CM Nayab Singh Saini ਦਾ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਸੱਦਾ,ਤੁਸੀਂ ਹੁਨਰ, ਤਕਨੀਕ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਓ

Date:

spot_img

👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਸੱਦਾ,ਤੁਸੀਂ ਹੁਨਰ, ਤਕਨੀਕ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਓ
👉ਪੰਜਾਬ ‘ਚ ਪਟਿਆਲਾ ਜ਼ਿਲ੍ਹੇ ਦੇ ਦੌਲਤਪੁਰ ਵਿੱਚ ਜੀ.ਐਸ.ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਵੇਂ ਉਦਯੋਗਿਕ ਪਲਾਂਟ ਦੇ ਨੀਂਹ ਪੱਥਰ ਸਮਾਗਮ ਵਿੱਚ ਕੀਤਾ ਸੰਬੋਧਨ

Patiala News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਹੈ ਕਿ ਤੁਸੀਂ ਹੁਨਰ, ਤਕਨੀਕ ਅਤੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਓ। ਸਾਡੇ ਸਾਂਝੇ ਯਤਨ ਇਸ ਪੂਰੇ ਖੇਤਰ ਨੂੰ ਉਤਪਾਦਨ, ਨਵੇਂ ਤਰੀਕਿਆਂ ਅਤੇ ਰੁਜ਼ਗਾਰ ਦਾ ਮਜ਼ਬੂਤ ਕੇਂਦਰ ਬਣਾ ਸਕਦੇ ਹਨ।ਸ੍ਰੀ ਸੈਣੀ ਬੁੱਧਵਾਰ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਦੌਲਤਪੁਰ ਵਿੱਚ ਜੀ.ਐਸ.ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਵੇਂ ਉਦਯੋਗਿਕ ਪਲਾਂਟ ਦੇ ਨੀਂਹ ਪੱਥਰ ਸਮਾਗਮ ਵਿੱਚ ਬੋਲ ਰਹੇ ਸਨ।ਇਸ ਮੌਕੇ ਰਾਧਾ ਸੁਆਮੀ ਡੇਰਾ ਬਿਆਸ ਦੇ ਅਧਿਆਤਮਕ ਮੁਖੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਜੀ.ਐਸ.ਏ. ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜਤਿੰਦਰ ਪਾਲ ਸੈਣੀ, ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਜੈਇੰਦਰ ਕੌਰ, ਪਟਿਆਲਾ ਜ਼ਿਲ੍ਹਾ ਭਾਜਪਾ ਪ੍ਰਧਾਨ ਸਰਦਾਰ ਜਸਪਾਲ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੀ.ਐਸ.ਏ. ਗਰੁੱਪ ਦੀ ਉਦਯੋਗਿਕ ਵਿਕਾਸ-ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚੀ ਜੀ.ਐਸ.ਏ. ਇੰਡਸਟਰੀਜ਼ ਦੀ ਯਾਤਰਾ ਇਸ ਗੱਲ ਦੀ ਮਿਸਾਲ ਹੈ ਕਿ ਭਾਰਤੀ ਉੱਦਮਤਾ, ਤਕਨੀਕ ਅਤੇ ਮਿਹਨਤ ਮਿਲ ਕੇ ਰੁਜ਼ਗਾਰ ਵੀ ਪੈਦਾ ਕਰ ਸਕਦੀ ਹੈ, ਕਿਸਾਨਾਂ ਨੂੰ ਮਜ਼ਬੂਤ ਵੀ ਬਣਾ ਸਕਦੀ ਹੈ ਅਤੇ ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣ ਵਿੱਚ ਵੀ ਯੋਗਦਾਨ ਦੇ ਸਕਦੀ ਹੈ।ਉਨ੍ਹਾਂ ਇਸ ਸਮਾਗਮ ਦੇ ਸੁਨੇਹੇ ‘Making India Stronger Through Manufacturing’ ਨੂੰ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਇਹ ਸੁਨੇਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ-2047’ ਦੇ ਵਿਜ਼ਨ ਨੂੰ ਸਾਕਾਰ ਕਰਨ ਦਾ ਸੰਕਲਪ ਹੈ।

