Tuesday, May 12, 2026
Home Blog Page 277

ਪੰਜਾਬ ਦੇ ਵਿੱਚ ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲਈ ਵੋਟਾਂ ਭਲਕੇ, ਤਿਆਰੀਆਂ ਮੁਕੰਮਲ

0

Punjab News: ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੇ ਲਈ ਭਲਕੇ ਐਤਵਾਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਬੀਤੇ ਕੱਲ ਸ਼ੁਕਰਵਾਰ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਅਤੇ ਹੁਣ ਅੱਜ ਆਖਰੀ ਦਿਨ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਨਿੱਜੀ ਤੌਰ ‘ਤੇ ਆਪਣੇ ਹੱਕ ਵੋਟਰਾਂ ਨੂੰ ਭੁਗਤਾਉਣ ਦੇ ਲਈ ਹੰਭਲਾ ਮਾਰਿਆ ਜਾ ਰਿਹਾ ਹੈ। ਉਧਰ, ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਇਹਨਾਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਲਗਭਗ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ।

ਇਹ ਵੀ ਪੜ੍ਹੋ Gurwinder ਕ+ਤ+ਲ ਕਾਂਡ; ਕਾ+ਤ+ਲ ਧੀ ਦੇ ਪਿਉ ਨੇ ਕਿਹਾ ਰੁਪਿੰਦਰ ਨੇ ਸਾਡਾ ਜਵਾਈ ਨਹੀਂ,ਪੁੱਤ ਮਾ.ਰਿਆ, ਮਿਲੇ ਮਿਸਾਲੀ ਸਜ਼ਾ

ਚੋਣ ਨਾਮਜਦਗੀਆਂ ਵਾਲੇ ਦਿਨ ਵਾਪਰੀਆਂ ਘਟਨਾਵਾਂ ਨੂੰ ਦੇਖਦਿਆਂ ਵੋਟਾਂ ਵਾਲੇ ਦਿਨ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨਰ ਵੱਲੋਂ ਮੁਹੱਈਆ ਕਰਵਾਏ ਅੰਕੜਿਆ ਮਤਾਬਕ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ 347 ਜੋਨਾਂ ਦੇ ਲਈ ਕੁੱਲ 1280 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਦੇ ਕੁੱਲ 2838 ਜੋਨਾਂ ਲਈ 8495 ਉਮੀਦਵਾਰ ਮੈਦਾਨ ਵਿੱਚ ਨਿਤਰੇ ਹੋਏ ਹਨ। ਇਹਨਾਂ ਉਮੀਦਵਾਰਾਂ ਦੀ ਚੋਣ ਦੇ ਲਈ ਲਗਭਗ 1 ਕਰੋੜ 36 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ;ਐਸ.ਐਸ.ਪੀ ਦੀ ਅਗਵਾਈ ਹੇਠ ਫਲੈਗ ਮਾਰਚ

ਰਾਜ ਚੋਣ ਕਮਿਸ਼ਨਰ ਮੁਤਾਬਕ ਸੂਬੇ ਭਰ ਵਿੱਚ 860 ਅਤੀ ਸਵੇਦਨਸ਼ੀਲ ਬੂਥਾਂ ਦੀ ਸ਼ਨਾਖਤ ਕੀਤੀ ਗਈ ਹੈ। ਜਦਕਿ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਵੀ 3405 ਹੈ। ਇਹਨਾਂ ਚੋਣਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਨੇਪਰੇ ਚਾੜਣ ਲਈ ਪੰਜਾਬ ਭਰ ਵਿੱਚ 44 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਜਦੋਂ ਕਿ ਚੋਣ ਪ੍ਰਕਿਰਿਆ ਦੇ ਲਈ ਲਗਭਗ 90 ਹਜ਼ਾਰ ਸਿਵਲ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ। ਵੋਟਾਂ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਗਿਣਤੀ 17 ਦਸੰਬਰ ਨੂੰ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Gurwinder ਕ+ਤ+ਲ ਕਾਂਡ; ਕਾ+ਤ+ਲ ਧੀ ਦੇ ਪਿਉ ਨੇ ਕਿਹਾ ਰੁਪਿੰਦਰ ਨੇ ਸਾਡਾ ਜਵਾਈ ਨਹੀਂ,ਪੁੱਤ ਮਾ.ਰਿਆ, ਮਿਲੇ ਮਿਸਾਲੀ ਸਜ਼ਾ

0

Faridkot News: ਪੂਰੀ ਦੁਨੀਆਂ ਦੇ ਪੰਜਾਬੀ ਭਾਈਚਾਰੇ ‘ਚ ਗੁੱਸੇ ਤੇ ਸੋਗ ਦੀ ਲਹਿਰ ਪੈਦਾ ਕਰਨ ਵਾਲੇ ਵਾਪਰੇ ਗੁਰਵਿੰਦਰ ਕਤਲ ਕਾਂਡ ‘ਚ ਹੁਣ ਕਾਤਲ ਧੀ ਪ੍ਰਤੀ ਪਿਉ ਦਾ ਗੁੱਸਾ ਫੁੱਟਿਆ ਹੈ। ਵੱਖ ਵੱਖ ਮੀਡੀਆ ਚੈੱਨਲਾਂ ਦੇ ਨਾਲ ਗੱਲਬਾਤ ਕਰਦਿਆਂ ਦੁਖੀ ਪਿਤਾ ਜੱਸਾ ਸਿੰਘ ਨੇ ਕਿਹਾ ਹੈ ਕਿ,”ਰੁਪਿੰਦਰ ਨੇ ਸਾਡਾ ਜਵਾਈ ਨਹੀਂ, ਪੁੱਤ ਮਾਰਿਆ ਹੈ।” ਪਿਉ ਨੇ ਕਿਹਾ ਕਿ ਗੁਰਵਿੰਦਰ ਜਦ ਵੀ ਉਨ੍ਹਾਂ ਦੇ ਘਰ ਆਇਆ, ਕਦੇ ਵੀ ਜਵਾਈ ਨਹੀਂ, ਬਲਕਿ ਪੁੱਤ ਬਣ ਕੇ ਹੀ ਆਇਆ। ਬਾਪ ਨੇ ਇਹ ਵੀ ਕਿਹਾ ਕਿ ਹੁਣ ਰੁਪਿੰਦਰ ਕੌਰ ਨੇ ਧੀ ਅਖਵਾਉਣ ਦਾ ਹੱਕ ਖੋਹ ਲਿਆ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ,”ਬੇਸ਼ੱਕ ਕਾਨੂੰਨ ਵਿਚ ਸੋਧ ਕਰਨੀ ਪਏ ਤਾਂ ਕੀਤੀ ਜਾਵੇ ਪ੍ਰੰਤੂ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਨੂੰ ਉਸੇ ਤਰ੍ਹਾਂ ਕੋਹ-ਕੋਹ ਕੇ ਖ਼ਤਮ ਕੀਤਾ ਜਾਵੇ, ਜਿਸ ਤਰ੍ਹਾਂ ਉਸਨੇ ਗੁਰਵਿੰਦਰ ਨੂੰ ਮਾਰਿਆ ਹੈ।

ਇਹ ਵੀ ਪੜ੍ਹੋ Gurwinder ਕ+ਤ+ਲ ਕਾਂਡ; ਮੁਲਜਮ ਰੁਪਿੰਦਰ ਕੌਰ ਦੀ ਆਪਣੇ ਪਤੀ ਦੀ ਜਮੀਨ-ਜਾਇਦਾਦ ‘ਤੇ ਵੀ ਸੀ ਅੱਖ!

ਭਰੇ ਹੋਏ ਗਲੇ ਤੇ ਅੱਖਾਂ ਵਿਚੋਂ ਹੰਝੂ ਕੇਰਦੇ ਹੋਏ ਜੱਸਾ ਸਿੰਘ ਨੇ ਆਪਣੇ ਪ੍ਰਵਾਰ ਉੱਪਰ ਲੱਗ ਰਹੀਆਂ ਇੰਨ੍ਹਾਂ ਤੋਹਮਤਾਂ ਨੂੰ ਵੀ ਰੱਦ ਕੀਤਾ, ਜਿਸਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਸਨੂੰ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਦੇ ਸਬੰਧਾਂ ਬਾਰੇ ਪਹਿਲਾਂ ਹੀ ਪਤਾ ਸੀ। ਕਤਲ ਵਾਲੀ ਰਾਤ ਦੀ ਕਹਾਣੀ ਬਿਆਨ ਕਰਦਿਆਂ ਜੱਸਾ ਸਿੰਘ ਨੇ ਕਿਹਾ ਕਿ 28-29 ਦੀ ਦਰਮਿਆਨੀ ਰਾਤ ਨੂੰ ਕਰੀਬ 12 ਵਜੇਂ ਰੁਪਿੰਦਰ ਦਾ ਹੀ ਉਸਨੂੰ ਫ਼ੋਨ ਆਇਆ ਸੀ, ਜਿਸਦੇ ਵਿਚ ਉਸਨੇ ਇਹ ਕਹਾਣੀ ਦੱਸੀ ਸੀ ਕਿ ਉਨ੍ਹਾਂ ਦੇ ਘਰ ਬੰਦੇ ਆ ਗਏ ਤੇ ਗੁਰਵਿੰਦਰ ਦੇ ਸੱਟਾਂ ਮਾਰ ਦਿੱਤੀਆਂ ਪ੍ਰੰਤੂ ਜਦ ਉਹ ਅਪਣੇ ਪਿਤਾ ਨਾਲ ਪਿੰਡ ਸੁੱਖਣਵਾਲਾ ਪੁੱਜੇ ਤਾਂ ਗੁਰਵਿੰਦਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਰੁਪਿੰਦਰ ਕੌਰ ਵੱਲੋਂ ਹੀ ਹਰਕਮਲਪ੍ਰੀਤ ਦੇ ਨਾਲ ਮਿਲਕੇ ਗੁਰਵਿੰਦਰ ਦੇ ਕਤਲ ਦੀ ਜਾਣਕਾਰੀ ਵੀ ਥਾਣਾ ਸਦਰ ਵਿਚ ਸਵੇਰੇ ਮਿਲੀ।

ਇਹ ਵੀ ਪੜ੍ਹੋ ਅਬੋਹਰ ਤਹਿਸੀਲ ਕੰਪਲੈਕਸ ਕ+ਤ+ਲ ਕਾਂਡ; ਪੁਲਿਸ ਵੱਲੋਂ ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

