ਚਹਿਲ ਤੇ ਭੁੱਚਰ ਨੇ ਖਿਡਾਰੀਆਂ ਦਾ ਵਧਾਇਆ ਹੌਸਲਾ, ਅੰਡਰ-17 ਵਾਲੀਬਾਲ ਸਮੈਸਿੰਗ ’ਚ ਰੋਮਾਂਚਕ ਮੁਕਾਬਲੇ ਜਾਰੀ

Date:

spot_img

Mansa News:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ 70 ਵੀਆਂ ਸੂਬਾ ਪੱਧਰੀ ਅੰਡਰ 17 ਮੁੰਡੇ ਵਾਲੀਬਾਲ ਸਮੈਸਿੰਗ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ।ਪਹਿਲੇ ਦਿਨ ਦੇ ਸ਼ਾਮ ਦੇ ਸੈਸ਼ਨ ਵਿੱਚ ਚੁਸਪਿੰਦਰਵੀਰ ਸਿੰਘ ਚਹਿਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਮੈਦਾਨ ਸਿਰਫ਼ ਜਿੱਤ ਅਤੇ ਹਾਰ ਦਾ ਮੰਚ ਨਹੀਂ, ਸਗੋਂ ਮਿਹਨਤ, ਅਨੁਸ਼ਾਸਨ, ਹੌਸਲੇ ਅਤੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਪਾਠਸ਼ਾਲਾ ਹੈ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਨੂੰ ਨਤੀਜੇ ਦੀ ਚਿੰਤਾ ਤੋਂ ਉੱਪਰ ਉੱਠ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਅਤੇ ਪੂਰੀ ਖੇਡ ਭਾਵਨਾ ਨਾਲ ਮੁਕਾਬਲੇ ਵਿੱਚ ਉਤਰਨਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅੱਜ ਦਾ ਇਹ ਖੇਡ ਤਜਰਬਾ ਹੀ ਭਵਿੱਖ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਦੀ ਮਜ਼ਬੂਤ ਨੀਂਹ ਬਣੇਗਾ।ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਵਲੋਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਅਗਵਾਈ ਦੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿੱਚ ਮਿਲਣ ਵਾਲਾ ਤਜਰਬਾ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਦੀ ਸਮਰੱਥਾ ਵੀ ਪੈਦਾ ਕਰਦਾ ਹੈ।

ਇਹ ਵੀ ਪੜ੍ਹੋ  ਬਹਿਰੀਨ ਵਾਲੀ ‘ਬੀਬੀ’ ਨੇ ਅਕਾਲੀ ਦਲ(ਬਾਦਲ) ਤੇ ਸ਼੍ਰੋਮਣੀ ਕਮੇਟੀ ਨੂੰ ਕਸੂਤਾ ਫ਼ਸਾਇਆ, ਦੇਖੋ ਵੀਡੀਓ

