Tuesday, May 19, 2026
Home Blog Page 491

ਜਲੰਧਰ ਤੋਂ ਬਦਨਾਮ ਨਸ਼ਾ ਤਸਕਰ 3.5 ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

0

👉ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਰੁੱਧ ਪੰਜਾਬ ਅਤੇ ਨਵੀਂ ਦਿੱਲੀ ਵਿੱਚ ਐਨਡੀਪੀਐਸ ਐਕਟ ਅਧੀਨ ਕਈ ਮਾਮਲੇ ਦਰਜ: ਡੀਜੀਪੀ ਗੌਰਵ ਯਾਦਵ
👉ਖੇਪ ਦੇ ਸਰੋਤ ਦੀ ਪਛਾਣ ਕਰਨ ਲਈ ਜਾਂਚ ਜਾਰੀ: ਸੀਪੀ ਜਲੰਧਰ ਧਨਪ੍ਰੀਤ ਕੌਰ
Jalandhar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ 3.5 ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਮਨਜੀਤ ਸਿੰਘ ਵਾਸੀ ਜਲੰਧਰ ਐਨਕਲੇਵ, ਨੇੜੇ ਖਾਂਬਰਾ, ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ  Bathinda news; ਐਸ਼ਪ੍ਰਸਤੀ ਲਈ ਲੁੱਟਾਂ-ਖੋਹਾਂ ਕਰਦਾ ਬਠਿੰਡੇ ਦੇ ਨਾਮੀ ਮੈਡੀਕਲ ਸਟੋਰ ਦਾ ਮਾਲਕ ਸਾਥੀਆਂ ਸਹਿਤ ਗ੍ਰਿਫਤਾਰ

ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਆਦਤਨ ਨਸ਼ਾ ਤਸਕਰ ਹੈ ਅਤੇ ਉਸ ਵਿਰੁੱਧ ਪੰਜਾਬ ਅਤੇ ਨਵੀਂ ਦਿੱਲੀ ਵਿੱਚ ਐਨਡੀਪੀਐਸ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।ਇਸ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਜਲੰਧਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਵਿਸ਼ੇਸ਼ ਚੈਕਿੰਗ ਦੌਰਾਨ, ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਸੈੱਲ ਦੀਆਂ ਪੁਲਿਸ ਟੀਮਾਂ ਨੇ ਮਨਜੀਤ ਸਿੰਘ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ।

ਇਹ ਵੀ ਪੜ੍ਹੋ  ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

ਉਨ੍ਹਾਂ ਦੱਸਿਆ ਕਿ ਉਸਦੀ ਤਲਾਸ਼ੀ ਦੌਰਾਨ, ਪੁਲਿਸ ਟੀਮਾਂ ਨੇ ਉਸਦੀ ਕਾਲੇ ਰੰਗ ਦੀ ਕਿੱਟ ਵਿੱਚੋਂ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਬਰਾਮਦ ਕੀਤੀ।ਸੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਇਹ ਖੇਪ ਕਿਸੇ ਵਿਅਕਤੀ ਨੂੰ ਡਿਲੀਵਰ ਕਰਨ ਜਾ ਰਿਹਾ ਸੀ, ਜਦੋਂ ਪੁਲਿਸ ਟੀਮਾਂ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਖੇਪ ਦੇ ਸਰੋਤ ਅਤੇ ਉਸ ਵਿਅਕਤੀ, ਜਿਸ ਨੂੰ ਇਹ ਖੇਪ ਡਿਲੀਵਰ ਕਰਨੀ ਸੀ, ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।ਇਸ ਸਬੰਧੀ, ਐਫਆਈਆਰ ਨੰਬਰ 222 ਮਿਤੀ 30/8/2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21ਸੀ ਅਤੇ 27ਏ ਤਹਿਤ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਵਿਖੇ ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ 14936 ਵਿਅਕਤੀ ਬਾਹਰ ਕੱਢੇ: ਹਰਦੀਪ ਸਿੰਘ ਮੁੰਡੀਆਂ

0

👉6582 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ
👉ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਚਲ ਰਹੇ ਹਨ 122 ਰਾਹਤ ਕੈਂਪ
Chandigarh News:ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤੱਕ ਕੁੱਲ 14936 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਅਤੇ ਪੰਜਾਬ ਪੁਲਿਸ ਦੇ ਜਵਾਨ ਹੜ੍ਹਾਂ ਵਿੱਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ ਬਰਨਾਲਾ ਵਿੱਚ 25, ਫ਼ਾਜ਼ਿਲਕਾ ਵਿੱਚ 1599, ਫਿਰੋਜ਼ਪੁਰ ਵਿੱਚ 3265, ਗੁਰਦਾਸਪੁਰ ਵਿੱਚ 5456, ਹੁਸ਼ਿਆਰਪੁਰ ਵਿੱਚ 1052, ਕਪੂਰਥਲਾ ਵਿੱਚ 362, ਮਾਨਸਾ ਵਿੱਚ 163, ਮੋਗਾ ਵਿੱਚ 115, ਪਠਾਨਕੋਟ ਵਿੱਚ 1139 ਅਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 60 ਵਿਅਕਤੀ ਹੜ੍ਹਾਂ ਦੇ ਪਾਣੀ ‘ਚੋਂ ਸੁਰੱਖਿਅਤ ਕੱਢੇ ਗਏ ਹਨ।ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਹੜ੍ਹਾਂ ਵਿੱਚੋਂ ਕੱਢੇ ਜਾ ਰਹੇ ਵਿਅਕਤੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹੀ ਕੈਂਪਾਂ ਦੀ ਗਿਣਤੀ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 122 ਰਾਹਤ ਕੈਂਪ ਚਲ ਰਹੇ ਹਨ, ਜਿਨ੍ਹਾਂ ਵਿੱਚ 6582 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ।

