Wednesday, May 6, 2026
spot_img
spot_img

Chandigarh News: ਪੰਜਾਬ ਪੁਲਿਸ ਦੇ ‘ਯੁਵਾ ਸਾਂਝ ਪ੍ਰੋਗਰਾਮ’ ਨੇ 2358 ਰਾਹ ਤੋਂ ਭਟਕੇ ਨੌਜਵਾਨਾਂ ਦੀ ਆਨਲਾਈਨ ਪਹਿਚਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ

Date:

spot_img

ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਸੰਵੇਦਨਸ਼ੀਲ ਨੌਜਵਾਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਰਿਹੈ

ਪੰਜਾਬ ਪੁਲਿਸ ਆਨਲਾਈਨ ਸੰਵੇਦਨਸ਼ੀਲ ਨੌਜਵਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਰੱਖ ਰਹੀ ਹੈ ਦੂਰ ; ‘ਯੁਵਾ ਸਾਂਝ’ ਤਹਿਤ ਸਾਰੇ ਪੰਜਾਬ ਵਿੱਚ 1490 ਅਜਿਹੇ ਨੌਜਵਾਨਾਂ ਨੂੰ ਕੀਤਾ ਗਿਆ ਜਾਗਰੂਕ

Chandigarh News: ਕਮਿਉਨਿਟੀ ਪੁਲਿਸਿੰਗ ਨੂੰ ਅਗਲੇ ਪੱਧਰ ’ਤੇ ਲਿਜਾਂਦਿਆਂ ਪੰਜਾਬ ਪੁਲਿਸ ਨੇ ਆਪਣੇ ‘ਯੁਵਾ ਸਾਂਝ ਪ੍ਰੋਗਰਾਮ’ ਤਹਿਤ ਰਾਹ ਤੋੰ ਭਟਕੇ ਹੋਏ ਨੌਜਵਾਨਾਂ ਤੱਕ ਪਹੁੰਚ ਨੂੰ ਹੋਰ ਤੇਜ਼ ਕੀਤਾ ਹੈ। ਇਹ ਪਹਿਲ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਹੇਠ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਕਾਰਵਾਈ ਦੇ ਨਾਲ-ਨਾਲ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ। ਜਨਵਰੀ ਤੋਂ ਹੁਣ ਤੱਕ, ਕਮਿਊਨਿਟੀ ਅਫੇਅਰਜ਼ ਡਿਵਿਜ਼ਨ (ਸੀ. ਏ. ਡੀ.) ਦੀ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ, ਗੁਰਪ੍ਰੀਤ ਕੌਰ ਦੇਓ ਦੀ ਅਗਵਾਈ ਹੇਠ ਕਈ ਮੀਟਿੰਗਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦਾ ਮਕਸਦ ਅਧਿਕਾਰੀਆਂ ਅਤੇ ਸਮੁਦਾਇਕ ਭਾਈਵਾਲਾਂ ਨੂੰ ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਬਾਰੇ ਜਾਣੂ ਕਰਵਾਉਣਾ ਹੈ।

ਇਹ ਵੀ ਪੜ੍ਹੋ 👉DGP ਪੰਜਾਬ ਦਾ ਵੱਡਾ ਬਿਆਨ, “ਅੰਮ੍ਰਿਤਸਰ ਧਮਾਕੇ ’ਚ ਪਾਕਿਸਤਾਨ ਦਾ ਹੱਥ”

