Friday, May 15, 2026
Home Blog Page 353

ਸਾਡੀਆਂ ਧੀਆਂ ਸੂਬੇ ਦੀਆਂ ‘ਬ੍ਰਾਂਡ ਅੰਬੈਸਡਰ’ ਹਨ”: ਵਿਸ਼ਵ ਕੱਪ ਜਿੱਤ ‘ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ

0

👉ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਸ਼ਾਨਦਾਰ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਆਈ.ਸੀ.ਸੀ. ਵਿਸ਼ਵ ਕੱਪ ਜਿੱਤਣ ‘ਤੇ ਦਿਲੋਂ ਵਧਾਈ ਦਿੱਤੀ।ਟੀਮ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਕੱਪ ਜਿੱਤ ਕੇ ਧੀਆਂ ਨੇ ਸਿਰਫ਼ ਇਤਿਹਾਸ ਹੀ ਨਹੀਂ ਸਿਰਜਿਆ, ਸਗੋਂ ਉਨ੍ਹਾਂ ਦੁਨੀਆ ਫਤਹਿ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧੀਆਂ ਸੂਬੇ ਦਾ ਮਾਣ ਹਨ ਅਤੇ ਪੰਜਾਬ ਪਰਤਣ ਮਗਰੋਂ ਉਨ੍ਹਾਂ ਦਾ ਸ਼ਾਨਦਾਰ ਸਨਮਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ ‘ਸੀਐਮ ਦੀ ਯੋਗਸ਼ਾਲਾ’ ਨੇ ਰਚਿਆ ਇਤਿਹਾਸ; 2 ਲੱਖ ਲੋਕ ਰੋਜ਼ਾਨਾ ਕਰ ਰਹੇ ਮੁਫ਼ਤ ਯੋਗ, 4,500 ਤੋਂ ਜ਼ਿਆਦਾ ਕਲਾਸਾਂ ਅਤੇ 2,600+ ਨੌਜਵਾਨਾਂ ਨੂੰ ਮਿਲੀ ਨੌਕਰੀ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖਿਡਾਰੀ ਸੂਬੇ ਦੇ ਬਰੈਂਡ ਅੰਬੈਸਡਰ ਹਨ ਕਿਉਂਕਿ ਉਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਨਵੀਂ ਮਿਸਾਲ ਕਾਇਮ ਕੀਤੀ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਵੱਡੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤ ਕੇ ਦੇਸ਼ ਲਈ ਨਾਮਣਾ ਖੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਨੇ ਇਹ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਦੇਸ਼ ਨੂੰ ਮਾਣ ਦਿਵਾਉਣ ਲਈ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਧੀਆਂ ਨੇ ਆਪਣੇ ਹੌਸਲੇ ਤੇ ਜਜ਼ਬੇ ਨਾਲ ਸੂਬੇ ਲਈ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ Breaking News; 5 ਦਿਨਾਂ ਬਾਅਦ ਮਿਲਿਆ 11 ਕਰੋੜ ਦੀ ਲਾਟਰੀ ਦੇ ਇਨਾਮ ਦਾ ਜੇਤੂ

ਉਨ੍ਹਾਂ ਕਿਹਾ ਕਿ ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਭਾਰਤੀ ਕ੍ਰਿਕਟ ਟੀਮ, ਭਾਰਤੀ ਹਾਕੀ ਟੀਮ, ਮਹਿਲਾ ਕ੍ਰਿਕਟ ਟੀਮ, ਬਾਸਕਿਟਬਾਲ ਟੀਮ ਅਤੇ ਫੁਟਬਾਲ ਟੀਮ ਦੀ ਅਗਵਾਈ ਪੰਜਾਬ ਦੇ ਖਿਡਾਰੀ ਕਰ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਧੀਆਂ ਦੀ ਟੀਮ ਦੀ ਇਹ ਪ੍ਰਾਪਤੀ ਆਉਣ ਵਾਲੀਆਂ ਨਸਲਾਂ ਨੂੰ ਖੇਡਾਂ ਦੇ ਖ਼ੇਤਰ ਵਿੱਚ ਨਾਮਣਾ ਖੱਟਣ ਲਈ ਉਤਸ਼ਾਹਿਤ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੁੱਚੀ ਟੀਮ ਨੇ ਇਸ ਸ਼ਾਨਦਾਰ ਜਿੱਤ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਵੱਡੇ ਮਾਣ ਦੀ ਗੱਲ ਹੈ ਕਿ ਸਾਡੀਆਂ ਧੀਆਂ ਨੇ ਆਪਣੀ ਕਾਬਲੀਅਤ ਨਾਲ ਕੌਮਾਂਤਰੀ ਕ੍ਰਿਕਟ ਵਿੱਚ ਆਪਣੇ ਲਈ ਵੱਖਰੀ ਥਾਂ ਤੇ ਪਛਾਣ ਬਣਾਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

‘ਸੀਐਮ ਦੀ ਯੋਗਸ਼ਾਲਾ’ ਨੇ ਰਚਿਆ ਇਤਿਹਾਸ; 2 ਲੱਖ ਲੋਕ ਰੋਜ਼ਾਨਾ ਕਰ ਰਹੇ ਮੁਫ਼ਤ ਯੋਗ, 4,500 ਤੋਂ ਜ਼ਿਆਦਾ ਕਲਾਸਾਂ ਅਤੇ 2,600+ ਨੌਜਵਾਨਾਂ ਨੂੰ ਮਿਲੀ ਨੌਕਰੀ

0

Punjab News:ਪੰਜਾਬ ਸਰਕਾਰ ਦੀ ਵਧੀਆ ਸ਼ੁਰੂਆਤ ‘ਸੀਐਮ ਦੀ ਯੋਗਸ਼ਾਲਾ’ ਨੇ ਨਾ ਸਿਰਫ਼ ਸੂਬੇ ਦੇ ਸਿਹਤ ਦੇ ਹਾਲਾਤ ਬਦਲ ਦਿੱਤੇ ਹਨ, ਸਗੋਂ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੀਆਂ ਲੋਕਾਂ ਲਈ ਬਣੀਆਂ ਨੀਤੀਆਂ ਦੀ ਇੱਕ ਚੰਗੀ ਮਿਸਾਲ ਪੇਸ਼ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਨਾਲ ਸ਼ੁਰੂ ਹੋਇਆ ਇਹ ਕੰਮ ਯੋਗ ਨੂੰ ਸਿਰਫ਼ ਕਸਰਤ ਨਹੀਂ, ਸਗੋਂ ਇੱਕ ਜੀਵਨ ਢੰਗ ਬਣਾ ਰਿਹਾ ਹੈ, ਜੋ ਤਣਾਅ, ਮੋਟਾਪਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਅੱਜ ਦੀਆਂ ਬੀਮਾਰੀਆਂ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਇਹ ਯੋਜਨਾ ਪੰਜਾਬ ਨੂੰ ਨਸ਼ਾ-ਮੁਕਤ ਅਤੇ ਤੰਦਰੁਸਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਤ ਹੋ ਰਹੀ ਹੈ।ਇਸ ਯੋਜਨਾ ਦੀ ਸਫਲਤਾ ਦਾ ਇੱਕ ਵੱਡਾ ਸਬੂਤ ਇਸ ਦਾ ਵਿਸ਼ਾਲ ਫੈਲਾਅ ਹੈ। ਸਰਕਾਰ ਨੇ ਇਸ ਨੂੰ ਸਿਰਫ਼ ਇੱਕ ਸਾਲ ਵਿੱਚ ਚਾਰ ਪੜਾਵਾਂ ਵਿੱਚ ਲਾਗੂ ਕੀਤਾ। ਅਪ੍ਰੈਲ 2023 ਵਿੱਚ 4 ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋਈ ਇਹ ਪਹਿਲ, ਜਿੱਥੇ 100 ਤੋਂ ਵੱਧ ਟ੍ਰੇਨਰਾਂ ਨੇ 500 ਤੋਂ ਵੱਧ ਕਲਾਸਾਂ ਸ਼ੁਰੂ ਕੀਤੀਆਂ, ਜਲਦੀ ਹੀ ਜੂਨ 2023 ਤੱਕ 9 ਸ਼ਹਿਰਾਂ ਤੱਕ ਪਹੁੰਚ ਗਈ ਅਤੇ 50,000 ਤੋਂ ਵੱਧ ਲੋਕ ਇਸ ਨਾਲ ਜੁੜ ਗਏ। ਜਨਵਰੀ 2024 ਵਿੱਚ ਤੀਜੇ ਪੜਾਅ ਵਿੱਚ 1,500 ਟ੍ਰੇਨਰਾਂ ਨਾਲ ਸਾਰੇ ਸ਼ਹਿਰੀ ਖੇਤਰਾਂ ਨੂੰ ਕਵਰ ਕੀਤਾ ਗਿਆ ਅਤੇ ਮਾਰਚ 2024 ਤੋਂ ਚੌਥਾ ਪੜਾਅ ਇਸ ਨੂੰ ਪਿੰਡਾਂ ਅਤੇ ਬਲਾਕਾਂ ਤੱਕ ਲੈ ਗਿਆ। ਅੱਜ, ਇਹ ਪਹਿਲ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਅਤੇ 146 ਬਲਾਕਾਂ ਵਿੱਚ ਪਹੁੰਚ ਚੁੱਕੀ ਹੈ, ਜੋ ਸਰਕਾਰ ਦੀ ਜ਼ਮੀਨੀ ਪੱਧਰ ’ਤੇ ਮਜ਼ਬੂਤ ਇੱਛਾਸ਼ਕਤੀ ਅਤੇ ਚੰਗੇ ਕੰਮ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ  ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਤਿਆਰ ਕੀਤੀ ਐਸ.ਓ.ਪੀ

