Saturday, May 16, 2026
Home Blog Page 375

DAV College Bathinda ਦੇ MA ਪੋਲਿਟੀਕਲ ਸਾਇੰਸ (1st Sem) ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਵਿੱਚ ਨਾਮਣਾ ਖੱਟਿਆ

0

Bathinda News: DAV College Bathinda ਦੇ ਐਮ.ਏ. ਪੋਲਿਟੀਕਲ ਸਾਇੰਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਵਿੱਚੋਂ ਚੰਗੇ ਨਤੀਜੇ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸ਼ਰਨਜੀਤ ਕੌਰ ਨੇ ਕਲਾਸ ਵਿਚੋਂ ਪਹਿਲਾ ਸਥਾਨ, ਮਹਿਕਦੀਪ ਕੌਰ ਨੇ ਦੂਜਾ ਅਤੇ ਦਵਿੰਦਰ, ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ ਦਿਲ-ਕੰਬਾਉਂ ਘਟਨਾ; ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਵਿਭਾਗ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਯੋਗ ਅਗਵਾਈ ਹੇਠ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ ਹੈ।ਕਾਲਜ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਪੋਲਿਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ.ਪਵਨਪ੍ਰੀਤ ਸਿੰਘ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਉਨਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਤਾਕੀਦ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਸਵਰਨਕਾਰ ਸੰਘ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ਵਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ

0

👉ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਸੁਖਮਨੀ ਸਾਹਿਬ ਪਾਠ ਮੌਕੇ ਹੋਏ ਨਤਮਸਤਕ
Sri Mukatsar Sahib News: ਸ੍ਰੀ ਵਿਸ਼ਵਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਮਨਾਉਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਵਰਨਕਾਰ ਸੰਘ ਦੇ ਪ੍ਰਮੁੱਖ ਅਹੁੱਦੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਤਮਸਤਕ ਹੋਏ। ਸਵਰਨਕਾਰ ਸੰਘ ਸ੍ਰੀ ਮੁਕਤਸਰ ਸਾਹਿਬ ਵੱਲੋਂ ਬੰਦੀ ਛੋੜ ਦਿਵਸ, ਹਸਤ ਕਲਾ ਦੇ ਜਗਤ ਗੁਰੂ ਬਾਬਾ ਵਿਸ਼ਵਕਰਮਾ ਦਿਵਸ ਅਤੇ ਸੋਨੀ ਸਵਰਨਕਾਰ ਸਮਾਜ ਦੇ ਆਦਿ ਪੁਰਸ਼ ਸ੍ਰੀ ਅਜਮੀੜ ਦੇਵ ਮਹਾਰਾਜ ਜੀ ਦੀ ਜਯੰਤੀ ਦਾ ਸਮਾਰੋਹ ਸਵਰਨਕਾਰ ਧਰਮਸ਼ਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਲਵਿੰਦਰ ਸਿੰਘ ਕੰਡਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਕਰਤਾਰ ਸਿੰਘ ਜੌੜਾ ਪ੍ਰਧਾਨ ਪੰਜਾਬ ਸਵਰਨਕਾਰ ਸੰਘ (ਰਜਿ.898) ਅਤੇ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀਅ ਸਵਰਨਕਾਰ ਸੰਘ (ਰਜਿ.3545) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਜੌੜਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵਕਰਮਾ ਜੀ ਕਿਰਤ ਕਲਾ ਦੇ ਮਹਾਪੁਰਸ਼ ਸਨ।

ਇਹ ਵੀ ਪੜ੍ਹੋ ਦਿਲ-ਕੰਬਾਉਂ ਘਟਨਾ; ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਕੰਪਿਉਟਰ ਅਤੇ ਇਲੈਕਟ੍ਰੌੌਨਿਕ ਯੁਗ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਪੂਜਾ ਕਰਨ ਉਪਰੰਤ ਹੀ ਮਸ਼ੀਨੀ ਅਤੇ ਕਾਰੀਗਰੀ ਦੇ ਕੰਮ ਸ਼ੁਰੂ ਕੀਤੇ ਜਾਂਦੇ ਹਨ। ਇਸ ਤਰ੍ਹਾਂ ਹੀ ਸ੍ਰੀ ਅਜਮੀੜ ਦੇਵ ਮਹਾਰਾਜ ਜੀ, ਸੋਨੀ ਸਵਰਨਕਾਰ ਸਮਾਜ ਦੇ ਅਤੀ ਆਦਰਨੀਅ ਹਨ ਜਿੰਨਾਂ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ। ਬੰਦੀ ਛੋੜ ਦਿਵਸ ਸਬੰਧੀ ਸ੍ਰੀ ਜੌੜਾ ਨੇ ਕਿਹਾ ਕਿ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾਏ ਹੋਏ 52 ਹਿੰਦੂ ਰਾਜੇ, ਜਿੰਨਾਂ ਨੂੰ ਥੰਮਾਂ ਨਾਲ ਬੰਨ ਕੇ ਬੇਤਹਾਸ਼ਾ ਤਸ਼ਦਦ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਛੇਵੇ ਪਾਤਸ਼ਾਹ ਸ੍ਰੀ ਗੁਰੁ ਹਰਗੋਵਿੰਦ ਜੀ ਨੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਇੱਕ-ਇੱਕ ਕਲੀ ਸਾਰੇ ਰਾਜੇਆਂ ਨੂੰ ਪਕੜਾ ਕੇ ਰਿਹਾ ਕਰਵਾਇਆ ਸੀ। ਗੁਰਦਵਾਰਾ ਸ੍ਰੀ ਚੋਲਾ ਸਾਹਿਬ ਪਿੰਡ ਘੋੜਾਣਾ ਕਲਾਂ ਨਜਦੀਕ ਰਾੜਾ ਸਾਹਿਬ ਜਿਲ੍ਹਾ ਲੁਧਿਆਣਾ ਵਿਖੇ ਇਸ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਨੌਵੇ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦੁਰ ਜੀ ਅਤੇ ਦਸਮੇਂ ਪਾਤਸ਼ਾਹ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਆਪਣੇ ਵੰਸ਼ ਦੀਆਂ ਸ਼ਹਾਦਤਾਂ ਦੇ ਕੇ ਸਾਡੇ ਹਿੰਦੂ ਧਰਮ ਦੀ ਸੁਰੱਖਿਆ ਕੀਤੀ ਜਿਸ ਸਦਕਾ ਅੱਜ ਸਾਡੇ ਹਿੰਦੂ-ਸਿੱਖ ਧਰਮ ਜੀਵਤ ਹਨ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ

ਸ੍ਰੀ ਜੌੜਾ ਨੇ ਸਮੱਚੀ ਸਵਰਨਕਾਰ ਬਰਾਦਰੀ ਦੀ ਸੁਖ-ਸ਼ਾਂਤੀ, ਖੁਸ਼ੀਆਂ ਅਤੇ ਤੰਦਰੁਸਤੀਆਂ ਲਈ ਅਰਦਾਸ ਅਰਜੋਈ ਕੀਤੀ ਅਤੇ ਸਵਰਨਕਾਰ ਸੰਘ ਦੇ ਸਾਰੇ ਪ੍ਰਧਾਨ ਸਾਹਿਬਾਨ ਅਤੇ ਐਗਜੈਕਟਿਵ ਟੀਮਾਂ ਦੇ ਮੈਬਰਾਂ ਨੂੰ, ਸਮਾਜ ਦੀ ਭਲਾਈ ਲਈ ਤਨ-ਮਨ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਸਵਰਨਕਾਰ ਬਰਾਦਰੀ ਨਾਲ ਸਬੰਧਤ ਵੱਖ-ਵੱਖ ਕਾਰੋਬਾਰੀ, ਨੌਕਰੀ ਪੇਸ਼ਾ ਅਤੇ ਰਿਟਾਇਰਡ ਸਵਰਨਕਾਰ ਸਮਾਜ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਭਾਗ ਲਿਆ ਅਤੇ ਸਵਰਨਕਾਰ ਬਰਾਦਰੀ ਨੂੰ ਹੋਰ ਮਜਬੂਤ ਅਤੇ ਸ਼ਿਖਰਾਂ ਤੇ ਲੈ ਕੇ ਜਾਣ ਦਾ ਪ੍ਰਣ ਕੀਤਾ। ਸੰਘ ਦੇ ਪ੍ਰਧਾਨ ਕੁਲਵਿੰਦਰ ਸਿੰਘ ਕੰਡਾ ਨੇ ਮਹਾਰਾਜਾ ਅਜਮੀੜ ਜੀ ਦੇ ਜੀਵਨ ਬਾਰੇ ਵਿਸਥਾਰ ਜਾਨਕਾਰੀ ਦਿੱਤੀ। ਦਰਸ਼ਨ ਸਿੰਘ (ਬਾਹਮਾਂ ਵਾਲੇ) ਅਤੇ ਡਾ.ਰਵਿੰਦਰ ਵਰਮਾ ਡੱਬਵਾਲੀ ਨੇ ਸਵਰਨਕਾਰ ਸਮਾਜ ਨੂੰ ਸਰਕਾਰ ਦਰਬਾਰ ਵਿੱਚ ਜਿੰਮੇਵਾਰੀਆਂ ਲੈਣ ਲਈ, ਬੱਚਿਆਂ ਦੀ ਪੜਾਈ ਲਿਖਾਈ ਲਈ ਪ੍ਰੇਰਿਤ ਕੀਤਾ। ਸਵਰਨਕਾਰ ਬਰਾਦਰੀ ਦਾ ਨਾਮ ਰੋਸ਼ਨ ਕਰਨ ਵਾਲੇ ਵੀਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਗੁਰੁ ਕੇ ਲੰਗਰ ਵਰਤਾਏ ਗਏ।ਸਮਾਗਮ ਵਿੱਚ ਸਰਵਸ੍ਰੀ ਮੁਖਤਿਆਰ ਸਿੰਘ ਸੋਨੀ ਜਰਨਲ ਸਕੱਤਰ ਪੰਜਾਬ ਸਵਰਨਕਾਰ ਸੰਘ, ਰਜਿੰਦਰ ਸਿੰਘ ਖੁਰਮੀ ਸਟੇਟ ਸੈਕਟਰੀ ਪੰਜਾਬ ਸਵਰਨਕਾਰ ਸੰਘ, ਭੋਲਾ ਸਿੰਘ ਪ੍ਰਧਾਨ ਸਵਰਨਕਾਰ ਸੰਘ ਬਠਿੰਡਾ, ਗਗਨਦੀਪ ਕੈਸ਼ੀਅਰ ਬਠਿੰਡਾ, ਡਾ.ਰਵਿੰਦਰ ਵਰਮਾ ਡੱਬਵਾਲੀ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀਅ ਮੈੜ ਰਾਜਪੂਤ ਸਭਾ, ਅਸ਼ੋਕ ਕੰਡਾ ਪ੍ਰਤੀਨਿਧੀ ਮੰਡੀ ਡੱਬਵਾਲੀ, ਜਗਦੀਸ਼ ਸਿੰਘ ਖੁਰਮੀ ਪ੍ਰਤੀਨਿਧੀ ਡੱਬਵਾਲੀ, ਕਾਕਾ ਸਿੰਘ ਸ਼ੀਹ ਪ੍ਰਤੀਨਿਧੀ ਡੱਬਵਾਲੀ, ਪਰਮਜੀਤ ਸਿੰਘ ਜੌਹਰ ਜਿਲ੍ਹਾ ਪ੍ਰਧਾਨ ਸਵਰਨਕਾਰ ਸੰਘ ਮੁਕਤਸਰ, ਦਲਜੀਤ ਸਿੰਘ ਕੰਡਾ-ਜਿਲ੍ਹਾ ਜਰਨਲ ਸੈਕਟਰੀ, ਅਵਤਾਰ ਸਿੰਘ ਸੋਨੀ ਪ੍ਰਧਾਨ ਮਲੋਟ, ਗੁਰਚਰਨ ਸਿੰਘ ਪ੍ਰਤੀਨਿਧੀ ਮਲੋਟ, ਜੰਗੀਰ ਸਿੰਘ ਪ੍ਰਤੀਨਿਧੀ ਮਲੋਟ, ਇੰਦਰਜੀਤ ਸਿੰਘ ਖੁਰਮੀ ਜਿਲ੍ਹਾ ਵਾਇਸ ਪ੍ਰਧਾਨ ਵਿਸ਼ੇਸ ਤੌਰ ਤੇ ਪਹੁੰਚੇ।

ਇਹ ਵੀ ਪੜ੍ਹੋ ਚਿੱਟੇ ਲਈ 6 ਮਹੀਨਿਆਂ ਦੇ ਮਾਸੂਮ ਨੂੰ ‘ਵੇਚਣ’ ਵਾਲੇ ਮਾਪਿਆਂ ਸਹਿਤ 3 ਗ੍ਰਿਫਤਾਰ, ਇੱਕ ਫ਼ਰਾਰ