ਇਹ ਵੀ ਪੜ੍ਹੋ  ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 16 ਕੈਂਪ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਵਿੱਚ 1, ਫ਼ਾਜ਼ਿਲਕਾ ਵਿੱਚ 7, ਫਿਰੋਜ਼ਪੁਰ ਵਿੱਚ 8, ਗੁਰਦਾਸਪੁਰ ਵਿੱਚ 25, ਹੁਸ਼ਿਆਰਪੁਰ ਵਿੱਚ 20, ਕਪੂਰਥਲਾ ਵਿੱਚ 4, ਮਾਨਸਾ ਵਿੱਚ 1, ਮੋਗਾ ਵਿੱਚ 5, ਪਠਾਨਕੋਟ ਵਿੱਚ 14, ਸੰਗਰੂਰ ਵਿੱਚ 1 ਅਤੇ ਪਟਿਆਲਾ ਵਿੱਚ 20 ਕੈਂਪ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਜ਼ਰੂਰਤ ਦੀਆਂ ਸਾਰੀਆਂ ਵਸਤਾਂ ਯਕੀਨੀ ਬਣਾਉਣ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਕੈਂਪਾਂ ਵਿਚ 170 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਜਦਕਿ ਬਰਨਾਲਾ ਵਿਖੇ 25, ਫ਼ਾਜ਼ਿਲਕਾ ਵਿਖੇ 652, ਫਿਰੋਜ਼ਪੁਰ ਵਿਖੇ 3987, ਗੁਰਦਾਸਪੁਰ ਵਿਖੇ 411, ਹੁਸ਼ਿਆਰਪੁਰ ਵਿਖੇ 478, ਕਪੂਰਥਲਾ ਵਿਖੇ 110, ਮਾਨਸਾ ਵਿਖੇ 163, ਮੋਗਾ ਵਿਖੇ 115, ਪਠਾਨਕੋਟ ਵਿਖੇ 411 ਅਤੇ ਜ਼ਿਲ੍ਹਾ ਸੰਗਰੂਰ ਦੇ ਰਾਹਤ ਕੈਂਪਾਂ ਵਿੱਚ 60 ਵਿਅਕਤੀ ਰੁਕੇ ਹੋਏ ਹਨ।ਸ. ਹਰਦੀਪ ਸਿੰਘ ਮੁੰਡੀਆਂ ਨੇ ਹੜ੍ਹਾਂ ਵਿੱਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਡਟੇ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਫੌਜ ਤੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ ਵਿੱਚ ਐਨ.ਡੀ.ਆਰ.ਐਫ ਦੀਆਂ 6 ਟੀਮਾਂ ਅਤੇ ਫ਼ਾਜ਼ਿਲਕਾ, ਫਿਰੋਜ਼ਪੁਰ ਪਠਾਨਕੋਟ ਤੇ ਅੰਮ੍ਰਿਤਸਰ ਵਿੱਚ 1-1 ਟੀਮ ਤੈਨਾਤ ਹੈ। ਇਸੇ ਤਰ੍ਹਾਂ ਕਪੂਰਥਲਾ ਵਿੱਚ ਐਸ.ਡੀ.ਆਰ.ਐਫ ਦੀਆਂ 2 ਟੀਮਾਂ ਸਰਗਰਮ ਹਨ।

ਇਹ ਵੀ ਪੜ੍ਹੋ  Bathinda news; ਐਸ਼ਪ੍ਰਸਤੀ ਲਈ ਲੁੱਟਾਂ-ਖੋਹਾਂ ਕਰਦਾ ਬਠਿੰਡੇ ਦੇ ਨਾਮੀ ਮੈਡੀਕਲ ਸਟੋਰ ਦਾ ਮਾਲਕ ਸਾਥੀਆਂ ਸਹਿਤ ਗ੍ਰਿਫਤਾਰ

ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਆਰਮੀ, ਨੇਵੀ ਅਤੇ ਏਅਰਫੋਰਸ ਨੇ ਵੀ ਮੋਰਚਾ ਸਾਂਭਿਆ ਹੋਇਆ ਹੈ ਜਦਕਿ ਬੀ.ਐਸ.ਐਫ ਦੀ 1-1 ਟੀਮ ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਅਤੇ ਫਾਇਰ ਬ੍ਰਿਗੇਡ ਵੱਲੋਂ ਕਪੂਰਥਲਾ ਅਤੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸ਼ਨ ਦੇ ਨਾਲ ਮਦਦ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਪੂਰਥਲਾ ਵਿੱਚ 15 ਕਿਸ਼ਤੀਆਂ, ਫਿਰੋਜ਼ਪੁਰ ਵਿੱਚ 12 ਕਿਸ਼ਤੀਆਂ ਅਤੇ ਪਠਾਨਕੋਟ ਵਿੱਚ 4 ਕਿਸ਼ਤੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਏਅਰਲਿਫਟ ਦੀ ਜ਼ਰੂਰਤ ਹੈ ਤਾਂ ਉਸ ਸਬੰਧੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਮਾਲ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੁਣ ਤੱਕ ਪੰਜਾਬ ਦੇ ਕੁੱਲ 1312 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ 93, ਬਰਨਾਲਾ ਦੇ 26, ਬਠਿੰਡਾ ਦੇ 21, ਫਤਹਿਗੜ੍ਹ ਸਾਹਿਬ ਦਾ 1, ਫਾਜ਼ਿਲਕਾ ਦੇ 92, ਫਿਰੋਜ਼ਪੁਰ ਦੇ 107, ਗੁਰਦਾਸਪੁਰ ਦੇ 324, ਹੁਸ਼ਿਆਰਪੁਰ ਦੇ 86, ਜਲੰਧਰ ਦੇ 55, ਕਪੂਰਥਲਾ ਦੇ 123, ਲੁਧਿਆਣਾ ਦੇ 26, ਮਾਲੇਰਕੋਟਲਾ ਦੇ 4, ਮਾਨਸਾ ਦੇ 77, ਮੋਗਾ ਦੇ 35, ਪਠਾਨਕੋਟ ਦੇ 81, ਪਟਿਆਲਾ ਦੇ 14, ਰੂਪਨਗਰ ਦੇ 2, ਸੰਗਰੂਰ ਦੇ 22, ਐਸ.ਏ.ਐਸ. ਨਗਰ ਦਾ 1, ਐਸ.ਬੀ.ਐਸ ਨਗਰ ਦੇ 3, ਸ੍ਰੀ ਮੁਕਤਸਰ ਸਾਹਿਬ ਦੇ 74 ਅਤੇ ਤਰਨ ਤਾਰਨ ਦੇ 45 ਪਿੰਡ ਸ਼ਾਮਿਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਘੱਗਰ ਦਰਿਆ ਲਗਾਤਾਰ ਨਿਗਰਾਨੀ ਹੇਠ-ਵਿਧਾਇਕ ਬਣਾਂਵਾਲੀ

