Saturday, May 16, 2026
Home Blog Page 391

ਇਨਵੈਸਟ ਪੰਜਾਬ ਦੇ ਬੰਗਲੁਰੂ ਆਊਟਰੀਚ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਨਿਵੇਸ਼ਕ: ਕੈਬਨਿਟ ਮੰਤਰੀ ਸੰਜੀਵ ਅਰੋੜਾ

0

👉ਅਰੋੜਾ ਨੇ ਉਦਯੋਗ ਜਗਤ ਦੇ ਆਗੂਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿੱਤਾ ਸੱਦਾ
Chandigarh News:ਇਨਵੈਸਟ ਪੰਜਾਬ ਵੱਲੋਂ ਬੰਗਲੁਰੂ ਵਿਖੇ ‘ਇਨਵੈਸਟ ਪੰਜਾਬ ਤਹਿਤ ਕਾਰੋਬਾਰੀ ਆਗੂਆਂ ਨਾਲ ਗੱਲਬਾਤ` ਵਿਸ਼ੇ ‘ਤੇ ਕਰਵਾਈ ਗਈ ਦੋ-ਰੋਜ਼ਾ ਮਿਲਣੀ ਦੀ ਮੇਜ਼ਬਾਨੀ ਕੀਤੀ ਗਈ। ਇਸ ਮਿਲਣੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੀ ਟੀਮ ਨੂੰ ਉਦਯੋਗ ਜਗਤ ਦੇ ਪ੍ਰਮੁੱਖ ਆਗੂਆਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ।ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਪ੍ਰਮੁੱਖ ਉਦਯੋਗਪਤੀਆਂ ਨਾਲ ਉਨ੍ਹਾਂ ਦੀਆਂ ਨਿਵੇਸ਼ ਤਰਜੀਹਾਂ ਨੂੰ ਜਾਣਨ ਲਈ ਵਨ-ਟੂ-ਵਨ ਅਤੇ ਗਰੁੱਪ ਚਰਚਾਵਾਂ ਕੀਤੀਆਂ ਅਤੇ ਉਨ੍ਹਾਂ ਅੱਗੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਪ੍ਰਗਤੀਸ਼ੀਲ ਨੀਤੀਆਂ ਅਤੇ ਪ੍ਰੋਤਸਾਹਨ ਦਾ ਖਾਕਾ ਪੇਸ਼ ਕੀਤਾ ।ਮੁੱਖ ਗੱਲਬਾਤ ਵਿੱਚ ਇੰਟਲ, ਅਰਜਸ ਸਟੀਲ, ਹਿੰਦੁਸਤਾਨ ਏਰੋਨੌਟਿਕਸ ਲਿਮਟਿਡ , ਆਈਡੀਆ ਫੋਰਜ, ਸੋਨਾਟਾ ਸਾਫਟਵੇਅਰ, ਰਾਇਲ ਆਰਚਿਡ ਹੋਟਲਜ਼, ਇੰਡੀਆ ਇਲੈਕਟ੍ਰਾਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ , ਆਈਈਡੀਏ ਅਤੇ ਟਿਸੌਲਵ ਨਾਲ ਜੁੜੇ ਸੀਐਕਸਓਜ ਦੇ ਸੋਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ , ਅਰਵਿੰਦ ਕੰਸਲਟੈਂਸੀ, ਯੂਐਚਪੀ, ਆਈਈਐਸਏ, ਐਸਈਐਮਆਈ, �ਿੲਨਫਾਨੀਓਨ ਟੈਕਨਾਲੋਜੀ, ਐਸਸੀਐਲ ਅਤੇ ਉਦਯੋਗਿਕ ਵਿਕਾਸ ਲਈ ਪੰਜਾਬ ਨਾਲ ਜੁੜੀਆਂ ਹੋਰ ਕੰਪਨੀਆਂ ਸ਼ਾਮਲ ਸਨ।

ਇਹ ਵੀ ਪੜ੍ਹੋ  ਦਵਾਈ ਮਾਫੀਆ ਦੀ ਖੈਰ ਨਹੀਂ! ਪੰਜਾਬ ਸਰਕਾਰ ਨੇ ਲਿਆ ਵੱਡਾ ਐਕਸ਼ਨ!ਕੰਪਨੀਆਂ ਖਿਲਾਫ ਸਖ਼ਤ ਕਾਰਵਾਈ ਦਾ ਕੀਤਾ ਐਲਾਨ – ਕੋਲਡਰਿਫ ਸਮੇਤ 8 ਦਵਾਈਆਂ ’ਤੇ ਲਾਇਆ ਬੈਨ

ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਇਨ੍ਹਾਂ ਉਦਯੋਗਿਕ ਆਗੂਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਰਸਮੀ ਸੱਦਾ ਦਿੱਤਾ, ਜਿਸ ਵਿੱਚ ਉਦਯੋਗਿਕ ਗਤੀਸ਼ੀਲਤਾ, ਰੁਜ਼ਗਾਰ ਉਤਪਤੀ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ `ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਪ੍ਰੋਜੈਕਟ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸੁਚਾਰੂ ਸੁਵਿਧਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡਾਂ ਬਾਰੇ ਜਾਣਕਾਰੀ ਦਿੱਤੀ।ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਵੈਸਟ ਪੰਜਾਬ ਦੇ ਰੋਡ ਸ਼ੋਅ ਦੌਰਾਨ, ਟੀਮ ਨੇ ਹੀਰੋ ਗਰੁੱਪ, ਅੰਬਰ ਇੰਟਰਪ੍ਰਾਈਜ਼, ਆਈਟੀਸੀ, ਵਰੁਣ ਬੇਵਰੇਜ ਤੋਂ ਜੈਪੁਰੀਆਜ਼, ਇੰਟਲ, ਐਚਏਐਲ, ਅਰਜਸ ਸਟੀਲ, ਮੇਦਾਂਤਾ ਹਸਪਤਾਲ, ਰਾਇਲ ਆਰਚਿਡ, ਸੋਨਾਟਾ ਸਾਫਟਵੇਅਰ, ਓ.ਐਲ.ਏ, ਆਈਡੀਆਫੋਰਜ, ਤਾਜ ਹੋਟਲਜ਼ ਲਈ ਆਈ.ਐਚ.ਸੀ.ਐਲ., ਰਾਲਸਨ, ਜੇਨਪੈਕਟ, ਮਿੰਡਾ ਗਰੁੱਪ, ਜੀਐਮਆਰ, ਨਿਊ ਹਾਲੈਂਡ, ਏਆਈਪੀਐਲ, ਦਾਵਤ ਰਾਈਸ ਗਰੁੱਪ, ਏਸੀਕੇਐਮਈ ਸੋਲਰ, ਇਨਫੋ ਐੱਜ ਸਮੇਤ ਚੋਟੀ ਦੇ ਕਾਰਪੋਰੇਟਾਂ ਨਾਲ ਭਵਿੱਖੀ ਨਿਵੇਸ਼ ਸਬੰਧੀ ਗੱਲਬਾਤ ਕੀਤੀ।ਉਨ੍ਹਾਂ ਨੇ ਪੰਜਾਬ ਵਿੱਚ ਪਹਿਲਾਂ ਹੀ ਵਧ-ਫੁੱਲ ਰਹੇ ਅਤੇ ਫੈਲ ਰਹੇ ਬ੍ਰਾਂਡਾਂ/ਕਾਰਪੋਰੇਟਾਂ- ਜਿਵੇਂ ਨੈਸਲੇ, ਫਰੂਡੇਨਬਰਗ, ਡੈਨਨ, ਟਾਟਾ ਸਟੀਲਜ਼, ਸਨਾਤਨ ਟੈਕਸਟਾਈਲਜ਼, ਆਈਟੀਸੀ, ਹਿੰਦੁਸਤਾਨ ਲੀਵਰਜ਼, ਪੈਪਸੀਕੋ, ਵਰਬੀਓ, ਇਨਫੋਸਿਸ, ਮਹਿੰਦਰਾ, ਸੈਮੀਕੰਡਕਟਰਾਂ ਲਈ ਸੀਡੀਆਈਐਲ ਬਾਰੇ ਵੀ ਚਾਣਨਾ ਪਾਇਆ।

ਇਹ ਵੀ ਪੜ੍ਹੋ  30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਉਨ੍ਹਾਂ ਕਿਹਾ ਕਿ ਹੀਰੋ, ਮੋਂਟੇ ਕਾਰਲੋ, ਕ੍ਰੀਮਿਕਾ, ਟ੍ਰਾਈਡੈਂਟ, ਸੋਨਾਲੀਕਾ ਟਰੈਕਟਰ, ਨਿਵੀਆ ਸਪੋਰਟਸ ਵਰਗੇ ਘਰੇਲੂ ਪੰਜਾਬੀ ਬ੍ਰਾਂਡ ,ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਨੇ ਰਾਸ਼ਟਰ ਨਿਰਮਾਣ ਵਿੱਚ ਨਿਰੰਤਰ ਯੋਗਦਾਨ ਪਾਇਆ ਹੈ।ਆਸਾਨ ਪਹੁੰਚ, ਆਧੁਨਿਕ ਬੁਨਿਆਦੀ ਢਾਂਚੇ ਅਤੇ ਕਿਫ਼ਾਇਤੀ ਦਰਾਂ `ਤੇ ਹੁਨਰਮੰਦ ਸਟਾਫ਼ ਦੀ ਉਪਲਬਧਤਾ ਦੇ ਨਾਲ ਮੋਹਾਲੀ ਆਈ.ਟੀ. ਸੈਮੀਕੰਡਕਟਰਜ਼ ਅਤੇ ਡੇਟਾ ਸੈਂਟਰਾਂ ਵਿੱਚ ਉੱਚ-ਤਕਨੀਕੀ ਨਿਵੇਸ਼ਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਿਆ ਹੈ। ਇਨਫੋਸਿਸ ਦੀ ਵਧ ਰਹੀ ਮੌਜੂਦਗੀ ਸਦਕਾ ਇਹ ਖੇਤਰ ਕੁਸ਼ਲ ਵਿਕਾਸ ਦੇ ਮੌਕੇ ਤਲਾ਼ਸਦੀਆਂ ਪ੍ਰਮੁੱਖ ਕੰਪਨੀਆਂ ਨੂੰ ਆਕਰਸਿ਼ਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਜ਼ਬੂਤ ਅਕਾਦਮਿਕ ਵਾਤਾਵਰਨ – ਜਿਸ ਵਿੱਚ ਆਈਆਈਟੀ ਰੋਪੜ, ਆਈਐਸਬੀ, ਆਈਆਈਐਸਈਆਰ, ਥਾਪਰ, ਸੀਡੀਆਈਐਲ ਅਤੇ ਹੋਰ ਸ਼ਾਮਲ ਹਨ – ਨਾਲ ਸਿਰਫ਼ ਨਵੀਨਤਾ ਨੂੰ ਹੁਲਾਰਾ ਦੇ ਰਿਹਾ ਹੈ ਸਗੋਂ ਉੱਨਤ ਉਦਯੋਗਾਂ ਲਈ ਰਾਹ ਪੱਧਰਾ ਕਰਕੇ ਸੂਬੇ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ।ਅਰੋੜਾ ਨੇ ਅੱਗੇ ਕਿਹਾ ਕਿ ਮਾਨਯੋਗ ਰਾਸ਼ਟਰੀ ਕਨਵੇਅਰ ਅਰਵਿੰਦ ਕੇਜਰੀਵਾਲ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ, ਗਤੀਸ਼ੀਲ ਉਦਯੋਗਿਕ ਵਿਕਾਸ ਅਤੇ ਵਿਸਤ੍ਰਿਤ ਆਰਥਿਕ ਮੌਕਿਆਂ ਨਾਲ ਲੈਸ ਇੱਕ ਨਵਾਂ ਪੰਜਾਬ ਸਿਰਜਣ ਦੀ ਸੋਚ ਨੂੰ ਅੱਗੇ ਵਧਾ ਰਹੀ ਹੈ ।ਨਿਵੇਸ਼ ਪੰਜਾਬ ਵੱਲੋਂ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਠੋਸ ਭਾਈਵਾਲੀ ਅਤੇ ਨਿਵੇਸ਼ਾਂ ਵਿੱਚ ਬਦਲਣ ਲਈ ਆਪਣੇ ਯਤਨ ਜਾਰੀ ਰੱਖੇ ਜਾਣਗੇ।ਇਸ ਸਮਾਗਮ ਵਿੱਚ ਪੀਡੀਸੀ ਦੇ ਵਾਈਸ ਚੇਅਰਪਰਸਨ ਸੀਮਾ ਬਾਂਸਲ, ਉਦਯੋਗ ਅਤੇ ਵਣਜ ਦੇ ਸਕੱਤਰ ਕੇ.ਕੇ. ਯਾਦਵ, ਪੀ.ਐਸ.ਆਈ.ਈ.ਸੀ. ਦੇ ਮੈਨੇਜਿੰਗ ਡਾਇਰੈਕਟਰ ਸੌਰਭੀ ਮਲਿਕ, ਇਨਵੈਸਟ ਪੰਜਾਬ ਦੇ ਸੀ.ਈ.ਓ. ਅਮਿਤ ਢਾਕਾ, ਕੇ.ਪੀ.ਐਮ.ਜੀ. ਤੋਂ ਗੌਰਵ, ਇਨਵੈਸਟ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਸਮੇਤ ਪ੍ਰਮੁੱਖ ਪਤਵੰਤੇ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਦਲਿਤਾਂ ਦੇ ਮੁੱਦੇ ‘ਤੇ ਆਪ ਦਾ ਵਫ਼ਦ ਰਾਜਪਾਲ ਨੂੰ ਮਿਲਿਆ, ਭਾਜਪਾ ਨੂੰ ਕਟਹਿਰੇ ‘ਚ ਕੀਤਾ ਖੜ੍ਹਾ