‘ਗੈਂਗਸਟਰਾਂ ’ਤੇ ਵਾਰ’ ਦੇ ਨਿਵਾਰਕ ਪੱਖ ਵਜੋਂ ਸਥਾਪਿਤ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਅੱਤਵਾਦ , ਗਨ ਕਲਚਰ , ਨਸ਼ਾਖੋਰੀ ਅਤੇ ਹੋਰ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰੱਖਣ ਲਈ ਸਕਾਰਾਤਮਕ ਵਿਕਲਪ ਪ੍ਰਦਾਨ ਕਰਦਾ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਪੰਜ ਸੰਵਾਦ ਸੈਸ਼ਨ ਕਰਵਾਏ ਗਏ ਹਨ ਅਤੇ ਅਗਲੇ ਅੱਠ ਮਹੀਨਿਆਂ ਵਿੱਚ ਹੋਰ 11 ਸੈਸ਼ਨ ਕਰਵਾਉਣ ਦੀ ਯੋਜਨਾ ਹੈ ਤਾਂ ਜੋ ਇਸਦੀ ਪਹੁੰਚ ਦਾ ਦਾਇਰਾ ਹੋਰ ਵਧਾਇਆ ਜਾ ਸਕੇ। ਇਸ ਪਹਿਲ ਤਹਿਤ ਪੰਜਾਬ ਪੁਲਿਸ ਸਮੁਦਾਇਕ ਪੱਧਰ ’ਤੇ ਉਹਨਾਂ ਨੌਜਵਾਨਾਂ ਦੀ ਪਛਾਣ ਕਰਦੀ ਹੈ, ਜੋ ਆਨਲਾਈਨ ਅੱਤਵਾਦ , ਹਿੰਸਾ ਜਾਂ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਹੋ ਸਕਦੇ ਹਨ। ਹੁਣ ਤੱਕ 2,358 ਨੌਜਵਾਨਾਂ ਦੀ ਪਛਾਣ ਸੋਸ਼ਲ ਮੀਡੀਆ ਵਿਸ਼ਲੇਸ਼ਣ ਰਾਹੀਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 1519 ਦੀਆਂ ਪ੍ਰੋਫਾਈਲਾਂ ਰਾਜ ਪੱਧਰੀ ‘ਯੁਵਾ ਸਾਂਝ ਸਾਫਟਵੇਅਰ’ ’ਤੇ ਤਿਆਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ 👉ਘੋਰ ਕਲਯੁਗ; ਪੰਜਾਬ ‘ਚ ਨਾਬਾਲਿਗ ‘ਧੀ’ ਨੇ ‘ਪ੍ਰੇਮੀ’ ਨਾਲ ਮਿਲਕੇ ‘ਪਿਓ’ ਦਾ ਕੀਤਾ ਕ/ਤ/ਲ

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਇੱਕ ਸੰਤੁਲਿਤ ਦੋ ਨੁਕਾਤੀ ਰਣਨੀਤੀ ’ਤੇ ਕੰਮ ਕਰ ਰਹੀ ਹੈ—‘ਗੈਂਗਸਟਰਾਂ ’ਤੇ ਵਾਰ’ ਰਾਹੀਂ ਸਖ਼ਤ ਕਾਰਵਾਈ ਅਤੇ ‘ਯੁਵਾ ਸਾਂਝ’ ਰਾਹੀਂ ਲਗਾਤਾਰ ਸੰਪਰਕ ਤੇ ਨਿਗਰਾਨੀ । ਮਨੋਵਿਗਿਆਨਕ ਪ੍ਰੋਫਾਈਲਿੰਗ, ਸੰਰਚਿਤ ਕਾਊਂਸਲਿੰਗ ਅਤੇ ਪਰਿਵਾਰ ਦੀ ਭਾਗੀਦਾਰੀ ਇਸ ਪਹਿਲ ਦਾ ਅਧਾਰ ਹਨ। ਜਿੰਨ੍ਹਾਂ ਮਾਮਲਿਆਂ ਵਿੱਚ ਹੋਰ ਡੂੰਘੀ ਦਖਲ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਉਪ-ਮੰਡਲ ਪੱਧਰ ਦੇ ਸਮੁਦਾਇਕ ਕੇਂਦਰਾਂ ਨੂੰ ਭੇਜਿਆ ਜਾਂਦਾ ਹੈ ਤਾਂ ਜੋ ਨਿਰੰਤਰ ਦੇਖਭਾਲ ਯਕੀਨੀ ਬਣਾਈ ਜਾ ਸਕੇ । ਸਾਡਾ ਉਦੇਸ਼ ਸਪੱਸ਼ਟ ਹੈ-ਅਪਰਾਧਿਕ ਨੈੱਟਵਰਕਾਂ ਨੂੰ ਤੋੜਨਾ ਅਤੇ ਨੌਜਵਾਨਾਂ ਨੂੰ ਉਹਨਾਂ ਤੋਂ ਦੂਰ ਰੱਖਣਾ।”

