Friday, May 15, 2026
Home Blog Page 366

Mayor Padamjit Singh Mehta ਨੇ ਲਾਲ ਸਿੰਘ ਨਗਰ ਵਿੱਚ ਸੜਕਾਂ ਦਾ ਪ੍ਰੀਮਿਕਸ ਕੰਮ ਦਾ ਕੀਤਾ ਸ਼ੁਭ ਆਰੰਭ

0

Bathinda News : Mayor Padamjit Singh Mehta ਨੇ ਕੌਂਸਲਰ ਸ਼੍ਰੀ ਆਤਮਾ ਸਿੰਘ ਦੇ ਵਾਰਡ ਨੰਬਰ 40 ਦੇ ਵਿੱਚ ਸਥਿਤ ਲਾਲ ਸਿੰਘ ਨਗਰ ਵਿੱਚ ਲਗਭਗ 24 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ। ਇਸ ਦੌਰਾਨ ਕੌਂਸਲਰ ਸ਼੍ਰੀ ਆਤਮਾ ਸਿੰਘ, ਸ਼੍ਰੀ ਸੂਰਜਮਲ, ਸ਼੍ਰੀ ਗੁਰਤੇਜ ਸਿੰਘ ਸਰਾਂ, ਸ਼੍ਰੀ ਭਗਵਾਨ ਸਿੰਘ, ਕੈਪਟਨ ਗੁਰੂਦੱਤ ਸਿੰਘ, ਸ਼੍ਰੀ ਸੋਹਣ ਸਿੰਘ, ਸ਼੍ਰੀ ਜਗਤਾਰ ਸਿੰਘ ਸੋਹਲ, ਸ਼੍ਰੀ ਰਾਜਵੀਰ ਸਿੰਘ ਢਿੱਲੋਂ ਅਤੇ ਇਲਾਕਾ ਨਿਵਾਸੀ ਮੌਜੂਦ ਸਨ।ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਹਰੇਕ ਵਾਰਡ ਵਿੱਚ ਸਮਾਨਤਾ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਲਈ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ  ਮਾਨ ਸਰਕਾਰ ਦੇ ਵਾਅਦੇ ਦੀ ਰਫ਼ਤਾਰ ਤੇਜ਼: 6 ਮੈਗਾ-ਪ੍ਰੋਜੈਕਟਾਂ ਨਾਲ ਪੰਜਾਬ ਬਣ ਰਿਹਾ ਉੱਤਰੀ ਭਾਰਤ ਦਾ ਟੂਰਿਜ਼ਮ ਹੱਬ, PPP ਰੋਡਮੈਪ ਤਿਆਰ

ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਸੜਕ ਨਿਰਮਾਣ ਦੇ ਕੰਮ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ, ਤਾਂ ਉਹ ਤੁਰੰਤ ਉਨ੍ਹਾਂ ਨੂੰ ਜਾਂ ਕੌਂਸਲਰ ਸ਼੍ਰੀ ਆਤਮਾ ਸਿੰਘ ਨੂੰ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਸੁਧਾਰ ਕੀਤਾ ਜਾ ਸਕੇ।ਉਨ੍ਹਾਂ ਮੌਕੇ ‘ਤੇ ਮੌਜੂਦ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸੜਕ ਨਿਰਮਾਣ ਦੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਟੀਚਾ ਬਠਿੰਡਾ ਦੀਆਂ ਸੜਕਾਂ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣਾ ਹੈ, ਤਾਂ ਜੋ ਨਾਗਰਿਕਾਂ ਨੂੰ ਆਉਣ-ਜਾਣ ਵਿੱਚ ਕੋਈ ਮੁਸ਼ਕਲ ਨਾ ਆਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

DAV College Bathinda ਦੀਆਂ ਖਿਡਾਰਨਾਂ ਨਵਦੀਪ ਕੌਰ ਅਤੇ ਪਲਕ ਗਲਹੋਤਰਾ ਨੇ ਸ਼ੂਟਿੰਗ ਮੁਕਾਬਲੇ ਵਿਚ ਮੱਲਾਂ ਮਾਰੀਆਂ

0

Bathinda News: DAV College Bathinda ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਕਾਲਜ ਦੀਆਂ ਦੋ ਖਿਡਾਰਨਾਂ ਨਵਦੀਪ ਕੌਰ (ਐਮ.ਐਸ.ਸੀ.ਕੈਮਿਸਟਰੀ ਭਾਗ ਦੂਜਾ) ਅਤੇ ਪਲਕ ਗਲਹੋਤਰਾ (ਬੀ.ਏ. ਭਾਗ ਤੀਜਾ) ਨੇ 13-14 ਅਕਤੂਬਰ, 2025 ਨੂੰਮਾਰਕਸਮੈਨ ਸ਼ੂਟਿੰਗ ਅਕੈਡਮੀ ਪਟਿਆਲਾ ਵਿਖੇ ਹੋਏ ਸ਼ੂਟਿੰਗ ਮੁਕਾਬਲੇ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।ਨਵਦੀਪ ਕੌਰ ਨੇ ਦਸ ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ 577 ਸਕੋਰ ਪ੍ਰਾਪਤ ਕਰਕੇ ਸੋਨ ਤਗਮਾ ਹਾਸਿਲ ਕੀਤਾ ਅਤੇ ਉਹ ਅੰਤਰ-ਯੂਨੀਵਰਸਿਟੀ ਮੁਕਾਬਲੇ ਲਈ ਚੁਣੀ ਗਈ ਹੈ।

ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਪਲਕ ਗਲਹੋਤਰਾ ਨੇ (25 ਮੀਟਰ ਪਿਸਟਲ) ਸ਼ੂਟਿੰਗ ਮੁਕਾਬਲੇ ਵਿਚੋਂ ਜਿੱਤ ਪ੍ਰਾਪਤ ਕੀਤੀ। ਪਲਕ ਦੀ ਰੈਂਕਿੰਗ ਦੇ ਹਿਸਾਬ ਨਾਲ ਉਸਦੀ ਚੋਣ ਨੈਸ਼ਨਲ ਪੱਧਰ ‘ਤੇ ਖੇਡਣ ਲਈ ਹੋਈ ਹੈ।ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ ਪ੍ਰੋ.ਨਿਰਮਲ ਸਿੰਘ ਪ੍ਰੋ.ਲਵਪ੍ਰੀਤ ਕੌਰ ਅਤੇ ਪ੍ਰੋ. ਅਜੇ ਵਾਲੀਆ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਖਿਡਾਰਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ

0

👉ਕਿਸਾਨਾਂ ਦੇ ਖਾਤਿਆਂ ਵਿੱਚ 21000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫ਼ਰ ਕੀਤੀ
Punjab News:ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ (ਐਲਐਮਟੀ) ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਵਿੱਚੋਂ 97 ਐਲਐਮਟੀ ਤੋਂ ਵੱਧ ਫ਼ਸਲ ਦੀ ਖਰੀਦ ਕਰ ਲਈ ਗਈ ਹੈ।ਫ਼ਸਲ ਦੀ ਤੇਜ਼ੀ ਨਾਲ ਖ਼ਰੀਦ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਦਾ ਪ੍ਰਮਾਣ ਦੱਸਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਭਾਈਵਾਲ ਚਾਹੇ ਉਹ ਕਿਸਾਨ, ਕਮਿਸ਼ਨ ਏਜੰਟ (ਆੜ੍ਹਤੀਆ), ਮਜ਼ਦੂਰ ਹੋਵੇ, ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ।

ਇਹ ਵੀ ਪੜ੍ਹੋ  ਮਾਨ ਸਰਕਾਰ ਦੇ ਵਾਅਦੇ ਦੀ ਰਫ਼ਤਾਰ ਤੇਜ਼: 6 ਮੈਗਾ-ਪ੍ਰੋਜੈਕਟਾਂ ਨਾਲ ਪੰਜਾਬ ਬਣ ਰਿਹਾ ਉੱਤਰੀ ਭਾਰਤ ਦਾ ਟੂਰਿਜ਼ਮ ਹੱਬ, PPP ਰੋਡਮੈਪ ਤਿਆਰ

ਜਿੱਥੋਂ ਤੱਕ ਫ਼ਸਲ ਦੀ ਚੁਕਾਈ ਦਾ ਸਵਾਲ ਹੈ, ਖ਼ਰੀਦੀ ਗਈ ਫਸਲ ਵਿੱਚੋਂ 77 ਐਲਐਮਟੀ ਤੋਂ ਵੱਧ ਦੀ ਚੁਕਾਈ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਫ਼ਸਲ ਦੀ ਅਦਾਇਗੀ ਦੇ ਸਬੰਧ ਵਿੱਚ ਕਿਸਾਨਾਂ ਦੇ ਖਾਤਿਆਂ ‘ਚ 21000 ਕਰੋੜ ਰੁਪਏ ਤੋਂ ਵੱਧ ਦੀ ਰਕਮ ਤਬਦੀਲ ਕਰ ਦਿੱਤੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਸਾਨ ਭਾਈਚਾਰੇ ਨੂੰ ਮੰਡੀਆਂ ਵਿੱਚ ਸੁੱਕੀ ਫਸਲ ਲਿਆਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਫਸਲ ਦਾ ਪੂਰਾ ਮੁੱਲ ਮਿਲ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

MRSPTU ਦੇ Vice Chancellor ਵੱਲੋਂ BCL ਦੇ MD ਰਾਜਿੰਦਰ ਮਿੱਤਲ ਦਾ ਵਿਸ਼ੇਸ਼ ਸਨਮਾਨ

0

👉ਬੀਸੀਐੱਲ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ’ਚ ਸਥਾਪਤ ਕੀਤੀ ਗਈ ਬੀਸੀਐੱਲ ਆਈਡੀਆ ਲੈਬ ’ਚ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਆ ਚੁੱਕੇ ਹਨ।
Bathinda News:ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਅਤੇ ਹੋਰ ਸੀਨੀਅਰ ਮੈਨੇਜਮੈਂਟ ਵੱਲੋਂ ਬੀਸੀਐੱਲ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੂਨੀਵਰਸਿਟੀ ਵਿਖੇ ਬੀਸੀਐੱਲ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਬੀਸੀਐੱਲ-ਏਆਈਸੀਟੀਈ ਆਈਡੀਆ ਲੈਬ ਅਤੇ ਹੋਰ ਖੇਤਰਾਂ ’ਚ ਪਾਏ ਗਏ ਅਹਿਮ ਯੋਗਦਾਨ ਲਈ ਕੀਤਾ ਗਿਆ।

ਇਹ ਵੀ ਪੜ੍ਹੋ ਮੋਹਾਲੀ ਪੁਲਿਸ ਨੇ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਦੋਸ਼ੀ ਕੀਤੇ ਗ੍ਰਿਫਤਾਰ

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਤੋਂ ਇਲਾਵਾ ਕੰਪਨੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਦੀ ਅਗਵਾਈ ਹੇਠ ਦੋਵਾਂ ਧਿਰਾਂ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਅਤੇ ਭਵਿੱਖ ’ਚ ਵੀ ਇਕ ਸਾਂਝੇ ਪਲੇਟਫਾਰਮ ’ਤੇ ਮਿਲਕੇ ਸਿੱਖਿਆ ਦੇ ਖੇਤਰ ’ਚ ਹੋਰ ਕੰਮ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਬੀਸੀਐੱਲ ਇੰਡਸਟਰੀਜ਼ ਵਿਖੇ ਵਾਈਸ ਚਾਂਸਲਰ ਪ੍ਰੋਫੈਸਰ ਸ਼ਰਮਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਈਕਿਊਏਸੀ ਦੇ ਡਾਇਰੈਕਟਰ ਡਾ.ਆਸ਼ੀਸ਼ ਬਾਲਦੀ, ਡੀਨ ਇੰਡਸਟਰੀਜ਼ ਐਂਡ Çਲੰਕੇਜ਼ ਡਾ. ਮਨਜੀਤ ਬਾਂਸਲ ਤੋਂ ਇਲਾਵਾ ਡਾਇਰੈਕਟਰ ਟੈ੍ਰਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਇਸ ਮੌਕੇ ਬੋਲਦਿਆ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ’ਚ ਯੂਨੀਵਰਸਿਟੀ ਕੈਂਪਸ ਅੰਦਰ ਜੋ ਬੀਸੀਐੱਲ ਦੇ ਸਹਿਯੋਗ ਨਾਲ ਬੀਸੀਐੱਲ ਆਈਡੀਆ ਲੈਬ ਸਥਾਪਿਤ ਕੀਤੀ ਗਈ ਹੈ ਉਸ ਨੂੰ ਹੁਣ ਤੱਕ ਪੰਜਾਬ ਦੇ ਵੱਖ- ਵੱਖ ਕਾਲਜ ਯੂਨੀਵਰਸਿਟੀਆਂ ਦੇ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਦੇਖ ਚੁੱਕੇ ਹਨ। ਜਿਸ ਦਾ ਵਿਦਿਆਰਥੀਆਂ ਨੂੰ ਕਾਫੀ ਫਾਇੰਦਾ ਹੋ ਰਿਹਾ ਹੈ। ਉਨ੍ਹਾਂ ਇਸ ਮੌਕੇ ਕੰਪਨੀ ਦੇ ਐੱਮਡੀ ਸ਼੍ਰੀ ਰਾਜਿੰਦਰ ਮਿੱਤਲ ਨੂੰ ਜਿਥੇ ਸਨਮਾਨਿਤ ਕੀਤਾ ਉਥੇ ਹੀ ਭਵਿੱਖ ‘ਚ ਵੀ ਦੋਵਾਂ ਧਿਰਾਂ ਵੱਲੋਂ ਮਿਲਕੇ ਕੰਮ ਕਰਨ ਸਬੰਧੀ ਵਿਚਾਰਾਂ ਵੀ ਕੀਤੀਆਂ। ਇਸ ਮੌਕੇ ਬੀਸੀਐੱਲ ਦੇ ਜੁਆਇੰਟ ਮੈਨੈਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਉੱਚ ਅਧਿਕਾਰੀਆਂ ਦਾ ਬੀਸੀਐੱਲ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮਾਨ ਸਰਕਾਰ ਦੇ ਵਾਅਦੇ ਦੀ ਰਫ਼ਤਾਰ ਤੇਜ਼: 6 ਮੈਗਾ-ਪ੍ਰੋਜੈਕਟਾਂ ਨਾਲ ਪੰਜਾਬ ਬਣ ਰਿਹਾ ਉੱਤਰੀ ਭਾਰਤ ਦਾ ਟੂਰਿਜ਼ਮ ਹੱਬ, PPP ਰੋਡਮੈਪ ਤਿਆਰ