0

Mansa News:ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਸਰਦੂਲਗੜ੍ਹ ਘੱਗਰ ਦਰਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘੱਗਰ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਬੰਨ੍ਹ ਦਾ ਦੌਰਾ ਕਰਨ ਮੌਕੇ ਕੀਤਾ।ਉਨ੍ਹਾਂ ਘੱਗਰ ‘ਤੇ ਕੰਮ ਕਰ ਰਹੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ/ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਮੌਕੇ ‘ਤੇ ਹੀ ਹੱਲ ਕੀਤਾਹ ਜੋ ਵੀ ਪੰਚਾਇਤਾਂ ਅਤੇ ਐਮ.ਸੀ ਸਾਹਿਬਾਨਾਂ ਨੇ ਮੰਗ ਕੀਤੀ ਉਸਨੂੰ ਵੀ ਤੁਰੰਤ ਪੂਰਾ ਕੀਤਾ।ਵਿਧਾਇਕ ਨੇ ਕਿਹਾ ਕਿ ਹਾਲੇ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਪਿਛਲੇ ਦਿਨ ਘੱਗਰ ਸਰਦੂਲਗੜ੍ਹ ‘ਤੇ ਸੁੱਖ ਸਾਂਦ ਨਾਲ ਗੁਜ਼ਰ ਗਏ ਹਨ ਅਤੇ ਪਾਣੀ ਦਾ ਮਿਆਰ ਵੀ ਪਹਿਲਾ ਨਾਲੋਂ ਕੁੱਝ ਘਟਿਆ ਹੈ।

ਇਹ ਵੀ ਪੜ੍ਹੋ  ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

ਆਸ ਹੈ ਕਿ ਜਲਦ ਹੀ ਇਸ ਕੁਦਰਤੀ ਆਫ਼ਤ ਤੋਂ ਪੰਜਾਬ ਨੂੰ ਨਿਜ਼ਾਤ ਮਿਲੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਸਾਰੇ ਹਲਕਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਕੁਦਰਤੀ ਆਫ਼ਤ ਦੀ ਘੜੀ ਵਿੱਚ ਸਾਰੇ ਆਪਸੀ ਭਾਈ ਚਾਰਕ ਸਾਂਝ ਬਣਾ ਕੇ ਅਤੇ ਇੱਕ-ਜੁੱਟ ਹੋ ਕੇ ਇਸ ਆਫ਼ਤ ਦਾ ਸਾਹਮਣਾ ਕਰੀਏ। ਉਨ੍ਹਾਂ ਕਿਹਾ ਕਿ ਜੇਕਰ ਘੱਗਰ ਦਰਿਆ ਤੇ ਨਾਲ ਲੱਗਦੇ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਨਾਲ ਸੰਬੰਧਤ ਕਿਸੇ ਪ੍ਰਕਾਰ ਦੀ ਐਮਰਜੰਸੀ ਸਮੱਸਿਆ ਆਉਂਦੀ ਹੈ ਤਾਂ ਸਾਡੀ ਟੀਮ ਨਾਲ ਤੁਰੰਤ ਸੰਪਰਕ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕੁਦਰਤੀ ਕ੍ਰੋਪੀ ਤੋਂ ਵੱਧ ਸਰਕਾਰੀ ਅਣਗਹਿਲੀ ਨੇ ਕੀਤਾ ਨੁਕਸਾਨ: ਗਿਆਨੀ ਹਰਪ੍ਰੀਤ ਸਿੰਘ

0

👉Man-Made ਹੜ੍ਹ ਦੀ ਮਾਹਰਾਂ ਤੋਂ ਜਨਤਕ ਪੜਤਾਲ ਕਰਵਾ ਕੇ ਰਿਪੋਰਟ ਪੰਜਾਬ ਵਾਸੀਆਂ ਨਾਲ ਸ਼ੇਅਰ ਕਰਾਂਗੇ!
Punjab News; ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਸ੍ਰੀ ਫਤਿਹਗੜ ਸਾਹਿਬ ਤੋਂ ਪੰਜ ਟਰੱਕ ਰਾਹਤ ਸਮੱਗਰੀ ਜਿਸ ਵਿੱਚ ਪਸ਼ੂਆਂ ਲਈ ਚਾਰਾ, ਆਟਾ , ਦਾਲਾਂ, ਪਾਣੀ ਆਦਿ ਵਸਤੂਆਂ ਸ਼ਾਮਲ ਸਨ, ਹੜ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ । ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਹੜ੍ਹਾਂ ਨੂੰ ਕੁਦਰਤੀ ਆਫ਼ਤ ਤੋਂ ਵੱਧ ਸਰਕਾਰ ਦੀ ਨਲਾਇਕੀ ਕਰਾਰ ਦਿੱਤਾ।

