਭਰਤੀ ਕੀਤੀ ਜਾਵੇ। ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਲੋਕਾਂ ਤੋਂ ਇਜੱਠੇ ਕੀਤੇ ਫੰਡਾਂ ਚੋਂ ਕੀਤਾ ਜਾਵੇ।