0

Chandigarh News: ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਮੀਟਿੰਗ ਦੌਰਾਨ ਵਫ਼ਦ ਨੇ ਦੇਸ ਭਰ ਤੇ ਖਾਸਕਰ ਗੁਆਂਢੀ ਸੂਬੇ ਹਰਿਆਣਾ ਵਿਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਦਾ ਮੁੱਦਾ ਚੂੱੱਕਿਆ। ਪਾਰਟੀ ਆਗੂ ਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਵਫ਼ਦ ਨੇ ਦਲਿਤਾਂ ਦੇ ਮੁੱਦੇ ’ਤੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ।

ਇਹ ਵੀ ਪੜ੍ਹੋ  30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਉਨ੍ਹਾਂ ਦਸਿਆ ਕਿ ਹਰਿਆਣਾ ਸਰਕਾਰ ਅਧੀਨ ਕੰਮ ਕਰ ਰਹੇ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਖ਼ੁਦਕੁਸ਼ੀ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਤੇ ਦਲਿਤਾਂ ਨੂੰ ਇਨਸਾਫ਼ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ। ਉਨ੍ਹਾਂ ਏਡੀਜੀਪੀ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਇਨਸਾਫ਼ ਮੰਗਿਆ ਅਤੇ ਗਵਰਨਰ ਨੂੰ ਮੈਮੋਰੰਡਮ ਦੇ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।ਆਪ ਵਫ਼ਦ ਨੇ ਇਸ ਮੌਕੇ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ ਆਮ ਆਦਮੀ ਪਾਰਟੀ ਭਾਜਪਾ ਸਰਕਾਰ ਵਿਰੁਧ ਅੰਦੋਲਨ ਵਿੱਢੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਹਰਿਆਣਾ ’ਚ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਖਿਆ ਵਿੱਚ ਸੁਧਾਰ ਅਤੇ ਨੌਜੁਆਨਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਰਾਸ਼ਟਰੀ ਸਿਖਿਆ ਨੀਤੀ ਨਾਲ ਨੌਜੁਆਨਾਂ ਨੂੰ ਮਿਲਣਗੇ ਸਕਿਲ, ਖੋਜ ਅਤੇ ਨਵਾਚਾਰ ਦੇ ਮੌਕੇ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸਿਖਿਆ ਦੇ ਖੇਤਰ ਵਿੱਚ ਅਜਿਹੇ ਸੁਧਾਰਾਂ ‘ਤੇ ਜ਼ੋਰ ਦੇ ਰਹੀ ਹੈ, ਜਿਨ੍ਹਾਂ ਨਾਲ ਨੌਜੁਆਨਾਂ ਨੂੰ ਗੁਣਵੱਤਾਪੂਰਣ ਸਿਖਿਆ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਵੀ ਮਿਲਣ ਅਤੇ ਉਹ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੁਕਿਮਾ ਨਿਭਾ ਸਕਣ। ਸੂਬਾ ਸਰਕਾਰ ਨੇ ਬਿਨ੍ਹਾ ਪਰਚੀ-ਖਰਚੀ ਦੇ ਹੁਣ ਤੱਕ 1.80 ਲੱਖ ਨੌਜੁਆਨਾਂ ਨੂੰ ਯੋਗਤਾ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਤੀਜੇ ਕਾਰਜਕਾਲ ਵਿੱਚ 2 ਲੱਖ ਨੌਕਰੀਆਂ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਮੁਕਾਬਲੇ ਪ੍ਰੀਖਿਆ ਲਈ ਸਖਤ ਮਿਹਨਤ ਕਰਦੇ ਰਹਿਣ, ਉਨ੍ਹਾਂ ਦੀ ਮਿਹਨਤ ਜਰੂਰ ਰੰਗ ਲਿਆਏਗੀ।ਮੁੱਖ ਮੰਤਰੀ ਬੁੱਧਵਾਰ ਨੂੰ ਰੋਹਤਕ ਵਿੱਚ ਬਾਬਾ ਮਸਤਨਾਥ ਯੂਨੀਵਰਸਿਟੀ, ਅਸਥਲ ਬੋਹਰ ਦੇ ਚੌਥੇ ਕੰਨਵੋਕੇਸ਼ਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਅਤੇ ਯੂਨੀਵਰਸਿਟੀ ਦੇ ਚਾਂਸਲਰ ਮਹੰਤ ਬਾਲਕ ਨਾਥ ਯੋਗੀ ਵੀ ਮੌਜੂਦ ਰਹੇ । ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਮੈਡਲ ਅਤੇ ਉਪਾਧੀਆਂ ਪ੍ਰਦਾਨ ਕੀਤੀਆਂ।ਨਾਇਬ ਸਿੰਘ ਸੈਣੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਂਪਿਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੰਨਵੋਕੇਸ਼ਨ ਸਮਾਰੋਹ ਕਿਸੇ ਵੀ ਵਿਦਿਅਕ ਸੰਸਥਾਨ ਦੇ ਗੌਰਵ ਅਤੇ ਉਪਲਬਧੀ ਦਾ ਪ੍ਰਤੀਕ ਹੁੰਦਾ ਹੈ।

ਇਹ ਵੀ ਪੜ੍ਹੋ  30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2012 ਵਿੱਚ ਸਥਾਪਿਤ ਬਾਬਾ ਮਸਤਨਾਥ ਯੂਨੀਵਰਸਿਟੀ ਦਾ ਚੌਥਾ ਕੰਨਵੋਕੇਸ਼ਨ ਸਮਾਰੋਹ ਇਸ ਪਵਿੱਤਰ ਭੁਮੀ ਦੀ ਗਿਆਨ-ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਚਾਂਸਲਰ ਮਹੰਤ ਬਾਲਕ ਨਾਥ ਯੋਗੀ ਜੀ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਦਸਿਆ ਕਿ 1957 ਵਿੱਚ ਮਹੰਤ ਸ਼੍ਰੇਯੀਨਾਥ ਜੀ ਮਹਾਰਾਜ ਵੱਲੋਂ ਸਥਾਪਿਤ ਬਾਬਾ ਮਸਤਨਾਥ ਆਯੂਰਵੈਦਿਕ ਕਾਲਜ ਅੱਜ ਇੱਕ ਵਿਸ਼ਾਲ ਯੂਨੀਵਰਸਿਟੀ ਦਾ ਰੂਪ ਲੈ ਚੁੱਕਾ ਹੈ, ਜਿੱਥੇ ਆਯੂਰਵੇਦ ਤੋਂ ਲੈ ਕੇ ਇੰਜੀਨੀਅਰਿੰਗ, ਕਾਨੂੰਨ, ਨਰਸਿੰਗ ਅਤੇ ਮਾਨਵਿਕੀ ਵਰਗੇ ਵਿਵਿਧ ਖੇਤਰਾਂ ਵਿੱਚ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਹਰਿਆਣਾਂ ਨੇ ਸਿਖਿਆ, ਖੇਡ, ਸਭਿਆਚਾਰ, ਖੋਜ ਅਤੇ ਉਦਯੋਗ ਦੇ ਖੇਤਰ ਵਿੱਚ ਵਰਨਣਯੋਗ ਪ੍ਰਗਤੀ ਕਰ ਦੇਸ਼ ਵਿੱਚ ਮੋਹਰੀ ਰਾਜ ਵਜੋ ਪਹਿਚਾਣ ਬਣਾਈ ਹੈ, ਜਿਸ ਵਿੱਚ ਬਾਬਾ ਮਸਤਨਾਥ ਵਰਗੀ ਸੰਸਥਾਵਾਂ ਦਾ ਯੋਗਦਾਨ ਸ਼ਲਾਘਾਯੋਗ ਹੈ।ਨਾਇਬ ਸਿੰਘ ਸੇਣੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਸੂਬੇ ਵਿੱਚ ਕੁੱਲ 80 ਨਵੇਂ ਸਰਕਾਰੀ ਕਾਲਜ ਖੋਲੇ ਗਏ, ਜਿਨ੍ਹਾਂ ਵਿੱਚੋਂ 30 ਕੁੜੀਆਂ ਦੇ ਹਨ। ਇਸ ਸਮੇਂ ਸੂਬੇ ਵਿੱਚ ਕਾਲਜਾਂ ਦੀ ਗਿਣਤੀ ਵੱਧ ਕੇ 185 ਹੋ ਗਈ ਹੈ।ਇਸੀ ਤਰ੍ਹਾ, 11 ਸਾਲਾਂ ਦੇ ਕਾਰਜਕਾਲ ਵਿੱਚ ਸੂਬੇ ਵਿੱਚ 13 ਨਵੇਂ ਯੂਨੀਵਰਸਿਟੀਆਂ ਖੁੱਲੀਆਂ ਹਨ। ਉੱਥੇ ਹੀ, ਮੈਡੀਕਲ ਕਾਲਜਾਂ ਦੀ ਗਿਣਤੀ ਵੀ 6 ਤੋਂ ਵੱਧ ਕੇ 17 ਹੋ ਗਈ ਹੈ। ਹੁਣ ਇੰਨ੍ਹਾਂ ਵਿੱਚ ਐਮਬੀਬੀਐਸ ਦੀ ਸੀਟਾਂ ਦੀ ਗਿਣਤੀ 700 ਤੋਂ ਵੱਧਕੇ 2435 ਹੋ ਗਈ ਹੈ। ਇਸ ਤੋਂ ਇਲਾਵਾ, 15 ਨਵੇਂ ਸਰਕਾਰੀ ਬਹੁਤਕਨੀਕੀ ਸੰਸਥਾਨ ਵੀ ਖੋਲੇ ਗਏ ਹਨ।