ਗੁਰਵਿੰਦਰ ਦੇ ਕਤਲ ਤੋਂ ਬਾਅਦ ਉਸਦੇ ਪ੍ਰਵਾਰ ਦੀ ਬਾਤ ਨਾ ਪੁੱਛਣ ਬਾਰੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਜੱਸਾ ਸਿੰਘ ਨੇ ਕਿਹਾ ਕਿ 29 ਦੀ ਸਵੇਰੇ ਉਹ ਥਾਣੇ ਤੋਂ ਸਿੱਧਾ ਪਿੰਡ ਸੁੱਖਣਵਾਲਾ ਚਲੇ ਗਏ ਅਤੇ ਤਿੰਨ ਦਿਨ ਜਾਂਦੇ ਰਹੇ। ਪ੍ਰੰਤੂ ਜਦ ਗੁਰਵਿੰਦਰ ਦੇ ਪਿਤਾ ਕੁਲਦੀਪ ਸਿੰਘ ਕੈਨੇਡਾ ਤੋਂ ਵਾਪਸ ਆ ਗਏ ਤਾਂ ਸਾਨੂੰ ਸੁਨੇਹਾ ਲੱਗਿਆ ਕਿ ਉਹ ਹੁਣ ਉਥੇ ਨਾਂ ਜਾਣ, ਜਿਸਦੇ ਚੱਲਦੇ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਗੁਰਵਿੰਦਰ ਦੇ ਘਰ ਗਈ, ਜਿੱਥੇ ਉਸਨੂੰ ਵਾਪਸ ਮੋੜ ਦਿੱਤਾ ਗਿਆ। ਉਸਤੋਂ ਦੂਜੇ ਦਿਨ ਉਹ ਖੁਦ ਆਪਣੇ ਕੁੱਝ ਰਿਸ਼ਤੇਦਾਰਾਂ ਨੂੰ ਲੈ ਕੇ ਪਿੰਡ ਸੁੱਖਣਵਾਲਾ ਵਿਖੇ ਕੁਲਦੀਪ ਸਿੰਘ ਨੂੰ ਮਿਲਣ ਗਏ ਪ੍ਰੰਤੂ ਸਾਨੂੰ ਵੀ ਬਿਨ੍ਹਾਂ ਮਿਲਾਏ ਸੱਥਰ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਤੇ ਇਸਦਾ ਉਸਦੇ ਪ੍ਰਵਾਰ ਨੂੰ ਇੰਨ੍ਹਾਂ ਦੁੱਖ ਹੈ ਕਿ ਸਮਾਜ ਨੇ ਸਾਡਾ ਕੋਈ ਕਸੂਰ ਨਾਂ ਹੋਣ ਦੇ ਬਾਵਜੂਦ ਇੱਕ ਚੰਗੇ ਪੁੱਤ ਦਾ ਅਖੀਰਲੀ ਦਫ਼ਾ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ;ਐਸ.ਐਸ.ਪੀ ਦੀ ਅਗਵਾਈ ਹੇਠ ਫਲੈਗ ਮਾਰਚ

0

👉ਜ਼ਿਲ੍ਹੇ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ, 1800 ਪੁਲਿਸ ਮੁਲਾਜ਼ਮ ਤਾਇਨਾਤ
Sri Mukatsar Sahib News: ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਅੱਜ ਮਲੋਟ ਖੇਤਰ ਵਿੱਚ ਵੱਡਾ ਫਲੈਗ ਮਾਰਚ ਕੱਢਿਆ ਗਿਆ।ਇਸ ਫਲੈਗ ਮਾਰਚ ਵਿੱਚ ਸ੍ਰੀਮਤੀ ਹਰਕਮਲ ਕੌਰ ਐਸ.ਪੀ (ਐਚ), ਅੰਗਰੇਜ਼ ਸਿੰਘ ਡੀ.ਐਸ.ਪੀ (ਮਲੋਟ), ਇੰਸਪੈਕਟਰ ਵਰੁਣ ਯਾਦਵ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ, ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਲੱਖੇਵਾਲੀ, ਐਸ.ਆਈ ਪਰਵਿੰਦਰ ਸਿੰਘ ਮੁੱਖ ਸਦਰ ਮਲੋਟ, ਸੀ.ਆਈ.ਏ ਇੰਚਾਰਜ ਐਸ.ਆਈ, ਐਸ.ਆਈ ਜਗਸੀਰ ਸਿੰਘ ਮੁੱਖ ਥਾਣਾ ਬਰੀਵਾਲਾ ਤੋਂ ਇਲਾਵਾ ਲਗਭਗ 200 ਪੁਲਿਸ ਮੁਲਾਜ਼ਮ ਹਾਜ਼ਰ ਸਨ।

ਇਹ ਵੀ ਪੜ੍ਹੋ ਅਬੋਹਰ ਤਹਿਸੀਲ ਕੰਪਲੈਕਸ ਕ+ਤ+ਲ ਕਾਂਡ; ਪੁਲਿਸ ਵੱਲੋਂ ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

ਫਲੈਗ ਮਾਰਚ ਥਾਣਾ ਦਾਨੇ ਵਾਲਾ ਚੌਂਕ ਮਲੋਟ ਤੋਂ ਸ਼ੁਰੂ ਹੋ ਕੇ ਫਿਰਨੀ ਪਿੰਡ ਦਾਨੇਵਾਲਾ ਤੋਂ ਪਿੰਡ ਅਬਲਖਰਾਣਾ ਤੋਂ ਹੁੰਦੇ ਹੋਏ ਵਾਪਸ ਦਾਨੇਵਾਲਾ ਚੌਂਕ ਤੋਂ ਪੁਲ ਸ਼ਹਿਰ ਮਲੋਟ ਤੋਂ ਕੈਰੋ ਰੋਡ ਤੋਂ ਦਾਣਾ ਮੰਡੀ ਮਲੋਟ ਤੋ ਬਸ ਸਟੈਂਡ ਮਲੋਟ ਹੁੰਦੇ ਹੋਏ ਮੁਕਤਸਰ ਚੌਂਕ ਮਲੋਟ ਤੋਂ ਪਿੰਡ ਮਲੋਟ ਫਾਜ਼ਿਲਕਾ ਰੋਡ ਤੋਂ ਲੁੱਕ ਪਲਾਂਟ ਤੋਂ ਸਰਕਾਰੀ ਸਕੂਲ ਪਿੰਡ ਭਗਵਾਨਪੁਰਾ ਦੇ ਨਜ਼ਦੀਕ ਤੋਂ ਵਾਪਸ ਪਿੰਡ ਭਗਵਾਨਪੁਰਾ ਤੋਂ ਹੁੰਦੇ ਹੋਏ ਗੁਰਦੁਆਰਾ ਕੰਗ ਮਾਣ ਪੱਤੀ ਪਿੰਡ ਮਲੋਟ ਤੋਂ ਥਾਣਾ ਸਦਰ ਮਲੋਟ ਤੋਂ ਹੁੰਦੇ ਹੋਏ ਮੁਕਤਸਰ ਰੋਡ ਪਿੰਡ ਮਲੋਟ ਵਿਖੇ ਖਤਮ ਹੋਇਆ। ਇਸ ਮੌਕੇ ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਵਿੱਚ ਕਾਫ਼ੀ ਵਧੇਰੇ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੁਆਰਾ ਨਾਕਾਬੰਦੀਆਂ ਲਗਾਈਆਂ ਗਈਆਂ ਹਨ, ਜਿਥੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ, ਨਾਕਾਬੰਦੀ ਟੀਮਾਂ ਅਤੇ ਰਿਜ਼ਰਵ ਫੋਰਸਾਂ ਨੂੰ ਸਮੇਤ 1800 ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।ਚੋਣਾਂ ਦੇ ਮੱਦੇਨਜ਼ਰ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਜੋ ਅਪਰਾਧੀ ਤੱਤਾਂ ‘ਤੇ ਨਿਗਰਾਨੀ ਹੋਵੇ ਅਤੇ ਜ਼ਿਲ੍ਹਾ ਅੰਦਰ ਪੂਰੀ ਤਰ੍ਹਾਂ ਕਾਨੂੰਨ-ਵਿਵਸਥਾ ਬਣੀ ਰਹੇ।ਇਸੇ ਤਰ੍ਹਾਂ ਗੁਆਂਢੀ ਰਾਜਾਂ ਦੀ ਪੁਲਿਸ ਸ਼ੱਕੀ ਗਤੀਵਿਧੀਆਂ, ਗੈਰ-ਕਾਨੂੰਨੀ ਸ਼ਰਾਬ ਅਤੇ ਬਾਹਰੀ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਪੰਜਾਬ-ਹਰਿਆਣਾ ਅਤੇ ਰਾਜਥਾਨ ਸਰਹੱਦ ‘ਤੇ ਆਪਣੇ-ਆਪਣੇ ਖੇਤਰਾਂ ਵਿੱਚ ਨਾਕਾਬੰਦੀ ਕਰ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦਬਾਅ, ਡਰ ਜਾਂ ਲਾਲਚ ਦੇ ਵੋਟ ਪਾਉਣ ਅਤੇ ਜੇਕਰ ਕੋਈ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

