Wednesday, May 13, 2026
Home Blog Page 305

MP Amritpal Singh ਨੂੰ ਸਰਕਾਰ ਵੱਲੋਂ ਪੈਰੋਲ ਦੇਣ ਤੋਂ ਇੰਨਕਾਰ, ਹਾਈਕੋਰਟ ਵਿਚ ਦਿੱਤਾ ਜਵਾਬ

0

Amritsar News: ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਲਕਾ ਖਡੂਰ ਸਾਹਿਬ ਤੋਂ  ਲੋਕ ਸਭਾ ਚੋਣ ਜਿੱਤਣ ਵਾਲੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ।ਰਾਸ਼ਟਰੀ ਸੁਰੱਖਿਆ ਐਕਟ (NSA) ਅਧੀਨ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਕੀਲ ਰਾਹੀਂ ਕੁੱਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਿਟੀਸ਼ਨ ਦਾਈਰ ਕਰਕੇ 1 ਤੋਂ 19 ਦਸੰਬਰ ਤੱਕ ਹੋਣ ਵਾਲੇ ਲੋਕ ਸਭਾ ਦੇ ਸ਼ੈਸਨ ਵਿਚ ਭਾਗ ਲੈਣ ਲਈ ਪੈਰੋਲ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਵਿਚ ਇਸ ਉੱਪਰ ਫੈਸਲਾ ਲੈਣ ਲਈ ਕਿਹਾ ਸੀ।

ਇਹ ਵੀ ਪੜ੍ਹੋ AAP ਦੇ ਵੱਡੇ ਆਗੂ ਦੇ ਘਰ ‘ਤੇ ਅੱਧੀ ਰਾਤ ਹੋਈ ਤਾਬੜਤੋੜ ਫ਼ਾਈ+ਰਿੰਗ

ਸੂਤਰਾਂ ਅਨੁਸਾਰ ਹੁਣ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਨੂੰ ਦਿੱਤੀ ਸੂਚਨਾ ਵਿਚ ਦਸਿਆ ਗਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਪੈਰੋਲ ਦੇਣ ਤੋਂ ਇੰਨਕਾਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪੈਰੋਲ ‘ਤੇ ਰਿਹਾਅ ਹੋਣ ਤੋਂ ਬਾਅਦ ਪੰਜਾਬ ਵਿਚ ਕਾਨੂੰਨ ਵਿਵਸਥਾ ‘ਚ ਵਿਘਨ ਪੈਣ ਦਾ ਖ਼ਤਰਾ ਹੋ ਸਕਦਾ ਹੈ। ਗੌਰਤਲਬ ਹੈ ਕਿ 23 ਅਪ੍ਰੈਲ 2023 ਨੂੰ ਐਨਐਸਏ ਅਧੀਨ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਜੱਦੀ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤੇ ਗਏ ਭਾਈ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਤੋਂ ਹੀ ਚੋਣ ਲੜੀ ਸੀ। ਉਸਤੋਂ ਬਾਅਦ ਉਸਨੂੰ ਸਿਰਫ਼ ਸਹੁੰ ਚੁੱਕ ਸਮਾਗਮ ਲਈ ਹੀ ਪੈਰੋਲ ਮਿਲੀ ਸੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

AAP ਦੇ ਵੱਡੇ ਆਗੂ ਦੇ ਘਰ ‘ਤੇ ਅੱਧੀ ਰਾਤ ਹੋਈ ਤਾਬੜਤੋੜ ਫ਼ਾਈ+ਰਿੰਗ

0

Kapurthala News:ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦਲਜੀਤ ਰਾਜੂ ਦੇ ਘਰ ਉੱਪਰ ਬੀਤੀ ਅੱਧੀ ਰਾਤ ਤੋਂ ਬਾਅਦ ਬਦਮਾਸ਼ਾਂ ਵੱਲੋਂ ਤਾਬੜਤੋੜ ਫ਼ਾਈਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਹਮਲਾਵਾਰ ਵੱਲੋਂ ਕਰੀਬ 14 ਗੋਲੀਆਂ ਚਲਾਈਆਂ ਗਈਆਂ, ਜਿਸਦੇ ਨਾਲ ਘਰ ਦਾ ਕਾਫ਼ੀ ਨੁਕਸਾਨ ਹੋਇਆ ਹੈ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ RSS ਆਗੂ ਦੇ ਪੋਤਰੇ ਦਾ ਕਾ+ਤ+ਲ ਪੁਲਿਸ ਮੁਕਾਬਲੇ ‘ਚ ‘ਢੇਰ’; ਇੱਕ ਪੁਲਿਸ ਮੁਲਾਜਮ ਵੀ ਜਖ਼ਮੀ

ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਇਹ ਘਟਨਾ ਫ਼ਿਰੌਤੀ ਲਈ ਵਾਪਰੀ ਹੈ ਤੇ ਹਮਲਾਵਾਰ ਜਾਂਦੇ ਸਮੇਂ ਘਰ ਵਿਚ 5 ਕਰੋੜ ਫ਼ਿਰੌਤੀ ਦੀ ਚਿੱਠੀ ਵੀ ਸੁੱਟ ਕੇ ਗਏ ਹਨ ਪ੍ਰੰਤੂ ਪੁਲਿਸ ਅਧਿਕਾਰੀ ਹਾਲੇ ਤੱਕ ਇਸਦੀ ਪੁਸ਼ਟੀ ਨਹੀਂ ਕਰ ਰਹੇ ਹਨ। ਜਿਕਰਯੋਗ ਹੈਕਿ ਆਪ ਆਗੂ ਦਲਜੀਤ ਰਾਜੂ ਇਲਾਕੇ ਦੇ ਵਿਚ ਵੱਡਾ ਪ੍ਰਭਾਵ ਹੈ। ਜਿਸਦੇ ਚੱਲਦੇ ਇਸ ਘਟਨਾ ਨੂੰ ਵੰਡੀ ਘਟਨਾ ਵਜੋਂ ਦੇਖਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਹਮਲਾਵਾਰਾਂ ਦੀ ਪੈੜ੍ਹ ਨੱਪਣ ਲਈ ਟੀਮਾਂ ਗਤੀਸ਼ੀਲ ਕਰ ਦਿੱਤੀਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

