ਬਠਿੰਡਾ, 18 ਜੂਨ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡਾਂ,ਸ਼ਹਿਰਾਂ ਦੇ ਮੋਹਤਵਾਰ/ਐੱਮ.ਸੀਜ ਵਿਅਕਤੀਆਂ ਅਤੇ ਸਰਪੰਚਾਂ ਦੇ ਨਾਲ ਪਬਲਿਕ ਮੀਟਿੰਗ ਕਰਕੇ ਨਸ਼ਿਆ ਦੇ ਖਾਤਮੇ ਕਰਨ ਲਈ ਸੈਮੀਨਾਰ ਸ਼ੁਰੂ ਕੀਤੇ ਗਏ ਹਨ। ਇਸੇ ਕੜੀ ਦੇ ਤਹਿਤ ਡੀਐਸਪੀ ਮੋੜ ਰਾਹੁਲ ਭਾਰਦਵਾਜ ਦੀ ਅਗਵਾਈ ਹੇਠ ਥਾਣਾ ਮੌੜ ਦੀ ਪੁਲਿਸ ਵੱਲੋਂ ਅੱਜ ਪਿੰਡ ਮਾਨਸਾ ਕਲਾਂ ਵਿਖੇ ਨਸ਼ਿਆਂ ਖਿਲਾਫ ਸੈਮੀਨਾਰ ਕੀਤਾ ਗਿਆ।
ਨਸ਼ਿਆਂ ਵਿਰੁਧ ਜਾਗਰੂਕਤਾ ਫ਼ੈਲਾਉਣ ਲਈ ਬਠਿੰਡਾ ’ਚ ਹੋਵੇਗੀ ਐਂਟੀ ਡਰੱਗ ਕ੍ਰਿਕਟ ਲੀਗ: ਐਸ.ਐਸ.ਪੀ
ਇਹ ਸੈਮੀਨਾਰ ਪਿੰਡ ਮਾਨਸਾ ਕਲਾਂ ਦੇ ਲੋਕਾਂ/ਬਜੁਰਗ ਮਾਤਾ ਭੈਣਾਵਾ ਅਤੇ ਬੱਚਿਆ ਅਤੇ ਐੱਸ.ਆਈ ਕੇਵਲ ਸਿੰਘ ਮੁੱਖ ਅਫਸਰ ਥਾਣਾ ਮੌੜ ਅਤੇ ਪੁਲਿਸ ਸਾਂਝ ਕੇਦਰ ਦੇ ਅਧਿਕਾਰੀ ਹੌਲਦਾਰ ਜਗਦੀਪ ਸਿੰਘ,ਯਾਦਵਿੰਦਰ ਸਿੰਘ ਪੁਲਿਸ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ।ਇਹ ਸੈਮੀਨਾਰ ਦਾ ਮੰਤਵ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਉਣਾ ਸੀ ਅਤੇ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਤਸ਼ਕਰਾ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਸਬੰਧੀ ਰਾਬਤਾ ਬਣਾਉਣਾ ਸੀ।ਇਸ ਸੈਮੀਨਾਰ ਨੂੰ ਪਬਲਿਕ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਤੋਂ ਇਲਾਵਾ ਸਾਂਝ ਕੇਦਰ ਮੌੜ ਅਤੇ ਥਾਣਾ ਮੌੜ ਦੀ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਬੈਨਰ ਵੰਡੇ ਗਏ।