ਇਹ ਵੀ ਪੜ੍ਹੋ  Bathinda news; ਐਸ਼ਪ੍ਰਸਤੀ ਲਈ ਲੁੱਟਾਂ-ਖੋਹਾਂ ਕਰਦਾ ਬਠਿੰਡੇ ਦੇ ਨਾਮੀ ਮੈਡੀਕਲ ਸਟੋਰ ਦਾ ਮਾਲਕ ਸਾਥੀਆਂ ਸਹਿਤ ਗ੍ਰਿਫਤਾਰ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬ ਦਾ ਹੜ੍ਹ ਨਾਲ ਵੱਡਾ ਨੁਕਸਾਨ ਹੋਇਆ ਸੀ। ਇਸ ਵਕਫੇ ਦੌਰਾਨ ਸਰਕਾਰ ਇੱਕ ਵੀ ਬੰਨ ਨੂੰ ਪੱਕਾ ਨਹੀਂ ਕਰ ਸਕੀ। ਜੇਕਰ ਸਰਕਾਰ ਆਪਣੀ ਜ਼ਿਮੇਵਾਰੀ ਪ੍ਰਤੀ ਥੋੜਾ ਬਹੁਤਾ ਵੀ ਸੰਜੀਦਗੀ ਭਰਿਆ ਕਾਰਜ ਕਰਦੀ ਤਾਂ ਅੱਜ ਵੱਡੇ ਮਾਲੀ ਨੁਕਸਾਨ ਤੋਂ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ।ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾ ਹੜ੍ਹਾਂ ਨੂੰ ਕੁਦਰਤੀ ਕ੍ਰੋਪੀ ਦੇ ਨਾਲ ਨਾਲ Man Made ਹੜ ਕਰਾਰ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੇਕਰ ਸਰਕਾਰ ਨੇ, ਕੁਦਰਤੀ ਕ੍ਰੋਪੀ ਤੋਂ ਵੱਧ ਇਹਨਾਂ Man Made ਹੜ੍ਹਾਂ ਤੇ ਕੋਈ ਜਾਂਚ ਨਾ ਕੀਤੀ ਤਾਂ ਦੀ ਮਾਹਰਾਂ ਦੀ ਕਮੇਟੀ ਬਣਾ ਕੇ ਜਨਤਕ ਪੜਤਾਲ ਕਰਵਾਈ ਜਾਵੇਗੀ ਤੇ ਰਿਪੋਰਟ ਜਨਤਾ ਨਾਲ ਸਾਂਝੀ ਕਰਾਂਗੇ।

ਇਹ ਵੀ ਪੜ੍ਹੋ  ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

ਇਸ ਪੂਰੀ ਰਸਦ ਨੂੰ ਇਕੱਠਾ ਕਰਨ ਵਿੱਚ ਸੀਨੀਅਰ ਆਗੂ ਅਮਰਿੰਦਰ ਸਿੰਘ ਲਿਬੜਾ ਦੀ ਵੱਡਾ ਯੋਗਦਾਨ ਰਿਹਾ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ,ਕਰਨੈਲ ਸਿੰਘ ਪੰਜੋਲੀ,ਜਸਟਿਸ ਨਿਰਮਲ ਸਿੰਘ ਸਾਬਕਾ ਐੱਮ ਐੱਮ ਏ,ਲਖਵੀਰ ਸਿੰਘ ਥਾਬਲਾਂ ,ਜੱਸਾ ਸਿੰਘ ਆਹਲੂਵਾਲੀਆ ,ਬਲਤੇਜ ਸਿੰਘ ,ਰਣਬੀਰ ਸਿੰਘ ਪੂਨੀਆ,ਦਰਬਾਰਾ ਸਿੰਘ ਰੰਧਾਵਾ ,ਪ੍ਰੀਤਮ ਸਿੰਘ ਨਾਗਰਾ ,ਸਵਰਨ ਸਿੰਘ ਬਾਠ ,ਬਲਵਿੰਦਰ ਸਿੰਘ ਸੋਹੀ ,ਹਰਵਿੰਦਰ ਸਿੰਘ ਬੱਬਲ,ਜਸਪਾਲ ਸਿੰਘ ਦਾਦੂਮਾਜਰਾ, ਗੁਰਧਰਮ ਸਿੰਘ,ਗੁਰਦੇਵ ਸਿੰਘ ਹੈਪੀ ਭਮਾਰਸੀ,ਰਾਜਿੰਦਰ ਸਿੰਘ ਖਰੋੜ,ਕਰਮਜੀਤ ਸਿੰਘ ਢਿੱਲੋਂ,ਸੁਰਜੀਤ ਸਿੰਘ ਸੀਤੀ, ਜੈ ਸਿੰਘ ਸਰਹਿੰਦ ,ਸਿਕੰਦਰ ਸਿੰਘ ਮੰਡੋਫਲ,ਆਦਿ ਹਾਜਰ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda news; ਐਸ਼ਪ੍ਰਸਤੀ ਲਈ ਲੁੱਟਾਂ-ਖੋਹਾਂ ਕਰਦਾ ਬਠਿੰਡੇ ਦੇ ਨਾਮੀ ਮੈਡੀਕਲ ਸਟੋਰ ਦਾ ਮਾਲਕ ਸਾਥੀਆਂ ਸਹਿਤ ਗ੍ਰਿਫਤਾਰ