ਅੱਜ ਇਸ ਪਹਿਲ ਦੀ ਲੋਕਪ੍ਰਿਅਤਾ ਦਾ ਹਾਲ ਇਹ ਹੈ ਕਿ ਪੂਰੇ ਪੰਜਾਬ ਵਿੱਚ ਲਗਭਗ 2 ਲੱਖ ਲੋਕ ਇਨ੍ਹਾਂ ਮੁਫ਼ਤ ਯੋਗ ਕਲਾਸਾਂ ਦਾ ਫ਼ਾਇਦਾ ਲੈ ਰਹੇ ਹਨ—ਇਹ ਗਿਣਤੀ ਮਾਰਚ 2025 ਵਿੱਚ 1 ਲੱਖ ਸੀ। ਪੂਰੇ ਸੂਬੇ ਵਿੱਚ 4,581 ਤੋਂ ਵੱਧ ਯੋਗਸ਼ਾਲਾਵਾਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਹੋ ਰਹੀਆਂ ਹਨ। ਇਹ ਵੱਡੀ ਹਿੱਸੇਦਾਰੀ ਦੱਸਦੀ ਹੈ ਕਿ ਲੋਕਾਂ ਨੇ ਇਸ ਪਹਿਲ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਹੈ ਅਤੇ ਇਹ ਪ੍ਰੋਗਰਾਮ ਸੱਚਮੁੱਚ ਇੱਕ “ਜਨ ਲਹਿਰ” ਬਣ ਚੁੱਕਾ ਹੈ, ਜੋ ਪੰਜਾਬ ਦੇ ਲੋਕਾਂ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਵੱਲ ਲੈ ਜਾ ਰਿਹਾ ਹੈ।ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਇਸ ਯੋਜਨਾ ਦੇ ਦੋਹਰੇ ਉਦੇਸ਼ ਵਿੱਚ ਸਾਫ਼ ਝਲਕਦੀ ਹੈ। ਇਹ ਪਹਿਲ ਨਾ ਸਿਰਫ਼ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰ ਰਹੀ ਹੈ, ਸਗੋਂ ਇਹ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਵੀ ਪੈਦਾ ਕਰ ਰਹੀ ਹੈ। ਸਰਕਾਰ ਨੇ ਇਸ ਕਾਰਜਕ੍ਰਮ ਨੂੰ ਚਲਾਉਣ ਲਈ 2,630 ਪ੍ਰਮਾਣਿਤ ਯੋਗ ਟ੍ਰੇਨਰਾਂ ਨੂੰ ਨਿਯੁਕਤ ਕੀਤਾ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸਨਮਾਨਯੋਗ ਕਰੀਅਰ ਮਿਲਿਆ ਹੈ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਮਿਲੀ ਹੈ।ਸਰਕਾਰ ਨੇ ਇਸ ਯੋਜਨਾ ਨੂੰ ਆਮ ਲੋਕਾਂ ਲਈ ਬਹੁਤ ਆਸਾਨ ਅਤੇ ਸੁਲੱਭ ਬਣਾਇਆ ਹੈ। ਕੋਈ ਵੀ ਵਿਅਕਤੀ ਆਸਾਨੀ ਨਾਲ ਇੱਕ ਗਰੁੱਪ ਬਣਾ ਕੇ ਸਰਕਾਰ ਤੋਂ ਆਪਣੇ ਮੁਹੱਲੇ ਵਿੱਚ ਹੀ ਇੱਕ ਮੁਫ਼ਤ ਯੋਗ ਟ੍ਰੇਨਰ ਦੀ ਮੰਗ ਕਰ ਸਕਦਾ ਹੈ। ਸਰਕਾਰ ਤੁਰੰਤ ਇੱਕ ਸਿਖਿਅਤ ਟ੍ਰੇਨਰ ਨਿਯੁਕਤ ਕਰਦੀ ਹੈ, ਜੋ ਪਾਰਕਾਂ, ਕਮਿਊਨਿਟੀ ਹਾਲਾਂ ਜਾਂ ਹੋਰ ਜਨਤਕ ਥਾਵਾਂ ’ਤੇ ਕਲਾਸਾਂ ਚਲਾਉਂਦਾ ਹੈ।

ਇਹ ਵੀ ਪੜ੍ਹੋ  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 3.15 ਲੱਖ ਪੈਨਸ਼ਨਰਾਂ ਲਈ ‘ਪੈਨਸ਼ਨਰ ਸੇਵਾ ਪੋਰਟਲ’ ਦੀ ਸ਼ੁਰੂਆਤ

ਇਹ ‘ਸਿਹਤ ਸੇਵਾ ਤੁਹਾਡੇ ਦਰਵਾਜ਼ੇ’ ਦੀ ਇੱਕ ਵਧੀਆ ਮਿਸਾਲ ਹੈ, ਜੋ ਪੂਰੀ ਤਰ੍ਹਾਂ ਮੁਫ਼ਤ ਹੈ।ਸੀਐਮ ਦੀ ਯੋਗਸ਼ਾਲਾ’ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਲੋਕਾਂ ਦੀ ਸਿਹਤ ’ਤੇ ਦਿਖ ਰਿਹਾ ਹੈ। ਹਜ਼ਾਰਾਂ ਹਿੱਸਾ ਲੈਣ ਵਾਲੇ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਯੋਗ ਨਾਲ ਉਨ੍ਹਾਂ ਨੂੰ ਕਮਾਲ ਦੇ ਫ਼ਾਇਦੇ ਮਿਲੇ ਹਨ। ਲੋਕਾਂ ਨੇ ਪੁਰਾਣੇ ਪਿੱਠ ਦਰਦ, ਗਰਦਨ ਦੇ ਦਰਦ, ਗੋਡਿਆਂ ਦੇ ਦਰਦ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਸੁਧਾਰ ਦੱਸਿਆ ਹੈ। ਇਸ ਤੋਂ ਇਲਾਵਾ, ਵਧੀਆ ਨੀਂਦ, ਵੱਧੀ ਹੋਈ ਊਰਜਾ, ਤਣਾਅ ਅਤੇ ਡਿਪਰੈਸ਼ਨ ਵਿੱਚ ਕਮੀ ਵਰਗੇ ਮਾਨਸਿਕ ਸਿਹਤ ਫ਼ਾਇਦੇ ਵੀ ਵਿਆਪਕ ਰੂਪ ਵਿੱਚ ਦੱਸੇ ਗਏ ਹਨ।ਇਹ ਯੋਜਨਾ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕਰ ਰਹੀ ਹੈ। ਪਿੰਡ ਖੇਤਰਾਂ ਵਿੱਚ ਇਸ ਦੀ ਪਹੁੰਚ ਨੇ ਖਾਸ ਤੌਰ ’ਤੇ ਔਰਤਾਂ ਅਤੇ ਬਜ਼ੁਰਗਾਂ ਨੂੰ ਸ਼ਕਤੀਮਾਨ ਬਣਾਇਆ ਹੈ, ਜੋ ਹੁਣ ਆਪਣੇ ਘਰ ਦੇ ਨੇੜੇ ਹੀ ਸਿਹਤ ਲਾਭ ਲੈ ਪਾ ਰਹੇ ਹਨ। ਇਸ ਪਹਿਲ ਨੂੰ ਸੂਬੇ ਦੀ ‘ਨਸ਼ਿਆਂ ਦੇ ਖਿਲਾਫ਼ ਜੰਗ’ ਮੁਹਿੰਮ ਨਾਲ ਵੀ ਜੋੜਿਆ ਗਿਆ ਹੈ, ਜਿੱਥੇ ਯੋਗ ਨੌਜਵਾਨਾਂ ਨੂੰ ਮਾਨਸਿਕ ਮਜ਼ਬੂਤੀ ਦੇ ਕੇ ਇੱਕ ਸਕਾਰਾਤਮਕ ਅਤੇ ਸਿਹਤਮੰਦ ਵਿਕਲਪ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਸਮਾਜ ਵਧੇਰੇ ਸੰਜੀਦਾ ਬਣ ਰਿਹਾ ਹੈ।ਭਗਵੰਤ ਮਾਨ ਸਰਕਾਰ ਦੀ ‘ਸੀਐਮ ਦੀ ਯੋਗਸ਼ਾਲਾ’ ਯੋਜਨਾ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦਾ ਪ੍ਰਤੀਕ ਹੈ। ਇਹ ਇੱਕ “ਰੋਕਥਾਮ ਸਿਹਤ ਇਨਕਲਾਬ” ਹੈ ਜੋ ਸਿਹਤ, ਰੁਜ਼ਗਾਰ ਅਤੇ ਸਮਾਜਿਕ ਏਕਤਾ ਨੂੰ ਇਕੱਠੇ ਵਧਾਵਾ ਦੇ ਰਹੀ ਹੈ। ਇਹ ਯੋਜਨਾ ਨਾ ਸਿਰਫ਼ ਪੰਜਾਬੀਆਂ ਦੇ ਜੀਵਨ ਨੂੰ ਬਿਹਤਰ ਬਣਾ ਰਹੀ ਹੈ, ਸਗੋਂ ਪੂਰੇ ਦੇਸ਼ ਲਈ ਇੱਕ ਸਫਲ ਜਨ-ਸਿਹਤ ਮਾਡਲ ਪੇਸ਼ ਕਰ ਰਹੀ ਹੈ। ਇਸ ਸ਼ਾਨਦਾਰ ਅਤੇ ਦੂਰਅੰਦੇਸ਼ੀ ਕੋਸ਼ਿਸ਼ ਲਈ ਪੰਜਾਬ ਸਰਕਾਰ ਵਧਾਈ ਦੀ ਹੱਕਦਾਰ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੁਣ ਧਿਆਨ ਨੌਕਰੀਆਂ ਦੇਣ ‘ਤੇ ਹੈ, ਨਾ ਕਿ ਉਨ੍ਹਾਂ ਦੀ ਭਾਲ ‘ਤੇ— ਮੁੱਖ ਮੰਤਰੀ ਮਾਨ ਦੇ ‘ਬਿਜ਼ਨਸ ਕਲਾਸ’ ਨੇ ਪੰਜਾਬ ਨੂੰ ‘ਸਟਾਰਟਅੱਪ ਸਟੇਟ’ ਬਣਾ ਦਿੱਤਾ ਹੈ!’ ਡਿਗਰੀ ਨਾਲ ਕਮਾਈ’ ਦੀ ਗਰੰਟੀ