ਇਹ ਵੀ ਪੜ੍ਹੋ  Patiala ਵਿੱਚ ਖੇਡ ਅਕੈਡਮੀ ਵਿੱਚ ਖਿਡਾਰੀਆਂ ਨੂੰ ਮਿਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਉਨ੍ਹਾਂ ਕਿਹਾ ਕਿ ਦੇਸ਼ ਦੀ ਸਮਰੱਥਾ ਉਦੋਂ ਵਧਦੀ ਹੈ, ਜਦੋਂ ਇਸ ਦੇ ਕਾਰਖਾਨਿਆਂ ਵਿੱਚ ਉਤਪਾਦਨ ਵਧਦਾ ਹੈ, ਇਸ ਦੇ ਨੌਜਵਾਨਾਂ ਦਾ ਹੁਨਰ ਨਿਖਰਦਾ ਹੈ ਅਤੇ ਇਸ ਦੇ ਉਤਪਾਦ ਦੁਨੀਆ ਦਾ ਭਰੋਸਾ ਜਿੱਤਦੇ ਹਨ।ਸ੍ਰੀ ਨਾਇਬ ਸਿੰਘ ਸੈਣੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸੱਦੇ ਦਾ ਮੂਲ ਭਾਵ ਆਪਣੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਨਾ ਹੈ। ਸਾਨੂੰ ਆਪਣੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਮੌਕਾ ਦੇਣਾ ਹੈ, ਆਪਣੇ ਉੱਦਮਾਂ ਨੂੰ ਨਵੀਂ ਤਕਨੀਕ ਨਾਲ ਜੋੜਨਾ ਹੈ ਅਤੇ ਭਾਰਤ ਵਿੱਚ ਤਿਆਰ ਉਤਪਾਦਾਂ ਨੂੰ ਗਲੋਬਲ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ। ਸਾਲ 2047 ਦੇ ਵਿਕਸਿਤ ਭਾਰਤ ਦਾ ਸੰਕਲਪ ਅਜਿਹੇ ਠੋਸ ਯਤਨਾਂ ਨਾਲ ਹੀ ਸਾਕਾਰ ਹੋਵੇਗਾ।ਮੁੱਖ ਮੰਤਰੀ ਨੇ ਦੋਵਾਂ ਰਾਜਾਂ ਦੇ ਭਾਈਚਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਸੱਭਿਆਚਾਰਕ ਸਾਂਝ, ਸਾਡੀ ਖੇਤੀ, ਸਾਡੇ ਪਰਿਵਾਰ ਅਤੇ ਸਾਡੀ ਮਿਹਨਤ ਦੀ ਪਰੰਪਰਾ ਆਪਸ ਵਿੱਚ ਜੁੜੀ ਹੋਈ ਹੈ। ਜੇਕਰ ਪੰਜਾਬ ਦਾ ਉੱਦਮ ਅੱਗੇ ਵਧਦਾ ਹੈ ਤਾਂ ਉਸ ਦੀਆਂ ਸੰਭਾਵਨਾਵਾਂ ਹਰਿਆਣਾ ਤੱਕ ਪਹੁੰਚਦੀਆਂ ਹਨ ਅਤੇ ਜੇਕਰ ਹਰਿਆਣਾ ਦਾ ਉਦਯੋਗ ਵਧਦਾ ਹੈ ਤਾਂ ਪੰਜਾਬ ਦੇ ਕਾਰੋਬਾਰੀਆਂ ਅਤੇ ਨੌਜਵਾਨਾਂ ਲਈ ਵੀ ਮੌਕੇ ਪੈਦਾ ਹੁੰਦੇ ਹਨ। ਸਾਡੀ ਸਾਂਝੀ ਤਾਕਤ ਪੂਰੇ ਉੱਤਰ ਭਾਰਤ ਦੀ ਤਰੱਕੀ ਨੂੰ ਗਤੀ ਦੇ ਸਕਦੀ ਹੈ।ਉਨ੍ਹਾਂ ਵਿਨਿਰਮਾਣ ਨਾਲ ਜੁੜੇ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਵੀ ਸੱਦਾ ਦਿੱਤਾ ਕਿ ਆਓ ਅਸੀਂ ਸਾਰੇ ਮਿਲ ਕੇ ਉੱਤਮਤਾ ਦਾ ਸੰਕਲਪ ਲਈਏ। ਇੱਥੇ ਤਿਆਰ ਹੋਣ ਵਾਲਾ ਹਰ ਉਤਪਾਦ ਆਪਣੀ ਗੁਣਵੱਤਾ ਕਰਕੇ ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾਵੇ ਤਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਭਰੋਸਾ ਹੋਰ ਮਜ਼ਬੂਤ ਹੋ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਕਿਸਾਨ ਦੀ ਲਾਗਤ ਘਟੇ ਅਤੇ ਆਮਦਨ ਵਧੇ, ਉਹੀ ਤਕਨੀਕ ਅਸਲੀ ਇਨੋਵੇਸ਼ਨ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

👉ਲਾਡਵਾ ਵਿੱਚ ਸੀ.ਆਈ.ਆਈ. ਦੀ ਪੰਜਵੀਂ ‘ਇਨੋਵੇਟਿਵ ਫਾਰਮਰਜ਼ ਮੀਟ’ ਦੇ...

Patiala ਵਿੱਚ ਖੇਡ ਅਕੈਡਮੀ ਵਿੱਚ ਖਿਡਾਰੀਆਂ ਨੂੰ ਮਿਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

👉ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ Patiala News:...

ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਵਿਦਿਆਰਥੀਆਂ ਨੇ UGC-NET ਪ੍ਰੀਖਿਆ ‘ਚ ਨਾਮਣਾ ਖੱਟਿਆ

Bathinda News: ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ...

DAV College Bathinda ਵਿਖੇ CISF ਨੇ ਅੱਗ ਸੁਰੱਖਿਆ ਬਾਰੇ ਕੀਤਾ ਜਾਗਰੂਕ

Bathinda News: DAV College Bathinda ਦੀ ਐਨਸੀਸੀ ਯੂਨਿਟ ਨੇ...