0

👉6 ਪ੍ਰੋਜੈਕਟਾਂ ਨਾਲ ਪੰਜਾਬ ਬਣਿਆ ਉੱਤਰੀ ਭਾਰਤ ਦਾ ‘ਟੂਰਿਜ਼ਮ ਕਿੰਗ’! ਅੰਮ੍ਰਿਤਸਰ ਰੋਪ-ਵੇਅ, ਵਿਰਾਸਤੀ ਹੋਟਲਾਂ ‘ਤੇ PPP ਰਾਹੀਂ ਹੋਵੇਗਾ ਕੰਮ; ਨਿਵੇਸ਼ ਦੀ ਪ੍ਰਕਿਰਿਆ 100% ਪਾਰਦਰਸ਼ੀ

Punjab News:ਪੰਜਾਬ ਦੇ ਸੈਰ-ਸਪਾਟਾ ਅਤੇ ਮਹਿਮਾਨ ਨਵਾਜ਼ੀ (Hospitality) ਦੇ ਖੇਤਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਸੂਬਾ ਸਰਕਾਰ ਨੇ ਇੱਕ ਸਾਹਸੀ ਅਤੇ ਦੂਰਅੰਦੇਸ਼ੀ ਕਦਮ ਚੁੱਕਿਆ ਹੈ। ਇਹ ਪਹਿਲ ਨਾ ਸਿਰਫ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗੀ, ਸਗੋਂ ਇਹ ਵੀ ਯਕੀਨੀ ਬਣਾਏਗੀ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣ ਅਤੇ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇ। ਮੁੱਖ ਮੰਤਰੀ ਦੀ ਅਗਵਾਈ ਹੇਠ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਨੇ ਚੰਡੀਗੜ੍ਹ ਵਿਖੇ ਇੱਕ ਇਤਿਹਾਸਕ ਨਿਵੇਸ਼ਕ ਸੰਮੇਲਨ ਦਾ ਆਯੋਜਨ ਕੀਤਾ, ਜਿਸਦਾ ਮਕਸਦ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਰਾਹੀਂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਸੂਬੇ ਦੀ ਸੈਰ-ਸਪਾਟਾ ਸਮਰੱਥਾ ਨੂੰ ਵਿਸ਼ਵ ਪੱਧਰ ‘ਤੇ ਲਿਆਉਣਾ ਹੈ। ਇਹ ਕਦਮ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਮਾਣਮੱਤੇ ਇਤਿਹਾਸ ਨੂੰ ਆਧੁਨਿਕ ਵਿਕਾਸ ਨਾਲ ਜੋੜ ਕੇ ਇੱਕ ‘ਨਵਾਂ ਪੰਜਾਬ’ ਬਣਾਉਣ ਲਈ ਕਿੰਨੀ ਵਚਨਬੱਧ ਹੈ।

ਇਹ ਵੀ ਪੜ੍ਹੋ Punjab ਦੇ Transport ਦਫ਼ਤਰਾਂ ‘ਚ ਹੁਣ ਲੋਕਾਂ ਨੂੰ ਨਹੀਂ ਹੋਣਾ ਪਏਗਾ ਖੱਜਲਖੁਆਰ; ਸੇਵਾ ਕੇਂਦਰਾਂ ਵਿਚ ਮਿਲਣੀਆਂ ਸੇਵਾਵਾਂ

ਇਸ ਮਹੱਤਵਪੂਰਨ ਮੀਟਿੰਗ ਵਿੱਚ, ਸਰਕਾਰ ਨੇ ਦੇਸ਼ ਭਰ ਦੇ ਪ੍ਰਮੁੱਖ ਨਿਵੇਸ਼ਕਾਂ, ਡਿਵੈਲਪਰਾਂ ਅਤੇ ਸਲਾਹਕਾਰਾਂ ਦੇ ਸਾਹਮਣੇ ਛੇ ਅਭਿਲਾਸ਼ੀ ਪ੍ਰੋਜੈਕਟਾਂ ਦੀ ਰੂਪਰੇਖਾ ਪੇਸ਼ ਕੀਤੀ, ਜੋ ਪੰਜਾਬ ਦੇ ਹਰ ਕੋਨੇ ਵਿੱਚ ਸੈਰ-ਸਪਾਟੇ ਲਈ ਨਵੇਂ ਰਾਹ ਖੋਲ੍ਹਣਗੀਆਂ। ਅੰਮ੍ਰਿਤਸਰ ਦੀਆਂ ਧਾਰਮਿਕ ਅਤੇ ਇਤਿਹਾਸਕ ਗਲੀਆਂ ਵਿੱਚ ਹੁਣ ਅਰਬਨ ਰੋਪ-ਵੇਅ (Urban Ropeway) ਪ੍ਰੋਜੈਕਟ ਸ਼ੁਰੂ ਹੋਵੇਗਾ, ਜਿਸ ਨਾਲ ਨਾ ਸਿਰਫ਼ ਆਵਾਜਾਈ ਆਸਾਨ ਹੋਵੇਗੀ, ਸਗੋਂ ਸ਼ਹਿਰ ਦਾ ਨਜ਼ਾਰਾ ਵੀ ਸ਼ਾਨਦਾਰ ਦਿਖਾਈ ਦੇਵੇਗਾ। ਉੱਥੇ ਹੀ, ਸਾਡੀਆਂ ਸਦੀਆਂ ਪੁਰਾਣੀਆਂ ਵਿਰਾਸਤਾਂ ਜਿਵੇਂ ਸਰਹਿੰਦ ਦੇ ਆਮ-ਖਾਸ ਬਾਗ ਅਤੇ ਕਪੂਰਥਲਾ ਦੇ ਦਰਬਾਰ ਹਾਲ ਨੂੰ ਮੁੜ ਸੁਰਜੀਤ ਕਰਕੇ ਉਨ੍ਹਾਂ ਨੂੰ ਲਗਜ਼ਰੀ ਵਿਰਾਸਤੀ ਹੋਟਲਾਂ ਵਿੱਚ ਬਦਲਿਆ ਜਾਵੇਗਾ। ਇਸ ਤੋਂ ਇਲਾਵਾ, ਰੋਪੜ ਦੇ ਆਮ-ਖਾਸ ਬਾਗ ਵਿੱਚ ਪਿੰਕਾਸਿਆ ਟੂਰਿਸਟ ਕੰਪਲੈਕਸ ਬਣਾ ਕੇ ਸੈਲਾਨੀਆਂ ਦੀਆਂ ਸਹੂਲਤਾਂ ਦਾ ਵਿਸਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਮਾਨ ਸਰਕਾਰ ਭਵਿੱਖ ਦੇ ਨੇਤਾਵਾਂ ਨੂੰ ਕਰ ਰਹੀ ਤਿਆਰ , 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਦਿਆਰਥੀਆਂ ਦਾ ਹੋਵੇਗਾ ਇਤਿਹਾਸਕ ਮੋਕ ਸੈਸ਼ਨ

ਵਪਾਰਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ, ਮੋਹਾਲੀ ਅਤੇ ਲੁਧਿਆਣਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰ ਘੱਟ ਪ੍ਰਦਰਸ਼ਨੀ ਕੇਂਦਰ ਬਣਾਏ ਜਾਣਗੇ। ਇਹ ਕੇਂਦਰ ਪੰਜਾਬ ਨੂੰ ਉੱਤਰੀ ਭਾਰਤ ਦਾ ਵਪਾਰ ਅਤੇ ਸੰਮੇਲਨ ਹੱਬ ਬਣਾ ਕੇ ਨਵੇਂ ਨਿਵੇਸ਼ ਦੇ ਮੌਕੇ ਖੋਲ੍ਹਣਗੇ।ਇਸ ਮੀਟਿੰਗ ਦਾ ਮੁੱਖ ਉਦੇਸ਼ ਇਹਨਾਂ ਪ੍ਰੋਜੈਕਟਾਂ ਨੂੰ ‘ਵਧੇਰੇ ਨਿਵੇਸ਼ਕ-ਅਨੁਕੂਲ’ ਬਣਾਉਣਾ ਸੀ। ਪੀ.ਆਈ.ਡੀ.ਬੀ., ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਨਿਵੇਸ਼ਕਾਂ ਨਾਲ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ, ਸਮਾਂ-ਸੀਮਾਵਾਂ ਅਤੇ ਕਾਨੂੰਨੀ ਪ੍ਰਵਾਨਗੀਆਂ ‘ਤੇ ਚਰਚਾ ਹੋਈ। ਸਰਕਾਰ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਪੀ.ਪੀ.ਪੀ. ਫਰੇਮਵਰਕ ਤਹਿਤ ਮੁਕਾਬਲੇਬਾਜ਼ੀ ਬੋਲੀ ਦੀ ਪ੍ਰਕਿਰਿਆ ਅਤੇ ਮਾਲੀਆ-ਸਾਂਝਾ (Revenue-Sharing) ਮਾਡਲ ਪੂਰੀ ਤਰ੍ਹਾਂ ਪਾਰਦਰਸ਼ੀ ਹੋਣਗੇ।

ਇਹ ਵੀ ਪੜ੍ਹੋ ਮੋਹਾਲੀ ਪੁਲਿਸ ਨੇ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਦੋਸ਼ੀ ਕੀਤੇ ਗ੍ਰਿਫਤਾਰ

ਨਿਵੇਸ਼ਕਾਂ ਨੂੰ ਖੁੱਲ੍ਹ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਪ੍ਰੋਜੈਕਟ ਨਾਲ ਸਬੰਧਤ ਸ਼ਰਤਾਂ ਨੂੰ ਭਰੋਸੇਯੋਗ ਅਤੇ ਨਿਵੇਸ਼ਕ-ਅਨੁਕੂਲ ਬਣਾਇਆ ਜਾ ਸਕੇ। ਇਹ ਪਹਿਲ ਸਪੱਸ਼ਟ ਕਰਦੀ ਹੈ ਕਿ ਸਰਕਾਰ ਨਿੱਜੀ ਖੇਤਰ ਨਾਲ ਇੱਕ ਸਾਰਥਕ ਸੰਵਾਦ ਅਤੇ ਸਹਿਯੋਗ ਲਈ ਮੰਚ ਤਿਆਰ ਕਰ ਰਹੀ ਹੈ।ਰਾਜ ਸਰਕਾਰ ਨੇ ਆਪਣੀ ਵਚਨਬੱਧਤਾ ਦੁਹਰਾਈ ਕਿ ਉਹ ਨਿਵੇਸ਼ਕਾਂ ਲਈ ਇੱਕ ਪਾਰਦਰਸ਼ੀ ਅਤੇ ਅਨੁਕੂਲ ਵਾਤਾਵਰਣ ਯਕੀਨੀ ਬਣਾਏਗੀ, ਤਾਂ ਜੋ ਵਿਸ਼ਵ-ਪੱਧਰੀ ਸੈਰ-ਸਪਾਟਾ ਅਤੇ ਆਤਿਥਿਆ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਸਕੇ। ਸਰਕਾਰ ਨੇ ਕਿਹਾ ਕਿ ਇਹ ਜਨਤਕ ਅਤੇ ਨਿੱਜੀ ਖੇਤਰਾਂ ਦੀ ਭਾਈਵਾਲੀ, ਪੰਜਾਬ ਆਉਣ ਵਾਲੇ ਸੈਲਾਨੀਆਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਅਤੇ ਸੈਰ-ਸਪਾਟਾ ਖੇਤਰ ਵਿੱਚ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ। ਇਹ ਪਹਿਲ ਸਪੱਸ਼ਟ ਕਰਦੀ ਹੈ ਕਿ ਪੰਜਾਬ ਸਰਕਾਰ ਇੱਕ ਖੁਸ਼ਹਾਲ, ਪਾਰਦਰਸ਼ੀ ਅਤੇ ਪ੍ਰਗਤੀਸ਼ੀਲ ਸੂਬਾ ਬਣਾਉਣ ਲਈ ਵਚਨਬੱਧ ਹੈ, ਜਿੱਥੇ ਨਿਵੇਸ਼ ਦਾ ਸੁਆਗਤ ਹੈ ਅਤੇ ਵਿਕਾਸ ਦੀ ਰਫ਼ਤਾਰ ਤੇਜ਼ ਹੈ। ਪੰਜਾਬ, ਹੁਣ ਸੈਰ-ਸਪਾਟਾ ਅਤੇ ਵਿਕਾਸ ਦੇ ਨਕਸ਼ੇ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ!