RSS ਆਗੂ ਦੇ ਪੋਤਰੇ ਦਾ ਕਾ+ਤ+ਲ ਪੁਲਿਸ ਮੁਕਾਬਲੇ ‘ਚ ‘ਢੇਰ’; ਇੱਕ ਪੁਲਿਸ ਮੁਲਾਜਮ ਵੀ ਜਖ਼ਮੀ

0

Fazlika News: RSS leader’s grandson murder case; ਲੰਘੀ 15 ਨਵੰਬਰ ਨੂੰ ਦਿਨ-ਦਿਹਾੜੇ ਫ਼ਿਰੋਜਪੁਰ ਸ਼ਹਿਰ ਵਿੱਚ RSS ਦੇ ਇੱਕ ਨਾਮੀ ਆਗੂ ਦੇ ਪੋਤਰੇ ਨਵੀਨ ਅਰੋੜਾ ਦਾ ਕਤਲ ਕਰ ਦੇਣ ਵਾਲੇ ਮੁੱਖ ਸ਼ੂਟਰ ਨੂੰ ਪੁਲਿਸ ਨੇ ਅੱਜ ਇੱਕ ਮੁਕਾਬਲੇ ਵਿਚ ਮਾਰ ਦਿੱਤਾ ਹੈ। ਇਸ ਮੁਕਾਬਲੇ ਵਿਚ ਇੱਕ ਪੁਲਿਸ ਮੁਲਾਜਮ ਕਾਂਸਟੇਬਲ ਬਲੌਰ ਸਿੰਘ ਵੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਜਿਸਨੂੰ ਇਲਾਜ਼ ਲਈ ਫ਼ਾਜਲਿਕਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ Bathinda Police ‘ਚ SHOs ਸਮੇਤ ਚੌਕੀ ਇੰਚਾਰਜ਼ਾਂ ਦੇ ਹੋਏ ਤਬਾਦਲੇ, ਵੇਖੋ List

ਮਾਮਲੇ ਦੀ ਪੁਸ਼ਟੀ ਕਰਦਿਆਂ ਫ਼ਿਰੋਜਪੁਰ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਐੈਸਐਸਪੀ ਫ਼ਿਰੋਜਪੁਰ ਭੁਪਿੰਦਰ ਸਿੰਘ ਸਿੱਧੂ ਤੇ ਐਸਐਸਪੀ ਫ਼ਾਜਲਿਕਾ ਗੁਰਮੀਤ ਸਿੰਘ ਦੀ ਮੌਜੂਦਗੀ ਵਿਚ ਮੀਡੀਆ ਨੂੰ ਜਾਰੀ ਬਿਆਨ ਵਿਚ ਦਸਿਆ ਕਿ ਇਹ ਮੁਕਾਬਲਾ ਅੱਜ ਤੜਕਸਾਰ ਫ਼ਾਜਲਿਕਾ -ਫ਼ਿਰੋਜਪੁਰ ਉਪਰ ਪੈਂਦੇ ਪਿੰਡ ਮਾਮੂ ਜੋਇਆ ਨਜਦੀਕ ਹੋਇਆ ਹੈ। ਡੀਆਈਜੀ ਨੇ ਅੱਗੇ ਦਸਿਆ ਕਿ ਨਵੀਨ ਕੁਮਾਰ ਦੇ ਕਤਲ ਦਾ ਮੁੱਖ ਸ਼ੂਟਰ ਬਾਦਲ, ਜੋਕਿ ਬਸਤੀ ਭੱਟੀਆਂ ਵਾਲੀ ਦਾ ਰਹਿਣ ਵਾਲਾ ਸੀ, ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਤੇ ਹਥਿਆਰਾਂ ਦੀ ਬਰਾਮਦਗੀ ਅਤੇ ਉਸਦੇ ਦੋ ਸਾਥੀਆਂ ਦੀ ਗਿਰਫ਼ਤਾਰੀ ਲਈ ਪੁਲਿਸ ਟੀਮ ਮਾਮੂ ਜੋਈਆ ਸ਼ਮਸ਼ਾਨ ਘਾਟ ਨੇੜੇ ਪਹੁੰਚੀ, ਜਿੱਥੇ ਦੋਵੇਂ ਸਾਥੀ ਨਜ਼ਰ ਆਏ।

ਇਹ ਵੀ ਪੜ੍ਹੋ ਤਰਨ-ਤਾਰਨ ਨਾਲ ਸਬੰਧਤ ਨਸ਼ਾ ਤਸਕਰ ਖਰੜ ਤੋਂ ਗ੍ਰਿਫ਼ਤਾਰ; 5 ਕਿਲੋ ਹੈਰੋਇਨ, 1.6 ਕਿਲੋ ਆਈਸੀਈ, 6.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਇਸ ਦੌਰਾਨ ਇੱਥੈ ਮੌਜੂਦ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿਚ ਬਚਣ ਦੀ ਕੋਸ਼ਿਸ ਕਰ ਰਿਹਾ ਬਾਦਲ ਮਾਰਿਆ ਗਿਆ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਤਿੰਨ ਮੁਲਜਮਾਂ ਕਾਲੀ, ਕਨਵ ਤੇ ਹਰਸ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਕਾਲੀ ਵੀ ਪੁਲਿਸ ਮੁਕਾਬਲੇ ਵਿਚ ਜਖ਼ਮੀ ਹੋ ਗਿਆ ਸੀ। ਬਾਕੀ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੰਵਿਧਾਨ ਦਿਵਸ ‘ਤੇ ਵਿਧਾਨਸਭਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਰਾਸ਼ਟਰ ਨੂੰ ਮਜਬੂਤ ਅਤੇ ਸਸ਼ਕਤ ਕਰਨਾ ਹੀ ਸੰਵਿਧਾਨ ਦੀ ਮੂਲ ਭਾਵਨਾ-ਮੁੱਖ ਮੰਤਰੀ
Haryana News:ਸੰਵਿਧਾਨ ਦਿਵਸ ਦੇ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਹਰਿਆਣਾ ਵਿਧਾਨਸਭਾ ਪਹੁੰਚੇ ਅਤੇ ਉਥੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸੂਬੇ ਵਾਸਿਆਂ ਨੂੰ ਸੰਵਿਧਾਨ ਦਿਵਸ ਦੀ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਸੀ ਸਾਰਿਆਂ ਲਈ ਮਾਣ ਦਾ ਦਿਨ ਹੈ ਕਿਉਂਕਿ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਬਰਾਬਰ ਮੌਕੇ, ਨਿਆਂ ਅਤੇ ਗਰਿਮਾ ਨਾਲ ਅੱਗੇ ਵਧਣ ਦਾ ਅਧਿਕਾਰ ਪ੍ਰਦਾਨ ਕੀਤਾ ਹੈ।ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਰਾਸ਼ਟਰ ਨੂੰ ਮਜਬੂਤ ਅਤੇ ਇੱਕਜੁਟ ਕਰਨਾ ਹੀ ਸੰਵਿਧਾਨ ਦੀ ਮੂਲ ਭਾਵਨਾ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ, ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ਵਿੱਚ ਦੇਸ਼ ‘ਚ ਮੋਹਰੀ