0

Chandigarh News:ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਰਵਿੰਦ ਕੇਜਰੀਵਾਲ ਦੇ ਸਿੱਖਿਆ ਮਾਡਲ ਤੋਂ ਪ੍ਰੇਰਿਤ ਹੋ ਕੇ, ਪੰਜਾਬ ਨੇ ਦੇਸ਼ ਭਰ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਸ਼ੁਰੂ ਕੀਤੀ ਹੈ ਜਿਸ ਨੇ ਰਵਾਇਤੀ ਸਿੱਖਿਆ ਪ੍ਰਣਾਲੀ ਨੂੰ ਬਦਲ ਦਿੱਤਾ ਹੈ। ਹੁਣ, ਪੰਜਾਬ ਦੇ ਕਲਾਸਰੂਮਾਂ ਵਿੱਚ ਬੱਚੇ ਸਿਰਫ਼ ਡਿਗਰੀਆਂ ਹੀ ਨਹੀਂ ਕਮਾ ਰਹੇ ਹਨ, ਸਗੋਂ ਆਪਣੇ ਕਾਰੋਬਾਰਾਂ ਦੀ ਨੀਂਹ ਰੱਖ ਰਹੇ ਹਨ। ਇਹ ਸਿਰਫ਼ ਸਿੱਖਿਆ ਨਹੀਂ ਹੈ, ਸਗੋਂ ਇੱਕ ਆਰਥਿਕ ਕ੍ਰਾਂਤੀ ਹੈ, ਜਿਸਨੂੰ ‘ਬਿਜ਼ਨਸ ਕਲਾਸ’ (ਐਂਟਰਪ੍ਰੈਨਿਓਰਸ਼ਿਪ ਮਾਈਂਡਸੈੱਟ ਕੋਰਸ – ਈਐਮਸੀ) ਕਿਹਾ ਜਾਂਦਾ ਹੈ।ਇਹ ਪ੍ਰੋਗਰਾਮ, ਜੋ ਹੁਣ ਉੱਚ ਸਿੱਖਿਆ ਵਿੱਚ ਇੱਕ ਲਾਜ਼ਮੀ ਵਿਸ਼ਾ ਬਣ ਗਿਆ ਹੈ, ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀ ਸਿਰਜਣਹਾਰਾਂ ਵਿੱਚ ਬਦਲਣ ਲਈ ਪੰਜਾਬ ਸਰਕਾਰ ਦਾ ਇੱਕ ਇਤਿਹਾਸਕ ਕਦਮ ਹੈ। ਮੁੱਖ ਮੰਤਰੀ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ, “ਹੁਣ ਪੰਜਾਬ ਦਾ ਹਰ ਨੌਜਵਾਨ ਉੱਦਮੀ ਬਣੇਗਾ, ਅਤੇ ਹਰ ਕਾਲਜ ਨਵੇਂ ਕਾਰੋਬਾਰਾਂ ਦਾ ਜਨਮ ਸਥਾਨ ਬਣੇਗਾ।”ਰਾਸ਼ਟਰੀ ਸਿੱਖਿਆ ਨੀਤੀ (NEP 2020) ਦੇ ਅਨੁਸਾਰ, ਪੰਜਾਬ ਸਰਕਾਰ ਨੇ ਉੱਚ ਸਿੱਖਿਆ ਵਿੱਚ ਉੱਦਮਤਾ ਮਾਨਸਿਕਤਾ ਕੋਰਸ (EMC) ਲਾਜ਼ਮੀ ਕਰ ਦਿੱਤਾ ਹੈ। ਇਹ ਕੋਰਸ 2025-26 ਦੇ ਅਕਾਦਮਿਕ ਸੈਸ਼ਨ ਤੋਂ BBA, BCom, BTech, ਅਤੇ BVoc ਵਰਗੇ ਪ੍ਰਮੁੱਖ ਕੋਰਸਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸਦੀ ਸ਼ੁਰੂਆਤ ਤੋਂ ਲੈ ਕੇ, 20 ਯੂਨੀਵਰਸਿਟੀਆਂ, 320 ITIs, ਅਤੇ 91 ਪੌਲੀਟੈਕਨਿਕ ਸੰਸਥਾਵਾਂ ਦੇ ਲਗਭਗ 1.5 ਲੱਖ ਵਿਦਿਆਰਥੀ ਪਹਿਲਾਂ ਹੀ “ਬਿਜ਼ਨਸ ਕਲਾਸ” ਵਿੱਚ ਹਿੱਸਾ ਲੈ ਚੁੱਕੇ ਹਨ।ਇਹ ਪ੍ਰੋਗਰਾਮ “ਪੰਜਾਬ ਬਿਜ਼ਨਸ ਬਲਾਸਟਰਸ” ਮਾਡਲ ‘ਤੇ ਅਧਾਰਤ ਹੈ, ਜਿਸਨੇ ਸਕੂਲ ਪੱਧਰ ‘ਤੇ ਹਜ਼ਾਰਾਂ ਬੱਚਿਆਂ ਨੂੰ ਉੱਦਮੀ ਬਣਨ ਦਾ ਵਿਸ਼ਵਾਸ ਦਿੱਤਾ।

ਇਹ ਵੀ ਪੜ੍ਹੋ  ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਤੇਜ਼ ਹੈ ਪੰਜਾਬ! ਹੜ੍ਹਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ GST ਕਮਾਈ ਵਿੱਚ 21.5% ਦਾ ਹੋਇਆ ਵਾਧਾ

ਹੁਣ ਇਹੀ ਪਹੁੰਚ ਕਾਲਜ ਪੱਧਰ ‘ਤੇ ਲਾਗੂ ਕੀਤੀ ਜਾ ਰਹੀ ਹੈ। ਪੰਜਾਬ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਨੌਜਵਾਨਾਂ ਨੂੰ ਸਵੈ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਨਾਲ ਸਸ਼ਕਤ ਬਣਾਉਣਾ ਹੈ। ਇਸ ਪ੍ਰੋਗਰਾਮ ਦੀ ਮੁੱਖ ਗੱਲ ਇਸਦਾ AI-ਸਮਰੱਥ ਡਿਜੀਟਲ ਪਲੇਟਫਾਰਮ, “ਪੰਜਾਬ ਸਟਾਰਟਅੱਪ ਐਪ” ਹੈ, ਜੋ ਵਿਦਿਆਰਥੀਆਂ ਨੂੰ ਵਿਚਾਰ ਤੋਂ ਕਾਰੋਬਾਰ ਤੱਕ ਦੀ ਪੂਰੀ ਯਾਤਰਾ ਵਿੱਚ ਮਾਰਗਦਰਸ਼ਨ ਕਰਦਾ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ, ਇਹ ਐਪ ਵਿਦਿਆਰਥੀਆਂ ਨੂੰ ਕਾਰੋਬਾਰੀ ਯੋਜਨਾਬੰਦੀ, ਮਾਰਕੀਟਿੰਗ, ਵਿੱਤੀ ਪ੍ਰਬੰਧਨ ਸਿੱਖਣ ਅਤੇ ਨਿਵੇਸ਼ਕਾਂ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦੀ ਹੈ।ਵਿਦਿਆਰਥੀਆਂ ਨੂੰ ਹਰੇਕ ਸਮੈਸਟਰ ਵਿੱਚ ਇੱਕ ਨਵਾਂ ਕਾਰੋਬਾਰੀ ਵਿਚਾਰ ਵਿਕਸਤ ਕਰਨ, ਇੱਕ ਪ੍ਰੋਟੋਟਾਈਪ ਬਣਾਉਣ, ਅਤੇ ਫਿਰ ਇਸਨੂੰ ਅਸਲ ਬਾਜ਼ਾਰ ਵਿੱਚ ਲਾਂਚ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਮਾਲੀਆ ਪੈਦਾ ਕੀਤਾ ਜਾ ਸਕੇ। ਇਸ ਤਜਰਬੇ ਦੇ ਆਧਾਰ ‘ਤੇ, ਉਨ੍ਹਾਂ ਨੂੰ ਦੋ ਕ੍ਰੈਡਿਟ ਪੁਆਇੰਟ ਦਿੱਤੇ ਜਾਂਦੇ ਹਨ। ਕੋਈ ਪ੍ਰੀਖਿਆ ਨਹੀਂ, ਕੋਈ ਰੱਟਾ ਨਹੀਂ – ਹੁਣ ਹਰੇਕ ਵਿਦਿਆਰਥੀ ਦਾ ਮੁਲਾਂਕਣ ਉਨ੍ਹਾਂ ਦੀ ਕਮਾਈ ਅਤੇ ਨਵੀਨਤਾ ‘ਤੇ ਕੀਤਾ ਜਾਵੇਗਾ। ਇਹ ਸਿਰਫ਼ ਸਿੱਖਿਆ ਨਹੀਂ ਹੈ, ਸਗੋਂ ‘ਕਮਾਉਂਦੇ ਹੋਏ ਸਿੱਖੋ’ ਕ੍ਰਾਂਤੀ ਹੈ ਜਿਸਨੇ ਕਾਲਜਾਂ ਨੂੰ ਮਿੰਨੀ-ਉਦਯੋਗਾਂ ਵਿੱਚ ਬਦਲ ਦਿੱਤਾ ਹੈ।ਮੁੱਖ ਮੰਤਰੀ ਮਾਨ ਨੇ ਕਿਹਾ, “ਪੰਜਾਬ ਦੇ ਬੱਚਿਆਂ ਕੋਲ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ; ਜਿਸ ਚੀਜ਼ ਦੀ ਲੋੜ ਸੀ ਉਹ ਸੀ ਮੌਕੇ। ਅਸੀਂ ਉਨ੍ਹਾਂ ਨੂੰ ਸਿਰਫ਼ ਕਿਤਾਬਾਂ ਨਹੀਂ, ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਾਧਨ ਦਿੱਤੇ ਹਨ।ਅੱਜ, ਭਵਿੱਖ ਦੇ ਉਦਯੋਗਪਤੀਆਂ ਨੂੰ ਸਾਡੇ ਕਲਾਸਰੂਮਾਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਹ ਯੋਜਨਾ ਨੌਜਵਾਨਾਂ ਨੂੰ ਰੁਜ਼ਗਾਰ ਦੀ ਕਤਾਰ ਵਿੱਚ ਨਹੀਂ, ਸਗੋਂ ਮੇਜ਼ ‘ਤੇ ਰੱਖ ਰਹੀ ਹੈ।”

ਇਹ ਵੀ ਪੜ੍ਹੋ  ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਤਰਰਾਸ਼ਟਰੀ ਪਾਵਰ ਸਲੈਪ ਜੇਤੂ ਜੁਝਾਰ ਸਿੰਘ ਦਾ ਸਨਮਾਨ ਕੀਤਾ