0

👉ਪਿਛਲੇ 24 ਘੰਟਿਆਂ ‘ਚ ਹੀ ਲੁੱਟਖੋਹ ਦੀਆਂ ਚਾਰ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ
👉ਗਰੀਬ ਸਬਜੀ ਵੇਚਣ ਵਾਲੇ ਦੀ ਲੁੱਟਖੋਹ ਦੌਰਾਨ ਆਪਣੇ ਹੀ ਸਾਥੀ ਦੇ ਵੱਜੀ ਸੀ ਗੋਲੀ
Bathinda News:ਬਠਿੰਡਾ ਪੁਲਿਸ ਨੇ ਪਿਛਲੇ ਕਈ ਮਹੀਨਿਆਂ ਤੋਂ ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਚਿੱਟੀ ਪਜੈਰੋ ਗੱਡੀ ‘ਤੇ ਸਵਾਰ ਹੋ ਕੇ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ ਹੈ। ਇਸ ਗਿਰੋਹ ਦਾ ਮੁਖੀਆ ਬਠਿੰਡਾ ਦੀ ਗਾਂਧੀ ਮਾਰਕੀਟ ਵਿਚ ਸਥਿਤ ਇੱਕ ਨਾਮੀ ਮੈਡੀਕਲ ਸਟੋਰ ਦਾ ਮਾਲਕ ਦਸਿਆ ਜਾ ਰਿਹਾ, ਜੋਕਿ ਐਸ਼ਪ੍ਰਸਤੀ ਦੇ ਲਈ ਹੀ ਲੁੱਟਖੋਹ ਕਰਦਾ ਸੀ। ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੰਦੀਪ ਸਿੰਘ ਭਾਟੀ ਅਤੇ ਐਸਐਚਓ ਕੈਨਾਲ ਕਲੌਨੀ ਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਪੱਤਰਕਾਰਾਂ ਨੁੰ ਦਸਿਆ ਕਿ ਬੀਤੇ ਕੱਲ ਮਿਤੀ 30-08-2025 ਨੂੰ ਵਕਤ ਕਰੀਬ ਸੁਭਾ 03:00 ਵਜੇ ਲਾਲ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਨਰੂਆਣਾ ਆਪਣੇ ਮੋਟਰ ਸਾਇਕਲ ਤੇ (ਕੱਦੂ) ਸਬਜੀ ਵੇਚਣ ਸਬਜੀ ਮੰਡੀ ਬਠਿੰਡਾ ਵਿਖੇ ਜਾ ਰਿਹਾ ਸੀ।

ਇਹ ਵੀ ਪੜ੍ਹੋ  ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

ਇਸ ਦੌਰਾਨ ਜਦ ਉਹ ਬਾਦਲ ਪੁਲ ਉੱਪਰ ਚੜਣ ਲੱਗਾ ਤਾਂ ਇਕ ਪਜੈਰੋ ਗੱਡੀ ‘ਚ ਸਵਾਰ ਚਾਰ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸਦੇ ਕੋਲੋਂ ਜਬਰੀ ਮੋਬਾਇਲ ਤੇ ਪੈਸੇ ਖੋਹਣ ਲੱਗੇ। ਪ੍ਰੰਤੂ ਇਸ ਮੌਕੇ ਉਪਰ ਹੀ ਪੀੜਤ ਲਾਲ ਸਿੰਘ ਨੇ ਇੱਕ ਲੁਟੇਰੇ ਕਾਰਤਿਕ ਸਿੰਗਲਾ, ਜੋਕਿ ਗਾਂਧੀ ਮਾਰਕੀਟ ਬਠਿੰਡਾ ਵਿਖੇ ਸਿੰਗਲਾ ਮੈਡੀਕਲ ਦੇ ਨਾਂ ‘ਤੇ ਮੈਡੀਕਲ ਸਟੋਰ ਚਲਾਉਂਦਾ ਹੈ, ਨੂੰ ਪਛਾਣ ਲਿਆ। ਜਿਸਤੋਂ ਬਾਅਦ ਉਹ ਘਬਰਾ ਗਏ ਤੇ ਆਪਣੇ ਕੋਲ ਮੌਜੂਦ ਦੇਸੀ ਪਿਸਤੌਲ ਦੇ ਨਾਲ ਲਾਲ ਸਿੰਘ ‘ਤੇ ਫ਼ਾਈਰ ਕਰਨ ਲੱਗੇ ਪ੍ਰੰਤੂ ਘਬਰਾਹਟ ਵਿਚ ਉਨ੍ਹਾਂ ਦਾ ਫ਼ਾਈਰ ਆਪਣੇ ਹੀ ਇੱਕ ਸਾਥੀ ਦੇ ਲੱਗ ਗਿਆ, ਜਿਸਦੀ ਪਹਿਚਾਣ ਦਿਨੇਸ਼ ਕੁਮਾਰ ਵਜੋਂ ਹੋਈ। ਮੁਲਜਮਾਂ ਨੇ ਤੁਰੰਤ ਉਸਨੂੰ ਗੱਡੀ ਵਿਚ ਸੁੱਟ ਕੇ ਭੱਜ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਪਹਿਲਾਂ ਦਿਨੇਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸਤੋਂ ਬਾਅਦ ਕੋਸਮੋ ਹਸਪਤਾਲ ਵਿਚ ਇਲਾਜ਼ ਸ਼ੁਰੂ ਕਰਵਾਇਆ।ਪੁਲਿਸ ਕੋਲ ਜਦ ਸੂਚਨਾ ਪੁੱਜੀ ਤਾਂ ਤੁਰੰਤ ਕਾਰਵਾਈ ਕਰਦਿਆਂ ਮੁਲਜਮਾਂ ਨੂੰ ਥੋੜੇ ਸਮੇ ਵਿਚ ਹੀ ਗ੍ਰਿਫਤਾਰ ਕਰ ਲਿਆ, ਜਿੰਨ੍ਹਾਂ ਦੀ ਪਹਿਚਾਣ ਕਾਰਤਿਕ ਸਿੰਗਲਾ, ਦਿਨੇਸ਼ ਕੁਮਾਰ, ਮੋਹਿਤ ਕੁਮਾਰ ਤੇ ਮਾਨਵ ਮੈਡੀ ਵਾਸੀ ਬਠਿੰਡਾ ਵਜੋਂ ਹੋਈ।