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੋਹਾਲੀ ਪੁਲਿਸ ਨੇ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਦੋਸ਼ੀ ਕੀਤੇ ਗ੍ਰਿਫਤਾਰ

0

04 ਮੋਟਰਸਾਈਕਲ ਅਤੇ 04 ਮੋਬਾਇਲ ਫੋਨ ਬ੍ਰਾਮਦ ਕੀਤੇ
SAS Nagar News:ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸਨੈਚ ਕੀਤੇ 04 ਮੋਬਾਇਲ ਫੋਨ ਅਤੇ ਚੋਰੀ ਕੀਤੇ 04 ਮੋਟਰਸਾਈਕਲ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ  Punjab ਦੇ Transport ਦਫ਼ਤਰਾਂ ‘ਚ ਹੁਣ ਲੋਕਾਂ ਨੂੰ ਨਹੀਂ ਹੋਣਾ ਪਏਗਾ ਖੱਜਲਖੁਆਰ; ਸੇਵਾ ਕੇਂਦਰਾਂ ਵਿਚ ਮਿਲਣੀਆਂ ਸੇਵਾਵਾਂ

ਮਿਤੀ 24-10-2025 ਨੂੰ ਸੀਮਾ ਖੰਨਾ ਪਤਨੀ ਲੇਟ ਵਿਮਲ ਖੰਨਾ ਵਾਸੀ ਫਲੈਟ ਨੰ: 169/5 ਐਸ.ਬੀ.ਪੀ. ਹੋਮਜ ਐਕਸਟੈਂਨਸ਼ਨ-03 ਸੈਕਟਰ-126 ਖਰੜ ਦੇ ਬਿਆਨਾਂ ਦੇ ਅਧਾਰ ਤੇ 02 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵਿਰੁੱਧ ਮੁਕੱਦਮਾ ਨੰ: 383 ਮਿਤੀ 24-10-2025 ਅ/ਧ 304, 303(2), 317(2), 3(5), BNS ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 17-10-2025 ਨੂੰ ਸ਼ਾਮ ਸਮੇਂ ਉਹ ਆਪਣੇ ਕੰਮਕਾਰ ਤੋਂ ਵਾਪਸ ਆ ਕੇ ਸੋਸਾਇਟੀ ਦੀ ਪਾਰਕਿੰਗ ਵਿੱਚ ਆਪਣੀ ਐਕਟਿਵਾ ਖੜੀ ਕਰ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਪਾਸੋਂ ਉਸਦਾ ਪਰਸ ਖੋਹ ਲਿਆ ਗਿਆ ਸੀ ਅਤੇ ਖੋਹ ਕਰਨ ਵਾਲ਼ੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ ਸਨ। ਜਿਸ ਵਿੱਚ ਮੁਦੱਈ ਦਾ ਮੋਬਾਇਲ ਫੋਨ, ਨਗਦੀ ਅਤੇ ਕੁੱਝ ਆਈ.ਡੀਜ. ਸਨ। ਜੋ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਨਾਮਜਦ ਕਰਕੇ ਨੇੜੇ ਭਗਤਘਾਟ ਖਰੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੂਬਾ ਵਾਸੀਆਂ ਦੀ ਸਮਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਜਿਮੇਵਾਰੀ:ਨਾਇਬ ਸਿੰਘ ਸੈਣੀ

0

👉ਮੁੱਖ ਮੰਤਰੀ ਸੈਣੀ ਨੇ ਲਾਡਵਾ ਵਿੱਚ ਸੁਣੀਆਂ ਜਨਸਮਸਿਆਵਾਂ
Haryana News:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰੇਕ ਨਾਗਰਿਕ ਦੀ ਹਰ ਸਮਸਿਆ ਦਾ ਹੱਲ ਕਰਨਾ ਸਰਕਾਰ ਦੀ ਜਿਮੇਵਾਰੀ ਹੈ। ਨਾਗਰਿਕਾਂ ਦੀ ਸਮਸਿਆ ਸੁਨਣ ਲਈ ਮੁੱਖ ਮੰਤਰੀ ਆਵਾਸ ਦੇ ਦਰਵਾਜੇ 24 ਘੰਟੇ ਖੁੱਲੇ ਹੋਏ ਹਨ, ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੀ ਸੋਮਵਾਰ ਅਤੇ ਵੀਰਵਾਰ ਨੂੰ ਹੱਲ ਸ਼ਿਵਿਰਾਂ ਵਿੱਚ ਜਨਤਾ ਦੀ ਸਮਸਿਆਵਾਂ ਸੁਣੀ ਜਾ ਰਹੀਆਂ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਲਾਡਵਾ ਵਿੱਚ ਆਯੋਜਿਤ ਜਨ ਸੰਵਾਦ ਪ੍ਰੋਗਰਾਮ ਵਿੱਚ ਲਾਡਵਾ ਵਿਧਾਨਸਭਾ ਦੇ ਲੋਕਾਂ ਦੀ ਸਮਸਿਆਵਾਂ ਨੂੰ ਸੁਣ ਰਹੇ ਸਨ। ਮੁੱਖ ਮੰਤਰੀ ਨੇ ਕਰੀਬ 200 ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ, ਇੰਨ੍ਹਾਂ ਵਿੱਚ ਬੀਪੀਐਲ ਰਾਸ਼ਨ ਕਾਰਡ, ਪਰਿਵਾਰ ਪਹਿਚਾਣ ਪੱਤਰ, ਬਿਜਲੀ ਅਤੇ ਪੁਲਿਸ ਨਾਲ ਸਬੰਧਿਤ ਸ਼ਿਕਾਇਤਾਂ ਸ਼ਾਮਿਲ ਰਹੀਆਂ।

ਇਹ ਵੀ ਪੜ੍ਹੋ  ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟੈਲ ਨਾਲ ਜੁੜਿਆ ਕਾਰਕੁਨ ਫਿਰੋਜ਼ਪੁਰ ਤੋਂ 5 ਕਿਲੋ ਹੈਰੋਇਨ ਸਮੇਤ ਕਾਬੂ

ਮੁੱਖ ਮੰਤਰੀ ਨੇ ਸਮਸਿਆਵਾਂ ਸੁਨਣ ਦੇ ਬਾਅਦ ਪੀਡਬਲਿਯੂਡੀ ਰੇਸਟ ਹਾਊਸ ਪਰਿਸਰ ਵਿੱਚ ਪੌਧਾਰੋਪਣ ਵੀ ਕੀਤਾ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸਾਨ ਹਿੱਤ ਮੌਜੂਦਾ ਸਰਕਾਰ ਦੀ ਨੀਤੀਆਂ ਦੇ ਕੇਂਦਰ ਵਿੱਚ ਹਨ। ਸੂਬੇ ਵਿੱਚ ਹੁਣ ਫਸਲਾਂ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਗੰਨ੍ਹੇ ਦਾ ਸਹਾਇਕ ਮੁੱਲ 415 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ। ਮੁੱਖ ਮੰਤਰੀ ਨੇ ਦਸਿਆ ਕਿ ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਵਜੋ ਲਗਭਗ 1,48,000 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਰਾਜ ਦੇ ਸਮੇਂ ਤੋਂ ਚੱਲੀ ਆ ਰਹੀ ਅਬਿਆਨਾ ਪ੍ਰਣਾਲੀ ਨੂੰ ਖਤਮ ਕਰ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਹਰਿਆਣਾ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨ ਸੱਭ ਤੋਂ ਵੱਧ ਦਿੱਤੀ ਜਾ ਰਹੀ ਹੈ, ਜਿਸ ਨੂੰ ਹਾਲ ਹੀ ਵਿੱਚ 3,000 ਰੁਪਏ ਤੋਂ ਵਧਾ ਕੇ 3200 ਰੁਪਏ