ਸਰਕਾਰ ਦਾ ਟੀਚਾ 2028-29 ਤੱਕ ਇਸ ਪ੍ਰੋਗਰਾਮ ਨਾਲ 500,000 ਵਿਦਿਆਰਥੀਆਂ ਤੱਕ ਪਹੁੰਚਣ ਦਾ ਹੈ। ਇਸ ਨਾਲ ਹਜ਼ਾਰਾਂ ਨਵੇਂ ਸਟਾਰਟਅੱਪ ਪੈਦਾ ਹੋਣਗੇ, ਜਿਸ ਨਾਲ ਸੂਬੇ ਦੇ GDP ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਭਾਰਤ ਹਰ ਸਾਲ ਲਗਭਗ 15 ਮਿਲੀਅਨ ਵਿਦਿਆਰਥੀ ਗ੍ਰੈਜੂਏਟ ਹੁੰਦੇ ਹਨ, ਜਦੋਂ ਕਿ ਸਿਰਫ਼ 1.5 ਮਿਲੀਅਨ ਨੌਕਰੀਆਂ ਉਪਲਬਧ ਹਨ। ਪੰਜਾਬ ਸਰਕਾਰ ਦੀ ਇਹ ਪਹਿਲ ਇਸ ਪਾੜੇ ਨੂੰ ਪੂਰਾ ਕਰਨ ਅਤੇ ਸਵੈ-ਰੁਜ਼ਗਾਰ-ਅਧਾਰਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਫੈਸਲਾਕੁੰਨ ਕਦਮ ਹੈ। ਇਸਦੀ ਸ਼ੁਰੂਆਤ ਦੇ ਸਿਰਫ਼ 15 ਦਿਨਾਂ ਦੇ ਅੰਦਰ, 75,000 ਵਿਦਿਆਰਥੀਆਂ ਨੇ ਪੰਜਾਬ ਸਟਾਰਟਅੱਪ ਐਪ ‘ਤੇ ਰਜਿਸਟਰ ਕੀਤਾ ਹੈ, ਅਤੇ ਕਾਰੋਬਾਰੀ ਟਰਨਓਵਰ ₹2.5 ਮਿਲੀਅਨ ਤੱਕ ਪਹੁੰਚ ਗਿਆ ਹੈ।ਪੰਜਾਬ ਦੇ ਬੱਚੇ ਹੁਣ ਵੱਧ ਰਹੇ ਹਨ – ਸੋਲਰ ਟਾਰਚਾਂ ਤੋਂ ਲੈ ਕੇ USB ਚਾਰਜਰਾਂ ਤੱਕ, ਹਰ ਵਿਚਾਰ ਇੱਕ ਨਵੀਂ ਕਹਾਣੀ ਸਿਰਜ ਰਿਹਾ ਹੈ! ਇਹ ਪ੍ਰੋਗਰਾਮ ਹੁਣ ਵਿਸ਼ਿਆਂ ਬਾਰੇ ਨਹੀਂ ਹੈ; “ਯਾਦ ਕਰਨ ਅਤੇ ਪੇਪਰ ਦੇਣ” ਦਾ ਯੁੱਗ ਖਤਮ ਹੋ ਗਿਆ ਹੈ – ਪੰਜਾਬ ਦੇ ਨੌਜਵਾਨ ਹੁਣ ਨੌਕਰੀ ਦੇਣ ਵਾਲੇ ਹਨ, ਨੌਕਰੀ ਲੱਭਣ ਵਾਲੇ ਨਹੀਂ! ਇਹ ਗੇਮ-ਚੇਂਜਰ ਉਨ੍ਹਾਂ ਲੱਖਾਂ ਬੇਰੁਜ਼ਗਾਰਾਂ ਲਈ ਹੈ ਜੋ ਹੁਣ ਪੜ੍ਹਾਈ ਦੌਰਾਨ ਪ੍ਰਤੀ ਸਮੈਸਟਰ ₹10,000 ਤੱਕ ਕਮਾ ਰਹੇ ਹਨ। ਇਹ ਪ੍ਰੋਗਰਾਮ ਸਿਰਫ਼ ਇੱਕ ਵਿਦਿਅਕ ਯੋਜਨਾ ਨਹੀਂ ਹੈ, ਸਗੋਂ ਪੰਜਾਬ ਸਰਕਾਰ ਦਾ ਇੱਕ ਮਿਸ਼ਨ ਹੈ ਜੋ ਨੌਜਵਾਨਾਂ ਦੇ ਭਵਿੱਖ ਨੂੰ ਰੁਜ਼ਗਾਰ, ਸਵੈ-ਨਿਰਭਰਤਾ ਅਤੇ ਸਵੈ-ਮਾਣ ਨਾਲ ਜੋੜਦਾ ਹੈ। ਹੁਣ, ਨੌਜਵਾਨ ਵਿਦੇਸ਼ਾਂ ਵੱਲ ਨਹੀਂ ਦੇਖ ਕੇ, ਆਪਣੇ ਪੰਜਾਬ ਵਿੱਚ ਰਹਿ ਕੇ ‘ਮੇਕ ਇਨ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ।ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲਕਦਮੀ ਪੰਜਾਬ ਨੂੰ ‘ਸਟਾਰਟਅੱਪ ਸਟੇਟ’ ਬਣਾ ਰਹੀ ਹੈ – ਇੱਕ ਅਜਿਹਾ ਸੂਬਾ ਜਿੱਥੇ ਸਰਕਾਰ ਬੱਚਿਆਂ ਨੂੰ ਨੌਕਰੀਆਂ ਦੇ ਨਾਲ-ਨਾਲ ਮੌਕੇ ਪ੍ਰਦਾਨ ਕਰਦੀ ਹੈ। ‘ਬਿਜ਼ਨਸ ਕਲਾਸ’ ਪੰਜਾਬ ਵਿੱਚ ਇੱਕ ਨਵੇਂ ਯੁੱਗ ਦਾ ਐਲਾਨ ਕਰਦਾ ਹੈ ਜਿੱਥੇ ਹਰ ਕਲਾਸਰੂਮ ਇੱਕ ਸਟਾਰਟਅੱਪ ਕੇਂਦਰ ਹੁੰਦਾ ਹੈ, ਹਰ ਵਿਦਿਆਰਥੀ ਇੱਕ ਸੰਭਾਵੀ ਉੱਦਮੀ ਹੁੰਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Bathinda ‘ਚ ਮਹਿਤਾ ‘ਪਿਊ-ਪੁੱਤ’ ਦੀ ‘ਜੋੜੀ’ ਨੇ ਮੁੜ ਜਿੱਤੀ ਬਾਜ਼ੀ; ਸ਼ਾਮ ਲਾਲ ਜੈਨ ਬਣੇ ਸੀਨੀ: ਡਿਪਟੀ ਮੇਅਰ

0

👉ਸ਼ਾਮ ਲਾਲ ਜੈਨ ਨੂੰ ਪਈਆਂ 30 ਵੋਟਾਂ ਜਦਕਿ ਕਾਂਗਰਸ ਦੇ ਲੱਡੂ ਦੇ ਹਿੱਸੇ ਆਈਆਂ ਸਿਰਫ਼ 12 ਵੋਟਾਂ
Bathinda News: Bathinda senior deputy mayor election; ਬਠਿੰਡਾ ‘ਚ ਮਹਿਤਾ ਪਿੳ-ਪੁੱਤ ਦੀ ਜੋੜੀ ਨੇ ਮੁੜ ਪੰਜਵੀਂ ਵਾਰ ਘਾਗ ਸਿਆਸਤਦਾਨਾਂ ਨੂੰ ਸਿਆਸੀ ਤੌਰ ‘ਤੇ ‘ਚਿੱਤ’ ਕਰਕੇ ਰੱਖ ਦਿੱਤਾ ਹੈ। ਮਹਿਤਿਆਂ ਦਾ ਅਸ਼ੀਰਵਾਦ ਪ੍ਰਾਪਤ ਕੋਂਸਲਰ ਸ਼ਾਮ ਲਾਲ ਜੈਨ ਸੀਨੀਅਰ ਡਿਪਟੀ ਮੇਅਰ ਬਣਨ ਵਿਚ ਸਫ਼ਲ ਰਹੇ।ਪਿਛਲੇ ਸਾਲ ਨਵੰਬਰ ਮਹੀਨੇ ਵਿਚ ਵਾਰਡ ਨੰਬਰ 48 ਦੀ ਹੋਈ ਉਪ ਚੋਣ ‘ਚ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰੇਲੂ ਵਾਰਡ ਵਿਚੋਂ ਚੋਣ ਜਿੱਤ ਕੇ ਸਿਆਸਤ ਸ਼ੁਰੂ ਕਰਨ ਵਾਲੇ 26 ਸਾਲਾਂ ਨੌਜਵਾਨ ਪਦਮਜੀਤ ਸਿੰਘ ਮਹਿਤਾ ਨਗਰ ਨਿਗਮ ਵਿਚ ਕੋਂਸਲਰਾਂ ਦਾ ਇੱਕ ਮਜਬੂਤ ਧੜਾ ਆਪਣੇ ਪੱਖ ਵਿਚ ਖੜ੍ਹਾ ਰੱਖਣ ਵਿਚ ਸਫ੍ਲ ਰਹੇ ਹਨ।

ਇਹ ਵੀ ਪੜ੍ਹੋ Breaking News; 5 ਦਿਨਾਂ ਬਾਅਦ ਮਿਲਿਆ 11 ਕਰੋੜ ਦੀ ਲਾਟਰੀ ਦੇ ਇਨਾਮ ਦਾ ਜੇਤੂ

ਅੱਜ ਦੀ ਮੀਟਿੰਗ ਵਿਚ ਕੁੱਲ 42 ਕੋਂਸਲਰ ਹਾਜ਼ਰ ਸਨ ਜਦਕਿ 8 ਗੈਰਹਾਜ਼ਰ ਰਹੇ। ਚੋਣ ਨਤੀਜਿਆਂ ਦੇ ਮੁਤਾਬਕ ਸ਼ਾਮ ਲਾਲ ਜੈਨ ਦੇ ਹੱਕ ਵਿਚ 30 ਕੋਂਸਲਰਾਂ ਨੇ ਵੋਟ ਪਾਈ ਜਦਕਿ ਕਾਂਗਰਸ ਦੇ ਹਰਵਿੰਦਰ ਸਿੰਘ ਲੱਡੂ ਨਾਲ ਸਿਰਫ਼ 12 ਕੋਂਸਲਰ ਹੀ ਨਜ਼ਰ ਆਏ। ਜਿਸਦੇ ਚੱਲਦੇ ਹਰਵਿੰਦਰ ਸਿੰਘ ਲੱਡੂ ਨੇ ਦਾਅਵੇਦਾਰੀ ਤੋਂ ਆਪਣਾ ਨਾਮ ਵਾਪਸ ਲੈ ਲਿਆ। ਜਿਸ ਕਾਰਨ ਸ਼ਾਮ ਲਾਲ ਜੈਨ ਨੂੰ ਸਰਬਸੰਮਤੀ ਨਾਲ ਜੇਤੂ ਕਰਾਰ ਦਿੱਤਾ ਗਿਆ।  ਦੂਜੇ ਪਾਸੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਸਦੇ ਤਿੰਨ ਸਮਰਥਕ ਕੋਂਸਲਰ ਵੀ ਮੀਟਿੰਗ ਵਿਚ ਹਾਜ਼ਰ ਨਾ ਹੋਏ। ਜਦਕਿ ਮਨਪ੍ਰੀਤ ਧੜਾ ਪਹਿਲਾਂ ਦੀ ਤਰ੍ਹਾਂ ਮਹਿਤਾ ਗਰੁੱਪ ਦੇ ਹੱਕ ਵਿਚ ਭੁਗਤਿਆਂ। ਇਸ ਮੌਕੇ ਮੇਅਰ ਪਦਮਜੀ ਸਿੰਘ ਮਹਿਤਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਤੇ ਨਵੇਂ ਚੁਣੇ ਗਏ ਸੀਨੀ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਸਾਥੀ ਕੋਂਸਲਰਾਂ ਦਾ ਧੰਨਵਾਦ ਕਰਦਿਆਂ ਹੋਰ ਉਤਸ਼ਾਹ ਦੇ ਨਾਲ ਸ਼ਹਿਰ ਦੇ ਵਿਕਾਸ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ Big News: Bathinda AIIMS ਦਾ ਵੱਡਾ ਉਪਰਾਲਾ; ਹਸਪਤਾਲ ਵਿਚ ਦਾਖਲ ਹਰ ਮਰੀਜ਼ ਨੂੰ ਬੈੱਡ ‘ਤੇ ਮਿਲੇਗਾ ਖਾਣਾ

ਜਿਕਰਯੋਗ ਹੈ ਕਿ 6 ਫ਼ਰਵਰੀ 2025 ਨੂੰ ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਵਿਚ 33 ਕੋਂਸਲਰਾਂ ਦੇ ਸਮਰਥਨ ਨਾਲ ਪਦਮਜੀਤ ਸਿੰਘ ਮਹਿਤਾ ਮੇਅਰ ਬਣਨ ਵਿਚ ਸਫ਼ਲ ਰਹੇ ਸਨ।ਉਸਤੋਂ ਬਾਅਦ 2 ਮਈ 2025 ਨੂੰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੂੰ ਗੱਦੀਓ ਉਤਾਰਨ ਸਮੇਂ ਵੀ 30 ਕੋਂਸਲਰ ਮਹਿਤਾ ਦੇ ਨਾਲ ਖੜ੍ਹੇ ਸਨ ਤੇ ਅੱਜ ਵੀ ਉਸਤੋਂ ਵੱਧ ਕੋਂਸਲਰਾਂ ਦੀ ਗਿਣਤੀ ਨਾਲ ਖੜੀ ਦਿਖਾਈ ਦੇ ਰਹੀ ਹੈ। ਦਸਣਾ ਬਣਦਾ ਹੈ ਕਿ ਹਾਲੇ ਵੀ ਡਿਪਟੀ ਮੇਅਰ ਦੀ ਕੁਰਸੀ ਖਾਲੀ ਪਈ ਹੈ ਜਦਕਿ ਨਿਗਮ ਦੇ ਜਨਰਲ ਹਾਊਸ ਦੀਆਂ ਚੋਣਾਂ ਵੀ ਫ਼ਰਵਰੀ 2026 ਵਿਚ ਹੋਣੀਆਂ ਤੈਅ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Breaking News; 5 ਦਿਨਾਂ ਬਾਅਦ ਮਿਲਿਆ 11 ਕਰੋੜ ਦੀ ਲਾਟਰੀ ਦੇ ਇਨਾਮ ਦਾ ਜੇਤੂ

