ਨਵੀਂ ਦਿੱਲੀ, 22 ਫ਼ਰਵਰੀ: ਅਪਣੀਆਂ ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ ਅਤੇ ਹੋਰਨਾਂ ਟਿਕਾਣਿਆਂ ਉਪਰ ਅੱਜ ਸਵੇਰ ਤੋਂ ਹੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਛਾਪੇਮਾਰੀ ਜਾਰੀ ਹੈ। ਸ਼੍ਰੀ ਮਲਿਕ ਵਿਰੁਧ ਇਹ ਛਾਪੇਮਾਰੀ ਜੰਮੂ ਕਸਮੀਰ ਵਿਚ ਸਾਲ 2020 ਵਿਚ ਲੱਗੇ ਹਾਈਡਰੋ ਪਾਵਰ ਪ੍ਰੋਜੈਕਟ ਵਿਚ ਕਥਿਤ ਗੜਬੜੀ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ। ਹਾਲਾਂਕਿ ਦਸਿਆ ਜਾ ਰਿਹਾ ਕਿ ਬਤੌਰ ਰਾਜਪਾਲ ਸ਼੍ਰੀ ਮਲਿਕ ਅਕਤੂਬਰ 2019 ਵਿਚ ਹੀ ਵਾਪਸ ਆ ਗਏ ਸਨ।
Big News: ਭਗਵੰਤ ਮਾਨ ਦਾ ਵੱਡਾ ਐਲਾਨ: ਨੌਜਵਾਨ ਕਿਸਾਨ ਦੇ ਕਾਤਲਾਂ ਵਿਰੁਧ ਹੋਵੇਗਾ ਪਰਚਾ ਦਰਜ਼
ਇਸਤੋਂ ਇਲਾਵਾ ਇਸ ਛਾਪੇਮਾਰੀ ਨੂੰ ਇੱਕ ਬੀਮੇ ਘੁਟਾਲੇ ਨਾਲ ਵੀ ਜੋੜਿਆ ਜਾ ਰਿਹਾ। ਇੱਥੇ ਜਿਕਰ ਕਰਨਾ ਜਰੂਰੀ ਹੈ ਕਿ ਬਤੌਰ ਗਵਰਨਰ ਰਹਿੰਦਿਆਂ ਸੱਤਿਆਪਾਲ ਮਲਿਕ ਨੇ ਨਾ ਸਿਰਫ਼ ਤਿੰਨ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਕਿਸਾਨ ਸੰਘਰਸ਼ ਦੀ ਹਿਮਾਇਤ ਕੀਤੀ ਸੀ ਬਲਕਿ ਉਨ੍ਹਾਂ ਸਿੱਖਾਂ ਦੀ ਡਟਵੀਂ ਹਿਮਾਇਤ ਕਰਦਿਆਂ ਬਹਾਦਰੀ ਦੇ ਸੋਹਲੇ ਵੀ ਗਾਏ ਸਨ। ਕਈ ਵਾਰ ਉਨ੍ਹਾਂ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਵੀ ਕੀਤੇ ਹਨ।