ਇਹ ਵੀ ਪੜ੍ਹੋ Punjab ਦੇ ਸਕੂਲਾਂ ਵਿਚ ਮੁੜ ਹੋਈਆਂ ਛੁੱਟੀਆਂ, ਹੁਣ ਇਸ ਤਰੀਕ ਨੂੰ ਖੁੱਲਣਗੇ ਸਕੂਲ

ਪੁਲਿਸ ਅਧਿਕਾਰੀਆਂ ਮੁਤਾਬਕ ਦਿਨੇਸ਼ ਮੁੱਖ ਮੁਲਜਮ ਕਾਰਤਿਕ ਕੋਲ ਮੈਡੀਕਲ ਸਟੋਰ ‘ਤੇ ਕੰਮ ਕਰਦਾ ਜਦਕਿ ਮੋਹਿਤ ਇੱਕ ਪ੍ਰਾਈਵੇਟ ਲੈਬ ਵਿਚ ਨੌਕਰੀ ਕਰਦਾ। ਇਸੇ ਤਰ੍ਹਾਂ ਮਾਨਵ ਮੈਡੀ ਪਲੰਬਰ ਦਾ ਕੰਮ ਕਰਦਾ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਬੀਤੀ ਰਾਤ ਹੀ ਮੁਲਜਮਾਂ ਨੇ ਬਠਿੰਡਾ ਵਿਚ ਤਿੰਨ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਸ ਵਿਚ ਲਾਲ ਸਿੰਘ ਤੋਂ ਇਲਾਵਾ ਆਪਣੀ ਲੜਕੀ ਨਾਲ ਐਕਟਿਵਾ ‘ਤੇ ਜਾ ਰਹੇ ਸੁਖਰਾਮ ਸਿੰਘ ਵਾਸੀ ਨਰੂਆਣਾ ਨੂੰ ਵੀ ਧੀ ਸਮੇਤ ਲੁੱਟਿਆ ਗਿਆ। ਇਸਤੋਂ ਇਲਾਵਾ ਥਾਣਾ ਨਥਾਣਾ ਵਿਚ ਵੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਮੁਖੀ ਨੇ ਦਸਿਆ ਕਿ ਮੁਲਜਮਾਂ ਨੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਹੀ ਦਰਜ਼ਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਮੁਢਲੀ ਪੁਛਗਿਛ ਦੌਰਾਨ ਮੁਲਜਮ ਇਹ ਵਾਰਦਾਤਾਂ ਐਸ਼ਪ੍ਰਸਤੀ ਲਈ ਕਰਦੇ ਸਨ। ਪੁਲਿਸ ਨੇ ਪਜੈਰੋ ਗੱਡੀ (ਨੰਬਰ PB 02-CP-6007) ਨੂੰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 3 ਮੋਬਾਇਲ ਫੋਨ, ਵਾਰਦਾਤ ਕਰਨ ਸਮੇਂ ਵਰਤੇ ਹਥਿਆਰ 01 ਦੇਸੀ ਕੱਟਾ 12 ਬੋਰ, 2 ਕਾਪੇ, 1 ਕਿਰਪਾਨ, 1 ਤਲਵਾਰ ਅਤੇ 5 ਹੋਰ ਮੋਬਾਇਲ ਫੋਨ ਬਰਾਮਦ ਕੀਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab ਦੇ ਸਕੂਲਾਂ ਵਿਚ ਮੁੜ ਹੋਈਆਂ ਛੁੱਟੀਆਂ, ਹੁਣ ਇਸ ਤਰੀਕ ਨੂੰ ਖੁੱਲਣਗੇ ਸਕੂਲ

0

Punjab News: ਪੰਜਾਬ ਦੇ ਵਿਚ ਮੌਜੂਦਾ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸੂਬੇ ਦੇ ਸਮੂਹ ਸਕੂਲਾਂ ਵਿਚ ਚੱਲ ਰਹੀਆਂ ਛੁੱਟੀਆਂ ਵਿਚ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸਲ ਮੀਡੀਆ ‘ਤੇ ਇਸਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

ਉਨ੍ਹਾਂ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਹੁਣ ਸੂਬੇ ਦੇ ਸਮੂਹ ਸਰਕਾਰੀ, ਏਡਿਡ, ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ 3 ਸਤੰਬਰ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ 27 ਤੋਂ 30 ਅਗਸਤ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ ਜਦਕਿ ਅੱਜ ਐਤਵਾਰ ਦੀ ਛੂੱਟੀ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੜ੍ਹਾਂ ਦਾ ਕਹਿਰ; ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ, ਮੰਗੇ 60 ਹਜ਼ਾਰ ਕਰੋੜ

0

Punjab News: flood in punjab; ਪੰਜਾਬ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਪਹਾੜੀ ਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਸ਼ ਅਤੇ ਦਰਿਆਵਾਂ ਦੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਚੱਲ ਰਹੇ ਹੜ੍ਹਾਂ ਦੇ ਕਹਿਰ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ, ਜਿਸਦੇ ਵਿਚ ਉਨ੍ਹਾਂ ਇਸ ਔਖੇ ਸਮੇਂ ਵਿਚ ਪੰਜਾਬੀਆਂ ਦੀ ਬਾਂਹ ਫ਼ੜਣ ਦੀ ਅਪੀਲ ਕੀਤੀ ਹੈ। ਆਪਣੇ ਪੱਤਰ ਵਿਚ ਉਨ੍ਹਾਂ ਹੁਣ ਤੱਕ ਹੋਏ ਨੁਕਸਾਨ ਦੇ ਚੱਲਦਿਆਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਲਈ ਤੁਰੰਤ 60,000 ਕਰੋੜ ਰੁਪਏ ਦੇ ਬਕਾਇਆ ਫੰਡ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ ਹੜ੍ਹਾਂ ਦਾ ਕਹਿਰ; ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਕੀਤਾ ਮੁਲਤਵੀ