ਇਹ ਵੀ ਪੜ੍ਹੋ  ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ

ਸਾਲ 2014 ਵਿੱਚ ਇੰਨ੍ਹਾਂ ਦੀ ਗਿਣਤੀ 28 ਸੀ, ਜੋ ਜਦੋਂ 43 ਹੋ ਗਈ ਹੈ ਅਤੇ ਇੰਨ੍ਹਾਂ ਵਿੱਚ ਦਾਖਲਾ ਸਮਰੱਥਾ 11,985 ਤੋਂ ਵੱਧ ਕੇ 16,434 ਹੋ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਰਾਹੀਂ ਨੌਜੁਆਨਾਂ ਨੂੰ ਨਾ ਸਿਰਫ ਰੁਜ਼ਗਾਰ ਦਿੱਤਾ ਹੈ ਸਗੋ ਉਨ੍ਹਾਂ ਨੂੰ ਰੁਸ਼ਗਾਰ ਦੀ ਸੁਰੱਖਿਆ ਵੀ ਦਿੱਤੀ ਹੈ।ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਵਿਸ਼ਵ ਭਲਾਈ ਦੇ ਸੰਕਲਪ ਨੂੰ ਪੁਰਾ ਕਰਨ ਵਿੱਚ ਮਹਤੱਵਪੂਰਣ ਯੋਗਦਾਨ ਦੇਣ ਅਤੇ ਦੇਸ਼ ਤੇ ਸੂਬੇ ਦੀ ਖੁਸ਼ਹਾਲ ਵਿਰਾਸਤ ਅਤੇ ਸਭਿਆਚਾਰ ਨੂੰ ਅੱਗੇ ਵਧਾਉਣ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪੁਰਾਣੇ ਸਮੇਂ ਤੋਂ ਸੰਤਾਂ-ਮਹਾਪੁਰਸ਼ਾਂ ਨੇ ਵਿਸ਼ਵ ਭਲਾਈ ਦੇ ਬਾਰੇ ਵਿੱਚ ਮਹਤੱਵਪੂਰਣ ਸੰਦੇਸ਼ ਦਿੱਤੇ ਹਨ। ਪੂਰੇ ਭਾਰਤ ਦਾ ਵਿਸ਼ਵ ਭਲਾਈ ਦਾ ਵਿਚਾਰ ਪੁਰਾਣੈ ਸਮੇਂ ਤੋਂ ਮਹਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਦੀ ਰੱਖਿਆ, ਪ੍ਰਾਣੀਆਂ ਦੀ ਭਲਾਈ ਅਤੇ ਦੇਸ਼ ਨੂੰ ਵਿਸ਼ਵ ਦਾ ਸੱਭ ਤੋਂ ਮਜਬੁਤ ਤੇ ਮਹਾਨ ਰਾਸ਼ਟਰ ਬਨਾਉਣ ਵਿੱਚ ਹਰ ਨਾਗਰਿਕ ਆਪਣੀ ਜਿਮੇਵਾਰੀ ਦਾ ਪਾਲਣ ਕਰਨ। ਵਿਦਿਆਰਥੀ ਸਿਖਿਆ ਗ੍ਰਹਿਣ ਕਰ ਹਰ ਖੇਤਰ ਵਿੱਚ ਭਾਰਤ ਦਾ ਮਾਣ ਵਧਾਵੁਣ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਦੇਸ਼ ਨੂੰ ਦੁਨੀਆ ਦਾ ਵਿਕਸਿਤ ਤੇ ਸੱਭ ਤੋਂ ਤਾਕਤਵਰ ਦੇਸ਼ ਬਨਾਉਣ ਦੇ ਸਪਨੇ ਨੂੰ ਵੀ ਸਾਕਾਰ ਕਰਨ ਵਿੱਚ ਸਾਰੇ ਯੋਗਦਾਨ ਦੇਣ।ਇਸ ਮੌਕੇ ‘ਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ, ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ, ਸੁਪਵਾ ਦੇ ਵਾਇਸ ਚਾਂਲਸਰ ਸ੍ਰੀ ਅਮਿਤ ਆਰਿਆ, ਬੀਐਮਏ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀਐਮ ਯਾਦਵ, ਰਜਿਸਟਰਾਰ ਡਾ. ਵਿਨੋਕ ਕੁਮਾਰ, ਮੇਅਰ ਰਾਮ ਅਵਤਾਰ ਵਾਲਮਿਕੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਨਗਰ ਨਿਗਮ ਦਾ ਮੁੱਢਲਾ ਫਰਜ਼:ਮੇਅਰ ਪਦਮਜੀਤ ਮਹਿਤਾ

0

ਐਫ ਐਂਡ ਸੀਸੀ ਦੀ ਮੀਟਿੰਗ ਵਿੱਚ ਲਗਭਗ 19 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ
Bathinda News:ਨਗਰ ਨਿਗਮ ਬਠਿੰਡਾ ਦੀ ਐਫ ਐਂਡ ਸੀਸੀ (ਵਿੱਤ ਅਤੇ ਠੇਕਾ ਕਮੇਟੀ) ਦੀ ਮੀਟਿੰਗ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਮੈਡਮ ਕੰਚਨ, ਆਈਏਐਸ, ਐਫ ਐਂਡ ਸੀਸੀ ਮੈਂਬਰ ਮੈਡਮ ਪ੍ਰਵੀਨ ਗਰਗ, ਸ੍ਰੀ ਰਤਨ ਰਾਹੀ ਅਤੇ ਸ੍ਰੀ ਉਮੇਸ਼ ਗੋਗੀ, ਸੀਨੀਅਰ ਕਾਰਜਕਾਰੀ ਇੰਜੀਨੀਅਰ ਸ੍ਰੀ ਸੰਦੀਪ ਗੁਪਤਾ ਅਤੇ ਸ੍ਰੀ ਸੰਦੀਪ ਰੋਮਾਣਾ, ਐਕਸੀਅਨ ਸ੍ਰੀ ਰਾਜਿੰਦਰ ਗੁਪਤਾ ਅਤੇ ਸ੍ਰੀ ਨੀਰਜ ਕੁਮਾਰ, ਮੇਅਰ ਦੇ ਪੀਏ ਸ੍ਰੀ ਸੁਰੇਸ਼ ਸੇਤੀਆ ਮੌਜੂਦ ਸਨ।ਮੀਟਿੰਗ ਵਿੱਚ ਲਗਭਗ 19 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ।ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਸ ਕੀਤੇ ਗਏ ਏਜੰਡਿਆਂ ਵਿੱਚ ਵਾਰਡ ਨੰਬਰ 48 ਵਿੱਚ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕਮਿਊਨਿਟੀ ਹਾਲ ਦੀ ਉਸਾਰੀ, ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਲਾਇਬ੍ਰੇਰੀ-ਕਮ-ਸਿਟੀਜੰਸ ਹੋਮ ਦੀ ਉਸਾਰੀ, ਵਾਟਰ ਟ੍ਰੀਟਮੈਂਟ ਸਮੱਗਰੀ ਦੀ ਖਰੀਦ, ਐਲਈਡੀ ਲਾਈਟਾਂ ਦੀ ਖਰੀਦ, ਨਰੂਆਣਾ ਰੋਡ ‘ਤੇ ਪਾਣੀ ਦੇ ਟਿਊਬਵੈੱਲ ਦੀ ਉਸਾਰੀ, ਅਮਰਪੁਰਾ ਬਸਤੀ ਅਤੇ ਉਦਯੋਗਿਕ ਖੇਤਰ ਦੇ ਪਾਰਕਾਂ ਵਿੱਚ ਓਪਨ-ਏਅਰ ਜਿੰਮ ਦੀ ਸਥਾਪਨਾ ਸ਼ਾਮਲ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮੀਟਿੰਗ ਵਿੱਚ ਗੁੱਗਾ ਮਾੜੀ ਮੰਦਰ ਦੇ ਨੇੜੇ ਬੱਚਿਆਂ ਲਈ ਦੋ ਖੇਡ ਏਰੀਨਿਆਂ ਦੀ ਉਸਾਰੀ, ਲਗਭਗ 2.45 ਕਰੋੜ ਰੁਪਏ ਦੀ ਲਾਗਤ ਨਾਲ ਭਾਗੂ ਰੋਡ ‘ਤੇ ਹੈੱਡ ਵਾਟਰ ਵਰਕਸ ਨੂੰ ਜੋਗਰ ਪਾਰਕ ਵਜੋਂ ਵਿਕਸਤ ਕਰਨਾ, ਲਗਭਗ 2.43 ਕਰੋੜ ਰੁਪਏ ਦੀ ਲਾਗਤ ਨਾਲ ਰੋਜ਼ ਗਾਰਡਨ ਚੌਕ ਤੋਂ ਪੁਲਿਸ ਲਾਈਨ ਤੱਕ ਫੁੱਟਪਾਥਾਂ ਦਾ ਨਿਰਮਾਣ ਅਤੇ ਲਗਭਗ 1.70 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਖੇਤਰ ਵਿੱਚ ਸੜਕਾਂ ਨੂੰ ਸੁੰਦਰ ਬਣਾਉਣ ਲਈ ਪ੍ਰੀਮਿਕਸ ਅਤੇ ਟਾਈਲਾਂ ਵਿਛਾਉਣਾ ਸ਼ਾਮਲ ਹੈ।ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਟੀਚਾ ਸ਼ਹਿਰ ਦੀਆਂ ਸੜਕਾਂ, ਸੀਵਰੇਜ ਸਿਸਟਮ, ਪਾਰਕਾਂ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਹੈ, ਜਿਸ ਨਾਲ ਨਾਗਰਿਕਾਂ ਨੂੰ ਸਾਰੀਆਂ ਸਹੂਲਤਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੇਅਰ ਪਦਮਜੀਤ ਮਹਿਤਾ ਦੀ ਦੂਰਦਰਸ਼ੀ ਸੋਚ ਨਾਲ ਫਾਇਰ ਬ੍ਰਿਗੇਡ ਨੂੰ ਮਿਲੀ ਨਵੀਂ ਤਾਕਤ

