Thursday, May 14, 2026
Home Blog Page 346

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਬੱਡੀ ਖਿਡਾਰੀ ਜੀਤ ਕੋਟਲੀ ਦੀ ਬੇਵਕਤੀ ਮੌਤ ‘ਤੇ ਪ੍ਰਗਟਾਇਆ ਦੁੱਖ

0

👉ਪ੍ਰਵਾਰ ਦੇ ਨਾਲ ਮਿਲਕੇ ਵੰਡਾਇਆ ਦੁੱਖ, ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ
Bathinda News: ਦੋ ਦਿਨ ਪਹਿਲਾਂ ਕਬੱਡੀ ਦੇ ਚੋਟੀ ਦੇ ਖਿਡਾਰੀ ਜੀਤ ਕੋਟਲੀ ਦੀ ਹੋਈ ਬੇਵਕਤੀ ਮੌਤ ਉੱਪਰ ਅੱਜ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਪੁੱਜ ਕੇ ਮੰਤਰੀ ਖੁੱਡੀਆ ਨੇ ਪ੍ਰਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜੀਤ ਕੋਟਲੀ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਿਚ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਤੋਂ ਇਲਾਵਾ ਵਿਦੇਸ਼ਾਂ ਦੀ ਧਰਤੀ ਊੱਪਰ ਆਪਣੇ ਮਾਪਿਆਂ, ਪਿੰਡ,ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ।

ਇਹ ਵੀ ਪੜ੍ਹੋ ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ‘ਚ ‘ਰੇਡ’ ਪਾਉਂਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਸ: ਖੁੱਡੀਆਂ ਨੇ ਪ੍ਰਵਾਰ ਨੂੰ ਯਕੀਨ ਦਿਵਾਇਆ ਕਿ ਬੇਸ਼ੱਕ ਉਹ ਜੀਤ ਕੋਟਲੀ ਦੀ ਘਾਟ ਤਾਂ ਪੂਰੀ ਨਹੀਂ ਕਰ ਸਕਦੇ ਪ੍ਰੰਤੂ ਦੇ ਦੁੱਖ-ਸੁੱਖ ਵਿਚ ਹਮੇਸ਼ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਖੇਤੀ ਮੰਤਰੀ ਨੇ ਪੰਜਾਬ ਸਰਕਾਰ ਦੀ ਤਰਫ਼ੋਂ ਵੀ ਮੱਦਦ ਦਾ ਪ੍ਰਵਾਰ ਨੂੰ ਭਰੋਸਾ ਦਿਵਾਇਆ। ਦਸਣਾ ਬਣਦਾ ਹੈ ਕਿ ਜੀਤ ਕੋਟਲੀ ਜਿੱਥੇ ਚੋਟੀ ਦੇ ਕਬੱਡੀ ਖਿਡਾਰੀ ਸਨ, ਉਥੇ ਉਹ ਇੱਕ ਬਹੁਤ ਵਧੀਆਂ ਇਨਸਾਨ ਵੀ ਸਨ। ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸੀ ਤੇ ਇਲਾਜ ਚੱਲ ਰਿਹਾ ਸੀ ਅਤੇ ਇਲਾਜ਼ ਅਧੀਨ ਉਸਦੀ ਮੌਤ ਹੋ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਠਹਿਰਾਓ ਨਾ ਰੱਖਣ ‘ਤੇ MP Meet Hayar ਨੇ ਪ੍ਰਗਟਾਈ ਨਰਾਜ਼ਗੀ, ਕੀਤਾ ਵੱਡਾ ਐਲਾਨ

0

Barnala News: MP Meet Hayer ; ਸ਼ਨੀਵਾਰ ਤੋਂ ਫਿਰੋਜ਼ਪੁਰ-ਦਿੱਲੀ ਲਈ ਸ਼ੁਰੂ ਹੋਈ ਵੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਠਹਿਰਾਓ ਨਾ ਹੋਣ ‘ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ(MP Meet Hayar) ਨੇ ਨਰਾਜ਼ਗੀ ਪ੍ਰਗਟਾਈ ਹੈ।ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸ਼੍ਰੀ ਹੇਅਰ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਨਾਲ ਮਿਲਕੇ ਬਰਨਾਲਾ ਵਿਖੇ ਠਹਿਰਾਓ ਦੀ ਮੰਗ ਕੀਤੀ ਸੀ ਤੇ ਮੰਤਰੀ ਨੇ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਵਾਅਦਾ ਕਰਕੇ ਵੀ ਇੱਥੇ ਰੇਲ ਨਾ ਰੋਕ ਕੇ ਬਰਨਾਲਾ ਵਾਸੀਆਂ ਨਾਲ ਧ੍ਰੋਹ ਕਮਾਇਆ ਗਿਆ ਹੈ।

ਇਹ ਵੀ ਪੜ੍ਹੋ ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ‘ਚ ‘ਰੇਡ’ ਪਾਉਂਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਮੀਤ ਹੇਅਰ ਨੇ ਕਿਹਾ ਕਿ ਇਹ ਧੋਖਾ ਇਕੱਲਾ ਐਮਪੀ ਦੇ ਨਾਲ ਨਹੀਂ, ਬਲਕਿ ਬਰਨਾਲਾ, ਰਾਏਕੋਟ ਤੇ ਮਾਨਸਾ ਤੱਕ ਦੇ ਲੋਕਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਉਸਦੇ ਵੱਲੋਂ ਰੇਲਵੇ ਮੰਤਰੀ ਦੇ ਦਫ਼ਤਰ ਨਾਲ ਗੱਲਬਾਤ ਕੀਤੀ ਹੈ, ਜਿੰਨ੍ਹਾਂ ਹਫ਼ਤੇ-ਦਸ ਦਿਨਾਂ ਵਿਚ ਇਸ ਗੱਡੀ ਦੇ ਬਰਨਾਲਾ ਠਹਿਰਾਓ ਦਾ ਭਰੋਸਾ ਦਿਵਾਇਆ ਹੈ ਪ੍ਰੰਤੂ ਉਹ ਕੇਂਦਰ ਨੂੰ ਇੱਕ ਦਸੰਬਰ ਤੱਕ ਦਾ ਸਮਾਂ ਦਿੰਦੇ ਹਨ, ਇਸ ਦੌਰਾਨ ਸਰਦ ਰੁੱਤ ਦਾ ਸੈਸ਼ਨ ਵੀ ਸ਼ੁਰੂ ਹੋ ਜਾਵੇਗਾ ਤੇ ਉਹ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਲਿਆਉਣਗੇ ਅਤੇ ਨਾਲ ਹੀ ਇਕ ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪ੍ਰਵਾਸੀ ਪੰਜਾਬੀ ਦੇ ਕਤਲ ਵਿੱਚ ਸ਼ਾਮਲ ਦੋ ਕੇਐਲਐਫ ਕਾਰਕੁਨ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; ਪੰਜ ਹਥਿਆਰ ਬਰਾਮਦ

