ਬਹਿਰੀਨ ਵਾਲੀ ‘ਬੀਬੀ’ ਨੇ ਅਕਾਲੀ ਦਲ(ਬਾਦਲ) ਤੇ ਸ਼੍ਰੋਮਣੀ ਕਮੇਟੀ ਨੂੰ ਕਸੂਤਾ ਫ਼ਸਾਇਆ, ਦੇਖੋ ਵੀਡੀਓ

Date:

spot_img

Punjab News : ਪਹਿਲਾਂ ਹੀ ਬੇਅਦਬੀ ਦੇ ਮੁੱਦੇ ‘ਤੇ ਲੋਕ ਰੋਹ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਇਸਦੀ ਛਤਰਛਾਇਆ ਹੇਠ ਕੰਮ ਕਰ ਰਹੀ ਸ਼੍ਰੋਮਣੀ ਕਮੇਟੀ ਨੂੰ ਬਹਿਰੀਨ ਵਾਲੀ ‘ਬੀਬੀ’ ਦੇ ਮਸਲੇ ਨੇ ਹੋਰ ਕਸੂਤਾ ਫ਼ਸਾ ਦਿੱਤਾ ਹੈ। ਸਿੱਖਾਂ ਦੇ ਪਵਿੱਤਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਦੀਆਂ ਸਰਾਵਾਂ ਵਿਚ ਇਸ ਬੀਬੀ ਨਾਲ ਹੋਏ ਜਬਰ-ਜਨਾਹ ਵਰਗੇ ਸੰਗੀਨ ਅਪਰਾਧ ਦੇ ਮਾਮਲੇ ਵਿਚ ਜਿੱਥੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਚਾਵਲਾ ਅਤੇ ਹੈੱਡ ਗਰੰਥੀ ਮਲਕੀਤ ਸਿੰਘ ਸਮੇਤ ਹੋਰਨਾਂ ਵਿਰੁਧ ਪਰਚਾ ਦਰਜ਼ ਹੋ ਚੁੱਕਿਆ ਹੈ, ਉਥੇ ਹੁਣ ਇਸ ਬੀਬੀ ਵੱਲੋਂ ਤਾਜ਼ਾ ਵੀਡੀਓ ਜਾਰੀ ਕਰਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਦਾ ਸਿੱਧਾ ਨਾਮ ਲੈਣ ਕਾਰਨ ਸਥਿਤੀ ਹੋਰ ਗੁੰਝਲਦਾਰ ਹੋ ਗਈ ਹੈ।

ਇਹ ਵੀ ਪੜ੍ਹੋ 👉Bathinda ‘ਚ ਮੰਗਲਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਮਾਸੂਮ ਭੈਣ-ਭਰਾ ਨਹਿਰ ‘ਚ ਰੁੜੇ

ਬੀਬੀ ਨੇ ਇਸ ਵੀਡੀਓ ‘ਚ ਕਈ ਅਹਿਮ ਖੁਲਾਸੇ ਕੀਤੇ ਹਨ, ਜਿਸਦੇ ਵਿਚ ਉਸਨੇ ਉਕਤ ਆਗੂਆਂ ਵੱਲੋਂ ਉਸਨੂੰ ਬਹਿਰੀਨ ਵਿਚੋਂ ਪੰਜਾਬ ਮੰਗਵਾਉਣ ਲਈ ਟਿਕਟਾਂ ਭੇਜਣ ਦਾ ਵੀ ਦਾਅਵਾ ਕੀਤਾ ਹੈ। ਇਸਦੇ ਨਾਲ ਹੀ ਉਸਨੇ ਇਹ ਵੀ ਦਸਿਆ ਹੈ ਕਿ ਅਮਰਜੀਤ ਚਾਵਲਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਧੱਕੇ ਸਬੰਧੀ ਉਸਦੇ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਸੰਪਰਕ ਕੀਤਾ ਪ੍ਰੰਤੂ ਉਸਦੀ ਕੋਈ ਸੁਣਵਾਈ ਨਹੀਂ ਹੋਈ। ਬੀਬੀ ਨੇ ਦਾਅਵਾ ਕੀਤਾ ਕਿ ਉਸਨੂੰ ਬਹਿਰੀਨ ਤੋਂ ਵਿਸ਼ੇਸ ਤੌਰ ‘ਤੇ ਇੱਕ ਸਿਆਸੀ ਆਗੂ ਨੂੰ ਫ਼ਸਾਉਣ ਲਈ ਇੱਥੇ ਇੰਨ੍ਹਾਂ ਆਗੂਆਂ ਵੱਲੋਂ ਲਿਆਂਦਾ ਗਿਆ ਸੀ ਪ੍ਰੰਤੂ ਉਸਦੇ ਵੱਲੋਂ ਇੰਨਕਾਰ ਕਰਨ ‘ਤੇ ਉਸਦੇ ਨਾਲ ਇਹ ਧੱਕਾ ਹੋਇਆ।