0

Bathinda News: ਪੰਜਾਬ ਸਰਕਾਰ ਦੇ ਦਿਵਾਲੀ ਬੰਪਰ ਲਾਟਰੀ ਦੇ ਪਹਿਲੇ ਇਨਾਮ 11 ਕਰੋੜ ਦਾ ਜੇਤੂ ਆਖਰਕਾਰ ਪੰਜ ਦਿਨਾਂ ਬਾਅਦ ਮਿਲ ਗਿਆ ਹੈ।ਬਠਿੰਡਾ ਦੇ ਰਤਨ ਲਾਟਰੀ ਸਟਾਲ ਤੋਂ ਟਿਕਟ ਖਰੀਦਣ ਵਾਲਾ ਇਹ ਜੇਤੂ ਰਾਜਸਥਾਨ ਦੇ ਜੈਪੁਰ ਸ਼ਹਿਰ ਦੇ ਨਜ਼ਦੀਕ ਕੋਟਪੁਤਲੀ ਇਲਾਕੇ ਦਾ ਰਹਿਣ ਵਾਲਾ ਹੈ, ਜਿਸਦਾ ਨਾਮ ਅਮਿਤ ਸੈਹਰਾ ਹੈ।

ਇਹ ਵੀ ਪੜ੍ਹੋ Bathinda ਨੂੰ ਅੱਜ ਮਿਲੇਗਾ ਨਵਾਂ ਸੀਨੀਅਰ ਡਿਪਟੀ ਮੇਅਰ; ਸਿਆਸੀ ਜੋੜ-ਤੋੜ ਜਾਰੀ

ਪਤਾ ਲੱਗਾ ਹੈ ਕਿ ਅਮਿਤ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਸਬਜੀ ਦੀ ਰੇਹੜੀ ਲਗਾ ਕੇ ਪਾਲਦਾ ਹੈ। ਰਤਨ ਲਾਟਰੀ ਸਟਾਲ ਦੇ ਸਹਿ ਪ੍ਰਬੰਧਕ ਟਿੰਕੂ ਮੁਕੁਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੂਰ ਦਾ ਹੋਣ ਕਾਰਨ ਹੀ ਉਸ ਨੂੰ ਆਪਣੀ ਨਿਕਲੀ ਲਾਟਰੀ ਬਾਰੇ ਇੰਨੇ ਦਿਨ ਤੱਕ ਪਤਾ ਨਹੀਂ ਚਲ ਸਕਿਆ ਪਰੰਤੂ ਹੁਣ ਮੀਡੀਆ ਦੇ ਵਿੱਚ ਖਬਰਾਂ ਆਉਣ ਤੋਂ ਬਾਅਦ ਅਮਿਤ ਨੇ ਫੋਨ ਉੱਪਰ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ Trump Govt ਦੀ Truck Drivers ‘ਤੇ ਸਖ਼ਤੀ; 7 ਹਜ਼ਾਰ ਦੇ ਲਾਇੰਸਸ ਰੱਦ, ਅੰਗਰੇਜ਼ੀ ਭਾਸ਼ਾ ਹੋਈ ਲਾਜ਼ਮੀ

ਜਿਸ ਤੋਂ ਬਾਅਦ ਲਾਟਰੀ ਦੇ ਨੰਬਰ ਦਾ ਮਿਲਾਣ ਹੋਣ ਤੋਂ ਬਾਅਦ ਅੱਜ ਉਹ ਜੇਤੂ ਨੂੰ ਨਾਲ ਲੈ ਕੇ ਟਿਕਟ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਕੋਲ ਡਿਪੋਜਿਟ ਕਰਾਉਣ ਦੇ ਲਈ ਚੰਡੀਗੜ੍ਹ ਪੁੱਜੇ ਹੋਏ ਹਨ ਦੱਸਣਾ ਬਣਦਾ ਹੈ ਕਿ 31 ਅਕਤੂਬਰ ਨੂੰ ਦਿਵਾਲੀ ਬੰਪਰ ਦਾ ਪਹਿਲਾਂ ਨੰਬਰ ਬਠਿੰਡਾ ਦੇ ਰਤਨ ਲਾਟਰੀ ਸਟਾਲ ਤੋਂ ਖਰੀਦੀ ਗਈ ਟਿਕਟ (ਨੰਬਰ ਏ-438586) ਨੂੰ ਨਿਕਲਿਆ ਸੀ ਪ੍ਰੰਤੂ ਜੇਤੂ ਦਾ ਥਹੁ-ਪਤਾ ਨਹੀਂ ਲੱਗ ਸਕਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਨੂੰ ਅੱਜ ਮਿਲੇਗਾ ਨਵਾਂ ਸੀਨੀਅਰ ਡਿਪਟੀ ਮੇਅਰ; ਸਿਆਸੀ ਜੋੜ-ਤੋੜ ਜਾਰੀ

0

👉ਮਹਿਤਾ ਧੜੇ ਦੇ ਸ਼ਾਮ ਲਾਲ ਜੈਨ ਦਾ ਪੱਲੜਾ ਭਾਰੀ; ਵਿਰੋਧੀ ਹੋ ਸਕਦੇ ਹਨ ਗੈਰ-ਹਾਜ਼ਰ
Bathinda News: bathinda senior deputy mayor election; ਬਠਿੰਡਾ ਨਗਰ ਨਿਗਮ ਨੂੰ ਮੰਗਲਵਾਰ ਦੁਪਿਹਰ ਨਵਾਂ ਸੀਨੀਅਰ ਡਿਪਟੀ ਮੇਅਰ ਮਿਲਣ ਜਾ ਰਿਹਾ। ਇਸਦੇ ਲਈ ਪਿਛਲੇ ਕੁੱਝ ਦਿਨਾਂ ਤੋਂ ਸਿਆਸੀ ਜੋੜ-ਤੋੜ ਜਾਰੀ ਹੈ। ਮਹਿਤਾ ਧੜੇ ਵੱਲੋਂ ਸੀਨੀਅਰ ਕੋਂਸਲਰ ਸ਼ਾਮ ਲਾਲ ਜੈਨ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ ਜਦਕਿ ਕਾਂਗਰਸ ਵੱਲੋਂ ਦਲਿਤ ਆਗੂ ਹਰਵਿੰਦਰ ਸਿੰਘ ਲੱਡੂ ‘ਤੇ ਦਾਅ ਖੇਡਿਆ ਗਿਆ। ਨਗਰ ਨਿਗਮ ਦੀ ਇਸ ਉਪ ਚੋਣ ਨੂੰ ਅਗਲੇ ਸਾਲ ਜਨਰਲ ਹਾਊਸ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਟੈਸਟ ਮੰਨਿਆ ਜਾ ਰਿਹਾ।

ਇਹ ਵੀ ਪੜ੍ਹੋ Trump Govt ਦੀ Truck Drivers ‘ਤੇ ਸਖ਼ਤੀ; 7 ਹਜ਼ਾਰ ਦੇ ਲਾਇੰਸਸ ਰੱਦ, ਅੰਗਰੇਜ਼ੀ ਭਾਸ਼ਾ ਹੋਈ ਲਾਜ਼ਮੀ

ਹਾਲਾਂਕਿ ਹੁਣ ਤੱਕ ਦੇ ਬਣ ਰਹੇ ਸਿਆਸੀ ਸਮੀਕਰਨਾਂ ਮੁਤਾਬਕ ਸ਼ਾਮ ਲਾਲ ਜੈਨ ਦਾ ਪੱਲੜਾ ਪੂਰੀ ਤਰ੍ਹਾਂ ਭਾਰੀ ਜਾਪ ਰਿਹਾ ਪ੍ਰੰਤੂ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਮਨਪ੍ਰੀਤ ਧੜੇ ਨਾਲ ਸਬੰਧਤ ਕੁੱਝ ਕੋਂਸਲਰ ਗੈਰ-ਹਾਜ਼ਰ ਰਹਿ ਸਕਦੇ ਹਨ।ਅਜਿਹੀਆਂ ਰੀਪੋਰਟਾਂ ਕਾਂਗਰਸ ਬਾਰੇ ਵੀ ਸਾਹਮਣੈ ਆ ਰਹੀਆਂ ਹਨ। ਜਦਕਿ ਗਿੱਲ ਧੜੇ ਦੇ ਵੀ ਨਿਗਮ ਵਿਚ ਪੁੱਜਣ ਦੀ ਵੀ ਘੱਟ ਸੰਭਾਵਨਾ ਹੈ। ਦੂਜੇ ਪਾਸੇ ਅਕਾਲੀ ਦਲ ਨਾਲ ਸਬੰਧਤ ਜਿਆਦਾਤਕਰ ਕੋਂਸਲਰਾਂ ਦੇ ਜੈਨ ਦੇ ਹੱਕ ਵਿਚ ਭੁਗਤਣ ਦੀ ਪੂਰੀ ਉਮੀਦ ਹੈ।

ਇਹ ਵੀ ਪੜ੍ਹੋ Big News: Bathinda AIIMS ਦਾ ਵੱਡਾ ਉਪਰਾਲਾ; ਹਸਪਤਾਲ ਵਿਚ ਦਾਖਲ ਹਰ ਮਰੀਜ਼ ਨੂੰ ਬੈੱਡ ‘ਤੇ ਮਿਲੇਗਾ ਖਾਣਾ

ਸੂਤਰਾਂ ਮੁਤਾਬਕ ਵਿਰੋਧੀ ਗੈਰ-ਹਾਜ਼ਰ ਰਹਿ ਕੇ ਮਹਿਤਾ ਧੜੇ ਨੂੰ ਸਿਆਸੀ ਮਾਤ ਦੇਣ ਦੀ ਤਾਕ ਵਿਚ ਹਨ ਪ੍ਰੰਤੂ ਬਠਿੰਡਾ ਦੇ ‘ਧਨੁੰਤਰ’ ਸਿਆਸਤਦਾਨ ਨੂੰ ‘ਚਿੱਤ’ ਕਰਨ ਵਾਲੇ ਅਮਰਜੀਤ ਸਿੰਘ ਮਹਿਤਾ ਵੀ ਹੁਣ ਸਿਆਸਤ ਦੇ ਮਾਹਿਰ ਖਿਡਾਰੀ ਬਣ ਚੁੱਕੇ ਹਨ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਵਿਰੋਧੀਆਂ ਦੀ ਚਾਲ ਨੂੰ ਦੇਖਦਿਆਂ ਆਪਣੀ ਰਣਨੀਤੀ ਨੂੰ ਹੋਰ ਮਜਬੂਤ ਕਰਨ ਦੀਆਂ ਕੰਨਸੋਆ ਹਨ।ਸਿਆਸੀ ਮਾਹਰਾਂ ਮੁਤਾਬਕ ਜੇਕਰ ਵਿਰੋਧੀ ਮੀਟਿੰਗ ਵਿਚੋਂ ਗੈਰ-ਹਾਜ਼ਰ ਵੀ ਰਹਿੰਦੇ ਹਨ ਤਾਂ ਵੀ ਮਹਿਤਾ ਧੜਾ 30 ਦੇ ਕਰੀਬ ਕੋਂਸਲਰ ਆਪਣੇ ਹੱਕ ਵਿਚ ਖੜੇ ਕਰਨ ਦੀ ਤਿਆਰੀ ਕਰੀ ਬੈਠਾ ਹੈ। ਬਹਰਹਾਲ ਬਠਿੰਡਾ ਵਾਸੀਆਂ ਦੀਆਂ ਨਜ਼ਰ ਦੁਪਿਹਰ 12:30 ‘ਤੇ ਹੋਣ ਵਾਲੀ ਇਸ ਮੀਟਿੰਗ ‘ਤੇ ਲੱਗੀਆਂ ਹੋਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Trump Govt ਦੀ Truck Drivers ‘ਤੇ ਸਖ਼ਤੀ; 7 ਹਜ਼ਾਰ ਦੇ ਲਾਇੰਸਸ ਰੱਦ, ਅੰਗਰੇਜ਼ੀ ਭਾਸ਼ਾ ਹੋਈ ਲਾਜ਼ਮੀ