ਉਨ੍ਹਾਂ ਖਿਡਾਰੀਆਂ ਨੂੰ ਪੂਰੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡਦਿਆਂ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅੱਜ ਦੀ ਮਿਹਨਤ ਹੀ ਭਵਿੱਖ ਦੀਆਂ ਵੱਡੀਆਂ ਉਪਲਬਧੀਆਂ ਦੀ ਮਜ਼ਬੂਤ ਨੀਂਹ ਬਣਦੀ ਹੈ।ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਲੀਗ ਮੈਚ ਮੁਕਾਬਲਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਪੋਰਟਸ ਸਕੂਲ ਜਲੰਧਰ ਨੂੰ, ਹੁਸ਼ਿਆਰਪੁਰ ਨੇ ਲੁਧਿਆਣਾ ਨੂੰ, ਜਲੰਧਰ ਨੇ ਫਰੀਦਕੋਟ ਨੂੰ, ਲੁਧਿਆਣਾ ਨੇ ਪਟਿਆਲਾ ਨੂੰ, ਮਲੇਰਕੋਟਲਾ ਨੇ ਗੁਰਦਾਸਪੁਰ ਨੂੰ, ਪੀ ਆਈ ਐਸ ਲੁਧਿਆਣਾ ਨੇ ਕਪੂਰਥਲਾ ਨੂੰ, ਪੀ ਆਈ ਐਸ ਮੋਹਾਲੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ,ਪੀ ਆਈ ਐਸ ਮੋਹਾਲੀ ਨੇ ਬਠਿੰਡਾ ਨੂੰ, ਪੀ ਆਈ ਐਸ ਲੁਧਿਆਣਾ ਨੇ ਸੰਗਰੂਰ ਨੂੰ, ਮਾਨਸਾ ਨੇ ਮੋਗਾ ਨੂੰ, ਸਾਈਂ ਮਸਤੂਆਣਾ ਸਾਹਿਬ ਨੇ ਫ਼ਰੀਦਕੋਟ ਨੂੰ, ਸ਼ਹੀਦ ਭਗਤ ਸਿੰਘ ਨਗਰ ਨੇ ਫਿਰੋਜ਼ਪੁਰ ਨੂੰ, ਸਪੋਰਟਸ ਸਕੂਲ ਜਲੰਧਰ ਨੇ ਬਰਨਾਲਾ ਨੂੰ,ਪਠਾਨਕੋਟ ਨੇ ਕਪੂਰਥਲਾ ਨੂੰ, ਸਾਈਂ ਮਸਤੂਆਣਾ ਸਾਹਿਬ ਨੇ ਜਲੰਧਰ ਨੂੰ, ਰੂਪਨਗਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਸ਼੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ, ਪੀ ਆਈ ਐਸ ਪਟਿਆਲਾ ਨੇ ਫਾਜ਼ਿਲਕਾ ਨੂੰ, ਸ਼੍ਰੀ ਅੰਮ੍ਰਿਤਸਰ ਸਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਹਰਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਅੱਕਾਵਾਲੀ ਸੀਨੀਅਰ ਆਪ ਆਗੂ, ਮੁੱਖ ਅਧਿਆਪਕ ਮਨਦੀਪ ਸਿੰਘ ਸਰਾਂ,ਲੈਕਚਰਾਰ ਸ਼ਮਸੇਰ ਸਿੰਘ, ਲੈਕਚਰਾਰ ਰਾਹੁਲ ਮੋਦਗਿੱਲ, ਨਿਰਮਲ ਸਿੰਘ ਚਹਿਲ ਰੇਸ਼ਮ ਸਿੰਘ ਕਨਵੀਨਰ, ਸ਼ਮਿੰਦਰ ਸਿੰਘ, ਵਿਨੋਦ ਕੁਮਾਰ, ਭੁਪਿੰਦਰ ਸਿੰਘ ਤੱਗੜ, ਬਲਦੀਪ ਸਿੰਘ, ਹਰਬੰਸ ਸਿੰਘ, ਨਿਰੰਜਨ ਸਿੰਘ, ਮਨਪ੍ਰੀਤ ਸਿੰਘ, ਮਾਨਤ ਸਿੰਘ, ਪਰਮਿੰਦਰ ਸਿੰਘ, ਗਗਨਦੀਪ ਕੌਰ, ਜਗਦੇਵ ਸਿੰਘ, ਰਾਜਵੀਰ ਮੋਦਗਿੱਲ ਹਾਜ਼ਰ ਸਨ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸਾਬਕਾ ED ਅਧਿਕਾਰੀ ਤੇ DSP ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਹੋਏ ਸ਼ਾਮਲ

Chandigarh News : ਪੰਜਾਬ ਦੇ ਵਿਚ ਲੰਮੇ ਸਮੇਂ ਤੋਂ...

Amritsar ‘ਚ ਪੁਲਿਸ ਮੁਕਾਬਲਾ; ਵਾਂਟੇਡ ਗੈਂਗ.ਸਟ.ਰ ਦੇ ਲੱਗੀ ਗੋ/ਲੀ

Amritsar News: Amritsar 'ਚ ਅੱਜ ਬੁੱਧਵਾਰ ਨੂੰ ਇੱਕ ਹੋਰ...