ਸਵਰਨਕਾਰ ਸੰਘ ਸ੍ਰੀ ਮੁਕਤਸਰ ਸਾਹਿਬ ਸਿਟੀ ਦੇ ਜਰਨਲ ਸਕੱਤਰ ਸਰਵਸ੍ਰੀ ਗੁਰਪ੍ਰੀਤ ਸਿੰਘ ਕੰਡਾ, ਅਰਸ਼ਦੀਪ ਸਿੰਘ ਖੁਰਮੀ ਖਜਾਨਚੀ, ਸੁਰਿੰਦਰ ਸਿੰਘ ਕੰਡਾ ਵਾਇਸ ਪ੍ਰਧਾਨ, ਹਰਵਿੰਦਰ ਸਿੰਘ ਕੰਡਾ ਵਾਇਸ ਪ੍ਰਧਾਨ, ਗੁਰਮੀਤ ਸਿੰਘ ਮਸੌਣ, ਮਨਿੰਦਰ ਸਿੰਘ ਕੰਡਾ, ਮਨਜੀਤ ਸਿੰਘ ਕੰਡਾ, ਇੰਦਰਜੀਤ ਸਿੰਘ ਭੌਣ, ਕੁਲਵੰਤ ਸਿੰਘ ਕੰਡਾ, ਰਜਿੰਦਰ ਸਿੰਘ ਕੰਡਾ, ਸ੍ਰਪਰਸਤ ਰਣਜੀਤ ਸਿੰਘ ਕੰਡਾ, ਸਰਪ੍ਰਸਤ ਭੁਪਿੰਦਰ ਸਿੰਘ ਜੌਹਰ, ਸੁਖਦੇਵ ਸਿੰਘ ਜੌਹਰ, ਦਰਸ਼ਨ ਸਿੰਘ ਜੌਹਰ, ਦਿਲਬਾਗ ਸਿੰਘ ਕੰਡਾ, ਬਲਵਿੰਦਰ ਸਿੰਘ ਜੌਹਰ, ਜਗਜੀਤ ਸਿੰਘ ਕੰਡਾ, ਦਲੇਰ ਸਿੰਘ ਕੰਡਾ, ਚਰਨਜੀਤ ਸਿੰਘ ਭੌਣ, ਬਹਾਦਰ ਸਿੰਘ ਸਦਿਉੜਾ, ਜਸਵੀਰ ਸਿੰਘ ਸਦਿਉੜਾ, ਗੁਰਦੀਪ ਸਿੰਘ ਜੌੜਾ, ਬਲਵਿੰਦਰ ਸਿੰਘ ਜੌੜਾ, ਜਸਵਿੰਦਰ ਸਿੰਘ ਆਸ਼ਟ, ਜੋਗਿੰਦਰ ਸਿੰਘ ਸਦਿਓੜਾ, ਬਲਜਿੰਦਰ ਸਿੰਘ ਮਾਣਾ, ਜਗਤਾਰ ਸਿੰਘ ਕੰਡਾ, ਕਰਮਜੀਤ ਸਿੰਘ ਭੰਮ ਵਾਇਸ ਪ੍ਰਧਾਨ ਪ੍ਰੋਪਰਟੀ ਡੀਲਰ ਯੁਨੀਅਨ, ਗੁਰਪ੍ਰੀਤ ਸਿੰਘ ਖੁਰਮੀ, ਗੁਰਮੀਤ ਸਿੰਘ ਕੰਡਾ, ਸੁਰਜੀਤ ਸਿੰਘ ਖੁਰਮੀ ਰਿਟਾ. ਇੰਸਪੈਕਟਰ, ਸਾਧੂ ਸਿੰਘ ਜੀ ਅਤੇ ਹੋਰ ਪ੍ਰਮੁੱਖ ਵਿਅਕਤੀ ਸ਼ਾਮਿਲ ਹੋਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਦਿਲ-ਕੰਬਾਉਂ ਘਟਨਾ; ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

0

👉ਡੋਲੀ ਵਾਲੇ ਸੂਟ ਵਿਚ ਹੀ ਉੱਠੀ ਅਰਥੀ
Faridkot News: ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ ਵਿਚ ਇੱਕ ਦਿਲ-ਕੰਬਾਉਂ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਰਹਿਣ ਵਾਲੀ ਪੂਜਾ ਨਾਂ ਦੀ ਲੜਕੀ ਦੀ ਵਿਆਹ ਤੋਂ ਇੱਕ ਰਾਤ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੂਜੇ ਦਿਨ ਜਿਸ ਲਾਲ-ਸੂਹੇ ਸੂਟ ਵਿਚ ਇਸ ਲੜਕੀ ਦੀ ਡੋਲੀ ਵਿਦਾ ਹੋਣੀ ਸੀ, ਉਸੇ ਸੂਟ ਵਿਚ ਉਸਦੀ ਅਰਥੀ ਸਿਵਿਆ ਤੱਕ ਗਈ, ਜਿਸਦੇ ਨਾਲ ਨਾਂ ਸਿਰਫ਼ ਦੋਨਾਂ ਪ੍ਰਵਾਰਾਂ, ਰਿਸ਼ਤੇਦਾਰਾਂ, ਬਲਕਿ ਇਲਾਕੇ ਦੇ ਵਿਚ ਵੀ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਪੂਜਾ ਦਾ ਕੁੱਝ ਸਮਾਂ ਪਹਿਲਾਂ ਨਜਦੀਕੀ ਪਿੰਡ ਰਾਉਂਕੇ ਦੇ ਨੌਜਵਾਨ ਨਾਲ ਮੰਗਣਾ ਹੋਇਆ ਸੀ, ਜੋਕਿ ਦੁਬਈ ਵਿਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ

ਦੋਨਾਂ ਪ੍ਰਵਾਰਾਂ ਵੱਲੋਂ ਹੁਣ ਵਿਆਹ ਰੱਖਿਆ ਹੋਇਆ ਸੀ ਤੇ ਇਸ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਲਾਲ ਕੀਤੀਆਂ ਜਾ ਰਹੀਆਂ ਸਨ। ਪ੍ਰਵਾਰ ਵਾਲਿਆਂ ਮੁਤਾਬਕ ਬੀਤੀ ਰਾਤ ਘਰ ਵਿਚ ਖ਼ੁਸੀਆਂ ਦਾ ਮਾਹੌਲ ਸੀ ਤੇ ਡੀਜੇ ਵੀ ਲੱਗਿਆ ਸੀ, ਜਿੱਥੇ ਪ੍ਰਵਾਰ ਤੇ ਰਿਸ਼ਤੇਦਾਰ ਨੱਚ ਰਹੇ ਸਨ। ਇਸ ਮੌਕੇ ਪੂਜਾ ਵੀ ਆਪਣੇ ਪ੍ਰਵਾਰ ਤੇ ਰਿਸ਼ਤੇਦਾਰਾਂ ਨਾਲ ਖੂਬ ਨੱਚੀ। ਰਾਤ ਕਰੀਬ 12 ਵਜੇਂ ਉਸਦੇ ਅਚਾਨਕ ਨੱਕ ਵਿਚ ਖੂਨ ਨਿਕਲਣਾ ਸ਼ੁਰੂ ਹੋ ਗਿਆ ਤੇ ਪ੍ਰਵਾਰ ਉਸਨੂੰ ਤੁਰੰਤ ਨਜਦੀਕੀ ਡਾਕਟਰ ਦੇ ਲੈ ਗਿਆ, ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਸਤੋਂ ਬਾਅਦ ਵਿਆਹ ਵਾਲੇ ਘਰ, ਜਿੱਥੇ ਕੁੱਝ ਸਮਾਂ ਪਹਿਲਾਂ ਖੁਸੀਆਂ ਦਾ ਬੋਲਬਾਲਾ ਸੀ, ਉਥੇ ਮਾਤਮ ਛਾ ਗਿਆ। ਇਸ ਘਟਨਾ ਦੀ ਜਾਣਕਾਰੀ ਲੜਕੇ ਵਾਲਿਆਂ ਨੁੰ ਵੀ ਦਿੱਤੀ ਗਈ ਤੇ ਉਹ ਬਰਾਤ ਦੀ ਥਾਂ ਅੰਤਿਮ ਸੰਸਕਾਰ ਮੌਕੇ ਪੁੱਜੇ ਹੋਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ

👉ਸੀਨੀਅਰ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕੀਤੀ ਅਰਦਾਸ
New Delhi News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮਨਾਉਣ ਲਈ ਸਮਾਗਮਾਂ ਦੀ ਲੜੀ ਦੀ ਅੱਜ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਸੀਨੀਅਰ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਕੀਤੀ।ਹਿੰਦ ਦੀ ਚਾਦਰ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਸਮਾਗਮਾਂ ਦੀ ਸ਼ੁਰੂਆਤ ਲਈ ਹੋਈ ‘ਅਰਦਾਸ’ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ., ਤਰੁਨਪ੍ਰੀਤ ਸਿੰਘ ਸੌਂਦ, ਗੁਰਮੀਤ ਸਿੰਘ ਖੁੱਡੀਆਂ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ ਅਤੇ ਡਾ. ਬਲਬੀਰ ਸਿੰਘ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸਲਾਹਕਾਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੀਪਕ ਬਾਲੀ ਤੇ ਹੋਰ ਸ਼ਾਮਲ ਹੋਏ। ਮੰਤਰੀ, ਹੋਰ ਅਧਿਕਾਰੀ ਅਤੇ ਸੰਗਤ ਲਾਲ ਕਿਲ੍ਹੇ ਤੋਂ ਨੰਗੇ ਪੈਰੀਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ। ਉਨ੍ਹਾਂ ਨੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਪਵਿੱਤਰ ਸ਼ਹੀਦੀ ਸਥਾਨਾਂ ‘ਤੇ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਗੁਰੂ ਪ੍ਰਤੀ ਸ਼ਰਧਾ ਵਿੱਚ ਬੇਮਿਸਾਲ ਕੁਰਬਾਨੀਆਂ ਕੀਤੀਆਂ।

ਇਹ ਵੀ ਪੜ੍ਹੋ ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਜਾਣਕਾਰੀ ਦੇਣ ਲਈ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਖੇ ਕਰਵਾਇਆ ਜਾਵੇਗਾ ਮੌਕ ਸੈਸ਼ਨ: ਸਪੀਕਰ

ਕੈਬਨਿਟ ਮੰਤਰੀਆਂ ਨੇ ਲੋਕਾਂ ਨੂੰ ਗੁਰੂ ਜੀ ਦੇ ਪਿਆਰ, ਧਰਮ ਨਿਰਪੱਖਤਾ, ਧਾਰਮਿਕ ਸਹਿਣਸ਼ੀਲਤਾ, ਧਾਰਮਿਕ ਆਜ਼ਾਦੀ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਵਿਸ਼ਵਵਿਆਪੀ ਸੰਦੇਸ਼ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਨੂੰ ਮਨੁੱਖਤਾ ਅਤੇ ਧਾਰਮਿਕ ਆਜ਼ਾਦੀ ਲਈ ਗੁਰੂ ਸਾਹਿਬ ਦੇ ਸਰਵਉੱਚ ਬਲੀਦਾਨ ਦੇ ਸੰਦੇਸ਼ ਦਾ ਪਸਾਰ ਕਰਨ ਦਾ ਮੌਕਾ ਦੱਸਦਿਆਂ ਉਨ੍ਹਾਂ ਕਿਹਾ ਕਿ ਨੌਵੇਂ ਗੁਰੂ ਸਾਹਿਬ ਦਾ ਜੀਵਨ ਅਤੇ ਫ਼ਲਸਫ਼ਾ ਦੁਨੀਆ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਵੱਡੇ ਸਮਾਗਮ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ।ਮੰਤਰੀਆਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਨੁੱਖਤਾ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ ਤਾਂ ਜੋ ਦੁਨੀਆ ਲਈ ਮਿਸਾਲ ਕਾਇਮ ਕੀਤੀ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਗੁਰੂ ਸਾਹਿਬ ਦੁਆਰਾ ਪ੍ਰਚਾਰੇ ਗਏ ਧਰਮ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਲੀ ਵਿੱਚ ਆਪਣਾ ਜੀਵਨ ਕੁਰਬਾਨ ਕਰ ਦਿੱਤਾ, ਜੋ ਵਿਸ਼ਵ ਇਤਿਹਾਸ ਵਿੱਚ ਬੇਮਿਸਾਲ ਕੁਰਬਾਨੀ ਹੈ।ਮੰਤਰੀਆਂ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਧਰਮ ਨਿਰਪੱਖਤਾ, ਏਕਤਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਸੱਚੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਅਤੇ ਫ਼ਲਸਫ਼ਾ ਸਾਰੀ ਮਨੁੱਖਤਾ ਲਈ ਚਾਨਣ ਮੁਨਾਰੇ ਵਜੋਂ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਸਮਾਗਮਾਂ ਦੀ ਲੜੀ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ ਹੜ੍ਹਾਂ ਤੋਂ ਸੁਰੱਖਿਆ ਲਈ ਕਿਫ਼ਾਇਤੀ ਤੇ ਪ੍ਰਭਾਵੀ ਮਾਡਲਾਂ ਦਾ ਅਧਿਐਨ ਕਰੇਗੀ ਵਿਸ਼ੇਸ਼ ਕਮੇਟੀ: ਬਰਿੰਦਰ ਕੁਮਾਰ ਗੋਇਲ

ਉਨ੍ਹਾਂ ਕਿਹਾ ਕਿ 1 ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੇ ਹਨ।ਕੈਬਨਿਟ ਮੰਤਰੀਆਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਵਰੋਸਾਏ ਕਸਬਿਆਂ ਅਤੇ ਸ਼ਹਿਰਾਂ ਵਿੱਚ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਗੁਰੂ ਜੀ ਦੇ ਫ਼ਲਸਫ਼ੇ, ਉਨ੍ਹਾਂ ਦੇ ਕੁਰਬਾਨੀਆਂ ਭਰੇ ਜੀਵਨ ਅਤੇ ਸ਼ਾਂਤੀ ਤੇ ਮਨੁੱਖਤਾ ਦੇ ਸਦੀਵੀ ਸੰਦੇਸ਼ ਬਾਰੇ ਜਾਗਰੂਕ ਕਰਨਾ ਹੈ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਿਖੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਅਤੇ ਅਗਲੇ ਦਿਨ 19 ਨਵੰਬਰ ਨੂੰ ਸ੍ਰੀਨਗਰ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ, ਜਿਸ ਵਿੱਚ ਕਸ਼ਮੀਰੀ ਪੰਡਿਤ ਵੀ ਸੰਗਤ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ।ਮੰਤਰੀਆਂ ਨੇ ਕਿਹਾ ਕਿ ਇਸ ਦੇ ਨਾਲ ਹੀ 20 ਨਵੰਬਰ ਨੂੰ ਤਿੰਨ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਫ਼ਰੀਦਕੋਟ ਅਤੇ ਗੁਰਦਾਸਪੁਰ ਤੋਂ ਸ਼ੁਰੂ ਹੋਣਗੇ ਅਤੇ ਸਾਰੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠੇ ਸਮਾਪਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ ਪੰਜਾਬ ਸਰਕਾਰ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਕਰਵਾਏਗੀ। ਉਨ੍ਹਾਂ ਕਿਹਾ ਕਿ ਯਾਦਗਾਰੀ ਸਮਾਰੋਹ ਵਿੱਚ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੇ ਰਹਿਣ ਲਈ “ਚੱਕ ਨਾਨਕੀ” ਨਾਮ ਦੀ ਵਿਸ਼ੇਸ਼ ਟੈਂਟ ਸਿਟੀ ਸਥਾਪਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਤਰਨ ਤਾਰਨ ਜ਼ਿਮਨੀ ਚੋਣ:ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਉਮੀਦਵਾਰ ਮੈਦਾਨ ‘ਚ ਡਟੇ