0

👉ਗ੍ਰਿਫ਼ਤਾਰ ਮੁਲਜ਼ਮ ਬਿਕਰਮਜੀਤ 2018 ਵਿੱਚ ਰਾਜਾ ਸਾਂਸੀ ਵਿਖੇ ਇੱਕ ਧਾਰਮਿਕ ਸਥਾਨ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸ਼ਾਮਲ ਸੀ: ਡੀਜੀਪੀ ਗੌਰਵ ਯਾਦਵ
Amritsar News: ਲੰਘੀ 1 ਨਵੰਬਰ ਦੀ ਸ਼ਾਮ ਨੂੰ ਅਪਣੇ ਪਿਤਾ ਨਾਲ ਖੇਤਾਂ ਵਿਚ ਕੰਮ ਕਰ ਰਹੇ ਇੱਕ ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨ੍ਹਾਂ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਨਿਕਲਿਆ ਹੈੴ ਮੁਲਜ਼ਮਾਂ ਕੋਲੋਂ ਪੰਜ ਹਥਿਅਰ ਵੀ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਟਲੀ ਅਧਾਰਤ ਮਲਕੀਤ ਸਿੰਘ ਦੇ ਕਤਲ ਵਿੱਚ ਸ਼ਾਮਲ ਦੋ ਮੁਲਜ਼ਮਾਂ ਬਿਕਰਮਜੀਤ ਸਿੰਘ ਉਰਫ਼ ਬਿਕਰਮ, ਵਾਸੀ ਪਿੰਡ ਧਾਰੀਵਾਲ ਅੰਮ੍ਰਿਤਸਰ ਅਤੇ ਕਰਨਬੀਰ ਸਿੰਘ, ਵਾਸੀ ਪਿੰਡ ਸੈਸਰਾ ਕਲਾਂ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਤੋਂ ਗ੍ਰਿਫ਼ਤਾਰ ਕੀਤਾ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜਾਬ ਦੇ ਇਸ ਜ਼ਿਲ੍ਹੇ ਦੀ ਮਹਿਲਾ SSP ਮੁਅੱਤਲ

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਵਿਦੇਸ਼ੀ .30 ਬੋਰ ਪੀਐਕਸ5 ਪਿਸਤੌਲ, ਇੱਕ .30 ਬੋਰ ਪਿਸਤੌਲ, ਇੱਕ ਵਿਦੇਸ਼ੀ .45 ਬੋਰ ਪਿਸਤੌਲ, ਇੱਕ .32 ਬੋਰ ਪਿਸਤੌਲ, ਇੱਕ ਰਿਵਾਲਵਰ ਅਤੇ 20 ਜ਼ਿੰਦਾ ਕਾਰਤੂਸ ਸ਼ਾਮਲ ਹਨ।ਜਾਣਕਾਰੀ ਅਨੁਸਾਰ, 1 ਨਵੰਬਰ, 2025 ਨੂੰ ਤਕਰੀਬਨ ਸ਼ਾਮ 7 ਵਜੇ ਮਲਕੀਤ ਸਿੰਘ ਆਪਣੇ ਪਿੰਡ ਧਾਰੀਵਾਲ ਵਿਖੇ ਆਪਣੇ ਪਿਤਾ ਨਾਲ ਖੇਤਾਂ ਵਿੱਚ ਕਣਕ ਬੀਜ ਰਿਹਾ ਸੀ, ਜਦੋਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਗੰਭੀਰ ਜਖ਼ਮੀ ਹੋਣ ਕਾਰਨ ਮਲਕੀਤ ਸਿੰਘ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬਿਕਰਮਜੀਤ ਸਿੰਘ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਤ ਹੈ ਅਤੇ ਉਸਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਸ ‘ਤੇ ਵਿਸਫੋਟਕ ਐਕਟ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਿਕਰਮਜੀਤ 2018 ਵਿੱਚ ਰਾਜਾ ਸਾਂਸੀ ਵਿਖੇ ਇੱਕ ਧਾਰਮਿਕ ਸਥਾਨ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ‘ਚ ‘ਰੇਡ’ ਪਾਉਂਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ, ਦੋਸ਼ੀ ਬਿਕਰਮਜੀਤ ਨੇ ਪੰਜਾਬ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਮੰਗਵਾਏ ਸਨ।ਇਸ ਕਾਰਵਾਈ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਐਸਐਸਪੀ ਮਨਿੰਦਰ ਸਿੰਘ ਦੀ ਸਮੁੱਚੀ ਨਿਗਰਾਨੀ ਹੇਠ ਅੰਮ੍ਰਿਤਸਰ ਦਿਹਾਤੀ ਦੀਆਂ ਪੁਲਿਸ ਟੀਮਾਂ ਨੇ ਦੋਸ਼ੀ ਬਿਕਰਮਜੀਤ ਨੂੰ ਪਿੰਡ ਧਾਰੀਵਾਲ ਵਿਖੇ ਗੁਰਦੁਆਰਾ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਿਕਰਮ ਦੇ ਖੁਲਾਸੇ ਉਪਰੰਤ ਦੋਸ਼ੀ ਕਰਨਬੀਰ ਨੂੰ ਕੁਕਰਾਂਵਾਲਾ ਨੇੜੇ ਅੱਡਾ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪੁਲਿਸ ਟੀਮਾਂ ਦੀ ਅਗਵਾਈ ਡੀਐਸਪੀ ਗੁਰਿੰਦਰ ਨਾਗਰਾ ਕਰ ਰਹੇ ਸਨ।ਡੀਆਈਜੀ ਨੇ ਦੱਸਿਆ ਕਿ ਕੇਐਲਐਫ ਦੇ ਇਨ੍ਹਾਂ ਦੋ ਕਾਰਕੁਨਾਂ ਦੀ ਗ੍ਰਿਫ਼ਤਾਰੀ ਨਾਲ, ਪੰਜਾਬ ਪੁਲਿਸ ਨੇ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਮੁੱਚੇ ਗਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਇਸ ਸਬੰਧੀ ਕੇਸ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਾਜਾ ਸਾਂਸੀ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 103(1) ਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤੇ 27 ਤਹਿਤ ਐਫਆਈਆਰ ਨੰਬਰ 177 ਮਿਤੀ 2/11/2025 ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੱਡੀ ਖ਼ਬਰ; ਪੰਜਾਬ ਦੇ ਇਸ ਜ਼ਿਲ੍ਹੇ ਦੀ ਮਹਿਲਾ SSP ਮੁਅੱਤਲ

0

Tarn Taran News: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਮਹਿਲਾ ਅਫ਼ਸਰ ਨੂੰ ਭਾਰਤੀ ਚੋਣ ਕਮਿਸ਼ਨ(CEC) ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ(Gurpreet Singh Bhullar) ਨੂੰ ਤਰਨਤਾਰਨ ਦੇ ਐਸਐਸਪੀ ਦੀ ਜਿੰਮੇਵਾਰੀ ਸੰਭਾਲਣ ਲਈ ਕਿਹਾ ਹੈ।

ਇਹ ਵੀ ਪੜ੍ਹੋ ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ‘ਚ ‘ਰੇਡ’ ਪਾਉਂਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਪਤਾ ਚੱਲਿਆ ਹੈ ਕਿ ਚੋਣ ਕਮਿਸ਼ਨਰ ਨੇ ਇਹ ਕਾਰਵਾਈ ਆਗਾਮੀ 11 ਨਵੰਬਰ ਨੂੰ ਹੋਣ ਜਾ ਰਹੀ ਤਰਨਤਾਰਨ ਹਲਕੇ ਦੀ ਉਪ ਚੋਣ ਦੌਰਾਨ ਐਸਐਸਪੀ ਡਾ ਰਵਜੋਤ ਕੌਰ ਗਰੇਵਾਲ(Dr Ravjot Kaur Grewal) ਸਬੰਧੀ ਮਿਲ ਰਹੀਆਂ ਸਿਕਾਇਤਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਫ਼ਿਲਹਾਲ ਖ਼ਬਰ ਦੇ ਹੋਰ ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ‘ਚ ‘ਰੇਡ’ ਪਾਉਂਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