0

👉ਪਹੀਲੀ ਵਾਰ ਸ਼ਾਮਲ ਹੋਇਆ “ਬਾਉਜ਼ਰ” ਵਾਹਨ
Bathinda News:ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਫਾਇਰ ਬ੍ਰਿਗੇਡ ਵਿਭਾਗ ਨੂੰ ਅਤਿ-ਆਧੁਨਿਕ ਵਾਹਨਾਂ ਨਾਲ ਲੈਸ ਕੀਤਾ। ਉਨ੍ਹਾਂ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਹੇਠ, ਵਿਭਾਗ ਨੂੰ ਪਹਿਲੀ ਵਾਰ “ਬਾਉਜ਼ਰ” ਵਾਹਨ ਨਾਲ ਲੈਸ ਕੀਤਾ ਗਿਆ ਹੈ। ਮੇਅਰ ਨੇ ਇੱਕ ਕਿਊਆਰਵੀ ਵਾਹਨ ਅਤੇ ਇੱਕ ਮਿੰਨੀ ਵਾਟਰ ਟੈਂਡਰ ਦਾ ਵੀ ਸ਼ੁਭ ਆਰੰਭ ਕੀਤਾ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੰਦੀਪ ਗੁਪਤਾ, ਫਾਇਰ ਅਫਸਰ ਸ੍ਰੀ ਬਰਿੰਦਰਜੀਤ ਸਿੰਘ ਅਤੇ ਫਾਇਰ ਵਿਭਾਗ ਦੇ ਸਟਾਫ ਮੌਜੂਦ ਸਨ।ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਹਿਰ ਦੇ ਵਸਨੀਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ  ਮਾਨ ਸਰਕਾਰ ਲਿਆਏਗੀ ਪੰਜਾਬ ਦੀ ਖੇਤੀ ਵਿੱਚ ਨਵਾਂ ਸਵੇਰਾ:ਅਰਜਨਟੀਨਾ ਨਾਲ ਇਤਿਹਾਸਕ ਸਾਂਝੇਦਾਰੀ ਕਰਕੇ ਖੁੱਲ੍ਹਣਗੇ ਵਿਕਾਸ ਦੇ ਨਵੇਂ ਦਰਵਾਜ਼ੇ

ਇਸ ਉਦੇਸ਼ ਲਈ, ਲਗਭਗ 1.20 ਕਰੋੜ ਰੁਪਏ ਦੀ ਲਾਗਤ ਨਾਲ ਫਾਇਰ ਵਿਭਾਗ ਵਿੱਚ ਇਹ ਤਿੰਨ ਵਾਹਨ ਸ਼ਾਮਲ ਕੀਤੇ ਗਏ ਹਨ, ਜੋ ਕਿਸੇ ਵੀ ਐਮਰਜੈਂਸੀ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਂਦੇ ਹਨ।ਉਨ੍ਹਾਂ ਦੱਸਿਆ ਕਿ ਬਾਉਜ਼ਰ ਵਾਹਨ ਦੀ ਸਮਰੱਥਾ 14,000 ਲੀਟਰ ਪਾਣੀ ਹੈ, ਜੋ ਕਿ ਤਿੰਨ ਸਟੈਂਡਰਡ ਫਾਇਰ ਇੰਜਣਾਂ ਦੇ ਬਰਾਬਰ ਹੈ। ਪਹਿਲਾਂ, ਅੱਗ ਲੱਗਣ ਦੀ ਸਥਿਤੀ ਵਿੱਚ, ਵਾਹਨਾਂ ਨੂੰ ਪਾਣੀ ਭਰਨ ਲਈ ਵਾਰ-ਵਾਰ ਵਾਪਸ ਜਾਣਾ ਪੈਂਦਾ ਸੀ, ਜਿਸ ਨਾਲ ਬਚਾਅ ਕਾਰਜ ਵਿੱਚ ਵਿਘਨ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਖ਼ਤਮ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਕਿਊਆਰਵੀ (ਕੁਇੱਕ ਰਿਸਪਾਂਸ ਵਾਹਨ) ਵਿੱਚ 300 ਲੀਟਰ ਪਾਣੀ ਅਤੇ 50 ਲੀਟਰ ਫੌਗ ਦੀ ਸਮਰੱਥਾ ਹੈ, ਜਿਸ ਨਾਲ ਇਹ ਆਸਾਨੀ ਨਾਲ ਤੰਗ ਗਲੀਆਂ ਵਿੱਚ ਦਾਖਲ ਹੋ ਸਕਦਾ ਹੈ।

ਇਹ ਵੀ ਪੜ੍ਹੋ  30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਇਸ ਤੋਂ ਇਲਾਵਾ, ਮਿੰਨੀ ਵਾਟਰ ਟੈਂਡਰ ਵਿੱਚ 3,000 ਲੀਟਰ ਪਾਣੀ ਦੀ ਸਮਰੱਥਾ ਹੈ, ਜਿਸ ਨਾਲ ਇਹ ਛੋਟੇ ਖੇਤਰਾਂ ਵਿੱਚ ਅੱਗ ‘ਤੇ ਜਲਦੀ ਕਾਬੂ ਪਾ ਸਕਦਾ ਹੈ।ਮੇਅਰ ਸ਼੍ਰੀ ਮਹਿਤਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਕੋਲ ਹੁਣ ਕੁੱਲ 10 ਵਾਹਨ ਹਨ, ਜਿਨ੍ਹਾਂ ਵਿੱਚ ਇੱਕ ਬਾਉਜ਼ਰ, ਦੋ ਕਿਊਆਰਵੀ, ਤਿੰਨ ਮਿੰਨੀ ਵਾਟਰ ਟੈਂਡਰ ਅਤੇ ਤਿੰਨ ਮਲਟੀਪਰਪਜ਼ ਵਾਹਨ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਦੀਵਾਲੀ ਤੱਕ ਲਾਈਨਜ਼ ਪਾਰ ਖੇਤਰ ਵਿੱਚ ਦੋ ਵਾਹਨ ਅਤੇ ਇੱਕ ਪੂਰਾ ਫਾਇਰ ਸਟਾਫ ਤਾਇਨਾਤ ਕੀਤਾ ਜਾਵੇਗਾ।ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਟੀਚਾ ਸਿਰਫ਼ ਵਿਕਾਸ ਕਾਰਜ ਨਹੀਂ ਹੈ, ਸਗੋਂ ਬਠਿੰਡਾ ਨਿਵਾਸੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣਾ ਵੀ ਹੈ। ਉਨ੍ਹਾਂ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਬਠਿੰਡਾ ਨੂੰ ਇੱਕ ਸੁਰੱਖਿਅਤ ਸ਼ਹਿਰ ਬਣਾਇਆ ਜਾਵੇ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਦਵਾਈ ਮਾਫੀਆ ਦੀ ਖੈਰ ਨਹੀਂ! ਪੰਜਾਬ ਸਰਕਾਰ ਨੇ ਲਿਆ ਵੱਡਾ ਐਕਸ਼ਨ!ਕੰਪਨੀਆਂ ਖਿਲਾਫ ਸਖ਼ਤ ਕਾਰਵਾਈ ਦਾ ਕੀਤਾ ਐਲਾਨ – ਕੋਲਡਰਿਫ ਸਮੇਤ 8 ਦਵਾਈਆਂ ’ਤੇ ਲਾਇਆ ਬੈਨ

0

Punjab News:ਮੱਧ ਪ੍ਰਦੇਸ਼ ਵਿੱਚ ਕੋਲਡਰਿਫ ਖੰਘ ਸਿਰਪ ਦੇ ਸੇਵਨ ਨਾਲ ਚੌਦਾਂ ਤੋਂ ਸੋਲਾਂ ਮਾਸੂਮ ਬੱਚਿਆਂ ਦੀ ਮੌਤ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਦੁਖਦਾਈ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਰਾਜ ਵਿੱਚ ਇਸ ਖ਼ਤਰਨਾਕ ਸਿਰਪ ਦੀ ਵਿਕਰੀ, ਵੰਡ ਅਤੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਆਮ ਆਦਮੀ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪ੍ਰਦੇਸ਼ ਦੀ ਜਨਤਾ ਦੀ ਸਿਹਤ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਸਰਕਾਰ ਦੀ ਉਸ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ ਜੋ ਹਰ ਆਮ ਨਾਗਰਿਕ ਦੀ ਜ਼ਿੰਦਗੀ ਨੂੰ ਸਰਵੋਪਰੀ ਮੰਨਦੀ ਹੈ।ਪੰਜਾਬ ਸਰਕਾਰ ਨੇ ਸਿਰਫ਼ ਕੋਲਡਰਿਫ ਸਿਰਪ ਤੱਕ ਹੀ ਸੀਮਤ ਨਹੀਂ ਰਹਿੰਦਿਆਂ, ਕੁੱਲ ਅੱਠ ਦਵਾਈਆਂ ’ਤੇ ਪਾਬੰਦੀ ਲਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਸਿਹਤ ਵਿਭਾਗ ਨੂੰ ਇਨ੍ਹਾਂ ਦਵਾਈਆਂ ਦੇ ਇਸਤੇਮਾਲ ਨਾਲ ਮਰੀਜ਼ਾਂ ਵਿੱਚ ਵਾਰ-ਵਾਰ ਮਾੜੇ ਅਸਰਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਨੇ ਤਤਕਾਲ ਪ੍ਰਭਾਵ ਨਾਲ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ ਅਤੇ ਡਾਕਟਰੀ ਸੰਸਥਾਵਾਂ ਵਿੱਚ ਇਨ੍ਹਾਂ ਦਵਾਈਆਂ ਦਾ ਪ੍ਰਯੋਗ ਅਤੇ ਖ਼ਰੀਦ ਪੂਰੀ ਤਰ੍ਹਾਂ ਬੰਦ ਕਰਨ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਇਹ ਕਦਮ ਦਿਖਾਉਂਦਾ ਹੈ ਕਿ ਸਰਕਾਰ ਜਨਤਾ ਦੀ ਹਰ ਛੋਟੀ-ਵੱਡੀ ਪਰੇਸ਼ਾਨੀ ਪ੍ਰਤੀ ਕਿੰਨੀ ਚੌਕਸ ਅਤੇ ਜ਼ਿੰਮੇਵਾਰ ਹੈ।ਬੈਨ ਕੀਤੀਆਂ ਗਈਆਂ ਅੱਠ ਦਵਾਈਆਂ ਵਿੱਚ ਕੋਲਡਰਿਫ ਖੰਘ ਸਿਰਪ ਤੋਂ ਇਲਾਵਾ ਨਾਰਮਲ ਸੇਲਾਇਨ, ਡੈਕਸਟ੍ਰੋਜ਼ ਇੰਜੈਕਸ਼ਨ, ਸਿਪਰੋਫਲੋਕਸਾਸਿਨ ਇੰਜੈਕਸ਼ਨ, DNS 0.9%, N/2 ਪਲੱਸ ਡੈਕਸਟ੍ਰੋਜ਼ IV ਫਲੂਇਡ, ਅਤੇ ਬਿਊਪੀਵਾਕੇਨ HCL ਵਿਦ ਡੈਕਸਟ੍ਰੋਜ਼ ਵਰਗੀਆਂ ਮਹੱਤਵਪੂਰਨ ਦਵਾਈਆਂ ਸ਼ਾਮਲ ਹਨ।

ਇਹ ਵੀ ਪੜ੍ਹੋ  ਮਾਨ ਸਰਕਾਰ ਲਿਆਏਗੀ ਪੰਜਾਬ ਦੀ ਖੇਤੀ ਵਿੱਚ ਨਵਾਂ ਸਵੇਰਾ:ਅਰਜਨਟੀਨਾ ਨਾਲ ਇਤਿਹਾਸਕ ਸਾਂਝੇਦਾਰੀ ਕਰਕੇ ਖੁੱਲ੍ਹਣਗੇ ਵਿਕਾਸ ਦੇ ਨਵੇਂ ਦਰਵਾਜ਼ੇ