0

👉ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਕੀਤਾ ਪੇਸ਼, ਯੂ.ਕੇ. ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਨਿਵੇਸ਼ ਅਤੇ ਨਿਰਮਾਣ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਅੱਜ ਪੰਜਾਬ ਅਤੇ ਬਰਤਾਨੀਆ (ਯੂ.ਕੇ.) ਦਰਮਿਆਨ ਰਣਨੀਤਕ ਗੱਠਜੋੜ ਦੀ ਵਕਾਲਤ ਕੀਤੀ।
ਚੰਡੀਗੜ੍ਹ ਵਿਖੇ ਯੂ.ਕੇ. ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਵਪਾਰਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਇਸ ਦੌਰਾਨ ਦੋਵਾਂ ਧਿਰਾਂ ਨੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਮੋਹਾਲੀ ਨੂੰ ਵਿਸ਼ਵ ਪੱਧਰ ‘ਤੇ ਬਿਹਤਰ ਢੰਗ ਨਾਲ ਸੰਗਠਿਤ ਸ਼ਹਿਰਾਂ ਵਿੱਚੋਂ ਇੱਕ ਦੱਸਿਆ ਅਤੇ ਨਿਰਮਾਣ ਖੇਤਰ ਵਿੱਚ ਇੱਕ ਪਾਵਰਹਾਊਸ ਵਜੋਂ ਉਭਰਨ ਪ੍ਰਤੀ ਪੰਜਾਬ ਦੀ ਅਥਾਹ ਸੰਭਾਵਨਾ ‘ਤੇ ਜ਼ੋਰ ਦਿੱਤਾ। ਪੰਜਾਬ ਦੇ ਵਿਦਿਆਰਥੀਆਂ ਦੀ ਕਾਨੂੰਨੀ ਅਤੇ ਸੁਰੱਖਿਅਤ ਤਰੀਕਿਆਂ ਰਾਹੀਂ ਯੂ.ਕੇ. ਵਿੱਚ ਮੌਕੇ ਤਲਾਸ਼ਣ ਦੀ ਉਤਸੁਕਤਾ ਨੂੰ ਵੇਖਦਿਆਂ ਉਨ੍ਹਾਂ ਨੇ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।ਮੁੱਖ ਮੰਤਰੀ ਨੇ ਗੈਂਗਸਟਰਾਂ ਵਰਗੀਆਂ ਕੌਮਾਂਤਰੀ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਮੁੱਦੇ ਸਰਹੱਦਾਂ ਦੇ ਬੰਧਨ ਤੋਂ ਪਰ੍ਹੇ ਹੁੰਦੇ ਹਨ ਅਤੇ ਪੰਜਾਬ ਕਾਨੂੰਨੀ ਮਾਮਲਿਆਂ ਤੇ ਕਿਸੇ ਵੀ ਲੋੜੀਂਦੀ ਸਹਾਇਤਾ ਬਾਰੇ ਯੂ.ਕੇ. ਨਾਲ ਸਹਿਯੋਗ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ ਮਾਨ ਸਰਕਾਰ ਦਾ ਗ੍ਰੀਨਿੰਗ ਪੰਜਾਬ ਮਿਸ਼ਨ : ਰਿਕਾਰਡ 12,55,700 ਰੁੱਖ ਲਗਾਉਣ ਨਾਲ ਪੰਜਾਬ ਬਣਿਆ ‘ਹਰਿਆਲੀ ਜ਼ੋਨ, ਸੂਬੇ ਦੀ ਸਭ ਤੋਂ ਵੱਡੀ ਵਾਤਾਵਰਣ ਪ੍ਰਾਪਤੀ

ਉਨ੍ਹਾਂ ਨੇ ਯੂ.ਕੇ. ਦੀਆਂ ਕੰਪਨੀਆਂ ਦਾ ਸਵਾਗਤ ਕਰਦਿਆਂ ਪੰਜਾਬ ਨੂੰ ਨਿਵੇਸ਼ਕਾਂ ਲਈ ਪਸੰਸਦੀਦਾ ਸਥਾਨ ਵਜੋਂ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਪੰਜਾਬੀ ਪਰਵਾਸੀ ਭਾਈਚਾਰੇ ਨੇ ਦੁਨੀਆ ਭਰ ਵਿੱਚ ਆਪਣੀ ਛਾਪ ਛੱਡੀ ਹੈ। ਉਨ੍ਹਾਂ ਨੇ ਨਿਵੇਸ਼ ਲਈ ਮੁੱਖ ਖੇਤਰਾਂ ਦੀ ਪਛਾਣ ਕੀਤੀ, ਜਿਸ ਵਿੱਚ ਵੱਖ-ਵੱਖ ਖੇਤਰਾਂ ਸਮੇਤ ਖੇਤੀਬਾੜੀ ਮਸ਼ੀਨਰੀ, ਫੂਡ ਪ੍ਰੋਸੈਸਿੰਗ ਅਤੇ ਆਈ.ਟੀ. ਸ਼ਾਮਲ ਹਨ।ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਦੇ ਮਜ਼ਬੂਤ ਨਿਵੇਸ਼ ਈਕੋਸਿਸਟਮ ਰਾਹੀਂ ਵਾਜਬ ਬਿਜਲੀ ਦਰਾਂ, ਸਹੂਲਤਾਂ ਅਤੇ ਨਿਵੇਸ਼ਕਾਂ ਲਈ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਰੋਬਾਰ ਕਰਨ ਵਿੱਚ ਸੌਖ ਵਿੱਚ ਪਹਿਲੇ ਸਥਾਨ ‘ਤੇ ਹੈ ਅਤੇ ਸੂਬੇ ਦਾ ਸਿੰਗਲ ਵਿੰਡੋ ਸਿਸਟਮ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪੰਜਾਬ, ਰਾਈਟ ਟੂ ਬਿਜ਼ਨਸ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।ਮੁੱਖ ਮੰਤਰੀ ਨੇ ਵਫ਼ਦ ਨੂੰ ਮਾਰਚ ਮਹੀਨੇ ਦੌਰਾਨ ਮੋਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ.) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਨੂੰ “ਮੌਕਿਆਂ ਦੀ ਧਰਤੀ” ਵਜੋਂ ਦਰਸਾਇਆ, ਜਿੱਥੇ ਵਿਸ਼ਵ-ਪ੍ਰਸਿੱਧ ਕੰਪਨੀਆਂ ਆਪਣੇ ਵਪਾਰ ਦਾ ਵਿਸਥਾਰ ਕਰਨ ਲਈ ਉਤਸੁਕ ਹਨ, ਜੋ ਕਿ ਸੂਬੇ ਦੀ ਸਥਿਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕਰਦਾ ਹੈ।

ਇਹ ਵੀ ਪੜ੍ਹੋ CM ਭਗਵੰਤ ਮਾਨ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੀਆਂ ਪੰਜਾਬਣ ਖਿਡਾਰਨਾਂ ਨੂੰ ਕੀਤਾ ਸਨਮਾਨਿਤ

ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਮੋਹਾਲੀ ਦੁਨੀਆ ਦੀ “ਅਗਲੀ ਸਿਲੀਕਾਨ ਵੈਲੀ” ਹੋਵੇਗੀ ਕਿਉਂਕਿ ਇਥੇ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ।ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿਖੇ ਇੱਕ ਕੌਮਾਂਤਰੀ ਹਵਾਈ ਅੱਡਾ ਸਥਿਤ ਹੈ ਅਤੇ ਇਸ ਦੇ 100 ਕਿਲੋਮੀਟਰ ਦੇ ਘੇਰੇ ਵਿੱਚ ਵੱਡੇ ਪੱਧਰ ‘ਤੇ ਹੁਨਰਮੰਦ ਅਤੇ ਪ੍ਰਤਿਭਾਸ਼ੀਲ ਕਾਰਜਬਲ ਮੌਜੂਦ ਹੈ, ਜੋ ਇਸਨੂੰ ਨਿਵੇਸ਼ ਲਈ ਬਿਹਤਰੀਨ ਸਥਾਨ ਬਣਾਉਂਦਾ ਹੈ। ਉਨ੍ਹਾਂ ਨੇ ਵਫ਼ਦ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਦੀ ਪੜਚੋਲ ਕਰਨ ਦੀ ਅਪੀਲ ਕੀਤੀ, ਤਾਂ ਜੋ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਪਾਸੇ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ।ਇਸ ਦੌਰਾਨ, ਯੂ.ਕੇ. ਦੇ ਡਿਪਟੀ ਹਾਈ ਕਮਿਸ਼ਨਰ ਨੇ ਪਰਵਾਸੀ ਪੰਜਾਬੀਆਂ ਦੀ ਸਮਰੱਥਾ ਅਤੇ ਉਨ੍ਹਾਂ ਕੋਲ ਜੱਦੀ ਧਰਤੀ ‘ਤੇ ਨਿਵੇਸ਼ ਲਈ ਉਪਲਬਧ ਵਿਆਪਕ ਫੰਡਾਂ ਬਾਰੇ ਗੱਲ ਕੀਤੀ।ਮੁੱਖ ਖੇਤਰਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਪੰਜਾਬ ਦੇ ਨਿਵੇਸ਼ ਪੱਖੀ ਮਾਹੌਲ ਬਾਰੇ ਜਾਣਕਾਰੀ ਦਿੱਤੀ ਅਤੇ ਮੌਕਿਆਂ ਦੀ ਪੜਚੋਲ ਕਰਨ ਲਈ ਪੰਜਾਬ ਦੇ ਦੌਰੇ ਕਰਨ ਦੀ ਬੇਨਤੀ ਕੀਤੀ। ਪੰਜਾਬ ਅਤੇ ਯੂ.ਕੇ. ਦੋਵਾਂ ਨੇ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਆਪਸੀ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਲਈ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ ‘ਤੇ ਗੂੰਜੀ ਮਾਂ-ਬੋਲੀ ਪੰਜਾਬੀ—ਅਧਿਆਪਕਾਂ ਦੀ ਮੁਹਿੰਮ ਨੂੰ ਹਜ਼ਾਰਾਂ ਦਾ ਸਾਥ

