ਬਹੁਪੱਖੀ ਸ਼ਖਸੀਅਤ ਸਵਰਨ ਭੰਗੂ ਦੀ ਯਾਦ ’ਚ ਸਰਧਾਂਜਲੀ ਸਮਾਗਮ ਤੇ ਕਵੀ ਦਰਬਾਰ ਕਰਵਾਇਆ

Date:

spot_img
Bathinda News: ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਅਤੇ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋ ਸਾਂਝੇ ਤੌਰ ਤੇ ਮਰਹੂਮ ਬਹੁਪਰਤੀ ਸਖ਼ਸੀਅਤ, ਜੋ ਹਰ ਵੰਨਗੀ ਦੇ ਪ੍ਰਗਤੀਸ਼ੀਲ ਹਲਕਿਆਂ ਵਿੱਚ ਮਕਬੂਲ ਸਨ, ਸਵਰਨ ਭੰਗੂ ਦੀ ਯਾਦ ਵਿੱਚ ਸਥਾਨਕ ਟੀਚਰਜ ਹੋਮ ਵਿਖੇ ਤਰਕਸ਼ੀਲ ਸੁਸਾਇਟੀ ਅਤੇ ਟੀਚਰਜ ਹੋਮ ਟਰੱਸਟ ਦੇ ਸਹਿਯੋਗ ਨਾਲ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਸਾਹਿਤ ਸੱਭਿਆਚਾਰ ਮੰਚ ਦੇ ਪ੍ਰਧਾਨ ਸ੍ਰੀ ਅਤਰਜੀਤ ਕਹਾਣੀਕਾਰ ਨੇ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੂੰ ਸਮਾਗਮ ਦੀ ਪ੍ਰਧਾਨਗੀ ਤੇ ਮੰਚ ਸੰਚਾਲਨ ਕਰਨ ਦੀ ਬੇਨਤੀ ਕੀਤੀ। ਸਮਾਗਮ ਦੀ ਸੁਰੂਆਤ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ੍ਰੀ ਭੰਗੂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸ੍ਰੀ ਮਾਨਖੇੜਾ ਨੇ ਇਹ ਸਮਾਗਮ ਕਰਨ ਦੀ ਰੂਪ ਰੇਖਾ ਬਿਆਨ ਕਰਦਿਆਂ ਮੰਚ ਵੱਲੋਂ ਜੁਲਾਈ ਅਗਸਤ ਵਿੱਚ ਵੱਡਾ ਸਰਧਾਂਜਲੀ ਸਮਾਗਮ ਕਰਨ ਅਤੇ ਸ੍ਰੀ ਭੰਗੂ ਦੀ ਧਰਮਪਤਨੀ ਗੁਰਪ੍ਰੀਤ ਕੌਰ ਭੰਗੂ ਨੂੰ ਸਨਮਾਨਿਤ ਕਰਨ ਦੀ ਤਜਵਜ਼ ਦੀ ਵਿਆਖਿਆ ਕੀਤੀ।
ਉਹਨਾਂ ਯਾਦ ਲਈ ਵਾਧਾ ਇਹ ਕੀਤਾ ਕਿ ਸ੍ਰੀ ਭੰਗੂ ਹੁਰਾਂ ਨੂੰ ਸਮਰਪਿਤ ‘ਪਰਵਾਜ਼’ ਦਾ ਵਿਸ਼ੇਸ਼ ਅੰਕ ਜਾਰੀ ਕਰਨ ਦੀ ਸਲਾਹ ਦਿੱਤੀ। ਸਰਧਾਂਜਲੀ ਦੇ ਸ਼ਬਦ ਭੇਂਟ ਕਰਦਿਆਂ ਲੋਕ ਪੱਖੀ ਗੀਤਕਾਰ ਤੇ ਗਾਇਕ ਜਗਸੀਰ ਜੀਦਾ ਨੇ ਸ੍ਰੀ ਭੰਗੂ ਹੋਰਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਦੇ ਗਿਆਨ, ਸਿੱਖਿਆ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਤੇ ਚਰਚਾ ਕੀਤੀ ਕਿ ਕਿਵੇਂ ਉਹ ਲੋਕ ਖੇਮਿਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਵੀ ਮਾਰਗ ਦਰਸ਼ਕ ਸਨ। ਪੱਤਰਕਾਰ ਤੇ ਤਰਕਸ਼ੀਲ ਆਗੂ ਰਣਧੀਰ ਗਿੱਲਪੱਤੀ ਨੇ ਕ੍ਰਾਂਤੀਕਾਰੀ ਲਹਿਰ ਦੌਰਾਨ ਸ੍ਰੀ ਭੰਗੂ ਹੁਰਾਂ ਨਾਲ ਬਿਤਾਏ ਸਾਲਾਂ ਨੂੰ ਯਾਦ ਕੀਤਾ ਤੇ ਉਹਨਾਂ ਦੇ ਲਾਸਾਨੀ ਯੋਗਦਾਨ ਉੱਪਰ ਫ਼ਖਰ ਮਹਿਸੂਸ ਕਰਦਿਆਂ ਸਰਧਾਂਜਲੀ ਭੇਂਟ ਕੀਤੀ। ਉਹਨਾਂ ਦੱਸਿਆ ਕਿ ਸ੍ਰੀ ਭੰਗੂ ਜਿੰਦਾਦਿਲ ਸਖ਼ਸ ਦੇ ਨਾਲ ਨਾਲ ਹਸਮੁੱਖ ਅਤੇ ਮਲੌਲੀਆ ਸੁਭਾਅ ਦੇ ਮਾਲਕ ਵੀ ਸਨ। ਅਮਿੰਤ ਬੰਗੇ ਨੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਪਲਾਂ ਨੂੰ ਚੇਤੇ ਕੀਤਾ, ਜਦੋਂ ਉਸਨੂੰ ਸਕੂਲ ਦੇ ਵਿਦਿਆਰਥੀਆਂ ਲਈ ਇਨਕਲਾਬੀ ਗੀਤਾਂ ਲਈ ਸੱਦਾ ਦਿੱਤਾ ਸੀ। ਇਸ ਤੋਂ ਇਲਵਾ ਕਹਾਣੀਕਾਰ ਬਲਵਿੰਦਰ ਸਿੰਘ ਭੁੱਲਰ, ਟੀਚਰਜ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ, ਸੇਵਾਮੁਕਤ ਅਧਿਕਾਰੀ ਗੋਪਾਲ ਸਿੰਘ, ਪ੍ਰਿੰ: ਜਸਵੀਰ ਸਿੰਘ ਢਿੱਲੋਂ ਨੇ ਵੀ ਸ੍ਰੀ ਭੰਗੂ ਨੂੰ ਸਰਧਾਂਜਲੀ ਭੇਂਟ ਕੀਤੀ।
ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੇ ਪ੍ਰਧਾਨ ਸ੍ਰੀ ਅਤਰਜੀਤ ਕਹਾਣੀਕਾਰ ਨੇ ਸੰਬੋਧਨ ਕਰਦਿਆਂ ਉਹਨਾਂ ਨਾਲ ਇੱਕ ਹੋਰ ਰਿਸਤੇ ਦਾ ਜਿਕਰ ਕਰਦਿਆਂ ਮਾਣ ਕੀਤਾ ਅਤੇ ਗੁਰਦੇਵ ਸਿੰਘ ਕੰਗ ਸਕੂਲ ਗੁੱਜਰਾਂ ਅਤੇ ਆਪਣਾ ਘਰ ਵੀ ਸਕੂਲ ਨੂੰ ਦਾਨ ਕਰਨ ਦੀ ਚਰਚਾ ਕੀਤੀ। ਉਹਨਾਂ ਲੇਖਕ ਸੁਖੋਮÇਲੰਸਕੀ ਦੀ ਪੁਸਤਕ ਬੱਚਿਆਂ ਨੂੰ ਦਿਆਂ ਦਿਲ ਆਪਣਾ ਅਤੇ ਗੁਜਰਾਤੀ ਲੇਖਕ ਗਿੱਜੂ ਭਾਈ ਵਿਧੇਕਾ ਦੀ ਪੁਸਤਕ ਜਾਗਦੀਆਂ ਅੱਖਾਂ ਦਾ ਜਿਕਰ ਕਰਦਿਆਂ ਸਵਰਨ ਭੰਗੂ ਨੂੰ ਪੰਜਾਬ ਦਾ ਸੁਖੋਮÇਲੰਸਕੀ ਕਿਹਾ ਅਤੇ ਐਲਾਨ ਕੀਤਾ ਕਿ ਪਰਵਾਜ ਮੈਗਜੀਨ ਦਾ ਵਿਸ਼ੇਸ ਪੂਰਕ ਅੰਕ ਵੱਡੇ ਵਿਦਵਾਨਾਂ ਤੋਂ ਉਹਨਾਂ ਬਾਰੇ ਲਿਖਵਾ ਕੇ ਕੱਢਿਆ ਜਾਵੇਗਾ ਅਤੇ ਬੀਬੀ ਗੁਰਪ੍ਰੀਤ ਭੰਗੂ ਨੂੰ ਵੱਡੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਉਪਰੰਤ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਕਵੀ ਦਰਬਾਰ ਵਿੱਚ ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਮਨਜੀਤ ਬਠਿੰਡਾ, ਦਿਲਬਾਗ ਸਿੰਘ, ਰਮੇਸ ਗਰਗ, ਪ੍ਰਿਸੀਪਲ ਜਸਵੀਰ ਸਿੰਘ ਢਿੱਲੋਂ, ਰਣਬੀਰ ਰਾਣਾ, ਅਮਰ ਸਿੰਘ ਸਿੱਧੂ, ਮਲਕੀਤ ਮਛਾਣਾ, ਭੋਲਾ ਸਿੰਘ ਸ਼ਮੀਰੀਆ, ਤੇਜਾ ਸਿੰਘ ਪ੍ਰੇਮੀ, ਕੁਲਵੰਤ ਸਿੰਘ ਤਰਕ ਆਦਿ ਨੇ ਸ੍ਰੀ ਭੰਗੂ ਦੇ ਸਰਧਾਂਜਲੀ ਸਮਾਗਮ ਨੂੰ ਸਮਰਪਿਤ ਆਪਣੇ ਕਲਾਮ ਪੇਸ਼ ਕੀਤੇ। ਅਖ਼ੀਰ ਵਿੱਚ ਕਹਾਣੀਕਾਰ ਆਗਾਜਵੀਰ ਨੂੰ ਰਾਗ ਮੈਗਜੀਨ ਵੱਲੋਂ ਐਵਾਰਡ ਲਈ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

World Bicycle Day; ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਸਾਈਕਲ ਰੈਲੀ

👉ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ...

Moga Police ਵੱਲੋਂ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ ਲੁੱਟਣ ਵਾਲੇ 3 ਮੁਲਜ਼ਮ ਕਾਬੂ

Moga News: Moga Police ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ...