ਵਰਦੀ ਦੀ ਆੜ ‘ਚ ‘ਗੁੰਡਾਗਰਦੀ’ ਕਰਨ ਵਾਲਾ SHO ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼, ਜਾਣੋ ਮਾਮਲਾ

Date:

spot_img

Amritsar News: ਪੈਸਿਆਂ ਦੇ ਵਿਵਾਦ ‘ਚ ਕਾਨੂੰਨ ਨੂੰ ਹੱਥ ਵਿਚ ਲੈ ਕੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਾ SHO ਬੁਰੀ ਤਰ੍ਹਾਂ ਫ਼ਸ ਗਿਆ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਗੋਇੰਦਵਾਲ ਸਾਹਿਬ ਦੇ ਐਸਐਚਓ ਪ੍ਰਭਜੀਤ ਸਿੰਘ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਹੈ, ਜਿੱਥੇ ਅਦਾਲਤ ਨੇ ਉਸਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦਸਿਆ ਜਾ ਰਿਹਾ ਕਿ ਇਸ ਵਿਵਾਦ ‘ਚ ਐਸਐਚਓ ਦਾ ਸਾਥ ਦੇਣ ਵਾਲੇ 3 ਮੁਲਜ਼ਮ ਹਾਲੇ ਵੀ ਫ਼ਰਾਰ ਹਨ, ਜਿੰਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਗੁਰਪਾਲ ਸਿੰਘ ਵਾਸੀ ਝੀਤਾ ਕਲਾਂ ਦੀ ਅਲਫ਼ਾ ਸਿਟੀ ਦੇ ਨਾਲ ਲੱਗਦੀ ਕਰੀਬ ਸਾਢੇ 5 ਏਕੜ ਜਮੀਨ ਪਈ ਹੋਈ ਸੀ, ਜਿਸਦਾ ਪ੍ਰਤੀ ਏਕੜ 2 ਕਰੋੜ ਦੇ ਹਿਸਾਬ ਨਾਲ ਐਸਐਚਓ ਅਤੇ ਉਸਦੇ ਸਾਥੀਆਂ ਨੇ ਸੌਦਾ ਕੀਤਾ ਸੀ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਹਾਰਨ ਦੇ ਬਾਵਜੂਦ ਮਮਤਾ ਬੈਨਰਜੀ ਵੱਲੋਂ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਦੇਣ ਤੋਂ ਇੰਨਕਾਰ!

ਇਸਦੇ ਲਈ 30 ਲੱਖ ਰੁਪਏ ਬਿਆਨੇ ਵਜੋਂ ਵੀ ਦਿੱਤੇ ਸਨ ਪ੍ਰੰਤੁ ਬਾਅਦ ਵਿਚ ਰਜਿਸ਼ਟਰੀ ਕਰਵਾਉਣ ਲਈ ਪੈਸਿਆ ਦਾ ਇੰਤਜ਼ਾਮ ਨਹੀਂ ਹੋ ਸਕਿਆ। ਜਿਸਦੇ ਚੱਲਦੇ ਹੁਣ ਐਸਐਚਓ ਮੁਦਈ ਤੋਂ ਬਿਆਨਾਂ ਵਾਪਸ ਮੰਗ ਰਿਹਾ ਸੀ। ਉਸਦੇ ਵੱਲੋਂ ਬਿਆਨਾਂ ਵਾਪਸ ਕਰਨ ਤੋਂ ਇੰਨਕਾਰ ਕਰਨ ‘ਤੇ ਐਸਐਚਓ ਪ੍ਰਭਜੀਤ ਸਿੰਘ ਨੇ ਇੱਕ ਇਨੋਵਾ ਕਾਰ ‘ਤੇ ਆਪਣੇ ਤਿੰਨ ਸਾਥੀਆਂ ਰਣਬੀਰ ਸਿੰਘ, ਜਤਿੰਦਰ ਸਿੰਘ ਤੇ ਨਛੱਤਰ ਸਿੰਘ ਦੀ ਮੱਦਦ ਨਾਲ ਗੁਰਪਾਲ ਨੂੰ ਅਗਵਾ ਕਰ ਲਿਆ ਤੇ ਨੰਗਾ ਕਰਕੇ ਕੁੱਟਮਾਰ ਕੀਤੀ। 29 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਗੁਰਪਾਲ ਸਿੰਘ ਵੱਲੋਂ ਇਨਸਾਫ਼ ਦੇ ਲਈ ਲਗਾਤਾਰ ਭੱਜਦੋੜ ਕੀਤੀ ਜਾ ਰਹੀ ਸੀ ਤੇ ਅਖ਼ੀਰ ਹੁਣ ਇਹ ਕਾਰਵਾਈ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम किसान की 23वीं किस्त जारी, हरियाणा के 15.95 लाख किसानों को मिले 319.13 करोड़ रुपये

👉प्रधानमंत्री नरेंद्र मोदी के नेतृत्व में कृषि क्षेत्र में...

“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤੀਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

👉ਭਗਵਾਨ ਭੋਲੇਨਾਥ ਦੀ ਕਿਰਪਾ ਮਹਿਤਾ ਪਰਿਵਾਰ ਉੱਤੇ ਹਮੇਸ਼ਾ ਬਣੀ...

Haryana में होगा एआई सैंडबॉक्स लांच- मुख्यमंत्री नायब सिंह सैनी

👉अर्जुन एसपीबी होगी गठित, समीक्षा के लिए हर तीसरे...