ਇਹ ਵੀ ਪੜ੍ਹੋ 👉New Zealand immigration ਨਿਯਮ ਹੋਏ ਸਖ਼ਤ

ਹੁਣ ਤੱਕ 1490 ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ, ਜਦਕਿ 1,109 ਨੇ ਕਾਊਂਸਲਿੰਗ ਸੈਸ਼ਨਾਂ ਵਿੱਚ ਹਿੱਸਾ ਲਿਆ ਹੈ। ਕੁੱਲ ਮਿਲਾ ਕੇ 1,836 ਨੌਜਵਾਨਾਂ ਦੀ ਜ਼ਿਲ੍ਹਾ ਖੁਫ਼ੀਆ ਇਕਾਈਆਂ ਵੱਲੋਂ ਕਾਊਂਸਲਿੰਗ ਕੀਤੀ ਗਈ ਹੈ, ਜਦਕਿ ਜ਼ਿਲ੍ਹਾ ਟੀਮਾਂ ਵੱਲੋਂ 522 ਹੋਰ ਅਜਿਹੇ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ। ਜ਼ਮੀਨੀ ਪੱਧਰ ’ਤੇ, ਜ਼ਿਲ੍ਹਾ ‘ਯੁਵਾ ਸਾਂਝ’ ਕਮੇਟੀਆਂ ਦੀ ਅਗਵਾਈ ਕਮਿਸ਼ਨਰ ਆਫ ਪੁਲਿਸ/ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ ਵੱਲੋਂ ਨਾਮਜ਼ਦ ਸੁਪਰਿੰਟੈਂਡੈਂਟ ਆਫ ਪੁਲਿਸ/ਡਿਪਟੀ ਕਮਿਸ਼ਨਰ ਆਫ ਪੁਲਿਸ ਰੈਂਕ ਦੇ ਅਧਿਕਾਰੀ ਕਰਦੇ ਹਨ । ਇਹਨਾਂ ਕਮੇਟੀਆਂ ਰਾਹੀਂ ਸਿਵਲ ਸੋਸਾਇਟੀ ਦੇ ਮੈਂਬਰ, ਸੇਵਾਮੁਕਤ ਅਧਿਕਾਰੀ, ਮਨੋਵਿਗਿਆਨੀ, ਐਨਜੀਓ ਅਤੇ ਸਮੁਦਾਇਕ ਨੁਮਾਇੰਦੇ ਇਕੱਠੇ ਹੋ ਕੇ ਪੂਰਨ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਂਦੇ ਹਨ।