ਇਸੇ ਸੰਕਲਪ ਨਾਲ ਹਰਿਆਣਾ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਜ ਸੰਵਿਧਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਬਦਾ ਸਾਥ-ਸਬਦਾ ਵਿਕਾਸ-ਸਬਦਾ ਵਿਸ਼ਵਾਸ-ਸਬਦਾ ਪ੍ਰਯਾਸ ਸੰਵਿਧਾਨ ਦੀ ਭਾਵਨਾ ਦਾ ਸੱਚਾ ਪ੍ਰਤੀਬਿੰਬ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਮਜਬੂਤ ਲੋਕਤਾਂਤਰਿਕ ਢਾਂਚੇ ਨੇ ਸੰਵਿਧਾਨ ਦੀ ਰੱਖਿਆ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ।ਮੁੱਖ ਮੰਤਰੀ ਨੇ ਸਾਰੇ ਨਾਗਰਿਕਾਂ ਨਾਲ ਸੰਵਿਧਾਨ ਵਿੱਚ ਦਰਜ ਮੂਲ ਡਿਯੂਟਿਆਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਅਤੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ ਕਾਂਗਰਸ ਦੇ ਵੱਡੇ ਆਗੂ EX CM ਚਰਨਜੀਤ ਚੰਨੀ ਦੇ ਘਰ ਹੋਏ ਇਕੱਠੇ, ਫ਼ੋਟੋਆਂ ਹੋਈਆਂ ਵਾਈਰਲ

ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਭਵਿੱਖ ਨੌਜੁਆਨਾਂ ਦੇ ਹੱਥ ਵਿੱਚ ਹੈ ਅਤੇ ਨੌਜੁਆਨਾਂ ਨੂੰ ਸੰਵਿਧਾਨ ਦੀ ਸਮਝ ਨਾਲ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜਿੰਮੇਵਾਰਿਆਂ ਦਾ ਸੰਕਲਪ ਲੈਣਾ ਚਾਹੀਦਾ ਹੈ।ਪ੍ਰੋਗਰਾਮ ਦੌਰਾਨ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ, ਮਾਲਿਆ ਮੰਤਰੀ ਸ੍ਰੀ ਵਿਪੁਲ ਗੋਇਲ, ਖੁਰਾਕ ਅਪਲਾਈ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਸਮੇਤ ਕਈ ਵਿਧਾਇਕ, ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Nayab Saini ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੀਸ਼ ਮਾਰਗ ਯਾਤਰਾ ਦਾ ਕੀਤਾ ਸੁਆਗਤ

0

Haryana News:ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਬਲਿਦਾਨ ਸਾਲ ਨੂੰ ਸਮਰਪਿਤ ਸ਼ੀਸ਼ ਮਾਰਗ ਯਾਤਰਾ ਬੁੱਧਵਾਰ ਨੂੰ ਚੰਡੀਗਡ੍ਹ ਸਥਿਤ ਸੀਆਰਪੀਐਫ਼ ਕੈਂਪਸ ਪਹੁੰਚੀ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਪਵਿੱਤਰ ਪਾਲਕੀ ਸਾਹਿਬ ਨੂੰ ਨਮਨ ਕੀਤਾ। ਕੈਂਪਸ ਪਹੁੰਚਣ ‘ਤੇ ਸੀਆਰਪੀਐਫ਼ ਯੁਨਿਟ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਗਾਰਡ ਆਫ਼ ਆਨਰ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਨੋਖਾ ਬਲਿਦਾਨ ਸੰਪੂਰਨ ਮਨੁੱਖ ਜਾਤਿ ਲਈ ਮਾਰਗਦਰਸ਼ਕ ਹੈ। ਜਿਸ ਹਿੰਮਤ ਅਤੇ ਤਪ ਨਾਲ ਉਨ੍ਹਾਂ ਨੇ ਧਰਮ, ਸੱਚ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸ਼ੀਸ਼ ਸਮਰਪਿਤ ਕੀਤਾ, ਉਹ ਪੂਰੀ ਦੁਨਿਆ ਲਈ ਮਿਸਾਲ ਹੈ।

ਇਹ ਵੀ ਪੜ੍ਹੋ 5 ਲੱਖ ਦੀ ਰਿਸ਼ਵਤ ਮੰਗਣ ਵਾਲਾ ਛੋਟਾ ਥਾਣੇਦਾਰ ਵਿਜੀਲੈਂਸ ਨੇ ਚੁੱਕਿਆ

ਉਨ੍ਹਾਂ ਨੇ ਕਿਹਾ ਕਿ ਸ਼ੀਸ਼ ਮਾਰਗ ਯਾਤਰਾ ਸਾਨੂੰ ਭਾਈਚਾਰੇ, ਡਿਯੂਟੀ ਅਤੇ ਹਿੰਮਤ ਦੇ ਰਸਤੇ ‘ਤੇ ਚਲਣ ਦੀ ਪ੍ਰੇਰਣਾ ਦਿੰਦੀ ਹੈ। ਹਰਿਆਣਾ ਸਰਕਾਰ ਅਜਿਹੇ ਅਧਿਆਤਮਿਕ ਅਤੇ ਸਮਾਜਿਕ ਆਯੋਜਨਾਂ ਨਾਲ ਸਦਾ ਖਲੌਤੀ ਹੈ। ਇਹ ਯਾਤਰਾ 24 ਨਵੰਬਰ ਨੂੰ ਸ਼ੀਸ਼ ਗੰਜ ਗੁਰੂਦੁਆਰਾ, ਨਵੀਂ ਦਿੱਲੀ ਤੋਂ ਸ਼ੁਰੂ ਹੋਈ ਅਤੇ 26 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪਵਿੱਤਰ ਸਮਾਪਨ ਨਾਲ ਸ਼ਰਧਾ ਅਰਪਿਤ ਹੋਵੇਗੀ।ਇਸ ਯਾਤਰਾ ਦੀ ਅਗੁਵਾਈ ਬਾਬਾ ਮੰਜੀਤ ਸਿੰਘ ਜੀਰਕਪੁਰ ਵਾਲੇ ਕਰ ਰਹੇ ਹਨ ਅਤੇ ਇਹ 15ਵੀਂ ਸ਼ੀਸ਼ ਮਾਰਗ ਯਾਤਰਾ ਹੈ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਸ਼ਾਮਲ ਹੋ ਰਹੀ ਹੈ। ਯਾਤਰਾ ਦੇ ਹਰਿਆਣਾ ਆਉਣ ‘ਤੇ ਬੜਖ਼ਾਲਸਾ, ਤਰਾਵੜੀ, ਕਰਨਾਲ, ਪਾਣੀਪਤ, ਅੰਬਾਲਾ ਸਮੇਤ ਕਈ ਨਗਰਾਂ ਵਿੱਚ ਸ਼ਾਨਦਾਰ ਸੁਆਗਤ ਹੋਇਆ।

ਇਹ ਵੀ ਪੜ੍ਹੋ Mansa Police ਵੱਲੋ ਹਰਿਆਣਾ ‘ਚ ਲੋੜੀਦਾ ਬੰਬੀਹਾ ਗੈਂਗ ਦਾ ਗੁਰਗਾ ਨਜਾਇਜ਼ ਹਥਿਆਰਾਂ ਸਮੇਤ ਕਾਬੂ