0

Chandigarh News:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਦੀ ਭਾਸ਼ਾ ਸੰਭਾਲ ਨੀਤੀ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ, ਜੋ ਅਧਿਆਪਕਾਂ ਦੇ ਸਸ਼ਕਤੀਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਸਰਕਾਰੀ ਸਕੂਲ ਵਿੱਚ ਕੰਮ ਕਰਨ ਵਾਲੀ ਇੱਕ ਸਮਰਪਿਤ ਅਧਿਆਪਕਾ ਇੱਕ ਪ੍ਰੇਰਨਾ ਬਣ ਗਈ ਹੈ, ਜੋ ਸੋਸ਼ਲ ਮੀਡੀਆ ‘ਤੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਇਤਿਹਾਸ ਨੂੰ ਉਤਸ਼ਾਹਿਤ ਕਰਦੀ ਹੈ। ਆਪਣੇ ਨਵੀਨਤਾਕਾਰੀ ਅਧਿਆਪਨ ਤਰੀਕਿਆਂ ਅਤੇ ਡਿਜੀਟਲ ਮੀਡੀਆ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ, ਉਸਨੇ ਨਾ ਸਿਰਫ਼ ਆਪਣੇ ਸਕੂਲੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਸੋਸ਼ਲ ਮੀਡੀਆ ‘ਤੇ 45,000 ਤੋਂ ਵੱਧ ਫਾਲੋਅਰਜ਼ ਦਾ ਇੱਕ ਵਿਸ਼ਾਲ ਭਾਈਚਾਰਾ ਵੀ ਬਣਾਇਆ ਹੈ। ਇਹ ਪ੍ਰਾਪਤੀ ਮਾਨ ਸਰਕਾਰ ਦੀ ਦੂਰਦਰਸ਼ੀ ਮਾਤ ਭਾਸ਼ਾ ਸੰਭਾਲ ਨੀਤੀ ਅਤੇ ਅਧਿਆਪਕਾਂ ਨੂੰ ਦਿੱਤੇ ਗਏ ਸਸ਼ਕਤੀਕਰਨ ਦਾ ਸਿੱਧਾ ਪ੍ਰਮਾਣ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਫੁੱਲਤ ਕਰਨ ਲਈ ਚੁੱਕੇ ਗਏ ਇਨਕਲਾਬੀ ਕਦਮਾਂ ਦੇ ਸੂਬੇ ਭਰ ਵਿੱਚ ਸਕਾਰਾਤਮਕ ਨਤੀਜੇ ਆ ਰਹੇ ਹਨ।ਇਸ ਅਧਿਆਪਕਾ ਨੇ ਰਵਾਇਤੀ ਸਿੱਖਿਆ ਵਿਧੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਪੰਜਾਬੀ ਭਾਸ਼ਾ ਨੂੰ ਦਿਲਚਸਪ ਅਤੇ ਪ੍ਰਸੰਗਿਕ ਬਣਾਉਣ ਦਾ ਇੱਕ ਵਿਲੱਖਣ ਯਤਨ ਕੀਤਾ ਹੈ। ਕਲਾਸਰੂਮ ਵਿੱਚ, ਉਹ ਗੁਰਬਾਣੀ, ਲੋਕ ਗੀਤ, ਪੰਜਾਬੀ ਸਾਹਿਤ ਅਤੇ ਸੂਬੇ ਦੇ ਸ਼ਾਨਦਾਰ ਇਤਿਹਾਸ ਨੂੰ ਇਸ ਤਰੀਕੇ ਨਾਲ ਪੇਸ਼ ਕਰਦੀ ਹੈ ਜੋ ਬੱਚਿਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਦਾ ਹੈ। ਉਸ ਦੀਆਂ ਕਲਾਸਾਂ ਪਾਠਕ੍ਰਮ ਤੱਕ ਸੀਮਤ ਨਹੀਂ ਹਨ, ਸਗੋਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਇੱਕ ਜੀਵਤ ਪ੍ਰਤੀਬਿੰਬ ਬਣ ਜਾਂਦੀਆਂ ਹਨ।

ਇਹ ਵੀ ਪੜ੍ਹੋ  ਮਾਨ ਸਰਕਾਰ ਦਾ ਗ੍ਰੀਨਿੰਗ ਪੰਜਾਬ ਮਿਸ਼ਨ : ਰਿਕਾਰਡ 12,55,700 ਰੁੱਖ ਲਗਾਉਣ ਨਾਲ ਪੰਜਾਬ ਬਣਿਆ ‘ਹਰਿਆਲੀ ਜ਼ੋਨ, ਸੂਬੇ ਦੀ ਸਭ ਤੋਂ ਵੱਡੀ ਵਾਤਾਵਰਣ ਪ੍ਰਾਪਤੀ

ਵਿਦਿਆਰਥੀ ਪੰਜਾਬੀ ਕਵਿਤਾਵਾਂ, ਕਹਾਣੀਆਂ ਅਤੇ ਨਾਟਕਾਂ ਰਾਹੀਂ ਭਾਸ਼ਾ ਦੀ ਡੂੰਘਾਈ ਅਤੇ ਸੁੰਦਰਤਾ ਨੂੰ ਸਮਝਦੇ ਹਨ। ਸਕੂਲ ਪ੍ਰਬੰਧਨ ਦੇ ਅਨੁਸਾਰ, ਇਸ ਅਧਿਆਪਕ ਦੇ ਆਉਣ ਤੋਂ ਬਾਅਦ ਪੰਜਾਬੀ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਅਤੇ ਪ੍ਰੀਖਿਆ ਨਤੀਜੇ ਦੋਵਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ।ਸੋਸ਼ਲ ਮੀਡੀਆ ‘ਤੇ ਇਸ ਅਧਿਆਪਕਾ ਦੀ ਮੌਜੂਦਗੀ ਇੱਕ ਇਨਕਲਾਬੀ ਕਦਮ ਸਾਬਤ ਹੋਈ ਹੈ। ਉਸਨੇ ਰੋਜ਼ਾਨਾ ਪੰਜਾਬੀ ਪਾਠ, ਮੁਹਾਵਰੇ, ਇਤਿਹਾਸਕ ਤੱਥ, ਲੋਕ-ਕਥਾਵਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਸਰਲ ਅਤੇ ਦਿਲਚਸਪ ਢੰਗ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਵੀਡੀਓ ਅਤੇ ਪੋਸਟਾਂ ਨਾ ਸਿਰਫ਼ ਪੰਜਾਬ ਵਿੱਚ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਵੀ ਬਹੁਤ ਮਸ਼ਹੂਰ ਹੋ ਗਈਆਂ ਹਨ। 45,000 ਤੋਂ ਵੱਧ ਫਾਲੋਅਰ ਉਸਦੀ ਹਰ ਪੋਸਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਅਤੇ ਟਿੱਪਣੀਆਂ ਅਤੇ ਸ਼ੇਅਰਾਂ ਰਾਹੀਂ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਡਿਜੀਟਲ ਯੁੱਗ ਵਿੱਚ ਭਾਸ਼ਾ ਸੰਭਾਲ ਲਈ ਇੱਕ ਮਿਸਾਲੀ ਮਾਡਲ ਹੈ, ਜਿੱਥੇ ਨੌਜਵਾਨ ਪੀੜ੍ਹੀ ਆਪਣੇ ਮਨਪਸੰਦ ਪਲੇਟਫਾਰਮ ‘ਤੇ ਆਪਣੀ ਮਾਂ-ਬੋਲੀ ਨਾਲ ਜੁੜਨ ਦੇ ਯੋਗ ਹੈ।ਪੰਜਾਬ ਸਰਕਾਰ ਦੀ ਦੂਰਦਰਸ਼ੀ ਭਾਸ਼ਾ ਨੀਤੀ ਅਤੇ ਸਿੱਖਿਆ ਸੁਧਾਰਾਂ ਨੇ ਅਜਿਹੀਆਂ ਪ੍ਰਤਿਭਾਵਾਂ ਨੂੰ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਮਾਨ ਸਰਕਾਰ ਨੇ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਸਿੱਖਿਆ ਨੂੰ ਲਾਜ਼ਮੀ ਅਤੇ ਆਕਰਸ਼ਕ ਬਣਾਉਣਾ, ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ‘ਤੇ ਆਧਾਰਿਤ ਪਾਠਕ੍ਰਮ ਨੂੰ ਆਧੁਨਿਕ ਬਣਾਉਣਾ ਅਤੇ ਡਿਜੀਟਲ ਸਿੱਖਿਆ ਸਮੱਗਰੀ ਦਾ ਵਿਆਪਕ ਵਿਕਾਸ ਸ਼ਾਮਲ ਹੈ।

ਇਹ ਵੀ ਪੜ੍ਹੋ  ਅਬੋਹਰ ਤਹਿਸੀਲ ਕੰਪਲੈਕਸ ਕ+ਤ+ਲ ਕਾਂਡ; ਪੁਲਿਸ ਵੱਲੋਂ ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

ਸਿੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਮਾਨ ਸਰਕਾਰ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਗ੍ਰਾਂਟਾਂ ਅਤੇ ਸਰੋਤ ਪ੍ਰਦਾਨ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਦ੍ਰਿੜ ਵਿਸ਼ਵਾਸ ਹੈ ਕਿ ਪੰਜਾਬੀ ਭਾਸ਼ਾ ਪੰਜਾਬ ਦੀ ਰੂਹ ਹੈ ਅਤੇ ਇਸਨੂੰ ਸੁਰੱਖਿਅਤ ਰੱਖਣਾ ਹਰ ਪੰਜਾਬੀ ਦਾ ਫਰਜ਼ ਹੈ।ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਅਧਿਆਪਕ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਮਾਨ ਸਰਕਾਰ ਦੀਆਂ ਨੀਤੀਆਂ ਦੀ ਸ਼ਾਨਦਾਰ ਸਫਲਤਾ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ। “ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ ਹੈ, ਸਗੋਂ ਇਸਨੂੰ ਆਧੁਨਿਕ ਸਮੇਂ ਵਿੱਚ ਢੁਕਵੀਂ ਅਤੇ ਗਤੀਸ਼ੀਲ ਬਣਾਉਣ ਲਈ ਠੋਸ ਕਦਮ ਚੁੱਕਣ ਦਾ ਵੀ ਵਾਅਦਾ ਕੀਤਾ ਹੈ। ਮਾਨ ਸਰਕਾਰ ਨੇ ਅਧਿਆਪਕਾਂ ਨੂੰ ਉਹ ਆਜ਼ਾਦੀ ਅਤੇ ਸਰੋਤ ਦਿੱਤੇ ਹਨ ਜੋ ਉਨ੍ਹਾਂ ਕੋਲ ਪਹਿਲਾਂ ਕਦੇ ਨਹੀਂ ਸਨ। ਜਦੋਂ ਸਾਡੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਅਜਿਹੀ ਸਮਰਪਣ ਅਤੇ ਨਵੀਨਤਾ ਦਾ ਪ੍ਰਦਰਸ਼ਨ ਕਰਦੇ ਹਨ, ਤਾਂ ਇਹ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਚੁੱਕੇ ਗਏ ਕਦਮ ਠੋਸ ਅਤੇ ਦੂਰਗਾਮੀ ਨਤੀਜੇ ਦੇ ਰਹੇ ਹਨ,” ਇੱਕ ਸੀਨੀਅਰ ਅਧਿਕਾਰੀ ਨੇ ਮਾਣ ਨਾਲ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਭਵਿੱਖ ਅਜਿਹੇ ਸਮਰਪਿਤ ਅਧਿਆਪਕਾਂ ਦੇ ਹੱਥਾਂ ਵਿੱਚ ਹੈ, ਅਤੇ ਇਹ ਮਾਨ ਸਰਕਾਰ ਦੇ ਦ੍ਰਿਸ਼ਟੀਕੋਣ ਕਾਰਨ ਸੰਭਵ ਹੋਇਆ ਹੈ।ਇਸ ਅਧਿਆਪਕ ਦੇ ਸੋਸ਼ਲ ਮੀਡੀਆ ਫਾਲੋਇੰਗ ਵਿੱਚ ਨਾ ਸਿਰਫ਼ ਨੌਜਵਾਨ ਵਿਦਿਆਰਥੀ, ਸਗੋਂ ਮਾਪੇ, ਸਿੱਖਿਆ ਸ਼ਾਸਤਰੀ, ਲੇਖਕ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਵੀ ਸ਼ਾਮਲ ਹਨ। ਟਿੱਪਣੀਆਂ ਵਿੱਚ, ਲੋਕ ਲਗਾਤਾਰ ਉਸਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਉਸਦੀ ਸਮੱਗਰੀ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ  CM ਭਗਵੰਤ ਮਾਨ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੀਆਂ ਪੰਜਾਬਣ ਖਿਡਾਰਨਾਂ ਨੂੰ ਕੀਤਾ ਸਨਮਾਨਿਤ

