Wednesday, May 6, 2026
spot_img
spot_img

Canada News : 33,000 ਆਰਜ਼ੀ ਕਾਮਿਆਂ ਨੂੰ ਮਿਲੇਗੀ PR

Date:

spot_img

Canada News : ਕੈਨੇਡਾ ਸਰਕਾਰ ਵੱਲੋਂ ਲਗਭਗ 33 ਹਜ਼ਾਰ ਟੈਂਪਰੇਰੀ ਫ਼ੌਰਨ ਵਰਕਰਜ਼ ਲਈ ਫਾਸਟ ਟ੍ਰੈਕ ਪੀ.ਆਰ. ਦਾ ਰਾਹ ਖੋਲ੍ਹਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਸਮੀ ਐਲਾਨ ਤੋਂ ਪਹਿਲਾਂ ਹੀ ਕਰੀਬ 3,600 ਲੋਕਾਂ ਨੂੰ ਪੱਕੀ ਰਿਹਾਇਸ਼ ਵੀ ਮਿਲ ਚੁੱਕੀ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਦੇ ਮੁਤਾਬਕ, ਇਹ ਯੋਜਨਾ ਖ਼ਾਸ ਕਰਕੇ ਉਹਨਾਂ ਵਰਕਰਜ਼ ਲਈ ਹੈ ਜੋ ਦਿਹਾਤੀ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਕੰਮ ਕਰ ਰਹੇ ਹਨ। ਖੇਤੀਬਾੜੀ, ਟ੍ਰਾਂਸਪੋਰਟ, ਕੇਅਰਗਿਵਰ, ਪਲੰਬਰ, ਇਲੈਕਟ੍ਰੀਸ਼ਨ ਅਤੇ ਹੈਲਥ ਸੈਕਟਰ ਨਾਲ ਜੁੜੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸ਼ਰਤ ਇਹ ਹੈ ਕਿ ਅਰਜ਼ੀਕਾਰ ਘੱਟੋ-ਘੱਟ ਦੋ ਸਾਲ ਤੋਂ ਅਜਿਹੀਆਂ ਕਮਿਊਨਿਟੀਆਂ ਵਿੱਚ ਰਹਿ ਰਹੇ ਹੋਣ।

ਇਹ ਵੀ ਪੜ੍ਹੋ 👉 ਵਰਦੀ ਦੀ ਆੜ ‘ਚ ‘ਗੁੰਡਾਗਰਦੀ’ ਕਰਨ ਵਾਲਾ SHO ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼, ਜਾਣੋ ਮਾਮਲਾ

ਇਸ ਤੋਂ ਇਲਾਵਾ, ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਅਤੇ ਪਾਇਲਟ ਪ੍ਰੋਗਰਾਮਾਂ ਰਾਹੀਂ ਅਰਜ਼ੀ ਦੇਣ ਵਾਲੇ ਲੋਕ ਵੀ ਇਸ ਫਾਸਟ ਟ੍ਰੈਕ ਸਕੀਮ ਦੇ ਘੇਰੇ ਵਿੱਚ ਆਉਣਗੇ। ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਕੰਮ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਇਸ ਦਾ ਲਾਭ ਮਿਲ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ, ਇਹ ਕਦਮ ਦੇਸ਼ ਵਿੱਚ ਟੈਂਪਰੇਰੀ ਰਹਿ ਰਹੇ ਲੋਕਾਂ ਦੀ ਗਿਣਤੀ ਨੂੰ ਘਟਾਉਣ ਅਤੇ ਰੂਰਲ ਇਲਾਕਿਆਂ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਚੁੱਕਿਆ ਗਿਆ ਹੈ। ਦਸੰਬਰ 2025 ਤੱਕ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 28 ਲੱਖ ਜਾਂ 6.8 ਫ਼ੀਸਦੀ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ 👉 18 ਸਾਲਾਂ ਲੜਕੇ ਦੀ ਮੌਤ ਦੇ 6 ਮਹੀਨਿਆਂ ਬਾਅਦ ‘ਸਹੇਲੀ’ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

ਯੋਜਨਾ ਅਨੁਸਾਰ, 2026 ਵਿੱਚ 20 ਹਜ਼ਾਰ ਅਤੇ 2027 ਵਿੱਚ ਬਾਕੀ 13 ਹਜ਼ਾਰ ਵਰਕਰਜ਼ ਨੂੰ ਪੱਕਾ ਕੀਤਾ ਜਾਵੇਗਾ। ਹਾਲਾਂਕਿ, ਇਸ ਯੋਜਨਾ ‘ਤੇ ਸਵਾਲ ਵੀ ਉੱਠ ਰਹੇ ਹਨ। ਟੋਰਾਂਟੋ ਦੇ ਇਮੀਗ੍ਰੇਸ਼ਨ ਵਕੀਲ ਰਵੀ ਜੈਨ ਨੇ ਪੁੱਛਿਆ ਹੈ ਕਿ ਰਸਮੀ ਐਲਾਨ ਤੋਂ ਪਹਿਲਾਂ ਹੀ ਲੋਕਾਂ ਨੂੰ ਪੀ.ਆਰ. ਕਿਵੇਂ ਦਿੱਤੀ ਜਾ ਸਕਦੀ ਹੈ। ਉਧਰ ਮਾਇਗ੍ਰੈਂਟ ਰਾਈਟਸ ਨੈਟਵਰਕ ਨੇ ਸਰਕਾਰ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ। ਇਸੇ ਦੌਰਾਨ, ਸਰਕਾਰ ਨੇ ਨਵੀਂ ਨੀਤੀ ਦੇ ਤਹਿਤ ਪੇਂਡੂ ਇਲਾਕਿਆਂ ਵਿੱਚ ਨਿਯੋਗਤਾਵਾਂ ਨੂੰ ਹੁਣ 15 ਫ਼ੀਸਦੀ ਤੱਕ ਟੈਂਪਰੇਰੀ ਫ਼ੌਰਨ ਵਰਕਰਜ਼ ਰੱਖਣ ਦੀ ਆਗਿਆ ਵੀ ਦੇ ਦਿੱਤੀ ਹੈ, ਜੋ ਪਹਿਲਾਂ 10 ਫ਼ੀਸਦੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Punjab ‘ਚ DCs ਤੇ SSPs ਦੇ ਹੋਏ ਤਬਾਦਲੇ, ਦੇਖੋ ਲਿਸਟ..

Bathinda News: Punjab Govt ਵੱਲੋਂ ਮੰਗਲਵਾਰ ਸ਼ਾਮ ਅੱਧੀ ਦਰਜ਼ਨ...

Amritsar News : ਅੰਮ੍ਰਿਤਸਰ ‘ਚ ਧਮਾਕਾ, ਕੰਬਿਆ ਆਰਮੀ ਕੈਂਪ

Amritsar News : ਜਲੰਧਰ ਦੇ ਬੀਐੱਸਐੱਫ ਚੌਕ ‘ਚ ਹੋਏ...

ਵਰਦੀ ਦੀ ਆੜ ‘ਚ ‘ਗੁੰਡਾਗਰਦੀ’ ਕਰਨ ਵਾਲਾ SHO ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼, ਜਾਣੋ ਮਾਮਲਾ

Amritsar News: ਪੈਸਿਆਂ ਦੇ ਵਿਵਾਦ 'ਚ ਕਾਨੂੰਨ ਨੂੰ ਹੱਥ...