ਥਾਂ-ਥਾਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ, ਕੀਰਤਨ, ਅਰਦਾਸ ਅਤੇ ਲੰਗਰ ਸੇਵਾ ਨਾਲ ਅਧਿਆਤਮਿਕ ਵਾਤਾਵਰਨ ਵਿਖਾਈ ਦਿੱਤਾ।ਯਾਤਰਾ ਦੇ ਚੰਡੀਗੜ੍ਹ ਪਹੁੰਚਣ ਦੌਰਾਨ ਸੰਗਤ ਨੇ ਪਵਿੱਤਰ ਸ਼ਬਦ-ਕੀਰਤਨ ਅਤੇ ਅਰਦਾਸ ਨਾਲ ਵਾਤਾਵਰਨ ਨੂੰ ਗੁਰੂ ਪ੍ਰੇਮ, ਬਲਿਦਾਨ ਅਤੇ ਅਧਿਆਤਮਿਕ ਸ਼ਾਂਤੀ ਨਾਲ ਭਰ ਦਿੱਤਾ। ਸੈਂਕੜਾਂ ਸ਼ਰਧਾਲੁ ਦਰਸ਼ਨ ਕਰਨ ਅਤੇ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣੇ।ਇਸ ਮੌਕੇ ‘ਤੇ ਹਰਿਆਣਾ ਸਾਹਿਤ ਅਕਾਦਮੀ ਪੰਜਾਬੀ ਸੈਲ ਦੇ ਨਿਦੇਸ਼ਕ ਸਰਦਾਰ ਹਰਪਾਲ ਸਿੰਘ ਗਿੱਲ, ਸ੍ਰੀ ਸੰਜੈ ਟੰਡਨ, ਸੀਆਰਪੀਐਫ਼ ਦੇ ਸਾਬਕਾ ਆਈਜੀ ਸ੍ਰੀ ਜਸਵੀਰ ਸਿੰਘ ਸੰਧੂ, ਡੀਆਈਜੀ ਸ੍ਰੀ ਹਰਜਿੰਦਰ ਸਿੰਘ, ਸੀਓ ਸ੍ਰੀ ਵਿਸ਼ਾਲ ਅਤੇ ਸ੍ਰੀ ਵਿਕ੍ਰਮ ਸਿੰਘ, ਡੀਐਸਪੀ ਸ੍ਰੀ ਕੁਲਵਿੰਦਰ ਸਿੰਘ ਅਤੇ ਸਰਪੰਚ ਸ੍ਰੀ ਸੁਖਜੀਤ ਸਿੰਘ ਸਮੇਤ ਹੋਰ ਮਾਣਯੋਗ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

0

👉ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ ਅਤੇ ਹੋਰ ਖੇਤਰਾਂ ਵਿੱਚ ਸੰਭਾਵਨਾਵਾਂ ਦੀ ਕੀਤੀ ਪੜਚੋਲ

👉ਪ੍ਰਮੁੱਖ ਜਾਪਾਨੀ ਕੰਪਨੀਆਂ ਨੇ ਸੂਬੇ ਦੀਆਂ ਉਦਯੋਗ ਪੱਖੀ ਨੀਤੀਆਂ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਾਪਾਨ ਨਾਲ ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸੇਵਾਵਾਂ ਦੇ ਪ੍ਰਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ ਕੀਤੀ।ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਾਲ ਜਾਪਾਨ ਦੇ ਇੱਕ ਉੱਚ ਪੱਧਰੀ ਵਫ਼ਦ ਨਾਲ ਵਰਚੁਅਲ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਜਾਪਾਨ ਸਫ਼ਾਰਤਖ਼ਾਨਾ, ਜੈਟਰੋ, ਜੇ.ਸੀ.ਸੀ.ਆਈ.ਆਈ., ਅਤੇ ਭਾਰਤ ਭਰ ਵਿੱਚ ਕੰਮ ਕਰ ਰਹੀਆਂ 25 ਤੋਂ ਵੱਧ ਪ੍ਰਮੁੱਖ ਜਾਪਾਨੀ ਕੰਪਨੀਆਂ ਜਿਵੇਂ ਪੈਨਾਸੋਨਿਕ, ਸੁਮਿਤੋਮੋ, ਨਿਪੋਨ, ਐਨਈਸੀ, ਟੋਇਟਾ ਸਮੇਤ ਹੋਰ ਕੰਪਨੀਆਂ ਸ਼ਾਮਲ ਸਨ। ਇਹ ਵਿਚਾਰ-ਵਟਾਂਦਰਾ 13 ਤੋਂ 15 ਮਾਰਚ, 2026 ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ), ਮੋਹਾਲੀ ਵਿਖੇ ਕਰਵਾਏ ਜਾਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਪੰਜਾਬ ਦੀ ਅੰਤਰਰਾਸ਼ਟਰੀ ਪਹੁੰਚ ਦਾ ਅਹਿਮ ਹਿੱਸਾ ਸੀ। ਇਨਵੈਸਟ ਪੰਜਾਬ ਨੇ ਸੂਬੇ ਦੇ ਆਰਥਿਕ ਖੇਤਰ ਦੇ ਨਾਲ-ਨਾਲ ਇਕੋ ਅਥਾਰਟੀ ਅਧੀਨ ਕਈ ਵਿਭਾਗਾਂ ਦੀਆਂ ਸਮੱਰਥਾਵਾਂ ਨੂੰ ਏਕੀਕ੍ਰਿਤ ਕਰਨ ਵਾਲੇ ਵਿਲੱਖਣ ਇਨਵੈਸਟ ਪੰਜਾਬ ਯੂਨੀਫਾਈਡ ਰੈਗੂਲੇਟਰੀ ਮਾਡਲ ਨੂੰ ਪ੍ਰਦਰਸ਼ਿਤ ਕਰਦਾ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ, ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਦੇ ਮਾਮਲੇ ਵਿੱਚ ਦੇਸ਼ ‘ਚ ਮੋਹਰੀ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਕ ਅਜਿਹੀ ਧਰਤੀ ਹੈ, ਜੋ ਸਾਹਸ, ਲਚਕੀਲਾਪਣ, ਸਖ਼ਤ ਮਿਹਨਤ, ਉੱਦਮਤਾ, ਰਚਨਾਤਮਕਤਾ ਅਤੇ ਭਾਈਚਾਰਕ ਸਾਂਝ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਭਾਰਤ ਦੇ ਵਿਕਾਸ ਵਿੱਚ, ਖਾਸ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਆਧੁਨਿਕ ਉਦਯੋਗ, ਤਕਨਾਲੋਜੀ ਅਤੇ ਵਿਸ਼ਵਵਿਆਪੀ ਸਹਿਯੋਗ ਪੱਖੋਂ ਮੋਹਰੀ ਕੇਂਦਰ ਬਣਨ ਲਈ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ।ਮੁੱਖ ਮੰਤਰੀ ਨੇ ਆਪਣੇ ਮੁੱਖ ਸੰਬੋਧਨ ਦੌਰਾਨ ਜਾਪਾਨੀ ਉਦਯੋਗ ਨਾਲ ਪੰਜਾਬ ਦੇ ਮਜ਼ਬੂਤ ਅਤੇ ਵਧ ਰਹੇ ਸਬੰਧਾਂ ‘ਤੇ ਜ਼ੋਰ ਦਿੱਤਾ ਅਤੇ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਉਦਯੋਗਿਕ ਬਦਲਾਅ ਦੇ ਅਗਲੇ ਪੜਾਅ ਦਾ ਹਿੱਸਾ ਬਣਨ ਲਈ ਨਿੱਘਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਜਾਪਾਨ ਵਿਸ਼ਵਾਸ, ਅਨੁਸ਼ਾਸਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਦੀਆਂ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ, ਜੋ ਸੂਬੇ ਲਈ ਬਹੁਤ ਅਹਿਮ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਾਪਾਨੀ ਕੰਪਨੀਆਂ ਨੇ ਪੰਜਾਬ ਵਿੱਚ ਪਹਿਲਾਂ ਹੀ ਮਜ਼ਬੂਤ ਪਕੜ ਬਣਾਈ ਹੋਈ ਹੈ।