USA News: ਪਿਛਲੇ ਕੁੱਝ ਸਮੇਂ ਦੌਰਾਨ ਅਮਰੀਕਾ ਵਿਚ ਦੋ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਦੀ ਗਲਤੀ ਕਾਰਨ ਹੋਏ ਭਿਆਨਕ ਹਾਦਸਿਆਂ ਤੋਂ ਬਾਅਦ ਅਮਰੀਕਾ ਦੀ ਟਰੰਪ ਸਰਕਾਰ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖੇ ਟ੍ਰੈਫਿਕ ਸੰਕੇਤਾਂ ਦੀ ਪਛਾਣ ਵੀ ਜਰੂਰੀ ਹੋਵੇਗੀ। ਇਸ ਮਕਸਦ ਲਈ ਰਾਸਤੇ ਵਿਚ ਰੋਕ ਕੇ ਟਰੱਕ ਡਰਾਈਵਰਾਂ ਦੇ ਟੈਸਟ ਵੀ ਲਏ ਜਾ ਰਹੇ ਹਨ।ਦਸਿਆ ਜਾ ਰਿਹਾ ਕਿ ਹੁਣ ਤੱਕ 7,000 ਤੋਂ ਵੱਧ ਗੈਰ-ਅਮਰੀਕੀ ਟਰੱਕ ਡਰਾਈਵਰ ਇਸ ਟੈਸਟ ਵਿੱਚ ਅਸਫਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਪੰਜਾਬ ਸਰਕਾਰ ਨੇ ਵਿਦਿਆਰਥੀਆਂ ਲਈ 15-ਦਿਨਾ ਵਿਦਿਅਕ ਪਾਠਕ੍ਰਮ ਦੀ ਯੋਜਨਾ ਉਲੀਕੀ, ਸਾਰੀਆਂ ਤਹਿਸੀਲਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਮੁਫ਼ਤ ਬੱਸ ਸੇਵਾ ਦਾ ਕੀਤਾ ਜਾਵੇਗਾ ਪ੍ਰਬੰਧ

ਜਿਸਦੇ ਚੱਲਦੇ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ।ਜਿਕਰਯੋਗ ਹੈ ਕਿ ਅਮਰੀਕਾ ਦੇ ਸਵਾ ਸੱਤ ਲੱਖ ਦੇ ਕਰੀਬ ਗੈਰ ਅਮਰੀਕੀ ਡਰਾਈਵਿੰਗ ਦੇ ਖਿੱਤੇ ਵਿਚ ਹਨ, ਜਿੰਨ੍ਹਾਂ ਵਿਚੋਂ ਜਿਆਦਾਤਰ ਭਾਰਤੀ ਅਤੇ ਪੰਜਾਬੀ ਹਨ। ਮੀਡੀਆ ਰੀਪੋਰਟਾਂ ਮੁਤਾਬਕ ਅਮਰੀਕਾ ਵਿੱਚ ਇਕੱਲੇ ਪੰਜਾਬੀ ਡਰਾਈਵਰਾਂ ਦੀ ਗਿਣਤੀ ਹੀ 1,50,000 ਹੈ। ਅਮਰੀਕਾ ਦੇ ਸੜਕੀ ਵਿਭਾਗ ਦੇ ਸਕੱਤਰ ਸ਼ੌਨ ਡਫੀ ਵੱਲੋਂ ਵੀ ਜਾਰੀ ਅੰਕੜਿਆਂ ਮੁਤਾਬਕ 30 ਅਕਤੂਬਰ ਤੱਕ ਸਰਕਾਰ ਵੱਲੋਂ ਲਏ ਗਏ ਅੰਗਰੇਜ਼ੀ ਟੈਸਟ ਵਿਚ ਬਹੁਤ ਸਾਰੇ ਡਰਾਈਵਰ ਫੇਲ ਹੋ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਪੰਜਾਬ ਸਰਕਾਰ ਨੇ ਵਿਦਿਆਰਥੀਆਂ ਲਈ 15-ਦਿਨਾ ਵਿਦਿਅਕ ਪਾਠਕ੍ਰਮ ਦੀ ਯੋਜਨਾ ਉਲੀਕੀ, ਸਾਰੀਆਂ ਤਹਿਸੀਲਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਮੁਫ਼ਤ ਬੱਸ ਸੇਵਾ ਦਾ ਕੀਤਾ ਜਾਵੇਗਾ ਪ੍ਰਬੰਧ

👉ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਨੇ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਵੱਖੋ-ਵੱਖ ਸਮਾਗਮਾਂ ਅਤੇ ਪੁਖ਼ਤਾ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ
Chandigarh News: ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸਦੀਵੀ ਵਿਰਾਸਤ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ, ਸੱਚ ਦੇ ਰਾਹ ‘ਤੇ ਚੱਲਣ ਦੇ ਸਿਧਾਂਤ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨਾਲ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਕਿਸੇ ਇੱਕ ਧਰਮ ਜਾਂ ਫ਼ਿਰਕੇ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਮੌਲਿਕ ਅਧਿਕਾਰਾਂ ਅਤੇ ਸਨਮਾਨ ਲਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਪੰਜਾਬ ਅਤੇ ਦੇਸ਼ ਦੇ ਹਰ ਕੋਨੇ ਤੱਕ ਜਾਣਕਾਰੀ ਪਹੁੰਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਤੇ ਸੇਧ ਲੈ ਸਕਣ।

ਇਹ ਵੀ ਪੜ੍ਹੋ ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਤੇਜ਼ ਹੈ ਪੰਜਾਬ! ਹੜ੍ਹਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ GST ਕਮਾਈ ਵਿੱਚ 21.5% ਦਾ ਹੋਇਆ ਵਾਧਾ

ਵਿਆਪਕ ਅਤੇ ਵੱਖੋ-ਵੱਖ ਯਾਦਗਾਰੀ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ 4 ਨਵੰਬਰ ਨੂੰ ਸੂਬੇ ਭਰ ਵਿੱਚ ਸ਼ੁਰੂ ਹੋਣਗੇ। ਇਨ੍ਹਾਂ ਸਮਾਗਮਾਂ ਨੂੰ ਅਜਿਹੇ ਤਰੀਕੇ ਨਾਲ ਉਲੀਕਿਆ ਗਿਆ ਹੈ ਕਿ ਹਰ ਉਮਰ ਵਰਗ ਖ਼ਾਸ ਤੌਰ ‘ਤੇ ਨੌਜਵਾਨ ਅਤੇ ਵਿਦਿਆਰਥੀ ਇਨ੍ਹਾਂ ਦਾ ਹਿੱਸਾ ਬਣ ਸਕਣ। ਉਨ੍ਹਾਂ ਦੱਸਿਆ ਕਿ 10 ਨਵੰਬਰ ਤੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ 15-ਦਿਨਾਂ ਦਾ ਲਾਜ਼ਮੀ ਵਿਦਿਅਕ ਪਾਠਕ੍ਰਮ ਸ਼ੁਰੂ ਕੀਤਾ ਜਾਵੇਗਾ। ਸਵੇਰ ਦੀ ਸਭਾ ਦੌਰਾਨ 10-12 ਮਿੰਟ ਦਾ ਪਹਿਲਾਂ ਤੋਂ ਰਿਕਾਰਡ ਕੀਤਾ ਪਾਠ ਸਰਵਣ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸ਼ਹਾਦਤ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਬਾਰੇ ਦੱਸਿਆ ਜਾਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨੂੰ ਇਤਿਹਾਸ ਦੇ ਇਸ ਅਹਿਮ ਪੜਾਅ ਬਾਰੇ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਕਾਲਜਾਂ ਨੂੰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਇਨ੍ਹਾਂ ਸੰਸਥਾਵਾਂ ਤੋਂ ਮਿਲੇ ਉਤਸ਼ਾਹੀ ਹੁੰਗਾਰੇ ‘ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ।

ਇਹ ਵੀ ਪੜ੍ਹੋ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਤਿਆਰ ਕੀਤੀ ਐਸ.ਓ.ਪੀ

ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦਾ ਇੱਕ ਵਿਸ਼ੇਸ਼ ਤੌਰ `ਤੇ ਤਿਆਰ ਕੀਤਾ ਗਿਆ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ ਅਤੇ ਇਹ ਸ਼ੋਅ 4 ਨਵੰਬਰ ਨੂੰ ਪਟਿਆਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਤੋਂ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਹ ਸ਼ੋਅ ਕਰਵਾਇਆ ਜਾਵੇਗਾ।ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਜਾਏ ਜਾਣ ਵਾਲੇ ਚਾਰ ਨਗਰ ਕੀਰਤਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇੱਕ ਨਗਰ ਕੀਰਤਨ 19 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਤੋਂ ਸਜਾਇਆ ਜਾਵੇਗਾ। ਇਸ ਨਗਰ ਕੀਰਤਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ, ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ, ਜਦੋਂ ਕਿ ਬਾਕੀ ਤਿੰਨ ਨਗਰ ਕੀਰਤਨ ਫਰੀਦਕੋਟ, ਬਠਿੰਡਾ ਅਤੇ ਗੁਰਦਾਸਪੁਰ ਤੋਂ ਸਜਾਏ ਜਾਣਗੇ। ਚਾਰੇ ਨਗਰ ਕੀਰਤਨ 22 ਨਵੰਬਰ ਦੀ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ। ਇਨ੍ਹਾਂ ਨਗਰ ਕੀਰਤਨਾਂ ਦੌਰਾਨ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਨਿਮਾਣੇ ਸੇਵਕ ਵਜੋਂ ਸੇਵਾ ਨਿਭਾਉਣਗੇ।

ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਤਰਰਾਸ਼ਟਰੀ ਪਾਵਰ ਸਲੈਪ ਜੇਤੂ ਜੁਝਾਰ ਸਿੰਘ ਦਾ ਸਨਮਾਨ ਕੀਤਾ