ਇਹ ਵੀ ਪੜ੍ਹੋ 👉ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ?:- ਬਲਤੇਜ ਪੰਨੂ

ਕਰੀਬ ਢਾਈ ਮਿੰਟ ਦੀ ਇਸ ਵੀਡੀਓ ਕਲਿੱਪ ‘ਚ ਬੀਬੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਰਹਿੰਦਿਆਂ ਵਲਟੋਹਾ ਤੇ ਝਿੰਜ਼ਰ ਸਮੇਤ ਅਕਾਲੀ ਦਲ ਦੇ ਵੱਡੇ ਆਗੂ ਉਸਦੇ ਲਗਾਤਾਰ ਸੰਪਰਕ ਵਿਚ ਰਹੇ। ਇੰਨ੍ਹਾਂ ਆਗੂਆਂ ਦੇ ਚਿਹਰਿਆਂ ਤੋਂ ਨਕਾਬ ਉਤਾਰਨ ਦੇ ਲਈ ਉਸਨੇ ਆਪਣਾ ਫ਼ੋਨ ਵੀ ਪੁਲਿਸ ਨੂੰ ਸੌਂਪਿਆਂ ਹੈ ਤਾਂ ਕਿ ਉਸਦੇ ਨਾਲ ਫੋਨ ਕਾਲ ਅਤੇ ਚੈਟ ਕਰਨ ਵਾਲੇ ਚਿਹਰੇ ਜਨਤਕ ਕੀਤੇ ਜਾ ਸਕਣ। ਬੀਬੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਫੋਨ ਕਾਲਾਂ ਦੀ ਡਿਟੇਲ ਤੇ ਚੈਟ ਦਾ ਸਾਰਾ ਡਾਟਾ ਜਨਤਕ ਕੀਤਾ ਜਾਵੇ ਤਾਂ ਜੋ ਜਿਹੜੇ ਸਿਆਸੀ ਆਗੂਆਂ ਦੇ ਫੋਨ ਉਸਨੂੰ ਆਉਂਦੇ ਸਨ, ਉਸਦੇ ਬਾਰੇ ਸੰਗਤ ਨੂੰ ਪਤਾ ਲੱਗ ਸਕੇ।


👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ‘ਚ ਮੰਗਲਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਮਾਸੂਮ ਭੈਣ-ਭਰਾ ਨਹਿਰ ‘ਚ ਰੁੜੇ

Bathinda News: Bathinda 'ਚ ਮੰਗਲਵਾਰ ਦੇਰ ਸ਼ਾਮ ਨੂੰ ਵਾਪਰੀ...

ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ?:- ਬਲਤੇਜ ਪੰਨੂ

👉ਪ੍ਰਦਰਸ਼ਨਾਂ ਵਿੱਚ ਔਰਤਾਂ ਨੂੰ ਨਾਲ ਲੈ ਕੇ ਜਾਣ ਵਾਲੀ...