Fatehgarh/Sangrur News: kabaddi player bittu balityal death ;ਜ਼ਿਲ੍ਹਾ ਸੰਗਰੂਰ ਦੇ ਪਿੰਡ ਬਲਿਆਲ ਦੇ ਨਾਂਮੀ ਕਬੱਡੀ ਖਿਡਾਰੀ ਬਿੱਟੂ ਦੀ ਅੱਜ ਦਿਲ ਦਾ ਪੈਣ ਕਾਰਨ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ ਜਦ ਉਕਤ ਖਿਡਾਰੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਉਹ ਖੇਡ ਦੇ ਮੈਦਾਨ ਵਿਚ ਸੀ ਤੇ ਰੇਡ ਪਾਉਣ ਜਾ ਰਿਹਾ ਸੀ।ਕਬੱਡੀ ਦਾ ਇਹ ਮੈਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁਪਾਲਹੇੜੀ ਵਿੱਚ ਚੱਲ ਰਿਹਾ ਸੀ, ਜਿੱਥੇ ਇਹ ਘਟਨਾ ਵਾਪਰੀ। ਪੰਜਾਬ ਦੇ ਨਾਮੀ ਕਬੱਡੀ ਖਿਡਾਰੀਆਂ ਵਿਚ ਸ਼ੁਮਾਰ ਬਿੱਟੂ ਬਲਿਆਲ ਦੀ ਹੋਈ ਮੌਤ ਕਾਰਨ ਕਬੱਡੀ ਖਿਡਾਰੀਆਂ ਵਿਚ ਸੋਗ ਦੀ ਲਹਿਰ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਜਦ ਬਿੱਟੂ ਮੈਚ ਦੌਰਾਨ ਰੇਡ ਕਰਨ ਲਈ ਦੂਜੀ ਟੀਮ ਦੇ ਪਾਲੇ ਵਿੱਚ ਦਾਖਲ ਹੋਇਆ ਸੀ ਤਾਂ ਉਹ ਅਚਾਨਕ ਡਿੱਗ ਪਿਆ। ਹਾਲਾਂਕਿ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੀ ਪਤਾ ਚੱਲਿਆ ਹੈ ਕਿ ਬਿੱਟੂ ਨੂੰ ਪਹਿਲਾਂ ਵੀ ਦਿਲ ਦੀ ਬੀਮਾਰੀ ਦੀ ਸਮੱਸਿਆ ਆਈ ਸੀ ਤੇ ਉਸਦੇ ਸਟੈਂਟ ਵੀ ਪਏ ਸਨ। ਪ੍ਰੰਤੂ ਇਸਦੇ ਬਾਵਜੂਦ ਉਸਨੇ ਖੇਡ ਦਾ ਮੈਦਾਨ ਨਹੀਂ ਛੱਡਿਆ ਸੀ। ਖੇਡ ਪ੍ਰੇਮੀਆਂ ਤੇ ਕਬੱਡੀ ਖਿਡਾਰੀਆਂ ਨੇ ਬਿੱਟੂ ਦੀ ਬੇਵਕਤੀ ਮੌਤ ਉੱਪਰ ਦੁੱਖ ਪ੍ਰਗਟ ਕਰਦਿਆਂ ਇਸਨੂੰ ਪੰਜਾਬ ਦੇ ਕਬੱਡੀ ਜਗਤ ਲਈ ਵੱਡਾ ਘਾਟਾ ਦੱਸਿਆ ਹੈ।

Bathinda ਦੀ Bhagu Road ਨੂੰ ਚੌੜਾ ਕਰਨ ਦਾ ਕੰਮ ਹੋਇਆ ਸ਼ੁਰੂ, ਚੱਲਿਆ ਕਾਰਪੋਰੇਸ਼ਨ ਦਾ ਪੀਲਾ ਪੰਜਾਂ 

0
Bathinda News: ਬਠਿੰਡਾ ਸ਼ਹਿਰ ਦੀ ਵਿਅਸਤ ਰੋਡ ਮੰਨੀ ਜਾਂਦੀ ਭਾਗੂ ਰੋਡ ਨੂੰ ਚੌੜਾ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅੱਜ ਤੜਕਸਾਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਇਸ ਸੜਕ ਦੇ ਉਪਰ ਬਣੀਆਂ ਹੋਈਆਂ ਉਸਾਰੀਆਂ ਉਪਰ ਪੀਲਾ ਪੰਜਾਂ ਚਲਾਇਆ ਗਿਆ। ਹਾਲਾਂਕਿ ਇਸ ਮੌਕੇ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪ੍ਰੰਤੂ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਚੱਲਦੇ ਇਹ ਵਿਰੋਧ ਜਿਆਦਾ ਪ੍ਰਭਾਵ ਨਹੀਂ ਦਿਖਾ ਸਕਿਆ। ਜਿਸਦੇ ਚੱਲਦੇ ਨਗਰ ਨਿਗਮ ਦਾ ਇਹ ਪੀਲ ਪੰਜਾਂ ਦੁਪਹਿਰ ਤੱਕ ਇਹ ਸੜਕ ਉੱਪਰ ਚੱਲਦਾ ਰਿਹਾ ਅਤੇ ਸੈਂਟ ਜੋਸਫ਼ ਸਕੂਲ  ਵਾਲੀ ਸਾਈਡ ਲਗਭਗ ਕਲੀਅਰ ਕਰ ਦਿੱਤੀ ਗਈ।
ਇਸੇ ਤਰ੍ਹਾਂ ਦੂਜੇ ਪਾਸੇ ਵੀ ਕਾਫੀ ਸਾਰੀਆਂ ਸਾਰੀਆਂ ਨੂੰ ਢਾਹਿਆ ਗਿਆ। ਇਹ ਸੜਕ ਉੱਪਰ ਬਣੀ ਵਿਜੇਤਾ ਹਸਪਤਾਲ ਦੇ ਡਾਕਟਰ ਵਿਜੇ ਮਿੱਤਲ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਕਾਰਪੋਰੇਸ਼ਨ ਦਾ ਕੋਈ ਨੋਟਿਸ ਨਹੀਂ ਮਿਲਿਆ ਅਤੇ ਹੁਣ ਅਚਾਨਕ ਇਹ ਕਾਰਵਾਈ ਕਰ ਦਿੱਤੀ ਗਈ ਹੈ ਜਦਕਿ ਹਸਪਤਾਲ ਦੇ ਅੰਦਰ ਮਰੀਜ਼ ਦਾਖਲਾ ਹਨ। ਜ਼ਿਕਰਯੋਗ ਹੈ ਕਿ ਮਾਰਚ 2023 ਵਿੱਚ ਸਭ ਤੋਂ ਪਹਿਲਾਂ ਇਸ ਸੜਕ ਨੂੰ 60 ਫੁੱਟੀ ਚੌੜੀ ਕਰਨ ਦੇ ਲਈ ਨਗਰ ਨਿਗਮ ਦੇ ਜਨਰਲ ਹਾਊਸ ਦੇ ਮੀਟਿੰਗ ਵਿੱਚ ਮਤਾ  ਲਿਆਂਦਾ ਗਿਆ ਸੀ ਜਿਸ ਨੂੰ ਸਰਕਾਰ ਵੱਲੋਂ ਵੀ ਮਨਜ਼ੂਰੀ ਮਿਲਣ ਦੇ ਦਿੱਤੀ ਗਈ ਸੀ।
ਪ੍ਰੰਤੂ ਫ਼ਰਵਰੀ ਵਿੱਚ ਪਦਮਜੀਤ ਸਿੰਘ ਮਹਿਤਾ ਦੇ ਨਗਰ ਨਿਗਮ ਬਠਿੰਡਾ ਦੇ ਮੇਅਰ ਬਣਨ ਤੋਂ ਬਾਅਦ ਇਸ ਦੀ ਪ੍ਰਕਿਰਿਆ ਕਾਫੀ ਤੇਜ ਹੋ ਗਈ ਹੈ। ਪਿਛਲੇ ਮਹੀਨਿਆਂ ਦੇ ਦਰਮਿਆਨ ਇਸ ਸੜਕ ਦਾ ਸਰਵੇ ਕਰਕੇ ਏਰੀਏ ਵਿੱਚ ਆਉਂਦੇ ਘਰਾਂ ਤੇ ਦੁਕਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਖਾਲੀ ਕਰਨ ਦੇ ਨੋਟਿਸ ਦਿੱਤੇ ਗਏ ਸਨ।  ਬੇਸ਼ੱਕ ਕਾਫੀ ਸਾਰੀਆਂ ਦੁਕਾਨਾਂ ਤੇ ਘਰਾਂ ਨੂੰ ਸੰਭਾਵਿਤ ਸੱਠ ਫੁੱਟੀ ਸੜਕ ਤੋਂ ਪਿਛਾਂਹ ਕਰ ਲਿਆ ਗਿਆ ਸੀ ਪਰੰਤੂ ਹਾਲੇ ਵੀ ਕਾਫੀ ਸਾਰੀਆਂ ਉਸਾਰੀਆਂ ਇੱਥੇ ਖੜੀਆਂ ਹੋਈਆਂ ਸਨ।  ਜਿਨਾਂ ਨੂੰ ਢਾਉਣ ਲਈ ਪ੍ਰਸ਼ਾਸਨ ਵੱਲੋਂ ਅੱਜ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਨਿਗਮ ਦੇ ਮੁੱਖ ਟਾਊਨ ਪਲਾਨਰ ਐਮਐਸਪੀ ਨੇ ਅੱਜ ਦੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਈ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਇਹ ਉਸਾਰੀਆਂ ਨਹੀਂ ਹਟਾਈਆਂ ਗਈਆਂ ਸਨ ਜਿਸਦੇ ਚਲਦੇ ਅੱਜ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹਨਾਂ ਉਸਾਰਿਆਂ ਨੂੰ ਢਾਹ ਕੇ ਸੜਕ ਨੂੰ ਕਲੀਅਰ ਕੀਤਾ ਗਿਆ। ਉਹਨਾਂ ਦੱਸਿਆ ਕਿ ਜਲਦੀ ਹੀ ਇੱਥੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਇਲਾਕੇ ਦੇ ਕੌਂਸਲਰ ਮਨਜੀਤ ਕੌਰ ਬੁੱਟਰ ਦੇ ਪਤੀ ਟਹਿਲ ਸਿੰਘ ਪੁੱਤਰ ਨੇ ਦੱਸਿਆ ਕਿ ਭਾਗੂ ਰੋਡ ਦੇ 60 ਫੁੱਟ ਚੌੜੀ ਹੋਣ ਨਾਲ ਸ਼ਹਿਰ ਦੇ ਵਿੱਚ ਟਰੈਫਿਕ ਦੀ ਸਮੱਸਿਆ ਕਾਫੀ ਘਟੇਗੀ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਇਹ ਵੱਡਾ ਫਾਇਦਾ ਹੋਵੇਗਾ।