ਇਹ ਵੀ ਪੜ੍ਹੋ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਲੱਗਣਗੇ “ਪੰਜਾਬ ਸਖੀ ਸ਼ਕਤੀ ਮੇਲੇ”: ਤਰੁਨਪ੍ਰੀਤ ਸਿੰਘ ਸੌਂਦ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਨਿਵੇਸ਼ਕਾਂ ਲਈ ਇੱਕ ਸਥਿਰ ਅਤੇ ਭਰੋਸੇਮੰਦ ਮਾਹੌਲ ਯਕੀਨੀ ਬਣਾਉਣਾ ਹੈ। ਜਾਪਾਨੀ ਉਦਯੋਗ ਨਾਲ ਪੰਜਾਬ ਦੀ ਭਾਈਵਾਲੀ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਬੰਧ ਪਹਿਲਾਂ ਹੀ ਮਜ਼ਬੂਤ ਹਨ ਅਤੇ ਨਵੀਆਂ ਦਿਸ਼ਾਵਾਂ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਜਾਪਾਨ ਦੀਆਂ ਕਈ ਮਸ਼ਹੂਰ ਕੰਪਨੀਆਂ ਨੇ ਪੰਜਾਬ ਵਿੱਚ ਆਪਣਾ ਭਰੋਸਾ ਦਿਖਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਦੇ ਆਟੋਮੋਟਿਵ ਅਤੇ ਨਿਰਮਾਣ ਖੇਤਰ ਵਿੱਚ ਮਾਜ਼ਦਾ, ਸੁਮਿਤੋਮੋ, ਐਸਐਮਐਲ ਇਸੂਜ਼ੂ, ਯਾਨਮਾਰ, ਆਈਚੀ ਸਟੀਲ ਅਤੇ ਗੁਨਮਾ ਸੀਕੋ ਨੇ ਆਪਣੇ ਪੈਰ ਪਸਾਰੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਪੈਕੇਜਿੰਗ ਅਤੇ ਉਦਯੋਗਿਕ ਉਤਪਾਦਾਂ ਵਿੱਚ ਟੋਪਨ ਅਤੇ ਓਜੀ ਹੋਲਡਿੰਗਜ਼ ਨੇ ਮਜ਼ਬੂਤ ਪਕੜ ਬਣਾਈ ਹੈ, ਜਦੋਂ ਕਿ ਰਸਾਇਣਾਂ ਅਤੇ ਪੇਂਟਾਂ ਵਿੱਚ ਕੰਸਾਈ ਨੈਰੋਲੈਕ ਅਤੇ ਨਿਸਾਨ ਕੈਮੀਕਲ ਨੇ ਸਫਲਤਾਪੂਰਵਕ ਪੈਰ ਪਸਾਰੇ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਅਤੇ ਮਸ਼ੀਨਰੀ ਵਿੱਚ, ਯਾਨਮਾਰ ਖੇਤੀਬਾੜੀ ਮਸ਼ੀਨਰੀ ਅਤੇ ਕਲਾਸ ਇੰਡੀਆ ਨੇ ਪੰਜਾਬ ਵਿੱਚ ਆਪਣਾ ਭਰੋਸਾ ਦਿਖਾਇਆ ਹੈ। ਪ੍ਰਚੂਨ ਅਤੇ ਖਪਤਕਾਰ ਉਤਪਾਦਾਂ ਵਿੱਚ, ਯੂਨੀਕਲੋ ਨੇ ਜਾਪਾਨੀ ਗੁਣਵੱਤਾ ਸਾਡੇ ਲੋਕਾਂ ਤੱਕ ਪਹੁੰਚਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਵਿੱਚ, ਮਿਤਸੁਈ ਐਂਡ ਕੰਪਨੀ ਵੱਲੋਂ ਸਾਡੇ ਗਰੀਨ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਹ ਭਾਈਵਾਲੀ ਸਥਿਰਤਾ, ਹੁਨਰ ਅਤੇ ਵਿਕਾਸ ਪ੍ਰਤੀ ਪੰਜਾਬ ਦੀ ਵਚਨਬੱਧਤਾ ਵਿੱਚ ਜਾਪਾਨੀ ਨਿਵੇਸ਼ਕ ਵੱਲੋਂ ਦਿਖਾਏ ਭਰੋਸੇ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਤੀਰਥ ਯਾਤਰਾ; MLA Jagroop Singh Gill ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ

ਮੁੱਖ ਮੰਤਰੀ ਨੇ ਕਿਹਾ ਕਿ ਇਸ ਭਾਈਵਾਲ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਉਦਯੋਗਿਕ ਸਮਰੱਥਾਵਾਂ ‘ਤੇ ਚਾਨਣਾ ਪਾਇਆ ਜਾ ਰਿਹਾ ਹੈ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪੜਚੋਲ ਕੀਤੀ ਜਾ ਰਹੀ ਹੈ ਅਤੇ ਜਾਪਾਨੀ ਉਦਯੋਗ ਨਾਲ ਲੰਬੇ ਸਮੇਂ ਦੀ ਇਸ ਸਾਂਝ ਨੂੰ ਹੋਰ ਗੂੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਭਾਰਤ ਦੇ ਸਭ ਤੋਂ ਵੱਧ ਕਾਰੋਬਾਰ ਪੱਖੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਭਾਰਤ ਸਰਕਾਰ ਨੇ 2024 ਦੀ ਵਪਾਰ ਸੁਧਾਰ ਕਾਰਜ ਯੋਜਨਾ (ਬੀ.ਆਰ.ਏ.ਪੀ.) ਦਰਜਾਬੰਦੀ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੇ ਕਾਰੋਬਾਰ ਕਰਨ ਦੀ ਸੌਖ, ਪਾਰਦਰਸ਼ਤਾ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਦਰਸਾਉਂਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਸਰਲ ਅਤੇ ਸਪੱਸ਼ਟ ਹੈ ਕਿ ਨੀਤੀ ਵਿੱਚ ਸਥਿਰਤਾ, ਤੁਰੰਤ ਫੈਸਲੇ ਲੈਣ ਅਤੇ ਨਿਵੇਸ਼ਕਾਂ ਦੇ ਸਮੇਂ ਅਤੇ ਭਰੋਸੇ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਲਿਆ ਕੇ ਪੰਜਾਬ ਨੂੰ ਵਿਸ਼ਵਵਿਆਪੀ ਉਦਯੋਗ ਲਈ ਪਸੰਦੀਦਾ ਸਥਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ਟੀਕੋਣ ਭਾਈਵਾਲੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਅਤੇ ਇਹ ਯਕੀਨੀ ਬਣਾਉਣ ‘ਤੇ ਅਧਾਰਤ ਹੈ ਕਿ ਸਰਕਾਰ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ। ਸੂਬੇ ਨੇ ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕਰ ਕੇ ਨਿਵੇਸ਼ ਲਈ ਨਵੇਂ ਰਸਤੇ ਖੋਲ੍ਹੇ ਹਨ।