ਇੱਕ ਫਾਲੋਅਰ ਨੇ ਲਿਖਿਆ, “ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਸੰਘਰਸ਼ ਕਰ ਰਿਹਾ ਸੀ। ਇਸ ਅਧਿਆਪਕ ਦੀਆਂ ਵੀਡੀਓਜ਼ ਨੇ ਮੇਰੇ ਬੱਚਿਆਂ ਵਿੱਚ ਭਾਸ਼ਾ ਵਿੱਚ ਦਿਲਚਸਪੀ ਪੈਦਾ ਕੀਤੀ ਹੈ।” ਇੱਕ ਹੋਰ ਨੌਜਵਾਨ ਨੇ ਕਿਹਾ, “ਮੈਨੂੰ ਲੱਗਦਾ ਸੀ ਕਿ ਪੰਜਾਬੀ ਸਿੱਖਣਾ ਬੋਰਿੰਗ ਸੀ, ਪਰ ਉਸਦਾ ਪੜ੍ਹਾਉਣ ਦਾ ਤਰੀਕਾ ਇੰਨਾ ਮਜ਼ੇਦਾਰ ਹੈ ਕਿ ਮੈਂ ਹੁਣ ਆਪਣੇ ਆਪ ਸਿੱਖ ਰਿਹਾ ਹਾਂ।” ਇਹ ਸਕਾਰਾਤਮਕ ਹੁੰਗਾਰਾ ਦਰਸਾਉਂਦਾ ਹੈ ਕਿ ਭਾਸ਼ਾ ਦੀ ਸੰਭਾਲ ਸਹੀ ਪਹੁੰਚ ਅਤੇ ਮਾਧਿਅਮ ਨਾਲ ਸੰਭਵ ਹੈ।ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਉਪਰਾਲੇ ਨਾ ਸਿਰਫ਼ ਪੰਜਾਬੀ ਭਾਸ਼ਾ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰ ਰਹੇ ਹਨ, ਸਗੋਂ ਨੌਜਵਾਨ ਪੀੜ੍ਹੀ ਵਿੱਚ ਸੱਭਿਆਚਾਰਕ ਮਾਣ ਦੀ ਭਾਵਨਾ ਵੀ ਪੈਦਾ ਕਰ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਦੇ ਇੱਕ ਪ੍ਰੋਫੈਸਰ ਨੇ ਕਿਹਾ, “ਜਦੋਂ ਅਧਿਆਪਕ ਆਪਣੇ ਆਪ ਨੂੰ ਪਾਠ-ਪੁਸਤਕਾਂ ਤੱਕ ਸੀਮਤ ਨਹੀਂ ਰੱਖਦੇ ਅਤੇ ਭਾਸ਼ਾ ਨੂੰ ਵਿਹਾਰਕ, ਦਿਲਚਸਪ ਤਰੀਕੇ ਨਾਲ ਪੜ੍ਹਾਉਂਦੇ ਹਨ, ਤਾਂ ਵਿਦਿਆਰਥੀ ਕੁਦਰਤੀ ਤੌਰ ‘ਤੇ ਜੁੜਦੇ ਹਨ। ਇਹ ਅਧਿਆਪਕ ਡਿਜੀਟਲ ਸਾਖਰਤਾ ਅਤੇ ਸੱਭਿਆਚਾਰਕ ਸੰਭਾਲ ਦਾ ਇੱਕ ਸ਼ਾਨਦਾਰ ਸੁਮੇਲ ਪੇਸ਼ ਕਰ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਦੋ ਜਾਂ ਤਿੰਨ ਅਜਿਹੇ ਅਧਿਆਪਕ ਉੱਭਰਦੇ ਹਨ, ਤਾਂ ਪੰਜਾਬੀ ਭਾਸ਼ਾ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ।ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਮਾਤ ਭਾਸ਼ਾ ਦੀ ਰੱਖਿਆ ਲਈ ਕਈ ਇਤਿਹਾਸਕ ਅਤੇ ਠੋਸ ਕਦਮ ਚੁੱਕੇ ਹਨ। ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਦੀ ਵਰਤੋਂ ਨੂੰ ਲਾਜ਼ਮੀ ਬਣਾਉਣਾ, ਪੰਜਾਬੀ ਸਾਹਿਤ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਗ੍ਰਾਂਟਾਂ, ਨੌਜਵਾਨ ਲੇਖਕਾਂ ਅਤੇ ਕਲਾਕਾਰਾਂ ਲਈ ਮੁਕਾਬਲੇ ਅਤੇ ਪੁਰਸਕਾਰ, ਅਤੇ ਪੰਜਾਬੀ ਭਾਸ਼ਾ ਦੇ ਡਿਜੀਟਲ ਸਰੋਤਾਂ ਦਾ ਵਿਆਪਕ ਵਿਕਾਸ ਮਾਨ ਸਰਕਾਰ ਦੀਆਂ ਸਾਰੀਆਂ ਵੱਡੀਆਂ ਪ੍ਰਾਪਤੀਆਂ ਹਨ।

ਇਹ ਵੀ ਪੜ੍ਹੋ  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤਸੰਮਤੀ ਚੋਣਾਂ; Bathinda Polie ਨੇ ਪਿੰਡਾਂ ‘ਚ ਕੀਤਾ ਫਲੈਗ ਮਾਰਚ

ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਪੰਜਾਬੀ ਲਾਇਬ੍ਰੇਰੀਆਂ ਨੂੰ ਮਜ਼ਬੂਤ ​​ਕਰਨ ਅਤੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਵਿਧੀਆਂ ਵਿੱਚ ਸਿਖਲਾਈ ਦੇਣ ਲਈ ਇੱਕ ਵਿਸ਼ੇਸ਼ ਬਜਟ ਅਲਾਟ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਰ-ਵਾਰ ਕਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਸੰਭਾਲਣਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਇਨ੍ਹਾਂ ਸਾਰੇ ਯਤਨਾਂ ਦਾ ਸ਼ਾਨਦਾਰ ਨਤੀਜਾ ਇਹ ਹੈ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਵਧੇਰੇ ਪ੍ਰਭਾਵਸ਼ਾਲੀ, ਆਕਰਸ਼ਕ ਅਤੇ ਮਾਣ ਦਾ ਸਰੋਤ ਬਣ ਗਈ ਹੈ।ਇਸ ਅਧਿਆਪਕ ਦੀ ਸਫਲਤਾ ਦੀ ਕਹਾਣੀ ਮਾਨ ਸਰਕਾਰ ਦੀ ਭਾਸ਼ਾ ਨੀਤੀ ਦੀ ਮਹੱਤਤਾ ਅਤੇ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦੀ ਹੈ। ਇਹ ਦਰਸਾਉਂਦੀ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਰਗੇ ਦੂਰਦਰਸ਼ੀ ਆਗੂ ਠੋਸ ਨੀਤੀਆਂ ਬਣਾਉਂਦੇ ਹਨ ਅਤੇ ਅਧਿਆਪਕ ਉਨ੍ਹਾਂ ਨੂੰ ਸਮਰਪਣ ਨਾਲ ਲਾਗੂ ਕਰਦੇ ਹਨ, ਤਾਂ ਚਮਤਕਾਰੀ ਨਤੀਜੇ ਪ੍ਰਾਪਤ ਹੁੰਦੇ ਹਨ। ਪੰਜਾਬ ਦੀ ਪਛਾਣ ਇਸਦੀ ਭਾਸ਼ਾ, ਸੱਭਿਆਚਾਰ ਅਤੇ ਪਰੰਪਰਾਵਾਂ ਵਿੱਚ ਜੜ੍ਹੀ ਹੋਈ ਹੈ, ਅਤੇ ਮਾਨ ਸਰਕਾਰ ਦੀਆਂ ਨੀਤੀਆਂ ਦੇ ਤਹਿਤ, ਅਜਿਹੇ ਅਧਿਆਪਕ ਇਹ ਯਕੀਨੀ ਬਣਾ ਰਹੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਵਿਰਾਸਤ ਨੂੰ ਮਾਣ ਨਾਲ ਅੱਗੇ ਵਧਾ ਸਕਣ। ਜੇਕਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਜਿਹੇ ਹੋਰ ਅਧਿਆਪਕ ਅਤੇ ਸਿੱਖਿਅਕ ਉੱਭਰਨਗੇ, ਤਾਂ ਸੂਬੇ ਦਾ ਭਵਿੱਖ ਨਾ ਸਿਰਫ਼ ਸੁਰੱਖਿਅਤ ਹੋਵੇਗਾ ਸਗੋਂ ਹੋਰ ਵੀ ਸ਼ਾਨਦਾਰ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਪੰਜਾਬੀ ਭਾਸ਼ਾ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਅਟੱਲ ਵਚਨਬੱਧਤਾ ਇਸ ਅਧਿਆਪਕ ਵਰਗੇ ਸਮਰਪਿਤ ਸਟਾਫ ਰਾਹੀਂ ਸਾਕਾਰ ਹੋ ਰਹੀ ਹੈ। ਮਾਨ ਸਰਕਾਰ ਦੀ ਦੂਰਦਰਸ਼ੀ ਅਗਵਾਈ ਹੇਠ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਭਵਿੱਖ ਉੱਜਵਲ ਹੈ – ਇਹ ਇਸ ਪੂਰੀ ਪਹਿਲਕਦਮੀ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਮਾਣ ਵਾਲੀ ਗੱਲ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ

ਮਾਨ ਸਰਕਾਰ ਦਾ ਗ੍ਰੀਨਿੰਗ ਪੰਜਾਬ ਮਿਸ਼ਨ : ਰਿਕਾਰਡ 12,55,700 ਰੁੱਖ ਲਗਾਉਣ ਨਾਲ ਪੰਜਾਬ ਬਣਿਆ ‘ਹਰਿਆਲੀ ਜ਼ੋਨ, ਸੂਬੇ ਦੀ ਸਭ ਤੋਂ ਵੱਡੀ ਵਾਤਾਵਰਣ ਪ੍ਰਾਪਤੀ

0

Chandigarh News:ਮਾਨ ਸਰਕਾਰ ਨੇ ਪੰਜਾਬ ਦੇ ਭਵਿੱਖ ਲਈ ਇੱਕ ਅਜਿਹਾ ਕਦਮ ਚੁੱਕਿਆ ਹੈ ਜੋ ਨਾ ਸਿਰਫ਼ ਭੌਤਿਕ ਹੈ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਭਾਵਨਾਤਮਕ ਵਿਰਾਸਤ ਵੀ ਹੈ। ‘ਹਰਿਆਲੀ ਭਰਿਆ ਪੰਜਾਬ ਮਿਸ਼ਨ’ ਦੇ ਤਹਿਤ, ਜੰਗਲਾਤ ਵਿਭਾਗ ਦੀ ਰਾਜ ਨੂੰ ਹਰਿਆਲੀ ਦੇਣ ਦੀ ਪਹਿਲ ਸਿਰਫ਼ ਅੰਕੜਿਆਂ ਦੀ ਖੇਡ ਨਹੀਂ ਹੈ, ਸਗੋਂ ਪੰਜਾਬ ਦੀ ਮਿੱਟੀ ਨਾਲ ਪਿਆਰ ਦਾ ਇੱਕ ਨਵਾਂ ਬੰਧਨ ਹੈ। ਇਹ ਮਿਸ਼ਨ ਦਰਸਾਉਂਦਾ ਹੈ ਕਿ ਜਦੋਂ ਸਰਕਾਰ ਦ੍ਰਿੜ ਹੁੰਦੀ ਹੈ ਤਾਂ ਕੁਦਰਤ ਨਾਲ ਸਾਡਾ ਰਿਸ਼ਤਾ ਕਿੰਨਾ ਡੂੰਘਾ ਅਤੇ ਸੁੰਦਰ ਹੋ ਸਕਦਾ ਹੈ। ‘ਹਰਿਆਲੀ ਭਰਿਆ ਪੰਜਾਬ ਮਿਸ਼ਨ’ ਰਾਹੀਂ ਮਾਨ ਸਰਕਾਰ ਦੁਆਰਾ ਦਿਖਾਈ ਗਈ ਬੇਮਿਸਾਲ ਹਿੰਮਤ ਅਤੇ ਸੁਹਿਰਦ ਵਚਨਬੱਧਤਾ ਸੱਚਮੁੱਚ ਸ਼ਲਾਘਾਯੋਗ ਹੈ। ਇਹ ਸਿਰਫ਼ ਇੱਕ ਯੋਜਨਾ ਨਹੀਂ ਹੈ – ਇਹ ਪੰਜਾਬ ਦੇ ਇਤਿਹਾਸ ਵਿੱਚ ਵਾਤਾਵਰਣ ਸੁਰੱਖਿਆ ਲਈ ਸਭ ਤੋਂ ਵੱਡੀ ਭਾਵਨਾਤਮਕ ਪਹਿਲ ਹੈ!ਮਾਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ, ਵਾਤਾਵਰਣ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਇੱਕ ਤਰਜੀਹ ਹੈ। ਲਗਭਗ 12.5 ਮਿਲੀਅਨ ਰੁੱਖ ਲਗਾਉਣਾ, ਅਤੇ ਉਹ ਵੀ ਇੰਨੀ ਤੇਜ਼ੀ ਅਤੇ ਸਮਰਪਣ ਨਾਲ, ਇੱਕ ਪ੍ਰਸ਼ਾਸਕੀ ਚਮਤਕਾਰ ਹੈ। ਇਹ ਦਰਸਾਉਂਦਾ ਹੈ ਕਿ ਸਰਕਾਰ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੂਰੇ ਦਿਲੋਂ ਕੰਮ ਕਰ ਰਿਹਾ ਹੈ। ਪੰਜਾਬ ਜੰਗਲਾਤ ਵਿਭਾਗ ਨੇ ਹੁਣ ਤੱਕ 1,255,700 ਤੋਂ ਵੱਧ ਰੁੱਖ ਲਗਾ ਕੇ ਇਤਿਹਾਸ ਰਚਿਆ ਹੈ। ਇਹ ਗਿਣਤੀ ਸਿਰਫ਼ ਰੁੱਖਾਂ ਬਾਰੇ ਨਹੀਂ ਹੈ, ਸਗੋਂ ਸਾਫ਼ ਹਵਾ, ਠੰਢੀ ਛਾਂ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਹਰੇਕ ਰੁੱਖ ਇੱਕ ਕਹਾਣੀ ਦੱਸਦਾ ਹੈ—ਸਾਡੇ ਸ਼ਹਿਰਾਂ ਨੂੰ ਸਾਹ ਲੈਣ ਵਿੱਚ ਮਦਦ ਕਰਨਾ, ਸਾਡੀ ਖੇਤੀਬਾੜੀ ਵਾਲੀ ਜ਼ਮੀਨ ਦੀ ਰੱਖਿਆ ਕਰਨਾ, ਅਤੇ ਗੁਰੂਆਂ ਦੇ ਨਾਮ ‘ਤੇ ਸਥਾਪਿਤ ਬਾਗਾਂ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ।

ਪੌਦਿਆਂ ਦੀ ਸ਼੍ਰੇਣੀ ਗਿਣਤੀ
ਸ਼ਹਿਰੀ ਜੰਗਲਾਤ 331,000
ਪੌਪਲਰ/ਡੀਕ 250,000
ਚਿੱਟੇ ਰੁੱਖ 300,000
ਨਾਨਕ ਬਾਗ਼ 20,800
ਉਦਯੋਗਿਕ ਖੇਤਰ 46,500
ਸਕੂਲ 144,500
ਲੰਬੇ ਬੂਟੇ 162,900
ਕੁੱਲ ਪੌਦੇ 1,255,700

ਇਹ ਵੀ ਪੜ੍ਹੋ  CM ਭਗਵੰਤ ਮਾਨ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੀਆਂ ਪੰਜਾਬਣ ਖਿਡਾਰਨਾਂ ਨੂੰ ਕੀਤਾ ਸਨਮਾਨਿਤ

ਇਹ ਹਰਿਆਲੀ ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਤਾਜ਼ੀ ਹਵਾ ਪ੍ਰਦਾਨ ਕਰ ਰਹੀ ਹੈ, ਉਦਯੋਗਿਕ ਪ੍ਰਦੂਸ਼ਣ ਨੂੰ ਸੋਖ ਰਹੀ ਹੈ, ਅਤੇ ਸ਼ਹਿਰਾਂ ਨੂੰ ਸ਼ਾਂਤ ਅਤੇ ਸੁੰਦਰ ਬਣਾ ਰਹੀ ਹੈ। ‘ਨਾਨਕ ਬਾਗ਼’ ਵਿੱਚ ਲਗਾਏ ਗਏ ਪੌਦੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਅਨੁਸਾਰ, ਕੁਦਰਤ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਸਾਡੇ ਬੱਚੇ ਕੁਦਰਤ ਦੇ ਨੇੜੇ ਆਪਣੀ ਸਿੱਖਿਆ ਸ਼ੁਰੂ ਕਰ ਰਹੇ ਹਨ – ਉਹ ਰੁੱਖਾਂ ਨੂੰ ਵਧਦੇ, ਉਨ੍ਹਾਂ ਦੀ ਛਾਂ ਵਿੱਚ ਖੇਡਦੇ ਦੇਖਣਗੇ, ਅਤੇ ਇੱਕ ‘ਹਰਾ ਪੰਜਾਬ’ ਉਨ੍ਹਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਵੇਗਾ। ਜੰਗਲੀ ਜੀਵ ਸੰਭਾਲ ਵਿਭਾਗ ਇਹ ਯਕੀਨੀ ਬਣਾਉਣ ਲਈ ਆਪਣੇ ਸਾਰੇ ਯਤਨ ਕਰ ਰਿਹਾ ਹੈ ਕਿ ਇਹ ਛੋਟੇ ਬੂਟੇ ਸਿਰਫ਼ ਲਗਾਏ ਨਾ ਜਾਣ, ਸਗੋਂ ਸੰਘਣੇ, ਮਜ਼ਬੂਤ ​​ਰੁੱਖਾਂ ਵਿੱਚ ਵਧਣ। ਇਹ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਹੈ; ਇਹ ਇੱਕ ਲੋਕ ਲਹਿਰ ਹੈ, ਜਿਸਨੂੰ ਵਿਭਾਗ ਹਰ ਕਦਮ ‘ਤੇ ਪ੍ਰੇਰਿਤ ਕਰ ਰਿਹਾ ਹੈ।ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਇਸ ਹਰੇ ਮਿਸ਼ਨ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਿਹਾ ਹੈ। ਇਸਦੇ ਅਧਿਕਾਰੀਆਂ ਅਤੇ ਸਟਾਫ ਦਾ ਸਮਰਪਣ ਸ਼ਲਾਘਾਯੋਗ ਹੈ। ਇਸ ਪਹਿਲਕਦਮੀ ਦੇ ਤਹਿਤ, ਮਾਨ ਸਰਕਾਰ ਨੇ ਹੁਣ ਤੱਕ ਪੰਜਾਬ ਵਿੱਚ ਹਜ਼ਾਰਾਂ ਏਕੜ ਜ਼ਮੀਨ ‘ਤੇ ਰੁੱਖ ਲਗਾਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਸਿਰਫ਼ ਗੱਲਾਂ ਨਹੀਂ ਕਰ ਰਹੀ, ਸਗੋਂ ਠੋਸ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ  ਅਬੋਹਰ ਤਹਿਸੀਲ ਕੰਪਲੈਕਸ ਕ+ਤ+ਲ ਕਾਂਡ; ਪੁਲਿਸ ਵੱਲੋਂ ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