ਮਾਲਵਾ ਪੱਟੀ ‘ਚ ਚੱਲੀ ਪਹਿਲੀ ਵੰਦੇ ਮਾਤਰਮ ਟਰੇਨ, ਰਵਨੀਤ ਬਿੱਟੂ ਨੇ ਦਿਖਾਈ ਹਰੀ ਝੰਡੀ

0

Bathinda News: ਮਾਲਵਾ ਪੱਟੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਕੇਂਦਰੀ ਰੇਲਵੇ ਵਿਭਾਗ ਵੱਲੋਂ ਅੱਜ ਫਿਰੋਜਪੁਰ ਤੋਂ ਦਿੱਲੀ ਲਈ ਪਹਿਲੀ ਬੰਦੇ ਮਾਤਰਮ ਟ੍ਰੇਨ ਚਲਾਈ ਗਈ। ਇਸ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਤੋਂ ਵਰਚੁਅਲ ਸਮਾਗਮ‌ ਰਵਾਨਾ ਕੀਤਾ, ਉਥੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਰੋਜ਼ਪੁਰ ਤੋਂ ਇਸ ਟਰੇਨ ਨੂੰ ਹਰੀ ਝੰਡੀ ਦਿਖਾਈ ਅਤੇ ਦਿੱਲੀ ਤੱਕ ਇਸ ਵਿੱਚ ਸਫਰ ਕੀਤਾ ਅਤੇ ਹਰ ਰੇਲਵੇ ਸਟੋਪਜ਼ ਤੇ ਲੋਕਾਂ ਦੇ ਉਤਸ਼ਾਹ ਨੂੰ ਕਬੂਲਿਆ। ਇਹ ਟਰੇਨ ਹਰ ਰੋਜ਼ ਸਵੇਰੇ ਫਿਰੋਜ਼ਪੁਰ ਤੋਂ ਸਵੇਰੇ 7:55 ਉਪਰ ਦਿੱਲੀ ਲਈ ਚੱਲੇਗੀ ਅਤੇ ਵਾਪਸੀ ਵੀ ਸ਼ਾਮ ਚਾਰ ਵਜੇ ਦਿੱਲੀ ਤੋਂ ਚੱਲ ਕੇ ਫਿਰੋਜ਼ਪੁਰ ਰੁਕੇਗੀ।

ਇਹ ਵੀ ਪੜ੍ਹੋ 

ਇਸ ਦੌਰਾਨ ਫਿਰੋਜਪੁਰ ਤੋਂ ਕਰੀਬ ਸਾਢੇ ਵਜੇ ਚੱਲੀ ਇਹ ਟ੍ਰੇਨ  ਰਾਸਤੇ ਵਿੱਚ ਹਰ ਪ੍ਰਮੁੱਖ ਸਟੋਪਜ਼ ਦੇ ਉੱਪਰ ਰੁਕਦੀ ਰਹੀ ਜਿੱਥੇ ਗੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰਾਂ ਤੋਂ ਇਲਾਵਾ ਆਮ ਲੋਕ ਇਸ ਦੇ ਸਵਾਗਤ ਲਈ ਪੁੱਜੇ ਹੋਏ ਸਨ। ਇਸ ਮੌਕੇ ਲੋਕਾਂ ਦੇ ਉਤਸ਼ਾਹ ਨੂੰ ਕਬੂਲਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਭਾਜਪਾ ਦੀ ਡਬਲ ਇੰਜਨ ਸਰਕਾਰ ਪੂਰੇ ਦੇਸ਼ ਭਰ ਵਿੱਚ ਤਰੱਕੀ ਦਾ ਨਵਾਂ ਇਤਿਹਾਸ ਲਿਖ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਇਹ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਤੋਂ ਪਹਿਲਾਂ ਵੱਡੇ ਤੋਹਫੇ ਦੇਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਵੰਦੇ ਮਾਤਰਮ ਟਰੇਨ ਸ਼ੁਰੂ ਹੋਣ ਦੇ ਨਾਲ ਨਾ ਸਿਰਫ਼ ਸਫ਼ਰ ਦਾ ਸਮਾਂ ਘੱਟ ਜਾਵੇਗਾ, ਬਲਕਿ ਸੁਖਦਾਈ ਵੀ ਹੋ ਜਾਵੇਗਾ।