ਇਹ ਸਾਰੀਆਂ ਦਵਾਈਆਂ ਰੋਜ਼ਮਰ੍ਹਾ ਦੇ ਇਲਾਜ ਵਿੱਚ ਅਕਸਰ ਇਸਤੇਮਾਲ ਹੁੰਦੀਆਂ ਸਨ, ਪਰ ਹਾਲ ਦੇ ਦਿਨਾਂ ਵਿੱਚ ਇਨ੍ਹਾਂ ਵਿੱਚ ਗੁਣਵੱਤਾ ਸੰਬੰਧੀ ਸਮੱਸਿਆਵਾਂ ਅਤੇ ਸਾਈਡ ਇਫੈਕਟ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਤਿੰਨ ਫਾਰਮਾ ਕੰਪਨੀਆਂ ਦੀਆਂ ਇਨ੍ਹਾਂ ਦਵਾਈਆਂ ਨੂੰ ਤੁਰੰਤ ਪ੍ਰਤਿਬੰਧਿਤ ਕਰ ਦਿੱਤਾ ਹੈ ਅਤੇ ਸਾਰੇ ਮੈਡੀਕਲ ਸਟੋਰ ਮਾਲਕਾਂ ਨੂੰ ਇਨ੍ਹਾਂ ਦੀ ਵਿਕਰੀ ਰੋਕਣ ਦੇ ਕੜੇ ਨਿਰਦੇਸ਼ ਦਿੱਤੇ ਗਏ ਹਨ।ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੱਚਿਆਂ ਅਤੇ ਮਰੀਜ਼ਾਂ ਦੀ ਜਾਨ ਨਾਲ ਕਿਸੇ ਵੀ ਪ੍ਰਕਾਰ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ, ਕਮਿਊਨਿਟੀ ਸਿਹਤ ਕੇਂਦਰਾਂ, ਪ੍ਰਾਈਵੇਟ ਕਲੀਨਿਕ ਅਤੇ ਮੈਡੀਕਲ ਸਟੋਰਾਂ ਨੂੰ ਤੁਰੰਤ ਇਨ੍ਹਾਂ ਪ੍ਰਤਿਬੰਧਿਤ ਦਵਾਈਆਂ ਦਾ ਮੌਜੂਦਾ ਸਟਾਕ ਵਾਪਸ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਾਰੇ ਡਾਕਟਰਾਂ, ਨਰਸਿੰਗ ਸਟਾਫ ਅਤੇ ਫਾਰਮਾਸਿਸਟਾਂ ਨੂੰ ਵਿਸ਼ੇਸ਼ ਸੂਚਨਾ ਭੇਜ ਕੇ ਇਨ੍ਹਾਂ ਦਵਾਈਆਂ ਦੇ ਵਿਕਲਪ ਲੱਭਣ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਦਵਾਈਆਂ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵਿਵਸਥਾ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਮਰੀਜ਼ ਇਨ੍ਹਾਂ ਖ਼ਤਰਨਾਕ ਦਵਾਈਆਂ ਦਾ ਸ਼ਿਕਾਰ ਨਾ ਬਣੇ।ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਾ ਮੈਡੀਕਲ ਅਫ਼ਸਰਾਂ ਅਤੇ ਮੁੱਖ ਮੈਡੀਕਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਮਰੀਜ਼ ਇਨ੍ਹਾਂ ਦਵਾਈਆਂ ਕਾਰਨ ਕਿਸੇ ਵੀ ਪ੍ਰਕਾਰ ਦੇ ਮਾੜੇ ਅਸਰ ਜਾਂ ਸਿਹਤ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹਨ, ਉਨ੍ਹਾਂ ਦੀ ਵਿਸਤ੍ਰਿਤ ਰਿਪੋਰਟ ਤੁਰੰਤ ਵਿਸ਼ੇਸ਼ਗਿਆਂ ਦੀ ਕਮੇਟੀ ਨੂੰ ਭੇਜੀ ਜਾਵੇ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

ਵਿਸ਼ੇਸ਼ਗਿਆਂ ਦੀ ਇੱਕ ਉੱਚ ਪੱਧਰੀ ਕਮੇਟੀ ਗਠਿਤ ਕੀਤਾ ਗਿਆ ਹੈ ਜੋ ਅਜਿਹੇ ਸਾਰੇ ਮਾਮਲਿਆਂ ਦੀ ਗਹਿਰੀ ਜਾਂਚ ਕਰੇਗੀ ਅਤੇ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰੋਟੋਕਾਲ ਤਿਆਰ ਕਰੇਗੀ। ਨਾਲ ਹੀ, ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਦਵਾਈਆਂ ਦੀ ਗੁਣਵੱਤਾ ਜਾਂਚ ਅਤੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ।ਆਮ ਆਦਮੀ ਸਰਕਾਰ ਨੇ ਇਸ ਫੈਸਲੇ ਨਾਲ ਇਹ ਸੰਦੇਸ਼ ਦਿੱਤਾ ਹੈ ਕਿ ਉਹ ਨਾਗਰਿਕਾਂ ਦੀ ਚਿੰਤਾ ਅਤੇ ਜੀਵਨ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਹੈ। ਪੰਜਾਬ ਵਿੱਚ ਦਵਾਈਆਂ ਦੇ ਨਿਰੀਖਣ, ਪਰਖ ਅਤੇ ਗੁਣਵੱਤਾ ਨਿਯੰਤਰਣ ਦੇ ਪੱਧਰ ’ਤੇ ਹੁਣ ਵਿਸ਼ੇਸ਼ ਸਖ਼ਤੀ ਲਾਗੂ ਕੀਤੀ ਜਾ ਰਹੀ ਹੈ। ਡਰੱਗ ਕੰਟਰੋਲਰ ਦੀ ਟੀਮ ਲਗਾਤਾਰ ਬਾਜ਼ਾਰ ਵਿੱਚ ਉਪਲਬਧ ਦਵਾਈਆਂ ਦੀ ਸੈਂਪਲਿੰਗ ਅਤੇ ਜਾਂਚ ਕਰ ਰਹੀ ਹੈ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਰਭਾਗਾਪੂਰਨ ਘਟਨਾਵਾਂ ਦੁਬਾਰਾ ਨਾ ਹੋਣ। ਸਰਕਾਰ ਦਾ ਮਕਸਦ ਸਾਫ਼ ਹੈ – ਹਰ ਨਾਗਰਿਕ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਸਿਹਤ ਸੇਵਾਵਾਂ ਮਿਲਣ।ਸਰਕਾਰ ਨੇ ਆਮ ਜਨਤਾ, ਮਰੀਜ਼ਾਂ ਅਤੇ ਡਾਕਟਰੀ ਕਰਮਚਾਰੀਆਂ ਲਈ ਵਿਆਪਕ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਪ੍ਰਤਿਬੰਧਿਤ ਹਨ ਅਤੇ ਕਿਸੇ ਵੀ ਸ਼ੱਕੀ ਦਵਾਈ ਦੇ ਇਸਤੇਮਾਲ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰ ਲਓ। ਮੈਡੀਕਲ ਸਟਾਫ ਨੂੰ ਹਰ ਆਦੇਸ਼ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਦੇ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ  ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ

ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਖ਼ਤਰਨਾਕ ਦਵਾਈ ਗਲਤੀ ਨਾਲ ਵੀ ਕਿਸੇ ਮਰੀਜ਼ ਤੱਕ ਨਾ ਪਹੁੰਚੇ, ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਨਿਗਰਾਨੀ ਵਿਵਸਥਾ ਲਾਗੂ ਕੀਤੀ ਗਈ ਹੈ।ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਨਾਗਰਿਕਾਂ ਅਤੇ ਮਾਪਿਆਂ ਤੋਂ ਵਿਸ਼ੇਸ਼ ਅਪੀਲ ਕੀਤੀ ਹੈ। ਜੇਕਰ ਕਿਸੇ ਦੇ ਘਰ ਵਿੱਚ ਇਨ੍ਹਾਂ ਪ੍ਰਤਿਬੰਧਿਤ ਦਵਾਈਆਂ ਦਾ ਸਟਾਕ ਮੌਜੂਦ ਹੈ ਜਾਂ ਕਿਸੇ ਮਰੀਜ਼ ਨੂੰ ਇਨ੍ਹਾਂ ਦਵਾਈਆਂ ਦੇ ਸੇਵਨ ਨਾਲ ਕੋਈ ਸਾਈਡ ਇਫੈਕਟ ਜਾਂ ਸਿਹਤ ਸਮੱਸਿਆ ਹੋਈ ਹੈ, ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ, ਜ਼ਿਲ੍ਹਾ ਮੈਡੀਕਲ ਅਫ਼ਸਰ ਜਾਂ ਡਰੱਗ ਕੰਟਰੋਲ ਵਿਭਾਗ ਨਾਲ ਸੰਪਰਕ ਕਰਨ। ਸਰਕਾਰ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ ਜਿੱਥੇ 24 ਘੰਟੇ ਸਹਾਇਤਾ ਉਪਲਬਧ ਹੈ। ਪ੍ਰਸ਼ਾਸਨ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਵੇਗਾ ਅਤੇ ਤਤਕਾਲ ਕਾਰਵਾਈ ਯਕੀਨੀ ਬਣਾਵੇਗਾ।ਪੰਜਾਬ ਸਰਕਾਰ ਦੇ ਇਸ ਸਾਹਸਿਕ ਅਤੇ ਸਮੇਂ ਸਿਰ ਫੈਸਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਦੀ ਸਿਹਤ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕਿਸੇ ਵੀ ਦਵਾਈ ਵਿੱਚ ਮਿਲਾਵਟ, ਗੁਣਵੱਤਾ ਵਿੱਚ ਕਮੀ ਜਾਂ ਖ਼ਤਰਨਾਕ ਤੱਤਾਂ ਦੀ ਮੌਜੂਦਗੀ ਪਾਏ ਜਾਣ ’ਤੇ ਸਰਕਾਰ ਤਤਕਾਲ ਅਤੇ ਕੜੀ ਕਾਰਵਾਈ ਕਰੇਗੀ। ਇਹੀ ਕਾਰਨ ਹੈ ਕਿ ਆਮ ਆਦਮੀ ਸਰਕਾਰ ਨੂੰ ਅਸਲ ਵਿੱਚ ਆਮ ਜਨਤਾ ਦੀ ਫਿਕਰ ਹੈ, ਅਤੇ ਰਾਜ ਦੀ ਸਿਹਤ ਪ੍ਰਣਾਲੀ ਨੂੰ ਸਭ ਤੋਂ ਸੁਰੱਖਿਅਤ, ਭਰੋਸੇਮੰਦ ਅਤੇ ਜਨਹਿਤੈਸ਼ੀ ਬਣਾਉਣ ਲਈ ਹਰ ਜ਼ਰੂਰੀ ਕਦਮ ਮਜ਼ਬੂਤੀ ਨਾਲ ਚੁੱਕਿਆ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਦੀ ਜਨਤਾ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਜੀਂਦਾ-ਜਾਗਦਾ ਸਬੂਤ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਨ ਸਰਕਾਰ ਲਿਆਏਗੀ ਪੰਜਾਬ ਦੀ ਖੇਤੀ ਵਿੱਚ ਨਵਾਂ ਸਵੇਰਾ:ਅਰਜਨਟੀਨਾ ਨਾਲ ਇਤਿਹਾਸਕ ਸਾਂਝੇਦਾਰੀ ਕਰਕੇ ਖੁੱਲ੍ਹਣਗੇ ਵਿਕਾਸ ਦੇ ਨਵੇਂ ਦਰਵਾਜ਼ੇ