ਇਹ ਵੀ ਪੜ੍ਹੋਤਰਨ-ਤਾਰਨ ਨਾਲ ਸਬੰਧਤ ਨਸ਼ਾ ਤਸਕਰ ਖਰੜ ਤੋਂ ਗ੍ਰਿਫ਼ਤਾਰ; 5 ਕਿਲੋ ਹੈਰੋਇਨ, 1.6 ਕਿਲੋ ਆਈਸੀਈ, 6.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਸੂਬੇ ਵਿੱਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਜਾਪਾਨੀ ਕੰਪਨੀਆਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਉੱਨਤ ਨਿਰਮਾਣ, ਗਤੀਸ਼ੀਲਤਾ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਵਿਸ਼ਵਵਿਆਪੀ ਸੇਵਾਵਾਂ ‘ਤੇ ਕੇਂਦਰਤ ਹੈ। ਉਨ੍ਹਾਂ ਕਿਹਾ ਕਿ ਇਹ ਉਹ ਮੁੱਖ ਖੇਤਰ ਹਨ, ਜਿਸ ਵਿੱਚ ਜਾਪਾਨ ਦੀਆਂ ਸਮੱਰਥਾਵਾਂ ਅਤੇ ਪੰਜਾਬ ਦੀਆਂ ਸੰਭਾਵਨਾਵਾਂ ਕੁਦਰਤੀ ਤੌਰ ‘ਤੇ ਮੇਲ ਖਾਂਦੀਆਂ ਹਨ। ਉਨ੍ਹਾਂ ਨੇ ਨਿਵੇਸ਼ਕਾਂ ਨੂੰ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸੂਬੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਪ੍ਰਗਤੀ ‘ਤੇ ਚਾਨਣਾ ਪਾਵੇਗਾ ਅਤੇ ਪ੍ਰਮੁੱਖ ਉਦਯੋਗਿਕ ਦਿੱਗਜਾਂ ਨੂੰ ਇਕ ਮੰਚ ‘ਤੇ ਲਿਆਏਗਾ ਅਤੇ ਭਾਈਵਾਲੀ ਤੇ ਸਹਿਯੋਗ ਦੇ ਨਵੇਂ ਮੌਕਿਆਂ ਦੀ ਪੇਸ਼ਕਸ਼ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਜਾਪਾਨ ਵਿਸ਼ਵਾਸ, ਗੁਣਵੱਤਾ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਦੀਆਂ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ ਅਤੇ ਸੂਬਾ ਸਰਕਾਰ ਇਸ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਮਜ਼ਬੂਤ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਰਾਹੀਂ ਖੁਸ਼ਹਾਲ ਭਵਿੱਖ ਸਿਰਜਣ ਲਈ ਦ੍ਰਿੜ੍ਹ ਹੈ। ਨਿਵੇਸ਼ਕਾਂ ਦਾ ਧੰਨਵਾਦ ਕਰਦਿਆਂ ਭਗਵੰਤ ਸਿੰਘ ਮਾਨ ਨੇ ਪੰਜਾਬ ਨਾਲ ਉਨ੍ਹਾਂ ਦੇ ਨਿਰੰਤਰ ਸਬੰਧਾਂ ਲਈ ਉਨ੍ਹਾਂ ਤੋਂ ਪੂਰਨ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ।

ਇਹ ਵੀ ਪੜ੍ਹੋਮੁੱਖ ਮੰਤਰੀ ਵੱਲੋਂ 30,000 ਤੋਂ ਵੱਧ ਪਰਿਵਾਰਾਂ ਨੂੰ 377 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ

ਇਸ ਦੌਰਾਨ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਫਾਸਟਟ੍ਰੈਕ ਪੰਜਾਬ ਡਿਜੀਟਲ ਪਲੇਟਫਾਰਮ ਹੁਣ 45 ਕੰਮਕਾਜੀ ਦਿਨਾਂ ਦੇ ਅੰਦਰ ਗਾਰੰਟੀਸ਼ੁਦਾ ਪ੍ਰਵਾਨਗੀਆਂ ਦੇ ਨਾਲ-ਨਾਲ 200 ਤੋਂ ਵੱਧ ਕਾਰੋਬਾਰੀ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਕਾਨੂੰਨੀ ਤੌਰ ‘ਤੇ ਲਾਗੂ ਹੋਣ ਵਾਲੀਆਂ ਆਟੋ-ਡੀਮਡ ਪ੍ਰਵਾਨਗੀਆਂ ਸ਼ਾਮਲ ਹਨ। ਉਨ੍ਹਾਂ ਨੇ ਨਿਵੇਸ਼ਕਾਂ ਲਈ ਵਿਸ਼ਵ ਪੱਧਰੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਉਦਯੋਗ ਅਤੇ ਵਣਜ, ਇੰਵੈਸਟਮੈਂਟ ਪ੍ਰਮੋਸ਼ਨ, ਬਿਜਲੀ ਅਤੇ ਪਰਵਾਸੀ ਭਾਰਤੀ ਮਾਮਲਿਆਂ ਵਿੱਚ ਕੀਤੇ ਗਏ ਸੁਧਾਰਾਂ ਨੂੰ ਉਜਾਗਰ ਕੀਤਾ। ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਵੱਲੋਂ 1.39 ਲੱਖ ਕਰੋੜ ਰੁਪਏ ਤੋਂ ਵੱਧ ਦੇ ਉਦਯੋਗਿਕ ਨਿਵੇਸ਼ਾਂ ਨੂੰ ਆਕਰਸ਼ਿਤ ਕੀਤਾ ਗਿਆ ਹੈ, ਜਿਸ ਨਾਲ 5.09 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਦਯੋਗਿਕ ਅਤੇ ਨਵਿਆਉਣਯੋਗ ਊਰਜਾ ਸਬੰਧੀ ਭਵਿੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 5,000 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।ਇਸ ਦੌਰਾਨ, ਜਾਪਾਨੀ ਅਤੇ ਇੰਡੋ-ਜਾਪਾਨੀ ਉਦਯੋਗਪਤੀਆਂ, ਜਿਨ੍ਹਾਂ ਵਿੱਚ ਯਾਨਮਾਰ ਹੋਲਡਿੰਗਜ਼ ਅਤੇ ਟੀ.ਟੀ.ਸੀ. ਗਰੁੱਪ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨੇ ਪੰਜਾਬ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ, ਮਨੁੱਖੀ ਪੂੰਜੀ ਦੀ ਗੁਣਵੱਤਾ, ਸਹਾਇਕ ਨੀਤੀਗਤ ਵਾਤਾਵਰਣ ਪ੍ਰਣਾਲੀ ਅਤੇ ਇਨਵੈਸਟ ਪੰਜਾਬ ਵੱਲੋਂ ਦਿੱਤੀਆਂ ਜਾਂਦੀਆਂ ਨਿਰਵਿਘਨ ਸਹੂਲਤਾਂ ‘ਤੇ ਚਾਨਣਾ ਪਾਇਆ। ਜੇਟਰੋ ਅਤੇ ਦੂਤਾਵਾਸ ਦੇ ਅਧਿਕਾਰੀਆਂ ਨੇ ਪੰਜਾਬ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ ਅਤੇ ਉਦਯੋਗਿਕ ਵਫ਼ਦ, ਬੀ2ਬੀ ਮੈਚਮੇਕਿੰਗ, ਐਸ.ਐਮ.ਈ. ਭਾਈਵਾਲੀ ਅਤੇ ਨਿਰਮਾਣ, ਲੌਜਿਸਟਿਕਸ, ਨਵਿਆਉਣਯੋਗ ਊਰਜਾ, ਡਿਜੀਟਲ ਪਰਿਵਰਤਨ, ਅਤੇ ਖੇਤੀਬਾੜੀ-ਤਕਨਾਲੋਜੀ ਵਰਗੇ ਖੇਤਰਾਂ ਵਿੱਚ ਸੰਭਾਵੀ ਖੇਤਰ-ਵਿਸ਼ੇਸ਼ ਭਾਈਵਾਲੀ ਬਾਰੇ ਗੱਲਬਾਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ‘ਸੀਸ ਮਾਰਗ ਨਗਰ ਕੀਰਤਨ’ ਦੂਸਰੇ ਦਿਨ ਤਰਾਵੜੀ ਤੋਂ ਅੰਬਾਲਾ ਲਈ ਹੋਇਆ ਰਵਾਨਾ