ਇਹ ਵੀ ਪੜ੍ਹੋ 

ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਪੰਜਾਬ ਵਿੱਚ ਹੋਰ ਵੀ ਅਜਿਹੀਆਂ ਕਈ ਟਰੇਨਾਂ ਚਲਾਈ ਜਾ ਚੁੱਕੀਆਂ ਹਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ ਜਦੋਂ ਕਿ ਰਾਸਤੇ ਦੇ ਵਿੱਚ ਸਾਬਕਾ ਮੰਤਰੀ ਰਾਣਾ ਸੋਢੀ, ਬਠਿੰਡਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ,ਸੂਬਾ ਜਲ ਸਕੱਤਰ ਦਿਆਲ ਦਾਸ ਸੋਢੀ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਤੇ ਅਸ਼ੋਕ ਭਾਰਤੀ, ਸਕੱਤਰ ਰਾਜ ਨੰਬਰਦਾਰ, ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਆਦਿ ਮੌਜੂਦ ਸਨ।

ਸਾਬਕਾ ਪੁਲਿਸ ਅਧਿਕਾਰੀਆਂ ਨੇ Bathinda Police ਖਿਲਾਫ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

0

Bathinda News: ਪੰਜਾਬ ਪੁਲਿਸ ਵਿੱਚ ਦਹਾਕਿਆਂ ਤੱਕ ਨੌਕਰੀਆਂ ਕਰਨ ਵਾਲੇ ਸਾਬਕਾ ਪੁਲਿਸ ਅਧਿਕਾਰੀਆਂ ਨੇ ਬਠਿੰਡਾ ਪੁਲਿਸ ਉਪਰ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੀ ਹੋਈ ਮਹੀਨਾਵਾਰ ਮੀਟਿੰਗ ਵਿੱਚ ਥਾਣਿਆਂ ਅਤੇ ਚੌਕੀਆਂ ਵਿੱਚ ਸੁਣਵਾਈ ਨਾਂ ਹੋਣ ਦੇ ਦੋਸ਼ ਲਗਾਉਂਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਸਾਬਕਾ ਡੀਐਸਪੀ ਰਣਜੀਤ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿੱਚ ਕਰੀਬ 180 ਦੇ ਮੈਂਬਰਾਂ ਨੇ ਭਾਗ ਲਿਆ।

ਇਹ ਵੀ ਪੜ੍ਹੋ SC ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਤਲਬ;ਮਾਮਲਾ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ

ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਇੱਕ ਮੱਤ ਹੋ ਕੇ ਇਹ ਮੁੱਦਾ ਉਠਾਇਆ ਕਿ ਜਦ ਵੀ ਉਹ ਕਿਸੇ ਕੰਮ ਦੀ ਲਈ ਥਾਣਿਆਂ, ਚੌਂਕੀਆਂ ਤੇ ਦਫਤਰਾਂ ਦੇ ਵਿੱਚ ਜਾਂਦੇ ਹਨ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕੇ ਬੈਠਣ ਲਈ ਵੀ ਨਹੀਂ ਕਹਿੰਦੇ ਅਤੇ ਮੌਜੂਦ ਪੁਲਸ ਅਧਿਕਾਰੀ ਤੇ ਕਰਮਚਾਰੀ ਬੋਲੀ ਵੀ ਰੁੱਖੀ ਬੋਲਦੇ ਹਨ ਅਤੇ ਰਿਟਾਇਰੀ ਮੁਲਾਜਮਾਂ ਦਾ ਜਾਇਜ ਕੰਮ ਵੀ ਨਹੀਂ ਕੀਤੇ ਜਾਂਦੇਂ ਬਲਕਿ ਦੂਜੀ ਧਿਰ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਹੈ।ਰਿਟਾਇਰ ਪੁਲਿਸ ਮੁਲਾਜਮਾਂ ਦੇ ਜਾਇਜ ਮੁਕੱਦਮੇ ਪਹਿਲਾਂ ਤਾ ਦਰਜ ਨਹੀਂ ਕੀਤੇ ਜਾਂਦੇ ਜੇ ਕੀਤੇ ਜਾਂਦੇ ਹਨ ਤਾ ਲੇਟ ਦਰਜ ਕੀਤੇ ਜਾਂਦੇ ਹਨ ਫਿਰ ਵਿਰੋਧੀ ਧਿਰ ਦੀ ਸਰੇਆਮ ਮੱਦਦ ਕਰਦੇ ਹਨ।ਦਰਜ ਮੁਕੱਦਮੇ ਗਲਤ ਢੰਗ ਨਾਲ ਕੈਂਸਲ ਵੀ ਕਰ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਪਾਕਿਸਤਾਨ-ਸਮਰਥਿਤ ਦੋ ਡਰੱਗ ਸਪਲਾਈ ਮਾਡਿਊਲਾਂ ਦਾ ਪਰਦਾਫਾਸ਼; 2.8 ਕਿਲੋਗ੍ਰਾਮ ਆਈਸੀਈ ਸਮੇਤ ਦੋ ਕਾਬੂ

ਇਸ ਸਬੰਧੀ ਰਿਟਾਇਰਡ ਗਜਟਿਡ ਅਫਸ਼ਰਾਂ ਨੇ ਵੀ ਆਪਣੀ ਸਹਿਮਤੀ ਪ੍ਰਗਟਾਈ। ਹਾਜਰੀਨ ਮੈਂਬਰਾਂ ਨੇ ਮੀਟਿੰਗ ਵਿੱਚ ਇਹ ਵੀ ਮੁੱਦਾ ਉਠਿਆ ਕਿ ਜੋ ਥਾਣਿਆ ਅਤੇ ਚੌਂਕੀਆਂ ਦੇ ਕਈ ਮੁੱਖ ਅਫਸਰ ਅਤੇ ਕਈ ਇੰਚਾਰਜ ਹਰ ਪੋਸਟਿੰਗ ‘ਤੇ ਪੱਕੇ ਤੌਰ ਉਪਰ ਆਪਣੇ ਨਾਲ ਹੀ ਮੁਲਾਜਮ ਨਾਲ ਰੱਖਦੇ ਹਨ। ਉਹੀ ਮੁਲਾਜਮ ਆਮ ਤੌਰ ਤੇ ਰਿਟਾਇਰਡ ਪੁਲਿਸ ਮੁਲਾਜਮਾਂ ਦੀਆਂ ਦਰਖਾਸਤਾਂ ਡੀਲ ਕਰਦੇ ਹਨ। ਕਈ ਮੁੱਖ ਅਫਸਰ ਥਾਣਾ ਤੇ ਕਈ ਇੰਚਾਰਜ ਚੌਂਕੀਆਂ ਰਿਟਾਇਰ ਪੁਲਿਸ ਮੁਲਾਜਮਾਂ ਦੀ ਗੱਲ ਬਾਅਦ ਖੁਦ ਸੁਣਨ ਨੂੰ ਤਿਆਰ ਹੀ ਨਹੀਂ ਹਨ। ਇਸ ਸਬੰਧੀ ਡੀ.ਜੀ.ਪੀ.ਪੰਜਾਬ ਦੇ ਸਟੈਂਡਿਗ ਆਰਡਰ ਨੰਬਰ 3/23 ਦੀ ਪਾਲਣਾ ਵੀ ਬਿਲਕੁਲ ਨਹੀਂ ਕੀਤੀ ਜਾਂਦੀ।ਮੀਟਿੰਗ ਵਿੱਚ ਹਾਜਰ ਰਿਟਾਇਰ ਗਜਟਿਡ ਅਫਸਰ ਤੇ ਅਧਿਕਾਰੀਆਂ ਨੇ ਇੱਕ ਮੱਤ ਹੋ ਕੇ ਕਿਹਾ ਜੇ ਮੌਜੂਦਾ ਪੁਲਿਸ ਮੁਲਾਜਮਾਂ ਦਾ ਰਿਟਾਇਰਡ ਪੁਲਿਸ ਮੁਲਾਜਮਾਂ ਦੇ ਨਾਲ ਇਹੀ ਵਰਤਾਰਾ ਰਿਹਾ ਤਾਂ ਰਿਟਾਇਰਡ ਪੁਲਿਸ ਮੁਲਾਜਮਾਂ ਨਾਲ ਰਿਹਾ ਤਾਂ ਇਸ ਸਬੰਧੀ ਇੱਕ ਮੁੱਠ ਹੋ ਕੇ ਸੰਘਰਸ ਕਰਨ ਲਈ ਮਜਬੂਰ ਹੋਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਤਰਨ ਤਾਰਨ ਜ਼ਿਮਨੀ ਚੋਣ: 11 ਨਵੰਬਰ ਨੂੰ ਵੋਟਾਂ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਫਾਈਨਲ ਸਮੀਖਿਆ ਮੀਟੰਗ

