ਬਠਿੰਡਾ, 22 ਜੂਨ: ਨਸ਼ਿਆਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਐਸ ਐਸ ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਪੁਲਿਸ ਲਾਈਨਜ ਦੇ ਖੇਡ ਸਟੇਡੀਅਮ ਵਿਖੇ ਤਿੰਨ ਰੋਜ਼ਾ ਐਂਟੀ ਡਰੱਗ ਕ੍ਰਿਕਟ ਲੀਗ ਸ਼ੁਰੂ ਹੋ ਗਈ ਹੈ। ਇਸ ਲੀਗ ਦਾ ਰਸਮੀ ਉਦਘਾਟਨ ਨਸ਼ਿਆਂ ਖਿਲਾਫ ਸੌਂਹ ਚੁੱਕ ਕੇ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਇਹ ਮੈਚ ਰੋਜਾਨਾ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਕਰਵਾਏ ਜਾ ਰਹੇ ਹਨ।ਇਹਨਾਂ ਖੇਡਾਂ ਦਾ ਮੁੱਖ ਮਕਸਦ ਆਉਣ ਵਾਲੀ ਨੌਜਵਾਨ ਪੀੜੀ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਖੇਡਾਂ ਵਿੱਚ ਦਿਲਚਸਪੀ ਪੈਦਾ ਕਰਨਾ ਹੈ।
ਇਹਨਾਂ ਮੁਕਾਬਲਿਆਂ ਲਈ 131 ਟੀਮਾਂ ਨੇ ਆਨਲਾਈਨ ਰਜਿਸਟਰੇਸ਼ਨ ਕੀਤੀ ਸੀ, ਜਿਹਨਾਂ ਵਿੱਚੋਂ ਟੀਮਾਂ ਦੀ ਚੋਣ ਪੁਲਿਸ ਲਾਈਨਜ ਬਠਿੰਡਾ ਵਿਖੇ ਸਾਂਝੇ ਵਿਅਕਤੀਆਂ ਦੀ ਹਾਜਰੀ ਵਿੱਚ ਬਠਿੰਡਾ ਪੁਲਿਸ ਦੇ ਫੇਸਬੁੱਕ ਪੇਜ ਅਤੇ ਮੀਡੀਆ ਵਿੱਚ ਲਾਈਵ ਕਰਕੇ 16 ਟੀਮਾਂ ਦੀ ਚੋਣ ਕੀਤੀ ਗਈ।ਕੁੱਲ 20 ਟੀਮਾਂ ਵਿੱਚੋਂ 4 ਟੀਮਾਂ ਨੂੰ ਰਿਜਰਵ ਰੱਖਿਆ ਗਿਆ।ਖੇਡ ਦੇ ਪਹਿਲੇ ਦਿਨ 8 ਟੀਮਾਂ ਦੇ ਆਪਸੀ ਮੁਕਾਬਲੇ ਕਰਵਾਏ ਗਏ।ਇਸਦੇ ਨਾਲ ਹੀ ਬਠਿੰਡਾ ਪੁਲਿਸ ਵੱਲੋਂ ਸਾਰੇ ਖਿਡਾਰੀਆਂ ਲਈ ਰਾਤ ਦਾ ਖਾਣਾ ਅਤੇ ਗਰਮੀ ਦੇ ਬਚਾਅ ਲਈ ਕੋਲਡ ਡਰਿੰਕਸ, ਜੀਰਾ ਲੈਮਨ ਆਦਿ ਦੇ ਪ੍ਰਬੰਧ ਵੀ ਕੀਤੇ ਗਏ।ਏ.ਡੀ.ਜੀ.ਪੀ ਬਠਿੰਡਾ ਰੇਂਜ ਬਠਿੰਡਾ ਅਤੇ ਐੱਸ.ਐੱਸ.ਪੀ ਬਠਿੰਡਾ ਵੱਲੋਂ ਆਮ ਪਬਲਿਕ ਨੂੰ ਨਸ਼ਾ ਰੋਕਣ ਲਈ ਪੁਲਿਸ ਪ੍ਰਸ਼ਾਸਨ ਦੀ ਮੱਦਦ ਕਰਨ ਦੀ ਅਪੀਲ ਕੀਤੀ ਗਈ ਅਤੇ ਇਹ ਨਸ਼ਿਆਂ ਦੀ ਜੰਗ ਉਦੋ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਿੱਚੋਂ ਨਸ਼ਾ ਖਤਮ ਨਹੀ ਹੋ ਜਾਂਦਾ।
Share the post "ਨਸ਼ਿਆਂ ਵਿਰੁੱਧ ਮੁਹਿੰਮ: ਬਠਿੰਡਾ ਪੁਲਿਸ ਦੀ ਰਹਿਨੁਮਾਈ ਹੇਠ ਐਂਟੀ ਡਰੱਗ ਕ੍ਰਿਕਟ ਲੀਗ ਸ਼ੁਰੂ"