ਇਹ ਵੀ ਪੜ੍ਹੋ 👉SAS Nagar News : ਸੋਹਾਣਾ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਗੁਰਪ੍ਰੀਤ ਕੌਰ ਦੇਓ ਨੇ ਕਿਹਾ,“ਜਿੱਥੇ ‘ਗੈਂਗਸਟਰਾਂ ’ਤੇ ਵਾਰ’ ਦਾ ਮਕਸਦ ਸੰਗਠਿਤ ਅਪਰਾਧ ਨੂੰ ਖ਼ਤਮ ਕਰਨਾ ਹੈ, ਓਥੇ ‘ਯੁਵਾ ਸਾਂਝ’ ਦਾ ਮਕਸਦ ਰਾਹ ਤੋਂ ਭਟਕੇ ਨੌਜਵਾਨਾਂ ਦੀ ਸ਼ੁਰੂਆਤੀ ਪਛਾਣ ਕਰਕੇ ਉਹਨਾਂ ਨੂੰ ਸਹੀ ਰਾਹ ’ਤੇ ਲਿਆਉਣਾ ਹੈ। ਅਸੀਂ ਲੋੜ ਮੁਤਾਬਿਕ ਸਖ਼ਤੀ ਜਾਂ ਨਰਮੀ ਨਾਲ ਪੇਸ਼ ਆਉਂਦੇ ਹਾਂ ਤਾਂ ਜੋ ਸਮੇਂ ਸਿਰ ਦਖਲ ਰਾਹੀਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੀ ਦਿਸ਼ਾ ਬਦਲੀ ਜਾ ਸਕੇ ।” ਮੁੜਵਸੇਬੇ ਦੀ ਵਿਵਸਥਾ ਸੀਪੀ/ਐੱਸਐੱਸਪੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਹੋਰ ਭਾਈਵਾਲ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਇਸ ਵਿੱਚ ਹੁਨਰ ਵਿਕਾਸ, ਰੋਜ਼ਗਾਰ ਨਾਲ ਜੋੜਨਾ ਅਤੇ ਲੋੜ ਅਨੁਸਾਰ ਵਿੱਤੀ ਸਹਾਇਤਾ ਸ਼ਾਮਲ ਹੈ ਤਾਂ ਜੋ ਨੌਜਵਾਨਾਂ ਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰੱਖ ਕੇ ਸਥਿਰ ਅਤੇ ਖੁਸ਼ਹਾਲ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ 👉Punjab ‘ਚ DCs ਤੇ SSPs ਦੇ ਹੋਏ ਤਬਾਦਲੇ, ਦੇਖੋ ਲਿਸਟ..

ਫਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ, “ਇਸ ਪਹਿਲ ਨੇ ਨਾ ਸਿਰਫ਼ ਜ਼ਮੀਨੀ ਪੱਧਰ ’ਤੇ ਅਪਰਾਧ ਦਰ ਘਟਾਉਣ ਵਿੱਚ ਮਦਦ ਕੀਤੀ ਹੈ, ਸਗੋਂ ਰਾਜ ਦੇ ਨੌਜਵਾਨਾਂ ਨੂੰ ਅਸਮਾਜਿਕ ਤੱਤਾਂ ਦਾ ਸਾਥ ਦੇਣ ਤੋਂ ਵੀ ਰੋਕਿਆ ਹੈ। ਇਹ ਦੇਸ਼ ਵਿੱਚ ਕਿਸੇ ਵੀ ਰਾਜ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਨਵੇਕਲੀ ਪਹਿਲ ਹੋ ਸਕਦੀ ਹੈ। ਪੰਜਾਬ ਪੁਲਿਸ ਨੇ ਨੌਜਵਾਨਾਂ ਨੂੰ ਆਪਣੇ ਭਰਮ -ਭੁਲੇਖੇ ਦੂਰ ਕਰਨ ਅਤੇ ਹਕੀਕਤ ਨਾਲ ਰੂਬਰੂ ਹੋਣ ਲਈ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ।” ਉਹਨਾਂ ਅੱਗੇ ਕਿਹਾ,“ਸਾਡੇ ਜ਼ਿਲ੍ਹੇ ਵਿੱਚ ਹੀ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨੌਜਵਾਨਾਂ ਦਾ ਇੱਕ ਮਜ਼ਬੂਤ ਸਮੂਹ ਤਿਆਰ ਕੀਤਾ ਹੈ, ਜੋ ਰਾਜ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਦਾ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

DGP ਪੰਜਾਬ ਦਾ ਵੱਡਾ ਬਿਆਨ, “ਅੰਮ੍ਰਿਤਸਰ ਧਮਾਕੇ ’ਚ ਪਾਕਿਸਤਾਨ ਦਾ ਹੱਥ”

Amritsar News : ਅੰਮ੍ਰਿਤਸਰ ਦੇ ਖਾਸਾ ਛਾਉਣੀ ਖੇਤਰ ਵਿੱਚ...

New Zealand immigration ਨਿਯਮ ਹੋਏ ਸਖ਼ਤ

New Zealand News : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ...

SAS Nagar News : ਸੋਹਾਣਾ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ

SAS Nagara News : ਮੁਹਾਲੀ ਦੇ ਸੋਹਾਣਾ ਇਲਾਕੇ ਤੋਂ...