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਈ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ।ਇਸ ਪਾਵਨ ਮੌਕੇ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ 23 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਨਾਲ ਹੋਵੇਗੀ, ਜਿਸ ਉਪਰੰਤ ਸਰਬ ਧਰਮ ਸੰਮੇਲਨ, ਵਿਰਾਸਤ-ਏ-ਖਾਲਸਾ ਵਿਖੇ ਇੱਕ ਪ੍ਰਦਰਸ਼ਨੀ, ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਕੁਰਬਾਨੀ ਨੂੰ ਦਰਸਾਉਂਦਾ ਆਪਣੀ ਕਿਸਮ ਦਾ ਪਹਿਲਾ ਡਰੋਨ ਸ਼ੋਅ ਅਤੇ ਸ਼ਾਮ 6 ਵਜੇ ਕੀਰਤਨ ਦਰਬਾਰ ਹੋਵੇਗਾ। ਦਿਨ ਦੀ ਸਮਾਪਤੀ “ਸ਼ਹਾਦਤ ਦੀ ਲੋਅ” ਨਾਲ ਹੋਵੇਗੀ,ਜਿਸ ਤਹਿਤ ਮਸ਼ਾਲਾਂ ਜਗਾ ਕੇ ਪਵਿੱਤਰ ਸ਼ਹਿਰ ਨੂੰ ਰੌਸ਼ਨ ਕੀਤਾ ਜਾਵੇਗਾ। 24 ਨਵੰਬਰ ਨੂੰ ਨਗਰ ਕੀਰਤਨ ‘ਸੀਸ ਭੇਟ’ ਸ੍ਰੀ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਆਵੇਗਾ। ਪੰਜਾਬ ਵਿਧਾਨ ਸਭਾ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਵਿਖੇ ਵਿਸ਼ੇਸ਼ ਇਜਲਾਸ ਕਰਵਾਇਆ ਜਾਵੇਗਾ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਨੌਵੇਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ 9ਵੇਂ ਪਾਤਸ਼ਾਹ ਦੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਜਾਵੇਗਾ ।

ਇਹ ਵੀ ਪੜ੍ਹੋ ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਤੇਜ਼ ਹੈ ਪੰਜਾਬ! ਹੜ੍ਹਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ GST ਕਮਾਈ ਵਿੱਚ 21.5% ਦਾ ਹੋਇਆ ਵਾਧਾ

ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਧਰਮਾਂ ਦੇ ਅਧਿਆਤਮਿਕ ਆਗੂਆਂ ਦੀ ਸ਼ਮੂਲੀਅਤ ਵਾਲਾ “ਸਰਬ ਧਰਮ ਸੰਮੇਲਨ” ਵੀ ਕਰਵਾਇਆ ਜਾਵੇਗਾ। ਇਸ ਲਈ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਸ੍ਰੀ ਸ੍ਰੀ ਰਵੀ ਸ਼ੰਕਰ ਅਤੇ ਸ੍ਰੀ ਲੋਕੇਸ਼ ਮੁਨੀ ਜੀ ਸਮੇਤ ਹੋਰ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਏਕਤਾ ਅਤੇ ਸਦਭਾਵਨਾ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਉਜਾਗਰ ਲਈ ਸੱਦਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦਾ 500 ਡਰੋਨਾਂ ਵਾਲਾ ਤਿੰਨ ਰੋਜ਼ਾ (23 ਤੋਂ 25 ਨਵੰਬਰ)ਡਰੋਨ ਸ਼ੋਅ ਕਰਵਾਇਆ ਜਾਵੇਗਾ। ਉੱਤਰੀ ਭਾਰਤ ਦਾ ਇਹ ਪਹਿਲਾ ਡਰੋਨ ਸ਼ੋਅ ਨੌਵੇਂ ਪਾਤਸ਼ਾਹ ਨੂੰ ਸੁਹਿਰਦ ਸ਼ਰਧਾਂਜਲੀ ਹੋਵੇਗੀ।

ਇਹ ਵੀ ਪੜ੍ਹੋ ਮੰਡੀਆਂ ‘ਚ 127 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਪੁੱਜਿਆ; 124 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਹੋਈ ਖ਼ਰੀਦ

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਦੁਨੀਆ ਭਰ ਵਿੱਚੋਂ ਲਗਭਗ 1 ਕਰੋੜ ਸੰਗਤ ਦੇ ਆਉਣ ਦੀ ਉਮੀਦ ਹੈ, ਜਿਸ ਵਾਸਤੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ । ਪੰਜਾਬ ਸਰਕਾਰ 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸੰਗਤ ਦੇ ਠਹਿਰਨ ਲਈ ਤਿੰਨ ਵੱਡੀਆਂ‘ਟੈਂਟ ਸਿਟੀਜ਼` ਸਥਾਪਤ ਕਰ ਰਹੀ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਪ੍ਰਮੁੱਖ ਰਸਤਿਆਂ ਉਤੇ 106 ਏਕੜ ਤੋਂ ਵੱਧ ਰਕਬੇ ਵਿੱਚ ਪਾਰਕਿੰਗ ਬਣਾਈ ਜਾ ਰਹੀ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਲਈ ਨਿਰਵਿਘਨ ਆਵਾਜਾਈ ਮੁਹੱਈਆ ਕਰਵਾਉਣ ਲਈ ਪੂਰੀ ਤਿਆਰੀ ਕਰ ਲਈ ਹੈ। 500 ਈ-ਰਿਕਸ਼ਾ ਅਤੇ 100 ਮਿੰਨੀ-ਬੱਸਾਂ ਪਵਿੱਤਰ ਸ਼ਹਿਰ ਦੇ ਅੰਦਰ ਚੱਲਣਗੀਆਂ, ਜਿਸ ਵਿੱਚ ਸੰਗਤਾਂ ਲਈ ਮੁਫਤ ਸਫਰ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ 23 ਤੋਂ 25 ਨਵੰਬਰ ਤੱਕ ਪੰਜਾਬ ਦੀ ਹਰ ਤਹਿਸੀਲ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਮੁਫਤ ਬੱਸ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਸੰਗਤ ਲਈ ਨਿਰਵਿਘਨ ਯਾਤਰਾ ਯਕੀਨੀ ਬਣਾਇਆ ਜਾ ਸਕੇਗਾ।ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤ ਨੂੰ ਇਨ੍ਹਾਂ ਸਮਾਗਮਾਂ ਲਈ ਨਿੱਘਾ ਸੱਦਾ ਦਿੰਦਿਆਂ ਕਿਹਾ, “ਪੰਜਾਬ ਸਰਕਾਰ ਦੀ ਤਰਫੋਂ ਮੈਂ ਸੰਗਤ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਵਿਰਾਸਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਤਰ ਹੋਣ ਦਾ ਸੱਦਾ ਦਿੰਦਾ ਹਾਂ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਤੇਜ਼ ਹੈ ਪੰਜਾਬ! ਹੜ੍ਹਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ GST ਕਮਾਈ ਵਿੱਚ 21.5% ਦਾ ਹੋਇਆ ਵਾਧਾ

0

Punjab News:ਵਿੱਤੀ ਲਚਕੀਲੇਪਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਪੰਜਾਬ ਨੇ ਅਕਤੂਬਰ 2025 ਤੱਕ ਸ਼ੁੱਧ ਜੀ.ਐਸ.ਟੀ. ਕੁਲੈਕਸ਼ਨ ਵਿੱਚ 21.51 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਦੋਂ ਕਿ ਇਕੱਲੇ ਅਕਤੂਬਰ ਮਹੀਨੇ ਵਿੱਚ 14.46 ਫੀਸਦੀ ਦਾ ਮਜ਼ਬੂਤ ਵਾਧਾ ਹੋਇਆ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦਿਆਂ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿਆਪਕ ਹੜ੍ਹਾਂ ਅਤੇ ਜੀ.ਐਸ.ਟੀ. 2.0 ਤਹਿਤ ਹਾਲ ਹੀ ਵਿੱਚ ਟੈਕਸ ਦਰਾਂ ਦੇ ਤਰਕੀਕਰਨ ਦੇ ਬਾਵਜੂਦ ਸੂਬੇ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਾਧੇ ਦੇ ਵੇਰਵੇ ਦਿੰਦੇ ਹੋਏ ਦੱਸਿਆ ਕਿ ਸੂਬੇ ਨੇ ਅਪ੍ਰੈਲ ਤੋਂ ਅਕਤੂਬਰ 2025 ਤੱਕ ਸ਼ੁੱਧ ਜੀ.ਐਸ.ਟੀ. ਵਜੋਂ 15,683.59 ਕਰੋੜ ਰੁਪਏ ਪ੍ਰਾਪਤ ਕੀਤੇ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਇਹ ਪ੍ਰਾਪਤੀ 12,907.31 ਕਰੋੜ ਰੁਪਏ ਸੀ, ਜਿਸ ਵਿੱਚ ਕਿ 2,776 ਕਰੋੜ ਰੁਪਏ ਦਾ ਸ਼ਾਨਦਾਰ ਵਾਧਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਉਲਟ, ਵਿੱਤੀ ਸਾਲ 2024-25 ਵਿੱਚ ਅਕਤੂਬਰ 2024 ਤੱਕ ਵਾਧਾ ਦਰ ਸਿਰਫ 3.8 ਫੀਸਦੀ ਸੀ।

ਇਹ ਵੀ ਪੜ੍ਹੋ ਪੰਜਾਬ ‘ਚ ਔਰਤਾਂ ਨੂੰ ਕਦ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ; ਮੁੱਖ ਮੰਤਰੀ ਨੇ ਕੀਤਾ ਅਹਿਮ ਐਲਾਨ

ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਅਕਤੂਬਰ 2025 ਲਈ ਸੂਬੇ ਦੀ ਸ਼ੁੱਧ ਜੀ.ਐਸ.ਟੀ. ਪ੍ਰਾਪਤੀ 2,359.16 ਕਰੋੜ ਰੁਪਏ ਰਹੀ, ਜੋ ਕਿ ਅਕਤੂਬਰ 2024 ਵਿੱਚ ਪ੍ਰਾਪਤ ਹੋਏ 2,061.23 ਕਰੋੜ ਰੁਪਏ ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਹੈ। ਉਨ੍ਹਾ ਕਿਹਾ ਕਿ ਇਹ 298 ਕਰੋੜ ਰੁਪਏ ਦਾ ਵਾਧਾ ਸੂਬੇ ਦੇ ਲਗਾਤਾਰ ਆਰਥਿਕ ਗਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਸਤੰਬਰ 2025 ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. 2.0 ਸੁਧਾਰਾਂ ਤੋਂ ਬਾਅਦ ਹੋਈ ਹੈ, ਜਿਸ ਵਿੱਚ ਕਈ ਟੈਕਸ ਸਲੈਬਾਂ ਨੂੰ ਘਟਾਇਆ ਗਿਆ ਸੀ।ਵਿੱਤ ਮੰਤਰੀ ਚੀਮਾ ਨੇ ਕਿਹਾ, “ਇਨ੍ਹਾਂ ਟੈਕਸ ਸਲੈਬਾਂ ਵਿੱਚ ਕਟੌਤੀਆਂ ਅਤੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨ ਦੇ ਬਾਵਜੂਦ, ਪੰਜਾਬ ਦੀ ਜੀ.ਐਸ.ਟੀ. ਆਮਦਨ ਵਿੱਚ ਵਾਧਾ ਹੋਇਆ ਹੈ, ਜੋ ਕਿ ਬਿਹਤਰ ਪਾਲਣਾ, ਕਰ ਚੋਰੀ ਵਿਰੋਧੀ ਪਹਿਲਕਦਮੀਆਂ, ਅਤੇ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਦੀ ਸਫਲਤਾ ਨੂੰ ਦਰਸਾਉਂਦਾ ਹੈ। ਸੂਬੇ ਦੀ 21.5 ਫ਼ੀਸਦ ਦੀ ਵਾਧਾ ਦਰ ਕੌਮੀ ਔਸਤ 7 ਫ਼ੀਸਦ ਤੋਂ ਕਿਤੇ ਵੱਧ ਹੈ, ਜਿਸ ਨਾਲ ਸੂਬਾ ਉੱਤਰੀ ਭਾਰਤ ਵਿੱਚ ਮੋਹਰੀ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਗਿਆ ਹੈ।”