👉 ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੂੰ ਵੋਟਿੰਗ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਚੌਕਸੀ ਵਧਾਉਣ ਦੇ ਨਿਰਦੇਸ਼

👉ਨਕਦੀ, ਸ਼ਰਾਬ ਅਤੇ ਫ੍ਰੀ ਬੀਜ਼ ਵੰਡਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ

👉ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਉਣ ਦੀਆਂ ਹਦਾਇਤਾਂ

👉ਸਾਰੇ ਪੋਲਿੰਗ ਸਥਾਨਾਂ ‘ਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ

Chandigarh/Tarn Taran News: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ 11 ਨਵੰਬਰ ਨੂੰ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਤੋਂ ਪਹਿਲਾਂ ਅੰਤਿਮ ਪੜਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵੀਡਿਓ ਕਾਨਫਰੰਸਿੰਗ ਜ਼ਰੀਏ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ- ਕਮ- ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ, ਐੱਸ.ਐੱਸ.ਪੀ ਡਾ. ਰਵਜੋਤ ਗਰੇਵਾਲ ਅਤੇ ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਹਾਜ਼ਰ ਸਨ।ਮੀਟਿੰਗ ਦੌਰਾਨ ਸਿਬਿਨ ਸੀ ਨੇ ਵੋਟਿੰਗ ਤੋਂ 72, 48 ਅਤੇ 24 ਘੰਟਿਆਂ ਤੋਂ ਲੈ ਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵੋਟਰਾਂ ਨੂੰ ਭਰਮਾਉਣ ਲਈ ਨਕਦੀ, ਸ਼ਰਾਬ ਅਤੇ ਕਿਸੇ ਵੀ ਤਰ੍ਹਾਂ ਦੇ ਮੁਫਤ ਸਮਾਨ ਵੰਡਣ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ 9 ਨਵੰਬਰ ਨੂੰ ਸ਼ਾਮੀ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਨਾਲ ਸਬੰਧਤ ਕੋਈ ਵੀ ਬਾਹਰੀ ਵਿਅਕਤੀ ਤਰਨ ਤਾਰਨ ਹਲਕੇ ਵਿੱਚ ਨਾ ਹੋਵੇ।

ਇਹ ਵੀ ਪੜ੍ਹੋ ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: 20 ਕਰੋੜ ਰੁਪਏ ਦੀ ਲਾਗਤ ਨਾਲ ਬਦਲੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਨੁਹਾਰ

ਮੁੱਖ ਚੋਣ ਅਧਿਕਾਰੀ ਨੇ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਨੇ ਪੋਲਿੰਗ ਬੂਥਾਂ, ਸਟਰਾਂਗ ਰੂਮਾਂ ਅਤੇ ਕਾਊਂਟਿੰਗ ਹਾਲ ਵਿੱਚ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਵੋਟਰਾਂ ਅਤੇ ਚੋਣ ਅਮਲੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਉੱਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮਾਂਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ। ਸਿਬਿਨ ਸੀ ਨੇ ਕਿਹਾ ਕਿ ਪੁਲਿਸ ਨਾਕਿਆਂ ਉੱਤੇ ਸੀਸੀਟੀਵੀ ਅਤੇ ਪੈਟਰੋਲਿੰਗ ਟੀਮਾਂ ਰਾਹੀਂ 24 ਘੰਟੇ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਰਾਬ, ਨਕਦੀ, ਡਰੱਗ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਰੋਕੀ ਜਾ ਸਕੇ।ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਅਤੇ ਐੱਸ.ਐੱਸ.ਪੀ ਨੇ ਮੁੱਖ ਚੋਣ ਅਧਿਕਾਰੀ ਨੂੰ ਦੱਸਿਆ ਕਿ ਜ਼ਿਮਨੀ ਚੋਣ ਲਈ ਹਰੇਕ ਪ੍ਰਕਾਰ ਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਮੁਤਾਬਕ ਜ਼ਿਮਨੀ ਚੋਣ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਇਹ ਵੀ ਪੜ੍ਹੋ SC ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਤਲਬ;ਮਾਮਲਾ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਦਾ ਬੇਹੁਰਮਤੀ ਦਾ

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਲਕੇ ਵਿੱਚ ਵੋਟਿੰਗ ਲਈ ਕੁੱਲ 114 ਥਾਵਾਂ ਉੱਤੇ 222 (ਸ਼ਹਿਰੀ 60 ਅਤੇ ਪੇਂਡੂ 162) ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 100 ਪੋਲਿੰਗ ਬੂਥਾਂ ਦੀ ਪਛਾਣ ਸੰਵੇਦਨਸ਼ੀਲ ਪੋਲਿੰਗ ਬੂਥਾਂ ਵਜੋਂ ਕੀਤੀ ਗਈ ਹੈ, ਜਿੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਮਾਡਲ ਪੋਲਿੰਗ ਬੂਥ ਅਤੇ ਮਹਿਲਾਵਾਂ ਨੂੰ ਸਮਰਪਿਤ 3 ਪੋਲਿੰਗ ਬੂਥ ਬਣਾਏ ਗਏ ਹੈ। ਜਦਕਿ ਦਿਵਿਆਂਗ ਵੋਟਰਾਂ ਅਤੇ ਨੌਜਵਾਨ ਵੋਟਰਾਂ ਲਈ 1-1 ਪੋਲਿੰਗ ਬੂਥ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ 100 ਫੀਸਦੀ ਵੈੱਬਕਾਸਟਿੰਗ ਨੂੰ ਯਕੀਨੀ ਬਣਾਇਆ ਗਿਆ ਹੈ।ਐੱਸ.ਐੱਸ.ਪੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ 9 ਨਵੰਬਰ ਨੂੰ ਸ਼ਾਮ 6 ਵਜੇ ਤੋਂ 11 ਨਵੰਬਰ ਸ਼ਾਮ 6 ਵਜੇ ਤੱਕ ਡ੍ਰਾਈ ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਐਕਸਾਇਜ਼ ਵਿਭਾਗ ਦੀਆਂ ਟੀਮਾਂ ਗੈਰ ਕਾਨੂੰਨੀ ਸ਼ਰਾਬ ਦੀ ਆਮਦ ਉੱਤੇ ਨਜ਼ਰ ਰੱਖਣ ਲਈ ਤਾਇਨਾਤ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੇ 768 ਅਤੇ ਪੰਜਾਬ ਪੁਲਿਸ ਦੇ 876 ਜਵਾਨ ਤਾਇਨਾਤ ਕੀਤੇ ਗਏ ਹਨ। ਸਾਰੇ 114 ਪੋਲਿੰਗ ਸਥਾਨਾਂ ‘ਤੇ 480 ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਗੈਰ-ਸਮਾਜਿਕ ਅਨਸਰਾਂ ਉੱਤੇ ਨਜ਼ਰ ਰੱਖਣ, ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਸ਼ਰਾਬ, ਨਕਦੀ ਤੇ ਨਸ਼ੀਲੇ ਪਦਾਰਥਾਂ ਦੀ ਆਮਦ ਉੱਤੇ ਨੱਥ ਪਾਉਣ ਲਈ ਨਾਲ ਲੱਗਦੇ ਜ਼ਿਲ੍ਹਿਆਂ ਦੀ ਸਰਹੱਦ ਉੱਤੇ ਛੇ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਵੋਟਿੰਗ ਤੋਂ 72 ਘੰਟੇ ਪਹਿਲਾਂ 22 ਪੈਟਰੋਲਿੰਗ ਪਾਰਟੀਆਂ ਵੱਲੋਂ ਹਲਕੇ ਦੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਗਸ਼ਤ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਪਾਕਿਸਤਾਨ-ਸਮਰਥਿਤ ਦੋ ਡਰੱਗ ਸਪਲਾਈ ਮਾਡਿਊਲਾਂ ਦਾ ਪਰਦਾਫਾਸ਼; 2.8 ਕਿਲੋਗ੍ਰਾਮ ਆਈਸੀਈ ਸਮੇਤ ਦੋ ਕਾਬੂ