ਮੰਤਰੀਆਂ ਨੇ ਅੱਗੇ ਕਿਹਾ ਕਿ ਸਰਬ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ, ਜੋ ਗੁਰੂ ਜੀ ਦੇ ਸਦਭਾਵਨਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਸੰਦੇਸ਼ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਉਜਾਗਰ ਕਰਨ ਵਾਲੀ ਵਿਸ਼ੇਸ਼ ਪ੍ਰਦਰਸ਼ਨੀ ਅਤੇ ਡਰੋਨ ਸ਼ੋਅ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਜਾਵੇਗਾ, ਜਿੱਥੇ ਉੱਘੀਆਂ ਸ਼ਖ਼ਸੀਅਤਾਂ ਗੁਰੂ ਸਾਹਿਬ ਦੇ ਫ਼ਲਸਫ਼ੇ, ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੀਆਂ।ਕੈਬਨਿਟ ਮੰਤਰੀਆਂ ਨੇ ਕਿਹਾ ਕਿ 25 ਨਵੰਬਰ ਨੂੰ ਰਾਜ ਪੱਧਰੀ ਖ਼ੂਨਦਾਨ ਕੈਂਪ ਲਗਾਏ ਜਾਣਗੇ, ਨਾਲ ਹੀ ਜੰਗਲਾਤ ਵਿਭਾਗ ਵੱਲੋਂ “ਸਰਬੱਤ ਦਾ ਭਲਾ ਇਕੱਤਰਤਾ” ਤਹਿਤ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਸ਼ਹੀਦੀ ਸਮਾਰੋਹ ਲਈ ਦੁਨੀਆ ਭਰ ਦੇ ਅਧਿਆਤਮਿਕ ਆਗੂਆਂ ਅਤੇ ਸੰਤਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਅਸ਼ੀਰਵਾਦ ਅਤੇ ਕੀਮਤੀ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਇਤਿਹਾਸਕ ਸਮਾਰੋਹਾਂ ਦਾ ਪ੍ਰਬੰਧ ਕਰ ਕੇ ਸੱਚਮੁੱਚ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਰਧਾਲੂਆਂ ਅਤੇ ਸਿੱਖ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਚਿੱਟੇ ਲਈ 6 ਮਹੀਨਿਆਂ ਦੇ ਮਾਸੂਮ ਨੂੰ ‘ਵੇਚਣ’ ਵਾਲੇ ਮਾਪਿਆਂ ਸਹਿਤ 3 ਗ੍ਰਿਫਤਾਰ, ਇੱਕ ਫ਼ਰਾਰ

0

Mansa News: ਬੀਤੇ ਕੱਲ ਤੋਂ ਸੋਸਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਨਸ਼ੇ ਲਈ ਮਾਸੂਮ ਬੱਚੇ ਨੂੰ ਵੇਚਣ ਦੇ ਮਾਮਲੇ ਵਿਚ ਬਰੇਟਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਬੱਚੇ ਦਾ ਮਾਪਿਆਂ ਤੋਂ ਇਲਾਵਾ ਉਸਨੂੰ ਖਰੀਦਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਉਸਦੀ ਘਰ ਵਾਲੀ ਹਾਲੇ ਫ਼ਰਾਰ ਦੱਸੀ ਜਾ ਰਹੀ ਹੈ। ਥਾਣਾ ਬਰੇਟਾ ਦੇ ਮੁਖੀ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਪੰਜਾਬੀ ਖਬਰਸਾਰ ਵੈਬਸਾਈਟ ਦੇ ਪੱਤਰਕਾਰ ਨੂੰ ਦਸਿਆ ਕਿ, ‘‘ ਮੁਢਲੀ ਪੜਤਾਲ ਦੌਰਾਨ ਇਹ ਆਰਥਿਕ ਕਾਰਨ ਵਾਪਰਿਆਂ ਮਾਮਲਾ ਦਿਖਾਈ ਦੇ ਰਿਹਾ, ਫ਼ਿਲਹਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ।’’

ਇਹ ਵੀ ਪੜ੍ਹੋ  Mohali ‘ਚ ਵਿਸ਼ਾਲ ਛੱਠ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜੋਰਾਂ ‘ਤੇ, ਸ਼ਰਧਾਲੂਆਂ ਲਈ ਕੀਤੇ ਜਾਣਗੇ ਵਿਸ਼ੇਸ਼ ਪ੍ਰਬੰਧ

ਜਿਕਰ ਕਰਨਾ ਬਣਦਾ ਹੈ ਕਿ ਸੋਸ਼ਲ ਮੀਡੀਆ ਉਪਰ ਇੱਕ ਨੌਜਵਾਨ ਲੜਕੀ ਦੀ ਰੋਂਦੀ ਹੋਈ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸਦੇ ਵੱਲੋਂ ਆਪਣੈ ਪਤੀ ਸੰਦੀਪ ਸਿੰਘ ਉਪਰ ਨਸ਼ੇ ਦੀ ਪੂਰਤੀ ਲਈ ਆਪਣੇ 6 ਮਹੀਨਿਆਂ ਦੇ ਮਾਸੂਮ ਬੱਚੇ ਨੂੰ 1 ਲੱਖ 80 ਹਜ਼ਾਰ ਵਿਚ ਵੇਚਣ ਦੇ ਦੋਸ਼ ਲਗਾਏ ਜਾ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਸੂਬਾ ਪੱਧਰੀ ਖਿਡਾਰਨ ਰਹਿ ਚੁੱਕੀ ਗੁਰਮਨ ਕੌਰ ਨਾਂ ਦੀ ਇਹ ਲੜਕੀ ਖੁਦ ਵੀ ਨਸ਼ੇ ਦੀ ਆਦੀ ਦੱਸੀ ਜਾ ਰਹੀ ਹੈ। ਹੁਣ ਦੋਨੋਂ ਪਤੀ-ਪਤਨੀ ਕਥਿਤ ਤੌਰ ‘ਤੇ ਚਿੱਟੇ ਦਾ ਨਸ਼ਾ ਕਰ ਰਹੇ ਹਨ। ਮੀਡੀਆ ਵਿਚ ਸਾਹਮਣੇ ਆਈ ਗੱਲ ਮੁਤਾਬਕ ਨਸ਼ੇ ਦੀ ਪੂਰਤੀ ਲਈ ਹੀ ਇਨ੍ਹਾਂ ਵੱਲੋਂ ਸੰਜੇ ਅਤੇ ਆਰਤੀ ਨਾਂ ਦੇ ਇੱਕ ਜੋੜੇ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਆਪਣਾ ਬੱਚਾ ਵੇਚਿਆ ਸੀ।