0

👉ਹਰਿਆਣਾ ਅੰਦਰ ਵੱਡੀ ਗਿਣਤੀ ’ਚ ਸੰਗਤਾਂ ਨੇ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ
Amritsar News:ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜੈਤਾ ਜੀ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਦੀ ਯਾਦ ’ਚ ਬੀਤੇ ਕੱਲ੍ਹ ਦਿੱਲੀ ਤੋਂ ਆਰੰਭ ਹੋਇਆ ‘ਸੀਸ ਮਾਰਗ ਨਗਰ ਕੀਰਤਨ’ ਅੱਜ ਦੂਸਰੇ ਦਿਨ ਤਰਾਵੜੀ ਹਰਿਆਣਾ ਤੋਂ ਅੰਬਾਲਾ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਜਥਿਆਂ ਵੱਲੋ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ ਗਈ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਥਾਵਾਚਕ ਨੇ ਸੰਗਤਾਂ ਨੂੰ ਸ਼ਹਾਦਤ ਦੇ ਇਤਿਹਾਸ ਨਾਲ ਜੋੜਿਆ। ਆਰੰਭਤਾ ਮੌਕੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ  5 ਲੱਖ ਦੀ ਰਿਸ਼ਵਤ ਮੰਗਣ ਵਾਲਾ ਛੋਟਾ ਥਾਣੇਦਾਰ ਵਿਜੀਲੈਂਸ ਨੇ ਚੁੱਕਿਆ

ਤਰਾਵੜੀ ਤੋਂ ਅੰਬਾਲਾ ਤੱਕ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਭਲਕੇ 27 ਨਵੰਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਅੰਬਾਲਾ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਜ਼ੀਰਕਪੁਰ ਪਹੁੰਚੇਗਾ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਹਰਭਜਨ ਸਿੰਘ ਮਸਾਣਾ, ਸ. ਤੇਜਿੰਦਰਪਾਲ ਸਿੰਘ ਲਾਡਵਾ, ਬੀਬੀ ਜਸਵੀਰ ਸਿੰਘ ਮਸਾਣਾ, ਸਾਬਕਾ ਪ੍ਰਧਾਨ ਸ. ਸੁਖਵੰਤ ਸਿੰਘ, ਸਾਬਕਾ ਇੰਚਾਰਜ ਸ. ਮੰਗਪ੍ਰੀਤ ਸਿੰਘ, ਜਥੇਦਾਰ ਦਵਿੰਦਰ ਸਿੰਘ ਕਾਲਾ, ਸ. ਸੁਖਜਿੰਦਰ ਸਿੰਘ ਸਮਾਣਾ, ਜਥੇਦਾਰ ਅਮੀਰ ਸਿੰਘ, ਸ. ਪ੍ਰਤਾਪ ਸਿੰਘ, ਜਥੇਦਾਰ ਸੂਰਤ ਸਿੰਘ, ਵਧੀਕ ਸਕੱਤਰ ਸ. ਬਿਜੈ ਸਿੰਘ, ਇੰਚਾਰਜ ਸ. ਮਲਕੀਤ ਸਿੰਘ, ਮੀਤ ਮੈਨੇਜਰ ਸ. ਸਤਨਾਮ ਸਿੰਘ, ਪ੍ਰਚਾਰਕ ਤੇ ਨਿਗਰਾਨ ਭਾਈ ਬਲਵੰਤ ਸਿੰਘ ਐਨੋਕੋਟ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸ. ਮਨਮੀਤ ਸਿੰਘ, ਸ. ਜਸਬੀਰ ਸਿੰਘ ਲੌਂਗੋਵਾਲ, ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸ. ਸੁਖਵਿੰਦਰ ਸਿੰਘ, ਸ. ਪਰਮਜੀਤ ਸਿੰਘ ਮੈਨੇਜਰ ਸਮੇਤ ਵੱਡੀ ਗਿਣਤੀ ਸੰਗਤ ਮੌਜੂਦ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda Police ‘ਚ SHOs ਸਮੇਤ ਚੌਕੀ ਇੰਚਾਰਜ਼ਾਂ ਦੇ ਹੋਏ ਤਬਾਦਲੇ, ਵੇਖੋ List

0

Bathinda News: Bathinda Police ‘ਚ ਅੱਜ ਵੱਡਾ ਫ਼ੇਰਬਦਲ ਹੋਇਆ ਹੈ। ਜ਼ਿਲ੍ਹਾ ਪੁਲਿਸ ਕਪਤਾਨ ਵੱਲੋਂ ਅੱਧੀ ਦਰਜ਼ਨ ਦੇ ਕਰੀਬ ਥਾਣਾ ਮੁਖੀ ਅਤੇ 2 ਚੌਕੀ ਇੰਚਾਰਜ਼ਾਂ ਦੇ ਤਬਾਦਲੇ ਕੀਤੇ ਹਨ। ਬਦਲੇ ਗਏ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜ਼ਾਂ ਦੀ ਲਿਸਟ ਹੇਠਾਂ ਨੱਥੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ 8 ਸਾਲਾ ਬਾਲੜੀ ਨਾਲ ਸਮੂਹਕ ਬਲਾਤਕਾਰ,ਦੋ ਨਾਬਾਲਗ ਗ੍ਰਿਫ਼ਤਾਰ