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰ ਤੋਂ SDRF ਨਿਯਮਾਂ ਵਿੱਚ ਬਦਲਾਅ ਦੀ ਮੰਗ ਤਾਂ ਜੋ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50,000 ਰੁਪਏ ਤੱਕ ਵਧਾਈ ਜਾ ਸਕੇ।ਸ: ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ, ਜਿਸਦੇ ਲਈ ਕੇਂਦਰ ਦੀ ਸਹਿਮਤੀ ਜਰੂਰੀ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਅਤਿ ਜਰੂਰੀ ਹੈ।

ਇਹ ਵੀ ਪੜ੍ਹੋ punjab flood; ਕੇਂਦਰ ਦੀ ਲਾਪਰਵਾਹੀ ਨੇ ਪੰਜਾਬ 37 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ: ਬਰਿੰਦਰ ਕੁਮਾਰ ਗੋਇਲ

ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇੰਨ੍ਹਾਂ ਹੜ੍ਹਾਂ ਦੇ ਨਾਲ ਪੰਜਾਬ ਦੇ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਵਿੱਚ ਹੜ੍ਹ ਨਾਲ 1000 ਪਿੰਡ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸਤੋਂ ਇਲਾਵਾ ਹੜ੍ਹ ਦੇ ਪਾਣੀ ਨਾਲ ਲਗਭਗ 3 ਲੱਖ ਏਕੜ ਖੇਤੀਬਾੜੀ ਜ਼ਮੀਨ ਵੀ ਡੁੱਬ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Ravneet Singh Bittu ਦਾ ਦਾਅਵਾ; ਜੇ ਲੋੜ ਵੇਲੇ ਹਰਿਆਣਾ ਨੂੰ ਪਾਣੀ ਦਿੱਤਾ ਹੁੰਦਾਂ ਤਾਂ ਹੁਣ ਉਹ ਨਾਲ ਖੜ੍ਹਦਾ

0

👉ਕਿਹਾ, ਮੁੱਖ ਮੰਤਰੀ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਦੇ ਆਗੂਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ
Punjab News: Flood in punjab ; ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਜੇਕਰ ਲੋੜ ਪੈਣ ‘ਤੇ ਹਰਿਆਣਾ ਨੂੰ ਪੰਜਾਬ ਸਰਕਾਰ ਨੇ ਪਾਣੀ ਦਿੱਤਾ ਹੁੰਦਾ ਤਾਂ ਅੱਜ ਉਹ ਸਾਡੀ ਮੱਦਦ ਲਈ ਬਹੁੜਿਆ ਹੁੰਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ , ‘‘ ਪਹਿਲਾਂ ਪਾਣੀਆਂ ਦੇ ਮਾਮਲੇ ਨੂੰ ਇੱਕ ਮੁੱਦਾ ਬਣਾਇਆ ਗਿਆ ਪ੍ਰੰਤੂ ਹਰਿਆਣੇ ਨੂੰ ਜੇਕਰ ਚਾਰ-ਪੰਜ ਦਿਨ ਪੀਣ ਨੂੰ ਪਾਣੀ ਦੇ ਦਿੰਦੇ ਤਾਂ ਅੱਜ ਹਰਿਆਣਾ ਸਾਡੇ ਨਾਲ ਖੜ੍ਹਦਾ। ਉਨ੍ਹਾਂ ਕਿਹਾ ਕਿ ਅੱਜ ਉਹ ਕਹਿਣ ਜੋਗੇ ਵੀ ਨਹੀਂ।

ਇਹ ਵੀ ਪੜ੍ਹੋ ਪੰਜਾਬ ‘ਚ ਹੜ੍ਹ; ਭਾਜਪਾ ਆਗੂਆਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ੍ਹ ਨੇ ਕੇਂਦਰ ਨੂੰ ਪੰਜਾਬ ਦੀ ਬਾਂਹ ਫ਼ੜਣ ਦੀ ਕੀਤੀ ਅਪੀਲ

ਸ਼੍ਰੀ ਬਿੱਟੂ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਸਾਡੇ ਸਾਰਿਆਂ ਲਈ ਦੇਸ਼ ਹੈ ਤੇ ਹਰਿਆਣਾ ਅਤੇ ਪੰਜਾਬ ਤਾਂ ਇੱਕ ਸਟੇਟ ਸੀ, ਐਵੇਂ ਅਲੱਗ ਕਰਕੇ ਸਾਡੀ ਤਾਕਤ ਚਲੀ ਗਈ। ਕੇਂਦਰ ਤੋਂ ਸਹਾਇਤਾ ਦੇ ਮਾਮਲੇ ਵਿਚ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ, ‘‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਜਾਣ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਨ। ਇਸਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਹਰ ਡੀਸੀ ਕੋਲ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਕਰੋੜਾਂ ਰੁਪਇਆ ਦਾ ਫੰਡ ਪਿਆ ਹੁੰਦਾ, ਜਿਸਨੂੰ ਹੁਣ ਔਖੇ ਸਮੇਂ ਵਰਤਣਾ ਚਾਹੀਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੜ੍ਹਾਂ ਦਾ ਕਹਿਰ; ਪੰਜਾਬ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਕੀਤਾ ਮੁਲਤਵੀ

0

Punjab news: ਖੇਡਾਂ ਵਤਨ ਪੰਜਾਬ ਦੀਆਂ 2025; ਪੰਜਾਬ ਦੇ ਵਿਚ ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ਦੇ ਚੌਥੇ ਸੀਜ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਦੇ ਵਿਚ 3 ਸਤੰਬਰ ਤੋਂ ਖੇਡਾਂ ਵਤਨ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋਣੇ ਸਨ।