ਇਹ ਵੀ ਪੜ੍ਹੋ  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 3.15 ਲੱਖ ਪੈਨਸ਼ਨਰਾਂ ਲਈ ‘ਪੈਨਸ਼ਨਰ ਸੇਵਾ ਪੋਰਟਲ’ ਦੀ ਸ਼ੁਰੂਆਤ

ਉਨ੍ਹਾਂ ਅੱਗੇ ਕਿਹਾ ਕਿ ਐਸ.ਜੀ.ਐਸ.ਟੀ. ਅਤੇ ਆਈ.ਜੀ.ਐਸ.ਟੀ. ਦੇ ਪੋਸਟ-ਸੈਟਲਮੈਂਟ ਅੰਕੜੇ ਅਕਤੂਬਰ 2025 ਤੱਕ ਪੰਜਾਬ ਦੀ ਵਿੱਤੀ ਤਾਕਤ ਦੀ ਹੋਰ ਵੀ ਪੁਸ਼ਟੀ ਕਰਦੇ ਹਨ, ਕਿਉਂਕਿ ਸਮੁੱਚੀ ਪ੍ਰਾਪਤੀਆਂ ਦੀ ਵਾਧਾ ਦਰ ਹਰਿਆਣਾ ਨੂੰ ਛੱਡ ਕੇ ਸਾਰੇ ਗੁਆਂਢੀ ਰਾਜਾਂ ਨੂੰ ਪਛਾੜ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਦੇ ਵਪਾਰ ਅਤੇ ਉਦਯੋਗ ਦੇ ਲਚਕੀਲੇਪਨ ਨੂੰ ਦਰਸਾਉਂਦਾ ਹੈ, ਖਾਸ ਤੌਰ ‘ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇਸ ਸਮੇਂ ਦੌਰਾਨ ਸੂਬੇ ਦੇ ਲਗਭਗ ਅੱਧੇ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਸਨ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਨਤੀਜਿਆਂ ਦਾ ਸਿਹਰਾ ਆਬਕਾਰੀ ਅਤੇ ਕਰ ਵਿਭਾਗ ਦੇ ਡਾਟਾ ਵਿਸ਼ਲੇਸ਼ਣ, ਡਿਜੀਟਲ ਏਕੀਕਰਨ, ਸਖ਼ਤ ਫੀਲਡ ਲਾਗੂਕਰਨ ਅਤੇ ਰਣਨੀਤਕ ਫੋਕਸ ਨੂੰ ਦਿੱਤਾ। ਉਨ੍ਹਾਂ ਨੇ ਇਮਾਨਦਾਰ ਕਰਦਾਤਾਵਾਂ ਲਈ ਪਾਲਣਾ ਨੂੰ ਸੁਵਿਧਾਜਨਕ ਬਣਾਉਣ, ਕਰ ਚੋਰੀ ‘ਤੇ ਸਖ਼ਤੀ ਕਰਨ, ਅਤੇ ਪਾਰਦਰਸ਼ੀ ਤੇ ਕੁਸ਼ਲ ਟੈਕਸ ਪ੍ਰਸ਼ਾਸਨ ਰਾਹੀਂ ਪੰਜਾਬ ਦੇ ਆਰਥਿਕ ਪੁਨਰ-ਸੁਰਜੀਤੀ ਨੂੰ ਅੱਗੇ ਵਧਾਉਣ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਰਿਜ਼ਨਲ ਸੈਂਟਰ ‘ਚ ਜਗਦੀਸ਼ ਫਰਿਆਦੀ ਜੀਵਨ ਤੇ ਰਚਨਾ ਵਿਸ਼ੇ ‘ਤੇ ਸੰਗੋਸ਼ਟੀ ਦਾ ਆਯੋਜਨ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜ਼ਨਲ ਸੈਂਟਰ ਬਠਿੰਡਾ ਵਿਖੇ ਜਗਦੀਸ਼ ਫਰਿਆਦੀ ਜੀਵਨ ਤੇ ਰਚਨਾ ਵਿਸ਼ੇ ਤੇ ਸੰਗੋਸ਼ਟੀ ਅਯੋਜਿਤ ਕੀਤੀ ਗਈ। ਇਸ ਸੰਗੋਸਟੀ ਦੇ ਉਦਘਾਟਨੀ ਸ਼ੈਸਨ ਵਿੱਚ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਸੈਮੀਨਾਰ ਦੀ ਰੂਪ ਰੇਖਾ ਅਤੇ ਮਹੱਤਵ ਨੂੰ ਸਾਝਿਆਂ ਕਰਦਿਆਂ ਹੋਇਆਂ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ । ਇਸ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਡਾ. ਸ਼ਤੀਸ ਕੁਮਾਰ ਵਰਮਾ ਨੇ ਜਗਦੀਸ਼ ਫਰਿਆਦੀ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਜਗਦੀਸ਼ ਫਰਿਆਦੀ ਦੀ ਪੰਜਾਬੀ ਨਾਟਕ ਨੂੰ ਦੇਣ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ । ਇਸ ਸੈਮੀਨਾਰ ਦੇ ਮੁਖ ਵਕਤਾ ਡਾ. ਕੁਲਦੀਪ ਸਿੰਘ ਦੀਪ ਨੇ ਜਗਦੀਸ਼ ਫਰਿਆਦੀ ਦੇ ਉਪੇਰਿਆਂ ਦੇ ਮੂਲ ਸਰੋਕਾਰਾਂ ਬਾਰੇ ਚਰਚਾ ਕਰਦਿਆਂ ਹੋਇਆ ਇਨ੍ਹਾਂ ਉਪੇਰਿਆ ਦੀਆਂ ਵਿਲੇਖਣਤਾਵਾਂ ਬਾਰੇ ਚਰਚਾ ਕੀਤੀ ।

ਇਹ ਵੀ ਪੜ੍ਹੋ  ਪੰਜਾਬ ‘ਚ ਔਰਤਾਂ ਨੂੰ ਕਦ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ; ਮੁੱਖ ਮੰਤਰੀ ਨੇ ਕੀਤਾ ਅਹਿਮ ਐਲਾਨ

ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ. ਰਵੇਲ ਸਿੰਘ ਕਨਵੀਨਰ, ਸਲਾਹਕਾਰ ਬੋਰਡ(ਪੰਜਾਬੀ) ਨੇ ਜਗਦੀਸ਼ ਫਰਿਆਦੀ ਦੀ ਪੰਜਾਬੀ ਉਪੇਰਾ ਸਾਹਿਤ ਨੂੰ ਦੇਣ ਬਾਰੇ ਚਰਚਾ ਕਰਦਿਆਂ ਹੋਇਆ ਸਾਹਿਤ ਅਕਾਦਮੀ ਦੁਆਰਾ ਕਰਵਾਏ ਜਾਂਦੇ ਅਜਿਹੇ ਸਮਾਗਮਾਂ ਦੀ ਅਹਿਮੀਅਤ ਨੂੰ ਦਰਸਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਜਗਦੀਸ਼ ਫਰਿਆਦੀ ਦੇ ਸਪੁੱਤਰ ਸ੍ਰੀ ਰਾਜ ਕੁਮਾਰ ਵੀ ਸ਼ਾਮਿਲ ਹੋਏ । ਉਹਨਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਸਾਹਿਤ ਆਕਦਿਮ ਅਤੇ ਰਿਜ਼ਨਲ ਸੈਂਟਰ ਨੇ ਉਹਨਾਂ ਦੇ ਪਿਤਾ ਜਗਦੀਸ਼ ਫਰਿਆਦੀ ਨੂੰ ਯਾਦ ਕਰਦਿਆਂ ਇਹ ਪ੍ਰੋਗਰਾਮ ਉਲੀਕੀਆਂ ।ਇਸ ਸੰਗੋਸਟੀ ਦੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਦੁਆਰਾ ਕੀਤੀ ਗਈ ।

ਇਹ ਵੀ ਪੜ੍ਹੋ   ਪੰਜਾਬ ‘ਚ ਔਰਤਾਂ ਨੂੰ ਕਦ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ; ਮੁੱਖ ਮੰਤਰੀ ਨੇ ਕੀਤਾ ਅਹਿਮ ਐਲਾਨ

ਪ੍ਰਧਾਨਗੀ ਮੰਡਲ ਵਿੱਚ ਡਾ. ਸੰਦੀਪ ਰਾਣਾ ਮੁਖੀ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਵੀ ਸ਼ਾਮਲ ਹੋਏ । ਇਸ ਸੈਸ਼ਨ ਵਿੱਚ ਡਾ. ਸ਼ੁਸੀਲ ਕੁਮਾਰ , ਡਾ. ਗੁਰਸੇਵਕ ਲੰਬੀ, ਅਤੇ ਕੀਰਤੀ ਕ੍ਰਿਪਾਲ ਦੁਆਰਾ ਖੋਜ-ਪੱਤਰ ਪ੍ਰਸਤੁਤ ਕੀਤੇ ਗਏ। ਕੇਵਲ ਧਾਲੀਵਾਲ ਬੋਲਦਿਆਂ ਅਜੋਕੇ ਦੌਰ ਵਿੱਚ ਨਾਟਕ ਦੀ ਸਮਾਜਿਕ ਪ੍ਰਸੰਗਿਕਤਾ ਬਾਰੇ ਵਿਚਾਰ ਸਾਂਝੇ ਕੀਤੇ ।ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਡਾਇਰੈਕਟਰ ਡਾ. ਅਮਨਦੀਪ ਸਿੰਘ ਵੱਲੋਂ ਵਿਭਾਗ ਦੁਆਰਾ ਕਰਵਾਏ ਜਾ ਰਹੇ ਇਸ ਸੈਮੀਨਾਰ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਗਈ ਕਿ ਵਿਭਾਗ ਅਜਿਹੇ ਸੈਮੀਨਾਰ ਆਊਣ ਵਾਲੇ ਸਮੇਂ ਵਿੱਚ ਵੀ ਆਯੋਜਿਤ ਕਰਦਾ ਰਹੇਗਾ । ਇਸ ਸੈਮੀਨਾਰ ਵਿਚ ਜਸਪਾਲ ਮਾਨਖੇੜਾ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1903261