ਇਹ ਵੀ ਪੜ੍ਹੋ  Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਮਹੀਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਦੀਨਦਿਆਲ ਲਾਡੋ ਲੱਕਛਮੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਗਰੀਬ ਮਹਿਲਾਵਾਂ ਨੂੰ ਅਗਾਮੀ 1 ਨਵੰਬਰ ਤੋਂ 2100 ਰੁਪਏ ਮਹੀਨਾ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਕੀਤਾ ਹੈ। ਇਸੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਨੇ ਵੋਕਲ ਫਾਰ ਲੋਕਲ ਅਤੇ ਮੇਕ ਇਨ ਇੰਡੀਆ ਦੀ ਅਪੀਲ ਕੀਤੀ ਹੈ ਅਤੇ ਜੀਐਸਟੀ ਸੁਧਾਰਾਂ ਰਾਹੀਂ ਅਰਥਵਿਵਸਥਾ ਨੂੰ ਮਜਬੂਤੀ ਦਿੱਤੀ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਦੇ ਵਿਕਾਸ ਅਤੇ ਭਲਾਈਕਾਰੀ ਯੋਜਨਾਵਾਂ ਦਾ ਵਨਰਣ ਵੀ ਕੀਤਾ।ਇਸ ਮੌਕੇ ‘ਤੇ ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਸ੍ਰੀ ਵਿਸ਼ਰਾਮ ਕੁਮਾਰ ਮੀਣਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

 👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਨਕਾਣਾ ਸਾਹਿਬ ਜਾਣ ਲਈ 2185 ਸ਼ਰਧਾਲੂਆਂ ਨੂੰ ਮਿਲੇ ਪਾਕਿਸਤਾਨ ਦੇ ਵੀਜ਼ੇ

0

👉4 ਨਵੰਬਰ ਨੂੰ ਅਟਾਰੀ ਬਾਰਡਰ ਰਾਹੀਂ ਰਵਾਨਾ ਹੋਵੇਗਾ ਜਥਾ
Amritsar News: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਸ਼ੁਰੂ ਹੋਈ ਜੰਗ ਕਾਰਨ ਬੰਦ ਹੋਏ ਬਾਰਡਰਾਂ ਤੋਂ ਬਾਅਦ ਹੁਣ ਪਹਿਲੀ ਵਾਰ ਸਿੱਖ ਸਰਧਾਲੂਆਂ ਦਾ ਜਥਾ ਅਟਾਰੀ ਬਾਰਡਰ ਰਾਹੀਂ ਗੁਰਪੂਰਬ ਮਨਾਉਣ ਦੇ ਲਈ ਸ਼੍ਰੀ ਨਨਕਾਣਾ ਸਾਹਿਬ ਜਾ ਰਿਹਾ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੀ ਛਾਣਬੀਣ ਤੋਂ ਬਾਅਦ ਪਾਕਿਸਤਾਨ ਅੰਬੈਸੀ ਵੱਲੋਂ 2185 ਸ਼ਰਧਾਲੂਆਂ ਨੂੰ ਪਾਕਿਸਤਾਨ ਦਾ ਵੀਜ਼ੇ ਦਿੱਤੇ ਗਏ ਹਨ। ਇਹ ਵੀਜ਼ੇ ਜਿਆਦਾਤਰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਨੂੰ ਹੀ ਮਿਲੇ ਹਨ।

ਇਹ ਵੀ ਪੜ੍ਹੋ  Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਹਾਲਾਂਕਿ ਹਾਲੇ ਤੱਕ ਜਥੇ ਦੇ ਜਾਣ ਦੀ ਮਿਤੀ ਤੈਅ ਨਹੀਂ ਹੋਈ ਹੈ ਪ੍ਰੰਤੂ ਭਾਰਤੀ ਕੰਲੈਡਰ ਮੁਤਾਬਕ 3,4 ਅਤੇ 5 ਨਵੰਬਰ ਨੂੰ ਗੁਰਪੂਰਬ ਮਨਾਇਆ ਜਾ ਰਿਹਾ। ਜਿਸਦੇ ਚੱਲਦੇ 1 ਜਾਂ 2 ਨਵੰਬਰ ਨੂੰ ਇਹ ਜਥਾ ਰਵਾਨਾ ਹੋ ਸਕਦਾ ਹੈ। ਦਸਣਾਂ ਬਣਦਾ ਹੈ ਕਿ ਪਾਕਿਸਤਾਨ ਨਾਲ ਜੰਗ ਲੱਗਣ ਦੌਰਾਨ ਹੀ ਪੰਜਾਬ ਅਤੇ ਹਰਿਆਣਾ ਵਿਚੋਂ ਦਰਜ਼ਨਾਂ ਅਜਿਹੇ ਯੂਟਿਊਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਵੱਖ ਵੱਖ ਸਮਿਆਂ ਦੌਰਾਨ ਪਾਕਿਸਤਾਨ ਦੇ ਵਿਚ ਜਾ ਕੇ ਵੀਡੀਓ ਬਣਾਉਂਦੇ ਰਹੇ ਹਨ। ਜਿਸਦੇ ਚੱਲਦੇ ਬਜ਼ੁਰਗਾਂ ਨੂੰ ਛੱਡ ਇਸ ਵਾਰ ਨੌਜਵਾਨਾਂ ਵਿਚ ਪਾਕਿਸਤਾਨ ਜਾਣ ਲਈ ਉਤਸ਼ਾਹ ਵੀ ਘੱਟ ਦੇਖਿਆ ਗਿਆ ਹੈ। ਇਸਤੋਂ ਇਲਾਵਾ ਪਾਕਿਸਤਾਨ ਨਾਲ ਆਪਣੇ ਨਾਜ਼ੁਕ ਸਬੰਧਾਂ ਨੂੰ ਦੇਖਦਿਆਂ ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਵੀ ਜਿਆਦਾ ਸਖ਼ਤੀ ਕੀਤੀ ਗਈ ਹੈ ਤੇ ਉਕਤ ਤਿੰਨਾਂ ਸੰਸਥਾਵਾਂ ਨੂੰ ਛੱਡ ਬਾਕੀ ਜਥੇਬੰਦੀਆਂ ਦੇ ਰਾਹੀਂ ਭੇਜੇ ਜਾਣ ਵਾਲੇ ਜਥਿਆਂ ਨੂੰ ਵੀ ਮੰਨਜੂਰੀ ਨਹੀਂ ਦਿੱਤੀ ਹੈ।

 👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ਦੇ Transport ਦਫ਼ਤਰਾਂ ‘ਚ ਹੁਣ ਲੋਕਾਂ ਨੂੰ ਨਹੀਂ ਹੋਣਾ ਪਏਗਾ ਖੱਜਲਖੁਆਰ; ਸੇਵਾ ਕੇਂਦਰਾਂ ਵਿਚ ਮਿਲਣੀਆਂ ਸੇਵਾਵਾਂ

0

Ludhiana News: ਪੰਜਾਬ ਸਰਕਾਰ ਨੇ ਸੂਬੇ ਦੇ ਟ੍ਰਾਂਸਪੋਰਟ ਦਫ਼ਤਰਾਂ ‘ਚ ਲੋਕਾਂ ਦੀ ਹੁੰਦੀ ਖੱਜਲਖੁਆਰੀ ਰੋਕਣ ਲਈ ਵੱਡਾ ਫੈਸਲਾ ਲਿਆ ਹੈ। ਆਰਟੀਓ ਦਫ਼ਤਰਾਂ ਵਿਚ ਮਿਲਦੀਆਂ ਸਹੂਲਤਾਂ ਨੂੰ ਹੁਣ ਸੂਬੇ ਭਰ ਦੇ ਸੇਵਾ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਹੈ। ਇਸ ਫੈਸਲੇ ਦੇ ਨਾਲ ਡਰਾਈਵਿੰਗ ਲਾਇਸੰਸ ਬਣਾਉਣ ਤੋਂ ਲੈ ਕੇ ਟ੍ਰਾਂਸਪੋਰਟ ਦਫ਼ਤਰਾਂ ਦੇ ਸਾਰੇ ਜਨਤਕ ਸੇਵਾ ਵਾਲੇ ਕੰਮਾਂ ਲਈ ਹੁਣ ਉਥੇ ਗੇੜੇ ਕੱਢਣ ਦੀ ਜਰੂਰਤ ਨਹੀਂ ਹੋਵੇਗੀ, ਬਲਕਿ ਥੋੜੀ ਜਿਹੀ ਵੱਧ ਫ਼ੀਸ ਦੇ ਕੇ ਸੇਵਾ ਕੇਂਦਰਾਂ ਵਿਚ ਇੱਕ ਛੱਤ ਥੱਲੇ ਇਹ ਸਾਰੀਆਂ ਸੇਵਾਵਾਂ ਮਿਲਣਗੀਆਂ।

ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਇਸ ਸਬੰਧ ਵਿਚ ਟ੍ਰਾਂਸਪੋਰਟ ਦਫ਼ਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਲੁਧਿਆਣਾ ਦੇ ਆਰਟੀਓ ਦਫ਼ਤਰ ਇਹ ਸੇਵਾਵਾਂ ਸੇਵਾ ਕੇਂਦਰ ਵਿਚ ਤਬਦੀਲ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰਕਾਰ ਦੇ ਉੱਚ ਅਧਿਕਾਰੀਆਂ ਮੁਤਾਬਕ ਟ੍ਰਾਂਸਪੋਰਟ ਦਫ਼ਤਰਾਂ ‘ਚ ਖੱਜਲਖੁਆਰੀ ਤੇ ਭ੍ਰਿਸ਼ਟਾਚਾਰ ਦੀਆਂ ਅਕਸਰ ਹੀ ਮਿਲਦੀਆਂ ਸਿਕਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਹੁਣ ਨਾਗਰਿਕਾਂ ਨੂੰ ਕੋਈ ਵੀ ਸੇਵਾਵਾਂ ਲੈਣ ਲਈ ਟ੍ਰਾਂਸਪੋਰਟ ਦਫ਼ਤਰ ਦੇ ਮੁਲਾਜਮਾਂ ਤੇ ਅਧਿਕਾਰੀਆਂ ਦੇ ਸਾਹਮਣੇ ਆਉਣਾ ਨਹੀਂ ਪਏਗਾ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਲਈ “ਦਿ ਇੰਗਲਿਸ਼ ਐੱਜ” ਪ੍ਰੋਗਰਾਮ ਸ਼ੁਰੂ

ਪਹਿਲੇ ਪੜਾਅ ਤਹਿਤ 28 ਸੇਵਾਵਾਂ ਅਤੇ ਦੂਜੇ ਪੜਾਅ ਤਹਿਤ ਬਾਕੀ 28 ਸੇਵਾਵਾਂ ਸੇਵਾ ਕੇਂਦਰਾਂ ਨਾਲ ਜੁੜਣਗੀਆਂ। ਜਿਕਰਯੋਗ ਹੈ ਕਿ ਪੰਜਾਬ ਵਿੱਚ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਵਿਚ 544 ਸੇਵਾ ਕੇਂਦਰ ਹਨ ਜਿੱਥੇ ਸਰਕਾਰ ਦੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਨਿਰੰਤਰ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਅੱਜ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ ਸੇਵਾਵਾਂ ਵੀ ਇੰਨ੍ਹਾਂ ਸੇਵਾਂ ਕੇਂਦਰਾਂ ਵਿਚ ਉਪਲਬਧ ਹੋਣਗੀਆਂ। ਵੱਡੀ ਗੱਲ ਇਹ ਵੀ ਹੈ ਕਿ ਨਾਗਰਿਕ ਆਨਲਾਈਨ ਤਰੀਕੇ ਦੇ ਨਾਲ ਘਰ ਬੈਠ ਕੇ ਵੀ ਸੇਵਾ ਲਈ ਅਪਲਾਈ ਕਰ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

0

👉ਜਿਹੜੇ ਥਾਣੇ ਵਿਚ ਦਿੱਤਾ ਸੀ ਝੂਠਾ ਪਰਚਾ, ਉਸੇ ਵਿਚ ਹੀ ਕੀਤਾ ਗਿਆ ਹੈ ਬੰਦ
Jalandhar News: ਬੀਤੀ ਦੇਰ ਸ਼ਾਮ ਪੰਜਾਬ ਪੁਲਿਸ ਵੱਲੋਂ ਆਪਣੇ ਹੀ ਇੱਕ ਸਾਬਕਾ ਐਸਐਸਪੀ ਰਛਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸਦੇ ਉਪਰ ਕਥਿਤ ਤੌਰ ‘ਤੇ ਇੱਕ ਨਿੱਜੀ ਰੰਜਿਸ਼ ਕੱਢਣ ਦੇ ਲਈ ਇੱਕ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿਚ ਫ਼ਸਾਉਣ ਦੇ ਦੋਸ਼ ਹਨ। ਸਾਬਕਾ ਐਸਐਸਪੀ ਨੂੰ ਏਐਨਟੀਐਫ਼ (ਐਸਟੀਐਫ਼) ਵੱਲੋਂ ਬਿਆਸ ਦੇ ਨੇੜਿਓ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਵਿਖੇ ਰੱਖਿਆ ਗਿਆ ਹੈ, ਜਿੱਥੇ ਉਕਤ ਐਸਐਸਪੀ ਵਿਰੁਧ ਕਰੀਬ ਸਾਢੇ 6 ਸਾਲ ਪਹਿਲਾਂ ਇੱਕ ਨੌਜਵਾਨ ਨੂੰ ਨਸ਼ਿਆਂ ਦੇ ਝੁਠੇ ਕੇਸ ਵਿਚ ਬੰਦ ਕਰਨ ਦੇ ਦੋਸ਼ ਲੱਗੇ ਸਨ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਡਿਜੀਟਲ ਖ਼ਤਰਿਆਂ ਤੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਫਲੈਗਸ਼ਿਪ ਪਹਿਲਕਦਮੀ ‘ਸਾਈਬਰ ਜਾਗੋ’ ਦੀ ਸ਼ੁਰੂਆਤ