ਜ਼ਿਕਰਯੋਗ ਹੈ ਕਿ ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ।ਮੀਟਿੰਗ ਦੌਰਾਨ ਐਡੀਸ਼ਨਲ ਸੀਈਓ ਅਮਨਦੀਪ ਬਾਂਸਲ, ਜੁਆਇੰਟ ਸੀਈਓ ਸਕੱਤਰ ਸਿੰਘ ਬੱਲ ਤੋਂ ਇਲਾਵਾ ਸੀਈਓ ਦਫ਼ਤਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਹੋਰ ਅਧਿਕਾਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ਼ਹਿਰੀ ਖੇਤਰ ਵਿੱਚ ਇਜ਼ੀ ਮੋਡ ਆਫ ਟ੍ਰੈਵਲਿੰਗ ਪ੍ਰਦਾਨ ਕਰਨਾ ਸਮੇਲਨ ਦਾ ਮੁੱਖ ਉਦੇਸ਼ – ਮਨੋਹਰ ਲਾਲ

0

👉ਕੇਂਦਰੀ ਆਵਾਸਨ ਅਤੇ ਸ਼ਹਿਰੀ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਵਿੱਚ ਕੀਤਾ 18ਵੇਂ ਅਰਬਨ ਮੋਬਿਲਿਟੀ ਇੰਡੀਆ ਸਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ
Haryana News: ਕੇਂਦਰੀ ਆਵਾਸਨ, ਸ਼ਹਿਰੀ ਅਤੇ ਊਰਜਾ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 18ਵੇਂ ਅਰਬਨ ਮੋਬਿਲਿਟੀ ਇੰਡੀਆ ਸਮੇਲਨ ਅਤੇ ਪ੍ਰਦਰਸ਼ਨੀ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਇਜ਼ੀ ਮੋਡ ਆਫ ਟ੍ਰੈਵਲਿੰਗ ਥੀਮ ਦੇ ਨਾਲ ਸੁਗਮਤਾ ਬਣਾਏ ਰੱਖਣ ਲਈ ਬਿਹਤਰ ਆਵਾਜਾਈ ਵਿਵਸਥਾ ਤੇ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਸਮੇਲਨ ਵਿੱਚ ਨੀਤੀਗਤ ਆਧਾਰ ‘ਤੇ ਆਏ ਸੁਝਾਆਂ ਦੇ ਨਾਲ ਸ਼ਹਿਰੀ ਖੇਤਰ ਵਿੱਚ ਸਕਾਰਾਤਮਕ ਬਦਲਾਅ ਲਿਆਉਂਦੇ ਹੋਏ ਜਨ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕਦਮ ਵਧਾਏ ਜਾਣਗੇ।ਕੇਂਦਰੀ ਮੰਤਰੀ ਸ਼ਕਰਵਾਰ ਨੂੰ ਗੁਰੂਗ੍ਰਾਮ ਵਿੱਚ ਆਯੋਜਿਤ ਤਿੰਨ ਦਿਨਾਂ ਦੇ 18ਵੇਂ ਅਰਬਨ ਮੋਬਿਲਿਟੀ ਇੰਡੀਆ ਸਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਬਾਅਦ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਪਰਿਸਰ ਵਿੱਚ ਲੱਗੀ ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਨੂੰ ਦਰਸ਼ਾਉਂਦੀ ਵਿਕਾਸਤਾਮਕ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਬਾਅਦ ਅਵਲੋਕਨ ਵੀ ਕੀਤਾ।ਮਨੋਹਰ ਲਾਲ ਨੇ ਆਪਣੇ ਮੰਤਰਾਲੇ ਰਾਹੀਂ ਆਮਜਨਤਾ ਦੀ ਸਹੂਲਤ ਤੇ ਬਿਹਤਰ ਇੰਫ੍ਰਾਸਟਕਚਰ ਵਿਕਸਿਤ ਕਰਨ ਦੇ ਉਦੇਸ਼ ‘ਤੇ ਕੇਂਦ੍ਰਿਤ ਤਿੰਨ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਦੇ ਸ਼ੁਰੂ ਹੋਣ ਨਾਲ ਵਿਕਾਸ ਦੀ ਨਵੀਂ ਸ਼ੁਰੂਆਤ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ ਦਿੱਲੀ ਮੈਟਰੋ ਇੰਟਰਨੈਸ਼ਨਲ ਲਿਮੀਟੇਡ-ਡੀਐਮਆਈਐਲ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਦੇ ਤਹਿਤ ਭਾਰਤ ਤੋਂ ਇਲਾਵਾ ਹੋਰ ਦੇਸ਼ ਲਈ ਇਹ ਏਜੰਸੀ ਮੈਟਰੋ ਦੇ ਵਿਸਤਾਰੀਕਰਣ ਦੀ ਦਿਸ਼ਾ ਵਿੱਚ ਕੰਮ ਕਰੇਗੀ

