New Zealand News : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਵੀ ਆਪਣੇ ਸਟੱਡੀ ਵੀਜ਼ਾ ਨਿਯਮ ਕਾਫ਼ੀ ਸਖ਼ਤ ਕਰ ਦਿੱਤੇ ਹਨ। ਨਵੇਂ ਨਿਯਮਾਂ ਦੇ ਚਲਦਿਆਂ ਪੰਜਾਬੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਵਿੱਚ ਦਾਖਲਾ ਹੁਣ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਹੁਣ ਵੀਜ਼ਾ ਫੀਸ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਖਾਤੇ ਵਿੱਚ ਘੱਟੋ-ਘੱਟ 11 ਲੱਖ 20 ਹਜ਼ਾਰ ਰੁਪਏ ਦੇ ਫੰਡ ਦਿਖਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ। ਇਸਦੇ ਨਾਲ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਰਫ਼ ਇੱਕ ਵਾਰ ਹੀ ਵਰਕ ਪਰਮਿਟ ਦਿੱਤਾ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਦੇ ਭਵਿੱਖ ‘ਤੇ ਵੀ ਅਸਰ ਪੈ ਸਕਦਾ ਹੈ। ਇਥੇ ਹੀ ਗੱਲ ਖਤਮ ਨਹੀਂ ਹੁੰਦੀ।
ਇਹ ਵੀ ਪੜ੍ਹੋ 👉 Amritsar/Jalandhar News : ਜਲੰਧਰ ਤੋਂ ਬਾਅਦ ਅੰਮ੍ਰਿਤਸਰ ‘ਚ ਧਮਾਕਾ
ਹੁਣ ਕਲੀਨਰ, ਫੈਕਟਰੀ ਵਰਕਰ ਅਤੇ ਡਰਾਈਵਰ ਵਰਗੀਆਂ ਨੌਕਰੀਆਂ ਲਈ ਵੀ ਅੰਗਰੇਜ਼ੀ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜੇਕਰ ਕਿਸੇ ਵੀ ਸਮੇਂ ਸਰਪ੍ਰਾਈਜ਼ ਇੰਟਰਵਿਊ ਦੌਰਾਨ ਅੰਗਰੇਜ਼ੀ ਨਾ ਆਈ, ਤਾਂ ਵਿਅਕਤੀ ਨੂੰ ਤੁਰੰਤ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਇਸ ਸਾਲ ਨਿਊਜ਼ੀਲੈਂਡ ਸਰਕਾਰ ਵੱਲੋਂ ਵਰਕ ਪਰਮਿਟ ਦੀਆਂ ਅਰਜ਼ੀਆਂ ਵੀ ਵੱਡੀ ਗਿਣਤੀ ਵਿੱਚ ਰੱਦ ਕੀਤੀਆਂ ਜਾ ਰਹੀਆਂ ਹਨ। ਅੰਕੜਿਆਂ ਮੁਤਾਬਕ, ਭਾਰਤੀ ਅਰਜ਼ੀਕਾਰਾਂ ਵਿੱਚੋਂ ਹਰ 10 ਵਿੱਚੋਂ ਲਗਭਗ 4 ਦੀਆਂ ਅਰਜ਼ੀਆਂ ਰੱਦ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਸਟੱਡੀ ਵੀਜ਼ਾ ਦੀਆਂ ਕਰੀਬ 42 ਫੀਸਦੀ ਅਰਜ਼ੀਆਂ ਵੀ ਖਾਰਜ ਹੋ ਰਹੀਆਂ ਹਨ। ਵਰਕ ਵੀਜ਼ਾ ਲਈ ਇੱਕ ਹੋਰ ਵੱਡੀ ਰੁਕਾਵਟ ਬਣੀ ਹੈ ਉਜਰਤ ਦਰ।
ਇਹ ਵੀ ਪੜ੍ਹੋ 👉 Punjab ‘ਚ DCs ਤੇ SSPs ਦੇ ਹੋਏ ਤਬਾਦਲੇ, ਦੇਖੋ ਲਿਸਟ..