ਇਸ ਮਾਮਲੇ ਵਿਚ ਉਕਤ ਐਸਐਸਪੀ ਦੇ ਅੱਖਾਂ ਦੇ ਤਾਰੇ ਰਹਿ ਚੁੱਕੇ ਦੋ ਪੁਲਿਸ ਅਧਿਕਾਰੀ ਤੇ ਦੋ ਸਿਵਲੀਅਨ ਵਿਅਕਤੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਹ ਸਾਰੀ ਕਾਰਵਾਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਹੋਈ ਜਾਂਚ ਪੜਤਾਲ ਤੋਂ ਬਾਅਦ ਹੋਈ ਹੈ। ਗ੍ਰਿਫਤਾਰ ਪੁਲਿਸ ਅਧਿਕਾਰੀ ਰਛਪਾਲ ਸਿੰਘ ਕਾਂਗਰਸ ਸਰਕਾਰ ਦੌਰਾਨ ਕਈ ਜ਼ਿਲ੍ਹਿਆਂ ਦਾ ਐਸਐਸਪੀ ਰਹਿਣ ਤੋਂ ਇਲਾਵਾ ਲੰਮਾ ਸਮਾਂ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਏਆਈਜੀ ਵਜੋਂ ਸੇਵਾ ਨਿਭਾਉਂਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜਦ ਏਆਈਜੀ ਰਛਪਾਲ ਸਿੰਘ ਐਸਟੀਐਫ਼ ਅੰਮ੍ਰਿਤਸਰ ਰੇਂਜ ਵਿਖੇ ਤੈਨਾਤ ਸੀ ਤਾਂ ਉਸਦੇ ਇਸ਼ਾਰੇ ‘ਤੇ 11 ਫਰਵਰੀ 2009 ਨੂੰ ਕਿਸਾਨ ਅਮਰਿੰਦਰ ਸਿੰਘ ਵਾਸੀ ਪਿੰਡ ਮਾੜੀ ਟਾਂਡਾ ਜ਼ਿਲ੍ਹਾ ਗੁਰਦਾਸਪੁਰ ਵਿਰੁਧ 200 ਗ੍ਰਾਮ ਹੈਰੋਇਨ ਬਰਾਮਦਗੀ ਦਾ ਪਰਚਾ ਦਰਜ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਰਿਕਾਰਡ ਕਮੀ ਆਈ-ਮੁੱਖ ਮੰਤਰੀ

ਇਹ ਕਾਰਵਾਈ ਐਸਟੀਐਫ ਇੰਸਪੈਕਟਰ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਸੀ। ਅੰਮ੍ਰਿਤਸਰ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ ਦਰਜ਼ ਇਸ ਕੇਸ ਵਿਚ ਸਬ-ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੂੰ ਜਾਂਚ ਅਧਿਕਾਰੀ ਬਣਾਇਆ ਗਿਆ ਸੀ। ਨਸ਼ਾ ਤਸਕਰੀ ਦੇ ਕੇਸ ਵਿਚ ਦਰਜ਼ ਕਿਸਾਨ ਅਮਰਿੰਦਰ ਸਿੰਘ ਜੇਲ੍ਹ ਤੋਂ ਬਾਹਰ ਆਉਣ ਬਾਅਦ ਹਾਈਕੋਰਟ ਗਿਆ ਸੀ, ਜਿੱਥੇ ਉਸਨੇ ਦਾਅਵਾ ਕੀਤਾ ਸੀ ਕਿ ਇੱਕ ਨਿੱਜੀ ਮੈਟਰ ਦੇ ਚੱਲਦਿਆਂ ਉਸਨੂੰ ਸਰਦੂਲ ਸਿੰਘ ਅਤੇ ਦਲਬੀਰ ਸਿੰਘ ਦੇ ਨਾਲ ਮਿਲਕੇ ਉਕਤ ਏਆਈਜੀ ਰਛਪਾਲ ਸਿੰਘ ਨੇ ਝੂਠਾ ਨਸ਼ਾ ਤਸਕਰੀ ਦਾ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸਦਾ ਨਸ਼ਿਆਂ ਦੇ ਕਾਰੋਬਾਰ ਨਾਲ ਕੋਈ ਦੂਰ ਦਾ ਵਾਸਤਾ ਨਹੀਂ।

ਇਹ ਵੀ ਪੜ੍ਹੋ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟੈਲ ਨਾਲ ਜੁੜਿਆ ਕਾਰਕੁਨ ਫਿਰੋਜ਼ਪੁਰ ਤੋਂ 5 ਕਿਲੋ ਹੈਰੋਇਨ ਸਮੇਤ ਕਾਬੂ

ਇਸ ਮਾਮਲੇ ਵਿਚ ਹਾਈਕੋਰਟ ਵੱਲੋਂ ਆਈਜੀ ਰੈਂਕ ਦੇ ਅਧਿਕਾਰੀ ਕੋਲੋਂ ਜਾਂਚ ਕਰਵਾਈ ਗਈ ਤੇ ਜਾਂਚ ਵਿਚ ਸਿਕਾਇਤਕਰਤਾ ਅਮਰਿੰਦਰ ਸਿੰਘ ਉਪਰ ਲੱਗੇ ਦੋਸ਼ ਝੂਠੇ ਪਾਏ ਗਏ। ਜਿਸਤੋਂ ਬਾਅਦ ਪੁਲਿਸ ਨੇ ਸਬ ਇੰਸਪੈਕਟਰ ਅਮਰਪ੍ਰਤਾਪ ਸਿੰਘ, ਇੰਸਪੈਕਟਰ ਪ੍ਰਵੀਨ ਕੁਮਾਰ ਅਤੇ ਦੋਨਾਂ ਸਿਵਲੀਅਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਸਾਬਕਾ ਐਸਐਸਪੀ ਰਛਪਾਲ ਸਿੰਘ ਆਪਣੀ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ।ਸੂਚਨਾ ਮੁਤਾਬਕ ਰਛਪਾਲ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1904201