ਪੰਜਾਬ, ਜੋ ਕਦੇ ਆਪਣੀਆਂ ਹਰੇ-ਭਰੇ ਫਸਲਾਂ ਲਈ ਜਾਣਿਆ ਜਾਂਦਾ ਸੀ, ਹੁਣ ਆਪਣੀ ਕੁਦਰਤੀ ਹਰਿਆਲੀ ਮੁੜ ਪ੍ਰਾਪਤ ਕਰ ਰਿਹਾ ਹੈ। ਇਹ ਮਿਸ਼ਨ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ, ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਅਤੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਇੱਕ ਮਜ਼ਬੂਤ ​​ਨੀਂਹ ਹੈ।ਪੰਜਾਬ ਦੀ ਹਵਾ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਵਿਚਕਾਰ, ਇਹ ਲੱਖਾਂ ਰੁੱਖ ਭਵਿੱਖ ਵਿੱਚ ਲੱਖਾਂ ਟਨ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਣਗੇ ਅਤੇ ਸਾਨੂੰ ਸ਼ੁੱਧ ਹਵਾ ਪ੍ਰਦਾਨ ਕਰਨਗੇ। ਇਹ ਸਭ ਤੋਂ ਕੀਮਤੀ ਤੋਹਫ਼ਾ ਹੈ ਜੋ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਦੇ ਸਕਦੇ ਹਾਂ। ਇਹ ਰੁੱਖ ਭੂਮੀਗਤ ਪਾਣੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਨਗੇ, ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਹੈ। ਹਰ ਰੁੱਖ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਵਿੱਚ ਇੱਕ ਸਿਪਾਹੀ ਹੈ। ਸਕੂਲਾਂ (144,500 ਰੁੱਖ), ਉਦਯੋਗਿਕ ਖੇਤਰਾਂ (46,500 ਰੁੱਖ) ਅਤੇ ਨਾਨਕ ਬਾਗ (20,800 ਰੁੱਖ) ਵਿੱਚ ਰੁੱਖ ਲਗਾ ਕੇ, ਸਰਕਾਰ ਨੇ ਹਰ ਨਾਗਰਿਕ ਨੂੰ ਇਸ ਹਰੀ ਕ੍ਰਾਂਤੀ ਨਾਲ ਜੋੜਿਆ ਹੈ। ਇਹ ਇੱਕ ਜਨ ਲਹਿਰ ਦੀ ਸ਼ੁਰੂਆਤ ਹੈ।ਮਾਨ ਸਰਕਾਰ ਦੀ ਇਸ ਪਹਿਲਕਦਮੀ ਤਹਿਤ, ਪੰਜਾਬ ਵਿੱਚ ਹੁਣ ਤੱਕ ਕਈ ਹਜ਼ਾਰ ਏਕੜ ਜ਼ਮੀਨ ‘ਤੇ ਪੌਦੇ ਲਗਾਏ ਜਾ ਚੁੱਕੇ ਹਨ। ਇਹ ਹਰਿਆ ਭਰਿਆ ਪਸਾਰ ਨਾ ਸਿਰਫ਼ ਵਾਤਾਵਰਣ ਲਈ ਜ਼ਰੂਰੀ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਅਤੇ ਇਤਿਹਾਸਕ ਅਮੀਰੀ ਨੂੰ ਵੀ ਸੁਰਜੀਤ ਕਰ ਰਿਹਾ ਹੈ। ਇਹ ਇੱਕ ਅਜਿਹਾ ਨਿਵੇਸ਼ ਹੈ ਜਿਸਦੇ ਲਾਭ ਪੀੜ੍ਹੀਆਂ ਤੱਕ ਮਹਿਸੂਸ ਕੀਤੇ ਜਾਣਗੇ।

ਇਹ ਵੀ ਪੜ੍ਹੋ  ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਇਹ ‘ਗਰੀਨਿੰਗ ਪੰਜਾਬ ਮਿਸ਼ਨ’ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਸਰਕਾਰ ਅਤੇ ਨਾਗਰਿਕ ਇੱਕ ਬਿਹਤਰ ਕੱਲ੍ਹ ਬਣਾਉਣ ਲਈ ਇਕੱਠੇ ਕੰਮ ਕਰ ਸਕਦੇ ਹਨ। ਇਹ ਸਿਰਫ਼ ਵਿਕਾਸ ਨਹੀਂ ਹੈ; ਇਹ ਕੁਦਰਤ ਲਈ ਸਾਡਾ ਸੱਚਾ ਅਤੇ ਡੂੰਘਾ ਪਿਆਰ ਹੈ। ਆਓ ਅਸੀਂ ਸਾਰੇ ਇਸ ਨੇਕ ਕਾਰਜ ਵਿੱਚ ਹਿੱਸਾ ਲਈਏ ਅਤੇ ਪੰਜਾਬ ਦੇ ਹਰੇ ਭਰੇ ਭਵਿੱਖ ਦੇ ਇਸ ਸੁਪਨੇ ਨੂੰ ਸਾਕਾਰ ਕਰੀਏ। ਇਹ ‘ਗਰੀਨਿੰਗ ਪੰਜਾਬ ਮਿਸ਼ਨ’ ਸਿਰਫ਼ ਸਰਕਾਰ ਦਾ ਮਿਸ਼ਨ ਨਹੀਂ ਹੈ, ਸਗੋਂ ਹਰ ਪੰਜਾਬੀ ਦਾ ਮਿਸ਼ਨ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡਾ ਭਵਿੱਖ ਸਾਡੇ ਹੱਥਾਂ ਵਿੱਚ ਹੈ, ਅਤੇ ਜਦੋਂ ਸਰਕਾਰ ਅਤੇ ਜਨਤਾ ਇੱਕ ਨੇਕ ਟੀਚੇ ਵੱਲ ਇਕੱਠੇ ਕੰਮ ਕਰਦੇ ਹਨ, ਤਾਂ ਅਜਿਹੇ ਸ਼ਾਨਦਾਰ ਅਤੇ ਭਾਵਨਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ।ਮਾਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਿਰਫ਼ ਮੌਜੂਦਾ ਸਮੱਸਿਆਵਾਂ ‘ਤੇ ਕੇਂਦ੍ਰਿਤ ਨਹੀਂ ਹੈ, ਸਗੋਂ ਅਗਲੇ 50 ਸਾਲਾਂ ਦੇ ਭਵਿੱਖ ‘ਤੇ ਵੀ ਕੇਂਦ੍ਰਿਤ ਹੈ। ਜਿਸ ਜਨੂੰਨ ਨਾਲ ਇਹ ਮਿਸ਼ਨ ਅੱਗੇ ਵਧ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ਪੰਜਾਬ ਜਲਦੀ ਹੀ ਆਪਣਾ ਪੁਰਾਣਾ “ਫੁੱਲਦਾ” ਰੂਪ ਮੁੜ ਪ੍ਰਾਪਤ ਕਰੇਗਾ। ਮਾਨ ਸਰਕਾਰ ਨੇ ਨਾ ਸਿਰਫ਼ ਪੰਜਾਬ ਨੂੰ ਚੰਗਾ ਸ਼ਾਸਨ ਦਿੱਤਾ ਹੈ, ਸਗੋਂ ਉਮੀਦ ਦੀ ਹਰਿਆਲੀ ਵੀ ਦਿੱਤੀ ਹੈ। ਇਹ ਇੱਕ ਅਜਿਹਾ ਨਿਵੇਸ਼ ਹੈ ਜਿਸਦਾ ਹਰ ਪੰਜਾਬੀ, ਬਿਨਾਂ ਕਿਸੇ ਭੇਦਭਾਵ ਦੇ, ਲਾਭ ਉਠਾਏਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ

ਅਬੋਹਰ ਤਹਿਸੀਲ ਕੰਪਲੈਕਸ ਕ+ਤ+ਲ ਕਾਂਡ; ਪੁਲਿਸ ਵੱਲੋਂ ਮੁੱਖ ਮੁਲਜ਼ਮ ਸਮੇਤ 4 ਗ੍ਰਿਫਤਾਰ

0

Abohar News: Abohar Tehsil Complex murder case; ਵੀਰਵਾਰ ਨੂੰ ਅਬੋਹਰ ਤਹਿਸੀਲ ਕੰਪਲੈਕਸ ਵਿੱਚ ਹੋਏ ਦਿਨ-ਦਿਹਾੜੇ ਗੋਲੂ ਪੰਡਿਤ ਦੇ ਕ.ਤ.ਲ ਕੇਸ ਦੇ ਮਾਮਲੇ ਵਿਚ ਫਾਜ਼ਿਲਕਾ ਪੁਲਿਸ ਅਤੇ AGTF ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਕੁੱਝ ਹੀ ਘੰਟਿਆਂ ਬਾਅਦ ਮੁੱਖ ਮੁਲਜ਼ਮ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਦਸਿਆ ਕਿ ਇਹ ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ ਹੈ, ਜਿਸਨੂੰ ਅੰਜਾਮ ਗਗਨਦੀਪ ਉਰਫ਼ ਗੱਗੀ ਲਾਹੌਰੀਆਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਦਿੱਤਾ ਹੈ।

ਇਹ ਵੀ ਪੜ੍ਹੋ Amritsar ਦੇ ਸਕੂਲਾਂ ‘ਚ ਬੰ+ਬ ਦੀ ਧਮਕੀ ਤੋਂ ਛੁੱਟੀ,ਸਕੂਲਾਂ ਦਾ ਚੱਪਾ-ਚੱਪਾ ਛਾਣ ਰਹੀ ਹੈ ਪੁਲਿਸ

ਇਸ ਕਤਲ ਵਿਚ 5 ਮੁਲਜਮਾਂ ਦੇ ਨਾਮ ਸਾਹਮਣੇ ਆਏ ਹਨ ਜਿਸਦੇ ਵਿਚ ਗੱਗ ਲਾਹੌਰੀਆ ਸਮੇਤ ਵਿਸ਼ਨੂੰ, ਸੁਸ਼ੀਲ ਤੇ ਅਮਨ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ ਪੰਜਵੇਂ ਦੀ ਵੀ ਜਲਦ ਗ੍ਰਿਫਤਾਰੀ ਦੀ ਸੰਭਾਵਨਾ ਹੈ। ਐਸਐਸਪੀ ਨੇ ਅੱਗੇ ਦਸਿਆ ਕਿ ਇਸ ਸਬੰਧ ਵਿਚ ਮੁਲਜਮਾਂ ਵਿਰੁਧ ਘਟਨਾ ਤੋਂ ਤੁਰੰਤ ਬਾਅਦ ਹੀ ਧਾਰਾ 103, 126(2) ,351(3) ,61,1,2, 190,191(3) ਅਤੇ 25,27,54,59 ਆਰਮਜ਼ ਐਕਟ ਤਹਿਤ ਪਚਚਾ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਰਨ ਵਾਲੇ ਗੋਲੂ ਪੰਡਿਤ ਉਰਫ਼ ਅਕਾਸ਼ ਵਿਰੁਧ ਵੀ 4-5 ਪਰਚੇ ਦਰਜ਼ ਸਨ ਤੇ ਗੱਗੀ ਲਾਹੌਰੀਆਂ ਵੀ ਪਰਚਿਆਂ ਦਾ ਸਾਹਮਣਾ ਕਰ ਰਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Amritsar ਦੇ ਸਕੂਲਾਂ ‘ਚ ਬੰ+ਬ ਦੀ ਧਮਕੀ ਤੋਂ ਛੁੱਟੀ,ਸਕੂਲਾਂ ਦਾ ਚੱਪਾ-ਚੱਪਾ ਛਾਣ ਰਹੀ ਹੈ ਪੁਲਿਸ