ਇਹ ਵੀ ਪੜ੍ਹੋ  ਬਾਲ ਵਿਵਾਹ ਰੋਕੂ ਕਾਨੂੰਨੀ ਬਾਰੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਜਾਗਰੂਕਤਾ ਸੈਮੀਨਾਰ ਆਯੋਜਿਤ

ਪ੍ਰੰਤੂ ਹੁਣ ਗੁਰਮਨ ਕੌਰ ਦੀ ਮਮਤਾ ਨੇ ਉਸਨੂੰ ਮੁੜ ਬੱਚਾ ਵਾਪਸ ਲੈਣ ਲਈ ਮਜਬੂਰ ਕੀਤਾ ਸੀ, ਜਿਸਦੇ ਚੱਲਦੇ ਉਹ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਸੀ। ਥਾਣਾ ਮੁਖੀ ਮੁਤਾਬਕ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੁਰਮਨ ਕੌਰ, ਸੰਦੀਪ ਸਿੰਘ, ਸੰਜੂ ਅਤੇ ਆਰਤੀ ਵਿਰੁਧ ਮੁਕੱਦਮਾ ਨੰਬਰ 125 ਅਧੀਨ ਧਾਰਾ 143 ਬੀਐਨਐਸ ਤਹਿਤ ਕੇਸ ਦਰਜ਼ ਕਰਕੇ ਗੁਰਮਨ, ਸੰਦੀਪ ਤੇ ਸੰਜੂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

SSD Girls College Bathinda ਵੱਲੋਂ ਉੱਦਮੀ ਮਾਨਸਿਕਤਾ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

0

Bathinda News:SSD Girls College Bathinda ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਸੰਸਥਾ ਦੇ ਇਨੋਵੇਸ਼ਨਲ ਸੈੱਲ ਅਤੇ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸੈੱਲ ਦੁਆਰਾ ਉੱਦਮੀ ਮਾਨਸਿਕਤਾ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਸ਼੍ਰੀ ਰਮਨ ਗਰਗ, ਸਫਲ ਉੱਦਮੀ, ਲੇਖਕ ਅਤੇ ਕੋਚ ਸਨ। ਇਸ ਵਰਕਸ਼ਾਪ ਦੇ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਦਮੀ ਹੁਨਰ ਸਿੱਖਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ।

ਇਹ ਵੀ ਪੜ੍ਹੋ ਤਰਨ ਤਾਰਨ ਜ਼ਿਮਨੀ ਚੋਣ:ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਉਮੀਦਵਾਰ ਮੈਦਾਨ ‘ਚ ਡਟੇ

ਬੀ.ਕਾਮ, ਬੀਬੀਏ ਅਤੇ ਬੀਏ ਕਲਾਸਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ। ਸ਼੍ਰੀ ਰਮਨ ਗਰਗ ਨੇ ਵਿਦਿਆਰਥੀਆਂ ਨਾਲ ਸਫਲਤਾ ਤੱਕ ਦੇ ਆਪਣੇ ਸੰਘਰਸ਼ ਦੇ ਸਫ਼ਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵਿਚਾਰ ਦਿੱਤਾ ਕਿ ਸਫਲਤਾ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ। ਨਵੀਨਤਾਕਾਰੀ ਵਿਚਾਰਾਂ ਦੀ ਸਿਰਜਣਾ ਅਤੇ ਉਨ੍ਹਾਂ ਵਿਚਾਰਾਂ ਨੂੰ ਦ੍ਰਿੜ ਇਰਾਦੇ ਨਾਲ ਲਾਗੂ ਕਰਨਾ ਇੱਕ ਨਵੀਨਤਾਕਾਰੀ ਬਣਨ ਦੇ ਮੁੱਖ ਸੁਝਾਅ ਹਨ।

ਇਹ ਵੀ ਪੜ੍ਹੋ ਸਟੇਟ ਬੈਂਕ ਆਫ਼ ਇੰਡੀਆ ਨੇ ਲਗਾਇਆ ਗਿਆ ਜਾਗਰੂਕਤਾ ਕੈਂਪ

ਵਿਦਿਆਰਥੀ ਵੱਧ ਤੋਂ ਵੱਧ ਸਿੱਖਣ ਵਿੱਚ ਉਤਸ਼ਾਹਿਤ ਸਨ ਜਿਸ ਨਾਲ ਵਰਕਸ਼ਾਪ ਬਹੁਤ ਇੰਟਰਐਕਟਿਵ ਬਣ ਗਈ। ਸਾਰੇ ਸਵਾਲਾਂ ਦਾ ਹੱਲ ਹੋ ਗਿਆ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥੀਆਂ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਸ਼੍ਰੀ ਰਮਨ ਗਰਗ ਦਾ ਧੰਨਵਾਦ ਕੀਤਾ। ਐਡਵੋਕੇਟ ਸੰਜੇ ਗੋਇਲ (ਪ੍ਰਧਾਨ) ਅਤੇ ਵਿਕਾਸ ਗਰਗ (ਜਨਰਲ ਸਕੱਤਰ) ਨੇ ਕਾਲਜ ਦੇ ਆਈਆਈਸੀ ਅਤੇ ਈਡੀਪੀ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਨਿਰੰਤਰ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Mohali ‘ਚ ਵਿਸ਼ਾਲ ਛੱਠ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜੋਰਾਂ ‘ਤੇ, ਸ਼ਰਧਾਲੂਆਂ ਲਈ ਕੀਤੇ ਜਾਣਗੇ ਵਿਸ਼ੇਸ਼ ਪ੍ਰਬੰਧ

0

Mohali News: ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਫੇਜ਼ 1 ਮੋਹਾਲੀ ਦੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਆਉਣ ਵਾਲੇ ਛੱਠ ਮਹਾਪਰਵ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਹੋਈ। ਇਹ ਫੈਸਲਾ ਕੀਤਾ ਗਿਆ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ 27 ਅਕਤੂਬਰ ਤੋਂ 28 ਅਕਤੂਬਰ ਤੱਕ ਇੱਕ ਵਿਸ਼ਾਲ ਛੱਠ ਪੂਜਾ ਸਮਾਰੋਹ ਮਨਾਇਆ ਜਾਵੇਗਾ।ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਕਿਹਾ ਕਿ ਛੱਠ ਮਹਾਪਰਵ ਆਸਥਾ, ਪਵਿੱਤਰਤਾ ਅਤੇ ਲੋਕ ਸੱਭਿਆਚਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਸਿਰਫ਼ ਰਾਮਲੀਲਾ ਦਾ ਮੰਚਨ ਕਰਨ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਸਾਲ ਭਰ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਰਾਹੀਂ ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ।

ਇਹ ਵੀ ਪੜ੍ਹੋ ਤਰਨ ਤਾਰਨ ਜ਼ਿਮਨੀ ਚੋਣ:ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਉਮੀਦਵਾਰ ਮੈਦਾਨ ‘ਚ ਡਟੇ

ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਸ਼ਰਧਾਲੂਆਂ ਲਈ ਇੱਕ ਵਿਸ਼ੇਸ਼ ਛੱਠ ਘਾਟ ਦਾ ਪ੍ਰਬੰਧ ਕਰ ਰਹੀ ਹੈ, ਜਿੱਥੇ ਸਫਾਈ, ਸੁਰੱਖਿਆ ਅਤੇ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।ਕਮੇਟੀ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਨਾਲ ਇੱਥੇ ਹੋਣ ਵਾਲੀ ਛੱਠ ਪੂਜਾ ਵਿੱਚ ਹਿੱਸਾ ਲੈਣ ਅਤੇ ਸੂਰਜ ਦੇਵਤਾ ਦੀ ਸਮੂਹਿਕ ਪੂਜਾ ਦਾ ਲਾਭ ਪ੍ਰਾਪਤ ਕਰਨ।ਅੱਜ ਦੀ ਮੀਟਿੰਗ ਵਿੱਚ ਸਿਕੰਦਰ ਰਾਣਾ, ਦਿਨੇਸ਼, ਪ੍ਰਦੀਪ, ਪੁਨੀਤ, ਪ੍ਰਿੰਸ ਮਿਸ਼ਰਾ, ਜਸਬੀਰ ਸਿੰਘ ਅਤੇ ਅਮਿਤ ਵਰਮਾ ਸਮੇਤ ਹੋਰ ਮੈਂਬਰ ਮੌਜੂਦ ਸਨ। ਸਾਰਿਆਂ ਨੇ ਸੁਝਾਅ ਦਿੱਤੇ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦਾ ਭਰੋਸਾ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਾਲ ਵਿਵਾਹ ਰੋਕੂ ਕਾਨੂੰਨੀ ਬਾਰੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਜਾਗਰੂਕਤਾ ਸੈਮੀਨਾਰ ਆਯੋਜਿਤ

0

Bathinda News: ਜਿਲ੍ਹਾ ਅਤੇ ਸੈ਼ਸਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਰੁਨੇਸ਼ ਕੁਮਾਰ ਦੀਆਂ ਹਦਾਇਤਾ ਅਨੁਸਾਰ ਸਿਵਲ ਜੱਜ (ਸੀਨੀਅਰ ਡੀਵੀਜਨ)-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਬਲਜਿੰਦਰ ਕੋਰ ਮਾਨ ਦੀ ਅਗਵਾਈ ਹੇਠ ਸਰਕਾਰੀ ਗਰਲਜ਼ ਸਕੂਲ ਬਠਿੰਡਾ ਵਿੱਚ ਬਾਲ ਵਿਵਾਹ ਮੈਰਿਜ ਸਕੀਮ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੋਰਾਨ ਜੱਜ ਸਾਹਿਬ ਵੱਲੋ ਬਾਲ ਵਿਵਾਹ ਰੋਕੂ ਅਕੈਟ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ SDM Balkarn Singh Mahal ਦੀ ਅਗਵਾਈ ਹੇਠ ਕਲੱਸਟਰ ਅਫ਼ਸਰਾਂ ਨੂੰ ਉੱਨਤ ਕਿਸਾਨ ਐਪ ਦੀ ਕਰਵਾਈ ਟਰੈਨਿੰਗ

ਉਹਨਾਂ ਨੇ ਦੱਸਿਆ ਕਿ ਜੇ ਕਿਸੇ ਗਰੀਬ ਜਾਂ ਪੀੜਤ ਵਿਅਕਤੀ ਨੂੰ ਕਾਨੂੰਨੀ ਮਦਦ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮੁਫਤ ਵਕੀਲ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਦੀ ਹੈ। ਇਹ ਸਹਾਇਤਾ ਬਿਨਾਂ ਕਿਸੇ ਫੀਸ ਦੇ ਹਾਸਲ ਕੀਤੀ ਜਾ ਸਕਦੀ ਹੈ।ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਵਿਆਹ ਕਾਨੂੰਨੀ ਤੋਰ ਤੇ ਗੈਰਕਾਨੂੰਨੀ ਹੈ ਅਤੇ ਇਹ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਹਰ ਕਿਸੇ ਦੀ ਜਿੰਮੇਵਾਰੀ ਹੈ। ਇਸ ਮੌਕੇ ਰਾਧੇ ਸਿਆਮ ਬਾਂਸਲ, ਰਾਕੇਸ ਨਰੂਲਾ, ਪਰਮਜੀਤ ਕੋਰ ਪੈਰਾ ਲੀਗਲ ਵਲੰਟੀਅਰਜ, ਡੀਈਓ ਮਮਤਾ ਖੁਰਾਣਾ, ਸਕੂਲ ਪ੍ਰਿੰਸੀਪਲ ਕੁਲਵਿੰਦਰ ਸਿੰਘ ਢਿਲੋ, ਵਾਇਸ ਪ੍ਰਿੰਸੀਪਲ ਲਵਲੀਨ ਸਰਮਾਂ, ਨੋਡਲ ਅਫਸਰ ਬਲਕਰਨ ਸਿੰਘ, ਮਾਨਵ ਨਾਗਪਾਸ ਰੀਸੋਰਸ਼ ਪਰਸਨ ਅਤੇ ਸਕੂਲ ਸਟਾਫ ਹਾਜਰ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕਿਸਾਨ ਜਥੇਬੰਦੀ ਉਗਰਾਹਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਮੋੜ ਦੇ ਐਸਡੀਐਮ ਦਫ਼ਤਰ ਅੱਗੇ ਦਿੱਤਾ ਧਰਨਾ

Maur Mandi News: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਪਰਾਲੀ ਦੇ ਹੱਲ ਸਬੰਧੀ,ਡੀ ਏ ਪੀ ਦੀ ਕਿੱਲਤ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਐਸ ਡੀ ਐਮ ਮੌੜ ਅੱਗੇ ਇੱਕ ਰੋਜ਼ਾ ਸੰਕੇਤਕ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਮੌੜ ਨੇ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸਬੰਧੀ ਕਿਸਾਨਾਂ ਨੂੰ ਬੇਵਜ੍ਹਾ ਤੰਗ ਪ੍ਰੇਸਾਨ ਕਰਨਾ ਬੰਦ ਕਰੇ ਅਤੇ ਪਰਾਲੀ ਨੂੰ ਕਿਸਾਨਾਂ ਦੇ ਖੇਤਾਂ ਵਿਚੋਂ ਚੁੱਕਣ ਲਈ ਲੋੜੀਂਦੀ ਮਿਸ਼ਨਰੀ ਉਪਲਬਧ ਕਰਵਾਈ ਜਾਵੇ।

ਇਹ ਵੀ ਪੜ੍ਹੋ SDM Balkarn Singh Mahal ਦੀ ਅਗਵਾਈ ਹੇਠ ਕਲੱਸਟਰ ਅਫ਼ਸਰਾਂ ਨੂੰ ਉੱਨਤ ਕਿਸਾਨ ਐਪ ਦੀ ਕਰਵਾਈ ਟਰੈਨਿੰਗ

ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਤੇ ਜਨਲ ਸਕੱਤਰ ਗੁਰਮੇਲ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਪਰ ਪਿੰਡਾਂ ਦੇ ਵਿੱਚ ਪਰਾਲੀ ਦੀਆਂ ਗੱਠਾਂ ਬੰਨਣ ਲਈ ਬੇਲਰਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ ਜੇਕਰ ਪ੍ਰਸ਼ਾਸਨ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਕਿਸਾਨਾਂ ਨੂੰ ਪਰਾਲੀ ਸੰਭਾਲ ਸਬੰਧੀ ਕੀਤੀਆਂ ਲਾਭ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਮਜਬੂਰੀ ਬਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਸਖਤ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਤਰਨ ਤਾਰਨ ਜ਼ਿਮਨੀ ਚੋਣ:ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਉਮੀਦਵਾਰ ਮੈਦਾਨ ‘ਚ ਡਟੇ

ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤੱਕ ਤਾ ਸਰਕਾਰ ਵੱਲੋਂ ਡੀ ਏ ਪੀ ਰੇਹ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੀ ਬਜ਼ਾਰਾਂ ਵਿੱਚ ਕਾਲ਼ਾ ਬਜਾਰੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਰੇਹ ਦੇ ਨਾਲ ਹੋਰ ਵਾਧੂ ਸਮਾਨ ਨਾਲ ਲਾ ਕੇ ਲੁੱਟਿਆ ਜਾ ਰਿਹਾ ਹੈ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਵੱਲ ਨਾ ਧਿਆਨ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਨੂੰ ਪ੍ਰੈਸ ਸਕੱਤਰ ਜਸਵੀਰ ਸਿੰਘ ਸੇਮਾ, ਬਲਾਕ ਆਗੂ ਗੁਰਦੀਪ ਸਿੰਘ ਮਾਈਸਰਖਾਨਾ, ਕਲਕੱਤਾ ਸਿੰਘ ਮਾਣਕ, ਗੁਰਜੀਤ ਸਿੰਘ ਬੰਗੇਹਰ, ਅਮ੍ਰਿਤ ਸਿੰਘ ਮੌੜ ਚੱੜਤ, ਭੋਲਾ ਸਿੰਘ ਮਾੜੀ, ਭੋਲਾ ਸਿੰਘ ਰਾਏ ਖਾਨਾ, ਸਿੰਕਦਰ ਸਿੰਘ,ਭਿੰਦਰ ਸਿੰਘ ਭਾਈ ਬਖਤੌਰ ਅਤੇ ਪਿੰਡਾਂ ਪ੍ਰਧਾਨ ਸਕੱਤਰ ਤੇ ਕਿਸਾਨ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਦਿਆਲ ਸੋਢੀ ਦੀ ਅਗਵਾਈ ਹੇਠ ਭਾਜਪਾ ਨੂੰ ਮੋੜ ਹਲਕੇ ਵਿਚ ਮਿਲੀ ਮਜਬੂਤੀ, ਦਰਜ਼ਨਾਂ ਪ੍ਰਵਾਰਾਂ ਨੇ ਫ਼ੜਿਆ ਕਮਲ ਦਾ ਫੁੱਲ

0

👉ਸੂਬੇ ਵਿਚ ਭਾਜਪਾ ਸਰਕਾਰ ਤੋਂ ਬਿਨਾਂ ਪੰਜਾਬ ਦੀ ਤਰੱਕੀ ਅਸੰਭਵ:ਦਿਆਲ ਸੋਢੀ
Maur Mandi News: ਵਿਧਾਨ ਸਭਾ ਹਲਕਾ ਮੌੜ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦ ਪਿੰਡ ਜਿਉਂਦ ਵਿਖੇ ਵੱਖ-ਵੱਖ ਪਾਰਟੀਆਂ ਵਿੱਚੋਂ ਆਏ ਦਰਜ਼ਨਾਂ ਪਰਿਵਾਰਾਂ ਨੇ ਕਮਲ ਦਾ ਫੁੱਲ ਫ਼ੜ ਲਿਆ। ਇਨ੍ਹਾਂ ਪ੍ਰਵਾਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸਵਾਗਤ ਕਰਦਿਆਂ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਦਿਆਲ ਸੋਢੀ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਸਰਕਾਰ ਤੋਂ ਬਿਨਾਂ ਪੰਜਾਬ ਦੀ ਤਰੱਕੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਮੂਲੀਅਤ ਕਰ ਰਹੇ ਹਨ।

ਇਹ ਵੀ ਪੜ੍ਹੋ ਤਰਨ ਤਾਰਨ ਜ਼ਿਮਨੀ ਚੋਣ:ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਉਮੀਦਵਾਰ ਮੈਦਾਨ ‘ਚ ਡਟੇ

ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਅਤੇ ਚਾਵਾਂ ਨਾਲ ਬਣਾਈ ਸੀ, ਪਰ ਇਸ ਸਰਕਾਰ ਨੇ ਪੰਜਾਬੀਆਂ ਨੂੰ ਝੂਠੇ ਲਾਰਿਆਂ ਅਤੇ ਚੁਟਕਲਿਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦਿੱਤਾ,ਜਿਸ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਗਰੀਬ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਕਈ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਨਾ ਪਹੁੰਚਣਾ ਕੇਵਲ ਪੰਜਾਬ ਸਰਕਾਰ ਦੀ ਨਾਲਾਇਕੀ ਹੀ ਹੈ ਕਿਉਂਕਿ ਸੂਬੇ ਦੀ ਸਰਕਾਰ ਆਪਣਾ ਬਣਦਾ ਹਿੱਸਾ ਉਹਨਾਂ ਸਕੀਮਾਂ ਦੀਆਂ ਗ੍ਰਾਂਟਾਂ ਵਿੱਚ ਨਹੀਂ ਪਾਉਂਦੀ ਜਿਵੇਂ ਸਿਹਤ ਬੀਮਾ ਆਯੂਸ਼ਮਾਨ ਯੋਜਨਾ, ਬੱਚਿਆਂ ਦਾ ਵਜੀਫਾ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਆਦਿ।

ਇਹ ਵੀ ਪੜ੍ਹੋ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗੀ ਪੰਜਾਬ ਸਰਕਾਰ; ਗੁਰੂ ਸਾਹਿਬ ਦੇ ਬਲੀਦਾਨ ਤੋਂ ਪ੍ਰੇਰਣਾ ਲਵੇਗੀ ਨੌਜਵਾਨ ਪੀੜ੍ਹੀ

ਇਸ ਮੌਕੇ ਦਰਸ਼ਨ ਸਿੰਘ, ਗੁਰਦਾਤ ਸਿੰਘ ਅਤੇ ਮੌੜ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਕੋਟਲੀ ਦੀ ਅਗਵਾਈ ਵਿੱਚ ਲੱਗਭੱਗ ਦਸ ਦੇ ਕਰੀਬ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਦਿਆਲ ਸੋਢੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਵੱਲੋਂ ਵੀ ਇਹ ਯਕੀਨ ਦਿਵਾਇਆ ਗਿਆ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਪੂਰੀ ਸ਼ਿੱਦਤ ਨਾਲ ਮਿਹਨਤ ਕਰਕੇ ਇਸ ਮੌੜ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਚਾਉਕੇ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਸਿੱਧੂ,ਦਰਸ਼ਨ ਸਿੰਘ, ਕਾਕਾ ਸਿੰਘ, ਸਰਕਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਹਰਮੇਲ ਸਿੰਘ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1904684