ਇਹ ਵੀ ਪੜ੍ਹੋ punjab flood; ਕੇਂਦਰ ਦੀ ਲਾਪਰਵਾਹੀ ਨੇ ਪੰਜਾਬ 37 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ: ਬਰਿੰਦਰ ਕੁਮਾਰ ਗੋਇਲ

ਪ੍ਰੰਤੂ ਮੌਜੂਦਾ ਸਮੇਂ ਪੰਜਾਬ ਦੇ ਪੌਣੀ ਦਰਜ਼ਨ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਭਾਰੀ ਤਬਾਹੀ ਮੱਚੀ ਹੋਈ ਹੈ ਤੇ ਲੋਕਾਂ ਨੂੰ ਇੱਕ ਡੰਗ ਦੀ ਰੋਟੀ ਦੇ ਵੀ ਚੱਕਰ ਪਏ ਹੋਏ ਹਨ। ਇਸਤੋਂ ਇਲਾਵਾ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਭਰ ਵਿਚ ਸਕੂਲ ਵੀ ਬੰਦ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ‘ਚ ਹੜ੍ਹ; ਭਾਜਪਾ ਆਗੂਆਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ੍ਹ ਨੇ ਕੇਂਦਰ ਨੂੰ ਪੰਜਾਬ ਦੀ ਬਾਂਹ ਫ਼ੜਣ ਦੀ ਕੀਤੀ ਅਪੀਲ

0

Punjab News: ਪਿਛਲੇ ਕੁੱਝ ਦਿਨਾਂ ਤੋਂ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਝੱਲ ਰਹੇ ਪੰਜਾਬ ਦੀ ਬਾਂਹ ਫ਼ੜਣ ਲਈ ਪੰਜਾਬ ਭਾਜਪਾ ਦੇ ਦੋ ਵੱਡੇ ਆਗੂਆਂ ਨੇ ਕੇਂਦਰ ਨੂੰ ਅਪੀਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿਚ ਹੜ੍ਹ ਕਾਰਨ ਹੋਏ ਵੱਡੇ ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਪੈਕੇਜ ਦੇਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਆਪਣੇ ਸੋਸਲ ਮੀਡੀਆ ਹੈਂਡਲ ‘ਤੇ ਸਾਂਝੀ ਕਰਦਿਆਂ ਮੰਗ ਕੀਤੀ ਹੈ ਕਿ, ‘‘ਪੰਜਾਬ ’ਚ ਹੋਈ ਭਾਰੀ ਤਬਾਹੀ ਅਤੇ ਕੁਦਰਤੀ ਆਫ਼ਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।‘’

ਇਹ ਵੀ ਪੜ੍ਹੋ punjab flood; ਕੇਂਦਰ ਦੀ ਲਾਪਰਵਾਹੀ ਨੇ ਪੰਜਾਬ 37 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ: ਬਰਿੰਦਰ ਕੁਮਾਰ ਗੋਇਲ

ਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਕਾਇਮ ਰੱਖਣ ਵਾਲਾ ਸੂਬਾ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ ਭਾਰੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਬਾਰਿਸ਼ ਨੇ ਪੰਜਾਬ ਦੀ ਵੱਡੀ ਤਬਾਹੀ ਕੀਤੀ ਹੈ। ਹੜ੍ਹ ਕਾਰਨ ਵੱਡੀ ਗਿਣਤੀ ਵਿਚ ਲੋਕ ਬੇਘਰ ਹੋਏ ਹਨ। ਹਜ਼ਾਰਾ ਏਕੜ ਫਸਲ ਬਰਬਾਦ ਹੋ ਗਈ ਹੈ। ਬੇਸ਼ੱਕ ਐੱਨਡੀਆਰਐੱਫ ਅਤੇ ਵਿੱਤੀ ਸਹਾਇਤਾ ਦੇ ਮਾਧਿਅਮ ਰਾਹੀ ਕੇਂਦਰ ਸਰਕਾਰ ਨੇ ਮਦਦ ਕੀਤੀ ਹੈ ਪਰ ਇਸ ਸਥਿਤੀ ਵਿਚ ਹੋਰ ਮਦਦ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਜਾਵੇ ਅਤੇ ਸੂਬੇ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।

ਇਹ ਵੀ ਪੜ੍ਹੋ ਪਾਣੀਆਂ ਦੇ ਮੁੱਦੇ ‘ਤੇ ਗਰਮਾਈ ਸਿਆਸਤ, ਹਰਿਆਣਾ ਨੇ ਭਾਖੜਾ ਡੈਮ ਤੋਂ ਆਪਣੇ ਹਿੱਸੇ ਦਾ ਪਾਣੀ ਘਟਾਉਣ ਦੀ ਕੀਤੀ ਮੰਗ

ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਔਖੀ ਘੜੀ ਵਿਚ ਹਾਅ ਦਾ ਨਾਅਰਾ ਮਾਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਲਈ ਤੁਰੰਤ ਵਿਸ਼ੇਸ ਪੈਕੇਜ਼ ਦਾ ਐਲਾਨ ਕੀਤਾ ਜਾਵੇ ਤੇ ਨਾਲ ਹੀ ਰਾਹਤ ਕਾਰਜ਼ਾਂ ਵਾਸਤੇ ਵਾਧੂ ਐਨਡੀਆਰਐਫ਼ ਦੀਆਂ ਟੀਮਾਂ ਭੇਜੀਆਂ ਜਾਣ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਪ੍ਰਵਾਰਾਂ ਅਤੇ ਕਿਸਾਨਾਂ ਨੂੰ ਉਨਾਂ ਦੀ ਮੌਜੂਦਾ ਹਾਲਾਤ ‘ਤੇ ਛੱਡਿਆ ਨਹੀਂ ਜਾ ਸਕਦਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1907389