0

Amritsar News: ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਸਕੂਲਾਂ ‘ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਖਾਲੀ ਕਰਵਾਈ ਜਾ ਚੁੱਕੇ ਹਨ। ਅਚਨਚੇਤ ਸਕੂਲਾਂ ਵਿਚ ਛੁੱਟੀ ਦਾ ਐਲਾਨ ਹੁੰਦਿਆਂ ਹੀ ਮਾਪਿਆਂ ਵਿਚ ਵੀ ਘਬਰਾਹਟ ਫ਼ੈਲ ਗਈ ਤੇ ਵਾਹੋ-ਦਾਹ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਲੈਣ ਲਈ ਭੱਜੇ। ਸਕੂਲ ਖਾਲੀ ਕਰਵਾਉਣ ਤੋਂ ਬਾਅਦ ਧਮਕੀ ਵਾਲੇ ਸਕੂਲਾਂ ਵਿਚ ਵੱਡੀ ਗਿਣਤੀ ਵਿਚ ਪੁਲਿਸ ਪੁੱਜੀ ਤੇ ਚੱਪਾ-ਚੱਪਾ ਛਾਣਿਆਂ ਜਾ ਰਿਹਾ।

ਇਹ ਵੀ ਪੜ੍ਹੋ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਹਾਲਾਂਕਿ ਹਾਲੇ ਤੱਕ ਇੰਨ੍ਹਾਂ ਸਕੂਲਾਂ ਵਿਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਦਸਣਾ ਬਣਦਾ ਹੈ ਕਿ ਸ਼ੁੱਕਰਵਾਰ ਨੂੰ ਸ਼ਹਿਰ ਦੇ ਕਰੀਬ ਸਵਾ ਦਰਜ਼ਨ ਸਕੂਲਾਂ ਦੇ ਵਿਚ ਅਚਾਨਕ ਇੱਕ ਈਮੇਲ ਆਉਂਦੀ ਹੈ, ਜਿਸਦੇ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਤੋਂ ਇਹ ਸ਼ਰਾਰਤ ਭਰੀ ਈਮੇਲ ਲੱਗਦੀ ਹੈ ਪ੍ਰੰਤੂ ਪੁਲਿਸ ਹਲਕੇ ਵਿਚ ਨਹੀਂ ਲੈ ਰਹੀ ਹੈ। ਪੁਲਿਸ ਮੁਤਾਬਕ ਮੁਢਲੀ ਜਾਂਚ ਤੋਂ ਇਹ ਪਤਾ ਲੱਗਦਾ ਹੈ ਕਿ ਸਕੂਲ ਦੇ ਹੀ ਕੁੱਝ ਸਰਾਰਤੀ ਬੱਚਿਆਂ ਵੱਲੋਂ ਇਹ ਈਮੇਲ ਕੀਤੀਆਂ ਲੱਗ ਰਹੀਆਂ ਹਨ ਪਰ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕ੍ਰਿਸ਼ਚਨ ਭਾਈਚਾਰੇ ਵੱਲੋਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਸਾ.ੜ.ਨ ਦਾ ਮਾਮਲਾ, ਪ੍ਰਵਾਰ ਨੇ ਭੇਜਿਆ ਨੋਟਿਸ

0

Jalandhar/Mansa News: ਪਿਛਲੇ ਦਿਨੀਂ ਜਲੰਧਰ ‘ਚ ਕ੍ਰਿਸ਼ਚਨ ਭਾਈਚਾਰੇ ਵੱਲੋਂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਫ਼ੂਕਣ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿਚ ਜਿੱਥੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਵੱਲੋਂ ਭਾਰੀ ਇਤਰਾਜ਼ ਜਤਾਇਆ ਜਾ ਰਿਹਾ, ਉਥੇ ਹੁਣ ਖੁਦ ਮਾਤਾ ਚਰਨ ਕੌਰ ਵੱਲੋਂ ਵੀ ਆਪਣੇ ਵਕੀਲ ਦੇ ਰਾਹੀਂ ਪੁਤਲਾ ਫੂਕਣ ਵਾਲੀ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ।

ਇਹ ਵੀ ਪੜ੍ਹੋ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸਾਹਮਣੈ ਆ ਰਹੀਆਂ ਖ਼ਬਰਾਂ ਮੁਤਾਬਕ ਇਸ ਨੋਟਿਸ ਦੇ ਰਾਹੀਂ ਕਮੇਟੀ ਨੂੰ ਅਜਿਹਾ ਕਰਨ ਬਦਲੇ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਅਤੇ 10 ਲੱਖ ਰੁਪਏ ਹਰਜ਼ਾਨਾ ਦੇਣ ਦੀ ਮੰਗ ਕੀਤੀ ਗਈ ਹੈ। ਇਸਤੋਂ ਇਲਾਵਾ ਭੇਜੇ ਨੋਟਿਸ ਵਿਚ ਕ੍ਰਿਸ਼ਚਨ ਗਲੋਬਲ ਕਮੇਟੀ ਨੂੰ ਕਿਹਾ ਗਿਆ ਕਿ ਉਹ ਮੁਆਫ਼ੀਨਾਮਾ ਅਖ਼ਬਾਰ ਵਿਚ ਛਾਪਣ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਪਾਉਣ ਅਤੇ ਮੁਆਫ਼ੀਨਾਮੇ ਨੂੰ ਪਹਿਲਾਂ ਪ੍ਰਵਾਰ ਕੋਲੋਂ ਮੰਨਜੂਰ ਕਰਵਾਉਣ ਲਈ ਵੀ ਕਿਹਾ ਗਿਆ। ਅਜਿਹਾ ਨਾਂ ਕਰਨ ‘ਤੇ ਕਮੇਟੀ ਨੂੰ ਅਦਾਲਤ ਦੇ ਵਿਚ ਮਾਣਹਾਣੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ। ਪ੍ਰਵਾਰ ਨੂੰ ਸ਼ੱਕ ਹੈ ਕਿ ਅਜਿਹਾ ਕਿਸੇ ਦੇ ਇਸ਼ਾਰੇ ਉੱਪਰ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

0

Firozpur News: Police arrest gangster-turned-social worker Gurpreet Sekhon;ਪੰਜਾਬ ਦੀ ਹਾਈ ਸੁਕਿਊਰਟੀ ਵਾਲੀ ਨਾਭਾ ਜੇਲ੍ਹ ਬ੍ਰੇਕ ਕਾਂਡ 2016 ਦੇ ਮੁੱਖ ਸੂਤਰਧਾਰ ਰਹੇ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋ, ਜੋਕਿ ਹੁਣ ਸਮਾਜ ਸੇਵਾ ਦੇ ਖੇਤਰ ਵਿਚ ਵਿਚਰ ਰਿਹਾ, ਨੂੰ ਬੀਤੀ ਦੇਰ ਰਾਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੇਖੋਂ ਜਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਅਤੇ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਸਦੀ ਪਤਨੀ ਤੇ ਹੋਰ ਰਿਸ਼ਤੇਦਾਰ ਚੋਣ ਲੜ ਰਹੇ ਸਨ ਤੇ ਸੇਖੋਂ ਉਨ੍ਹਾਂ ਦੇ ਲਈ ਚੋਣ ਪ੍ਰਚਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ ਕੋਰਟ ਕੰਪਲੈਕਸ ਵਿਚ ਦਿਨ-ਦਿਹਾੜੇ ਕ+ਤ+ਲ, ਸ਼ਰੇਆਮ ਚੱਲੀਆਂ ਗੋ.ਲੀ+ਆਂ

ਸੇਖੋਂ ਨੂੰ ਚੋਣ ਪ੍ਰਚਾਰ ਤੋਂ ਮੁੜਦੇ ਹੀ ਗ੍ਰਿਫਤਾਰ ਕੀਤਾ ਗਿਆ। ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਕਾਰਨ ਉਸਦੇ ਸਮਰਥਕਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਉਨ੍ਹਾਂ ਵੱਲੋਂ ਅੱਜ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ਵੱਡੀ ਗੱਲ ਇਹ ਹੈ ਕਿ ਗ੍ਰਿਫਤਾਰੀ ਤੋਂ ਕੁੱਝ ਸਮਾਂ ਪਹਿਲਾਂ ਹੀ ਗੁਰਪ੍ਰੀਤ ਸੇਖੋਂ ਨੇ ਇੱਕ ਵੀਡੀਓ ਜਾਰੀ ਕਰਕੇ ਅਪਣੈ ਵਿਰੁਧ ਕਾਰਵਾਈ ਦਾ ਖ਼ਦਸਾ ਜਤਾਇਆ ਸੀ, ਜਿਸਤੋਂ ਥੋੜੇ ਸਮੇਂ ਬਾਅਦ ਕੁਲਗੁੜੀ ਥਾਣੇ ਦੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਵੱਡੀ ਗੱਲ ਇਹ ਹੈ ਕਿ ਫ਼ਿਰੋਜਪੁਰ ਦਿਹਾਤੀ ਹਲਕੇ ਤੋਂ ਸੇਖੋ ਗਰੁੱਪ ਵੱਲੋਂ ਚੋਣ ਲੜ ਰਹੇ ਮਨਦੀਪ ਕੌਰ ਸੇਖੋ ਤੇ ਕੁਲਜੀਤ ਕੌਰ ਸੇਖੋ ਦੀ ਹਿਮਾਇਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਹੈ।


👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1900824