ਇਹ ਵੀ ਪੜ੍ਹੋ ਸ਼ੇਫਾਲੀ ਵਰਮਾ ਦਾ ਪ੍ਰਦਰਸ਼ਨ ਸਿਰਫ ਹਰਿਆਣਾ ਹੀ ਨਹੀਂ, ਸਗੋ ਪੂਰੇ ਦੇਸ਼ ਲਈ ਮਾਣ ਦਾ ਲੰਮ੍ਹਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਉੱਥੇ ਹੀ ਮਾਸ ਰੈਪਿਡ ਟ੍ਰਾਂਸਿਟ ਸਿਸਟਮ ਵਿਕਸਿਤ ਕੀਤਾ ਜਾਵੇਗਾ ਜਿਸ ਦੇ ਲਈ ਡੀਐਮਆਰਸੀ ਸਹਿਯੋਗੀ ਰਹੇਗੀ। ਇਸ ਸਿਸਟਮ ਨਾਲ ਮੈਟਰੋ ਦਾ ਬਿਹਤਰ ਢੰਗ ਨਾਲ ਇੱਕ ਦੂਜੇ ਨਾਲ ਜੁੜਾਵ ਹੋਵੇਗਾ ਅਤੇ ਸੁਰੱਖਿਆ ਮਾਨਕਾਂ ਤੇ ਸਾਈਬਰ ਸਿਕਓਰਿਟੀ ਸਿਸਟਮ ਦੇ ਨਾਲ ਆਮ ੧ਨਤਾ ਨੂੰ ਸੁਰੱਖਿਅਤ ਆਵਾਜਾਈ ਸਹੂਲਤਾਂ ਤੇ ਸੇਵਾਵਾਂ ਕੰਮ ਕਰਣਗੀਆਂ। ਮੈਟਰੋ ਸੇਵਾ ਵਿੱਚ ਗੁਣਵੱਤਾਪਰਕ ਸੁਧਾਰ ਲਿਆਉਣ ਤੇ ਨਵੇਂ ਪ੍ਰਯੋਗ ਕਰਨ ਲਈ ਦਿੱਲੀ ਮੈਟਰੋ ਰੇਲ ਅਕਾਦਮੀ ਦਾ ਗਠਨ ਸ਼ਹਿਰੀ ਮੰਤਰਾਲੇ ਵੱਲੋਂ ਕੀਤਾ ਜਾਵੇਗਾ। ਇਸ ਦੇ ਗਠਨ ਨਾਲ ਤੇਜੀ ਨਾਲ ਕੇਪੈਸਿਟੀ ਬਿਲਡਿੰਗ ਦਾ ਕੰਮ ਹੋਵੇਗਾ ਅਤੇ ਸੈਂਟਰ ਆਫ ਐਕਸੀਲੈਂਸ ਦੇ ਨਾਲ ਇਹ ਕੇਂਦਰ ਮੈਟਰੋ ਸੇਵਾ ਵਿੱਚ ਨਵਾਚਾਰ ਪੱਦਤੀ ਦੇ ਨਾਲ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਦਸਿਆ ਕਿ ਕੌਮੀ ਰਜਧਾਨੀ ਵਿੱਚ ਅਨੇਕ ਵੱਡੇ ਕਨਵੇਂਸ਼ਨ ਸੈਂਟਰ ਹਨ ਪਰ ਵੱਡੇ ਸ਼ਹਿਰਾਂ ਵਿੱਚ ਸ਼ਾਮਿਲ ਗੁਰੁਗ੍ਰਾਮ ਵਿੱਚ ਵੀ ਕਨਵੇਂਸ਼ਨ ਸੈਂਟਰ ਦੀ ਜਰੂਰਤ ਹੈ, ਅਜਿਹੇ ਵਿੱਚ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਚਾਰ-ਵਟਾਂਦਰਾਂ ਕਰਦੇ ਹੋਏ ਇੱਥੇ ਵੀ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਕਨਵੇਂਸ਼ਨ ਸੈਂਟਰ ਬਨਾਉਣ ਦੀ ਦਿਸ਼ਾ ਵਿੱਚ ਕੰਮ ਕਰਣਗੇ।ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਗਵਾਈ ਹੇਠ ਭਾਰਤ ਆਤਮਨਿਰਭਰ ਦੇ ਨਾਲ ਅੱਗੇ ਵੱਧ ਰਿਹਾ ਹੈ। ਟ੍ਰਾਂਸਪੋਰਟ ਨੈਟਵਰਕਿੰਗ ਨੂੰ ਜੋੜਦੇ ਹੋਏ ਦੇਸ਼ ਮੇਕ ਇਨ ਇੰਡੀਆ ਦੇ ਸਿਦਾਂਤ ਦੇ ਨਾਲ 2047 ਨੂੰ ਵਿਕਸਿਤ ਰਾਸ਼ਟਰ ਵਜੋ ਪਹਿਚਾਣ ਦਿਵਾਉਣ ਵਿੱਚ ਮੋਹਰੀ ਰਹੇਗਾ। ਉਨ੍ਹਾਂ ਨੇ ਦਸਿਆ ਕਿ ਸ਼ਹਿਰੀ ਖੇਤਰ ਵਿੱਚ ਜਰੂਰਤ ਅਨੁਸਾਰ ਸਕਾਰਾਤਮਕ ਬਦਲਾਅ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ Punjab Police ਦੇ Former DGP ਅਤੇ Ex Minister ਦੇ ਨੌਜਵਾਨ ਪੁੱਤਰ ਦੀ ਮੌਤ ਦੇ ਮਾਮਲੇ ਦੀ ਹੁਣ CBI ਕਰੇਗੀ ਜਾਂਚ

ਸ਼ਹਿਰੀ ਖੇਤਰ ਵਿੱਚ ਆਵਾਜਾਈ ‘ਤੇ ਸਰਕਾਰ ਦਾ ਪੂਰਾ ਫੋਕਸ ਹੈ। ਉਨ੍ਹਾਂ ਨੇ ਦਸਿਆ ਕਿ ਭਾਰਤ ਅੱਜ ਮੈਟਰੋ ਸੇਵਾ ਪ੍ਰਦਾਨ ਕਰਨ ਵਿੱਚ ਦੁਨੀਆ ਵਿੱਚ ਤੀਜੇ ਸਥਾਨ ‘ਤੇ ਹੈ ਅਤੇ ਆਉਣ ਵਾਲੇ ਕਰੀਬ 3 ਸਾਲ ਵਿੱਚ ਅਸੀਂ ਅਮੇਰਿਕਾ ਨੁੰ ਪਿੱਛੇ ਛੱਡ ਕੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੋਵਾਂਗੇ। ਨਵੀਂ ਤਕਨੀਕ ਦੇ ਨਾਲ ਜਨਸਹੂਲਤਾਂ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾ ਦੇ ਸਮੇਲਨ ਰਾਹੀਂ ਮਾਹਰਾਂ ਦੇ ਸਹਿਯੋਗ ਨਾਲ ਨਵਾਚਾਰ ਪੱਦਤੀ ‘ਤੇ ਅਸੀਂ ਕੰਮ ਕਰਣਗੇ।ਕੇਂਦਰੀ ਆਵਾਸ ਅਤੇ ਸ਼ਹਿਰੀ ਕਾਰਜ ਰਾਜ ਮੰਤਰੀ ਤੋਖਨ ਸਾਹੂ ਨੈ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਲ 2047 ਦੇ ਟੀਚਿਆਂ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਇਹ ਸਮੇਲਨ ਇੱਕ ਮਜਬੂਤ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸਾਨੂੰ ਦੇਸ਼ ਦੇ ਸ਼ਹਿਰੀ ਭਵਿੱਖ ਨੂੰ ਨਵੀਂ ਸੋਚ, ਨਵੀਂ ਊਰਜਾ ਅਤੇ ਨਵੀਂ ਪ੍ਰਤੀਬੱਧਤਾ ਦੇ ਨਾਲ ਆਕਾਰ ਦੇ ਰਹ ਹਨ। ਇਹ ਸਮੇਲਨ ਸਾਡੀ ਸਭਿਆਚਾਰਕ ਵਿਰਾਸਤ ਅਤੇ ਵਿਕਾਸ ਦੇ ਸੰਕਲਪ- ਦੋਵਾਂ ਨੁੰ ਇੱਕਠੇ ਜੋੜਦਾ ਹੈ। ਉਨ੍ਹਾਂ ਨੈ ਕਿਹਾ ਕਿ ਭਾਰਤ ਅੱਜ ਇੰਫ੍ਰਾਸਕਟਚਰ ਵਿਕਾਸ ਦੇ ਇੱਕ ਬਦਲਾਅਕਾਰੀ ਯੁੱਗ ਤੋਂ ਲੰਘ ਰਿਹਾ ਹੈ, ਜਿੱਥੇ ਸ਼ਹਿਰੀ ਬਦਲਾਅ ਸਿਰਫ ਆਵਾਜਾਈ ਦਾ ਮਾਧਿਅਮ ਨਹੀਂ, ਸਗੋ ਆਰਥਕ ਵਿਕਾਸ। ਵਾਤਾਵਰਣ ਸੰਤੁਲਨ ਅਤੇ ਸਮਾਜਿਕ ਸਮਾਨਤਾ ਦਾ ਮਜਬੂਤ ਸਾਧਨ ਬਣ ਚੁੱਕਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1903203