0

Chandigarh News:ਪੰਜਾਬ ਦੀ ਧਰਤੀ, ਜੋ ਸਦੀਆਂ ਤੋਂ ਦੇਸ਼ ਦੇ ਪੋਸ਼ਣ ਦਾ ਇੱਕ ਆਧਾਰ ਰਹੀ ਹੈ, ਹੁਣ ਇੱਕ ਨਵੇਂ ਯੁੱਗ ਵਿੱਚ ਕਦਮ ਰੱਖ ਰਹੀ ਹੈ। ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਅਤੇ ਕਿਸਾਨਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ ਕਿ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਖੇਤੀ ਨੂੰ ਨਵੀਂ ਪਛਾਣ ਮਿਲ ਰਹੀ ਹੈ। ਹਾਲ ਹੀ ਵਿੱਚ ਅਰਜਨਟੀਨਾ ਦੀ ਪ੍ਰਸਿੱਧ ਖੇਤੀਬਾੜੀ ਸੰਸਥਾ Centro Agrotechnico Regional ਦੇ ਮਾਹਿਰਾਂ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿੱਚ ਹੋਈ ਮੀਟਿੰਗ ਨੇ ਇਤਿਹਾਸ ਰਚ ਦਿੱਤਾ ਹੈ। ਇਹ ਕੇਵਲ ਇੱਕ ਰਸਮੀ ਮੁਲਾਕਾਤ ਨਹੀਂ ਸੀ, ਬਲਕਿ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਨੂੰ ਸੰਵਾਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਸੀ, ਜਿਸ ਵਿੱਚ ਆਧੁਨਿਕ ਤਕਨੀਕ, ਵਿਗਿਆਨਕ ਖੋਜ ਅਤੇ ਗਲੋਬਲ ਗਿਆਨ ਦਾ ਸਮਾਵੇਸ਼ ਹੋਵੇਗਾ।ਇਸ ਇਤਿਹਾਸਕ ਮੀਟਿੰਗ ਵਿੱਚ ਅਰਜਨਟੀਨਾ ਦੇ ਖੇਤੀਬਾੜੀ ਵਿਗਿਆਨੀਆਂ ਨੇ ਪੰਜਾਬ ਦੀ ਉਪਜਾਊ ਧਰਤੀ, ਇੱਥੋਂ ਦੇ ਮੌਸਮ, ਮਿੱਟੀ ਦੀ ਗੁਣਵੱਤਾ ਅਤੇ ਕਿਸਾਨਾਂ ਦੀ ਮਿਹਨਤ ਦਾ ਡੂੰਘਾ ਅਧਿਐਨ ਕੀਤਾ। ਉਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਸਥਾਨਕ ਕਿਸਾਨਾਂ ਨਾਲ ਵਿਸਤ੍ਰਿਤ ਚਰਚਾ ਕੀਤੀ, ਜਿਸ ਵਿੱਚ ਫਸਲ ਉਤਪਾਦਨ, ਜਲ ਸੰਰਖਿਣ, ਮਿੱਟੀ ਦੀ ਸਿਹਤ ਅਤੇ ਟਿਕਾਊ ਖੇਤੀ ਦੇ ਤਰੀਕਿਆਂ ’ਤੇ ਡੂੰਘਾ ਵਿਚਾਰ-ਵਟਾਂਦਰਾ ਹੋਇਆ। ਦੋਵਾਂ ਧਿਰਾਂ ਨੇ ਆਉਣ ਵਾਲੇ ਮਹੀਨਿਆਂ ਵਿੱਚ ਸਾਂਝੇ ਖੋਜ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਅਤੇ ਤਕਨੀਕੀ ਗਿਆਨ ਦੇ ਆਦਾਨ-ਪ੍ਰਦਾਨ ਦਾ ਸੰਕਲਪ ਲਿਆ ਹੈ।

ਇਹ ਵੀ ਪੜ੍ਹੋ  30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਇਹ ਸਾਂਝੇਦਾਰੀ ਨਾ ਕੇਵਲ ਪੰਜਾਬ ਦੀ ਖੇਤੀ ਨੂੰ ਅੰਤਰਰਾਸ਼ਟਰੀ ਮਿਆਰਾਂ ’ਤੇ ਲੈ ਜਾਵੇਗੀ, ਬਲਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਕਈ ਮਹੱਤਵਾਕਾਂਖੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਡ੍ਰਿਪ ਸਿੰਚਾਈ ਪ੍ਰਣਾਲੀ, ਸਪ੍ਰਿੰਕਲਰ ਸਿਸਟਮ, ਅਤੇ ਸੋਲਰ ਪੰਪਾਂ ਦੀ ਸਥਾਪਨਾ ਲਈ ਕਿਸਾਨਾਂ ਨੂੰ ਭਾਰੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਨਾਲ ਪਾਣੀ ਦੀ ਬਚਤ ਹੋ ਰਹੀ ਹੈ ਅਤੇ ਬਿਜਲੀ ਦਾ ਖਰਚਾ ਵੀ ਘੱਟ ਹੋ ਰਿਹਾ ਹੈ। ਸਮਾਰਟ ਕਿਸਾਨ ਐਪਸ ਦੇ ਜ਼ਰੀਏ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ, ਫਸਲ ਦੀ ਸਹੀ ਬਿਜਾਈ ਦਾ ਸਮਾਂ, ਕੀਟਨਾਸ਼ਕਾਂ ਦੀ ਵਰਤੋਂ ਅਤੇ ਬਾਜ਼ਾਰ ਵਿੱਚ ਫਸਲ ਦੇ ਸਹੀ ਭਾਅ ਦੀ ਜਾਣਕਾਰੀ ਮਿਲ ਰਹੀ ਹੈ। ਇਨ੍ਹਾਂ ਆਧੁਨਿਕ ਉਪਾਵਾਂ ਨਾਲ ਨਾ ਕੇਵਲ ਫਸਲ ਦਾ ਉਤਪਾਦਨ ਵਧਿਆ ਹੈ, ਬਲਕਿ ਕਿਸਾਨਾਂ ਦਾ ਆਤਮਵਿਸ਼ਵਾਸ ਵੀ ਵਧਿਆ ਹੈ। ਹੁਣ ਕਿਸਾਨ ਪਰੰਪਰਾਗਤ ਤਰੀਕਿਆਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਨੂੰ ਵੀ ਅਪਨਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਮਿਹਨਤ ਦਾ ਫਲ ਜ਼ਿਆਦਾ ਮਿਲ ਰਿਹਾ ਹੈ।ਖਾਦ੍ਰ ਪ੍ਰਸੰਸਕਰਣ ਦੇ ਖੇਤਰ ਵਿੱਚ ਵੀ ਪੰਜਾਬ ਸਰਕਾਰ ਨੇ ਵੱਡਾ ਨਿਵੇਸ਼ ਕੀਤਾ ਹੈ। ਪ੍ਰਦੇਸ਼ ਭਰ ਵਿੱਚ ਆਧੁਨਿਕ ਫੂਡ ਪ੍ਰੋਸੈਸਿੰਗ ਪਾਰਕ ਅਤੇ ਕੋਲਡ ਸਟੋਰੇਜ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਫਸਲ ਬਰਬਾਦ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਆਪਣੀ ਉਪਜ ਦਾ ਸਹੀ ਦਾਮ ਮਿਲਦਾ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

ਲੁਧਿਆਣਾ, ਅਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿੱਚ ਸਥਾਪਿਤ ਇਨ੍ਹਾਂ ਫੂਡ ਪਾਰਕਾਂ ਤੋਂ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਸਥਾਨਕ ਲਘੂ ਉਦਯੋਗਾਂ ਨੂੰ ਵੀ ਵਾਧਾ ਮਿਲ ਰਿਹਾ ਹੈ। ਇਸ ਨਾਲ ਪਿੰਡਾਂ ਵਿੱਚ ਪਲਾਇਣ ਰੁਕ ਰਿਹਾ ਹੈ ਅਤੇ ਨੌਜਵਾਨ ਆਪਣੀ ਜ਼ਮੀਨ ਨਾਲ ਜੁੜੇ ਰਹਿ ਕੇ ਨਵੇਂ ਮੌਕਿਆਂ ਦਾ ਲਾਭ ਉਠਾ ਰਹੇ ਹਨ। ਇਹ ਪੰਜਾਬ ਸਰਕਾਰ ਦੀਆਂ ਕਿਸਾਨ ਕੇਂਦਰਿਤ ਨੀਤੀਆਂ ਦਾ ਹੀ ਨਤੀਜਾ ਹੈ ਕਿ ਅੱਜ ਪ੍ਰਦੇਸ਼ ਵਿੱਚ ਖੇਤੀਬਾੜੀ ਆਧਾਰਿਤ ਉਦਯੋਗ ਤੇਜ਼ੀ ਨਾਲ ਫੱਲ-ਫੁੱਲ ਰਹੇ ਹਨ।ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੁਸ਼ਕਲ ਘੜੀ ਵਿੱਚ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਸਾਲ ਜਦੋਂ ਭਾਰੀ ਬਾਰਸ਼ ਅਤੇ ਹੜ੍ਹ ਦੀ ਵਜ੍ਹਾ ਨਾਲ ਲੱਖਾਂ ਏਕੜ ਖੇਤ ਜਲਮਗਨ ਹੋ ਗਏ ਅਤੇ ਫਸਲਾਂ ਨਸ਼ਟ ਹੋ ਗਈਆਂ, ਤਾਂ ਸਰਕਾਰ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਮਾਤਰ 30 ਦਿਨਾਂ ਦੇ ਅੰਦਰ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਦਾ ਮੁਆਵਜ਼ਾ ਦਿੱਤਾ ਅਤੇ ਮੁਫਤ ਕਣਕ ਦੇ ਬੀਜ ਵੰਡੇ, ਤਾਂ ਕਿ ਕਿਸਾਨ ਜਲਦੀ ਤੋਂ ਜਲਦੀ ਫਿਰ ਤੋਂ ਆਪਣੇ ਖੇਤਾਂ ਵਿੱਚ ਬਿਜਾਈ ਕਰ ਸਕਣ। ਇਸ ਤੇਜ਼ ਕਾਰਵਾਈ ਨਾਲ ਕਿਸਾਨਾਂ ਵਿੱਚ ਨਵੀਂ ਉਮੀਦ ਜਗੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੋਇਆ ਕਿ ਸਰਕਾਰ ਹਰ ਮੁਸ਼ਕਲ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਹ ਕਿਸੇ ਵੀ ਸਰਕਾਰ ਲਈ ਇੱਕ ਵੱਡੀ ਉਪਲਬਧੀ ਹੈ ਕਿ ਕੁਦਰਤੀ ਆਫ਼ਤ ਦੇ ਬਾਅਦ ਇੰਨੀ ਜਲਦੀ ਕਿਸਾਨਾਂ ਤੱਕ ਮਦਦ ਪਹੁੰਚਾਈ ਜਾਵੇ।ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਖੇਤੀਬਾੜੀ ਖੇਤਰ ਵਿੱਚ ਨਵੀਨਤਾ ਅਤੇ ਖੋਜ ਨੂੰ ਵੀ ਵਾਧਾ ਦਿੱਤਾ ਹੈ।