ਹੁਣ ਨਿਯਮਾਂ ਤਹਿਤ ਨਿਯੋਗਕਰਤਾ ਨੂੰ ਘੱਟੋ-ਘੱਟ 35 ਡਾਲਰ ਪ੍ਰਤੀ ਘੰਟਾ ਤਨਖਾਹ ਦੇਣੀ ਪਵੇਗੀ। ਇਹ ਦਰ ਕਈ ਕੰਪਨੀਆਂ ਲਈ ਮੁਸ਼ਕਲ ਬਣ ਰਹੀ ਹੈ। ਜਿਹੜੀਆਂ ਕੰਪਨੀਆਂ ਇਹ ਤਨਖਾਹ ਦੇਣ ਲਈ ਤਿਆਰ ਹਨ, ਉਨ੍ਹਾਂ ਦੇ ਵਿੱਤੀ ਰਿਕਾਰਡ ਦੀ ਵੀ ਕੜੀ ਜਾਂਚ ਕੀਤੀ ਜਾ ਰਹੀ ਹੈ। ਜੇ ਕੰਪਨੀ ਦੀ ਆਰਥਿਕ ਹਾਲਤ ਮਜ਼ਬੂਤ ਨਾ ਹੋਵੇ, ਤਾਂ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ। ਇਸਦੇ ਨਾਲ ਹੀ ਓਪਨ ਵਰਕ ਵੀਜ਼ਾ ‘ਤੇ ਵੀ ਕਾਫ਼ੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹੁਣ ਕੋਈ ਵੀ ਵਿਅਕਤੀ ਆਪਣੇ ਮਨਮਰਜ਼ੀ ਦੇ ਕੰਮ, ਜਿਵੇਂ ਟੈਕਸੀ ਚਲਾਉਣਾ ਜਾਂ ਖੁਦ ਦਾ ਕਾਰੋਬਾਰ ਕਰਨਾ, ਨਹੀਂ ਕਰ ਸਕੇਗਾ। ਉਸਨੂੰ ਕਿਸੇ ਇੱਕ ਕੰਪਨੀ ਨਾਲ ਹੀ ਜੁੜ ਕੇ ਕੰਮ ਕਰਨਾ ਪਵੇਗਾ। ਨਵੀਆਂ ਹਦਾਇਤਾਂ ਅਨੁਸਾਰ, ਨੈਨੀ, ਕਲੀਨਰ ਅਤੇ ਗੈਸ ਸਟੇਸ਼ਨ ਵਰਕਰਾਂ ਲਈ ਵੀ ਆਈਲਟਸ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ, ਜਦਕਿ ਪਹਿਲਾਂ ਇਹ ਲੋੜ ਨਹੀਂ ਸੀ ਹੁੰਦੀ। ਸਭ ਤੋਂ ਵੱਡੀ ਗੱਲ—ਵੀਜ਼ਾ ਮਿਲਣਾ ਹੁਣ ਦਾਖਲੇ ਦੀ ਗਰੰਟੀ ਨਹੀਂ ਰਹੀ।
ਇਹ ਵੀ ਪੜ੍ਹੋ 👉 18 ਸਾਲਾਂ ਲੜਕੇ ਦੀ ਮੌਤ ਦੇ 6 ਮਹੀਨਿਆਂ ਬਾਅਦ ‘ਸਹੇਲੀ’ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ
ਹਵਾਈ ਅੱਡੇ ‘ਤੇ ਬਾਰਡਰ ਅਧਿਕਾਰੀ ਤੁਹਾਡੇ ਨਾਲ ਸਵਾਲ-ਜਵਾਬ ਕਰ ਸਕਦੇ ਹਨ। ਜੇ ਤੁਸੀਂ ਆਪਣੀ ਨੌਕਰੀ ਜਾਂ ਤਨਖਾਹ ਬਾਰੇ ਅੰਗਰੇਜ਼ੀ ਵਿੱਚ ਸਹੀ ਜਵਾਬ ਨਹੀਂ ਦੇ ਸਕਦੇ, ਤਾਂ ਤੁਹਾਨੂੰ ਓਥੇ ਤੋਂ ਹੀ ਵਾਪਸ ਭੇਜਿਆ ਜਾ ਸਕਦਾ ਹੈ। ਹਾਲ ਹੀ ਵਿੱਚ ਪੰਜਾਬ ਦੇ ਦੋ ਲੋਕਾਂ ਨੂੰ ਨਿਊਜ਼ੀਲੈਂਡ ਵਿੱਚ ਦਾਖਲਾ ਨਹੀਂ ਦਿੱਤਾ ਗਿਆ। ਇਨ੍ਹਾਂ ਵਿੱਚ ਇੱਕ ਹੁਸ਼ਿਆਰਪੁਰ ਦੀ ਕੁੜੀ ਵੀ ਸ਼ਾਮਲ ਹੈ, ਜੋ ਛੁੱਟੀਆਂ ਮਨਾਉਣ ਲਈ ਭਾਰਤ ਆਈ ਸੀ ਪਰ ਮੁੜ ਵਾਪਸੀ ‘ਤੇ ਉਸਨੂੰ ਐਂਟਰੀ ਨਹੀਂ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੋਈ ਸਪਸ਼ਟ ਕਾਰਨ ਵੀ ਨਹੀਂ ਦਿੱਤਾ ਗਿਆ। ਇਸ ਸਾਰੇ ਮਾਮਲੇ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਪੂਰੀ ਜਾਣਕਾਰੀ ਅਤੇ ਤਿਆਰੀ ਨਾਲ ਹੀ ਅਰਜ਼ੀ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