0

Bathinda News: ਕੁੱਝ ਦਿਨ ਪਹਿਲਾਂ ਜਲੰਧਰ ਇਲਾਕੇ ‘ਚ ਇੱਕ 13 ਸਾਲਾਂ ਬੱਚੀ ਦੇ ਨਾਲ ਬਲਾਤਕਾਰ ਦਾ ਮਾਮਲਾ ਹਾਲੇ ਭਖਿਆ ਹੋਇਆ ਹੈ ਕਿ ਹੁਣ ਅਜਿਹੀ ਹੀ ਘਟਨਾ ਬਠਿੰਡਾ ਦੇ ਵਿਚ ਵਾਪਰ ਗਈ ਹੈ। ਸ਼ਹਿਰ ਦੀ ਇੱਕ 8 ਸਾਲਾ ਬਾਲੜੀ ਨਾਲ ਸਮੂਹਕ ਬਲਾਤਕਾਰ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰੰਤੂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਨੋਂ ਬੱਚੇ ਵੀ ਨਾਬਾਲਿਗ ਹਨ, ਜਿੰਨ੍ਹਾਂ ਦੀ ਉਮਰ 13-14 ਸਾਲ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ 5 ਲੱਖ ਦੀ ਰਿਸ਼ਵਤ ਮੰਗਣ ਵਾਲਾ ਛੋਟਾ ਥਾਣੇਦਾਰ ਵਿਜੀਲੈਂਸ ਨੇ ਚੁੱਕਿਆ

ਫ਼ਿਲਹਾਲ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਪੀੜਤ ਬੱਚੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ਉੱਪਰ ਦੋਨੋਂ ਨਾਬਾਲਗ ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 65(2), 70(2) ਅਤੇ ਪੌਕਸੋ ਐਕਟ ਦੀ ਧਾਰਾ 5/6 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮ ਨਾਬਾਲਿਗ ਹੋਣ ਕਾਰਨ ਉਨ੍ਹਾਂ ਨੂੰ ਜੁਵਾਲਾਈਨ ਜੇਲ੍ਹ ਫ਼ਰੀਦਕੋਟ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ Sukhbir Singh Badalਵੱਲੋਂ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ

ਸੁੂਚਨਾ ਮੁਤਾਬਕ ਪੀੜਤ ਅਤੇ ਮੁਲਜਮਾਂ ਦੇ ਪ੍ਰਵਾਰ ਪ੍ਰਵਾਸੀ ਹਨ ਤੇ ਉਹ ਇੱਕ ਦੂਜੇ ਦੇ ਨੇੜੇ ਹੀ ਰਹਿੰਦੇ ਹਨ। ਘਟਨਾ ਸਮੇਂ ਬੱਚੀ ਦੇ ਮਾਪੇ ਘਰੋਂ ਕੰਮ ਲਈ ਗਏ ਹੋਏ ਸਨ, ਜਿਸ ਦੌਰਾਨ ਗੁਆਂਢ ਵਿੱਚ ਨੇੜੇ ਰਹਿੰਦੇ ਦੋ ਲੜਕਿਆਂ ਨੇ ਉਨ੍ਹਾਂ ਦੀ ਧੀ ਨਾਲ ਜਬਰਜਨਾਹ ਕੀਤਾ।ਜਦ ਲੜਕੀ ਦੀ ਮਾਤਾ ਵਾਪਸ ਆਈ ਤਾਂ ਲੜਕੀ ਲਹੂ-ਲੁਹਾਣ ਹੋਈ ਪਈ ਸੀ, ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

5 ਲੱਖ ਦੀ ਰਿਸ਼ਵਤ ਮੰਗਣ ਵਾਲਾ ਛੋਟਾ ਥਾਣੇਦਾਰ ਵਿਜੀਲੈਂਸ ਨੇ ਚੁੱਕਿਆ

0

Jalandhar News:ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਥਾਣਾ ਭੋਗਪੁਰ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਏ.ਐਸ.ਆਈ. ਜਸਵਿੰਦਰ ਸਿੰਘ ਨੂੰ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਜਲੰਧਰ ਸ਼ਹਿਰ ਦੇ ਮਕਸੂਦਾਂ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

ਇਹ ਵੀ ਪੜ੍ਹੋ  ਤਰਨ-ਤਾਰਨ ਨਾਲ ਸਬੰਧਤ ਨਸ਼ਾ ਤਸਕਰ ਖਰੜ ਤੋਂ ਗ੍ਰਿਫ਼ਤਾਰ; 5 ਕਿਲੋ ਹੈਰੋਇਨ, 1.6 ਕਿਲੋ ਆਈਸੀਈ, 6.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸ਼ਿਕਾਇਤਕਰਤਾ ਨੂੰ ਥਾਣਾ ਭੋਗਪੁਰ ਵਿਖੇ ਦਰਜ ਇੱਕ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਸ ਮਾਮਲੇ ਦੇ ਜਾਂਚ ਅਧਿਕਾਰੀ ਵਜੋਂ ਏਐਸਆਈ ਜਸਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਨੂੰ ਗ੍ਰਿਫ਼ਤਾਰ ਨਾ ਕਰਨ, ਪਿਸਤੌਲ ਦੀ ਬਰਾਮਦਗੀ ਨਾ ਦਿਖਾਉਣ ਅਤੇ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੁਰਜੀਤ ਸਿੰਘ ਲਈ ਹੋਰ ਪੁਲਿਸ ਰਿਮਾਂਡ ਨਾ ਮੰਗਣ ਵਾਸਤੇ ਐਸਐਚਓ ਰਾਜੇਸ਼ ਕੁਮਾਰ ਦੇ ਨਾਮ ‘ਤੇ 5 ਲੱਖ ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਗੱਲਬਾਤ ਰਿਕਾਰਡ ਕਰ ਲਈ ਸੀ ਜਦੋਂ ਦੋਸ਼ੀ ਏਐਸਆਈ 5 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ।

ਇਹ ਵੀ ਪੜ੍ਹੋ  ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਸੱਤ ਪਿਸਤੌਲ ਬਰਾਮਦ

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਬੇਨਤੀ ‘ਤੇ ਰਿਸ਼ਵਤ ਦੀ ਰਕਮ ਨੂੰ ਘਟਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਐਸਐਚਓ ਰਾਜੇਸ਼ ਕੁਮਾਰ ਵੱਲੋਂ ਰਿਸ਼ਵਤ ਦੀ ਮੰਗ ਕਰਨ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਅਗਲੇਰੀ ਜਾਂਚ ਦੌਰਾਨ ਐਸਐਚਓ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1901581