ਇਹ ਵੀ ਪੜ੍ਹੋ  ਮਾਨ ਸਰਕਾਰ ਨੇ ਕੈਬਿਨੇਟ ਮੀਟਿੰਗ ‘ਚ ਲਿਆ ਅਹਿਮ ਫੈਂਸਲਾ: ਪੰਜਾਬ ’ਚ ਬਾਹਰੋਂ ਆਉਣ ਵਾਲੇ ਮਾਈਨਿੰਗ ਟਰੱਕਾਂ ’ਤੇ ਲਾਗੂ ਹੋਵੇਗੀ ਐਂਟਰੀ ਫੀਸ, ਮਜ਼ਬੂਤ ਹੋਣਗੀਆਂ ਸਰਹੱਦਾਂ

ਨਵੀਆਂ ਫਸਲਾਂ ਦੀਆਂ ਕਿਸਮਾਂ ਦਾ ਵਿਕਾਸ, ਜੈਵਿਕ ਖੇਤੀ ਨੂੰ ਉਤਸ਼ਾਹਨ, ਅਤੇ ਜਲਵਾਯੂ ਪਰਿਵਰਤਨ ਦੇ ਅਨੁਸਾਰ ਫਸਲ ਚੱਕਰ ਵਿੱਚ ਬਦਲਾਅ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਕੰਮ ਹੋ ਰਿਹਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਆਧੁਨਿਕ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਨੌਜਵਾਨ ਵਿਗਿਆਨੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਜੁਟੇ ਹਨ। ਅਰਜਨਟੀਨਾ ਵਰਗੇ ਦੇਸ਼, ਜੋ ਖੇਤੀਬਾੜੀ ਵਿੱਚ ਬਹੁਤ ਉੱਨਤ ਹੈ, ਦੇ ਨਾਲ ਸਾਂਝੇਦਾਰੀ ਤੋਂ ਪੰਜਾਬ ਦੇ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਦੁਨੀਆ ਦੇ ਬਹੁਤ ਵਧੀਆ ਤਰੀਕਿਆਂ ਨੂੰ ਸਿੱਖਣ ਅਤੇ ਅਪਣਾਉਣ ਦਾ ਮੌਕਾ ਮਿਲੇਗਾ।ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ‘ਤੇ ਕਿਹਾ, “ਪੰਜਾਬ ਦੇ ਕਿਸਾਨ ਸਿਰਫ਼ ਸਾਡੇ ਰਾਜ ਹੀ ਨਹੀਂ, ਸਾਰੇ ਦੇਸ਼ ਦੀ ਖੁਰਾਕ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਹਨ। ਸਾਡੀ ਸਰਕਾਰ ਦਾ ਮਕਸਦ ਹੈ ਕਿ ਹਰ ਕਿਸਾਨ ਨੂੰ ਆਧੁਨਿਕ ਤਕਨੀਕ, ਵਧੀਆ ਬੀਜ, ਸਹੀ ਜਾਣਕਾਰੀ ਅਤੇ ਉਚਿਤ ਬਾਜ਼ਾਰ ਮਿਲੇ। ਅਰਜਨਟੀਨਾ ਵਰਗੇ ਖੇਤੀ ਪ੍ਰਧਾਨ ਦੇਸ਼ ਨਾਲ ਇਹ ਸਾਂਝ ਪੰਜਾਬ ਦੀ ਖੇਤੀ ਨੂੰ ਗਲੋਬਲ ਪੱਧਰ ‘ਤੇ ਇਕ ਨਵੀਂ ਪਛਾਣ ਦੇਵੇਗੀ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਕਿਸਾਨ ਦੁਨੀਆ ‘ਚ ਸਭ ਤੋਂ ਅੱਗੇ ਹੋਵੇ ਅਤੇ ਉਸਦੀ ਮਿਹਨਤ ਦਾ ਪੂਰਾ ਸਨਮਾਨ ਅਤੇ ਉਚਿਤ ਭਾਅ ਮਿਲੇ।” ਉਨ੍ਹਾਂ ਦੇ ਇਹ ਸ਼ਬਦ ਸਰਕਾਰ ਦੀ ਵਚਨਬੱਧਤਾ ਅਤੇ ਕਿਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਦਰਸਾਉਂਦੇ ਹਨ।ਅੱਜ ਪੰਜਾਬ ਦੀ ਖੇਤੀ ਸਿਰਫ਼ ਭਾਰਤ ‘ਚ ਹੀ ਨਹੀਂ, ਸਾਰੀ ਦੁਨੀਆ ‘ਚ ਆਪਣੀ ਪਹਚਾਣ ਬਣਾ ਰਹੀ ਹੈ।

ਇਹ ਵੀ ਪੜ੍ਹੋ  ਡਾ. ਰਵਜੋਤ ਸਿੰਘ ਵੱਲੋਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿੱਚ ਮੈਸਰਜ਼ ਐਲ ਐਂਡ ਟੀ ਦੁਆਰਾ ਚਲਾਏ ਜਾ ਰਹੇ ਜਲ ਸਪਲਾਈ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ

ਵਿਦੇਸ਼ੀ ਖੇਤੀ ਵਿਸ਼ੇਸ਼ਗਿਆਣ ਇੱਥੋਂ ਦੀ ਮਿੱਟੀ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰ ਦੀਆਂ ਨੀਤੀਆਂ ਦਾ ਅਧਿਐਨ ਕਰਨ ਲਈ ਆ ਰਹੇ ਹਨ। ਅਰਜਨਟੀਨਾ ਦੀ ਟੀਮ ਨੇ ਵੀ ਪੰਜਾਬ ਦੇ ਕਿਸਾਨਾਂ ਦੀ ਲਗਨ ਅਤੇ ਜਜ਼ਬੇ ਦੀ ਵੱਡੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਚ ਬੇਅੰਤ ਸੰਭਾਵਨਾਵਾਂ ਹਨ ਅਤੇ ਇੱਥੋਂ ਦੇ ਕਿਸਾਨ ਆਧੁਨਿਕ ਤਕਨੀਕ ਅਪਣਾਉਣ ਲਈ ਤਿਆਰ ਹਨ। ਇਹ ਅੰਤਰਰਾਸ਼ਟਰੀ ਸਹਿਯੋਗ ਨਾ ਸਿਰਫ਼ ਪੰਜਾਬ ਦੀ ਖੇਤੀ ਨੂੰ ਬਿਹਤਰ ਬਨਾਏਗਾ, ਸਗੋਂ ਭਾਰਤ ਦੀ ਖੇਤੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਦੇਵੇਗਾ।ਇਹ ਇਤਿਹਾਸਕ ਸਾਂਝ ਪੰਜਾਬ ਦੇ ਕਿਸਾਨਾਂ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਅਰਜਨਟੀਨਾ ਦੇ ਵਿਸ਼ੇਸ਼ਗਿਆਣਾਂ ਨਾਲ ਮਿਲ ਕੇ ਪੰਜਾਬ ਦੇ ਵਿਗਿਆਨੀ ਨਵੀਆਂ ਫਸਲਾਂ ਦੀਆਂ ਕ਼ਿਸਮਾਂ ਤਿਆਰ ਕਰਨਗੇ, ਪਾਣੀ ਦੀ ਬਚਤ ਦੇ ਨਵੇਂ ਤਰੀਕੇ ਲੱਭਣਗੇ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਗੇ। ਇਸ ਨਾਲ ਨਾ ਸਿਰਫ਼ ਉਤਪਾਦਨ ਵਧੇਗਾ, ਸਗੋਂ ਵਾਤਾਵਰਣ ਵੀ ਸੁਰੱਖਿਅਤ ਰਹੇਗਾ। ਪੰਜਾਬ ਸਰਕਾਰ ਦੀ ਦੂਰਦਰਸ਼ਤਾ, ਕਿਸਾਨਾਂ ਦੀ ਮਿਹਨਤ ਅਤੇ ਅੰਤਰਰਾਸ਼ਟਰੀ ਸਹਿਯੋਗ ਦਾ ਇਹ ਤ੍ਰਿਕੋਣ ਨਿਸ਼ਚਤ ਤੌਰ ‘ਤੇ ਪੰਜਾਬ ਦੀ ਖੇਤੀ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਵੇਗਾ। ਆਉਣ ਵਾਲੇ ਸਮੇਂ ‘ਚ ਪੰਜਾਬ ਨਾ ਸਿਰਫ਼ ਦੇਸ਼ ਦਾ ਅਨਾਜ ਘਰ ਰਹੇਗਾ, ਸਗੋਂ ਦੁਨੀਆ ਭਰ ‘ਚ ਟਿਕਾਊ ਅਤੇ ਆਧੁਨਿਕ ਖੇਤੀ ਦਾ ਇਕ ਸ਼ਾਨਦਾਰ ਉਦਾਹਰਨ ਬਨ ਕੇ ਉਭਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ‘ਚ ਪਟਾਕਿਆਂ ਦੀ ਵਿਕਰੀ ਲਈ ਲੱਕੀ ਡਰਾਅ ਰਾਹੀਂ 34 ਆਰਜ਼ੀ ਲਾਇਸੰਸ ਜਾਰੀ

0

Bathinda News: ਆਉਣ ਵਾਲੇ ਤਿਉਹਾਰਾਂ ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਆਰਜ਼ੀ ਲਾਇਸੰਸ ਅਤੇ ਨਿਰਧਾਰਤ ਥਾਵਾਂ ਤੋਂ ਬਿਨਾਂ ਹੋਰ ਕਿਸੇ ਥਾਂ ‘ਤੇ ਪਟਾਕੇ ਨਾ ਵੇਚੇ ਜਾਣ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪਟਾਕਿਆਂ ਦੀ ਵਿਕਰੀ ਲਈ ਲੱਕੀ ਡਰਾਅ ਰਾਹੀਂ ਕੱਢੇ ਗਏ ਆਰਜ਼ੀ ਲਾਇਸੰਸ ਜਾਰੀ ਕਰਨ ਮੌਕੇ ਦਿੱਤੀਆਂ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲੇ ਵਿੱਚੋਂ ਪਟਾਕਿਆਂ ਦੀ ਵਿਕਰੀ ਲਈ ਕੁੱਲ 34 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ 30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

ਜ਼ਿਲ੍ਹੇ ਭਰ ਚ ਆਰਜ਼ੀ ਲਾਇੰਸਸ ਲੈਣ ਲਈ ਕੁੱਲ 555 ਅਰਜ਼ੀਆਂ ਪ੍ਰਾਪਤ ਹੋਈਆਂ ਸਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦਫਤਰ ਬਠਿੰਡਾ ਦੇ ਸਾਹਮਣੇ ਵਾਲੀ ਜਗ੍ਹਾ ਲਈ 5 ਆਰਜੀ ਲਾਇਸੰਸ, ਖੇਡ ਸਟੇਡੀਅਮ ਬਠਿੰਡਾ ਵਾਲੀ ਜਗ੍ਹਾ ਲਈ 23 ਆਰਜੀ ਲਾਇਸੰਸ, ਡੀ.ਡੀ. ਮਿੱਤਲ ਟਾਵਰ ਬਠਿੰਡਾ ਵਾਲੀ ਜਗ੍ਹਾ ਲਈ 4 ਆਰਜੀ ਲਾਇਸੰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਲਈ 1 ਅਤੇ ਖੇਡ ਸਟੇਡੀਅਮ ਨੇੜੇ ਸੂਏ ਵਾਲਾ ਪੁਲ, ਮੰਡੀ ਰਾਮਪੁਰਾ ਫੂਲ ਲਈ 1 ਆਰਜੀ ਲਾਇਸੰਸ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ

ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਭੁੱਚੋ ਮੰਡੀ, ਕੈਟਲ ਫੇਅਰ ਗਰਾਂਊਂਡ, ਨਜਦੀਕ ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਰਾਮਾਂ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਤਲਵੰਡੀ ਸਾਬੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਠਾ ਗੁਰੂ ਰੋਡ, ਭਗਤਾ ਭਾਈਕਾ ਅਤੇ ਐਸ.ਡੀ. ਹਾਈ ਸਕੂਲ, ਮੌੜ ਵਾਲੀਆਂ ਨਿਰਧਾਰਿਤ ਥਾਵਾਂ ਲਈ ਕੋਈ ਵੀ ਅਰਜੀ ਪ੍ਰਾਪਤ ਨਹੀਂ ਹੋਈ ਸੀ।ਇਸ ਮੌਕੇ ਰੀਡਰ ਟੂ ਡਿਪਟੀ ਕਮਿਸ਼ਨਰ ਸ੍ਰੀ ਰਾਜਨ ਗੋਇਲ, ਐਲਪੀਏ ਬ੍ਰਾਂਚ ਤੋਂ ਮੈਡਮ ਪਰਮਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਬਿਨੈਕਾਰ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

30,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ

0

Pathankot News: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਦੇ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਇੱਕ ਵਸੀਕਾ ਨਵੀਸ (ਡੀਡ ਰਾਈਟਰ), ਦੀਪਕ ਕੁਮਾਰ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਉਕਤ ਮੁਲਜ਼ਮ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਬੰਗੋਲ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਸਾਬਕਾ ਵਿਧਾਇਕ ਦੇ PA ਦਾ ਦਿਲ ਦਾ ਦੌਰਾ ਨਾਲ ਦੇਹਾਂਤ

ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਜ਼ਮੀਨ ਖਰੀਦਣ ਤੋਂ ਬਾਅਦ ਉਹ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਉਕਤ ਵਸੀਕਾ ਨਵੀਸ ਨੂੰ ਮਿਲਿਆ। ਕਾਇਤਕਰਤਾ ਨੇ ਲੋੜੀਂਦੀ ਰਜਿਸਟਰੀ ਫੀਸ ਵਸੀਕਾ ਨਵੀਸ ਨੂੰ ਟ੍ਰਾਂਸਫਰ ਕਰ ਦਿੱਤੀ ਜਿਸਨੇ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਕਰਵਾ ਦਿੱਤੀ ਪਰ ਫਿਰ 30,000 ਰੁਪਏ ਦੀ ਰਿਸ਼ਵਤ ਦੀ ਮੰਗ ਇਹ ਕਹਿੰਦੇ ਹੋਏ ਕੀਤੀ ਕਿ ਅਸਲ ਰਜਿਸਟਰੀ ਦੇ ਅਸਲ ਦਸਤਾਵੇਜ਼ਾਂ ‘ਤੇ ਤਹਿਸੀਲਦਾਰ ਵੱਲੋਂ ਦਸਤਖ਼ਤ ਪੈਸਿਆਂ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਕੀਤੇ ਜਾਣਗੇ।

ਇਹ ਵੀ ਪੜ੍ਹੋ ਜੰਗਲਾਤ ਨਿਗਮ ਦੇ ਰੈਵਨਿਊ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ: ਚੇਅਰਮੈਨ ਰਾਕੇਸ਼ ਪੁਰੀ

ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ, ਅੰਮ੍ਰਿਤਸਰ ਰੇਂਜ ਦੀ ਇੱਕ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਸੀਕਾ ਨਵੀਸ ਨੂੰ ਰੰਗੇ ਹੱਥੀਂ ਫੜ ਲਿਆ। ਇਸ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

0

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਧੂਰੀ ਤੋਂ ਮੁਆਵਜ਼ਾ ਵੰਡਣ ਦੀ ਕੀਤੀ ਸ਼ੁਰੂਆਤ
Sangrur News: ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤਾਂ ਨੂੰ ਦੀਵਾਲੀ ਤੋਂ ਪਹਿਲਾਂ (30 ਦਿਨਾਂ ਵਿੱਚ) ਮੁਆਵਜ਼ਾ/ਰਾਹਤ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਪੂਰਾ ਕਰਦਿਆਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਜਿਸ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ। ਅੱਜ ਹਲਕਾ ਧੂਰੀ ਦੇ 8 ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਮਨਜ਼ੂਰੀ ਪੱਤਰ ਵੰਡ ਕੇ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਦੇ 13 ਕੈਬਨਿਟ ਮੰਤਰੀ ਮਿਸ਼ਨ ਪੁਨਰਵਾਸ ਤਹਿਤ ਰਾਹਤ ਰਾਸ਼ੀ ਵੰਡਣ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਅਜਨਾਲਾ ਵਿੱਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਇਹ ਵੀ ਪੜ੍ਹੋ ਮਾਨ ਸਰਕਾਰ ਨੇ ਕੈਬਿਨੇਟ ਮੀਟਿੰਗ ‘ਚ ਲਿਆ ਅਹਿਮ ਫੈਂਸਲਾ: ਪੰਜਾਬ ’ਚ ਬਾਹਰੋਂ ਆਉਣ ਵਾਲੇ ਮਾਈਨਿੰਗ ਟਰੱਕਾਂ ’ਤੇ ਲਾਗੂ ਹੋਵੇਗੀ ਐਂਟਰੀ ਫੀਸ, ਮਜ਼ਬੂਤ ਹੋਣਗੀਆਂ ਸਰਹੱਦਾਂ

ਉਹਨਾਂ ਕਿਹਾ ਕਿ ਭਾਰੀ ਮੀਂਹ ਅਤੇ ਹੜ੍ਹ ਕਾਰਨ ਸੂਬੇ ਭਰ ਵਿੱਚ ਵੱਡੀ ਪੱਧਰ ਉੱਤੇ ਫਸਲਾਂ ਖ਼ਰਾਬ ਹੋ ਗਈਆਂ ਸਨ। ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਢਹਿ ਗਈਆਂ ਸਨ। ਹਰੇਕ ਪ੍ਰਭਾਵਿਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਜਾਵੇਗੀ। ਇਹ ਵੀ ਪਹਿਲੀ ਵਾਰ ਹੈ ਕਿ ਨੁਕਸਾਨੇ ਗਏ ਹਰੇਕ ਘਰ ਨੂੰ 40 ਹਜ਼ਾਰ ਰੁਪਏ ਮਿਲਣਗੇ ਜਦਕਿ ਪਹਿਲਾਂ ਸਿਰਫ਼ 4 ਹਜ਼ਾਰ ਰੁਪਏ ਮਿਲਦੇ ਸਨ। ਕਿਸਾਨਾਂ ਨੂੰ ਫ਼ਸਲ ਦੇ ਖ਼ਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮਿਲਣਗੇ।ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਲੋਕ ਹਰ ਮੁਸ਼ਕਿਲ ਦੀ ਘੜ੍ਹੀ ਵਿੱਚ ਕੁਦਰਤੀ ਕਰੋਪੀਆਂ ਦੇ ਪੀੜ੍ਹਤਾਂ ਨਾਲ ਖੜਦੇ ਆਏ ਹਨ। ਪਰ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬੀਆਂ ਨਾਲ ਹਰ ਖੇਤਰ ਵਿੱਚ ਧੱਕਾ ਕਰਦੀ ਹੈ। ਉਹਨਾਂ ਕੇਂਦਰ ਸਰਕਾਰ ਤੋਂ ਉਹਨਾਂ 1600 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਦੌਰਾਨ ਐਲਾਨ ਕਰਕੇ ਗਏ ਸਨ। ਉਹਨਾਂ ਸਪੱਸ਼ਟ ਕੀਤਾ ਕਿ ਕੇਂਦਰ ਵੱਲੋਂ ਜਾਰੀ ਕੀਤੇ ਗਏ 240 ਕਰੋੜ ਰੁਪਏ ਤਾਂ ਸਾਲਾਨਾ ਕਿਸ਼ਤ ਦਾ ਹਿੱਸਾ ਹਨ।

ਇਹ ਵੀ ਪੜ੍ਹੋ SSD Girls College ਵਿਖੇ ਸੱਤ ਰੋਜ਼ਾ NSS ਕੈਂਪ ਦੇ ਚੌਥੇ ਦਿਨ ਗਰੀਨ ਦਿਵਾਲੀ ਮਨਾਉਣ ਬਾਰੇ ਦਿੱਤੀ ਜਾਣਕਾਰੀ

ਸ੍ਰ ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਾਕਤ ਝੋਕ ਕੇ ਹੜ੍ਹਾਂ ਦਾ ਮੁਕਾਬਲਾ ਕੀਤਾ ਹੈ। ਜੇਕਰ ਸਮੇਂ ਸਿਰ ਬਚਾਅ ਅਤੇ ਰਾਹਤ ਕਾਰਜ ਨਾ ਸ਼ੁਰੂ ਕੀਤੇ ਜਾਂਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਉਹਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਘੱਗਰ ਵਿੱਚ 747 ਫੁੱਟ ਪਾਣੀ ਹੋਣ ਉਤੇ ਪਾੜ ਪੈ ਜਾਂਦਾ ਸੀ। ਇਸ ਵਾਰ 755 ਫੁੱਟ ਪਾਣੀ ਹੋਣ ਉੱਤੇ ਵੀ ਸਥਿਤੀ ਕਾਬੂ ਵਿੱਚ ਰਹੀ।ਇਸ ਤੋਂ ਪਹਿਲਾਂ ਸ਼੍ਰੀ ਰਾਹੁਲ ਚਾਬਾ ਡਿਪਟੀ ਕਮਿਸ਼ਨਰ, ਸੰਗਰੂਰ ਨੇ ਜ਼ਿਲ੍ਹਾ ਸੰਗਰੂਰ ਵਿੱਚ ਹੜ੍ਹ ਦਾ ਮੁਕਾਬਲਾ ਕਰਨ ਲਈ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਦਾ ਇਹ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਅਗਾਊਂ ਪ੍ਰਬੰਧ ਕੀਤੇ ਗਏ ਸਨ। ਭਾਰੀ ਮੀਂਹ ਦੇ ਬਾਵਜੂਦ ਜ਼ਿਲ੍ਹਾ ਸੰਗਰੂਰ ਵਿੱਚੋਂ ਲੰਘਦੇ ਘੱਗਰ ਦਰਿਆ ਦੇ 41 ਕਿਲੋਮੀਟਰ ਖੇਤਰ ਵਿੱਚ ਇੱਕ ਵੀ ਪਾੜ ਨਹੀਂ ਪੈਣ ਦਿੱਤਾ ਗਿਆ।ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰ ਜਸਵੀਰ ਸਿੰਘ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ, ਐੱਸ ਡੀ ਐੱਮ ਸ਼੍ਰੀ ਰਿਸ਼ਭ ਬਾਂਸਲ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰ ਰਾਜਵੰਤ ਸਿੰਘ ਘੁਲੀ, ਅਨਵਰ ਭਸੌੜ, ਸੋਨੀ ਮੰਡੇਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1905047